ਧੀ ਦਾ ਦੁੱਖ - ਹਾਕਮ ਸਿੰਘ ਮੀਤ ਬੌਂਦਲੀ
ਸਿੰਦੋ ਇੱਕ ਗਰੀਬ ਘਰ ਦੀ ਚੰਗੀ ਪੜੀ ਬਹੁਤ ਹੀ ਮਿੱਠੇ ਅਤੇ ਨਰਮ ਸੁਭਾਅ ਵਾਲੀ ਲੜਕੀ ਸੀ । ਜਿਸ ਦਾ ਵਿਆਹ ਇੱਕ ਅਮੀਰ ਘਰ ਦੇ ਲੜਕੇ ਨਾਲ ਕਰ ਦਿੱਤਾ । '' ਜਿਸ ਦਾ ਆਪਣਾ ਕਾਰੋਬਾਰ ਸੀ।" ਲੈਕਿਨ ਦੋ ਤਿੰਨ ਮਹੀਨੇ ਬਹੁਤ ਹੀ ਵਧੀਆ ਨਿਕਲੇ ਬਾਅਦ ਵਿੱਚ ਉਹੀ ਗੱਲ ਪਤੀ ਦੀ ਝਿੜਕਾਂ ਸੱਸ ਦੇ ਮਿਹਣੇ ਤਾਹਨੇ ਸ਼ੁਰੂ ਹੋ ਗਏ । ਫਿਰ ਸਾਲ ਮਗਰੋਂ ਉਹਨਾਂ ਦੇ ਘਰ ਲੜਕੀ ਨੇ ਜਨਮ ਲਿਆ ।ਹੁਣ ਵੱਡੀ ਹੋ ਚੁੱਕੀ ਸੀ ਸਕੂਲ ਜਾਇਆ ਕਰਦੀ ਸੀ । ਨੀ ਨਸੀਬੋ ਘਰੇ ਈ ਆਜਾ ਆਜਾ ਲੰਘਿਆ ਨਿਹਾਲ ਕੁਰੇ , ਤੇਰੇ ਕਿਵੇਂ ਅੱਜ ਆਉਣੇ ਹੋਏ ?''
ਨਾ ਤੂੰ ਮੰਜੇ ਤੇ ਕਿਵੇਂ ਪਈਏ ? ਮੈ ਰੋਟੀ ਖਾਕੇ ਹਟੀ ਸੀ ਬੈਠ ਬੈਠੀ ਮੰਜੇ ਤੇ ਟੇਢੀ ਹੋ ਗਈ ।ਸਿੰਦੋ ਤੇਰੀ ਚਾਚੀ ਆਈ ਏ ਚਾਹ ਦੇ ਦੋ ਕੱਪ ਬਣਾ ਲਿਆ, " ਮੈ ਹੁਣੇ ਲਿਆਈ ਬੀਬੀ ਜੀ ?" ਚਾਹ ਫੜਾਉਣ ਤੋ ਪਹਿਲਾ ਆਪਣੀ ਬੀਬੀ ਜੀ ਅਤੇ ਚਾਚੀ ਜੀ ਨੂੰ ਮੱਥਾ ਟੇਕ ਕੇ ਮੁੜਨ ਹੀ ਲੱਗੀ ਸੀ , " ਨੀ ਨਪੁਤਿਆ ਦੀਏ ਇਹ ਚਾਹ ਬਣਾਕੇ ਲੈਕੇ ਆਈ ਐ ਕਿ ਪਾਣੀ ਵਿੱਚ ਹੀ ਮਿੱਠਾ ਘੋਲ ਲਿਆਈ ਜਾਹ ਦੁਆਰਾ ਲੈਕੇ ਆ ਬਣਾਕੇ ?" ਅੱਛਿਆ ਬੀਬੀ ਜੀ ? ਕਿੱਥੇ ਸਾਡੇ ਕਰਮਾਂ ਇਹ ਭੁੱਖੇ ਘਰ ਦੀ ਧਰੀ ਪਈ ਸੀ ? ਨਾ ਨਸੀਬੋ ਚਾਹ ਤਾਂ ਬਹੁਤ ਸਵਾਦ ਸੀ ਤੂੰ ਐਵੇਂ ਵਿਚਾਰੀ ਨੂੰ ਘੂਰੀ ਜਾਂਦੀ ਐ । ਜੇ ਨਾ ਘੂਰੀਏ ਸਿਰ ਤੇ ਚੜ ਜਾਂਦੀਆਂ ਨੇ ਬਾਅਦ ਵਿੱਚ ਤੰਗ ਕਰਦੀਆਂ ਨੇ," ਚਲੋ ਠੀਕ ਹੈ ?'' ਹਾਂ ਸੱਚ ਮੈ ਤੈਨੂੰ ਕਹਿਣ ਆਈ ਸੀ ਕੱਲ੍ਹ ਨੂੰ ਸੰਗਰਾਂਦ ਆਪਾਂ ਗੁਰਦੁਆਰੇ ਜਾਣਾ । ਕੋਈ ਨਾ ਭੈਣੇ ਚੱਲਾਂ ਗਈਆਂ ? ਮੈਂ ਕਿਹਾ ਜੀ ਸੁਣਦੇ ਹੋ ! ਹਾਂ ਕੀ ਗੱਲ ਐ ਪਿੰਡੋਂ ਫੋਨ ਆਇਆ ਸੀ ਬੀਬੀ ਬਹੁਤ ਬੀਮਾਰ ਹੈ ਉਹ ਆਪਾਂ ਨੂੰ ਮਿਲਣ ਨੂੰ ਸੱਦ ਰਹੀ ਹੈ । ਆਪਾਂ ਨੇ ਪਿੰਡ ਜਾਕੇ ਆਉਣਾ ਨਾਲੇ ਆਪਾਂ ਨੂੰ ਗਿਆ ਵੀ ਸਾਲ ਹੋ ਗਿਆ । ਅਜੇ ਮੇਰੇ ਕੋਲ ਟਾਈਮ ਨਹੀਂ ਕੱਲ੍ਹ ਨੂੰ ਮੇਰੀ ਜਰੂਰੀ ਮੀਟਿੰਗ ਹੈ । ਸਿੰਦੋ ਆਪਣਾ ਸ਼ਬਰ ਦਾ ਕੌੜਾ ਘੁੱਟ ਭਰਕੇ ਬੈਠ ਗਈ । ਜਸਵੀਰ ਪੁੱਤ ਕੀ ਕਹਿੰਦੀ ਸੀ ਕੁੱਛ ਨਹੀਂ ਬੀਬੀ ਇੰਨੀ ਗੱਲ ਕਹਿਕੇ ਆਪਣੀ ਮੀਟਿੰਗ ਤੇ ਚਲਾ ਗਿਆ । ਮੈਂ ਪੁੱਛ ਦੀਆਂ ! ਮੈ ਸੁਣ ਤਾ ਸਭ ਕੁਝ ਲਿਆ, " ਨਾ ਕੀ ਗੱਲ ਕਿੱਥੇ ਜਾਣਾ ?" ਬੀਬੀ ਜੀ ਪਿੰਡੋਂ ਫੋਨ ਆਇਆ ਸੀ ਕਿ ਬੀਬੀ ਬਹੁਤ ਬੀਮਾਰ ਹੈ । ਨਾ ਤੂੰ ਜਾ ਕੇ ਉਹਨੂੰ ਠੀਕ ਕਰ ਦੇਵੇਗੀ ਨਾ ਘਰ ਐਨੇ ਜੀਅ ਨੇ ਉਹ ਨਹੀ ਸਾਂਭ ਸਕਦੇ ਤੂੰ ਜਿਆਦੇ ਸਾਂਭੇਗੀ । ਸਿੰਦੋ ਆਪਣੇ ਕਮਰੇ ਵਿੱਚ ਜਾਕੇ ਰੋਣ ਲੱਗ ਜਾਂਦੀ ।
ਪ੍ਰੀਤ ਕਮਰੇ ਵਿੱਚ ਆਪਣੀ ਮੰਮੀ ਕੋਲ ਆਉਂਦੀਐ ਉਹਦੀਆਂ ਅੱਖਾਂ ਦੇ ਹੰਝੂ ਸਾਫ ਕਰਦੀ ਹੋਈ ਪੁੱਛਦੀ ਐ , ਮੰਮੀ ਜੀ ਤੂੰ ਸਾਰਾ ਦਿਨ ਘਰ ਦਾ ਕੰਮ ਕਰਦੀ ਐ ਫਿਰ ਵੀ ਤੈਨੂੰ ' ਡੇਡੀ ਅਤੇ ਦਾਦੀ ਜੀ ',' ਕਿੳਂ ਘੂਰਦੇ ਤੇ ਗਾਲਾਂ ਕੱਢਦੇ ਹਨ ?" ਤੂੰ ਕਿਸੇ ਗੱਲ ਦਾ ਵੀ ਜਵਾਬ ਨਹੀਂ ਦਿੰਦੀ ਇਹ ਕੀ ਗੱਲ ਹੈ ? ਨਹੀ ਪੁੱਤਰ ਇਹ ਮੇਰੀ ਕਿਸਮਤ ਵਿੱਚ ਲਿਖਿਆ ਹੈ । ਕਮਰੇ ਚੋ ਬਾਹਰ ਨਿਕਲ ਕੇ ਸੋਚ ਦੀ ਐ ਕਿਸਮਤ ਕੌਣ ਲਿਖਦਾ ਏ । '' ਅੱਜ ਮੈ ਡੇਡੀ ਅਤੇ ਦਾਦੀ ਜੀ ਨੂੰ ਜਰੂਰ ਪੁੱਛਾਂਗੀ ।" ਸ਼ਾਮ ਨੂੰ ਸਾਰੇ ਇਕੱਠੇ ਬੈਠੇ ਸੀ ਪ੍ਰੀਤ ਆਪਣੇ ਡੈਡੀ ਜੀ ਤੇ ਦਾਦੀ ਜੀ ਨੂੰ ਕਹਿਣ ਲੱਗੀ ਮੇਰੇ ਨਾਲ ਬਆਦਾ ਕਰੋ ਜੋ ਮੈ ਕਹਾ ਗੀ ਤੁਸੀਂ ਮੰਨੋਂਗੇ ।ਹਾਂ ਪੁੱਤਰ ਅਸੀਂ ਤੇਰੀ ਗੱਲ ਜਰੂਰ ਮੰਨਾਗੇ , ਪਹਿਲਾ ਮੈਨੂੰ ਇਹ ਦੱਸੋ ਕਿਸਮਤ ਕੌਣ ਲਿਖਦਾ ਹੈ ? ਇਹ ਕਿਉਂ ਪੁੱਤਰ," ਹਾਂ ਹਾਂ ਮੈਨੂੰ ਦੱਸੋ ਵਾਹਿਗੁਰੂ ਲਿਖਦਾ ਹੈ ਪੁੱਤਰ ?" ਫਿਰ ਮੇਰੀ ਸੁਣੋ ਮੈ ਵੱਡੀ ਹੋਕੇ ਵਿਆਹ ਨਹੀਂ ਕਰਵਾਂਗੀ ਜੇ ਵਾਹਿਗੁਰੂ ਨੇ ਮੇਰੀ ਕਿਸਮਤ ਵਿਚ ਵੀ ਮੰਮੀ ਦੀ ਕਿਸਮਤ ਤਰ੍ਹਾਂ ਲਿਖਿਆ ਹੋਇਆ ਮੈ ਤੁਹਾਨੂੰ ਕਦੇ ਵੀ ਮਿਲ ਨਹੀਂ ਸਕਾਂਗੀ ਫਿਰ ਤਾਂ ਹਰ ਰੋਜ਼ ਪਤੀ ਦੀਆਂ ਝਿੜਕਾਂ ਸੱਸ ਦੇ ਤਾਹਨੇ ਮਹਿਣੇ ਹੀ ਸਹਿ ਸਕਾਂਗੀ ।ਇਹ ਗੱਲ ਸੁਣਦਿਆਂ ਹੀ ਉਹਨਾਂ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ।ਮੈ ਕਿਹਾ ਸਿੰਦੋ ,ਆਈ ਜੀ । ਚੱਲ ਆਪਾਂ ਅੱਜ ਬੀਬੀ ਦੀ ਖਬਰ ਲੈ ਆਈਏ ਨਾਲੇ ਤੁਸੀਂ ਕਹਿੰਦੇ ਸੀ ਅਜੇ ਮੇਰਾ ਟਾਈਮ ਨਹੀਂ ? ਨਹੀਂ ਮੈ ਅੱਜ ਮੀਟਿੰਗ ਤੋ ਜਵਾਬ ਦੇ ਆਇਆ ਸੀ ? ਹਾ ਪੁੱਤਰ ਨਾਲੇ ਪ੍ਰੀਤ ਨੂੰ ਦੋ ਛੁੱਟੀਆਂ ਨੇ , " ਅੱਛਿਆ ਬੀਬੀ ਜੀ ?' ਅੱਜ ਤਾਂ ਪੋਤੀ ਨੇ ਦਾਦੀ ਅਤੇ ਆਪਣੇ ਪਿਓ ਦੀਆਂ ਅੱਖਾਂ ਉੱਪਰ ਬੰਨ੍ਹੀ ਪਾਪਾਂ ਵਾਲੀ ਪੱਟੀ ਉਤਾਰ ਦਿੱਤੀ ਅਤੇ ਸਾਨੂੰ ਦੱਸ ਦਿੱਤਾ ਧੀ ਦਾ ਦੁੱਖ ਕੀ ਹੁੰਦਾ ਉਸਦਾ ਅਹਿਸਾਸ ਕਰਵਾ ਦਿੱਤਾ ।
ਇਹ ਕੁੜੀਆਂ, ਆਟੇ ਦੀਆਂ ਚਿੜੀਆਂ, ਨੰਨੀਆਂ ਛਾਵਾਂ ਨੇ ,,ਇਹਨਾਂ ਦੀਆਂ ਸ਼ੰਧਰਾਂ ਇਕ ਹੌਕਿਆਂ ਦੀਆਂ ਹਵਾਵਾਂ ਨੇ ।।ਜਿਹੜੇ ਵੀ ਘਰ ਰਹੀਆਂ , ਹਮੇਸ਼ਾਂ ਕੰਧਾਂ ਦੀ ਕੈਦ ਵਿੱਚ ਰਹੀਆਂ ,,ਨਾਂ ਆਪਣੀ ਬੋਲੀ ਬੋਲ ਸਕਣ , ਨਾ ਹੀ ਇਹ ਅਜ਼ਾਦ ਰਹੀਆਂ ।।ਹੁਣ ਮਰਦ ਬਰਾਬਰ ਕਮਾਉਂਦੀਆਂ, ਫਿਰ ਵੀ ਪੈਰ ਜੁੱਤੀ ਹੀ ਰਹੀਆਂ ,,ਜੇ ਸਾਰੇ ਸਮਾਜ ਦੀ ਸੋਚ ਬਿਖਰ ਜਾਵੇ, ਕੀ ਫਿਰ ਇਹ ਅਜ਼ਾਦ ਕਹਾਵੇ ,,ਫਿਰ ਆਟੇ ਦੀਆਂ ਚਿੜੀਆਂ, ਨੰਨੀਆਂ ਛਾਵਾਂ ਕੌਣ ਕਹਾਵੇ ।।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637