ਸਿਆਸਤ ਅਤੇ ਵਾਤਾਵਰਨ - ਫੈਸਲ ਖਾਨ
''ਜਲਗਾਹਾਂ ਸਾਡੀਆਂ ਅਨਮੋਲ ਧਰੋਹਰ ਹਨ,ਜਿਨਾ੍ਹਂ ਦੀ ਦੇਖਭਾਲ ਕਰਨਾ ਸਾਡਾ ਸਭ ਦਾ ਨੈਤਿਕ ਫਰਜ ਹੈ'' ਇਸ ਵਾਕ ਦੀ ਪੂਰਤੀ ਹਿਤ ਹਰ ਸਾਲ 2 ਫਰਵਰੀ ਜਲਗਾਹ ਦਿਵਸ ਵਜੋ ਮਨਾਇਆ ਜਾਂਦਾ ਹੈ।ਜਲਗਾਹਾਂ ਜਿੱਥੇ ਛੋਟੇ ਵੱਡੇ ਜੀਵਾਂ,ਅਨੇਕ ਪ੍ਰਕਾਰ ਦੀਆਂ ਮੱਛੀਆਂ ਅਤੇ ਦੇਸੀ ਵਿਦੇਸੀ ਪੰਛੀਆਂ ਦਾ ਰਹਿਣ ਵਸੇਰਾ ਹਨ,ਉਥੇ ਹੀ ਇਹਨਾਂ ਦੀ ਮਨੁੱਖੀ ਜੀਵਨ ਵਿਚ ਵੀ ਅਹਿਮ ਭੂਮਿਕਾ ਹੈ।ਜਲਗਾਹਾਂ ਕਈ ਪ੍ਰਕਾਰ ਦੇ ਲੁਪਤ ਹੋਣ ਦੀ ਕਗਾਰ ਤੇ ਖੜੀ੍ਹਆ ਪ੍ਰਜਾਤੀਆ ਨੂੰ ਵੀ ਆਸਰਾ ਦੇ ਰਹੀਆ ਹਨ।ਕਿਹਾ ਜਾਂਦਾ ਹੈ ਕਿ ਜੇਕਰ ਪੋਦੇ ਧਰਤੀ ਦੇ ਫੇਫੜੇ ਹਨ, ਤਾ ਜਲਗਾਹਾਂ ਧਰਤੀ ਦੀਆਂ ਕਿਡਨੀਆ ।ਜਲਗਾਹਾਂ ਆਮਦਨ ਦਾ ਵੀ ਇਕ ਸੋਮਾ ਹਨ।ਹੜਾ ਨੂੰ ਰੋਕਣ ਵਿਚ ਵੀ ਇਹ ਆਪਣੀ ਇਕ ਅਹਿਮ ਭੂਮਿਕਾ ਨਿਭਾਉਦੀਆਂ ਹਨ।ਕੁੱਲ ਮਿਲਾ ਕੇ ਇਹ ਪਰਮਾਤਮਾ ਵਲੋਂ ਮਨੁੱਖ ਅਤੇ ਹੋਰਨਾਂ ਜਾਤੀਆ ਲਈ ਇਕ ਅਹਿਮ ਤੋਹਫਾ ਹੈ।ਅੱਜ ਸਾਰਾ ਪੰਜਾਬ ਚੋਣਾਂ ਦੇ ਰੰਗ ਵਿਚ ਰੰਗਿਆ ਪਿਆ ਹੈ।ਹਰ ਪਾਸੇ ਚੋਣਾਂ ਦੀਆ ਹੀ ਗੱਲਾ ਚਲ ਰਹੀਆਂ ਹਨ।ਸਾਰੀਆ ਰਾਜਨੀਤਿਕ ਪਾਰਟੀਆ ਦੇ ਉਮੀਦਵਾਰ ਇਕ ਦੂਜੇ ਤੋ ਅੱਗੇ ਨਿਕਲ ਕੇ ਵਾਅਦੇ ਕਰ ਰਹੇ ਹਨ।ਵੱਖ-ਵੱਖ ਪਾਰਟੀਆ ਵਲੋ ਵੱਡੇ ਵੱਡੇ ਮੈਨੀਫੈਸਟੋ ਲੋਕਾਂ ਨੂੰ ਲੁਭਾਉਣ ਲਈ ਜਾਰੀ ਕੀਤੇ ਗਏ ਹਨ ਪਰ ਜਿਆਦਾਤਰ ਰਾਜਨੀਤਿਕ ਪਾਰਟੀਆ ਦੇ ਮੈਨੀਫੈਸਟੋ ਵਿਚ ''ਵਾਤਾਵਰਨ ਬਚਾਓ'' ਦਾ ਮੁੱਦਾ ਕਿਤੇ ਨਾ ਕਿਤੇ ਅਣਛੂਹਿਆ ਰਹਿ ਗਿਆ।ਬੜੇ ਹੀ ਦੁਰਭਾਗ ਦੀ ਗੱਲ ਹੈ ਕਿ ਅੱਜ ਚੋਣਾ ਦੇ ਮਾਹੋਲ ਵਿਚ ਹਰ ਮੁੱਦੇ ਤੇ ਗੱਲ ਹੋ ਰਹੀ ਹੈ ਤਾਂ ਵਾਤਾਵਰਨ ਤੇ ਕਿਉਂ ਨਹੀ??? ਜਿੱਥੇ ਅਸੀ ਸਭ ਨੇ ਵਿਚਰਨਾ ਹੈ,ਉਸ ਵਾਤਾਵਰਨ ਦੀ ਹੀ ਗੱਲ ਬਾਕੀ ਮੁੱਦਿਆ ਥੱਲੇ ਦੱਬੀ ਹੋਈ ਜਾਪਦੀ ਹੈ।ਜੇਕਰ ਸਾਡਾ ਵਾਤਾਵਰਨ ਅਤੇ ਅਸੀ ਹੀ ਤੰਦਰੁਸਤ ਨਾ ਹੋਏ ਤਾ ਬਾਕੀ ਵਾਅਦਿਆ ਦਾ ਕੀ ਫਾਇਦਾ।ਜ਼ਰ ਜ਼ਰ ਹੋਏ ਦਿੱਲੀ ਦੇ ਹਲਾਤਾਂ ਤੋ ਆਪਾਂ ਸਭ ਜਾਣੂ ਹਾ ।ਸੋਚੋ ਜੇਕਰ ਦਿੱਲੀ ਵਰਗੀ ਹਾਲਤ ਸਾਡੇ ਪੰਜਾਬ ਵਿਚ ਹੋ ਗਈ ਤਾ ਕੀ ਹੋਵੇਗਾ???ਸੋ ਅੱਜ ਲੋੜ ਹੈ ਕਿ ਅਸੀ ਉਸ ਉਮੀਦਵਾਰ ਨੂੰ ਚੁਣੀਏ ਜੋ ਸਾਡੇ ਵਿਕਾਸ ਦੇ ਨਾਲ ਨਾਲ ਸਾਡੇ ਵਾਤਾਵਰਨ ਦੀ ਵੀ ਰਾਖੀ ਕਰੇ।
ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲ੍ਹਾ ਰੋਪੜ
ਮੋਬ: 99149-65937