MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬੰਗਾਲ ’ਚ 10 ਸਾਲਾ ਨਾਬਾਲਿਗ ਨਾਲ ਜਬਰ ਜਨਾਹ-ਹੱਤਿਆ ਮਾਮਲਾ : ਹਾਈ ਕੋਰਟ ਦੇ ਹੁਕਮ 'ਤੇ ਮੁੜ ਹੋਇਆ ਪੋਸਟਮਾਰਟਮ, ਹੋਇਆ ਇਹ ਖੁਲਾਸਾ


ਪਰਿਵਾਰ ਦਾ ਦੋਸ਼ ਸੀ ਕਿ ਜ਼ਿਲ੍ਹਾ ਹਸਪਤਾਲ ’ਚ ਪਹਿਲਾਂ ਕੀਤੇ ਗਏ ਪੋਸਟਮਾਰਟਮ ’ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ। ਹਾਲਾਂਕਿ, ਕੁਝ ਤਕਨੀਕੀ ਸਹੂਲਤਾਂ ਨਾ ਹੋਣ ਕਾਰਨ ਨਵੇਂ ਬਣੇ ਕਲਿਆਣੀ ਏਮਜ਼ ’ਚ ਪੋਸਟਮਾਰਟਮ ਨਹੀਂ ਹੋ ਪਾਇਆ। ਅਦਾਲਤ ਨੇ ਹਦਾਇਤ ਦਿੱਤੀ ਸੀ ਕਿ ਜੇ ਕਲਿਆਣੀ ਏਮਜ਼ ’ਚ ਪੋਸਟਮਾਰਟਮ ਕਰਨ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ ਹੈ ਤਾਂ ਇਸ ਨੂੰ ਉਥੇ ਸਥਿਤ ਜੇਐੱਨਐੱਮ ਹਸਪਤਾਲ ’ਚ ਕੀਤਾ ਜਾਵੇ।  ਬੰਗਾਲ ’ਚ 10 ਸਾਲਾ ਨਾਬਾਲਿਗ ਨਾਲ ਜਬਰ ਜਨਾਹ-ਹੱਤਿਆ ਮਾਮਲਾ : ਹਾਈ ਕੋਰਟ ਦੇ ਹੁਕਮ 'ਤੇ ਮੁੜ ਹੋਇਆ ਪੋਸਟਮਾਰਟਮ, ਹੋਇਆ ਇਹ ਖੁਲਾਸਾ ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਬੰਗਾਲ ’ਚ ਦੱਖਣੀ 24 ਪਰਗਣਾ ਜ਼ਿਲ੍ਹੇ ਦੇ ਜੈਨਗਰ ’ਚ ਜਬਰ ਜਨਾਹ ਤੇ ਹੱਤਿਆ ਦੀ ਸ਼ਿਕਾਰ ਹੋਈ 10 ਸਾਲਾ ਵਿਦਿਆਰਥਣ ਦੀ ਲਾਸ਼ ਦਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਸੋਮਵਾਰ ਨੂੰ ਨਦੀਆ ਜ਼ਿਲ੍ਹੇ ਦੇ ਕਲਿਆਣੀ ਸਥਿਤ ਸਰਕਾਰੀ ਜਵਾਹਰਲਾਲ ਨਹਿਰੂ ਮੈਮੋਰੀਅਲ (ਜੇਐੱਨਐੱਮ) ਹਸਪਤਾਲ ’ਚ ਮੁੜ ਪੋਸਟਮਾਰਟਮ ਕੀਤਾ ਗਿਆ।