ਕਰੋਨਾ ਵਾਇਰਸ - ਸੁਰਿੰਦਰਜੀਤ ਕੌਰ
ਵਕਤ ਨੇ ਬਦਲੀ ਕੁਝ ਐਸੇ ਅਦਾ ।
ਅਣਦਿਸਦਾ ਫਿਰ ਗਿਆ, ਇਕ ਕਿਰਮ ਜਿਹਾ ।
ਆਦਮ ਦੀ ਜ਼ਾਤ ਨੂੰ ਮਿਲ ਗਈ ਸਜ਼ਾ ।
ਪੰਖੀਆਂ ਨੂੰ ਮਿਲ ਗਈ ਖ਼ੁੱਲੀ ਫ਼ਿਜ਼ਾ ।
ਮੁੱਠੀ ਖੋਲੀ ਸੱਚ ਨੇ ਤਾਂ ਦਿੱਤਾ ਦਿਖਾ,
ਸੁਣ ਲੈ ਹੁਣ ਜੋ ਅਜੇ ਵੀ ਹੈ ਅਣਕਿਹਾ ।
ਰੋਗ ਸ਼ੁਹਦਾ ਉਂਜ ਹੀ ਬਦਨਾਮ ਹੈ ,
ਉੱਕਦਾ ਹੈ ਆਦਮੀ ਕਰਨੋਂ ਵਫ਼ਾ।
ਚਸਕੇ ਖ਼ਾਤਿਰ ਬਣਦਾ ਜਾਵੇਂ ਅ- ਮਨੁਸ਼ ,
ਆਦਮ ਹੈਂ ਰੱਖ ਜੀਵਾਂ ਦੇ ਨਾਲ ਰਾਬਤਾ।
ਕੇਹੀ ਬਦਲੀ ਰੁੱਤ ਕਿ ਵਣ ਕੰਬਿਆ,
ਵਿਸਫੋਟਕ ਜਾਪਦੀ ਹੈ ਇਹ ਹਵਾ।
ਚੁੱਪ ਤੇਰੀ ਵੀ ਤਾਂ ਇਕ ਰਾਜ਼ ਸੀ ,
ਚੁੱਪ ਤੂੰ ਤੋੜੀ ਤਾਂ ਕਹਿਰ ਵਰਤਿਆ।
ਤੇਰੇ ਸਨਮੁਖ ਬਣ ਗਏ ਅਰਦਾਸ ਹਾਂ ,
ਬਖ਼ਸ਼ ਲੈ ਤੂੰ ਦਾਤਿਆ ਸਾਡੀ ਖ਼ਤਾ।
ਟੋਰਾਂਟੋ, ਕੈਨੇਡਾ
ਸੰਪਰਕ / +1 365-778-1819