Rajinder Pal Kaur

ਕੀ ਕਦੇ ਇਨਸਾਫ ਮਿਲੇਗਾ....? - ਰਜ਼ਿੰਦਰ ਪਾਲ ਕੌਰ ਸੰਧੂ

                   ਕੀ ਹੋ ਰਿਹਾ....ਕੀ ਹੋ ਰਿਹਾ...
            ਸਾਡਾ ਦੇਸ਼ ਅਣਗਹਿਲੀ ਦੀ ਨੀਂਦ ਕਿਉ ਸੌ ਰਿਹਾ...?
            ਕਿਤੇ ਲਟਕਦੇ ਸਦੀਆਂ ਤੋਂ ਚੁਰਾਸੀ ਦੇ ਕਤਲੇਆਮ ਨੇ...
            ਕਿਤੇ ਬਰਗਾੜ੍ਹੀ ਵਰਗੇ ਕਾਂਡਾਂ ਦੀ ਗੱਲ ਹੋ ਗਈ ਆਮ ਏ...
            ਦੁਸਹਿਰਾ ਮੌਤ ਕਾਂਡ ਵਿੱਚ ਆਤਿਸ਼ਬਾਜੀ ਨੇ ਲਈ ਸੈਂਕੜਿਆਂ ਦੀ ਜਾਨ ਏ...
            ਫਿਰ ਅੱਜ ਆਤਿਸ਼ਬਾਜੀ ਨੇ ਬਟਾਲੇ ਵਿੱਚ ਲਿਆਂਦਾ ਮੌਤ ਦਾ ਤੁਫਾਨ ਏ...
            ਸਂਾਢ ਤੁਰੇ ਫਿਰਦੇ ਨੇ ਮੌਤ ਬਣ ਸੜ੍ਹਕਾਂ ਤੇ
            ਸੁੱਤੀਆਂ ਨੇ ਸਰਕਾਰਾਂ ਮੌਜਾਂ ਨਾਲ ਅਰਸ਼ਾਂ ਤੇ
            ਪੁਲੀਟੀਕਲ ਪਾਰਟੀਆਂ ਦਾ ਕੰਮ ਮੌਕੇ ਤੇ ਜਾ ਕੇ ਫੋਟੋ ਖਿਚਵਾਉਣਾ ਏ...
            ਸਾਨੂੰ ਹੈ ਬਹੁਤ ਅਫ਼ਸੋਸ ਅਸੀਂ ਮੌਤਾਂ ਦਾ ਮੁਆਵਜ਼ਾ ਦਿਵਾਉਣਾ ਏ...
            ਗਰੀਬ ਜਨਤਾ ਅੱਜ ਫਿਰ ਤੋਂ ਆਤਿਸ਼ਬਾਜ਼ੀ ਵਿੱਚ ਗਈ ਮਾਰੀ ਏ...
            ਅੱਜ ਫਿਰ ਤੋਂ ਇੱਕ ਨਵਾਂ ਹਾਦਸਾ ਤੇ ਨਵੀਂ ਇਨਕਵਾਰੀ ਏ...
            ਅੰਮ੍ਰਿਤਸਰ ਆਤਿਸ਼ਬਾਜ਼ੀ ਕਾਂਡ ਦੀ ਫਾਇਲ ਅਜੇ ਬੰਦ ਨਹੀਂ ਹੋਈ ਏ...
            ਬਟਾਲਾ ਆਤਿਸ਼ਬਾਜ਼ੀ ਕਾਂਡ ਨੇ ਫਿਰ ਤੋਂ ਮੌਤਾਂ ਦੀ ਲੜੀ ਪਰੋਈ ਏ...
            ਚਾਰ ਦਿਨ ਦਾ ਰੌਲਾ ਸਭਨਾ ਘਰੋਂ-ਘਰੀ ਚਲੇ ਜਾਣਾ ਏ...
            ਭੋਗਣਾ ਤਾ ਉਹਨਾਂ ਨੇ ਜਿਨ੍ਹਾਂ ਘਰੋ ਕਮਾਉਣ ਵਾਲਾ ਹੀ ਤੁਰ ਜਾਣਾ ਏ...
            ਘਰੋਂ ਅੱਜ ਕੀ ਸੋਚ ਕੇ ਕੰਮ ਤੇ ਆਏ ਹੋਣੇ ਨੇ....
            ਘਰ ਪਹੁੰਚੀਆਂ ਲਾਸ਼ਾਂ ਤੇ ਮਾਤਮ ਛਾਏ ਹੋਣੇ ਨੇ...
            ਅਣਗਿਹਲੀਆਂ ਦਾ ਸ਼ਿਕਾਰ ਆਮ ਜਨਤਾ ਨੇ ਹੀ ਹੋਣਾ ਏ...
            ਰੱਬਾ ਇਨਸਾਫ਼ ਜ਼ਾਲਮ ਸਰਕਾਰਾਂ ਤੋਂ ਕਦ ਦਿਵਾਉਣਾ ਏ...
            ਰੱਬਾ ਇਨਸਾਫ਼................?????
                         
               ਰਜ਼ਿੰਦਰ ਪਾਲ ਕੌਰ ਸੰਧੂ
             ਐਮ.ਐਸ.ਸੀ ਕੈਮਿਸਟਰੀ, (ਬੀ.ਐਡ).
             ਈ.ਟੀ.ਟੀ ਟੀਚਰ ਸ.ਪ੍ਰਾ.ਸ.ਸ਼ੁਕਰਪੁਰਾ
                        ਬਟਾਲਾ-੨ ਗੁਰਦਾਸਪੁਰ