ਨਾਨਕ ਚੰਦ ਰੱਤੂ ਜੀ : 15 ਸਤੰਬਰ ਨਿਰਵਾਣ ਦਿਵਸ ਤੇ ਵਿਸ਼ੇਸ਼ - ਇੰਜੀ. ਅਮਨਦੀਪ ਸਿੱਧੂ

ਨਾਨਕ ਚੰਦ ਰੱਤੂ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਕਰੂਲੀ ਵਿਖੇ 06  ਫਰਵਰੀ, 1922 ਨੂੰ ਆਦਿ ਧਰਮੀ (ਰਵਿਦਾਸੀਆ) ਪਰਿਵਾਰ ਵਿੱਚ ਹੋਇਆ ਉਨ੍ਹਾਂ ਨੂੰ ਬਾਬਾ ਸਾਹਿਬ ਦੇ ਸਭ ਤੋਂ ਨਜ਼ਦੀਕੀ ਨਿੱਜੀ ਸਕੱਤਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣਾ ਪਰਿਵਾਰ ਨਿੱਜੀ ਫ਼ਾਇਦੇ ਸਰਕਾਰੀ ਨੌਕਰੀਆਂ ਡੂੰਘੀਆਂ ਇਛਾਵਾਂ ਨੂੰ ਕੁਰਬਾਨ ਕਰਕੇ ਲੱਗਭੱਗ (17) ਸਾਲ ਤੱਕ ਨਾਲ ਰਹੇ, ਉਹ ਅਨੇਕਾਂ ਪੁਸਤਕਾਂ ਦੇ ਲੇਖਕ ਅਤੇ ਉੱਘੇ ਸਮਾਜ ਸੇਵੀ ਵੀ ਸਨ 03 ਜਨਵਰੀ 1940 ਤੋਂ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਸਮਾਂ 06 ਦਸੰਬਰ 1956 ਤੱਕ ਬਾਬਾ ਸਾਹਿਬ ਜੀ ਦੇ ਨਾਲ ਰਹੇ ਉਨ੍ਹਾਂ ਨੇ ਬਾਬਾ ਸਾਹਿਬ ਡਾ.ਅੰਬੇਡਕਰ ਦੀ ਜੰਮ(ਡੱਟ) ਕੇ ਸੇਵਾ ਕੀਤੀ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਵਧੇਰੇ ਮੀਲ ਪੱਥਰ ਰੱਖ ਕੇ ਇਤਿਹਾਸ ਦੀ ਨਵੀਂ ਰਚਨਾ ਕੀਤੀ ਨਾਨਕ ਚੰਦ ਰੱਤੂ ਜੀ ਨਿਰਸੁਆਰਥ ਅਤੇ ਇਕਜੁੱਟਤਾ ਨਾਲ ਭੂਮਿਕਾ ਨਿਭਾਈ।
ਸੰਨ 1938 ਵਿੱਚ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਉਹ ਨੌਕਰੀ ਦੀ ਤਲਾਸ਼ ਵਿੱਚ ਦਿੱਲੀ ਆਏ 1941 ਵਿੱਚ ਭਾਰਤ ਸਰਕਾਰ ਦੀ ਨੌਕਰੀ ਮਿਲਣ ਤੋਂ ਪਹਿਲਾਂ ਉਨ੍ਹਾਂ ਨੇ ਬੜੇ ਮੁਸ਼ਕਿਲ ਦੌਰ ਵਿੱਚੋਂ ਗੁਜ਼ਰਨਾ ਪਿਆ, ਜਿਹੜਾ ਜ਼ਿਕਰ ਤੋਂ ਪਰ੍ਹੇ ਹੈ ਨਾਨਕ ਚੰਦ ਰੱਤੂ ਦੀ ਖੁਰਾਕ ਮੰਤਰਾਲੇ ਵਿੱਚ ਉੱਚ ਅਧਿਕਾਰੀ ਸਨ, ਨੌਕਰੀ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਬੀ ਏ ਪਾਸ ਕੀਤੀ। ਬਾਅਦ ਵਿੱਚ ਬਾਬਾ ਸਾਹਿਬ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਉਨ੍ਹਾਂ ਨੇ ਆਪਣੀ ਐਮ.ਏ. ਦੀ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਦਿੱਤੀ।


ਨਾਨਕ ਚੰਦ ਰੱਤੂ ਜੀ ਨੂੰ ਵੱਖ-ਵੱਖ ਪ੍ਰਸੰਸਾ ਪੱਤਰ ਨਾਲ ਨਿਵਾਜਿਆ ਗਿਆ :-
ਨਾਨਕ ਚੰਦ ਰੱਤੂ ਦੀ ਭਾਰਤ ਇੰਗਲੈਂਡ ਅਤੇ ਜਰਮਨੀ ਆਦਿ ਦੇਸ਼ਾਂ ਵਿੱਚ ਅੰਬੇਡਕਰ ਵਾਦੀ ਸੰਗਠਨਾਂ ਨੇ ਬਾਬਾ ਸਾਹਿਬ ਨੂੰ ਦਿੱਤੀ ਜਾਣ ਵਾਲੀਆਂ ਸੇਵਾਵਾਂ ਸਦਕਾ ਅਤੇ ਸਰਬੋਤਮ ਗੁਣਾਂ ਦੇ ਮਸ਼ਹੂਰ ਸਮਾਜਿਕ ਕਾਰਜਕਰਤਾ ਵਜੋਂ ਮਾਨਤਾ ਸਰੂਪ ਭੀਮ ਮੈਡਲ, ਭੀਮ ਰਤਨ ਅਵਾਰਡ, ਅੰਬੇਡਕਰ ਸੈਂਚਰੀ ਅਵਾਰਡ, ਭੰਤੇ ਅਨੰਦ ਅਵਾਰਡ, ਅੰਬੇਡਕਰ ਰਤਨ ਸੈਂਚਰੀ ਅਵਾਰਡ, ਵਿਸ਼ਵ ਰਤਨ ਡਾ.ਅੰਬੇਡਕਰ ਭੂਸ਼ਣ ਅਵਾਰਡ ਅਤੇ ਬਹੁਤ ਸਾਰੇ ਪ੍ਰਸੰਸਾ ਪੱਤਰਾਂ ਨਾਲ ਨਿਵਾਜਿਆ ਗਿਆ ਉਨ੍ਹਾਂ ਨੇ ਨਾਗਪੁਰ ਵਿਖੇ ਡਾ. ਅੰਬੇਡਕਰ ਮਿਊਜੀਅਮ/ਅਜਾਇਬ ਘਰ ਅਤੇ ਅੰਬੇਡਕਰ ਗੈਸਟ ਹਾਊਸ ਬਣਵਾਇਆ।ਬਾਬਾ ਸਾਹਿਬ ਨਾਲ ਸਬੰਧਿਤ ਅਤੇ ਉਨ੍ਹਾਂ ਦੀਆਂ ਨਿੱਜੀ ਚੀਜ਼ਾਂ ਨੂੰ ਦਾਨ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਨੇ 35 ਸਾਲ ਤੱਕ ਸਾਂਭ ਕੇ ਰੱਖਿਆ ਸੀ। ਇਹ ਅਜਾਇਬ ਘਰ ਹੁਣ ਬੁੱਧ ਤੀਰਥ ਬਣ ਗਿਆ ਹੈ।
ਰੱਤੂ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੁਸਕਾਨ, ਦਾਇਆਵਾਨ ਵਿਵਹਾਰ ਭਿਆਨਕ ਕ੍ਰੋਧ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਘਰੇਲੂ ਸਮੱਸਿਆਵਾਂ ਨਾਲ ਜੂਝਜਦੇ ਹੋਏ ਜੀਵਨ ਵਿੱਚ ਅਨੇਕਾਂ ਸਮੱਸਿਆਵਾਂ ਦਾ ਹੱਲ ਕੀਤਾ। ਨਾਨਕ ਚੰਦ ਰੱਤੂ ਜੀ ਬਾਬਾ ਸਾਹਿਬ ਅੰਬੇਡਕਰ ਦੇ ਲਈ ਉਸ ਤਰ੍ਹਾਂ ਹੀ ਸੀ ਜਿਵੇਂ ਅਨੰਦ ਬੁੱਧ ਦੇ ਕਰੀਬੀ ਸਨ,ਵਜੋਂ ਹੀ ਯਾਦ ਨਹੀਂ ਕੀਤਾ ਸਗੋਂ ਫਿਰਕੇ ਦੇ ਲਈ ਦੂਜੇ ਕਿੱਤੇ ਕੰਮਾਂ ਲਈ ਵੀ ਯਾਦ ਕੀਤਾ ਜਾਂਦਾ ਹੈ। ਨਾਨਕ ਚੰਦ ਰੱਤੂ ਜੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਦੀਆਂ ਢੇਰ ਸਾਰੀਆਂ ਪੁਰਾਣੀਆਂ ਘਟਨਾਵਾਂ ਦੇ ਇਕਲੌਤੇ ਚਸ਼ਮਦੀਦ ਗਵਾਹ ਹਨ।
ਉਨ੍ਹਾਂ ਨੇ ਦੁੱਖਾਂ ਤਕਲੀਫ਼ਾਂ ਅਤੇ ਕਲੇਸ਼ਾਂ ਵਿੱਚੋਂ ਗੁਜ਼ਰਦੇ ਹੋਏ ਖੁਦ ਲਈ ਆਦਰਯੋਗ ਥਾਂ ਹਾਸਲ ਕੀਤੀ ਉਹ ਅਨੁਸੂਚਿਤ ਜਾਤੀਆਂ ਅਤੇ ਬੋਧੀਆਂ ਦੇ ਪਿਆਰੇ ਦਿਲਾਂ ਵਿੱਚ ਇਸ ਤਰ੍ਹਾਂ ਸਮਾ ਗਏ ਕਿ  ਇਹ ਲੋਕ ਉਨ੍ਹਾਂ ਨੂੰ, ਉਨ੍ਹਾਂ ਦੇ ਬਾਬਾ ਸਾਹਿਬ ਦੀ ਛਾਅ ਦਾ ਉਚ ਸਨਮਾਨ ਦਿੰਦੇ ਹਨ। ਨਾਨਕ ਚੰਦ ਰੱਤੂ ਜੀ ਦੇ ਜੀਵਨ ਦੀਆਂ ਢੇਰ ਸਾਰੀਆਂ ਪੁਰਾਣੀਆਂ ਘਟਨਾਵਾਂ ਤੇ ਤਿਆਗ ਸਮਰਪਣ ਦੇ ਬਾਰੇ ਵੱਖ-ਵੱਖ ਬੁੱਧੀਜੀਵੀਆਂ ਲੇਖਕਾ ਨੇ ਬਿਆਨ ਕੀਤਾ ਹੈ।
ਜਿਵੇਂ ਕਿ ਸੋਹਣ ਲਾਲ ਸ਼ਾਸਤਰੀ ਜਿਹੜੇ ਬਾਬਾ ਸਾਹਿਬ ਅੰਬੇਡਕਰ ਦੇ ਪੀ.ਏ ਮੰਨੇ ਜਾਂਦੇ ਹਨ ਉਨ੍ਹਾਂ ਨੇ ਦੀ ਕਿਤਾਬ ” ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਪਰਕ ਨੇ 25 ਵਰਸ਼ ” ਵਿੱਚ ਨਾਨਕ ਚੰਦ ਰੱਤੂ ਜੀ ਬਾਰੇ ਲਿਖਿਆ ਹੈ ਨਾਨਕ ਚੰਦ ਰੱਤੂ ਕਾਲਜ,ਕੈਂਪ ਵਿੱਚ ਆਪਣੀ ਐਮ.ਏ. ਦੀ ਤਿਆਰੀ ਕਰ ਰਹੇ ਸਨ ਪਰ ਡਾ. ਅੰਬੇਡਕਰ ਦੀ ਸੇਵਾ ਦੇ ਵਿਚਾਰ ਕਾਰਨ ਉਨ੍ਹਾਂ ਨੇ ਆਪਣੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਸ਼ਾਮ ਦੇ ਵੇਲੇ ਸਰਕਾਰੀ ਕਰਮਚਾਰੀ ਆਪਣਾ ਕੰਮ ਖਤਮ ਕਰਕੇ ਘਰ ਚਲੇ ਜਾਂਦੇ ਹਨ ਪਰ ਨਾਨਕ ਚੰਦ ਰੱਤੂ ਜੇ ਆਪਣਾ ਕੰਮ ਖਤਮ ਕਰ ਕੇ ਬਾਬਾ ਸਾਹਿਬ ਦੀ ਰਿਹਾਇਸ਼ 26- ਅਲੀਪੁਰ ਰੋਡ ਨੂੰ ਮੋੜਾ ਪਾ ਲੈਂਦੇ, ਜੋ ਬਿਨਾਂ ਥੱਕੇ ਉੱਥੇ ਉਹ ਬਾਬਾ ਸਾਹਿਬ ਦੀਆਂ ਕਿਤਾਬਾਂ ਦੀਆਂ ਲਿਖਣਾ ਭਾਸ਼ਣ ਅਤੇ ਖ਼ਤਾਂ ਦਾ ਜਵਾਬ ਟਾਇਪ ਕਰਦੇ ਬਾਬਾ ਸਾਹਿਬ ਦੀ ਬਿਮਾਰੀ ਸਮੇ ਨਾਨਕ ਚੰਦ ਰੱਤੂ ਨੇ ੳਨ੍ਹਾਂ ਦੀ ਨਰਸ ਵਜੋਂ ਸੇਵਾ ਕੀਤੀ ਅਤੇ ੳਨ੍ਹਾਂ ਦੀ ਸਿਹਤ ਦਾ ਧਿਆਨ ਰੱਖਦੇ ਬਾਬਾ ਸਾਹਿਬ ਵੱਲੋਂ ਰੱਤੂ ਜੀ ਨੂੰ 75 ਰੁਪਏ ਮਹੀਨਾ ਤੇ ਮਿਹਨਤਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਬਾਬਾ ਸਾਹਿਬ ਜੀ ਦਾ ਨਿਰਸਵਾਰਥ ਸੇਵਾ ਕੀਤੀ ਉਨ੍ਹਾਂ ਦੀ ਸੇਵਾ ਦਾ ਕੋਈ ਮੁੱਲ ਨਹੀਂ।
ਸੋਹਣ ਲਾਲ ਸ਼ਾਸਤਰੀ ਜੀ ਅੱਗੇ ਲਿਖਦੇ ਹਨ ਕਿ ਸਾਰੇ ਕਰਮਚਾਰੀ ਐਤਵਾਰ ਨੂੰ ਛੁੱਟੀ ਦੇ ਦਿਨਾਂ ਨੂੰ ਛੁੱਟੀ ਤੇ ਰਹਿੰਦੇ ਪਰ ਨਾਨਕ ਚੰਦ ਰੱਤੂ ਦਾ ਦਫਤਰ ਛੁੱਟੀ ਦੇ ਦਿਨ ਵਿੱਚ ਵੀ 26-ਅਲੀਪੁਰ ਰੋਡ ਦਿੱਲੀ ਵਿਖੇ ਖੁੱਲਿਆ ਰਹਿੰਦਾ ਆਮ ਤੌਰ ਤੇ ਡਾ.ਅੰਬੇਡਕਰ ਦੀਆਂ ਕਿਤਾਬਾਂ ਦੀਆਂ ਲਿਖਤਾਂ ਅਤੇ ਉਨ੍ਹਾਂ ਦੇ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਟਾਈਪ ਕਰਨ ਵਿੱਚ ਹਮੇਸ਼ਾਂ ਮਸ਼ਗੂਲ ਰਹਿੰਦੇ।
ਇਸੇ ਤਰ੍ਹਾਂ ਸ੍ਰੀ ਐੱਲ.ਆਰ.ਬਾਲੀ ਜੀ ਨੇ ਵੀ ਆਪਣੀ ਕਿਤਾਬ ਵਿੱਚ ਮਾਣਯੋਗ ਰੱਤੂ ਜੀ ਦੇ ਤਿਆਗ ਸਮਰਪਣ ਦੇ ਬਾਰੇ ਬਿਆਨ ਕੀਤਾ ਹੈ।
“ ਡਾਕਟਰ ਅੰਬੇਡਕਰ ਦੀ ਖਾਤਰ ਨਾਨਕ ਚੰਦ ਰੱਤੂ ਨੇ ਪੇਸ਼ਾ, ਜ਼ਿੰਦਗੀ ਦੀਆਂ ਖੁਸ਼ੀਆਂ, ਆਪਣਾ ਉਦੇਸ਼, ਲਕਸ਼, ਆਸ਼ਾਵਾਂ ਸਭ ਕੁਝ ਤਿਆਗ ਦਿੱਤਾ। ਭਾਵੇਂ ਗਰਮੀ ਹੋਵੇ, ਸਰਦੀ ਹੋਵੇ, ਵਰਖਾ ਹੋਵੇ, ਹਨੇਰੀ ਹੋਵੇ, ਤੂਫਾਨ ਹੋਵੇ, ਬੱਦਲ ਗਰਜਦੇ ਹੋਣ ਇਨ੍ਹਾਂ ਵਿਚੋਂ ਕੋਈ ਵੀ ਉਸ ਨੂੰ ਬਾਬਾ ਸਾਹਿਬ ਦੇ ਕੋਲੋਂ 25 ਕਿਲੋਮੀਟਰ ਸਾਈਕਲ ਤੇ ਜਾਣ ਤੋਂ ਰੋਕ ਨਹੀਂ ਸਕਦੇ ਸਾਂ ਜਿੱਥੇ ਉਹ ਉਨ੍ਹਾਂ ਦੀਆਂ ਕਿਤਾਬਾਂ ਅਤੇ ਹੋਰ ਲਿਖਤ ਸਮੱਗਰੀ ਦੇ ਢੇਰ ਨੂੰ ਟਾਈਪ ਕਰਦੇ ਹਨ ਸਾਨੂੰ ਆਪਣੀ ਸਿਹਤ ਅਤੇ ਪਰਿਵਾਰ ਸਰਕਾਰੀ ਸਥਿਤੀ ਦੀ ਪ੍ਰਵਾਹ ਕੀਤੇ ਬਗੈਰ ਅੱਧੀ ਰਾਤ ਨੂੰ ਘਰ ਪਹੁੰਚਦੇ।“
ਮਾਨਯੋਗ ਧਨੰਜੇ ਕੀਰ ਜੀ ਆਪਣੀ ਕਿਤਾਬ ਵਿੱਚ ਬਿਆਨ ਕਰਦੇ ਹਨ :- “ ਡਾ. ਅੰਬੇਡਕਰ ਜੀਵਨ ਅਤੇ ਮਿਸ਼ਨ“ ਵਿੱਚ ਮਾਣਯੋਗ ਨਾਨਕ ਚੰਦ ਰੱਤੂ ਦੀ ਡਾ.ਅੰਬੇਡਕਰ ਪ੍ਰਤੀ ਸੇਵਾ ਨੂੰ ਬੜੀ ਖੁਸ਼ੀ- ਖੁਸ਼ੀ ਸਵੀਕਾਰ ਕਰਦੇ ਹਨ ਅਤੇ ਮਹੱਤਵ ਦਿੰਦੇ ਹਨ ਇਸ ਤੋਂ ਇਲਾਵਾ ਇੱਕ ਖ਼ਤ ਵਿੱਚ ਉਹ ਹੇਠਾਂ ਲਿਖੀਆਂ ਗੱਲਾਂ ਕਹਿੰਦੇ ਹਨ: “ ਜਦੋਂ ਤੱਕ ਬੁੱਧ ਅਤੇ ਉਨ੍ਹਾਂ ਦਾ ਧੱਮ” ਯਾਦਗਾਰੀ ਕੰਮ ਜ਼ਿੰਦਾ ਹੈ। ਉਦੋਂ ਤੱਕ ਤੁਹਾਡਾ ਨਾਮ ਰਹੇਗਾ। ਕਿਸੇ ਮਹਾਨ ਵਿਅਕਤੀ ਵੱਲੋਂ ਕਿਸੇ ਇੱਕ ਆਦਮੀ ਦੇ ਸਹਾਇਕ ਵਜੋਂ ਜ਼ਿਕਰ ਕਰਨ ਦਾ ਅਰਥ ਕੋਈ ਛੋਟੀ-ਮੋਟੀ ਗੱਲ ਨਹੀਂ…”
ਇਸੇ ਤਰ੍ਹਾਂ ਮਾਣਯੋਗ ਜੀ. ਸਧਰਮਾ, ਜਿਹੜੇ ਨੈਲੋਂਰ (ਆਂਧਰਾ ਪ੍ਰਦੇਸ਼) ਵਿਖੇ ਡਾ. ਅੰਬੇਡਕਰ ਮਿਸ਼ਨ ਦੇ ਚੇਅਰਮੈਨ ਹਨ। ਉਨ੍ਹਾਂ ਦੇ ਲਫ਼ਜ਼ਾਂ ਵਿੱਚ ਜੋ ਕਿ ਇਨ੍ਹਾਂ ਨੇ ਆਪਣੇ ਇੱਕ ਖ਼ਤ ਵਿੱਚ ਮਿਤੀ 24 ਦਿਸੰਬਰ 1996 ਨੂੰ ਭਾਰਤ ਦੇ ਰਾਸ਼ਟਰਪਤੀ ਕੇ.ਆਰ. ਨਾਰਾਇਣਨ ਨੂੰ ਲਿਖਦੇ ਹੋਏ ਕਹਿੰਦੇ ਹਨ:
“ ਨਾਨਕ ਚੰਦ ਰੱਤੂ ਜਿਹੜੇ ਇਸੇ ਤਾਂ ਦਰਮਿਆਨ ਦਾਦਾ ਸਾਹਿਬ ਦੇ ਨਾਮ ਨਾਲ ਜਾਣੇ ਜਾਂਦੇ ਹਨ, ਇੱਕ ਵਿਸ਼ਿਸ਼ਟ ਸਮਾਜਿਕ ਕਾਰਜਕਰਤਾ ਹਨ  ਜਿਹੜੇ ਬਚਨਾਂ ਦੇ ਪੱਕੇ ਅਤੇ ਤਿਆਗ ਸਮਰਪਣ ਨਾਲ ਅਛੂਤ ਫਿਰਕੇ ਦੇ ਸੇਵਾ ਵਿੱਚ ਆਪਣੀ ਜਵਾਨੀ ਸਮੇਂ ਤੋਂ ਲੱਗੇ ਹੋਏ ਹਨ ਜਿਹੜੇ ਬਾਬਾ ਸਾਹਿਬ ਦੇ ਗੁੱਸੇ ਭਰੇ ਭਾਸ਼ਣਾਂ ਅਤੇ ਸੰਦੇਸ਼ ਦੇ ਬਾਕੀ ਪ੍ਰਭਾਵਿਤ ਸਨ ਅਸਲ ਵਿੱਚ ਜਿਹੜੀ ਭੂਮਿਕਾ ਅਸੂਲ ਸਮਾਜ ਨੂੰ ਆਜ਼ਾਦ ਤਾਂ ਦੀ ਲੜਾਈ ਵਿੱਚ ਨਿਭਾਈ ਅਤੇ ਵਾਂਝਿਆਂ ਦੇ ਮੁਕਤੀਦਾਤਾ ਡਾ. ਅੰਬੇਡਕਰ ਦੇ ਮਹਾਨ ਜੀਵਨ ਅਤੇ ਮਿਸ਼ਨ ਵਿੱਚ ਜਿਹੜਾ ਹੋਣਾਂ ਦਾ ਸ਼ਾਂਤ ਅਤੇ ਸਹਿਜ ਰੇਤਾਂ ਦੇ ਖਾਸ ਯਾਦਗਾਰ ਹੈ “
ਡਾ.ਅੰਬੇਡਕਰ ਸੰਸਕ੍ਰਿਤ ਤੇ ਮਿਸ਼ਨ ਕਲਕੱਤਾ ਦੇ ਮਿ.ਆਰ.ਐੱਸ. ਵਿਸ਼ਵਾਸ ਆਪਣੇ ਖ਼ਤ ਮਿਤੀ 25 ਮਈ 1990 ਵਿੱਚ ਰੱਤੂ ਜੀ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਹਿੰਦੇ ਹਨ : “ ਤੁਸੀਂ ਬਾਬਾ ਸਾਹਿਬ ਦੇ ਪਵਿੱਤਰ ਸੰਪਰਕ ਵਿੱਚ ਰਹੇ ਹੋ। ਤੁਸੀਂ ਅਤੇ ਤੁਹਾਡੇ ਸ਼ਰੀਰ ਪਵਿੱਤਰ ਹੈ ਅਤੇ ਸਭ ਤੋਂ ਵੱਧ ਤੁਹਾਡੇ ਭਾਗ ਪਵਿੱਤਰ ਹਨ ਮੈਂ ਤੁਹਾਨੂੰ ਪਵਿੱਤਰ ਮੰਨਦਾ ਹਾਂ ਜਿਵੇਂ-ਜਿਵੇਂ ਸਮਾਂ ਆਪਣੇ ਲੋਕਾਂ ਅੱਗੇ ਵਧਣਗੇ, ਮੈਨੂੰ ਇਸ  ਗਲ ਦਾ ਯਕੀਨ ਹੈ ਕਿ ਤੁਹਾਡਾ ਮਾਣ ਵੀ ਵਧੇਗਾ। ”


(ਹਵਾਲਾ: ਡਾ. ਐੱਸ. ਐੱਲ. ਧਨੀ)
ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਆਖਰੀ ਸੰਦੇਸ਼

ਨਾਨਕ ਚੰਦ ਰੱਤੂ ਜੀ ਆਪਣੀ ਕਿਤਾਬ ਵਿੱਚ ਲਿਖਦੇ ਹਨ : ਕਿ “ ਮੇਰੇ ਲੋਕਾਂ ਨੂੰ ਦੱਸੀਂ ਨਾਨਕ ਚੰਦ, ਮੈਂ ਜੋ ਵੀ ਹਾਸਲ ਕੀਤਾ ਹੈ, ਉਹ ਮੈ ਸਾਰੀ ਜ਼ਿੰਦਗੀ ਆਪਣੇ ਵਿਰੋਧੀਆਂ ਨਾਲ ਸੰਘਰਸ਼ ਕਰਦੇ ਹੋਏ ਅਤੇ ਲੱਖਾਂ ਪ੍ਰੇਸ਼ਾਨੀਆਂ ਨਾਲ ਜੂਝਦੇ ਹੋਏ ਕੀਤਾ ਹੈ।“
ਬਹੁਤ ਮੁਸ਼ਕਿਲਾਂ ਨਾਲ ਮੈਂ ਇਹ ਕਾਰਵਾਂ ਜਿਥੇਂ ਹੈ, ਉੱਥੇ ਤੱਕ ਲਿਆਇਆ ਹਾ। ਇਸਨੂੰ ਅੱਗੇ ਹੀ ਲੈ ਜਾਂਦੇ ਰਹਿਣਾ, ਭਾਵੇਂ ਜਿੰਨੀਆਂ ਮਰਜ਼ੀ ਰੁਕਵਾਟਾਂ, ਨੁਕਸਾਨ ਅਤੇ ਮੁਸ਼ਕਿਲਾਂ ਆਉਣ। ਜੇਕਰ ਮੇਰੇ ਕੋਲ, ਸਾਥੀ ਇਸ ਨੂੰ ਅੱਗੇ ਲੈ ਜਾਂਣ ਦੇ ਕਾਬਿਲ ਨਾ ਹੋਣ ਤਾ ਉਹ ਇਸ ਇੱਥੇ ਹੀ ਛੱਡ ਦੇਣ, ਪਰ ਕਿਸੇ ਵੀ ਹਾਲਤ ਵਿੱਚ ਇਸ ਨੂੰ ਪਿੱਛੇ ਨਹੀਂ ਮੁੜਣ ਦੇਣਾ।
ਇਹ ਉਨ੍ਹਾਂ ਨੇ ਕਿਹਾ ਕਿ “ ਮੇਰਾ ਸੰਦੇਸ਼ ਹੈ, ਸ਼ਾਇਦ ਲੋਕਾਂ ਨੂੰ ਮੇਰਾ ਆਖਰੀ ਸੰਦੇਸ਼।


ਨਾਨਕ ਚੰਦ ਰੱਤੂ ਜੀ ਦੁਆਰਾ 02 ਲਿਖਤ ਕਿਤਾਬਾਂ।
ਲਾਸਟ ਫਿਊ ਯੀਅਰਜ਼ ਆਫ ਡਾ. ਅੰਬੇਡਕਰ।
ਰੋਮੀਨਿਸਸੈਨਸਜ ਐਂਡ ਰੀਮੈਂਮਬਰੈਂਨਸਜ ਆਫ ਡਾ.ਬੀ.ਆਰ. ਅੰਬੇਡਕਰ
ਜਿਸ ਵਿਚ ਬਾਬਾ ਸਾਹਿਬ ਦੀ ਫਿਲਾਸਫੀ ਅਤੇ ਜੀਵਨ ਸੰਘਰਸ਼ ਦੇ ਸੰਖੇਪ ਵਰਨਣ ਤੋਂ ਇਲਾਵਾ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੇ ਹੋਰ ਕੁਝ ਰੁਝੇਵਿਆਂ ਬਾਰੇ ਜਾਣਕਾਰੀ ਦਿੱਤੀ ਹੈ।“
29 ਫਰਵਰੀ 1980 ਨੂੰ ਉਨ੍ਹਾਂ ਉਹ ਕੇਂਦਰ ਸਰਕਾਰ ਦੇ ਅਵਰ ਸੈਕਟਰੀ ਅਹੁਦੇ ਤੋਂ ਰਿਟਾਇਰ ਹੋਏ ਇਹ 79 ਸਾਲ ਦੀ ਉਮਰ ਵਿੱਚ ਵੀ ਉਹ ਬਾਬਾ ਸਾਹਿਬ ਦੇ ਮਹਾਨ ਮਿਸ਼ਨ ਅਤੇ ਧੱਮ ਦੇ ਪ੍ਰਚਾਰ-ਪ੍ਰਸਾਰ ਦੇ ਕੰਮਾਂ ਵਿੱਚ ਸਰਗਰਮ ਤੌਰ ਤੇ ਜੁੜੇ ਰਹੇ। ਅੰਤ 15 ਸਤੰਬਰ 2002 ਵਿਚ ਉਨ੍ਹਾਂ ਦਾ ਨਿਰਵਾਣ ਹੋ ਗਿਆ, ਰੱਤੂ ਜੀ ਸਾਰੀ ਉਮਰ ਦੇ ਲਈ ਸਰੀਰਕ ਤਰੌ ਤੇ ਵਿਛੋੜਾ ਦੇ ਗਏ ਪਰ ਉਨ੍ਹਾਂ ਦੁਆਰਾ ਕਿੱਤੇ ਕਾਰਜ ਸਾਨੂੰ ਹਮੇਸ਼ਾਂ ਬਾਬਾ ਸਾਹਿਬ ਦੇ ਕਾਰਵਾਂ ਨੂੰ ਅੱਗੇ ਲਿਜਾਣ ਵਿੱਚ ਪ੍ਰੇਰਨਾ ਦਿੰਦੇ ਆ ਰਹੇ ਹਨ।

ਇੰਜੀ. ਅਮਨਦੀਪ ਸਿੱਧੂ
(ਫੂਲੇ-ਸ਼ਾਹੂ-ਅੰਬੇਡਕਰੀ ਮਿਸ਼ਨਰੀ ਕਾਰਜਕਰਤਾ)
ਪਿੰਡ ਬਾੜੀਆਂ ਕਲਾਂ
ਮੌਬਾਇਲ ਨੰਬਰ:- 94-657-54037