ਛਾਂ ਤਾਂ ਕਰਕੇ ਦੇਖੀ - ਸਿਕੰਦਰ ਸਿੰਘ ਸਿੱਧੂ
ਛਾਂ ਤਾਂ ਕਰਕੇ ਦੇਖੀਂ ਤੂੰ ਕੋਈ ਰੁੱਖ ਜਿਹੀ,
ਮੈਂ ਵੀ ਕਵਿਤਾ ਲਿਖ ਦੇਵਾਂਗਾ ਚੁੱਪ ਜਿਹੀ।
ਬਲਦੇ ਝੱਖੜ ਝੱਲੇ ਨੇ ਮੈਂ ਆਪਣੇ ਪਿੰਡੇ ਤੇ ,
ਤੇਰੀ ਲੋਅ ਵੀ ਲਗਦੀ ਆ ਹੁਣ ਧੁੱਪ ਜਿਹੀ।
ਸਾਡੇ ਕੋਲੋਂ ਹੁਣ ਰੋਜ਼ ਸਲਾਮਾਂ ਹੁੰਦੀਆਂ ਨਹੀਂ ,
ਤੇਰੀ ਸੂਰਤ ਲਗਦੀ ਨਹੀਂ ਉਹਦੇ ਮੁੱਖ ਜਿਹੀ।
ਥਾਂ ਤਾਂ ਦੱਸਦੇ ਇਹ ਪੰਛੀ ਹੁਣ ਕਿੱਥੇ ਉੱਡਣਗੇ ,
ਸ਼ਹਿਰ ਤੇਰੇ ਵਿਚ ਬਚੀ ਨਹੀ ਥਾਂ ਰੁੱਖ ਜਿਹੀ।
ਕਿੰਨੀਆਂ ਉਮਰਾਂ ਖਾ ਗਈ ਹੋਰ ਕੀ ਖਾਵੇਗੀ ,
ਬੂਹੇ ਅੱਗੋਂ ਲੰਘਦੀ ਗਲੀ ਹੈ ਤੇਰੀ ਭੁੱਖ ਜਿਹੀ।
ਛਾਂ ਤਾਂ ਕਰਕੇ ਦੇਖੀਂ ਤੂੰ ਕੋਈ ਰੁੱਖ ਜਿਹੀ।
ਮੈਂ ਵੀ ਕਵਿਤਾ ਲਿਖ ਦੇਵਾਂਗਾ ਚੁੱਪ ਜਿਹੀ।