'ਤੁਹਾਡੀਆਂ ਚਾਰ ਪੀੜ੍ਹੀਆਂ ਆ ਜਾਣ ਤਾਂ ਵੀ ਧਾਰਾ 370 ਵਾਪਸ ਨਹੀਂ ਆਵੇਗੀ', ਅਮਿਤ ਸ਼ਾਹ ਦੀ ਸ਼ਰਦ ਪਵਾਰ ਨੂੰ ਚੁਣੌਤੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਸਿੱਧਾ ਕਾਂਗਰਸ ਤੇ ਸ਼ਰਦ ਪਵਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਤੁਹਾੜੀਆਂ ਚਾਰ ਪੀੜ੍ਹੀਆਂ ਵੀ ਆਉਣਗੀਆਂ ਤਾਂ ਵੀ ਧਾਰਾ 370 ਵਾਪਸ ਨਹੀਂ ਆ ਪਾਵੇਗੀ। ਅਮਿਤ ਸ਼ਾਹ ਨੇ ਅੱਜ ਮਹਾਰਾਸ਼ਟਰ ’ਚ ਚਾਰ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਚਾਰੇ ਰੈਲੀਆਂ ਪੱਛਮੀ ਮਹਾਰਾਸ਼ਟਰ ’ਚ ਸਨ। ਕੇਂਦਰੀ ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਧਾਰਾ 370 ਦੀ ਵਾਪਸੀ ਨੂੰ ਲੈ ਕੇ ਹੋ ਰਹੇ ਹੰਗਾਮੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ਰਦ ਪਵਾਰ ਤੇ ਕਾਂਗਰਸ ਵਾਲੇ ਧਾਰਾ 370 ਦਾ ਸਮਰਥਨ ਕਰਦੇ ਹਨ। ਸ਼ਿਰਾਲਾ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, ‘ਅੱਜ ਮੈਂ ਸੰਭਾਜੀ ਮਹਾਰਾਜ ਦੀ ਧਰਤੀ ਤੋਂ ਕਹਿ ਰਿਹਾ ਹਾਂ- ਸ਼ਰਦ ਪਵਾਰ ਸਾਹਿਬ, ਜੇ ਤੁਹਾਡੀਆਂ ਚਾਰ ਪੀੜ੍ਹੀਆਂ ਵੀ ਆ ਜਾਣਗੀਆਂ ਤਾਂ ਵੀ ਅਸੀਂ ਧਾਰਾ 370 ਨੂੰ ਵਾਪਸ ਨਹੀਂ ਆਉਣ ਦਿਆਂਗੇ। ਸ਼ਾਹ ਨੇ ਕਾਂਗਰਸ ’ਤੇ ਤੁਸ਼ਟੀਕਰਨ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ 75 ਸਾਲਾਂ ਤੋਂ ਅਯੁੱਧਿਆ ’ਚ ਰਾਮ ਮੰਦਰ ਨੂੰ ਲਟਕਾਉਂਦੀ ਆ ਰਹੀ ਸੀ। ਰਾਹੁਲ ਗਾਂਧੀ ਅਯੁੱਧਿਆ ਨਹੀਂ ਗਏ ਕਿਉਂਕਿ ਉਨ੍ਹਾਂ ਨੂੰ ਵੋਟ ਬੈਂਕ ਤੋਂ ਡਰ ਲੱਗਦਾ ਹੈ। ਅਸੀਂ ਭਾਜਪਾ ਵਾਲੇ ਉਸ ਵੋਟ ਬੈਂਕ ਤੋਂ ਨਹੀਂ ਡਰਦੇ। ਅਸੀਂ ਕਾਸ਼ੀ ਵਿਸ਼ਵਨਾਥ ਕਾਰੀਡੋਰ ਵੀ ਬਣਵਾਇਆ ਤੇ ਸੋਮਨਾਥ ਦਾ ਮੰਦਰ ਵੀ ਸੋਨੇ ਦਾ ਬਣ ਰਿਹਾ ਹੈ। ਉਨ੍ਹਾਂ ਮਹਾਰਾਸ਼ਟਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਥੇ ਵੀ ਤੁਸ਼ਟੀਕਰਨ ਦੀ ਸਿਆਸਤ ਚੱਲ ਰਹੀ ਹੈ। ਇਸ ਨੂੰ ਰੋਕਣ ਦਾ ਇਕਮਾਤਰ ਰਾਹ ਭਾਜਪਾ ਦੀ ਸਰਕਾਰ ਹੈ। ਗੱਠਜੋੜ ਸਰਕਾਰ ਹੈ। ਸ਼ਾਹ ਨੇ ਅੱਜ ਉਸ ਸਾਤਾਰਾ ਜ਼ਿਲ੍ਹੇ ’ਚ ਵੀ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ, ਜਿਥੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇਕ ਗੱਦੀ ਵੀ ਹੈ। ਇਸੇ ਗੱਦੀ ਦੇ ਜਾਨਸ਼ੀਨ ਛਤਰਪਤੀ ਉਦਯਨਰਾਜੇ ਭੋਸਲੇ ਇਸ ਵਾਰ ਲੋਕ ਸਭਾ ਚੋਣ ’ਚ ਭਾਜਪਾ ਦੀ ਟਿਕਟ ’ਤੇ ਚੁਣੇ ਗਏ ਹਨ। ਸ਼ਾਹ ਨੇ ਸਾਤਾਰਾ ਦੇ ਕਰਾਡ ਖੇਤਰ ’ਚ ਕਿਹਾ ਕਿ ਸਾਤਾਰਾ ਵੀਰਾਂ ਦੀ ਜ਼ਮੀਨ ਹੈ। ਇਨ੍ਹਾਂ ਦੀਆਂ ਗੱਲਾਂ ਨਾ ਆਓ। ਉਨ੍ਹਾਂ ਕਿਹਾ ਕਿ ਰਾਹੁਲ ਬਾਬਾ ਸਾਡੇ ਵਾਅਦੇ ਤੁਹਾਡੇ ਵਾਂਗ ਨਹੀਂ ਹੁੰਦੇ। ਭਾਜਪਾ ਦਾ ਵਾਅਦਾ ਪੱਥਰ ’ਤੇ ਲੀਕ ਵਾਂਗ ਹੈ। ਕਰਨਾਟਕ, ਤੇਲੰਗਾਨਾ ਤੇ ਹਿਮਾਚਲ ’ਚ ਤੁਸੀਂ ਵਾਅਦਿਆਂ ਦੀ ਝੜੀ ਲਾਈ ਤੇ ਚੋਣਾਂ ਜਿੱਤ ਗਏ। ਹੁਣ ਤਾਂ ਤੁਹਾਡੇ ਪ੍ਰਧਾਨ ਖੜਗੇ ਜੀ ਵੀ ਕਹਿ ਰਹੇ ਹਨ ਕਿ ਸੰਭਲ ਕੇ ਵਾਅਦੇ ਕਰੋ।
ਹਿੰਦੂਤਵ ਨੂੰ ‘ਪਾਖੰਡ’ ਕਹਿਣ ਵਾਲਿਆਂ ਨਾਲ ਨੇ ਊਧਵ ਸਾਤਾਰਾ ਜ਼ਿਲ੍ਹੇ ਦੇ ਕਰਾਡ ’ਚ ਇਕ ਰੈਲੀ ’ਚ ਅਮਿਤ ਸ਼ਾਹ ਨੇ ਕਾਂਗਰਸ ਨਾਲ ਗੱਠਜੋੜ ਕਰਨ ਨੂੰ ਲੈ ਕੇ ਸ਼ਿਵਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ’ਤੇ ਨਿਸ਼ਾਨਾ ਲਾਇਆ ਤੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨਾਲ ਹਨ, ਜੋ ਹਿੰਦੂਤਵ ਨੂੰ ਪਾਖੰਡ ਕਹਿੰਦੇ ਹਨ। ਸ਼ਾਹ ਨੇ ਕਿਹਾ, ‘ਤੁਸੀਂ ਉਨ੍ਹਾਂ ਲੋਕਾਂ ਨਾਲ ਬੈਠੇ ਹੋ, ਜਿਨ੍ਹਾਂ ਨੇ ਅਫਜ਼ਲ ਖਾਨ (ਬੀਜਾਪੁਰ ਆਦਿਲ ਸ਼ਾਹੀ ਸਾਮਰਾਜ ’ਚ ਇਕ ਸੈਨਾਪਤੀ) ਤੇ ਔਰੰਗਜ਼ੇਬ ਦੀਆਂ ਕਬਰਾਂ ਦੀ ਰੱਖਿਆ ਕੀਤੀ। ਤੁਸੀਂ ਉਨ੍ਹਾਂ ਲੋਕਾਂ ਨਾਲ ਬੈਠੇ ਹੋ, ਜੋ ਹਿੰਦੂਆਂ ਨੂੰ ਅੱਤਵਾਦੀ ਕਹਿੰਦੇ ਹਨ, ਤੁਸੀਂ ਉਨ੍ਹਾਂ ਲੋਕਾਂ ਨਾਲ ਬੈਠੇ ਹੋ, ਜਿਨ੍ਹਾਂ ਨੇ 26/11 ਹਮਲਿਆਂ ’ਚ ਸ਼ਾਮਲ ਅੱਤਵਾਦੀ ਅਜਮਲ ਕਸਾਬ ਨੂੰ ਬਿਰਿਆਨੀ ਖੁਆਈ ਤੇ ਤੁਸੀਂ ਉਨ੍ਹਾਂ ਨਾਲ ਬੈਠੇ ਹੋ, ਜੋ ਭਗਵਾਨ ਰਾਮ ਦੇ ਵਜੂਦ ’ਤੇ ਸਵਾਲ ਚੁੱਕਦੇ ਹਨ।