ਬੋਤਲ - ਰਣਜੀਤ ਕੌਰ ਗੁੱਡੀ ਤਰਨ ਤਾਰਨ
ਜੇ ਮੈਂ ਹੁੰਦੀ ਢੋਲਣਾ ,ਹੁੰਦੀ ਢੋਲਣਾ ,ਬੋਤਲ ਸ਼ਰਾਬ ਦੀ
ਜੇ ਮੈਂ ਹੁੰਦੀ ,ਹੁੰਦੀ ਢੋਲਣਾ ,ਬੋਤਲ ਸ਼ਰਾਬ ਦੀ
ਤੇਰੇ ਹੱਥਾਂ ਹੇਠ ਰਹਿੰਦੀ
ਤੇਰੇ ਬੁੱਲਾਂ ਉਤੇ ਬਹਿੰਦੀ-ਬੋਤਲ ਸ਼ਰਾਬ ਦੀ
ਤਰਲੇ ਪਾ ਪਾ ਲੱਭੀ ਸੀ ਕਲੀ ਗੁਲਾਬ ਦੀ
ਖਰੇ ਕਿਥੋਂ ਆ ਵੜੀ ਲਾਲ ਪਰੀ ਸ਼ਰਾਬ ਦੀ
ਬੋਤਲ ਸ਼ਰਾਬ ਦੀ
ਰੈਲੀਆਂ,ਜਲਸੇ ਜਲੂਸ,ਆਉਂਦੇ ਨਿੱਤ ਵੇ
ਘਰ ਨਾ ਜਵਾਕ ਨਾ ਇਹੋ ਰਹਿੰਦੀ ਤੇਰੇ ਚਿੱਤ ਵੇ
ਬੜੇ ਪੁਆੜੈ ਪਾਉਂਦੀ ਬੋਤਲ ਸ਼ਰਾਬ ਦੀ
ਮਾਂ ਪਿਓ ਭੇੈਣ ਵੀਰਾਂ ਨੂੰ ਮਾਰੇਂ ਬੋਲੀ
ਬੀਵੀ ਜਵਾਕਾਂ ਨੂੰ ਨਿੱਤ ਮਾਰੇਂ ਗੋਲੀ
ਘਰ ਨਾਲੋਂ ਜੇਹਲ ਤੈਨੂੰ ਲਗੇ ਪਿਆਰੀ-ਬੋਤਲ ਸ਼ਰਾਬ ਦੀ
ਚੁਲ੍ਹੇ ਚਾਹੇ ਨਾ ਬਲੇ ਅੱਗ ਨਾਂ ਘਟੇ ਬੋਤਲ ਚੋਂ ਸ਼ਰਾਬ
ਫਿੱਟ ਗਈ ਏ ਬੁੱਧੀ ਤੇਰੀ ਹਇਆ ਏ ਦਿਮਾਗ ਖਰਾਬ
ਫੱਤੋ ਦੇ ਭੈੜੈ ਭੈੜੇ ਯਾਰਾਂ ਨਾਲ ਤੇਰੀ ਯਾਰੀ ਵੇ
ਸ਼ਾਰੇ ਟੱਬਰ ਨਾਲੋਂ ਸਕੀ ਤੈਨੂੰ ਫੱਤੋ ਪਿਆਰੀ ਵੇ
ਤੇਰੀਆਂ ਨਜ਼ਰਾਂ ਵਿੱਚ ਵੱਸਦੀ
ਤੇਰੀਆਂ ਬਾਹਵਾਂ ਵਿੱਚ ਸੌਂਦੀ-ਬੋਤਲ ਸ਼ਰਾਬ ਦੀ-ਜੇ ਮੈਂ ਹੁੰਦੀ......
ਤੇਰੇ ਹੱਥਾਂ ਹੇਠ ਰਹਿੰਦੀ
ਤੇਰੇ ਬੁਲ੍ਹਾਂ ਉਤੇ ਬਹਿੰਦੀ -ਬੋਤਲ ਸ਼ਰਾਬ ਦੀ -ਜੇ ਮੈਂ ਹੁੰਦੀ
ਰਣਜੀਤ ਕੋਰ ਗੁੱਡੀ ਤਰਨ ਤਾਰਨ