ਭਾਜਪਾ 'ਚ ਸ਼ਾਮਲ ਹੋਏ BRS ਸੰਸਦ ਮੈਂਬਰ ਬੀ.ਬੀ. ਪਾਟਿਲ
ਨਵੀਂ ਦਿੱਲੀ - ਤੇਲੰਗਾਨਾ ਦੇ ਜ਼ਹੀਰਾਬਾਦ ਸੰਸਦੀ ਖੇਤਰ ਤੋਂ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੇ ਸੰਸਦ ਮੈਂਬਰ ਭੀਮ ਰਾਵ ਬਸਵੰਤ ਰਾਵ ਪਾਟਿਲ ਸ਼ੁੱਕਰਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਭਾਜਪਾ ਸੰਸਦੀ ਬੋਰਡ ਦੇ ਮੈਂਬਰ ਕੇ. ਲਕਸ਼ਮਣ ਅਤੇ ਰਾਸ਼ਟਰੀ ਜਨਰਲ ਸਕੱਤਰ ਅਤੇ ਤੇਲੰਗਾਨਾ ਦੇ ਇੰਚਾਰਜ ਤਰੁਣ ਚੁਘ ਦੀ ਮੌਜੂਦਗੀ 'ਚ ਪਾਟਿਲ ਦੀ ਮੈਂਬਰਸ਼ਿਪ ਲਈ। ਪਿਛਲੇ 2 ਦਿਨਾਂ ਅੰਦਰ ਬੀ.ਆਰ.ਐੱਸ. ਲਈ ਇਹ ਦੂਜਾ ਝਟਕਾ ਲੱਗਾ ਹੈ। ਤੇਲੰਗਾਨਾ ਦੇ ਨਗਰਕੁਰਨੂਲ (ਰਾਖਵੀਂ) ਸੀਟ ਤੋਂ ਬੀ.ਆਰ.ਐੱਸ. ਸੰਸਦ ਮੈਂਬਰ ਅਤੇ ਦਲਿਤ ਨੇਤਾ ਪੀ. ਰਾਮੁਲੁ ਭਾਜਪਾ 'ਚ ਸ਼ਾਮਲ ਹੋਏ ਸਨ। 2 ਵਾਰ ਦੇ ਸੰਸਦ ਮੈਂਬਰ ਪਾਟਿਲ ਨੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਕੇ. ਮਦਨ ਮੋਹਨ ਰਾਵ ਨੂੰ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।