ਪਿਆਰੇ ਵੋਟਰਜ਼, ਹੁਣ ਵੋਟਰ ਕਾਰਡ ਵਿੱਚ ਸੁਧਾਈ ਕਰਵਾਉਣ ਦਾ ਸਮਾਂ ਹੈ।

(ਯੋਗਤਾ ਮਿਤੀ 01-01-2024 ਦੇ ਅਧਾਰ ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ 2023 ਤੇ ਵਿਸ਼ੇਸ਼)

ਹਰੇਕ ਦੇਸ਼ ਨੂੰ ਚਲਾਉਣ ਲਈ ਕਿਸੇ ਨਾ ਕਿਸੇ ਪ੍ਰਕਾਰ ਦੇ ਸੰਵਿਧਾਨ ਦੀ ਜਰੂਰਤ ਹੁੰਦੀ ਹੈ, ਚਾਹੇ ਉਹ ਲਿਖਤੀ ਹੋਵੇ ਜਾਂ ਉਹ ਲਿਖਤੀ ਨਾ ਹੋਵੇ, ਜਿਵੇਂ ਕਿ ਧਰਤੀ ਦੇ ਕਈ ਦੇਸ਼ ਲਿਖਤੀ ਸੰਵਿਧਾਨ ਰਾਹੀਂ ਚਲਾਏ ਜਾਂਦੇ ਹਨ ਅਤੇ ਕਈ ਬਿਨਾਂ ਲਿਖਤੀ ਤੋਂ ਚਲਾਏ ਜਾਂਦੇ ਹਨ। ਮਤਲਬ ਕਿ ਸੰਵਿਧਾਨ ਦਾ ਰੂਪ ਚਾਹੇ ਕੋਈ ਹੋਵੇ ਪਰ ਹਰੇਕ ਦੇਸ਼ ਦੀ ਸਰਕਾਰ ਇਸ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਦੀ ਹੈ। ਸੰਵਿਧਾਨ ਦੇ ਅਨੁਸਾਰ ਹੀ ਸਰਕਾਰ ਬਣਦੀ ਹੈ ਤੇ ਸਰਕਾਰ ਦੇਸ਼ ਦੇ ਸੰਵਿਧਾਨ ਅਨੁਸਾਰ ਹੀ ਸਾਰੇ ਸ਼ਾਸਨ ਦਾ ਪ੍ਰਬੰਧ ਕਰਦੀ ਹੈ ਅਤੇ ਸਾਸਨ ਚਲਾਉਂਦੀ ਹੈ। ਇਸੇ ਤਰ੍ਹਾਂ ਹੀ ਜਦ ਭਾਰਤ ਅੰਗਰੇਜ਼ਾਂ ਦੀ ਲੰਬੀ ਗੁਲਾਮੀ ਤੋਂ ਬਾਅਦ ਜਦੋਂ ਆਜ਼ਾਦ ਹੋਇਆ ਤਾਂ ਭਾਰਤ ਨੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਸਭ ਤੋਂ ਪਹਿਲਾਂ ਤਾਂ ਇਹ ਕਿ ਦੇਸ਼ ਦੇ ਹਰ ਨਾਗਰਿਕ ਦੀ ਅਗਵਾਈ ਕਰਨ ਲਈ ਸੰਵਿਧਾਨ ਲਿਖਿਆ ਗਿਆ ਅਤੇ ਲਾਗੂ ਹੋਇਆ ਤੇ ਦੇਸ਼ ਅੰਦਰ ਇੱਕ ਸਿਸਟਮ ਲਾਗੂ ਕੀਤਾ ਗਿਆ, ਜਿਸ ਅਨੁਸਾਰ ਭਾਰਤ ਨੇ ਤਰੱਕੀ ਕਰਨੀ ਸੀ, ਭਾਰਤੀ ਸੰਵਿਧਾਨ ਲਿਖਣਾ ਜੁਲਾਈ 1946 ਵਿੱਚ ਸੂਰੂ ਕੀਤਾ ਗਿਆ ਅਤੇ ਲਗਭਗ 2 ਸਾਲ 11 ਮਹੀਨੇ 18 ਦਿਨ ਸੰਵਿਧਾਨ ਲਿਖਣ ਵਿੱਚ ਲੱਗੇ। ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ, ਸੰਵਿਧਾਨ ਅਨੁਸਾਰ ਸਾਰੇ ਦੇਸ਼ ਦੇ ਸਾਰੇ ਸਿਸਟਮ ਦੀ ਜਿੰਦਜਾਨ ਰਾਜ ਅਤੇ ਕੇਂਦਰ ਸਰਕਾਰ ਹੁੰਦੀ ਹੈ, ਇਹ ਸਰਕਾਰ ਸੂਝਵਾਨ ਵੋਟਰਜ਼ ਆਪਣੀ ਮਤ ਅਨੁਸਾਰ ਚੁਣਦੇ ਹਨ, ਵੋਟਰਜ਼ ਨੂੰ ਵੋਟ ਦਾ ਅਧਿਕਾਰ ਸੰਵਿਧਾਨ ਅਨੁਸਾਰ ਦਿੱਤੇ ਜਾਂਦੇ ਹਨ। ਵੋਟਰਜ਼ ਦੀ ਅਗਵਾਈ ਅਤੇ ਜਾਗਰੂਕ ਕਰਨਾ ਭਾਰਤੀ ਇਲੈਕਸ਼ਨ ਕਮਿਸ਼ਨ ਬਾਖੂਬੀ ਕਰ ਰਿਹਾ ਹੈ, ਇਲੈਕਸ਼ਨ ਕਮਿਸ਼ਨ ਹਰ ਪੱਧਰ ਤੇ ਹਰ ਸੰਭਵ ਯਤਨ ਕਰਕੇ ਵੋਟਰਜ਼ ਨੂੰ ਜਾਗਰੂਕ ਕਰ ਰਿਹਾ ਹੈ। ਜਿਸ ਦੀ ਸਭ ਤੋਂ ਵੱਡੀ ਉਦਾਹਰਨ ਇਹ ਹੈ ਕਿ ਕਮਿਸ਼ਨ ਹਰ ਸਾਲ 25 ਜਨਵਰੀ ਨੂੰ ਨੈਸ਼ਨਲ, ਰਾਜ, ਜ਼ਿਲ੍ਹਾ, ਤਹਿਸੀਲ, ਬਲਾਕ, ਪਿੰਡ ਸਹਿਰ ਅਤੇ ਇੱਥੋਂ ਤੱਕ ਕਿ ਹਰ ਬੂਥ ਲੈਵਲ ਤੇ ਵੋਟਰ ਦਿਵਸ਼ ਮਨਾਉਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਕਿ ਹਰ ਵੋਟਰਜ਼ ਤੱਕ ਪਹੁੰਚ ਕਰਕੇ ਵੋਟਰਜ਼ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਕੰਮ ਲਈ ਕਮਿਸ਼ਨ ਹਰ ਸਾਲ ਸਮੇਂ ਸਮੇਂ ਵੋਟਰਜ਼ ਦੇ ਲੱਗਣ ਵਾਲੇ ਕੈਂਂਪਾਂ ਦੀ ਸਪੀਕਰਾਂ ਰਾਹੀਂ ਅਨਾਊਸਮੈਂਟ ਕਰਵਾਉਂਦਾ ਹੈ, ਸਾਰੇ ਫਾਰਮਾਂ ਨੂੁੁੁੁੁੁੁੁੁੁੁੰ ਭਰਨ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ, ਵੋਟਰਜ਼ ਜਾਗਰੂਕਤਾ ਲਈ ਹਰ ਖੇਤਰ ਵਿੱਚ ਕਈ ਪ੍ਰਕਾਰ ਦੀਆਂ ਵੈਨਾਂ ਭੇ ਕੇ ਸਾਰੇ ਇਲਾਕਿਆਂ ਦੇ ਪਿੰਡਾਂ ਸਹਿਰਾਂ ਵਿੱਚ ਇਸ ਵੈਨ ਦੇ ਰਾਹੀਂ ਵੋਟਰਜ਼ ਜਾਗਰੂਕਤਾ ਦੇ ਵੀਡੀਓਜ਼ ਵਿਖਾਏ ਜਾਂਦੇ ਹਨ, ਪੋਸਟਰ ਲਗਵਾਏ ਜਾਂਦੇ ਹਨ, ਇਲਾਕੇ ਦੀਆਂ ਸੰਸਥਾਵਾਂ ਵਿੱਚ ਪੋਸਟਰ, ਸਲੋਗਨ, ਪੇਟਿੰਗਜ਼ ਮੁਕਾਬਲੇ ਕਰਵਾਏ ਜਾਂਦੇ ਹਨ, ਕਈ ਪ੍ਰਕਾਰ ਦੀਆਂ ਵੋਟਰਜ਼ ਜਾਗਰੂਕਤਾ ਰੈਲੀਆਂ ਕਢਵਾਈਆਂ ਜਾਂਦੀਆਂ ਹਨ, ਸਪੈਸਲ ਥਾਵਾਂ 'ਤੇ ਕਈ ਕਈ ਦਿਨ ਡੈਸਕ ਲਗਵਾ ਕੇ ਵੋਟਰਜ਼ ਨੂੰ ਜਾਗਰੂਕ ਕੀਤਾ ਜਾਂਦਾ ਹੈ, ਵੱਖ-ਵੱਖ ਸੰਸਥਾਂਵਾਂ ਵਿੱਚ ਜਾ ਕੇ ਵਿਸ਼ੇਸ ਲੈਕਚਰ ਦਿੱਤੇ ਜਾਂਦੇ ਹਨ, ਅਖ਼ਬਾਰਾਂ ਆਦਿ ਵਿੱਚ ਆਰਟੀਕਲ ਛਪਵਾ ਕੇ ਅਤੇ ਸੋਸ਼ਲ ਮੀਡੀਆ ਤੇ ਵੋਟਰਜ਼ ਜਾਗਰੂਕਤਾ ਦੇ ਵੀਡੀਓਜ਼ ਸ਼ੇਅਰ ਕਰਕੇ ਹਰ ਵੋਟਰ ਤੱਕ ਪਹੁੰਚ ਕੀਤੀ ਜਾਂਦੀ ਹੈ। 25 ਜਨਵਰੀ ਨੂੰ ਵੋਟਰ ਦਿਵਸ ਮਨਾਇਆ ਜਾਂਦਾ ਹੈ, ਟੋਲ ਫਰੀ ਨੰਬਰ 1950 ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਆਦਿ ਰਾਹੀਂ ਇਲੈਕਸ਼ਨ ਕਮਿਸ਼ਨ ਰਾਹੀਂ ਹਰ ਮੁਹੱਲੇ, ਗਲੀ, ਘਰ-ਘਰ ਅਤੇ ਵੋਟਰਜ਼ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਮਤਲਬ ਕਿ ਭਾਰਤੀ ਚੋਣ ਕਮਿਸ਼ਨ ਦਾ ਹਰ ਸੰਭਵ ਯਤਨ ਹੈ ਕਿ ਵੋਟਰਜ਼ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਲਈ ਹਰ ਸਾਲ ਭਾਰਤੀ ਚੋਣ ਕਮਿਸ਼ਨ ਵੋਟਰਜ਼ ਜਾਗਰੂਕਤਾ ਲਈ ਕਈ ਪ੍ਰਕਾਰ ਦੇ ਸਾਰੇ ਸਾਲ ਦੇ ਪ੍ਰੋਗਰਾਮ ਪਹਿਲਾਂ ਹੀ ਉਲੀਕ ਕੇ ਰੱਖਦਾ ਹੈ ਅਤੇ ਸਮੇਂ-ਸਮੇਂ 'ਤੇ ਇਹਨਾਂ ਉਲੀਕੇ ਪ੍ਰੋਗਰਾਮਾਂ ਨੂੰ ਅਮਲ ਵਿੱਚ ਲਿਆ ਕੇ ਵੋਟਰਜ਼ ਜਾਗਰੂਕਤਾ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ। ਇਸੇ ਹੀ ਲੜੀ ਤਹਿਤ ਯੋਗਤਾ ਮਿਤੀ 01-01-2024 ਦੇ ਅਧਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਸੁਰੂ ਹੋ ਚੁੱਕੀ ਹੈ। ਇਸ ਪ੍ਰੋਗਰਾਮ ਅਨੁਸਾਰ ਸਾਰੇ ਬੂਥ ਲੈਵਲ ਅਫ਼ਸਰ ਸਾਹਿਬਾਨ H2H ਪ੍ਰੋਗਰਾਮ ਤਹਿਤ ਵੋਟਰਜ਼ ਦੇ ਹਰ ਘਰ ਤੱਕ ਪਹੁੰਚ ਕਰਕੇ ਵੋਟ ਕਾਰਡਾਂ ਦੀ ਸੁਧਾਈ ਦਾ ਕੰਮ, ਵੋਟਾਂ ਕੱਟਣ ਦਾ ਕੰਮ ਅਤੇ ਨਵੀਆਂ ਵੋਟਾਂ ਬਣਾਉਣ ਦਾ ਕੰਮ ਪੂਰੀ ਪ੍ਰਗਤੀ ਨਾਲ ਕਰ ਰਹੇ ਹਨ ਅਤੇ ਹੁਣ ਅਜੇ ਵੀ ਇਹ ਪ੍ਰੋਗਰਾਮ ਚੱਲ ਰਿਹਾ ਹੈ। ਪਿਆਰੇ ਵੋਟਰਜ਼ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਹਾਡੇ ਵੋਟ ਕਾਰਡ ਵਿੱਚ ਕਿਸੇ ਪ੍ਰਕਾਰ ਦੀ ਵੀ ਗਲਤੀ ਹੈ ਤਾਂ H2H ਪ੍ਰੋਗਰਾਮ ਤਹਿਤ ਉਸ ਨੂੰ ਹੁਣ ਠੀਕ ਕਰਵਾ ਸਕਦੇ ਹੋ, ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੋਟ ਕਟਵਾਉਣ ਸਬੰਧੀ ਜਾਣਕਾਰੀ ਲੈ ਸਕਦੇ ਹੋ ਅਤੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀ ਉਮਰ ਜੇਕਰ 01-01-2024 ਨੂੰ 18 ਸਾਲ ਦੀ ਹੋ ਰਹੀ ਹੈ ਤਾਂ ਨਵੀਂ ਵੋਟ ਬਣਵਾਉਣ ਲਈ ਸੰਪਰਕ ਕਰ ਸਕਦੇ ਹੋ। ਮਤਲਬ ਕਿ ਪਿਆਰੇ ਵੋਟਰਜ਼ ਯੋਗਤਾ ਮਿਤੀ 01-01-2024 ਦੇ ਅਧਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਸੁਰੂ ਹੋ ਚੁੱਕੀ ਹੈ ਅਤੇ ਇਹ ਦਿੱਤੇ ਨਿਸਚਿਤ ਸਮੇਂ ਤੱਕ ਹੀ ਹੈ। ਇਸ ਕਰਕੇ ਭਾਰਤੀ ਇਲੈਕਸ਼ਨ ਕਮਿਸ਼ਨ ਦੇ H2H ਪ੍ਰੋਗਰਾਮ ਦਾ ਪੂਰਾ ਪੂਰਾ ਲਾਭ ਉਠਾੳ ਅਤੇ ਆਪਣੇ ਆਂਢ ਗੁਆਂਢ, ਮੁਹੱਲੇ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਅਤੇ ਪਿੰਡਾਂ, ਸ਼ਹਿਰਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿਉ ਕਿਉਂਕਿ ਭਾਰਤੀ ਇਲੈਕਸ਼ਨ ਕਮਿਸ਼ਨ ਵੀ ਇਸ ਸਬੰਧੀ ਆਪਣਾ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ, ਜਿਵੇਂ ਕਿ ਪਿੰਡਾ ਸਹਿਰਾਂ ਆਦਿ ਵਿੱਚ ਅਨਾਂਊਸਮੈਂਟਾਂ ਕਰਵਾ ਕੇ, ਵੱਡੇ ਵੱਡੇ ਫਲੈਕਸ਼ ਲਗਾ ਕੇ, ਟੀਵੀ, ਸਿਨੇਮਾਂ, ਰੇਡੀਓ, ਅਖਬਾਰਾਂ, ਮੈਗਜ਼ੀਨਾਂ ਰਾਹੀ ਅਗਾਊਂ ਜਾਣਕਾਰੀ ਵੀ ਦਿੱਤੀ ਰਹੀ ਹੈ ਤਾਂ ਕਿ ਹਰ ਪੱਧਰ 'ਤੇ ਇਸ ਸਰਸਰੀ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਨੂੰ ਆਉਣ ਵਾਲੇ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਪੂਰਾ ਕੀਤਾ ਜਾ ਸਕੇ।ਇਸ ਸਬੰਧੀ ਜੇਕਰ ਪੰਜਾਬ ਜਾਂ ਬਠਿੰਡਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ , ਸਮੁੱਚਾ ਜ਼ਿਲ੍ਹਾ ਚੋਣ ਦਫ਼ਤਰ, ਵਿਧਾਨ ਸਭਾ ਹਲਕਾ 093 ਦਿਹਾਤੀ ਦੇ ਸਮੂਹ ਅਫ਼ਸਰ ਤੇ ਕਰਮਚਾਰੀ, ਹਰ ਪੱਧਰ ਦੀਆਂ ਸਵੀਪ ਟੀਮਾਂ, ਜ਼ਿਲ੍ਹੇ ਦੇ ਸਾਰੇ ਐਸ ਡੀ ਐਮ ਸਾਹਿਬਾਨ, ਸੁਪਰਵਾਈਜ਼ਰ ਅਤੇ ਬੀ ਐਲ ਓਜ਼ ਬਾਖੂਬੀ ਇਸ H2H ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਬਹੁਤ ਹੀ ਸਖ਼ਤ ਮਿਹਨਤ ਨਾਲ ਕੰਮ ਕਰ ਰਹੇ ਹਨ। ਬਸ ਪਿਆਰੇ ਵੋਟਰਜ਼ ਜਰੂਰਤ ਹੈ ਇਸ ਪ੍ਰੋਗਰਾਮ ਵਿੱਚ ਵਧ ਚੜ੍ਹੇ ਕੇ ਤੁਹਾਡੇ ਹਿੱਸਾ ਲੈਣ ਦੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਅਸੀਂ ਵਧੀਆ ਸਰਕਾਰ ਚੁਣ ਕੇ ਦੇਸ਼ ਨੂੰ ਸੰਸਾਰ ਦੇ ਨਕਸ਼ੇ 'ਤੇ ਤਰੱਕੀ ਦੇ ਰਾਹ ਤੇ ਵੇਖ ਸਕੀਏ। ਇਸ ਕਰਕੇ ਆਓ ਅੱਜ ਹੀ ਸੰਕਲਪ ਕਰਕੇ ਭਾਰਤੀ ਇਲੈਕਸ਼ਨ ਕਮਿਸ਼ਨ ਦੇ ਇਸ ਪ੍ਰੋਗਰਾਮ ਨੂੰ ਪੂਰਾ ਸਹਿਯੋਗ ਦੇਈਏ।
ਲਿਖਤੁਮ:
ਮੋਤੀ ਰਾਮ, ਸੁਪਰਵਾਈਜ਼ਰ, ਸੈਕਟਰ-10,
ਵਿਧਾਨ ਸਭਾ ਹਲਕਾ 093 ਦਿਹਾਤੀ (ਬਠਿੰਡਾ)।
ਮੁਬਾਇਲ: 94171-14600

ਪੇਸ਼ਕਸ਼:
ਗੁਰਜੰਟ ਸਿੰਘ ਨਥੇਹਾ