ਅਜੋਕੇ ਸਮੇਂ ਜਾਤ-ਪਾਤ ਵਿੱਚ ਉਲਝਿਆ ਮਨੁੱਖ.. - ਸ਼ਿੰਦਰ ਸਿੰਘ ਮੀਰਪੁਰੀ

ਜੇਕਰ ਅੱਜ ਗੱਲ ਜਾਤ-ਪਾਤ ਦੀ ਕਰੀਏ ਤਾਂ ਚਾਰੇ ਪਾਸੇ ਵੇਖ ਕੇ ਇਕ ਗੱਲ ਜ਼ਰੂਰ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਅੱਜ ਦਾ ਮਨੁੱਖ ਅਤੇ ਸਮਾਜ ਪੂਰੀ ਤਰ੍ਹਾਂ ਜਾਤ-ਪਾਤ ਵਿਚ ਲਿਪਤ ਹੋ ਚੁੱਕਿਆ ਹੈ । ਚਾਰੇ ਪਾਸੇ ਅਜਿਹਾ ਕੋਈ ਵੀ ਰਸਤਾ ਬਾਕੀ ਨਹੀਂ ਬਚਿਆ ਜਿਥੇ ਜਾਤ-ਪਾਤ ਦੇ ਨਾ  ਤੇ ਵੱਡੀ ਗਿਣਤੀ ਵਿਚ ਪਖੰਡ ਬਾਜੀਆ ਨਾ ਕੀਤੀਆਂ ਜਾਂਦੀਆਂ ਹੋਣ । ਭਾਵੇਂ ਕਿ ਇਹ ਸਭ ਕੁੱਝ ਪਿਛਲੇ ਸਮੇਂ ਤੋਂ ਚਲਦਾ ਆ ਰਿਹਾ ਹੈ ਜੋ ਅੱਜ ਵੀ ਜਾਰੀ ਹੈ । ਇਹ ਵਰਤਾਰਾ ਅੱਜ-ਕੱਲ੍ਹ ਵੀ ਜਾਰੀ ਹੈ ਜੋ ਅੱਜ ਦੇ ਮਨੁੱਖ ਵੱਲੋਂ ਰੌਲਾ ਪਾ ਕੇ ਖੂਬ ਪ੍ਰਚਾਰਿਆ ਜਾ ਰਿਹਾ ਹੈ । ਜੇਕਰ ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰਬਾਣੀ ਅੰਦਰ ਕਦੇ ਵੀ ਜਾਤ-ਪਾਤ ਦੀ ਗੱਲ ਨਹੀਂ ਕੀਤੀ ਗਈ ਇਥੇ ਤਾ ਸਿਰਫ ਇਨਸਾਨ ਨੂੰ ਇਨਸਾਨ ਮੰਨ ਕੇ ਜ਼ਿੰਦਗੀ ਜਿਉਣ ਦਾ ਰਾਹ ਦੱਸਿਆ ਗਿਆ ਹੈ ਪਰ ਇਨਸਾਨ ਨੇ ਜਾਤ ਪਾਤ ਦੇ ਨਾਂ ਤੇ ਪਖੰਡ ਸ਼ੁਰੂ ਕਰ ਦਿੱਤਾ ਹੈ ਜੋ ਹੁਣ ਉਸ ਦੇ ਚਾਹੁਉਂਦਿਆਂ ਹੋਇਆਂ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ।
               ਬਹੁਤ ਸਾਰੇ ਇਨਸਾਨ ਹਨ ਜੋ ਜਾਤ-ਪਾਤ ਦੇ ਵਿਚ ਲਿਪਤ ਹੋ ਕੇ ਜ਼ਿੰਦਗੀ ਜਿਊਣ ਨੂੰ ਤਰਜੀਹ ਦਿੰਦੇ ਹਨ ਉਹ ਕਈ ਭਾਈਚਾਰਿਆਂ ਅੰਦਰ ਵੀ ਪਾੜਾ ਪਾਉਣ ਦਾ ਕੰਮ ਕਰਦੇ ਹਨ ਜਿਥੋਂ ਉਹਨਾ ਦੇ ਚਾਰ ਪੈਸੇ ਕਮਾ ਕੇ ਉਨ੍ਹਾਂ ਦੀ ਰੋਜੀ ਰੋਟੀ ਚੱਲਦੀ ਹੈ । ਸਾਡੇ ਸਮਾਜ ਅੰਦਰ ਇਹ ਵਰਤਾਰਾ ਵੀ ਵੱਡੇ ਪੱਧਰ ਤੇ ਪਨਪ ਰਿਹਾ ਹੈ । ਜਦ ਕਿ ਇਸ ਦੇ ਉਲਟ ਗੁਰੂ ਸਾਹਿਬ ਦਾ ਫ਼ੁਰਮਾਨ ਹੈ ਕਿ ਇਨਸਾਨ ਦੀ ਜਾਤ ਕੋਈ ਵੀ ਹੋਵੇ ਸਭ ਤੋਂ ਪਹਿਲਾ ਇਨਸਾਨ ਇਨਸਾਨ ਹੀ ਰਹਿਣਾ ਚਾਹੀਦਾ ਹੈ ਪਖੰਡਬਾਜ਼ੀ ਕਿਸੇ ਨੂੰ ਵੀ ਨੂੰ ਮਨਜ਼ੂਰ ਨਹੀਂ ਹੈ ।  ਸਿੱਖ ਗੁਰੂ ਸਾਹਿਬਾਨ ਨੇ ਸਦਾ ਹੀ ਜਾਤ ਪਾਤ ਦਾ ਵਿਰੋਧ ਕਰਕੇ ਕੇਵਲ ਇੰਨਸਾਨ ਨੂੰ ਉਸਦੀ ਸਾਦੀ ਜ਼ਿੰਦਗੀ ਅਤੇ ਇਨਸਾਨ ਨੂੰ ਇਨਸਾਨ ਮੰਨ ਕੇ ਜ਼ਿੰਦਗੀ ਜਿਉਣ ਦਾ ਰਾਹ ਦੱਸਿਆ ਹੈ ਪਰ ਸਾਡੇ ਲੋਕ ਉਨ੍ਹਾਂ ਨੂੰ ਤਰਜੀਹ ਨਾ ਦਿੰਦਿਆਂ ਆਪਣਾ ਉੱਲੂ ਸਿੱਧਾ ਕਰਨਾ ਲੋਚਦੇ ਹਨ ਜੋ ਇੱਕ ਬੇਹੱਦ ਗਲਤ ਵਰਤਾਰਾ ਹੈ ।
           ਇਹ ਵੀ ਜ਼ਿੰਦਗੀ ਦਾ ਵੱਡਾ ਸੱਚ ਹੈ ਕਿ ਹੈ ਕਿ ਜਿੱਥੇ ਸਾਡਾ ਫ਼ਾਇਦਾ ਹੁੰਦਾ ਹੋਵੇ ਉਥੇ ਤਾਂ ਅਸੀਂ ਕਦੇ ਵੀ ਕੋਈ ਜਾਤ-ਪਾਤ ਨਹੀਂ ਵੇਖਦੇ ਜਿਥੇ ਅਸੀਂ ਕਿਸੇ ਇਨਸਾਨ ਤੋਂ ਖੂਨ ਲੈਣਾ ਹੋਵੇ ਉਥੇ ਵੀ ਜਾਤ-ਪਾਤ ਨਹੀਂ ਵੇਖੀ ਜਾਂਦੀ ਹੈ । ਹਾਂ ਵਿਆਹ ਸ਼ਾਦੀ ਵੇਲੇ ਅਸੀਂ ਜਾਤ-ਪਾਤ ਜ਼ਰੂਰ ਵੇਖਦੇ ਹਾਂ । ਅਸੀਂ ਤਾਂ ਹੁਣ ਆਪਣੇ ਗੁਰਦੁਆਰਾ ਸਾਹਿਬਾਨ ਵੀ ਵੱਖਰੇ ਕਰ ਲਏ ਹਨ । ਕੀ ਉਨ੍ਹਾਂ ਦਾ ਗੁਰਦੁਆਰਾ ਹੈ ਇਹ ਦੂਜੀ ਜਾਤ ਦਾ ਗੁਰਦੁਆਰਾ ਹੈ ਇਹ ਤੀਜੀ ਦੀ ਜ਼ਾਤ ਦਾ ਗੁਰਦੁਆਰਾ ਹੈ ਇਹ ਕੁਝ ਪਿੰਡਾਂ ਅਤੇ ਸ਼ਹਿਰਾਂ ਵਿੱਚ ਸ਼ਰੇਆਮ ਵਾਪਰ ਰਿਹਾ ਹੈ । ਗੁਰੂ ਸਾਹਿਬਾਨ ਵੱਲੋਂ ਵਿਖਾਏ ਰਸਤੇ ਤੇ ਕੋਈ ਵੀ ਚੱਲਣ ਨੂੰ ਤਿਆਰ ਨਹੀਂ ਅਸੀਂ ਤਾਂ ਗੁਰੂ ਘਰ ਵੀ ਵੰਡ ਲਏ । ਕੋਈ ਵੀ ਵਿਅਕਤੀ ਇਕ ਦੂਜੀ ਜਾਤ ਵਿਚ ਵਿਆਹ ਸ਼ਾਦੀ ਕਰਨ ਨੂੰ ਤਿਆਰ ਨਹੀਂ ਹੈ ਅਸੀਂ ਤਾਂ ਸਿਰਫ ਆਪਣੀ ਜਾਤ ਬਰਾਦਰੀ ਵਿੱਚ ਹੀ ਵਿਆਆ ਕਰਾਂਗੇ ।
             ਅੱਜ ਕਲ ਸਾਰੇ ਜ਼ਾਤ-ਪਾਤ ਦੇ ਭਾਈਚਾਰੇ ਵਿੱਚ ਇਹ ਕੁਝ ਵੱਡੀ ਪੱਧਰ ਤੇ ਪਨਪ ਰਿਹਾ ਹੈ ਉਹ ਦੂਜੀ ਜਾਤ ਦਾ ਹੈ ਦੂਜੀ ਜਾਂਦਾ ਹਾਂ ਉਹ ਵਿਅਕਤੀ ਹੋਰ ਹੈ । ਇਹ ਅਸੀਂ ਹਰ ਰੋਜ਼ ਵੇਖਦੇ ਹਾਂ । ਦੱਸਣਯੋਗ ਹੈ ਕਿ ਅਸੀ ਗੁਰੂ ਸਾਹਿਬਾਂ ਤੋਂ ਵੀ ਭਟਕ ਚੁੱਕੇ ਹਾਂ ਅਸੀਂ ਕਿਸੇ ਗੁਰੂ-ਪੀਰ ਦੇ ਨਹੀਂ ਰਹੇ ਅਸੀਂ ਸਿਰਫ ਜਾਤ-ਬਰਾਦਰੀਆਂ ਵਿੱਚ ਉਲਝ ਕੇ ਰਹਿ ਚੁੱਕੇ ਹਾਂ । ਸਾਡੇ ਪਿੰਡਾਂ ਅੰਦਰ ਕਈ ਚੂਗਲ ਕਿਸਮ ਦੇ ਵਿਆਕਤੀਆਂ ਵੱਲੋਂ ਵੱਖ-ਵੱਖ ਭਾਈਚਾਰਿਆਂ ਵਿਚ ਵਿਖੇੜਾ ਪਾ ਕੇ ਆਪਣਾ ਉੱਲੂ ਸਿੱਧਾ ਕੀਤਾ ਜਾਂਦਾ ਹੈ । ਹਰ ਪਿੰਡ ਵਿਚ ਕਈ ਵਿਅਕਤੀ ਹੁੰਦੇ ਹਨ ਜੋ ਸਾਰੀਆਂ ਧਿਰਾਂ ਕੋਲ ਜਾ ਕੇ ਜੁਗਾਲੀ ਕਰਦੇ ਹਨ । ਅਜਿਹੇ ਵਿਅਕਤੀਆਂ ਦਾ ਕੋਈ ਵੀ ਦਿਨ ਆਮਾਂਨ ਨਹੀਂ ਹੁੰਦਾ ਇਨ੍ਹਾਂ ਦਾ ਕੰਮ ਤਾਂ ਕੇਵਲ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਭੜਕਾਉਣਾ ਹੁੰਦਾ ਹੈ । ਹੈਰਾਨੀ ਦੀ ਗੱਲ ਹੈ ਕਿ ਸਾਡੇ ਮੁਲਕ ਅੰਦਰ ਤਾਂ ਪੜ੍ਹਾਈ ਦਾ ਵੀ ਕੋਈ ਅਸਰ ਨਹੀਂ ਹੋ ਰਿਹਾ ਹੈ ।
      ‌‌ ‌‌        ਪੜ੍ਹ ਲਿਖੇ ਲੋਕ ਵੀ ਜਾਤਾਂ ਪਾਤਾਂ ਵਿੱਚ ਗ੍ਰਸਤ ਹੋ ਕੇ ਜਿੰਦਗੀ ਜਿਉ ਰਹੇ ਹਨ ਜੋ ਕਿ ਬੇਹੱਦ ਗਲਤ ਵਰਤਾਰਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਮੁਲਕ ਵਿਚ ਨਹੀਂ ਹੋਣੀਆਂ ਚਾਹੀਦੀਆਂ । ਭਾਰਤ ਦੇ ਕਈ ਸੂਬਿਆਂ ਅੰਦਰ ਅੱਜ ਵੀ ਜਾਤ-ਪਾਤ ਦੇ ਨਾਂ ਤੇ ਬਲੀ ਦਿੱਤੀ ਜਾਂਦੀ ਹੈ ਦੇ ਦਿੱਤੀ ਜਾਂਦੀ ਹੈ । ਬੱਚਿਆਂ ਨੂੰ ਮਾਰਿਆ ਕੁੱਟਿਆ ਜਾਂਦਾ ਹੈ ਬੱਚਿਆਂ ਤੇ ਤਸ਼ੱਦਦ ਢਾਹਿਆ ਜਾਂਦਾ ਹੈ ਇਹ ਕਿੱਥੋਂ ਦਾ ਜਾਤ-ਪਾਤ ਹੈ ਇਹ ਗਲ ਕਿਸੇ ਦੀ ਸਮਝ ਵਿਚ ਨਹੀਂ ਆ ਰਹੀ । ਮੈਂ ਵੱਡੀ ਜਾਤ ਦਾ ਹਾਂ ਤੂੰ ਛੋਟੀ ਜਾਤ ਦਾ ਹੈ ਇਹ ਵਰਤਾਰਾ ਵੱਡੇ ਪੱਧਰ ਤੇ ਵਾਪਰ ਰਿਹਾ ਹੈ ਅਤੇ ਕਈ ਘੜੱਮ ਚੌਧਰੀਆਂ ਵੱਲੋਂ ਵੱਲੋਂ ਜਾਤਾਂ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾਂਦਾ ਹੈ । ਜਦ ਇਨਸਾਨ ਮਰਨ ਕਿਨਾਰੇ ਪਹੁੰਚ ਜਾਂਦਾ ਹੈ ਤਾਂ ਉਸ ਵਲੋਂ ਖੂਨ ਲੈਣ ਸਮੇਂ ਕਿਸੇ ਦੀ ਜਾਤ ਨਹੀਂ ਵੇਖੀ ਜਾਂਦੀ ਹੈ ਫਿਰ ਜਿਉਂਦੇ ਜੀਅ ਜਾਤ-ਪਾਤ ਦਾ ਕਿਉ ਪਾਇਆ ਜਾਂਦਾ ਹੈ ।
                ਬਾਹਰਲੇ ਮੁਲਕਾਂ ਅੰਦਰ ਜਾਤ-ਪਾਤ ਦਾ ਰੌਲਾ ਨਹੀਂ ਹੈ ਉਹ ਦੇਸ਼ ਕਾਮਯਾਬ ਹਨ ਜਦ ਕਿ ਸਾਡੇ ਮੁਲਕ ਅੰਦਰ ਤਾਂ ਜਾਤ-ਪਾਤ ਨੇ ਲੋਕਾਂ ਨੂੰ ਮੂਰਖ ਬਣਾ ਕੇ ਰੱਖ ਦਿੱਤਾ ਹੈ । ਠੀਕ ਹੈ ਕੋਈ ਵੀ ਇਨਸਾਨ ਕਿਸੇ ਵੀ ਜਾਤ ਪਾਤ ਦਾ ਹੋਵੇ ਕਿਸੇ ਨੂੰ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ । ਸਾਰੇ ਭਾਈਚਾਰੇ ਇੱਕ ਹਨ ਸਾਰਿਆਂ ਨੂੰ ਪਿੰਡਾਂ-ਸ਼ਹਿਰਾਂ ਵਿਚ ਰਲ ਕੇ ਰਹਿਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਰਲ ਕੇ ਸਕੂਲ ਵਿੱਚ ਰਹਿਣ ਦੀ ਲੋੜ ਹੈ । ਜਾਤ ਪਾਤ ਦੇ ਨਾਂ ਤੇ ਝਗੜੇ ਬੰਦ ਹੋਣੇ ਚਾਹੀਦੇ ਹਨ ਅਤੇ ਗੁਰਦੁਆਰਿਆਂ ਦੀ ਗਿਣਤੀ ਵੀ ਜਾਤ-ਪਾਤ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ । ਜਦ ਅਸੀਂ ਆਪਣੇ ਕਿਸੇ ਵੀ ਨਿੱਜੀ ਲੋਭ-ਲਾਜ ਦੇ ਲਈ ਆਪਣੀ ਜਾਤ ਬਦਲ ਤੱਕ ਬਦਲ ਸਕਦੇ ਹਾਂ ਫਿਰ ਜਾਤ-ਪਾਤ ਦਾ ਦਿਖਾਵਾ ਕਿਉਂ ਕੀਤਾ ਜਾਂਦਾ ਹੈ ਇਸ ਸਵਾਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ ਹੈ । ਕਈ ਵਾਰ ਤਾਂ ਜਾਤ-ਪਾਤ ਦੇ ਨਾਂ ਤੇ ਪਰਵਾਰਾਂ ਦੇ ਪਰਵਾਰ ਨੂੰ ਬਰਬਾਦ ਹੋ ਜਾਂਦੇ ਹਨ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ।
             ਪਿਛਲੇ ਸਮੇਂ ਵਾਪਰੀਆਂ ਘਟਨਾਵਾਂ ਨੇ ਮਨ ਨੂੰ ਝਜੋੜ ਕੇ ਰੱਖ ਦਿੱਤਾ । ਦੁਨੀਆਂ ਚੰਦ ਤੇ ਪਹੁੰਚ ਚੁੱਕੀ ਹੈ ਅਸੀਂ ਅਜੇ ਵੀ ਜਾਤ-ਪਾਤ ਵਿੱਚ ਫਸ ਚੁੱਕੇ ਹਾਂ ਅਤੇ ਇਕ ਦੂਜੀ ਜਾਤ ਵਿੱਚ ਆਪਣੇ ਧੀਆਂ ਪੁੱਤਰ ਵਿਆਹੁਣ ਨੂੰ ਤਰਜੀਹ ਨਹੀਂ ਦੇ ਰਹੇ । ਬਾਕੀ ਸਾਰੀਆਂ ਗੱਲਾਂ ਕਿਸੇ ਦੇ ਵੀ ਥੋਪੀਆਂ ਨਹੀਂ ਜਾ ਸਕਦੀਆਂ ਆਪੋ ਆਪਣੀ ਸੋਚ ਹੈ ਪਰ ਇਸ ਸੋਚ ਨੂੰ ਵੱਡੇ ਪੱਧਰ ਤੇ ਬਦਲਣ ਦੀ ਲੋੜ ਹੈ ਤਾਂ ਕਿ ਸਮਾਜ ਨਵੀਆਂ ਬੁਲੰਦੀਆਂ ਨੂੰ ਛੂਹ ਸਕੇ । ਠੀਕ ਹੈ ਇਹ ਗੱਲਾਂ ਸਾਰੇ ਵਿਅਕਤੀਆਂ ਨੂੰ ਚੰਗੀਆ ਨਹੀਂ ਲੱਗਦੀਆਂ ਪਰ ਅਸਲ ਸੱਚ ਕੀ ਹੈ ਉਸ ਨੂੰ ਗੁਰਬਾਣੀ ਦੇ ਫਲਸਫੇ ਅਨੁਸਾਰ ਮੰਨ ਕੇ ਚੱਲਣ ਦੀ ਲੋੜ ਹੈ ।

ਲੇਖ਼ਕ - ਸ਼ਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫੋਰਨੀਆਂ
5592850841