ਉੱਘੇ ਸਿੱਖਿਆ ਸ਼ਾਸਤਰੀ ਅਤੇ ਦਰਵੇਸ਼ ਸਿਆਸਤਦਾਨ - ਸਰਦਾਰ ਬਲਬੀਰ ਸਿੰਘ
ਸਰਦਾਰ ਬਲਬੀਰ ਸਿੰਘ ਇੱਕ ਉੱਘੇ ਸਿੱਖਿਆ-ਸ਼ਾਸਤਰੀ, ਆਲਿਮ ਫ਼ਾਜ਼ਿਲ, ਨਿਪੁੰਨ ਰਾਜਨੇਤਾ, ਇੱਕ ਕਾਬਿਲ ਅਹਿਲ ਤੇ ਸੁਲਝੇ ਹੋਏ ਪ੍ਰਸ਼ਾਸਕ, ਸਰਬਾਂਗੀ ਤੇ ਹਸਾੱਸ ਸ਼ਖ਼ਸੀਅਤ ਦੇ ਮਾਲਿਕ ਇੱਕ ਸੁਹਿਰਦ ਇਨਸਾਨ ਸਨ। ਲਾਇਲਪੁਰ ਖ਼ਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਵਜੋਂ ਉਹਨਾਂ ਲਗਭਗ ਤਿੰਨ ਦਹਾਕਿਆਂ ਤੋਂ ਵੀ ਵਧੀਕ ਸਮਾਂ ਤਾਲੀਮ ਦੇ ਖੇਤਰ ਵਿਚ ਆਪਣੀਆਂ ਅਜ਼ੀਮਉਲਸ਼ਾਨ ਖ਼ਿਦਮਾਤ ਨੂੰ ਸਰਅੰਜਾਮ ਦਿੱਤਾ। ਉਹਨਾਂ ਦੀ ਅਗਵਾਈ ਵਿੱਚ ਕਾਲਜ ਨੇ ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਵਜੋਂ ਆਪਣਾ ਸ਼ਾਨਾਮੱਤਾ ਇਤਿਹਾਸ ਸਿਰਜਦੇ ਹੋਏ ਨਾ ਸਿਰਫ ਆਪਣੇ ਲਈ ਬਲਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਤਾਰੀਖ਼ 'ਚ ਅਹਿਮ ਬਾਬ ਨੂੰ ਤਖ਼ਲੀਕ ਕੀਤਾ। ਸ. ਬਲਬੀਰ ਸਿੰਘ ਨੇ ਉੱਘੇ ਸਿੱਖਿਆ ਸ਼ਾਸਤਰੀ ਵਜੋਂ ਉਚੇਰੀ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ। ਉਹ ਕੰਪਿਊਟਰ ਦੀ ਵਿੱਦਿਆ ਕਾਲਜ ਪੱਧਰ 'ਤੇ ਸ਼ੁਰੂ ਕਰਨ ਬਾਰੇ ਸੋਚਣ ਵਾਲੇ ਅਤੇ ਕਾਲਜਾਂ ਵਿੱਚ ਤਕਨੀਕੀ ਸਿੱਖਿਆ ਸ਼ੁਰੂ ਕਰਨ ਵਾਲੇ ਖੇਤਰ ਦੇ ਪਹਿਲੇ ਵਿਅਕਤੀ ਸਨ। ਉਹਨਾਂ ਨੇ ਕੇਵਲ ਵਿੱਦਿਅਕ ਸੰਸਥਾਵਾਂ ਦੀ ਰਸਮਨ ਉਸਾਰੀ ਹੀ ਨਹੀਂ ਕਰਵਾਈ ਬਲਕਿ ਤਾਲੀਮ ਦੇ ਖੇਤਰ ਵਿਚ ਅਜਿਹੇ ਮਿਆਰ ਵੀ ਸਿਰਜੇ, ਜਿਸ ਨਾਲ ਵਿਦਿਆਰਥੀਆਂ ਦੇ ਜੀਵਨ ਦਾ ਸਰਵ-ਪੱਖੀ ਵਿਕਾਸ ਹੋ ਸਕੇ। ਇਸ ਵਾਸਤੇ ਉਹਨਾਂ ਨੇ ਵਿਦਿਆਰਥੀਆਂ ਦੀ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਖੇਡਾਂ, ਕਲਚਰਲ ਤੇ ਸਕਾਫਤੀ ਗਤੀਵਿਧੀਆਂ ਵਿੱਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਇਆ। ਉਹਨਾਂ ਦੇ ਸੁਫਨਿਆਂ ਤੇ ਉਨ੍ਹਾਂ ਦੂਆਰਾ ਪਾਈਆਂ ਲੀਹਾਂ ਦੀ ਬਦੌਲਤ ਕਾਲਜ ਦੇ ਵਿਦਿਆਰਥੀ ਹਰ ਸਾਲ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਮੈਰਿਟ ਵਿਚ ਆਉਂਦੇ ਹਨ। ਇਹ ਉਨ੍ਹਾਂ ਦੇ ਕਲਾ ਕੌਸ਼ਲ ਦਾ ਕਰੀਸ਼ਮਾਂ ਹੈ ਕਿ ਕਾਲਜ ਨੇ ਖੇਡਾਂ ਦੇ ਖੇਤਰ ਵਿਚઠ24ઠਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ ਸਿੰਘ ਸਮੁੰਦਰੀ ਟ੍ਰਾਫੀ ਜਿੱਤੀ। ਕਲਚਰਲ ਖੇਤਰ ਵਿਚ ਕਾਲਜ ਨੇ ਜਿੱਥੇ ਨਾਮਵਰ ਕਲਾਕਾਰ ਪੈਦਾ ਕੀਤੇ, ਉਥੇ ਯੂਨੀਵਰਸਿਟੀ ਦੇ ਯੁਵਕ ਮੇਲੇ ਦੀ ਤਿੰਨ ਵਾਰ ਓਵਰਆਲ ਟ੍ਰਾਫੀ ਜਿੱਤੀ ਅਤੇ ਦੋ ਵਾਰ ਫਸਟ ਰੱਨਰਅਪ ਟ੍ਰਾਫੀ ਤੇ ਵੀ ਕਾਬਿਜ਼ ਰਹੇ।
ઠઠઠઠઠઠઠ ਸ. ਬਲਬੀਰ ਸ਼ਿੰਘ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਇਸੇ ਕਰਕੇ ਵਿੱਦਿਆ ਅਤੇ ਰਾਜਨੀਤੀ ਦੀਆਂ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਵੀ ਉਹ ਦੋਹਾਂ ਖੇਤਰਾਂ ਦੇ ਸ਼ਾਹਸਵਾਰ ਵਜੋਂ ਜਾਣੇ ਜਾਂਦੇ ਰਹੇ। ਉਹ ਪੰਜਾਬ ਸਰਕਾਰ ਵਿੱਚ 1972ઠਤੋਂઠ1977ઠਤੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਰਹੇ। ਇਸ ਸਮੇਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਬਹੁਤ ਸਾਰੀਆਂ ਸਿਹਤ ਸੰਬੰਧੀ ਯੋਜਨਾਵਾਂ ਬਣਾ ਕੇ ਅਵਾਮ ਨੂੰ ਸਿਹਤ ਤੇ ਸ਼ਫਾਯਾਬੀ ਨਾਲ ਨਿਵਾਜ਼ਿਆ। ਉਹઠ1992ઠਤੋਂ1998ઠਤੱਕ ਰਾਜ ਸਭਾ ਦੇ ਮੈਂਬਰ ਰਹੇ ਅਤੇઠ1999ઠਤੋਂઠ2004ઠਤੱਕ ਲੋਕ ਸਭਾ ਦੇ ਮੈਂਬਰ ਰਹੇ।ઠ2005ઠਤੋਂઠ2008ઠਤੱਕ ਉਹ ਐਨ.ਆਰ.ਆਈ ਸਭਾ ਪੰਜਾਬ ਦੇ ਸਰਪਰਸਤ ਰਹੇ। ਇਸ ਤੋਂ ਇਲਾਵਾਂ ਉਹ ਅਮੈਚਿਓਰ ਕੱਬਡੀ ਫੈਡਰੇਸ਼ਨ ਆਫ ਇੰਡੀਆ ਦੇઠ1994ઠਤੋਂઠ2008ઠਤੱਕ ਚੇਅਰਮੈਨ ਵੀ ਰਹੇ। ਬਤੌਰ ਮੰਤਰੀ ਅਤੇ ਸੰਸਦ ਮੈਂਬਰ ਉਹਨਾਂ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਹਰ ਕੰਮ ਨੂੰ ਬੜੀ ਨਿਸ਼ਠਾ ਅਤੇ ਪ੍ਰਤੀਬੱਧਤਾ ਨਾਲ ਕੀਤਾ। ਉਹ ਕਾਲਜਾਂ ਦੀਆਂ ਮੈਨੇਜਮੈਂਟਾਂ ਦੇ ਚੇਅਰਮੈਨ ਵਜੋਂ ਸਮੇਂ-ਸਮੇਂ ਤੇ ਕਾਲਜਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦੇ ਰਹੇ। ਉਹਨਾਂ ਨੇ ਆਪਣਾ ਸੰਪੂਰਨ ਜੀਵਨ ਸਮਾਜ, ਸਿੱਖਿਆ ਅਤੇ ਲੋਕ ਹਿਤਾਇਸ਼ੀ ਕਦਰਾਂ ਕੀਮਤਾਂ ਨੂੰ ਪ੍ਰੱਫੁਲਤ ਕਰਨ ਲਈ ਸਰਫ ਕਰ ਦਿੱਤਾ। ਸ. ਬਲਬੀਰ ਸਿੰਘ ਇੱਕ ਪ੍ਰਬੁੱਧ ਪ੍ਰਸ਼ਾਸਕ ਸਨ। ਉਹਨਾਂ ਨੇ ਪੂਰਨ ਰੂਪ ਵਿੱਚ ਸਿੱਖਿਆ ਨੂੰ ਸਮਰਪਿਤ ਹੋ ਕੇ ਵਿਦਿਆਰਥੀਆਂ ਦੀ ਭਲਾਈ ਅਤੇ ਬਿਹਤਰੀ ਵਾਸਤੇ ਨਿੱਠ ਕੇ ਕੰਮ ਕੀਤਾ। ਉਨਾਂ ਨੇ ਲਾਇਲਪੁਰ ਖ਼ਾਲਸਾ ਸੰਸਥਾਵਾਂ ਖੋਲ ਕੇ ਸਮਾਜ ਨੂੰ ਰਵਾਇਤੀ ਸਿੱਖਿਆ, ਕਾਨੂੰਨੀ ਤੇ ਤਕਨੀਕੀ ਸਿੱਖਿਆ ਆਦਿ ਪ੍ਰਦਾਨ ਕਰਨ ਲਈ, ਸਕੂਲ, ਡਿਗਰੀ ਕਾਲਜ, ਬੀ.ਐਡ. ਕਾਲਜ ਖੋਲੇ। ਉਹਨਾਂ ਦੇ ਸੁਪਨਿਆਂ ਨੂੰ ਪੂਰਨ ਰੂਪ ਵਿੱਚ ਸਕਾਰਥ ਕਰਨ ਲਈ ਕਾਲਜ ਦੀ ਗਵਰਨਿੰਗ ਕੌਂਸਲ ਨੇ ਜਲੰਧਰ ਵਿਖੇ ਟੈਕਨੀਕਲ ਤੇ ਇੰਜੀਨੀਅਰਿੰਗ ਕਾਲਜ ਖੋਲਿਆ। ਇਸੇ ਤਰ੍ਹਾਂ ਕਪੂਰਥਲਾ ਵਿਖੇ ਲਾਇਲਪੁਰ ਖ਼ਾਲਸਾ ਕਾਲਜ ਕਾਬਿਲ-ਏ-ਤਾਜ਼ੀਮ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਅਤੇ ਸਮੂਹ ਮੈਨੇਜਮੈਂਟ ਦੀ ਸੁਯੋਗ ਅਗਵਾਈ ਵਿੱਚ ਖੋਲ੍ਹਿਆ ਗਿਆ।ઠ5ઠਦਸੰਬਰ ਨੂੰ ਸ. ਬਲਬੀਰ ਸਿੰਘ ਦਾ ਜਨਮ ਦਿਨ ਹੈ। ਇਸ ਦਿਨ ਨੂੰ ਕਾਲਜ ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸ. ਬਲਬੀਰ ਸਿੰਘ ਖੁਦ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀ ਸਨ। ਕਾਲਜ ਦੇ ਉਹ ਮਾਣਮੱਤੇ ਪੁਰਾਣੇ ਵਿਦਿਆਰਥੀ, ਜਿਨ੍ਹਾਂ ਦੀ ਜ਼ਹਾਨਤ ਸਦਕਾ ਕਾਲਜ ਹਮੇਸ਼ਾ ਬੁਲੰਦੀਆਂ ਨੂੰ ਛੂੰਹਦਾ ਰਿਹਾ ਹੈ। ਕਾਲਜ ਵਿਖੇ ਇੱਕਤਰ ਹੋ ਕੇ ਯਾਦਾਂ ਤਾਜ਼ੀਆਂ ਕਰਦੇ ਹੋਏ ਸ. ਬਲਬੀਰ ਸਿੰਘ ਦਾ ਜਨਮ ਦਿਨ ਮਨਾਉਂਦੇ ਹਨ। ਇਸ ਸਾਲ ਵੀઠ5 ਦਸੰਬਰઠ2018ઠਨੂੰ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਸ਼ਾਮઠ5ઠਵਜੇ ਇੱਕ ਪ੍ਰਭਾਵਸ਼ਾਲੀ ਸਮਾਗਮ ਰੱਖਿਆ ਗਿਆ। ਹੈ। ਸਮੂਹ ਪੁਰਾਣੇ ਵਿਦਿਆਰਥੀਆਂ ਦਾ ਇਸ ਸਲਾਨਾਂ ਵਿਦਿਆਰਥੀ ਮਿਲਣੀ ਵਿੱਚ ਸਭਨਾਂ ਦਾ ਨਿੱਘਾ ਇਸਤਕਬਾਲ ਕੀਤਾ ਜਾਂਦਾ ਹੈ। ਸ. ਬਲਬੀਰ ਸਿੰਘ ਦੁਆਰਾ ਮਨੁੱਖਤਾ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਲਾਇਲਪੁਰ ਖ਼ਾਲਸਾ ਕਾਲਜ ਸ. ਬਲਬੀਰ ਸਿੰਘ ਨੂੰ ਉਹਨਾਂ ਦੇ ਜਨਮ ਦਿਨ ਨੂੰ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਦੇ ਰੂਪ ਵਿੱਚ ਮਨਾ ਕੇ ਅਤਿਅੰਤ ਮਾਣ ਮਹਿਸੂਸ ਕਰਦਾ ਹੈ।