'ਬਾਣੀ' - ਮੇਜਰ ਸਿੰਘ ਬੁਢਲਾਡਾ
'ਬਾਣੀਕਾਰਾਂ' ਨੇ ਜੋ 'ਬਾਣੀ' ਵਿੱਚ ਫ਼ੁਰਮਾਇਆ।
ਬਹੁਤਿਆਂ ਦੇ ਉਹ ਸਮਝ ਨਾ ਆਇਆ।
ਅਸਲ ਸਮਝਣ ਦੀ ਨਾ ਕੀਤੀ ਕੋਸ਼ਿਸ਼,
'ਬਾਣੀ' ਵਿੱਚ ਗਿਆ ਕੀ ਸਮਝਾਇਆ।
ਮਨਮਰਜ਼ੀ ਦੇ ਅਰਥ ਕੱਢ ਕੱਢਕੇ,
ਲੋਕਾਂ ਨੂੰ ਇਥੇ ਗਿਆ ਭਰਮਾਇਆ।
'ਬਾਣੀ' ਸਮਝਕੇ ਪੈਣਾ ਸੀ ਰਾਹ ਸਿਧੇ,
ਉਲਟਾ ਹੋਰਾਂ ਨੂੰ ਵੀ ਭਟਕਾਇਆ।
'ਮੇਜਰ' ਉਸ ਦੀ ਤਹਿ ਤੱਕ ਜਾਵੋ,
ਜੋ ਜਾਂਦਾ ਦਿਖਾਇਆ ਅਤੇ ਪੜਾਇਆ।
ਮੇਜਰ ਸਿੰਘ ਬੁਢਲਾਡਾ
94176 42327