ਕੀ ਬਨੇਗਾ ? ( 21—05 –2021 )- ਰਣਜੀਤ ਕੌਰ ਗੁੱਡੀ ਤਰਨ ਤਾਰਨ
ਕੀ ਬਨੇਗਾ ?( 21—05 –2021 )
ਤੇ ਫੇਰ ਹੁਣ ਕੀ ਬਣੇਗਾ ਗੁੱਡੀ ਦਾ ?
ਪੀੜ ਤੇਰੇ ਜਾਣ ਦੀ ਕਿਦਾਂ ਜਰੇ ਗੁੱਡੀ
ਤੇਰੀ ਅੱਖੌਂ ਪਰੋਖੈ ਕਿਦਾਂ ਰਹੇ ਗੁੱਡੀ
ਬਹੁਤੀ ਬੀਤ ਗਈ ਤੇ ਥੋੜੀ ਰਹਿ ਗਈ
ਪੋਟਿਆਂ ਤੇ ਗਿਣਤੀ ਮਿਣਤੀ ਕਰੇ ਗੁੱਡੀ
ਗੁੱਡੌੀ ਬੇਲੋੜਾ ਬੱਚਾ ੇਤੇ ਫਾਲਤੂ ਨੱਗ ਸੀ ਪਰਿਵਾਰ ਦਾ। ਬੱਸ ਇਕ ਭੇੈਣਜੀ ਸੀ ਜਿਸਨੇ ਗੁੱਡੀ ਦੀਆਂ ਹਸਰਤਾਂ ਨੂੰ ਆਂਚਲ ਦਾ ਪਿਆਰ ਦਿੱਤਾ।
ਯਕੀਨ ਹੀ ਨਹੀਂ ਆਉਂਦਾ ਭੇੈਣਜੀ ਇਸ ਕਦਰ ਅਲੋਪ ਹੋ ਗਈ ਹੈ ਕਿ ਹੁਣ ਗੁੱਡੀ ਨੂੰ ਤਾਂ ਕੀ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਹੀ ਤੇ ਨਾਂ ਆਵੇਗੀ।ਉਹ ਜੋ ਸੱਭ ਨੂੰ ਜਿਉਣ ਵੱਲ ਪ੍ਰ੍ਰੇਰਦੀ ਸੀ ਖੁਦ ਜੀਵਨ ੋਂਤੋਂ ਬੇਮੁੱਖ ਹੋ ਕਿਵੇਂ ਗਈ? ਭੇੈਣਜੀ ਦੀ ਜਿਉਣ ਦੀ ਲੋਚਾ ਅੇੈਨ ਜੀਵਨ ਕੰਢੇ ਆ ਕੇ ਕੰਨੀ ਕਿਉਂ ਖਿਸਕਾ ਗਈ।
ਇਕ ਕਰਾਰਾ ਥੱਪੜ ਪਿਆ ਸੀ ਮਾਂ ਕੋਲੋਂ ਭੇੈਣਜੀ ਨੂੰ ਜਦ ਉਸਨੇ ਗੁਰਦਵਾਰੇ ਮੱਥਾ ਟੇਕ ਨਿਕੇ ਨਿਕੇ ਦੋ ਹੱਥ ਜੋੜ ਰੱਬ ਨੂੰ ਕਿਹਾ ਸੀ,'' ਬਾਬਾ ਜੀ ਮੈਂਨੂੰ ਇਕ ਨਿਕੀ ਜਿਹੀ ਭੇੈਣ ਦੇ ਦਿਓ'।ਮਾਂ ਨੇ ਭੇਣਜੀ ਨੂੰ ਰੋਟੀ ਵੀ ਨਹੀਂ ਸੀ ਦਿੱਤੀ ਉਸ ਦਿਨ।ਮਾਂ ਨੇ ਹੋਰ ਵੀ ਬੜਾ ਕੁਝ ਕਿਹਾ ਨਹਿਸ ਮਨਹੂਸ ,'ਰੱਬ ਬੱਚਿਆਂ ਦੀ ਜਲਦੀ ਸੁਣ ਲੈਂਦਾ ਹੈ ਤੇ ਬੱਚਿਆਂ ਦੀ ਮੰਗੀ ਹਰ ਮੁਰਾਦ ਪੂਰੀ ਕਰ ਦੇਂਦਾ ਹੈ,ਤੂੰ ਫਿਰ ਘਰ ਵਿੱਚ ਕੁੜੀ ਮੰਗ ਲਈ ਅੱਗੇ ਕੀ ਘਾਟਾ ਹੈ'।
ਸ਼ਾਇਦ ਉਹ ਕਬੂਲੀਅਤ ਦੀ ਘੜੀ ਸੀ ਜਾਂ ਬੱਚੇ ਦੀ ਮੰਗ ਸੀ ਸੱਚ ਹੀ ਨਿਕੀ ਜਿਹੀ ਭੇਣ ਗੁੱਡੀ ਆ ਗਈ।ਜਿਥੇ ਸਾਰੇ ਟੱਬਰ ਦਾ ਮੱਥਾ ਭੁੱਜ ਗਿਆ ਸੀ ਉਥੇ ਭੇਣਜੀ ਦੀ ਖੂਸ਼ੀ ਦਾ ਕੋਈ ਪਾਰਾਵਾਰ ਨਹੀਂ ਸੀ।ਗੁੱਡੀ ਨਾਮ ਭੇੈਣਜੀ ਨੇ ਉਹਦੇ ਜਨਮ ਤੋਂ ਪਹਿਲੇ ਹੀ ਰੱਖ ਦਿੱਤਾ,ਤੇ ਫੇਰ ਕੋਈ ਹੋਰ ਨਾਮ ਨਾਂ ਪੱਕਿਆ।
ਭੇੈਣਜੀ ਦੇ ਵਿਆਹ ਤੱਕ ਗੁੱਡੀ ਭੇੈਣਜੀ ਦੀ ਉਂਗਲੀ ਫੜ ਵਿਚਰਦੀ ਰਹੀ।ਭਾਵੇ ਅੱਜ ਗੁੱਡੀ ਦੇ ਵੀ ਗਿਣਤੀ ਦੇ ਸਾਹ ਹੀ ਬਾਕੀ ਰਹਿ ਗਏ ਹਨ।ਪਰ ਜਿੰਨਾ ਵੀ ਜੀਵੀ ਗੁੱਡੀ ਉਹ ਜਿੰਦਗੀ ਭੇੈਣਜੀ ਦੀ ਦਿੱਤੀ ਹੋਈ ਜੀਵੀ। ਗੁੱਡੀ ਤੇ ਭੇੈਣਜੀ ਦੇ ਸਾਹ ਮੀਲਾਂ ਦੇ ਫਾਸਲੇ ਤੋਂ ਵੀ ਇਕੱਠੈ ਹੀ ਚਲਦੇ ਤੇ ਫੇਰ ਅੱਜ ਗੁੱਡੀ ਦਾ ਸਾਹ ਪਿਛੈ ਅਟਕਿਆ ਕਿਵੇਂ ਰਹਿ ਗਿਆ?,
ਥੋੜੀ ਜਿਹੀ ਵੱਡੀ ਹੋਈ ਭੇੈਣਜੀ ਤੇ ਕਸ਼ੀਦਾਕਾਰੀ ਸਿੱਖੀ ਤਾਂ ਸਿਰਹਾਣਾ ਕੱਢਿਆ ਤੇ ਉਸ ਤੇ ਸੁਈ ਧਾਗੇ ਨਾਲ ਨਾਮ ਕੱਢ ਦਿੱਤਾ'ਸੁਖਜੀਤ' ਫਿਰ ਕੁੱਟ ਪਈ ਇਹ ਸੁਖਜੀਤ ਕੌਣ ਹੈ ਤੇ ਬੀਜੀ ਨੇ ਖੋਹ ਕੇ ਸਿਰਹਾਣਾ ਦੂਰ ਡੂੰਘਾ ਲੁਕਾ ਦਿੱਤਾ ਪਰ ਜੋ ਰੱਬ ਨੂੰ ਮਨਜੂਰ ਸੀ,ਵੀਰ ਜੰਮ ਪਿਆ ਤੇ ਉਹਦਾ ਨਾਮ ਸੁਖਜੀਤ ਸਿੰਘ ਰੱਖ ਦਿੱਤਾ।ਕੁਝ ਅਰਸੇ ਬਾਦ ਭੇੈਣਜੀ ਨੇ ਇਕ ਹੋਰ ਸਿਰਹਾਣਾ ਕੱਢਿਆ ਤੁੇ ਉਸ ਤੇ 'ਦਵਿੰਦਰਜੀਤ' ਨਾਮ ਕੱਢ ਦਿਤਾ,ਫਿਰ ਮਾ ਤੋਂ ਕੁੱਟ ਪਈ ਮਾ ਹਾਰ ਗਈ ਨਿਕਾ ਵੀਰ ਆ ਗਿਆ ਤੇ ਉਸਦਾ ਨਾਮ ਦਵਿੰਦਰਜੀਤ ਸਿੰਘ ਰੱਖਿਆ ਗਿਆ।ਬੜੈ ਸਾਲ ਤੱਕ ਇਹ ਸਿਰਹਾਣੇ ਚਰਚਾ ਵਿੱਚ ਤੋਹਫੇ ਵਜੋਂ ਰਹੇ,ਕਿਸੇ ਨੂੰ ਵੀ ਸਮਝ ਨਾਂ ਆਈ ਕਿ ਭੇੈਣਜੀ ਨੂੰ ਨਿਕਿਆਂ ਦਾ ਇਲਅਹਾਮ ਕਿਵੇਂ ਹੋਇਆ ਸੀ।
ਭੈਣਜੀ ੈ ਜਦੋਂ ਸਹੁਰਿਆਂ ਤੋਂ ਆਉਂਦੀ ਗੁੱਡੀ ਤੇ ਵੀਰਾਂ ਨੂੰ ਚੋਖਾ ਚਾਅ ਚੜ੍ਹ ਜਾਂਦਾ।ਬੱਸ ਆਏ ਨੂੰ ਗਰਮਾ ਗਰਮ ਚਾਹ ਪਿਆ ਦੇਣੀ ਤੇ ਫਿਰ ਗੁੱਡੀ ਵਿਹਲੀ ਹੀ ਵਿਹਲੀ।ਭੇਣਜੀ ਨੇ ਆਪਣੀਆ ਸਹੇਲੀਆਂ ਦੇ ਘਰ ਆਪਣੀ ਆਮਦ ਦਾ ਸੁਨੇਹਾ ਦੇਣਾ ਹੁੰਦਾ ਸੀ। ਗੁੱਡੀ ਨਿਕੇ ਵੀਰ ਦਾ ਹੱਥ ਫੜ ਭੇੈਣਜੀ ਦੀਆਂ ਸਖੀਆਂ ਨੂੰ ਬੁਲਾਵਾ ਦੇਣ ਜਾਂਦੀ ।ਉਦੋਂ ਘਰਾਂ ਵਿੱਚ ਟੇਲੀਫੋਨ ਨਹੀਂ ਸੀ ਹੁੰਦੇ।
ਭੇੈਣਜੀ ਬਹੁਤ ਡਰਪੋਕ ਸੀ ਗੋਭੀ ਵਿਚੋਂ ਸੁੰਡੀ ਨਿਕਲੇ ਤਾਂ ਵੇਖ ਦੂਰ ਦੌੜ ਜਾਂਦੀ ਥੋੜਾ ਜਿਹਾ ਹਨੇਰਾ ਹੋ ਜਾਣ ਤੇ ਇਕੱਲੀ ਉਤੇ ਛੱਤ ਤੇ ਵੀ ਨਾਂ ਜਾਂਦੀ,ਬਾਹਰ ਬੂਹਾ ਖੜਕਦਾ ਤੇ ਲੁੱਕ ਜਾਂਦੀ।ਮਾੜਚੂ ਜਿਹੀ ਗੁੱਡੀ ਦਾ ਪਤਾ ਨਹੀ ਕਿਉਂ ਉਹਨੂੰ ਇੰਨਾ ਤਕੜਾ ਹੌਂਸਲਾ ਮਿਲ ਜਾਂਦਾ ਸੀ। ਬੱਸ ਹਨੇਰ ਸਵੇਰ ਉਹ ਉਹਦਾ ਹੱਥ ਫੜ ਇਧ੍ਰਰ ਉਧਰ ਉਪਰ ਨੀਚੇ ਕੰਮ ਕਰਦੀ। ਤੇ ਸੌਂਦੀ ਵੀ ਗੁੱਡੀ ਨੂੰ ਨਾਲ ਲਾ ਕੇ।ਬਹੁਤ ਡਰਪੋਕ ਕਾਗਜ਼ ਦੇ ਖੜਕੇ ਨਾਲ ਵੀ ਤ੍ਰਭਕ ਜਾਂਦੀ ਤੇ ਕਿੰਨਾ ਚਿਰ ਘਬਰਾਈ ਰਹਿੰਦੀ।ਉਂਜ ਮਾਸੂਮ ਜਿਹੀ ਭੇੈਣਜੀ ਆਪਣੀ ਲੋੜ ਵੇਲੇ ਸ਼ੇਤਾਨੀ ਵੀ ਕਰ ਜਾਂਦੀ।ਅਗੋਂ ਪਿਛੌਂ ਕਦੀ ਪਿਆਰ ਨਹੀਂ ਕਰਨਾ ਤੇ ਆਪਣੇ ਕੰਮ ਭੇਜਣ ਵੇਲੇ ਆਖਣਾ ਗੁੱਡਸ਼ੌ,ਗੁੱਡ ਗਰਲ, ਗੁੱਡਾਂ ਚੰਗਾ ਚੋਖਾ ਮੱਖਣ ਲਾ ਸਾਰਾ ਕੰਮ ਕਰਾ ਲੈਣਾ,ਤੇ ਉਂਜ ਖਾਣ ਵਾਲੀ ਚੀਜੀ ਵੀ ਇਸ ਤਰਾਂ ਹੀ ਵਿਸ਼ੇਸਣ ਲਾ ਡੀਕ ਜਾਣੀ।ਤੇ ਜਦ ਭੇਣਜੀ ਨੂੰ ਕੋਈ ਗਰਜ਼ ਨਹੀਂ ਸੀ ਹੁੰਦੀ ੇ ਆਖਣਾ,'ਅੰਂਨੀ੍ਹ,ਦੁੱਥੀ,ਗੁੱਡੀ ਸੜੁਡੀ,ਹਵਾ ਚ ਉਡੀ, ਅੰਨੀ੍ਹ ਮਾਰੀ,ਇਹਨੂੰ ਸਵਾਹ ਅਕਲ।
ਭੇੈਣਜੀ ਦੀਆਂ ਸਾਰੀਆਂ ਚੀਜ਼ਾ ਮੈਂਨੂੰ ਖਿੱਚ ਪਾਉਂਦੀਆਂ,ਮੈਂ ਚੋਰੀ ਨੇਲ ਪਾਲਿਸ਼ ਲਾਉਂਦੀ,ਸੋਹਣੀ ਚੁੰਨੀ ਲੈ ਬਾਹਰ ਭੱਜ ਜਾਂਦੀ।ਕਾਬੂ ਆਉਣ ਤੇ ਬੜੀ ਕੁੱਟ ਪੈਂਦੀ,ਪਰ ਫਿਰ ਭੇਣਜੀ ਉਸ ਵੇਲੇ ਤਰਸ ਵੀ ਖਾ ਲੈਂਦੀ,ਨਾਦਾਨ ਅਲੜ੍ਹ ਮਾਸੂੰਮ ਗੁੱਡੀ ਨੂੰ ਉਹ ਝੱਟ ਆਂਚਲ ਵਿੱਚ ਲਕੋ ਲੈਂਦੀ।
ਨਾਂ ਨੀਰ ਮੁੱਕਦਾ ਏ ਨਾਂ ਅੱਖ ਹੁੰਦੀ ਏ ਪੱਥਰ
ਚੁਣ ਚੁਣ ਪਾਵਾਂ ਸੀਨੇ ਦੇ ਵਿੱਚ ਇਕ ਇਕ ਅੱਥਰ॥
ਭੇੈਣਜੀ ਦੀ ਸਹੇਲੀ ਤ੍ਰਿਪਤਾ ਦੀਆਂ ਪੰਜ ਭੇੈਣਾ ਸਨ ਤੇ ਦੋ ਭਰਜਾਈਆਂ।ਉਹ ਵਰਤ ਬਹੁਤ ਰੱਖਦੀਆਂ ਤੇ ਹੋਰ ਤਿੱਥ ਤਿਉਹਾਰ ਅਕਸਰ ਮਨਾਉਂਦੀਆਂ ਰਹਿੰਦੀਆਂ ।ਰੋਜ਼ ਹੀ ਉਹਨਾ ਦੇ ਘਰੋਂ ਕੋਈ ਨਾ ਕੋਈ ਖੱਟਾ ਮਿੱਠਾ ਆ ਜਾਂਦਾ।ਜਿੰਨੇ ਦਿਨ ਭੇੈਣਜੀ ਪੇਕੇ ਰਹਿੰਦੀ ਸਾਡੀਆਂ ਵੀ ਮੌਜਾਂ ਬਣੀਆਂ ਰਹਿੰਦੀਆਂ।ਅੰਮਪਾਪੜ,ਅੰਮਚੂਰਨ,ਇਮਲੀ ਚਟਨੀ,ਖੱਟਾ ਮਿੱਠਾ ਅਚਾਰ,ਮਿਸੀਆਂ ਰੋਟੀਆਂ,ਗੁੜ ਟਿੱਕੀਆ,ਆਲੂ ਟਿੱਕੀਆਂ,ਤੇ ਪਤਾ ਨਹੀਂ ਕੀ ਕੀ,ਬੱਸ ਭੇੈਣਜੀ ਪਕੌੜੈ ਤਲਦੀ ਤੇ ਮੈਨੂੰ ਉਹਨਾਂ ਦੇ ਘਰ ਦੇਣ ਜਾਣਾ ਪੈਂਦਾ।ਤਿੰਨੇ ਸਹੇਲੀਆਂ ਇਕੋ ਘਰ ਬੈਠ ਦੇਰ ਰਾਤ ਤੱਕ ਮਹਿੰਦੀ ਲਾ ਕੇ ਸੁਕਾਉਂਦੀਆਂ ਗਾਣੇ ਗਾਉਂਦੀਆਂ ਹੱਸਦੀਆਂ ਖੇਡਦੀਆਂ।ਕਦੀ ਡੈਡੀ ਕਦੀ ਵੀਰ ਘਰੋ ਘਰੀ ਪੁਚਾ ਦੇਂਦੇ।ਸੱਭੇ ਸਖੀਆਂ ਖੁਲ੍ਹੀ ਫਿਜ਼ਾ ਵਿੱਚ ਪਿੱਪਲ ਬੋਹੜਾਂ ਹੇਠਾਂ ਤ੍ਰਿੰਞਣ,ਤੀਆਂ ਮਨਾਉਂਦੀਆਂ।
੍ਰੱਰੱਖੜੀ ਲੋਹੜੀ ਅਸੀਂ ਦੋਵੇਂ ਭੇੈਣਾ ਆਪਸ ਵਿੱਚ ਮਨਾਉਂਦੀਆਂ।ਭੇੈਣਜੀ ਆਖਿਆ ਕਰੇ ਰੱਖੜੀ ਲੋਹੜੀ ਤੇ ਹੁੰਦੇ ਹੀ ਧੀਆਂ ਭੇਣਾ ਦੇ ਤਿਉਹਾਰ ਹਨ,ਅਸੀਂ ਇਕ ਦੂਜੇ ਨੂੰ ਰੱਖੜੀ ਬੰਨ੍ਹ ਲੋਹੜੀ ਵੰਡ ਵਟਾ ਲੈਂਦੀਆਂ।
ੇਭੈਣਜੀ ਤੇਰੇ ਬਾਝੌਂ ਕੌਣ ਂ ਭੇਜੇ ਸੂਹੇ''
ਜਦ ਭੇੈਣਜੀ ਨੂੰ ਜੀਜਾ ਜੀ ਲੈਣ ਆਉਂਦੇ ਸਾਨੂੰ ਬੜਾ ਗੁੱਸਾ ਆਉਂਦਾ ।ਅਸੀਂ ਉਹਨਾ ਨਾਲ ਬੋਲਦੇ ਵੀ ਨਾਂ।ਪਰ ਭੇੈਣਜੀ ਨੇ ਤਾਂ ਤੁਰ ਜਾਣਾ ਹੁੰਦਾ ਸੀ ਆਪਣੇ ਸਹੁਰੇ ਸਾਡੀ ਪੇਸ਼ ਨਾਂ ਜਾਂਦੀ।ਤੇ ਗੁੱਡੀ ਰੋ ਰੋ ਕੰਧਾਂ ਗਿਲੀਅਂਾਂ ਕਰ ਦਿੰਦੀ। ਅੱਜ ਜਦ ਭੇੈਣਜੀ ਆਪਣੇ ਪੱਕੇ ਸਹੁਰੇ ਜਾ ਕੇ ਗੂੜ੍ਹੀ ਨੀਂਦ ਸੌਂ ਗਈ ਹੈ,ਗੁੱਡੀ ਵਿਚਾਰੀ ਕੀ ਕਰੇ ਕਿਵੇਂ ਜੀਏ ਕਿਵੇਂ ਮਰੇ?
ਪਿਛਲੇ ਦਿਨਾ ਵਿੱਚ ਹਰ ਰੋਜ਼ ਭੇਣਜੀ ਗੁੱਡੀ ਨੂੰ ਨਸੀਹਤਾਂ ਕਰਦੇ ,'ਜਦ ਇਕੱਲੀ ਘਰ ਹੋਵੇਂ ,ਛੱਤ ਤੇ ਕਪੜੇ ਸੁਕਣੇ ਪਾਉਣ ਨਾਂ ਜਾਇਆ ਕਰ ,ਕਿਤੇ ਪੌੜੀਆਂ ਤੋਂ ਡਿਗ ਪਵੇਂ ?ਵਿਹੜਾ ਗਿਲਾ ਹੋਵੇ ਤਾਂ ਸੋਟੀ ਨਾਲ ਗੇਟ ਖੋਲਣ ਜਾਇਆ ਕਰ ਪੈਰ ਤਿਲਕ ਗਿਆ ਤੇ ਤੈਨੂੰ ਕਿਹਨੇ ਸੰਭਾਲਣਾ,ਆਪਣਾ ਧਿਆਨ ਆਪੇ ਰੱਖਿਆ ਕਰ।
ੰਮਰ ਕੇ ਜਿਉਣ ਦਾ ਇਰਾਦਾ ਕਰ ਲਿਆ ਭੇੈਣਜੀ ੇਨੇ ਬਿਨਾਂ ਇਹ ਵਿਚਾਰ ਕੀਤੇ ਕਿ ਕੋਈ ਉਹਨਾਂ ਦਾ ਆਪਣਾ ਪਿਆਰਾ ਸਹਿਮਤ ਹੈ ਵੀ ਕਿ ਨਹੀਂ।
'' ਤੂੰ ਤੇ ਸੌਂ ਗਈਓਂ ਗੂੜ੍ਹੀ ਨੀਂਦਰੇ ਭੇੈਣਜੀ ਗੁੱਡੀ ਤੇਰੀ ਲਾਡਲੀ ਕੀ ਕਰੇ ''॥?
ਇੰਨੀਆਂ ਸਿਆਣਪਾਂ ਵੰਡਣ ਵਾਲੀ ਦੇ ਆਪਣੇ ਜਾਂਦੀ ਵਾਰ ਇਕ ਵੀ ਸਿਆਣਪ ਕੰਮ ਨਾ ਆਈ।
'' ਜਾਨ ਸੇ ਜਾਨੇ ਵਾਲੇ ਜਾਨੇ ਚਲੇ ਜਾਤੇ ਹੈਂ ਕਹਾਂ
ਜਾਨੇ ਕੌਨ ਹੈ ਵੋ ਨਗਰੀਆ
ਕੋਈ ਖਤ ਨਾਂ ਖਬਰੀਆ
ਢੂੰਢੈ ਕਹਾਂ ਉਨਹੇਂ ਕੋਈ,ਨਹੀਂ ਕੋਈ ਕਦਮੋੰਂ ਕੇ ਨਿਸ਼ਾਂਂ
ਵੇਖਦੇ ਹੀ ਵੇਖਦੇ ਬੋਲਦੇ ਹੀ ਬੋਲਦੇ ਸੁਣਦੇ ਹੀ ਸੁਣਦੇ ਭੇੈਣਜੀ ਵਕਤ ਵਾਂਗ ਹੱਥਾਂ ਚੋਂ ਕਿਰ ਗਈ,ਤੇ ਇਕ ਮਹੀਨੇ ਦਾ ਗੁਜਰਿਆ ਵਕਤ ਬਣ ਗਈ।ਵਕਤ ਤੁਰਿਆ ਜਾਵੇਗਾ ਛੇ ਮਹੀੇਂਨੇ ਹੋ ਜਾਣਗੇ ਫਿਰ ਵਰ੍ਹਾ ਹੋ ਜਾਵੇਗਾ ਬਰਸੀ ਮਨਾ ਕੇ ਵਕਤ ਨੂੰ ਸੀਨੇ ਵਿੱਚ ਦੂਰ ਕਿਤੇ ਦਫ਼ਨ ਕਰ ਲਵਾਂਗੇ।
ਭੇਣਜੀ ਦਾ ਅਰਮਾਨ ਸੀ ਹਵਾਈ ਜਹਾਜ਼ ਦੀ ਸਵਾਰੀ।ਸੋਫੀਆ ਨੂੰ ਕਹਿੰਦੇ ਮੈਨੂੰ ਅਮਰੀਕਾ ਵਿਖਾ ਦੇ। ਉਸਨੇ ਕਿਹਾ ਆਜੋ ਆਜੋ। ਤੇ ਭੇਣਜੀ ਨੇ ਫਟਾਫਟ ਪਾਸਪੋਰਟ ਬਣਾ ਲਿਆ।ਮਨੋ ਫੁੱਲ ਤਿਆਰੀ ਕਰ ਲਈ ਜਾਣ ਦੀ।ਮੈਨੂੰ ਪਤਾ ਸੀ ਵੀਜ਼ਾ ਲਵਾਉਣ ਦਾ ਤਸੀਹਾ ਕਟਣਾ ਭੇਣਜੀ ਦੇ ਵੱਸ ਦੀ ਗਲ ਨਹੀਂ ਸੀ ਕਿੰਨੇ ਗੇੜੇ ਦਿਲੀ ਦੇ ਲਗਦੇ? ਇਸ ਤਰਾਂ ਜਕੋ ਤਕੀ ਵਿੱਚ ਚਾਰ ਪੰਜ ਸਾਲ ਲੰਘ ਗਏ ਤੇ ਫੇਰ ਭੇਣਜੀ ਨੇ ਗੋਡੇ ਬਣਾਉਟੀ ਪਵਾ ਲੇੈ।ਪਰ ਫੇਰ ਵੀ ਜਹਾਜ਼ ਚੜ੍ਹਨ ਦਾ ਹੌਂਸਲਾ ਕਾਇਮ ਰਿਹਾ।ਭੇਣਜੀ ਦੀ ਪੋਤਰੀ ਨੇ ਵੀ ਆਸਟਰੇਲੀਆਂ ਤੋਂ ਹੌਸਲਾ ਅਫਜ਼ਾਈ ਕੀਤੀ ਕਿ ਵੱਡੀ ਮੰਮੀ ਮੇਰੇ ਕੋਲ ਚੱਕਰ ਲਾਉਣਾ। ਮੈਂ ਕਿਹਾ ਪਹਿਲਾਂ ਤੁਸੀਂ ਦਿਲੀ ਤੱਕ ਦਾ ਸਫ਼ਰ ਕਰ ਲਓ ਬੰਗਲਾ ਸਾਹਬ ਮੱਥਾ ਟੇਕਣਾ ਫਿਰ ਹਜੂਰ ਸਾਹਬ ਜਾਵਾਂਗੇ ਜੇ ਤੁਸੀ ਸਹਿ ਗਏ ਫੇਰ ਅਮਰੀਕਾ ਆਸਟਰੇਲੀਆ ਵੀ ਚਲੇ ਜਾਣਾ।
ਗਰਮੀ ਸਰਦੀ ਦੀ ਹੂੰ ਹਾਂ ਤੇ ਮੇਰੀ ਅੱਜ ਕਲ ਵਿੱਚ ਭੇੈਣਜੀ ਆਪਣੇ ਪੱਕੇ ਵੱਡੇ ਜਹਾਜ਼ ਤੇ ਸਵਾਰ ਹੋ ਉਡ ਗਏ।
'' ਸਗੁਲ ਦੁਆਰ ਕੋ ਛੋੜ ਕੈ ਗਯੋ ਤੁਆਰੋ ਦੁਆਰ ''
ਰਹਿ ਗਿਆ ਮੇਰੀ ਬਾਕੀ ਉਮਰ ਲਈ ਅਫਸੋਸ ਤੇ ਪਛਤਾਵਾ।
ਚਾਰ ਕੁ ਦਿਨ ਪਹਿਲਾਂ ਭੇੈਣਜੀ ਨੇ ਕਿਹਾ ਸੀ ਮੈਨੂੰ ਬਿਨਾਂ ਟਿਕ ਟਿਕ ਫੋਨ ਭੇਜ ਦੇ ਗੁਰਦਵਾਰੇ ਆਉਂਦੀਆਂ ਸਾਰੀਆਂ ਅੋਰਤਾਂ ਉਂਗਲ ਹਿਲਾ ਕੇ ਫੋਨ.ਮੇਰਾ ਵੀ ਜੀ ਕਰਦੈ। ਮੈਂ ਕਿਹਾ ਤੁਸੀਂ ਭੁਲੱਕੜ ਹੋ ਬੰਦ ਕਰਨਾ ਜੇ ਯਾਦ ਨਾ ਰਿਹਾ ਤੇ ਇਕ ਹੀ ਕਾਲ ਵਿੱਚ ਸਾਰੇ ਪੈਸੇ ਮੁੱ ਕ ਜਾਣਗੇ। ਭੇਣਜੀ ਨੇ ਕਿਹਾ ਕਾਕਾ ਚਲਾ ਲੈਂਦਾ ਮੈਂ ਵੀ ਸਿਖ ਲਉਂ ਮੈਂ ਲੈਣਾ ਹੈ ਤੂੰ ਦੇ ਮੈਂਨੂੰ ਆਪਣਾ ਪੁਰਾਣਾ ਦੇ ਦੇ ਨਵਾਂ ਨਾ ਸਹੀ।
ਸੂੰਨੇ ਘਰ ਵਿੱਚ ਯਾਦਾਂ ਦਾ ਇਕ ਮੇਲਾ ਜਿਹਾ ਲਗਦਾ ਹੈ
ਦੀਵਾਰਾਂ ਨਾਲ ਬਾਤਾਂ ਪਾਉਣਾ ਚੰਗਾ ਚੰਗਾ ਲਗਦਾ ਏ॥
ਪਿਛਲੇ ਡੇਢ ਸਾਲ ਵਿੱਚ ਅਣਗਿਣਤ ਬੱਚੇ ਮਾਪਿਓ ਮਹਿਟਰ ਹੋ ਗਏ ਤੇ ਕਿੰਨੇ ਮਾਂ ਬਾਪ ਲਾਵਾਰਸ / ਯਤੀਮ ਹੋ ਗਏ।ਹਰ ਕਿਸੇ ਦਾ ਆਪਣਾ ਆਪਣਾ ਗਮ ਹੈ ਜੋ ਉਸ ਨੂੰ ਕਿਸੇ ਦੂਜੇ ਦੇ ਗਮ ਨਾਲੋਂ ਵੱਡਾ ਲਗਦਾ ਹੈ।ਤੇ ਗੁੱਡੀ ਤੇ ਫੇਰ ਇਕ ਵਾਰ ਯਤੀਮ ਹੋ ਗਈ ਸੀ।ਦਿਨ ਚ ਦੋ ਵਾਰ ਤਾਂ ਜਰੂਰ ਭੇੈਣਜੀ ਫੋਨ ਕਰਦੇ ਕਦੇ ਵੱਧ ਵੀ ਹੋ ਜਾਂਦਾ ਪਰ ਹੁਣ ਤੇ ਕੰਨ ਤਰਸ ਗਏ ਕਿ ਭੇੈਣਜੀ ਦੀ ਕਾਲ ਆਵੇ।ਜਿਹਨ ਨਹੀਂ ਮੰਨ ਰਿਹਾ ਕਿ ਭੇੈਣਜੀ ਨਹੀਂ ਹੈ,ਕਿਤੇ ਨਹੀਂ ਹੈ।
ਭੇੈਣਜੀ ਜਦ ਵੀ ਆਪਣਾ ਸੂਟ ਸਿਲਾਉਂਦੇ ਮੇਰਾ ਨਾਲ ਹੀ ਲੈ ਲੈਂਦੇ।ਹੁਣ ਕੌਣ ਅਹਿਸਾਸ ਕਰੇਗਾ ਮੇਰੀ ਗਰਮੀ ਸਰਦੀ ਦਾ।ਤੁਰਨ ਤੋਂ ਪਹਿਲਾਂ ਖਿਆਲ ਤਾਂ ਆਇਆ ਹੋਵੇਗਾ ਤੜਪਨ ਵੀ ਲਗੀ ਹੋਵੇਗੀ ਜਾਲਿਮ ਹੋਣੀ ਨੂੰ ਵਾਸਤਾ ਵੀ ਪਾਇਆ ਹੋਵੇਗਾ,ਪਰ ਹਾਏ ਯਮਰਾਜ ਦਾ ਘੇਰਾ ਤੋੜਿਆਂ ਵੀ ਨਾਂ ਟੁਟਿਆ, 'ਡਾਢਾ ਤੇ ਹਮੇਸ਼ ਜਿਤਦਾ ਆਇਆ ਹੈ'' ।
ਉਦੋਂ ਰੇਡੀਓ ਹੀ ਹੁੰਦਾ ਸੀ ਟੇਲੀਫੌਨ ਸਿਰਫ ਡਾਕਘਰ ਵਿੱਚ ਹੁੰਦਾ ਸੀ ਸਿਨੇਮਾ ਤੇ ਹੁੰਦਾ ਸੀ ਫਿਲਮਾਂ ਵੀ ਲਗਦੀਆਂ ਸੀ ਪਰ ਟੇਲੀਵਿਜ਼ਨ ਨਹੀਂ ਸੀ ਹੁੰਦਾ। ਭੇੈਣਜੀ ਨੂੰ ਰੇਡੀਓ ਸੁਣਨਾ ਬਹੁਤ ਚੰਗਾ ਲਗਦਾ ਸੀ।ਭੇਣਾਂ ਦਾ
ਪਰੋਗਰਾਮ 'ਤ੍ਰਿੰਞਣ,ਨਾਰੀ ਸੰਸਾਰ 'ਬੜੇ ਧਿਆਨ ਨਾਲ ਸੁਣਨਾ ਤੇ ਫਿਰ ਉਹਨਾਂ ਵਲੋਂ ਦਸੀਆਂ ਕੰਮ ਦੀਆਂ ਗਲਾਂ ਤੇ ਪਕਵਾਨ ਵਗੈਰਾ ਕਾਪੀ ਤੇ ਨੋਟ ਕਰ ਲੈਣੇ,ਸਵੈਟਰ ਬੁਣਤੀ ਵੀ ਨੋਟ ਕਰਕੇ ਬੁਣ ਕੇ ਦਮ ਲੈਣਾ।ਉਹ ਸੱਭ ਤੋਂ ਵੱਡੇ ਹੋਣ ਕਰ ਕੇ ਕੋਈ ਨਹੀਂ ਸੀ ਜੋ ਭੇੈਣਜੀ ਨੂੰ ਕਢਾਈ ਸਿਲਾਈ ਸਿਖਾਂਉਂਦਾ ਪਰ ਹੁਸ਼ਿਆਰ ਦਿਮਾਗ ਦੀ ਕੁਦਰਤੀ ਬਲ਼ਸ਼ਿਸ ਹੋਣ ਕਰ ਕੇ ਸੱਭ ਸਿਖ ਲਿਆ।ਸਹੇਲੀਆਂ ਭੇੈਣਾ ਤੋਂ ਵੀ ਜੋ ਗੁਣ ਮਿਲਦਾ ਝੱਟ ਗ੍ਰਹਿਣ ਕਰ ਲੈਂਦੇ।ਪੜ੍ਹਾਈ ਲ਼ਿਖਾਈ ਵਿੱਚ ਤੇ ਇੰਨੀ ਰੁਚੀ ਸੀ ਕਿ ਜਿਥੋਂ ਜੋ ਵੀ ਪੜ੍ਹਨ ਨੂੰ ਮਿਲਦਾ ਪੜ੍ਹ ਲੈਂਦੇ,ਇਥੋਂ ਤੱਕ ਕਿ ਉਦੌਂ ਕਾਗਜ਼ ਦੇ ਲਿਫਾਫਿਆਂ ਵਿੱਚ ਸੌਦਾ ਆਇਆ ਕਰਦਾ ਸੀ ਲਿਫਾਫਾ ਖਾਲੀ ਕਰ ਨਜ਼ਰ ਦੁੜਾਉਣੀ ਜੇ ਉਸ ਵਿਚੋਂ ਵੀ ਕੁਝ ਚੰਗਾ ਪੜ੍ਹਨ ਨੂੰ ਮਿਲ ਜਾਣਾ ੇ ਪੜ੍ਹ ਕੇ ਸੰਭਾਲ ਲੈਣਾ।ਨਿਕੇ ਭੇੈਣ ਵੀਰਾਂ ਦੀ ਵੀ ਦੇਖਭਾਲ ਕਰਨੀ ਘਰ ਦਾ ਕੰਮ ਵੀ ਕਰਨਾ ਫੇਰ ਵੀ ਹਰ ਸਾਲ ਫਸਟ ਡਵੀਜ਼ਨ ਜਮਾਤੇ ਚੜ੍ਹਨਾ। ਬਸ ਹਾਲਾਤ ਨੇ ਸਾਥ ਨਾ ਦਿੱਤਾ ਤੇ ਦਸਵੀ ਪਾਸ ਕਰਦੇ ਹੀ ਭੇੈਣਜੀ ਦਾ ਵਿਆਹ ਹੋ ਗਿਆ।ਸਹੁਰਿਆਂ ਨੇ ਲਾਰਾ ਲਾ ਕੇ ਘਰੇਲੂ ਕੰਮਾਂ ਤੋਂ ਕਦੇ ਪੜ੍ਹਨ ਦੀ ਵਿਹਲ ਹੀ ਨਾ ਲਗਣ ਦਿੱਤੀ।ਚੰਗੇ ਪਿਆਰ ਮੁਹੱਬਤ ਵਾਲੇ ਰਿਸ਼ਤੇ ਹੋਣ ਕਰ ਕੇ ਭੇੈਣਜੀ ਵੀ ਘਰੇ ਰੁਝ ਗਏ ਫਿਰ ਆਉਂਦੇ ਵਰ੍ਹੇ ਬੇਟੀ ਪਟੋਲੀ ਜੰਮ ਪਈ ਤੇ ਸੱਭ ਖਾਵਾਬ ਪਟੋਲੀ ਦੀ ਸੇਵਾ ਸੰਭਾਲ ਵਿੱਚ ਰੰਗ ਹੋ ਗਏ ਪਰ ਆਖਰੀ ਪਹਿਰ ਤੱਕ ਉਹ ਹੋਰ ਪੜ੍ਹਨਾ ਲੋਚਦੀ ਰਹੇ। ਮੈਂ ਸਲਾਹ ਦਿੱਤੀ ਸੰਨਦਾ ਦਾ ਹੋਣਾ ਕੋਈ ਜਰੂਰੀ ਨਹੀਂ ਤੁਸੀ ਉਂਜ ਹੀ ਕੁਝ ਨਾ ਕੁਝ ਪੜ੍ਹਦੇ ਰਿਹਾ ਕਰੋ ਤੇ ਕਿਤਾਬਾਂ ਵੀ ਭਿਜਵਾ ਦੇਣੀਆਂ,ਅਖਬਾਰ ਵੀ ਲਵਾ ਲਈ ਹੋਰ ਰਸਾਲੇ ਜੋ ਵੀ ਸਾਹਿਤ ਜਾ ਹੋਰ ਜਾਣਕਾਰੀ ਲੱਭਦੀ ਸਿਰ ਚ ਪਾ ਲੈਂਦੇ ਤੇ ਇਸ ਤਰਾਂ ਅੱਛਾ ਖਾਸਾ ਇਲਮ ਹਾਸਲ ਕਰ ਲਿਆ,ਕੀ ਸਮਾਜਿਕ ਕੀ ਘਰੇਲੂ ਕੀ ਰਾਜਸੀ ਆਲੇ ਦੁਆਲੇ ਰੋਜ਼ ਦੀਆਂ ਘਟਨਾਵਾਂ ਸੱਭ ਤੋਂ ਜਾਣੁ ਰਹਿਣਾ।
ਹਿਸਾਬ ਕਿਤਾਬ ,ਘਰੇਲੂ ਬਜਟ ਥੋੜੈ ਜਿਹੇ ਰੁਪਈਆਂ ਨਾਲ ਸਾਰੀਆ ਸੁਖ ਸਹੂਲਤਾਂ ਬਣਾ ਕੇ ਹੰਢਾਈਆਂ,ਇਹ ਗੁਣ ਰੁਪਈਆਂ ਦੇ ਅੰਬਾਰਾ ਤੇ ਬੈਠਿਆਂ ਚ ਨਹੀਂ ਮਿਲਦਾ।
ਦਿਲ ਨਹੀਂ ਮੰਨਦਾ ਕਿ ਭੇੈਣਜੀ ਨਹੀਂਇਹੀ ਅਹਿਸਾਸ ਹੈ ਕਿ ੁਤੁਸੀਂ ਇਥੇ ਹੋ ਇਥੇ ਹੀ ਕਿਤੇ ਹੋ, ਹਾਲਾਂ ਕਿ ਮੈਂਨੂੰ ਬਾਖੂਬੀ ਪਤਾ ਹੈ ਕਿ ਕਬਰਿਸਤਾਨ ਚੋਂ ਹੋ ਕੇ ਜਿੰਦਗੀ ਨਹੀਂ ਗੁਜਰਦੀ।
ਦੁਨੀਆਂਦਾਰੀ ਦੀ ਗੱਡੀ ਚਲਾਉਂਦੇ ਕਦੇ ਭੈਣਜੀ ਨੂੰ ਜਿਉਣ ਦੀ ਵਿਹਲ ਹੀ ਨਹੀਂ ਸੀ ਮਿਲੀ ਜਦ ਵਿਹਲ ਮਿਲੀ ਤਾਂ ਜਾਨ ਦਾ ਸਾਥ ਛੁੱਟ ਗਿਆ। ਦੋਹਤੇ ਪੋਤੇ ਦੇ ਵਿਆਹਾਂ ਦੀਆਂ ਸਕੀਮਾਂ ਘੜਦੇ ,ਸੂਟਾਂ ਦੇ ਰੰਗ ਰਲਾਉਂਦੇ ਦੱਸ ਸਾਲਾ ਯੋਜਨਾਵਾਂ ਬਣਾ ਕੇ ਮਨ ਹੀ ਮਨ ਖੁਸ਼ ਹੋ ਰਹੇ ਸਨ ਕਿ ਅਚਿੰਤੇ ਬਾਜ ਆਣ ਪਏ।
ਉਦੋਂ ਫੋਨ ਨਹੀਂ ਸੀ ਹੁੰਦੇ ਪਰ ਡਾਕ ਸਿਸਟਮ ਇੰਨਾ ਤੇਜ਼ ਸੀ ਕਿ ਚਿੱਠੀ ਅਗਲੇ ਦਿਨ ਮਿਲ ਜਾਂਦੀ ਸੀ।ਮੇਰੇ ਵਿਆਹ ਤੋਂ ਕੁਝ ਚਿਰ ਪਹਿਲਾਂ ਭੇਣਜੀ ਨੇ ਖੱਤ ਭੇਜਿਆ'ਸਾਡੇ ਮਾਸੀਜੀ ਨੇ ਮੇਰੇ ਲਈ ਕੁਝ ਸਮਾਨ ਬਰਤਨ ਵਗੈਰਾ ਲਏ ਹਨ ਤੇ ਮੈਂ ਜਾ ਕੇ ਲੈ ਆਵਾਂ।ਸੀ ਤਾਂ ਇਹ ਮਹਿੰਗਾ ਸੌਦਾ ਪਰ ਭੇੈਣਜੀ ਨੇ ਕਿਹਾ ਸੀ ਤੇ ਮੈਂ ਤੇ ਛੋਟਾ ਵੀਰ ਦਿੰਦੂ ਅਸੀਂ ਭੇਣਜੀ ਨੂੰ ਖੱਤ ਲਿਖ ਗੱਡੀ ਚੜ੍ਹ ਗਏ ।ਕਦੀ ਇਕੱਲਿਆਂ ਬਾਹਰ ਜਾਣ ਦਾ ਮੌਕਾ ਵੀ ਪਹਿਲਾ ਸੀ।ਜਦ ਗੱਡੀ ਲੁਧਿਆਣੇ ਪਹੁੰਚੀ ਤਾਂ ਭੇੈਣਜੀ ਤੇ ਵੀਰਜੀ (ਜੀਜਾ ਜੀ ) ਸਾਡੇ ਦੋਨਾ ਲਈ ਖਾਣਾ ਲੈ ਕੇ ਸਾਡਾ ਕੋਚ ਲੱਭ ਕੇ ਸਟੇਸ਼ਨ ਤੇ ਹਾਜਰ ਸਨ।ਗੱਡੀ ਲੁਧਿਆਣੇ ਅੱਧਾ ਘੰਟਾ ਰੁਕੀ ਤੇ ਉਹ ਸਾਨੂੰ ਖਾਣਾ ਖਵਾ ਕੇ ਗੱਡੀ ਦੇ ਚਲਣਾ ਦੀ ਵਿਸਲ ੱ ਹੋਈ ਤੇ ਉਹ ਉਤਰ ਗਏ ਤੇ ਜਦੋਂ ਤੱਕ ਅਸੀਂ ਅੱਖੌਂ ਓਹਲੇ ਹੋ ਗਏ ਉਦੋਂ ਉਥੋ ਤੁਰੇ।ਭੇਣਜੀ ਦਾ ਉਹ ਨਿਕੇ ਭੇਣ ਭਰਾਵਾਂ ਨਾਲ ਪਿਆਰ ਤੇ ਧਿਆਨ ਚੇਤੇ ਤਾਂ ਪਹਿਲਾ ਵੀ ਸੀ ਹੁਣ ਤੇ ਦਿਲ ਦਿਮਾਗ ਵਿਚੋਂ ਨਿਕਲਦਾ ਹੀ ਨਹੀਂ।
ਭੇੈਣਜੀ ਨਾਲੋਂ ਵੱਖ ਹੋ ਕੇ ਗੁੱਡੀ ਮਰ ਜਾਏਗੀ , ਉਂਜ ਵੀ ਗੁੱਡੀ ਦਾ ਆਖਰੀ ਪਹਿਰ ਚਲ ਰਿਹਾ ਹੈ।
ਕਹਿੰਦੇ ਨੇ ਬੌਦਾ ਜਿਵੇਂ ਜਿਵੇਂ ਬੁੱਢਾ ਹੁੰਦਾ ਜਾਂਦਾ ਹੈ ਜਿੰਮੇਵਾਰੀਆਂ ਜਵਾਨ ਹੁੰਦੀਆਂ ਜਾਂਦੀਆਂ ਹਨ ਪਰ ਭੇੈਣਜੀ ਦੀ ਨੇਕ ਅੋੌਲਾਦ ਨੇ ਮਾਂ ਨੁੰ ਜਿੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ ਬੱਚੇ ਸੱਭ ਆਪ ਹੀ ਸੰਭਾਲ ਲੈਂਦੇ।ਫਿਰ ਵੀ ਖ਼ਵਰੇ ਕਿਉਂ ਭੇੈਣਜੀ ਨੂੰ ਅਜੀਬ ਅਚਵੀ ਜਿਹੀ ਲਗੈੀ ਰਹਿੰਦੀ।ਸਾਂਝੇ ਪਰਿਵਾਰ ਚ ਪੋਤੇ ਪੋਤੀਆਂ ਦੀ ਭਰਪੂਰ ਰੌਣਕ ਵਿੱਚ ਵੀ ਕਿਸੇ ਵੇਲੇ ਖੁਦ ਨੂੰ ਤਨਹਾ ਪਾਉਂਦੇ ਉਠ ਕੇ ਗੁਰਦਵਾਰੇ ਤੁਰ ਪੈਂਦੇ,ਭਾਰੀ ਮਨ ਹਲਕਾ ਹੋ ਜਾਂਦਾ ਤੇ ਬੱਚਿਆਂ ਦੀ ਰੌਣਕ ਵਿੱਚ ਖਿੜ ਖਿੜ ਹੱਸਦੇ,ਨਾਂ ਈਰਖਾ ਨਾ ਦਵੈਤ।ਕਿਸੇ ਨਾਲ ਗੁੱਸਾ ਗਿਲਾ ਹੋ ਜਾਂਦਾ ਤਾਂ ਪੱਕੀਆਂ ਗੰਢਾਂ ਨਾ ਮਾਰਦੇ ਗਲਬਾਤ ਮਜ਼ਾਕਰਾਤ ਨਾਲ ਸਹੀ ਕਰ ਲੈਂਦੇ,ਭੇਣਜੀ ਦੀ ਸੋਚ ਸੀ ਗੰਢਾਂ ਮਾਰਨੀਆਂ ਹੱਥਾਂ ਨਾਲ ਤੇ ਖੌਲਣੀਆਂ ਮੂੰਹ ਨਾਲ ਪੈਂਦੀਆਂ ਹਨ ਇਸ
ਲਈ ਇਸ ਲਈ ਇਸ ਤੋਂ ਪਹਿਲਾਂ ਕਿ ਗੰਢ ਪੀਚੀ ਜਾਏ ਢਿੱਲੀ ਕਰ ਦਿਓ।ਸਹੁਰੇ ਪੇਕਿਆਂ ਵਿੱਚ ਤਾਲ ਮੇਲ ਬਣਾਏ ਰੱਖਣਾ,ਰਿਸ਼ਤਿਆਂ ਦਾ ਤਵਾਜ਼ਨ ਕਦੇ ਡੋਲਣ ਨਾ ਦੇਣਾ।ਗੁੱਡੀ ਇਹ ਗੁਣ ਗ੍ਰਹਿਣ ਨਾ ਕਰ ਸਕੀ।
ਭੇੈਣਜੀ ਜਿੰਂਨਾ ਆਪਣੇ ਲਈ ਜਿਉਂਦੇ ਸੀ ਠੀਕ ਉਤਨਾ ਹੀ ਦੂਜਿਆਂ ਲਈ ਜਿਉਂਦੇ ਸੀ,ਥੋੜਾ ਜਿਹਾ ਵੱਧ ਆਪਣੇ ਬੱਚਿਆਂ ਲਈ।ਭੇੈਣਜੀ ਦੀ ਹਸਰਤ ਹੀ ਰਹੀ ਕਿ ਉਹਨਾਂ ਦਾ ਇਕ ਬੱਚਾ ਵੱਡਾ ਅਫਸਰ ਬਣੇ।ਪਿੰਸੀਪਲ ਦੀ ਕੁਰਸੀ ਤੇ ਬੈਠੀ ਪਟੋਲੀ ਨੂੰ ਵੇਖਣ ਦਾ ਮੌਕਾ ਵੀ ਰੱਬ ਨੇ ਨਾਂ ਦਿੱਤਾ ਅਚਾਨਕ ਬੁਲਾਵਾ ਜੋ ਆ ਗਿਆ।
ਉਹਨਾਂ ਦੇ ਜੀਵਨ ਤੋਂ ਅੱਜ ਅਹਿਸਾਸ ਹੁੰਦਾ ਹੈ'ਮਾਂ ਆਪਣੀ ਜਿੰਦਗੀ ਵਿੱਚ ਕਿੰਨੀਆਂ ਹੋਰ ਜਿੰਦਗੀਆਂ ਜਿਉਂਦੀ ਹੈ।'ਸਾਡੀ ਜਿੰਦਗੀ ਸਿਰਫ਼ ਸਾਡੀ ਨਹੀਂ ਹੁੰਦੀ,ਨਾਲ ਜੁੜੈ ਹੋਏ ਰਿਸ਼ਤਿਆਂ ਦਾ ਹੱਕ ਸਾਡੀ ਜਿੰਦਗੀ ਤੇ ਸਾਡੇ ਨਾਲੋਂ ਜਿਆਦਾ ਹੁੰਦਾ ਹੈ ,ਪੂਰੀ ਉਮਰ ਦਾ ਅੱਧੇ ਨਾਲੋਂ ਵੱਧ ਹਿੱਸਾ ਆਪਾਂ ਆਪਣੇ ਪਿਆਰਿਆਂ ਲਈ ਜਿਉਂਦੇ ਹਾ।
ਗੁੱਡੀ ਦੇ ਵਿਆਹ ਵੇਲੇ ਭੇੈਣਜੀ ਦਾ ਗਿਆਰਾਂ ਤੋਲੇ ਸੋਨੇ ਦਾ ਜੇਵਰ ਚੋਰੀ ਹੋ ਗਿਆ ਸੀ।ਗਹਿਣੇ ਵਿੱਚ ਹਰ ਅੋਰਤ ਦੀ ਜਾਨ ਅੜੀ ਹੁੰਦੀ ਹੈ।ਭੇੈਣਜੀ ਦੀ ਜਾਨ ਵੀ ਉਸ ਵਕਤ ਤਿਲ ਤਿਲ ਕੁਸ ਰਹੀ ਸੀ।ਭੇਣਜੀ ਦੇ ਸਸੁਰਾਲ ਵਾਲੇ ਜੇ ਉਸ ਔਖੀ ਘੜੀ ਵੇਲੇ ਉਹਨਾਂ ਦਾ ਸਾਥ ਨਾਂ ਦਿੰਦੇ ਤਾਂ ਸ਼ਾਇਦ ਭੇੈਣਜੀ ਉਦੋਂ ਹੀ ਰੱਬ ਕੋਲ ਚਲੀ ਜਾਂਦੀ। ਪਰ ਅਸਕੇ ਉਹਨਾਂ ਸਬਰ ਸੰਤੋਖ ਵਾਲੇ ਪਿਆਰੇ ਰਿਸ਼ਤੇਦਾਰਾਂ ਦੇ।ਇਸੇ ਲਈ ਭੇੈਣਜੀ ਨੇ ਜਿੰਦਗੀ ਦਾ ਬਹੁਤਾ ਹਿੱਸਾ ਦੂਜਿਆਂ ਲਈ ਜੀਵਿਆ।ਇਕ ਵਾਰ ਵੀ ਕਦੇ ਗੁੱਡੀ ਨੂੰ ਨਹੀਂ ਕੋਸਿਆ ਕਿ 'ਨਿੱਜ ਨੂੰ ਹੁੰਦਾ ਤੇਰਾ ਵਿਆਹ ਜਿੰਨੇ ਮੈਨੂੰ ਕੰਗਾਲ ਕਰ ਦਿੱਤਾ'ਕਦੇ ਵੀ ਨਹੀਂ ਗੁੱਡੀ ਤੇ ਗਿਲਾ ਕੀਤਾ।ਮੇਰੇ ਸਿਰ ਭੇੈਣਜੀ ਦਾ ਇਹ ਬਹੁਤ ਵੱਡਾ ਅਹਿਸਾਨ ਰਿਹਾ ,ਕਰਜਾ ਰਿਹਾ ਜੋ ਮੈਂ ਉਤਾਰ ਨਹੀਂ ਸਕੀ ਅੱਜ ਵੀ ਭੇੈਣਜੀ ਦੇ ਵੱਡਪਣ ਤਲੇ ਦਬੀ ਹੋਈ ਹਾਂ।
ਖਾਣਾ ਬਣਾਉਣ ਦੀ ਮਾਹਰ ਭੈੇਣਜੀ ਤੜਕੇ ਭੂੰਨ ਭੁੰਨ ਖੂਸ਼ਬੂਆਂ ਖਿਲਾਰ ਐਸੀ ਲਜ਼ੀਜ਼ ਸਭਜੀ ਭਾਜੀ ਬਣਾਉਣੀ ਕਿ ਖਾਣ ਵਾਲੇ ਉਂਗਲੀਆਂ ਚੱਟ ਜਾਂਦੇ।ਵੀਰਜੀ ਬਹੁਤ ਯਾਦ ਕਰਦੇ ਹਨ ਭੇੈਣਜੀ ਦੇ ਬਣੇ ਖਾਣੇ ਨੂੰ,।
ਪੰਜਵੀ ਜਮਾਤ ਦੇ ਮੇਰੇ ਇਮਤਿਹਾਨ ਵਿੱਚ ਇਕ ਰੁਮਾਲ ਤੇ ਫੁੱਲ ਕੱਢ ਕੇ ਵੀ ਦਿਖਾੳਣਾ ਸੀ ਤੇ ਮੈਨੂੰ ਸੂਈ ਧਾਗਾ ਵੀ ਪਤਾ ਨਹੀਂ ਸੀ , ਮੈਂ ਭੇੈਣਜੀ ਨੂੰ ਕਿਹਾ ਮੈਂਨੂੰ ਫੁੱਲ ਕੱਢਣਾ ਸਿਖਾ ਦਿਓ ।ਵੇਖੀ ਜਾ ਆ ਜੇਗਾ ਭੇੈਣਜੀ ਨੇ ਕਿਹਾਮੈਨੂੰ ਨਾ ਆਇਆ ਤੇ ਭੇੈਣਜੀ ਨੇ ਇਕ ਚਪੇੜ ਲਾ ਦਿੱਤੀ। ਅਗਲੇ ਦਿਨ ਮੇਰੇ ਇਮਤਿਹਾਨ ਵੇਲੇ ਭੇੈਣਜੀ ਆਪਣੀ ਸਹੇਲੀ ਨਾਲ ਮੇਰੇ ਸਕੂਲ਼ ਆ ਕੇ ਫੁੱਲ ਕੱਢ ਕੇ ਦੇ ਗਏ,ਮੈਨੂੰ ਪੂਰੇ ਨੰਬਰ ਮਿਲੇ।
ਕਸ਼ੀਦਾਕਾਰੀ ਦੀ ਇਕ ਹੋਰ ਯਾਦ-ਭੇਣਜੀ ਨੇ ਇਕ ਚਾਦਰ ਬਣਾਈ ਸੀ ਨੀਲੇ ਰੰਗ ਦੀ ਖੱਦਰ ਦੀ ਚਾਦਰ ਉਤੇ ਭੇੈਣਜੀ ਨੇ ਰੰਗ ਬਰੰਗੇ ਧਾਗਿਆਂ ਸੂਈ ਨਾਲ ਆਹਮੋ ਸਾਹਮਣੀ ਦੋ ਕੁਰਸੀਆਂ ਵਿੱਚਕਾਰ ਮੇਜ਼ ਤੇ ਮੇਜ ਤੇ ਦੋ ਪਿਰਚ ਪਿਆਲੀਆਂ ਤੇ ਕੇਤਲੀ ਵਿੱਚ ਚਾਹ-ਕੁਰਸੀਆਂ ਤੇ ਬਿਰਾਜਮਾਨ ਇਕ ਮੇਮ ਇਕ ਸਾਹਬ ਹੱਥਾਂ ਵਿੱਚ ਕੱਪ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ, ਇਕ ਦੁਸਰੇ ਵਲ ਵੇਖ ਮੁਸਕਰਾਉਂਦੇ ਹੋਏ ਮੇਜ ਦੇ ਇਕ ਪਾਸੇ ਉਹਨਾਂ ਦਾ ਪਿਆਰਾ ਕੁੱਤਾ ਬੈਠਾ ਬਿਸਕੁਟ ਖਾ ਰਿਹਾ । ਇਹ ਸਾਰਾ ਚਿੱਤਰ ਭੈਣਜੀ ਨੇ ਬਿਨਾਂ ਸਕੈੱਚ / ਛਾਪੇ ਆਪਣੇ ਦਿਮਾਗ ਨਾਲ ਰੱੰਗ ਬਰੰਗੇ ਧਾਗਿਆਂ ਨਾਲ ਕਸ਼ੀਦਿਆ ਸੀ।ਮੈਂ ਜਦ ਵੀ ਉਸ ਚਿੱਤਰ ਵਲ ਦੇਖਦੀ ਬਲਕਿ ਕੋਈ ਵੀ ਦੇਖਦਾ ਤਾਂ ਉਸਨੂੰ ਲਗਦਾ ਇਹ ਮੇਮ ਤੇ ਸਾਹਬ ਚਾਹ ਪੀ ਕੇ ਹੁਣੇ ਅੰਦਰ ਵਲ ਤੁਰ ਪੈਣਗੇ ਤੇ ਪਿਛੈ ਪਿਛੇ ਕੁੱਤਾ ਵੀ ਤੁਰੇਗਾ।
ਮਾਂ ਵਾਲੀ ਆਪਣੀ ਮਮਤਾ ਦਾ ਬਹੁਤਾ ਹਿੱਸਾ ਭੇਣਜੀ ਨੇ ਆਪਣੇ ਗੋਲਡੀ ਪੁੱਤਰ ਤੋਂ ਵਾਰਿਆ।
ਜੇ ਆਹ ਤੂਫਾਨ ਭੇੈਣਜੀ ਨੂੰ ਨਾਂ ਘੇਰਦਾ ਤਾਂ ਭੇੈਣਜੀ ਨੇ ਹਮੇਸ਼ਾਂ ਵਾਗ ਮੈਰਾ ਹੱਥ ਫੜ ਮੈਨੂੰ ਨਾਲ ਲੈ ਜਾਣਾ ਸੀ।
ਵਕਤ ਜੋ ਕਦੇ ਕਿਸੇ ਨਾਲ ਨਾਂ ਖਲੋਇਆ
ਅੱਜ ਮੇਰੇ ਕੋਲ ਬਹਿ ਕੇ ਜ਼ਾਰ ਜ਼ਾਰ ਰੋਇਆ॥
ਨੀੰਮ ਪਾਗਲਾਂ ਤਰਾਨ ਫਿਰੇ ਇਧਰ ਉਧਰ
ਡਿਗੂੰ ਡਿਗੂੰ ਕਰੇ ਮੇਰੇ ਵਾਂਗ ਅੱਧਮੋਇਆ॥--------
..ਗੁੱਡੀ ਅੰਟੀ