ਕੈਨੇਡਾ : ਇਮਾਰਤ 'ਚ ਲੱਗੀ ਅੱਗ, ਇਕ ਵਿਅਕਤੀ ਦੀ ਹਾਲਤ ਗੰਭੀਰ
ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਐਤਵਾਰ ਸ਼ਾਮ ਨੂੰ ਇਕ ਉੱਚੀ ਇਮਾਰਤ ਵਿਚ ਅੱਗ ਲੱਗ ਗਈ। ਅੱਗ ਕਾਰਨ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮੁਤਾਬਕ ਇਹ ਅੱਗ ਸ਼ਾਮ 5:41 ਵਜੇ ਸ਼ੇਰਬੋਰਨ ਸਟਰੀਟ ਅਤੇ ਸ਼ੂਟਰ ਸਟਰੀਟ ਇਲਾਕੇ ਵਿੱਚ ਲੱਗੀ। ਟੋਰਾਂਟੋ ਫਾਇਰ ਦਾ ਕਹਿਣਾ ਹੈ ਕਿ ਪਹੁੰਚਣ 'ਤੇ 12 ਮੰਜ਼ਿਲ ਦੀ ਯੂਨਿਟ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿਚ ਸੀ ਅਤੇ ਉਸ ਸਮੇਂ ਇਕ ਵਿਅਕਤੀ ਬਾਲਕੋਨੀ ਵਿਚ ਪਨਾਹ ਲਏ ਹੋਏ ਸੀ। ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗ ਬੁਝਾਊ ਕਰਮੀਆਂ ਨੇ ਥੋੜ੍ਹੀ ਦੇਰ ਤੱਕ ਅੱਗ 'ਤੇ ਕਾਬੂ ਪਾ ਲਿਆ। ਫਿਲਹਾਲ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ।