ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ

ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ 14 ਵੀ ਸ਼ਤਾਬਦੀ ਵਿੱਚ ਮਾਘੀ ਦੀ ਬਿਕਰਮੀ ਸੰਮਤ :- 1433 ਈ: ਹੈ । ( ਜਦ ਕਿ ਦਿਨ ਐਤਵਾਰ ਆਉਂਦਾ ਹੈ ) ਪਰ ਗੁਰੂ ਜੀ ਦੇ ਜਨਮ ਬਾਰੇ ਇਤਿਹਾਸਕਾਰ ਇੱਕ ਮੱੱਤ ਨਹੀਂ ਹਨ ਬਹੁਤ ਸਾਰੇ ਇਤਿਹਾਸਕਾਰ ਅਲੱਗ ਅਲੱਗ ਤਰੀਕਾਂ ਵਿਚ ਲਿਖਦੇ ਹਨ " ਜਦ ਕੇ ਰੀਤੀ  ਅਨੁਸਾਰ 1433 ਈ: ਨੂੰ  ਕਾਾਸ਼ੀ ਬਨਾਰਸ ਦੇ ਨੇੜੇ " ਸੀਰ ਗੋਵਾਰਧਨ ਪੁਰ " ਵਿਖੇ ਮਾਤਾ ਕਲਸ਼਼ਾਂ ਦੇਵੀ ਜੀ ਦੀ ਕੁੱਖੋਂਂ,  ਪਿਤਾ ਸੰਤੋਖ ਦਾਸ ਜੀ ਦੇ ਘਰ  ਵਿਖੇ ਹੋਇਆ ਗੁੁਰੂ ਜੀ ਦੇੇ  ਮਾਤਾ   ਪਿਤਾ ਜੀ ਬੜੇ ਹੀ ਦਿਆਲੂ ਸ਼ੁਭਾਅ ਦੇੇ ਮਾਲਕ ਸਨ । ਭਗਤ ਰਵਿਦਾਸ  ਜੀ ਮੁੱਢ ਤੋੋਂ ਹੀ  ਪ੍ਰਮਾਤਮਾ ਦੀ ਬੰਦਗੀ ਨਾਲ ਜੁੁੜੇ ਹੋਏ ਸਨ ਭਗਤ ਰਵਿਦਾਸ ਜੀ ਨੂੰ  ਪੰੰਜ ਸਾਲ  ਦੀ ਉਮਰ ਵਿੱਚ ਪੰਡਤ ਸ਼ਾਰਦਾ ਨੰਦ ਕੋਲ  ਵਿਦਿਆ  ਪੜ੍ਹਨ ਵਾਸਤੇ  ਭੇਜਿਆ ਗਿਆ ਪਰ  ਆਪ ਜੀ ਦਾ ਮਨ ਪੜ੍ਹਾਈ ਵਿੱਚ ਨਾ ਲੱਗਿਆ  ਕਿਉਂਕਿ ਆਪਜੀ ਦੇ ਅੰਦਰ ਇਕ ਰੱਬੀ ਗਿਆਨ ਦੀ ਰੌਸ਼ਨੀ ਦਾ ਦੀਵਾ ਹਰਵੇਲੇ ਮਨ ਅੰਦਰ ਅਧਿਆਤਮਿਕ  ਗਿਆਨ ਦਾ ਚਾਨਣਾ ਫੈੈਲ  ਰਿਹਾ ਸੀ । ਆਪ ਜੀ ਦਾ ਮਨ ਪੜ੍ਹਾਈ ਵਿੱਚ  ਨਾ ਲੱਗਣ ਕਰਕੇ ਆਪ ਪੜ੍ਹਾਈ ਤੋਂ ਹੱਟ ਕੇ ਦੱਸ ਸਾਲ ਦੀ ਉਮਰ  ਵਿੱਚ ਆਪਣੇ ਪਿਤਾ ਸੰਤੋਖ ਦਾਸ ਜੀ ਦੇ ਹੁਕਮ ਅਨੁਸਾਰ ਜੁੱਤੀਆਂ ਗੱਢਣ ਦਾ ਕੰਮ ਕਰਨ ਲੱਗ ਪਏ । ਗੁਰੂ ਦੀ ਸਦਾ ਆਪਣੇ ਕੰਮ ਵਿਚ ਮਗਨ ਰਹਿੰਦੇ ਅਤੇ ਜਦੋਂ ਕੰਮ ਕਾਰ ਤੋਂ ਵਿਹਲੇ ਹੁੰਦੇ ਤਾਂ ਆਪ ਪ੍ਰਮਾਤਮਾ ਦੀ ਬੰਦਗੀ ਵਿੱਚ ਆਪਣੇ ਨੇਤਰ ਬੰਦ ਕਰਕੇ ਸਿਮਰਨ ਕਰਨ ਲੱਗ ਜਾਂਦੇ ।
            ਫਿਰ ਸ਼੍ਰੀ ਗੁਰੂ ਰਵਿਦਾਸ ਜੀ ਦਾ  ਵਿਆਹ ਪਿੰਡ ਮਿਰਜ਼ਾ ਪੁਰ  ਦੀ ਬੀਬੀ  ਭਾਗਵੰਤੀ ਦੇਵੀ ਨਾਲ ਹੋਇਆ; ; ਫਿਰ ਆਪ ਜੀ ਦੇ ਘਰ ਇੱਕ ਸਪੁੱਤਰ ਦੀ ਬਖਸ਼ਿਸ਼ ਹੋਈ ਜਿਸ ਦਾ ਨਾਮ ਵਿਜੈ ਨਾਥ ਰੱਖਿਆ ਗਿਆ ,, ਸਪੁੱਤਰ ਵੀ ਬਹੁਤ ਹੀ ਨਰਮ ਸੁਭਾਅ ਵਾਲੇ ਦਿਆਲੂ ਪੂਰਮ ਸਨ , ਗੁਰੂ ਜੀ ਜੋ ਪਿਤਾ  ਪੁਰਖੀ ਧੰਦੇ ਰਾਹੀ ਹੋਈ ਕਮਾਈ ਨਾਲ ਪਰਿਵਾਰ ਦਾ ਨਿਬਾਹ ਕਰਦੇ ਅਤੇ ਬਚੇ ਪੈਸੇ ਲੋੜਬੰਦਾਂ ,ਸਾਧੂਆਂ ਸੰਤਾਂ ਲਈ ਖਰਚ ਕਰ ਦਿੰਦੇ ਸਨ । ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਾਸ਼ੀ ਬਨਾਰਸ ਉੱਤਰ ਪ੍ਦੇਸ਼ੁ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਨਾਲ ਇੱਕ ਗੋਸਟੀ ਹੋਈ ਵਿਚਾਰ ਵਟਾਂਦਰੇ ਤੋਂ ਪਿੱਛੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰ ਧਾਰਾ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਤ ਖੁਸ ਹੋਏ;  ਅਤੇ   ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਗੁਰੂ ਰਵਿਦਾਸ ਜੀ ਪਾਸੋਂ ਉਨ੍ਹਾਂ ਦੀ ਬਾਣੀ ਪਰਾਪਤ ਕੀਤੀ ,, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ 16 ਰਾਗਾਂ ਵਿੱਚ ਦਰਜ ਹੈਂ ।
           , ਸਗੋਂ ਸਮੁੱਚੀ ਭਗਤੀ ਲਹਿਰ ਦੀ ਸਮਾਜਿਕ ਚੇਤਨਾ ਤੇ ਵਿਆਪਕ ਮਾਨਵੀ ਲਖਸ਼ਾ ਦਾ ਵੀ ਪ੍ਰਤੀਕ ਹੈ:- “ਬੇਰਾਮ ਪਰਾ ਮਹਰ ਕੋ ਨਾਉ॥ ਦੁਖੁ ਅੰਦੋਰੁ ਨਹੀਂ ਤਿਹਿ ਠਾਉ॥ ਨਾ ਤਸਵੀਸ, ਖਿਰਾਜੁ ਨਾ ਮਾਲੁ॥ ਖਉਫੁ ਨਾ, ਖਤਾ ਨ ਤਰਸੁ ਜਵਾਲੁ॥ ਅਬ ਮੋਹਿ ਖੂਬ ਵਤਨ ਰਾਹ ਪਾਈ॥ ਉਹਾਂ ਖੈਰਿ, ਮਦਾ ਮੇਰੇ ਭਾਈ॥1॥ਰਹਾਉ॥” ਰਵਿਦਾਸ ਦੀ ਬਾਣੀ ਵਿੱਚ ਵੈਗਰਾ ਭਾਵ ਦੀ ਪ੍ਰਬਲਤਾ ਹੈ। ਸੰਸਾਰ ਦੀ ਨਾਸ਼ਮਾਨਤਾ ਨੂੰ ਵੇਖ ਕੇ ਔ ਇਸ ਭਾਵ ਨੂੰ ਕਵੀ ਨੇ ਕਈ ਰੂਪਾਂ ਵਿੱਚ ਚਿਤਰਿਆ ਹੈ। ਸ਼ਰੀਰ ਦੀ ਨਾਸ਼ਮਾਨਤਾ:- “ਜਲ ਕੀ ਭੀਤਿ ਵਨ ਦਾ ਖੰਭਾ ਰਕਤ ਬੂੰਦ ਗਾਰਾ॥ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬਿਚਾਰਾ॥ ਪਾਨੀ, ਕਿਆ ਤੇਰਾ ਕਿਆ ਮੇਰਾ ਜੈਸੇ ਤਰਵਰ ਪੰਖਿ ਬਸੇਰਾ॥” ਸੰਸਾਰ ਦੀ ਨਾਸਮਾਨਤਾ:- “ਜੋ ਦਿਨ ਆਵ ਹਿ ਸੋ ਦਿਨ ਜਾਹੀ। ਕਰਨਾ ਕੂਚ ਰਹਨੁ ਥਿਰੁ ਨਾਹੀ। ਸੰਗਚਲਤ ਹੈ ਰਸ ਭੀ ਚਲਨਾ। ਦੂਰਿ ਗਵਨ ਸਿਰ ਉੱਪਰਿ ਧਰਨਾ।” ਆਪ ਜੀ ਦੇ ਜੀਵਨ ਸੰਬੰਧੀ ਰਵਿਦਾਸ ਸੰਪਰਦਾ ਵਿੱਚ ਇੱਕ ਦੋਹਾ ਵੀ ਪ੍ਰਚਿਲੱਤ ਹੈ। “ਚੌਦਹ ਮੈਂ ਭੇਤੀਮ ਮਾਘ ਸੁਦੀ ਪੰਦਰਾਮ, ਦੁਖੀ ਉ ਕੇ ਕਲਿਬਾਣ ਹਿਤ ਪ੍ਰਗਟੇ ਸੀ ਰਵਿਦਾਸ।” ਸਪੱਸ਼ਟ ਹੈ। ਕਿ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਫਲਸਫੇ ਵਿੱਚ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਉੱਤੇ ਬਲ ਦਿੱਤਾ। ਹੈ ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਆਦਿ ਸੰਸਾਰੀ ਵਿਕਾਰ ਮਨੁੱਖ ਲਈ ਹਾਨੀਕਾਰਕ ਹਨ ਅਤੇ ਇਹ ਪ੍ਰਤੂ ਭਗਤੀ ਵਿੱਚ ਵੱਡੇ ਰੋੜੇ ਹਨ ਸਾਧ ਤੇ ਸੰਤਾ ਦੁਆਰਾ ਪ੍ਰਭੂ ਪ੍ਰਾਪਤੀ ਅਤੇ ਨਾਮ ਸਿਮਰਨ ਦੀ ਸੋਝੀ ਹੁੰਦੀ ਹੈ
     ਆਪਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ ਸਲੋਕ ਸ਼ਾਮਿਲ ਹਨ । ਜਿਵੇਂ ਕਿ  ਸਿਰੀਰਾਗ,ਰਾਗ ਗਾਉੜੀ,ਆਸਾ , ਗੂਜਰੀ, ਰਾਗ ਸੋਰਠਿ, ਧਨਾਸਰ,ਜੈਤਸਰੀ, ਰਾਗ ਸੂਹੀ,ਬਿੱਲਾਵਲ,ਰਾਗੁ ਗੋਂਡ,ਰਾਮਕਲੀ, ਭੈਰਉ ਬਾਣੀ,ਬਸੰਤ, ਮਲਾਰ ਬਾਣੀ,। ਇਹ ਸਾਰੇ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
      ਮੇਰੀ ਸੰਗਤਿ ਪੋਚ ਸੱਚ ਦਿਨੁ ਰਾਤੋ ।।
    ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ।। 1 ।।
      ਰਾਮ ਗੁਸਈਆਂ ਦੀਅ ਕੇ ਜੀਵਨਾਂ ।।
      ਮੋਹਿ ਨ ਬਿਸਾਰਹੁ ਮੈਂ ਜਨ ਤੇਰਾ ।। 1।। ਰਹਾਓ ,
     ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ।।
       ਰਚਣ ਨ ਛਾਡਉ  ਸਰੀਰ ਕਲ ਜਾਈ ।।2।।
        ਕਹੁ ਰਵਿਦਾਸ ਪਰਉ ਤੇਰੀ ਸਰਾਭਾ ।।
     ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ।। 3 ।। 1।। 345 ।।
ਗੁਰੂ ਜੀ ਨੇ ਰੱਬੀ ਨੂਰ ਇਲਾਹੀ ਦੀ ਬੰਦਗੀ ਦੇ ਨਾਲ ਸਮਾਜ ਦੇ ਬਹੁਤ ਪੱਛੜੇ ਨਾਲ ਹੋ ਰਹੇ ਅੰਨਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਮੁਹੱਲਾ " ਸੀਰ ਗੋਵਾਰਧਨ ਪੁਰ " ਕਾਸ਼ੀ ਬਨਾਰਸ ਉੱਤਰ ਪ੍ਦੇਸ਼ੁ ਵਿੱਚ ਹੋਇਆ । ਆਪ ਉਨ੍ਹਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦਿਆਂ ਉਸ ਵੇਲੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਉਚ _ ਨੀਚ , ਛੂਤਛਾਤ,  ਭੇਖਾਂ ਪਖੰਡਾਂ , ਬਰਾਬਰੀ ਦਾ ਜ਼ੋਰਦਾਰ ਖੰਡਣ ਕੀਤਾ । ਵਰਣ ਵਰਗ ਦੀ ਸਖਤੀ ਹੋਣ ਕਾਰਨ ਆਪ ਜੀ ਦਾ ਮਨ ਪੜਾਈ ਵਿੱਚ ਨਾ ਲੱਗਿਆ । ਫਿਰ ਆਪ ਆਪਣੇ ਪਿਤਾ ਸੰਤੋਖ ਦਾਸ ਜੀ ਦੇ ਹੁਕਮ ਅਨੁਸਾਰ ਕੰਮ ਵਿਚ ਜੁੱਟ ਗਏ  । ਉਸ ਤੋਂ ਬਾਅਦ ਸ਼੍ਰੀ ਗੁਰੂ ਰਵਿਦਾਸ ਜੀ ਨੇ ਭਾਰਤ ਦੇ  ਵੱਖ ਵੱਖ ਪ੍ਰਾਂਤਾਂ ਵਿੱਚ ਯਾਤਰਾ ਕਰਕੇ ਆਪ ਨੇ ਸੰਤਾਂ, ਸਾਧੂਆਂ ਨਾਲ ਮੁਲਾਕਾਤਾਂ  ਕੀਤੀਆਂ ਅਤੇ ਰੱਬੀ ਬਾਣੀ ਦਾ ਸੰਦੇਸ਼ ਦਿੱਤਾ ।ਆਪ ਜੀ ਪਾਸੋਂ ਲਿਖੀਆਂ ਗਈਆਂ ਰਚਨਾਵਾਂ ਵੱਖ ਵੱਖ ਭਾਸ਼ਾਵਾਂ ਵਿੱਚ ਮਿਲਦੀਆਂ ਹਨ ।
 ਫਿਰ ਭਗਤ ਰਵਿਦਾਸ ਜੀ ਨੇ ਇਤਿਹਾਸਕਾਰਾਂ ਦੇ ਲਿਖਣ ਅਨੁਸਾਰ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰਕੇ ਪੂਰਨ ਲਗਨ ਨਾਲ ਭਗਤੀ ਦੇ ਗਿਆਨ ਨੂੰ ਪੱਕਾ ਕੀਤਾ,  ਆਪਣੇ ਨਾਮ ਜੱਪਣ ਵੰਡ ਛਕਣ ਦੀ ਗੁਰਮਤਿ ਵਿਚਾਰ ਧਾਰਾ ਅਨੁਸਾਰ ਭਗਤ ਰਵਿਦਾਸ ਜੀ ਨੇ ਪ੍ਰਮਾਤਮਾ ਪਰਮੇਸ਼ਰ ਦੇ ਦੀਦਾਰੇ ਕੀਤੇ , ਭਗਤ ਰਵਿਦਾਸ ਜੀ ਦੇ ਸੱਚ ਦਿਰੜ ਵਿਸ਼ਵਾਸ਼ ਦੀ ਪ੍ਰੀਖਿਆ ਲੈ ਕੇ ਭਗਤ ਰਵਿਦਾਸ ਜੀ ਉਪਰ ਰੁਹਾਨੀ ਕਿਰਨ ਦੀ ਬਾਰਿਸ਼ ਕੀਤੀ । ਆਪ ਜੀ ਦਾ ਪਰਮਾਤਮਾ ਨਾਲ ਬਹੁਤ ਹੀ ਗੁੜਾ ਸਬੰਧ ਸੀ ,
    ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰੂ ਕੌਣ , ਬਸ ਗੁਰੂ ਜੀ ਬਾਰੇ ਆਮ ਇਹੀ ਆਖਿਆ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਸੰਤ ਰਾਮਾਨੰਦ ਦੇ ਚੇਲੇ ਸਨ , ਅਤੇ ਕਬੀਰ ਜੀ ਬਾਰੇ ਵੀ ਇਹੀ ਆਖਿਆ ਜਾਂਦਾ ਹੈਂ ਕਿ ਉਹ ਵੀ ਸੰਤ ਰਾਮਾਨੰਦ ਦੇ ਚੇਲੇ ਸਨ । ਪਰ ਭਗਤ ਰਵਿਦਾਸ ਜੀ ਦੀ ਰਚਨਾ ਅਤੇ ਜੀਵਨ ਉਂਪਰ ਕੰਮ ਕਰਨ ਵਾਲੇ ਵਿਦਵਾਨਾਂ ਨੇ ਅਸਹਿਮਤੀ ਪ੍ਰਗਟਾਈ ਹੈ , ਉਹਨਾਂ ਦਾ ਗੁਰੂ ਅਕਾਲ ਪੁਰਖ ਪ੍ਮੇਸ਼ਵਰ ਸੀ । ਸ਼੍ਰੀ ਗੁਰੂ ਰਵਿਦਾਸ ਜੀ ਦਾ ਪਰਮਾਤਮਾ ਪ੍ਤੀ ਅਥਾਹ ਪਿਆਰ ਹੋਣ ਕਰਕੇ ਆਪ ਖੁਦ ਹੀ ਰੱਬ ਦਾ ਰੂਪ ਸਨ । ਜਦੋਂ ਗੁਰੂ ਜੀ ਦਾ ਜਨਮ ਹੋਇਆ, ਉਸ ਸਮੇਂ ਦੀ ਸਮਾਜਿਕ ਵਿਵਸਥਾ ਬੜੀ ਬੁਰੀ ਤਰ੍ਹਾਂ ਨਾਲ ਤਹਿਸ ਨਹਿਸ ਹੋ ਚੁੱਕੀ ਸੀ । ਛੋਟੀ ਜਾਤ ਦੇ ਲੋਕਾਂ ਨੂੰ ਮੰਦਰਾਂ ਚ ਜਾ ਕੇ ਪੂਜਾ ਕਰਨ ਦੀ ਮਨਾਹੀ ਸੀ , ਸਕੂਲਾਂ ਵਿੱਚ ਪੜਣ ਲਈ ਵੀ ਮਨਾਹੀ ਸੀ , ਦਿਨ ਵੇਲੇ ਪਿੰਡਾਂ ਵਿੱਚ ਘੁੰਮਣ ਦੀ ਮਨਾਹੀ ਸੀ ।ਜ਼ਿਆਦਾ ਤਰ ਲੋਕ ਪਿੰਡ ਤੋਂ ਬਾਹਰ ਝੁੱਗੀਆਂ ਵਿੱਚ ਰਹਿ ਰਹੇ ਸਨ ।  ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ' ਅਨੁਸਾਰ ਸਾਰੇ ਮਨੁੱਖ ਸਮਾਨ ਸਨ । ਗੁਰੂ ਜੀ ਉਚ ਨੀਚ ਦੇ ਭੇਦ ਨੂੰ ਖਤਮ ਕਰਨ ਦਾ ਉਪਦੇਸ਼ ਦਿੰਦੇ ਸਨ , ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਹੀ ਚਿਤੌੜ ਗੜ੍ਹ ਦੇ ਮਹਾਰਾਜ ਅਤੇ ਮਹਾਰਾਣੀ ਆਪ ਜੀ ਦੇ ਚੇਲੇ ਬਣ ਗਏ ਸਨ , ਗੁਰੂ ਜੀ ਦੇ ਚੇਲਿਆਂ ਵਿੱਚੋ ' ਮੀਰਾਂ ਬਾਈ ' ਵੀ ਇਕ ਸੀ ।
     ਉਦਾਸੀਆਂ
ਗੁਰੂ ਰਵਿਦਾਸ ਜੀ ਨੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਖੇ ਜਾ ਕੇ ਆਪਣੀਆਂ ਯਾਤਰਾਵਾਂ ਕਰ ਕੇ ਛੇ ਉਦਾਸੀਆਂ ਸਥਾਪਤ ਕੀਤੀਆਂ।
ਪਹਿਲੀ ਉਦਾਸੀ: ਗੁਰੂ ਰਵਿਦਾਸ ਜੀ ਅਤੇ ਸਤਿਗੁਰੂ ਕਬੀਰ ਜੀ ਇਕੱਠੇ ਕਾਂਸ਼ੀ ਤੋਂ ਪਹਿਲੀ ਯਾਤਰਾ ਲਈ ਗਏ। ਆਪ ਜੀ ਦੇ ਨਾਲ ਭਗਤ ਰਵੀਦਾਸ ਜੀ ਦੇ ਸਪੁੱਤਰ ਸੰਤ ਵਿਜੈ ਦਾਸ ਜੀ ਵੀ ਗਏ ਸਨ ਅਤੇ ਹੇਠ ਲਿਖੇ ਸਥਾਨਾਂ ’ਤੇ ਉਦਾਸੀਆਂ ਸਥਾਪਤ ਕੀਤੀਆਂ-
ਨਾਗਪੁਰ,  ਭਾਗਲਪੁਰ , ਮਾਧੋਪੁਰ, ਚੰਦੋਸੀ , ਬੀਜਾਪੁਰ , ਰਾਣੀਪੁਰ,  ਨਾਰਾਇਣ ਗੜ੍ਹ,  ਭੁਪਾਲ ,ਬਹਾਵਲਪੁਰ,  ਕੋਟਾ , ਝਾਂਸੀ , ਉਦੇਪੁਰ , ਜੋਧਪੁਰ,  ਅਜਮੇਰ , ਅਮਰਕੋਟ , ਅਯੁੱਧਿਆ, ਹੈਦਰਾਬਾਦ,  ਕਾਠੀਆਵਾੜ , ਬੰਬਈ, ਕਰਾਚੀ, ਜੈਸਲਮੇਰ, ਚਿਤੌੜ , ਕੋਹਾਟ , ਦੁੱਰਾਖੈਬਰ , ਜਲਾਲਾਬਾਦ,  ਸ਼੍ਰੀ ਨਗਰ , ਡਲਹੌਜ਼ੀ,  ਗੋਰਖਪੁਰ ,ਦੂਸਰੀ ਉਦਾਸੀ: ਗੁਰੂ ਰਵਿਦਾਸ ਜੀ ਨੇ ਦੂਜੀ ਯਾਤਰਾ " ਗੋਰਖਪੁਰ  ਪ੍ਰਤਾਪ ਗੜ੍ਹ ਸ਼ਾਹਜਹਾਨ ਪੁਰ " ਕੀਤੀ ।ਤੀਸਰੀ ਉਦਾਸੀ ਸ਼੍ਰੀ ਗੁਰੂ ਰਵਿਦਾਸ ਜੀ ਨੇ ਆਪਣੇ ਮਿਸ਼ਨ ਨੂੰ ਹੋਰ ਵਧਾਉਣ ਲਈ "  ਹਿਮਾਚਲ  ਪ੍ਦੇਸ਼   ਦੇ ਲੋਕਾਂ ਨੂੰ ਆਪਣਾ ਨੂਰੀ ਉਪਦੇਸ਼ ਦੇ ਕੇ ਨਿਵਾਜ਼ਿਆ। ਆਪ ਜੀ ਨੇ ਆਪਣੀ ਤੀਜੀ ਉਦਾਸੀ ਹਿਮਾਚਲ ਪ੍ਰਦੇਸ਼ ਵਿੱਚ ਸਥਾਪਤ ਕੀਤੀ। ਆਪ ਜੀ ਦੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਪ ਜੀ ਦੇ ਸੇਵਕ ਬਣੇ।ਚੌਥੀ ਉਦਾਸੀ: ਭਾਰਤ ਦੇ ਹੇਠ ਲਿਖੇ ਤੀਰਥ ਅਸਥਾਨਾਂ ’ਤੇ ਚੌਥੀ ਉਦਾਸੀ ਸਥਾਪਤ ਕੀਤੀ। ਹਰਿਦੁਆਰ ,ਗੋਦਾਵਰੀ , ਕੁੁੁਰਕਸ਼ੇੇਤਰ,  ਤਿਰਵੈਣੀ ,,  ਆਦਿ/ਸੰਤਾਂ-ਸਾਧੂਆਂ, ਭਗਤਾਂ, ਨਾਥਾਂ, ਸਿੱਧਾਂ, ਮਹਾਂਪੁਰਸ਼ਾਂ, ਅਮੀਰਾਂ, ਗਰੀਬਾਂ ਨਾਲ ਵਿਚਾਰ ਸਾਂਝੇ ਕਰ ਕੇ ਆਪਣੇ ਮਿਸ਼ਨ ਦਾ ਸੰਦੇਸ਼ ਦਿੱਤਾ।ਪੰਜਵੀਂ ਉਦਾਸੀ: ਗੁਰੂ ਰਵਿਦਾਸ ਜੀ ਗਾਜ਼ੀਪੁਰ ਦੇ ਰਾਜਾ ਰੂਪ ਪਰਤਾਪ (ਚੰਦਰ ਪਰਤਾਪ) ਦੇ ਸੱਦੇ ਨੂੰ ਪ੍ਰਵਾਨ ਕਰ ਕੇ ਆਪਣੇ ਸੇਵਕਾਂ ਨਾਲ ਗਾਜ਼ੀਪੁਰ ਪਹੁੰਚੇ। ਆਪ ਨੇ ਰਾਜਾ ਰੂਪ ਪਰਤਾਪ ਨੂੰ ਗਾਜ਼ੀਪੁਰ ਦੀ ਪੰਜਵੀਂ ਉਦਾਸੀ ਦਾ ਪ੍ਰਬੰਧਕ ਬਣਾਇਆ।ਛੇਵੀਂ ਉਦਾਸੀ: ਗੁਰੂ ਰਵਿਦਾਸ ਜੀ ਨੇ ਪੰਜਾਬ ਵਿੱਚ ਯਾਤਰਾ ਕੀਤੀ। ਉਸ ਸਮੇਂ ਇੱਥੇ ਸਮਾਜਿਕ ਨਾਬਰਾਬਰੀ, ਊਚ-ਨੀਚ ਪ੍ਰਚਲਿਤ ਸੀ। ਇਸ ਲਈ ਆਪ ਜੀ " ਪੰਜਾਬ  ਲੁਧਿਆਣਾ " ਰਾਹੀਂ ਯਾਤਰਾ ਲਈ ਪਿੰਡ ਚੱਕ ਹਕੀਮ ਨਜ਼ਦੀਕ " ਫਗਵਾੜਾ " ਵਿਖੇ ਪਧਾਰੇ।"  ਜਲੰਧਰ, ਸੁਲਤਾਨਪੁਰ ਲੋੋੋੋਧੀ " ਕਪੂਰਥਲਾ " ਵਿਖੇ ਵੀ ਪਧਾਰੇ। ਭਗਤ ਰਵੀਦਾਸ ਜੀ ਆਪਣੀ ਮੁਲਤਾਨ ਫੇਰੀ (ਪੰਜਾਬ) ਦੌਰਾਨ ਪਿੰਡ ਖੁਰਾਲੀ (ਖੁਰਾਲਗੜ੍ਹ) ਤਹਿਸੀਲ ਗੜ੍ਹਸ਼ੰਕਰ (ਜ਼ਿਲ੍ਹਾ ਹੁਸ਼ਿਆਰਪੁਰ ) ਪਹੁੰਚੇ ਆਪ ਜੀ ਦੇ ਚਰਨਾਂ ਦੀ ਛੋਹ ਨਾਲ ਪੰਜਾਬ ਦੀ ਧਰਤੀ ਨੂੰ ਇਕ ਰੱਬੋਂ ਰੂਹਾਨੀ ਰੌਸ਼ਨੀ ਦੀ ਜੋਤ ਪ੍ਰਾਪਤ ਹੋਈ । ਆਪ ਗਰੀਬਾਂ ਦੇ ਮਸੀਹਾ ਬਣ ਕੇ ਆਏ ਆਪਣੇ ਜਾਤ ਪਾਤ ਦਾ ਨਾਸ ਕੀਤਾ , ਗਰੀਬਾਂ ਨੂੰ ਸੋਹੰ ਦਾ ਇਕ ਸੱਚਾ ਨਾਮ ਜਪਾਇਆ ਅਤੇ ਰੂਹ ਦਾ ਰੱਬ ਨਾਲ ਮੇਲ ਕਰਵਾਇਆ ।
   ਭਗਤ ਰਵਿਦਾਸ ਜੀ ਨੇ ਸਾਰਾ ਜੀਵਣ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ,  ਭਾਵੇਂ ਗੁਰੂ ਜੀ ਰੁਜ਼ਗਾਰ ਖਾਤਰ ਜੁੱਤੀਆਂ ਗੰਢਣ ਦਾ ਕੰਮ ਕਰਦੇ ਰਹੇ । ਪਰ ਦੁਨਿਆਵੀ ਦੁਨੀਆ ਦੇ ਧੰਦੇ ਉਨ੍ਹਾਂ ਨੂੰ ਆਪਣੇ ਵੱਲ ਖਿਚ ਨਾ ਪਾ ਸਕੇ , ਉਹ  ਬਚਪਨ ਤੋ ਦੁਨੀਆਦਾਰੀ ਤੋਂ ਵੈਰਾਗੀ ਸਨ । ਮਾਤਾ ਕਲਸ਼ਾਂ ਦੇਵੀ ਅਤੇ ਪਿਤਾ ਸੰਤੋਖ ਦਾਸ ਜੀ ਨੇ ਉਨ੍ਹਾਂ ਦਾ ਵਿਆਹ ਬੀਬੀ ਭਾਗਵੰਤੀ ਜੀ ਨਾਲ ਕਰਕੇ ਸੋਚਿਆ ਕਿ ਸ਼ਾਈਦ  ਗੁਰੂ ਰਵਿਦਾਸ ਜੀ ਦੁਨੀਆਂ ਦਾਰੀ ਬਣ ਜਾਣ ਪਰ ਅਜਿਹਾ ਨਾ ਹੋਇਆ,  ਗੁਰੂ ਜੀ ਹਮੇਸ਼ਾ ਰਾਮ ਨਾਮ ਵਿੱਚ  ਲੀਨ ਰਹਿੰਦੇ ਸਨ । ਗੁਰੂ ਰਵਿਦਾਸ ਜੀ ਨੇ ਦੁਨੀਆ ਨੂੰ  ਗਿਆਨ ਦੀ ਰੌਸ਼ਨੀ ਵੰਡਣ ਤੇ  ਦੀਨ ਦੁੱਖੀਆਂ ਨੂੰ ਜਾਗਰਤ ਕਰਨ ਲਈ ਭਾਰਤ ਵਿੱਚ ਕਈ ਯਾਤਰਾਵਾਂ ਕੀਤੀਆਂ ।" ਵਿਦਵਾਨ ਵੀ ਭਗਤ ਰਵਿਦਾਸ ਜੀ ਦੇ ਅਕਾਲ ਚਲਾਣੇ ਦੀ ਮਿਤੀ , ਬਾਰੇ ਇਕ ਮਤ ਨਹੀਂ ਹਨ "  ਸਾਰੇ ਆਪੋ ਆਪਣੀਆਂ ਅਲੱਗ ਅਲੱਗ ਮਿਤੀਆਂ ਦੱਸਦੇ ਹਨ ।
   ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦੇ ਜੀਵਨ ਨਾਲ ਸਬੰਧਿਤ ਪੁਰਾਤਨ ਸਰੋਤਾਂ ਅਨੁਸਾਰ ਉਸ ਸਮੇਂ ਭਾਰਤ ਉੱਪਰ ਸਿਕੰਦਰ ਲੋਧੀ ਦਾ ਰਾਜ ਸੀ , ਤੇ ਭਗਤ ਨਾਮਦੇਵ , ਤਿਰਲੋਚਨ,  ਸਧਨਾ , ਕਬੀਰ , ਆਦਿ ਭਗਤਾਂ ਦਾ ਸ਼੍ਰੀ ਗੁਰ ਰਵਿਦਾਸ  ਜੀ ਤੋਂ ਪਹਿਲਾਂ ਅਕਾਲ ਚਲਾਣਾ ਹੋ ਗਿਆ ਸੀ ।ਇਸਤਰਾਂ ਗੁਰੂ ਜੀ ਦਾ ਅਕਾਲ ਚਲਾਣਾ ਸੰਮਤ 1546 ਈ : ਤੋਂ ਸੰਮਤ 1574 ( 1517 ਈਸਵੀ ) ਨਿਸ਼ਚਿਤ ਕੀਤਾ ਜਾ ਸਕਦਾ ਹੈ । ਸ਼੍ਰੀ ਭਗਤ ਗੁਰੂ ਰਵਿਦਾਸ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਨਹੀ ਮਿਲਦੀ,  ਇਕ ਰਵਾਇਤੀ ਅਨੁਸਾਰ ਆਪ ਕਾਸ਼ੀ " ਉੱਤਰ ਪ੍ਰਦੇਸ਼ " ਵਿਖੇ ਸੰਮਤ 1584 ਨੂੰ ਜੋਤੀ ਜੋਤ ਸਮਾ ਗਏ । ਸ਼੍ਰੀ ਗੁਰੂ ਭਗਤ ਰਵਿਦਾਸ ਜੀ  ਦੀ ਚਿਖਾ ਨੂੰ ਅਗਨੀ ਭੇਟ ਰਾਜ ਰਾਣਿਆਂ ਨੇ ਨਾਗਰ ਦੇ ਬਾਗ ਵਿਚ ਕੀਤੀ ,ਆਪ ਜੀ ਦੀ ਸਮਾਧੀ ਭਾਗ ਵਿਚ ਸ਼ੋਭਵਿਤ ਹੈ ।
                               ਹਾਕਮ ਸਿੰਘ ਮੀਤ ਬੌਂਦਲੀ
                                   " ਮੰਡੀ ਗੋਬਿੰਦਗੜ੍ਹ "