MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਤਨ ਟਾਟਾ ਦਾ ਦਿਹਾਂਤ 'ਇਕ ਯੁੱਗ ਦਾ ਅੰਤ': ਜੈਸ਼ੰਕਰ


ਨਵੀਂ ਦਿੱਲੀ- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਉਦਯੋਗ ਜਗਤ ਦੇ ਦਿੱਗਜ਼ ਰਤਨ ਟਾਟਾ ਦਾ ਦਿਹਾਂਤ 'ਇਕ ਯੁੱਗ ਦਾ ਅੰਤ' ਹੈ। ਦੱਸ ਦੇਈਏ ਕਿ ਰਤਨ ਟਾਟਾ ਨੇ ਬੁੱਧਵਾਰ ਰਾਤ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਿਆ। ਉਹ 86 ਸਾਲ ਦੇ ਸਨ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਟਾਟਾ ਭਾਰਤੀ ਉਦਯੋਗ ਦੇ ਆਧੁਨਿਕੀਕਰਨ 'ਚ ਡੂੰਘਾਈ ਨਾਲ ਜੁੜੇ ਹੋਏ ਸਨ। ਜੈਸ਼ੰਕਰ ਨੇ ਕਿਹਾ ਕਿ ਰਤਨ ਟਾਟਾ ਦਾ ਦਿਹਾਂਤ ਇਕ ਯੁੱਗ ਦਾ ਅੰਤ ਹੈ। ਉਹ ਭਾਰਤੀ ਉਦਯੋਗ ਦੇ ਆਧੁਨਿਕੀਕਰਨ ਨਾਲ ਡੂੰਘੇ ਜੁੜੇ ਹੋਏ ਸਨ। ਉਹ ਇਸ ਦੇ ਵਿਸ਼ਵੀਕਰਨ ਨਾਲ ਹੋਰ ਵੀ ਜ਼ਿਆਦਾ ਜੁੜੇ ਹੋਏ ਸਨ। ਜੈਸ਼ੰਕਰ ਨੇ ਕਿਹਾ ਕਿ ਮੈਨੂੰ ਕਈ ਮੌਕਿਆਂ 'ਤੇ ਰਤਨ ਟਾਟਾ ਨਾਲ ਗੱਲ ਕਰਨ ਦਾ ਸੌਭਾਗ ਮਿਲਿਆ ਸੀ। ਮੈਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਸੂਝ ਤੋਂ ਲਾਭ ਹੋਇਆ। ਮੈਂ ਉਨ੍ਹਾਂ ਦੇ ਦਿਹਾਂਤ 'ਤੇ ਸੋਗ 'ਚ ਰਾਸ਼ਟਰ ਨਾਲ ਸ਼ਾਮਲ ਹਾਂ। ਓਮ ਸ਼ਾਂਤੀ।"