MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

Champions Trophy 2025  ਦਾ ਹਾਈਬ੍ਰਿਡ ਮਾਡਲ ICC ਵੱਲੋਂਂ ਪਾਸ, T-20 World Cup 2026 ਲਈ ਭਾਰਤ ਨਹੀਂ ਆਵੇਗੀ ਪਾਕਿਸਤਾਨੀ ਟੀਮ

ਨਵੀਂ ਦਿੱਲੀ : ਚੈਂਪੀਅਨਸ ਟਰਾਫੀ 2025 ਦੇ ਆਯੋਜਨ ਨੂੰ ਲੈ ਕੇ ਚੱਲ ਰਿਹਾ ਹੰਗਾਮਾ ਹੁਣ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਇਹ ਟੂਰਨਾਮੈਂਟ ਪਾਕਿਸਤਾਨ 'ਚ ਕਰਵਾਇਆ ਜਾਣਾ ਹੈ। ਅਜਿਹੇ ਵਿੱਚ ਸੁਰੱਖਿਆ ਕਾਰਨਾਂ ਕਰਕੇ ਭਾਰਤ ਸਰਕਾਰ ਨੇ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਬੀਸੀਸੀਆਈ ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ 'ਚ ਕਰਵਾਉਣ ਦੀ ਮੰਗ 'ਤੇ ਅੜੇ ਸੀ। ਇਸ ਦੇ ਲਈ ਬੀਸੀਸੀਆਈ, ਪੀਸੀਬੀ ਅਤੇ ਆਈਸੀਸੀ ਦੀਆਂ ਕਈ ਮੀਟਿੰਗਾਂ ਵੀ ਹੋਈਆਂ। ਹਾਲਾਂਕਿ ਹੁਣ ਫੈਸਲਾ ਬੀਸੀਸੀਆਈ ਦੇ ਹੱਕ ਵਿੱਚ ਹੁੰਦਾ ਨਜ਼ਰ ਆ ਰਿਹਾ ਹੈ। ਸਪੋਰਟਸ ਟਾਕ ਦੀ ਰਿਪੋਰਟ ਦੇ ਅਨੁਸਾਰ, ਆਈਸੀਸੀ ਨੇ ਹਾਈਬ੍ਰਿਡ ਮਾਡਲ ਵਿੱਚ ਚੈਂਪੀਅਨਜ਼ ਟਰਾਫੀ 2025 ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਆਪਣੇ ਮੈਚ ਦੁਬਈ ਵਿੱਚ ਖੇਡੇਗਾ। ਪਾਕਿਸਤਾਨ ਟੀਮ ਨਹੀਂ ਆਵੇਗੀ ਭਾਰਤ ਬੀਸੀਸੀਆਈ ਅਤੇ ਪੀਸੀਬੀ ਦੋਵੇਂ ਟੀ-20 ਵਿਸ਼ਵ ਕੱਪ 2026 ਲਈ ਸਹਿਮਤ ਹੋ ਗਏ ਹਨ ਕਿ ਪਾਕਿਸਤਾਨੀ ਟੀਮ ਭਾਰਤ-ਪਾਕਿਸਤਾਨ ਲੀਗ ਮੈਚ ਲਈ ਭਾਰਤ ਦੀ ਯਾਤਰਾ ਨਹੀਂ ਕਰੇਗੀ। ਇਹ ਮੈਚ ਕੋਲੰਬੋ ਵਿੱਚ ਖੇਡੇ ਜਾਣਗੇ। ਪਾਕਿਸਤਾਨ ਕ੍ਰਿਕਟ ਟੀਮ ਨੂੰ ਇਸ ਦਾ ਮੁਆਵਜ਼ਾ ਨਹੀਂ ਮਿਲੇਗਾ। ਨਾਲ ਹੀ, ਪਾਕਿਸਤਾਨ ਕ੍ਰਿਕਟ ਬੋਰਡ 2027 ਤੋਂ ਬਾਅਦ ਆਈਸੀਸੀ ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ।
8 ਟੀਮਾਂ ਵਿਚਾਲੇ ਹੋਵੇਗਾ ਮੁਕਾਬਲਾ ਚੈਂਪੀਅਨਸ ਟਰਾਫੀ 2025 19 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 9 ਮਾਰਚ ਤੱਕ ਖੇਡੀ ਜਾਵੇਗੀ।
ਟੂਰਨਾਮੈਂਟ 'ਚ 8 ਟੀਮਾਂ ਵਿਚਾਲੇ ਖਿਤਾਬ ਲਈ ਮੁਕਾਬਲਾ ਹੋਵੇਗਾ। ਇਸ ਦੌਰਾਨ ਕੁੱਲ 15 ਮੈਚ ਖੇਡੇ ਜਾਣਗੇ। ਬੀਸੀਸੀਆਈ ਅਤੇ ਪੀਸੀਬੀ ਦੀ ਸਹਿਮਤੀ ਤੋਂ ਬਾਅਦ ਟੂਰਨਾਮੈਂਟ ਦਾ ਸ਼ਡਿਊਲ ਵੀ ਜਲਦੀ ਹੀ ਜਾਰੀ ਕੀਤਾ ਜਾ ਸਕਦਾ ਹੈ। ਹਾਨੂੰ ਦੱਸ ਦੇਈਏ ਕਿ ਭਾਰਤ ਆਪਣੇ ਗਰੁੱਪ ਮੈਚ ਦੁਬਈ ਵਿੱਚ ਖੇਡੇਗਾ। ਇਸ ਤੋਂ ਇਲਾਵਾ ਇੱਥੇ ਇੱਕ ਸੈਮੀਫਾਈਨਲ ਅਤੇ ਫਾਈਨਲ ਮੈਚ ਵੀ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ ਵਿੱਚ ਹੋਣਗੇ।
ਭਾਰਤ ਨੇ ਇੱਕ ਵਾਰ ਜਿੱਤਿਆ ਹੈ ਖਿਤਾਬ
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਵੀ ਏਸ਼ੀਆ ਕੱਪ 2023 ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਅਜਿਹੇ 'ਚ ਭਾਰਤ ਦੇ ਖਿਲਾਫ ਸ਼੍ਰੀਲੰਕਾ 'ਚ ਮੈਚ ਖੇਡਿਆ ਗਿਆ। ਹਾਲਾਂਕਿ ਪਾਕਿਸਤਾਨ ਦੀ ਟੀਮ ਵਨਡੇ ਵਿਸ਼ਵ ਕੱਪ 2023 ਲਈ ਭਾਰਤ ਆਈ ਸੀ। ਇਸ ਦੌਰਾਨ ਟੀਮ ਦਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੇ ਸਿਰਫ ਇੱਕ ਵਾਰ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ।
ਚੈਂਪੀਅਨਜ਼ ਟਰਾਫੀ ਜੇਤੂ ਟੀਮ
1998: ਦੱਖਣੀ ਅਫਰੀਕਾ
2000: ਨਿਊਜ਼ੀਲੈਂਡ
2002: ਭਾਰਤ-ਸ਼੍ਰੀਲੰਕਾ
2004- ਵੈਸਟ ਇੰਡੀਜ਼
2006- ਆਸਟ੍ਰੇਲੀਆ
2009- ਆਸਟ੍ਰੇਲੀਆ
2013- ਭਾਰਤ
2017- ਪਾਕਿਸਤਾਨ
ਚੈਂਪੀਅਨਸ ਟਰਾਫੀ 2025 19 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 9 ਮਾਰਚ ਤੱਕ ਖੇਡੀ ਜਾਵੇਗੀ। ਟੂਰਨਾਮੈਂਟ 'ਚ 8 ਟੀਮਾਂ ਵਿਚਾਲੇ ਖਿਤਾਬ ਲਈ ਮੁਕਾਬਲਾ ਹੋਵੇਗਾ। ਇਸ ਦੌਰਾਨ ਕੁੱਲ 15 ਮੈਚ ਖੇਡੇ ਜਾਣਗੇ। ਬੀਸੀਸੀਆਈ ਅਤੇ ਪੀਸੀਬੀ ਦੀ ਸਹਿਮਤੀ ਤੋਂ ਬਾਅਦ ਟੂਰਨਾਮੈਂਟ ਦਾ ਸ਼ਡਿਊਲ ਵੀ ਜਲਦੀ ਹੀ ਜਾਰੀ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਆਪਣੇ ਗਰੁੱਪ ਮੈਚ ਦੁਬਈ ਵਿੱਚ ਖੇਡੇਗਾ। ਇਸ ਤੋਂ ਇਲਾਵਾ ਇੱਥੇ ਇੱਕ ਸੈਮੀਫਾਈਨਲ ਅਤੇ ਫਾਈਨਲ ਮੈਚ ਵੀ ਖੇਡਿਆ ਜਾਵੇਗਾ। ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ ਵਿੱਚ ਹੋਣਗੇ।