ਮਿਕਨਾਤੀਸੀ ਸ਼ਖ਼ਸੀਅਤ - ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
ਕੁਦਰਤ ਨੇ ਇਸ ਸੰਸਾਰ 'ਤੇ ਕੁਝ ਅਜਿਹੀਆਂ ਮਿਕਨਾਤੀਸੀ ਰੂਹਾਂ ਨੂੰ ਭੇਜਿਆ ਹੁੰਦਾ ਹੈ ਜਿਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਹਰ ਕੋਈ ਆਨੰਦ ਦਾ ਅਨੁਭਵ ਕਰਨਾ ਲੋਚਦਾ ਹੈ । ਵਿਸ਼ੇਸ਼ਣਾਂ ਦੀ ਮੁਹਤਾਜੀ ਤੋਂ ਪਰ੍ਹੇ ਦੀ ਅਜਿਹੀ ਸ਼ਖ਼ਸੀਅਤ ਦਾ ਨਾਂ ਹੈ ਗਿਆਨੀ ਸੰਤੋਖ ਸਿੰਘ। ਭਾਵੇਂ ਮੈਂ ਉਹਨW ਨੂੰ ੨੦੧੦ ਵਿੱਚ ਵਿਰਸਾ ਵਿਹਾਰ, ਅੰਮ੍ਰਿਤਸਰ ਵਿੱਚ ਲੱਗੇ ਵਿਰਾਸਤੀ ਮੇਲੇ ਵਿੱਚ, ਇੱਕ ਬੜੀ ਸੰਖੇਪ ਜਿਹੀ ਮਿਲਣੀ ਤੋਂ ਜਾਣਦਾ ਹਾਂ ਪਰ ਅਕਸਰ ਸਾਹਿਤਕ ਸੱਥਾਂ ਵਿੱਚ ਉਹਨW ਬਾਰੇ ਛਿੜਦੇ ਜ਼ਿਕਰ ਨੇ, ਮੇਰੀ ਉਹਨਾਂ ਨਾਲ ਮੁਲਾਕਾਤ ਦੀ ਕਸਕ ਨੂੰ ਹੋਰ ਦੁਬਾਲਾ ਕਰ ਦਿੱਤਾ। ਨਵੰਬਰ, ੨੦੧੯ ਵਿੱਚ ਮੇਰੇ ਸਤਿਕਾਰਯੋਗ ਭੂਆ ਜੀ ਦੇ ਬੇਟੇ ਅਜੀਜ ਵੀਰ ਸਰਮੁਹੱਬਤ ਸਿੰਘ ਰੰਧਾਵਾ (ਸਾਹਿਤਕ ਮੱਸ ਰੱਖਣ ਵਾਲੇ ਅਤੇ ਬੜੇ ਹੀ ਨੇਕ ਦਿਲ ਇਨਸਾਨ) ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਏ ਤਾਂ ਇੱਕ ਸ਼ਾਮ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਹਾਨੂੰ ieਕ ਮਹਾਨ ਸ਼ਖ਼ਸੀਅਤ ਨਾਲ ਮਿਲਵਾਉਣਾ ੲy, ieਸ ਲੲI ਘਰ ਆਓ। ਭੂਆ ਜੀ ਦਾ ਘਰ ਗੁਆਂਢ ਵਿੱਚ ਹੀ ਹੋਣ ਕਰਕੇ ਮੈਂ ਓਸੇ ਵੇਲੇ ਜਦੋਂ ਸਾਹਮਣੇ ਗਿਆਨੀ ਸੰਤੋਖ ਸਿੰਘ ਜੀ ਨੂੰ ਵੇਖਿਆ ਤਾਂ ਰੂਹ ਗੱਦ-ਗੱਦ ਹੋ ਗਈ ਤੇ ਨਾਲ ਹੀ ਵੀਰ ਸਰਮੁਹੱਬਤ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਜ਼ਰੀਏ ਗਿਆਨੀ ਜੀ ਦੇ ਦਰਸ਼ਨ ਤੇ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਨੂੰ ਵੇਖਦਿਆਂ ਹੀ ਉਹਨਾਂ ਨੇ ਪਛਾਣ ਲਿਆ ਤੇ ਬੜੇ ਪਿਆਰ ਨਾਲ ਮਿਲੇ। ਮੇਰੇ ਸਾਹਵੇਂ ਦਸ ਸਾਲ ਪਹਿਲਾਂ ਵਾਲੇ ਗਿਆਨੀ ਜੀ ਹੀ ਸਨ। ਉਹੋ ਹਾਸਾ-ਠੱਠਾ, ਟੋਟਕੇ ਤੇ ਚਿਹਰੇ ਤੇ ਵਿਦਵਾਨਾਂ ਵਾਲਾ ਠਰ੍ਹੰਮਾ। ਹੱਸ ਮੁੱਖ, ਮਜ਼ਾਕੜੇ ਤੇ ਮਿੱਠ ਬੋਲੜੇ ਅਪਣੱਤ ਭਰੇ ਬੋਲਾਂ ਦੇ ਮਾਲਕ ਗਿਆਨੀ ਜੀ ਨੇ ਇੱਕ ਤੋਂ ਬਾਅਦ ਇੱਕ ਖੁਸ਼ਨੁਮਾ ਵਾਕਿਆਤ ਸੁਣਾ ਸੁਣਾ ਕੇ, ਸਾਡਾ ਸਮਾ ਸਾਕਾਰ ਅਤੇ ਆਨੰਦ ਭਰਪੂਰ ਬਣਾ ਦਿੱਤਾ। ਆਪਣੀ ਆਦਤ ਅਨੁਸਾਰ ਉਹਨਾਂ ਨੇ ਆਪਣੇ ਝੋਲੇ ਵਿਚੋਂ ਮੈਨੂੰ ਤਿੰਨ ਕਿਤਾਬਾਂ: ਸਾਦੇ ਸਿਧਰੇ ਲੇਖ, ਕੁਝ ਏਧਰੋਂ ਕੁਝ ਓਧਰੋਂ ਤੇ ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ ਦੇ ਕੇ, ਪੜ੍ਹਨ ਪਿੱਛੋਂ ਮੈਨੂੰ ਆਪਣੀ ਰਾਏ ਲਿਖਣ ਦੀ ਤਾਕੀਦ ਵੀ ਕੀਤੀ। ਇਹਨਾਂ ਵਿੱਚੋਂ 'ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ' ਵਿੱਚ ਮੇਰਾ ਉਹਨਾਂ ਬਾਰੇ ਲਿਖਿਆ ਲੇਖ ਵੀ ਸ਼ਾਮਲ ਹੈ ਜੋ ਇਸ ਤੋਂ ਪਹਿਲਾਂ ਮੇਰੇ ਵਿਦਵਾਨ ਦੋਸਤ ਹਰਭਜਨ ਸਿੰਘ ਵਕਤਾ ਦੁਆਰਾ ਸੰਪਾਦਤ ਪੁਸਤਕ 'ਇੱਕ ਵਿਲੱਖਣ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ' ਵਿੱਚ ਵੀ ਸ਼ਾਮਲ ਹੈ। ਉਹਨਾਂ ਦੀ ਲਿਖਤ ਦੀ ਗੱਲ ਕਰੀਏ ਤਾਂ ਮੈਂ 'ਪੰਜਾਬੀ ਸੱਥ ਲਾਂਬੜਾ' ਦੇ ਹਵਾਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਹਨਾਂ ਦੀ ਲਿਖਤ ਵਿੱਚੋਂ ਕਦੇ ਪ੍ਰਿੰਸੀਪਲ ਤੇਜਾ ਸਿੰਘ ਦੀ ਸ਼ੈਲੀ ਦਿੱਸਦੀ ਹੈ ਤੇ ਕਦੇ ਰੂਸੀ ਲੇਖਕ ਰਸੂਲ ਹਮਜ਼ਾਤੋਵ ਦਾ ਝੌਲਾ ਪੈਂਦਾ ਹੈ। ਮਹਾਨ ਕੀਰਤਨੀਏ, ਪ੍ਰਚਾਰਕ, ਅਲਬੇਲੇ ਸਾਹਿਤਕਾਰ ਅਤੇ ਘੁਮੱਕੜ ਬਿਰਤੀ ਦੇ ਮਾਲਕ ਹੋਣ ਕਰਕੇ, ਉਹ ਬਹੁਪੱਖੀ ਸ਼ਖ਼ਸੀਅਤ ਦੇ ਧਾਰਨੀ ਹਨ। ਸਿੱਖ ਇਤਿਹਾਸ, ਗੁਰਬਾਣੀ, ਸਭਿਆਚਾਰ, ਪੰਜਾਬੀ ਭਾਸ਼ਾ, ਰਾਜਨੀਤੀ, ਆਲਮੀ ਭੂਗੋਲ ਅਤੇ ਧਾਰਮਿਕ ਗ੍ਰੰਥਾਂ ਦੀ ਡੂੰਘੀ ਸੂਝ ਰੱਖਣ ਵਾਲੇ, ਉਹ ਤੁਰਦੇ ਫਿਰਦੇ ਵਿਸ਼ਵ ਕੋਸ਼ ਹਨ। ਪੰਡਤਾਊ ਜਾਂ ਬੋਝਲ ਸ਼ਬਦਾਵਲੀ ਤੋਂ ਰਹਿਤ ਉਹਨਾਂ ਦੀਆਂ ਲਿਖਤਾਂ ਪਾਠਕ ਦੇ ਧੁਰ ਅੰਦਰ ਤੱਕ ਰਸਾਈ ਕਰਨ ਦੀ ਤੌਫ਼ੀਕ ਰੱਖਦੀਆਂ ਹਨ। ਉਹਨਾਂ ਦੀਆਂ ਪੁਸਤਕਾਂ ਪੜ੍ਹਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਦਾਦਾ-ਦਾਦੀ ਦੀ ਗੋਦ ਵਿੱਚ ਬਹਿ ਕੇ ਬਾਤਾਂ ਸੁਣਦੇ ਹੋਈਏ। ਅੱਧੀ ਸਦੀ ਦੇ ਸਮੇ ਤੋਂ ਉਹ ਮਹਾਂਦੀਪਾਂ ਨੂੰ ਗਾਹ ਰਹੇ ਨੇ ਤੇ ਇਸ ਸਮੇ ਦੌਰਾਨ ਉਹਨਾਂ ਨੇ ਜੋ ਮਿੱਠੇ-ਕੁਸੈਲੇ ਤਜਰਬੇ ਹਾਸਲ ਕੀਤੇ, ਉਹਨਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਉਹ ਬੜੇ ਗਹੁ ਨਾਲ ਵਿਸ਼ਿਆਂ ਦੀ ਬਰੀਕੀ ਵਿੱਚ ਜਾ ਕੇ ਪਾਠਕ ਨੂੰ ਸੰਤੁਸ਼ਟ ਕਰਦੇ ਹਨ। ਉਹਨਾਂ ਦੀ ਰਚਨਾ ਸਾਹਿਤ ਦੇ ਮੂਲ ਮੰਤਵ ਸਿੱਖਿਆ ਅਤੇ ਮਨੋਰੰਜਨ ਤੇ ਖਰੀ ਉਤਰਦੀ ਹੈ। ਪਾਠਕ ਨੂੰ ਉਂਗਲੀ ਲਾ ਕੇ ਨਾਲ ਤੋਰਨਾ ਕੋਈ ਇਹਨਾਂ ਤੋਂ ਸਿੱਖੇ।
‘ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਪੁਸਤਕ ਪ੍ਰੋਫ਼ੈਸਰ ਮੋਹਨ ਸਿੰਘ ਦੁਆਰਾ ਸੰਪਾਦਤ ਕੀਤੀ ਗਈ ਹੈ ਜਿਸ ਵਿੱਚ ਗਿਆਨੀ ਜੀ ਦੇ ਜਾਣੂਆਂ ਵੱਲੋਂ ਉਹਨਾਂ ਦੀ ਸ਼ਖ਼ਸੀਅਤ ਤੇ ਲੇਖਣੀ ਦੀਆਂ ਬਾਤਾਂ ਪਾਈਆਂ ਗਈਆਂ ਹਨ। ਇਸ ਨੂੰ ਪੜ੍ਹ ਕੇ ਗਿਆਨੀ ਜੀ ਦੇ ਸਿੱਧੇ-ਸਾਦੇ ਜੀਵਨ ਪਿੱਛੇ ਲੁਕੇ ਕੱਦਾਵਾਰ ਇਨਸਾਨ ਦੇ ਭੇਤ ਖੁਲ੍ਹਦੇ ਹਨ। ਸੰਸਾਰ ਦੇ ਕੋਨੇ-ਕੋਨੇ 'ਚ ਬੈਠੇ ਉਹਨਾਂ ਦੇ ਮੁਰੀਦਾਂ ਨੇ ਆਪੋ ਆਪਣੇ ਢੰਗ ਨਾਲ ਉਹਨਾਂ ਬਾਰੇ ਲਿਖਿਆ ਹੈ। ‘ਸਾਦੇ ਸਿਧਰੇ ਲੇਖ’ ਉਹਨਾਂ ਦੀ ਸਾਦੀ ਸਰਲ ਸ਼ਖ਼ਸ਼ਅਤ ਵਾਂਗ ਬੋਲ ਚਾਲ ਦੀ ਭਾਸ਼ਾ ਵਿੱਚ, ਵੱਖ ਵੱਖ ਵਿਸ਼ਿਆਂ 'ਤੇ ਲਿਖੇ ਲੇਖ ਹਨ ਪਰ ਇਹਨਾਂ ਵਿਚਲੀ ਜਾਣਕਾਰੀ ਪੁਖਤਾ ਹੈ। ਗੱਲ ਪੰਜਾਬੀ ਸੂਬੇ ਦੇ ਇਤਿਹਾਸ ਦੀ ਹੋਵੇ ਜਾਂ ਗੁਰਮੁਖੀ ਅੱਖਰਾਂ ਦੀ ਬਰੀਕੀ ਦੀ, ਗਿਆਨੀ ਜੀ ਨੇ ਬੜੀ ਤਹਿ ਤੱਕ ਜਾ ਕੇ ਇਹਨਾਂ ਦੀ ਵਿਆਖਿਆ ਕੀਤੀ ਹੈ। ਉਹਨਾਂ ਦੀਆਂ ਕਿਤਾਬਾਂ ਦੇ ਸ਼ੁਰੂ ਵਿੱਚ ਲਿਖੇ ਇਹ ਸ਼ਬਦ: “ਕੋਈ ਕਾਪੀ ਰਾਈਟ ਨਹੀਂ ,ਬਿਨਾਂ ਆਗਿਆ ਕੋਈ ਵੀ ਛਾਪੇ" ਦਰਿਆ ਦਿਲ ਤੇ ਸਮਰਪਤ ਭਾਵਨਾ ਵਾਲੀ ਮੋਕਲੀ ਸ਼ਖ਼ਸੀਅਤ ਦੀ ਸ਼ਾਹਦੀ ਭਰਦੇ ਹਨ। ਆਲੋਚਨਾ ਨੂੰ ਖਿੜੇ ਮੱਥੇ ਕਬੂਲ ਕਰਨਾ ਗਿਆਨੀ ਜੀ ਦੀ ਸਹਿਜ ਵਿੱਚ ਵਿਚਰਨ ਵਾਲੀ ਸ਼ਖ਼ਸ਼ਅਤ ਦਾ ਦੈਵੀ ਗੁਣ ਹੈ।
ਆਪਣੀ ‘ਕੁਝ ਏਧਰੋਂ ਕੁਝ ਓਧਰੋਂ’ ਨਾਮ ਦੀ ਦਸਵੀਂ ਪੁਸਤਕ ਵਿੱਚ, ਗਿਆਨੀ ਸੰਤੋਖ ਸਿੰਘ ਨੇ, ਆਪਣੀਆਂ ਯਾਤਰਾਵਾਂ ਸ਼ਖ਼ਸੀਅਤਾਂ ਤੇ ਹੋਰ ਫੁਟਕਲ ਵਿਸ਼ਿਆਂ ਨੂੰ ਸ਼ਾਮਲ ਕੀਤਾ ਹੈ। ਘਟਨਾਵਾਂ ਦਾ ਵੇਰਵਾ ਉਹਨਾਂ ਨੇ ਏਨੀ ਬਰੀਕੀ ਨਾਲ ਦਿੱਤਾ ਹੈ ਜਿਵੇਂ ਸਾਡੀਆਂ ਅੱਖਾਂ ਸਾਹਵੇਂ ਕੋਈ ਫਿਲਮ ਚੱਲ ਰਹੀ ਹੋਵੇ। ਆਪਣੇ ਦਿਲ ਦੇ ਬਾਈ ਪਾਸ ਵਾਲੇ ਆਪ੍ਰੇਸ਼ਨ ਦੀ ਵਾਰਤਾ ਉਹਨਾਂ ਨੇ ਆਪਣੇ ਸੁਭਾਅ ਵਾਂਗ ਹਾਸੇ ਠੱਠੇ ਵਿੱਚ ਸਹਿਜ ਸੁਭਾਅ ਹੀ ਬਿਆਨ ਕਰ ਦਿਤੀ ਹੈ। ਬਿਹਾਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ, ਸਰਕਾਰੀ ਤੌਰ ਤੇ ਸੱਦਾ ਮਿਲਣਾ ਤੇ ਓਥੋਂ ਦੇ ਪ੍ਰਬੰਧਾਂ ਅਤੇ ਗੋਸ਼ਟੀਆਂ ਬਾਰੇ ਬੜੇ ਵਧੀਆ ਅੰਦਾਜ਼ ਵਿੱਚ ਜ਼ਿਕਰ ਕੀਤਾ ਹੈ। ਗਲੋਬਲ ਪੰਜਾਬੀ ਮੀਡੀਆ ਦੇ ਨੌਜਵਾਨ ਐਂਕਰਾਂ ਨੇ ਉਹਨਾਂ ਨੂੰ 'ਜਗਤ ਤਾਇਆ' ਦਾ ਖਿਤਾਬ ਦਿੱਤਾ ਹੋਇਆ ਹੈ। ਪਲਾਂ ਛਿਣਾਂ ਵਿੱਚ ਹੀ ਅਣਜਾਣ ਬੰਦੇ ਨੂੰ ਆਪਣਾ ਬਣਾ ਲੈਣ ਵਾਲੇ ਗੁਣ ਕਰਕੇ, ਮੈਂ ਉਹਨਾਂ ਦੀ ਜ਼ਿੰਦਾਦਿਲੀ ਦਾ ਸਭ ਤੋਂ ਵੱਧ ਕਾਇਲ ਹਾਂ। ਉਦਾਸੀਆਂ, ਚਿੰਤਾਵਾਂ ਨੂੰ ਜੁੱਤੀ ਦੀ ਨੋਕ 'ਤੇ ਰੱਖਣ ਵਾਲੇ ਗਿਆਨੀ ਜੀ, ਉਹ ਚਾਨਣ ਮੁਨਾਰਾ ਹਨ ਜਿਨ੍ਹਾਂ ਦੀ ਰੋਸ਼ਨੀ ਵਿੱਚ ਰਹਿ ਕੇ, ਜ਼ਿੰਦਗੀ ਪ੍ਰਤੀ ਸਕਾਰਾਤਮਕ ਪਹੁੰਚ ਰੱਖਣ ਦੀ ਪ੍ਰੇਰਨਾ ਮਿਲਦੀ ਹੈ। ਅਜਿਹੇ ਲੋਕ ਵਾਕਈ ਸਮਾਜ ਦਾ ਅਨਮੋਲ ਤੇ ਬਹੁਮੁੱਲਾ ਖਜ਼ਾਨਾ ਹਨ। ਮੇਰੀ ਪਰਵਦਗਾਰ ਅੱਗੇ ਅਰਦਾਸ ਹੈ ਕਿ ਇਹ ਸ਼ਖ਼ਸੀਅਤ ਏਸੇ ਤਰ੍ਹਾਂ ਆਪਣੇ ਵਿਚਾਰਾਂ ਤੇ ਮਿਲਣੀਆਂ ਦੀ ਮਹਿਕ ਖਿੰਡਾਉਂਦੀ ਰਹੇ! ਆਮੀਨ!
ਸਤਿੰਦਰ ਸਿੰਘ ਓਠੀ
੩੩੬,ਦਸ਼ਮੇਸ਼ ਐਵੇਨਿਊ, ਮਜੀਠਾ ਰੋਡ, ਸ੍ਰੀ ਅੰਮ੍ਰਿਤਸਰ
ਸ੍ਰੀ ਦਰਬਾਰ ਸਾਹਿਬ ਉਪਰ ਕਾਂਗਰਸ ਸਰਕਾਰ ਦਾ ਪਹਿਲਾ ਪੁਲਸ ਹਮਲਾ - ਗਿਆਨੀ ਸੰਤੋਖ ਸਿੰਘ
ਗੱਲ ਇਹ ਪੰਜ ਜੁਲਾਈ ੧੯੫੫ ਦੇ ਲੌਢੇ ਵੇਲੇ ਦੀ ਹੈ ਜਦੋਂ ਕਿ ਮੈ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਦੀਆਂ ਪਰਕਰਮਾਂ ਵਿਚ, ਗਿ: ਹਰੀ ਸਿੰਘ ਜੀ ਮੁਖ ਗ੍ਰੰਥੀ ਪਾਸੋਂ, ਸੰਗਤ ਵਿਚ ਨਾਨਕ ਪ੍ਰਕਾਸ਼ ਦੀ ਕਥਾ ਸੁਣ ਰਿਹਾ ਸਾਂ ਕਿ ਕਥਾ ਦੀ ਸਮਾਪਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਇਕ ਪ੍ਰਚਾਰਕ, ਗਿ: ਹਰਿਭਜਨ ਸਿੰਘ ਜੀ ਨੇ ਉਠ ਕੇ ਸੰਗਤਾਂ ਨੂੰ ਮੁਖ਼ਾਤਬ ਕੀਤਾ। ਗਿਆਨੀ ਜੀ ਨੇ ਜੋ ਦੱਸਿਆ ਉਸ ਦਾ ਸਾਰ ਇਉਂ ਸੀ:
ਚਾਰ ਤੇ ਪੰਜ ਜੁਲਾਈ ਦੀ ਅਧੀ ਰਾਤ ਨੂੰ ਪੁਲ਼ਸ ਨੇ ਸ੍ਰੀ ਦਰਬਾਰ ਸਾਹਿਬ ਤੇ ਪੁਲਿਸ ਨੇ ਹਮਲਾ ਕਰ ਦਿਤਾ ਹੈ। ਹਾਜਰ ਵਿਅਕਤੀਆਂ ਨੂੰ ਭੈ ਭੀਤ ਕਰਨ ਵਾਸਤੇ ਪਹਿਲਾਂ ਟੀਅਰ ਗੈਸ ਛੱਡੀ ਤੇ ਫਿਰ ਗੋਲ਼ੀ ਚਲਾਈ। ਸ੍ਰੀ ਗੁਰੂ ਰਾਮਦਾਸ ਸਰਾਂ, ਲੰਗਰ, ਦਫ਼ਤਰ ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦੀਵਾਨ ਸਥਾਨ ਸ੍ਰੀ ਮੰਜੀ ਸਾਹਿਬ ਆਦਿ ਸਥਾਨਾਂ ਉਪਰ ਪੁਲਿਸ ਨੇ ਕਬਜ਼ਾ ਕਰ ਲਿਆ ਹੈ। ਉਸ ਸਮੇ ਜਿੰਨੇ ਵੀ ਯਾਤਰੂ, ਵਾਲੰਟੀਅਰ, ਸੇਵਾਦਾਰ, ਆਗੂ ਆਦਿ ਮੌਜੂਦ ਸਨ, ਸਭ ਨੂੰ ਪੁਲਸ ਗ੍ਰਿਫਤਾਰ ਕਰਕੇ ਲੈ ਗਈ ਹੈ। ਕੁਝ ਵਿਅਕਤੀ ਗੋਲ਼ੀਆਂ ਤੇ ਟੀਅਰ ਗੈਸ ਸਦਕਾ ਜ਼ਖ਼ਮੀ ਵੀ ਹੋ ਗਏ ਹਨ।
ਅੱਜ ਦੁਨੀਆਂ ਅਤੇ ਸਾਰਾ ਸੰਸਾਰ ਇਸ ਦੁਖਾਂਤ ਨੂੰ ਆਪਣੀ ਯਾਦ 'ਚੋਂ ਕਢ ਚੁਕਾ ਹੈ। ਇਸ ਦੇ ਦੋ ਕਾਰਨ ਹਨ: ਇਕ ਤਾਂ ਵੈਸੇ ਹੀ ਆਖਿਆ ਜਾਂਦਾ ਹੈ ਕਿ ਜਨਤਾ ਦੀ ਯਾਦਦਾਸ਼ਤ ਥੋਹੜ-ਚਿਰੀ ਹੁੰਦੀ ਹੈ ਤੇ ਦੂਸਰਾ ਕਾਰਨ ਇਹ ਹੈ ਕਿ ਜੋ, ਪੰਝੀ ਸਾਲ ਪਹਿਲਾਂ, ੧੯੮੪ ਵਿਚ ਇੰਦਰਾ ਨੇ ਜੱਗੋਂ ਤੇਹਰਵੀਂ ਕਰ ਵਿਖਾਈ, ਉਸ ਦੇ ਸਾਹਮਣੇ ਉਸ ਦੇ ਪਿਉ ਦੀ ਇਹ ਕਰਤੂਤ ਤੁੱਛ ਜਿਹੀ ਜਾਪਦੀ ਹੈ।
ਸੰਖੇਪ ਵਿਚ ਇਸ ਦਾ ਪਿਛੋਕੜ ਇਉਂ ਹੈ:
ਅਗੱਸਤ ੧੯੪੭ ਵਿਚ ਅੰਗ੍ਰੇਜ਼ਾਂ ਦੇ ਚਲੇ ਜਾਣ ਪਿਛੋਂ ਰਾਜ ਕਾਂਗਰਸ ਦੇ ਬੁਰਕੇ ਹੇਠ, ਹਿੰਦੂਆਂ ਦਾ ਹੋ ਗਿਆ। ਸਿੱਖਾਂ ਦੇ ਆਗੂਆਂ ਨੂੰ ਸਦਾ ਦੀ ਤਰ੍ਹਾਂ ਸਮਾ ਲੰਘੇ ਤੇ ਪਤਾ ਲੱਗਾ ਕਿ ਸਾਡੇ ਹੱਥ ਤਾਂ 'ਘੁਗੂ' ਵੀ ਨਹੀ ਆਇਆ। ਇਹ ਹਾਲਤ ਵੇਖ ਕੇ ਇਕ ਸ਼ਕਤੀਸ਼ਾਲੀ ਗਰੁਪ ਅਕਾਲੀਆਂ ਦਾ, ਜਿਸਨੂੰ 'ਨਾਗੋਕੇ ਗਰੁਪ' ਕਿਹਾ ਜਾਂਦਾ ਸੀ, ਮਹਾਂਰਾਜਾ ਪਟਿਆਲਾ ਰਾਹੀਂ ਕਾਂਗਰਸ ਦੇ 'ਪਟੇਲ ਗਰੁਪ' ਨਾਲ਼ ਮਿਲ਼ਕੇ, ਬਖਸ਼ੀਸ਼ ਵਜੋਂ ਮਿਲ਼ੀ ਕੁਝ ਕੁ ਰਾਜਸੀ ਤਾਕਤ ਦਾ ਅਨੰਦ ਮਾਨਣ ਲੱਗ ਪਿਆ। ਇਸ ਗਰੁਪ ਵਿਚ ਜ: ਊਧਮ ਸਿੰਘ ਨਾਗੋਕੇ, ਜ: ਮੋਹਨ ਸਿੰਘ ਨਾਗੋਕੇ, ਸ: ਈਸ਼ਰ ਸਿੰਘ ਮਝੈਲ, ਜ: ਦਰਸ਼ਨ ਸਿੰਘ ਫੇਰੂਮਾਨ, ਜ: ਸੋਹਨ ਸਿੰਘ ਜਲਾਲ ਉਸਮਾ ਆਦਿ ਸ਼ਾਮਲ ਸਨ ਤੇ ਮੁਖੀ ਇਹਨਾਂ ਦਾ ਸੀ ਜ: ਊਧਮ ਸਿੰਘ ਨਾਗੋਕੇ। 'ਜਥੇਦਾਰ ਗਰੁਪ', 'ਮਝੈਲ ਗਰੁਪ' ਵੀ ਏਸੇ ਧੜੇ ਦੇ ਹੀ ਨਾਂ ਸਨ।
ਦੂਜੇ ਬੰਨੇ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਵਾਲ਼ਾ ਗਰੁਪ ਸੀ, ਜੋ ਕਿ ਇਹਨਾਂ ਦੀ ਵਿਚਾਰਧਾਰਾ ਦੇ ਉਲ਼ਟ, ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਆਜ਼ਾਦ ਹਸਤੀ ਦਾ ਮੁਦਈ ਸੀ। ਮਾਸਟਰ ਤਾਰਾ ਸਿੰਘ ਜੀ ਵਿਚਾਰਧਾਰਕ ਪੱਖੋਂ ਤਾਂ ਭਾਵੇ ਗਿਆਨੀ ਗਰੁਪ ਨਾਲ਼ ਸਨ ਪਰ ਦੋਹਾਂ ਗਰੁਪਾਂ ਦੇ ਸਾਂਝੇ ਆਗੂ ਬਣੇ ਰਹਿਣ ਦੇ ਯਤਨਾਂ ਵਿਚ ਰਹਿੰਦੇ ਸਨ। ਨਾਗੋਕੇ ਗਰੁਪ ਦਾ ਵਿਚਾਰ ਸੀ ਕਿ ਕਿਉਂਕਿ ਹੁਣ ਸਾਂਝੀਆਂ ਚੋਣਾਂ ਹੋਣ ਕਾਰਨ ਅਸੀਂ ਸਿੱਖ, ਆਪਣੀ ਤਾਕਤ ਦੇ ਸਹਾਰੇ ਸਰਕਾਰ ਤੇ ਕਾਬਜ ਨਹੀ ਹੋ ਸਕਦੇ। ਇਸ ਲਈ ਹੁਣ ਹਾਲਾਤ ਬਦਲਣ ਕਾਰਨ, ਅਸੀਂ ਰਾਜਸੀ ਤਾਕਤ ਵਿਚ ਭਾਈਵਾਲ਼ ਸਿਰਫ ਕਾਂਗਰਸ ਰਾਹੀਂ ਹੀ ਬਣ ਸਕਦੇ ਹਾਂ। ਦੂਜਾ ਗਰੁਪ ਇਸ ਵਿਚਾਰ ਦਾ ਸੀ ਕਿ ਕਾਂਗਰਸ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ ਤੇ ਕੀਤੇ ਗਏ ਵਾਅਦਿਆਂ ਤੋਂ ਕਾਂਗਰਸੀ ਆਗੂ ਮੁੱਕਰ ਗਏ ਹਨ; ਇਸ ਲਈ ਸਾਨੂੰ ਅਜ਼ਾਦ ਪੰਥਕ ਹਸਤੀ ਕਾਇਮ ਰੱਖਣ ਲਈ ਜਦੋ-ਜਹਿਦ ਕਰਨੀ ਚਾਹੀਦੀ ਹੈ। ਮਾਸਟਰ ਤਾਰਾ ਸਿੰਘ ਜੀ ਇਸ ਵਿਚਾਰ ਉਪਰ ਦ੍ਰਿੜ੍ਹ ਸਨ।
ਇਹ ਗੱਲ ਸ਼ਾਇਦ ਪਾਠਕਾਂ ਨੂੰ ਦਿਲਚਸਪ ਲੱਗੇ ਕਿ ਬਾਅਦ ਵਿਚ ਗਿਆਨੀ ਗਰੁਪ ਵੀ ਕਾਂਗਰਸ ਵਿਚ ਸਾਮਲ ਹੋ ਗਿਆ ਸੀ। ਮਾਸਟਰ ਜੀ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਵਿਚ ਸਿਰਫ ਸਿਰੜੀ ਆਗੂ ਹੀ ਰਹਿ ਗਏ ਸਨ ਤੇ ਜਾਂ ਫਿਰ ਕੁਝ ਹੋਰ 'ਲਾਂਗੜ ਭੀਂਗੜ" ਜਿਨ੍ਹਾਂ ਨੂੰ ਸਰਕਾਰੋਂ ਕੋਈ ਪ੍ਰਾਪਤੀ ਨਾ ਹੋਈ।
ਉਸ ਸਮੇ ਪੰਜਾਬ ਕਾਂਗਰਸ ਵਿਚ ਦੋ ਧੜੇ ਸਨ। ਡਾ: ਗੋਪੀ ਚੰਦ ਭਾਰਗੋ, ਜੋ ਕਿ ਉਸ ਸਮੇ ਪੰਜਾਬ ਦਾ ਮੁਖ ਮੰਤਰੀ ਸੀ, ਦੀ ਅਗਵਾਈ ਵਾਲ਼ਾ ਧੜਾ, ਹਿੰਦ ਦੇ ਹੋਮ ਮਨਿਸਟਰ ਸਰਦਾਰ ਪਟੇਲ ਦਾ ਧੜਾ ਸੀ ਤੇ ਦੂਜੇ ਬੰਨੇ ਲਾਲਾ ਭੀਮ ਸੈਨ ਸੱਚਰ ਦਾ ਧੜਾ, ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੀ ਸਰਪ੍ਰਸਤੀ ਹੇਠ ਸੀ। ਸ: ਪਰਤਾਪ ਸਿੰਘ ਕੈਰੋਂ ਇਸ ਧੜੇ ਵਿਚ ਸੀ। ਸਰਦਾਰ ਪਟੇਲ ਦੀ ਮੌਤ ਹੋ ਜਾਣ ਕਰਕੇ ਡਾਕਟਰ ਭਾਰਗੋ ਦਾ ਧੜਾ ਕਮਜੋਰ ਹੋ ਗਿਆ ਤੇ ਉਸ ਨੂੰ ਲਾਹ ਕੇ ਮੁਖ ਮੰਤਰੀ ਦੀ ਕੁਰਸੀ ਤੇ, ਪੰਡਿਤ ਨਹਿਰੂ ਦੀ ਕਿਰਪਾ ਸਦਕਾ, ਲਾਲਾ ਭੀਮ ਸੈਨ ਸੱਚਰ ਜੀ ਸਜ ਗਏ। ਸ: ਪਰਤਾਪ ਸਿੰਘ ਕੈਰੋਂ ਇਸ ਸੱਚਰ ਵਜ਼ਾਰਤ ਵਿਚ ਵਿਕਾਸ ਮੰਤਰੀ ਬਣ ਗਏ।
੧੯੫੫ ਦੀਆਂ ਗੁਰਦੁਆਰਾ ਚੋਣਾਂ, ਜੋ ਕਿ ਆਜ਼ਾਦੀ ਉਪ੍ਰੰਤ ਪਹਿਲੀ ਵਾਰ ਹੋਈਆਂ, ਕਾਂਗਰਸ ਨੇ ਨਾਗੋਕੇ ਗਰੁਪ ਦੀ ਅਗਵਾਈ ਹੇਠ 'ਖ਼ਾਲਸਾ ਦਲ' ਬਣਾ ਕੇ ਲੜੀਆਂ। ਦੂਸਰੇ ਬੰਨੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਸੀ ਜਿਸਨੇ ਪੰਜਾਬੀ ਸੂਬੇ ਨੂੰ ਆਪਣਾ ਚੋਣ-ਮਨੋਰਥ ਬਣਾ ਕੇ ਚੋਣਾਂ ਲੜੀਆਂ। ਕਮਿਊਨਿਸਟਾਂ ਦੇ 'ਦੇਸ਼ ਭਗਤ ਬੋਰਡ' ਨੇ ਸ਼੍ਰੋਮਣੀ ਅਕਾਲੀ ਦਲ ਨਾਲ਼ ਸਮਝੌਤਾ ਕਰਕੇ, ਇਸ ਚੋਣ ਵਿਚ ਹਿੱਸਾ ਲਿਆ ਤੇ ੨੫ ਸੀਟਾਂ ਜਿੱਤੀਆਂ। ਸਰਕਾਰੀ ਤਾਕਤ ਅਤੇ ਗੁਰਦੁਆਰਿਆਂ ਦੇ ਵਸੀਲੇ ਵਰਤਣ ਦੇ ਬਾਵਜੂਦ ਵੀ ਸਰਕਾਰੀ 'ਖ਼ਾਲਸਾ ਦਲ' ਦੇ ਹਥ ਕੇਵਲ 'ਤਿੰਨ ਕਾਣੇ' ਹੀ ਆਏ ਅਰਥਾਤ ੧੪੦ ਵਿਚੋਂ ਤਿੰਨ ਸੀਟਾਂ ਹੀ ਹੱਥ ਲਗੀਆਂ ਤੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਨਦਾਰ ਸਫ਼ਲਤਾ ਬਖ਼ਸ਼ ਕੇ, ਕੌਮ ਨੇ ਆਪਣਾ ਆਗੂ ਸਵੀਕਾਰ ਕਰ ਲਿਆ।
ਪੰਜਾਬੀ ਸੂਬੇ ਦੇ ਮੁੱਦੇ ਤੇ ਲੜੀ ਗਈ ਇਲੈਕਸ਼ਨ ਜਿੱਤਣ ਉਪ੍ਰੰਤ, ਇਸ ਦੀ ਪ੍ਰਾਪਤੀ ਹਿਤ ਉਦਮ ਕਰਨਾ ਵੀ ਜ਼ਰੂਰੀ ਸੀ। ਸੋ ਸ਼੍ਰੋਮਣੀ ਅਕਾਲੀ ਦਲ ਨੇ "ਪੰਜਾਬੀ ਸੂਬਾ ਜਿੰਦਾਬਾਦ" ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ ਤੇ ਸਰਕਾਰ ਨੇ ਅਕਾਲੀ ਫੜ ਫੜ ਜੇਲ੍ਹਾਂ ਵਿਚ ਤੁੰਨਣੇ ਸ਼ੁਰੂ ਕਰ ਦਿਤੇ। ਇਸ ਤਰ੍ਹਾਂ ਮੋਰਚਾ ਆਰੰਭ ਹੋ ਗਿਆ ਜਿਸ ਨੂੰ "ਪੰਜਾਬੀ ਸੂਬਾ ਜਿੰਦਾਬਾਦ" ਵਾਲ਼ਾ ਮੋਰਚਾ ਆਖਿਆ ਜਾਂਦਾ ਹੈ।
ਬਾਰਾਂ ਹਜ਼ਾਰ ਅਕਾਲੀ ਸੱਤਿਆਗ੍ਰਹੀ, ਕੁਝ ਹਫ਼ਤਿਆਂ ਵਿਚ ਹੀ ਜੇਲ੍ਹਾਂ ਅੰਦਰ ਜਾ ਬਿਰਾਜਮਾਨ ਹੋਏ। ਇਹ ਵੇਖ ਕੇ ਸਰਕਾਰ ਬੁਖ਼ਲਾ ਗਈ ਤੇ ਉਸ ਨੇ ਚਾਰ ਤੇ ਪੰਜ ਜੁਲਾਈ ਦੀ ਰਾਤ ਨੂੰ, ਡੀ. ਆਈ. ਜੀ. ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਪੁਲਸ ਐਕਸ਼ਨ ਕਰਕੇ, ਮੋਰਚਾ ਬੰਦ ਕਰਨਾ ਚਾਹਿਆ। ਉਸ ਨੇ ਸੋਚਿਆ ਕਿ ਵਾਲੰਟੀਅਰਾਂ ਦੇ ਤੁਰਨ ਦੀ ਥਾਂ, ਟਿਕਣ ਦੀ ਥਾਂ, ਲੰਗਰ ਛਕਣ ਦੀ ਥਾਂ ਉਪਰ ਕਬਜ਼ਾ ਕਰਕੇ ਅਤੇ ਆਏ ਹੋਏ ਵਾਲੰਟੀਅਰਾਂ ਨੂੰ ਇਕ ਦਮ ਫੜ ਕੇ, ਗੋਲ਼ੀ ਚਲਾ ਕੇ, ਲੰਗਰ ਆਦਿ ਬੰਦ ਕਰਕੇ ਮੋਰਚਾ ਫੇਹਲ ਕਰ ਦਿਆਂਗੇ ਪਰ ਹੋਇਆ ਇਸ ਤੋਂ ਉਲ਼ਟ। ਜਿਉਂ ਹੀ ਸਿੱਖ ਸੰਗਤਾਂ ਵਿਚ ਇਹ ਦੁਖਦਾਈ ਖ਼ਬਰ ਪੁਜੀ, ਸੰਗਤਾਂ ਵਿਚ ਅਥਾਹ ਜੋਸ਼ ਤੇ ਰੋਸ ਫੈਲ ਗਿਆ। ਥਾਂ ਥਾਂ ਸੰਗਤਾਂ ਮੋਰਚੇ ਲਈ ਉਠ ਖਲੋਤੀਆਂ। ਲੰਗਰ ਤੇ ਸਰਕਾਰੀ ਕਬਜ਼ੇ ਦੀ ਖ਼ਬਰ ਸੁਣ ਕੇ, ਅੰਮ੍ਰਿਤਸਰ ਸ਼ਹਿਰ ਦੀਆਂ ਬੀਬੀਆਂ ਨੇ ਘਰਾਂ ਤੋਂ ਲੰਗਰ ਪਕਾ ਕੇ, ਕੋਠਿਆਂ ਉਪਰੋਂ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਪੁਚਾਉਣਾ ਸ਼ੁਰੂ ਦਿਤਾ। ਸਰਕਾਰ ਨੂੰ "ਲੇਨੇ ਕੇ ਦੇਨੇ ਪੜ ਗਏ।" ਸਰਕਾਰ ਘਬਰਾ ਗਈ ਤੇ ਉਸਨੇ "ਪੰਜਾਬੀ ਸੂਬਾ ਜਿੰਦਾਬਾਦ" ਦੇ ਨਾਹਰੇ ਤੋਂ ਪਾਬੰਦੀ ਵਾਪਸ ਲੈ ਲਈ। ਸਰਕਾਰ ਦਾ ਮੁਖੀ, ਮੁਖ ਮੰਤਰੀ ਲਾਲਾ ਭੀਮ ਸੈਨ ਸੱਚਰ, ਆਪ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਹਾਜਰ ਹੋਇਆ। ਭਰੀ ਸੰਗਤ ਵਿਚ ਦੋਵੇਂ ਹੱਥ ਜੋੜ ਕੇ, ਗਿੜਗੜਾ ਕੇ ਮੁਆਫ਼ੀ ਮੰਗੀ। ਪਸਚਾਤਾਪ ਵਜੋਂ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ। ਉਸ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਹਾਜਰ ਹੋ ਕੇ, ਮੁਆਫ਼ੀ ਮੰਗਦੇ ਦੀ ਫ਼ੋਟੋ ਮੇਰੇ ਪਾਸ ਸੀ ਜੋ ਕਿ ਹੁਣ ਕਾਗਜ਼ਾਂ ਵਿਚੋਂ ਲਭ ਨਹੀ ਰਹੀ। ਇਹ ਤਸਵੀਰ ਦਿੱਲੀ ਤੋਂ ਛਪਣ ਵਾਲ਼ੇ 'ਸਚਿਤਰ ਕੌਮੀ ਏਕਤਾ' ਵਿਚ ਛਪੀ ਸੀ।
੧੯੮੪ ਵਿਚ ਏਨਾ ਕੁਝ ਹੋਇਆ ਪਰ ਸਰਕਾਰ ਵੱਲੋਂ, ਅਜੇ ਤੱਕ ਕਾਲ਼ੀ ਕੁੱਤੀ ਨੇ ਵੀ ਮੁਆਫ਼ੀ ਦਾ ਲਫ਼ਜ਼ ਵਰਤਣ ਦੀ ਲੋੜ ਨਹੀ ਸਮਝੀ।
ਇਹ ਇਕ ਵੱਖਰੀ ਕਹਾਣੀ ਹੈ ਕਿ ਭੀਮ ਸੈਨ ਸੱਚਰ ਨੂੰ ਉੜੀਸਾ ਦਾ ਗਵਰਨਰ ਲਗਾ ਦਿਤਾ ਗਿਆ ਤੇ ਉਸ ਦੀ ਥਾਂ, ਪੰਡਿਤ ਨਹਿਰੂ ਨੇ, ਸ: ਪਰਤਾਪ ਸਿੰਘ ਕੈਰੋਂ ਨੂੰ ਥਾਪੜਾ ਦੇ ਕੇ, ਮੁਖ ਮੰਤਰੀ ਥਾਪ ਦਿਤਾ ਜਿਸ ਨੇ ਫਿਰ ਪੰਡਿਤ ਨਹਿਰੂ ਦੀ ਮੌਤ ਤਕ ਚੰਮ ਦੀਆਂ ਚਲਾਈਆਂ। ਜੋ ਵੀ ਉਠਿਆ ਰਗੜ ਕੇ ਰੱਖ ਦਿਤਾ। ੨੭ ਮਈ ੧੯੬੪ ਅਰਥਾਤ ਨਹਿਰੂ ਦੀ ਮੌਤ ਤਕ, ਤਕਰੀਬਨ ਸਾਢੇ ਅੱਠ ਸਾਲ, ਉਸ ਨੇ ਕਿਸੇ ਨੂੰ ਕੁਸਕਣ ਨਹੀ ਦਿਤਾ। ਚਾਰ ਚੁਫੇਰੇ ਓਸੇ ਦੀ ਤੂਤੀ ਹੀ ਬੋਲਦੀ ਰਹੀ। "ਕੁਚਲ ਦੂੰ, ਕੁਚਲ ਦੂੰ" ਪੰਜਾਬ ਵਿਚ ਹੁੰਦੀ ਰਹੀ। ਨਹਿਰੂ ਦੇ ਸਿਰ ਤੇ ਹੀ ਇਹ ਸਭ ਛਾਲ਼ਾਂ ਵੱਜਦੀਆਂ ਸਨ। ਨਹਿਰੂ ਨਾ ਰਿਹਾ ਤਾਂ ਕਾਬਲੀਅਤ, ਵਿਦਿਆ, ਚੁਸਤੀ, ਚਲਾਕੀ, ਧਕੇਸ਼ਾਹੀ ਆਦਿ ਸਭ ਧਰੀਆਂ ਧਰਾਈਆਂ ਰਹਿ ਗਈਆਂ। ਸੱਚ ਹੈ,"ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲ॥" (ਜਪੁ ਜੀ) ਵਿਰੋਧੀਆਂ ਨੇ ਪਹਿਲਾਂ ਉਸ ਦੀ ਸਰਕਾਰ ਖੋਹੀ ਤੇ ਫਿਰ ਉਸ ਦੀ ਜਾਨ ਵੀ ਖੋਹ ਲਈ। ਪਹਿਰਾਂ ਬਧੀ ਲਾਸ਼ ਜੀ. ਟੀ. ਰੋਡ ਤੇ ਲਾਵਾਰਸ ਪਈ ਰਹੀ।
ਕਥਾ : ਸੁਣ ਹਰਿ ਕਥਾ ਉਤਾਰੀ ਮੈਲੁ - ਗਿਆਨੀ ਸੰਤੋਖ ਸਿੰਘ
ਇਕ ਮੁਲਕ ਵਿਚ ਮੈਂ ਆਪਣੀ ਚੌਥੀ ਕਿਤਾਬ 'ਬਾਤਾਂ ਬੀਤੇ ਦੀਆਂ' ਪਾਠਕਾਂ ਦੇ ਹੱਥੀਂ ਅਪੜਾਉਣ ਵਾਸਤੇ ਗਿਆ। ਜਿਵੇਂ ਮੁੱਲਾਂ ਦੀ ਦੌੜ ਜੇ ਮਸੀਤ ਤੱਕ ਹੁੰਦੀ ਹੈ ਤਾਂ ਗਿਆਨੀ ਦੀ ਦੌੜ ਗੁਰਦੁਆਰੇ ਤੋਂ ਅੱਗੇ ਕਿਵੇਂ ਲੰਘ ਸਕਦੀ ਹੈ! ਭਾਵੇਂ ਕਿ ਉਸ ਮੁਲਕ ਵਿਚ ਮੇਰੇ ਵਾਕਫਕਾਰ ਸੱਜਣ ਅਤੇ ਰਿਸ਼ਤੇਦਾਰ ਵੀ ਸਨ, ਪਰ ਆਪਣੇ ਸੁਭਾ ਅਨੁਸਾਰ ਓਥੇ ਜਾ ਕੇ ਮੈਂ ਗੁਰਦਆਰਾ ਸਾਹਿਬ ਵਿਚ ਹੀ ਡੇਰਾ ਲਾਉਣਾ ਸੀ ਤੇ ਲਾ ਵੀ ਲਿਆ। ਉਸ ਗੁਰਦੁਆਰਾ ਸਾਹਿਬ ਜੀ ਵਿਚ ਦੇਸੋਂ ਆਏ ਇਕ ਗਿਆਨੀ ਜੀ ਕਥਾ ਕਰਿਆ ਕਰਦੇ ਸਨ ਤੇ ਉਸ ਸਮੇ ਉਹ ਦੇਸ ਨੂੰ ਵਾਪਸ ਮੁੜ ਰਹੇ ਸਨ। ਮੈਨੂੰ ਉਹਨਾਂ ਨੇ ਕਿਹਾ ਕਿ ਪੰਜ ਸੱਤ ਬਜ਼ੁਰਗ ਆ ਜਾਂਦੇ ਹਨ ਸ਼ਾਮ ਨੂੰ ਰਹਰਾਸਿ ਸਾਹਿਬ ਦੇ ਪਾਠ ਤੋਂ ਪਿੱਛੋਂ। ਜਿੰਨੇ ਦਿਨ ਤੁਸੀਂ ਏਥੇ ਹੋ ਉਹਨਾਂ ਨੂੰ ਕਥਾ ਸੁਣਾ ਦਿਆ ਕਰੋ। ''ਸੱਤ ਬਚਨ ਜੀ'' ਆਖ ਕੇ ਮੈਂ ਇਹ ਸੇਵਾ ਮੰਨ ਲਈ। ਕਮੇਟੀ ਨੇ ਨਾ ਮੈਨੂੰ ਕਰਨ ਲਈ ਕਿਹਾ ਕਥਾ ਤੇ ਨਾ ਹੀ ਨਾ ਕਰਨ ਵਾਸਤੇ ਕਿਹਾ। ਮੈਂ ਵੀ ਇਸ ਬਾਰੇ ਕਿਸੇ ਨਾਲ਼ ਗੱਲ ਕਰਨ ਦੀ ਲੋੜ ਨਾ ਸਮਝੀ। ਸੰਗਤ ਭਾਵੇਂ ਸਵਾਈ ਹੀ ਸੀ ਪਰ ਅੱਧਾ ਕੁ ਘੰਟਾ ਵਾਹਵਾ ਸੰਗਤੀ ਧਾਰਮਿਕ ਸਮਾਗਮ ਹੋ ਜਾਣਾ।
ਕਥਾ ਤੋਂ ਇਲਾਵਾ ਸੁਭਾ ਕੜਾਹ ਪ੍ਰਸ਼ਾਦ ਦੀ ਥੋਹੜੀ ਜਿਹੀ ਦੇਗ ਬਣਾਉਣ ਲਈ ਵੀ ਉਸ ਜਾ ਰਹੇ ਗਿਆਨੀ ਜੀ ਨੇ ਹੀ ਆਖ ਦਿਤਾ। ਪਹਿਲੇ ਦਿਨ ਤੇ ਮੈਂ ਦੇਗ ਬਣਾ ਲਈ ਪਰ ਦੂਜੇ ਦਿਨ ਮੇਰੇ ਤੋਂ ਪਹਿਲਾਂ ਹੀ, ਗੁਰਦੁਆਰਾ ਸਾਹਿਬ ਵਿਚ ਰਹਿ ਰਹੇ ਇਕ ਨੌਜਵਾਨ ਵਿਦਿਆਰਥੀ ਨੇ ਖ਼ੁਦ ਦੇਗ ਬਣਾ ਲਈ। ਫਿਰ ਹਰ ਰੋਜ ਓਹੀ ਨੌਜਵਾਨ ਬਣਾਉਂਦਾ ਰਿਹਾ। ਕਥਾ ਕਰਨ ਦੀ ਹਿਦਾਇਤ ਦੇ ਸਮੇ ਜਾ ਰਹੇ ਗਿਆਨੀ ਜੀ ਨੇ ਇਹ ਵੀ ਦੱਸਿਆ ਸੀ ਕਿ ਕਮੇਟੀ ਵੱਲੋਂ ਸਖ਼ਤੀ ਨਾਲ਼ ਹੁਕਮ ਹੈ ਕਿ ਕਥਾ ਦੀ ਸਮਾਪਤੀ ਦਾ ਸਮਾ ਬਿਲਕੁਲ ਇਕ ਮਿੰਟ ਵੀ ਉਪਰ ਨਹੀਂ ਹੋਣਾ ਚਾਹੀਦਾ। ਨੇੜੇ ਦੇ ਘਰ ਵਿਚ ੲਕਿ ਬਜ਼ੁਰਗ ਸੱਜਣ ਰਹਿੰਦੇ ਸਨ ਤੇ ਹਰੇਕ ਸ਼ਾਮ ਓਹੀ ਆ ਕੇ ਕਰਿਆ ਕਰਦੇ ਸਨ। ਰਹਰਾਸਿ ਦਾ ਪਾਠ ਕਰਨ ਵਾਲ਼ੇ ਬਜ਼ੁਰਗ ਗੁਰਮੁਖ ਜਨ ਵਧ ਤੋਂ ਵਧ ਪਾਠ ਦਾ ਸਮਾ ਲੇਟ ਕਰਿਆ ਕਰਨ, ਜਿਸ ਨਾਲ ਕਥਾ ਵਾਸਤੇ ਸਮਾ ਬਹੁਤ ਹੀ ਥੋਹੜਾ ਬਚਿਆ ਕਰੇ ਤੇ ਇਸ ਵਿਚ ਹਰ ਰੋਜ ਵਾਧਾ ਵੀ ਕਰੀ ਜਾ ਰਹੇ ਸਨ ਨਾਲ਼ ਹੀ ਹਰ ਰੋਜ ਸਹਿੰਦਾ ਸਹਿੰਦਾ ਮੈਨੂੰ ਉਪਦੇਸ਼ ਵੀ ਕਰਿਆ ਕਰਨ, ਜਿਸ ਦਾ ਭਾਵ ਹੁੰਦਾ ਸੀ ਕਿ ਕਥਾ ਵਿਚ ਕੀ ਪਿਆ ਹੈ! ਮੈਂ ਬਾਣੀ ਪੜ੍ਹਿਆ ਕਰਾਂ। ਮੈਂ ਅੱਧੀ ਕੁ ਸਦੀ ਪਹਿਲਾਂ ਸੁਣਿਆਂ ਤੇ ਹੋਇਆ ਸੀ ਕਿ ਪੰਥ ਵਿਚ ਇਕ ਅਜਿਹਾ ਚੜ੍ਹਦੀਕਲਾ ਵਾਲ਼ਾ ਜਥਾ ਵੀ ਹੈ ਜੋ ਕਥਾ ਕਰਨ ਦੇ ਖ਼ਿਲਾਫ਼ ਹੈ ਪਰ ਇਸ ਬਾਰੇ ਕੋਈ ਪੱਕਾ ਯਕੀਨ ਜਿਹਾ ਨਹੀਂ ਸੀ। ਰੋਜ ਰੋਜ ਉਹਨਾਂ ਦਾ ਉਪਦੇਸ਼ ਸੁਣ ਕੇ, ਇਕ ਦਿਨ ਸਹਿਜ ਸੁਭਾ ਹੀ ਮੇਰੇ ਮੂਹੋਂ ਅਨੰਦ ਸਾਹਿਬ ਦੀ ਇਹ ਤੁਕ ਨਿਕਲ਼ ਗਈ:
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਇਹਿ॥ (੯੧੯)
ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਉਪਦੇਸ਼ ਦੇਣਾ ਬੰਦ ਕਰ ਦਿਤਾ।
ਗੱਲ ਆਈ ਗਈ ਹੋ ਗਈ।
ਇਸ ਘਟਨਾ ਤੋਂ ਕੁਝ ਸਮਾ ਬਾਅਦ ਗ੍ਰਿਫ਼ਿਥ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿਚੋਂ ਇਕ ਕਿਤਾਬ ਮੇਰੇ ਹੱਥ ਲੱਗੀ ਜੋ ਕਿ ਇਕ ਹੋ ਚੁੱਕੇ ਧਾਰਮਿਕ ਵਿਅਕਤੀ ਦੀ ਲਿਖੀ ਹੋਈ ਸੀ ਤੇ ਉਹ ਗੁਰਮੁਖ ਜਨ, ਸਨ ਵੀ ਉਸ ਜਥੇ ਦੇ ਸਾਬਕਾ ਮੁਖੀ। ਉਹ ਸਾਰੀ ਦੀ ਸਾਰੀ ਕਿਤਾਬ ਕਥਾ ਦੇ ਵਿਰੁਧ ਸੀ। ਕਥਾ ਕਰਨ ਤੋਂ ਬਿਲਕੁਲ ਵਰਜਿਆ ਹੋਇਆ ਸੀ ਉਸ ਕਿਤਾਬ ਦੀ ਲਿਖਤ ਅਨੁਸਾਰ। ਫਿਰ ਮੈਨੂੰ ਅਸਲੀ ਗੱਲ ਦੀ ਸਮਝ ਆਈ ਕਿ ਉਹ ਬਜ਼ੁਰਗ ਗੁਰਮੁਖ ਜਨ ਕਥਾ ਵਿਚ ਰੁਕਾਵਟ ਪਾਉਣ ਦਾ ਯਤਨ ਕਿਉਂ ਕਰਦੇ ਸਨ।
ਗੁਰੂ ਘਰ ਵਿਚ ਕਥਾ ਦੀ ਮਰਯਾਦਾ ਤੇ ਗੁਰੂ ਸਾਹਿਬਾਨ ਦੇ ਸਰੀਰਕ ਜਾਮੇ ਵਿਚ ਵਿਚਰਨ ਦੇ ਸਮੇ ਤੋਂ ਹੀ ਚੱਲਦੀ ਆ ਰਹੀ ਹੈ ਤੇ ਹੁਣ ਵੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ, ਅੰਮ੍ਰਿਤ ਵੇਲ਼ੇ, ਆਸਾ ਕੀ ਵਾਰ ਦੇ ਭੋਗ ਪਿੱਛੋਂ ਉਸ ਦਿਨ, ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵੇਲ਼ੇ ਪ੍ਰਕਾਸ਼ਮਾਨ ਹੋ ਕੇ, ਤਖ਼ਤ ਉਪਰ ਬਿਰਾਜਮਾਨ ਹੋਣ ਸਮੇ ਆਏ ਪਹਿਲੇ ਮੁਖਵਾਕ ਦੀ ਕਥਾ ਕੀਤੀ ਜਾਂਦੀ ਹੈ। ਸ਼ਾਮ ਨੂੰ ਕਿਸੇ ਇਤਿਹਾਸਕ ਗ੍ਰੰਥ ਦੀ ਕਥਾ ਹੁੰਦੀ ਹੈ। ਕਥਾ ਵਾਲ਼ਾ ਇਤਿਹਾਸਕ ਗ੍ਰੰਥ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰ ਬਿਲਾਸ, ਭਾਈ ਗੁਰਦਾਸ ਜੀ ਦੀਆਂ ਵਾਰਾਂ ਆਦਿ ਵਿਚੋਂ ਕੋਈ ਵੀ ਹੋ ਸਕਦਾ ਹੈ।
ਸਿੱਖ ਪੰਥ ਦੀਆਂ ਬਹੁਤ ਹੀ ਮਹਤਵਪੂਰਨ ਵਿੱਦਿਆ ਦੀਆਂ ਟਕਸਾਲਾਂ ਵਿਚ ਗੁਰਬਾਣੀ ਅਤੇ ਇਤਿਹਾਸਕ ਗ੍ਰੰਥਾਂ ਦੀ ਕਥਾ ਸਿਖਾਉਣ ਅਤੇ ਕਰਨ ਨੂੰ ਸਭ ਤੋਂ ਵਧ ਮਹੱਤਵ ਦਿਤਾ ਜਾਂਦਾ ਸੀ/ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੀ ਫੁਰਮਾਣ ਹੈ, ''ਸਭ ਤੇ ਊਤਮ ਹਰਿ ਕੀ ਕਥਾ॥'' (੨੬੫) ਸੁਣ ਹਰਿ ਕਥਾ ਉਤਾਰੀ ਮੈਲੁ॥ (੧੭੮) ਆਦਿ ੧੪੨ ਵਾਰ ਗੁਰਬਾਣੀ ਵਿਚ ਕਥਾ ਦਾ ਜ਼ਿਕਰ ਆਇਆ ਹੈ। ਦਮਦਮੀ ਟਕਸਾਲ ਮਹਿਤੇ ਵਿਖੇ, ਸੱਚਖੰਡ ਵਾਸੀ ਸ੍ਰੀ ਮਾਨ ਸੰਤ ਕਰਤਾਰ ਸਿੰਘ ਖ਼ਾਲਸਾ ਜੀ ਦੀ ਅਗਵਾਈ ਵਾਲ਼ੇ ਸਮੇ, ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਵਿਚ ਵਿਦਿਆਰਥੀਆਂ ਨੂੰ ਕਥਾ ਦੇ ਨਾਲ਼ ਨਾਲ਼ ਗੁਰਮਤਿ ਸੰਗੀਤ ਦੁਆਰਾਕੀਰਤਨ ਸਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਓਥੇ ਮੇਰੇ ਗੁਰਭਾਈ ਪ੍ਰਿੰਸੀਪਲ ਬਲਦੇਵ ਸਿੰਘ ਜੀ ਵਾਹਵਾ ਸਮਾ, ਰਾਗਾਂ ਉਪਰ ਨਿਰਧਾਰਤ ਕੀਰਤਨ ਵਿਦਿਆਰਥੀਆਂ ਨੂੰ ਸਿਖਾਉਂਦੇ ਰਹੇ।
ਫਿਰ ਕਥਾ ਦੀ ਗੱਲ ਕਰੀਏ। ਬਚਪਨ ਤੋਂ ਹੀ ਸੁਣਦਾ ਆ ਰਿਹਾ ਸਾਂ ਕਿ ਕਥਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਪਾਠੀ ਸਿੰਘ ਕਿਸੇ ਗ੍ਰੰਥ ਵਿਚੋਂ ਇਕ ਤੁਕ ਪੜ੍ਹਦਾ ਹੈ ਤੇ ਦੂਜਾ ਗਿਆਨੀ ਸਿੰਘ ਉਸ ਤੁਕ ਦੇ ਅਰਥ ਕਰਕੇ ਸੰਗਤ ਨੂੰ ਸੁਣਾਉਂਦਾ ਹੈ। ਸਾਡੇ ਨੇੜੇ, ਮੇਰੀ ਸਤਿਕਾਰ ਯੋਗ ਚਾਚੀ ਜੀ ਦੇ ਪੇਕੇ ਪਿੰਡ ਵਿਚ, ਵੈਰੋ ਨੰਗਲ ਪਿੰਡ, ਦੋਹਾਂ ਵੈਰੋ ਨੰਗਲਾਂ ਦੇ ਵਿਚਕਾਰ, ਛੇਵੇਂ ਪਾਤਿਸ਼ਾਹ ਦੀ ਯਾਦ ਵਿਚ ਗੁਰਦੁਆਰਾ ਗੁਰੂਆਣਾ ਹੈ ਜੋ ਕਿ ਸਾਡੇ ਪਿੰਡ ਸੂਰੋ ਪੱਡਾ ਤੋਂ ਦੋ ਮੀਲ ਦੀ ਵਿੱਥ ਉਪਰ ਹੈ। ਦੋਹਾਂ ਪਿੰਡਾਂ ਦੇ ਵਿਚਕਾਰ ਓਦੋਂ ਕੱਚਾ ਪਹਿਆ ਹੁੰਦਾ ਸੀ ਜੋ ਹੁਣ ਪੱਕੀ ਸੜਕ ਬਣ ਚੁੱਕੀ ਹੈ ਤੇ ਅੰਮ੍ਰਿਤਸਰ ਤੋਂ ਮਹਿਤੇ ਨੂੰ ਜਾਣ ਵਾਲ਼ੀ ਸੜਕ ਉਪਰ, ਤੇਈਵੇਂ ਮੀਲ ਉਪਰ ਜਾ ਕੇ ਮਿਲ਼ਦੀ ਹੈ। ਉਸ ਪਹੇ ਉਪਰ ਇਕ ਵੱਡਾ ਸਾਰਾ ਪੱਥਰ ਗੱਡਿਆ ਹੋਇਆ ਹੁੰਦਾ ਸੀ ਜੇਹੜਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੋਹਾਂ ਜ਼ਿਲ੍ਹਿਆਂ ਦੀ ਹੱਦ ਦਰਸਾਉਂਦਾ ਸੀ। ਰਿਆਸਤ ਕਪੂਰਥਲਾ, ਹੁਣ ਜ਼ਿਲ੍ਹਾ ਕਪੂਰਥਲਾ ਵਿਚਲੇ ਪਿੰਡ, ਸੰਗੋਜਲਾ ਤੋਂ ਹੀ ਮੇਰੇ ਸਤਿਕਾਰ ਯੋਗ ਸਵਰਗਵਾਸੀ ਦਾਦੀ ਮਾਂ ਜੀ ਇੰਦਰ ਕੌਰ ਦਾ ਪਰਵਾਰ, ਭਿੰਡਰਾਂ ਵਾਲ਼ੇ ਜਥੇ ਦਾ ਸ਼ਰਧਾਲੂ ਸੀ। ਗੁਰੂਆਣਾ ਗੁਰਦੁਆਰਾ ਸਾਹਿਬ ਵਿਚ, ਸ੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲ਼ਿਆਂ ਦੇ ਕਥਾ ਵਾਸਤੇ ਆਉਣ ਦੀ ਖ਼ਬਰ ਸੁਣ ਕੇ, ਮੇਰੇ ਭਾਈਆ ਜੀ (ਪਿਤਾ) ਦੇ ਮਾਮਾ ਜੀ, ਸਵੱਗਵਾਸੀ ਭਾਈ ਸੋਹਣ ਸਿੰਘ ਜੀ, ਵੀ ਆਪਣੇ ਪਿੰਡ ਸੰਗੋਜਲੇ ਤੋਂ ਸਾਡੇ ਘਰ ਆਏ ਹੋਏ ਸਨ। ਜਿੰਨਾ ਕੁ ਮੈਨੂੰ ਯਾਦ ਹੈ, ਇਕ ਦਿਨ ਲੌਢੇ ਕੁ ਵੇਲ਼ੇ ਮੈਂ ਤੇ ਕੁਝ ਹੋਰ ਪਰਵਾਰਕ ਜੀ ਵੀ ਮਾਮਾ ਜੀ ਦੀ ਅਗਵਾਈ ਹੇਠ ਸੰਤ ਜੀ ਦੀ ਕਥਾ ਸੁਣਨ ਵਾਸਤੇ ਵੈਰੋ ਨੰਗਲ ਨੂੰ ਤੁਰ ਪਏ। ਕਥਾ ਸ਼ਬਦ ਵੀ ਓਦੋਂ ਮੈਂ ਪਹਿਲੀ ਵਾਰ ਹੀ ਸੁਣਿਆਂ ਸੀ। ਜਦੋਂ ਦੋਹਾਂ ਪਿੰਡਾਂ ਵਿਚਲੇ ਪਹੇ ਉਪਰ ਗੱਡੇ ਹੋਏ ਪੱਥਰ ਕੋਲ਼, ਜਿਸ ਨੂੰ ਅਸੀਂ ਝੱਡਾ ਆਖਿਆ ਕਰਦੇ ਸਾਂ ਅਤੇ ਕੁਝ ਸਮਾ ਪਿੱਛੋਂ ਡੰਗਰ ਚਾਰਨ ਸਮੇ ਉਸ ਉਪਰ ਚੜ੍ਹਨ ਉਤਰਨ ਦੀ ਖੇਡ ਵੀ ਖੇਡਿਆ ਕਰਦੇ ਸਾਂ, ਪੁੱਜੇ ਤਾਂ ਮਾਮਾ ਜੀ ਨੇ ਰੁਕ ਕੇ ਪਹਿਲਾਂ ਪਿੱਛੇ ਨੂੰ ਮੁੜ ਕੇ ਸਾਡੇ ਪਿੰਡ ਵੱਲ ਵੇਖਿਆ ਤੇ ਫਿਰ ਅਗਲੇ ਪਿੰਡ ਵੈਰੋ ਨੰਗਲ ਵੱਲ ਵੇਖਿਆ ਤੇ ਆਖਿਆ, ''ਪੂਰੇ ਦੋ ਮੀਲ। ਝੱਡਿਉਂ ਏਧਰ ਵੀ ਇਕ ਮੀਲ ਤੇ ਝੱਡਿਉਂ ਓਧਰ ਵੀ ਇਕ ਮੀਲ।'' ਓਦੋਂ ਮੈਂ ਮੀਲ ਸ਼ਬਦ ਵੀ ਪਹਿਲੀ ਵਾਰ ਹੀ ਸੁਣਿਆਂ ਸੀ। ਸਮਾ ੧੯੫੦ ਤੋਂ ਪਹਿਲਾਂ ਅਤੇ ੧੯੪੭ ਦੇ ਪਿੱਛੋਂ ਵਿਚਕਾਰਲੇ ਕਿਸੇ ਸਾਲ ਦਾ ਹੋਵੇਗਾ।
ਓਥੇ ਗਏ। ਅੱਗੇ ਸੰਤ ਜੀ ਕਥਾ ਕਰ ਰਹੇ ਸਨ। ਕਥਾ ਕੀ ਹੋ ਰਹੀ ਸੀ, ਇਸ ਬਾਰੇ ਮੈਨੂੰ ਕੀ ਪਤਾ ਲੱਗਣਾ ਸੀ! ਵੈਸੇ ਇਕ ਕੁਝ ਭਾਰੀ ਜਿਹੇ ਸਰੀਰ ਅਤੇ ਮਨ ਮੋਹਕ ਸ਼ਖ਼ਸੀਅਤ ਵਾਲ਼ੇ ਸੱਜਣ ਉਚੇ ਥਾਂ ਬੈਠੇ ਕੁਝ ਬੋਲ ਰਹੇ ਸਨ। ਬੱਸ ਏਨਾ ਹੀ ਯਾਦ ਹੈ।
ਉਸ ਤੋਂ ਕੁਝ ਸਮਾ ਬਾਅਦ ਤੱਕ ਮੱਸਿਆ ਸਮੇ ਗੁਰੂਆਣੇ ਵੈਰੋ ਨੰਗਲ, ਆਪਣੇ ਨਾਨਕੇ ਪਿੰਡ ਉਦੋਕੇ, ਅਤੇ ਬਾਬਾ ਬਕਾਲਾ ਵਿਖੇ ਢਾਡੀਆਂ, ਕਵੀਸ਼ਰਾਂ ਨੂੰ ਬੋਲਦਿਆਂ ਸੁਣਿਆਂ ਕਰਦੇ ਸਾਂ ਅਤੇ ਮੇਜ ਉਪਰ ਵਾਜਾ ਰੱਖ ਕੇ ਇਕ ਜਣਾ ਗਾਉਣ ਅਤੇ ਨਾਲ਼ ਨਾਲ਼ ਢਾਡੀਆਂ ਵਾਂਗ, ਕੋਈ ਪ੍ਰਸੰਗ ਸੁਣਾਉਣ ਵਾਲ਼ਾ ਤੇ ਥੱਲੇ ਬੈਠ ਕੇ ਇਕ ਢੋਲਕੀ ਅਤੇ ਦੋ ਚਿਮਟੇ ਵਜਾਉਣ ਵਾਲ਼ੇ ਜੋ ਕਰਿਆ ਕਰਦੇ ਸਨ ਉਸ ਨੂੰ ਹੀ ਅਸੀਂ ਕੀਰਤਨ ਸਮਝਦੇ ਸਾਂ।
ਜਦੋਂ ੧੯੫੨ ਦੀ ਦੀਵਾਲੀ ਤੇ ਭਾਈਆ ਜੀ ਕਰਾਏ ਦੇ ਸਾਈਕਲ, ਜੋ ਉਹ ਆਉਂਦੇ ਸਮੇ, ਸ਼ਹਿਰ ਤੋਂ ਕਿਸੇ ਦੁਕਾਨਦਾਰ ਤੋਂ ਲੈ ਕੇ ਆਏ ਸਨ, ਦੇ ਅਗਲੇ ਡੰਡੇ ਉਪਰ ਬੈਠਾ ਕੇ ਮੈਨੂੰ ਅੰਮ੍ਰਿਤਸਰ ਲੈ ਕੇ ਆਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪਹਿਲੀ ਵਾਰ ਦੂਜੇ ਕੀਰਤਨ ਦਾ ਪਤਾ ਲੱਗਾ ਕਿ ਇਸ ਨੂੰ ਵੀ ਕੀਰਤਨ ਆਖਦੇ ਹਨ। ਵਾਜੇ, ਢੋਲਕੀ ਅਤੇ ਚਿਮਟਿਆਂ ਨਾਲ਼ ਖੜਕੇ ਦੜਕੇ ਵਾਲ਼ਾ ਕੀਰਤਨ ਅਤੇ ਨਾਲ਼ ਢਾਡੀਆਂ ਵਾਂਗ ਕੋਈ ਪ੍ਰਸੰਗ ਸੁਣਨ ਦੇ ਆਦੀ ਮੇਰੇ ਕੰਨ ਇਸ ਨੂੰ ਕੀਰਤਨ ਨਾ ਪ੍ਰਵਾਨਣ। ਮੈਂ ਸੋਚਾਂ ਕਿ ਸ਼ਾਇਦ ਰਾਗੀ ਸਿੰਘ ਸਾਹ ਲੈ ਰਹੇ ਹੋਣ! ਮੇਰੇ ਭਾਈਆ ਜੀ ਇਸ ਕੀਰਤਨ ਦੇ ਬੜੇ ਸ਼ੈਦਾਈ ਸਨ ਪਰ ਮੈਨੂੰ ਲੱਗੇ ਹੀ ਨਾ ਕਿ ਇਹ ਕੀਰਤਨ ਹੈ। ਬਾਅਦ ਵਿਚ ਅੰਮ੍ਰਿਤਸਰ ਆਉਣ 'ਤੇ, ਭਾਈਆ ਜੀ ਦੀ ਮੁੜ ਮੁੜ ਪ੍ਰੇਰਨਾ ਨਾਲ਼ ਮੈਂ ਵੀ ਹਰ ਰੋਜ, ਕੁਝ ਸਮਾ ਉਹ ਕੀਰਤਨ ਦਰਬਾਰ ਸਾਹਿਬ ਦੇ ਅੰਦਰ ਸੁਣਨ ਜਾਣਾ ਪਰ ਲੌਢੇ ਵੇਲ਼ੇ ਮੰਜੀ ਸਾਹਿਬ ਵਿਖੇ ਹਰ ਰੋਜ ਹੁੰਦੀ ਪੰਥ ਪ੍ਰਕਾਸ਼ ਦੀ ਕਥਾ ਨਹੀਂ ਸਾਂ ਮੈਂ ਖੁੰਝਾਉਂਦਾ। ਇਹ ਕਥਾ ਉਸ ਸਮੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਅੱਛਰ ਸਿੰਘ ਜੀ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ, ਗੁਰਦੁਆਰਾ ਮੰਜੀ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚ, ਗੁਰਪੁਰਬਾਂ, ਮੱਸਿਆ, ਸੰਗ੍ਰਾਂਦ, ਦਿਨ ਦਿਹਾਰ, ਐਤਵਾਰ ਨੂੰ ਸਜਣ ਵਾਲ਼ੇ ਦੀਵਾਨਾਂ ਵਿਚ ਢਾਡੀਆਂ, ਕਵੀਸ਼ਰਾਂ, ਕਵੀਆਂ, ਪ੍ਰਚਾਰਕਾਂ ਨੂੰ ਬੜੇ ਸ਼ੌਕ ਨਾਲ਼ ਸੁਣਿਆਂ ਕਰਦਾ ਸਾਂ। ਜਾਤੀ ਕੇ ਪਿੰਡ ਦੇ ਵਸਨੀਕ, ਸੰਤ ਚੰਨਣ ਸਿੰਘ ਵੈਰਾਗੀ, ਵਾਜਾ, ਢੋਲਕੀ ਤੇ ਚਿਮਟੇ ਵਾਲ਼ਾ ਪ੍ਰਭਾਵਸ਼ਾਲੀ ਕੀਰਤਨ ਕਰਿਆ ਕਦੇ ਸਨ। ਇਹਨਾਂ ਦਾ ਦੀਵਾਨ, ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਗੁਰਦੁਆਰੇ ਦੇ ਨੇੜੇ ਹੁੰਦਾ ਸੀ।
ਫਿਰ ਆਈਏ ਕਥਾ ਵੱਲ: ਭਾਈ ਕ੍ਹਾਨ ਸਿੰਘ ਨਾਭਾ ਲਿਖਤ ਮਹਾਨਕੋਸ਼ ਅਨੁਸਾਰ ਕਥਾ ਦੇ ਅਰਥ ਇਉਂ ਲਿਖੇ ਹਨ:
ਕਥਾ ਸੰਗਿਆ - ਬਾਤ, ਪ੍ਰਸੰਗ, ਬਿਆਨ, ਵਿਆਖਿਆ। ੨. ਕਿਸੇ ਵਾਕ ਦੇ ਅਰਥ ਦਾ ਵਰਨਣ। ''ਕਥਾ ਸੁਣਤ ਮਲੁ ਸਗਲੀ ਖੋਵੈ॥'' (ਮਾਝ ਮਹਲਾ ੫) ਮਹਾਨ ਕੋਸ਼, ਪੰਨਾ ੨੯੩)
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪ੍ਰਵਾਨਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ 'ਸਿੱਖ ਰਹਿਤ ਮਰਯਾਦਾ' ਦੇ ਪੰਨਾ ੧੯ ਉਪਰ, ਕਥਾ ਬਾਰੇ ਇਉਂ ਲਿਖਿਆ ਹੋਇਆ ਹੈ:
ਸੰਗਤ ਵਿਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ।
ਕਥਾ ਦਾ ਮਨੋਰਥ ਗੁਰਮਤਿ ਦ੍ਰਿੜ੍ਹਾਉਣਾ ਹੀ ਹੋਵੇ।
(ੲ) ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ, ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ, ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉਤਮ ਸਿਖਿਆ ਦਾ ਲਿਆ ਜਾ ਸਕਦਾ ਹੈ।
(੬) ਵਖਿਆਨ __ ਗੁਰਦੁਆਰੇ ਵਿਚ ਗੁਰਮਤਿ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ।
(੭) ਗੁਰਦੁਆਰੇ ਵਿਚ ਸੰਗਤ ਦਾ ਪ੍ਰੋਗਰਾਮ ਆਮ ਤੌਰ 'ਤੇ ਇਉਂ ਹੁੰਦਾ ਹੈ:
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ, ਕਥਾ, ਵਖਿਆਨ, ਅਨੰਦ ਸਾਹਿਬ, ਅਰਦਾਸ, ਫ਼ਤਿਹ, ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ਹੁਕਮ।
ਅੱਜ ਜਿਸ ਨੂੰ ਅਸੀ ਕਥਾ ਕਹਿੰਦੇ ਹਾਂ ਇਹ ਧਾਰਮਿਕ ਵਖਿਆਨ ਹੈ। ਕਥਾ, ਜਿਵੇਂ ਉਪਰ ਦੱਸਿਆ ਗਿਆ ਹੈ, ਕਿਸੇ ਧਾਰਮਿਕ ਗ੍ਰੰਥ ਦੇ ਤੁਕ ਅਨੁਸਾਰ ਅਰਥ ਕਰਨ ਨੂੰ ਕਿਹਾ ਜਾਂਦਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਕੁਝ ਵਿੱਦਵਾਨ ਸੱਜਣ ਬੈਠ ਕੇ ਧਾਰਮਿਕ ਵਖਿਆਨ ਜੋ ਕਰਦੇ ਹਨ, ਸ਼ਰਧਾ ਵੱਸ ਉਸ ਨੂੰ ਸੰਗਤਾਂ ਵੱਲੋਂ ਕਥਾ ਕਿਹਾ ਜਾਣ ਲੱਗ ਪਿਆ ਹੈ। ਮੇਰੇ ਵਿਚਾਰ ਅਨੁਸਾਰ ਤੇ ਜੇਹੜਾ ਵਖਿਆਨ ਵਿਦਵਾਨ ਸਟੇਜ ਤੇ ਖਲੋ ਕੇ ਕਰਦਾ ਹੈ ਤੇ ਜਰਾ ਜੋਸ਼ੀਲੇ ਤੇ ਕਾਹਲ਼ੇ ਸ਼ਬਦਾਂ ਵਿਚ ਕਰਦਾ ਹੈ, ਉਸ ਨੂੰ ਅਸੀਂ ਵਖਿਆਨ, ਭਾਸ਼ਨ, ਤਕਰੀਰ ਜਾਂ ਲੈਕਚਰ ਆਖਦੇ ਹਾਂ ਤੇ ਓਸੇ ਹੀ ਵਿਸ਼ੇ ਉਪਰ ਸਟੇਜ ਉਪਰ ਬੈਠ ਕੇ, ਗਲ਼ ਵਿਚ ਪਰਨਾ ਪਾ ਕੇ, ਹੌਲ਼ੀ ਹੌਲ਼ੀ ਧਾਰਮਿਕ ਸ਼ਰਧਾ ਵਾਲ਼ੀ ਸ਼ਬਦਾਵਲੀ ਵਿਚ ਲਪੇਟ ਕੇ ਜੋ ਬੁਲਾਰਾ ਬੋਲਦਾ ਹੈ, ਉਸ ਨੂੰ ਕਥਾ ਆਖਿਆ ਜਾ ਸਕਦਾ ਹੈ। ਮੈਨੂੰ ਦੋਹਾਂ ਵਿਚਲਾ ਫਰਕ ਸਿਰਫ ਸਟਾਈਲ ਦਾ ਹੀ ਲੱਗਦਾ ਹੈ ਹੋਰ ਨਹੀਂ। ਇਹ ਤੇ ਮੇਰੀ ਸਮਝ ਅਨੁਸਾਰ ਇਉਂ ਹੀ ਹੈ ਜਿਵੇਂ ਪੰਜ ਛੇ ਦਹਾਕੇ ਪਹਿਲਾਂ ਮੈਂ ਬੰਬਈਆ ਫਿਲਮਾਂ ਵੇਖਿਆ ਕਰਦਾ ਸੀ ਤੇ ਉਸ ਸਮੇ ਬੋਲੀ ਦੇ ਖਾਨੇ ਵਿਚ ਕਿਸੇ ਵਿਚ ਬੋਲੀ ਹਿੰਦੀ ਲਿਖੀ ਹੁੰਦੀ ਸੀ ਤੇ ਕਿਸੇ ਵਿਚ ਉਰਦੂ ਪਰ ਮੈਨੂੰ ਇਹਨਾਂ ਦੋਹਾਂ ਬੋਲੀਆਂ ਵਿਚਲਾ ਫਰਕ ਨਾ ਸਮਝ ਆਉਣਾ ਕਿ ਕੇਹੜੀ ਹਿੰਦੀ ਹੈ ਤੇ ਕੇਹੜੀ ਉਰਦੂ! ਹੌਲ਼ੀ ਹੌਲ਼ੀ ਇਉਂ ਸਮਝ ਲੱਗਣ ਲੱਗੀ ਕਿ ਜਿਸ ਫਿਲਮ ਵਿਚ ਹਿੰਦੂ ਸਭਿਆਚਾਰ ਵਿਖਾਇਆ ਗਿਆ ਹੋਵੇ ਤੇ ਭਗਵਾਨ, ਪਰਮਾਤਮਾ ਆਦਿ ਰੱਬ ਦੇ ਨਾਂ ਲਏ ਜਾਣ ਉਹ ਹਿੰਦੀ ਅਤੇ ਜਿਸ ਫਿਲਮ ਵਿਚ ਮੁਸਲਿਮ ਸਭਿਆਚਾਰ ਅਤੇ ਰੱਬ ਦਾ ਨਾਂ ਅਲਾਹ, ਖ਼ੁਦਾ ਆਦਿ ਲਏ ਗਏ ਹੋਣ ਉਸ ਦੀ ਬੋਲੀ ਉਰਦੂ ਹੋਈ।
ਕਿਸੇ ਜਗਿਆਸੂ ਸਿੱਖ ਦੀ ਪੁੱਛ ਦੇ ਉਤਰ ਵਿਚ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇਉਂ ਆਖਿਆ ਸੀ, ''ਇਉਂ ਸਮਝੋ ਗੁਰੂ ਕੇ ਸਿੱਖੋ, ਕਿ ਕਥਾ ਮਾਤਾ ਸਮਾਨ ਹੈ ਤੇ ਕੀਰਤਨ ਪੁੱਤਰ ਸਮਾਨ। ਜਿਸ ਤਰ੍ਹਾਂ ਮਾਤਾ ਪੁੱਤਰਾਂ ਕਰਕੇ ਸੋਭਦੀ ਹੈ, ਏਸੇ ਤਰ੍ਹਾਂ ਕਥਾ ਕੀਰਤਨ ਨਾਲ਼ ਸੋਭਾ ਪਾਉਂਦੀ ਹੈ।'' ਅਗਲੇ ਪ੍ਰਸ਼ਨ ਕਿ ਪਿਤਾ ਕੌਣ? ਦਾ ਉਤਰ ਭਾਈ ਸਾਹਿਬ ਜੀ ਨੇ ਇਉਂ ਦਿਤਾ, ''ਕਥਾ ਦਾ ਭਰਤਾ ਪ੍ਰੇਮ ਹੈ ਜੋ ਕਿ ਕੀਰਤਨ ਦਾ ਪਿਤਾ ਹੋਇਆ।
ਗੁਰੂ ਘਰ ਵਿਚ ਕਥਾ ਅਤੇ ਕੀਰਤਨ ਦੋਹਾਂ ਦੀ ਮਾਨਤਾ ਹੈ। ਕੋਈ ਵੀ ਧਾਰਮਿਕ ਸਮਾਗਮ ਸੰਪੂਰਨਤਾ ਨੂੰ ਪਹੁੰਚਿਆ ਨਹੀਂ ਸਮਝਿਆ ਜਾਂਦਾ ਜਿਥੇ ਦੋਵੇਂ ਨਾ ਹੋਣ। ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ, ''ਸਭ ਤੇ ਊਤਮ ਹਰਿ ਕੀ ਕਥਾ॥'' (੨੬੫) ਓਥੇ, ''ਕਲਜੁਗ ਮਹਿ ਕੀਰਤਨੁ ਪ੍ਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥ ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉਂ ਜਾਇਦਾ॥੬॥'' (੧੦੭੫) ਆਖ ਕੇ, ਕੀਰਤਨ ਦੀ ਵਡਿਆਈ ਨੂੰ ਵੀ ਦਰਸਾਇਆ ਹੈ।
ਇਹਨੀਂ ਦਿਨੀਂ ਸਿੱਖ ਪੰਥ ਵਿਚ ਬਹੁਤ ਵਿੱਦਵਾਨ ਹਨ ਜਿਨ੍ਹਾਂ ਨੂੰ ਸੰਗਤਾਂ ਕਥਾਵਾਚਕ ਕਹਿੰਦੀਆਂ ਹਨ। ਇਹਨਾਂ ਵਿਚ ਪੋਸਟ ਗਰੇਜੂਏਟ, ਪੀ.ਐਚ.ਡੀ. ਤੱਕ ਦੁਨਿਆਵੀ ਵਿੱਦਿਆ ਦੇ ਨਾਲ਼ ਨਾਲ਼ ਉਹਨਾਂ ਦਾ ਗੁਰਮਤਿ ਦਾ ਗਿਆਨ ਵੀ ਤਾਰੀਫ ਦੇ ਕਾਬਲ ਹੁੰਦਾ ਹੈ। ਪੁਰਾਤਨ ਵਿੱਦਵਾਨ ਜਿੱਥੇ ਆਪਣੀ ਕਥਾ ਦੌਰਾਨ ਸ਼ਬਦ ਦੀ ਉਥਾਨਕਾ, ਸਾਖੀ ਪ੍ਰਮਾਣ, ਇਤਿਹਾਸਕ ਹਵਾਲਿਆਂ, ਹੋਰ ਗ੍ਰੰਥਾਂ ਦਾ ਹਵਾਲਾ ਦੇ ਕੇ ਕਥਾ ਨੂੰ ਰੌਚਕ ਬਣਾ ਕੇ ਸੁਣਾਇਆ ਕਰਦੇ ਸਨ ਓਥੇ ਅੱਜ ਕਲ੍ਹ ਦੇ ਵਿੱਦਵਾਨ ਆਪਣੀ ਵਿੱਦਿਅਕ ਯੋਗਤਾ ਨਾਲ਼, ਬਿਨਾ ਸਾਖੀਆਂ ਅਤੇ ਇਤਿਹਾਸਕ ਹਵਾਲਿਆਂ ਦੇ ਹੀ, ਆਪਣੇ ਘੰਟਿਆਂ ਬੱਧੀ ਵਖਿਆਨਾਂ ਵਿਚ ਰੌਚਕਤਾ ਬਣਾਈ ਰਖਣ ਵਿਚ ਕਾਮਯਾਬ ਰਹਿੰਦੇ ਹਨ। ਮੈਂ ਕਥਾ ਦੇ ਕਿਸੇ ਵੀ ਤਰੀਕੇ ਦਾ ਵਿਰੋਧੀ ਨਹੀਂ। ਗੁਰੂ ਜੀ ਦਾ ਫੁਰਮਾਣ, ''ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ॥ ਸਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ॥'' (੬੮੮) ਅਨੁਸਾਰ, ਕਥਾ ਅਤੇ ਵਖਿਆਨ ਵਿਚ ਸਾਖੀ ਸੁਣਾ ਕੇ, ਸਰੋਤਿਆਂ ਨੂੰ ਗੁਰਬਾਣੀ ਸਿੱਖਿਆ ਨਾਲ਼ ਜੋੜਨ ਦੇ ਮੈਂ ਵਿਰੁਧ ਨਹੀਂ ਹੱਕ ਵਿਚ ਹਾਂ; ਸਗੋਂ ਸਮਝਦਾ ਹਾਂ ਕਿ ਸਾਖੀਆਂ ਦੇ ਹਵਾਲਿਆਂ ਨੂੰ ਬਿਆਨ ਕਰਨ ਤੋਂ ਬਿਨਾ ਅਸੀਂ ਇਤਿਹਾਸ ਨੂੰ ਭੁੱਲ ਹੀ ਜਾਵਾਂਗੇ। ਕਥਾ ਦੀ ਅਜਿਹੀ ਪ੍ਰਪਾਟੀ ਖਾਸ ਕਰਕੇ ਸਵਰਗਵਾਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਤੋਂ ਪ੍ਰਭਾਵਤ ਹੋ ਕੇ, ਨਵੇਂ ਪ੍ਰਚਾਰਕਾਂ ਨੇ ਅਪਨਾਈ ਹੈ ਤੇ ਪੜ੍ਹੀ ਲਿਖੀ ਸੰਗਤ ਵੱਲੋਂ ਇਸ ਪ੍ਰਪਾਟੀ ਨੂੰ ਹੁੰਗਾਰਾ ਵੀ ਚੰਗਾ ਮਿਲ਼ਿਆ ਹੈ। ਮਸਕੀਨ ਜੀ ਸ਼ੇਖ ਸਾਅਦੀ ਦੀਆਂ ਕਿਤਾਬਾਂ ਗੁਲਿਸਤਾਂ ਤੇ ਬੋਸਤਾਂ ਵਿਚ ਅੰਕਤ ਚੰਗੇ ਵਿਚਾਰਾਂ ਨੂੰ, ਅਚਾਰੀਆ ਰਜਨੀਸ਼ ਦੀ ਸ਼ੈਲੀ ਵਿਚ ਗੁਰਮਤਿ ਦੀ ਪਾਹ ਦੇ ਕੇ, ਜਦੋਂ ਸੰਗਤ ਵਿਚ ਸੁਣਾਉਂਦੇ ਸਨ ਤਾਂ ਸੰਗਤ ਬਹੁਤ ਪ੍ਰਭਾਵਤ ਹੁੰਦੀ ਸੀ। ਵਰਤਮਾਨ ਸਮੇ ਵਿਚ ਬਹੁਤ ਸਾਰੇ ਪ੍ਰਚਾਰਕਾਂ ਨੇ ਮਸਕੀਨ ਜੀ ਦੀ ਸ਼ੈਲ਼ੀ ਨੂੰ ਅਪਨਾਇਆ ਹੈ। ਇਕੋ ਰੰਗ ਦੇ ਕੱਪੜੇ ਦਾ ਥਰੀ ਪੀਸ ਸੂਟ ਵੀ ਕੁਝ ਪ੍ਰਚਾਰਕਾਂ ਨੇ ਮਸਕੀਨ ਜੀ ਦੀ ਰੀਸ ਕਰਕੇ ਹੀ ਪਾਉਣਾ ਸ਼ੁਰੂ ਕੀਤਾ ਹੈ।
ਜ਼ਿਆਦਾ ਵਿਸਥਾਰ ਵਿਚ ਨਾ ਜਾਂਦੇ ਹੋਏ, ਆਪਾਂ ਇਸ ਪਾਸੇ ਆਈਏ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕਿਸੇ ਸ਼ਬਦ ਦੀ ਕਥਾ ਕਰਨੀ ਹੈ ਤੇ ਕਿਉਂ ਨਾ ਉਸ ਸ਼ਬਦ ਨਾਲ਼ ਸਬੰਧਤ ਇਤਿਹਾਸਕ ਘਟਨਾ ਦਾ ਵੀ ਜ਼ਿਕਰ ਕੀਤਾ ਜਾਵੇ! ਚੌਵੀ ਘੰਟਿਆਂ ਵਿਚੋਂ ਇਕ ਘੰਟਾ (ਹੁਣ ੪੫ ਮਿੰਟ) ਸਾਨੂੰ ਮਿਲ਼ਦਾ ਹੈ ਜਦੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਅੰਮ੍ਰਿਤਸਰ ਦੀ ਸਟੇਜ ਤੋਂ, ਸਾਡੇ ਵਿੱਦਵਾਨ ਸ੍ਰੀ ਦਰਬਾਰ ਸਾਹਿਬ ਵਿਚ ਆਏ ਪਹਿਲੇ ਮੁਖਵਾਕ ਦੀ ਕਥਾ ਰਾਹੀਂ ਸਾਰੀ ਦੁਨੀਆਂ ਵਿਚ ਬੈਠੀ ਸ਼ਰਧਾਲੂ ਸੰਗਤ ਨੂੰ ਮੁਖਵਾਕ ਦੀ ਕਥਾ ਰਾਹੀਂ ਗੁਰਮਤਿ ਦੀ ਸੋਝੀ ਦੇ ਸਕਦੇ ਹਨ। ਜੇ ਕੋਈ ਪ੍ਰਸਿਧ ਪ੍ਰਚਾਰਕ:
ਸੋਰਠਿ ਮਹਲਾ ੫॥ ਮੇਰਾ ਸਤਿਗੁਰੁ ਰਖਵਾਲਾ ਹੋਆ॥
ਧਾਰਿ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿੰਦੁ ਨਵਾ ਨਿਰੋਆ॥੧॥ਰਹਾਉ॥
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ॥
ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ॥੧॥
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ॥
ਅਟਲ ਬਚਨੁ ਨਾਨਕਰ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ॥੨॥੨੧॥੪੯॥ (੬੨੦)
ਦੀ ਕਥਾ ਕਰਦਿਆਂ, ਸੱਠਾਂ ਵਿਚੋਂ ਪੰਜਾਹ ਮਿੰਟਾਂ ਤੋਂ ਬਹੁਤੇ ਤਾਂ ਸ਼ੇਖ਼ ਸਾਅਦੀ ਦੇ ਵਿਚਾਰਾਂ ਨੂੰ ਸੁਣਾਉਂਦਿਆਂ ਲਾ ਦੇਵੇ ਤੇ ਮੁੜ ਆਖੇ, ''ਆਓ ਅੱਖਰੀ ਅਰਥ ਕਰ ਲਈਏ।'' ਇਹਨਾਂ ਰਹਿੰਦੇ ਸੱਤ ਅੱਠ ਮਿੰਟਾਂ ਵਿਚ ਸ਼ਬਦ ਦੇ ਅੱਖਰੀ ਅਰਥ ਕਰਕੇ ਕਥਾ ਸਮਾਪਤ ਕਰ ਦੇਵੇ। ਕਥਾ ਦੀ ਇਸ ਪੱਧਤੀ ਤੋਂ ਮੈਂ ਬਹੁਤਾ ਪ੍ਰਭਾਵਤ ਨਹੀਂ ਹਾਂ। ਇਹ ਸ਼ਬਦ, ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ, ਸਾਹਿਬਜ਼ਾਦੇ 'ਹਰਿ ਗੋਵਿੰਦੁ' ਜੀ ਦੇ, ਤਾਪ ਤੋਂ ਤੰਦਰੁਸਤ ਹੋਣ 'ਤੇ, ਰੱਬ ਦੇ ਸ਼ੁਕਰਾਨੇ ਵਜੋਂ ਉਚਾਰਿਆ ਗਿਆ ਹੈ। ਇਸ ਸ਼ਬਦ ਦੇ ਉਚਾਰਨ ਪਿੱਛੇ ਬੜਾ ਮਹੱਤਵਪੂਰਨ ਇਤਿਹਾਸ ਹੈ, ਜਿਸ ਨੂੰ ਇਸ ਸ਼ਬਦ ਦੇ ਅਰਥਾਂ ਅਤੇ ਇਸ ਤੋਂ ਮਿਲ਼ ਰਹੀ ਸਿੱਖਆ ਦੇ ਵਿਚਾਲ਼ੇ ਇਤਿਹਾਸਕ ਹਵਾਲਿਆਂ ਨਾਲ਼, ਬੜੀ ਖ਼ੂਬਸੂਰਤੀ ਨਾਲ਼ ਪਰੋ ਕੇ ਦੱਸਿਆ ਜਾ ਸਕਦਾ ਹੈ ਜਦੋਂ ਕਿ ਕਥਾ ਕਰਨ ਵਾਲ਼ਾ ਸੱਜਣ ਆਪਣੀ ਗੱਲ ਸੁਣਾਉਣ ਵਿਚ ਪੂਰਾ ਮਾਹਰ ਵੀ ਹੋਵੇ ਤੇ ਸੰਗਤ ਉਸ ਦੀ ਕਥਾ ਕਰਨ ਦੇ ਢੰਗ ਤੋਂ ਬਹੁਤ ਪ੍ਰਭਾਵਤ ਵੀ ਹੋਵੇ।
ਕਥਾ - ਗਿਆਨੀ ਸੰਤੋਖ ਸਿੰਘ
ਇਕ ਮੁਲਕ ਵਿਚ ਮੈਂ ਆਪਣੀ ਚੌਥੀ ਕਿਤਾਬ 'ਬਾਤਾਂ ਬੀਤੇ ਦੀਆਂ' ਪਾਠਕਾਂ ਦੇ ਹੱਥੀਂ ਅਪੜਾਉਣ ਵਾਸਤੇ ਗਿਆ। ਜਿਵੇਂ ਮੁੱਲਾਂ ਦੀ ਦੌੜ ਜੇ ਮਸੀਤ ਤੱਕ ਹੁੰਦੀ ਹੈ ਤਾਂ ਗਿਆਨੀ ਦੀ ਦੌੜ ਗੁਰਦੁਆਰੇ ਤੋਂ ਅੱਗੇ ਕਿਵੇਂ ਲੰਘ ਸਕਦੀ ਹੈ! ਭਾਵੇਂ ਕਿ ਉਸ ਮੁਲਕ ਵਿਚ ਮੇਰੇ ਵਾਕਫਕਾਰ ਸੱਜਣ ਅਤੇ ਰਿਸ਼ਤੇਦਾਰ ਵੀ ਸਨ, ਪਰ ਆਪਣੇ ਸੁਭਾ ਅਨੁਸਾਰ ਓਥੇ ਜਾ ਕੇ ਮੈਂ ਗੁਰਦਆਰਾ ਸਾਹਿਬ ਵਿਚ ਹੀ ਡੇਰਾ ਲਾਉਣਾ ਸੀ ਤੇ ਲਾ ਵੀ ਲਿਆ। ਉਸ ਗੁਰਦੁਆਰਾ ਸਾਹਿਬ ਜੀ ਵਿਚ ਦੇਸੋਂ ਆਏ ਇਕ ਗਿਆਨੀ ਜੀ ਕਥਾ ਕਰਿਆ ਕਰਦੇ ਸਨ ਤੇ ਉਸ ਸਮੇ ਉਹ ਦੇਸ ਨੂੰ ਵਾਪਸ ਮੁੜ ਰਹੇ ਸਨ। ਮੈਨੂੰ ਉਹਨਾਂ ਨੇ ਕਿਹਾ ਕਿ ਪੰਜ ਸੱਤ ਬਜ਼ੁਰਗ ਆ ਜਾਂਦੇ ਹਨ ਸ਼ਾਮ ਨੂੰ ਰਹਰਾਸਿ ਸਾਹਿਬ ਦੇ ਪਾਠ ਤੋਂ ਪਿੱਛੋਂ। ਜਿੰਨੇ ਦਿਨ ਤੁਸੀਂ ਏਥੇ ਹੋ ਉਹਨਾਂ ਨੂੰ ਕਥਾ ਸੁਣਾ ਦਿਆ ਕਰੋ। ''ਸੱਤ ਬਚਨ ਜੀ'' ਆਖ ਕੇ ਮੈਂ ਇਹ ਸੇਵਾ ਮੰਨ ਲਈ। ਕਮੇਟੀ ਨੇ ਨਾ ਮੈਨੂੰ ਕਰਨ ਲਈ ਕਿਹਾ ਕਥਾ ਤੇ ਨਾ ਹੀ ਨਾ ਕਰਨ ਵਾਸਤੇ ਕਿਹਾ। ਮੈਂ ਵੀ ਇਸ ਬਾਰੇ ਕਿਸੇ ਨਾਲ਼ ਗੱਲ ਕਰਨ ਦੀ ਨਾ ਲੋੜ ਸਮਝੀ। ਸੰਗਤ ਭਾਵੇਂ ਸਵਾਈ ਹੀ ਸੀ ਪਰ ਅੱਧਾ ਕੁ ਘੰਟਾ ਵਾਹਵਾ ਸੰਗਤੀ ਧਾਰਮਿਕ ਸਮਾਗਮ ਹੋ ਜਾਣਾ।
ਕਥਾ ਤੋਂ ਇਲਾਵਾ ਸੁਭਾ ਕੜਾਹ ਪ੍ਰਸ਼ਾਦ ਦੀ ਥੋਹੜੀ ਜਿਹੀ ਦੇਗ ਬਣਾਉਣ ਲਈ ਵੀ ਉਸ ਜਾ ਰਹੇ ਗਿਆਨੀ ਜੀ ਨੇ ਹੀ ਆਖ ਦਿਤਾ। ਪਹਿਲੇ ਦਿਨ ਤੇ ਮੈਂ ਦੇਗ ਬਣਾ ਲਈ ਪਰ ਦੂਜੇ ਦਿਨ ਮੇਰੇ ਤੋਂ ਪਹਿਲਾਂ ਹੀ, ਗੁਰਦੁਆਰਾ ਸਾਹਿਬ ਵਿਚ ਰਹਿ ਰਹੇ ਇਕ ਨੌਜਵਾਨ ਵਿਦਿਆਰਥੀ ਨੇ ਖ਼ੁਦ ਦੇਗ ਬਣਾ ਲਈ। ਫਿਰ ਹਰ ਰੋਜ ਓਹੀ ਬਣਾਉਂਦਾ ਰਿਹਾ। ਕਥਾ ਕਰਨ ਦੀ ਹਿਦਾਇਤ ਦੇ ਸਮੇ ਜਾ ਰਹੇ ਗਿਆਨੀ ਜੀ ਨੇ ਇਹ ਵੀ ਦੱਸਿਆ ਸੀ ਕਿ ਕਮੇਟੀ ਵੱਲੋਂ ਸਖ਼ਤੀ ਨਾਲ਼ ਹੁਕਮ ਹੈ ਕਿ ਕਥਾ ਦੀ ਸਮਾਪਤੀ ਦਾ ਸਮਾ ਬਿਲਕੁਲ ਇਕ ਮਿੰਟ ਵੀ ਉਪਰ ਨਹੀਂ ਹੋਣਾ ਚਾਹੀਦਾ ਪਰ ਰਹਰਾਸਿ ਦਾ ਪਾਠ ਕਰਨ ਵਾਲ਼ੇ ਬਜ਼ੁਰਗ ਗੁਰਮੁਖ ਜਨ ਵਧ ਤੋਂ ਵਧ ਪਾਠ ਦਾ ਸਮਾ ਲੇਟ ਕਰਿਆ ਕਰਨ,ਜਿਸ ਨਾਲ ਕਥਾ ਵਾਸਤੇ ਸਮਾ ਬਹੁਤ ਹੀ ਥੋਹਵਾ ਬਚਿਆ ਕਰੇ ਤੇ ਇਸ ਵਿਚ ਹਰ ਰੋਜ ਵਾਧਾ ਵੀ ਕਰੀ ਜਾ ਰਹੇ ਸਨ ਨਾਲ਼ ਹੀ ਹਰ ਰੋਜ ਸਹਿੰਦਾ ਸਹਿੰਦਾ ਮੈਨੂੰ ਉਪਦੇਸ਼ ਵੀ ਕਰਿਆ ਕਰਨ, ਜਿਸ ਦਾ ਭਾਵ ਹੁੰਦਾ ਸੀ ਕਿ ਕਥਾ ਵਿਚ ਕੀ ਪਿਆ ਹੈ! ਮੈਂ ਬਾਣੀ ਪੜ੍ਹਿਆ ਕਰਾਂ। ਮੈਂ ਅੱਧੀ ਕੁ ਸਦੀ ਪਹਿਲਾਂ ਸੁਣਿਆਂ ਤੇ ਹੋਇਆ ਸੀ ਕਿ ਪੰਥ ਵਿਚ ਇਕ ਅਜਿਹਾ ਚੜ੍ਹਦੀਕਲਾ ਵਾਲ਼ਾ ਜਥਾ ਵੀ ਹੈ ਜੋ ਕਥਾ ਕਰਨ ਦੇ ਖ਼ਿਲਾਫ਼ ਹੈ ਪਰ ਇਸ ਬਾਰੇ ਕੋਈ ਪੱਕਾ ਯਕੀਨ ਜਿਹਾ ਨਹੀਂ ਸੀ। ਰੋਜ ਰੋਜ ਉਹਨਾਂ ਦਾ ਉਪਦੇਸ਼ ਸੁਣ ਕੇ, ਇਕ ਦਿਨ ਸਹਿਜ ਸੁਭਾ ਹੀ ਮੇਰੇ ਮੂਹੋਂ ਅਨੰਦ ਸਾਹਿਬ ਦੀ ਇਹ ਤੁਕ ਨਿਕਲ਼ ਗਈ:
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਇਹਿ॥ (੯੧੯)
ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਉਪਦੇਸ਼ ਦੇਣਾ ਬੰਦ ਕਰ ਦਿਤਾ।
ਇਸ ਘਟਨਾ ਤੋਂ ਕੁਝ ਸਮਾ ਬਾਅਦ ਗ੍ਰਿਫ਼ਿਥ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿਚੋਂ ਇਕ ਕਿਤਾਬ ਮੇਰੇ ਹੱਥ ਲੱਗੀ ਜੋ ਕਿ ਇਕ ਹੋ ਚੁੱਕੇ ਧਾਰਮਿਕ ਵਿਆਕਤੀ ਦੀ ਲਿਖੀ ਹੋਈ ਸੀ ਤੇ ਉਹ ਗੁਰਮੁਖ ਜਨ ਸਨ ਵੀ ਉਸ ਜਥੇ ਦੇ ਸਾਬਕਾ ਮੁਖੀ। ਉਹ ਸਾਰੀ ਦੀ ਸਾਰੀ ਕਿਤਾਬ ਕਥਾ ਦੇ ਵਿਰੁਧ ਸੀ। ਕਥਾ ਕਰਨ ਤੋਂ ਬਿਲਕੁਲ ਵਰਜਿਆ ਹੋਇਆ ਸੀ ਉਸ ਕਿਤਾਬ ਦੀ ਲਿਖਤ ਅਨੁਸਾਰ। ਫਿਰ ਮੈਨੂੰ ਅਸਲੀ ਗੱਲ ਦੀ ਸਮਝ ਆਈ ਕਿ ਉਹ ਬਜ਼ੁਰਗ ਗੁਰਮੁਖ ਜਨ ਕਥਾ ਵਿਚ ਰੁਕਾਵਟ ਪਾਉਣ ਦਾ ਯਤਨ ਕਿਉਂ ਕਰਦੇ ਸਨ।
ਗੁਰੂ ਘਰ ਵਿਚ ਕਥਾ ਦੀ ਮਰਯਾਦਾ ਤੇ ਗੁਰੂ ਸਾਹਿਬਾਨ ਦੇ ਸਰੀਰਕ ਜਾਮੇ ਵਿਚ ਵਿਚਰਨ ਦੇ ਸਮੇ ਤੋਂ ਹੀ ਚੱਲਦੀ ਆ ਰਹੀ ਹੈ ਤੇ ਹੁਣ ਵੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ, ਅੰਮ੍ਰਿਤ ਵੇਲ਼ੇ, ਆਸਾ ਕੀ ਵਾਰ ਦੇ ਭੋਗ ਪਿੱਛੋਂ ਉਸ ਦਿਨ, ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਵੇਲ਼ੇ ਪ੍ਰਕਾਸ਼ਮਾਨ ਹੋ ਕੇ, ਤਖ਼ਤ ਉਪਰ ਬਿਰਾਜਮਾਨ ਹੋਣ ਸਮੇ ਆਏ ਪਹਿਲੇ ਮੁਖਵਾਕ ਦੀ ਕਥਾ ਕੀਤੀ ਜਾਂਦੀ ਹੈ। ਸ਼ਾਮ ਨੂੰ ਕਿਸੇ ਇਤਿਹਾਸਕ ਗ੍ਰੰਥ ਦੀ ਕਥਾ ਹੁੰਦੀ ਹੈ। ਕਥਾ ਵਾਲ਼ਾ ਇਤਿਹਾਸਕ ਗ੍ਰੰਥ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰ ਬਿਲਾਸ, ਭਾਈ ਗੁਰਦਾਸ ਜੀ ਦੀਆਂ ਵਾਰਾਂ ਆਦਿ ਵਿਚੋਂ ਕੋਈ ਵੀ ਹੋ ਸਕਦਾ ਹੈ।
ਸਿੱਖ ਪੰਥ ਦੀਆਂ ਬਹੁਤ ਹੀ ਮਹਤਵਪੂਰਨ ਵਿੱਦਿਆ ਦੀਆਂ ਟਕਸਾਲਾਂ ਵਿਚ ਗੁਰਬਾਣੀ ਅਤੇ ਇਤਿਹਾਸਕ ਗ੍ਰੰਥਾਂ ਦੀ ਕਥਾ ਸਿਖਾਉਣ ਅਤੇ ਕਰਨ ਨੂੰ ਸਭ ਤੋਂ ਵਧ ਮਹੱਤਵ ਦਿਤਾ ਜਾਂਦਾ ਸੀ/ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੀ ਫੁਰਮਾਣ ਹੈ, ''ਸਭ ਤੇ ਊਤਮ ਹਰਿ ਕੀ ਕਥਾ॥'' (੨੬੫) ਸੁਣ ਹਰਿ ਕਥਾ ਉਤਾਰੀ ਮੈਲੁ॥ (੧੭੮) ਆਦਿ ੧੪੨ ਵਾਰ ਗੁਰਬਾਣੀ ਵਿਚ ਕਥਾ ਦਾ ਜ਼ਿਕਰ ਆਇਆ ਹੈ। ਦਮਦਮੀ ਟਕਸਾਲ ਮਹਿਤੇ ਵਿਖੇ, ਸੱਚਖੰਡ ਵਾਸੀ ਸ੍ਰੀ ਮਾਨ ਕਰਤਾਰ ਸਿੰਘ ਖ਼ਾਲਸਾ ਜੀ ਦੀ ਅਗਵਾਈ ਵਾਲ਼ੇ ਸਮੇ, ਗੁਰਦੁਆਰਾ ਸ੍ਰੀ ਗੁਰਦਰਸ਼ਨ ਪ੍ਰਕਾਸ਼ ਵਿਚ ਵਿਦਿਆਰਥੀਆਂ ਨੂੰ ਕਥਾ ਦੇ ਨਾਲ਼ ਨਾਲ਼ ਗੁਰਮਤਿ ਕੀਰਤਨ ਸਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਓਥੇ ਮੇਰੇ ਗੁਰਭਾਈ ਪ੍ਰਿੰਸੀਪਲ ਬਲਦੇਵ ਸਿੰਘ ਜੀ ਵਾਹਵਾ ਸਮਾ, ਰਾਗਾਂ ਉਪਰ ਨਿਰਧਾਰਤ ਕੀਰਤਨ ਵਿਦਿਆਰਥੀਆਂ ਨੂੰ ਸਿਖਾਉਂਦੇ ਰਹੇ।
ਫਿਰ ਕਥਾ ਦੀ ਗੱਲ ਕਰੀਏ। ਬਚਪਨ ਤੋਂ ਹੀ ਸੁਣਦਾ ਆ ਰਿਹਾ ਸਾਂ ਕਿ ਕਥਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਪਾਠੀ ਸਿੰਘ ਕਿਸੇ ਗ੍ਰੰਥ ਵਿਚੋਂ ਇਕ ਤੁਕ ਪੜ੍ਹਦਾ ਹੈ ਤੇ ਦੂਜਾ ਗਿਆਨੀ ਸਿੰਘ ਉਸ ਤੁਕ ਦੇ ਅਰਥ ਕਰਕੇ ਸੰਗਤ ਨੂੰ ਸੁਣਾਉਂਦਾ ਹੈ। ਸਾਡੇ ਪਿੰਡ ਦੇ ਨੇੜੇ ਵੈਰੋ ਨੰਗਲ ਪਿੰਡ ਵਿਚ ਛੇਵੇਂ ਪਾਤਿਸ਼ਾਹ ਦੀ ਯਾਦ ਵਿਚ ਗੁਰਦੁਆਰਾ ਗੁਰੂਆਣਾ ਹੈ ਜੋ ਕਿ ਸਾਡੇ ਪਿੰਡ ਸੂਰੋ ਪੱਡਾ ਤੋਂ ਦੋ ਮੀਲ ਦੀ ਵਿੱਥ ਉਪਰ ਹੈ। ਦੋਹਾਂ ਪਿੰਡਾਂ ਦੇ ਵਿਚਕਾਰ ਓਦੋਂ ਕੱਚਾ ਪਹਿਆ ਹੁੰਦਾ ਸੀ ਜੋ ਹੁਣ ਪੱਕੀ ਸੜਕ ਬਣ ਚੁੱਕੀ ਹੈ ਤੇ ਅੰਮ੍ਰਿਤਸਰ ਤੋਂ ਮਹਿਤੇ ਨੂੰ ਜਾਣ ਵਾਲ਼ੀ ਸੜਕ ਉਪਰ, ਤੇਈਵੇਂ ਮੀਲ ਉਪਰ ਜਾ ਕੇ ਮਿਲ਼ਦੀ ਹੈ। ਉਸ ਪਹੇ ਉਪਰ ਇਕ ਵੱਡਾ ਸਾਰਾ ਪੱਥਰ ਗੱਡਿਆ ਹੋਇਆ ਹੁੰਦਾ ਸੀ ਜੇਹੜਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੋਹਾਂ ਜ਼ਿਲ੍ਹਿਆਂ ਦੀ ਹੱਦ ਦਰਸਾਉਂਦਾ ਸੀ। ਰਿਆਸਤ ਕਪੂਰਥਲਾ, ਹੁਣ ਜ਼ਿਲ੍ਹਾ ਕਪੂਰਥਲਾ ਵਿਚਲੇ ਪਿੰਡ, ਸੰਗੋਜਲਾ ਤੋਂ ਹੀ ਮੇਰੇ ਸਤਿਕਾਰ ਯੋਗ ਸਵਰਗਵਾਸੀ ਦਾਦੀ ਮਾਂ ਜੀ ਇੰਦਰ ਕੌਰ ਦਾ ਪਰਵਾਰ, ਭਿੰਡਰਾਂ ਵਾਲ਼ੇ ਜਥੇ ਦਾ ਸ਼ਰਧਾਲੂ ਸੀ। ਗੁਰੂਆਣਾ ਗੁਰਦੁਆਰਾ ਸਾਹਿਬ ਵਿਚ, ਸ੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲ਼ਿਆਂ ਦੇ ਕਥਾ ਵਾਸਤੇ ਆਉਣ ਦੀ ਖ਼ਬਰ ਸੁਣ ਕੇ, ਮੇਰੇ ਭਾਈਆ ਜੀ (ਪਿਤਾ) ਦੇ ਮਾਮਾ ਜੀ, ਸਵੱਗਵਾਸੀ ਭਾਈ ਸੋਹਣ ਸਿੰਘ ਜੀ, ਵੀ ਆਪਣੇ ਪਿੰਡ ਸੰਗੋਜਲੇ ਤੋਂ ਸਾਡੇ ਘਰ ਆਏ ਹੋਏ ਸਨ। ਜਿੰਨਾ ਕੁ ਮੈਨੂੰ ਯਾਦ ਹੈ, ਇਕ ਦਿਨ ਲੌਢੇ ਕੁ ਵੇਲ਼ੇ ਮੈਂ ਤੇ ਕੁਝ ਹੋਰ ਵੀ ਮਾਮਾ ਜੀ ਦੀ ਅਗਵਾਈ ਹੇਠ ਸੰਤ ਜੀ ਦੀ ਕਥਾ ਸੁਣਨ ਵਾਸਤੇ ਵੈਰੋ ਨੰਗਲ ਨੂੰ ਤੁਰ ਪਏ। ਕਥਾ ਸ਼ਬਦ ਵੀ ਓਦੋਂ ਮੈਂ ਪਹਿਲੀ ਵਾਰ ਹੀ ਸੁਣਿਆਂ ਸੀ। ਜਦੋਂ ਦੋਹਾਂ ਪਿੰਡਾਂ ਵਿਚਲੇ ਪਹੇ ਉਪਰ ਗੱਡੇ ਹੋਏ ਪੱਥਰ ਕੋਲ਼, ਜਿਸ ਨੂੰ ਅਸੀਂ ਝੱਡਾ ਆਖਿਆ ਕਰਦੇ ਸਾਂ, ਪੁੱਜੇ ਤਾਂ ਮਾਮਾ ਜੀ ਨੇ ਰੁਕ ਕੇ ਪਹਿਲਾਂ ਪਿੱਛੇ ਨੂੰ ਮੁੜ ਕੇ ਸਾਡੇ ਪਿੰਡ ਵੱਲ ਵੇਖਿਆ ਤੇ ਫਿਰ ਅਗਲੇ ਪਿੰਡ ਵੈਰੋ ਨੰਗਲ ਵੱਲ ਵੇਖਿਆ ਤੇ ਆਖਿਆ, ''ਪੂਰੇ ਦੋ ਮੀਲ। ਝੱਡਿਉਂ ਏਧਰ ਵੀ ਇਕ ਮੀਲ ਤੇ ਝੱਡਿਉਂ ਓਧਰ ਵੀ ਇਕ ਮੀਲ।'' ਓਦੋਂ ਮੈਂ ਮੀਲ ਸ਼ਬਦ ਵੀ ਪਹਿਲੀ ਵਾਰ ਹੀ ਸੁਣਿਆਂ ਸੀ। ਸਮਾ ੧੯੫੦ ਤੋਂ ਪਹਿਲਾਂ ਅਤੇ ੧੯੪੭ ਦੇ ਪਿੱਛੋਂ ਵਿਚਕਾਰਲੇ ਕਿਸੇ ਸਾਲ ਦਾ ਹੋਵੇਗਾ।
ਓਥੇ ਗਏ। ਅੱਗੇ ਸੰਤ ਜੀ ਕਥਾ ਕਰ ਰਹੇ ਸਨ। ਕਥਾ ਕੀ ਹੋ ਰਹੀ ਸੀ, ਇਸ ਬਾਰੇ ਮੈਨੂੰ ਕੀ ਪਤਾ ਲੱਗਣਾ ਸੀ! ਵੈਸੇ ਇਕ ਕੁਝ ਭਾਰੀ ਜਿਹੇ ਸਰੀਰ ਅਤੇ ਮਨ ਮੋਹਕ ਸ਼ਖ਼ਸੀਅਤ ਵਾਲ਼ੇ ਸੱਜਣ ਉਚੇ ਥਾਂ ਬੈਠੇ ਕੁਝ ਬੋਲ ਰਹੇ ਸਨ। ਬੱਸ ਏਨਾ ਹੀ ਯਾਦ ਹੈ।
ਉਸ ਤੋਂ ਕੁਝ ਸਮਾ ਬਾਅਦ ਤੱਕ ਮੱਸਿਆ ਸਮੇ ਗੁਰੂਆਣੇ ਵੈਰੋ ਨੰਗਲ, ਆਪਣੇ ਨਾਨਕੇ ਪਿੰਡ ਉਦੋਕੇ, ਅਤੇ ਬਾਬਾ ਬਕਾਲਾ ਵਿਖੇ ਢਾਡੀ, ਕਵੀਸ਼ਰਾਂ ਨੂੰ ਬੋਲਦਿਆਂ ਸੁਣਿਆਂ ਕਰਦੇ ਸਾਂ ਅਤੇ ਮੇਜ ਉਪਰ ਵਾਜਾ ਰੱਖ ਕੇ ਇਕ ਜਣਾ ਗਾਉਣ ਅਤੇ ਨਾਲ਼ ਨਾਲ਼ ਢਾਡੀਆਂ ਵਾਂਗ, ਕੋਈ ਪ੍ਰਸੰਗ ਸੁਣਾਉਣ ਵਾਲ਼ਾ ਤੇ ਥੱਲੇ ਬੈਠ ਕੇ ਇਕ ਢੋਲਕੀ ਅਤੇ ਦੋ ਚਿਮਟੇ ਵਜਾਉਣ ਵਾਲ਼ੇ ਜੋ ਕਰਿਆ ਕਰਦੇ ਸਨ ਉਸ ਨੂੰ ਹੀ ਅਸੀਂ ਕੀਰਤਨ ਸਮਝਦੇ ਸਾਂ।
ਜਦੋਂ ੧੯੫੨ ਦੀ ਦੀਵਾਲੀ ਤੇ ਭਾਈਆ ਜੀ ਕਰਾਏ ਦੇ ਸਾਈਕਲ, ਜੋ ਉਹ ਆਉਂਦੇ ਸਮੇ, ਸ਼ਹਿਰ ਤੋਂ ਕਿਸੇ ਦੁਕਾਨਦਾਰ ਤੋਂ ਲੈ ਕੇ ਆਏ ਸਨ, ਉਪਰ ਮੈਨੂੰ ਅੰਮ੍ਰਿਤਸਰ ਲੈ ਕੇ ਆਏ ਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪਹਿਲੀ ਵਾਰ ਦੂਜੇ ਕੀਰਤਨ ਦਾ ਪਤਾ ਲੱਗਾ ਕਿ ਇਸ ਨੂੰ ਵੀ ਕੀਰਤਨ ਆਖਦੇ ਹਨ। ਵਾਜੇ, ਢੋਲਕੀ ਅਤੇ ਚਿਮਟਿਆਂ ਨਾਲ਼ ਖੜਕੇ ਦੜਕੇ ਵਾਲ਼ਾ ਕੀਰਤਨ ਅਤੇ ਨਾਲ਼ ਢਾਡੀਆਂ ਵਾਂਗ ਕੋਈ ਪ੍ਰਸੰਗ ਸੁਣਨ ਦੇ ਆਦੀ ਮੇਰੇ ਕੰਨ ਇਸ ਨੂੰ ਕੀਰਤਨ ਨਾ ਪ੍ਰਵਾਨਣ। ਮੈਂ ਸੋਚਾਂ ਕਿ ਸ਼ਾਇਦ ਰਾਗੀ ਸਿੰਘ ਸਾਹ ਲੈ ਰਹੇ ਹੋਣ! ਮੇਰੇ ਭਾਈਆ ਜੀ ਇਸ ਕੀਰਤਨ ਦੇ ਬੜੇ ਸ਼ੈਦਾਈ ਸਨ ਪਰ ਮੈਨੂੰ ਲੱਗੇ ਹੀ ਨਾ ਕਿ ਇਹ ਕੀਰਤਨ ਹੈ। ਬਾਅਦ ਵਿਚ ਅੰਮ੍ਰਿਤਸਰ ਆਉਣ 'ਤੇ, ਭਾਈਆ ਜੀ ਦੀ ਮੁੜ ਮੁੜ ਪ੍ਰੇਰਨਾ ਨਾਲ਼ ਮੈਂ ਵੀ ਹਰ ਰੋਜ, ਕੁਝ ਸਮਾ ਉਹ ਕੀਰਤਨ ਦਰਬਾਰ ਸਾਹਿਬ ਦੇ ਅੰਦਰ ਸੁਣਨ ਜਾਣਾ ਪਰ ਲੌਢੇ ਵੇਲ਼ੇ ਮੰਜੀ ਸਾਹਿਬ ਵਿਖੇ ਹਰ ਰੋਜ ਹੁੰਦੀ ਪੰਥ ਪ੍ਰਕਾਸ਼ ਦੀ ਕਥਾ ਨਹੀਂ ਸਾਂ ਮੈਂ ਖੁੰਝਾਉਂਦਾ। ਇਹ ਕਥਾ ਉਸ ਸਮੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਅੱਛਰ ਸਿੰਘ ਜੀ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜ਼ੂਰੀ, ਗੁਰਦੁਆਰਾ ਮੰਜੀ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚ, ਗੁਰਪੁਰਬਾਂ, ਮੱਸਿਆ, ਸੰਗ੍ਰਾਂਦ, ਦਿਨ ਦਿਹਾਰ, ਐਤਵਾਰ ਨੂੰ ਸਜਣ ਵਾਲ਼ੇ ਦੀਵਾਨਾਂ ਵਿਚ ਢਾਡੀਆਂ, ਕਵੀਸ਼ਰਾਂ, ਕਵੀਆਂ, ਪ੍ਰਚਾਰਕਾਂ ਨੂੰ ਬੜੇ ਸ਼ੌਕ ਨਾਲ਼ ਸੁਣਿਆਂ ਕਰਦਾ ਸਾਂ।
ਫਿਰ ਆਈਏ ਕਥਾ ਵੱਲ: ਭਾਈ ਕ੍ਹਾਨ ਸਿੰਘ ਨਾਭਾ ਲਿਖਤ ਮਹਾਨਕੋਸ਼ ਅਨੁਸਾਰ ਕਥਾ ਦੇ ਅਰਥ ਇਉਂ ਲਿਖੇ ਹਨ:
ਕਥਾ ਸੰਗਿਆ - ਬਾਤ, ਪ੍ਰਸੰਗ, ਬਿਆਨ, ਵਿਆਖਿਆ। ੨. ਕਿਸੇ ਵਾਕ ਦੇ ਅਰਥ ਦਾ ਵਰਨਣ। ''ਕਥਾ ਸੁਣਤ ਮਲੁ ਸਗਲੀ ਖੋਵੈ॥'' (ਮਾਝ ਮਹਲਾ ੫) ਮਹਾਨ ਕੋਸ਼, ਪੰਨਾ ੨੯੩)
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪਰਵਾਨਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ 'ਸਿੱਖ ਰਹਿਤ ਮਰਯਾਦਾ' ਦੇ ਪੰਨਾ ੧੯ ਉਪਰ, ਕਥਾ ਬਾਰੇ ਇਉਂ ਲਿਖਿਆ ਹੋਇਆ ਹੈ:
ਸੰਗਤ ਵਿਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ।
ਕਥਾ ਦਾ ਮਨੋਰਥ ਗੁਰਮਤਿ ਦ੍ਰਿੜ੍ਹਾਉਣਾ ਹੀ ਹੋਵੇ।
(ੲ) ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ, ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ, ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ, ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉਤਮ ਸਿਖਿਆ ਦਾ ਲਿਆ ਜਾ ਸਕਦਾ ਹੈ।
(੬) ਵਖਿਆਨ __ ਗੁਰਦੁਆਰੇ ਵਿਚ ਗੁਰਮਤਿ ਤੋਂ ਵਿਰੁੱਧ ਕੋਈ ਵਖਿਆਨ ਨਹੀਂ ਹੋ ਸਕਦਾ।
(੭) ਗੁਰਦੁਆਰੇ ਵਿਚ ਸੰਗਤ ਦਾ ਪ੍ਰੋਗਰਾਮ ਆਮ ਤੌਰ 'ਤੇ ਇਉਂ ਹੁੰਦਾ ਹੈ:
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਕੀਰਤਨ, ਕਥਾ, ਵਖਿਆਨ, ਅਨੰਦ ਸਾਹਿਬ, ਅਰਦਾਸ, ਫ਼ਤਹ, ਸਤਿ ਸ੍ਰੀ ਅਕਾਲ ਦਾ ਜੈਕਾਰਾ ਤੇ ਹੁਕਮ।
ਅੱਜ ਜਿਸ ਨੂੰ ਅਸੀ ਕਥਾ ਕਹਿੰਦੇ ਹਾਂ ਇਹ ਧਾਰਮਿਕ ਵਖਿਆਨ ਹੈ। ਕਥਾ, ਜਿਵੇਂ ਉਪਰ ਦੱਸਿਆ ਗਿਆ ਹੈ, ਕਿਸੇ ਧਾਰਮਿਕ ਗ੍ਰੰਥ ਦੇ ਤੁਕ ਅਨੁਸਾਰ ਅਰਥ ਕਰਨ ਨੂੰ ਕਿਹਾ ਜਾਂਦਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਕੁਝ ਵਿੱਦਵਾਨ ਸੱਜਣ ਬੈਠ ਕੇ ਧਾਰਮਿਕ ਵਖਿਆਨ ਜੋ ਕਰਦੇ ਹਨ, ਸ਼ਰਧਾ ਵੱਸ ਉਸ ਨੂੰ ਸੰਗਤਾਂ ਵੱਲੋਂ ਕਥਾ ਕਿਹਾ ਜਾਣ ਲੱਗ ਪਿਆ ਹੈ। ਮੇਰੇ ਵਿਚਾਰ ਅਨੁਸਾਰ ਤੇ ਜੇਹੜਾ ਵਖਿਆਨ ਵਿਦਵਾਨ ਸਟੇਜ ਤੇ ਖਲੋ ਕੇ ਕਰਦਾ ਹੈ ਤੇ ਜਰਾ ਜੋਸ਼ੀਲੇ ਤੇ ਕਾਹਲ਼ੇ ਸ਼ਬਦਾਂ ਵਿਚ ਕਰਦਾ ਹੈ, ਉਸ ਨੂੰ ਅਸੀਂ ਵਖਿਆਨ, ਭਾਸ਼ਨ, ਤਕਰੀਰ ਜਾਂ ਲੈਕਚਰ ਆਖਦੇ ਹਾਂ ਤੇ ਓਸੇ ਹੀ ਵਿਸ਼ੇ ਉਪਰ ਸਟੇਜ ਉਪਰ ਬੈਠ ਕੇ, ਗਲ਼ ਵਿਚ ਪਰਨਾ ਪਾ ਕੇ, ਹੌਲ਼ੀ ਹੌਲ਼ੀ ਧਾਰਮਿਕ ਸ਼ਰਧਾ ਵਾਲ਼ੀ ਸ਼ਬਦਾਵਲੀ ਵਿਚ ਲਪੇਟ ਕੇ ਜੋ ਬੁਲਾਰਾ ਬੋਲਦਾ ਹੈ, ਉਸ ਨੂੰ ਕਥਾ ਆਖਿਆ ਜਾ ਸਕਦਾ ਹੈ। ਮੈਨੂੰ ਦੋਹਾਂ ਵਿਚਲਾ ਫਰਕ ਸਿਰਫ ਸਟਾਈਲ ਦਾ ਹੀ ਲੱਗਦਾ ਹੈ ਹੋਰ ਨਹੀਂ। ਇਹ ਤੇ ਮੇਰੀ ਸਮਝ ਅਨੁਸਾਰ ਇਉਂ ਹੀ ਹੈ ਜਿਵੇਂ ਪੰਜ ਛੇ ਦਹਾਕੇ ਪਹਿਲਾਂ ਮੈਂ ਫਿਲਮਾਂ ਵੇਖਿਆ ਕਰਦਾ ਸੀ ਤੇ ਉਸ ਸਮੇ ਬੋਲੀ ਦੇ ਖਾਨੇ ਵਿਚ ਕਿਸੇ ਵਿਚ ਬੋਲੀ ਹਿੰਦੀ ਲਿਖੀ ਹੁੰਦੀ ਸੀ ਤੇ ਕਿਸੇ ਵਿਚ ਉਰਦੂ ਪਰ ਮੈਨੂੰ ਇਹਨਾਂ ਦੋਹਾਂ ਬੋਲੀਆਂ ਵਿਚਲਾ ਫਰਕ ਨਾ ਸਮਝ ਆਉਣਾ ਕਿ ਕੇਹੜੀ ਹਿੰਦੀ ਹੈ ਤੇ ਕੇਹੜੀ ਉਰਦੂ! ਹੌਲ਼ੀ ਹੌਲ਼ੀ ਇਉਂ ਸਮਝ ਲੱਗਣ ਲੱਗੀ ਕਿ ਜਿਸ ਫਿਲਮ ਵਿਚ ਹਿੰਦੂ ਸਭਿਆਚਾਰ ਵਿਖਾਇਆ ਗਿਆ ਹੋਵੇ ਤੇ ਭਗਵਾਨ, ਪਰਮਾਤਮਾ ਆਦਿ ਰੱਬ ਦੇ ਨਾਂ ਲਏ ਜਾਣ ਉਹ ਹਿੰਦੀ ਅਤੇ ਜਿਸ ਫਿਲਮ ਵਿਚ ਮੁਸਲਿਮ ਸਭਿਆਚਾਰ ਅਤੇ ਰੱਬ ਦਾ ਨਾਂ ਅਲਾਹ, ਖ਼ੁਦਾ ਆਦਿ ਲਏ ਗਏ ਹੋਣ ਉਸ ਦੀ ਬੋਲੀ ਉਰਦੂ ਹੋਈ।
ਕਿਸੇ ਜਗਿਆਸੂ ਸਿੱਖ ਦੀ ਪੁੱਛ ਦੇ ਉਤਰ ਵਿਚ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇਉਂ ਆਖਿਆ ਸੀ, ''ਇਉਂ ਸਮਝੋ ਗੁਰੂ ਕੇ ਸਿੱਖੋ, ਕਿ ਕਥਾ ਮਾਤਾ ਸਮਾਨ ਹੈ ਤੇ ਕੀਰਤਨ ਪੁੱਤਰ ਸਮਾਨ। ਜਿਸ ਤਰ੍ਹਾਂ ਮਾਤਾ ਪੁੱਤਰਾਂ ਕਰਕੇ ਸੋਭਦੀ ਹੈ, ਏਸੇ ਤਰ੍ਹਾਂ ਕਥਾ ਕੀਰਤਨ ਨਾਲ਼ ਸੋਭਾ ਪਾਉਂਦੀ ਹੈ।'' ਅਗਲੇ ਪ੍ਰਸ਼ਨ ਕਿ ਪਿਤਾ ਕੌਣ? ਦਾ ਉਤਰ ਭਾਈ ਸਾਹਿਬ ਜੀ ਨੇ ਇਉਂ ਦਿਤਾ, ''ਕਥਾ ਦਾ ਭਰਤਾ ਪ੍ਰੇਮ ਹੈ ਜੋ ਕਿ ਕੀਰਤਨ ਦਾ ਪਿਤਾ ਹੋਇਆ।
ਗੁਰੂ ਘਰ ਵਿਚ ਕਥਾ ਅਤੇ ਕੀਰਤਨ ਦੋਹਾਂ ਦੀ ਮਾਨਤਾ ਹੈ। ਕੋਈ ਵੀ ਧਾਰਮਿਕ ਸਮਾਗਮ ਸੰਪੂਰਨਤਾ ਨੂੰ ਪਹੁੰਚਿਆ ਨਹੀਂ ਸਮਝਿਆ ਜਾਂਦਾ ਜਿਥੇ ਦੋਵੇਂ ਨਾ ਹੋਣ। ਜਿਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ, ''ਸਭ ਤੇ ਊਤਮ ਹਰਿ ਕੀ ਕਥਾ॥'' (੨੬੫) ਓਥੇ, ''ਕਲਜੁਗ ਮਹਿ ਕੀਰਤਨੁ ਪ੍ਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥ ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉਂ ਜਾਇਦਾ॥੬॥'' (੧੦੭੫) ਆਖ ਕੇ, ਕੀਰਤਨ ਦੀ ਵਡਿਆਈ ਨੂੰ ਵੀ ਦਰਸਾਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਫ਼ਲ ਪ੍ਰਧਾਨ
ਸ੍ਰੀ ਮਾਨ ਸੰਤ ਚੰਨਣ ਸਿੰਘ ਜੀ
ਆਪਣੀਆਂ ਯਾਦਾਂ ਤੇ ਆਧਾਰਤ
ਗੱਲ ਇਹ ੧੯੬੩ ਦੀ ਬਸੰਤ ਰੁੱਤ ਦੀ ਹੈ। ਜਦੋਂ ਸੰਤ ਜੀ ਦੇ ਮੈਨੂੰ ਪਹਿਲੀ ਵਾਰ ਦਰਸ਼ਨ ਹੋਏ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀਂਦ ਵਿਖੇ ਰਾਗੀ ਦੀ ਸੇਵਾ ਕਰਦਾ ਸਾਂ। ਸੰਤ ਜੀ ੨ ਅਕਤੂਬਰ, ੧੯੬੨ ਵਾਲ਼ੇ ਦਿਨ, ਮਾਸਟਰ ਤਾਰਾ ਸਿੰਘ ਜੀ ਜੀ ਵੱਲੋਂ ਥਾਪੇ ਹੋਏ ਪ੍ਰਧਾਨ, ਸ. ਕ੍ਰਿਪਾਲ ਸਿੰਘ ਚੱਕ ਸ਼ੇਰਾ ਨੂੰ ਤਿੰਨ ਵੋਟਾਂ ਤੇ ਹਰਾ ਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਸਨ ਤੇ ਬਤੌਰ ਪ੍ਰਧਾਨ, ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ ਚਲਾਉਣ ਅਤੇ ਚੱਲਦਾ ਰੱਖਣ ਲਈ, ਆਮ ਤੌਰ ਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਕਰਦੇ ਰਹਿੰਦੇ ਸਨ। ਏਸੇ ਯਾਤਰਾ ਦੌਰਾਨ ਉਹ ਪਹਿਲੀ ਵਾਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀਂਦ ਵਿਖੇ ਵੀ ਪਧਾਰੇ। ਸਾਰੇ ਸਟਾਫ਼ ਮੈਂਬਰਾਂ ਨਾਲ਼ ਵਿਚਾਰ ਵਟਾਂਦਰਾ ਕੀਤਾ। ਉਸ ਸਮੇ ਉਹਨਾਂ ਨੇ ਸਾਡੇ ਬਸਤਰਾਂ ਵੱਲ ਵੇਖ ਕੇ, ਸਾਰੇ ਸਟਾਫ਼ ਨੂੰ ਸਲਾਹ ਦਿਤੀ ਕਿ ਇਹਨਾਂ ਰਾਗੀ ਸਿੰਘਾਂ ਵਾਂਗ ਸਾਰੇ ਬਸਤਰ ਪਹਿਨਿਆ ਕਰੋ। ਮੇਰੇ ਤੇ ਮੇਰੇ ਸਾਥੀ ਦੇ ਚਿੱਟੇ ਕੁੜਤੇ ਪਜਾਮੇ, ਨੀਲੀਆਂ ਪੱਗਾਂ ਅਤੇ ਕਾਲ਼ੇ ਗਾਤਰੇ ਸਨ ਤੇ ਰਾਗੀ ਸਿੰਘਾਂ ਦੇ ਰੂਪ ਵਿਚ ਸੇਵਾ ਕਰਦਿਆਂ ਉਹ ਦੂਜੇ ਮੈਂਬਰਾਂ ਦੇ ਬਸਤਰਾਂ ਨਾਲ਼ੋਂ ਵਧੇਰੇ ਸਾਫ ਸਨ। ਬਾਕੀ ਸਟਾਫ਼ ਦੇ ਬਸਤਰ ਏਨੇ ਢੁਕਵੇਂ ਨਹੀਂ ਸਨ ਜਿੰਨੇ ਕਿ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰਾਂ ਦੇ ਹੋਣੇ ਚਾਹੀਦੇ ਹਨ। ਉਸ ਸਮੇ ਪ੍ਰਧਾਨ ਜੀ ਦੇ ਨਾਲ਼ ਉਸ ਸਮੇ ਪੀ.ਏ. ਵਜੋਂ, ਸ. ਮੇਜਰ ਸਿੰਘ ਉਬੋਕੇ ਸੇਵਾ ਨਿਭਾ ਰਹੇ ਸਨ।
ਸੰਤ ਜੀ ਦੇ ਨਾਲ਼ ਇਕ ਹੋਰ ਨੌਜਵਾਨ ਉਹਨਾਂ ਦਾ ਗੜਵਈ (ਸੇਵਾਦਾਰ) ਭਾਈ ਅਜਾਇਬ ਸਿੰਘ ਵੀ ਸੀ। ਅਸੀਂ ਆਪਸ ਵਿਚ ਮਿਲ਼ੇ ਪਰ ਗੱਲ ਆਈ ਗਈ ਹੋ ਗਈ। ਅਕਤੂਬਰ ੧੯੬੬ ਵਿਚ ਜਦੋਂ ਮੈਂ ਗੁਰਦੁਆਰਾ ਬੁਢਾ ਜੌਹੜ ਵਿਖੇ ਚੱਲ ਰਹੇ ਵਿਦਿਆਲੇ ਵਿਚ, ਕਲਾਸੀਕਲ ਗੁਰਮਤਿ ਸੰਗੀਤ ਦੇ ਅਧਿਆਪਕ ਨੂੰ ਅਗਲੇਰੀ ਸਿੱਖਿਆ ਦੇਣ ਲਈ ਗਿਆ ਤਾਂ ਓਥੇ ਫਿਰ ਭਾਈ ਅਜਾਇਬ ਸਿੰਘ ਜੀ ਨਾਲ਼ ਮੇਲ਼ ਹੋਇਆ। ਉਹ ਓਥੇ ਵਿੱਦਿਆਲੇ ਵਿਚ ਬੱਚਿਆਂ ਨੂੰ ਗੁਰਬਾਣੀ ਅਤੇ ਪੰਜਾਬੀ ਦੀ ਸਿੱਖਿਆ ਦੇਣ ਦਾ ਕਾਰਜ ਕਰ ਰਹੇ ਸਨ। ਅਚਾਨਕ ਮਿਲਣ ਤੇ ਪਰਸਪਰ ਬੜੀ ਪ੍ਰਸੰਨਤਾ ਹੋਈ। ਭਾਈ ਸਾਹਿਬ ਦੀ ਸੇਹਤ ਉਸ ਸਮੇ ਕਾਫੀ ਕਮਜ਼ੋਰ ਲੱਗ ਰਹੀ ਸੀ। ਪੁੱਛਣ ਤੇ ਪਤਾ ਲੱਗਾ ਕਿ ਉਹਨਾਂ ਨੂੰ ਸਾਹ ਦੀ ਕਸਰ ਹੈ। ਪਟਿਆਲੇ ਵਰਗੇ ਰੌਣਕ ਮੇਲੇ ਵਾਲ਼ੇ ਸ਼ਹਿਰ ਤੋਂ ਅਚਾਨਕ ਉਜਾੜ ਵਿਚ ਆ ਜਾਣ ਕਰਕੇ, ਮੇਰਾ ਓਥੇ ਮਨ ਨਾ ਲੱਗਣ ਦੀ ਸੰਭਾਵਨਾ ਨੂੰ ਭਾਂਪਦਿਆਂ ਹੋਇਆਂ ਉਹਨਾਂ ਨੇ ਕਈ ਦਿਨ ਮੈਨੂੰ ਆਪਣੇ ਕਮਰੇ ਵਿਚ ਹੀ ਡੇਰਾ ਲਾਈ ਰੱਖਣ ਲਈ ਆਖ ਦਿਤਾ। ਉਹਨਾਂ ਦੇ ਕਮਰੇ ਵਿਚ ਰਹਿੰਦਿਆਂ ਹੋਇਆਂ ਮੈਂ ਉਹਨਾਂ ਦੇ ਅਧਿਆਤਮਕ ਗਿਆਨ ਅਤੇ ਆਮ ਸੂਝ ਬੂਝ ਨੇ ਹੈਰਾਨ ਹੀ ਰਹਿ ਗਿਆ! ਮੈਂ ਉਹਨਾਂ ਨੂੰ ਸੰਤ ਜੀ ਆਖਣਾ ਸ਼ੁਰੂ ਕਰ ਦਿਤਾ। ਕਈ ਹੋ ਚੁੱਕੀਆਂ ਤੇ ਅੱਗੋਂ ਹੋ ਸਕਣ ਵਾਲ਼ੀਆਂ ਘਟਨਾਵਾਂ, ਦੋਹਾਂ ਸੰਤ ਜੀਆਂ ਦੀਆਂ ਹਸਤੀਆਂ ਅਤੇ ਹੋਰ ਪੰਜਾਬੀ ਤੇ ਹਿੰਦੁਸਤਾਨੀ ਆਗੂਆਂ ਦੀਆਂ ਸ਼ਖਸੀਅਤਾਂ ਬਾਰੇ ਏਨਾ ਕੁਝ ਮੈਨੂੰ, ਸੰਤ ਅਜਾਇਬ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੇ ਗਿਆਨ ਅੱਗੇ ਮੇਰੀਆਂ ਅੱਖਾਂ ਚੁੰਧਿਆ ਗਈਆਂ। ਉਹਨਾਂ ਨੇ ਮੇਰੀ ਨਿਜੀ ਸ਼ਖ਼ਸੀਅਤ ਬਾਰੇ ਵੀ ਅਜਿਹਾ ਵਿਸ਼ਲੇਸ਼ਣ ਬੋਲ ਕੇ ਵੀ ਤੇ ਲਿਖ ਕੇ ਵੀ ਮੈਨੂੰ ਦਿਤਾ ਜਿਸ ਨੇ ਮੇਰੇ ਸੋਚਣ ਦਾ ਢੰਗ ਹੀ ਬਦਲ ਦਿਤਾ। ਉਹਨਾਂ ਦੇ ਬਚਨਾਂ ਨੇ ਸੰਸਾਰ ਵਿਚ ਸਿਰ ਉਚਾ ਕਰਕੇ ਵਿਚਰਨ ਦੀ ਮੈਨੂੰ ਜਾਚ ਸਿਖਾ ਦਿਤੀ। ਦੋਹਾਂ ਸੰਤ ਜੀਆਂ ਬਾਰੇ ਮੇਰੇ ਦਿਲ ਵਿਚ ਆਮ ਆਗੂਆਂ ਤੋਂ ਵੱਖਰੀ ਕੋਈ ਖਾਸ ਇਜਤ ਨਹੀਂ ਸੀ। ਇਸ ਦਾ ਕਾਰਨ ਇਹ ਸੀ ਕਿ ਭਾਵੇਂ ਨੌਕਰੀ ਤਾਂ ਮੈਂ ਉਸ ਪ੍ਰਬੰਧ ਵਿਚ ਕਰਦਾ ਸਾਂ ਜਿਸ ਦੇ ਪ੍ਰਬੰਧਕ ਸੰਤ ਜੀ ਸਨ ਪਰ ਮੇਰੀ ਅੰਦਰੂਨੀ ਵਫ਼ਾਦਾਰੀ ਮਾਸਟਰ ਗਰੁਪ ਵਾਲ਼ੇ ਅਕਾਲੀ ਦਲ ਨਾਲ਼ ਸੀ। ਕਦੀ ਵੀ ਮੈਂ ਦੋਹਾਂ ਸੰਤ ਜੀਆਂ ਨੂੰ ਮੱਥਾ ਟੇਕਣ ਜਾਂ ਗੋਡੀਂ ਹੱਥ ਲਾਉਣ ਦੀ ਲੋੜ ਨਹੀਂ ਸੀ ਸਮਝੀ। ਸੰਤ ਅਜਾਇਬ ਸਿੰਘ ਜੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਵਿਚਾਰ ਆਈ ਕਿ ਜਿਨ੍ਹਾਂ ਦਾ ਗੜਵਈ ਏਨੇ ਉਚੇ ਜੀਵਨ ਵਾਲ਼ਾ ਹੈ, ਉਹ ਆਪ ਕਿੰਨੇ ਉਚੇ ਹੋਣਗੇ! ਉਪਰੋਂ ਮੈਂ ਇਹ ਵੀ ਵੇਖਦਾ ਸਾਂ ਕਿ ਸੰਤ ਚੰਨਣ ਸਿੰਘ ਜੀ ਸੰਤ ਫ਼ਤਿਹ ਸਿੰਘ ਜੀ ਦੇ ਪੈਰਾਂ ਉਪਰ ਪੂਰਾ ਸਿਰ ਰੱਖ ਕੇ ਤੇ ਫਿਰ ਉਪਰ ਸਿਰ ਉਠਾ ਕੇ ਉਹਨਾਂ ਨੂੰ ਫ਼ਤਿਹ ਬੁਲਾਇਆ ਕਰਦੇ ਸਨ ਤੇ ਕਦੀ ਵੀ ਉਹਨਾਂ ਦੇ ਨਾਲ਼ ਦੀ ਮੰਜੀ ਉਪਰ ਨਹੀਂ ਸਨ ਬੈਠਿਆ ਕਰਦੇ। ਜੇ ਲਾਗੇ ਕੁਰਸੀ ਨਾ ਮਿਲ਼ੇ ਤਾਂ ਭੁੰਜੇ ਹੀ ਬੈਠ ਜਾਇਆ ਕਰਦੇ ਸਨ। ਬਾਅਦ ਵਿਚ ਕਦੀ ਗੱਲ ਇਕੱਲ ਵਿਚ ਗੱਲ ਕਰਦਿਆਂ ਮੈਨੂੰ ਆਖ ਦਿਆ ਕਰਦੇ ਸਨ, ''ਸੰਤੋਖ ਸਿਆਂਹ, ਮੇਰੀ ਪਹਿਲੀ ਵਫ਼ਾਦਾਰੀ ਗੁਰੂ ਗੋਬਿੰਦ ਸਿੰਘ ਜੀ ਨਾਲ਼ ਤੇ ਦੂਜੀ ਵਫ਼ਾਦਾਰੀ ਸੰਤ ਫ਼ਤਿਹ ਸਿੰਘ ਜੀ ਨਾਲ਼ ਹੈ। ਤੀਜੀ ਵਫ਼ਾਦਾਰੀ ਬਾਰੇ ਕਦੀ ਸੋਚ ਹੀ ਨਹੀਂ ਆਈ।''
ਅਜਿਹਾ ਵਰਤਾਰਾ ਵੇਖ ਕੇ ਫਿਰ ਮੈਂ ਵੀ ਦੋਹਾਂ ਸੰਤਾਂ ਦੇ ਗੋਡੀਂ ਹੱਥ ਲਾ ਕੇ ਹੀ ਫ਼ਤਿਹ ਬੁਲਾਉਣੀ ਸ਼ੁਰੂ ਕਰ ਦਿਤੀ। ਸੰਤ ਅਜਾਇਬ ਸਿੰਘ ਜੀ ਨੂੰ ਤੇ ਸਿਰਫ਼ ਫ਼ਤਿਹ ਹੀ ਬੁਲਾਇਆ ਕਰਦਾ ਸਾਂ। ਸ਼ਾਇਦ ਇਕੋ ਜਿਡੀ ਉਮਰ ਹੋਣ ਕਰਕੇ, ਮੱਥਾ ਟੇਕਣ ਜਾਂ ਗੋਡੀਂ ਹੱਥ ਲਾਉਣ ਦਾ ਕਦੀ ਵਿਚਾਰ ਹੀ ਨਹੀਂ ਸੀ ਆਇਆ। ੧੯੭੫ ਵਿਚ ਸੰਤ ਅਜਾਇਬ ਸਿੰਘ ਜੀ ਦੇ ਆਖਰੀ ਵਾਰ ਦਰਸ਼ਨ ਮੇਰੇ ਘਰ ਅੰਮ੍ਰਿਤਸਰ ਵਿਚ ਹੋਏ ਸਨ, ਜਦੋਂ ਮੈਂ ਅਫ਼੍ਰੀਕਾ, ਯੂਰਪ, ਵਿਲਾਇਤ ਦੀ ਪਹਿਲੀ ਗੇੜੀ ਤੋਂ ਬਾਅਦ ਸਵਾ ਕੁ ਦੋ ਸਾਲ ਪਿੱਛੋਂ ਮੁੜਿਆ ਸਾਂ। ਫਿਰ ਉਹਨਾਂ ਦੇ ਕਦੀ ਦਰਸ਼ਨ ਨਹੀਂ ਹੋ ਸਕੇ। ਉਹਨਾਂ ਦੇ ਘਰਦਿਆਂ ਨੂੰ ਵੀ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ। ਕਈ ਪ੍ਰਕਾਰ ਦੇ ਅਟਕਲਪੱਚੂ ਜਾਣੂ ਸੱਜਣ ਲਾਉਂਦੇ ਰਹੇ। ਮੈਂ ਜਦੋਂ ਵੀ ਦੇਸ ਜਾਣਾ ਉਹਨਾਂ ਦੇ ਛੋਟੇ ਭਰਾ ਭਾਈ ਮਹਿੰਦਰ ਸਿੰਘ ਪਾਸੋਂ ਪੁੱਛਣਾ ਪਰ ਹਰੇਕ ਵਾਰ ਅਣਜਾਣਤਾ ਵਾਲ਼ਾ ਜਵਾਬ ਹੀ ਮਿਲਣਾ।
ਪਿਛੋਕੜ:
ਸੰਤ ਜੀ ਦਾ ਜਨਮ, ੧੯੦੭ ਵਾਲ਼ੇ ਸਾਲ, ਲੁਧਿਆਣੇ ਜ਼ਿਲ੍ਹੇ ਦੇ ਪਿੰਡ ਮੁੱਲਾਂਪੁਰ ਦੇ ਵਸਨੀਕ, ਸ. ਤਰਲੋਕ ਸਿੰਘ ਅਤੇ ਮਾਤਾ ਪ੍ਰੇਮ ਕੌਰ ਜੀ ਦੇ ਘਰ, ਇਕ ਸਾਧਾਰਨ ਕਿਸਾਨ ਪਰਵਾਰ ਵਿਚ ਹੋਇਆ। ਬਚਪਨ ਵਿਚ ਚੰਨਣ ਸਿੰਘ ਜੀ ਨੇ ਇਕ ਨਿਰਮਲੇ ਸੰਤਾਂ ਦੇ ਡੇਰੇ ਵਿਚੋਂ ਗੁਰਮੁਖੀ ਅੱਖਰ ਅਤੇ ਗੁਰਬਾਣੀ ਦੇ ਪਾਠ ਦੀ ਵਿੱਦਿਆ ਪ੍ਰਾਪਤ ਕੀਤੀ। ੧੯੨੩ ਵਿਚਲੇ ਅਕਾਲੀ ਮੋਰਚਿਆਂ ਸਮੇ, ਆਪਣੇ ਕੁਝ ਸਹਿਪਾਠੀਆਂ ਨੂੰ ਨਾਲ਼ ਲੈ ਕੇ, ਸੰਤ ਜੀ ਨੇ ਜੈਤੋ ਦੇ ਮੋਰਚੇ ਵਿਚ ਸ਼ਾਮਲ ਹੋਣ ਵਾਲ਼ੇ ਜਥੇ ਦੇ ਲੰਗਰ ਦੀ ਸੇਵਾ ਕੀਤੀ। ਸੰਤ ਜੀ ਫੌਜ ਵਿਚ ਵੀ ਭਰਤੀ ਹੋਏ ਪਰ ਲੰਮੇ ਸਮੇ ਲਈ ਬੀਮਾਰ ਹੋ ਜਾਣ ਕਰਕੇ, ਸਾਲ ਕੁ ਪਿੱਛੋਂ ਹੀ ਨੌਕਰੀ ਛੱਡ ਕੇ ਘਰ ਆ ਗਏ। ਇਸ ਨੌਕਰੀ ਦੌਰਾਨ ਹੀ ਸੰਤ ਜੀ ਨੇ ਸੰਸਾਰ ਤੋਂ ਨਿਰੰਕਾਰ ਵੱਲ ਆਪਣਾ ਮੁਖ ਮੋੜ ਲਿਆ।
੧੯੨੮ ਵਿਚ ਸੰਤ ਜੀ ਦੀ ਵੱਡੇ ਭੈਣ ਜੀ ਦੇ ਪਤੀ ਦਾ ਚਲਾਣਾ ਹੋ ਜਾਣ ਕਰਕੇ, ਆਪ ਜੀ ਪਿੰਡ ੧੮ ਜ਼ੈਡ ਜ਼ਿਲ੍ਹਾ ਗੰਗਾਨਗਰ ਵਿਚ, ਭੈਣ ਦੇ ਪਰਵਾਰ ਦੀ ਸਹਾਇਤਾ ਵਾਸਤੇ ਚਲੇ ਗਏ। ਓਥੇ ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਨਾਲ਼ ਆਪ ਜੀ ਦੀ ਸੰਗਤ ਹੋ ਗਈ। ਦਿਨ ਤਾਂ ਭੈਣ ਦੀ ਜ਼ਮੀਨ ਵਿਚ ਖੇਤੀ ਦਾ ਕੰਮ ਕਰਨਾ ਤੇ ਸਵੇਰੇ ਤਕਾਲ਼ਾਂ ਨੂੰ ਸੰਤ ਫ਼ਤਿਹ ਸਿੰਘ ਜੀ ਅਤੇ ਸਾਥੀਆਂ ਨਾਲ਼ ਮਿਲ਼ ਕੇ ਕੀਰਤਨ ਕਰਨਾ।
ਇਕ ਦਿਨ ਸੰਤ ਚੰਨਣ ਸਿੰਘ ਜੀ, ਕਹੀ ਨਾਲ਼ ਖੇਤ ਵਿਚ ਵੱਟਾਂ ਪਾ ਰਹੇ ਸਨ ਤੇ ਪਿੰਡੋਂ ਭੈਣ ਰੋਟੀ ਲੈ ਕੇ ਆਈ। ਵੱਡੀ ਭੈਣ ਨੇ ਆਉਂਦਿਆਂ ਹੀ ਖੁਸ਼ੀ ਭਰੀ ਆਵਾਜ਼ ਵਿਚ ਆਖਿਆ, ''ਵੇ ਚੰਨਣਾ, ਵਧਾਈ ਹੋਵੇ। ਤੇਰਾ ਪੋਤਰਾ ਹੋਇਆ!'' ਭੈਣ ਦਾ ਪੋਤਰਾ ਸੰਤ ਜੀ ਦਾ ਵੀ ਪੋਤਰਾ ਹੀ ਲੱਗਿਆ। ਏਨੀ ਗੱਲ ਸੁਣਦਿਆਂ ਹੀ ਸੰਤ ਜੀ ਆਪਣੇ ਹੱਥੋਂ ਕਹੀ ਸੁੱਟਦੇ ਹੋਏ ਬੋਲੇ, ''ਲੈ ਭੈਣਾ, ਤੇਰਾ ਰੰਡੇਪਾ ਕੱਟਿਆ ਗਿਆ। ਤੂੰ ਹੁਣ ਪੋਤਰਿਆਂ ਵਾਲ਼ੀ ਹੋ ਗਈ। ਹੁਣ ਸਾਡੀ ਤੇਰੇ ਵੱਲੋਂ ਛੁੱਟੀ।'' ਏਨਾ ਆਖ ਕੇ ਮੁੜ ਘਰ ਵੀ ਨਹੀਂ ਗਏ।
ਆਪ ਜੀ ਨੇ ਖ਼ੁਦ ਨੂੰ ੧੯੪੦ ਵਿਚ ਮਸਾਂ ੨੨ ਸਾਲ ਦੀ ਉਮਰ ਤੋਂ ਲੈ ਕੇ, ਪੂਰਾ ਸਮਾ ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਹੇਠ, ਸਿੱਖ ਧਰਮ ਅਤੇ ਲੋਕ ਸੇਵਾ ਲਈ ਅਰਪਣ ਕਰ ਦਿਤਾ। ਲੋਕ ਸੇਵਾ ਦਾ ਦਾਇਰਾ ਕੋਈ ਸੀਮਤ ਨਹੀਂ ਸੀ। ਇਸ ਵਿਚ ਧਰਮ ਪ੍ਰਚਾਰ, ਗੁਰਦੁਆਰੇ, ਪੁਲ਼ੀਆਂ, ਸੜਕਾਂ, ਸਕੂਲ਼, ਕਾਲਜ ਬਣਾਉਣੇ, ਪੰਥਕ ਸਿਆਸਤ ਵਿਚ ਸਰਗਰਮ ਹਿੱਸਾ ਲੈਣਾ ਵੀ ਸ਼ਾਮਲ ਸਨ। ਇਸ ਸੇਵਾ ਦੇ ਦੌਰਾਨ ਇਸ ਜਥੇ ਵਿਚ ਭਾਈ ਬੱਗਾ ਸਿੰਘ, ਭਾਈ ਪੂਰਨ ਸਿੰਘ ਜੀ ਵਰਗੇ ਹੋਰ ਵੀ ਸਿੰਘ ਸ਼ਾਮਲ ਸਨ। ਕਈ ਸਿੰਘ ਜਥੇ ਵਿਚ ਆਉਂਦੇ ਤੇ ਜਾਂਦੇ ਵੀ ਰਹਿੰਦੇ ਸਨ। ਅਜਿਹੀਆਂ ਸੇਵਾਵਾਂ ਦਾ ਖੇਤਰ ਵਧੇਰੇ ਕਰਕੇ, ਰਾਜਿਸਥਾਨ ਦੇ ਜ਼ਿਲ੍ਹਾ ਗੰਗਾਨਗਰ ਦੇ ਘੇਰੇ ਵਿਚ ਹੀ ਰਿਹਾ।
ਪੰਜਾਬ ਅਤੇ ਪੈਪਸੂ ਦੀ ਅਕਾਲੀ ਸਿਆਸਤ ਵਿਚ ਰਾਜਸਥਾਨ ਵੱਲੋਂ, ਸੰਤ ਫ਼ਤਿਹ ਸਿੰਘ ਜੀ ਦੀ ਆਗਿਆ ਨਾਲ਼, ਸੰਤ ਚੰਨਣ ਸਿੰਘ ਜੀ ਹੀ ਸਰਗਰਮ ਹਿੱਸਾ ਲਿਆ ਕਰਦੇ ਸਨ। ਸੰਤ ਫ਼ਤਿਹ ਸਿੰਘ ਜੀ ਜਿਥੇ ਕਥਾ ਕੀਰਤਨ ਅਤੇ ਲੇਖਾਂ ਰਾਹੀਂ ਵਧੇਰੇ ਰੁਚੀ ਪ੍ਰਚਾਰ ਕਰਨ ਵਿਚ ਲੈਂਦੇ ਸਨ ਓਥੇ ਸੰਤ ਚੰਨਣ ਸਿੰਘ ਜੀ, ਉਹਨਾਂ ਦੀ ਆਗਿਆ ਅਨੁਸਾਰ, ਪੰਥਕ ਸੰਸਥਾਵਾਂ ਦੇ ਹਰ ਪ੍ਰਕਾਰ ਦੇ ਪ੍ਰਬੰਧ ਦੀ ਜੁੰਮੇਵਾਰੀ ਨਿਭਾਇਆ ਕਰਦੇ ਸਨ।
ਸੰਤ ਜੀ ਦਾ ਸਿਆਸੀ ਜੀਵਨ ੧੯੪੯ ਵਿਚ ਉਸ ਸਮੇ ਸ਼ੁਰੂ ਹੋਇਆ ਜਦੋਂ ਉਹ ਗੰਗਾਨਗਰ ਤੋਂ ੨੦ ਸਿੰਘਾਂ ਦਾ ਜਥਾ ਲੈ ਕੇ, ਪੈਪਸੂ ਦੀ 'ਮਾਮਾ ਭਾਣਜਾ' ਸਰਕਾਰ ਵਿਰੁਧ, ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਮੋਰਚੇ ਵਿਚ ਸ਼ਾਮਲ ਹੋ ਕੇ, ਅੱਠ ਮਹੀਨਿਆਂ ਲਈ ਕੈਦ ਹੋਏ। 'ਮਾਮਾ ਭਾਣਜਾ ਸਰਕਾਰ' ਦਾ ਮਤਲਬ ਸੀ ਕਿ ੧੯੪੮ ਵਿਚ ਉਸ ਸਮੇ ਦੇ ਗ੍ਰਿਹ ਮੰਤਰੀ ਸਰਦਾਰ ਵਲਭ ਭਾਈ ਪਟੇਲ ਨੇ ਸਾਰੇ ਦੇਸ਼ ਦੀਆਂ ਰਿਆਸਤਾਂ ਤੋੜ ਕੇ ਉਹਨਾਂ ਦੇ ਸੂਬੇ ਬਣਾ ਦਿਤੇ ਸਨ। ਏਸੇ ਤਰ੍ਹਾਂ ਪਟਿਆਲਾ ਸਮੇਤ ਪੂਰਬੀ ਪੰਜਾਬ ਦੀਆਂ ਸਿੱਖ ਰਿਆਸਤਾਂ ਨੂੰ ਤੋੜ ਕੇ, ਪੈਪਸੂ, ਯਾਨੀ 'ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ' ਨਾਂ ਦੇ ਕੇ ਇਕ ਸੂਬਾ ਬਣਾ ਦਿਤਾ ਸੀ। ਇਸ ਦਾ ਰਾਜ ਪ੍ਰਮੁਖ ਮਹਾਂਰਾਜਾ ਪਟਿਆਲਾ ਯਾਦਵਿੰਦਰ ਸਿੰਘ ਅਤੇ ਉਸ ਦਾ ਮਾਮਾ, ਸ. ਗਿਆਨ ਸਿੰਘ ਰੜੇਵਾਲ਼ਾ ਮੁਖ ਮੰਤਰੀ ਬਣਾ ਦਿਤਾ ਗਿਆ ਸੀ। ਅਕਾਲੀ ਇਸ ਸਰਕਾਰ ਤੇ ਖ਼ੁਸ਼ ਨਹੀਂ ਸਨ। ਵੈਸੇ ਵੀ ਪਟਿਆਲਾ ਰਿਆਸਤ ਦੇ ਮਾਲਕ ਅਠਾਰਵੀਂ ਸਦੀ ਤੋਂ ਪੰਥਕ ਹਿਤਾਂ ਦੇ ਖ਼ਿਲਾਫ਼ ਹੀ ਭੁਗਤਦੇ ਰਹੇ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਦੀ ਹਕੂਮਤ ਸੀ ਤੇ ਚਾਹੇ ਅੰਗ੍ਰੇਜ਼ਾਂ ਦੀ। ਅਕਾਲੀਆਂ ਨੇ ਇਸ ਸਰਕਾਰ ਨੂੰ ਤੋੜਨ ਵਾਸਤੇ ਆਪਣੌ ਪ੍ਰੰਪਰਾ ਅਨੁਸਾਰ ਸ਼ਾਂਤਮਈ ਮੋਰਚਾ ਲਾ ਦਿਤਾ ਸੀ। ਜੇਹਲੋਂ ਰਿਹਾਈ ਪਿੱਛੋਂ ਸੰਤ ਜੀ ਨੇ ਲੁਧਿਆਣੇ ਤੋਂ ਜਥਾ ਲੈ ਕੇ, ਪਟਿਆਲੇ ਜਾ ਕੇ ਫਿਰ ਗ੍ਰਿਫ਼ਤਾਰੀ ਦੇ ਦਿਤੀ ਤੇ ਮੋਰਚੇ ਦੇ ਅੰਤ ਤੱਕ ਜੇਹਲ ਵਿਚ ਰਹੇ। ੧੯੫੩ ਵਿਚ ਗੰਗਾਨਗਰ ਜ਼ਿਲ੍ਹੇ ਦੇ ਕਿਸਾਨਾਂ ਨੇ ਜਦੋਂ ਮਾਮਲੇ ਦੇ ਵਾਧੇ ਵਿਰੁਧ ਮੋਰਚਾ ਲਾਇਆ ਤਾਂ ਉਸ ਵਿਚ ਵੀ ਸ਼ਾਮਲ ਹੋ ਕੇ, ਸੰਤ ਜੀ ਨੇ ਜੇਹਲ ਯਾਤਰਾ ਕੀਤੀ ਅਤੇ ਫਿਰ ੧੯੬੦ ਵਾਲ਼ੇ ਪੰਜਾਬੀ ਸੂਬਾ ਮੋਰਚੇ ਵਿਚ ਵੀ ਲੰਮਾ ਸਮਾ ਜੇਹਲ ਕੱਟੀ।
੧੯੫੦ ਵਿਚ ਸੰਤ ਜੀ ਸਰਬ ਸੰਮਤੀ ਨਾਲ਼ ਰਾਜਸਥਾਨ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। ਇਸ ਸੇਵਾ ਉਪਰ ਉਹ ੧੯੬੨ ਤੱਕ ਰਹੇ। ਇਸ ਸਮੇ ਦੌਰਾਨ ਸੰਤ ਜੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੰਗਾ ਨਗਰ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ, ੧੯੫੮-੬੦ ਵਿਚ, ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ।
੨ ਅਕਤੂਬਰ, ੧੯੬੨ ਵਾਲ਼ੇ ਦਿਨ ਸੰਤ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ, ਸਾਰੀਆਂ ਪੰਥਕ ਸਰਗਰਮੀਆਂ ਦੀ ਜੁੰਮੇਵਾਰੀ ਇਹਨਾਂ ਦੇ ਮੋਢਿਆਂ ਉਪਰ ਪੈ ਜਾਣ ਸਦਕਾ, ਫਿਰ ਰਾਜਸਥਾਨ ਅਕਾਲੀ ਦਲ ਦੀ ਜੁੰਮੇਵਾਰੀ ਜਥੇਦਾਰ ਕਸ਼ਮੀਰਾ ਸਿੰਘ ਜੀ ਨੂੰ ਦੇ ਦਿਤੀ ਗਈ।
ਸੰਤ ਚੰਨਣ ਸਿੰਘ ਜੀ ਆਪਣੇ ਅਕਾਲ ਚਲਾਣੇ, ੨੯ ਨਵੰਬਰ ੧੯੭੨ ਤੱਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਨਾਲ਼ ਨਾਲ਼ ਸਮੁਚੀ ਪੰਥਕ ਜਥੇਬੰਦੀ ਦੇ ਮੁਖੀ ਵੀ ਰਹੇ। ਇਹਨਾਂ ਜੁਮੇਵਾਰੀਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦਲ ਦੀ ਅਖ਼ਬਾਰ 'ਕੌਮੀ ਦਰਦ', ਗੁਰਦੁਆਰਾ ਬੁਢਾ ਜੌਹੜ ਆਦਿ ਬਹੁਤ ਸਾਰੀਆਂ ਧਾਰਮਿਕ, ਵਿਦਿਅਕ, ਸਿਆਸੀ, ਭਾਈਚਾਰਕ, ਆਦਿ ਸੰਸਥਾਵਾਂ ਦੀ ਜੁਮੇਵਾਰੀ, ਸੰਤ ਫ਼ਤਿਹ ਸਿੰਘ ਜੀ ਦੀ ਆਗਿਆ ਅਨੁਸਾਰ ਆਪ ਜੀ ਹੀ ਨਿਭਾਉਂਦੇ ਰਹੇ। ਮੁੱਕਦੀ ਗੱਲ ਇਹ ਕਿ ਸੰਤ ਚੰਨਣ ਸਿੰਘ ਜੀ ਪੂਰਾ ਇਕ ਦਹਾਕਾ ਪੰਥਕ ਸਿਆਸਤ ਦੇ ਮੁਕੰਲ ਤੌਰ ਤੇ ਸੰਚਾਲਕ ਰਹੇ। ਜਨਤਾ ਵਿਚ ਨਾਂ ਸੰਤ ਫ਼ਤਿਹ ਸਿੰਘ ਦਾ ਸੀ ਪਰ ਅਮਲੀ ਤੌਰ ਤੇ ਸਾਰਾ ਕਾਰਜ ਸੰਤ ਚੰਨਣ ਸਿੰਘ ਜੀ ਹੀ ਕਰਦੇ ਸਨ।
ਆਪਣੀਆਂ ਯਾਦਾਂ:
ਗੁਰਦੁਆਰਾ ਬੁਢਾ ਜੌਹੜ ਤੋਂ ੧੯੬੭ ਵਾਲ਼ੀਆਂ ਅਸੈਂਬਲੀ ਅਤੇ ਪਾਰਲੀਮੈਂਟ ਦੀਆਂ ਚੋਣਾਂ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ, ਮੇਰੀ ਸਟੇਜ ਸੰਭਾਲਣ ਦੀ ਯੋਗਤਾ ਵੇਖ ਕੇ ਮੈਨੂੰ ਆਪਣੇ ਪੀ.ਏ. ਵਜੋਂ ਨਾਲ਼ ਲੈ ਆਏ। ਮੈਨੂੰ ਓਥੇ ਗੁਰਮਤਿ ਸੰਗੀਤ ਦੇ ਅਧਿਅਕ ਭਾਈ ਗੁਰਮੇਲ ਸਿੰਘ ਜੀ ਨੂੰ ਕਲਾਸੀਕਲ ਸੰਗੀਤ ਦੀ ਅਗਲੇਰੀ ਸਿੱਖਿਆ ਦੇਣ ਵਾਸਤੇ, ਪਟਿਆਲੇ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ੍ਰੀ ਮਾਨ ਸੰਤ ਬਾਬਾ ਚੰਨਣ ਸਿੰਘ ਜੀ ਨੇ ਭੇਜਿਆ ਹੋਇਆ ਸੀ। ਪੰਜਾਬੀ ਸੂਬੇ ਦੀ ਕਾਇਮੀ ਤੋਂ ਬਾਅਦ ਪੰਜਾਬ ਵਿਚ ਪਹਿਲੀ ਕਾਂਗਰਸ ਵਿਰੋਧੀ ਸਰਕਾਰ ਬਣਾਉਣ ਲਈ, ਸਾਰੇ ਆਗੂ ਸੰਤ ਫਤਿਹ ਸਿੰਘ ਜੀ ਨੂੰ, ਜ਼ਿਲ੍ਹਾ ਗੰਗਾਨਗਰ ਦੇ ਸੈਂਟਰਲ ਗੁਰਦੁਆਰਾ ੧੯ ਜ਼ੈਡ ਤੋਂ ਲੈ ਆਏ ਤੇ ਡੇਰਾ ਆਣ ਕੇ ਖੰਨੇ, ਸ. ਮਹਿੰਦਰ ਸਿੰਘ ਦੇ ਕਾਰਖਾਨੇ ਵਿਚ ਲਾਇਆ ਗਿਆ। ਓਥੇ ੫੩ ਐਮ.ਐਲ.ਏਜ਼. ਦੀ ਮੀਟਿੰਗ, ਸੰਤ ਚੰਨਣ ਸਿੰਘ ਜੀ ਦੀ ਪ੍ਰਧਾਨਗੀ ਹੇਠ ਹੋਈ। ਉਸ ਵਿਚ 'ਪੀਪਲਜ਼ ਯੂਨਾਈਟਡ' ਫ਼੍ਰੰਟ' ਨਾਂ ਦੀ ਜਥੇਬੰਦੀ ਬਣਾ ਕੇ, ਉਸ ਦਾ ਲੀਡਰ ਜਸਟਿਸ ਗੁਰਨਾਮ ਸਿੰਘ ਅਤੇ ਡਿਪਟੀ ਲੀਡਰ ਜਨਸੰਘੀ ਡਾ. ਬਲਦੇਵ ਪ੍ਰਕਾਸ਼ ਨੂੰ ਚੁਣ ਲਿਆ ਗਿਆ। ੫੩ ਐ.ਐਲਏਆਂ ਦੇ ਦਸਤਖ਼ਤਾਂ ਵਾਲ਼ਾ ਜੋ ਕਾਗਜ਼ ਮੇਰੇ ਕੋਲ਼ ਸੀ, ਉਸ ਉਪਰ ਦਰਖਾਸਤ ਲਿਖ ਕੇ ਰਾਜਪਾਲ ਨੂੰ ਪੇਸ਼ ਕਰ ਦਿਤੀ ਗਈ ਤੇ ਉਸ ਨੇ ੯ ਮਾਰਚ ਵਾਲ਼ੀ ਸਵੇਰ ਨੂੰ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਵਜ਼ਾਰਤ ਨੂੰ ਸਹੁੰ ਚੁਕਾ ਦਿਤੀ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲ਼ੀ, ਸਾਰੀਆਂ ਹੀ ਕਾਂਗਰਸ ਵਿਰੋਧੀ ਪਾਰਟੀਆਂ ਦੀ ਮਿਲ਼ੀ ਜੁਲ਼ੀ ਇਹ ਸਰਕਾਰ 'ਫ਼੍ਰੰਟ ਸਰਕਾਰ' ਕਰਕੇ ਪ੍ਰਸਿਧ ਹੋਈ। ਇਹਨਾਂ ਇਤਿਹਾਸਕ ਘਟਨਾਵਾਂ ਨੂੰ ਮੈਂ ਹੋਰ ਵਿਸਥਾਰ ਵਿਚ, ਆਪਣੀ ਚੌਥੀ ਕਿਤਾਬ 'ਬਾਤਾਂ ਬੀਤੇ ਦੀਆਂ' ਵਿਚ ਲਿਖ ਚੁੱਕਾ ਹਾਂ।
ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਵਾਲ਼ੇ ਸਮੇ ਸੰਤ ਜੀ, ਰਾਜਸਥਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੁਮਾਇੰਦਗੀ ਕਰਦੇ ਰਹੇ ਪਰ ਜਦੋਂ ਤੋਂ ਆਪ ਜੀ ਪੰਥ ਦੀ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਤਾਂ, ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਦੀ ਅਗਵਾਈ ਵਿਚ, ਸਾਰੀਆਂ ਪੰਥਕ ਸਰਗਰਮੀਆਂ ਦੇ ਕੇਂਦਰ ਬਿੰਦੂ ਹੀ ਬਣ ਗਏ। ਗੁਰਦੁਆਰਾ ਬੁਢਾ ਜੌਹੜ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਕੌਮੀਦਰਦ ਅਖ਼ਬਾਰ ਆਦਿ ਸਾਰੀਆਂ ਹੀ ਪੰਥਕ ਧਾਰਮਿਕ, ਵਿੱਦਿਅਕ, ਭਾਈਚਾਰਕ, ਸੰਸਥਾਵਾਂ ਦੇ ਪ੍ਰਬੰਧ ਨੂੰ ਚਲਾਉਣ ਦੀ ਜੁੰਮੇਵਾਰੀ ਇਹਨਾਂ ਦੇ ਸਿਰ ਹੀ ਹੁੰਦੀ ਸੀ। ਮੱਸਿਆ ਸੰਗ੍ਰਾਂਦ ਗੁਰਪੁਰਬ ਆਦਿ ਸਮਾਗਮਾਂ ਤੇ ਕੇਹੜੇ ਪ੍ਰਚਾਰਕ, ਆਗੂ, ਵਜ਼ੀਰ ਨੂੰ ਕੇਹੜੇ ਥਾਂ ਲੈਕਚਰ ਦੇਣ ਲਈ ਜਾਣਾ ਆਦਿ ਦੀਆਂ ਹਿਦਾਇਤਾਂ ਸੰਤ ਜੀ ਹੀ ਦਿਆ ਕਰਦੇ ਸਨ। ਜਦੋਂ ਵੀ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲ਼ੀ ਸਰਕਾਰ ਹੋਵੇ ਜਾਂ ਦਲ ਅਪੋਜ਼ੀਸ਼ਨ ਵਿਚ ਹੋਵੇ ਤਾਂ ਵੀ ਸਾਰੇ ਫੈਸਲੇ ਸੰਤ ਜੀ ਹੀ ਕਰਿਆ ਕਰਦੇ ਸਨ। ਦੂਜੀਆਂ ਪਾਰਟੀਆਂ ਅਤੇ ਕੇਂਦਰ ਸਰਕਾਰ ਨਾਲ਼ ਵੀ ਸਾਰਾ ਤਾਲ ਮੇਲ ਸੰਤ ਜੀ ਹੀ ਰੱਖਿਆ ਕਰਦੇ ਸਨ।
ਸੰਤ ਜੀ ਕੌਮੀ ਵਸੀਲਿਆਂ ਨੂੰ ਅੱਤ ਸੰਜਮ ਨਾਲ਼ ਵਰਤਿਆ ਕਰਦੇ ਸਨ। ਦੇਗ ਵਿਚੋਂ ਦਾਣਾ ਟੋਹਣ ਵਾਂਗ ਮੈਂ ਦੋ ਚਾਰ ਮਿਸਾਲਾਂ ਉਹਨਾਂ ਦੇ ਸੰਜਮ ਦੀਆਂ ਦਿੰਦਾ ਹਾਂ ਜਿਨ੍ਹਾਂ ਤੋਂ ਸੰਜਮੀ ਹੋਣ ਤੋਂ ਵਧ ਕੇ ਕੰਜੂਸ ਹੋਣ ਤੱਕ ਪਹੁੰਚ ਜਾਂਦੇ ਸਨ: ਗੁਰਦੁਆਰਾ ਬੁਢਾ ਜੌਹੜ ਵਿਚ ਗਰੀਬ ਪਰਵਾਰਾਂ ਦੇ ਬਹੁਤ ਸਾਰੇ ਅੰਗਹੀਣ ਵਿਅਕਤੀ ਅਤੇ ਵਿਦਿਆਰਥੀ, ਇਹਨਾਂ ਦੀ ਦੇਖ ਰੇਖ ਹੇਠ ਰਹਿੰਦੇ ਸਨ। ਉਹਨਾਂ ਵਿਚੋਂ ਇਕ ਬੱਚਾ ਭਾਈ ਗੁਰਮੇਲ ਸਿੰਘ ਨਾਂ ਦਾ ਸੀ, ਜੋ ਬਾਅਦ ਵਿਚ ਕੀਰਤਨ ਸਿੱਖ ਕੇ ਓਸੇ ਵਿਦਿਆਲੇ ਵਿਚ ਅਧਿਆਪਕ ਵਜੋਂ ਸੇਵਾ ਕਰਦਾ ਰਿਹਾ ਤੇ ਅੱਜ ਕਲ੍ਹ ਲੰਡਨ ਵਿਚ ਸਫ਼ਲ ਰਾਗੀ ਵਜੋਂ ਵਿਚਰ ਰਿਹਾ ਹੈ। ਭਾਈ ਗੁਰਮੇਲ ਸਿੰਘ ਜੀ ਨੇ ਆਪਣੀ ਜ਼ਬਾਨੀ ਮੈਨੂੰ ਇਹ ਗੱਲ ਸੁਣਾਈ ਕਿ ਇਕ ਵਾਰੀਂ ਮੈਂ ਬਾਬਾ ਜੀ ਤੋਂ ਇਸ਼ਨਾਨ ਕਰਨ ਸਮੇ ਕਛਹਿਰਾ ਬਦਲਣ ਲਈ ਇਕ ਪਰਨਾ ਮੰਗਿਆ ਤੇ ਉਹ ਆਲ਼ਾ ਟਾਲ਼ਾ ਕਰੀ ਗਏ। ਮੈਨੂੰ ਪਰਨਾ ਨਾ ਦਿਤਾ। ਮੈਂ ਰੁੱਸ ਕੇ ਆਪਣੇ ਪਿੰਡ ਸਾਹਿਬ ਸਿੰਘ ਵਾਲ਼ਾ ਚਲਿਆ ਗਿਆ। ਕੁਝ ਦਿਨਾਂ ਬਾਅਦ ਬਾਬਾ ਜੀ ਮੇਰੇ ਪਿੰਡ ਆਏ ਤੇ ਮੈਨੂੰ ਮਨਾ ਕੇ ਆਪਣੇ ਨਾਲ਼ ਲੈ ਗਏ। ਬੱਸ ਵਿਚ ਜਾਂਦਿਆਂ ਆਖਣ ਲੱਗੇ, ''ਪਰ ਮੈਂ ਤੈਨੂੰ ਪਰਨਾ ਕੋਨੀ ਲੈ ਕੇ ਦੇਣਾ!'' ਸ਼ਬਦ ਕੋਨੀ ਰਾਜਸਥਾਨੀ ਬੋਲੀ ਦਾ ਹੈ, ਜਿਸ ਦਾ ਮਤਲਬ ਕੋਈ ਨਹੀਂ ਹੈ। ਜਦੋਂ ੨ ਅਕਤੂਬਰ ੧੯੬੨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਅੰਮ੍ਰਿਤਸਰੋਂ ਗੁਰਦੁਆਰਾ ਬੁਢਾ ਜੌਹੜ ਨੂੰ ਬੱਸ ਉਪਰ ਗੰਗਾ ਨਗਰ ਪਹੁੰਚੇ ਤੇ ਓਥੋਂ ਅੱਗੇ ਦੂਜੀ ਬੱਸ ਉਪਰ ਰਾਇ ਸਿੰਘ ਨਗਰ ਗਏ ਤੇ ਓਥੋਂ ਕਿਸੇ ਜਾਣੂ ਅਕਾਲੀ ਵਰਕਰ ਦਾ ਸਾਈਕਲ ਮੰਗ ਕੇ ਗੁਰਦੁਆਰਾ ਬੁਢਾ ਜੌਹੜ ਪਹੁੰਚੇ। ਆਪਣੇ ਖਾਣ ਲਈ ਆਟਾ, ਬਿਸਤਰੇ ਦੇ ਬਸਤਰ, ਅਤੇ ਮਾਲ਼ਟੇ ਵੀ ਗੁਰਦੁਆਰਾ ਬੁਢਾ ਜੌਹੜ ਤੋਂ ਲਿਆਇਆ ਕਰਦੇ ਸਨ। ਅੰਮ੍ਰਿਤਸਰ ਵਿਚ ਉਹਨਾਂ ਦੀ ਰਿਹਾਇਸ਼ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੀ ਦੂਜੀ ਮਨਜ਼ਲ ਦੀ ਇਕ ਨੁੱਕਰ ਵਿਚਲੇ ਕਮਰੇ ਵਿਚ ਹੁੰਦੀ ਸੀ ਤੇ ਓਹੀ ਕਮਰਾ ਦਿਨੇ ਉਹਨਾਂ ਦਾ ਦਫ਼ਤਰ ਤੇ ਰਾਤ ਨੂੰ ਸੌਣ ਕਮਰਾ ਹੁੰਦਾ ਸੀ। ਫਿਰ ਨਵੰਬਰ ੧੯੬੭ ਤੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਦੀ ਉਪਰਲੀ ਮਨਜ਼ਲ ਦੇ ਇਕ ਕਮਰੇ ਵਿਚ ਹੁੰਦੀ ਸੀ। ਉਸ ਨੂੰ ਝੂਠੇ ਬਾਜ਼ਾਰ ਤੋਂ ਵੀ ਪਉੜੀਆਂ ਚੜ੍ਹਦੀਆਂ ਸਨ ਪਰ ਵਧੇਰੇ ਆਵਾਜਾਈ ਸ੍ਰੀ ਅਕਾਲ ਤਖ਼ਤ ਸਾਹਿਬ ਵਾਲ਼ੇ ਪਾਸੇ ਤੋਂ ਹੀ ਹੁੰਦੀ ਸੀ। ਦੋਹਾਂ ਜੁੜਵੀਆਂ ਇਮਾਰਤਾਂ ਦੇ ਵਿਚਲੀ ਕੰਧ ਵਿਚ ਪਾੜ ਪਾ ਕੇ ੧੯੬੦ ਤੋਂ ਹੀ ਇਕ ਛੋਟਾ ਜਿਹਾ ਲੋਹੇ ਦਾ ਦਰਵਾਜ਼ਾ ਲਾਇਆ ਹੋਇਆ ਸੀ।
ਸੰਤ ਜੀ ਸਰਕਾਰਾਂ ਬਣਾਉਣ/ਤੋੜਨ ਵਾਲ਼ੀਆਂ ਸਾਰੀਆਂ ਸਰਗਰਮੀਆਂ, ਚੰਡੀਗੜ੍ਹ ਵਿਚਲੀ ਸਰਦਾਰ ਬਾਸੀ ਦੀ ਸਰਕਾਰੀ ਕੋਠੀ ਵਿਚ ਰਹਿ ਕੇ ਚਲਾਇਆ ਕਰਦੇ ਸਨ। ਉਹਨਾਂ ਦੇ ਨਾਲ਼ ਇਕ ਸੇਵਾਦਾਰ, ਇਕ ਗੰਨਮੈਨ, ਇਕ ਡਰਾਈਵਰ ਤੇ ਇਕ ਮੈਂ ਹੁੰਦਾ ਸੀ। ਇਕ ਦਿਨ ਮੈਨੂੰ ਆਖਿਆ ਕਿ ਜੇ ਮੈਂ ਉਹਨਾਂ ਦੀਆਂ ਦਵਾਈਆਂ ਬਾਰੇ ਸੇਵਾਦਾਰ ਕੋਲ਼ੋ ਜਾਣਕਾਰੀ ਲੈ ਲਵਾਂ ਤਾਂ ਸੇਵਾਦਾਰ ਨੂੰ ਦਫ਼ਤਰ ਵਿਚ ਕਿਸੇ ਹੋਰ ਕੰਮ ਤੇ ਲਾ ਦਿਤਾ ਜਾਵੇ। ਮੈਂ ਸੱਤ ਬਚਨ ਆਖ ਕੇ ਦਵਾਈਆਂ ਦਾ ਚਾਰਜ ਵੀ ਸਾਂਭ ਲਿਆ ਤੇ ਸੇਵਾਦਾਰ ਨੂੰ ਦਫ਼ਤਰ ਵਿਚ ਕਿਸੇ ਹੋਰ ਡਿਊਟੀ ਤੇ ਲਾ ਦਿਤਾ ਗਿਆ।
ਉਹਨਾਂ ਨੇ ਆਵਾਜਾਈ ਵਾਸਤੇ ਇਕ ਐਂਬੈਸਡਰ ਕਾਰ ਉਪਰ ਜੀਪ ਦੀ ਬਾੱਡੀ ਲਵਾ ਕੇ, ਉਸ ਦੇ ਮਿਸਤਰੀ ਤੋਂ ਤਿੰਨ ਹਿੱਸੇ ਕਰਵਾਏ ਹੋਏ ਸਨ। ਅਗਲੇ ਹਿੱਸੇ ਵਿਚ ਡਰਾਈਵਰ ਤੇ ਇਕ ਗੰਨਮੈਨ, ਪਿਛਲੇ ਹਿੱਸੇ ਵਿਚ ਮੈਂ ਤੇ ਵਿਚਕਾਰਲੇ ਵੱਡੇ ਹਿੱਸੇ ਵਿਚ ਸੰਤ ਜੀ। ਉਸ ਹਿੱਸੇ ਤੋਂ ਹੀ ਉਹ ਲੋੜ ਪੈਣ ਤੇ ਸੌਣ ਦਾ ਕੰਮ ਵੀ ਲੈ ਲਿਆ ਕਰਦੇ ਸਨ। ਫਿਰ ਅਖ਼ਬਾਰਾਂ ਆਦਿ ਪੜ੍ਹ ਕੇ ਸੁਣਾਉਣ ਲਈ ਮੈਂ ਵੀ ਓਥੇ ਉਹਨਾਂ ਦੇ ਕੋਲ਼ ਹੀ ਬੈਠਿਆ ਕਰਦਾ ਸਾਂ।
ਖਾਣਾ ਉਹਨਾਂ ਦਾ ਅੱਤ ਸਾਦਾ ਹੁੰਦਾ ਸੀ। ਫੁਲਕੇ ਦੇ ਨਾਲ਼ ਦਾਲ ਜਾਂ ਇਕ ਸਬਜ਼ੀ ਹੁੰਦੀ ਸੀ। ਇਕ ਸਮੇ ਇਕੋ ਚੀਜ। ਸਭ ਤੋਂ ਮਨ ਪਸੰਦ ਉਹਨਾਂ ਦਾ ਭੋਜਨ ਰੋਟੀ ਦਾ ਘੁੱਗੂ ਬਣਾ ਕੇ, ਦੁਧ ਨਾਲ਼ ਘੁੱਟੋ ਵੱਟੀ ਖਾਣੀ ਹੁੰਦਾ ਸੀ। ਨਾ ਕੋਈ ਮਿਰਚ ਮਸਾਲਾ, ਨਾ ਅਚਾਰ ਚਟਣੀ ਤੇ ਨਾ ਹੀ ਕੋਈ ਹੋਰ ਮਿੱਠੀ ਵਸਤੂ। ਅੰਮ੍ਰਿਤਸਰ ਵਿਚ ਰਿਹਾਇਸ਼ ਸਮੇ ਇਕ ਸੇਵਾਦਾਰ ਉਹਨਾਂ ਦਾ ਦੋਵੇਂ ਵੇਲ਼ੇ ਪ੍ਰਸ਼ਾਦਾ ਬਣਾ ਕੇ ਦਿੰਦਾ ਹੁੰਦਾ ਸੀ। ਚਾਹ ਦੇ ਨੇੜੇ ਨਹੀਂ ਸਨ ਜਾਂਦੇ। ਹਾਸੇ ਵਿਚ ਕਹਿੰਦੇ ਹੁੰਦੇ ਸਨ ਕਿ ਤੇਜ ਤੁਰਨ ਲਈ ਜਿਹਾ ਖੋਤੇ ਨੂੰ ਇਕ ਡੰਡਾ ਮਾਰ ਲਿਆ ਤੇਹਾ ਬੰਦੇ ਨੇ ਇਕ ਗਲਾਸ ਚਾਹ ਦਾ ਪੀ ਲਿਆ। ਜਿਵੇਂ ਥੋਹੜਾ ਕੁ ਚਿਰ ਖੋਤਾ ਡੰਡੇ ਦੇ ਅਸਰ ਨਾਲ਼ ਤੇਜ ਤੁਰਦਾ ਹੈ ਏਸੇ ਤਰ੍ਹਾਂ ਚਾਹ ਦੇ ਅਸਰ ਨਾਲ਼ ਬੰਦਾ ਵੀ ਥੋਹੜਾ ਕੁ ਚਿਰ ਤੇਜ ਤੁਰ ਲੈਂਦਾ ਹੈ। ਮਗਰੋਂ ਫਿਰ ਉਹੋ ਹੀ ਚਾਲ ਬਣ ਜਾਂਦੀ ਹੈ। ਇਸ ਦੇ ਉਲ਼ਟ ਸੰਤ ਫ਼ਤਿਹ ਸਿੰਘ ਜੀ ਬਿਨਾ ਦੁਧ ਅਤੇ ਮਿੱਠੇ ਤੋਂ ਚਾਹ ਪੀਂਦੇ ਸਨ। ਪਹਿਰਾਵਾ ਕੀ ਹੁੰਦਾ ਸੀ! ਗਰਮੀਆਂ ਵਿਚ, ਸਿਰ ਦੀ ਨੀਲੀ ਦਸਤਾਰ ਤੇ ਤੇੜ ਦੇ ਕਛਹਿਰੇ ਤੋਂ ਇਲਾਵਾ, ਗਲ਼ ਵਿਚ ਮਲ ਮਲ ਦਾ ਕੁੜਤਾ ਹੁੰਦਾ ਸੀ। ਸਰਦੀਆਂ ਨੂੰ ਭਾਰੇ ਕੱਪੜੇ ਦਾ ਝੱਗਾ ਤੇ ਲੋਈ ਜਾਂ ਕੰਬਲ਼ ਦੀ ਬੁੱਕਲ਼ ਮਾਰਦੇ ਸਨ। ਇਹਨਾਂ ਬਸਤਰਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸਨ ਵਰਤਦੇ। ਗਲ਼ ਦੇ ਕੁੜਤੇ ਤੇ ਹੋਰ ਨਿਕ ਸੁਕ ਦੀ ਸੰਭਾਲ਼ ਲਈ ਕੋਈ ਮਹਿੰਗਾ ਅਟੈਚੀਕੇਸ ਨਹੀਂ ਸਨ ਰੱਖਦੇ ਬਲਕਿ ਬੁਢਾ ਜੌਹੜ ਦੇ ਮਿਸਤਰੀ ਕੋਲ਼ੋਂ ਇਕ ਲੱਕੜ ਦਾ ਛੋਟਾ ਤੇ ਪਤਲਾ ਜਿਹਾ ਬਕਸਾ ਬਣਵਾ ਕੇ ਰੱਖਿਆ ਹੋਇਆ ਸੀ, ਉਸ ਵਿਚ ਹੀ ਕਛਹਿਰਾ, ਪਰਨਾ ਤੇ ਦੂਜਾ ਕੁੜਤਾ ਰੱਖਿਆ ਕਰਦੇ ਸਨ। ਇਕ ਹੋਰ ਵੀ ਗੱਲ ਸ਼ਾਇਦ ਅਜੀਬ ਲੱਗੇ : ਸ਼੍ਰੋਮਣੀ ਅਕਾਲੀ ਦਲ ਦਾ ਖ਼ਰਚ ਘਟਾਉਣ ਲਈ, ਉਸ ਦੇ ਪ੍ਰਧਾਨ ਵਸਤੇ ਜੇਹੜੀਆਂ ਅਖ਼ਬਾਰਾਂ ਆਉਂਦੀਆਂ ਸਨ ਉਹ ਵੀ ਬੰਦ ਕਰ ਦਿਤੀਆਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਾਲ਼ੀਆਂ ਅਖ਼ਬਾਰਾਂ ਹੀ ਦਲ ਦੇ ਪ੍ਰਧਾਨ ਪਾਸ ਪੁੱਜ ਜਾਣੀਆਂ ਤੇ ਆਪ ਰੇਡੀਉ ਤੋਂ ਹੀ ਖ਼ਬਰਾਂ ਸੁਣ ਕੇ ਗੁਜ਼ਾਰਾ ਕਰ ਲੈਣਾ। ਜਿੰਨਾ ਚਿਰ ਮੈਂ ਨਾਲ਼ ਸੇਵਾ ਵਿਚ ਰਿਹਾ, ਆਪਣੀ ਜੇਬ ਵਿਚੋਂ ਹੀ ਸਾਰੀਆਂ ਪੰਜਾਬੀ ਤੇ ਹਿੰਦੀ ਦੀਆਂ ਅਖ਼ਬਾਰਾਂ ਖ਼ਰੀਦਣੀਆਂ। ਉਰਦੂ ਅੰਗ੍ਰੇਜ਼ੀ ਤੋਂ ਅਣਜਾਣ ਹੋਣ ਕਰਕੇ ਨਾ ਖ਼ਰੀਦਣੀਆਂ ਤੇ ਪੜ੍ਹ ਕੇ ਸੁਣਾਉਣੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੰਤ ਜੀ ਸਾਰੇ ਸਟਾਫ਼ ਮੈਂਬਰਾਂ ਨਾਲ਼ ਯੋਗ ਸਤਿਕਾਰ ਸਹਿਤ ਵਰਤਾ ਕਰਿਆ ਕਰਦੇ ਸਨ। ਸ੍ਰੀ ਹਰਿ ਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਹਮੇਸ਼ਾ ਖੜ੍ਹੇ ਹੋ ਕੇ ਹੀ ਮਿਲ਼ਿਆ ਕਰਦੇ ਸਨ। ਭਾਵੇਂ ਕਿ ਉਹ ਉਮਰ ਅਤੇ ਧਾਰਮਿਕ ਵਿੱਦਿਆ ਵਿਚ ਸੰਤ ਜੀ ਨਾਲ਼ੋਂ ਛੋਟੀ ਉਮਰ ਦੇ ਹੀ ਹੋਣ! ਲੱਗਦੀ ਵਾਹ ਕਿਸੇ ਮੁਲਾਜ਼ਮ ਦਾ ਬੁਰਾ ਨਹੀਂ ਸਨ ਕਰਦੇ। ਜੇਕਰ ਕਿਸੇ ਤੋਂ ਕੋਈ ਹੀ ਵੱਡੀ ਗ਼ਲਤੀ ਹੋ ਜਾਵੇ ਤਾਂ ਵਧ ਤੋਂ ਵਧ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਚ ਬਦਲੀ ਕਰ ਦਿਆ ਕਰਦੇ ਸਨ। ਜੇ ਹੋਰ ਵੀ ਵੱਡੀ ਗ਼ਲਤੀ ਹੋ ਜਾਂਦੀ ਤਾਂ ਮੁਲਜ਼ਮ ਨੂੰ ਮੁਅਤਲ ਕਰਕੇ, ਕੁਝ ਸਮੇ ਬਾਅਦ ਕੁਝ ਮੈਂਬਰਾਂ ਦੀ ਸਬ ਕਮੇਟੀ ਬਣਾ ਕੇ, ਉਸ ਦਾ ਕੇਸ ਕਮੇਟੀ ਨੂੰ ਸੌਂਪ ਦਿਆ ਕਰਦੇ ਸਨ। ਮੁਲਾਜ਼ਮ ਆਪਣੀ ਗ਼ਲਤੀ ਮੰਨ ਕੇ, ਮੈਂਬਰਾਂ ਦੀ ਮਿੰਨਤ ਖ਼ੁਸ਼ਾਮਦ ਕਰਕੇ ਮੁਆਫ਼ੀ ਹਾਸਲ ਕਰ ਲਿਆ ਕਰਦਾ ਸੀ ਤੇ ਉਸ ਨੂੰ ਫਿਰ, ਸਜਾ ਵਜੋਂ ਥੋਹੜਾ ਬਹੁਤਾ ਜੁਰਮਾਨਾ ਕਰਕੇ, ਨੌਕਰੀ ਤੇ ਬਹਾਲ ਕਰ ਦਿਤਾ ਜਾਂਦਾ ਸੀ। ਸੰਤ ਜੀ ਵੱਲੋਂ ਲਗਾਤਾਰ ਦਸ ਸਾਲ ਅਜਿਹੀ ਨਰਮੀ ਵਰਤਣ ਨਾਲ਼ ਕਮੇਟੀ ਦੇ ਪ੍ਰਬੰਧ ਵਿਚ ਢਿਲਿਆਈ ਵੀ ਆ ਗਈ।
ਉਹਨਾਂ ਨਾਲ਼ ਹਰੇਕ ਮੁਲਾਜ਼ਮ, ਪਾਰਟੀ ਵਰਕਰ, ਬਿਨਾ ਸਮਾ ਲਏ ਦੇ, ਚੌਵੀ ਘੰਟੇ ਹੀ ਮਿਲ਼ ਸਕਦਾ ਸੀ। ਇਕ ਵਾਰ ਦੀ ਗੱਲ ਹੈ ਕਿ ਸੰਤ ਜੀ ਰਾਤ ਦੀ ਰੋਟੀ ਖਾ ਰਹੇ ਸਨ। ਇਕ ਗੰਗਾਨਗਰ ਦਾ ਨੌਜਵਾਨ ਸੰਤ ਜੀ ਕੋਲ਼ ਕਮੇਟੀ ਵਿਚ ਨੌਕਰੀ ਮੰਗਣ ਆਇਆ। ਕਹਿੰਦਾ ਮੈਨੂੰ ਗੁਰਦੁਆਰੇ ਦਾ ਮੈਨੇਜਰ ਲਾ ਦਿਓ। ਉਸ ਦੀ ਪੜ੍ਹਾਈ ਪੁੱਛਣ ਤੇ ਪਤਾ ਲੱਗਾ ਕਿ ਉਸ ਨੇ ਮੈਨੇਜਰ ਦੀ ਯੋਗਤਾ ਵਾਲ਼ੀ ਪੜ੍ਹਾਈ ਨਹੀਂ ਕੀਤੀ। ਜਵਾਬ ਮਿਲਣ ਤੇ ਕਹਿੰਦਾ ਕਿ ਫਿਰ ਇੰਸਪੈਕਟਰ ਲਾ ਦਿਓ। ਉਹ ਵੀ ਗੱਲ ਨਾ ਬਣੀ। ਫਿਰ ਕੁਝ ਹੋਰ ਪਦਵੀਆਂ ਦੇ ਨਾਂ ਲਏ ਪਰ ਕਿਸੇ ਵੀ ਸੱਚੇ ਵਿਚ ਫਿੱਟ ਨਾ ਆਇਆ ਤਾਂ ਕਹਿੰਦਾ ਫਿਰ ਮੈਨੂੰ ਕਿਸੇ ਹਲਕੇ ਤੋਂ ਅਸੈਂਬਲੀ ਵਾਸਤੇ ਟਿਕਟ ਹੀ ਦੇ ਦਿਓ। ਇਹ ਸੁਣ ਕੇ ਅਸੀਂ ਸਾਰੇ ਹੱਸ ਪਏ ਪਰ ਸੰਤ ਜੀ ਸਿਰਫ ਮੁਸਕ੍ਰਾਏ ਹੀ। ਸੰਤ ਜੀ ਕਹਿੰਦੇ ਭਾਈ ਇਸ ਸਮੇ ਤੇ ਕਿਸੇ ਇਲੈਕਸ਼ਨ ਦਾ ਸਮਾ ਨਹੀਂ ਹੈ। ਪਰ ਉਸ ਨੌਜਵਾਨ ਨੂੰ ਨਿਰਾਸ ਨਹੀਂ ਕੀਤਾ। ਗੰਗਾਨਗਰ ਵਿਚ ਪ੍ਰਚਾਰਕ ਲਾ ਦਿਤਾ। ਅਜਿਹੇ ਅਨਪੜ੍ਹ ਜਾਂ ਅਧਪੜ੍ਹ ਪ੍ਰਚਾਰਕ ਏਧਰ ਓਧਰ ਸੁਨੇਹੇ ਪੱਤੇ ਪੁਚਾਉਣ, ਦੀਵਾਨਾਂ ਸਮੇ ਪੰਡਾਲ ਸਜਾਉਣ, ਇਸ਼ਤਿਹਾਰ ਆਦਿ ਵੰਡਣ ਦਾ ਕਾਰਜ ਹੀ ਕਰਿਆ ਕਰਦੇ ਸਨ।
ਇਕ ਬੇਰੁਜ਼ਗਾਰ ਨੌਜਵਾਨ ਵਾਹਵਾ ਮਿਠ ਬੋਲੜਾ, ਦਲ ਦੀ ਸਰਕਾਰ ਸਮੇ ਚੰਡੀਗੜ੍ਹ ਵਿਚ ਆਗੂਆਂ ਦੇ ਆਲ਼ੇ ਦੁਆਲ਼ੇ ਫਿਰਦਾ ਰਹਿੰਦਾ ਤੇ ਵਜ਼ੀਰਾਂ ਦੀਆਂ ਕੋਠੀਆਂ ਵਿਚ ਹੀ ਰਾਤ ਨੂੰ ਸਉਂ ਜਾਂਦਾ ਸੀ। ਮੈਨੂੰ ਉਸ ਨੇ ਦੱਸਿਆ ਕਿ ਉਹ ਸੰਤ ਜੀ ਦਾ ਭਤੀਜਾ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਉਹ ਸੰਤ ਜੀ ਦਾ ਰਸੂਖ਼ ਵਰਤ ਕੇ ਆਈ.ਪੀ.ਐਸ. ਬਣਨ ਦੇ ਚੱਕਰ ਵਿਚ ਹੈ। ਇਕ ਦਿਨ ਮੈਂ ਸੰਤ ਜੀ ਕੋਲ਼ ਉਸ ਦਾ ਜ਼ਿਕਰ ਕੀਤਾ ਤਾਂ ਸੰਤ ਜੀ ਆਪਣੇ ਸੁਭਾ ਮੁਤਾਬਕ ਸਹਿਜ ਸੁਭਾ ਹੀ ਬੋਲੇ, ''ਸੰਤੋਖ ਸਿਆਹਾਂ, ਕਦੀ ਸਮਾ ਸੀ ਜਦੋਂ ਕੋਈ ਮੇਰਾ ਚਾਚਾ ਬਣਨ ਲਈ ਵੀ ਤਿਆਰ ਨਹੀਂ ਸੀ, ਅੱਜ ਮੇਰਾ ਭਤੀਜਾ ਵੀ ਕੋਈ ਬਣ ਗਿਆ ਹੈ। ਯਾਦ ਰਹੇ ਕਿ ਸੰਤ ਜੀ ਦਾ ਕਦੀ ਵੀ ਕੋਈ ਰਿਸ਼ਤੇਦਾਰ ਮਿਲਣ ਨਹੀਂ ਸੀ ਆਇਆ ਤੇ ਨਾ ਹੀ ਕਦੀ ਉਹਨਾਂ ਨੇ ਕਿਸੇ ਰਿਸ਼ੇਦਾਰ ਦਾ ਜ਼ਿਕਰ ਹੀ ਕੀਤਾ ਸੀ। ਇਸ ਦੇ ਉਲ਼ਟ ਸੰਤ ਫ਼ਤਿਹ ਸਿੰਘ ਜੀ ਦੇ ਚਲਾਣੇ ਮਗਰੋਂ, ਇਕ ਸ. ਮੁਖਤਿਆਰ ਸਿੰਘ ਨਾਂ ਦੇ ਸੱਜਣ ਨੇ ਸੰਤ ਫ਼ਤਿਹ ਸਿੰਘ ਜੀ ਦਾ ਦਾ ਭਰਾ ਹੋਣ ਦਾ ਦਾਅਵਾ ਕੀਤਾ ਸੀ।
ਉਹਨਾਂ ਦੇ ਕਾਰਜ ਕਾਲ਼ ਵਿਚ ਹੋਰ ਵੀ ਕਈ ਗੱਲਾਂ ਵਾਪਰੀਆਂ ਪਰ ਇਕ ਦਾ ਜ਼ਿਕਰ ਏਥੇ ਕਰਦਾ ਹਾਂ। ਦਲ ਦੀ ਅਖ਼ਬਾਰ 'ਕੌਮੀ ਦਰਦ' ਦੇ ਖ਼ਰਚ ਦਾ ਪ੍ਰਬੰਧ ਕਰਨ ਦੀ ਜੁੰਮੇਵਾਰੀ ਵੀ ਸੰਤ ਜੀ ਦੇ ਸਿਰ ਹੀ ਹੁੰਦੀ ਸੀ। ਉਸ ਉਪਰ ਪ੍ਰਿੰਟਰ ਪਬਲਿਸ਼ਰ ਤੇ ਐਡੀਟਰ ਦੇ ਥਾਂ ਇਹਨਾਂ ਦਾ ਨਾਂ ਹੀ ਛਪਦਾ ਹੁੰਦਾ ਸੀ। ਕਈ ਦਿਨ ਉਸ ਉਪਰ ਚੰਨਣ ਸਿੰਘ ਦੇ ਥਾਂ ਨੱਚਣ ਸਿੰਘ ਛਪਦਾ ਰਿਹਾ। ਜਦੋਂ ਪਤਾ ਲੱਗਾ ਤਾਂ ਪੁੱਛਣ ਤੇ ਸਟਾਫ਼ ਮੈਂਬਰ ਵੱਲੋਂ ਜਵਾਬ ਮਿਲ਼ਿਆ, ''ਸਾਨੂੰ ਤਨਖਾਹਾਂ ਨਹੀਂ ਸਮੇ ਸਿਰ ਮਿਲ਼ਦੀਆਂ; ਹੋਰ ਅਸੀਂ ਕੀ ਕਰੀਏ!'' ਇਹ ਅਨੋਖਾ ਤੇ ਵਧੀਆ ਤਰੀਕਾ ਲਭਿਆ ਨੌਕਰਾਂ ਨੇ ਮਾਲਕ ਨੂੰ ਸੁਚੇਤ ਕਰਨ ਦਾ।
ਇਹਨਾਂ ਦਿਨਾਂ ਵਿਚ ਪੰਜਾਬੀ ਪ੍ਰੈਸ ਨੇ ਇਕ ਅਜਿਹਾ ਝੂਠਾ ਸ਼ੋਸ਼ਾ ਵੀ ਛੱਡ ਦਿਤਾ ਕਿ ਮੁਖ ਮੰਤਰੀ ਸਰਦਾਰ ਬਾਦਲ ਦੇ ਦਫ਼ਤਰ ਵਿਚ ਇਕ ਕੇਬਨ ਹੈ ਜਿਸ ਵਿਚ ਸੰਤ ਚੰਨਣ ਸਿੰਘ ਜੀ ਬੈਠ ਕੇ ਸਰਦਾਰ ਬਾਦਲ ਨੂੰ ਹੁਕਮ ਦਿੰਦੇ ਹਨ ਤੇ ਉਹ ਅੱਗੋਂ ਉਸ ਹੁਕਮ ਨੂੰ ਅਮਲ ਵਿਚ ਲਿਆਉਂਦੇ ਹਨ।
ਪੰਜਾਬ ਦਾ ਅੰਗ੍ਰੇਜ਼ੀ ਪ੍ਰੈਸ ਵੀ ਸੰਤ ਜੀ ਨੂੰ 'ਸੁਪਰ ਚੀਫ਼ ਮਿਨਿਸਟਰ' ਲਿਖਣ ਲੱਗ ਪਿਆ ਸੀ। ਇਕ ਦਿਨ ਦੀ 'ਸਟੇਟਸਮੈਨ' ਅਖ਼ਬਾਰ ਦੀ ਇਹ ਖ਼ਬਰ ਅਜੇ ਵੀ ਮੇਰੀ ਯਾਦ ਵਿਚ ਅੜੀ ਹੋਈ ਹੈ ''The Super Chief Minister of Punjab, The SGPC Chief Sant Chanan Singh Said ..... ਲਿਖ ਕੇ ਅੱਗੇ ਖ਼ਬਰ ਛਾਪੀ ਸੀ। ਏਸ ਅਖ਼ਬਾਰ ਨੇ ਹੀ ਆਪਣੇ ਇਕ ਐਡੀਟੋਰੀਅਲ ਵਿਚ ਦਲੀਲਾਂ ਦੇ ਕੇ, ਉਸ ਸਮੇ ਸੰਤ ਜੀ ਨੂੰ ਹੀ ਸਭ ਤੋਂ ਯੋਗ ਮੁਖ ਮੰਤਰੀ ਦੀ ਪਦਵੀ ਦੇ ਕਾਬਲ ਲਿਖਿਆ ਸੀ।
ਵੈਸੇ ਤੇ ਦੋਵੇਂ ਸੰਤ ਜੀ ਹੀ ਹਰ ਪ੍ਰਕਾਰ ਦੇ ਡਰ ਚਿੰਤਾ ਤੋਂ ਰਹਿਤ ਸਨ ਪਰ ਇਕ ਅਜਿਹਾ ਮੌਕਾ ਵੀ ਆਇਆ ਜਿਸ ਦਾ ਮੈਂ ਏਥੇ ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂ। ਗੱਲ ਇਉਂ ਹੋਈ ਕਿ ਦਲ ਨਾਲ਼ ਗ਼ਦਾਰੀ ਦੀ ਸਜਾ ਵੱਜੋਂ ਸੰਤ ਜੀ ਦੀ ਹਿਦਾਇਤ 'ਤੇ ੨੫ ਮਾਰਚ, ੧੯੭੦ ਵਾਲ਼ੇ ਦਿਨ, ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਤੋੜ ਦਿਤੀ ਗਈ। ੨੭ ਮਾਰਚ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਬਣ ਗਏ। ਇਸ ਸਾਰੇ ਕੁਝ ਦਾ ਵਿਸਥਾਰ ਮੈਂ ਹੋਰ ਕਿਸੇ ਲੇਖ ਵਿਚ ਲਿਖ ਚੁੱਕਾ ਹਾਂ।
੧੭ ਅਕਾਲੀ ਐਮ.ਐਲ.ਏਆਂ ਸਮੇਤ ਜਸਟਿਸ ਨੇ ਵਖਰਾ ਅਕਾਲੀ ਦਲ ਬਣਾ ਲਿਆ। ਜਨਸੰਘ ਦੀ ਸਹਾਇਤਾ ਨਾਲ਼ ਅਕਾਲੀ ਸਰਕਾਰ ਚੱਲਦੀ ਰਹੀ। ਇਸ ਤੋਂ ਪਹਿਲੀ ਅਕਾਲੀ ਸਰਕਾਰ ਨੇ ੧੬੬੯ ਵਿਚ, ਅੰਮ੍ਰਿਤਸਰ ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਦੀ ਯਾਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ ਸੀ। ਇਸ ਸਰਕਾਰ ਨੇ ਉਸ ਯੂਨੀਵਰਸਿਟੀ ਨਾਲ਼ ਮਾਝੇ ਤੇ ਦੁਆਬੇ ਦੇ ਸਾਰੇ ਕਾਲਜਾਂ ਨੂੰ ਜੋੜ ਦਿਤਾ। ਇਸ ਦਾ ਪੰਜਾਬ ਦੀ ਆਰੀਆ ਸਮਾਜੀ ਵਿਦਿਅਕ ਲਾੱਬੀ ਅਤੇ ਹਿੰਦੂ ਪ੍ਰੈਸ ਨੇ ਏਨਾ ਵਿਰੋਧ ਕੀਤਾ ਕਿ ਜਨਸੰਘੀ ਇਸ ਵਿਰੋਧ ਦਾ ਸਾਹਮਣਾ ਨਾ ਕਰ ਸਕੇ ਤੇ ਉਹਨਾਂ ਦੇ ਦੋ ਵਜ਼ੀਰਾਂ ਸਮੇਤ ਅੱਠ ਮੈਂਬਰ, ਡਾ. ਬਲਦੇਵ ਪ੍ਰਕਾਸ਼ ਦੀ ਅਗਵਾਈ ਹੇਠ, ਸਰਕਾਰ ਤੋਂ ਬਾਹਰ ਹੋ ਗਏ। ਅਜੇ ਇਹ ਖ਼ਬਰ ਠੰਡੀ ਨਹੀਂ ਸੀ ਹੋਈ ਕਿ ਸ. ਸੁਰਿੰਦਰ ਸਿੰਘ ਕੈਰੋਂ, ਆਪਣੇ ਸਮੇਤ ੬ ਮੈਂਬਰ ਲੈ ਕੇ ਕਿਧਰੇ ਉਡੰਤਰ ਹੋ ਗਿਆ। ਇਹ ਛੇ ਸਨ: ਖ਼ੁਦ ਸੁਰਿੰਦਰ ਸਿੰਘ ਕੈਰੋਂ, ਜ. ਪ੍ਰੀਤਮ ਸਿੰਘ ਭੀਖੋਵਾਲ਼ੀ, ਹਰੀ ਸਿੰਘ, ਤਾਰਾ ਸਿੰਘ ਲਾਇਲਪੁਰੀ, ਨਵਾਬ ਮਲੇਰ ਕੋਟਲਾ ਅਤੇ ਸਰਦਾਰ ਕਾਦੀਆਂ (ਜ਼ਿਲ੍ਹਾ ਜਲੰਧਰ)। ਜਥੇਦਾਰ ਭੀਖੋਵਾਲ਼ੀ ਬਹੁਤ ਸ਼ਰੀਫ਼ ਟਕਸਾਲੀ ਅਕਾਲੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਨ। ਇਸ ਤੋਂ ਇਲਾਵਾ ਲਾਇਲਪੁਰ ਐਗਰੀਕਲਚਰ ਕਾਲਜ ਦੇ ਗ੍ਰੈਜੂਏਟ ਤੇ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਵੀ ਸਨ। ਸ਼ਰੀਫ਼ ਤੇ ਸਾਦੇ ਏਨੇ ਕਿ ਏਨੀ ਚੰਗੀ ਪੁਜ਼ੀਸ਼ਨ ਹੋਣ ਦੇ ਬਾਵਜੂਦ ਵੀ ਇਕ ਵਾਰ ਬੱਸ ਦੇ ਕੰਡਕਟਰ ਨੇ ਆਖ ਦਿਤਾ, ''ਬਾਬਾ ਕਿਧਰ ਚੜ੍ਹੀ ਜਾਨਾਂ ਏਂ! ਹੈਨ੍ਹੀਂ ਕੋਈ ਖਾਲੀ ਸੀਟ, ਉਤਰ ਥੱਲੇ!'' ਤੇ ਕੁਝ ਬੋਲਣ ਦੀ ਬਜਾਇ ਜਥੇਦਾਰ ਜੀ ਬੱਸ ਤੋਂ ਉਤਰ ਗਏ ਤੇ ਇਹ ਨਹੀਂ ਦੱਸਿਆ ਕਿ ਉਹ ਐਮ.ਐਲ.ਏ. ਹਨ। ਹਾਲਾਂ ਕਿ ਉਹਨੀਂ ਦਿਨੀਂ ਹਰੇਕ ਬੱਸ ਵਿਚ ਐਮ.ਐਲ.ਏ. ਵਾਸਤੇ ਇਕ ਸੀਟ ਰਾਖਵੀਂ ਹੁੰਦੀ ਸੀ। ਸ਼ਾਇਦ ਉਸ ਦੇ ਇਕ ਸਹਾਇਕ ਵਾਸਤੇ ਵੀ। ਜਦੋਂ ਸੰਤ ਜੀ ਨੂੰ ਪਤਾ ਲੱਗਾ ਕਿ ਪਾਰਟੀ ਉਪਰ ਵਜ਼ੀਰੀ ਵਾਸਤੇ ਦਬਾ ਪਾਉਣ ਲਈ ਕੈਰੋਂ ਨਾਲ਼ ਉਹ ਵੀ ਗੁੰਮ ਹੋ ਗਏ ਹਨ ਤਾਂ ਸਹਿਜ ਸੁਭਾ ਉਹਨਾਂ ਦਾ ਬਚਨ ਸੀ, ''ਸ਼ਰਾਫ਼ਤ ਕਮਜੋਰੀ ਦਾ ਹੀ ਨਾਂ ਹੈ!'' ਸੰਤ ਜੀ ਬਹੁਤ ਸੰਖੇਪ ਹੀ ਬੋਲਿਆ ਕਰਦੇ ਸਨ।
ਸਰਕਾਰ ਘੱਟਗਿਣਤੀ ਵਿਚ ਰਹਿ ਗਈ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜੇ ਅਸੈਂਬਲੀ ਦਾ ਸੈਸ਼ਨ ਚੱਲਦਾ ਹੁੰਦਾ ਤਾਂ ਸਰਕਾਰ ਟੁੱਟ ਜਾਣੀ ਸੀ। ਸਤਾਰਾਂ ਮੈਂਬਰ ਗੁਰਨਾਮ ਸਿੰਘ ਨਾਲ਼ ਚਲੇ ਗਏ, ਅੱਠ ਜਨਸੰਘੀ ਨਿਕਲ਼ ਗਏ ਤੇ ਛੇਆਂ ਨੂੰ ਕੈਰੋਂ ਲੈ ਕੇ ਗੁੰਮ ਹੋ ਗਿਆ। ਇਕ ਸੌ ਚਾਰ ਕੁਲ਼ ਅਸੈਂਬਲੀ ਦੇ ਮੈਂਬਰ ਸਨ ਉਸ ਸਮੇ।
ਫਿਰ ਸੰਤ ਜੀ ਨੇ ਉਹਨਾਂ ਗੁੰਮ ਹੋਏ ਛੇਆਂ ਨੂੰ ਲਭਣ ਲਈ ਰਾਤ ਦਿਨ ਇਕ ਕਰ ਦਿਤਾ। ਮੁਖ ਮੰਤਰੀ ਸਰਦਾਰ ਬਾਦਲ ਨੂੰ ਨਾਲ਼ ਲੈ ਕੇ ਕਦੀ ਕਿਤੇ ਤੇ ਕਦੀ ਕਿਤੇ ਦੌੜ ਭੱਜ ਕੀਤੀ। ਇਸ ਭਾਲ਼ ਵਿਚ ਕਦੀ ਕਦਾਈਂ ਮੈਂ ਵੀ ਨਾਲ਼ ਹੁੰਦਾ ਤੇ ਬਹੁਤੀ ਵਾਰ ਮੈਨੂੰ ਸਰਦਾਰ ਬਾਸੀ ਦੀ ਕੋਠੀ ਵਿਚ ਹੀ ਛੱਡ ਜਾਂਦੇ। ਇਸ ਦੌਰਾਨ ਬਾਕੀ ਸਾਰੇ ਲੀਡਰ, ਸਰਦਾਰ ਟੌਹੜਾ, ਸਰਦਾਰ ਬਾਦਲ, ਸੰਤ ਫ਼ਤਿਹ ਸਿੰਘ ਜੀ ਆਦਿ ਇਕ ਸ਼ਾਮ ਨੂੰ ਮਾਯੂਸੀ ਦੀ ਹਾਲਤ ਵਿਚ ਬੈਠੇ ਵੀ ਮੈਂ ਵੇਖੇ।
ਸ. ਸੁਰਿੰਦਰ ਸਿੰਘ ਕੈਰੋਂ ਏਨੇ ਦਲੇਰ ਸਨ ਕਿ ਇਕ ਵਾਰੀ ਉਹ ਮੁਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਘਰੋਂ ਵੀ, ਜਸਟਿਸ ਨੂੰ ਅੰਕਲ ਅੰਕਲ ਆਖਦਿਆਂ ਹੋਇਆਂ ਦੋ ਮੈਂਬਰਾਂ ਨੂੰ ਉਹਨਾਂ ਦੇ ਗੁੱਟਾਂ ਤੋਂ ਫੜ ਕੇ ਧੂਹ ਲਿਆਏ ਸਨ। ਪੰਜ ਮੈਂਬਰ ਤੇ ਉਸ ਨੇ ਪਤਾ ਨਹੀਂ ਕਿਥੇ ਲੁਕਾਏ ਹੋਏ ਸਨ ਤੇ ਵਜ਼ੀਰਾਂ ਦੀਆਂ ਕੋਠੀਆਂ ਵਿਚ ਰਾਤ ਨੂੰ ਕਾਰ ਉਪਰ ਗੇੜੇ ਮਾਰਦਾ ਰਹਿੰਦਾ ਸੀ ਤਾਂ ਕਿ ਕੋਈ ਹੋਰ ਮੈਂਬਰ ਵੀ ਹੱਥ ਲੱਗੇ ਤਾਂ ਖਿੱਚਿਆ ਜਾ ਸਕੇ। ਇਕ ਰਾਤ ਨੂੰ ਮੈਂ ਸਰਦਾਰ ਬਾਸੀ ਦੀ ਕੋਠੀ ਦੇ ਬਰਾਂਡੇ ਵਿਚ ਖਲੋਤਾ ਸਾਂ ਤੇ ਇਕ ਕਾਰ ਆਈ। ਉਹ ਗੇੜਾ ਦੇ ਕੇ ਵਾਪਸ ਮੁੜ ਗਈ। ਮੁੜਦੀ ਹੋਈ ਕਾਰ ਉਪਰ, ਗੇਟ ਤੇ ਲੱਗੀ ਬੱਤੀ ਦੀ ਰੋਸ਼ਨੀ ਜਦੋਂ ਪਈ ਤਾਂ ਮੈ ਵੇਖਿਆ ਕਿ ਡਰਾਈਵਰ ਦੇ ਨਾਲ਼ ਸਰਦਾਰ ਕੈਰੋਂ ਬੈਠੇ ਹੋਏ ਸਨ। ਉਸ ਦਿਨ ਤੋਂ ਪਿੱਛੋਂ ਮੈਂ ਫਿਰ ਛੇ ਗੋਲ਼ੀਆਂ ਭਰ ਕੇ ਰੀਵਾਲਵਰ ਆਪਣੀ ਪੈਂਟ ਦੇ ਘ੍ਹੀਸੇ ਵਿਚ ਰੱਖਣ ਲੱਗ ਪਿਆ ਤਾਂ ਕਿ ਲੋੜ ਸਮੇ ਇਸ ਨੂੰ ਵਰਤਿਆ ਜਾ ਸਕੇ।
ਅਖੀਰ ਜਦੋਂ ਉਹ ਸਰਦਾਰ ਕੈਰੋਂ ਵੱਲੋਂ ਗੁੰਮ ਕੀਤੇ ਹੋਏ ਛੇ ਮੈਂਬਰ ਨਾ ਹੀ ਲੱਭੇ ਤਾਂ ਫਿਰ ਸੰਤ ਚੰਨਣ ਸਿੰਘ ਜੀ ਨੇ ਦਿੱਲੀ ਦਾ ਰੁਖ ਕੀਤਾ। ਵਿਦੇਸ਼ ਮੰਤਰੀ ਸ. ਸਵਰਨ ਸਿੰਘ ਰਾਹੀਂ, ਕਦੀ ਗ੍ਰਿਹ ਮੰਤਰੀ ਸ਼੍ਰੀ ਚਵਾਨ ਤੇ ਕਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ਼, ਪੰਜਾਬ ਦੀ ਸਰਕਾਰ ਚਲਾਉਣ ਲਈ ਮਿਲਵਰਤਣ ਵਾਸਤੇ ਮੁਲਾਕਾਤਾਂ ਹੁੰਦੀਆਂ ਰਹੀਆਂ। ਯਾਦ ਰਹੇ ਕਿ ਸੰਤ ਫ਼ਤਿਹ ਸਿੰਘ ਜੀ ਵੱਲੋਂ ਆਪਣੇ ਹਾਸਰਸੀ ਸੁਭਾ ਮੁਤਾਬਿਕ ਇਕ ਲੈਕਚਰ ਵਿਚ ਕੁਝ ਅਜਿਹੀ ਗੱਲ ਕਰ ਦਿਤੀ ਗਈ ਸੀ, ਜਿਸ ਕਾਰਨ ਬੀਬੀ ਸੰਤ ਜੀ ਨਾਲ਼ ਨਿਜੀ ਤੌਰ ਤੇ ਨਾਰਾਜ਼ ਹੋ ਗਈ ਸੀ। ਇਸ ਲਈ ਉਸ ਨੇ ਆਖ ਰੱਖਿਆ ਸੀ ਕਿ ਉਸ ਨਾਲ਼ ਕੇਵਲ ਸੰਤ ਚੰਨਣ ਸਿੰਘ ਹੀ ਗੱਲ ਕਰਨ ਆਇਆ ਕਰਨ, ਸੰਤ ਫ਼ਤਿਹ ਸਿੰਘ ਨਹੀਂ। ਉਸ ਗੱਲ ਦਾ ਜ਼ਿਕਰ ਮੈਂ ਕਿਸੇ ਹੋਰ ਲੇਖ ਵਿਚ ਕਰ ਚੁੱਕਿਆ ਹਾਂ।
ਇਸ ਗੱਲਬਾਤ ਦੇ ਨਤੀਜੇ ਵਜੋਂ ਕਾਗਰਸ ਨੇ ਪੰਜਾਬ ਅਸੈਂਬਲੀ ਵਿਚ ਨਿਰਪੱਖ ਰਹਿਣ ਦਾ ਫੈਸਲਾ ਕਰ ਲਿਆ ਤੇ ਅਕਾਲੀ ਸਰਕਾਰ ਬਚ ਗਈ। ਇਸ ਬਾਰੇ ਪੱਤਰਕਾਰ ਕਈ ਤਰ੍ਹਾਂ ਦੇ ਅਟਕਲ਼ ਪੱਚੂ ਲਾਉਂਦੇ ਰਹੇ ਕਿ ਦੋਵੇਂ ਪਾਰਟੀਆਂ ਦੀ ਮਿਲ਼ਵੀਂ ਸਰਕਾਰ ਬਣੂਗੀ। ਦੋਹਾਂ ਪਾਰਟਆਂ ਦੇ ਅਧੋ ਅਧ ਵਜ਼ੀਰ ਹੋਣਗੇ। ਮੁਖ ਮੰਤਰੀ ਬਾਰੇ ਅਜੇ ਦੁਬਿਧਾ ਹੈ। ਅਕਾਲੀ ਚਾਹੁੰਦੇ ਨੇ ਕਿ ਮੁਖ ਮੰਤਰੀ ਉਹਨਾਂ ਦਾ ਰਹੇ ਤੇ ਕਾਂਗਰਸੀ ਮੰਗ ਕਰਦੇ ਨੇ ਕਿ ਮੁਖ ਮੰਤਰੀ ਕਾਂਗਰਸੀ ਬਣਾਇਆ ਜਾਵੇ। ਪਰ ਅਜਿਹਾ ਕੁਝ ਨਾ ਵਾਪਰਿਆ ਤੇ ਸੰਤ ਜੀ ਦੀ ਭੱਜ ਨੱਸ ਅਤੇ ਸੂਝ ਬੂਝ ਨਾਲ਼, ਉਸ ਸਮੇ ਬਾਦਲ ਸਾਹਿਬ ਦੀ ਸਰਕਾਰ ਬਚ ਗਈ। ਅਜਿਹੀ ਹਾਲਤ ਵੇਖ ਕੇ ਕੈਰੋਂ ਵੀ ਆਪਣੇ ਗੁਪਤ ਕੀਤੇ ਮੈਂਬਰਾਂ ਸਣੇ ਵਾਪਸ ਆ ਗਿਆ ਤੇ ਪਰਗਟ ਹੋ ਕੇ, ਸੰਤ ਜੀ ਦੀ ਹਾਜਰੀ ਵਿਚ, ਚੰਡੀਗੜ੍ਹ ਵਾਲ਼ੇ ਦਲ ਦੇ ਦਫ਼ਤਰ ਵਿਚ, ਇਹ ਐਲਾਨ ਕਰਕੇ ਦਲ ਵਿਚ ਮੁੜ ਸ਼ਾਮਲ ਹੋ ਗਿਆ ਕਿ ਅਸੀਂ ਦਸਵੇਂ ਗੁਰੂ ਜੀ ਦੇ ਕੇਸਰੀ ਨਿਸ਼ਾਨ ਦੀ ਸ਼ਾਨ ਵਾਸਤੇ ਪੰਥ ਵਿਚ ਮੁੜ ਆਏ ਹਾਂ। ਇਸ ਤੇ ਵੀ ਪੱਤਰਕਾਰਾਂ ਨੇ ਅੰਦਾਜ਼ੇ ਲਾਏ ਕਿ ਸੰਤ ਚੰਨਣ ਸਿੰਘ ਜੀ ਨੇ ਆਪਣੇ ਸਿਰ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਕੇ, ਸਹੁੰ ਖਾ ਕੇ ਸਰਦਾਰ ਕੈਰੋਂ ਨੂੰ ਵਜ਼ੀਰ ਬਣਾਉਣ ਦਾ ਇਕਰਾਰ ਕੀਤਾ ਹੈ ਪਰ ਮੇਰੇ ਸਾਹਮਣੇ ਅਜਿਹਾ ਕੁਝ ਨਹੀਂ ਸੀ ਹੋਇਆ। ਸ. ਸੁਰਿੰਦਰ ਸਿੰਘ ਕੈਰੋਂ ਵਜ਼ੀਰ ਨਾ ਬਣ ਸਕੇ। ਅਜਿਹੀ ਹਾਲਤ ਵੇਖ ਕੇ ਜਸਟਿਸ ਗੁਰਨਾਮ ਸਿੰਘ ਵੀ ਆਪਣੇ ਸਾਥੀਆਂ ਸਮੇਤ ਮੁੜ ਦਲ ਵਿਚ ਆ ਰਲ਼ਿਆ।
ਇਸ ਸਭ ਕੁਝ ਦੇ ਬਾਵਜੂਦ ਜਸਟਿਸ ਗੁਰਨਾਮ ਸਿੰਘ ਦੇ ਦੂਸਰੀ ਵਾਰ ਗ਼ਦਾਰੀ ਕਰਨ ਕਰਕੇ ੧੯੭੧ ਦੇ ਅਧ ਵਿਚ ਇਹ ਸਰਕਾਰ, ਸੰਤ ਜੀ ਦੀ ਹਿਦਾਇਤ 'ਤੇ ਸਰਦਾਰ ਬਾਦਲ ਨੂੰ ਅਸਤੀਫਾ ਦੇ ਕੇ ਤੋੜਨੀ ਹੀ ਪਈ।
ਅਖੀਰ ਵਿਚ ਜਸਟਿਸ ਗੁਰਨਾਮ ਸਿੰਘ ਸਾਥੀਆਂ ਸਮੇ ਕਾਂਗਰਸ ਵਿਚ ਸ਼ਾਮਲ ਹੋ ਗਿਆ। ੳਸ ਦੇ ਕੁਝ ਸਾਥੀਆਂ, ਬੇਅੰਤ ਸਿੰਘ ਜਗਦੇਵ ਸਿੰਘ ਜੱਸੋਵਾਲ ਆਦਿ ਵਰਗਿਆਂ ਨੂੰ ੧੯੭੨ ਦੀਆਂ ਚੋਣਾਂ ਸਮੇ ਕਾਂਗਰਸ ਪਾਰਟੀ ਦੀਆਂ ਟਿਕਟਾਂ ਮਿਲ਼ ਗਈਆਂ। ਗੁਰਨਾਮ ਸਿੰਘ ਨੂੰ ਆਸਟ੍ਰੇਲੀਆ ਵਿਚ ਹਾਈ ਕਮਿਸ਼ਨਰ ਲਾ ਦਿਤਾ ਗਿਆ। ਉਹ ਕੈਨਬਰੇ ਵਿਚ ਇਸ ਪਦਵੀ ਦਾ ਚਾਰਜ ਲੈਣ ਪਿੱਛੋਂ ਦੇਸ ਗਿਆ ਤੇ ਓਥੇ ਹਵਾਈ ਹਾਦਸੇ ਵਿਚ ਮਾਰਿਆ ਗਿਆ।
1970 ਦੌਰਾਨ, ਸ੍ਰੀ ਮੁਕਤਸਰ ਸਾਹਿਬ ਤੋਂ ਅੱਗੇ ਅਬੋਹਰ ਦੇ ਨੇੜੇ, ਇਕ ਪਿੰਡ, ਸ਼ਾਇਦ ਬਹਾਦਰ ਖੇੜਾ ਵਿਚ, ਗੁਰਦੁਆਰਾ ਸਾਹਿਬ ਦਾ ਉਦਘਾਟਨ ਕਰਨ ਸਮੇ ਦੀ ਇਹ ਫ਼ੋਟੋ ਹੈ। ਸੰਤ ਜੀ ਦੇ ਸੱਜੇ ਪਾਸੇ ਢਾਡੀ ਹਰਬੰਸ ਸਿੰਘ ਬਹਾਦਰ ਖੇੜਾ ਜੀ ਖਲੋਤੇ ਹਨ। ਸੰਤ ਜੀ ਅਤੇ ਢਾਡੀ ਹਰਬੰਸ ਸਿੰਘ ਦੇ ਵਿਚਾਲ਼ੇ ਮੈ ਖਲੋਤਾ ਹਾਂ। ਸੰਤ ਜੀ ਦੇ ਖੱਬੇ ਪਾਸੇ ਇਕ ਹੋਰ ਢਾਡੀ ਸਿੰਘ ਖਲੋਤਾ ਹੈ, ਜਿਸ ਦਾ ਮੈਂ ਇਸ ਸਮੇ ਨਾਂ ਭੁੱਲ ਚੁੱਕਾ ਹਾਂ।
17 Oct. 2018
ਆਸਟ੍ਰੇਲੀਆ ਵਿਚ ਪੰਜਾਬੀ ਸੰਗੀਤ ਅਤੇ ਸਭਿਆਚਾਰ ਦੀ ਧਾਰਾ
ਸ. ਦਵਿੰਦਰ ਸਿੰਘ ਧਾਰੀਆ
ਕਸਬਿ ਕਮਾਲ ਕੁਨ, ਅਜ਼ੀਜ਼ੇ ਜਹਾਂ ਸ਼ਵੀ।
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ
ਸ. ਦਵਿੰਦਰ ਸਿੰਘ ਧਾਰੀਆ ਨਾਲ਼ ਮੇਰਾ ਮੇਲ਼ ਓਦੋਂ ਹੋਇਆ ਜਦੋਂ, ਉਹ ਆਪਣੇ ਗੀਤਾਂ ਦੀ ਕਿਤਾਬ ਲੈਣ ਮੇਰੇ ਘਰ, ਸਿਡਨੀ ਦੇ ਸਬਅਰਬ ਈਸਟਰਨ ਕਰੀਕ ਵਿਖੇ ਆਏ। ਇਹ ਕਲਾਕਾਰ ਦਾ ਸਰਮਾਇਆ ਮੇਰੇ ਕੋਲ਼ ਕਿਵੇਂ ਆ ਗਿਆ? ੧੯੮੯ ਵਿਚ ਜਦੋਂ ਮੈਂ ਕਿਸੇ ਕਾਰਜ ਕਾਰਨ ਨਿਊ ਜ਼ੀਲੈਂਡ ਗਿਆ ਤਾਂ ਓਥੇ ਸਾਡੇ ਸਾਂਝੇ ਮਿੱਤਰ, ਗਵਾਂਢੀ ਪਿੰਡ ਦੇ ਵਾਸੀ, ਸ. ਕਰਮਜੀਤ ਸਿੰਘ ਰੰਧਾਵਾ ਨੇ ਇਹ ਖ਼ਜ਼ਾਨਾ ਮੇਰੇ ਹਵਾਲੇ ਕਰਕੇ ਕਿਹਾ ਕਿ ਮੇਰੇ ਪਾਸੋਂ, ਸਿਡਨੀ ਵਿਚ ਧਾਰੀਆ ਜੀ ਆ ਕੇ ਲੈ ਜਾਣਗੇ।
ਕੁਝ ਦਿਨਾਂ ਬਾਅਦ ਧਾਰੀਆ ਜੀ ਨੇ ਮੇਰੇ ਘਰ ਆ ਦਰਸ਼ਨ ਦਿਤੇ। ਸਾਡੇ ਵਿਚਾਲ਼ੇ ਆਸਟ੍ਰੇਲੀਆ ਵਿਚ ਪੰਜਾਬੀ ਲੋਕ ਸੰਗੀਤ ਦਾ ਭਵਿੱਖ, ਯਮਲਾ ਜੀ, ਪੰਜਾਬੀ ਸਭਿਆਚਾਰ ਆਦਿ ਉਪਰ ਖੁਲ੍ਹੀਆਂ ਵਿਚਾਰਾਂ ਹੋਈਆਂ। ਇਕ ਦਿਨ ਮੈਨੂੰ ਆਪਣੇ ਫ਼ਲੈਟ ਵਿਚ ਲਿਜਾ ਕੇ ਯਮਲਾ ਜੀ ਦੀ ਗਾਇਕੀ ਦੀਆਂ ਕੁਝ ਵੀਡੀਓਜ਼ ਵੀ ਇਹਨਾਂ ਨੇ ਵਿਖਾਈਆਂ। ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ ਯਮਲਾ ਜੀ ਦਾ ਕੱਦ, ਕਲਾਕਾਰੀ ਵਿਚ ਏਨਾ ਉਚਾ ਅਤੇ ਸਰੀਰਕ ਪੱਖੋਂ ਏਨਾ ਨਿੱਕਾ ਸੀ। ਕਦੀ ਕਦਾਈਂ ਜਦੋਂ ਵੀ ਵੇਹਲ ਮਿਲਣਾ ਧਾਰੀਆ ਜੀ ਨੇ ਸਾਹਿਤਕ ਵਿਚਾਰ ਵਟਾਂਦਰਾ ਕਰਨ ਲਈ ਮੇਰੇ ਕੋਲ਼ ਆ ਜਾਇਆ ਕਰਨਾ।
ਕੌਣ ਹੈ ਇਹ ਧਾਰੀਆ ਨਾਮੀ ਕਲਾ ਨੂੰ ਸਮੱਰਪਤ ਕਲਾਕਾਰ:
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ ਵਿਚ, ਸਰਦਾਰਨੀ ਗੁਰਬਚਨ ਕੌਰ ਅਤੇ ਸਰਦਾਰ ਹਰਭਜਨ ਸਿੰਘ ਦੇ ਘਰ, ਜਨਵਰੀ ੧੯੬੧ ਵਿਚ, ਆਪਣੇ ਨਾਨਕੇ ਘਰ ਪਿੰਡ ਹੋਠੀਆਂ, ਮਾਪਿਆਂ ਦੀਆਂ ਅੱਖਾਂ ਦਾ ਨੂਰ ਪਰਗਟ ਹੋਇਆ। ਗਵਾਂਢੀ ਪਿੰਡ ਮਿਰਜਾ ਜਾਨ (ਬੋਹੜ ਵਾਲ਼ਾ) ਦੇ ਹਾਈ ਸਕੂਲ ਵਿਚ ਪੜ੍ਹਨ ਸਮੇ ਤੋਂ ਹੀ, ਉਸ ਪਿੰਡ ਵਿਚ ਸਵੇਰੇ ਸ਼ਾਮ ਸਪੀਕਰ ਉਪਰ ਵੱਜਣ ਵਾਲ਼ੇ, ਉਸਤਾਦ ਯਮਲਾ ਜੱਟ ਦੇ ਗੀਤ, ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਜੰਗਲ਼ ਦੇ ਵਿਚ ਖੂਆ ਲਵਾਦੇ ਉਤੇ ਪਵਾਦੇ ਡੋਲ, ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ ਆਦਿ ਗੀਤ ਸੁਣ ਸੁਣ ਕੇ, ਦਵਿੰਦਰ ਸਿੰਘ ਦੇ ਅੰਦਰ ਦੇ ਸੁੱਤੇ ਪਏ ਕਲਾਕਾਰ ਨੂੰ ਸੁਗਮ ਸੰਗੀਤ ਦੀ ਲਗਨ ਲੱਗ ਗਈ। ਤੁਰਦੇ ਫਿਰਦੇ ਸੁੱਤੇ ਜਾਗਦੇ, ਸੁਭਾ ਸ਼ਾਮ, ਸਕੂਲ ਵਿਚ ਖੇਤਾਂ ਵਿਚ, ਘਰ ਵਿਚ ਬਾਹਰ ਯਮਲਾ ਜੀ ਦੇ ਗੀਤਾਂ ਦੀ ਗੁਣਗੁਣਾਹਟ ਹੀ ਕਿਸ਼ੋਰ ਚੋਬਰ ਦੇ ਬੁਲ੍ਹਾਂ ਉਪਰ ਨੱਚਦੀ ਰਹਿੰਦੀ ਸੀ। ੧੯੭੭ ਵਿਚ ਦਸਵੀਂ ਪਾਸ ਕਰਕੇ, ਪਿਤਾ ਨਾਲ਼ ਖੇਤੀ ਦਾ ਕੰਮ ਕਰਵਾਉਂਦਿਆਂ, ਯਮਲਾ ਜੀ ਦੇ ਗੀਤ ਗਾਉਂਦਿਆਂ, ਲਾਗੇ ਬੰਨੇ ਦੇ ਸਮਾਗਮਾਂ ਉਪਰ, ਦੋ ਚਾਰ ਵਾਰ ਸ਼ੌਕੀਆ ਕਵੀਸ਼ਰੀ ਵੀ ਕਰ ਲਈ। ਧਾਰੀਆ ਜੀ, ਆਖਦੇ ਨੇ ਕਿ ਸੰਗੀਤ ਜਾਣੋ ਉਹਨਾਂ ਦੇ ਹੱਡਾਂ ਵਿਚ ਹੀ ਰਚ ਗਿਆ ਸੀ। ਰਾਤ ਦਿਨੇ ਏਸੇ ਧੁਨ ਵਿਚ ਹੀ ਲੱਗੇ ਰਹਿਣਾ। ਖੇਡਾਂ ਸੰਗੀਤ ਤੋਂ ਬਿਨਾ ਹੋਰ ਕਿਸੇ ਪਾਸੇ ਧਿਆਨ ਹੀ ਨਾ ਜਾਣਾ। ਹੋਰ ਧਾਰੀਆ ਜੀ ਨੇ ਦੱਸਿਆ, ''ਘਰਦਿਆਂ ਨੂੰ ਆਖਣਾ ਸ਼ੁਰੂ ਕਰ ਦਿਤਾ ਕਿ ਮੈਂ ਯਮਲਾ ਜੀ ਕੋਲ਼ੋਂ ਗਾਉਣਾ ਸਿੱਖਣਾ ਹੈ। ਮੈਨੂੰ ਉਹਨਾਂ ਕੋਲ਼ ਲੁਧਿਆਣੇ ਛੱਡ ਆਓ। ਘਰਦਿਆਂ ਨੂੰ ਬੜਾ ਫਿਕਰ ਲੱਗਾ ਕਿ ਜੱਟਾਂ ਦਾ ਮੁੰਡਾ ਮਰਾਸੀਆਂ ਵਾਲ਼ੇ ਕੰਮ ਵੱਲ਼ ਖਿੱਚਿਆ ਜਾ ਰਿਹਾ ਹੈ। ਉਹਨਾਂ ਨੇ ਬਥੇਰਾ ਜੋਰ ਲਾਇਆ ਮੈਨੂੰ ਸਮਝਾਉਣ ਤੇ। ਵਾਰ ਵਾਰ ਸਾਰੇ ਪਰਵਾਰ ਨੇ ਤਾੜਨਾ ਵੀ ਕੀਤੀ ਪਰ ਮੈਂ ਟੱਸ ਤੋਂ ਮੱਸ ਨਾ ਹੋਇਆ। ਘਰਦਿਆਂ ਤੋਂ ਚੋਰੀਂ ਦੋ ਤਿੰਨ ਵਾਰ ਮੈਂ ਲੁਧਿਆਣੇ ਜਾ ਵੀ ਆਇਆ ਪਰ ਉਸਤਾਦ ਜੀ ਦੇ ਡੇਰੇ ਦੇ ਸਿਰਨਾਵੇਂ ਦਾ ਪਤਾ ਨਾ ਹੋਣ ਕਰਕੇ, ਬੱਸ ਅੱਡੇ ਤੋਂ ਹੀ ਵਾਪਸ ਮੁੜ ਆਉਂਦਾ ਰਿਹਾ।
ਦਵਿੰਦਰ ਸਿੰਘ ਧਾਰੀਆ ਦੀ ਜ਼ਬਾਨੀ:
ਅਖੀਰ ਮੇਰੇ ਅਜਿਹੇ ਚਾਲੇ ਵੇਖ ਕੇ, ਮੇਰੇ ਪਿਤ ਜੀ ਬੜੇ ਫਿਕਰ ਮੰਦ ਰਹਿੰਦੇ ਸਨ। ਉਹਨਾਂ ਦੇ ਚਚੇਰੇ ਭਰਾ, ਜੋ ਲੁਧਿਆਣੇ ਪੁਲਿਸ ਅਫ਼ਸਰ ਤੇ ਛੁੱਟੀ ਸਮੇ ਘਰ ਆਏ ਸਨ, ਸ. ਕ੍ਰਿਪਾਲ ਸਿੰਘ ਜੀ, ਕੋਲ਼ ਮੇਰੀ ਸ਼ਿਕਾਇਤ ਲਾਈ। ਦੋਹਾਂ ਚਚੇਰੇ ਭਰਾਵਾਂ ਦਰਮਿਆਨ ਮੇਰੇ ਬਾਰੇ ਵਾਹਵਾ ਚਿਰ ਫਿਕਰਮੰਦੀ ਵਿਚ ਵਿਚਾਰਾਂ ਹੋਈਆਂ। ਚਾਚਾ ਜੀ ਨੇ ਸੁਝਾ ਦਿਤਾ ਕਿ ਮੁੰਡਾ ਜਿਦ ਕਰਦਾ ਹੈ। ਇਕ ਵਾਰੀਂ ਮੈਂ ਇਸ ਨੂੰ ਯਮਲਾ ਜੀ ਦੇ ਡੇਰੇ ਦਾ ਫੇਰਾ ਪੁਆ ਲਿਆਉਂਦਾ ਹਾਂ। ਇਹ ੧੯੭੯ ਦੇ ਆਰੰਭਲੇ ਦਿਨ ਹੋਣਗੇ ਜਦੋਂ ਮੇਰੇ ਚਾਚਾ ਜੀ, ਸ. ਕ੍ਰਿਪਾਲ ਸਿੰਘ ਜੀ ਮੈਨੂੰ ਲੁਧਿਆਣੇ ਉਸਤਾਦ ਜੀ ਦੇ ਡੇਰੇ ਲੈ ਕੇ ਗਏ। ਬੱਸ ਫਿਰ ਕੀ, ਉਸਤਾਦ ਜੀ ਦੇ ਪ੍ਰਤੱਖ ਦਰਸ਼ਨ ਕਰਦਿਆਂ ਹੀ ਮੈਂ ਤੇ ਪ੍ਰੇਮ ਆਪਣੀ ਵਿਚ ਸੁੱਧ ਬੁੱਧ ਹੀ ਖੋ ਬੈਠਾ। ''ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ, ਮੱਤ ਮੈਂ ਨਾ ਮੱਤ ਹੈ॥'' ਉਸਤਾਦ ਜੀ ਨੇ ਕਿਹਾ, ''ਕੁਝ ਸੁਣਾ ਪੁਤਰਾ!'' ਮੈਂ ਹੁਕਮ ਮੰਨ ਕੇ ਗਿ. ਕਰਤਾਰ ਸਿੰਘ ਕਲਾਸਵਾਲੀਏ ਦਾ ਇਹ ਕਬਿੱਤ ਸੁਣਾਇਆ:
ਮਰ ਜਾਵੇ ਸ਼ੇਰ ਉਹਦੀ ਖੱਲ ਨੂੰ ਉਤਾਰ ਕੇ ਤੇ, ਸੰਤਾਂ ਮਹੰਤਾਂ ਦਾ ਆਸਣ ਬਣਾਇਆ ਜਾਂਦਾ।
ਵੱਢ ਲੈਂਦੇ ਬੱਕਰਾ ਤੇ ਖਾ ਲੈਂਦੇ ਮਾਸ ਲੋਕੀਂ, ਖੱਲ ਉਹਦੀ ਵਿਚ ਢੋਲਕੀ ਤੇ ਤਬਲਾ ਮੜ੍ਹਾਇਆ ਜਾਂਦਾ।
ਮਰ ਜਾਵੇ ਗੈਂਡਾ ਉਹਦੀ ਢਾਲ ਹੈ ਬਣਾਈ ਜਾਂਦੀ, ਤੀਰਾਂ ਤਲਵਾਰਾਂ ਨਾਲ਼ ਉਸ ਨੂੰ ਅਜਮਾਇਆ ਜਾਂਦਾ।
ਮਰ ਜਾਵੇ ਹਾਥੀ ਉਹਦਾ ਸਵਾ ਲੱਖ ਮੁੱਲ ਪੈਂਦਾ, ਦੰਦਾਂ ਦਾ ਬਣਾ ਕੇ ਚੂੜਾ ਬੀਬੀਆਂ ਨੂੰ ਪਾਇਆ ਜਾਂਦਾ।
ਮਰ ਜਾਵੇ ਡੰਗਰ ਉਹਦੀ ਖੱਲ ਨੂੰ ਉਤਾਰ ਕੇ ਤੇ, ਮੋਚੀ ਤੋਂ ਸਵਾਂ ਕੇ ਜੋੜਾ ਪੈਰਾਂ ਵਿਚ ਪਾਇਆ ਜਾਂਦਾ।
ਮਰ ਜਾਵੇ ਬੰਦਾ ਉਹ ਕਿਸੇ ਨਹੀਂ ਜੇ ਕੰਮ ਆਉਂਦਾ, ਸਿਵਿਆਂ ਦੇ ਵਿਚ ਉਹਨੂੰ ਖੜ ਕੇ ?ਲਾਇਆ ਜਾਂਦਾ।
ਕਰਤਾਰ ਸਿੰਘਾ ਇਸ ਜੱਗ ਉਤੇ ਜਸ, ਸੂਰਮਿਆਂ ਤੇ ਭਗਤਾਂ ਦਾ ਸਦਾ ਗਾਇਆ ਜਾਂਦਾ।
ਇਹ ਸੁਣ ਕੇ ਉਸਤਾਦ ਜੀ ਨੇ ਐਸੀ ਥਾਪੀ ਦਿਤੀ ਕਿ ਮੈਂ ਤੇ ਫਿਰ ਉਸਤਾਦ ਜੀ ਦਾ ਹੀ ਹੋ ਗਿਆ। ''ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ। ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੇ ਕੋਈ।'' ਵਰਗੀ ਹਾਲਤ ਹੀ ਮੇਰੀ ਸੀ। ਯਮਲਾ ਜੀ ਨੂੰ ਉਸਤਾਦ ਧਾਰ ਕੇ ਉਹਨਾਂ ਦੇ ਚਰਨਾਂ ਵਿਚ ਹੀ ਰਹਿ ਗਿਆ। ਉਹਨਾਂ ਨੇ ਮੇਰਾ ਤਖੱਲਸ ਧਾਰੀਆ ਰੱਖ ਦਿਤਾ ਤੇ ਤੂੰਬੀ ਨਾਲ਼ ਗੀਤ ਗਾਉਣ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿਤੀ। ਛੇ ਕੁ ਮਹੀਨੇ ਦੀ ਸਿਖਲਾਈ ਪਿੱਛੋਂ ਉਸਤਾਦ ਜੀ ਨੇ ਆਲ ਇੰਡੀਆ ਰੇਡੀਉ ਉਪਰ ਮੇਰੀ ਆੱਡੀਸ਼ਨ ਦਿਵਾ ਦਿਤੀ ਤੇ ਸਾਲ ਪਿੱਛੋਂ ਮੈਂ ਰੇਡੀਉ ਤੇ ਗਾਉਣ ਲੱਗ ਪਿਆ। ਨੌਂ ਸਾਲ ਉਸਤਾਦ ਜੀ ਦੀ ਦੇਖ ਰੇਖ ਹੇਠ ਮੈਂ ਸਿਖਲਾਈ ਦੇ ਨਾਲ਼ ਨਾਲ਼ ਉਸਤਾਦ ਜੀ ਦੇ ਨਾਲ਼ ਵੀ ਅਤੇ ਇਕੱਲਿਆਂ ਵੀ ਪੰਜਾਬ ਵਿਚ ਪ੍ਰੋਗਰਾਮ ਕਰਦਾ ਰਿਹਾ। ਜਿੰਨਾ ਚਿਰ ਮੈਂ ਪੰਜਾਬ ਵਿਚ ਰਿਹਾ ਕਈ ਕਈ ਮਹੀਨੇ ਤੇ ਮੇਰੇ ਪ੍ਰੋਗਰਾਮ ਮਹੀਨੇ ਦੇ ਤੀਹ ਤੀਹ ਦਿਨ ਹੀ ਬੁੱਕ ਹੁੰਦੇ ਸਨ।
ਮੇਰੇ ਨਾਂ ਨਾਲ਼ ਉਸਤਾਦ ਜੀ ਵੱਲੋਂ ਲਾਇਆ ਸ਼ਬਦ 'ਧਾਰੀਆ' ਸੁਣ/ਪੜ੍ਹ ਕੇ ਕਈ ਸੱਜਣ ਇਹ ਮੇਰੀ ਗੋਤ ਸਮਝ ਲੈਂਦੇ ਹਨ। ਕੁਝ ਮੈਨੂੰ ਧਾਰੀਵਾਲ਼ ਸਮਝ ਲੈਂਦੇ ਹਨ। ਮੈਂ ਭਾਵੇਂ ਮੈਂ ਆਪਣੇ ਨਾਂ ਨਾਲ਼ ਆਪਣੀ ਗੋਤ ਦਾ ਨਾਂ ਵਰਤਦਾ ਨਹੀਂ ਪਰ ਮੇਰੀ ਗੋਤ ਸੰਧੂ ਹੈ। ਵਾਹਵਾ ਸਮੇ ਪਿਛੋਂ ਮੈਨੂੰ ਪਤਾ ਲੱਗਾ ਕਿ ਉਸਤਾਦ ਜੀ ਨੇ ਮੇਰਾ ਤਖੱਲਸ 'ਧਾਰੀਆ' ਕਿਉਂ ਰੱਖਿਆ ਸੀ! ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਲੰਮੀ ਬਾਣੀ 'ਅਨੰਦੁ' ਸਾਹਿਬ ਵਿਚ, ''ਘਰਿ ਸਭਾਗੈ ਸਬਦ ਵਾਜੇ ਕਲਾ ਜਿਤੁ ਘਰਿ ਧਾਰੀਆ॥'' ਆਈ ਪੰਗਤੀ ਵਿਚਲੇ ਸ਼ਬਦ 'ਧਾਰੀਆ' ਤੋਂ ਮੇਰਾ ਤਖੱਲਸ ਰੱਖਿਆ ਸੀ। ਮੇਰਾ ਕਲਾਕਾਰੀ ਵਾਲ਼ਾ ਸ਼ੌਕ ਵੇਖ ਕੇ, ਉਸਤਾਦ ਜੀ ਨੇ ਆਪਣੀ ਅਨੁਭਵੀ ਦ੍ਰਿਸ਼ਟੀ ਨਾਲ਼ ਸ਼ਾਇਦ ਜਾਚ ਲਿਆ ਹੋਵੇ ਕਿ ਮੈਂ ਕਲਾਕਾਰਾਂ ਦੇ ਸੰਸਾਰ ਵਿਚ ਵਿਚਰਨ ਦੇ ਕਾਬਲ ਹੋ ਸਕਾਂਗਾ।
੧੯੮੮ ਵਿਚ ਧਾਰੀਆ ਜੀ ਨੇ ਜਿਉਂ ਉਡਾਰੀ ਮਾਰੀ ਤੇ ਆਸਟ੍ਰੇਲੀਆ ਦੇ ਉਤੋਂ ਦੀ ਅੱਗੇ ਨਿਊ ਜ਼ੀਲੈਂਡ ਜਾ ਉਤਾਰਾ ਕੀਤਾ। ਓਥੇ ਛੇ ਕੁ ਮਹੀਨਿਆਂ ਵਿਚ ਵੀਹ ਪੰਝੀ ਗਾਇਕੀ ਦੇ ਪ੍ਰੋਗਰਾਮ ਪੇਸ਼ ਕੀਤੇ ਤੇ ਫਿਰ ੧੯੮੯ ਵਿਚ, ਆਪਣੀ ਚਾਹਨਾ ਵਾਲ਼ੇ ਦੇਸ, ਆਸਟ੍ਰੇਲੀਆ ਆ ਡੇਰੇ ਲਾਏ। ਏਥੇ ਓਦੋਂ ਪੰਜਾਬੀਆਂ ਦੀ ਆਬਾਦੀ ਬਹੁਤ ਹੀ ਥੋਹੜੀ ਸੀ। ਹੁਣ ਤੇ ਦਾਤੇ ਦੀ ਦਇਆ ਹੈ, ਵਿਦਿਆਰਥੀਆਂ ਦੇ ਆਉਣ ਨਾਲ਼ ਰੌਣਕਾਂ ਲੱਗੀਆਂ ਹੋਈਆਂ ਹਨ।
ਏਥੇ ਆ ਕੇ ਆਪਣੀ ਉਪਜੀਵਕਾ ਕਮਾਉਣ ਲਈ ਧਾਰੀਆ ਜੀ ਨੇ ਕਈ ਪਾਪੜ ਵੇਲੇ। ਫੈਕਟਰੀਆਂ ਵਿਚ ਕੰਮ ਕੀਤਾ ਤੇ ਫੇਰ ਟ੍ਰੇਨਿੰਗ ਸਕੂਲ਼ ਵਿਚੋਂ ਟ੍ਰੇਨਿੰਗ ਲੈ ਕੇ ਆਪਣਾ ਡਰਾਈਵਿੰਗ ਸਕੂਲ ਖੋਹਲ ਕੇ, ਡਰਾਈਵਿੰਗ ਸਿਖਾਉਣੀ ਸ਼ੁਰੂ ਕੀਤੀ ਤੇ ਫਿਰ ਟੈਕਸੀ ਵਲਾਈ ਪਰ ਇਹਨਾਂ ਕਿਰਤਾਂ ਦੇ ਨਾਲ਼ ਨਾਲ਼ ਉਹਨਾਂ ਨੇ ਆਪਣੀ ਅੱਖ ਆਪਣੇ ਨਿਸ਼ਾਨੇ ਤੋਂ ਨਹੀਂ ਉਕਣ ਦਿਤੀ। ਜਿਵੇਂ ਅਰਜਨ ਨੂੰ ਮੱਛੀ ਦੀ ਅੱਖ ਤੋਂ ਬਿਨਾ ਹੋਰ ਕੁਝ ਨਹੀਂ ਸੀ ਦਿਸਿਆ ਏਸੇ ਤਰ੍ਹਾਂ ਧਾਰੀਆ ਜੀ ਨੇ ਵੀ ਆਪਣੀ ਤੂੰਬੀ ਤੋਂ ਅੱਖ ਨਹੀਂ ਚੁੱਕੀ ਭਾਵੇਂ ਗੁਜ਼ਾਰੇ ਵਾਸਤੇ ਹੋਰ ਕਿਰਤਾਂ ਵੀ ਕੀਤੀਆਂ। ਹੁਣ ਇਸ ਸਮੇ ਵੀ ਊਬਰ ਕੰਪਨੀ ਨਾਲ਼ ਟੈਕਸੀ ਚਲਾ ਰਹੇ ਹਨ ਪਰ ਆਪਣਾ ਨਿਸ਼ਾਨਾ ਸੰਗੀਤ ਵਾਲ਼ਾ, ਧਾਰੀਆ ਜੀ ਨੇ ਨਹੀਂ ਅੱਖੋਂ ਓਹਲੇ ਹੋਣ ਦਿਤਾ। ਗੀਤਾਂ ਦਾ ਪ੍ਰੋਗਰਾਮ ਜਿਥੇ ਵੀ ਮਿਲ਼ਿਆ ਕਰਨੋ ਨਾਂਹ ਨਹੀਂ ਕੀਤੀ। ਪੈਸਿਆਂ ਦਾ ਕਦੀ ਲਾਲਚ ਨਹੀਂ ਕੀਤਾ। ਆਸਟ੍ਰੇਲੀਆ ਵਿਚ ਆਉਣ ਤੋਂ ਥੋਹੜਾ ਸਮਾ ਬਾਅਦ ਹੀ, ਬਲੈਕ ਟਾਊਨ ਦੇ ਬੋਮੈਨ ਹਾਲ ਵਿਚ ਆਪਣੇ ਉਸਤਾਦ ਯਮਲਾ ਜੱਟ ਜੀ ਦੀ ਯਾਦ ਵਿਚ ਸਫ਼ਲ ਸਮਾਗਮ ਕੀਤਾ। ਸਭ ਤੋਂ ਪਹਿਲਾਂ, ਭੰਗੜਾ ਅਕੈਡਮੀ ਸਥਾਪਤ ਕਰਕੇ, ੧੯੯੧ ਤੋਂ ਹੀ ਧਾਰੀਆ ਜੀ ਨੇ ਪੰਜਾਬੀ ਸਮਾਜ ਦੇ ਛੋਟੇ ਬੱਚਿਆਂ ਨੂੰ ਭੰਗੜਾ ਤੇ ਗੀਤਾਂ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਉਪ੍ਰੰਤ 'ਪੰਜਾਬੀ ਸੰਗੀਤ ਸੈਂਟਰ' ਨਾਂ ਦੀ ਆਪਣੀ ਸਿਰਜੀ ਸੰਸਥਾ ਰਾਹੀਂ ਪੰਜਾਬੀ ਸੰਗੀਤ, ਭੰਗੜਾ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯੋਗਦਾਨ ਪਾ ਰਹੇ ਹਨ। ਇਹਨਾਂ ਸਰਗਰਮੀਆਂ ਨੂੰ, ੧੯੯੮ ਤੋਂ ਲੈ ਕੇ ੨੦੦੨ ਤੱਕ, ਧਾਰੀਆ ਜੀ ਦੇ ਬਚਪਨ ਦੇ ਦੋਸਤ, ਪਰਲੋਕਵਾਸੀ ਗਿਆਨ ਚੰਦ ਮਸਤਾਨੇ ਦੇ ਸਾਥ ਤੇ ਸਹਿਯੋਗ ਨਾਲ਼, ਚਾਰ ਚੰਨ ਲੱਗੇ।
ਪਿਛਲੇ ਪੰਦਰਾਂ ਸਾਲਾਂ ਤੋਂ, ਪੰਜਾਬੀ ਸੰਗੀਤ ਸੈਂਟਰ ਨਾਮੀ ਸੰਸਥਾ ਦੀ ਸਰਪ੍ਰਸਤੀ ਹੇਠ, ਆਪਣੇ ਮਿੱਤਰ, ਸਿਡਨੀ ਵਿਚ ਪੰਜਾਬ ਦੀ ਆਵਾਜ਼ 'ਰੋਜ਼ਾਨਾ ਅਜੀਤ' ਦੇ ਨਾਮਾ ਨਿਗਾਰ, ਸ. ਹਰਕੀਰਤ ਸਿੰਘ ਸੰਧਰ ਅਤੇ ਹੋਰ ਸਾਥੀਆਂ ਨੂੰ ਨਾਲ਼ ਜੋੜ ਕੇ, ਪੰਦਰਾਂ ਸਾਲਾਂ ਤੋਂ ਧਾਰੀਆ ਜੀ ਅਪ੍ਰੈਲ ਮਹੀਨੇ ਵਿਚ ਸਾਲਾਨਾ 'ਵੈਸਾਖੀ ਮੇਲਾ' ਕਰਦੇ ਆ ਰਹੇ ਹਨ ਜੋ ਕਿ ਆਸਟ੍ਰੇਲੀਆ ਦੇ ਸਭ ਤੋਂ ਵਧ ਸਫ਼ਲ ਮੇਲਿਆਂ ਵਿਚੋਂ ਇਕ ਜਾਣਿਆਂ ਜਾਂਦਾ ਹੈ। ਧਾਰੀਆ ਜੀ ਆਪਣੀ ਟੀਮ ਨਾਲ਼ ਸਮੇ ਸਮੇ ਏਥੋਂ ਦੀਆਂ ਵਿਦਿਅਕ ਸੰਸਥਾਵਾਂ, ਕਲਚਰਲ ਸੰਸਥਾਵਾਂ ਅਰਥਾਤ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਵੀ ਸਮੇ ਸਮੇ ਆਪਣਾ ਪ੍ਰੋਗਰਾਮ ਪੇਸ਼ ਕਰਦੇ ਰਹਿੰਦੇ ਹਨ। ਸਿਡਨੀ ਦੀ ਨਿਊ ਸਾਊਥ ਵੇਲਜ਼ ਆਰਟ ਗੈਲਰੀ, ਪ੍ਰਸਿਧ ਯਾਤਰੂ ਸਥਾਨ ਡਾਰਲਿੰਗ ਹਾਰਬਰ, ਅਤੇ ਓਪਿਰਾ ਹਾਊਸ ਵਿਚ ਵੀ ਸਮੇ ਸਮੇ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਦੇ ਰਹਿੰਦੇ ਹਨ। ਸਿਡਨੀ ਵਿਚ ਹੋਏ ਸਤੰਬਰ ੨੦੦੦ ਵਾਲ਼ੇ ਓਲੰਪਕ ਮੇਲੇ ਵਿਚ ਧਾਰੀਆ ਜੀ ਨੇ ਆਪਣੇ ਪੰਦਰਾਂ ਕਲਾਕਾਰਾਂ ਨੂੰ ਨਾਲ਼ ਲੈ ਕੇ, ਉਸ ਸੰਸਾਰ ਦੇ ਸਭ ਤੋਂ ਵੱਡੇ ਇਕੱਠ, ਓਲੰਪਕ ਖੇਡਾਂ ਦੇ ਆਰੰਭਕ ਸਮਾਰੋਹ ਸਮੇ, ਅੱਠ ਮਿੰਟ ਦੀ ਪੇਸ਼ਕਾਰੀ ਕੀਤੀ। ਇਸ ਸੰਸਾਰ ਮੇਲੇ ਵਿਚ ਦੁਨੀਆਂ ਭਰ ਦੇ ਸਿਆਸਤਦਾਨ, ਖਿਡਾਰੀ ਅਤੇ ਕਲਾਕਾਰਾਂ ਦੀ ਹਾਜਰੀ ਵਿਚ ਆਪਣਾ ਪ੍ਰੋਗਰਾਮ ਪੇਸ਼ ਕਰਨਾ ਕੋਈ ਖਾਲਾ ਜੀ ਵਾੜਾ ਨਹੀਂ ਹੈ। ਅਤਿ ਉਚ ਕੋਟੀ ਦੇ ਕਲਾਕਾਰਾਂ ਵਿਚ ਆਪਣੀ ਟੀਮ ਨਾਲ਼ ਪੰਜਾਬੀ ਸੰਗੀਤ ਅਤੇ ਸਭਿਆਚਾਰ ਦੀ ਝਾਕੀ ਪੇਸ਼ ਕਰਨੀ, ਪੰਜਾਬੀਅਤ ਦੀ ਸ਼ਾਨ ਨੂੰ ਚਾਰ ਚੰਨ ਲਾਉਣ ਵਾਲ਼ੀ ਗੱਲ ਹੈ। ਅੱਜ ਵੀ ਉਸ ਓਲੰਪਕ ਸਟੇਡੀਅਮ ਵਿਚ ਲੱਗੇ ਪੋਲਾਂ ਉਪਰ, ਬਾਕੀ ਪ੍ਰਸਿਧ ਕਲਾਕਾਰਾਂ ਦੇ ਨਾਲ਼ ਸ. ਦਵਿੰਦਰ ਸਿੰਘ ਧਾਰੀਆ ਜੀ ਦਾ ਨਾਂ ਵੀ ਉਕਰਿਆ ਹੋਇਆ ਹੈ।
ਕੁਝ ਕਲਾਕਾਰਾਂ ਵਾਂਗ ਧਾਰੀਆ ਜੀ ਨੇ ਆਪਣੇ ਪੈਰ ਨਹੀਂ ਛੱਡੇ। ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕੀਤਾ। ਨਸ਼ਾ ਕੇਵਲ ਤੇ ਕੇਵਲ ਸੰਗੀਤ ਅਤੇ ਲੋਕ ਸੇਵਾ ਦਾ ਨਸ਼ਾ ਹੀ ਧਾਰੀਆ ਜੀ ਦੇ ਉਪਰ ਹਾਵੀ ਰਹਿੰਦਾ ਹੈ। ਇਸ ਲਈ ਹੋਰ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਦੀ ਨੋੜ ਤੇ ਤ ਨਾਹੀ ਸਮਾ ਹੈ। ਸਾਤਵਿਕ ਭੋਜਨ ਛਕਦੇ ਹਨ। ਹਰੇਕ ਸਮੇ ਲੋੜਵੰਦ ਦੀ ਸਹਾਇਤਾ ਲਈ ਹਾਜਰ ਰਹਿੰਦੇ ਹਨ। ਇਹ ਸ਼ਾਇਦ ਧਾਰੀਆ ਜੀ ਦੇ ਪਰਵਾਰ ਦੇ ਧਾਰਮਿਕ ਪਿਛੋਕੜ ਦਾ ਸਦਕਾ ਹੈ ਕਿ ਆਪ ਸਾਬਤ ਸੂਰਤ ਸਰੂਪ ਵਿਚ ਵਿਚਰਦੇ ਹਨ। ਆਪਣੇ ਉਸਤਾਦ ਯਮਲਾ ਜੀ ਵਾਂਗ ਹੀ ਧਾਰੀਆਂ ਜੀ ਵੀ ਕਦੀ ਵੀ ਉਹ ਗੀਤ ਨਹੀਂ ਗਾਉਦੇ ਜਿਸ ਨੂੰ ਸਾਰਾ ਪਰਵਾਰ ਬੈਠ ਕੇ ਸੁਣ ਨਾ ਸਕਦਾ ਹੋਵੇ। ਪੰਜਾਬੀਆਂ ਦੇ ਹਰੇਕ ਮੇਲੇ ਵਿਚ ਆਪਣੀ ਸਟੇਜ ਲਾ ਕੇ, ਨਵੇਂ ਬੱਚੇ ਬੱਚੀਆਂ ਨੂੰ ਆਪੋ ਆਪਣੀ ਟੇਲੈਂਟ ਦਾ ਪ੍ਰਗਾਵਾ ਕਰਨ ਦਾ ਮੌਕਾ ਦਿੰਦੇ ਹਨ। ਇਹਨਾਂ ਦੀ ਸਟੇਜ ਉਪਰ ਕੋਈ ਵੀ ਸਭਿਆਚਾਰਕ ਅਸੂਲਾਂ ਦੀ ਉਲੰਘਣਾ ਕਰਨ ਦਾ ਹੌਸਲਾ ਨਹੀਂ ਕਰ ਸਕਦਾ। ਬੱਚੇ ਬੱਚੀਆਂ ਦੇ ਮਾਪੇ ਆਪਣੀਆਂ ਬੱਚੀਆਂ ਨੂੰ ਧਾਰੀਆ ਜੀ ਦੀ ਸਟੇਜ ਉਪਰ ਹਿੱਸਾ ਲੈਣ ਵਿਚ ਕਦੀ ਝਿਜਕ ਨਹੀਂ ਵਿਖਾਉਂਦੇ। ਪੰਜਾਬ ਵਿਚ ਅਸੀਂ ਵੇਖਦੇ ਹਾਂ ਕਿ ਅੱਜ ਕਈ ਨਾਮੀ ਕਲਾਕਾਰ, ਸਿੱਖ ਧਾਰਮਿਕ ਸੰਸਥਾਵਾਂ ਤੋਂ ਗੁਰਮਤਿ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਕੇ, ਫਿਰ ਗੁਰਸਿੱਖੀ ਰਹਿਤ ਬਹਿਤ ਅਤੇ ਕੀਰਤਨ ਨੂੰ ਤਿਆਗ ਕੇ ਸਟੇਜਾਂ ਉਪਰ ਅਜਿਹੇ ਲਚਰ ਗੀਤ ਗਾਉਂਦੇ ਹਨ ਜਿਨ੍ਹਾਂ ਨੂੰ ਪਰਵਾਰਾਂ ਵਿਚ ਬੈਠ ਕੇ ਸੁਣਨਾ ਮੁਸ਼ਕਲ ਹੁੰਦਾ ਹੈ। ਇਸ ਦੇ ਉਲ਼ਟ ਧਾਰੀਆ ਜੀ ਪਰਦੇਸ ਅਤੇ ਪਛਮੀ ਸੰਸਾਰ ਵਿਚ ਵਿਚਰਦੇ ਹੋਏ, ਆਪਣੀ ਉਪਜੀਵਕਾ ਵੱਖਰੀ ਕਿਰਤ ਨਾਲ਼ ਕਮਾਉਂਦੇ ਹੋਏ ਵੀ ਧਾਰਮਿਕ ਸਭਿਆਚਾਰਕ ਦਾਇਰੇ ਤੋਂ ਬਾਹਰ ਨਹੀਂ ਗਏ।
ਸ ਦਵਿੰਦਰ ਸਿੰਘ ਧਾਰੀਆ ਜੀ ਨੇ ਕੇਵਲ ਆਸਟ੍ਰੇਲੀਆ ਤੱਕ ਹੀ ਆਪਣੀਆਂ ਸਰਗਰਮੀਆਂ ਨੂੰ ਸੀਮਤ ਨਹੀਂ ਰੱਖਿਆ ਸਗੋਂ ਇਹਨਾਂ ਨੂੰ ਆਪਣੇ ਪਿੰਡ ਤੱਕ ਵੀ ਲੈ ਗਏ ਹਨ। ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰ ਰਹੇ ਹਨ ਅਤੇ ਪਿੰਡ ਦੀ ਨੁਹਾਰ ਬਦਲਣ ਲਈ ਵੀ ਸਰਗਰਮ ਹਨ। ਫਿਰ ਇਹਨਾਂ ਸਰਗਰਮੀਆਂ ਨੂੰ ਉਹ ਸਾਰੇ ਪੰਜਾਬ ਦੇ ਪਿੰਡ ਪਿੰਡ ਤੱਕ ਪੁਚਾਉਣ ਦੀ ਸੋਚ ਰੱਖਦੇ ਹਨ।
ਧਾਰੀਆ ਜੀ ਦੀ ਜੀਵਨ ਸਾਥਣ ਬੀਬਾ ਸੁਖਵਿੰਦਰ ਕੌਰ ਜੀ, ਭਾਵੇਂ ਕਿ ਉਹ ਵੀ ਨੌਕਰੀ ਕਰਦੇ ਹਨ ਪਰ ਉਹਨਾਂ ਦਾ, ਇਹਨਾਂ ਦੀਆਂ ਸਰਗਰਮੀਆਂ ਵਿਚ ਪੂਰਾ ਪੂਰਾ ਸਾਥ ਅਤੇ ਸਹਿਯੋਗ ਹੈ। ਆਪ ਦਾ ਹੋਣਹਾਰ ਸਪੁੱਤਰ, ਜੋ ਕਿ ਖੁਦ ਵੀ ਚੰਗਾ ਸਿੰਗਰ ਹੈ, ਕਾਕਾ ਪਵਿਤਰ ਸਿੰਘ, ਪਾਇਲਟ ਦੀ ਟ੍ਰੇਨਿੰਗ ਲੈ ਕੇ ਆਸਟ੍ਰੇਲੀਅਨ ਏਅਰ ਫ਼ੋਰਸ ਵਿਚ ਪਾਇਲਟ ਸਿਲੈਕਟ ਹੋ ਗਿਆ ਸੀ। ਓਧਰੋਂ ਕਾਕਾ ਜੀ ਆਸਟ੍ਰੇਲੀਅਨ ਏਅਰ ਫੋਰਸ ਵਿਚ ਸਲਿੈਕਟ ਹੋਏ ਤੇ ਓਧਰੋਂ ਓਸੇ ਸਮੇ ਇਹਨਾਂ ਦੇ ਗਾਏ ਗੀਤ ਦੀ ਸੀ.ਡੀ. ਰੀਲੀਜ਼ ਹੋਈ। ਕਾਕਾ ਪਵਿਤਰ ਸਿੰਘ ਨੇ ਏਅਰ ਫੋਰਸ ਵਾਲ਼ਾ ਕਰੀਅਰ ਤਿਆਗ ਦਿਤਾ ਤੇ ਆਪਣਾ ਪੂਰਾ ਸਮਾ ਪੰਜਾਬੀ ਸੁਗਮ ਸੰਗੀਤ ਦੀ ਸਾਧਨਾ ਨੂੰ ਹੀ ਅਰਪਣ ਕਰ ਦਿਤਾ। ਕਾਕਾ ਪਵਿਤਰ ਸਿੰਘ ਜੀ ਪੱਛਮੀ ਸਮਾਜ ਵਿਚ 'ਪੈਵ ਧਾਰੀਆ' ਦੇ ਨਾਂ ਨਾਲ਼ ਜਾਣੇ ਜਾਂਦੇ ਹਨ।
ਸ. ਦਵਿੰਦਰ ਸਿੰਘ ਧਾਰੀਆ ਅਸਲ ਵਿਚ ਆਪਣੇ ਪਰਵਾਰ, ਦੇਸ ਪੰਜਾਬ ਅਤੇ ਸਭ ਤੋਂ ਵਧ ਕੇ ਆਪਣੇ ਉਸਤਾਦ ਯਮਲਾ ਜੀ ਦਾ ਸੰਸਾਰ ਵਿਚ ਨਾਂ ਚਮਕਾ ਰਿਹਾ ਹੈ। ਅਜਿਹੇ ਸ਼ਾਗਿਰਦ ਉਪਰ ਕਿਸੇ ਵੀ ਉਸਤਾਦ ਨੂੰ ਮਾਣ ਹੋਣਾ ਚਾਹੀਦਾ ਹੈ।
ਗਿਆਨੀ ਸੰਤੋਖ ਸਿੰਘ
+61 435 060 970
gianisantokhsingh@yahoo.com.au
29 Sept. 2018
ਗੁਰਦੁਆਰਾ ਸਿੱਖ ਸੈਂਟਰ ਪਾਰਕਲੀ - ਗਿਆਨੀ ਸੰਤੋਖ ਸਿੰਘ
ਇਹ ਲੇਖ ਗੁਰਦੁਆਰਾ ਸਾਹਿਬ ਵੱਲੋਂ ਛਪਣ ਵਾਲ਼ੇ ਪਰਚੇ ਦੇ ਬਣਾਏ ਗਏ ਸੰਪਾਦਕ ਦੇ ਕਹੇ ਤੇਂ ਮੈਂ ਲਿਖਿਆ ਸੀ, ਉਸ ਛਪਣ ਵਾਲ਼ੇ ਪਰਚੇ ਵਿਚ ਛਾਪਣ ਲਈ ਪਰ ਵਾਹਵਾ ਸਮਾ ਬੀਤ ਜਾਣ ਤੇ ਵੀ ਉਹ ਪਰਚਾ ਨਹੀਂ ਛਪ ਸਕਿਆ। ਸਰਕਾਰਾਂ ਤੇ ਕਮੇਟੀਆਂ ਦੇ ਕਾਰਜ ਕਰਨ ਦਾ ਤਰੀਕਾ ਇਵੇਂ ਹੀ ਹੁੰਦਾ ਹੈ। ਫਿਰ ਮੈਂ ਸੋਚਿਆ ਕਿ ਏਨਾ ਸਮਾ ਲਾ ਕੇ ਇਹ ਲੇਖ ਮੈਂ ਲਿਖਿਆ ਹੈ ਤੇ ਇਉਂ ਹੀ ਨਾ ਮੇਰੇ 'ਮੈਜਿਕ ਬਾੱਕਸ' ਵਿਚ ਪਿਆ ਰਹੇ। ਇਹ ਪਾਠਕਾਂ ਦੀ ਨਜ਼ਰ ਵਿਚ ਜਾਣਾ ਚਾਹੀਦਾ ਹੈ।
ਇਸ ਲਈ ਆਪ ਜੀ ਦੀ ਸੇਵਾ ਵਿਚ ਭੇਜ ਰਿਹਾ ਹਾਂ। ਤੁਸੀਂ ਇਸ ਨੂੰ ਸਮਾ ਹੋਵੇ ਤਾਂ ਪੜ੍ਹ ਵੀ ਸਕਦੇ ਹੋ ਤੇ ਚਾਹੋ ਤਾਂ ਆਪਣੇ ਪਰਚੇ ਵਿਚ ਛਾਪ ਵੀ ਸਕਦੇ ਹੋ। ਇਸ ਵਾਸਤੇ ਇਸ ਨੂੰ ਦੋਹਾਂ ਤਰੀਕਿਆਂ ਨਾਲ਼ ਭੇਜ ਰਿਹਾ ਹਾਂ; ਅਰਥਾਤ ਵਰਡ ਡਾਕੂੰਮੈਂਟ ਵੀ ਤੇ ਪਡਫ਼ ਵਿਚ ਵੀ।
ਗੁਰਦੁਆਰਾ ਸਿੱਖ ਸੈਂਟਰ ਪਾਰਕਲੀ
ਸਾਲ ੧੯੬੯ ਵਿਚ, ਸਾਰੇ ਸੰਸਾਰ ਅੰਦਰ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਬੜੇ ਉਤਸ਼ਾਹ ਨਾਲ਼, ਮਨਾਇਆ ਗਿਆ। ਉਸ ਸਮੇ ਸਿਡਨੀ ਵਿਚ ਬਹੁਤ ਥੋਹੜੇ ਸਿੱਖ ਰਹਿੰਦੇ ਸਨ। ਇਹਨਾਂ ਨੇ ਵੀ ਆਪਣੀ ਹੈਸੀਅਤ ਅਨੁਸਾਰ ਇਸ ਸ਼ੁਭ ਅਵਸਰ ਨੂੰ ਮਨਾਉਣ ਦਾ ਉਦਮ ਕੀਤਾ। ਇਹ ਪ੍ਰੋਗਰਾਮ ਪਿੱਟ ਸਟਰੀਟ, ਸਿਡਨੀ ਵਿਚ ਮਨਾਇਆ ਗਿਆ। ਭਾਰਤ ਸਰਕਾਰ ਦੇ ਦਫ਼ਤਰ ਕੌਂਸੂਲੇਟ ਜਨਰਲ ਅਤੇ ਏਅਰ ਇੰਡੀਆ ਦੇ ਸਟਾਫ਼ ਨੇ ਵੀ ਇਸ ਉਦਮ ਵਿਚ ਸਹਿਯੋਗ ਦਿਤਾ। ਬਾਰਾਂ ਸਿੱਖ ਪਰਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਅਧਿਆਂ ਦੀਆਂ ਪਤਨੀਆਂ ਆਸਟ੍ਰੇਲੀਅਨ ਮੇਮਾਂ ਸਨ। ਮੋਹਰੀ ਹਿੱਸਾ, ਏਥੇ ਕੋਲੰਬੋ ਪਲਾਨ ਅਧੀਨ ਪੜ੍ਹਨ ਆਏ, ਡਾ. ਗੁਰਚਰਨ ਸਿੰਘ ਸਿਧੂ ਨੇ ਪਾਇਆ, ਜੋ ਕਿ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਚਲੇ ਗਏ ਸਨ ਤੇ ਦੇਸ ਜਾ ਕੇ ਲੁਧਿਆਣਾ ਯੂਨੀਵਰਸਟੀ ਡੀਨ ਦੀ ਪਦਵੀ ਉਪਰ ਸੇਵਾ ਕਰ ਰਹੇ ਸਨ ਅਤੇ ਆਪਣੀ ਵਿਦਿਅਕ ਯੋਗਤਾ ਦਾ ਸਦਕਾ, ਏਥੇ ਦੁਬਾਰਾ ਮਾਈਗ੍ਰੈਂਟ ਹੋ ਕੇ ਆਏ ਸਨ। ਸਿੱਖ, ਹਿੰਦੂ, ਆਸਟ੍ਰੇਲੀਅਨ, ਸਾਰੇ ਮਿਲਾ ਕੇ ਇਸ ਵਿਚ ਕੁੱਲ ਸਾਢੇ ਕੁ ਤਿੰਨ ਸੌ ਵਿਆਕਤੀਆਂ ਨੇ ਸ਼ਮੂਲੀਅਤ ਕੀਤੀ।
ਇਸ ਉਤਸ਼ਾਹਤ ਪ੍ਰੋੋਗਰਾਮ ਦੀ ਸਮਾਪਤੀ ਤੇ, ਸਾਰਾ ਖ਼ਰਚ ਕਰਨ ਉਪੰਤ, ੮੬ ਡਾਲਰ ਬਚ ਗਏ। ਕਿਸੇ ਸੱਜਣ ਦੇ ਸੁਝਾ ਦੇਣ ਤੇ ਇਹ ਡਾਲਰ, 'ਸਿੱਖ ਕਲਚਰਲ ਸੋਸਾਇਟੀ' ਦੇ ਨਾਂ ਹੇਠ, ਬੈਂਕ ਵਿਚ ਅਕਾਊਂਟ ਖੋਹਲ ਕੇ ਜਮ੍ਹਾ ਕਰਵਾ ਦਿਤੇ ਗਏ। ਡਾਕਟਰ ਸਿਧੂ ਜੀ, ਇਸ ਸੋਸਾਇਟੀ ਦੇ ਮੁਢਲੇ ਪ੍ਰਧਾਨ ਚੁਣੇ ਗਏ ਅਤੇ ਸੋਸਾਇਟੀ, ਨਿਊ ਸਾਊਥ ਵੇਲਜ਼ ਸਰਕਾਰ ਨਾਲ਼, ਨਾਨ-ਪ੍ਰੋਫਿਟੇਬਲ ਚੈਰਿਟੇਬਲ ਐਸੋਸੀਏਸ਼ਨ, ੧੯੭੧-੭੨ ਦੇ ਕਾਨੂੰਨ ਅਧੀਨ, ਰਜਿਸਟਰ ਕਰਵਾ ਦਿਤੀ ਗਈ।
ਇਹ ਮੁਢਲੀ ਸੰਸਥਾ ਸੀ, ਜਿਸ ਤੋਂ ਫਿਰ ਸਿਡਨੀ ਦੇ ਬਾਕੀ ਸਾਰੇ ਗੁਰਦੁਆਰੇ ਹੋਂਦ ਵਿਚ ਆਏ। ੧੯੭੨ ਵਿਚ, ਗਫ਼ ਵਿਟਲਮ ਦੀ ਅਗਵਾਈ ਹੇਠ, ਲੇਬਰ ਸਰਕਾਰ ਨੇ 'ਵਾਈਟ ਓਨਲੀ' ਪਾਲਿਸੀ, ਕਾਨੂੰਨੀ ਤੌਰ ਤੇ ਸਮਾਪਤ ਕਰ ਦਿਤੀ ਤਾਂ ਫਿਰ ਅਫ਼੍ਰੀਕਾ ਤੇ ਇੰਗਲੈਂਡੋ ਕੁਝ ਹੋਰ ਸਿੱਖ ਪਰਵਾਰ ਆਏ। ਕਿਉਂਕਿ 'ਸਿੱਖ ਕਲਚਰਲ ਸੋਸਾਇਟੀ' ਦਾ ਅਸਲੀ ਨਿਸ਼ਾਨਾ ਕਲਚਰਲ ਸਰਗਮੀਆਂ ਨੂੰ ਚਲਾਉਣ ਦਾ ਸੀ ਤੇ ਧਾਰਮਿਕ ਸਰਗਰਮੀਆਂ ਨੂੰ ਪਹਿਲ ਨਹੀਂ ਸੀ ਦਿਤੀ ਜਾਂਦੀ, ਇਸ ਲਈ ਇਸ ਤੋਂ ਵੱਖ ਹੋ ਕੇ, ੧੯੭੮ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰੀਵਜ਼ਬੀ ਸਬਅਰਬ ਅੰਦਰ, ਹੋਂਦ ਵਿਚ ਆਇਆ। ਫਿਰ ੧੯੮੦ ਦੇ ਜਨਵਰੀ ਮਹੀਨੇ ਵਿਚ ਗੁਰਦੁਆਰਾ ਤਾਰਾਮਾਰਾ ਸਬਅਰਬ ਵਿਚ ਸ਼ੁਰੂ ਹੋਇਆ। ਦੋ ਜਥੇਬੰਦੀਆਂ ਹੋਰ ਬਣਨ ਨਾਲ਼ ਸਿੱਖ ਕਲਚਰਲ ਸੋਸਾਇਟੀ ਦੀ ਮੈਂਬਰਸ਼ਿਪ ਅਤੇ ਸਰਗਮੀਆਂ ਵਿਚ ਖਾਸੀ ਕਮੀ ਆ ਗਈ। ਸੋਸਾਇਟੀ ਦੇ ਆਗੂਆਂ ਨੇ ਅਖੀਰ ਜਦੋਂ ਵੇਖਿਆ ਕਿ ਸਿੱਖਾਂ ਦਾ ਰੁਝਾਨ ਮੁਖ ਤੌਰ ਤੇ ਗੁਰਦੁਆਰਾ ਬਣਾਉਣ ਵਾਲ਼ੇ ਪਾਸੇ ਹੈ ਤਾਂ ਉਹਨਾਂ ਨੇ, ਪਾਰਕਲੀ ਸਬਅਰਬ ਵਿਚ ਦੋ ਬਲਾਕਾਂ ਦਾ ਇਕ ਪੁਰਾਣੇ ਘਰ, ਦਾ ਬਿਆਨਾ ਦੇ ਕੇ ਗੁਰਦੁਆਰਾ ਬਣਾਉਣ ਵੱਲ ਧਿਆਨ ਦਿਤਾ। ਇਸ ਥਾਂ ਦੀ ਕੀਮਤ ੬੫੦੦੦ ਡਾਲਰ ਸੀ। ਫਿਰ ਥਾਂ ਦੀ ਕੀਮਤ ਦੇਣ ਵਾਸਤੇ ਫੰਡ ਇਕੱਠੇ ਨਾ ਹੋ ਸਕੇ ਤੇ ਬਿਆਨਾ ਵੀ ਜਬਤ ਜੋ ਜਾਣ ਦੀ ਸੰਭਾਵਨਾ ਹੋ ਗਈ। ਉਸ ਸਮੇ ਵਿਚਾਰ ਕਰਨ ਉਪ੍ਰੰਤ, ਸੋਸਾਇਟੀ ਦੀ ਅਗਵਾਈ, ਡਾ. ਗੁਰਚਰਨ ਸਿੰਘ ਸਿਧੂ ਨੂੰ ਸੌਂਪੀ ਗਈ। ਡਾਕਟਰ ਸਾਹਿਬ ਨੇ ਅੱਗੇ ਲੱਗ ਕੇ ਮਾਇਆ ਦਾ ਪ੍ਰਬੰਧ ਕੀਤਾ। ਸਿਡਨੀ ਵਿਚ ਹੀ ਸਿੱਖ ਕਲੱਬ ਦੇ ਨਾਂ ਹੇਠ ਇਕ ਹੋਰ ਸੰਸਥਾ ਤਾਜੀ ਹੀ ਬਣੀ ਸੀ। ਉਹਨਾਂ ਪਾਸ ਸੱਤ ਹਜ਼ਾਰ ਡਾਲਰ ਬੈਂਕ ਵਿਚ ਜਮ੍ਹਾ ਸਨ। ਉਹਨਾਂ ਨੂੰ ਪ੍ਰੇਰ ਕੇ, ਕਲੱਬ ਨੂੰ ਸੋਸਾਇਟੀ ਦੇ ਵਿਚ ਮਰਜ ਕਰਕੇ, ਨਵੀਂ ਜਥੇਬੰਦੀ, 'ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ' ਦੇ ਨਾਂ ਹੇਠ ਰਜਿਸਟਰ ਕਰਵਾਈ ਗਈ। ੩੦੦੦੦ ਡਾਲਰ ਬੈਂਕ ਕੋਲ਼ੋਂ ਕਰਜ਼ਾ ਲਿਆ ਗਿਆ, ਜੋ ਕਿ ਤਿੰਨ ਸਾਲਾਂ ਵਿਚ ਵਾਪਸ ਕਰਨਾ ਸੀ। ਮੇਰੀ ਜਾਣਕਾਰੀ ਵਿਚ ਇਹ ਪਹਿਲੀ ਹੀ ਕਰਾਮਾਤ ਹੋਈ ਕਿ ਦੋ ਜਥੇਬੰਦੀਆਂਾ ਮਿਲ਼ ਕੇ ਇਕ ਬਣੀ; ਨਹੀਂ ਤਾਂ ਹਮੇਸਾਂ ਹੀ ਇਕ ਤੋ ਦੋ, ਦੋ ਤੋਂ ਤਿੰਨ ..... ਬਣਦੀਆਂ ਰਹੀਆਂ ਹਨ। ਇਸ ਗੱਲ ਦਾ ਜ਼ਿਕਰ ਕਰਕੇ ਵਧਾਈ, ਮੈਂ ਨਵੀਂ ਜਥੇਬੰਦੀ ਦੀ ਪਹਿਲੀ ਜਨਰਲ ਮੀਟਿੰਗ ਵਿਚ ਹੀ ਦਿਤੀ ਤੇ ਨਾਲ਼ ਹੀ ਆਸ ਪਰਗਟ ਕੀਤੀ ਕਿ ਭਵਿਖ ਵਿਚ ਇਕੋ ਕਾਰਜ ਕਰਨ ਵਾਸਤੇ, ਵਧੇਰੇ ਜਥੇਬੰਦੀਆਂ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ ਤੇ ਬਣੀਆਂ ਹੋਈਆਂ ਆਪਸ ਵਿਚ ਵਿਰੋਧ ਦੇ ਥਾਂ, ਮਿਲਵਰਤਣ ਨਾਲ਼ ਭਲਾਈ ਦੇ ਕਾਰਜ ਕਰਨ।
ਕਲੱਬ ਦੇ ਮੁਖੀਆਂ ਨੇ ਨਵੀਂ ਬਣੀ ਜਥੇਬੰਦੀ ਦੀ ਤਰੱਕੀ ਵਾਸਤੇ ਗਾੜੀ ਲੱਗ ਕੇ, ਬਹੁਤ ਉਦਮ ਕੀਤਾ। ਭਾਵੇਂ ਕਿ ਇਸ ਸਭ ਕਾਸੇ ਪਿੱਛੇ ਪ੍ਰੁੇਰਨਾ ਦੇਣ ਵਾਲ਼ੀ ਸ਼ਖ਼ਸੀਅਤ ਡਾ. ਗੁਰਚਰਨ ਸਿੰਘ ਸਿਧੂ ਹੀ ਸੀ ਪਰ ਉਦਮ ਸਾਰੀ ਸੰਗਤ ਦਾ ਅਤੇ ਬਖ਼ਸ਼ਿਸ਼ ਗੁਰੂ ਜੀ ਦੀ ਸੀ।
ਸਬੱਬ ਨਾਲ਼ ਉਹਨੀਂ ਦਿਨੀਂ, ਸ੍ਰੀ ਹਰਿਮੰਦਰ, ਅੰਮ੍ਰਿਤਸਰ ਦੇ ਹਜੂਰੀ ਰਾਗੀ, ਗਿ. ਹਰਜੀਤ ਸਿੰਘ ਜੀ ਏਥੇ ਮੇਰੇ ਕੋਲ਼ ਆਏ ਹੋਏ ਸਨ। ਡਾਕਟਰ ਜੀ ਨੇ ਮੇਰੇ ਰਾਹੀਂ ਉਹਨਾਂ ਨੂੰ ਪਰੇਰ ਕੇ, ਬਿਨਾ ਤਨਖਾਹ ਅਤੇ ਕਿਸੇ ਤਰ੍ਹਾਂ ਦੇ ਹੋਰ ਮਾਇਕ ਇਵਜ਼ਾਨੇ ਤੋਂ ਬਿਨਾ ਹੀ ਆਨਰੇਰੀ ਗ੍ਰੰਥੀ ਦੀ ਸੇਵਾ ਵਾਸਤੇ ਮਨਾ ਲਿਆ। ਆਪਣੇ ਨਿਜੀ ਖ਼ਰਚ ਵਾਸਤੇ ਗਿਆਨੀ ਜੀ ਇਕ ਫੈਕਟਰੀ ਵਿਚ ਪੰਜ ਦਿਨ ਮਜ਼ਦੂਰੀ ਕਰਨ ਵਾਸਤੇ ਜਾਇਆ ਕਰਦੇ ਸਨ। ਉਹਨਾਂ ਨੇ ਤਕਰੀਬਨ ਸਾਢੇ ਅੱਠ ਸਾਲ ਦਾ ਸਮਾ ਇਹ ਸੇਵਾ ਨਿਭਾਈ। ਇਸ ਤਰ੍ਹਾਂ ਗ੍ਰੰਥੀ ਸਿੰਘ ਦੀ ਸੇਵਾ ਪ੍ਰਾਪਤ ਹੋ ਜਾਣ ਤੇ ਫਿਰ ਇਸ ਸਥਾਨ ਉਪਰ ਮਹੀਨੇ ਵਿਚ ਦੋ ਐਤਵਾਰ ਦੀਵਾਨ ਲੱਗਣਾ ਸ਼ੁਰੂ ਹੋ ਗਿਆ।
੧੯੮੪ ਦੇ ਜੂਨ ਮਹੀਨੇ ਵਿਚ ਸ੍ਰੀ ਦਰਬਾਰ ਸਾਹਿਬ ਉਪਰ ਹਿੰਦ ਸਰਕਾਰ ਵੱਲੋਂ ਫੌਜੀ ਹਮਲਾ ਹੋਣ ਦਾ ਮਾੜਾ ਅਸਰ ਸਾਰੀ ਦੁਨੀਆਂ ਵਿਚ ਵੱਸਣ ਵਾਲ਼ੀ ਸਿੱਖ ਕੌਮ ਉਪਰ ਪਿਆ। ਆਸਟ੍ਰੇਲੀਆ ਦੀ ਸਿੱਖ ਸੰਗਤ ਵੀ ਇਸ ਤੋਂ ਬਚ ਨਾ ਸਕੀ। ਇਸ ਦੇ ਅਸਰ ਵਜੋਂ ਤਾਰਾਮਾਰਾ ਗੁਰਦੁਆਰਾ ਸਾਹਿਬ ਬੰਦ ਹੋ ਗਿਆ ਤੇ ਓਥੋਂ ਦੀ ਸੰਗਤ ਵੀ ਏਥੇ ਆਉਣੀ ਸ਼ੁਰੂ ਹੋ ਗਈ।
ਉਸ ਸਮੇ ਇਸ ਸੰਸਥਾ ਵਿਰੁਧ ਵਿਰੋਧੀਆਂ ਵੱਲੋਂ ਲਗਾਤਾਰ ਬਹੁਤ ਗ਼ਲਤ ਪ੍ਰਚਾਰ ਕੀਤਾ ਗਿਆ। ਝੂਠੀਆਂ ਅਫ਼ਵਾਹਵਾਂ ਉਡਾਈਆਂ ਗਈਆਂ, ਜਿਨ੍ਹਾਂ ਵਿਚੋਂ ਇਕ ਇਹ ਵੀ ਸੀ ਕਿ ਗੁਰਦੁਆਰੇ ਦੀ ਜ਼ਮੀਨ ਦੇ ਵਿਚਕਾਰੋਂ ਦੀ ਹਾਈਵੇ ਨਿਕਲ ਜਾਣਾ ਹੈ, ਜਿਸ ਨਾਲ਼ ਹਾਈਵੇ ਦੇ ਦੋਹੀਂ ਪਾਸੀਂ ਦੋ ਲੀਰਾਂ ਜ਼ਮੀਨ ਦੀਆਂ ਬਚਣਗੀਆਂ, ਜਿਨ੍ਹਾਂ ਦੋ ਟੋਟਿਆਂ ਵਿਚ ਕੁਝ ਨਹੀਂ ਬਣ ਸਕੇ ਗਾ। ਇਸ ਵਸਤੇ ਸੰਗਤਾਂ ਨੂੰ ਇਹ ਯਕੀਨ ਨਹੀਂ ਸੀ ਕਿ ਏਥੇ ਗੁਰਦੁਆਰਾ ਬਣਾਇਆ ਜਾਵੇਗਾ ਜਾਂ ਬਣ ਵੀ ਸਕੇ ਗਾ। ਬੈਂਕ ਦੇ ਕਰਜ਼ੇ ਦੀ ਕਿਸ਼ਤ ਦੇਣ ਵਿਚ ਵੀ ਮੁਸ਼ਕਲਾਂ ਆਈਆਂ। ਫਿਰ ਬੈਂਕ ਨਾਲ਼ ਰੀ-ਨੈਗੋਸ਼ੀਏਟ ਕਰਕੇ, ਤਿੰਨ ਸਾਲਾਂ ਦੀ ਥਾਂ ਕਰਜ਼ਾ ੧੦ ਸਾਲਾਂ ਵਿਚ ਮੋੜਨਾ ਕੀਤਾ। ਇਸ ਨਾਲ਼ ਕਿਸ਼ਤ ਦੇ ਪੈਸੇ ਘੱਟ ਮੋੜਨ ਦੀ ਸਹੂਲਤ ਮਿਲ਼ ਗਈ।
੧੯੮੫ ਵਿਚ ਐਸੋਸੀਏਸ਼ਨ ਦੇ ਅਧੀਨ ਚੈਰਿਟੇਬਲ ਕੌਂਸਲ ਵੀ ਰਜਿਸਟਰ ਕਰਵਾਈ ਗਈ ਜਿਸ ਕਰਕੇ ਭੇਟਾ ਅਤੇ ਉਗਰਾਹੀ ਦੇਣ ਵਾਲ਼ਿਆਂ ਨੂੰ ਸਰਕਾਰ ਨੇ ਇਨਕਮ ਟੈਕਸ ਦੀ ਛੋਟ ਦੇ ਦਿਤੀ।
ਇਸ ਦੇ ਨਾਲ਼ੋਂ ਹਾਈਵੇ ਤਾਂ ਲੰਘਿਆ ਪਰ ਉਸ ਨੇ ਇਕ ਪਾਸਿਉਂ ਬਹੁਤ ਹੀ ਥੋਹੜਾ ਥਾਂ ਮੱਲਿਆ ਤੇ ਉਸ ਦੇ ਚੰਗੇ ਪੈਸੇ ਵੀ ਸੰਸਥਾ ਨੂੰ ਦਿਤੇ। ਵਲੈਤੋਂ ਆਏ ਪਰਵਾਰਾਂ ਅਤੇ ਸਿੱਖ ਕਲੱਬ ਵਾਲ਼ੇ ਸੱਜਣਾਂ ਨੇ ਬੜੀ ਹਿੰਮਤ ਨਾਲ਼, ਪੁਰਾਣੇ ਮਕਾਨ ਨੂੰ ਰੈਨੋਵੇਟ ਰਾਹੀਂ, ਇਸ ਵਿਚ ਬਹੁਤ ਸਾਰਾ ਵਾਧਾ ਕਰਕੇ, ਇਸ ਨੂੰ ਦੀਵਾਨ ਲਾਉਣ ਦੇ ਯੋਗ ਬਣਾਇਆ। ਜਿਵੇਂ ਜਿਵੇਂ ਸੰਗਤ ਵਧਦੀ ਗਈ, ਇਸ ਦੀ ਇਮਾਰਤ ਵਿਚ ਓਵੇਂ ਸਮੇ ਸਮੇ ਹੋਰ ਵਾਧਾ ਕੀਤਾ ਜਾਂਦਾ ਰਿਹਾ।
ਡਾਕਟਰ ਸਿੱਧੂ ਜੀ ਅਮ੍ਰੀਕਾ, ਕੈਨੇਡਾ ਦੀ ਯਾਤਰਾ ਉਪਰ ਗਏ ਤਾਂ ਆਪਣੇ ਸ਼ਾਗਿਰਦਾਂ ਪਾਸੋਂ ੭੦੦੦੦ (ਸੱਤਰ ਹਜ਼ਾਰ ਡਾਲਰ) ਉਗਰਾਹ ਕੇ ਲੈ ਆਏ। ਡਾਕਟਰ ਸਿਧੂ, ਸ. ਅਜਾਇਬ ਸਿੰਘ ਸਿਧੂ ਤੇ ਸ. ਕ੍ਰਿਪਾਲ ਸਿੰਘ ਪੰਨੂੰ ਨੇ ਆਪਣੇ ਘਰਾਂ ਦੀ ਗਰੰਟੀ ਦੇ ਕੇ, ਬੈਂਕ ਤੋਂ ਕਰਜ਼ਾ ਲਿਆ ਤੇ ਨਾਲ਼ ਲਗਵੀਂ ਤਿੰਨ ਏਕੜ ਜ਼ਮੀਨ ਹੋਰ ਖ਼ਰੀਦ ਲਈ, ਜਿਥੇ ਹੁਣ ਗੁਰਦੁਆਰਾ ਸਾਹਿਬ ਦਾ ਵਿਸ਼ਾਲ ਹਾਲ ਉਸਾਰਿਆ ਗਿਆ। ਇਸ ਜਿਡਾ ਹਾਲ ਆਸਟ੍ਰੇਲੀਆ ਵਿਚ ਹੋਰ ਕਿਸੇ ਗੁਰਦੁਆਰਾ ਸਾਹਿਬ ਦਾ ਤਾਂ ਕੀ, ਕਿਸੇ ਹੋਰ ਚਰਚ ਦਾ ਵੀ ਏਡਾ ਵੱਡਾ ਹਾਲ ਸ਼ਾਇਦ ਨਹੀਂ ਹੈ।
ਇਸ ਵਿਸ਼ਾਲ ਬਿਲਡਿੰਗ ਦੀਆਂ ਨੀਹਾਂ ਪੁੱਟੀਆਂ ਜਾ ਰਹੀਆਂ ਸਨ ਕਿ ਇਕ ਦਿਨ ਐਤਵਾਰ ਦੇ ਦੀਵਾਨ ਸਮੇ, ਠਕਰਾਲ ਪਰਵਾਰ ਆਇਆ। ਲੈਮੋਜ਼ੀਨ ਕਾਰਾਂ, ਗੋਰੇ ਸ਼ੋਫ੍ਹਰ, ਗੋਰੇ ਹੀ ਸੈਕਿਉਰਟੀ ਗਾਰਡਾਂ ਨਾਲ਼ ਉਹ ਪੁੱਜੇ ਅਤੇ ਗੁਰੂ ਜੀ ਅੱਗੇ ਮੱਥਾ ਟੇਕ ਕੇ ਦੀਵਾਨ ਵਿਚ ਸਜ ਗਏ। ਲੰਗਰ ਛਕਣ ਸਮੇ, ਇਕ ਪਾਸੇ ਪੁੱਟੀ ਹੋਈ ਮਿੱਟੀ ਦੇ ਲੱਗੇ ਹੋਏ ਢੇਰਾਂ ਨੂੰ ਵੇਖ ਕੇ, ਉਹਨਾਂ ਦੇ ਪੁੱਛਣ ਤੇ ਜਦੋਂ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਜਾ ਰਹੀ ਹੈ ਤਾਂ ਉਹਨਾਂ ੫੧੦੦੦ ਡਾਲਰ ਦੇਣ ਦਾ ਇਕਰਾਰ ਕੀਤਾ। ਆਸਟ੍ਰੇਲੀਆ ਵਿਚ ਉਹਨਾਂ ਦੇ ਮੈਨੇਜਰ, ਸ. ਮਨਜੀਤ ਸਿੰਘ ਗਿੱਲ ਨੇ ਚੱਲ ਰਹੇ ਕੰਮ ਦੀਆਂ ਫ਼ੋਟੋ ਲਾਹ ਕੇ ਭੇਜੀਆਂ ਤਾਂ ਉਹਨਾਂ ਵੱਲੋਂ ੫੧੦੦੦ ਦਾ ਚੈਕ ਵੀ ਆ ਗਿਆ। ਫਿਰ ਇਕ ਦਿਨ ਸਮੇਤ ਪਰਵਾਰ ਆਏ ਤਾਂ ਅੱਗੋਂ ਕੰਧਾਂ ਉਸਰੀਆਂ ਵੇਖ ਕੇ ਉਹਨਾਂ ਨੇ ਹੈਰਾਨੀ ਭਰੀ ਖ਼ੁਸ਼ੀ ਪਰਗਟ ਕੀਤੀ ਤੇ ੩੫੦੦੦੦ ਦਾ ਚੈਕ ਹੋਰ ਭੇਟਾ ਕਰ ਗਏ। ਗੁਰਦੁਆਰਾ ਸਾਹਿਬ ਦੀ ਓਪਨਿੰਗ ਵੇਲ਼ੇ ੧੦੦੦੦੦ ਹੋਰ ਦੇ ਗਏ। ਇਸ ਤਰ੍ਹਾਂ ਇਕੋ ਪਰਵਾਰ ਵੱਲੋਂ ੫੦੧੦੦੦ (ਪੰਜ ਲੱਖ ਇਕ ਹਜ਼ਾਰ ਡਾਲਰ), ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਸੇਵਾ ਵਿਚ ਪਾਏ ਗਏ। ਇਸ ਗੁਰਦੁਅਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਬਾਰੇ ਸੰਗਤਾਂ ਵਿਚ ਏਨਾ ਉਤਸ਼ਾਹ ਸੀ ਕਿ ਹਰੇਕ ਸਿੱਖ ਨੇ, ਆਪਣੀ ਕਿਰਤ ਕਮਾਈ ਵਿਚੋਂ, ਹੈਸੀਅਤ ਅਨੁਸਾਰ ਹਿੱਸਾ ਪਾਇਆ। ਕੁਝ ਸੱਜਣਾਂ ਨੇ ਤਾਂ ਦਸ ਦਸ ਹਜ਼ਾਰ ਡਾਲਰ ਤੱਕ ਵੀ ਉਗਰਾਹੀ ਦਿਤੀ। ਮੈਲਬਰਨ ਤੋਂ ਉਪਲ ਪਰਵਾਰ ਨੇ ੨੫੦੦੦ ਡਾਲਰ ਭੇਟਾ ਕੀਤੇ।
ਠਕਰਾਲ ਕੰਪਨੀ ਦਾ ਹੈਡ ਕੁਆਰਟਰ ਤੇ ਭਾਵੇਂ ਸਿੰਗਾਪੁਰ ਵਿਚ ਹੈ ਪਰ ਬਹੁਤ ਸਾਰੇ ਮੁਲਕਾਂ ਵਿਚ ਇਹਨਾਂ ਦਾ ਕਾਰੋਬਾਰ ਹੈ। ਉਸ ਸਮੇ ਆਸਟ੍ਰੇਲੀਆ ਵਿਚ ਇਹਨਾਂ ਦੀਆ ਸਤਾਰਾਂ ਜਾਇਦਾਦਾਂ ਸਨ ਜਿਨ੍ਹਾਂ ਦਾ ਪ੍ਰਬੰਧ ਸ. ਮਨਜੀਤ ਸਿੰਘ ਗਿੱਲ ਕਰਦੇ ਸਨ। ਇਹਨਾਂ ਆਸਟ੍ਰੇਲੀਆ ਵਿਚਲੇ ਹੋਰ ਵੀ ਕਈ ਗੁਰਦੁਆਰਾ ਸਾਹਿਬਾਨ ਨੂੰ ਸਮੇ ਸਮੇ ਚੋਖੀ ਮਾਇਆ ਭੇਟਾ ਕੀਤੀ ਸੀ।
ਸ਼ਾਇਦ ਇਸ ਘਟਨਾ ਦਾ ਏਥੇ ਵਰਨਣ ਪਾਠਕਾਂ ਨੂੰ ਹੈਰਾਨ ਕਰੇ। ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਸਮੇ, ਚੈਰਿਟੇਬਲ ਕੌਂਸਲ ਦੇ ਚੇਅਰਮੈਨ, ਸ. ਮਹਿੰਦਰ ਸਿੰਘ ਮਿਨਹਾਸ ਸਨ। ਉਹਨਾਂ ਦਾ ਉਚ ਪਾਏ ਦਾ ਆਪਣਾ ਰੈਸਟੋਰੈਂਟ ਸੀ। ਸਮੇ ਸਮੇ ਉਸ ਵਿਚ ਪ੍ਰਸ਼ਾਦੇ ਛਕਣ ਹਰੇਕ ਪ੍ਰਕਾਰ ਦੇ ਗਾਹਕ ਆਇਆ ਕਰਦੇ ਸਨ। ਇਸ ਕਰਕੇ ਉਹਨਾਂ ਦੀ ਵੱਡੇ ਵੱਡੇ ਵਿਅਕਤੀਆਂ ਨਾਲ਼ ਜਾਣ ਪਛਾਣ ਅਤੇ ਮੂੰਹ ਮੁਲਾਹਜ਼ਾ ਸੀ। ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਉਹਨਾਂ ਨੇ ਇਕ ਬੈਂਕ ਮੈਨੇਜਰ ਨਾਲ਼ ਗੱਲ ਕਰਕੇ ਕਰਜ਼ਾ ਮਨਜ਼ੂਰ ਕਰਵਾ ਲਿਆ। ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਕੇ, ਇਕ ਕਿਸ਼ਤ ਦਾ ਬੈਂਕ ਨੇ ਭੁਗਤਾਨ ਵੀ ਕਰ ਦਿਤਾ। ਪਤਾ ਨਹੀਂ ਕਿਸ ਭਾਨੀਮਾਰ ਸੱਜਣ ਨੇ ਭਾਨੀ ਵਾਲ਼ਾ ਤੀਰ ਏਨਾ ਕੱਸ ਕੇ ਨਿਸ਼ਾਨੇ ਉਪਰ ਮਾਰਿਆ ਕਿ ਉਸ ਮੈਨੇਜਰ ਨੂੰ ਬੌਂਦਲਾ ਕੇ ਰੱਖ ਦਿਤਾ। ਉਸ ਨੇ ਸ. ਮਹਿੰਦਰ ਸਿੰਘ ਨੂੰ ਸੱਦ ਕੇ, ਅੱਗੋਂ ਕਰਜ਼ਾ ਜਾਰੀ ਰੱਖਣ ਤੋਂ ਦ੍ਰਿੜ੍ਹਤਾ ਨਾਲ਼ ਕੋਰੀ ਨਾਂਹ ਕਰ ਦਿਤੀ ਤੇ ਇਹ ਵੀ ਆਖਿਆ ਕਿ ਜੇਹੜੀ ਕਿਸ਼ਤ ਮੈਂ ਦਿਤੀ ਹੈ ਉਹ ਵੀ ਤੁਹਾਨੂੰ ਛੱਡੀ; ਅੱਗੇ ਤੋਂ ਤੁਸੀਂ ਮੈਨੂੰ ਮੁਆਫ਼ੀ ਦਿਓ। ਕਰਜ਼ਾ ਕਿਸੇ ਹਾਲਤ ਵਿਚ ਵੀ ਨਹੀਂ ਦਿਤਾ ਜਾ ਸਕਦਾ। ਕਰਜ਼ੇ ਤੋਂ ਨਾਂਹ ਹੋ ਜਾਣ ਤੇ ਉਸਾਰੀ ਰੁਕ ਜਾਣੀ ਸੀ।
ਸ. ਮਹਿੰਦਰ ਸਿੰਘ ਨੇ ਕਿਸੇ ਹੋਰ ਨਾਲ਼ ਇਹ ਭੇਤ ਸਾਂਝਾ ਕਰਨ ਤੋਂ ਪਹਿਲਾਂ ਮੇਰੇ ਨਾਲ਼ ਇਹ ਗੱਲ ਕਰ ਦਿਤੀ ਤੇ ਮੇਰੀ ਸਲਾਹ ਪੁੱਛੀ। ਮੈਂ ਜੋ ਉਸ ਨੂੰ ਕਿਹਾ ਉਸ ਦਾ ਸਾਰਅੰਸ਼ ਕੁਝ ਇਸ ਪ੍ਰਕਾਰ ਸੀ:
ਮੈਨੂੰ ਤਾਂ ਇਹ ਗੱਲ ਦੱਸ ਦਿਤੀ, ਹੋਰ ਕਿਸੇ ਕੋਲ਼ ਇਸ ਦੀ ਭਿਣਖ ਵੀ ਨਾ ਕਢੀਂ। ਸੰਗਤ ਵਿਚ ਹਫ਼ੜਾ ਦਫ਼ੜੀ ਮਚ ਜਾਵੇ ਗੀ। ਹੁਣ ਤੁਸੀਂ ਕਾਮਨਵੈਲਥ ਬੈਂਕ ਕੋਲ਼ ਜਾਓ। ਉਸ ਦੇ ਮੈਨੇਜਰ ਨੂੰ ਆਖੋ ਕਿ ਫਲਾਣੀ ਬੈਂਕ ਨੇ ਕਰਜ਼ਾ ਤਾਂ ਮਨਜ਼ੂਰ ਕਰ ਦਿਤਾ ਹੈ ਪਰ ਸਾਡਾ ਭਾਈਚਾਰਾ ਸਾਡੇ ਨਾਲ਼ ਨਾਰਾਜ਼ਗੀ ਪਰਗਟ ਕਰ ਰਿਹਾ ਹੈ ਕਿ ਜਦੋਂ ਏਨੇ ਸਾਲਾਂ ਤੋਂ ਸੰਸਥਾ ਦਾ ਅਕਾਊਂਟ ਕਾਮਨਵੈਲਥ ਬੈਂਕ ਨਾਲ਼ ਹੈ ਤਾਂ ਤੁਸੀਂ ਕਰਜ਼ਾ ਕਿਸੇ ਹੋਰ ਬੈਂਕ ਤੋਂ ਕਿਉਂ ਲਿਆ! ਇਸ ਲਈ ਮੈਨੂੰ ਸਾਡੀ ਕਮੇਟੀ ਨੇ ਤੁਹਾਡੇ ਕੋਲ਼ ਭੇਜਿਆ ਹੈ ਕਿ ਜੇਕਰ ਤੁਸੀਂ ਇਹ ਕਰਜ਼ਾ ਆਪਣੀ ਬੈਂਕ ਵੱਲ ਟ੍ਰਾਂਸਫ਼ਰ ਕਰ ਲਵੋ ਤਾਂ ਸਾਡੀ ਕਮਿਊਨਿਟੀ ਨੂੰ ਬੜੀ ਖ਼ੁਸ਼ ਹੋਵੇਗੀ।
ਸ. ਮਹਿੰਦਰ ਸਿੰਘ ਨੇ ਪਤਾ ਨਹੀਂ ਜਾ ਕੇ ਕੀ ਤੇ ਕਿਵੇਂ ਕਿਹਾ ਤੇ ਬੈਂਕ ਮੈਨੇਜਰ ਦੇ ਕੰਨ ਵਿਚ ਕਿਵੇਂ ਫੂਕ ਮਾਰੀ ਕਿ ਉਸ ਨੇ ਫੌਰਨ ਹੀ ਸਾਰਾ ਕਰਜ਼ਾ ਆਪਣੀ ਬੈਂਕ ਵੱਲ ਟ੍ਰਾਂਸਫਰ ਕਰ ਲਿਆ ਤੇ ਟ੍ਰਾਂਸਫਰ ਕਰਨ ਦੀ ਬਣਦੀ ਫੀਸ ਵੀ ਨਾ ਲਈ।
ਇਸ ਤਰ੍ਹਾਂ ਇਹ ਕਿਸੇ ਸੱਜਣ ਪੁਰਸ਼ ਦੀ ਕਿਰਪਾ ਨਾਲ਼ ਆਇਆ ਕਰਜ਼ੇ ਵਾਲ਼ਾ ਸੰਕਟ ਟਲ਼ ਗਿਆ।
ਆਖਰ ੩੦ ਨਵੰਬਰ, ੧੯੯੭ ਵਾਲ਼ਾ ਉਹ ਭਾਗਾਂ ਭਰਿਆ ਸਮਾ ਆਇਆ, ਜਦੋਂ ਭਾਰਤੀਆਂ ਦੇ ਵਿਸ਼ਾਲ ਜਨ ਸਮੂੰਹ ਨੇ, ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਵਿਚ ਦੀਵਾਨ ਲੱਗੇ ਦੇ ਦਰਸ਼ਨ ਕੀਤੇ। ਸੰਗਤ ਵਿਚ ਬਹੁਤ ਭਾਰੀ ਉਤਸ਼ਾਹ ਵੇਖਣ ਵਿਚ ਆਇਆ। ਤਿੰਨ ਦਿਨ ਸੰਗਤਾਂ ਨੇ ਬੜੇ ਉਤਸ਼ਾਹ ਨਾਲ਼, ਹਰ ਪ੍ਰਕਾਰ ਦੀ ਸੇਵਾ ਵਿਚ ਹਿੱਸਾ ਪਾਇਆ। ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮੇ ਜਿੰਨਾ ਇਕੱਠ ਹੋਇਆ, ਓਨਾ ਅੱਜ ਤੱਕ ਵੀ ਭਾਰਤੀ ਸਮਾਜ ਦਾ ਆਸਟ੍ਰੇਲੀਆ ਵਿਚ ਨਹੀਂ ਹੋਇਆ। ਸਿੱਖਾਂ ਨਾਲ਼ੋਂ ਕਿਤੇ ਵਧੇਰੇ ਦੂਸਰੇ ਧਰਮਾਂ ਨੂੰ ਮੰਨਣ ਵਾਲ਼ੇ ਪ੍ਰੇਮੀਆਂ ਨੇ ਵੀ ਵਧ ਚੜ੍ਹ ਕੇ, ਇਸ ਯਾਦਗਾਰੀ ਮਹਾਨ ਸਮਾਗਮ ਵਿਚ ਸ਼ਾਮਲ ਹੋ ਕੇ ਤੇ ਰੌਣਕਾਂ ਵਧਾ ਕੇ, ਗੁਰੂ ਕੀਆਂ ਖ਼ੁਸ਼ੀਆ ਪ੍ਰਾਪਤ ਕੀਤੀਆਂ।
੧੯੮੨ ਦੌਰਾਨ ਮਹੀਨੇ ਵਿਚ ਦੋ ਦਿਨ ਵਾਸਤੇ ਦੀਵਾਨ ਸਜਣ ਤੋਂ ਆਰੰਭ ਹੋ ਕੇ, ਅੱਜ ਇਸ ਸਥਾਨ ਉਪਰ ਹਰ ਰੋਜ ਦੀਵਾਨ ਸਜਦਾ ਹੈ ਤੇ ਸਾਰਾ ਦਿਨ ਹੀ ਲੰਗਰ ਵਰਤਦਾ ਹੈ। ੧੯੮੨ ਵਿਚ ਇਕ ਆਨਰੇਰੀ ਗ੍ਰੰਥੀ, ਜੋ ਆਪਣੇ ਗੁਜ਼ਾਰੇ ਵਾਸਤੇ ਪੰਜ ਦਿਨ ਫੈਕਟਰੀ ਵਿਚ ਮਜ਼ਦੂਰੀ ਕਰਨ ਜਾਂਦਾ ਸੀ, ਤੋਂ ਆਰੰਭ ਹੋ ਕੇ, ਅੱਜ ਇਕ ਹੈਡ ਗ੍ਰੰਥੀ, ਇਕ ਮੈਨੇਜਰ, ਦੋ ਲਾਂਗਰੀ, ਦੋ ਲਾਇਬ੍ਰੇਰੀਅਨ, ਛੇ ਰਾਗੀ ਸਿੰਘ, ੩੦ ਤੋਂ ਉਪਰ ਪੰਜਾਬੀ ਟੀਚਰ ਤਨਖਾਹ ਤੇ ਸੇਵਾ ਕਰ ਰਹੇ ਹਨ। ਜੇਹੜੇ ਬਿਨਾ ਤਨਖਾਹੋਂ ਸੇਵਾ ਕਰਦੇ ਹਨ ਉਹਨਾਂ ਦੀ ਗਿਣਤੀ ਹੋਰ ਵੀ ਵਧੇਰੇ ਹੈ। ਇਹਨਾਂ ਤੋਂ ਇਲਾਵਾ ਸੰਸਾਰ ਭਰ ਵਿਚੋਂ ਵਿੱਦਵਾਨ, ਕਥਾਵਾਚਕ, ਪ੍ਰਚਾਰਕ, ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ, ਸੰਤ ਮਹਾਂ ਪੁਰਸ਼ ਵੀ ਆ ਕੇ, ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਦੇ ਹਨ। ਇਕ ਢੁਕਵੀਂ ਭਾਈ ਗੁਰਦਾਸ ਲਾਇਬ੍ਰੇਰੀ, ਪੰਜਾਬੀ ਸਕੂਲ ਆਦਿ ਬਹੁਤ ਸਾਰੀਆਂ ਹੋਰ ਸੇਵਾਵਾਂ ਵੀ ਚੱਲ ਰਹੀਆਂ ਹਨ। ਰਿਟਾਇਰ ਵਿਅਕਤੀਆਂ ਦੇ ਰੁਝੇਵੇਂ ਵਾਸਤੇ ਵੀ ਢੁਕਵੇਂ ਪ੍ਰਬੰਧ ਕੀਤੇ ਜਾਂਦੇ ਹਨ। ਬਾਬਾ ਬੁਢਾ ਹਾਲ ਅਤੇ ਇਸ ਦੇ ਨਾਲ਼ ਲੱਗਵੇਂ ਕਮਰਿਆਂ ਵਿਚ ਧਾਰਮਿਕ, ਸਾਹਿਤਕ, ਭਾਈਚਾਰਕ ਸਮਾਗਮਾਂ ਵਾਸਤੇ ਵੀ ਢੁਕਵਾਂ ਪ੍ਰਬੰਧ ਹੈ। ਉਸ ਸਮੇ ਗੈਰਾਜ ਵਿਚ ਆਰਜ਼ੀ ਜਿਹਾ ਲੰਗਰ ਬਣਾਉਣ ਦਾ ਪ੍ਰਬੰਧ ਹੁੰਦਾ ਸੀ। ਅੱਜ ਢੁਕਵਾਂ ਵਿਸ਼ਾਲ ਲੰਗਰ ਹੈ। ਇਸ ਵਿਚ ਆਟਾ ਗੁੰਨ੍ਹਣ ਅਤੇ ਰੋਟੀਆਂ ਪਕਾਉਣ ਵਾਲ਼ੀ ਮਸ਼ੀਨ ਸਮੇਤ ਹਰੇਕ ਲੋੜੀਂਦੀ ਵਸਤੂ ਮੌਜੂਦ ਹੈ। ਲੰਗਰ ਦੀ ਇਮਾਰਤ ਦਾ ਹੋਰ ਵਿਸਥਾਰ ਕਰਨ ਬਾਰੇ ਵੀ ਉਦਮ ਕੀਤਾ ਜਾ ਰਿਹਾ ਹੈ।
ਕੁਝ ਸਾਲਾਂ ਤੋਂ ਸਰਕਾਰ ਵੱਲੋਂ ਕਮੇਟੀ ਨੂੰ ਲਿਖਿਆ ਜਾ ਰਿਹਾ ਸੀ ਕਿ ਐਸੋਸੀਏਸ਼ਨ ਦਾ ਬਜਟ, ਆਮਦਨ, ਵਸੀਲੇ ਆਦਿ ਏਨੇ ਵਧ ਗਏ ਹਨ ਕਿ ਇਹ ਹੁਣ, ਕਾਨੂੰਨ ਅਨੁਸਾਰ, ਐਸੋਸੀਏਸ਼ਨ ਨਹੀਂ ਰਹਿ ਸਕਦੀ; ਇਸ ਨੂੰ ਕੰਪਨੀ ਵਿਚ ਤਬਦੀਲ ਕਰਨਾ ਪਵੇ ਗਾ। ਕਈ ਕਾਰਨਾਂ ਕਰਕੇ ਇਹ ਕਾਰਜ ਪਿੱਛੇ ਪੈਂਦਾ ਆ ਰਿਹਾ ਸੀ, ਜਿਨ੍ਹਾਂ ਵਿਚੋਂ ਮੈਂਬਰਾਂ ਵਿਚ ਇਕ ਕੰਪਨੀ ਦੇ ਕਾਂਸਟੀਚਿਊਸ਼ਨ ਦੀਆਂ ਕੁਝ ਮੱਦਾਂ ਬਾਰੇ ਵੀ ਮੱਤਭੇਦਾਂ ਦਾ ਹੋਣਾ ਵੀ ਸੀ। ਅੰਤ ਵਿਚ ਗੁਰਦੁਆਰਾ ਸਾਹਿਬ ਵਿਖੇ ਹੋਈ ਇਕ ਸ਼ਾਮ ਦੀ ਇਕੱਤਰਤਾ ਵਿਚ ਇਹ ਮਸਲਾ ਵੀ ਨਜਿਠਿਆ ਗਿਆ ਤੇ ਕਾਂਸਟੀਚਿਊਸ਼ਨ ਪਾਸ ਹੋ ਗਿਆ।
ਇਸ ਵੇਲ਼ੇ ਸੰਸਥਾ ਪਾਸ ਨਾਲ਼ ਲਗਵੇਂ ਤਿੰਨ ਮਕਾਨ ਵੀ ਹਨ ਜਿਥੇ ਸਟਾਫ਼ ਅਤੇ ਬਾਹਰੋਂ ਆਏ ਵਿੱਦਵਾਨਾਂ ਦੇ ਠਹਿਰਨ ਦਾ ਪ੍ਰਬੰਧ ਹੈ। ਨਾਲ਼ ਲੱਗਵਾਂ ਇਕ ਡਾਕਟਰ ਦਾ ਮਕਾਨ ਖ਼ਰੀਦ ਕੇ, ਉਸ ਨੂੰ ਢੁਕਵਾਂ ਬਣਾ ਕੇ, ਓਥੇ ਪੰਜਾਬੀ ਸਕੂਲ਼ ਲੱਗਦਾ ਹੈ। ਇਸ ਤੋਂ ਇਲਾਵਾ ਬਹੁਤ ਦੂਰ, ਵਾਹਵਾ ਸਾਲ ਹੋ ਗਏ, ਕੁਝ ਜ਼ਮੀਨ ਵੀ ਖ਼ਰੀਦੀ ਹੋਈ ਹੈ। ਵੇਖੋ, ਉਹ ਜ਼ਮੀਨ ਕਿਸ ਕਾਰਜ ਵਾਸਤੇ ਵਰਤੀ ਜਾਵੇ ਗੀ!
ਹੁਣ ਇਹ ਜਥੇਬੰਦੀ ਐਸੋਸੀਏਸ਼ਨ ਨਾ ਰਹਿ ਕੇ, ਕੰਪਨੀ ਬਣ ਗਈ ਹੈ। ਇਸ ਦਾ ਪ੍ਰਬੰਧ ਕਰਨ ਵਾਸਤੇ, ਤਿੰਨਾਂ ਕਮੇਟੀਆਂ: ਗੁਰਦੁਆਰਾ ਪ੍ਰਬੰਧਕ ਕਮੇਟੀ, ਬੋਰਡ ਆਫ਼ ਟ੍ਰੁਸਟੀਜ਼ ਅਤੇ ਚੈਰਿਟੇਬਲ ਕੌਂਸਲ ਦੇ, ੨੭ ਮੈਂਬਰਾਂ ਦੀ ਬਜਾਇ, ਹੁਣ ੧੫ ਡਾਇਰੈਕਟਰ ਚੁਣੇ ਜਾਣੇ ਸਨ। ਪਿਛਲੇ ਦਿਨੀਂ ਇਹਨਾਂ ਪੰਦਰਾਂ ਡਾਇਰੈਕਟਰਾਂ ਦੀ ਇਲੈਕਸ਼ਨ ਬੜੇ ਜੋਸ਼ੋ ਖਰੋਸ਼ ਅਤੇ ਧੂਮ ਧੜੱਕੇ ਨਾਲ਼ ਹੋ ਗਈ ਹੈ। ਇਸ ਕੰਪਨੀ ਦੇ ਪ੍ਰਬੰਧ ਉਪਰ ਕਬਜ਼ਾ ਕਰਨ ਵਾਸਤੇ, ਜਿਵੇਂ ਕਿ ਇਲੈਕਸ਼ਨ ਸਮੇ ਹੁੰਦਾ ਹੀ ਹੈ, ਕਿਸੇ ਪਾਸਿਉਂ ਵੀ ਕੋਈ ਕਸਰ ਨਹੀਂ ਛੱਡੀ ਗਈ। ''ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥'' (੪੬੯)। ਅਖੀਰ ਗੁਰੂ ਫੁਰਮਾਣ, ''ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ॥'' (੪੫੭) ਅਨੁਸਾਰ, ਜਿਨ੍ਹਾਂ ਸੱਜਣਾਂ ਤੇ ਬੀਬੀਆਂ ਪਾਸੋਂ ਗੁਰੂ ਜੀ ਨੇ ਸੇਵਾ ਲੈਣੀ ਸੀ, ਉਹਨਾਂ ਨੂੰ ਜਿੱਤ ਪ੍ਰਾਪਤ ਹੋ ਗਈ। ੧੫ ਡਾਇਰੈਕਟਰ ਇਲੈਕਸ਼ਨ ਜਿੱਤ ਗਏ ਤੇ ਉਹਨਾਂ ਨੇ ਕੰਪਨੀ ਦਾ ਪ੍ਰਬੰਧ ਸੰਭਾਲ਼ ਲਿਆ ਹੈ। ਗੁਰਦੁਆਰਾ ਸਾਹਿਬ ਦਾ ਕਾਰਜ ਪਹਿਲੇ ਵਾਂਙ ਹੀ ਚੱਲ ਰਿਹਾ ਹੈ; ਇਸ ਵਿਚ ਕੋਈ ਰੁਕਾਵਟ ਜਾਂ ਅਦਲਾ ਬਦਲੀ ਨਹੀਂ ਹੋਈ। ਪੰਦਰਾਂ ਡਾਇਰੈਕਟਰ ਮੁਕਾਲਬਤਨ ਨੌਜਵਾਨ ਚੁਣੇ ਗਏ ਹਨ। ਇਹਨਾਂ ਵਿਚੋਂ, ਇਕ ਸ. ਨਿਰਮਲ ਸਿੰਘ ਸੰਧਰ ਜੇਹੜਾ ਇਮਾਰਤ ਬਣਨ ਸਮੇ ਸਕੱਤਰ ਸੀ, ਤੋਂ ਇਲਾਵਾ, ਕੋਈ ਵੀ ਹੋਰ ਨਸਹੀਂ ਜਿਸ ਨੇ ਇਸ ਸੰਸਥਾ ਦੇ ਹੋਂਦ ਵਿਚ ਆਉਣ ਦੇ ਮੁਢਲੇ ਸਮੇ ਨੂੰ ਹੰਡਾਇਆ ਹੋਵੇ! ਪਰ ਤਬਦੀਲੀ ਕੁਦਰਤ ਦਾ ਕਾਨੂੰਨ ਹੈ ਅਤੇ ਹਰੇਕ ਤਬਦੀਲੀ ਤੋਂ ਚੰਗੇਰੇ ਦੀ ਆਸ ਕੀਤੀ ਜਾਂਦੀ ਹੈ। ਇਸ ਮੁਕਾਬਲਤਨ ਨਵੇਂ ਗਰੁਪ ਪਾਸੋਂ ਵੀ ਆਸ ਹੈ ਕਿ ਇਹ ਆਪਣੇ ਨਿੱਤ ਦੇ ਰੁਝੇਵਿਆਂ ਵਿਚੋਂ ਸਮਾ ਕਢ ਕੇ, ਇਸ ਸੰਸਥਾ ਨੂੰ ਹੋਰ ਵੀ ਅਗੇਰੇ ਲੈ ਕੇ ਜਾਣ ਗੇ। ਇਹਨਾਂ ਦੀ ਅਗਵਾਈ ਹੇਠ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਿੱਖੀ ਦੀ ਉਨਤੀ ਅਤੇ ਮਨੁਖਤਾ ਦੀ ਭਲਾਈ ਵਾਸਤੇ ਹੋਰ ਵੀ ਅੱਗੇ ਉਦਮ ਕਰਨ ਗੇ। ਅਜੇ ਬਹੁਤ ਸਾਰੇ ਕਾਰਜ ਹੋਰ ਵੀ ਕਰਨ ਵਾਲ਼ੇ ਪਏ ਹਨ, ਜਿਨ੍ਹਾਂ ਵਿਚੋਂ ਇਕ ਅਤੀ ਮਹੱਤਵਪੂਰਨ 'ਓਲਡ ਪੀਪਲ ਹੋਮ' ਵਾਲ਼ਾ ਵੀ ਜਰੂਰੀ ਹੈ। ਇਸ ਬਾਰੇ ਕੁਝ ਸਾਲ ਪਹਿਲਾਂ ਮੈਂ ਇਕ ਲੇਖ ਵੀ ਲਿਖਿਆ ਸੀ ਜਿਸ ਵਾਸਤੇ ਕੁਝ ਸੱਜਣਾਂ ਵੱਲੋਂ ਹਾਮੀ ਭਰੀ ਗਈ ਸੀ ਪਰ ਕਿਸੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਸ ਗੱਲ ਦਾ ਨੋਟਿਸ ਨਹੀਂ ਗਿਆ ਸੀ। ਇਸ ਦਾ ਸ਼ਾਇਦ ਕਾਰਨ ਉਹਨਾਂ ਦੀ ਮੁਕਾਬਲਤਨ ਜਵਾਨ ਉਮਰ ਦਾ ਹੋਣਾ ਹੋਵੇ!
24 June 2018
ਭਾਵੇਂ ਇਹ ਲੇਖ ਜੂਨ, ੨੦੧੪ ਵਿਚ ਲਿਖਿਆ ਗਿਆ ਸੀ ਪਰ ਅਜੇ ਵੀ ਇਸ ਦੀ ਸਾਰਥਕਤਾ ਸਮਾਪਤ ਨਹੀਂ ਹੋਈ - ਗਿਆਨੀ ਸੰਤੋਖ ਸਿੰਘ
ਮਾੜੀ ਧਾੜ ਗਰੀਬਾਂ ਉਤੇ
ਉਪ੍ਰੋਕਤ ਲੋਕੋਕਤੀ ਵਿਚ ਸ਼ਬਦ ਜੋ 'ਗਰੀਬਾਂ' ਆਇਆ ਹੈ ਉਸ ਦੇ ਥਾਂ ਇਕ ਹੋਰ ਸ਼ਬਦ ਵਰਤਿਆ ਜਾਂਦਾ ਹੈ। ਉਸ ਬਾਰੇ ਪਾਠਕ ਸੱਜਣ ਜਾਣਦੇ ਹੀ ਹਨ। ਕੁਝ ਸਾਲ ਪਹਿਲਾਂ ਜਦੋਂ ਡਾ. ਪ੍ਰਭਜੋਤ ਸਿੰਘ ਸੰਧੂ, ਬਲਰਾਜ ਸਿੰਘ ਸੰਘਾ, ਇਕ ਨਿਊ ਜ਼ੀਲੈਂਡੋਂ ਆਏ ਪ੍ਰੋਫ਼ੈਸਰ ਸਾਹਿਬ, ਤੇ ਵਿਚੇ ਮੈਂ ਵੀ, ਬੱਚੇ ਤੇ ਬੀਬੀਆਂ ਦੀ ਪ੍ਰਸਿਧ ਮਾਹਰ, ਡਾ. ਹਰਸ਼ਿੰਦਰ ਕੌਰ ਜੀ ਨਾਲ਼, ਕੈਨਬਰੇ ਵਿਚਲੀ ਫ਼ੈਡਰਲ ਪਾਰਲੀਮੈਂਟ ਦੇ ਮੈਂਬਰਾਂ ਨਾਲ਼ ਉਹਨਾਂ ਦਾ ਵਿਚਾਰ ਵਟਾਂਦਰਾ ਕਰਵਾਉਣ ਜਾ ਰਹੇ ਸਾਂ ਤਾਂ ਸੁਭਾਵਕ ਹੀ ਮੇਰੇ ਮੂਹੋਂ ਇਹ ਅਖਾਣ ਨਿਕਲ਼ ਗਈ ਤਾਂ ਨਿਊ ਜ਼ੀਲੈਂਡੀਏ ਪ੍ਰੋਫ਼ੈਸਰ ਸਾਹਿਬ ਜੀ ਨੇ ਇਸ ਵਿਚ ਆਏ ਜਾਤੀ ਸੂਚਕ ਸ਼ਬਦ ਨੂੰ ਸੋਧ ਕੇ, ਉਸ ਦੀ ਥਾਂ ਸ਼ਬਦ 'ਗਰੀਬਾਂ' ਵਰਤਣ ਦਾ ਸੁਝਾ ਦਿਤਾ। ਉਸ ਸਮੇ ਤੋਂ ਮੈਂ ਫਿਰ ਇਸ ਸ਼ਬਦ ਨਾਲ਼ ਹੀ ਇਹ ਅਖਾਣ ਵਰਤਣ ਦਾ ਯਤਨ ਕਰਦਾ ਹਾਂ ਪਰ ਪੱਕੀ ਹੋਈ ਆਦਤ ਕਾਰਨ ਕਦੀ ਕਦੀ ਗ਼ਲਤੀ ਵੀ ਹੋ ਜਾਂਦੀ ਹੈ।
ਪਾਠਕ ਉਤਸੁਕ ਹੋਣਗੇ ਕਿ ਹੁਣ ਇਹ ਗੱਲ ਦੱਸਣ ਦੀ ਲੋੜ ਕਿਉਂ ਪਈ। ਗੱਲ ਇਉਂ ਹੈ ਕਿ ਇਸ ਸਮੇ ਦੀਆਂ ਲੋਕ ਸਭਾਈ ਚੋਣਾਂ ਵਿਚ ਪੰਜਾਬ ਦਾ ਹਕੂਮਤੀ ਸੰਘ ਸਮਝਦਾ ਹੈ ਕਿ ਉਹਨਾਂ ਨੂੰ ਵੋਟਰਾਂ ਵੱਲੋਂ ਵੋਟਾਂ ਦੀ ਬਹੁਤ ਮਾਰ ਪਈ ਹੈ। ਵੈਸੇ ਪੰਜਾਬ ਦੇ ਚੁਣਾਵੀ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਇਹ ਕੋਈ ਬਹੁਤੀ ਵੱਡੀ ਮਾਰ ਨਹੀਂ ਪਈ। ੧੯੭੧ ਦੀ ਇਲੈਕਸ਼ਨ ਦੌਰਾਨ ਸ. ਪਰਕਾਸ਼ ਸਿੰਘ ਬਾਦਲ ਦੇ ਚੀਫ਼ ਮਿਨਿਸਟਰ ਹੋਣ ਦੇ ਬਾਵਜੂਦ, ਸਾਰੇ ਵਸੀਲੇ ਵਰਤ ਕੇ ਵੀ, ਤੇਰਾਂ ਸੀਟਾਂ ਵਿਚੋਂ ਸਿਰਫ ਫੀਰੋਜ਼ਪੁਰ ਤੋਂ ਉਹਨਾਂ ਦੇ ਛੋਟੇ ਭਰਾ ਸ. ਗੁਰਦਾਸ ਸਿੰਘ ਬਾਦਲ ਹੀ ਜਿੱਤ ਸਕੇ ਸਨ। ਜਨਸੰਘ (ਮੌਜੂਦਾ ਸਮੇ ਦੀ ਬੀ.ਜੇ.ਪੀ.) ਵਿਚਾਰੀ, 'ਵਿਚਾਰੀ' ਹੀ ਰਹਿ ਗਈ ਸੀ। ਦੂਜੇ ਪਾਸੇ ਕਾਂਗਰਸ ਤੇ ਸੀ.ਪੀ.ਆਈ. ਦਾ ਗੱਠ ਜੋੜ ਬਾਕੀ ਬਾਰਾਂ ਦੀਆਂ ਬਾਰਾਂ ਸੀਟਾਂ ਤੇ ਹੀ ਜੇਤੂ ਰਿਹਾ ਸੀ। ਸੰਗਰੂਰ ਤੇ ਬਠਿੰਡਾ ਕਾਂਗਰਸ ਨੇ ਕਮਿਊਨਿਸਟਾਂ ਨੂੰ ਛੱਡ ਕੇ ਜਿਤਾਈਆਂ ਸਨ ਤੇ ਬਾਕੀ ਦਸਾਂ ਉਪਰ ਉਹ ਖ਼ੁਦ ਜੇਤੂ ਰਹੀ ਸੀ। ਉਹਨਾਂ ਦੋ ਕਮਿਊਨਿਸਟ ਜੇਤੂਆਂ ਵਿਚ ਇਕ ਪ੍ਰਸਿਧ ਇਨਕਲਾਬੀ, ਕਾਮਰੇਡ ਤੇਜਾ ਸਿੰਘ ਸੁਤੰਤਰ ਸੰਗਰੂਰੋਂ ਜਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਵੀ ਉਸ ਚੋਣ ਸਮੇ ਕਾਂਗਰਸ ਟਿਕਟ ਤੇ ਪਹਿਲੀ ਵਾਰ ਪਟਿਆਲੇ ਤੋਂ ਜੇਤੂ ਰਹੇ ਸਨ। ਉਸ ਚੋਣ ਦੇ ਮੁਕਾਬਲੇ ਇਸ ਵਾਰੀਂ ਤਾਂ ਸੈਡ+ਬੀ.ਜੇ.ਪੀ. ਗੁੱਟ ਨੂੰ ਏਨਾ 'ਸੈਡ' ਨਹੀ ਹੋਣਾ ਚਾਹੀਦਾ, ਕਿਉਂਕਿ ਇਸ ਵਾਰੀਂ ਤਾਂ ੧੯੭੧ ਵਾਲ਼ੀ ਚੋਣ ਦੇ ਮੁਕਾਬਲੇ, ਉਹਨਾਂ ਨੂੰ ੬ ਸੀਟਾਂ ਪਰਾਪਤ ਹੋਈਆਂ ਹਨ; ਜਦੋਂ ਕਿ ਪਿਛਲੀ ਚੋਣ ਵਿਚ ਉਹਨਾਂ ਦੀਆਂ ੭ ਹੀ ਸੀਟਾਂ ਸਨ। ਇਕ ਸੀਟ ਘੱਟ ਹੋਣ ਪਿੱਛੇ ਹੀ ਏਨਾ ਵਾ-ਵੇਲ਼ਾ! ਉਹ ਘੱਟ ਵੀ ਇਕ ਅੰਮ੍ਰਿਤਸਰ ਵਾਲ਼ੀ ਬੀਜੇਪੀ ਦੇ ਕੋਟੇ ਵਾਲ਼ੀ ਹੈ; ਫਿਰ ਅਕਾਲੀ ਏਨਾ ਤਰਲੋਮੱਛੀ ਕਿਉਂ ਹੋ ਰਹੇ ਹਨ! ਇਹ ਵੀ ਅਕਾਲੀਆਂ ਤੇ ਭਾਜਪਾਈਆਂ ਦੀ ਗ਼ਲਤੀ ਕਾਰਨ ਹੀ ਹਾਰੀ ਹੈ। ਜੇ ਸਿਟਿੰਗ ਐਮ.ਪੀ. ਸਿਧੂ ਨੂੰ ਖੜ੍ਹਾ ਕਰਦੇ ਤਾਂ ਉਸ ਦੇ ਜਿੱਤਣ ਦੀ ਵਧ ਸੰਭਾਵਨਾ ਸੀ। ਹਾਂ, ਇਹ ਗੱਲ ਜਰੂਰ ਫਿਕਰ ਵਾਲ਼ੀ ਹੈ ਕਿ ਪੰਜਾਬ ਅਸੈਂਬਲੀ ਦੀਆਂ ੧੧੭ ਸੀਟਾਂ ਵਿਚੋਂ ਅਕਾਲੀ+ਬੀ.ਜੇ.ਪੀ. ਸਿਰਫ ਤੀਜੇ ਥਾਂ ਉਪਰ ਹੀ ਜੇਤੂ ਰਹੇ ਹਨ। ਅਰਥਾਤ ਇਹਨਾਂ ਦੇ ਉਮੀਦਵਾਰ ੨੯ ਸੀਟਾਂ ਤੇ ਹੀ ਬਾਕੀਆਂ ਨਾਲ਼ੋ ਅੱਗੇ ਰਹੇ। ਪਹਿਲਾ ਥਾਂ ਕਾਂਗਰਸ ਨੂੰ ੩੭ ਸੀਟਾਂ ਨਾਲ਼ ਤੇ ਦੂਜੀ ਨਵੀਂ ਜੰਮੀ ਆਪ ੩੩ ਸੀਟਾਂ ਉਪਰ ਅੱਗੇ ਰਹੀ। ਇਸ ਨਾਲ਼ ਸੈਡ ਨੂੰ ਢਾਈ ਕੁ ਸਾਲਾਂ ਨੂੰ ਆ ਰਹੀ ਪੰਜਾਬ ਅਸੈਂਬਲੀ ਦੀ ਚੋਣ ਦਾ ਫਿਕਰ ਪੈ ਗਿਆ ਹੈ। ਉਹ ਸੋਚਦੇ ਹਨ ਕਿ ਕਿਤੇ ਜਾਹ ਜਾਂਦੀ ਨਾ ਹੋ ਜਾਵੇ!
ਇਸ 'ਹਾਰ' ਦੀ ਬੁਖਲਾਹਟ ਵਿਚ, ਨਸ਼ੇ ਦੇ 'ਕਾਰੋਬਾਰ' ਉਪਰ ਪੰਜਾਬ ਸਰਕਾਰ ਵੱਲੋਂ ਹੱਲਾ ਬੋਲਿਆ ਗਿਆ ਹੈ। ਇਸ ਮੁਹਿਮ ਦੌਰਾਨ ਵਿਚਾਰੇ ਨਸ਼ਈ ਫੜ ਫੜ ਠਾਣਿਆਂ ਤੇ ਜੇਹਲਾਂ ਅੰਦਰ ਤੁੰਨਣੇ ਸ਼ੁਰੂ ਕਰ ਦਿਤੇ ਹਨ। ਉਹਨਾਂ ਵਿਚਾਰਿਆਂ ਦਾ ਕੀ ਕਸੂਰ, ਉਹ ਤਾਂ ਵੇਖੋ ਵੇਖੀ ਜਾਂ ਡਰੱਗ-ਪੁਸ਼ਰਾਂ ਦੇ ਜਾਲ ਵਿਚ ਫਸ ਕੇ, ਆਪਣੀ ਤੇ ਆਪਣੇ ਪਰਵਾਰ ਦੀ ਜ਼ਿੰਦਗੀ ਨੂੰ ਨਰਕ ਬਣਾ ਚੁੱਕੇ ਹਨ। ਉਹਨਾਂ ਦਾ ਤਾਂ ਹੁਣ ਜੀਣਾ ਹੀ ਨਸ਼ੇ ਉਪਰ ਨਿਰਭਰ ਹੈ। ਇਸ ਆਦਤ ਦੀ ਪੂਰਤੀ ਲਈ, ਉਹਨਾਂ ਨੂੰ ਜਦੋਂ, ਉਹਨਾਂ ਦੇ ਨਸ਼ਿਆਂ ਕਰਕੇ ਨੰਗ ਹੋ ਚੁੱਕੇ ਮਾਪਿਆਂ ਹੱਥੋਂ, ਨਸ਼ੇ ਦੀ ਪੂਰਤੀ ਲਈ ਪੈਸੇ ਨਹੀਂ ਮਿਲ਼ਦੇ ਤਾਂ ਉਹ ਚੋਰੀਆਂ, ਡਾਕੇ, ਕਤਲ, ਲੁੱਟਾਂ, ਖੋਹਾਂ ਕਰਕੇ, ਨਸ਼ੇ ਦੀ ਆਦਤ ਪੂਰੀ ਕਰਦੇ ਹਨ। ਉਹਨਾਂ ਵਿਚਾਰਿਆ ਨੂੰ ਤਾਂ ਠਾਣਿਆਂ ਤੇ ਜੇਹਲਾਂ ਦੀ ਬਜਾਇ ਹਸਪਤਾਲਾਂ ਵਿਚ ਭੇਜਣ ਦੀ ਲੋੜ ਹੈ। ਫੜਨਾ ਤਾਂ ਉਹਨਾਂ ਮਗਰਮੱਛਾਂ ਨੂੰ ਚਾਹੀਦਾ ਹੈ ਜੇਹੜੇ ਇਹ ਬੀਮਾਰੀ ਲਾ ਕੇ, ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿਚ ਡੋਬ ਰਹੇ ਹਨ। ਪਰ ਮਾੜੀ ਧਾੜ ਦੀ ਮਾਰ ਹਮੇਸ਼ਾਂ ਗਰੀਬਾਂ ਉਪਰ ਹੀ ਪੈਂਦੀ ਹੈ। ਇਸ ਤੋਂ ਬਚਪਨ ਵਿਚ ਇਕ ਸਾਹਮਣੇ ਵਾਪਰਦੀ ਘਟਨਾ ਚੇਤੇ ਆ ਗਈ: ਤਕਾਲ਼ਾਂ ਦੇ ਘੁਸਮੁਸੇ ਜਿਹੇ ਵਿਚ, ਆਪਣੇ ਪਿੰਡ ਵਿਚਲੇ ਘਰ ਦੇ ਗਵਾਂਢ ਵਿਚ, ਕਦੀ ਕਦੀ ਕਿਸੇ ਗੱਲੋਂ ਨਾਰਾਜ਼ ਹੋ ਕੇ, ਪਿਓ ਨੇ ਪਰਾਣੀ ਫੜਨੀ ਤੇ ਗਾਹਲ਼ਾਂ ਕਢਦੇ ਹੋਏ ਫਾਹ ਫਾਹ ਕਰਕੇ ਵੱਡੇ ਮੁੰਡੇ ਨੂੰ ਕੁੱਟਣ ਲੱਗ ਪੈਣਾ। ਉਸ ਨੇ ਰੋਂਦੇ ਰੋਂਦੇ ਤੇ ਗਾਹਲ਼ਾਂ ਕਢਦੇ ਹੋਏ ਨੇ, ਦੂਜੇ ਨੰਬਰ ਦੇ ਮੁੰਡੇ ਨੂੰ ਕੁਟ ਕਢਣਾ। ਦੂਜੇ ਨੇ ਅੱਗੋਂ ਓਹੋ ਪਰਾਣੀ ਫੜਨੀ ਤੇ ਗਾਹਲਾਂ ਕਢਦੇ ਕਢਦੇ, ਆਪਣੇ ਤੋਂ ਛੋਟੇ ਤੀਜੇ ਨੰਬਰ ਨੂੰ ਕੁੱਟ ਕਢਣਾ। ਉਸ ਤੋਂ ਅੱਗੇ ਭੈਣਾਂ ਆ ਜਾਣੀਆਂ ਤੇ ਭੈਣਾਂ ਨੂੰ ਕੁੱਟਣ ਦੀ ਬਜਾਇ ਉਸ ਨੇ ਰੋਂਦੇ ਤੇ ਗਾਹਲਾਂ ਕਢਦੇ ਹੋਏ ਮੰਜੇ ਤੇ ਲੰਮਾ ਪੈ ਜਾਣਾ ਤੇ ਨਾਲ਼ੇ ਗਾਹਲਾਂ ਕਢੀ ਜਾਣੀਆਂ। ਇਸ ਕੁੱਟ ਕੁਟਈਏ ਦੇ ਕਾਰਨ ਦੀ ਮੈਨੂੰ ਅਜੇ ਤੱਕ ਵੀ ਸਮਝ ਨਹੀ ਆਈ। ਵਾਕਿਆ ਇਹ ਕੋਈ ਸੱਠ ਪੈਂਹਠ ਸਾਲ ਪਹਿਲਾਂ ਦਾ ਹੋਵੇਗਾ।
ਇਹੋ ਹਾਲ ਪੰਜਾਬ ਦੀ ਸਰਕਾਰ ਦਾ ਮੈਨੂੰ ਭਾਸਦਾ ਹੈ। ਇਹ ਜ਼ਹਿਰ ਦੇ ਵਾਪਾਰੀਆਂ ਨੂੰ ਤਾਂ ਹੱਥ ਪਾ ਨਹੀਂ ਸਕਦੇ ਪਰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਲਈ ਕਿ ਇਸ ਵਬਾ ਬਾਰੇ ਹੁਣ ਪੰਜਾਬ ਸਰਕਾਰ ਸੁਚੇਤ ਹੋ ਕੇ ਬੜੀ ਗੰਭੀਰ ਹੋ ਗਈ ਹੈ, ਗਰੀਬ ਅਮਲੀਆਂ ਦੀ ਸ਼ਾਮਤ ਲੈ ਆਂਦੀ ਹੈ। ਇਕ ਪੁਲਸ ਅਫ਼ਸਰ ਨੂੰ ਜਦੋਂ ਕਿਸੇ ਨੇ ਇਹ ਸਵਾਲ ਕੀਤਾ ਕਿ ਤੁਸੀਂ ਵੇਚਣ ਵਾਲ਼ਿਆਂ ਨੂੰ ਕਿਉਂ ਨਹੀਂ ਫੜਦੇ; ਵਿਚਾਰੇ ਅਮਲੀਆਂ ਦੀ ਸ਼ਾਮਤ ਕਿਉਂ ਲਿਆ ਰਹੇ ਹੋ ਤਾਂ ਉਸ ਦਾ ਜਵਾਬ ਸੀ ਕਿ ਇਹਨਾਂ ਤੋਂ ਵੇਚਣ ਵਾਲ਼ਿਆਂ ਦਾ ਅਤਾ ਪਤਾ ਪੁੱਛਿਆ ਜਾਵੇਗਾ ਤੇ ਫਿਰ ਉਹਨਾਂ ਨੂੰ ਫੜਾਂਗੇ। ਵਾਹ ਭਈ ਵਾਹ! ਜਿਵੇਂ ਪੰਜਾਬ ਦੀ ਸਰਕਾਰ ਅਤੇ ਪੁਲਿਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੱਡੇ ਮਗਰਮੱਛ ਕੌਣ ਹਨ! ਇਹ ਤਾਂ ਇਉਂ ਹੀ ਗੱਲ ਲੱਗਦੀ ਹੈ ਕਿ ਜਿਵੇਂ ਬਗਲੇ ਦੇ ਸਿਰ ਤੇ ਮੋਮ ਰੱਖ ਕੇ ਆ ਜਾਣਾ ਤੇ ਜਦੋਂ ਮੋਮ ਦੇ ਪੰਘਰ ਕੇ ਜਦੋਂ ਬਗਲੇ ਦੀਆਂ ਅੱਖਾਂ ਵਿਚ ਪੈ ਕੇ ਉਸ ਨੂੰ ਦਿਸਣੋਂ ਹਟ ਜਾਵੇ ਤਾਂ ਫਿਰ ਉਸ ਨੂੰ ਫੜਨ ਲਈ ਜਾਣਾ। ਬੰਦਾ ਪੁੱਛੇ ਕਿ ਭਈ ਜਦੋਂ ਬਗਲੇ ਦੇ ਸਿਰ ਤੇ ਮੋਮ ਰੱਖਣ ਜਾਣਾ ਓਦੋਂ ਹੀ ਕਿਉਂ ਨਾ ਉਸ ਨੂੰ ਫੜ ਲਿਆ ਜਾਵੇ!
ਇਸ ਨਸ਼ੇ ਨੇ ਤਾਂ ਪੰਜਾਬ ਦੀ ਜਵਾਨੀ ਦਾ ਘਾਣ ਕਰ ਦਿਤਾ ਹੈ। ਜੇਕਰ 'ਰਾਜਕੁਮਾਰ' ਰਾਹੁਲ ਨੇ ਪੰਜਾਬ ਵਿਚ ਆ ਕੇ ਆਖ ਦਿਤਾ ਕਿ ਪੰਜਾਬ ਦੀ ੭੦% ਜਵਾਨੀ ਨਸ਼ਿਆਂ ਦੀ ਸ਼ਿਕਾਰ ਹੈ ਤਾਂ ਉਸ ਮਗਰ ਪੱਛੀ ਦੀ ਲੋ ਲੈ ਕੇ ਪੈ ਗਏ। ਹੁਣ ਆਪੇ ਹੀ ਮੰਨੀ ਜਾਂਦੇ ਨੇ।
ਪਰਵਾਰਾਂ ਦੇ ਪਰਵਾਰ ਇਸ ਵਬਾ ਤੋਂ ਉਜੜ ਗਏ ਤੇ ਉਜੜ ਰਹੇ ਹਨ। ਮੇਰੇ ਆਪਣੇ ਵਿਸਥਾਰਤ ਪਰਵਾਰ ਦੇ ਦੋ ਨੌਜਾਵਾਨ ਇਸ ਮਾਰ ਨੇ ਸਾਡੇ ਹੱਥਾਂ ਵਿਚੋਂ ਖੋਹ ਲਏ ਹਨ। ਇਸ ਲੋਹੜੀ (੨੦੧੩) ਦੀ ਸ਼ਾਮ ਨੂੰ ਮਾਪਿਆਂ ਦਾ ਇਕਲੌਤਾ ਨੌਜਵਾਨ ੩੭ ਕੁ ਸਾਲ ਦਾ, ਉਲਟੀ ਆਈ ਤੇ ਵੀਹ ਕੁ ਮਿੰਟਾਂ ਵਿਚ ਹੀ ਪਰਵਾਰਕ ਮੈਂਬਰਾਂ ਦੇ ਵੇਖਦਿਆਂ ਹੀ, ਉਡਾਰੀ ਮਾਰ ਗਿਆ। ਥੋਹੜੇ ਦਿਨ ਪਿਛੋਂ ਇਕ ਹੋਰ ੪੧ ਸਾਲ ਦਾ, ਪੋਲੀਸ ਅਫ਼ਸਰ, ਇੰਟਰਨੈਸ਼ਲ ਖਿਡਾਰੀ ਵੀ ਨਸ਼ੇ ਕਾਰਨ ਹੀ ਫੇਹਲ ਹੋਏ ਗੁਰਦਿਆਂ ਕਰਕੇ ਚੱਲਦਾ ਬਣਿਆ। ਇਹੋ ਹਾਲ ਬਾਕੀ ਪੰਜਾਬੀ ਪਰਵਾਰਾਂ ਦਾ, ਤੇ ਖਾਸ ਕਰਕੇ ਸਿੱਖ ਕਿਸਾਨੀ ਦੇ ਪਰਵਾਰਾਂ ਦਾ ਹੈ।
ਇਹ ਸਾਰਾ ਨਸ਼ਾ ਕੰਡਿਆਲੀ ਤਾਰ ਦੇ ਪਾਰੋਂ ਹੀ ਤਾਂ ਆ ਰਿਹਾ ਨਹੀਂ ਮੰਨਿਆ ਜਾ ਸਕਦਾ। ਫੌਜ, ਬੀ.ਐਸ.ਐਫ਼., ਸੀ.ਅਰ.ਪੀ.ਐਫ਼, ਪੰਜਾਬ ਪੁਲਸ ਵਰਗੀਆਂ ਫੋਰਸਾਂ ਪਹਿਰੇ ਤੇ ਹਨ ਤੇ ਫਿਰ ਕੰਡਿਆਲੀ ਤਾਰ, ਜਿਸ ਬਾਰੇ ਸੁਣਿਆ ਹੈ ਕਿ ਰਾਤ ਨੂੰ ਉਸ ਵਿਚ ਬਿਜਲੀ ਵੀ ਛੱਡੀ ਜਾਂਦੀ ਹੈ ਸ਼ਾਇਦ। ਏਨਾ ਕੁਝ ਹੋਣ ਦੇ ਬਾਵਜੂਦ ਵੀ ਦਹਾਕਿਆਂ ਤੋਂ ਆ ਰਿਹਾ ਨਸ਼ਾ ਰੋਕਿਆ ਨਹੀਂ ਜਾ ਸਕਿਆ ਤਾਂ ਦੋਸ਼ ਕਿਸ ਦਾ! ਮੀਡੀਏ ਵਿਚ ਹਰ ਰੋਜ ਖ਼ਬਰਾਂ ਆਉਂਦੀਆਂ ਨੇ ਕਿ ਅੱਜ ਏਨੇ ਕਰੋੜ ਦੇ ਮੁੱਲ ਦਾ ਨਸ਼ਾ ਫੜਿਆ ਗਿਆ ਤੇ ਅੱਜ ਏਨੇ ਕਰੋੜ ਦਾ। ਫਿਰ ਕਦੀ ਉਸ ਫੜੇ ਗਏ ਨਸ਼ੇ ਦੀ ਦੱਸ ਧੁੱਖ ਨਹੀਂ ਨਿਕਲ਼ਦੀ ਕਿ ਉਹ ਫੜਿਆ ਗਿਆ ਨਸ਼ਾ ਜਾਂਦਾ ਕਿਥੇ ਹੈ! ਇਹ ਵੀ ਸੋਚਣ ਵਾਲ਼ੀ ਗੱਲ ਹੈ ਕਿ ਜੇ ਪੰਜਾਬ ਵਿਚ ਨਕਲੀ ਦੁਧ, ਨਕਲ਼ੀ ਘਿਓ, ਨਕਲੀ ਖੋਆ, ਨਕਲੀ ਗੁੜ, ਏਥੋਂ ਤੱਕ ਹਰੇਕ ਚੀਜ਼ ਨਕਲੀ ਬਣ ਸਕਦੀ ਹੈ ਤਾਂ ਨਕਲੀ ਨਸ਼ਾ ਕਿਉਂ ਨਹੀਂ ਬਣ ਸਕਦਾ! ਹਮੇਸ਼ਾਂ ਪਾਕਿਸਤਾਨ ਦਾ ਨਾਂ ਹੀ ਲਈ ਜਾਣਾ ਇਸ ਬੀਮਾਰੀ ਦਾ ਕੋਈ ਹੱਲ ਨਹੀਂ ਹੈ।
ਏਨੀਆਂ ਫੋਰਸਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਨਸ਼ਾ ਪਾਕਿਸਤਾਨੋ ਆ ਰਿਹਾ ਹੋਣ ਦਾ ਰੌਲਾ ਸੁਣ ਕੇ, ਅੱਸੀਵੀਆਂ ਵਾਲ਼ੇ ਦਹਾਕੇ ਦੌਰਾਨ, ਸਰਕਾਰੀ ਮੀਡੀਏ ਦੀ ਹਾਲ ਪਾਹਰਿਆ ਚੇਤੇ ਆ ਗਈ। ਧਰਮਯੁਧ ਮੋਰਚੇ ਦੌਰਾਨ, ਸਰਕਾਰੀ ਮੀਡੀਆ ਰੌਲ਼ਾ ਪਾਉਂਦਾ ਸੀ ਕਿ ਅੱਤਵਾਦੀ ਦਰਬਾਰ ਸਾਹਿਬ ਵਿਚ ਲੁਕੇ ਹੋਏ ਹਨ ਤੇ ਓਥੋਂ ਨਿਕਲ਼ ਕੇ, ਦੂਰ ਦੁਰਾਡੇ ਵੱਸਦੇ ਅਮਨ ਪਸੰਦ ਹਿੰਦੂਆਂ ਨੂੰ ਮਾਰ ਕੇ, ਫਿਰ ਦਰਬਾਰ ਸਾਹਿਬ ਵਿਚ ਆ ਕੇ ਪਨਾਹ ਲੈ ਲੈਂਦੇ ਹਨ। ਏਨੀ ਸਖ਼ਤੀ ਵਾਲ਼ੇ ਘੇਰਿਆਂ ਦੇ ਬਾਵਜੂਦ ਜੇਕਰ ਅੱਤਵਾਦੀ ਦਰਬਾਰ ਸਾਹਿਬੋਂ ਨਿਕਲ਼ ਕੇ ਹਿੰਦੂਆਂ ਨੂੰ ਮਾਰ ਕੇ ਮੁੜ ਸ੍ਰੀ ਦਾਰਬਾਰ ਸਾਹਿਬ ਵਿਚ ਆ ਵੜਦੇ ਸਨ ਤਾਂ ਏਨੇ ਘੇਰੇ ਪਾ ਕੇ ਬੈਠੀਆਂ ਫੋਰਸਾਂ ਕਿਸ ਮਰਜ਼ ਦੀ ਦਵਾ ਸਨ! ਨਾ ਉਹਨਾਂ ਨੂੰ ਓਥੋਂ ਨਿਕਲਣ ਸਮੇ ਕੋਈ ਰੋਕਦਾ ਸੀ ਤੇ ਨਾ ਹੀ ਕਤਲ ਕਰਕੇ ਮੁੜਦਿਆਂ ਨੂੰ ਕੋਈ ਪੁੱਛਦਾ ਸੀ ਜਦੋਂ ਕਿ ਆਮ ਸ਼ਰਧਾਲੂਆਂ ਦੀ ਤਲਾਸ਼ੀ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਦਿਤਾ ਜਾਂਦਾ ਸੀ। ਗੱਲ ਤਾਂ ਸਿੱਖਾਂ ਨੂੰ ਬਦਨਾਮ ਕਰਕੇ ਫੌਜ ਰਾਹੀਂ ਹਮਲਾ ਕਰਕੇ ਉਹਨਾਂ ਦਾ ਲੱਕ ਤੋੜਨਾ ਸੀ। ਇਹੋ ਹਾਲ ਹੁਣ ਡਰੱਗ ਵਾਲ਼ੇ ਮਸਲੇ ਦਾ ਹੈ।
ਮੇਰੇ ਵਿਚਾਰ ਅਨੁਸਾਰ ਜੋ ਵਿਅਕਤੀ ਇਕ ਵਾਰ ਇਸ ਨਾਮੁਰਾਦ ਨਸ਼ੇ ਦੀ ਗ੍ਰਿਫ਼ਤ ਵਿਚ ਆ ਗਿਆ ਉਸ ਦਾ ਮੁੜ ਪੈਰਾਂ ਸਿਰ ਖੜ੍ਹੇ ਹੋਣਾ ਬੜਾ ਮੁਸ਼ਕਲ ਕੰਮ ਹੈ। ਉਸ ਨੂੰ, ਸ਼ਰਾਬ ਵਾਂਙ ਹੀ ਸਰਕਾਰੀ ਠੇਕੇ ਖੋਹਲ ਕੇ, ਮੁੱਲ ਦਾ ਨਸ਼ਾ ਮੁਹੱਈਆ ਕਰਵਾਉਣਾ ਚਾਹੀਦਾ ਹੈ ਤੇ ਸਮੱਗਲਰਾਂ ਨੂੰ ਸਖ਼ਤੀ ਨਾਲ਼ ਨੱਥਣਾ ਚਾਹੀਦਾ ਹੈ। ਜੇ ਕੋਈ ਨੌਜਵਾਨ ਕਿਸਮਤ ਦਾ ਧਨੀ ਨਿਕਲ਼ ਆਵੇ ਅਤੇ ਆਪਣੀ ਤੇ ਆਪਣੇ ਪਰਵਾਰ ਦੀ ਭਲਾਈ ਵਾਸਤੇ, ਇਸ ਜਿਲ੍ਹਣ ਵਿਚੋਂ ਨਿਕਲਣਾ ਚਾਹੇ ਤਾਂ ਉਸ ਵਾਸਤੇ ਸਰਕਾਰੀ ਖ਼ਰਚ ਤੇ ਇਲਾਜ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ 'ਘੁੰਮਣਘੇਰੀ' ਵਿਚੋਂ ਨਿਕਲ਼ ਸਕਣਾ ਏਨਾ ਸੌਖਾ ਨਹੀ। ਸਾਡੇ ਪਰਵਾਰਕ ਨੌਜਵਾਨ ਦੇ ਵਾਰਸ ਚਾਰ ਵਾਰੀਂ, ਉਸ ਉਪਰ ਹਜਾਰਾਂ ਖ਼ਰਚ ਕੇ ਸੈਟਰਾਂ ਤੋਂ ਠੀਕ ਕਰਵਾ ਕੇ ਲਿਆਉਂਦੇ ਸਨ ਤੇ ਵਾਪਸ ਆਉਣ ਤੇ ਸਾਥੀਆਂ ਦਾ ਗਰੁੱਪ ਫਿਰ ਉਸ ਨੂੰ ਇਸ ਵਹਿਣ ਵਿਚ ਡੋਬ ਲੈਂਦਾ ਸੀ। ਅੰਤ ਇਸ ਸਭ ਕਾਸੇ ਦਾ ਅੰਤ ਉਸ ਦੀ ਜ਼ਿੰਦਗੀ ਦੇ ਅੰਤ ਨਾਲ਼ ਹੋਇਆ।
ਸਭ ਤੋਂ ਪਹਿਲਾਂ ਨਸ਼ੇ ਦੇ ਸਮੱਗਲਰਾਂ ਤੇ ਵਾਪਾਰੀਆਂ ਨੂੰ ਨੱਥ ਪਾਈ ਜਾਵੇ ਤੇ ਬਣ ਚੁੱਕੇ ਨਸ਼ਈਆਂ ਲਈ, ਸ਼ਰਾਬ ਦੇ ਠੇਕਿਆਂ ਵਾਂਙ ਹੀ ਠੇਕੇ ਖੋਹਲ ਕੇ, ਖੁਲ੍ਹੇ ਤੌਰ ਤੇ ਸਹੀ ਨਸ਼ੇ ਦੀ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ। ਜੇਹੜੇ ਜਣੇ ਨਸ਼ੇ ਦੇ ਮੱਕੜ ਜਾਲ਼ ਵਿਚ ਫਸ ਚੁੱਕੇ ਹਨ ਤੇ ਹੁਣ ਨਿਕਲਣਾ ਚਾਹੁੰਦੇ ਹੋਣ ਉਹਨਾਂ ਦੀ ਬਣਦੀ ਸਰਦੀ ਸਹਾਇਤਾ ਕੀਤੀ ਜਾਵੇ।
ਹੁਣ ਸਰਕਾਰ ਕੀ ਕਰ ਰਹੀ ਹੈ ਇਸ ਤੋਂ ਵੀ ੧੯੫੪ ਦੀ ਇਕ ਘਟਨਾ ਚੇਤੇ ਆ ਗਈ। ਮੇਰੇ ਛੋਟੇ ਭਰਾ ਦੇ ਗਿੱਟੇ ਉਪਰ ਫੋੜਾ ਹੋ ਗਿਆ। ਮੈਂ ਉਸ ਨੂੰ ਸਰਕਾਰੀ ਹਸਪਤਾਲ ਵਿਚ ਲੈ ਗਿਆ। ਕੰਪਾਊਡਰ ਨੇ ਆ ਵੇਖਿਆ ਨਾ ਤਾ। ਉਸ ਦਾ ਕੰਨ ਫੜ ਕੇ ਉਸ ਵਿਚ ਦਵਾਈ ਪਾ ਦੇਣ ਲੱਗਾ। ਮੈ ਰੌਲ਼ਾ ਪਾ ਕੇ ਰੋਕਿਆ ਤੇ ਦੱਸਿਆ ਕਿ ਉਸ ਦਾ ਕੰਨ ਨਹੀਂ ਦੁਖਦਾ ਬਲਕਿ ਉਸ ਦੇ ਗਿੱਟੇ ਉਪਰ ਫੋੜਾ ਹੈ, ਤਾਂ ਕੰਪਾਊਡਰ ਨੇ ਉਸ ਦਾ ਕੰਨ ਛੱਡ ਕੇ, ਫੋੜੇ ਉਪਰ ਕੁਝ ਮਲ੍ਹਮ ਜਿਹੀ ਲਾ ਦਿਤੀ ਪਰ ਆਪਣੀ ਗ਼ਲਤੀ ਦਾ ਅਹਿਸਾਸ ਨਹੀਂ ਕੀਤਾ। ਮੈਂ ਏਨਾ ਹੀ ਸ਼ੁਕਰ ਕੀਤਾ ਕਿ ਉਸ ਨੇ ਮੇਰੇ ਛੋਟੇ ਭਰਾ ਦਾ ਕੰਨ ਛੱਡ ਦਿਤਾ ਤੇ ਉਸ ਦਾ ਕੰਨ ਦਵਾਈ ਪਾ ਕੇ ਖਰਾਬ ਨਹੀਂ ਕਰ ਦਿਤਾ।
ਡਰੱਗ ਵਿਕ੍ਰੇਤਾਵਾਂ ਦੇ ਥਾਂ ਗਰੀਬ ਅਮਲੀਆਂ ਉਪਰ ਗੁੱਸਾ ਕੱਢਣ ਬਾਰੇ ਤਾਂ ਪੰਜਾਬੀ ਦੀ ਇਕ ਪੁਰਾਣੀ ਕਹਾਵਤ ਹੀ ਲਾਗੂ ਹੁੰਦੀ ਹੈ:
ਡਿੱਗੀ ਖੋਤੇ ਤੋਂ ਤੇ ਗੁੱਸਾ ਉਸ ਦੇ ਮਾਲਕ ਤੇ। ਏਥੇ ਫਿਰ ਅਸੀਂ ਅਸਲ ਨਾਂ ਦੇ ਥਾਂ 'ਉਸ ਦੇ ਮਾਲਕ' ਲਿਖ ਕੇ ਸਾਰਿਆ ਹੈ ਤਾਂ ਕਿ ਕਿਤੇ ਜਾਤ ਵਿਰੋਧੀ ਕਾਨੂੰਨ ਦੀ ਪਕੜ ਵਿਚ ਨਾ ਆ ਜਾਈਏ।
ਗੁੱਸਾ ਤੇ ਇਸ ਗੱਲ ਦਾ ਹੈ ਕਿ ਪੰਜਾਬੀਆਂ ਨੇ 'ਮਾਲਕਾਂ' ਦੀ ਆਸ ਅਨੁਸਾਰ ਉਹਨਾਂ ਨੂੰ ਹੁਮ ਹੁਮਾ ਕੇ ਵੋਟਾਂ ਨਹੀਂ ਪਾਈਆਂ ਤੇ ਉਹਨਾਂ ਦਾ ਰੁਝਾਨ ਨਵੀਂ ਉਠੀ ਪਾਰਟੀ ਵੱਲ ਕਿਉਂ ਹੋ ਗਿਆ ਪਰ ਨਜ਼ਲਾ ਉਹ ਮਾੜੇ ਅਮਲੀਆਂ ਤੇ ਝਾੜ ਰਹੇ ਹਨ।
ਇਸ ਤੋਂ ਇਕ ਹੋਰ ਪੇਂਡੂ ਕਹਾਣੀ ਚੇਤੇ ਆ ਗਈ। ਕੋਈ ਮੁੰਡਾ ਕਿਸੇ ਦੀਆਂ ਪਾਥੀਆਂ ਆਪਣੇ ਪੈਰਾਂ ਹੇਠ ਲਿਤਾੜ ਕੇ ਢਾਹ ਰਿਹਾ ਸੀ। ਕਿਸੇ ਨੇ ਪੁੱਛਿਆ, "ਇਹ ਕੀ ਕਰ ਰਿਹਾ ਏਂ?" "ਇਹਨਾਂ ਨੇ ਮੇਰਾ ਪਿਓ ਮਾਰਤਾ ਸੀ; ਮੈਂ ਉਸ ਦਾ ਬਦਲਾ ਲੈ ਰਿਹਾ ਹਾਂ।" ਮੁੰਡੇ ਦਾ ਉਤਰ ਸੀ। ਸੋ ਪੰਜਾਬ ਦੇ 'ਮਾਲਕ' ਵੋਟਾਂ ਨਾ ਪਾਉਣ ਦਾ ਬਦਲਾ ਅਮਲੀਆਂ ਪਾਸੋਂ ਲੈ ਰਹੇ ਨੇ। ਹਾਂ, ਇਹ ਵੀ ਹੋ ਸਕਦਾ ਹੈ, ਉਹ ਇਹ ਸੋਚਦੇ ਹੋਣ ਕਿ ਬਾਵਜੂਦ ਅਮਲੀਆਂ ਨੂੰ ਅਮਲ ਦੀ ਸੱਬਰਕੱਤੀ ਸਪਲਾਈ ਦੇ ਵੀ ਉਹਨਾਂ ਨੇ ਇਹਨਾਂ ਨੂੰ ਵੋਟਾਂ ਨਾ ਪਾਈਆਂ ਹੋਣ ਤੇ ਇਹ ਹੁਣ ਉਹਨਾਂ ਨੂੰ ਪੁਲਸ ਦੇ ਵੱਸ ਪਾ ਕੇ ਬਦਲਾ ਲੈ ਰਹੇ ਹੋਣ!
ਅਮਲੀਆਂ ਉਪਰ ਸਖ਼ਤੀ ਤੋਂ ੧੯੭੫ ਵਿਚਲੀ ਆਪਣੇ ਭਾਈਆ ਜੀ ਨਾਲ਼ ਵਾਪਰੀ ਘਟਨਾ ਚੇਤੇ ਆ ਗਈ। ਇੰਦਰਾ ਨੇ ਐਮਰਜੈਂਸੀ ਠੋਕ ਕੇ ਲੋਕਾਂ ਦੀ 'ਢਿਬਰੀ ਟੈਟ' ਕੀਤੀ ਹੋਈ ਸੀ। ਉਸ ਸਮੇ ਬਾਕੀ ਕਈ ਚੀਜਾਂ ਵਾਂਙ ਹੀ ਸੀਮੈਂਟ ਵੀ ਬਲੈਕ ਵਿਚ ਮਿਲ਼ਦਾ ਹੁੰਦਾ ਸੀ। ਐਮਰਜੈਂਸੀ ਤੋਂ ਪਹਿਲਾਂ ਤਾਂ ਭਾਈਆ ਜੀ ਨੇ ਬਲੈਕੀਆਂ ਨੂੰ ਆਪਣੇ ਮਕਾਨ ਵਾਸਤੇ ਸੀਮੈਂਟ ਭੇਜਣ ਦਾ ਸੁਨੇਹਾ ਦੇ ਦੇਣਾ ਤੇ ਬਲੈਕ ਦੇ ਰੇਟ ਵਿਚ ਰੇਹੜੇ ਤੇ ਲੱਦਿਆ ਸੀਮੈਂਟ ਬੂਹੇ ਦੇ ਅੱਗੇ ਆ ਖਲੋਣਾ। ਐਮਰਜੈਂਸੀ ਸਮੇ ਕਈ ਫੇਰੇ ਮਾਰਨ ਪਿੱਛੋਂ, ਪਹਿਲਾਂ ਨਾਲ਼ੋਂ ਵੀ ਦੂਣਾ ਮੁੱਲ ਦੇ ਕੇ, ਫਿਰ ਵੀ ਸਮੱਗਲਰਾਂ ਨੇ ਵਾਹਵਾ ਉਧੇੜ-ਬੁਣ ਪਿੱਛੋਂ, ਅੱਗਾ-ਪਿੱਛਾ ਵੇਖ ਕੇ ਸੀਮੈਂਟ ਪੁਚਾਉਣਾ। ਨਸ਼ਿਆਂ ਉਪਰ ਸਰਕਾਰੀ ਸਖ਼ਤੀ ਕਰਕੇ, ਕਿਤੇ ਹੁਣ ਵਿਚਾਰੇ ਅਮਲੀਆਂ ਨਾਲ਼ ਵੀ ਇਹੋ ਕੁਝ ਤਾਂ ਨਹੀਂ ਹੋ ਰਿਹਾ!
(ਗਿਆਨੀ ਸੰਤੋਖ ਸਿੰਘ)
21 June 2018
ਗ੍ਰਿਫ਼ਿਥ ਦੀਆਂ ਬਾਈਵੀਆਂ ਸਿੱਖ ਖੇਡਾਂ - ਸੰਤੋਖ ਸਿੰਘ
ਸੋਚ ਰਿਹਾ ਸਾਂ ਕਿ ਇਸ ਵਾਰੀ ਗ੍ਰਿਫ਼ਿਥ ਦੇ ਸਾਲਾਨਾ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਲਈ ਜਾਵਾਂ ਕਿ ਨਾ। ਬੁੱਢੇ ਵਾਰੇ ਇਹ ਮੈਨੂੰ ਖ਼ਫ਼ਤ ਜਿਹਾ ਹੀ ਹੋ ਗਿਆ ਹੈ ਕਿ ਗੁਰਮੁਖੀ ਅੱਖਰਾਂ ਵਿਚ ਅਤੇ ਸਮਝ ਆਉਣ ਵਾਲ਼ੀ ਪੰਜਾਬੀ ਬੋਲੀ ਵਿਚ ਲਿਖੀਆਂ ਆਪਣੀਆਂ ਕਿਤਾਬਾਂ ਨੂੰ, ਇਸ ਜਹਾਨੋ ਕੂਚ ਕਰਨ ਤੋਂ ਪਹਿਲਾਂ ਪਹਿਲਾਂ, ਵਧ ਤੋਂ ਵਧ ਪਾਠਕਾਂ ਦੇ ਹੱਥਾਂ ਤੱਕ ਪੁਚਾ ਸਕਾਂ। ਇਸ ਕਾਰਜ ਲਈ ਅਜਿਹੇ ਮੇਲਿਆਂ ਤੋਂ ਚੰਗੇਰਾ ਹੋਰ ਮੌਕਾ ਕੇਹੜਾ ਮਿਲ਼ ਸਕਦਾ ਹੈ, ਜਿਥੇ ਕਿ ਦੂਰ ਦੁਰਾਡੇ ਸ਼ਹਿਰਾਂ ਤੋਂ ਆਏ ਪਾਠਕਾਂ ਦੇ ਹੱਥਾਂ ਵਿਚ ਇਹ ਕਿਤਾਬਾਂ ਇਕੋ ਥਾਂ ਤੋਂ ਹੀ ਪੁਚਾਈਆਂ ਜਾ ਸਕਦੀਆਂ ਹਨ! ਇਸ ਤਰ੍ਹਾਂ ਕਰਨ ਨਾਲ਼ ਵੱਖ ਵੱਖ ਸ਼ਹਿਰਾਂ ਵਿਚ ਜਾਣ ਵਾਲ਼ੇ ਸਫ਼ਰ ਅਤੇ ਖ਼ਰਚ ਦੀ ਬੱਚਤ ਹੋ ਜਾਂਦੀ ਹੈ; ਪਰ ਦੂਜੇ ਪਾਸੇ ਪਾਲ਼ੇ ਤੋਂ ਵੀ ਡਰਦਾ ਸਾਂ। ਪਰਥ ਵਾਲ਼ੀਆਂ ਗੇਮਾਂ ਸਮੇ, ਜਦੋਂ ਇਹ ਐਲਾਨ ਹੋਇਆ ਕਿ ਅਗਲੇ ਸਾਲ ਇਹ ਖੇਡਾਂ ਵੁਲਗੂਲਗੇ ਵਿਖੇ ਹੋਣਗੀਆਂ ਤਾਂ ਮੈਂ ਆਖਿਆ ਕਿ ਮੈਂ ਵੀ ਓਥੇ ਉਸ ਸਮੇ ਆਵਾਂਗਾ। ਲਾਗੋਂ ਹੀ ਅਮਨਦੀਪ ਸਿੰਘ ਸਿਧੂ ਨੇ ਝੱਟ ਚੁਟਕੀ ਲਈ, ''ਜੇ ਤੂੰ ਸਿਆਲ਼ ਕੱਢ ਗਿਆ, ਤਾਇਆ ਤਾਂ!'' ਗੱਲ ਤਾਂ ਭਤੀਜ ਦੀ ਠੀਕ ਹੀ ਸੀ। ਪੰਗਾ ਲੈ ਲਿਆ ਮੈਲਬਰਨ ਤੋਂ ਪਰਥ ਕਾਰ ਰਾਹੀਂ ਜਾਣ ਦਾ। ਜਾਂਦੇ ਸਮੇ ਤਾਂ ਪਹੁੰਚ ਗਏ ਪਰ ਮੁੜਦਿਆਂ ਰਸਤੇ ਵਿਚ ਮੈਂ ਪੈਂਚਰ (ਕਾਰ ਨਹੀਂ, ਮੈਂ ਖ਼ੁਦ) ਹੋ ਗਿਆ। ਸੋਚਿਆ ਕਿ ਠੀਕ ਹੋ ਜਾਵਾਂਗਾ ਪਰ ਰਿਵਰਲੈਂਡ ਵਿਚ ਇਹ ਯਾਤਰਾ ਰੋਕਣੀ ਹੀ ਪਈ। ਨਾਲ਼ਦਿਆਂ ਨੂੰ ਆਖਿਆ ਕਿ ਉਹ ਮੈਲਬਰਨ ਨੂੰ ਚਾਲੇ ਪਾਉਣ ਅਤੇ ਮੈਨੂੰ ਮੇਰੇ ਹਾਲ ਤੇ ਛੱਡ ਦੇਣ। ਓਥੇ ਫਿਰ ਸੱਜਣਾਂ ਨੇ ਸੇਵਾ ਸੰਭਾਲ਼ ਕਰਕੇ ਮੈਨੂੰ ਇਸ ਸੰਸਾਰ ਦੇ ਵਿਚ ਹੀ ਰੱਖ ਲਿਆ। ਐਵੇਂ ਜਾਹ ਜਾਂਦੀ ਹੋਣ ਲੱਗੀ ਸੀ!
ਗੱਲ ਤਾਂ ਕਰਨ ਲੱਗੇ ਸੀ ਗ੍ਰਿਫ਼ਿਥ ਦੇ ਸ਼ਹੀਦੀ ਟੂਰਨਾਮੈਂਟ ਦੀ ਪਰ ਜਾ ਵੜੇ ਹੋਰ ਹੀ ਪਾਸੇ। ਕਿਤਾਬਾਂ ਤੇ ਪਾਲ਼ੇ ਦੀ ਉਧੇੜ-ਬੁਣ ਜਿਹੀ ਦੌਰਾਨ ਹੀ ਗ੍ਰਿਫ਼ਿਥ ਤੋਂ ਸ. ਸਰਵਨ ਸਿੰਘ ਜੀ ਦਾ ਫ਼ੋਨ ਆ ਗਿਆ ਕਿ ਮੈਂ ਆਵਾਂ ਤੇ ਪਹਿਲਾਂ ਵਾਂਗ ਹੀ, ਖੇਡਾਂ ਦੌਰਾਨ, ਮਾਈਕ ਦੀ ਸੇਵਾ ਨਿਭਾਵਾਂ। ਫਿਰ ਤਾਂ ਦੁਚਿਤੀ ਵਾਲ਼ੀ ਕੋਈ ਗੱਲ ਹੀ ਨਹੀਂ ਸੀ ਰਹਿਣੀ; ਜਾਣਾ ਹੀ ਜਾਣਾ ਸੀ। ਮਾਈਕ ਦੇ ਹੀ ਤਾਂ ਬਹੁਤੇ ਝਗੜੇ ਨੇ। ਗੁਰਦੁਆਰਾ ਸਾਹਿਬਾਨ ਵਿਚ ਚਾਰ ਹੀ ਤਾਂ ਵਸਤੂ ਹੁੰਦੀਆਂ ਨੇ: ਕੁਣਕਾ ਤੇ ਫੁਲਕਾ; ਮਾਈਕ ਤੇ ਮਾਇਆ। ਕੁਣਕਾ ਤੇ ਫੁਲਕਾ ਸੰਗਤਾਂ ਵਾਸਤੇ ਅਤੇ ਮਾਈਕ ਤੇ ਮਾਇਆ ਆਗੂਆਂ ਵਾਸਤੇ। ਇਸ ਮਾਈਕ ਵਾਸਤੇ ਤਾਂ ਏਡੇ ਵੱਡੇ ਲੀਡਰ, ਘੱਲੂਘਾਰੇ ਦੀ ਯਾਦ ਵਾਲ਼ੇ ਦੀਵਾਨ ਸਮੇ, ਹਰ ਵਾਰੀਂ ਸ੍ਰੀ ਅਕਾਲ ਤਖ਼ਤ ਉਪਰ ਜਾ ਕੇ, ਮਾਈਕ ਖੋਹਣ ਦੇ ਯਤਨਾਂ ਵਿਚ ਹੰਗਾਮਾ ਕਰ ਦਿੰਦੇ ਹਨ। ਫਿਰ ਮਾਈਕ ਤੇ ਮਾਇਆ ਦੋਹਾਂ ਵਿਚੋਂ ਸਮਝਦਾਰ ਬੰਦਾ ਤਾਂ ਮਾਇਆ ਨੂੰ ਕੰਟ੍ਰੋਲ ਕਰਦਾ ਹੈ ਤੇ ਮੇਰੇ ਵਰਗਾ, ਜਿਸ ਦੇ ਸਿਰ ਵਿਚਲਾ ਕੋਈ ਸਕਰੂ ਢਿੱਲਾ ਹੁੰਦਾ ਹੈ, ਉਹ ਭੱਜ ਕੇ ਮਾਈਕ ਨੂੰ ਪੈਂਦਾ ਹੈ। ਇਸ ਵਿਚ ਖਾਣ ਪੀਣ ਨੂੰ ਕੁਝ ਨਹੀਂ ਹੁੰਦਾ ਤੇ ਨੁਕਤਾਚੀਨੀ ਦਾ ਸਾਹਮਣਾ ਸਾਰੇ ਪਾਸਿਆਂ ਤੋਂ ਕਰਨਾ ਪੈਂਦਾ ਹੈ। ਸਿੱਖਾਂ ਦੇ ਸਟੇਜ ਸੈਕਟਰੀ ਦੀ ਡਿਊਟੀ ਉਸਤਰਿਆਂ ਦੀ ਮਾਲ਼ਾ ਹੀ ਹੁੰਦੀ ਹੈ। ਉਸ ਉਪਰ ਕੋਈ ਵੀ ਖ਼ੁਸ਼ ਨਹੀਂ ਹੁੰਦਾ; ਨਾ ਬੋਲਣ ਵਾਲ਼ੇ ਤੇ ਨਾ ਹੀ ਸੁਣਨ ਵਾਲ਼ੇ।
ਮੇਰੇ ਬਹੁਤ ਹੀ ਪੁਰਾਣੇ ਮਿੱਤਰ, ਫ਼ਸਟ ਸਿੱਖ ਟੈਂਪਲ ਆਫ਼ ਆਸਟ੍ਰੇਲੀਆ ਦੇ ਮੁਖ ਗ੍ਰੰਥੀ, ਗਿ. ਹਰਜਿੰਦਰ ਸਿੰਘ ਜੀ ਹੰਬੜਾਂ ਵਾਲ਼ਿਆਂ ਨਾਲ਼, ਉਹਨਾਂ ਦੀ ਕਾਰ ਰਾਹੀਂ ਜਾਣ ਦਾ ਪ੍ਰੋਗਰਾਮ ਬਣ ਗਿਆ। ਉਹ ਵੀਰਵਾਰ ਦੀਆਂ ਤਕਾਲ਼ਾਂ ਨੂੰ ਮੇਰੇ ਕੋਲ਼ ਆ ਗਏ ਤੇ ਸ਼ੁੱਕਰਵਾਰ ਸਵੇਰੇ ਅਸੀਂ ਗ੍ਰਿਫ਼ਿਥ ਨੂੰ ਤੁਰ ਪਏ। ਜਦੋਂ ਚਾਰ ਕੁ ਵਜੇ ਅਸੀਂ ਗੁਰਦੁਆਰਾ ਸਾਹਿਬ ਦੀ ਨਵੀਂ ਤੇ ਵਿਸ਼ਾਲ ਇਮਾਰਤ ਵਿਚ ਦਾਖਲ ਹੋਏ ਤਾਂ ਓਥੇ ਗਹਿਮਾ ਗਹਿਮ, ਰੌਣਕ ਮੇਲਾ। ਬੀਬੇ, ਬੀਬੀਆਂ, ਬੱਚੇ, ਬੱਚੀਆਂ ਖੇਡਾਂ ਵਿਚ ਸ਼ਾਮਲ ਹੋਣ ਲਈ ਬਾਹਰੋਂ ਆ ਰਹੀਆਂ ਸੰਗਤਾਂ ਵਾਸਤੇ, ਕਈ ਪ੍ਰਕਾਰ ਦੀਆਂ ਮਿਠਿਆਈਆਂ ਅਤੇ ਬਹੁ ਪ੍ਰਕਾਰੀ ਭੋਜਨ ਤਿਆਰ ਕਰਨ ਵਿਚ ਰੁੱਝੀਆਂ ਹੋਈਆਂ ਸਨ। ਹਫ਼ਤਿਆਂ ਤੋਂ ਹੀ ਸਦਾ ਵਾਂਗ ਗ੍ਰਿਫ਼ਿਥ ਦੀਆਂ ਸੰਗਤਾਂ ਭੋਜਨ ਸਮੱਗਰੀ ਤਿਆਰ ਕਰ ਰਹੀਆਂ ਹਨ। ਫਿਰ ਅਧੀ ਰਾਤ ਤੋਂ ਲੱਗ ਕੇ ਦਿਨ ਚੜ੍ਹਨ ਤੱਕ ਬੱਚੇ ਬੱਚੀਆਂ ਸਮੇਤ ਤਾਜੇ ਫੁਲਕੇ ਬਣਾਉਣ ਦੀ ਸੇਵਾ ਵਿਚ ਸ਼ਰਧਾ ਸਹਿਤ ਲੱਗੀਆਂ ਹੋਈਆਂ, ਨਾਲ ਨਾਲ਼ ਬਾਣੀ ਦਾ ਪਾਠ ਕਰਦੀਆਂ ਸਨ।
ਖੇਡਾਂ ਸਿੱਖ ਇਤਿਹਾਸ ਵਿਚ:
ਸਿੱਖ ਧਰਮ ਵਿਚ ਖੇਡਾਂ ਦਾ ਵਾਹਵਾ ਹੀ ਮਹੱਤਵ ਹੈ। ਸਿੱਖ ਇਤਿਹਾਸ ਪੜ੍ਹਿਆਂ ਸਾਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਅੰਗਦ ਦੇਵ ਜੀ, ਖਡੂਰ ਸਾਹਿਬ ਵਿਖੇ ਰੋਜ਼ਾਨਾ ਬੱਚਿਆਂ ਅਤੇ ਨੌਜਵਾਨਾਂ ਦੇ ਘੋਲ਼ ਕਰਵਾਇਆ ਕਰਦੇ ਸਨ। ਇਕ ਸਮੇ ਅਜਿਹਾ ਵੀ ਹੋਇਆ ਕਿ ਬੱਚਿਆਂ ਦੇ ਘੋਲ਼ ਸਮੇ ਬਾਦਸ਼ਾਹ ਹਿਮਾਯੂੰ ਵੀ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਆਇਆ ਤਾਂ ਵੀ ਗੁਰੂ ਜੀ ਨੇ ਬੱਚਿਆਂ ਦੀਆਂ ਖੇਡਾਂ ਵੱਲੋਂ ਧਿਆਨ ਨਾ ਹਟਾਇਆ। ਇਸ ਦੀ ਯਾਦ ਵਿਚ, ਓਥੇ ਇਸ ਸਮੇ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਸੁਸ਼ੋਭਤ ਹੈ। ਉਹ ਗੁਰਦੁਆਰਾ ਅਸਾਨੂੰ ਗੁਰੂ ਸਾਹਿਬ ਜੀ ਦਾ ਕੌਮ ਦੇ ਬੱਚਿਆਂ ਦੀ ਸਰੀਰਕ ਸੇਹਤ ਵਾਸਤੇ, ਖੇਡਾਂ ਦੁਆਰਾ ਸੁਚੱਜੇ ਉਦਮ ਦੀ ਯਾਦ ਦਿਵਾਉਂਦਾ ਹੈ।
ਫਿਰ, ਸਤਿਗੁਰੂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਆਪਣੇ ਸਿੱਖਾਂ ਨੂੰ ਜਿਥੇ ਸ਼ਸ਼ਤਰ ਵਿੱਦਿਆ ਦੇ ਨਾਲ਼ ਨਾਲ਼ ਸ਼ਿਕਾਰ, ਘੋੜ ਸਵਾਰੀ ਆਦਿ ਮਾਰਸ਼ਲ ਖੇਡਾਂ ਵਾਸਤੇ ਉਤਸ਼ਾਹਤ ਕਰਦੇ ਸਨ ਓਥੇ ਉਹਨਾਂ ਨੇ ਘੋਲ਼ ਵਾਸਤੇ ਅਖਾੜੇ ਵੀ ਬਣਾਏ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਸ਼ਨੀ ਡਿਉੜੀ ਦੇ ਵਿਚਕਾਰ ਜੋ ਖੁਲ੍ਹਾ ਸਥਾਨ ਹੈ, ਏਥੇ ਘੋਲ਼, ਗਤਕਾ ਆਦਿ ਖੇਡਾਂ, ਗੁਰੂ ਸਾਹਿਬਾਨ ਦੇ ਸਮੇ ਅਤੇ ਬਾਅਦ ਵਿਚ, ਦਲ ਖ਼ਾਲਸਾ ਅਤੇ ਮਿਸਲਾਂ ਵੇਲ਼ੇ ਖੇਡੀਆਂ ਜਾਇਆ ਕਰਦੀਆਂ ਸਨ। ਸਤਿਗੁਰੂ ਹਰਿ ਗੋਬਿੰਦ ਸਾਹਿਬ ਜੀ ਆਪ ਵੀ ਅਖਾੜੇ ਵਿਚ ਘੁਲ਼ਿਆ ਕਰਦੇ ਸਨ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਸਰੀਰਕ ਤੌਰ ਤੇ ਏਨੇ ਬਲੀ ਸਨ ਕਿ ਇਕ ਪੈਂਦੇ ਖਾਨ ਤੋਂ ਬਿਨਾ ਹੋਰ ਕੋਈ ਆਪ ਜੀ ਦਾ ਅਖਾੜੇ ਵਿਚ ਜੋਰ ਨਹੀਂ ਸੀ ਕਰਵਾ ਸਕਦਾ।
ਸਤਿਗੁਰੂ ਕਲਗੀਧਰ ਪਾਤਿਸ਼ਾਹ ਨੇ ਤਾਂ ਪਹਿਲੇ ਗੁਰੂ ਸਾਹਿਬਾਨ ਦੀ ਪ੍ਰੰਪਰਾ ਨੂੰ ਚਾਲੂ ਰੱਖਣ ਦੇ ਨਾਲ਼ ਨਾਲ਼, ਹਿੰਦੁਸਤਾਨ ਦੇ ਇਕ ਮੌਸਮੀ ਤਿਉਹਾਰ ਹੋਲੀਆਂ ਨੂੰ ਵੀ ਮਾਰਸ਼ਲ ਰੂਪ ਵਿਚ ਬਦਲ ਦਿਤਾ। ਲੋਕਾਂ ਨੂੰ ਇਸ ਸਮੇ ਅਸ਼ਲੀਲ ਤੇ ਗੰਦੀਆਂ ਹਰਕਤਾਂ ਤੋਂ ਛੁਟਕਾਰਾ ਦਿਵਾ ਕੇ, ਗੁਰੂ ਜੀ ਨੇ ਉਸ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਵਿਚ ਮਨਾਉਣਾ ਸ਼ੁਰੂ ਕੀਤਾ। ਬਜਾਇ ਨਸ਼ੇ ਵਰਤ ਕੇ ਇਕ ਦੂਜੇ ਉਪਰ ਗੰਦ ਉਛਾਲਣ ਅਤੇ ਬੇਢੱਬੀਆਂ ਹਰਕਤਾਂ ਕਰਨ ਦੇ, ਉਹਨਾਂ ਨੇ ਇਸ ਸਮੇ ਗਤਕੇ ਦੇ ਜੌਹਰ ਵਿਖਾਉਣ, ਮਸਨੂਈ ਯੁਧ, ਦੁਸ਼ਮਣ ਤੇ ਚੜ੍ਹਾਈ, ਘੋੜ ਸਵਾਰੀ ਸਮੇ ਦੇ ਕਰਤਬ ਆਦਿ ਜੁਝਾਰੂ ਖੇਡਾਂ ਨੂੰ ਉਤਸ਼ਾਹਤ ਕੀਤਾ। ਅੱਜ ਵੀ ਸਿੱਖ ਪੰਥ ਵਿਚ ਇਹ ਪ੍ਰੰਪਰਾ ਚੱਲਦੀ ਆ ਰਹੀ ਹੇ ਤੇ ਇਸ ਦਾ ਸਭ ਤੋਂ ਵਿਸ਼ੇਸ਼ ਪ੍ਰਗਟਾਵਾ, ਹਰੇਕ ਸਾਲ ਮਾਰਚ ਮਹੀਨੇ ਸਮੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁੰਦਾ ਹੈ।
ਏਸੇ ਪਿਛੋਕੜ ਨੂੰ ਅੱਗੇ ਤੋਰਦੇ ਹੋਏ, ਜਿਸ ਵੀ ਦੇਸ਼ ਵਿਚ ਸਿੱਖ ਗਏ ਹਨ, ਓਥੇ ਖੇਡਾਂ ਲਈ, ਆਪਣੇ ਵਸੀਲਿਆਂ ਅਨੁਸਾਰ, ਉਦਮ ਕਰਦੇ ਹਨ। ਏਥੇ ਆਸਟ੍ਰੇਲੀਆ ਵਿਚ ਵੀ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਤੋਂ ੧੯੮੮ ਦੇ ਈਸਟਰ ਦੇ ਸਮੇ ਤੋਂ ਸ਼ੁਰੂ ਕਰਕੇ, ਹਰ ਸਾਲ ਸਾਰੇ ਆਸਟ੍ਰੇਲੀਆ ਵਿਚ ਵਸਦੇ ਸਿੱਖਾਂ ਵੱਲੋਂ, ਵੱਡੇ ਪੈਮਾਨੇ ਉਪਰ ਖੇਡ ਮੇਲਾ ਕਰਾਇਆ ਜਾਂਦਾ ਹੈ। ਇਸ ਸਾਲ ਦੀਆਂ ਸਿੱਖ ਖੇਡਾਂ, ਗੇਟਵੇ ਆਫ਼ ਆਸਟ੍ਰੇਲੀਆ ਕਰਕੇ ਜਾਣੇ ਜਾਂਦੇ, ਸਭ ਤੋਂ ਵੱਡੇ ਸ਼ਹਿਰ, ਸਿਡਨੀ ਵਿਚ ਹੋ ਕੇ ਹਟੀਆਂ ਹਨ ਤੇ ਅਗਲੇ ਸਾਲ ਵਾਸਤੇ, ਦੂਜੇ ਵੱਡੇ ਸ਼ਹਿਰ, ਮੈਲਬਰਨ ਵਿਚ ਇਸ ਦੀਆਂ ਤਿਅਰੀਆਂ ਖਿੱਚੀਆਂ ਜਾ ਰਹੀਆਂ ਹਨ। ਇਹਨਾਂ ਵੱਡੀਆਂ ਸਾਲਾਨਾ ਖੇਡਾਂ ਤੋਂ ਇਲਾਵਾ ਕੁਝ ਸਥਾਨਕ ਤੌਰ ਤੇ ਵੀ ਸਿੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਗ੍ਰਿਫ਼ਿਥ ਦੀਆਂ ਸਿੱਖ ਖੇਡਾਂ ਆਪਣਾ ਨਿਵੇਕਲਾ ਸਥਾਨ ਰੱਖਦੀਆਂ ਹਨ। ਇਹ ਖੇਡਾਂ ਹਰੇਕ ਸਾਲ ਜੂਨ ਦੇ ਪਹਿਲੇ ਹਫ਼ਤੇ ਦੇ ਲੌਂਗ ਵੀਕਐਂਡ ਉਪਰ ਹੁੰਦੀਆਂ ਹਨ। ਇਸ ਸਮੇ ੯ ਤੇ ੧੦ ਜੂਨ ਨੂੰ ਹੋਈਆਂ ਹਨ। ਇਹ ਖੇਡਾਂ ੧੯੯੫ ਵਿਚ, ਸ. ਰਣਜੀਤ ਸਿੰਘ ਸ਼ੇਰਗਿੱਲ ਨੇ, ਕੁਝ ਸਾਥੀਆਂ ਦੇ ਸਹਿਯੋਗ ਨਾਲ਼, ਪੰਜਾਬ ਪੁਲਿਸ ਵੱਲੋਂ, ਤਸੀਹੇ ਦੇਣ ਉਪ੍ਰੰਤ, ਸ਼ਹੀਦ ਕਰ ਕੇ ਲਾਪਤਾ ਕੀਤੇ ਗਏ ਆਪਣੇ ਵੱਡੇ ਭਰਾ, ਸ. ਅਜਮੇਰ ਸਿੰਘ ਦੀ ਯਾਦ ਵਿਚ ਸ਼ੁਰੂ ਕੀਤੀਆਂ ਸਨ। ਸ਼ਹੀਦ ਅਜਮੇਰ ਸਿੰਘ ਜੀ ਕਬੱਡੀ ਦੇ ਹੋਣਹਾਰ ਖਿਡਾਰੀ ਸਨ; ਇਸ ਲਈ ਪਹਿਲੇ ਸਾਲ ਉਹਨਾਂ ਅਤੇ ਬਾਕੀ ਸ਼ਹੀਦਾਂ ਦੀ ਯਾਦ ਵਿਚ ਸਿਰਫ਼ ਕਬੱਡੀ ਦਾ ਮੈਚ ਹੀ ਕੀਤਾ ਗਿਆ ਸੀ। ਦੋ ਸਾਲ ਦੇ ਵਕਫ਼ੇ ਪਿੱਛੋਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸੁਚੱਜੀ ਕਮੇਟੀ ਦੀ ਅਗਵਾਈ ਹੇਠ ਹਰੇਕ ਸਾਲ, ਹਿੰਦੁਸਤਾਨ ਦੀ ਸਰਕਾਰ ਵੱਲੋਂ ਕੀਤੇ ਗਏ ਸਿੱਖ ਸ਼ਹੀਦਾਂ ਦੀ ਯਾਦ ਨੂੰ ਇਹ ਸਮੱਰਪਤ ਖੇਡਾਂ, ਜੂਨ ੧੯੮੪ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਸ ਸਾਕੇ ਦੀ ਯਾਦ ਨੂੰ ਕਾਇਮ ਰੱਖਣ ਵਾਸਤੇ ਕਰਵਾਈਆਂ ਜਾਂਦੀਆਂ ਹਨ।
ਹੋਰ ਵੀ ਖ਼ੁਸ਼ੀ ਦੀ ਗੱਲ ਇਹ ਹੈ ਕਿ ਕਿਉਂਕਿ ਸ਼ਹੀਦਾਂ ਦੀ ਯਾਦ ਵਿਚ ਕੀਤੀਆਂ ਜਾਂਦੀਆਂ ਹੋਣ ਕਰਕੇ, ਇਹਨਾਂ ਖੇਡਾਂ ਸਮੇ ਹੋਰ ਲਚਰ ਪ੍ਰੋਗਰਾਮ ਨਹੀਂ ਕੀਤੇ ਜਾਂਦੇ। ਨਾ ਤੇ ਰਾਤ ਨੂੰ ਡਿਨਰ ਡਾਂਸ ਕੀਤਾ ਜਾਂਦਾ ਹੈ ਤੇ ਨਾ ਹੀ ਅਸ਼ਲੀਲ ਗੀਤ ਗਾਉਣ ਵਾਲ਼ਿਆਂ ਦਾ ਅਖਾੜਾ ਲਾਇਆ ਜਾਂਦਾ ਹੈ। ਨਸ਼ਾ ਕਰਕੇ ਖੇਡ ਮੈਦਾਨ ਵਿਚ ਆਉਣ ਦੀ ਪੂਰੀ ਮਨਾਹੀ ਹੁੰਦੀ ਹੈ। ਇਸ ਕਰਕੇ ਇਹ ਖੇਡਾਂ ਆਪਣਾ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਚੰਗੀ ਗੱਲ ਇਹ ਹੈ ਕਿ ਬਾਕੀ ਖੇਡਾਂ ਜਿਥੇ ਵੱਖਰੀਆਂ ਕਮੇਟੀਆਂ ਦੀ ਅਗਵਾਈ ਹੇਠ ਹੁੰਦੀਆਂ ਹਨ ਓਥੇ ਗ੍ਰਿਫ਼ਿਥ ਦੀਆਂ ਖੇਡਾਂ ਦਾ ਪ੍ਰਬੰਧ ਏਥੋਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਪ ਅੱਗੇ ਲੱਗ ਕੇ ਖ਼ੁਦ ਕਰਦੀ ਹੈ। ਕਮੇਟੀ ਦੇ ਆਗੂ ਹਰ ਸਾਲ ਸਿੱਖਾਂ ਦੇ ਘਰ ਘਰ ਜਾ ਕੇ ਉਗਰਾਹੀ ਕਰਦੇ ਹਨ ਅਤੇ ਏਥੋਂ ਦੀਆਂ ਸਿੱਖ ਬੀਬੀਆਂ, ਇਸ ਖੇਡ ਮੇਲੇ ਉਪਰ ਬਾਹਰੋਂ ਆਉਣ ਵਾਲ਼ੇ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ, ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ, ਲੰਗਰ ਅਤੇ ਕਈ ਪ੍ਰਕਾਰ ਦੀਆਂ ਮਿਠਿਆਈਆਂ ਬਣਾਉਣ ਦੀ ਸੇਵਾ ਕਰਦੀਆਂ ਹਨ। ਇਸ ਕਾਰਜ ਲਈ ਹਫ਼ਤਿਆਂ ਬੱਧੀ ਉਤਸ਼ਾਹ ਨਾਲ਼ ਸਾਰੇ ਭਰਾਵਾਂ ਅਤੇ ਭੈਣਾਂ ਵੱਲੋਂ ਨਿਰਇੱਛਤ ਸੇਵਾ ਕੀਤੀ ਜਾਂਦੀ ਹੈ। ਇਹ ਉਤਸ਼ਾਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਪੁਰਾਣੇ ਸਮੇ ਵਿਆਹ ਵਾਲ਼ੇ ਘਰ ਵਿਚ ਹੋਇਆ ਕਰਦਾ ਸੀ। ਗ੍ਰਿਫ਼ਿਥ ਅਤੇ ਗਿਰਦ ਨਿਵਾਹੀ ਦੇ ਕੁਝ ਹੋਰ ਛੋਟੇ ਮੋਟੇ ਟਾਊਨਾਂ ਦੇ ਸਾਰੇ ਸਿੱਖ ਵਸਨੀਕ, ਇਸ ਨੂੰ ਆਪਣੇ ਘਰ ਦਾ ਕਾਰਜ ਸਮਝ ਕੇ, ਇਸ ਉਦਮ ਵਿਚ ਤਨ, ਮਨ ਅਤੇ ਧਨ ਨਾਲ਼ ਹਿੱਸਾ ਪਾਉਂਦੇ ਹਨ। ਇਸ ਵਾਰ ਵੀ ਸ੍ਰੀ ਗੁਰੂ ਸਿੰਘ ਸਭਾ ਦੀ ਅਗਵਾਈ ਹੇਠ, ਸਾਰੀ ਕਮੇਟੀ ਅਤੇ ਗ੍ਰਿਫ਼ਿਥ ਦੀ ਸਮੂੰਹ ਸਾਧ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ਼ ਤਿਆਰੀ ਕਰ ਕੇ ਖੇਡਾਂ ਕਰਵਾਈਆਂ ਗਈਆਂ ਹਨ। ਇਸ ਵਾਰੀ ਪਿਛਲੇ ਸਾਲ ਨਾਲ਼ੋਂ ਸੰਗਤਾਂ ਵਧੇਰੀ ਗਿਣਤੀ ਵਿਚ ਸ਼ਾਮਲ ਹੋਈਆਂ।
ਰੱਬ ਕਰੇ, ਗ੍ਰਿਫ਼ਿਥ ਦੀਆਂ ਸੰਗਤਾਂ ਵਿਚ ਇਹ ਉਤਸ਼ਾਹ ਏਸੇ ਤਰ੍ਹਾਂ ਹੀ ਬਣਿਆ ਰਹੇ ਅਤੇ ਬਾਕੀ ਖੇਡ ਮੇਲਿਆਂ ਦੇ ਪ੍ਰਬੰਧਕ ਵੀ ਇਸ ਤੋਂ ਉਤਸ਼ਾਹ ਅਤੇ ਅਗਵਾਈ ਪਰਾਪਤ ਕਰਦੇ ਰਹਿਣ। ਚੰਗੇ ਕਾਰਜ ਨੂੰ ਵੀ ਚੰਗੇਰਾ ਬਣਾਉਣ ਦੀ ਹਮੇਸ਼ਾਂ ਗੁੰਜਾਇਸ਼ ਹੁੰਦੀ ਹੈ। ਜੇਕਰ ਕਿਤੇ ਕੋਈ ਕਮੀ ਰਹਿੰਦੀ ਜਾਪੇ ਤਾਂ ਉਸ ਨੂੰ ਦੂਰ ਕਰਨ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਹਨਾਂ ਖੇਡਾਂ ਨੂੰ ਬੇਲੋੜੀਆਂ ਕੰਪਲੀਕੇਟਿਡ ਨਹੀਂ ਬਣਨ ਦੇਣਾ ਚਾਹੀਦਾ। ਭਵਿਖ ਵਿਚ ਵੀ ਚੌਧਰਤਾ, ਲਚਰਤਾ, ਨਸ਼ੇ ਆਦਿ ਵਰਗੀਆਂ ਬੀਮਾਰੀਆਂ ਤੋਂ ਇਹਨਾਂ ਨੂੰ ਬਚਾਈ ਰੱਖਣ ਲਈ ਸੁਚੇਤ ਰਹਿਣਾ ਚਾਹੀਦਾ ਹੈ। ਕਿਰਤੀ ਸਿੱਖਾਂ ਤੋਂ ਉਗਰਾਹੀ ਕਰਕੇ ਇਕੱਠੇ ਕੀਤੇ ਗਏ ਧਨ ਨੂੰ ਅਤਿ ਮਹਿੰਗੇ ਕੌਮੈਂਟੇਟਰ, ਲਚਰ ਗਵੱਈਏ ਆਦਿ ਬਾਹਰੋਂ ਮੰਗਵਾ ਕੇ, ਉਹਨਾਂ ਉਪਰ ਨਹੀਂ ਰੋੜ੍ਹਨਾ ਚਾਹੀਦਾ। ਆਸਟ੍ਰੇਲੀਆ ਦੇ ਸਿੱਖਾਂ ਵਿਚ ਹਰ ਪ੍ਰਕਾਰ ਦੀ ਟੇਲੈਂਟ ਮੌਜੂਦ ਹੈ; ਉਸ ਤੋਂ ਹੀ ਲਾਭ ਲੈਣਾ ਚਾਹੀਦਾ ਹੈ। ਫਿਰ ਆਮ ਕਰਕੇ, ਅਤੇ ਖਾਸ ਕਰਕੇ ਇਹਨਾਂ ਖੇਡਾਂ ਸਮੇ, ਨਸ਼ੇ ਵਰਤਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਖੇਡਾਂ ਹੀ ਸ਼ਹੀਦਾਂ ਦੀ ਯਾਦ ਵਿਚ ਕਰਵਾਈਆਂ ਜਾਂਦੀਆਂ ਹਨ। ਪ੍ਰਬੰਧਕਾਂ ਵੱਲੋਂ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਹਰ ਵਾਰ ਨਿਮਰਤਾ ਸਹਿਤ ਵਾਰ ਵਾਰ, ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਸੱਜਣ ਖੇਡ ਗਰਾਊਂਡ ਵਿਚ ਨਸ਼ਾ ਪੀ ਕੇ ਨਾ ਆਵੇ।
ਇਸ ਸਮੇ ਸੰਗਤਾਂ ਵੱਲੋਂ ਭੇਟ ਕੀਤੀ ਗਈ ਮਾਇਆ, ਜੋ ਖੇਡਾਂ ਤੋਂ ਵਧ ਜਾਵੇ, ਉਹ ਗੁਰਦੁਆਰਾ ਸਾਹਿਬ ਦੇ ਖ਼ਜ਼ਾਨੇ ਵਿਚ ਜਮ੍ਹਾ ਕਰ ਲਈ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਦੋ ਮੰਜ਼ਲਾ ਇਮਾਰਤ, ਸਾਢੇ ਛੇ ਏਕੜ ਥਾਂ ਉਪਰ ਉਸਾਰੀ ਗਈ ਹੈ।
ਖੇਡਾਂ ਵਿਚ ਕੇਹੜੀਆਂ ਕੇਹੜੀਆਂ ਤੇ ਕਿਥੋਂ ਕਿਥੋਂ ਟੀਮਾਂ ਆਈਆਂ, ਕਿਸ ਕਿਸ ਦਾ ਕਿਸ ਕਿਸ ਨਾਲ਼ ਮੈਚ ਹੋਇਆ। ਕੌਣ ਕੌਣ ਇਕ ਨੰਬਰ ਤੇ ਰਿਹਾ ਤੇ ਕੌਣ ਕੌਣ ਦੂਜੇ ਨੰਬਰ ਉਪਰ ਰਹੇ, ਇਹ ਸਭ ਖੇਡਾਂ ਦੇ ਜਾਣੂਆਂ ਨੇ ਪਾਠਕਾਂ ਨੂੰ ਦੱਸ ਹੀ ਦਿਤਾ ਹੋਵੇਗਾ; ਮੈਂ ਤਾਂ ਆਪਣੀ ਸਮਝ ਮੁਤਾਬਿਕ ਕੁਝ ਗੱਲਾਂ ਦਾ ਏਥੇ ਜ਼ਿਕਰ ਕਰਨ ਲੱਗਾ ਹਾਂ:
ਵੈਸੇ ਤਾਂ ਹਰੇਕ ਸ਼ਹਿਰ ਦੀਆਂ ਸੰਗਤਾਂ ਵੱਲੋਂ ਆਪਣੇ ਸ਼ਹਿਰ ਦੇ ਹਿੱਸੇ ਆਈਆਂ ਖੇਡਾਂ ਸਮੇ, ਹਰ ਪ੍ਰਕਾਰ ਦੀ ਸੇਵਾ ਵਿਚ ਕੋਈ ਕਸਰ ਨਹੀਂ ਛੱਡੀ ਜਾਂਦੀ ਪਰ ਜੋ ਪਿਆਰ ਤੇ ਸਤਿਕਾਰ ਨਾਲ਼ ਲੰਗਰ ਦੀ ਸੇਵਾ ਗ੍ਰਿਫ਼ਿਥ ਦੀਆਂ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ, ਇਸ ਦਾ ਜਵਾਬ ਨਹੀਂ। ਫਿਰ ਇਸ ਸਮੇ ਤੇ ਸ਼ਹੀਦਾਂ ਦੇ ਸਤਿਕਾਰ ਨੂੰ ਮੁਖ ਰੱਖਦਿਆਂ ਹੋਇਆਂ ਕੋਈ ਵੀ ਕਾਰਜ ਧਰਮ ਤੇ ਸਿੱਖ ਸਦਾਚਾਰ ਤੋਂ ਉਲ਼ਟ ਨਹੀਂ ਕੀਤਾ ਜਾਂਦਾ; ਸਭ ਕੁਝ ਸ਼ਰਧਾ ਅਤੇ ਭਾਵਨੀ ਸਹਿਤ ਕੀਤਾ ਜਾਂਦਾ ਹੈ।
ਹੋਰ ਵੀ ਵਧੀਆ ਗੱਲ ਇਹ ਕਿ ਦੋਵੇਂ ਦਿਨਾਂ ਦੀਆਂ ਸ਼ਾਮਾਂ ਨੂੰ ਗੁਰਦੁਆਰਾ ਸਾਹਿਬ ਵਿਖੇ, ਖੇਡਾਂ ਦੀ ਸਮਾਪਤੀ ਤੇ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਦੀਵਾਨ ਵਿਚ ਬੋਲਣ ਵਾਲ਼ੇ ਬੁਲਾਰਿਆਂ ਨੂੰ, ਬੋਲਣ ਸਮੇ ਆਪਣੀ ਹੱਦ ਵਿਚ ਰਹਿਣ ਦੀ ਹਿਦਾਇਤ ਵੀ, ਪ੍ਰਬੰਧਕਾਂ ਨੂੰ ਦੇਣੀ ਚਾਹੀਦੀ ਹੈ। ਇਸ ਬਾਰੇ ਮੈਂ ਇਕ ਵੱਖਰਾ ਲੇਖ ਵੀ ਲਿਖਾਂਗਾ। ਹੋਰ ਵੀ ਚੰਗਾ ਹੋਵੇ ਜੇ ਤੀਜੀ ਸ਼ਾਮ ਨੂੰ ਵੀ ਦੀਵਾਨ ਸਜਾਉਣ ਦਾ ਪ੍ਰਬੰਧ ਕੀਤਾ ਜਾਇਆ ਕਰੇ।
ਕਬੱਡੀ ਦੇ ਖੇਡ ਮੈਦਾਨ ਵਿਚ, ਕੁਮੈਂਟਰੀ ਕਰਨ ਵਾਸਤੇ ਇਸ ਵਾਰੀ ਇਕੱਲੇ ਸ. ਚਰਨਾਮਤ ਸਿੰਘ ਜੀ ਹੀ ਸ਼ਾਮਲ ਹੋਏ; ਉਹ ਵੀ ਦੂਜੇ ਦਿਨ। ਪਹਿਲਾ ਦਿਨ ਉਹਨਾਂ ਦੀ ਗ਼ੈਰ ਹਾਜਰੀ ਵਿਚ ਹੀ ਲੰਘ ਗਿਆ। ਉਹਨਾਂ ਦੇ ਸਾਥੀ ਸ. ਰਣਜੀਤ ਸਿੰਘ ਖੈੜਾ ਦੋਵੇਂ ਦਿਨ ਹੀ ਖੁੰਝੇ ਰਹੇ। ਦੋਹਾਂ ਦੀ ਜੋੜੀ ਹੋਵੇ ਕਬੱਡੀ ਦੇ ਮੈਦਾਨ ਵਿਚ ਤਾਂ ਕਬੱਡੀ ਦੀ ਖੇਡ ਨੂੰ ਚਾਰ ਚੰਨ ਲੱਗ ਜਾਂਦੇ ਹਨ। ਵੈਸੇ ਇਕ ਹੋਰ ਸੱਜਣ ਦੋਵੇਂ ਦਿਨ ਬੜੀ ਸ਼ਾਨਦਾਰ ਕੁਮੈਂਟਰੀ ਕਰਦੇ ਰਹੇ ਪਰ ਨਾਂ ਮੈਂ ਉਹਨਾਂ ਦਾ ਜਾਣ ਨਹੀਂ ਸਕਿਆ। ਇਸ ਲਈ ਗੁਸਤਾਖ਼ੀ ਦੀ ਮੁਆਫ਼ੀ। ਇਸ ਮੇਲੇ ਵਿਚ ਹਾਕੀ ਬਿਲਕੁਲ ਹੀ ਨਹੀਂ ਦਿਸਦੀ। ਇਸ ਬਾਰੇ ਪ੍ਰਬੰਧਕਾਂ ਨਾਲ਼ ਗੱਲ ਕੀਤੀ ਤਾਂ ਉਹਨਾਂ ਨੇ ਕੁਝ ਗਰਾਊਂਡ ਦੀ ਬਣਤਰ ਬਾਰੇ ਸਮੱਸਿਆ ਦਾ ਜ਼ਿਕਰ ਕੀਤਾ। ਵਿਚਾਰ ਆਈ ਕਿ ਜਿਸ ਗਰਾਊਂਡ ਵਿਚ ਏਥੋਂ ਦੇ ਵਸਨੀਕ ਹਾਕੀ ਖੇਡ ਸਕਦੇ ਹਨ ਓਸੇ ਗਰਾਊਂਡ ਵਿਚ ਆਪਣੇ ਖਿਡਾਰੀ ਕਿਉਂ ਨਹੀਂ ਖੇਡ ਸਕਦੇ! ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ।
ਗ੍ਰਿਫ਼ਿਥ ਦੀ ਸਿੰਘ ਸਭਾ ਦੇ ਲੰਗਰ ਤੋਂ ਇਲਾਵਾ, ਮੈਲ਼ਬਰਨ ਤੋਂ ਬਾਬਾ ਬਿਧੀ ਚੰਦ ਜੀ ਦੇ ਨਾਂ ਨਾਲ਼ ਜਾਣੀ ਜਾਂਦੀ ਨਿਹੰਗ ਸਿੰਘਾਂ ਦੀ ਸੰਪਰਦਾ ਦੇ ਆਗੂ, ਸਿੰਘ ਸਾਹਿਬ ਭਾਈ ਗੁਰਦਰਸ਼ਨ ਸਿੰਘ ਜੀ ਦੀ ਅਗਵਾਈ ਹੇਠ, ਮੈਲਬਰਨ ਦੀਆਂ ਸੰਗਤਾਂ ਵੱਲੋਂ ਵੀ ਦੋਵੇਂ ਦਿਨ ਅਣਥੱਕ ਸੇਵਾ ਕੀਤੀ ਗਈ। ਇਸ ਵਾਰ ਵਾਧਾ ਇਹ ਵੀ ਹੋਇਆ ਕਿ ਮਲਦੂਰਾ ਦੀ ਸੰਗਤ ਵੱਲੋਂ ਗਰੇਵਾਲ ਭਰਾਵਾਂ ਅਤੇ ਬਾਕੀ ਨੌਜਵਾਨਾਂ ਦੀ ਅਗਵਾਈ ਹੇਠ, ਮਾਲਟਿਆਂ ਦੇ ਤਾਜੇ ਜੂਸ ਦਾ ਦੋਵੇਂ ਦਿਨ ਖੁਲ੍ਹਾ ਲੰਗਰ ਵਰਤਿਆ। ਬਦਾਮ ਤਾਂ ਉਹ ਹਰੇਕ ਖੇਡ ਸਮੇ ਖਿਡਾਰੀਆਂ ਨੂੰ ਵੰਡਦੇ ਹੀ ਹਨ ਇਸ ਵਾਰੀ ਉਹਨਾਂ ਨੇ ਮੈਨੂੰ ਵੀ ਦੇ ਦਿਤੇ ਜੇਹੜੇ ਮੈਂ ਤੇ ਗਿ. ਹਰਜਿੰਦਰ ਸਿੰਘ ਜੀ ਨੇ ਆਪਸ ਵਿਚ ਵੰਡ ਲਏ।
ਹੋਰ ਵੀ ਵਧੀਆ ਗੱਲ ਇਸ ਵਾਰੀ ਵੀ ਇਹ ਹੋਈ ਕਿ ਨੌਜਵਾਨਾਂ, ਬੱਚੇ ਅਤੇ ਬੱਚੀਆਂ ਦੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਸਦਾ ਵਾਂਗ ਇਸ ਵਾਰੀ ਵੀ ਸ. ਗੁਰਤੇਜ ਸਿੰਘ ਸਮਰਾ ਨੇ ਸਾਥੀਆਂ ਦੇ ਸਹਿਯੋਗ ਨਾਲ਼, ਬੱਚਿਆਂ ਦੇ ਸਿੱਖ ਧਰਮ ਬਾਰੇ ਗਿਆਨ ਵਿਚ ਵਾਧਾ ਕਰਨ ਵਾਲ਼ਾ ਬੜਾ ਸ਼ਾਨਦਾਰ ਪ੍ਰੋਗਰਾਮ ਕੀਤਾ।
ਹਾਂ ਸੱਚ ਇਕ ਬਹੁਤ ਜਰੂਰੀ ਗੱਲ ਰਹਿ ਹੀ ਚੱਲੀ ਸੀ। ਸ. ਰਣਜੀਤ ਸਿੰਘ ਸ਼ੇਰਗਿੱਲ, ਜਿਨ੍ਹਾਂ ਨੇ ਆਪਣੇ ਭਰਾ ਦੀ ਯਾਦ ਵਿਚ ਇਹ ਖੇਡ ਮੇਲਾ ਸਭ ਤੋਂ ਪਹਿਲਾਂ ਆਰੰਭ ਕੀਤਾ ਸੀ, ਉਹ ਸੇਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਹਰੇਕ ਸਾਲ ਇਸ ਸਮਾਗਮ ਵਿਚ ਸ਼ਾਮਲ ਹੁੰਦੇ ਹਨ। ਇਸ ਵਾਰੀ ਪ੍ਰਬੰਧਕਾਂ ਨੇ ਬਹੁਤ ਹੀ ਚੰਗਾ ਕਾਰਜ ਕੀਤਾ ਕਿ ਸਰਦਾਰ ਸ਼ੇਰਗਿੱਲ ਨੂੰ ਸਨਮਾਨਤ ਕੀਤਾ ਗਿਆ। ਇਸ ਕਾਰਜ ਦੀ ਸੰਗਤਾਂ ਵੱਲੋਂ ਬਹੁਤ ਪ੍ਰਸੰਸਾ ਹੋਈ।
ਇਸ ਵਾਰੀ ਦਾ ਇਹ ਸ਼ਹੀਦੀ ਟੂਰਨਾਮੈਂਟ ਹਰੇਕ ਪੱਖੋਂ ਪਿਛਲੇ ਸਾਲਾਂ ਨਾਲ਼ੋਂ ਵਧ ਸਫ਼ਲਤਾ ਸਹਿਤ ਨੇਪਰੇ ਚੜ੍ਹਿਆ। ਇਸ ਲਈ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਬੀਬੀਆਂ, ਬੱਚੇ, ਖਿਡਾਰੀ ਟੀਮਾਂ, ਟੀਮਾਂ ਦੇ ਪ੍ਰਬੰਧਕ, ਕੁਮੈਂਟੇਟਰ ਆਦਿ ਵਧਾਈ ਦੇ ਪਾਤਰ ਹਨ। ਇਸ ਵਾਰੀ ਵੀ, ਇਸ ਟੂਰਨਾਮੈਂਟ ਸਮੇ, ਪੰਜਾਬੀ ਪ੍ਰਿੰਟ ਅਤੇ ਇਲਟ੍ਰੌਨਿਕ ਮੀਡੀਆ ਨੇ ਵੀ ਬਹੁਤ ਹੀ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਨਾਲ਼ ਹੀ ਢੁਕਵੇਂ ਸੁਝਾ ਦਿਤੇ ਅਤੇ ਅੱਗੇ ਤੋਂ ਵਧੇਰੇ ਸਹਿਯੋਗ ਦੇਣ ਦੀ ਪੇਸ਼ਕਸ਼ ਵੀ ਕੀਤੀ। ਮੀਡੀਏ ਦੇ ਨਾਂ ਮੈਂ ਜਾਣ ਕੇ ਨਹੀਂ ਲਿਖ ਰਿਹਾ ਕਿ ਅਜਿਹਾ ਕਰਨ ਨਾਲ਼ ਕਿਸੇ ਦਾ ਨਾਂ ਰਹਿ ਗਿਆ ਤਾਂ ਉਸ ਨਾਲ਼ ਬੇਇਨਸਾਫੀ ਹੋਵੇਗੀ।
ਸੰਤੋਖ ਸਿੰਘ
0435 060 970, 02 9864 5268
gianisantokhsingh@yahoo.com.au
12 June 2018