ਨਸ਼ਾ ਰਹਿਤ ਸਿਹਤਮੰਦ ਸਮਾਜ ਦੀ ਸਥਾਪਨਾ ਸਮੇਂ ਦੀ ਲੋੜ - ਅਵਨੀਸ਼ ਕੁਮਾਰ ਲੌਂਗੋਵਾਲ
ਨਸ਼ਿਆਂ ਦੀ ਸਮੱਸਿਆ ਹਰ ਜਗਾ ਤੇ ਗੰਭੀਰ ਸਮੱਸਿਆ ਬਣੀ ਹੋਈ ਹੈ। ਨੌਜਵਾਨ, ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹਨ, ਨੌਜਵਾਨ ਵਰਗ ਵਿੱਚ ਨਸ਼ਿਆਂ ਦਾ ਪ੍ਰਭਾਵ ਤੇਜੀ ਨਾਲ ਵਧ ਰਿਹਾ ਹੈ, ਜਿਸ ਨਾਲ ਹਿੰਸਕ ਘਟਨਾਵਾਂ, ਅਪਰਾਧ ਵਿੱਚ ਵਾਧਾ ਹੋ ਰਿਹਾ ਹੈ। ਨਸ਼ਿਆਂ ਦੇ ਅਨੇਕਾਂ ਪ੍ਰਭਾਵ ਹਨ, ਜਿਵੇਂ ਬੇਰੋਜਗਾਰੀ, ਗਰੀਬੀ, ਧਨ ਦਾ ਲਾਲਚ, ਤੇਜੀ ਨਾਲ ਤਰੱਕੀ ਕਰਨ ਦੀ ਲਾਲਸਾ ਆਦਿ ਪਰ ਪੰਜਾਬ ਵਰਗੇ ਖੁਸ਼ਹਾਲ ਸੂਬੇ ਵਿੱਚ ਸੱਭਿਆਚਾਰ ਦੇ ਨਾਂ ਤੇ ਪਰੋਸੇ ਜਾ ਰਹੇ ਗੀਤ ਵਿੱਚ ਹਥਿਆਰ, ਨਸ਼ਾ ਆਦਿ ਦਾ ਵਰਨਣ ਹੁੰਦਾ ਹੈ। ਸਭ ਤੋਂ ਵੱਡਾ ਕਾਰਨ ਹੈ, ਅਜਿਹੇ ਗੀਤ ਨੌਜਵਾਨ ਪੀੜੀ ਦੇ ਦਿਮਾਗ ਤੇ ਛਾਏ ਹੋਏ ਹਨ ਅਤੇ ਅਜਿਹੇ ਗੀਤ ਗਾਉਣ ਵਾਲੇ ਨੌਜਵਾਨ ਪੀੜੀ ਦੇ ਆਦਰਸ਼ ਹਨ, ਨੌਜਵਾਨ ਪੀੜੀ ਵਿੱਚ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ, ਦੇਸੀ ਅਤੇ ਵਿਦੇਸੀ ਨਸ਼ੇ ਦੀ ਮਾਤਰਾ ਲਗਾਤਾਰ ਵਧ ਰਹੀ ਹੈ। ਪਰ ਸਖਤੀ ਦੀ ਘਾਟ, ਕਾਨੂੰਨੀ ਦਾਅ-ਪੇਚ ਦੀ ਗੁੰਝਲਦਾਰ ਹੋਣ ਕਾਰਨ ਨਸ਼ਿਆਂ ਦਾ ਕਾਰੋਬਾਰ ਵਧ ਰਿਹਾ ਹੈ।
ਨਸ਼ਿਆਂ ਵਿਰੋਧੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਸਦਾ ਯਤਨਸ਼ੀਲ ਕਾਰਜ ਕਰ ਰਹੀ ਹੈ ਅਤੇ ਸਖਤ ਕਾਨੂੰਨ ਵੀ ਬਣਾਏ ਜਾ ਰਹੇ ਹਨ, ਇਸੇ ਲੜੀ ਤਹਿਤ ਨਾਰਕੋਟੈਕਸ ਡਰੱਗਜ ਅਤੇ ਸੈਕੋਟਰਪੋਕ ਸਬਸਸਟੈਨਸ ਐਕਟ 1985 ਤਹਿਤ ਘਰੇਲੂ ਪੱਧਰ ਤੇ ਕਿਸੇ ਗਾਰਡਨ, ਬਗੀਚੀ ਵਿੱਚ ਨਸ਼ੀਲੀ ਚੀਜ ਬੀਜਣ ਤੇ, ਵੱਡੀ ਮਾਤਰਾ ਵਿੱਚ ਨਸ਼ਾ ਕਰਨ ਵਾਲੇ ਵੱਲੋਂ ਨਸ਼ਾ ਰੱਖਣ ਤੇ ਨਸ਼ੇ ਦੀ ਸਪਲਾਈ ਲਈ ਕੰਮ ਕਰਨ ਤੇ ਸਖਤ ਸਜਾ ਦਾ ਪ੍ਰਬੰਧ ਕੀਤਾ ਗਿਆ ਹੈ, ਲਗਾਤਾਰ ਨਸ਼ੇ ਵਿੱਚ ਕਾਰੋਬਾਰ ਵਿੱਚ ਪਕੜੇ ਜਾ ਤੇ ਮੌਤ ਦੀ ਸਜਾ ਦਾ ਵਰਨਣ ਵੀ ਕੀਤਾ ਗਿਆ ਹੈ। ਨਸ਼ਾ ਵਿਰੋਧੀ ਦਿਵਸ ਦੀ ਸਾਰਥਕਤਾ ਤਾਂ ਹੀ ਹੈ ਜੇਕਰ ਇਸ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ ਅਤੇ ਇਸ ਦੇ ਮਾੜੇ ਪ੍ਰਭਾਵ ਸੰਬੰਧੀ ਜਾਗਰੂਕ ਕੀਤਾ ਜਾ ਸਕੇ। ਪੰਜਾਬ ਦਾ ਸਿੱਖਿਆ ਵਿਭਾਗ ਬੜੀ ਗਰੁੱਪ ਜਾਗਰੂਕਤਾ ਅਭਿਆਨ ਰਾਹੀਂ ਨਸ਼ੇ ਦੇ ਮਾੜੇ ਪ੍ਰਭਾਵ ਸੰਬੰਧੀ ਵਿਦਿਆਰਥੀ ਵਰਗ ਨੂੰ ਲਗਾਤਾਰ ਜਾਗਰੂਕ ਕਰ ਰਿਹਾ ਹੈ, ਇਸ ਅਭਿਆਨ ਰਾਹੀਂ ਜਿੱਥੇ ਵਿਦਿਆਰਥੀ ਖੁਦ ਜਾਗਰੂਕ ਹੋ ਰਹੇ ਹਨ ਉੱਥੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਬੜੀ ਗਰੁੱਪਾਂ ਰਾਹੀਂ ਜਾਗਰੂਕ ਕਰ ਰਹੇ ਹਨ।
ਅੰਕੜਿਆਂ ਅਨੁਸਾਰ ਨਸ਼ੇੜੀ ਬਣ ਰਹੇ ਨੌਜਵਾਨਾਂ ਦੀ ਉਮਰ ਕਰੀਬ 12 ਤੇ 38 ਸਾਲ ਤੱਕ ਦੇ ਵਿਚਕਾਰ ਹੈ। ਇਸਤੋਂ ਬਾਅਦ ਹੋਰ ਪੱਕੇ ਨਸ਼ੇੜੀ ਬਣ ਜਾਂਦੇ ਹਨ, ਜੇਕਰ ਸਮੇਂ ਤੇ ਹੀ ਜਾਗਰੂਕ ਕੀਤਾ ਜਾਵੇ ਤਾਂ ਕੀਮਤੀ ਜੀਵਨ ਬਚਾਇਆ ਜਾ ਸਕਦਾ ਹੈ। ਵਧੇਰੇ ਤੌਰ ਤੇ ਸਮੈਕ, ਚਰਸ, ਅਫੀਮ, ਗਾਂਜਾ, ਸ਼ਰਾਬ, ਗੁਟਕਾ, ਤੰਬਾਕੂ, ਬੀੜੀ, ਸੀਗਰੇਟ ਦੇ ਨਾਲ ਮੈਡੀਕਲ ਨਸ਼ਿਆਂ ਦੀ ਵਰਤੋਂ ਕਰਦੇ ਹਨ ਅਤੇ ਨਸ਼ੇ ਦੇ ਟੀਕੇ ਲਗਾਉਣ ਦਾ ਪ੍ਰਚਲਣ ਵੀ ਤੇਜੀ ਨਾਲ ਵਧ ਰਿਹਾ ਹੈ।
ਨਸ਼ੇ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਕਾਨੂੰਨੀ ਸਖਤੀ ਦੇ ਨਾਲ ਨਾਲ ਸਹਿਚਾਰ, ਆਪਸੀ ਸਮਝ, ਪਿਆਰ ਦੀ ਭਾਵਨਾ, ਸਮਾਜਿਕ ਸਹਿਣਸ਼ੀਲਤਾ ਦੀ ਵੀ ਲੋੜ ਹੈ, ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਸਮਾਜਿਕ ਅਤੇ ਭਾਈਚਾਰਕ ਸਾਂਝ ਵੀ ਜਰੂਰੀ ਹੈ। ਸੰਯੁਕਤ ਰਾਸ਼ਟਰ ਸੰਘ ਵੀ ਨਸ਼ੇ ਦੀ ਸਮੱਸਿਆ ਦੇ ਹੱਲ ਲਈ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੇ ਲਈ ਪਿਆਰ ਅਤੇ ਉਚਿਤ ਸਮਾਂ ਦੇਣ ਦੀ ਗੱਲ ਕਰ ਰਿਹਾ ਹੈ। ਆਓ ਸਮੇਂ ਦੀ ਲੋੜ ਅਨੁਸਾਰ ਨਸ਼ਾ ਵਿਰੋਧੀ ਅਭਿਆਨ ਨੂੰ ਹੋਰ ਤੇਜ ਕਰੀਏ।
ਜੈ ਹਿੰਦ
ਅਵਨੀਸ਼ ਕੁਮਾਰ ਲੌਂਗੋਵਾਲ
9463126465