MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਐੱਚ-1 ਬੀ ਵੀਜ਼ਾ ’ਤੇ ਬਹਿਸ ਤੇਜ਼, ਅਮਰੀਕਾ ਦੇ ਇਸ ਵੀਜ਼ੇ ਦੇ ਸਭ ਤੋਂ ਵੱਧ ਲਾਭਪਾਤਰੀ ਹਨ ਭਾਰਤੀ ਪੇਸ਼ੇਵਰ


ਵਾਸ਼ਿੰਗਟਨ  : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਐੱਚ-1ਬੀ ਵੀਜ਼ਾ ’ਤੇ ਬਹਿਸ ਤੇਜ਼ ਹੋ ਗਈ ਹੈ। ਇਸਦੇ ਕਾਰਨ ਟਰੰਪ ਦੀ ਰਿਪਬਲਿਕਨ ਪਾਰਟੀ ਤੇ ਰਾਸ਼ਟਰਪਤੀ ਜੋਅ ਬਾਇਡਨ ਦੀ ਡੈਮੋਕ੍ਰੇਟਿਕ ਪਾਰਟੀ ਦਰਮਿਆਨ ਮਤਭੇਦ ਪੈਦਾ ਹੋ ਗਏ ਹਨ। ਇਹ ਵੀਜ਼ਾ ਭਾਰਤੀ ਪੇਸ਼ੇਵਰਾਂ ’ਚ ਬੇਹੱਦ ਪਸੰਦੀਦਾ ਹੈ। ਅਮਰੀਕੀ ਟੈਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਨੂੰ ਨਿਯੁਕਤ ਕਰਨ ਲਈ ਐੱਚ-1 ਵੀਜ਼ੇ ’ਤੇ ਨਿਰਭਰ ਰਹਿੰਦੀਆਂ ਹਨ। ਇਸ ਵੀਜ਼ੇ ਦੇ ਸਭ ਤੋਂ ਵੱਧ ਲਾਭਪਾਤਰੀ ਭਾਰਤੀ ਹਨ। ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਪਤੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨੇ ਐੱਚ-1ਬੀ ਵੀਜ਼ਾ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦੇ ਦੋ ਕਰੀਬੀ ਭਰੋਸੇਯੋਗਾਂ ਟੈਸਲਾ ਦੇ ਮਾਲਕ ਐਲਨ ਮਸਕ ਤੇ ਉੱਦਮੀ ਵਿਵੇਕ ਰਾਮਾਸਵਾਮੀ ਵੀ ਇਸ ਵੀਜ਼ੇ ਦਾ ਸਮਰਥਨ ਕਰ ਰਹੇ ਹਨ। ਟਰੰਪ ਨੇ ਮਸਕ ਤੇ ਰਾਮਾਸਵਾਮੀ ਨੂੰ ਨਵੀਂ ਗਠਿਤ ਸਰਕਾਰੀ ਮੁਹਾਰਤ ਵਿਭਾਗ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਨਿਊਯਾਰਕ ਪੋਸਟ ਨੂੰ ਕਿਹਾ ਕਿ ਮੈਂ ਹਮੇਸ਼ਾ ਇਸ ਵੀਜ਼ੇ ਨੂੰ ਪਸੰਦ ਕੀਤਾ ਹੈ। ਮੈਂ ਹਮੇਸ਼ਾ ਤੋਂ ਇਸਦੇ ਹੱਕ ਵਿਚ ਰਿਹਾ ਹਾਂ। ਮੈਨੂੰ ਹਮੇਸ਼ਾ ਤੋਂ ਲੱਗਦਾ ਹੈ ਕਿ ਸਾਡੇ ਦੇਸ਼ ’ਚ ਸਭ ਤੋਂ ਸਮਰੱਥ ਲੋਕ ਹੋਣੇ ਚਾਹੀਦੇ ਹਨ। ਸਾਨੂੰ ਸਮਰੱਥ ਲੋਕਾਂ ਦੀ ਲੋੜ ਹੈ। ਸਾਡੇ ਕੋਲ ਅਜਿਹੀਆਂ ਨੌਕਰੀਆਂ ਹੋਣਗੀਆਂ, ਜਿਹੜੀਆਂ ਪਹਿਲਾਂ ਕਦੇ ਨਹੀਂ ਸਨ। ਮਸਕ ਤੇ ਰਾਮਾਸਵਾਮੀ ਨੇ ਵੀ ਦਲੀਲ ਦਿੱਤੀ ਕਿ ਸਰਬੋਤਮ ਪ੍ਰਤਿਭਾਵਾਂ ਨੂੰ ਖਿੱਚਣ ਲਈ ਐੱਚ-1ਬੀ ਵੀਜ਼ਾ ਜ਼ਰੂਰੀ ਹੈ, ਜਦਕਿ ਟਰੰਪ ਦੇ ਹੀ ਕੁਝ ਹਮਾਇਤੀਆਂ ਦਾ ਕਹਿਣਾ ਹੈ ਕਿ ਐੱਚ-1ਬੀ ਵੀਜ਼ਾ ਦੇ ਕਾਰਨ ਅਮਰੀਕੀਆਂ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਹਨ ਪਰ ਮਸਕ ਤੇ ਰਾਮਾਸਵਾਮੀ ਨੇ ਵੀਜ਼ੇ ਦਾ ਸਮਰਥਨ ਕੀਤਾ ਹੈ।
ਕਿਵੇਂ ਇੱਕ ਸਾਬਕਾ ਅਮਰੀਕੀ ਫੌਜੀ ਨੇ ਟਰੱਕ ਨਾਲ 15 ਲੋਕਾਂ ਨੂੰ ਕੁਚਲਿਆ, ਦੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓUS Truck Attack: ਕਿਵੇਂ ਇੱਕ ਸਾਬਕਾ ਅਮਰੀਕੀ ਫੌਜੀ ਨੇ ਟਰੱਕ ਨਾਲ 15 ਲੋਕਾਂ ਨੂੰ ਕੁਚਲਿਆ, ਦੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ ਇੱਧਰ, ਪ੍ਰਭਾਵਸ਼ਾਲੀ ਡੈਮੋਕ੍ਰੇਟਿਕ ਸੈਨੇਟਰ ਬਰਨੀ ਸੈਂਡਰਸ ਨੇ ਵੀ ਐੱਚ-1ਬੀ ਵੀਜ਼ੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਦੇ ਦੋਵੇਂ ਕਰੀਬੀ ਭਰੋਸੇਯੋਗ ਗਲਤ ਹਨ, ਜਦਕਿ ਡੈਮੋਕ੍ਰੇਟਿਕ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਰੋਅ ਖੰਨਾ, ਰਾਜਾ ਕ੍ਰਿਸ਼ਨਮੂਰਤੀ ਤੇ ਸ੍ਰੀ ਥਾਣੇਦਾਰ ਨੇ ਇਸ ਵੀਜ਼ੇ ਦਾ ਸਮਰਥਨ ਕੀਤਾ ਹੈ।