175 ਯਾਤਰੀਆਂ ਵਾਲੇ ਜਹਾਜ਼ ਦੇ AC ਚੈਂਬਰ 'ਚ ਲੱਗੀ ਅੱਗ, ਦਿੱਲੀ ਏਅਰਪੋਰਟ 'ਤੇ ਐਮਰਜੈਂਸੀ ਦਾ ਕੀਤਾ ਗਿਆ ਐਲਾਨ
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੈਂਗਲੁਰੂ-ਦਿੱਲੀ ਰੂਟ ਦੇ ਇਕ ਜਹਾਜ਼ ਦੇ ਏਅਰ ਕੰਡੀਸ਼ਨਿੰਗ ਯੂਨਿਟ 'ਚ ਅੱਗ ਲੱਗਣ ਕਾਰਨ ਐਮਰਜੈਂਸੀ ਦਾ ਐਲਾਨ ਕਰਨਾ ਪੈ ਗਿਆ। ਏ.ਆਈ.-807 ਨਾਂ ਦੇ ਇਸ ਜਹਾਜ਼ 'ਚ 175 ਯਾਤਰੀ ਸਵਾਰ ਸਨ, ਜਿਨ੍ਹਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਕਰੀਬ 6 ਵਜੇ ਵਾਪਰੀ। ਇੰਨੀ ਤਣਾਅਪੂਰਨ ਸਥਿਤੀ ਦੇ ਬਾਵਜੂਦ ਫਲਾਈਟ ਕ੍ਰੂ ਦੇ ਮੈਂਬਰ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਉਣ 'ਚ ਸਫ਼ਲ ਰਹੇ ਤੇ ਇਸ ਤਰ੍ਹਾਂ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ