1984 ਦੰਗਿਆਂ ਨੂੰ ਲੈ ਕੇ ਦੋ ਹਫਤੇ ਵਿਚ ਸਟੇਟਸ ਰਿਪੋਰਟ ਦਾਖਲ ਕਰੇ ਕੇਂਦਰ : ਸੁਪਰੀਮ ਕੋਰਟ
ਨਵੀਂ ਦਿੱਲੀ, ਸਾਲ 1984 ਦੇ ਸਿਖ ਵਿਰੋਧੀ ਦੰਗਿਆਂ ਦੀ ਸੁਣਵਾਈ ਦੀ ਸਥਿਤੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਦੋ ਹਫਤਿਆਂ ਅੰਦਰ ਸਟੇਟਸ ਰਿਪੋਰਟ ਜਮਾਂ ਕਰਨ ਲਈ ਕਿਹਾ। ਜਸਟਿਸ ਅਭੈ ਐੱਸ ਓਕਾ ਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਤੋਂ ਹਲਫਨਾਮਾ ਦਾਖਲ ਕਰਨ ਦੇ ਨਾਲ ਪਟੀਸ਼ਨਕਰਤਾ ਨੂੰ ਵਿਸਥਾਰਤ ਇਤਰਾਜ਼ ਦਾਖਲ ਕਰਨ ਦੀ ਮਨਜੂਰੀ ਦਿੱਤੀ। ਇਸ ਦੌਰਾਨ ਐਸ਼ਵਰਿਆ ਨੇ ਕਿਹਾ ਕਿ ਅਦਾਲਤ ਵੱਲੋਂ ਬਣਾਈ ਐੱਸਆਈਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਗਿਆ ਸੀ।• ਉੱਥੇ ਹੀ ਇਕ ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਐੱਸਆਈਟੀ ਰਿਪੋਰਟ ਵਿਚ ਕਈ ਅਜਿਹੇ ਉਦਾਹਰਣ ਹਨ, ਜਿੱਥੇ 498 ਮਾਮਲਿਆਂ ਨੂੰ ਇਕ ਹੀ ਐੱਫਆਈਆਰ ਵਿਚ ਸ਼ਾਮਲ ਕੀਤਾ ਗਿਆ ਹੈ ਤੇ ਜਾਂਚ ਅਧਿਕਾਰੀ ਨੂੰ ਇਨ੍ਹਾਂ ਸਾਰਿਆਂ ਦੀ ਜਾਂਚ ਕਰਨੀ ਪਈ। ਸ਼ੁਰੂਆਤ ਵਿਚ ਅਦਾਲਤ ਨੂੰ ਲੱਗਿਆ ਕਿ ਇਸ ਨੂੰ ਦਿੱਲੀ ਤੱਕ ਹੀ ਸੀਮਤ ਰੱਖਣਾ ਚਾਗੀਦਾ ਹੈ ਪਰ ਅਸੀਂ ਹੋਰ ਸੂਬਿਆਂ ਲਈ ਕੁਝ ਨਹੀਂ ਕੀਤਾ।