ਹੈਮਿਓਪੈਥਿਕ ਦਾ ਸਿਧਾਂਤ ਰੋਗ ਨਾਲੋਂ ਰੋਗੀ ਦੀ ਜਿਆਦਾ ਦੇਖਭਾਲ ਕੀਤੀ ਜਾਵੇ l - ਗੁਰਭਿੰਦਰ ਗੁਰੀ
ਹੈਮਿਓਪੈਥਿਕ ਵਿੱਚ ਡਾਕਟਰ ਰੋਗੀ ਨੂੰ ਅਲੱਗ ਅੱਲਗ ਹਿੱਸਿਆ ਵਿੱਚ ਨਹੀਂ ਦੇਖਦਾ ਸਗੋਂ ਰੋਗੀ ਦੀਆਂ ਸਾਰੀਆਂ ਅਲਾਮਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
.................................................
ਹੈਮਿਓਪੈਥਿਕ ਇਕ ਕੁਦਰਤੀ ਇਲਾਜ ਪ੍ਰਣਾਲੀ ਹੈ, ਇਹ ਦੁਨੀਆਂ ਦੀ ਇਕੋ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜੋ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਦੀ ਹੈ, ਅਤੇ ਇਸ ਦਾ ਕੋਈ ਸਾਈਡਇਫੈਕਟ ਨਹੀ ਹੈ॥
ਦੁਨੀਆਂ ਵਿੱਚ ਜਿੱਥੋਂ ਤੱਕ ਡਾਕਟਰੀ ਸਾਇੰਸ ਦਾ ਸਬੰਧ ਹੈ, ਕੋਈ ਵੀ ਹੋਰ ਇਲਾਜ ਜਾਂ ਹੋਰ ਢੰਗ ਤਰੀਕਾ 160 ਸਾਲ ਪਹਿਲਾ ਹੋਂਦ ਵਿੱਚ ਆਈ ਹੈਮਿਓਪੈਥਿਕ ਵਿੱਚ ਹੁਣ ਸਾਇਸ ਦਾਨੀਆਂ ਨੇ ਹੋਰ ਜਿਆਦਾ ਵਾਧਾ ਕਰ ਦਿੱਤਾ ਹੈ, ਅੱਜਕੱਲ੍ਹ ਹੋਮਿਓਪੈਥੀ ਜਰਮਨ ਤੋਂ ਸ਼ੁਰੂ ਹੋ ਕੇ ਦੁਨੀਆਂ ਦੇ ਹਰ ਕੋਨੇ ਕੋਨੇ ਵਿੱਚ ਮਸ਼ਹੂਰ ਹੋ ਗਈ ਹੈ, ਹੋਮਿਓਪੈਥੀ ਡਾਕਟਰਾਂ ਕੋਲ ਆਉਣ ਵਾਲਾ ਹਰ ਮਰੀਜ ਆ ਕੇ ਇਹੋ ਗੱਲ ਕਹਿੰਦਾ ਹੈ ਕਿ ਮੈਂ ਵੱਡੇ ਵੱਡੇ ਹਸਪਤਾਲਾਂ ਵਿੱਚ ਮਹਿੰਗੇ ਮਹਿੰਗੇ ਟੈਸਟ ਕਰਵਾ ਕੇ ਹਸਪਤਾਲਾਂ ਦੀਆਂ ਮੋਟੀਆਂ ਫੀਸਾਂ ਭਰ ਕੇ ਕੌੜੀਆਂ ਦਵਾਈਆਂ ਬਹੁਤ ਖਾ ਚੁੱਕਿਆ ਹਾਂ, ਪਰ ਮੈਂ ਠੀਕ ਨਹੀਂ ਹੋ ਸਕਿਆ, ਹੁਣ ਮੈਨੂੰ ਤੁਹਾਡੇ ਤੋਂ ਆਸ ਦੀ ਕਿਰਨ ਨਜ਼ਰ ਆ ਰਹੀ ਹੈ, ਮੈਂ ਆਪਣੇ ਕਿਸੇ ਜਾਣਕਾਰ ਦੱਸਣ ’ਤੇ ਤੁਹਾਡੇ ਕੋਲ ਆਏ ਹਾਂ, ਜਿਸ ਤਰ੍ਹਾਂ ਤੁਹਾਡੀਆਂ ਮਿੱਠੀਆਂ ਗੋਲੀਆਂ ਨੇ ਮੇਰੇ ਜਾਣਕਾਰ ਨੂੰ ਠੀਕ ਕੀਤਾ ਹੈ, ਇਸ ਤਰ੍ਹਾਂ ਮੈਨੂੰ ਵੀ ਮਿੱਠੀਆਂ ਗੋਲੀਆਂ ਵਾਲੀ ਦਵਾਈ ਦੇ ਕੇ ਠੀਕ ਕਰੋ, ਦਵਾਈ ਖਾਣ ਤੋਂ ਬਾਅਦ ਉਹੀ ਮਰੀਜ ਆਪਣੇ ਠੀਕ ਹੋਣ ਦੀ ਖੁਸ਼ੀ ਵਿੱਚ ਖੀਵਾ ਹੋਇਆ, ਹੈਮਿਓਪੈਥਿਕ ਦੇ ਗੁਣ ਗਾਉਂਦਾ ਹੋਇਆ ਹੋਰ ਸੈਕੜੇ ਲੋਕਾਂ ਨੂੰ ਉਸ ਡਾਕਟਰ ਬਾਰੇ ਦੱਸਦਾ ਹੈ, ਜਦੋਂ ਹੈਮਿਓਪੈਥਿਕ ਡਾਕਟਰ ਕੋਲ ਪੁੱਜਦਾ ਹੈ, ਤਾਂ ਹੈਮਿਓਪੈਥਿਕ ਵਾਲਾ ਡਾਕਟਰ ਮਰੀਜ਼ ਦੇ ਠੀਕ ਦੀ ਖੁਸ਼ੀ ਵਿੱਚ ਗਦਗਦ ਹੋ ਉਠਦਾ ਹੈ, ਅਤੇ ਹੋਰ ਮਿਹਨਤ ’ਤੇ ਲਗਨ ਨਾਲ ਮਰੀਜ਼ਾਂ ਨੂੰ ਦਵਾਈ ਦੇ ਕੇ ਠੀਕ ਕਰਦਾ ਹੈ।
ਬਹੁਤੇ ਲੋਕਾਂ ਨੂੰ ਹਾਲੇ ਵੀ ਨਹੀਂ ਪਤਾ ਕਿ ਹੈਮਿਓਪੈਥਿਕ ਕੀ ਹੈ ਜਾਂ ਫਿਰ ਹੈਮਿਓਪੈਥਿਕ ਇਲਾਜ ਦਾ ਢੰਗ ਕੀ ਹੈ, ਇਹ ਕਿੱਥੋ ਮਿਲਦੀ ਹੈ ।ਹੈਮਿਓਪੈਥਿਕ ਇਲਾਜ ਦਾ ਉਹ ਢੰਗ ਹੈ, ਜੋ ਸਿਮਲੀਆ ਸਿਮਲੀਵੱਸ ਕਿਊਰੈਟਰ ਦੇ ਅਧਾਰ ਤੇ ਹੈ, ਜਿਸ ਤਰ੍ਹਾਂ ਜਹਿਰ-ਜਹਿਰ ਨੂੰ ਮਾਰਦੀ ਹੈ, ਲੋਹਾਂ ਲੋਹੇ ਨੂੰ ਮਾਰਦਾ ਹੈ, ਉਸੇ ਤਰ੍ਹਾਂ ਇਹ ਦਵਾਈ ਤੰਦਰੁਸਤ ਇਨਸਾਨ ਉਪਰ ਜੋ ਆਪਣਾ ਅਸਰ ਛੱਡਦੀ ਹੈ, ਉਹ ਬਿਮਾਰੀ ਦੀ ਹਾਲਤ ਵਿੱਚ ਇਹਨਾਂ ਅਲਾਮਤਾਂ ਨੂੰ ਠੀਕ ਵੀ ਕਰਦੀ ਹੈ, ਹੈਮਿਓਪੈਥਿਕ ਵਰਗੀ ਹੋਰ ਕੋਈ ਅਸਰਦਾਰ ਦਵਾਈ ਹੋਰ ਪੈਥੀਆਂ ਵਿੱਚ ਦੁਨੀਆਂ ਭਰ ਵਿੱਚ ਹੋ ਹੀ ਨਹੀਂ ਸਕਦੀ, ਹੈਮਿਓਪੈਥਿਕ ਵਿੱਚ ਡਾਕਟਰ ਰੋਗੀ ਨੂੰ ਅਲੱਗ ਅੱਲਗ ਹਿੱਸਿਆ ਵਿੱਚ ਨਹੀਂ ਦੇਖਦਾ ਨਹੀਂ ਸਗੋਂ ਰੋਗੀ ਦੀਆਂ ਸਾਰੀਆਂ ਅਲਾਮਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਹੈਮਿਓਪੈਥਿਕ ਦਾ ਸਿਧਾਂਤ ਹੈ ਕਿ ਰੋਗ ਨਾਲੋਂ ਰੋਗੀ ਦੀ ਜਿਆਦਾ ਰੋਗੀ ਦੀ ਜਿਆਦਾ ਦੇਖਭਾਲ ਕੀਤੀ ਜਾਵੇ, ਰੋਗੀ ਵਿੱਚ ਜੋ ਮਾਨਸ਼ਿਕ, ਸਰੀਰਿਕ ਤਬਦੀਲੀਆਂ ਡਾਕਟਰ ਨੂੰ ਨਜ਼ਰ ਆਉਂਦੀਆਂ ਹਨ, ਜਾਂ ਅਨੁਭਵ ਕੀਤੀਆਂ ਜਾਂਦੀਆਂ ਹਨ, ਉਹੀ ਹੈਮਿਓਪੈਥਿਕ ਡਾਕਟਰ ਨੂੰ ਦਵਾਈ ਦੀ ਚੋਣ ਕਰਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ ਆਮ ਤੌਰ ਤੇ ਲੋਕਾਂ ਵਿੱਚ ਇਹੋ ਧਾਰਨਾ ਹੈ ਕਿ ਹੋਮਿਓਪੈਥੀ ਡਾਕਟਰ ਰੋਗੀ ਤੋਂ ਵੱਧ ਸਵਾਲ-ਜਵਾਬ ਕਰਦੇ ਹਨ, ਪਰ ਇਹ ਸਵਾਲ ਜਵਾਬ ਬਹੁਤ ਜਰੂਰੀ ਹੁੰਦੇ ਹਨ, ਕਿਉਂਕਿ ਇਸ ਨਾਲ ਹੀ ਰੋਗੀ ਦੀਆਂ ਸਾਰੀਆ ਅਲਾਮਤਾਂ ਨੂੰ ਦੇਖਦੇ ਹੋਏ, ਡਾਕਟਰ ਦਵਾਈ ਨੂੰ ਬਹੁਤ ਬਹੁਤ ਸੁਕਸਮ ਰੂਪ ਵਿੱਚ ਦਿੰਦਾ ਹੈ, ਕਿਉਂ ਕਿ ਬਿਮਾਰੀ ਜੋ ਬਾਹਰੋਂ ਸਾਨੂੰ ਦਿਖਾਈ ਦਿੰਦੀ ਹੈ, ਉਹ ਉਸਦਾ ਅਸਲੀ ਰੂਪ ਨਹੀਂ ਹੁੰਦਾ, ਸਗੋਂ ਅਸਲੀ ਰੋਗ ਤਾਂ ਰੋਗੀ ਦੇ ਮਨ ਤੋਂ ਪੈਦਾ ਹੋ ਕੇ ਬਾਅਦ ਵਿੱਚ ਸਰੀਰ ਵਿੱਚ ਜਾਂਦਾ ਹੈ, ਮਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸੁਕਸਮ ਹੁੰਦੀਆਂ ਹਨ, ਕਿਉਂਕਿ ਮਨ ਸੁਕਸਮ ਹੁੰਦਾ ਹੈ। ਜਦੋਂ ਤੱਕ ਦਵਾਈ ਸੁਕਸਮ ਨਾ ਹੋਵੇ, ਉਹ ਰੋਗ ਦੀ ਜੜ੍ਹ ਤੱਕ ਨਹੀਂ ਪਹੁੰਚਦਾ ਹੈਮਿਓਪੈਥਿਕ ਰੋਗ ਅਧਾਰਿਤ ਦਵਾਈ ਨਹੀਂ ਸਗੋਂ ਰੋਗੀ ਅਧਾਰਿਤ ਹੈ,
ਭਾਵ ਕਿ ਕਿਸੇ ਰੋਗੀ ਨੂੰ ਬੁਖਾਰ ਹੋ ਗਿਆ, ਉਸ ਦੀ ਦਵਾਈ ਦੂਸਰਾ ਬੁਖਾਰ ਵਾਲਾ ਰੋਗੀ ਨਹੀਂ ਖਾ ਸਕਦਾ, ਦੂਸਰੇ ਰੋਗੀ ਦੀ ਦਵਾਈ ਅਲੱਗ ਹੁੰਦੀ ਹੈ, ਉਸ ਦੀਆਂ ਅਲਾਮਤਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਤਿਆਰ ਕੀਤੀ ਜਾਂਦੀ ਹੈ, ਡਾਕਟਰ ਜਿੰਨਾ ਵੀ ਦਵਾਈ ਨੂੰ ਸੁਕਸਮ ਰੂਪ ਵਿੱਚ ਦਿੰਦੇ ਹਨ, ਉਨੀ ਹੀ ਉਸ ਦਵਾਈ ਦੀ ਤਾਕਤ ਵੱਧ ਹੁੰਦੀ ਹੈ, ਦੁਨੀਆਂ ਪੱਧਰ ਤੇ ਘੱਟ ਗਿਆਨ ਰੱਖਣ ਵਾਲੇ ਲੋਕ ਇਸ ਦਵਾਈ ਨੂੰ ਮਿੱਠੀਆਂ ਗੋਲੀਆਂ ਹੀ ਸਮਝਦੇ ਹੋਏ ਮਜਾਕ ਉਡਾਉਂਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਇਹਨਾਂ ਦਵਾਈਆਂ ਨਾਲ ਇਹ ਕਿਵੇਂ ਹੋ ਸਕਦਾ ਕਿ ਰੋਗੀ ਨੂੰ ਮਿੱਠੀਆਂ ਗੋਲੀਆਂ ਠੀਕ ਕਰ ਸਕਣ, ਪਰ ਅੱਜ ਸਾਇੰਸ ਨੇ ਇਹ ਗੱਲ ਭਲੀਭਾਂਤ ਮੰਨ ਲਈ ਹੈ ਕਿ ਜਦੋਂ ਕਿਸੇ ਵੀ ਦਵਾਈ ਨੂੰ ਵੱਡੇ ਘੋਲ (Solnent) ਵਿੱਚ ਮਿਲਾ ਕੇ ਝਟਕੇ ਦੇ ਦੇ ਕੇ ਕੀ ਬਣਾਇਆ ਜਾਂਦਾ ਹੈ ਤਾਂ ਉਸ ਵਿੱਚ ਬਿਜਲੀ ਵਰਗੀ ਤਾਕਤ ਪੈਦਾ ਹੋ ਜਾਂਦੀ ਹੈ, ਜਿਸ ਕਰਕੇ ਹੈਮਿਓਪੈਥਿਕ ਦੀਆਂ ਸੁਕਸਮ ਦਵਾਈਆਂ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ। ਇਹ ਦਵਾਈਆਂ ਵੱਡੇ ਤੋਂ ਵੱਡੇ ਰੋਗਾਂ ਨੂੰ ਠੀਕ ਕਰਨ ਲਈ ਵੱਡੀ ਤਾਕਤ ਰੱਖਦੀਆਂ ਹਨ, ਪਰ ਅਫਸੋਸ ਹੈਮਿਓਪੈਥਿਕ ਦੇ ਜਨਮ ਦਾਤਾ ਡਾਕਟਰ ਸੈਮਿਊਲ ਹੈਨੇਮਨ (ਜਰਮਨੀ) ਦੀ ਇਸ ਖੋਜ ਨੂੰ ਮੰਨਣ ਲਈ 160 ਸਾਲਾਂ ਤੋਂ ਉਪਰ ਦਾ ਸਮਾਂ ਸਾਡੇ ਲੋਕਾਂ ਨੇ ਲਗਾ ਦਿੱਤਾ ਹੈ, ਹੁਣ ਹੋਮਿਓਪੈਥੀ ਦੁਨੀਆਂ ਪੱਧਰ ਤੇ ਫੈਲ ਚੁੱਕੀ ਹੈ, ਲੋਕਾਂ ਨੂੰ ਪਤਾ ਲੱਗ ਚੁੱਕਾ ਹੈ, ਕਿ ਲਾ-ਇਲਾਜ ਰੋਗੀਆਂ ਨੂੰ ਸਿਰਫ ਹੈਮਿਓਪੈਥਿਕ ਦਵਾਈ ਹੀ ਠੀਕ ਕਰ ਸਕਦੀ ਹੈ, ਜਿਸ ਕਾਰਨ ਅੱਜ ਕੱਲ੍ਹ ਅਯੂਰਵੈਦਿਕ ਅਤੇ ਐਲੋਪੈਥੀ ਡਾਕਟਰਾਂ ਦਾ ਝੁਕਾਓ ਵੀ ਹੁਣ ਹੈਮਿਓਪੈਥਿਕ ਵੱਲ ਵਧ ਰਿਹਾ ਹੈ, ਕਿਉਂਕਿ ਹੈਮਿਓਪੈਥਿਕ ਦਵਾਈ ਤੁਰੰਤ ਅਸਰ ਕਰਦੀ ਹੋਈ, ਰੋਗੀ ਐਲੋਪੈਥੀ ਤੇ ਦੇਸ਼ੀ ਦਵਾਈਆਂ ਨਾਲੋਂ ਬਹੁਤ ਜਲਦੀ ਠੀਕ ਹੀ ਨਹੀਂ ਕਰਦੀ ਸਗੋਂ ਇਸ ਦਾ ਕੋਈ ਸਾਈਇਫੈਕਟ ਨਹੀਂ ਹੁੰਦਾ, ਤੇ ਇਹ ਰੋਗੀ ਨੂੰ ਤੁਰੰਤ ਅਸਰ ਕਰਦੀ ਹੋਈ ਜਲਦੀ ਠੀਕ ਕਰਦੀ ਹੈ, ਜੋ ਰੋਗ ਵੱਡੇ ਵੱਡੇ ਹਸਪਤਾਲਾਂ ਵਿੱਚ ਮਹਿੰਗੇ ਭਾਅ ਲੱਖਾਂ ਦੇ ਹਿਸਾਬ ਨਾਲ ਅਪ੍ਰੇਸ਼ਨ ਕਰਨ ’ਤੇ ਠੀਕ ਹੁੰਦੇ ਹਨ, ਉਹ ਹੋਮਿਓਪੈਥੀ ਦਵਾਈ ਨਾਲ ਸਸਤੇ ਰੇਟਾਂ ਵਿੱਚ ਠੀਕ ਹੁੰਦੇ ਹਨ, ਇਹੋ ਕਾਰਨ ਹੈ ਕਿ ਹੈਮਿਓਪੈਥਿਕ ਦੁਨੀਆਂ ਪੱਧਰ ਤੇ ਕਾਰਗਰ ਸਿੱਧ ਹੁੰਦੀ ਹੋਈ ਬੜੀ ਤੇਜੀ ਨਾਲ ਫੈਲ ਰਹੀ ਹੈ।
ਗੁਰਭਿੰਦਰ ਗੁਰੀ
9915727311