Trump ਦੀ ਜਾਨ ਬਚਾਉਣ ਵਾਲੇ ਨੂੰ ਮਿਲਿਆ ਸਭ ਤੋਂ ਵੱਡਾ ਇਨਾਮ, ਰਾਸ਼ਟਰਪਤੀ ਨੇ ਕਿਸ ਨੂੰ ਬਣਾਇਆ ਸੀਕਰੇਟ ਸਰਵਿਸ ਦਾ ਚੀਫ ?
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸ਼ਾਨ ਕਰਨ (Sean Curran) ਨੂੰ ਯੂਐਸ ਸੀਕ੍ਰੇਟ ਸਰਵਿਸ ਦਾ ਡਾਇਰੈਕਟਰ (ਚੀਫ) ਨਿਯੁਕਤ ਕੀਤਾ ਹੈ। ਸ਼ਾਨ ਉਹੀ ਸ਼ਖ਼ਸ ਹਨ ਜਿਨ੍ਹਾਂ ਨੇ ਪੈਨਸਿਲਵੇਨੀਆ ਚੋਣ ਰੈਲੀ ਦੌਰਾਨ ਹੋਏ ਹਮਲੇ 'ਚ ਢਾਲ ਵਜੋਂ ਕੰਮ ਕਰ ਕੇ ਟਰੰਪ ਦੀ ਰੱਖਿਆ ਕੀਤੀ ਸੀ। ਰਾਸ਼ਟਰਪਤੀ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ ਸ਼ਾਨ ਦੀ ਨਾਮਜ਼ਦਗੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਪਿਛਲੇ ਢਾਈ ਸਾਲਾਂ ਤੋਂ ਲਗਾਤਾਰ ਟਰੰਪ ਦੀ ਰੱਖਿਆ ਕੀਤੀ ਹੈ।
ਜੂਨੀਅਰ ਟਰੰਪ ਨੇ ਕੀਤੀ ਸ਼ਾਨ ਦੀ ਤਾਰੀਫ ਸ਼ਾਨ ਇਕ ਸੱਚੇ ਅਮਰੀਕੀ ਤੇ ਦੇਸ਼ਭਗਤ ਹਨ। ਇਸ ਅਹੁਦੇ 'ਤੇ ਕਾਬਜ਼ ਹੋਣ ਲਈ ਉਨ੍ਹਾਂ ਤੋਂ ਵਧੀਆ ਕੋਈ ਹੋਰ ਨਹੀਂ ਹੋ ਸਕਦਾ। ਦੱਸ ਦੇਈਏ ਕਿ ਸ਼ਾਨ ਨੇ ਹਮਲੇ ਤੋਂ ਪਹਿਲਾਂ ਹੀ ਟਰੰਪ ਦੀ ਸੁਰੱਖਿਆ ਵਧਾਉਣ ਦੀ ਗੱਲ ਕੀਤੀ ਸੀ। ਹਾਲਾਂਕਿ ਉਦੋਂ ਏਜੰਸੀ ਨੇ ਉਨ੍ਹਾਂ ਦੀਆਂ ਗੱਲਾਂ ਗੰਭੀਰਤਾਂ ਨਾਲ ਨਹੀਂ ਲਈਆਂ ਸਨ।
ਕੀ ਕਰਦੀ ਹੈ ਸੀਕਰੇਟ ਸਰਵਿਸ ਏਜੰਸੀ ?
ਹਾਲਾਂਕਿ ਸ਼ਾਨ ਨੂੰ ਸੀਕ੍ਰੇਟ ਸਰਵਿਸ ਦਾ ਡਾਇਰੈਕਟਰ ਨਿਯੁਕਤ ਕਰਨ 'ਤੇ ਟਰੰਪ ਦੀ ਕਾਫੀ ਆਲੋਚਨਾ ਹੋ ਰਹੀ ਹੈ। ਟਰੰਪ ਦੇ ਇਸ ਫੈਸਲੇ 'ਤੇ ਰਿਪਬਲਿਕਨ ਪਾਰਟੀ ਦੇ ਮੈਂਬਰ ਵੀ ਸਵਾਲ ਉਠਾ ਰਹੇ ਹਨ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸ਼ਾਨ ਕੋਲ ਸੀਕਰੇਟ ਸਰਵਿਸ ਵਰਗੀ ਗੁੰਝਲਦਾਰ ਸੰਸਥਾ ਦੀ ਅਗਵਾਈ ਕਰਨ ਦਾ ਤਜਰਬਾ ਨਹੀਂ ਹੈ। ਉਨ੍ਹਾਂ ਦੇ ਡਾਇਰੈਕਟਰ ਬਣਨ ਨਾਲ ਅਹਿਮ ਲੋਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਹੋਵੇਗਾ। ਸੀਕਰੇਟ ਸਰਵਿਸ ਏਜੰਸੀ, ਅਮਰੀਕਾ ਦੇ ਹਾਈ ਪ੍ਰੋਫਾਈਲ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੇ ਹਨ।
ਦੋ ਵਾਰ ਵਾਲ-ਵਾਲ ਬਚੇ ਟ੍ਰੰਪ
13 ਜੁਲਾਈ 2024 ਨੂੰ ਇਕ ਰੈਲੀ ਦੌਰਾਨ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ 15 ਸਤੰਬਰ 2024 ਨੂੰ ਡੋਨਾਲਡ ਟਰੰਪ ਦੇ ਫਲੋਰੀਡਾ ਦੇ ਆਪਣੇ ਗੋਲਫ ਕੋਰਸ 'ਚ ਡੋਨਾਲਡ ਟਰੰਪ ਦੀ ਹੱਤਿਆ ਦੀ ਇਕ ਹੋਰ ਕੋਸ਼ਿਸ਼ ਹੋਈ, ਜੋ ਅਸਫਲ ਰਹੀ।