ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਸਰਕਾਰੀ ਯਤਨਾਂ ਦੇ ਨਾਲ  ਲੋਕ ਜਾਗ੍ਰਿਤ ਹੋਣ - ਜਸਵਿੰਦਰ ਸਿੰਘ ਦਾਖਾ

ਕੋਰੋਨਾ ਵਾਇਰਸ ਬਿਮਾਰੀ ਜਿਹੜੀ ਲਾਕ ਡਾਊਨ ਜਾਂ ਕਰਫਿਊ ਲਾ ਕੇ ਭਾਰਤ  ਸਰਕਾਰ ਨੇ ਰੋਕੀ ਸੀ, ਊਹ ਲਗਾਤਾਰ ਤੇਜੀ  ਨਾਲ ਜਿੰਦਗੀ ਨੂੰ ਪੱਟੜੀ ਤੇ ਲਿਆਊਣ  ਦੇ ਨਾਮ ਤੇ ਦਿੱਤੀਆਂ ਜਾ ਰਹੀਆਂ ਛੋਟਾਂ ਅਤੇ ਸਹੂਲਤਾਂ ਕਾਰਨ ਮੁੜ ਵਿਕਰਾਲ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਕੇਂਦਰ ਸਰਕਾਰ ਦਾ ਸਿਹਤ ਮਹਿਕਮਾ ਇਸ ਲਾਗ ਦੀ ਬਿਮਾਰੀ ਤੋਂ   ਠੀਕ ਹੋਣ ਵਾਲਿਆਂ ਦੇ ਅੰਕੜਿਆਂ ਦੇ ਹਵਾਲੇ ਦੇ ਕੇ  ਆਪਣੀ ਪਿੱਠ ਥਾਪੜਣ ਦੇ ਯਤਨਾ ਵਿਚ ਹੈ। ਜਦੋਂ ਕਿ ਅਸਲੀਅਤ ਇਹ ਹੈ ਕਿ ਮੁਲਕ ਦੇ ਕਈ ਇਕ ਹਿਸਿਆਂ ਵਿਚ ਇਸ ਬਿਮਾਰੀ  ਨੇ ਸਮਾਜਿਕ ਫੈਲਾਓ ਵਲ ਵਧਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਹੁਣੇ ਹੀ ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਹਿ ਰਹੇ ਹਨ ਕਿ ਅਗਰ ਇਸ ਪਾਸੇ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਆਊਦੇ ਦਿਨਾਂ ਵਿਚ ਦਿਲੀ ਵਿਚ ਸਥਿਤੀ ਹੋਰ ਵੀ ਉਲਝ ਸਕਦੀ ਹੈ। ਉਨਾਂ ਤਾਂ ਇਹ ਵੀ ਚਿਤਾਵਨੀ ਭਰੀ  ਸਲਾਹ ਦਿੱਤੀ ਹੈ ਕਿ ਇਸ ਵੇਲੇ ਇਸ ਬਿਮਾਰੀ ਨਾਲ ਨਿਪਟਣ ਲਈ ਕੇਂਦਰ ਅਤੇ ਰਜ ਸਰਕਾਰਾਂ ਮਿਲ ਕੇ ਕੰਮ ਕਰਨ ਤਾਂ ਹੀ ਇਸ ਬਿਮਾਰੀ ਨੂੰ ਭਾਜ ਦਿੱਤੀ ਜਾ ਸਕਦੀ ਹੈ, ਤਾਂ ਹੀ ਇਸ ਨੂੰ ਭਜਾਇਆ ਜਾ ਸਕਦਾ ਹੈ। ਨਹੀਂ ਤਾਂ ਬਿਮਾਰੀ ਹੋਰ ਵੀ  ਘਾਤਕ ਰੁਖ ਅਖਤਿਆਰ ਕਰ ਸਕਦੀ ਹੈ। ਇਥੇ ਦੇਸ਼ ਦੀ ਸਰਬਉਚ ਅਦਾਲਤ ਦੀਆਂ ਟਿਪਣੀਆਂਨੂੰ ਵੀ ਗਹੁ ਨਾਲ ਦੇਖਣ ਦੀ ਲੋੜ ਹੈ, ਜਿਸ ਵਿਚ ਸਥਿਤੀ ਤੇ ਕਾਫੀ ਚਿੰਤਾ ਪ੍ਰਗਟਾਈ ਗਈ ਹੈ।  ਦੇਸ਼ ਦੀ ਰਾਜਧਾਨੀ ਨਵੀਂ ਦਿਲੀ ਵਿਚ ਕੋਰੋਨਾ ਕਾਰਨ ਖਰਾਬ ਹੋ ਰਹੇ ਹਾਲਾਤ ਨੂੰ ਦੇਖਦਿਆਂ  ਕੇਂਦਰੀ ਗ੍ਰਹਿ ਮੰਤਰੀ  ਨੇ ਵੀ ਦਿਲੀ ਦੇ ਲੈਫ: ਗਵਰਨਰ ਅਤੇ ਮੁਖ ਮੰਤਰੀ  ਨਾਲ ਮੀਟਿੰਗ ਕਰਕੇ ਕਈ ਸਿਫਾਰਸ਼ਾ ਕੀਤੀਆ ਹਨ। ਨਾ ਕੇਵਲ ਟੈਸਟਾਂ ਦੀ ਗਿਣਤੀ ਵਿਚ ਵਾਧੇ ਦੀ ਗਲ ਕੀਤੀ ਹੈ ਸਗੋਂ ਹਸਪਤਾਲਾਂ ਵਿਚ ਬੈਡਾਂ ਦੀ ਘਾਟ ਨਾਲ ਨਿਪਟਣ ਲਈ ਰੇਲਵੇ ਦੇ 500 ਡੱਬੇ ਵੀ ਮੁਹਈਆ ਕਰਾਉਣ ਦਾ  ਫੈਸਲਾ ਕੀਤਾ ਗਿਆ  ਹੈ। ਇਹ ਫੈਸਲਾ ਪਹਿਲਾਂ ਕਰ ਲਿਆ ਜਾਣਾ ਚਾਹੀਦਾ ਸੀ। ਹੁਣ ਵੀ ਇਨਾਂ ਤੇ ਅਮਲ ਲਈ ਤੇਜੀ ਲਿਆਂਦੇ ਜਾਣ ਦੀ ਲੋੜ ਹੈ। ਦੇਸ਼ ਦੇ ਹੋਰਨਾਂ ਹਿਸਿਆਂ ਖਾਸ ਕਰਕੇ ਪੱਛਮੀ ਬੰਗਾਲ, ਤਾਮਿਲਨਾਡੂ, ਮੱਧ ਪ੍ਰਦੇਸ਼, ਉਤਰ ਪ੍ਰਦੇਸ , ਮਹਾਂਰਾਸ਼ਟਰ ਅਤੇ ਰਾਜਿਸਥਾਨ ਵਿਚ ਵੀ ਸਥਿਤੀ ਬਿਹਤਰ ਨਹੀਂ ਹੈ। ਜਦੋਂ ਕਿ ਨਵੀਂ ਦਿਲੀ ਵਿਚਲੇ ਏਮਜ਼ ਦੇ ਡਾਕਟਰਾਂ ਅਤੇ ਹੋਰ ਮਾਹਿਰਾਂ ਵਲੋਂ ਲਗਾਤਾਰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇ ਜਾਰੀ  ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਭਾਰਤ ਦੀ ਸੰਸਾਰ ਪੱਧਰ ਤੇ ਪੀੜ੍ਹਤ ਮੁਲਕਾਂ ਦੀ ਸੂਚੀ ਵਿਚ ਸਥਿਤੀ ਖਰਾਬ ਹੋ ਸਕਦੀ ਹੈ।

ਇਹ ਗਲ ਤਾਂ ਸਾਰੇ ਹੀ ਭਲੀ ਭਾਂਤ ਜਾਂਣਦੇ ਹਨ ਕਿ 22 ਮਾਰਚ ਨੂੰ ਜਦੋਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ  ਨੇ                                            ਜਨਤਾ  ਕਰਫਿਊ  ਦਾ ਐਲਾਨ ਕੀਤਾ ਸੀ   ਅਤੇ  ਅਗਲੇ ਹੀ ਦਿਨ ਪੰਜਾਬ ਦੇ ਮੁਖ ਮ ੰਤਰੀ ਕੈਪਟਨ ਅਮਰਿੰਦਰ ਸਿੰਘ ਨੇ  ਰਾਜ ਭਰ ਵਿਚ ਕਰਫਿਊ ਦਾ ਐਲਾਨ ਕੀਤਾ ਸੀ ਤਾਂ ਲੋਕਾਂ ਇਸ ਨੂੰ ਗੰਭੀਰਤਾ ਨਾਲ ਨਹੀਂ ਸੀ  ਲਿਆ। ਕੁਝ ਲੋਕ ਜਦੋਂ ਕਰਫਿਊ ਦਾ ਊਲੰਘਣ ਕਰਨ ਲੱਗ ਤਾਂ ਪੁਲਿਸ ਨੇ ਸਖਤੀ ਵੀ ਵਰਤੀ ਅਤੇ ਉਸ ਦੀ ਆਲੋਚਨਾ ਵੀ ਹੋਈ। ਪੰਜਾਬ ਵਿਚ ਹੁਣ ਉਹੀ ਲੋਕ ਸਰਕਾਰ ਦੇ ਫੈਸਲੇ ਦੀ ਸਰਾਹਨਾ ਕਰਦਿਆਂ ਫੁਲੇ ਨਹੀਂ ਸਮਾ ਰਹੇ।
ਇਕ ਤੋਂ ਬਾਅਦ ਇਕ ਲੋਕਾਂ ਦੀਆਂ ਦੁਖ ਤਕਲੀਫਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਪੜਾਅ ਵਾਰ ਸਹੂਲਤਾਂ ਅਤੇ ਛੋਟਾਂ ਦਾ ਐਲਾਨ ਕੀਤਾ। ਪਰ  ਵੱਡੀ ਗਿਣਤੀ ਵਿਚ ਲੋਕਾਂ ਨੇ  ਸਰਕਾਰ ਦੀ ਭਾਵਨਾ  ਅਤੇ ਜਾਰੀ ਹਦਾਇਤਾਂ ਦੀ ਅਣਦੇਖੀ ਕਰਨੀ ਸ਼ੁਰੂ ਕੀਤੀ ਹੈ। ਹੁਣ ਵੀ ਲੋਕ ਮਾਸਕ ਪਹਿਨਣ , ਜਨਤਕ ਥਾਵਾਂ ਤੇ ਫਾਂਸਲਾ ਬਣਾ ਕੇ ਰਖਣ ਦੀ ਪਾਲਣਾ ਨਹੀਂ ਕਰ ਰਹੇ।  ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਵਾਰ ਵਾਰ ਆਖ ਰਹੇ ਹਨ ਕਿ ਸਾਡੀ  ਲੜਾਈ ਅਦ੍ਰਿਸ਼ ਦੁਸ਼ਮਣ ਨਾਲ ਹੈ। ਇਸ ਦੀ ਹਾਲਾਂ ਦੁਆਈ ਨਹੀਂ ਬਣੀ  ਅਤੇ ਇਸ ਨੂੰ ਤਿਆਰ ਕਰਨ ਵਿਚ ਹਾਲਾਂ ਸਮਾਂ ਲਗੇਗਾ, ਇਸ ਲਈ ਇਸ  ਲਾਗ ਦੀ ਬਿਮਾਰੀ ਦੇ ਟਾਕਰੇ ਲਈ  ਸਰੀਰਕ ਫਾਂਸਲੇ  ਰਖਣ, ਜਨਤਕ ਥਾਵਾ ਤੇ ਥੁੱਕਣ ਅਤੇ ਪ੍ਰਹੇਜ਼ ਹੀ ਕੀਤਾ ਜਾਣਾ ਹੋਵੇਗਾ।  ਜਦੋਂ ਤੱਕ ਬਿਮਾਰੀ ਦੀ ਦੁਆਈ ਨਹੀਂ ਮਿਲਦੀ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਰੋਨਾ ਨਾਲ ਹੀ ਜਿਊਣਾ ਪਵੇਗਾ। ਇਹ ਵੀ ਰਿਪੋਰਟਾਂ ਹਨ ਕਿ ਭਾਰਤ  ਨੇ ਤਾਲਾਬੰਦੀ ਅਤੇ ਜਨਤਕ ਸਿਹਤ ਊਪਾਵਾਂ ਨਾਲ ਇਸ ਮਹਾਂਮਾਰੀ ਨੂੰ ਸਿਖਰਲੀ ਪੱਧਰ ਤੇ ਪਹੁੰਚਣ ਤੋਂ ਹਾਲ ਦੀ ਘੜੀ ਤਾਂ ਬਚਾ ਲਿਆ ਹੈ, ਪਰ ਹੁਣ ਨਵੰਬਰ ਅੱਧ ਤੱਕ ਇਹ ਬਿਮਾਰੀ ਸਿਖਰ ਤੇ ਪਹੁੰਚ ਸਕਦੀ ਹੈ। ਜਦੋਂ ਲਾਕਡਾਊਨ ਲੱਗਿਆ ਸੀ  ਉਦੋਂ ਕੇਂਦਰ ਅਤੇ  ਸਾਰੀਆਂ ਰਾਜ ਸਰਕਾਰਾਂ ਨੇ ਇਕ ਜੁਟਤਾ ਦਾ ਸਬੂਤ ਦਿੰਦਿਆਂ ਇਸ ਮਹਾਂਮਾਰੀ ਖਿਲਾਫ ਲੜਣ ਲਈ ਕਮਰਕਸੇ ਕੀਤੇ, ਪਰ ਹੁਣ ਫਿਰ ਇਕ ਜਾਂ ਦੂਜੇ ਵਲੋਂ ਵਖ ਵਖ ਮਾਮਲਿਆਂ ਤੇ  ਕੀਤੀ  ਜਾ ਰਹੀ ਰਾਜਨੀਤੀ ਦਾ ਖਮਿਆਜਾ ਲੋਕਾਂ ਨੂੰ ਨਾ ਭੁਗਤਣਾ ਪਵੇ ਇਸ ਤੋਂ ਹਰ ਹਾਲ ਬਚਿਆ ਜਾਣਾ ਚਾਹੀਦਾ ਹੈ।
ਪੰਜਾਬ ਦੀ  ਗਲ ਕੀਤੀ ਜਾਵੇ ਤਾਂ ਇਥੇ ਜਨਤਕ ਕਰਫਿਉ ਤੋਂ ਦੂਜੇ ਦਿਨ ਹੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲ ਕਰਦਿਆਂ ਕਰਫਿਊ ਦਾ ਐਲਾਨ  ਕੀਤਾ ਅਤੇ ਲੋਕ ਮੁਸ਼ਕਲਾਂ ਨੂੰ ਦੇਖਦਿਆਂ ਜਰੂਰੀ ਵਸਤਾਂ  ਅਤੇ ਰਾਸ਼ਨ ਦੀ ਸਪਲਾਈ ਯਕੀਨੀ ਬਨਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਕਰਫਿਊ ਹਟਦਿਆਂ ਲਾਕ ਡਾਊਨ ਖਤਮ ਕਰਨ ਦੀ ਸ਼ੁਰੁ ਪ੍ਰਿਕ੍ਰਿਆ ਦੇ ਦੌਰਾਨ ਹੀ  ਕੋਰੋਨਾ ਪੀੜ੍ਹਤਾਂ ਦੇ ਮਾਮਲੇ ਵਧਣ ਨੂੰ ਦੇਖਦਿਆਂ  ਹਰ ਸ਼ਨੀਵਾਰਾ, ਐਤਵਾਰ ਅਤੇ ਜਨਤਕ ਛੁਟੀ ਵਾਲੇ ਦਿਨ ਘਰੋਂ ਬਾਹਰ ਨਿਕਲਣ ਸਮੇਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ, ਬਹੁਤਾ ਕਰਕੇ ਜਨਤਾ ਨੇ ਇਸ  ਤੇ ਪਹਿਰਾ ਦਿੱਤਾ। ਰਾਜ ਸਰਕਾਰ ਨੇ ਮਾਸਕ ਨਾ ਪਾਉਣ, ਜਨਤਕ ਥਾਵਾਂ ਤੇ ਥੁੱਕਣ ਆਦਿ ਤੇ ਭਾਰੀ ਜੁਰਮਾਨੇ ਵੀ  ਵਸੂਲਣੇ ਸ਼ੁਰੂ ਕੀਤੇ ਹਨ, ਤਾਂ ਕਿ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਲਈ ਤਿਆਰ ਕੀਤਾ ਜਾ ਸਕੇ। ਇਹ ਗਲ ਤਾਂ ਸਹੀ ਹੈਕਿ ਪੰਜਾਬ ਦੇ ਹਾਲਾਤ ਬਾਕੀ ਮੁਲਕ ਨਾਲ ਕਾਫੀ ਬਿਹਤਰ ਹਨ। ਫਿਰ ਵੀ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿਚੋਂ ਮਿਲਦੀਆਂ ਖਬਰਾਂ ਕਾਫੀ ਤੌਖਲਾ ਪੈਦਾ ਕਰਦੀਆਂ ਹਨ। ਪੰਜਾਬ ਦੇ ਲੋਕਾਂ ਨੂੰ ਅਨੂਸ਼ਾਸ਼ਨਬੱਧਤਾ ਦਾ ਸਬੂਤ ਦਿੰਦਿਆਂ  ਸਰਕਾਰ ਅਤੇ ਸਿਹਤ ਮਹਿਕਮੇ ਵਲੋ ਸਮੇਂ ਸਮੇਂ ਸਿਰ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹਰ ਵਿਅਕਤੀ ਆਪਣੀ ਜਿੰਮੇਵਾਰੀ ਸਮਝਦਿਆਂ ਆਪਣੇ, ਆਪਣੇ ਪ੍ਰੀਵਾਰ , ਸੂਬੇ ਅਤੇ ਦੇਸ਼ ਵਿੱਚ ਸੁਰੱਖਿਅਤ ਜੀਵਨ ਲਈ ਕੰਮ ਕਰੇ, ਇਹੋ ਸਮੇਂ ਦੀ ਮੰਗ ਹੈ। ਠੀਕ ਹੈ ਕਿ ਕੋਰੋਨਾ ਨੇ ਬੇਰੁਜਗਾਰੀ ਵਿਚ ਵਾਧਾ ਕੀਤਾ ਹੈ, ਲੋਕਾਂ ਦੇ ਕਾਰੋਬਾਰ ਖਤਮ ਹੋ ਗਏ  ਹਨ। ਪਰ ਇਹ ਯਾਦ ਰਖਣਾ ਚਾਹੀਦਾ  ਹੈ ਕਿ ਜੇ ਜਿੰਦਗੀ ਹੈ ਤਾਂ ਸਾਰੇ ਘਾਟੇ ਵਾਧੇ ਪੂਰੇ ਹੋ ਜਾਣਗੇ। ਮਨਾਂ ਵਿਚ ਦ੍ਰਿੜਤਾ ਅਤੇ ਚੰਗੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ।

ਲੋਕ ਸੰਪਰਕ ਮਹਿਕਮੇ ਨੇ ਵੀ ਲੜਾਈ ਵਿਚ ਮੋਹਰੀ ਭੂਮਿਕਾ ਨਿਭਾਈ

ਪੰਜਾਬ ਦੀ ਗਲ ਕਰੀਏ ਤਾਂ ਕੋਰੋਨਾ ਵਾਇਰਸ ਨਾਲ ਲੜਾਈ ਵਿਚ   ਲੋਕ ਸੰਪਰਕ ਮਹਿਕਮੇ ਦੇ ਅਧਿਕਾਰੀਆਂ ਅਤੇ  ਕਰਮਚਾਰੀਆਂ ਦਾ ਰੋਲ ਵੀ ਯਾਦ ਰਖਣ ਯੋਗ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਨਿਰਧਾਰਤ ਡਿਊਟੀ ਤੋਂ ਵੀ ਅੱਗੇ ਵਧ ਕੇ ਮਨੁਖਤਾ ਲਈ ਮਾਰਗਦਰਸ਼ਕ ਦੇ ਤੌਰ ਤੇ ਕੰਮ ਕੀਤਾ ਸਗੋਂ  ਕੋਰੋਨਾ ਨੂੰ ਲੈ ਕੇ ਕੀਤੇ ਜਾ ਰਹੇ ਅੱਧੇ ਸੱਚ ਜਾਂ ਕੂੜ ਪ੍ਰਚਾਰ ਨੂੰ ਨੱਲਣ ਲਈ ਦਿਨ ਰਾਤ ਮਿਹਨਤ ਕਰਕੇ ਹਰ ਤਰ੍ਹਾਂ ਦੀ  ਤਰਕਸੰਗਤ ਜਾਣਕਾਰੀ ਦਿੱਤੀ । ਇਹ ਚਾਹੇ ਬਿਮਾਰੀ ਦੇ ਪੀੜ੍ਹਤਾਂ ਬਾਰੇ, ਬਿਮਾਰੀ ਦੇ ਲ ੱਛਣਾਂ ਦੀ ਜਾਣਕਾਰੀ ਹੋਵੇ, ਸਰਕਾਰੀ ਨੀਤੀਆਂ        ਅਤੇ ਖਾਣ ਪੀਣ ਦੀਆਂ ਚੀਜਾਂ ਵਸਤਾਂ ਦੇ ਨਾਲ ਨਾਲ ਸੁੱਕੇ ਰਾਸ਼ਨ ਦੀ  ਸਪਲਾਈ  ਲੋੜਵੰਦਾਂ ਤੱਕ ਪਹੁੰਚਾਉਣ ਵਿਚ ਵੀ ਹਿੱਸਾ ਪਾਇਆ। ਇਸ ਬਿਮਾਰੀ  ਨਾਲ ਸੰਸਾਰ ਨੂੰ ਅਲਵਿਦਾ ਕਹਿਣ ਵਾਲਿਆਂ ਦੇ ਪ੍ਰੀਵਾਰਕ ਮੈਂਬਰ ਵੀ ਜਦੋਂ  ਕਈ ਮਾਮਲਿਆਂ ਵਿਚ ਅੰਤਮ ਸਸਕਾਰ ਦੀਆਂ ਰਸਮਾ ਨਿਭਾਉਣ ਤੋਂ ਹੱਥ ਖੜ੍ਹੇ ਕਰ ਗਏ, ਤਾਂ ਲੋਕ ਸੰਪਰਕ ਮਹਿਕਮੇ ਦੇ ਅਧਿਕਾਰੀਆਂ ਨੇ ਪ੍ਰਸ਼ਾਸ਼ਨਿਕ ਅਤੇ ਮਾਲ ਅਧਿਕਾਰੀਆਂ ਨੂੰ ਸਹਿਯੋਗ ਦੇ ਕੇ  ਸ਼ਮਸ਼ਾਨ ਘਾਟ ਵਿਚਲੀਆਂ ਜਿੰਮੇਵਾਰੀਆਂ ਸਿਰੇ ਚੜ੍ਹਾਈਆਂ। ਇਹ ਵੀ ਰਿਪੋਰਟਾਂ ਹਨ ਜਦੋਂ ਇਸ ਬਿਮਾਰੀ ਦੀ ਦਹਿਸ਼ਤ ਕਾਰਨ ਮ੍ਰਿਤਕਾਂ ਦੇ  ਸੱਕੇ ਸਬੰਧੀਆਂ ਧੀਆਂ  ਪੁੱਤਾਂ ਨੇ ਕਿਨਾਰਾ ਕਰ ਲਿਆ ਤਾਂ ਕਰਫਿਊ ਦੇ ਦਿਨਾਂ ਵਿਚ ਮੰਗਵੀ ਅੱਗ ਨਾਲ ਦਾਹ ਸਸਕਾਰ ਕਰਨ ਤੱਕ ਦੇ ਫਰਜ਼ ਨਿਭਾਏ।
ਮਹਿਕਮੇ ਦੇ  ਸੁਯੋਗ ਅਧਿਕਾਰੀਆਂ ਨੇ ਬਿਮਾਰੀ ਦੌਰਾਨ ਜਨਤਾ ਦਾ ਮਨੋਬਲ ਉਚਾ ਕਰਨ ਲਈ ਸ਼ੋਸ਼ਲ ਮੀਡੀਆ ਤੇ ' ਅਰਜੋਈ' ਵੀ ਜਾਰੀ ਕੀਤੀ ਜਿਸ ਵਿਚ ਵਖ ਵਖ ਅਧਿਕਾਰੀਆਂ ਨੇ  ਗੁਰੂਬਾਣੀ ਵਿਚੋਂ ਤੁੱਕਾ ਲੈ ਕੇ ਉਨਾਂ ਨੂੰ ਧਾਰਮਿਕ ਅਸਥਾਨਾਂ ਦੇ ਕੋਲ ਜਾ ਕੇ ਜਿਸ ਢੰਗ ਨਾਲ ਗਾਇਆ ਦੀ ਚਾਰੇ ਪਾਸਿਓ ਸ਼ਲਾਘਾ ਕੀਤੀ ਗਈ।

ਜਸਵਿੰਦਰ ਸਿੰਘ ਦਾਖਾ
ਜਸਵਿੰਦਰ ਸਿੰਘ ਦਾਖਾ

9814341314