ਸੰਡੇ - ਚਮਨਦੀਪ ਸ਼ਰਮਾ
ਉਗਲਾਂ ਉੱਪਰ ਰਿਹਾ ਸੀ ਗਿਣ,
ਮਸਾਂ ਆਇਐ ਸੰਡੇ ਦਾ ਦਿਨ।
ਉੱਠਣ ਦੀ ਨਹੀਂ ਕੋਈ ਕਾਹਲੀ,
ਬੈਂਡ ਤੇ ਆਏ ਰੋਟੀ ਦੀ ਥਾਲੀ।
ਨਹਾਉਂਣ ਦੇ ਲਈ ਚੱਲੇ ਮਰਜੀ਼,
ਹੋਮ ਵਰਕ ਦਾ ਨਹੀਂ ਡਰ ਜੀ।
ਮੰਨਿਆਂ ਰਹਿੰਦੀ ਹੈ ਕੁੱਝ ਆਲਸ,
ਪਰ ਭੁੱਲਾਂ ਨਾ ਸਰੀਰ ਦੀ ਮਾਲਿਸ਼।
ਪਾਪਾ ਨਾਲ ਜਾਵਾਂ ਸ਼ਾਪਿੰਗ ਮਾਲ,
ਸਿਲਕ ਚਾਕਲੇਟ ਲਿਆਵਾਂ ਨਾਲ।
ਇਕੱਠੇ ਹੋ ਜਾਂਦੇ ਮਿੱਤਰ ਪਿਆਰੇ,
ਖੇਡਣ ਦਾ ਚਾਅ ਪੂਰਾ ਕਰਦੇ ਸਾਰੇ।
ਸ਼ਾਮ ਵੇਲੇ ਜਦ ਲੇਟ ਘਰ ਆਵਾਂ,
ਬਾਪੂ ਤੋਂ ਚੰਗੀਆਂ ਗਾਲਾਂ ਖਾਵਾਂ।
ਆਖਣ ਮੈਨੂੰ ਕਰ ਆਇਐ ਰਾਤ,
ਚੰਗੀ ਨਹੀਂ ਪੁੱਤਰਾਂ ਤੇਰੀ ਬਾਤ।
ਡਰ ਕੇ ਖੋਲ ਲੈਂਦਾ ਹਾਂ ਕਿਤਾਬ,
ਸਾਰੇ ਟੈਸਟਾਂ ਨੂੰ ਕਰ ਲਵਾਂ ਯਾਦ।
ਸੰਡੇ ਕਿੰਨੀ ਛੇਤੀ ਜਾਂਦਾ ਹੈ ਲੰਘ,
ਮੰਡੇ ਸ਼ੁਰੂ ਕਰ ਦੇਵੇ ਕਰਨਾ ਤੰਗ।
ਚਮਨਦੀਪ ਸ਼ਰਮਾ,
298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ- 95010 33005