(ਭਾਰਤ ਦੀ ਆਜ਼ਾਦੀ ਦਾ ਪਹਿਲਾ ਗਦਰ)
ਭਾਰਤ ਸੰਘਰਸ਼ਾਂ ਦੀ ਧਰਤੀ ਹੈ ਅਨੇਕਾਂ ਬਲਿਦਾਨ ਦੇ ਕੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅਜਾਦੀ ਪ੍ਰਾਪਤ ਕੀਤੀ। 10 ਮਈ 1857 ਦੇ ਵਿਦਰੋਹ ਨੂੰ ਦੇਸ਼ ਦੀ" ਅਜਾਦੀ ਦੇ ਪਹਿਲੇ ਸੰਘਰਸ਼ "ਅਤੇ" ਸੁਤੰਤਰਤਾ ਦਾ ਸੰਗਰਾਮ "ਵਜੋਂ ਜਾਣਿਆ ਜਾਂਦਾ ਹੈ। ਇਹ ਵਰਤਾਨਵੀ ਸ਼ਾਸ਼ਨ ਵਿਰੁੱਧ ਹਥਿਆਰਬੰਦ ਵਿਦਰੋਹ ਸੀ। ਇਸ ਦੀ ਕਿਸ਼ਤਾਂ ਅਸੀਂ 15 ਅਗਸਤ 1947 ਤੱਕ ਦੇਸ਼ ਅਜਾਦ ਹੋਣ ਤੱਕ ਬ੍ਰਿਟਸ਼ ਸਰਕਾਰ ਵੱਲ ਕਰਦੇ ਰਹੇ। ਸ਼ਾਅਰ ਵਲੀ ਆਸੀ ਨੇ ਖੂਬ ਕਿਹਾ ਹੈ।
ਹਮ ਖੂਨ ਕੀ ਕਿਸ਼ਤੇ ਤੋਂ ਕਈ ਦੇ ਚੂਕੇ ਲੈਕਿਨ
ਏ-ਖਾਕ-ਏ ਵਤਨ ਕਰਜ਼ ਅਦਾ ਕਿਉਂ ਨਹੀਂ ਹੋਤਾ ll
ਇਸ ਮਿੱਟੀ ਦਾ ਕਰਜ ਅਸੀ ਸਾਰੀ ਉਮਰ ਨਹੀਂ ਉਤਾਰ ਸਕਦੇ, 1857 ਦਾ ਪਹਿਲਾ ਵਿਦਰੋਹ ਲੰਬੇ ਸਮੇਂ ਤੱਕ ਦੇਸ਼ ਦੇ ਅਲੱਗ ਖੇਤਰਾਂ ਵਿੱਚ ਚੱਲਿਆ। ਇਸ ਗਦਰ ਦੇ ਪਿੱਛੇ ਅੰਗਰੇਜੀ ਸ਼ਾਸ਼ਨ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ, ਭਾਰਤੀ ਵਪਾਰ ਤੇ ਏਕਾਧਿਕਾਰ ਕਰਦੇ ਭਾਰਤੀ ਲੋਕਾਂ ਦੇ ਕਾਰੋਬਾਰ ਖਤਮ ਕਰਨ, ਘਰੇਲੂ ਦਤਕਾਰੀ, ਕਿਸਾਨ, ਮਜਦੂਰ ਦੇ ਕਾਰੋਬਾਰ ਖਤਮ ਕਰਨ ਆਦਿ ਮੁੱਖ ਕਾਰਨ ਸਨ। ਭਾਰਤੀ ਲੋਕ ਅੰਗਰੇਜੀ ਸਰਕਾਰ ਦੇ ਖਿਲਾਫ ਅੰਦਰੋ ਅੰਦਰੀ ਸੁਲਗ ਰਹੇ ਸਨ, ਇਸ ਤੋਂ ਇਲਾਵਾ ਨਾਨਾ ਸਾਹਿਬ ਦੇ ਪੈਨਸ਼ਨ ਬੰਦ ਕਰਨੀ, ਲੈਪਸ ਦੀ ਨੀਤੀ, ਭਾਰਤੀ ਲੋਕਾਂ ਦੇ ਸਮਾਜਿਕ, ਧਾਰਮਿਕ ਕਾਰਜਾਂ ਵਿੱਚ ਦਖਲਅੰਦਾਜੀ, ਨੌਕਰੀਆਂ ਅਸਮਾਨਤਾ, ਚਰਬੀ ਵਾਲੇ ਕਾਰਤੂਸ, ਘੱਟ ਤਨਖਾਹ, ਸੈਨਿਕਾਂ ਨਾਲ ਬੁਰਾ ਵਿਵਹਾਰ ਆਦਿ ਅਨੇਕਾਂ ਕਾਰਨ 1857 ਈ. ਦਾ ਵਿਰਦੋਹ ਦਾ ਕਾਰਨ ਬਣੇ।ਮੰਗਲ ਪਾਂਡੇ ਨੇ ਬੈਰਕਪੁਰ ਵਿਦਰੋਹ ਸ਼ੁਰੂ ਕੀਤਾ ਅਤੇ ਪਹਿਲੇ ਸ਼ਹੀਦ ਬਣੇ।
ਭਾਰਤੀ ਫੌਜਾਂ ਵਿੱਚ ਚਰਬੀ ਵਾਲੇ ਕਾਰਤੂਸ ਦੀ ਵਰਤੋਂ ਕਾਰਨ ਵਿਦਰੋਹ ਫੈਲ ਗਿਆ ਕਿਉਂਕਿ ਕਾਰਤੂਸਾਂ ਤੇ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੋਈ ਸੀ। ਭਾਰਤੀ ਫੌਜੀਆਂ ਨੇ ਇਹ ਕਾਰਤੂਸ ਆਪਣੇ ਮੂੰਹ ਨਾਲ ਖੋਲਣੇ ਸਨ। ਜਿਸ ਕਾਰਨ ਉਹਨਾਂ ਦੀ ਧਾਰਮਿਕ ਆਸਥਾ ਤੇ ਵੱਡਾ ਹਮਲਾ ਸੀ। ਮੇਰਠ ਵਿੱਚ ਭਾਰਤੀ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਭਾਰਤੀ ਸੈਨਿਕਾਂ ਨੂੰ ਕੈਦ ਕਰ ਲਿਆ। ਇਸ ਘਟਨਾਂ ਕਾਰਨ ਭਾਰਤੀ ਸੈਨਿਕ ਭੜਕ ਉੱਠੇ। 10 ਮਈ 1857 ਈ. ਜੇਲ੍ਹ ਤੋੜ ਕੇ ਆਪਣੇ ਸਾਥੀਆਂ ਨੂੰ ਰਿਹਾਅ ਕਰਵਾ ਲਿਆ। ਉਹਨਾਂ ਨੇ ਅੰਗਰੇਜ ਅਫਸਰਾਂ ਦਾ ਕਤਲ ਕਰਕੇ ਸਾਥੀਆਂ ਨੂੰ ਛੁੜਾਅ ਕੇ ਦਿੱਲੀ ਵੱਲ ਚੱਲ ਪਏ। ਭਾਰਤੀ ਸੈਨਿਕਾਂ ਨੇ ਲਾਲ ਕਿਲੇ ਕਬਜਾ ਕਰਕੇ ਬਹਾਦਰ ਸ਼ਾਹ ਜਫਰ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਇਹ ਵਿਦਰੋਹ ਅਲੀਗੜ੍ਹ, ਇਟਾਵਾ, ਮੈਨਪੁਰੀ, ਬੁੰਦੇਲਖੰਡ, ਕਾਨਪੁਰ, ਲਖਨਊ, ਝਾਂਸੀ ਅਤੇ ਪੰਜਾਬ, ਰਾਜਸਥਾਨ, ਮੱਧ ਪਰਦੇਸ਼ ਤੱਕ ਫੈਲ ਗਿਆ।
ਪੂਰੇ ਭਾਰਤ ਵਿੱਚ ਕ੍ਰਾਂਤੀ ਦੀ ਲਹਿਰ ਚੱਲ਼ ਪਈ, ਭਾਵੇਂ ਇਹ ਵਿਦਰੋਹ ਸਫਲ ਨਹੀਂ ਹੋ ਸਕਿਆ। ਪਰ ਦੇਸ਼ ਦੀ ਅਜਾਦੀ ਲਈ ਰੌਸ਼ਨੀ ਦਾ ਕੰਮ ਕਰ ਗਿਆ। ਬਰਤਾਨਵੀ ਹਕੂਮਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਵਿਦਰੋਹ ਤੋਂ ਬਾਅਦ ਬ੍ਰਿਟਸ਼ ਹਕੂਮਤ ਨੇ ਅਨੇਕਾਂ ਬਦਲਾਅ ਕੀਤੇ। ਜਿਸ ਅਜਾਦੀ ਨੂੰ ਅਸੀਂ ਮਾਣ ਰਹੇ ਹਾਂ ਇਸ ਦਾ ਮੁੱਢ 1857 ਈ. ਦੇ ਵਿਦਰੋਹ ਤੋਂ ਹੀ ਬਣਿਆ। ਜੇ 1857 ਈ. ਦਾ ਵਿਦਰੋਹ ਪੂਰੀ ਤਰ੍ਹਾਂ ਯੋਜਨਾਬੰਦ ਅਤੇ ਕਿਸੇ ਯੋਗ ਅਗਵਾਈ ਅਤੇ ਮਾਰਗ ਦਰਸ਼ਨ ਵਿੱਚ ਹੁੰਦਾ ਤਾਂ ਬਹੁਤ ਸਮਾਂ ਪਹਿਲਾਂ ਹੀ ਅਜਾਦੀ ਦਾ ਇਤਿਹਾਸ ਲਿਖ ਦਿੱਤਾ ਜਾਂਦਾ।ਸਾਰੇ ਦੇਸ਼ ਦੇ ਮੌਕਾ ਪ੍ਰਸਤ ਗਦਾਰ ਲੋਕਾਂ ਦੀ ਬਰਤਾਨਵੀ ਸਰਕਾਰ ਪ੍ਰਤੀ ਵਫਾਦਾਰੀ ਕਾਰਨ ਇਤਿਹਾਸ ਲਿਖਣ ਵਿੱਚ ਦੇਰੀ ਹੋ ਗਈ। ਆਓ ਅੱਜ 10 ਮਈ ਦੇ ਦਿਨ ਉਹਨਾਂ ਸ਼ਹੀਦਾਂ ਨੂੰ ਨਮਨ ਕਰੀਏ ਜਿੰਨ੍ਹਾਂ ਨੇ ਸੰਘੜਸ਼ ਦਾ ਝੰਡਾ ਚੁੱਕਿਆ ਅਤੇ ਆਉਣ ਵਾਲੀ ਪੀੜੀ ਲਈ ਮਾਰਗ ਦਰਸ਼ਨ ਬਣੇ।
ਮਾਮਲਾ ਜਬ ਭੀ ਚਿਰਾਗ਼ਾਂ ਦਾ ਹੋਵੇ ,
ਫੈਸਲਾ ਸਿਰਫ ਹਵਾ ਕਰਦੀ ਹੈll
"ਜੈ ਹਿੰਦ "
ਅਵਨੀਸ਼ ਲੌਂਗੋਵਾਲ
ਜਿਲ੍ਹਾ ਬਰਨਾਲਾ/ਸੰਗਰੂਰ
ਸੰਪਰਕ – 78883-46465