ਅਸੀਂ ਕਿੱਲਾਂ ਬੋਲਦੀਆਂ! - ਰੰਜੀਵਨ ਸਿੰਘ
ਕਿਸਾਨ ਵੀਰੋ ਤੇ ਭੈਣੋਂ
ਅਸੀਂ ਦਿੱਲੀ ਦੇ ਬਾਰਡਰ ਤੋਂ
ਤੁਹਾਡੇ ਰਾਹ ਰੋਕਣ ਲਈ
ਹੁਕਮਰਾਨ ਵੱਲੋਂ
ਠੋਕੀਆਂ ਕਿੱਲਾਂ ਬੋਲਦੀਆਂ
ਉੱਸਾਰੀਆਂ ਕੰਧਾਂ ਬੋਲਦੀਆਂ
ਕਿਰਤੀਆਂ ਵੱਲੋਂ ਘੜੀਆਂ
ਕਿਰਤੀਆਂ ਵੱਲੋਂ ਉਸਾਰੀਆਂ
ਮਜਬੂਰੀ ਵੱਸ ਠੁਕੀਆਂ ਹਾਂ
ਬੇ-ਮਨੇ ਉੱਸਰੀਆਂ ਹਾਂ
ਦੋਖੀ ਨਹੀਂ ਪਰ ਅਸੀਂ ਤੁਹਾਡੇ
ਤੁਸੀਂ ਆਓ
ਜੰਮ-ਜੰਮ ਆਓ
ਆਪਣੀ ਦਿੱਲੀ
ਤੁਹਾਡਾ ਇਸਤਕਬਾਲ ਕਰਾਂਗੀਆਂ
ਸਿਜਦਾ ਕਰਾਂਗੀਆਂ
ਵਿੱਛ-ਵਿੱਛ ਜਾਵਾਂਗੀਆਂ
ਢੇਰੀ ਹੋ ਜਾਵਾਂਗੀਆਂ
ਕਦਮਾਂ ਵਿਚ ਤੁਹਾਡੇ
ਤੁਹਾਡਾ ਇੱਕ ਇੱਕ ਕਦਮ
ਸਾਡੇ ਸਿਰ ਮੱਥੇ ਹੋਵੇਗਾ
ਤੁਹਾਡਾ ਇੱਕ ਇੱਕ ਕਦਮ
ਸਾਡੇ ਸਿਰ ਮੱਥੇ ਹੋਵੇਗਾ...
ਰੰਜੀਵਨ ਸਿੰਘ
#2249, ਫੇਜ਼ 10, ਮੁਹਾਲੀ
98150-68816