ਹਾਂ ਹਾਂ ਅਸੀਂ
ਹੋ ਗਏ ਹਾਂ
ਬੇ ਅਣਖੇ
ਬੇ ਜ਼ਮੀਰੇ ਬੇ ਗੈਰਤੀਏ
ਕਹਿਣ ਨੂੰ ਤੇ
ਅਸੀਂ ਹਾਂ
ਗੁਰੂਆਂ ਦੇ ਵਾਰਿਸ
ਬੋਲੇ ਸੋ ਨਿਹਾਲ ਦੇ
ਜੈਕਾਰੇ ਲਗਾਉਣ ਵਾਲੇ
ਲੰਗਰਾਂ ਚ ਵੰਨ ਸੁਵੰਨੇ
ਪਕਵਾਨਾਂ ਤੇ
ਲਾਲ਼ਾਂ ਸੁੱਟਣ ਵਾਲੇ
ਅਖੌਤੀ ਹਾਂ ਗੁਰੂ ਦੇ ਸਿੱਖ
ਅਮਲਾਂ ਤੋਂ ਕੋਰੇ
ਲਾਈਲੱਗ
ਨਿਰੇ ਤੋਤੇ
ਵੋਟਾਂ ਵੇਲੇ
ਵਿਕ ਜਾਂਦੇ ਹਾਂ
ਸ਼ਰਾਬ ਦੀ ਬੋਤਲ ਤੇ
ਠੰਡੇ ਦੇ ਡੱਬੇ ਤੇ
ਅਤੇ ਝਾਕ ਰੱਖਦੇ ਹਾਂ ਕਿ
ਜੇਬ 'ਚ ਪੈ ਜਾਣ
ਚਾਰ ਦਮੜੇ
ਭਾਵੇਂ ਅਸੀਂ ਜਾਣਦੇ ਹੁੰਨੇ ਆਂ
ਇਹਨਾਂ ਚਾਰ ਦਮੜਿਆਂ
ਦਸ ਦਿਨਾਂ ਦੀ ਦਾਰੂ ਤੇ
ਹੋਰ ਨਿੱਕੇ ਮੋਟੇ ਲਾਲਚ ਨਾਲ
ਜਿੰਦਗੀ ਨੀ ਲੰਘਣੀ
ਦਾਗ ਜਰੂਰ ਲਗ ਜੂ ਗਾ
ਸ਼ਹੀਦਾਂ ਦੇ
ਵਾਰਿਸ ਕਹਾਉਣ 'ਤੇ
ਫਤਵਾ ਮਿਲਜੂ ਗਾ
ਸਿੱਖ ਪੰਥ ਦੇ
ਸੋਗ ਦੇ ਦਿਨਾਂ ਚ
ਤਨਖਾਹੀਏ ਹੋਣ ਦਾ
ਆਪਣੀ ਹੀ ਜ਼ਮੀਰ ਕੋਲੋ
ਜੋ ਜਾਗੇ ਗੀ ਤੇ
ਫਿਟਕਾਰ ਪਾਏਗੀ
ਇਕ ਨਾ ਇਕ ਦਿਨ ।।
ਰਾਜਵਿੰਦਰ ਰੌਂਤਾ 9876486187