ਬੋਲੀਆਂ - ਕਿਸਾਨ ਮੋਰਚਾ - ਸੁਰਿੰਦਰਜੀਤ ਕੌਰ
ਨੰਗੇ ਪੈਰ ਚਿੱਕੜ ਤੇ ਖੋਭਾ
ਮੋਰਚੇ 'ਚ ਬਾਪੂ ਡਟਿਆ।
ਬੇਬੇ ਝੰਡਾ ਕਿਸਾਨੀ ਦਾ ਚੁੱਕਿਆ
ਰਾਹ ਵਿਚ ਵੰਡੇ ਪਿੰਨੀਆਂ।
ਅਸੀਂ ਮਾਂਈਆਂ ਰੱਬ ਰਜਾਈਆਂ
ਪੁੱਤਾਂ ਦੇ ਨਾਲ ਮੋਰਚੇ ਤੇ।
ਨੀ ਮੈ ਮੋਢੇ ਨਾਲ ਲਾ ਕੇ ਨਿਆਣਾ
ਮਾਹੀਏ ਨਾਲ ਚੱਲੀ ਮੋਰਚੇ।
ਨੀ ਮੈਂ ਮੋਰਚੇ 'ਚ ਮਨ ਸਮਝਾਇਆ
ਗੱਜ ਵੱਜ ਮੀਂਹ ਵਰਿ੍ਆ ।
ਏਦਾਂ ਝੱਖੜ ਹਨੇਰੀ ਆਇਆ ਚੜ੍ਹ ਕੇ
ਤੰਬੂ ਮੇਰਾ ਉੱਡ ਨੀ ਗਿਆ ।
ਜਿੱਤ ਪੈਰ ਚੁੰਮੇਗੀ ਬਾਪੂ ਤੇਰੇ
ਮਿਹਨਤਾਂ ਨੂੰ ਬੂਰ ਪਊਗਾ।
ਬਾਪੂ ਮੋਰਚੇ 'ਚ ਪਾ ਗਿਆ ਸ਼ਹੀਦੀ
ਹੁਣ ਵਾਰੀ ਤੇਰੀ ਵੀਰਨਾ।
ਟੋਰਾਂਟੋ, ਕੈਨੇਡਾ