ਕਹਾਣੀ : ਦੱਸ ਮੇਰਾ ਕੀ ਕਸੂਰ.. - ਸਿੰਦਰ ਸਿੰਘ ਮੀਰਪੁਰੀ
ਲੰਘੇ ਦਿਨੀਂ ਅਮਰੀਕਾ ਦੀ ਧਰਤੀ ਤੇ ਇਕ ਉਸ ਭਲੇ ਪੁਰਸ਼ ਦੇ ਨਾਲ ਮੁਲਾਕਾਤ ਦੌਰਾਨ ਬਹੁਤ ਕੁਝ ਅਜਿਹਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਕਿਸੇ ਵੀ ਕਿਸੇ ਵੀ ਇਨਸਾਨ ਦੇ ਲੂੰ ਕੰਡੇ ਖੜੇ ਹੋ ਜਾਣ ਕਿਉਂਕਿ ਸਾਡੇ ਸਮਾਜ ਅੰਦਰ ਵਿਚਰਦੇ ਹੋਏ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਪ੍ਰਤੀ ਬਹੁਤ ਹੀ ਭਾਵੁਕਤਾ ਭਰਪੂਰ ਮਾਹੌਲ ਵਿਚ ਸੋਚਣਾ ਪੈਂਦਾ ਹੈ । ਭਾਵੇਂ ਇਹ ਕਹਾਣੀ ਕਿਸੇ ਇੱਕ ਵੀ ਇਨਸਾਨ ਦੀ ਨਹੀਂ ਹੈ ਬਹੁਤ ਸਾਰੇ ਕੇਸ ਅਜਿਹੇ ਹਨ ਜਿੱਥੇ ਪਰਿਵਾਰਕ ਕਲੇਸ਼ ਦੇ ਚਲਦਿਆਂ ਘਰ ਦਾ ਮਾਹੌਲ ਵਿਗੜਿਆ ਪਿਆ ਹੈ ਤੋਂ ਔਲਾਦ ਕਹਿਣ ਤੋਂ ਬਾਹਰ ਹੋ ਚੁੱਕੀਆਂ ਹਨ । ਇਨਸਾਨ ਦੁੱਖ ਨਾਲ ਭਰੇ ਪਏ ਹਨ । ਇਨਸਾਨ ਦਿਖਾਵੇ ਦੇ ਬਣਕੇ ਰਹਿ ਚੁੱਕੇ ਹਨ ਸਿਰਫ ਫੋਕੀ ਚੌਧਰ ਅਤੇ ਫ਼ੁਕਰੇ ਬਾਜ਼ੀ ਨੇ ਸਾਡਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ।
ਅਜਿਹੀਆਂ ਕਿੰਨੀਆਂ ਹੀ ਦਾਸਤਾਨਾਂ ਸਾਡੇ ਉਨ੍ਹਾਂ ਇਨਸਾਨਾਂ ਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ ਕਿ ਇਹ ਇਨਸਾਨ ਧੰਨ ਹਨ । ਜਿਹੜੇ ਜ਼ਿੰਦਗੀ ਨਾਲ ਦੋ ਚਾਰ ਹੁੰਦੇ ਹਾਂ ਆਪਣੀ ਮੁਸ਼ਕਲਾਂ ਭਰੀ ਜ਼ਿੰਦਗੀ ਨੂੰ ਜਿਉਣ-ਜੋਗੀ ਕਰਦਿਆਂ ਫਖਰ ਮਹਿਸੂਸ ਕਰਦੇ ਹਨ । ਇਹ ਦਾਸਤਾਨ ਕਿਸੇ ਇੱਕ ਇਨਸਾਨ ਦੀ ਨਹੀਂ ਹੈ ਕਿਉਂਕਿ ਅੱਜ ਸਾਡੇ ਸਮਾਜ ਅੰਦਰ ਮੁਸ਼ਕਲਾਂ ਭਰਿਆ ਦੌਰ ਚੱਲ ਰਿਹਾ ਇਸ ਲਈ ਜ਼ਰੂਰੀ ਹੈ ਕਿ ਬਹੁਤ ਸਾਰੇ ਪਹਿਲੂਆਂ ਤੋਂ ਜੇਕਰ ਕਿਸੇ ਵੀ ਗੱਲ ਨੂੰ ਬਾਚਣਾ ਹੋਵੇ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਕੇ ਖੜ੍ਹ ਜਾਂਦੀਆਂ ਹਨ । ਹਰ ਇਨਸਾਨ ਦੁੱਖੀ ਹੋ ਕੁਝ ਲੋਕ ਗਰੀਬੀ ਦੀ ਵਜਾ ਕਾਰਨ ਦੁਖੀ ਹਨ ਅਤੇ ਕੁਝ ਹਾਲਾਤ ਦੀ ਮਾੜੀ ਸੰਗਤ ਨੇ ਕੱਖੋਂ ਹੌਲੇ ਕਰ ਦਿੱਤਾ ਹੈ ਕੁਝ ਪੈਸੇ ਦੀ ਘਾਟ ਨੂੰ ਲੈ ਕੇ ਜੂਝ ਰਹੇ ਹਨ ਅਤੇ ਬਹੁਤ ਸਾਰੇ ਬਿਮਾਰੀ ਦੀ ਦੀ ਹਾਲਤ ਵਿਚ ਦਿਨ ਕਟੀ ਕਰ ਰਹੇ ਹਨ ।
ਚਾਰ-ਚੁਫੇਰੇ ਹਨੇਰਾ ਪਸਰਿਆ ਵਿਖਾਈ ਦਿੰਦਾ ਹੈ ਬਹੁਤੇ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਵੇਖ ਕੇ ਜੇਕਰ ਸੋਚੀਏ ਤਾਂ ਕੋਈ ਵੀ ਰਾਹ ਨਹੀਂ ਹੁੰਦਾ ਉਨ੍ਹਾਂ ਲੋਕਾਂ ਲਈ ਪਰ ਉਹ ਫਿਰ ਵੀ ਜ਼ਿੰਦਗੀ ਨੂੰ ਜਿਊਂਦੇ ਹਨ । ਗੱਲ ਕਰ ਰਹੇ ਸੀ ਉਹ ਭਲੇ ਇਨਸਾਨ ਦੀ ਜਿਸ ਨੇ ਆਪਣਾ ਦੁਖੀ ਦਿਲ ਅਤੇ ਸੱਚ ਨੂੰ ਫਰੋਲਦਿਆਂ ਮੇਰੇ ਕੋਲ ਆ ਕੇ ਹੌਲਾ ਕੀਤਾ ਕਿ ਕਿੰਝ ਉਸ ਨੇ ਅਮਰੀਕਾ ਆ ਕੇ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਆਪਣੇ ਪੰਜਾਬ ਵਿਚਲੇ ਘਰ ਨੂੰ ਮਹਿਲ ਵਰਗਾ ਬਣਾਇਆ ਅਤੇ ਉਸ ਨੇ ਪੰਜਾਬ ਵਿਚ ਜੋ ਗਰੀਬੀ ਦੇ ਦਿਨ ਹਢਾਏ ਸਨ ਉਹ ਵੀ ਅਜੇ ਤਕ ਉਸ ਦੇ ਚੇਤੇ ਵਿੱਚੋਂ ਨਹੀਂ ਬਿਸਰੇ ਉਹ ਦਿਨ ਰਾਤ ਧੰਨਵਾਦ ਕਰਦਾ ਸੀ ਉਸ ਰਿਸ਼ਤੇਦਾਰ ਦਾ ਜਿਸ ਨੇ ਉਸ ਨੂੰ ਅਮਰੀਕਾ ਵਿੱਚ ਪਹੁੰਚਣ ਵਿੱਚ ਮਦਦ ਕੀਤੀ ਸੀ ।
ਪਿਤਾ ਦਾ ਸਾਇਆ ਵੀ ਉਸ ਇਨਸਾਨ ਦੇ ਸਿਰ ਤੋਂ ਉੱਠ ਚੁੱਕਿਆ ਸੀ ਅਤੇ ਭਾਈ ਭੈਣ ਵਿਆਹ ਕੇ ਆਪਣੇ ਘਰ ਪਹੁੰਚ ਗਏ ਸਨ ਅਤੇ ਸੁੱਖੀ ਸਾਂਦੀ ਵਸ ਰਹੇ ਸਨ । ਉਸ ਦਾ ਅਮਰੀਕਾ ਵਿਚ ਆਪਣਾ ਚੰਗਾ ਖਾਸਾ ਕਾਰੋਬਾਰ ਹੈ । ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਖਤ ਮਿਹਨਤ ਕਰਨ ਤੋਂ ਬਾਅਦ ਧਰਤੀ ਉੱਤੇ ਪੈਰ ਟਿਕਾਏ ਸਨ । ਗਰੀਬੀ ਨੂੰ ਹੰਢਾਉਂਦਿਆਂ ਉਸ ਨੇ ਇਕ ਤਹੱਈਆ ਕੀਤਾ ਸੀ ਕਿ ਜਿੰਦਗੀ ਅੰਦਰ ਉਹ ਕੁਝ ਬਣ ਕੇ ਦਿਖਾਵੇਗਾ । ਉਸ ਨੇ ਸਖ਼ਤ ਮਿਹਨਤ ਕਰਦਿਆਂ ਆਪਣੇ ਪਰਿਵਾਰ ਤੇ ਸਿਰ ਤੇ ਚੜਿਆ ਕਰਜ਼ਾ ਵੀ ਲਾਹ ਦਿੱਤਾ ਕਿ ਸ਼ਾਇਦ ਉਸ ਦਾ ਪਿਛਲਾ ਪਰਵਾਰ ਵੀ ਚੰਗੀ ਜ਼ਿੰਦਗੀ ਦਾ ਸੁੱਖ ਮਾਣ ਸਕੇ । ਹੌਲੀ-ਹੌਲੀ ਸਮਾਂ ਬੀਤਦਾ ਰਿਹਾ ਅਤੇ ਦਿਨ ਲੰਘਦੇ ਗਏ । ਫੇਰ ਉਸ ਇਨਸਾਨ ਦਾ ਆਪਣਾ ਵਿਆਹ ਹੋਇਆ ਕਬੀਲਦਾਰੀਆਂ ਵੱਧ ਗਈਆਂ ਖਰਚੇ ਵਧ ਗਏ ।
ਰੁਝੇਵੇਂਆ ਨੇ ਜ਼ਿੰਦਗੀ ਅੰਦਰ ਆਪਣੀ ਖਾਸ ਥਾਂ ਬਣਾ ਲਈ ਸੀ ਸਮਾਂ ਬੀਤਦਾ ਜਾ ਰਿਹਾ ਸੀ ਕਿਉਂਕਿ ਉਸ ਦੇ ਆਪਣੇ ਵੀ ਬੱਚੇ ਸਨ । ਉਸ ਇਨਸਾਨ ਨੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਤੋਂ ਬਾਅਦ ਪਿੰਡ ਸਮਾਂ ਦੇਖ ਕੇ ਚੰਗੀ ਕੋਠੀ ਪਾ ਲਈ ਅਤੇ ਆਪਣੇ ਭਰਾ ਦੇ ਪਰਿਵਾਰ ਨੂੰ ਪਾਲਣਾ ਸ਼ੁਰੂ ਕੀਤਾ ਉਸ ਦੇ ਬੱਚੇ ਜੁਆਨ ਹੁੰਦੇ ਗਏ । ਪਿੰਡ ਜਿਹੜੀ ਲੱਖਾਂ ਦੀ ਲਾਗਤ ਨਾਲ ਕੋਠੀ ਪਾਈ ਸੀ ਖੁਸ਼ੀ ਨਾਲ ਭਰਾ ਦੇ ਸਪੁਰਦ ਕਰ ਦਿੱਤੀ । ਉਸ ਦੇ ਬੱਚੇ ਵੀ ਪੜ੍ਹਾਏ, ਮਾਤਾ ਦੀ ਸੇਵਾ ਵੀ ਕੀਤੀ । ਕਦੇ ਵੀ ਭਰਾ ਦਾ ਕਹਿਣਾ ਨਹੀਂ ਮੋੜਿਆ । ਪਰ ਆਖ਼ਿਰ ਉਹ ਹੀ ਹੋਇਆ ਜੋ ਹੁੰਦਾ ਆਇਆ ਹੈ । ਭਰਾ ਅਤੇ ਉਸਦੇ ਪਰਿਵਾਰ ਨਾਲ ਅੰਤਾਂ ਦੇ ਪਿਆਰ ਤੋਂ ਬਾਅਦ ਹੌਲੀ-ਹੌਲੀ ਵੱਲੋਂ ਉਸਦੇ ਨਾਲ ਹੀ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਹੜੇ ਫੋਨ ਰੋਜ਼ ਹੁੰਦੇ ਸਨ ਉਨ੍ਹਾਂ ਦੀ ਗਿਣਤੀ ਹੌਲੀ-ਹੌਲੀ ਘੱਟਦੀ ਚਲੀ ਗਈ । ਫਿਰ ਅਲਾਭਿਆਂ ਦਾ ਦੌਰ ਸ਼ੁਰੂ ਹੋਇਆ ਕਿ ਵਿਦੇਸ ਵਸਦਾ ਭਰਾ ਸਾਡਾ ਤਾਂ ਕੁਝ ਕਰਦਾ ਹੀ ਨਹੀਂ । ਇਹੋ ਹੀ ਗੱਲਾਂ ਲੋਕਾਂ ਦੇ ਢਹੇ ਚੜ੍ਹ ਗਈਆਂ ।
ਬੱਚੇ ਗਲ਼ਤੀਆਂ ਕਰਦੇ ਗਏ ਅਤੇ ਪਰਿਵਾਰ ਵਿਚ ਦਰਾੜ ਵੱਧਦੀ ਗਈ । ਬੱਚੇ ਕਹਿਣਾ ਮੰਨਣੋ ਹਟ ਗਏ । ਖੇਤੀ ਕਰਨ ਲਈ ਭਰਾ ਨੂੰ ਲੱਖਾਂ ਦੀ ਲੈ ਕੇ ਦਿੱਤੀ ਮਸ਼ੀਨਰੀ ਅਤੇ ਪਾਈ ਕੋਠੀ ਵੀ ਉਹਨਾਂ ਨੂੰ ਬੋਝ ਲੱਗਣ ਲੱਗ ਪਈ ਹੋਵੇ । ਜਿਵੇਂ 15 - 20 ਵਰ੍ਹਿਆਂ ਦੀ ਕੀਤੀ ਮਿਹਨਤ ਅਤੇ ਭਰਾ ਦਾ ਪਾਲਿਆ ਪਰਵਾਰ ਹੁਣ ਉਸ ਦੀ ਨੁਕਤਾਚੀਨੀ ਕਰਨ ਲੱਗਿਆ ਸੀ ਕੇ ਲਓ ਜੀ ਸਾਡੇ ਲਈ ਤਾਂ ਉਸ ਨੇ ਕੀਤਾ ਹੀ ਕੁਝ ਨਹੀਂ , ਸਾਡੇ ਬੱਚੇ ਤਾਂ ਵੇਹਲੇ ਫਿਰ ਰਹੇ ਹਨ ਆਪਣਾ ਕਾਰੋਬਾਰ ਸੈਟ ਕਰ ਲਿਆ । ਪਰ ਉਸ ਵਿਦੇਸ ਵਿੱਚ ਵੱਸਦੇ ਦੇ ਭਰਾ ਦੇ ਮਨ ਵਿਚ ਅਜੇ ਵੀ ਆਪਣੇ ਭਰਾ ਅਤੇ ਉਸਦੇ ਪਰਿਵਾਰ ਅਤੇ ਬੱਚਿਆਂ ਲਈ ਇੱਕ ਪਿਆਰ ਸੀ ਪਰ ਉਹ ਉਹ ਹੁਣ ਚਾਹ ਕੇ ਵੀ ਕੁਝ ਨਹੀਂ ਸੀ ਕਰ ਸਕਦਾ । ਕਿਉਂਕਿ ਪਾਣੀ ਸਿਰ ਤੋਂ ਲੰਘ ਚੁੱਕਿਆ ਸੀ ।
ਸਖਤ ਮਿਹਨਤ ਕਰਦਿਆਂ ਕਰਜ਼ਾ ਚੁੱਕ ਕੇ ਆਪਣੇ ਭਰਾ ਅਤੇ ਉਸਦੇ ਪਰਿਵਾਰ ਨੂੰ ਸੈੱਟ ਕਰਨ ਲਈ ਉਸ ਨੇ ਪੂਰਾ ਜ਼ੋਰ ਲਗਾਇਆ ਗੱਲ ਨਾ ਬਣ ਸਕੀ ਜਿਵੇਂ ਸਿਆਣੇ ਕਹਿੰਦੇ ਨੇ ਕੇ ਕਈ ਗੱਲਾਂਬਾਤਾਂ ਤੇ ਕਿਸਮਤ ਲੜਦੀ ਹੈ ਉਹੀ ਕੁਝ ਉਸ ਵਿਦੇਸ਼ ਵਾਲੇ ਇਨਸਾਨ ਦੇ ਭਰਾ ਨਾਲ ਵਾਪਰ ਰਿਹਾ ਸੀ ਪਰ ਉਸ ਪੰਜਾਬ ਬੈਠੇ ਭਰਾ ਨੂੰ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਭ ਕਾਸੇ ਦਾ ਦੋਸ਼ੀ ਉਸ ਦਾ ਵਿਦੇਸ਼ ਵਿਚਲਾ ਭਰਾ ਹੀ ਹੋਵੇ । ਬਹੁਤ ਚਿਰ ਸੋਚਣ ਤੋਂ ਬਾਅਦ ਵਿਦੇਸ਼ ਵਸਦੇ ਉਸ ਭਲੇ ਪੁਰਸ਼ ਦੇ ਸੀਨੇ ਵਿਚੋਂ ਸਿਰਫ ਇਕ ਹੀ ਗੱਲ ਨਿਕਲਦੀ ਸੀ ਕਿ ਆਖਰ ਉਸ ਦਾ ਕਸੂਰ ਕੀ, ਸੀ ਕੀ ਕਸੂਰ ਸੀ ਉਸਦਾ ਜਿਹੜਾ ਉਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਉਹ ਵੀ ਆਪਣਿਆਂ ਵੱਲੋਂ । ਆਖਰ ਬਹੁਤ ਚਿਰ ਸੋਚਣ ਤੋਂ ਬਾਅਦ ਸਿਰਫ ਇਕ ਹੀ ਗੱਲ ਸਾਹਮਣੇ ਆਉਂਦੀ ਸੀ ਸ਼ਾਇਦ ਕੁਦਰਤ ਨੂੰ ਇਹ ਮਨਜ਼ੂਰ ਸੀ । ਪਰ ਅੰਦਰਲੀ ਗੱਲ ਦਾ ਕਿਸੇ ਨੂੰ ਸ਼ਾਇਦ ਨੂੰ ਨਹੀਂ ਪਤਾ ਹੈ ।
ਲੇਖਕ ਸਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਯੂ. ਐੱਸ. ਏ.
5592850841