ਜਦੋਂ ਘਬਰਾਹਟ ਹੋਵੇ ਤਾਂ ਕੀ ਕਰੀਏ? - ਅਰੁਣ ਆਹੂਜਾ
ਘਬਰਾਹਟ ਤਕਰੀਬਨ ਬਚਪਨ ਉਪਰੰਤ ਕਿਸੇ ਵੀ ਵਰਗ ਦੇ ਵਿਅਕਤੀ ਜਾਂ ਔਰਤ ਨੂੰ ਹੋ ਸਕਦੀ ਹੈ। ਘਬਰਾਹਟ ਕੋਈ ਛੋਟੀ ਚੀਜ਼ ਨਹੀਂ ਕਿਉਂਕਿ ਛੋਟੀ ਜਿਹੀ ਘਬਰਾਹਟ ਵਿਅਕਤੀ ਨੂੰ ਦਿਲ ਦੇ ਦੌਰੇ ਤੱਕ ਲੈ ਕੇ ਜਾ ਸਕਦੀ ਹੈ ਇਸ ਲਈ ਇਸ ਮਰਜ਼ ਨੂੰ ਸਮਾਂ ਰਹਿੰਦੇ ਠੀਕ ਕਰਨ ਦੀ ਜ਼ਰੂਰਤ ਹੈ। ਘਬਰਾਹਟ ਕਈ ਪ੍ਰਕਾਰ ਦੀ ਹੁੰਦੀ ਹੈ ਇਹ ਘਬਰਾਹਟ ਉਹ ਹੁੰਦੀ ਹੈ ਜੋ ਕਿਸੇ ਪ੍ਰੀਖਿਆ ਦੇਣ ਤੋਂ ਪਹਿਲਾਂ ਜਾਂ ਉਨ•ਾਂ ਦੇ ਨਤੀਜਿਆਂ ਨੂੰ ਹਾਸਲ ਕਰਨ ਸਮੇਂ ਹੁੰਦੀ ਹੈ। ਇਸ ਤੋਂ ਇਲਾਵਾ ਗਰਭ ਧਰਨ ਕਰਨ ਵਾਲੀਆਂ ਔਰਤਾਂ ਨੂੰ ਹੋਣ ਵਾਲੀ ਘਬਰਾਹਟ ਨੂੰ ਦਿਲ ਮਚਲਾਉਣਾ ਨਾਂਅ ਦਿੱਤਾ ਗਿਆ ਹੈ। ਇਹ ਆਮ ਜਿਹੀ ਘਬਰਾਹਟ ਹੁੰਦੀ ਹੈ ਜਿਹੜੀ ਕੁੱਝ ਸਮੇਂ ਬਾਅਦ ਹੀ ਠੀਕ ਹੋ ਜਾਂਦੀ ਹੈ। ਅੱਜਕੱਲ• ਜ਼ਿਆਦਾਤਰ ਮਾਮਲਿਆਂ ਵਿਚ ਇਸ ਪਿੱਛੇ ਪਾਚਨ ਤੰਤਰ ਦਾ ਸਹੀ ਤਰ•ਾਂ ਨਾਲ ਕੰਮ ਨਾ ਕਰਨਾ ਜਾਂ ਸਰੀਰ ਵਿਚ ਕਿਸੇ ਤਰ•ਾਂ ਦੀ ਅਣਚਾਹੀ ਗੈਸ ਦਾ ਬਣਨਾ ਘਬਰਾਹਟ ਦੇ ਕਾਰਨ ਹੁੰਦੇ ਹਨ। ਜੇਕਰ ਤੁਹਾਨੂੰ ਛਾਤੀ ਜਾਂ ਇਸ ਦੇ ਆਲੇ-ਦੁਆਲੇ ਕਿਤੇ ਚੁਭਨ ਜਿਹਾ ਦਰਦ ਹੁੰਦਾ ਹੋਵੇ ਅਤੇ ਨਾਲ ਹੀ ਘਬਰਾਹਟ ਹੋਵੇ ਤਾਂ ਸਮਝੋ ਕੀ ਸਰੀਰ ਵਿਚ ਗੈਸ ਬਣੀ ਹੋਈ ਹੈ, ਜਿਸ ਨੂੰ ਠੀਕ ਕਰਨ ਲਈ ਆਮ ਮੈਡੀਕਲ ਸਟੋਰਾਂ ਉੱਤੇ ਉਪਲਬਧ ਈਨੋ ਜਾਂ ਹੋ ਕਈ ਤਰ•ਾਂ ਦੇ ਸਾਲਟਿਡ ਰਸਾਇਣ ਲਏ ਜਾ ਸਕਦੇ ਹਨ, ਜਿਸ ਨਾਲ ਸਕਿੰਟਾਂ ਵਿਚ ਡਕਾਰ ਆਉਣ ਦੇ ਨਾਲ-ਨਾਲ ਗੈਸ ਠੀਕ ਹੋ ਜਾਂਦੀ ਹੈ ਤੇ ਪਾਚਨ ਤੰਤਰ ਠੀਕ ਹੋ ਜਾਂਦਾ ਹੈ। ਅਜਿਹੇ ਰਸਾਇਣਾਂ ਦੀ ਵਰਤੋਂ ਜੇਕਰ ਕਦੇ-ਕਦਾਈਂ ਕੀਤੀ ਜਾਵੇ ਤਾਂ ਠੀਕ ਹੈ ਪਰੰਤੂ ਇਨ•ਾਂ ਦੇ ਰੋਜ਼ਾਨਾ ਸੇਵਨ ਕਰਨ ਨਾਲ ਭਵਿੱਖ ਵਿਚ ਇਸ ਦੇ ਵੀ ਖ਼ਤਰਨਾਕ ਸਿੱਟੇ ਸਾਹਮਣੇ ਆਉਂਦੇ ਹਨ, ਕਿਉਂਕਿ ਝੱਟ ਗੈਸ ਨੂੰ ਭਜਾ ਕੇ ਪਾਚਨ ਤੰਤਰ ਨੂੰ ਸੁਚਾਰੂ ਕਰਨ ਵਾਲੇ ਇਹ ਰਸਾਇਣ ਜੇਕਰ ਰੋਜ਼ਾਨਾ ਵਰਤੋਂ ਵਿਚ ਲਿਆਂਦੇ ਜਾਣ ਤਾਂ ਇਸ ਦਾ ਲੀਵਰ ਅਤੇ ਗੁਰਦਿਆਂ ਉੱਤੇ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਅਸੀਂ ਆਪਣੀ ਘਬਰਾਹਟ ਨੂੰ ਦੂਰ ਨਹੀਂ ਕਰਦੇ ਜਾਂ ਸਮੇਂ ਸਿਰ ਇਸ ਦਾ ਇਲਾਜ ਨਹੀਂ ਕਰਵਾਉਂਦੇ ਤਾਂ ਇਸ ਦੇ ਸਿੱਟੇ ਦਿਲ ਦੇ ਰੋਗ ਤੱਕ ਪੈਦਾ ਕਰ ਸਕਦੇ ਹਨ। ਇਨ•ਾਂ ਲਕਸ਼ਣਾ ਤੋਂ ਬਾਅਦ ਜੇਕਰ ਸਰੀਰ ਉੱਤੇ ਮੋਟਾਪਾ ਹੋਵੇ ਤਾਂ ਜ਼ਿਆਦਾਤਰ ਮਾਮਲਿਆਂ ਵਿਚ ਲੀਵਰ ਉੱਤੇ ਫੈਟ ਬਣ ਜਾਂਦੀ ਹੈ। ਲੀਵਰ ਫੈਟ ਉਸ ਗੰਦਗੀ ਨੂੰ ਕਹਿੰਦੇ ਹਨ ਜੋ ਜੰਕ ਫੂਡ ਖਾਣ ਨਾਲ ਆਪਣੇ ਲੀਵਰ ਉੱਤੇ ਜੰਮ ਜਾਂਦੀ ਗੰਦਗੀ ਨੂੰ ਕਿਹਾ ਜਾਂਦਾ ਹੈ। ਅਕਸਰ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਲੀਵਰ ਫੈਟ ਉਨ•ਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਖਾਣ-ਪੀਣ ਵੱਲ ਜ਼ਿਆਦਾ ਤੇ ਕੰਮ ਕਰਨ ਜਾਂ ਕਸਰਤ ਕਰਨ ਵਿਚ ਘੱਟ ਧਿਆਨ ਦਿੰਦੇ ਹਨ। ਮਾਹਿਰ ਕਹਿੰਦੇ ਹਨ ਕਿ ਸਰੀਰ ਲਈ ਰੋਜ਼ਾਨਾਂ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਦੇਸ਼ ਵਿਚ ਖ਼ਾਸ ਕਰਕੇ ਪੰਜਾਬ ਵਿਚ 80 ਫ਼ੀਸਦੀ ਲੋਕਾਂ ਨੂੰ ਲੀਵਰ ਫੈਟ ਹੈ, ਜਿਸ ਕਰਕੇ ਅਸਿੱਧੇ ਤੌਰ ਤੇ ਇਹ ਪਾਚਨ ਤੰਤਰ ਨੂੰ ਖੋਖਲਾ ਕਰ ਦਿੰਦੀ ਹੈ ਤੇ ਭਵਿੱਖ ਵਿਚ ਖਾਣਾ ਸਹੀ ਢੰਗ ਨਾਲ ਨਾ ਪਚਣ ਕਰਕੇ ਗੈਸ ਬਣਨ ਦੀ ਦਿੱਕਤ ਆਉਣ ਲੱਗ ਜਾਂਦੀ ਹੈ ਤੇ ਉਸ ਵਿਅਕਤੀ ਨੂੰ ਵਾਰ-ਵਾਰ ਹਵਾ ਪਾਸ ਕਰਨ ਦੀ ਆਦਤ ਵੀ ਜਿੱਥੇ ਪੈ ਜਾਂਦੀ ਹੈ ਉੱਤੇ ਜੇਕਰ ਸਰੀਰ ਵਿਚ ਦਿਲ ਦੇ ਆਲੇ-ਦੁਆਲੇ ਜੇਕਰ ਗੈਸ ਰੁਕ ਜਾਵੇ ਤਾਂ ਉਸ ਦੇ ਭਿਆਨਕ ਸਿੱਟੇ ਵੀ ਸਾਹਮਣੇ ਆ ਸਕਦੇ ਹਨ। ਅੱਜਕਲ• ਆਮ ਗੱਲ ਹੋ ਗਈ ਹੈ ਕਿ ਰਾਤ ਦਾ ਖਾਣਾ ਖਾ ਕੇ ਲੋਕ ਸੈਲ ਕਰਨ ਨੂੰ ਘੱਟ ਤਰਜ਼ੀਹ ਦੇ ਰਹੇ ਹਨ ਪਰੰਤੂ ਅਜਿਹਾ ਨਾ ਕਰਕੇ ਅਸੀਂ ਆਪਣੇ ਸਰੀਰ ਨੂੰ ਰੋਗੀ ਬਣਾਉਣ ਵੱਲ ਤੁਰ ਰਹੇ ਹਾਂ। ਖਾਣਾ ਖਾਣ ਉਪਰੰਤ ਜੇਕਰ ਸੈਰ ਕੀਤੀ ਜਾਇਆ ਕਰੇ ਤਾਂ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਤੇ ਮੋਟਾਵਾ ਵੀ ਦੂਰ ਰਹਿੰਦਾ ਹੈ। ਜੇਕਰ ਮੋਟਾਪੇ ਤੋਂ ਬਚਣਾ ਹੈ ਤਾਂ ਅੰਨ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਖਿਚੜੀ, ਦਲੀਆ, ਸਬਜ਼ੀਆਂ ਭਾਵ ਖੀਰੇ, ਘਈਏ ਦਾ ਜੂਸ ਨੂੰ ਪਹਿਲ ਦੇਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਮੋਟਾਪਾ ਕਈ ਤਰ•ਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਤੇ ਜ਼ਿਆਦਾਤਰ ਲੋਕ ਜਿਸ ਹਿਸਾਬ ਨਾਲ ਫਾਸਟ ਫੂਡ ਖਾ ਰਹੇ ਹਨ ਉਸ ਹਿਸਾਬ ਨਾਲ ਕੰਮ ਨਾ-ਮਾਤਰ ਕਰਦੇ ਹਨ ਤੇ ਜੇਕਰ ਕਸਰਤ ਵੀ ਨਾ ਹੋਵੇ ਤਾਂ ਭਵਿੱਖ ਵਿਚ ਉਸ ਵਿਅਕਤੀ ਨੂੰ ਸਰੀਰਕ ਤੌਰ ਤੇ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜਿਨ•ਾਂ ਮਰਜ਼ੀ ਖਾਓ ਪਰੰਤੂ ਕਸਰਤ ਉਸ ਤੋਂ ਦੁੱਗਣੀ ਕਰੋ ਤੇ ਸਾਫ-ਸੂਥਰੇ ਰਹੋ। ਜੇਕਰ ਅਸੀਂ ਇਸ ਸਿਧਾਂਤ ਉੱਤੇ ਖਰੇ ਉਤਰ ਜਾਵਾਂਗੇ ਤਾਂ ਅਸੀਂ ਹਮੇਸ਼ਾ ਨਿਰੋਗ ਰਹਾਂਗੇ। ਜੇਕਰ ਫਿਰ ਵੀ ਘਬਰਾਹਟ ਦਾ ਹੱਲ ਨਾ ਹੋਵੇ ਤਾਂ ਤੁਰੰਤ ਚੰਗੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਇਸ ਦਾ ਇਲਾਜ ਕਰਵਾਉਣਾ ਹੀ ਸਮਝਦਾਰੀ ਹੋਵੇਗੀ।
ਵੱਲੋਂ ਲੇਖਕ : ਅਰੁਣ ਆਹੂਜਾ, ਫ਼ਤਹਿਗੜ• ਸਾਹਿਬ।
ਮੋਬਾਈਲ-80543-07793