ਅਣਜੰਮੀ ਬੱਚੀ ਦੀ ਮੌਤ - ਹਾਕਮ ਸਿੰਘ ਮੀਤ ਬੌਂਦਲੀ
'' ਮਾਂ ਦੀ ਕੁੱਖ ਵਿੱਚੋਂ ਬੱਚੀ ਬੋਲਦੀ ਹੋਈ ''
ਮੈ ਅਜੇ ਮੈ ਮਾਸ ਦੀ ਗੱਠ ਹੀ ਸੀ ,ਮੈਨੂੰ ਕਤਲ ਕਰਨ ਦੀਆਂ ਚਾਲਾਂ ਸੁਰੂ ਹੋ ਗਈਆਂ ਸੀ । ਅਜੇ ਰੱਬ ਨੇ ਮੈਨੂੰ ਅੱਖਾਂ ਵੀ ਨਹੀ ਬਖਸ਼ੀਆਂ ਸੀ , ਮੈ ਦਿਨ ਰਾਤ ਮਾਂ ਦੀ ਕੁੱਖ ਵਿੱਚ ਸੁੱਤੀ ਰਹਿੰਦੀ , ਮੇਰੀ ਮਾਂ ਹਰ ਰੋਜ ਜ਼ੋਰ ਭਾਰ ਦਾ ਇੱਧਰ ਉੱਧਰ ਚੱਲਕੇ ਕੰਮ ਕਰਦੀ , ਮੈ ਕੁੱਖ ਵਿੱਚ ਬੜੀ ਮਸਤੀ ਨਾਲ ਝੂਟੇ ਲੈਂਦੀ , ਜੇ ਕਿਤੇ ਭੁਲੇਖੇ ਨਾਲ ਕਰਬਟ ਲੈ ਲੈਂਦੀ , ਮਾਂ ਦੇ ਜਾਨ ਨੂੰ ਬਣਦੀ ਦਰਦਾਂ ਦੀਆਂ ਪੀੜਾਂ ਨਾ ਝੱਲੀਆਂ ਜਾਂਦੀਆਂ । ਕੁੱਝ ਸਮਾਂ ਬੀਤਨ ਤੇ ਰੱਬ ਦੀਆਂ ਬਖਸ਼ੀਆਂ ਹੋਈਆਂ ਅੱਖਾਂ ਖੁੱਲ੍ਹਣ ਲੱਗੀਆਂ, ਜਿਆਦਾ ਕਰਬਟਾਂ ਲੈਂਣੀਆਂ , ਲੱਤਾਂ ਬਾਹਾਂ ਚੱਲਣੀਆਂ ਸੁਰੂ ਹੋ ਗਈਆਂ, ਮਾਂ ਮੰਜੇ ਤੇ ਬੈਠੀ ਸਾਰੀਆਂ ਹਰਕਤਾਂ ਬਾਪੂ ਨੂੰ ਦੱਸਦੀ ਹੋਈ ਬਹੁਤ ਹੀ ਖੁਸ਼ ਸੀ । ਜਦੋਂ ਉਹ ਹੱਸਦੀ ਮੈ ਵੀ ਬਹੁਤ ਖੁਸ਼ ਹੁੰਦੀ , ਕਿਉਕਿ ਜੋ ਮੇਰੀ ਮਾਂ ਹੋਈ ਜਨਮ ਦੇਣ ਵਾਲੀ । ਜਦੋ ਖੁਸ਼ ਹੁੰਦੀ ਮੈਨੂੰ ਇੰਝ ਲੱਗਦਾ ਜਿਵੇ ਮਾਂ ਮੈਨੂੰ ਬਹੁਤ ਲਾਡ ਪਿਆਰ ਕਰ ਰਹੀ ਹੋਵੇ । ਇੱਕ ਦਿਨ ਮਾਂ ਰੋ ਰਹੀ ਸੀ , ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਬਾਜ਼ਾਰ ਚੱਲੇ ਹੋਣ ।
ਮਾਂ ਫਿਰ ਰੋ ਕਿਉਂ ਰਹੀ ਸੀ ?
ਕਿਉਕਿ ਉਸਨੂੰ ਧੱਕੇ ਨਾਲ ਬਾਜ਼ਾਰ ਵਿੱਚ ਇੱਕ ਡਾਕਟਰ ਕੋਲ ਲੈਕੇ ਜਾ ਰਹੇ ਸੀ । ਗਰਮੀ ਬਹੁਤ ਜਿਆਦਾ ਸੀ ਉੱਪਰੋਂ ਉਸ ਨਾਲ ਧੱਕਾ ਹੋ ਰਿਹਾ ਸੀ । ਦਿਲ ਦੀ ਧੜਕਣ ਬਹੁਤ ਤੇਜ਼ ਹੋ ਚੁੱਕੀ ਸੀ , ਸਾਹ ਰੁਕਣ ਵੱਲ ਜਾ ਰਿਹਾ ਸੀ ਕਿਓਂ ?
ਡਾਕਟਰ ਦੀ ਦੁਕਾਨ ਵਿੱਚ ਪਹੁੰਚ ਚੁੱਕੇ ਸੀ ਸਾਰੇ ਹੁਣ ਸ਼ਾਂਤ ਬੈਠੇ ਸਨ । ਮਾਂ ਦੇ ਹੱਥ ਪੈਰ ਝੂਠੇ ਪੈ ਰਹੇ ਸੀ ਕੋਈ ਵੀ ਕੰਮ ਨਹੀਂ ਕਰ ਰਹੇ ਸੀ । ਮਾਂ ਦੇ ਅੰਦਰ ਆਉਣ ਵਾਲਾ ਤੂਫਾਨ ਬਹੁਤ ਤੇਜ਼ੀ ਨਾਲ ਦੌੜ ਰਿਹਾ ਸੀ । ਮਾਂ ਨੂੰ ਦੋ ਜਣਿਆਂ ਨੇ ਫੜਿਆ ਬੈਂਚ ਤੇ ਪਾ ਦਿੱਤਾ । ਮਾਂ ਉੱਪਰ ਦਵਾ ਪਾਇਆ ਜਾ ਰਿਹਾ ਸੀ , ਮੈ ਵੀ ਡਰੀ ਹੋਈ ਸੀ ਮੇਰਾ ਵੀ ਦਮ ਘੁੱਟ ਰਿਹਾ ਸੀ । '' ਕੁੱਝ ਚਿਰ ਬਆਦ ਤੂਫਾਨ ਆ ਗਿਆ ।'' ਮਾਂ ਬਹੁਤ ਡਰ ਰਹੀ ,ਅਤੇ ਦੁੱਖੀ ਸੀ । ਜਿਵੇਂ ਉਸਨੂੰ ਕੋਈ ਲੜਾਈ ਕਰਨ ਵਾਸਤੇ ਆਖ ਰਿਹਾ ਹੋਵੇ । '' ਮੈਨੂੰ ਵੀ ਬਹੁਤ ਡਰ ਲੱਗ ਰਿਹਾ ਸੀ ।'' ਮਾਂ ਮੇਰੇ ਨਾਲ, ਸਿਰ ਤੇ ਹੱਥ ਰੱਖਕੇ ਗੱਲਾਂ ਕਰਨ ਲੱਗੀ ।
ਧੀਏ ਮੈ ਮਜਬੂਰ ਹਾਂ, ਮਾ ਇਸ ਤਰ੍ਹਾਂ ਕਿਉ ਰਹੀ ਐ ?
'' ਕੀ ਹੈ ਤੇਰਾ ਕਸੂਰ ਮੇਰੀ ਬੱਚੀਏ ''
''ਬਸ ਇਹੀ ਕਸੂਰ ਹੈ ਤੂੰ ਧੀ ਹੈ ''
'' ਮਾਂ ਕੀ ਕਿਹਾ ?
ਮੈ ਧੀ ਹਾ , ਫਿਰ ਮੇਰਾ ਕੀ ਕਸੂਰ ਹੈ । ਹੁਣ ਮੈਨੂੰ ਲੱਗ ਰਿਹਾ ਸੀ , ਜਿਵੇਂ ਮਾਂ ਨੂੰ ਬੇਹੋਸ਼ ਕਰ ਦਿੱਤਾ ਹੋਵੇ ਉਸ ਦੀਆਂ ਅੱਖਾਂ ਵਿਚੋਂ ਆਪ ਮੁਹਾਰੀ ਦੁਨੀਆਂ ਵਾਂਗ ਅੱਥਰੂ ਜਾ ਰਹੇ ਸੀ । ਜਿਵੇਂ ਉਸ ਨੂੰ ਖਿੱਚੋ ਧੂਹੀ ਕਰ ਰਹੇ ਹੋਣ ,'' ਮੈਨੂੰ ਵੀ ਬਹੁਤ ਡਰ ਲੱਗ ਰਿਹਾ ਸੀ । '' ਜਿਵੇਂ ਮੇਰੇ ਤੇ ਅੱਤਿਆਚਾਰ ਦਾ ਪਹਾੜ ਗਿਰਣ ਵਾਲਾ ਹੈ ।'' ਪਰ ਮਾਂ ਬੇਵੱਸ ਹੋਈ ਵੀ ਉਸ ਅੱਤਿਆਚਾਰ ਦਾ ਵਿਰੋਧ ਕਰ ਰਹੀ ਸੀ । ਮੈਨੂੰ ਇੰਝ ਲੱਗ ਰਿਹਾ ਸੀ ,ਅੱਤਿਆਚਾਰ ਕਰਨ ਵਾਲੇ ਮੇਰੇ ਵੱਲ ਨੂੰ ਵੱਧ ਰਹੇ ਨੇ । ਹਾਂ ਸੱਚ ਇਹ ਅੱਤਿਆਚਾਰ ਦੀ ਅੱਗ ਮੇਰੇ ਤੇ ਵਰਣ ਵਾਲੀ ਸੀ । ਮਾਂ ਨੇ ਫਿਰ ਆਪਣੇ ਵੱਡਿਆਂ ਅੱਗੇ ਤਰਲੇ ਕੱਢੇ , '' ਕਿਸੇ ਤੇ ਕੋਈ ਅਸਰ ਨਾ ਹੋਇਆ ।'' ''ਮਾਂ ਨੇ ਬੇਹੋਸ਼ੀ ਦੀ ਹਾਲਤ ਵਿੱਚ ਫਿਰ ਕਿਹਾ ''
ਧੀ ਮੈ ਮਜਬੂਰ ਹਾਂ ?
ਮੇਰੀ ਅਣਜੰਮੀ ਬੱਚੀਏ ਡਾਕਟਰ ਵੱਡਿਆ ਦੇ ਕਹਿਣ ਤੇ ਮੂੰਹ ਮੰਗੇ ਪੈਸਿਆਂ ਦੇ ਲਾਲਚ ਵਿੱਚ, '' ਤੈਨੂੰ ਵੱਢਣ ਲੱਗੇ ਆ ।''
ਮਾ ਇਹ ਤੂੰ ਸੱਚ ਕਹਿ ਰਹੀ ਐ ?
ਨਹੀ ਇਹ ਨਹੀਂ ਇਹ ਨਹੀਂ ਹੋ ਸਕਦਾ ,
ਮੈ ਇਹਨਾਂ ਦਾ ਕੀ ਵਿਗਾੜਿਆ ,
''ਮੇਰਾ ਕੀ ਕਸੂਰ ਹੈ ?''
''ਤੂੰ ਮੇਰੀ ਕੁੱਖ 'ਚ' ਪਲਣ ਵਾਲੀ ਕੁੜੀ ਹੈ ਜੋ ?
'' ਇਹੀ ਤੇਰਾ ਕਸੂਰ ਹੈ ।
ਐਨੇ ਚਿਰ ਨੂੰ ਕੈਂਚੀ ਅੰਦਰ ਆਈ ਜਿਸ ਨੇ ਮੇਰੇ ਸਰੀਰ ਦਾ ਇੱਕ ਅੰਗ ਵੱਢ ਦਿੱਤਾ । ਮੈ ਦਰਦ ਨਾ ਸਹਾਰ ਹੋਈ ਰੋ ਰਹੀ ਅਤੇ ਤੜਫ ਰਹੀ ਸੀ , ਇਸ ਤਰ੍ਹਾਂ ਹੀ ਕੁਝ ਪਲਾਂ ਵਿੱਚ ਮੇਰੇ ਜਿਸਮ ਦੇ ਟੁਕੜੇ - ਟੁਕੜੇ ਕਰਕੇ ਇਕ ਕਚਰੇ ਵਾਲੇ ਡੱਬੇ ਸੁੱਟ ਦਿੱਤੇ । '' ਜਿਸ ਵਿਚੋਂ ਚੱਕ ਕੇ ਕੁੱਤੇ ਬਿੱਲੇ ਖਾ ਰਹੇ ਸੀ ।'' ਮੇਰੀ ਤੜਫ ਅਤੇ ਚੀਕਾਂ ਦਾ ਇਹਨਾਂ ਨਾਰਦ ਲੋਕਾਂ ਤੇ ਕੋਈ ਅਸਰ ਨਾ ਹੋਇਆ । ਮਾਂ ਮੈਨੂੰ ਦੁਨੀਆਂ ਦਿਖਾਉਣਾ ਚਾਹੁੰਦੀ ਸੀ , '' ਪਰ ਪੁੱਤ ਦੀ ਚਾਹਤ ਵਾਲਿਆਂ ਜ਼ਾਲਮ ਲੋਕਾਂ ਨੇ ਸੂਰਜ ਦੀਆਂ ਚਮਕਾਰੇ ਮਾਰ ਦੀਆਂ ਕਿਰਨਾਂ ਦੇਖਣ ਤੋ ਪਹਿਲਾ ਹੀ , ਮੇਰੀ ਦੁਨੀਆਂ ਉਜਾੜ ਕੇ , ਮੇਰੀਆਂ ਅੱਖਾਂ ਸਾਹਮਣੇ ਹਨੇਰਾ ਕਰਕੇ , '' ਮੈਨੂੰ ਸਦਾ ਦੀ ਨੀਂਦ ਸੋਵਾਹ ਦਿੱਤਾ ।'' ਘਰ ਆਕੇ ਆਪਣੇ ਕੀਤੇ ਗੁਨਾਹਾਂ ਤੇ ਪਰਦਾ ਪਾਉਂਦੇ ਹੋਏ ਕਹਿ ਰਹੇ ਸੀ ਵਾਹਿਗੁਰੂ ਤੇਰੇ ਘਰ ਕੋਈ ਘਾਟਾ ਨਹੀਂ ਸਾਨੂੰ ਪੁੱਤਰ ਦੀ ਦਾਤ ਬਖਸ਼ ਦੇਵੀਂ , '' ਪਰ ਰੱਬ ਦੇ ਰੰਗ ਨੇ ਮੁੜ ਕੁੱਖ ਸੁਲੱਖਣੀ ਨਾ ਹੋਈ । ਪੁੱਤਰ ਦੀ ਦਾਤ ਤਾਂ ਇੱਕ ਪਾਸੇ ਰਹੀ ,'' ਹੱਥੀ ਧੀ ਨੂੰ ਕੁੱਖ ਵਿੱਚ ਕਤਲ ਕਰਨ ਵਾਲਿਆ ਨੂੰ , ਮੁੜਕੇ ਧੀ ਦੀ ਦਾਤ ਵੀ ਬਖਸ਼ ਨਹੀਂ ਹੋਈ । ਹੁਣ ਰੱਬ ਵੱਲੋਂ ਦਿੱਤੀ ਗਈ ਗੁਨਾਹਾਂ ਦੀ ਸਜਾ ਭੁਗਤ ਰਹੇ ਸੀ , ''ਆਪਣੀ ਕੀਤੀ ਗਲਤੀ ਤੇ ਪਛਤਾ ਰਹੇ ਸੀ ।''
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
24 Jan. 2019
ਮਿੰਨੀ ਕਹਾਣੀ ' ਛੋਟੀ ਭੈਣ ਦੀ ਸਿੱਖਿਆ ' - ਹਾਕਮ ਸਿੰਘ ਮੀਤ ਬੌਂਦਲੀ
ਲਾਲੀ ਇੱਕ ਹੋਣਹਾਰ ਤੇ ਮਿੱਠੇ ਸੁਭਾਅ ਵਾਲਾ ਮੁੰਡਾ ਸੀ , ਜੋ ਮਾਲਵਾ ਕਾਲਜ ਬੌਂਦਲੀ ਬੀ ਏ ਦੀ ਕਲਾਸ ਵਿੱਚ ਪੜ੍ਹਦਾ ਸੀ । ਉਸਦੀ ਛੋਟੀ ਭੈਣ ਪਿੰਕੀ ਪਿੰਡ ਦੇ ਹਾਈ ਸਕੂਲ ਪੜ੍ਹਦੀ ਸੀ । ਅੱਜ ਲਾਲੀ ਕਾਲਜ ਤੋਂ ਜਲਦੀ ਘਰ ਆ ਗਿਆ ਸੀ । ਦੋਹਨੇ ਭੈਣ ਭਾਈ ਇਕ ਮੰਜੇ ਉੱਪਰ ਬੈਠੇ ਆਪਸ ਵਿੱਚ ਮਖੌਲ ਕਰ ਰਹੇ ਸਨ । ਲਾਲੀ ਦੇ ਹੱਥ ਵਿੱਚ ਫੜਿਆ ਮੁਬਾਇਲ ਫੋਨ ਪਿੰਕੀ ਖੋਹਕੇ ਭੱਜ ਗਈ, ਅਤੇ ਫੋਟੋਆਂ ਦੇਖਣੀਆਂ ਸੁਰੂ ਕਰ ਦਿੱਤੀ । ਬਹੁਤ ਮਿੰਨਤਾਂ ਤਰਲੇ ਕਾਰਨ ਤੇ ਵੀ ਨਾ ਦਿੱਤਾ ।
ਪਹਿਲਾ ਮੈਨੂੰ ਦੱਸ ਇਹ ਸੋਹਣੀ ਸੁਨੱਖੀ ਫੋਟੋ ਕਿਹੜੀ ਕੁੜੀ ਦੀ ਹੈ । ਵੀਰ ਜੀ ਇਹ ਕੌਣ ਹੈ ....... ?
ਕੁੜੀ ਦੀ ਫੋਟੋ ਦਿਖਾਉਂਦੀ ਹੋਈ ਪਿੰਕੀ ਨੇ ਆਪਣੇ ਵੀਰ ਨੂੰ ਪੁੱਛਿਆ ।
ਇਹ ਹੋਣ ਵਾਲੀ ਤੇਰੀ ਭਾਬੀ ਪਾਲੀ ਹੈ , ਮੇਰੇ ਨਲ ਪੜ੍ਹਦੀ ਹੈ । ਸੋਹਣੀ ਲੱਗਦੀ ਹੈ ਨਾ .... ? ਮੁਸਕੁਰਾਉਂਦੇ ਹੋਏ ਪੁੱਛਿਆ ! ਕੋਈ ਜਵਾਬ ਨਾ ਦਿੱਤਾ, ਉਹ ਚੁੱਪ ਸੀ । ਕੀ ਗੱਲ ਪਿੰਕੀ ਕੋਈ ਜਵਾਬ ਨਹੀਂ ਦਿੱਤਾ, ਹੱਸਦੇ ਹੋਏ ਨੇ ਕਿਹਾ ।
ਐਨੇ ਨੂੰ ਬੇਬੇ ਬਾਪੂ ਵੀ ਆ ਕੇ ਮੰਜੇ ਤੇ ਬੈਠ ਗਏ !
ਹਾਂ ਬਹੁਤ ਹੀ ਸੋਹਣੀ ਹੈ , ਕੀ ਬਹੁਤ ਸੋਹਣੀ ਹੈ ਪੁੱਤਰ ਪਿੰਕੀ ਸਾਨੂੰ ਵੀ ਦੱਸ , ਗੱਲ ਕੱਟਦੇ ਹੋਏ ਬਾਪੂ ਨੇ ਕਿਹਾ ।
ਪਰ ਤੂੰ ਇਹ ਮੁਬਾਇਲ ਫੋਨ ਵਿੱਚ ਕਿਉ ਰੱਖੀ ਹੈ ? ਉਸ ਕੋਲ ਕੋਈ ਜਵਾਬ ਨਹੀਂ ਸੀ । ਐਨੇ ਨੂੰ ਬਾਪੂ ਨੇ ਫਿਰ ਕਿਹਾ, ਕੀ ਰੱਖੀ ਏ ।
ਪੁੱਛੋਂ ਆਪਣੇ ਲਾਡਲੇ ਨੂੰ ?
ਬੇਬੇ ਨੇ ਗਲ ਨਾਲ ਲਾਉਂਦੇ ਪੁਛਿਆ ਕੀ ਹੈ ਪੁੱਤਰ । ਹਾਂ ਦੱਸ ਵੱਡੇ ਵੀਰ ਤੋਂ ਅੱਜ ਛੋਟੀ ਭੈਣ ਪੁੱਛ ਰਹੀ ਹੈ । ਲਾਲੀ ਪਿੰਕੀ ਕੀ ਪੁੱਛਦੀ ਹੈ? ਬੇਬੇ ਮੇਰੇ ਨਾਲ ਇਕ ਕੁੜੀ ਪੜ੍ਹਦੀ ਆ ਉਹਦੀ ਫੋਟੋ ਆ , ਲਿਆ ਭਲਾ ਮੈਨੂੰ ਵੀ ਦਿਖਾ । ਹੱਸਦੇ -ਹੱਸਦੇ ਨੇ ਹੱਥ ਤੇ ਮੁਬਾਇਲ ਰੱਖ ਦਿੱਤਾ, ਹਾਏ ਮੈ ਮਰਜਾ ਕਿੰਨੀ ਸੋਹਣੀ ਆ , ਕਿਹੜੇ ਪਿੰਡ ਦੀ ਹੈ ? ਕਿਉ ਤਾਏ ਰਿਸ਼ਤਾ ਪੱਕਾ ਕਰਨਾ, ਬਾਪੂ ਨੇ ਕਿਹਾ, ਦੇਖੋ ਤਾਂ ਜੀ ਕੁੜੀ ਕਿੰਨੀ ਸੋਹਣੀ ਐ । ਇਸ ਦਾ ਜਵਾਬ ਆਪਣੀ ਧੀ ਪਿੰਕੀ ਮੰਗ ਰਹੀ ਹੈ , ਉਸਨੂੰ ਜਵਾਬ ਦਿਓ ? ਹੁਣ ਮਾਂ ਪੁੱਤ ਕੋਲ ਕੋਈ ਜਵਾਬ ਨਹੀਂ ਸੀ ।
ਵੀਰੇ ਮੈ ਤੇਰੀ ਛੋਟੀ ਭੈਣ ਆ ,'' ਮੇਰੇ ਵੱਲ ਦੇਖ , ਬਾਪੂ ਦੀ ਪੱਗ ਤੇ ਵੀਰੇ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀਆਂ ਭੈਣਾਂ ਹੀ ਹੁੰਦੀਆਂ ਨੇ ।'' ਇਹ ਵੀ ਕਿਸੇ ਬਾਪ ਦੀ ਧੀ ਹੈ ਤੇ ਭਾਈ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀ ਕਿਸੇ ਦੀ ਭੈਣ ਹੈ । ਜਿਸ ਦੀ ਫੋਟੋ ਮੁਬਾਇਲ ਵਿੱਚ ਰੱਖਕੇ ਇੱਜ਼ਤ ਨਿਲਾਮ ਕਰਨ ਤੁਰਿਆ ਐ ।
ਕੱਲ੍ਹ ਨੂੰ ਤੇਰੀ ਛੋਟੀ ਭੈਣ ਇਸ ਤਰ੍ਹਾਂ ਦਾ ਕੋਈ ਗਲਤ ਕਦਮ ਚੱਕਦੀ ਹੈ । ਤੂੰ ਬਰਦਾਸ਼ਤ ਕਰ ਪਾਏਗਾ ? ਨਾਲੇ ਫਿਰ ਤੂੰ ਮੈਨੂੰ ਕੀ ਸਮਝਾਏ ਗਾ । ਐਨੀ ਗੱਲ ਸੁਣਕੇ ਲਾਲ ਪੀਲਾ ਹੁੰਦਾ ਹੋਇਆ ਮਾਰਨ ਲਈ ਆਪਣੀ ਭੈਣ ਵੱਲ ਨੂੰ ਵੱਧ ਰਿਹਾ ਸੀ ।
''ਬਸ ਪੁੱਤਰਾਂ ਬਸ ਮੇਰੀ ਧੀ ਪਿੰਕੀ ਨੇ ਠੀਕ ਹੀ ਕਿਹਾ ਹੈ ।'' ਅਜੇ ਕੋਈ ਗਲਤ ਕਦਮ ਚੱਕਿਆ ਨਹੀਂ , ਉਦਾਹਰਣ ਦਿੱਤੀ ਹੈ, ਜਦ ਤੂੰ ਆਪਣੀ ਭੈਣ ਦੀ ਦਿੱਤੀ ਹੋਈ ਉਦਾਹਰਣ ਬਰਦਾਸ਼ਤ ਨਹੀਂ ਕਰ ਸਕਿਆ । '' ਜਿਹਨਾਂ ਦੀ ਧੀ ਫੋਟੋ ਤੂੰ ਆਪਣੇ ਮੁਬਾਇਲ ਵਿੱਚ ਰੱਖੀ ਐ,ਜਦ ਇਸ ਗੱਲ ਦਾ ਉਹਨਾਂ ਪਤਾ ਲੱਗੂਗਾ,ਫਿਰ ਉਹ ਕਿਵੇਂ ਬਰਦਾਸ਼ਤ ਕਰਨਗੇ ।''
ਬਾਪੂ ਜੀ ਅੱਜ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਜਗ੍ਹਾ ਦਿੱਤਾ ਮੈਨੂੰ ਮੁਆਫ ਕਰ ਦਿਓ। ਮੁਆਫੀ ਮੰਗ ਆਪਣੀ ਭੈਣ ਕੋਲੋ ? ਅੱਜ ਗਲਤੀ ਕਾਰਨ ਕਰਕੇ ਵੱਡੇ ਵੀਰ ਨੂੰ ਆਪਣੀਆਂ ਅੱਖਾਂ ਨੀਵੀਆਂ ਕਰਕੇ ਛੋਟੀ ਭੈਣ ਤੋਂ ਮੁਆਫੀ ਮੰਗਣੀ ਪਈ , ਅਤੇ ਭੈਣ ਨਾਲ ਅੱਗੇ ਵਾਸਤੇ ਇਹੋ ਜਿਹੀ ਕੋਈ ਗਲਤੀ ਨਾ ਕਰਨ ਵਾਆਦਾ ਕੀਤਾ । ਛੋਟੀ ਭੈਣ ਦੀ ਸਿੱਖਿਆ ਤੋਂ ਇੰਝ ਲੱਗ ਰਿਹਾ ਸੀ, '' ਜਿਵੇਂ ਬਾਪੂ ਦੀ ਪੱਗ ਨੂੰ ਦਾਗ ਅਤੇ ਆਪਣੀਆਂ ਸਰਦਾਰੀਆਂ ਗਵਾਉਣਾ ਵਾਲੇ ਅਸੀਂ ਖੁਦ ਆਪ ਹਾਂ, '' ਨਾ ਕੇ ਸਾਡੀਆਂ ਧੀਆਂ ਭੈਣਾਂ ਅਤੇ ਪਤਨੀਆਂ ਹਨ ।'' ( ਸੋਚ ਆਪੋ ਆਪਣੀ )
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ,
ਕਵਿਤਾ : ਦੇਸ਼ - ਹਾਕਮ ਸਿੰਘ ਮੀਤ ਬੌਂਦਲੀ
ਜਿਸ ਦਿਨ ਤੇਰੀ ਭੋਲੀ ਮਾਂ ਨੇ ,
ਤੈਨੂੰ ਇਹ ਸੂਰਜ ਦੀ ਲਾਲੀ
ਦਿਖਾਈ , ਪਹਿਲਾ ਰੋਇਆ ਫਿਰ
ਹੱਸਿਆ ਸੀ ।
ਤੂੰ ਮਾਂ ਦੀਆਂ ਸਾਰੀਆਂ ਲੋਰੀਆਂ
ਸਮਝ ਦਾ ਸੀ , ਤੂੰ ਨਾ ਬੋਲਾ ਨਾ
ਬੇ-ਖਬਰ ਸੀ ।
ਪਤਾ ਨੀ ਮਾਂ ਵਾਲੀ ਪੜ੍ਹਾਈ
ਛੱਡ ਕੇ , ਇਹ ਜ਼ਾਲਮ ਲੋਕਾਂ
ਦੀ ਪੜ੍ਹਾਈ ਕਿੱਥੋਂ ਪੜ੍ਹੀ ਹੈ ।
ਤੂੰ ਕਦੇ ਸੱਥ ਵਿੱਚ ਖੜਕੇ
ਜਿਹੜੇ ਮਾਸੂਮ ਗਰੀਬਾਂ ਵਾਰੇ
ਬੋਲਦਾ ਸੀ ।
ਇਹ ਖੂਨ ਪੀਣੀਆ ਜੋਕਾਂ ਵਾਰੇ
ਤੂੰ ਸਹੁੰ ਖਾਦੀ ਸੀ, ਅੱਜ ਖੁਦ
ਫਰੰਗੀ ਬਣ ਗਿਆ ।
ਯਾਦ ਕਰ ਉਹ ਇਨਕਲਾਬੀ
ਯੋਧਿਆਂ ਕ੍ਰਾਂਤੀਕਾਰੀਆ ਨੂੰ ,
ਜਿਹੜੇ ਸ਼ਹੀਦਾਂ ਦਾ ਡੁੱਲ੍ਹਿਆ
ਖੂਨ ਤੇਰੀਆਂ ਰਗਾਂ ਵਿੱਚ ਹੀ
ਨਹੀਂ , ਤੇਰੇ ਖੂਨ ਦੇ ਕਣ-ਕਣ
ਵਿੱਚ ਬੋਲਦਾ ਸੀ ।
ਜਿਸ ਦਿਨ ਤੂੰ ਇਸ ਭੋਲੀ ਮਾਂ
ਦਾ ਚੁੰਗਿਆ ਦੁੱਧ ਭਲਾ ਦਿੱਤਾ
ਸੀ ।
ਇਕ ਮਾਂ ਆਪਣੇ ਬਣੇ ਫਰੰਗੀ
ਪੁੱਤ ਨੂੰ , ਮਾਂ ਕਹਿਣ ਤੋ ਇਨਕਾਰ
ਕਰਕੇ , ਆਪਣੇ ਪਿੰਡ ਦੀ ਜੂਹ ਚੋਂ
ਸਦਾ ਲਈ ਬੇ-ਦਾਖਲ ਕਰ ਦਿੱਤਾ
ਸੀ ।
ਪਰ ਜਿਹੜੀਆਂ ਸੱਥਾਂ ਵਿੱਚ ਖੜ
ਕੇ , ਤੂੰ ਬੋਲਦਾ ਰਿਹਾ ਉਹ ਆਵਾਜ਼
ਮੇਰੇ ਖੂਨ ਦੀ , ਖੁਸ਼ਬੋ ਦੇਸ਼ ਦੀ ਮਿੱਟੀ
ਵਰਗੀ ਨਹੀਂ ਸੀ ।
ਤੂੰ ਦੇਸ਼ ਧਰੋਹੀਆਂ ਦੇ ਪਿੱਛੇ ਲੱਗਕੇ ,
ਆਪਣੇ ਹੀ ਦੇਸ ਦੀ ਮਿੱਟੀ ਦੇ
ਖਿਲਾਫ ਬੋਲ ਕੇ , ਮਾਂ ਦੇ ਪੀਤੇ
ਹੋਏ ਦੁੱਧ ਨੂੰ ਪਾਣੀ ਵਾਂਗ ਹੀ
ਸਮਝਾ ਦਾ ਰਿਹਾ ।
ਆਪਣੇ ਘਰ ਨੂੰ ਅੱਗ ਲੱਗਦੀ
ਦੇਖਣ ਲਈ , ਫਰੰਗੀ ਲੀਡਰਾਂ
ਅੱਗੇ ਨੱਕ ਰਗੜ ਦਾ ਰਿਹਾ ।
ਤੂੰ ਜਿਸ ਦਿਨ ਤੂੰ ਆਪਣੇ ਦੇਸ਼
ਦੀ ਜ਼ਮੀਨ , ਕ੍ਰਾਂਤੀ ਕਾਰੀਆ ਦੇ
ਖੂਨ ਨਾਲ ਸਿੰਜੀ ਹੋਈ ਭੁੱਲ
ਗਿਆ ਸੀ ।
ਮੈ ਤੈਨੂੰ ਉਸੇ ਦਿਨ ਪੁੱਤ ਕਹਿਣ
ਤੋਂ ਇਨਕਾਰ ਕੀਤਾ , ਕਿਉਂਕਿ
ਹਾਕਮ ਮੀਤ ਵਰਗੇ ਫਰੰਗੀ ਦੀ
ਮਾਂ ਕਹਾਉਣਾ , ਹੱਸਦੇ ਵੱਸਦੇ ਦੇਸ਼
ਨੂੰ ਜਲਾ ਦੇ ਬਰਾਬਰ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
' ਅਸਮਾਨ ਚ ਮਡਰਾਉਂਦੀ ਚਾਈਨਾ ਡੋਰ ' - ਹਾਕਮ ਸਿੰਘ ਮੀਤ ਬੌਂਦਲੀ
ਪਾਬੰਦੀ ਦੇ ਬਾਵਜੂਦ ਵੀ ਅਸਮਾਨ ਚ ਮਡਰਾਉਂਦੀ ਨਜ਼ਰ ਆ ਰਹੀ ਹੈ । ਸਭ ਨੂੰ ਪਤਾ ਹੈ ਕਿ ਚਾਈਨਾ ਡੋਰ ਇਕ ਜਾਨਲੇਵਾ ਡੋਰ ਹੈ । ਫਿਰ ਵੀ ਇਸ ਡੋਰ ਨੂੰ ਬੜੀ ਅਸਾਨੀ ਨਾਲ ਅਸਮਾਨ ਵਿੱਚ ਮਡਰਾਉਂਦਿਆ ਦੇਖਿਆ ਜਾ ਸਕਦਾ ਹੈ । ਪਾਬੰਦੀ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਰਤੋਂ ਪਤੰਗਬਾਜ਼ੀ ਵਿੱਚ ਕੀਤੀ ਜਾ ਰਹੀ ਹੈ । ਇੱਥੇ ਇਹ ਪਤਾ ਨਹੀਂ ਚੱਲ ਰਿਹਾ ਕਿ ਕਾਨੂੰਨ ਢਿੱਲਾ ਹੈ ਜਾ ਫਿਰ ਲੋਕ ਕਾਨੂੰਨ ਦੀ ਨਾ ਪਰਵਾਹ ਕਰਦੇ ਹੋਏ ਆਪਣੀ ਮਨਮਾਨੀ ਨਾਲ ਪਤੰਗਬਾਜ਼ੀ ਵਿੱਚ ਕਿਸੇ ਵੀ ਡਰ ਭੈਹ ਤੋਂ ਅਸਾਨੀ ਨਾਲ ਡੋਰ ਵਰਤ ਰਹੇ ਨੇ । ਕਾਨੂੰਨ ਦੀ ਲਾਪਰਵਾਹੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਲੋੜ ਹੈ ।ਸਭ ਪਤਾ ਹੈ ਕਿ ਚਾਈਨਾ ਡੋਰ ਮੌਤ ਦਾ ਘਰ ਹੈ । ਕਦੇ ਵੀ ਰਾਹਗੀਰ ਸਾਈਕਲ ਜਾਂ ਮੋਟਰਸਾਈਕਲ ਸਕੂਟਰ ਆਦਿਅ ਆਪਣੇ ਪ੍ਰੀਵਾਰ ਲਈ ਰੋਜੀ ਰੋਟੀ ਕਮਾਉਣ ਜਾਂਦਿਆ ਅਸਮਾਨ ਵਿਚ ਮਡਰਾਉਂਦੀ ਚਾਈਨਾ ਡੋਰ ਟੁੱਟ ਕੇ ਗੱਲ ਫਸ ਜਾਂਦੀ ਅਤੇ ਗਲਾ ਵੱਡਕੇ ਸਦਾ ਦੀ ਨੀਂਦ ਸਵਾਹ ਦਿੰਦੀ । ਵੱਸਦੇ ਘਰਾਂ ਵਿੱਚ ਸਦਾ ਲਈ ਹਨੇਰੇ ਪੈ ਜਾਂਦਾ । ਜਦੋਂ ਕਿਸੇ ਅਸਮਾਨ ਵਿੱਚ ਉੱਡਦੇ ਪਰਿੰਦਿਆਂ ਦੇ ਪੰਖਾਂ ਵਿੱਚ ਫਸ ਜਾਂਦੀ । ਉਸਦੀ ਆਪਣੇ ਬੱਚਿਆਂ ਲਈ ਭਰੀ ਉਡਾਣ ਵਿੱਚ ਜਿੰਦਗੀ ਖੋਹ ਲੈਂਦੀ ਹੈ । ਕਈ ਦਫਾ ਬੇ ਸੋਜੀ ਬੱਚੇ ਮੂੰਹ ਵਿੱਚ ਪਾ ਲੈਂਦੇ ਡੋਰ ਖਿੱਚੇ ਤੇ ਮੂੰਹ ਨੂੰ ਕੱਟ ਦਿੰਦੀ ਜਾ ਫਿਰ ਕੋਈ ਅੰਗ ਕੱਟੇ ਜਾਂਦੇ ਉਹ ਮਾਸੂਮ ਬੱਚੇ ਬੇ ਕਸੂਰ ਅਪਾਹਜ ਬਣਕੇ ਜਿੰਦਗੀ ਨਾਲ ਸੰਘਰਸ਼ ਕਰਨ ਯੋਗੇ ਰਹਿ ਜਾਂਦੇ । ਜਿਵੇਂ ਬਸੰਤ ਰੁੱਤ ਆਉਂਦੀ ਅਤੇ ਸਕੂਲ ਵਾਲੇ ਬੱਚੇ ਬਹੁਤ ਹੀ ਮਸਤੀ ਨਾਲਲ ਪਤੰਗਬਾਜ਼ੀ ਕਰਦੇ ਕਈ ਆਪ ਹੀ ਚਾਈਨਾ ਡੋਰ ਦਾ ਸ਼ਿਕਾਰ ਹੋ ਜਾਂਦੇ ਆਪਣੇ ਮਾਪਿਆਂ ਲਈ ਸਦਾ ਲਈ ਹਨੇਰਾ ਛੱਡ ਜਾਂਦੇ । ਜਦੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰ ਦੀ ਇਕ ਆਮ ਦੀ ਜਿੰਦਗੀ ਤਵਾਅ ਕਰ ਦਿੰਦੀ , ਸਦਾ ਲਈ ਉਹਨਾਂ ਦੇ ਮਨ ਵਿੱਚ ਡਰ ਬਣਕੇ ਘਰ ਪੈਂਦਾ ਕਰ ਲੈਂਦੀ। ਪਰ ਸਾਡੇ ਕੁਝ ਪਤੰਗ ਅਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਕੁਝ ਮੁਨਾਫਾ ਖੱਟਣ ਲਈ ਕਾਨੂੰਨ ਦੀ ਪਰਵਾਹ ਨਹੀ ਕਰਦੇ ਪਾਬੰਦੀ ਦੇ ਬਾਵਜੂਦ ਵੀ ਹਰ ਸਾਲ ਕਰੋੜਾਂ ਰੁਪਏ ਦੀ ਜਾਨਲੇਵਾ ਚਾਈਨਾ ਡੋਰ ਇਕ ਖੁੱਲ੍ਹੇ ਅਸਮਾਨ ਥੱਲੇ ਅਸਾਨੀ ਵਿਕਦੀ ਹੈ । ਇਥੇ ਵਰਣਨ ਯੋਗ ਹੈ ਕਿ ਪ੍ਰਸ਼ਾਸ਼ਨ ਆਪਣਾ ਕੰਮ ਪੂਰਾ ਕਰਦਾ ਹੋਇਆ ਵੀ ਇਕ ਗੈਰ ਹਾਜਰ ਦਿਖਾਈ ਦੇ ਰਿਹਾ ਹੈ ।ਕਿਉਂਕਿ ਪਤੰਗਬਾਜ਼ੀ ਦੇ ਮੁਕਾਬਲੇ ਵਿਚ ਇਕ ਦੂਸਰੇ ਦਾ ਪਤੰਗ ਕੱਟਣ ਲਈ ਮੌਤ ਦਾ ਘਰ ਬਣਾਈ ਗਈ ਚਾਈਨਾ ਡੋਰ ਕਾਨੂੰਨ ਤੋ ਬਹਾਰ ਹੋਕੇ ਖਰੀਦ ਦੇ ਅਤੇ ਵਰਤ ਦੇ ਨਜ਼ਰ ਆਉਂਦੇ ਹਨ । ਜੇ ਦੇਖਿਆ ਜਾਵੇ ਬਸੰਤ ਪੰਚਮੀ ਦੇ ਤਿਉਹਾਰ ਤੇ ਪਿੰਡਾਂ ਨਾਲੋਂ ਸ਼ਹਿਰਾਂ ਵਿੱਚ ਜਿਆਦਾ ਪਤੰਗਬਾਜ਼ੀ ਦਾ ਉਤਸ਼ਾਹਿਤ ਜਿਆਦਾ ਹੁੰਦਾ ਹੈ ਅਤੇ ਸ਼ਹਿਰਾਂ ਵਿੱਚ ਹੀ ਚਾਈਨਾ ਡੋਰ ਦੀਆਂ ਜਿਆਦਾ ਘਟਨਾਵਾਂ ਵਾਪਰਦੀਆਂ ਹਨ । ਸਾਡੇ ਸ਼ਹਿਰੀ ਪ੍ਰਸ਼ਾਸ਼ਨ ਨੂੰ ਹਰ ਮਹੱਲੇ ਵਿੱਚ ਨਿਗਰਾਨੀ ਰੱਖਣੀ ਚਾਹੀਦੀ ਹੈ । ਚਾਈਨਾ ਡੋਰ ਦੀ ਵਰਤੋਂ ਕਰਦੇ ਸਮੇਂ ਫੜੇ ਜਾਣ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਤਾਂ ਜੋ ਪਿਛਲੇ ਸਾਲਾਂ ਦੀ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਈ ਥਾਵਾਂ ਤੇ ਨਾ ਸਹਾਰਣ ਯੋਗੀਆਂ ਘਟਨਾਵਾਂ ਬਹੁਤ ਸਾਰੇ ਭਿਆਨਕ ਹਾਦਸੇ ਵਾਪਰੇ ਨੇ ਉੱਥੇ ਚਾਈਨਾ ਡੋਰ ਨੂੰ ਪੰਛੀਆਂ ਦੀ ਕਾਤਲ ਵੀ ਕਿਹਾ ਜਾ ਸਕਦਾ । ਕਾਨੂੰਨ ਦੀ ਸਖਤ ਕਾਰਵਾਈ ਕਰਕੇ ਕਈ ਅਣਜਾਣ ਪੁਣੇ ਵਿੱਚ ਬੁੱਝ ਰਹੇ ਘਰਦੇ ਚਿਰਾਗਾਂ ਨੂੰ ਬਚਾਇਆ ਜਾ ਸਕਦਾ ਹੈ । ਦੋ ਦਿਨ ਪਹਿਲਾ ਦੀ ਖਬਰ ਹੈ ਇਕ ਏਅਰਫੋਰਸ ਦਾ ਫੌਜੀ ਜਵਾਨ ਛੁੱਟੀ ਆਇਆ ਸੀ ਆਪਣੇ ਸਕੂਟਰ ਤੇ ਜਾ ਰਿਹਾ ਸੀ ਉਸ ਦੇ ਗਲ ਵਿੱਚ ਚਾਈਨਾ ਡੋਰ ਫਸ ਗਈ ਉਸਦਾ ਗਲਾ ਵੱਡਿਆਂ ਤੇ ਆਪਣੇ ਹਸਦੇ ਵਸਦੇ ਪ੍ਰੀਵਾਰ ਨੂੰ ਸਦਾ ਲਈ ਵਿਛੋੜਾ ਦੇ ਗਿਆ । ਸਾਡੇ ਪ੍ਰਸ਼ਾਸ਼ਨ ਨੂੰ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦਿਆਂ ਲੋਕਾਂ ਵਿਰੁੱਧ ਅਤੇ ਚਾਈਨਾ ਡੋਰ ਵੇਚ ਰਹੇ ਦੁਕਾਨਦਾਰਾਂ ਵਿਰੁੱਧ ਸਖਤਾਈ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾ ਜੋ ਇਸ ਭਿਆਨਕ ਹਾਦਸਿਆਂ ਨੂੰ ਰੋਕਿਆ ਜਾ ਸਕੇ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
17 Jan. 2019
ਮਿੰਨੀ ਕਹਾਣੀ ' ਛੋਟੀ ਭੈਣ ਦੀ ਸਿੱਖਿਆ ' - ਹਾਕਮ ਸਿੰਘ ਮੀਤ ਬੌਂਦਲੀ
ਲਾਲੀ ਇੱਕ ਹੋਣਹਾਰ ਤੇ ਮਿੱਠੇ ਸੁਭਾਅ ਵਾਲਾ ਮੁੰਡਾ ਸੀ , ਜੋ ਮਾਲਵਾ ਕਾਲਜ ਬੌਂਦਲੀ ਬੀ ਏ ਦੀ ਕਲਾਸ ਵਿੱਚ ਪੜ੍ਹਦਾ ਸੀ । ਉਸਦੀ ਛੋਟੀ ਭੈਣ ਪਿੰਕੀ ਪਿੰਡ ਦੇ ਹਾਈ ਸਕੂਲ ਪੜ੍ਹਦੀ ਸੀ । ਅੱਜ ਲਾਲੀ ਕਾਲਜ ਤੋਂ ਜਲਦੀ ਘਰ ਆ ਗਿਆ ਸੀ । ਦੋਹਨੇ ਭੈਣ ਭਾਈ ਇਕ ਮੰਜੇ ਉੱਪਰ ਬੈਠੇ ਆਪਸ ਵਿੱਚ ਮਖੌਲ ਕਰ ਰਹੇ ਸਨ । ਲਾਲੀ ਦੇ ਹੱਥ ਵਿੱਚ ਫੜਿਆ ਮੁਬਾਇਲ ਫੋਨ ਪਿੰਕੀ ਖੋਹਕੇ ਭੱਜ ਗਈ, ਅਤੇ ਫੋਟੋਆਂ ਦੇਖਣੀਆਂ ਸੁਰੂ ਕਰ ਦਿੱਤੀ । ਬਹੁਤ ਮਿੰਨਤਾਂ ਤਰਲੇ ਕਾਰਨ ਤੇ ਵੀ ਨਾ ਦਿੱਤਾ ।
ਪਹਿਲਾ ਮੈਨੂੰ ਦੱਸ ਇਹ ਸੋਹਣੀ ਸੁਨੱਖੀ ਫੋਟੋ ਕਿਹੜੀ ਕੁੜੀ ਦੀ ਹੈ । ਵੀਰ ਜੀ ਇਹ ਕੌਣ ਹੈ ....... ?
ਕੁੜੀ ਦੀ ਫੋਟੋ ਦਿਖਾਉਂਦੀ ਹੋਈ ਪਿੰਕੀ ਨੇ ਆਪਣੇ ਵੀਰ ਨੂੰ ਪੁੱਛਿਆ ।
ਇਹ ਹੋਣ ਵਾਲੀ ਤੇਰੀ ਭਾਬੀ ਪਾਲੀ ਹੈ , ਮੇਰੇ ਨਲ ਪੜ੍ਹਦੀ ਹੈ । ਸੋਹਣੀ ਲੱਗਦੀ ਹੈ ਨਾ .... ? ਮੁਸਕੁਰਾਉਂਦੇ ਹੋਏ ਪੁੱਛਿਆ ! ਕੋਈ ਜਵਾਬ ਨਾ ਦਿੱਤਾ, ਉਹ ਚੁੱਪ ਸੀ । ਕੀ ਗੱਲ ਪਿੰਕੀ ਕੋਈ ਜਵਾਬ ਨਹੀਂ ਦਿੱਤਾ, ਹੱਸਦੇ ਹੋਏ ਨੇ ਕਿਹਾ ।
ਐਨੇ ਨੂੰ ਬੇਬੇ ਬਾਪੂ ਵੀ ਆ ਕੇ ਮੰਜੇ ਤੇ ਬੈਠ ਗਏ !
ਹਾਂ ਬਹੁਤ ਹੀ ਸੋਹਣੀ ਹੈ , ਕੀ ਬਹੁਤ ਸੋਹਣੀ ਹੈ ਪੁੱਤਰ ਪਿੰਕੀ ਸਾਨੂੰ ਵੀ ਦੱਸ , ਗੱਲ ਕੱਟਦੇ ਹੋਏ ਬਾਪੂ ਨੇ ਕਿਹਾ ।
ਪਰ ਤੂੰ ਇਹ ਮੁਬਾਇਲ ਫੋਨ ਵਿੱਚ ਕਿਉ ਰੱਖੀ ਹੈ ? ਉਸ ਕੋਲ ਕੋਈ ਜਵਾਬ ਨਹੀਂ ਸੀ । ਐਨੇ ਨੂੰ ਬਾਪੂ ਨੇ ਫਿਰ ਕਿਹਾ, ਕੀ ਰੱਖੀ ਏ ।
ਪੁੱਛੋਂ ਆਪਣੇ ਲਾਡਲੇ ਨੂੰ ?
ਬੇਬੇ ਨੇ ਗਲ ਨਾਲ ਲਾਉਂਦੇ ਪੁਛਿਆ ਕੀ ਹੈ ਪੁੱਤਰ । ਹਾਂ ਦੱਸ ਵੱਡੇ ਵੀਰ ਤੋਂ ਅੱਜ ਛੋਟੀ ਭੈਣ ਪੁੱਛ ਰਹੀ ਹੈ । ਲਾਲੀ ਪਿੰਕੀ ਕੀ ਪੁੱਛਦੀ ਹੈ? ਬੇਬੇ ਮੇਰੇ ਨਾਲ ਇਕ ਕੁੜੀ ਪੜ੍ਹਦੀ ਆ ਉਹਦੀ ਫੋਟੋ ਆ , ਲਿਆ ਭਲਾ ਮੈਨੂੰ ਵੀ ਦਿਖਾ । ਹੱਸਦੇ -ਹੱਸਦੇ ਨੇ ਹੱਥ ਤੇ ਮੁਬਾਇਲ ਰੱਖ ਦਿੱਤਾ, ਹਾਏ ਮੈ ਮਰਜਾ ਕਿੰਨੀ ਸੋਹਣੀ ਆ , ਕਿਹੜੇ ਪਿੰਡ ਦੀ ਹੈ ? ਕਿਉ ਤਾਏ ਰਿਸ਼ਤਾ ਪੱਕਾ ਕਰਨਾ, ਬਾਪੂ ਨੇ ਕਿਹਾ, ਦੇਖੋ ਤਾਂ ਜੀ ਕੁੜੀ ਕਿੰਨੀ ਸੋਹਣੀ ਐ । ਇਸ ਦਾ ਜਵਾਬ ਆਪਣੀ ਧੀ ਪਿੰਕੀ ਮੰਗ ਰਹੀ ਹੈ , ਉਸਨੂੰ ਜਵਾਬ ਦਿਓ ? ਹੁਣ ਮਾਂ ਪੁੱਤ ਕੋਲ ਕੋਈ ਜਵਾਬ ਨਹੀਂ ਸੀ ।
ਵੀਰੇ ਮੈ ਤੇਰੀ ਛੋਟੀ ਭੈਣ ਆ ,'' ਮੇਰੇ ਵੱਲ ਦੇਖ , ਬਾਪੂ ਦੀ ਪੱਗ ਤੇ ਵੀਰੇ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀਆਂ ਭੈਣਾਂ ਹੀ ਹੁੰਦੀਆਂ ਨੇ ।'' ਇਹ ਵੀ ਕਿਸੇ ਬਾਪ ਦੀ ਧੀ ਹੈ ਤੇ ਭਾਈ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀ ਕਿਸੇ ਦੀ ਭੈਣ ਹੈ । ਜਿਸ ਦੀ ਫੋਟੋ ਮੁਬਾਇਲ ਵਿੱਚ ਰੱਖਕੇ ਇੱਜ਼ਤ ਨਿਲਾਮ ਕਰਨ ਤੁਰਿਆ ਐ ।
ਕੱਲ੍ਹ ਨੂੰ ਤੇਰੀ ਛੋਟੀ ਭੈਣ ਇਸ ਤਰ੍ਹਾਂ ਦਾ ਕੋਈ ਗਲਤ ਕਦਮ ਚੱਕਦੀ ਹੈ । ਤੂੰ ਬਰਦਾਸ਼ਤ ਕਰ ਪਾਏਗਾ ? ਨਾਲੇ ਫਿਰ ਤੂੰ ਮੈਨੂੰ ਕੀ ਸਮਝਾਏ ਗਾ । ਐਨੀ ਗੱਲ ਸੁਣਕੇ ਲਾਲ ਪੀਲਾ ਹੁੰਦਾ ਹੋਇਆ ਮਾਰਨ ਲਈ ਆਪਣੀ ਭੈਣ ਵੱਲ ਨੂੰ ਵੱਧ ਰਿਹਾ ਸੀ ।
''ਬਸ ਪੁੱਤਰਾਂ ਬਸ ਮੇਰੀ ਧੀ ਪਿੰਕੀ ਨੇ ਠੀਕ ਹੀ ਕਿਹਾ ਹੈ ।'' ਅਜੇ ਕੋਈ ਗਲਤ ਕਦਮ ਚੱਕਿਆ ਨਹੀਂ , ਉਦਾਹਰਣ ਦਿੱਤੀ ਹੈ, ਜਦ ਤੂੰ ਆਪਣੀ ਭੈਣ ਦੀ ਦਿੱਤੀ ਹੋਈ ਉਦਾਹਰਣ ਬਰਦਾਸ਼ਤ ਨਹੀਂ ਕਰ ਸਕਿਆ । '' ਜਿਹਨਾਂ ਦੀ ਧੀ ਫੋਟੋ ਤੂੰ ਆਪਣੇ ਮੁਬਾਇਲ ਵਿੱਚ ਰੱਖੀ ਐ,ਜਦ ਇਸ ਗੱਲ ਦਾ ਉਹਨਾਂ ਪਤਾ ਲੱਗੂਗਾ,ਫਿਰ ਉਹ ਕਿਵੇਂ ਬਰਦਾਸ਼ਤ ਕਰਨਗੇ ।''
ਬਾਪੂ ਜੀ ਅੱਜ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਜਗ੍ਹਾ ਦਿੱਤਾ ਮੈਨੂੰ ਮੁਆਫ ਕਰ ਦਿਓ। ਮੁਆਫੀ ਮੰਗ ਆਪਣੀ ਭੈਣ ਕੋਲੋ ? ਅੱਜ ਗਲਤੀ ਕਾਰਨ ਕਰਕੇ ਵੱਡੇ ਵੀਰ ਨੂੰ ਆਪਣੀਆਂ ਅੱਖਾਂ ਨੀਵੀਆਂ ਕਰਕੇ ਛੋਟੀ ਭੈਣ ਤੋਂ ਮੁਆਫੀ ਮੰਗਣੀ ਪਈ , ਅਤੇ ਭੈਣ ਨਾਲ ਅੱਗੇ ਵਾਸਤੇ ਇਹੋ ਜਿਹੀ ਕੋਈ ਗਲਤੀ ਨਾ ਕਰਨ ਵਾਆਦਾ ਕੀਤਾ । ਛੋਟੀ ਭੈਣ ਦੀ ਸਿੱਖਿਆ ਤੋਂ ਇੰਝ ਲੱਗ ਰਿਹਾ ਸੀ, '' ਜਿਵੇਂ ਬਾਪੂ ਦੀ ਪੱਗ ਨੂੰ ਦਾਗ ਅਤੇ ਆਪਣੀਆਂ ਸਰਦਾਰੀਆਂ ਗਵਾਉਣਾ ਵਾਲੇ ਅਸੀਂ ਖੁਦ ਆਪ ਹਾਂ, '' ਨਾ ਕੇ ਸਾਡੀਆਂ ਧੀਆਂ ਭੈਣਾਂ ਅਤੇ ਪਤਨੀਆਂ ਹਨ ।'' ( ਸੋਚ ਆਪੋ ਆਪਣੀ )
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ,
15 Jan. 2019
ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ - ਹਾਕਮ ਸਿੰਘ ਮੀਤ ਬੌਂਦਲੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ । ਪਹਿਲੇ ਬਾਬਾ ਅਜੀਤ ਸਿੰਘ ਜੀ ਜਿੰਨਾ ਦਾ ਜਨਮ ਸੰਨ1686 ਵਿੱਚ ਹੋਇਆ, ਬਾਬਾ ਜੁਝਾਰ ਸਿੰਘ ਜੀ ਦਾ ਜਨਮ ਸੰਨ 1690 ਵਿੱਚ ਦੋਹਾਂ ਦਾ ਜਨਮ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ । ਅਤੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਸੰਨ 1696 ਵਿੱਚ ਅਤੇ ਬਾਬਾ ਫਤਹਿ ਸਿੰਘ ਜੀ ਦਾ ਜਨਮ ਸੰਨ1698 ਵਿੱਚ ਅਨੰਦਪੁਰ ਵਿਖੇ ਹੋਇਆ । ਸ਼੍ਰੀ ਗੁਰੂ ਦਸਮੇਸ਼ ਪਿਤਾ ਜੀ ਨੇ ਵੀਂਹ ਅਤੇ ਇੱਕੀ ਦਸੰਬਰ ਸੰਨ 1704 ਦੀ ਰਾਤ ਨੂੰ ਅਨੰਦਪੁਰ ਦਾ ਕਿਲਾ ਛੱਡ ਦਿੱਤਾ । ਹਾਕਮਾਂ ਨੇ ਗਊਆਂ ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ ਵਾਅਦੇ ਭੁੱਲਾਕੇ ਪਿੱਛੋਂ ਭਿਅੰਕਰ ਹਮਲਾ ਬੋਲ ਦਿੱਤਾ । ਉਸ ਵਕਤ ਸਰਸਾ ਨਦੀ ਵਿਚ ਪਾਣੀ ਦਾ ਹੜ ਆਇਆ ਹੋਇਆ ਸੀ । ਸਰਸਾ ਨਦੀ ਦੇ ਕੰਢੇ ਤੇ ਜੰਗ ਹੋਈ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ ਵਿੱਚ ਵੰਡਿਆ । ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਭਾਈ ਊਦੇ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ, ਘਮਾਸਾਨ ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ ।ਇੱਥੇ ਦਸਵੇਂ ਪਾਤਸ਼ਾਹ ਜੀ ਦਾ ਪ੍ਰੀਵਾਰ ਵੀ ਤਿੰਨ ਹਿਸਿਆਂ ਚ ਵੰਡਿਆ ਗਿਆ ਅਤੇ ਸਾਥੀ ਵੀ ਵਿਛੜ ਗਏ । ਉਸ ਯਾਦ ਵਿੱਚ ਇੱਥੇ ਗੁਰਦੁਆਰਾ '' ਪ੍ਰੀਵਾਰ ਵਿਛੋੜਾ '' ਬਣਿਆਂ ਹੋਇਆ ਹੈ । ਸ਼੍ਰੀ ਦਸਮੇਸ਼ ਪਿਤਾ ਜੀ ਨਾਲੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ ( ਜੀਤੋ ਜੀ ) ਭਾਈ ਸਿੰਘ ਨਾਲ ਦਿੱਲੀ ਨੂੰ ਚਲੇ ਗਏ । ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ , ਸਰਸਾ ਨਦੀ ਦੇ ਕੰਡੇ ਚਲਦੇ ਚਲਦੇ ਮੋਰਿੰਡੇ ਆ ਗਏ । ਉੱਥੇ ਇਹਨਾਂ ਦੀ ਮੁਲਾਕਾਤ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਹੋਈ, ਉਹ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ, ਜੋ ਉੱਥੋਂ ਵੀਂਹ ਕੁ ਮੀਲ ਦੀ ਦੂਰੀ ਤੇ ਪੈਂਦਾ ਸੀ । ਅਨੰਦਪੁਰ ਤੋਂ ਚਲਣ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਡੇਢ ਕੁ ਹਜਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ 'ਚ ਰੁੜ੍ਹ ਜਾਣ ਕਾਰਣ ਵਿੱਛੜ ਗਏ । ਸਰਸਾ ਨਦੀ ਪਾਰ ਕਰਦੇ ਸਮੇਂ ਦਸਵੇਂ ਗੁਰੂ ਨਾਲ ਚਾਲੀ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ । ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ , ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ । ਪਰ ਦਿਲ ਦਾ ਕਾਲਾ ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ । ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ । ਦਿਨ ਚੜ੍ਹਦੇ ਹੀ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਵਜ਼ੀਦੇ ਦੀ ਕਚਹਿਰੀ ਚ ਪੇਸ਼ ਕੀਤਾ ਗਿਆ । ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿੰਨਾਂ ਨੂੰ ਸਾਰੀ ਰਾਤ ਠੰਡੇ ਬੁਰਜ 'ਚ ਭੁੱਖੇ - ਤਿਹਾਏ ਰੱਖਿਆ ਗਿਆ । ਭਾਈ ਮੋਤੀ ਰਾਮ ਨੇ ਆਪਣੇ ਪ੍ਰੀਵਾਰ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਤੱਕ ਦੁੱਧ ਪਹੁੰਚਾਇਆ । ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਕੇ ਇਸਲਾਮ ਕਬੂਲ ਕਰਾਉਣ ਲਈ ਅਨੇਕਾਂ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ । ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਸੀਜਿਆ ਵੇਖ ਕਾਜ਼ੀ ਨੇ ਵੀ ਕਿਹਾ ਕਿ ਇਸਲਾਮ ਬੱਚਿਆਂ ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਹਨਾਂ ਨੂੰ '' ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ '' ਦਸਦਿਆਂ ਸਖਤ ਸਜ਼ਾ ਦੇਣ ਦੀ ਗੱਲ ਕਹੀ ਅਤੇ ਅਖੀਰ ਫਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ । ਦੀਵਾਰ ਦੇ ਢਹਿ ਜਾਣ ਤੇ ਉਹਨਾਂ ਦੇ ਸੀਸ ਤਲਵਾਰ ਨਾਲ ਧੱੜਾਂ ਤੋਂ ਅਲੱਗ ਕਰ ਦਿੱਤੇ ।
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਨੇ ਉੱਠ ਕੇ ' ਹਾ ' ਦਾ ਨਾਹਰਾ ਮਾਰਿਆ । ਸ਼ਹਾਦਤ ਤੋਂ ਬਾਆਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨਾ ਕਰ ਦਿੱਤਾ ਤਾਂ ਨਵਾਬ ਟੋਡਰਮੱਲ ਨੇ ਜ਼ਮੀਨ ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ । ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉੱਥੇ ਅੱਜ '' ਗੁਰਦੁਆਰਾ ਜੋਤੀ ਸਰੂਪ '' ਮੌਜੂਦ ਹੈ।
ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਠੰਢੇ ਬੁਰਜ਼ ਅੰਦਰ ਅਕਾਲ ਚਲਾਣਾ ਕਰ ਗਏ । ਆਓ ਇੰਨਾ ਮਹਾਨ ਸ਼ਹਾਦਤਾਂ ਨੂੰ ਸ਼ਰਧਾ ਦੇ ਫੁੱਲ ਤੇ ਸਤਿਕਾਰ ਭੇਟ ਕਰਦਿਆਂ ਦਾਸ ਦੀ ਹੱਥ ਬੰਨਕੇ ਬੇਨਤੀ ਹੈ ਕਿ ਸਾਹਿਬਜ਼ਾਦਿਆਂ ਨੇ ਜਿਸ ਦਲੇਰੀ ਨਾਲ ਭੈਅ ਤੋਂ ਰਹਿਤ ਹੋਕੇ ਸ਼ਹਾਦਤ ਪ੍ਰਾਪਤ ਕੀਤੀ । ਉਹ ਸਾਡੇ ਲਈ ਤੇ ਨੌਜਵਾਨਾਂ ਤੇ ਬੱਚਿਆਂ ਲਈ ਆਪਣੇ ਸਿੱਖ ਧਰਮ ਦੀ ਚੜ੍ਹਦੀ ਕਲਾ ਰੱਖਣ ਵਾਸਤੇ ਹਰ ਹਲਾਤਾਂ ਵਿੱਚ ਆਪਣੇ ਧਰਮ ਵਿੱਚ ਰਹਿਣ ਦੀ ਵਿਸ਼ੇਸ਼ ਸਿੱਖਿਆ ਦਾ ਸੋਮਾ ਹੈ ।।
ਕਿਸੇ ਮੇਰੇ ਵੀਰ ਨੇ ਬਹੁਤ ਵਧੀਆ ਲਿਖਿਆ '' ਜਦੋਂ ਚਰਬੀ ਢਲੇ ਸ਼ਹੀਦਾਂ ਦੀ , '' ਆਸਾਂ ਦੇ ਦੀਵੇ ਜਗ ਜਾਂਦੇ , ''ਜਦ ਉਸਰੇ ਕੰਧ ਮਾਸੂਮ ਦੀ, '' ਢੱਠੀ ਹੋਈ ਕੌਮ ਖਲੋ ਜਾਂਦੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਮਿੰਨੀ ਕਹਾਣੀ ' ਦੁੱਧ ਦੇ ਗਿਲਾਸ ਦੀ ਕੀਮਤ ' - ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗਡ਼੍ਹ ਸ਼ਹਿਰ ਵਿੱਚ ਇੱਕ ਬਜੁਰਗ ਜੋੜਾ ਰਹਿ ਰਿਹਾ ਸੀ ਇੱਕ ਉਹਨਾਂ ਦਾ ਪੁੱਤਰ ਸੀ ਧਰਮਵੀਰ ਸਿੰਘ ਜੋ ਡਰਾਈਵਿੰਗ ਦਾ ਕੰਮ ਕਰਕੇ ਆਪਣੇ ਪੀੑਵਾਰ ਦਾ ਗੁਜ਼ਾਰਾ ਕਰਦਾ ਸੀ । ਫਿਰ ਉਸਦਾ ਵਿਆਹ ਕਰ ਦਿੱਤਾ , ਵਾਹਿਗੁਰੂ ਨੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ , ਜਿਸ ਨਾਮ ਕੋਹੇਨੂਰ ਰੱਖਿਆ । ਇੱਕ ਦਿਨ ਉਸਦੀ ਦੀ ਮਾਂ ਗੁਰਜੀਤ ਅਚਾਨਕ ਬਿਮਾਰ ਹੋ ਗਈ ਉਸਨੂੰ ਚੱਕ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ , ਜਿੱਥੇ ਡਾਕਟਰਾਂ ਨੇ ਮਿਤੑਕ ਕਰਾਰ ਦੇ ਦਿੱਤਾ ।
ਧਰਮਵੀਰ ਦੀ ਮਾਂ ਦੀ ਅਚਾਨਕ ਮੌਤ ਤੋਂ ਬਾਅਦ ਉਸਦੇ ਬਾਪੂ ਜੀ ਹਾਕਮ ਸਿੰਘ ਮੀਤ ਨੇ ਸਾਰੀ ਜਾਈਦਾਦ ਆਪਣੇ ਮੁੰਡੇ ਧਰਮਵੀਰ ਅਤੇ ਨੂੰਹ ਸੁਖਦੀਪ ਕੌਰ ਦੇ ਨਾਮ ਕਰਵਾ ਦਿੱਤੀ । " ਹਾਕਮ ਸਿੰਘ ਮੀਤ " ਲਿਖਣ ਤੇ ਪੜਣ ਦਾ ਬਹੁਤ ਸ਼ੁਕੀਨ ਸੀ ਅਤੇ ਸਾਰਿਆਂ ਦੇ ਦੁੱਖ ਸੁੱਖ ਦਾ ਸਾਂਝੀ ਸੀ ਅਤੇ ਹਰ ਇੱਕ ਦੇ ਕੰਮ ਆਉਣ ਵਾਲਾ ਬੰਦਾ । ਅਤੇ ਦੁੱਧ ਪੀਣ ਦਾ ਬਹੁਤ ਸੁਕੀਨ ਸੀ , ਚਾਹ ਤਾਂ ਕਦੇ ਉਸਨੇ ਆਪਣੇ ਮੂੰਹ ਨੂੰ ਨਹੀਂ ਸੀ ਲਾਈ । ਬਸ ਥੋਡ਼ਾ ਬਹੁਤਾ ਕੰਮਾਂ ਕਰਦਾ ਬਾਕੀ ਸਮਾਂ ਲਿਖਣ ਪੜਣ ਵਿੱਚ ਗੁਜ਼ਾਰ ਦਿੰਦਾ ਧਰਮਵੀਰ ਆਪਣੇ ਬਾਪੂ ਜੀ ਨੂੰ ਕਦੇ ਕੁੱਝ ਨਹੀਂ ਬੋਲਦਾ ਸੀ , ਹਰ ਟਾਈਮ ਆਪਣੇ ਬਾਪੂ ਜੀ ਦਾ ਖਿਆਲ ਰੱਖਦਾ ਸੀ ਬਹੁਤ ਕੰਮਾਂ ਕਰ ਲਿਆ ਹੁਣ ਤੁਸੀਂ ਅਰਾਮ ਕਰਿਆ ਕਰੋ । ਇੱਕ ਦਿਨ ਕੰਮ ਕਰਕੇ ਆਏ ਤਾਂ ਨੂਰ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਲਿਆ ਕੇ ਦਿੱਤਾ । ਫਿਰ ਨੂਰ ਨੂੰ ਕਿਹਾ ਜਾ ਤੇਰੀ ਮੰਮੀ ਨੂੰ ਕਹਿੰਦੇ ਮੈਨੂੰ ਰੋਟੀ ਪਾ ਦੇਵੇ ਬਹੁਤ ਭੁੱਖ ਲੱਗੀ ਹੈਂ ।ਉਹ ਅੰਦਰ ਗਿਆ ਆਪਣੀ ਮੰਮੀ ਤੋਂ ਥਾਲ ਵਿੱਚ ਰੋਟੀ ਪਵਾ ਕੇ ਲਿਆ ਕੇ ਅੱਗੇ ਪਏ ਟੇਬਲ ਤੇ ਰੱਖ ਦਿੱਤੀ , ਫਿਰ ਦੋਹਨੇ ਦਾਦਾ ਪੋਤਾ ਰੋਟੀ ਖਾਣ ਲੱਗ ਪਏ। " ਦਾਦੇ ਨਾਲ ਰੋਟੀ ਖਾਦਾਂ ਵੇਖ ਕੇ ਸੁਖਦੀਪ ਨੂੰ ਬਹੁਤ ਗੁੱਸਾ ਆਇਆ , ਉਹ ਅੱਖਾਂ ਵਿਚੋਂ ਘੂਰ ਰਹੀ ਸੀ , "ਪਰ ਨੂਰ ਉਪਰ ਉਸਦੀ ਘੂਰ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ।" ਰੋਟੀ ਖਾਦੀ ਫਿਰ ਅਵਾਜ਼ ਦਿੱਤੀ, ਪੁੱਤਰ ਮੈਨੂੰ ਇੱਕ ਦੁੱਧ ਗਿਲਾਸ ਗਰਮ ਕਰਕੇ ਦੇਦੇ ," ਬਾਪੂ ਜੀ ਅੱਜ ਦੁੱਧ ਨਹੀਂ ਹੈ ਬਿੱਲੀ ਨੇ ਸਾਰਾ ਡੋਲ ਦਿੱਤਾ ਹੈ ।" "ਅੱਛਿਆ ਪੁੱਤਰ ਰਹਿਣ ਦਿਓ ? "
ਇਹ ਕਿਹ ਕੇ ਆਪਣੇ ਦੂਸਰੇ ਕਮਰੇ ਵਿੱਚ ਪੜਣ ਲਿਖਣ ਬੈਠ ਗਿਆ । ਧਰਮਵੀਰ ਆਉਂਦਾ ਹੈ ਪੁੱਛਦਾ ਹੈ ਬਾਪੂ ਜੀ ਨੇ ਰੋਟੀ ਖਾ ਲਈ ਹੈਂ , ਹਾਂ ਖਾ ਲਈ ਏ ਵਿਹਲਡ਼ ਨੇ ਕਿਹਡ਼ਾ ਕੋਈ ਕੰਮ ਕਰਨਾ ਅੈ , ਉਹ ਚੁੱਪ ਰਿਹਾ ਕੁੱਝ ਨਹੀਂ ਬੋਲਿਆ । ਮੈਨੂੰ ਵੀ ਰੋਟੀ ਪਾ ਦੇ ਰੋਟੀ ਪਾ ਕੇ ਟੇਬਲ ਉਪਰ ਰੱਖ ਦਿੱਤੀ ਫਿਰ ਦੋਂਹਨੇ ਰੋਟੀ ਖਾਣ ਲੱਗ ਪਏ , ਅਜੇ ਖਾ ਹੀ ਰਹੇ ਸੀ ,"ਨੂਰ ਦੇ ਨਾਨਾ ਜੀ ਆ ਗਏ ।" ਸੁਖਦੀਪ ਰੋਟੀ ਵਿਚਾਲੇ ਛੱਡ ਕੇ ਆਪਣੇ ਬਾਪੂ ਜੀ ਗੁਰਮੇਲ ਸਿੰਘ ਨੂੰ ਦੁੱਧ ਦਾ ਗਿਲਾਸ ਗਰਮ ਕਰਕੇ ਲੈ ਕੇ ਆਈ , ਦੁੱਧ ਦਾ ਗਿਲਾਸ ਅੱਗੇ ਪਏ ਟੇਬਲ ਉੁੱਤੇ ਰੱਖ ਕੇ ਅੰਦਰ ਚਲੀ ਗਈ। ਨੂਰ ਇਹ ਸਭ ਕੁੱਝ ਦੇਖ ਰਿਹਾ ਸੀ ਕਿ ਦਾਦਾ ਜੀ ਨੂੰ ਤਾਂ ਦੁੱਧ ਦਿੱਤਾ ਨੀ ," ਮੰਮੀ ਕਹਿੰਦੀ ਬਿੱਲੀ ਨੇ ਡੋਲ ਦਿੱਤਾ ਹੈ ।" ਨੂਰ ਨੇ ਦੁੱਧ ਦਾ ਗਿਲਾਸ ਚੱਕਿਆ ਆਪਣੇ ਦਾਦਾ ਜੀ ਨੂੰ ਦੇ ਆਇਆ ,ਅਤੇ ਕਿਹਾ ਬਿੱਲੀ ਨੇ ਜੋ ਦੁੱਧ ਡੋਲ ਦਿੱਤਾ ਸੀ ,'' ਬਿੱਲੀ ਦੁੱਧ ਵਾਪਸ ਕਰ ਗਈ ਹੈ ।"" ਹੁਣ ਉਹ ਕੁੱਝ ਸੋਚਣ ਲਈ ਮਜ਼ਬੂਰ ਸੀ ।"ਸੁਖਦੀਪ ਅੰਦਰੋਂ ਬਹਾਰ ਆਈ ਤਾਂ ਕੀ ਦੇਖ ਰਹਿ ਹੈ ਟੇਬਲ ਉਪਰ ਬਾਪੂ ਜੀ ਅੱਗੇ ਦੁੱਧ ਨਹੀਂ ਹੈਂ । " ਬਾਪੂ ਜੀ ਤੁਸੀਂ ਦੁੱਧ ਪੀ ਲਿਆ ਹੈਂ ? ਨਹੀ ਪੁੱਤਰ ,, ਉਹ ਤਾਂ ਨੂਰ ਚੱਕ ਕੇ ਦੁੱਧ ਦਾ ਗਿਲਾਸ ਆਪਣੇ ਦਾਦਾ ਜੀ ਨੂੰ ਦੇ ਆਇਆ । ਅਤੇ ਕਹਿ ਰਿਹਾ ਸੀ , " ਜੋ ਬਿੱਲੀ ਨੇ ਦੁੱਧ ਡੋਲ ਦਿੱਤਾ ਸੀ, ਉਹ ਵਾਪਸ ਕਰ ਗਈ ਅੈਂ ।"ਸੁਖਦੀਪ ਗੁੱਸੇ ਨਾਲ ਲਾਲ ਪੀਲੀ ਹੋਕੇ ਕਹਿਣ ਲੱਗੀ ਨੂੰਰ ਤੂੰ ਆਪਣੇ ਨਾਨਾ ਜੀ ਦੇ ਅੱਗਿਉਂ ਦੁੱਧ ਦਾ ਗਿਲਾਸ ਕਿਉਂ ਚੱਕਿਆ ਹੈਂ । ਮੰਮੀ ਜੀ ਮੈਂ ਨਹੀਂ ਚੱਕਿਆ," ਉਹ ਤਾਂ ਬਿੱਲੀ ਪੀ ਗਈ ਅੈਂ ।" ਦਾਦਾ ਜੀ ਨੂੰ ਤਾਂ ਉਹ ਦੁੱਧ ਦਾ ਗਿਲਾਸ ਦੇ ਕੇ ਆਇਆ ," ਜੋ ਬਿੱਲੀ ਦੁੱਧ ਵਾਪਸ ਕਰਕੇ ਗਈ ਸੀ।", " ਹੁਣ ਉਹ ਸੋਚ ਰਹੀ ਸੀ ਕਿ ਨੂਰ ਨੇ ਮੈਨੂੰ ਇਹ ਗੱਲ ਕਿਉਂ ਕਹੀ। "ਦੂਸਰੇ ਦਿਨ ਸਾਰਾ ਪੀੑਵਾਰ ਇਕੱਠਾ ਬੈਠਾ ਸੀ ਤਾਂ ਨੂਰ ਦੇ ਦਾਦਾ ਜੀ ਨੇ ਸਾਰੀ ਜਾਈਦਾਦ ਦਾ ਵਸੀਅਤਨਾਮਾ ਲਿਖਵਾਕੇ ਨੂਰ ਦੇ ਹੱਥ ਤੇ ਰੱਖ ਦਿਤਾ ।" ਅਤੇ ਕਿਹਾ ਪੁੱਤਰ ਇਹ ਦੁੱਧ ਦੇ ਗਿਲਾਸ ਦੀ ਕੀਮਤ ਹੈਂ ਜੋ ਬਿੱਲੀ ਵਾਪਸ ਕਰ ਗਈ ਸੀ , ਮੈਨੂੰ ਦੇ ਕੇ ਆਇਆ ਸੀ ।"ਹੁਣ ਸੁਖਦੀਪ ਆਪਣੀ ਗਲਤੀ ਮਹਿਸੂਸ ਕਰ ਰਹੀ ਸੀ । ਅਤੇ " ਦੁੱਧ ਦੇ ਗਿਲਾਸ ਦੀ ਕੀਮਤ ,ਦਾ ਪਤਾ ਲੱਗ ਚੁੱਕਿਆ ਸੀ ।"
ਹਾਕਮ ਸਿੰਘ ਮੀਤ ਬੌਂਦਲੀ
" ਮੰਡੀ ਗੋਬਿੰਦਗਡ਼੍ਹ "
ਸੰਪਰਕ +974,6625,7723 ਦੋਹਾ ਕਤਰ
' ਪੰਜਾਬੀ ਮੁਟਿਆਰ ਦਾ ਅਨਮੋਲ ਗਹਿਣਾ ਚੁੰਨੀ ' - ਹਾਕਮ ਸਿੰਘ ਮੀਤ ਬੌਂਦਲੀ
ਪੰਜਾਬੀ ਮੁਟਿਆਰ ਦੀ ਸ਼ਾਨ ਅਤੇ ਸ਼ਰਮ,ਹਯਾ,ਅਣਖ ਦਾ ਗਹਿਣਾ ਚੁੰਨੀ ਹੈ । ਚੁੰਨੀ ਵੇਖਣ ਨੂੰ ਤਾਂ ਦੋ ਮੀਟਰ ਕੱਪੜਾ ਅਤੇ ਛੋਟਾ ਜਿਹਾ ਸ਼ਬਦ ਹੈ , ਪਰ ਜੇ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਇਸ ਦੇ ਅਰਥ ਬਹੁਤ ਹੀ ਡੂੰਘੇ ਹਨ । ਚੁੰਨੀ ਔਰਤ ਦੇ ਸਿਰ ਢੱਕਣ ਲਈ ਦੋ ਮੀਟਰ ਦਾ ਕੱਪੜਾ ਨਾ ਸਮਝੋ , ਸਗੋਂ ਇਹ ਪੰਜਾਬੀ ਔਰਤ ਦੀ ਅਣਖ ਅਤੇ ਖਾਨਦਾਨ ਦੀ ਇੱਜ਼ਤ ਦੀ ਪ੍ਰਤੀਕ ਹੈ । ਜਿਸ ਦੀ ਅਹਿਮੀਅਤ ਮਰਦ ਦੀ ਪੱਗ ਦੇ ਬਰਾਬਰ ਹੈ । ਚੁੰਨੀ ਗਲ ਵਿੱਚ ਪਾਉਣ ਵਾਸਤੇ ਨਹੀਂ ਬਲਕਿ ਨਿੱਘੀ ਛਾਂ ਹੈ , ਸਿਰ ਉੱਤੇ ਹੀ ਲਈ ਚੁੰਨੀ ਸਾਡੀ ਅਣਖ ਦੀ ਪ੍ਰਤੀਕ ਬਣਦੀ ਹੈ । ਚੁੰਨੀ ਦੇ ਕਈ ਰੰਗ ਰੂਪ ਹਨ ਜਿਵੇਂ ਦੁਪੱਟਾ, ਡੋਰੀਆ, ਸਾਲੂ, ਫੁੱਲਕਾਰੀ , ਰੂਪ ਰੰਗ ਦੇ ਅਕਾਰ ਪ੍ਰਕਾਰ ਹਨ । ਚੁੰਨੀ ਹਮੇਸ਼ਾ ਸਾਡੀ ਇੱਜ਼ਤ ਦਾ ਖਿਆਲ ਰੱਖਦੀ ਹੈ ਅਤੇ ਦਾਜ ਮੰਗਣ ਵਾਲਿਆਂ ਤੋਂ ਡਰਦੀ ਹੈ । ਜਦੋ ਵਿਆਹ ਵਾਲੀ ਕੁੜੀ ਇੱਕ ਲਾਲ ਰੰਗ ਦੀ ਫੁੱਲਕਾਰੀ ਜਾਂ ਚੁੰਨੀ ਓੜਦੀ ਹੈ , ਉਦੋਂ ਸਾਡੀ ਨੰਨੀ ਛਾਂ ਇਕ ਪਰੀ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ।ਬਿਨਾਂ ਕਿਸੇ ਡਰ ਭੈਹ ਤੋਂ ਚੁੰਨੀ ਚੜਾਕੇ ਵਿਆਹ ਵੀ ਕਰ ਦਿੱਤਾ ਜਾਂਦਾ ਹੈ ।ਸਹੁਰੇ ਘਰ ਜਾਕੇ ਤਾਂ ਚੁੰਨੀ ਦੀ ਮੁਰਿਆਦਾ ਹੋਰ ਵੀ ਵੱਧ ਜਾਂਦੀ ਹੈ ਹਰ ਔਰਤ ਸਿਰ ਤੇ ਚੁੰਨੀ ਲੈਣੀ ਆਪਣੀ ਸ਼ਾਨ ਸਮਝਦੀ ਹੈ ।
ਜਿਥੇ ਚੁੰਨੀ ਔਰਤ ਦੀ ਸ਼ਾਨ ਬਣਦੀ ਹੈ ਉੱਥੇ ਉਸਦੇ ਮਨ ਦੀਆਂ ਰੀਝਾਂ, ਆਸਾਂ ਅਤੇ ਖ਼ਹਿਸਾਂ ਦਾ ਸੁਮੇਲ ਹੈ ਉੱਥੇ ਉਸਦੇ ਰੰਗ ਬਰੰਗੇ ਸੁਨਹਿਰੇ ਸੁਪਨਿਆ ਦਾ ਸਾਧਨ ਵੀ ਬਣਦੀ ਹੈ । ਕਿਸੇ ਸਮੇ ਦੀ ਗੱਲ ਹੈ ਸਿਰ ਦੀ ਚੁੰਨੀ ਲਹਿ ਜਾਣ ਨੂੰ ਬਹੁਤ ਹੀ ਮਾੜਾ ਸਮਝਿਆ ਜਾਂਦਾ ਸੀ । ਕੋਈ ਮਜ਼ਬੂਰੀ ਕਾਰਨ ਕਿਸੇ ਦੀ ਮਿੰਨਤ ਕਰਨੀ ਹੁੰਦੀ ਜਾਂ ਆਪਣੀ ਕੀਤੀ ਗਲਤੀ ਦੀ ਮੁਆਫੀ ਮੰਗਣੀ ਤਾਂ ਚੁੰਨੀ ਨੂੰ ਆਪਣੇ ਸਿਰ ਤੋਂ ਉਤਾਰ ਕੇ ਉਸਦੇ ਪੈਰਾਂ ਵਿੱਚ ਰੱਖਿਆ ਜਾਂਦਾ ਸੀ , ਚੁੰਨੀ ਔਰਤ ਦੇ ਸਿਰ ਢੱਕਣ ਦੀ ਵਜਾਏ ਦੇ ਨਾਲ ਨਾਲ ਘਰ ਦੀ ਆਬਰੂ ਦਾ ਵੀ ਖਿਆਲ ਚੇਤੇ ਕਰਵਾਉਂਦੀ ਹੈ । ਅਤੇ ਹਰ ਔਰਤ ਸਿਰ ਤੇ ਚੁੰਨੀ ਲੈਣਾ ਆਪਣੀ ਸ਼ਾਨ ਸਮਝਦੀ ਸੀ , ਸਿਰ ਉੱਪਰ ਹੀ ਚੁੰਨੀ ਲਈ ਹੋਈ ਇੱਕ ਪੰਜਾਬਣ ਮੁਟਿਆਰ ਦੀ ਨਿਸ਼ਾਨੀ ਸਮਝੀ ਜਾਂਦੀ ਸੀ । ਇਹਨਾਂ ਵਿਚਾਰਾਂ ਨੂੰ ਸਾਂਝੇ ਕਰਨ ਦਾ ਮਤਲਬ ਜਿੰਮੇਵਾਰ ਸੱਭਿਅਕ ਅਤੇ ਬੁੱਧੀਜੀਵੀ ਵਰਗ ਨੂੰ ਚੁੰਨੀ ਮਹੱਤਤਾ ਸਮਝਾਉਣਾ ਨਹੀਂ ਹੈ ਬਲਕਿ ਉਸ ਚਣੌਤੀ ਨੂੰ ਨਾ ਕਬੂਲ ਕਰਨ ਤੇ ਜੋ ਚੁੰਨੀ ਨੇ ਸਾਡੇ ਸਾਹਮਣੇ ਲਿਆ ਕੇ ਖੜ੍ਹੀ ਕਰ ਦਿੱਤੀ ਹੈ । ਜਿਥੇ ਅਸੀਂ ਚੁੰਨੀ ਦੀ ਮਰਿਆਦਾ ਨੂੰ ਸਮਝਦੇ ਹਾਂ ਉੱਥੇ ਹੀ ਫਿਲਮੀ ਪੇਸਕਾਰੀ ਕੱਪੜੇ ਉਤਾਰਨ ਦੇ ਸੰਘਰਸ਼ ਲੱਗੇ ਹੋਏ ਹਨ ।ਕੁੱਝ ਸਾਡੇ ਲੱਚਰਤਾ ਗਾਈਕੀ ਦਾ ਵੀ ਬਹੁਤ ਅਸਰ ਹੋ ਰਿਹਾ ਦਿਖਾਈ ਦੇ ਰਿਹਾ ਹੈ , ਅੱਜ ਸਾਡੇ ਪੰਜਾਬੀ ਮੁਟਿਆਰ ਦੀ ਚੁੰਨੀ ਖਤਰੇ ਵਿੱਚ ਦੌੜ ਰਹੀ ਹੈ । ਚੁੰਨੀ ਹੀ ਔਰਤ ਦਾ ਇੱਕ ਅਣਮੂਲਾ ਗਹਿਣਾ ਜਿਸ ਦੀ ਕੀਮਤ ਨਹੀਂ ਉਤਾਰੀ ਜਾ ਸਕਦੀ, ਭਾਵੇਂ ਸਾਡੇ ਲਈ ਦੋ ਮੀਟਰ ਦਾ ਕੱਪੜਾ ਹੈ , ਪਰ ਮਹੱਤਤਾ ਬਹੁਤ ਹੈ । ਜਿਵੇਂ :- ............ ਮੇਰਾ ਉੱਡੋ ਡੋਰੀਆ ਮਹਿਲਾਂ ਵਾਲੇ ਘਰ ਵੇ......। ਔਰਤਾਂ ਹਮੇਸ਼ਾ ਸੂਟ ਨਾਲ ਦੀ ਹੀ ਚੁੰਨੀ ਲੈਂਦੀਆਂ ਹਨ। ਕੁੜੀਆਂ ਚਿੜੀਆਂ ਨੂੰ ਵੱਖਰੇ ਰੰਗਾਂ ਵਾਲੇ ਦੁਪੱਟਿਆਂ ਤੇ ਬਹੁਤ ਦਿਲਚਸਪੀ ਹੁੰਦੀ ਹੈ ਅਤੇ ਪਸੰਦ ਕਰਦੀਆਂ ਹਨ । ਅੱਜ ਕੱਲ੍ਹ ਤਾਂ ਪਤੀ ਪਤਨੀ ਇੱਕ ਦੂਜੇ ਨਾਲ ਰੰਗ ਮਿਲਾਕੇ ਸੂਟ ਅਤੇ ਪੱਗ ਚੁੰਨੀ ਦੀ ਚੌਣਾਂ ਕਰਦੇ ਹਨ । ਅਜੋਕੇ ਸਮੇਂ ਵਿੱਚ ਚੁੰਨੀ ਦਾ ਸਿਰ ਤੋਂ ਲਾਹ ਦੇਣ ਦਾ ਮਤਲਬ ਬੇਹਯਾਈ, ਬੇਸ਼ਰਮੀ, ਬੇਇੱਜ਼ਤੀ ਮੰਨੀ ਜਾਂਦੀ ਸੀ । ਜਿਸ ਔਰਤ ਦੀ ਚੁੰਨੀ ਸਿਰ ਤੋਂ ਲਹਿ ਜਾਂਦੀ ਸੀ ਉਸਨੂੰ ਬੇਇੱਜ਼ਤ ਮੰਨਿਆ ਜਾਂਦਾ ਸੀ । ਚੁੰਨੀ ਸਿਰ ਤੇ ਰੱਖਣਾ ਔਰਤ ਦੀ ਇੱਜ਼ਤ ਦਾ ਪ੍ਰਤੀਕ ਸੀ । ਅੱਜ ਕੱਲ੍ਹ ਤਾਂ ਮੰਨੋਰੰਜਨ ਦੇ ਨਾਮ ਹੇਠ ਖੇਡੇ ਜਾ ਰਹੇ ਇਸ ਤਾਂਡਵ ਨਾਚ ਤੋਂ ਬੇਖਬਰ ਅਤੇ ਅਲਗਾਵਤਾ ਦੀ ਸਥਿਤੀ ਵਿਚ ਗੁਜ਼ਰ ਰਹੀ ਸਾਡੀ ਨੌਜਵਾਨ ਪੀੜ੍ਹੀ ਖੁਦ ਆਪਣੇ ਅਨਮੋਲ ਵਿਰਸੇ ਦੀ ਗੌਰਵਮਈ ਚਿੰਨ ਤੋਂ ਟੁੱਟ ਕੇ ਅਲਟਰਾ ਮਾਡਰਨ ਮਾਡਲ ਵਜੋਂ ਸਥਾਪਿਤ ਕਰਨ ਲਈ ਕੁਰਾਹੇ ਪੈ ਚੁੱਕੀ ਹੈ । ਪੰਜਾਬੀ ਪਹਿਰਾਵੇ ਦੀ ਵਿਲੱਖਣਤਾ ਹੀ ਇਸ ਵਿੱਚ ਹੈ ਕਿ ਜਿੱਥੇ ਇਹ ਸੰਪੂਰਨ ਤਨ ਢੱਕਦਾ ਹੈ ਉੱਥੇ ਇਸ ਦੀ ਦਿੱਖ ਵੀ ਸ਼ਾਨਦਾਰ ਹੈ । ਬਾਹਰਲੇ ਲੋਕਾਂ ਨੇ ਪੰਜਾਬੀ ਸੂਟ ਨੂੰ ਜਿੰਨੀ ਸ਼ਿੱਦਤ ਨਾਲ ਅਪਣਾਇਆ ਹੈਂ, ਉੱਥੇ ਖੁਦ ਪੰਜਾਬੀ ਮੁਟਿਆਰਾਂ ਹੀ ਹੋਰ ਸੱਭਿਆਚਾਰਾ ਦੇ ਪ੍ਰਭਾਵ ਅਧੀਨ ਆਪਣੇ ਪਹਿਰਾਵੇ ਨੂੰ ਭੁੱਲਦੀਆਂ ਜਾ ਰਹੀਆਂ ਹਨ । ਇਹ ਇੱਕ ਸੱਚਾਈ ਹੈ ਕਿ ਪੰਜਾਬੀ ਔਰਤ ਪੰਜਾਬੀ ਸੂਟ ਵਿੱਚ ਹੀ ਬਹੁਤ ਸੁੰਦਰ ਲੱਗਦੀ ਹੈ , ਨਾ ਕੇ ਉਹ ਅੱਧੇ-ਅਧੂਰੇ ਕੱਪੜਿਆਂ ਵਿਚ ਸੁੰਦਰ ਲੱਗਦੀ ਹੈਂ । ਪੰਜਾਬੀ ਔਰਤ ਸਿਰ ਤੇ ਲਈ ਚੁੰਨੀ ਨਾਲ ਘੁੰਡ ਵੀ ਕੱਢਦੀ ਹੈ ,ਪੰਜਾਬੀ ਸਮਾਜ ਵਿੱਚ ਘੁੰਡ ਨੂੰ ਵਿਸ਼ੇਸ਼ ਥਾਂ ਦਿੱਤੀ ਹੈ , ਜਿਸ ਦਾ ਸਬੰਧ ਚੁੰਨੀ ਨਾਲ ਹੈਂ । ਗੋਰਾ ਰੰਗ ਸ਼ਰਬਤੀ ਅੱਖੀਆਂ ...................। ਘੁੰਡ ਦੀ ਵੀ ਇੱਕ ਵਿਸ਼ੇਸ਼ ਮਹੱਤਤਾ ਹੈਂ । ਅਜੋਕੇ ਸਮੇ ਵਿੱਚ ਔਰਤਾਂ ਘਰ ਦੀ ਦਹਿਲੀਜ਼ ਤੱਕ ਸੀਮਤ ਸਨ ਤੇ ਉਹਨਾਂ ਦਾ ਪਰਾਏ ਮਰਦ ਵੱਲ ਤੱਕਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇੱਥੋਂ ਕਿ ਸਹੁਰੇ ਪ੍ਰੀਵਾਰ ਵਿੱਚ ਹਰ ਬਜ਼ੁਰਗ ਕੋਲੋਂ ਪਰਦਾ ਰੱਖਿਆ ਜਾਂਦਾ ਸੀ । ਅੱਜ ਦੇ ਸਮਾਜ ਵਿੱਚ ਤਬਦੀਲੀ ਆ ਚੁੱਕੀ ਹੈਂ, ਅੱਜ ਜੇ ਨਵੀਂ ਨੌਜਵਾਨ ਪੀੜ੍ਹੀ ਨਾਲ ਘੁੰਡ ਵਾਰੇ ਗੱਲ ਕਰੀਏ ਤਾਂ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆਉਂਦਾ, ਇਹਨਾਂ ਨੂੰ ਘੁੰਡ ਦਾ ਪਤਾ ਹੀ ਨਹੀਂ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਸੀ ਉਹ ਅੱਜ ਦੇ ਸਮੇਂ ਵਿੱਚ ਅਲੋਪ ਕਰ ਦਿੱਤਾ ਗਿਆ ਹੈਂ । ਅੱਜ ਦੇ ਯੁੱਗ ਵਿੱਚ ਜਿੰਨਾ ਹੋ ਸਕੇ ਸਾਨੂੰ ਆਪਣੇ ਰਸਮਾਂ -ਰਿਵਾਜਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੰਭਾਲ ਕਰਨ ਦੀ ਜਰੂਰਤ ਹੈਂ । ਅੱਜ ਦੇ ਸਮੇਂ ਵਿੱਚ ਪੰਜਾਬੀਅਤ ਦਾ ਮਾਣ ਅਤੇ ਔਰਤ ਦਾ ਗੌਰਵਮਈ ਗਹਿਣਾ ਫੁੱਲਕਾਰੀ ਹੈ ਜੋ ਸਿਰਫ।ਹੁਣ ਅਜਇਬ ਘਰਾਂ ਦੀ ਨੁਮਾਇਸ਼ ਬਣਕੇ ਰਹਿ ਚੁੱਕੀ ਹੈਂ । ਸਾਡੇ ਖਾਨਦਾਨ ਦੀ ਇੱਜ਼ਤ ਚੁੰਨੀ ਸਿਰ ਤੋ ਵਿਸਰ ਕੇ ਮੋਢਿਆਂ ਤੇ ਗੋਡਿਆਂ ਤੇ ਆ ਗਈ ਹੈਂ । ਕਿੱਟੀ ਪਾਰਟੀਆਂ ਕਲੱਬਾਂ ਵਿੱਚ ਖੜਕਦੇ ਕੱਚ ਦੇ ਗਲਾਸ ਸ਼ਾਈਦ ਮਜਬੂਤ ਹੋ ਸਕਦੇ ਹਨ । ਪਰ ਸਾਡੀਆਂ ਸੱਭਿਆਚਾਰਕ ਕਦਰਾਂ -ਕੀਮਤਾਂ ਕਮਜ਼ੋਰ ਹੋਕੇ ਟੁੱਟਦੀਆਂ ਜਾ ਰਹੀਆਂ ਹਨ ।ਜਿਸ ਦੀ ਜ਼ਿੰਮੇਵਾਰ ਕੁੱਝ ਹੱਦ ਤੱਕ ਅੱਜ ਦੀ ਨੌਜਵਾਨ ਪੀੜ੍ਹੀ ਹੈ । ਪੰਜਾਬ ਦਾ ਮਾਣ ਸੱਭਿਆਚਾਰਕ ਦਾ ਪੰਘੂੜਾ ਕਿਹਾ ਜਾਣ ਵਾਲਾ ਸੱਭਿਆਚਾਰਕ ਪੱਖੋਂ ਅਪਾਹਜ ਹੋ ਚੁੱਕਿਆ ਹੈਂ । ਪੰਜਾਬੀ ਮੁਟਿਆਰ ਇਖ਼ਲਾਕੀ ਗੁਣਾ ਤੋਂ ਮੂੰਹ ਫੇਰ ਕੇ ਅੱਜ ਸਿਰਫ ਆਪਣੀ ਬਾਹਰੀ ਦਿੰਖ ਬਦਲ ਕੇ ਖੁਦ ਨੂੰ ਮਾਡਰਨ ਕਹਾਉਣ ਵਿੱਚ ਆਪਣਾ ਮਾਣ ਮਹਿਸੂਸ ਕਰਦੀ ਹੈਂ, ਵਿਰਸੇ ਦੀਆਂ ਗਿੱਧੇ ਬੋਲੀਆਂ ਤੋਂ ਟੁੱਟ ਕੇ ਆਪਣੀਆਂ ਮਜ਼ਬੂਤ ਜੜ੍ਹਾਂ ਖੁਦ ਖੋਖਲੀਆਂ ਕਰਨ ਤੇ ਤੁਰੀ ਹੈ । ਜਿਹੜੀ ਔਰਤ ਸਦੀਆਂ ਤੋਂ ਆਪਣਾ ਹੀ ਨਹੀਂ ਬਲਕਿ ਪੂਰੇ ਖਾਨਦਾਨ ਦਾ ਕੱਜਣ ਸਿਉਂਦੀ ਰਹੀ ਹੈ । ਅੱਜ ਉਸਦਾ ਹੀ ਕੱਜਣ ਪਾਟਿਆ ਹੋਇਆ ਹੈਂ । ਸ਼ਾਈਦ ਉਸਦੀ ਨਿਗ੍ਹਾ ਕਮਜ਼ੋਰ ਹੋ ਚੁੱਕੀ ਹੈਂ । ਉਸਦੇ ਹੱਥਾਂ ਦੀਆਂ ਉਂਗਲੀਆਂ ਅੱਜ ਐਨੀਆਂ ਕਮਜ਼ੋਰ ਹੋ ਚੁੱਕੀਆਂ ਨੇ ਕਿ ਉਹ ਕੱਜਣ ਸਿਉਂਣ ਦੀ ਜਾਂਚ ਭੁੱਲ ਗਈ ਹੈਂ ?
ਕਦੇ ਸਮਾਂ ਹੁੰਦਾ ਸੀ ਨਵੀ ਵਿਆਹੀ ਮੁਟਿਆਰ ਜਦੋਂ ਘਰ ਪੈਰ ਪਾਉਂਦੀ ਸੀ । ਨਵਾਰੀ ਪਲੰਘ ਉਪਰ ਬੈਠਕੁ ਹੌਲੀ-ਹੌਲੀ ਚੁੰਨੀ ਸਿਰ ਉੱਤੋਂ ਖਿਸਕਾਉਂਦੀ ਸੀ , ਜਿਵੇਂ ਸਵੇਰੇ -ਸਵੇਰੇ ਸੂਰਜ ਦੀਆਂ ਨਿਕਲਦੀਆਂ ਕਿਰਨਾਂ ਹੌਲੀ -ਹੌਲੀ ਆਪਣਾ ਸਥਾਨ ਗ੍ਰਹਿਣ ਕਰਦੀਆਂ ਹਨ । ਆਪਣੇ ਆਏ ਸਾਕ ਸਬੰਧੀ ਮਿੱਤਰ ਮੇਲੀ ਆਢ ਗਾਆਂਢ ਅਤੇ ਰਿਸ਼ਤੇਦਾਰਾਂ ਦੀਆਂ ਕੁੜੀਆਂ ਨਵੀਂ ਵਿਆਹੀ ਮੁਟਿਆਰ ਦੇ ਆਲੇ ਦੁਆਲੇ ਪੂਰਾ ਗਰੁੱਪ ਬਣਾਕੇ ਖੜੀਆਂ ਹੋ ਜਾਂਦੀਆਂ ਅਤੇ ਉਸਦੇ ਸਿਰ ਉੱਪਰ ਲਈ ਫੁੱਲਕਾਰੀ ਚੱਕ ਕੇ ਉਸਦਾ ਮੂੰਹ ਵੇਖਦੀਆਂ ਸਨ , ਫਿਰ ਇੰਝ ਲੱਗਦਾ ਸੀ ਜਿਵੇਂ ਚੰਨ ਹੁਣੇ ਹੀ ਚੜਿਆ ਹੋਵੇ । ਆਪਣੇ ਹਾਸੇ ਨੂੰ ਛਪਾਉਣ ਦੇ ਲਈ ਨਵੀਂ ਵਿਆਹੀ ਮੁਟਿਆਰ ਆਪਣੀ ਚੁੰਨੀ ਬੁੱਲ੍ਹਾਂ ਅੱਗੇ ਕਰ ਲੈਂਦੀ ਸੀ ਚੁੰਨੀ ਦੰਦਾਂ ਚ ਲੈਕੇ ਆਪਣੀ ਝਿਜਕ ਆਪਣਾ ਸ਼ੱਕ ਪ੍ਰਗਟ ਕਰਦੀ ਸੀ । ਪੰਜਾਬੀ ਮੁਟਿਆਰ ਦੇ ਚਾਵਾਂ -ਮੁਲਾਰਾਂ, ਰੀਝਾਂ, ਸੱਧਰਾਂ ਅਤੇ ਸਾਂਝਾਂ ਦੀ ਤਰਜਮਾਨੀ ਕਰਨ ਵਾਲੀ ਅਨਮੋਲ ਗਹਿਣਾ ਚੁੰਨੀ ਹੈਂ ਅਤੇ ਚੁੰਨੀ ਦੀ ਸ਼ਾਨ ਬਣੋ । ਚੁੰਨੀ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੀ ਸ਼ਾਨ ਹੈਂ, '' ਕਿਉਂ ਨਾ ਆਪਾਂ ਸਾਰੇ ਰਲ ਮਿਲਕੇ ਇਸ ਅਨਮੋਲ ਗਹਿਣੇ ਦੀ ਸੰਭਾਲ ਕਰੀਏ ।" ਚੁੰਨੀ ਇੱਕ ਪੰਜਾਬੀ ਮੁਟਿਆਰ ਦਾ ਅਨਮੋਲ ਗਹਿਣਾ ਇਸ ਨੂੰ ਲੱਗੇ ਅਲਟਰਾ ਮਾਡਰਨ ਦੇ ਘੁਣ ਤੋਂ ਅੱਜ ਬਚਾਉਣ ਦੀ ਲੋੜ ਹੈਂ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
18 Nov. 2018
ਮਿੰਨੀ ਕਹਾਣੀ ' ਵੇਸਵਾ ਦਾ ਰੂਪ ' - ਹਾਕਮ ਸਿੰਘ ਮੀਤ ਬੌਂਦਲੀ
ਚੰਨੋ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ । ਅੱਗੇ ਪੜ੍ਹਨ ਲਈ ਉਸਨੇ ਆਪਣੇ ਪਿਤਾ ਅਮਰ ਨੂੰ ਕਿਹਾ, ਧੀਏ ਤੈਨੂੰ ਪਤਾ ਹੈ ਮੇਰੇ ਦਿਹਾਤੀ ਜੋਤੇ ਨਾਲ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ । ਹੁਣ ਤੂੰ ਆਪਣੀ ਮਾਂ ਨਾਲ ਘਰਦੇ ਕੰਮ ਵਿੱਚ ਹੱਥ ਵਟਾਇਆ ਕਰ ਨਹੀ ਤਾਂ ਕੋਈ ਸਿਲਾਈ ਕਢਾਈ ਦਾ ਕੰਮ ਸਿਖ ਲਏ ਨਾਲੇ ਪੜੇ ਲਿਖੇ ਗਰੀਬਾਂ ਦੇ ਬੱਚਿਆਂ ਨੂੰ ਕਿਹੜਾ ਨੌਕਰੀ ਦਿੰਦਾ ।
'' ਤੁਸੀਂ ਉਹੀ ਗੱਲ ਕਰਤੀ ਨਾ ਪਾਪਾ ''
ਤੁਸੀਂ ਮੇਰੀ ਵੀ ਸੁਣੋ ਮੈ ਉਹ ਕੁੜੀਆਂ ਵਰਗੀ ਕੁੜੀ ਨਹੀਂ ਮੈਂ ਤੁਹਾਡਾ ਪੁੱਤਰ ਬਣਕੇ ਨਾ ਰੋਸ਼ਨ ਕਰਨਾ ਤੁਹਾਨੂੰ ਕਦੇ ਵੀ ਮੇਰਾ ਅਲਾਂਬਾ ਨਹੀ ਆਵੇਗਾ । ਧੀ ਦੀ ਗੱਲ ਸੁਣਕੇ ਪਿਤਾ ਹਾਕਮ ਸਿੰਘ ਮੀਤ ਨੇ ਆਪਣੀ ਧੀ ਨੂੰ ਬੁੱਕਲ ਵਿੱਚ ਲਿਆ ਪਿਆਰ ਦਿੱਤਾ ਅਤੇ ਕਿਹਾ ਮੈਨੂੰ ਤੇਰੇ ਤੇ ਇਹੀ ਉਮੀਦ ਸੀ । ਕੱਲ੍ਹ ਨੂੰ ਧੀਏ ਤੇਰਾ ਦਾਖਲਾ ਮਾਲਵਾ ਕਾਲਜ ਬੌਂਦਲੀ ਕਰਵਾ ਦੇਵਾਂਗਾ । '' ਦਾਖਲਾ ਕਰਵਾ ਦਿੱਤਾ ।'' ਚੰਨੋ ਪੜ੍ਹਨ ਵਿੱਚ ਬਹੁਤ ਹੁਸਿਆਰ ਸੀ । ਇਕ ਦਿਨ ਫਿਰ ਉਸਨੂੰ ਲੜਕਾ ਮਿਲਿਆ ਚੰਨੋ ਨੇ ਪਹਿਲਾ ਤਾਂ ਉਸ ਵੱਲ ਬਹੁਤ ਗੁੱਸੇ ਨਾਲ ਵੇਖਿਆ ਆਪਣਾ ਪਾਸਾ ਵੱਟ ਗਈ ਪਰ ਹੌਲੀ ਹੌਲੀ ਉਸ ਵੱਲ ਆਕਰਸ਼ਿਤ ਹੋ ਗਈ । ਅਕਸਰ ਬੱਚਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ ਪਤਾ ਹੀ ਨਹੀਂ ਚੰਨੋ ਕਦੋਂ ਪਿਆਰ ਗਹਿਰਾਈ ਵਿੱਚ ਡੁੱਬ ਗਈ । ਆਪਣੇ ਮਾਂ ਪਿਓ ਭੈਣ ਭਾਈ ਦੇ ਪਿਆਰ ਨੂੰ ਭੁੱਲ ਕੇ ਬਿਗਾਨੇ ਪਿਆਰ ਦੀਆਂ ਹੱਦਾਂ ਟੱਪ ਗਈ । ਚੰਨੋ ਆਪਣੇ ਅਨਪੜ੍ਹ ਅਤੇ ਗਰੀਬ ਮਾਪਿਆਂ ਦੇ ਅੱਖਾਂ ਵਿੱਚ ਘੱਟਾ ਪਾਉਣ ਲੱਗੀ । ਕਹਿੰਦੇ ਜਿਨ੍ਹਾਂ ਨੇ ਹੱਥੀਂ ਪੋਤੜੇ ਧੋਤੇ ਹੋਣ, ਉਹ ਕੀ ਭੁੱਲੇ ਹੁੰਦੇ ਆ । ਚੰਨੋ ਦੀ ਮਾਂ ਨੂੰ ਸਾਰੀਆਂ ਹਰਕਤਾਂ ਦਾ ਪਤਾ ਲੱਗ ਚੁੱਕਿਆ ਸੀ ।'' ਧੀਏ ਆਪਣੇ ਵੀਰ ਦੀ ਅਤੇ ਪਿਓ ਦੀ ਪੱਗ ਵੱਲ ਧਿਆਨ ਰੱਖੀ ਕੋਈ ਜਿਹਾ ਕਦਮ ਨਾ ਚੁੱਕੀ ਪੱਗ ਨੂੰ ਦਾਗ ਲੱਗਿਆ ਮਰਕੇ ਵੀ ਚਮਕ ਦਾ ਰਹਿੰਦਾ ਹੈ।
' ਮਾਂ ਮੈਨੂੰ ਸਮਝੋਣ ਦੀ ਲੋੜ ਨਹੀਂ, '' ਮੈਨੂੰ ਸਹੀ ਗਲਤ ਦਾ ਸਭ ਪਤਾ ਹੈ ।'' ਇਹ ਕਹਿਕੇ ਕਾਲਜ ਚਲੇ ਗਈ । ਮਾ ਪਿਓ ਨੇ ਚੰਨੋ ਨੂੰ ਪੁੱਛੇ ਬਿਨਾਂ ਮੰਗਣੀ ਕਰ ਦਿੱਤੀ । ਪੁੱਤਰ ਅੱਜ ਤੂੰ ਕਾਲਜ ਨਹੀਂ ਜਾਣਾ ਬਹੁਤ ਖੁਸ਼ੀ ਦਾ ਦਿਨ ਹੈ । ਅੱਜ ਤੇਰਾ ਤੇਰੇ ਸਹੁਰਿਆਂ ਵੱਲੋਂ ਸ਼ਗਨਾਂ ਦੀ ਚੁੰਨੀ ਆਉਣੀ ਐ । ਇਹ ਮੇਰੀ ਮਾਂ ਇਹ ਤੂੰ ਕੀ ਕਹਿ ਰਹੀ ਹੈ ਹਾਂ ਪੁੱਤਰ ਮੈ ਠੀਕ ਕਹਿ ਰਹੀ ਹਾਂ । ਪਰ ਮੈਨੂੰ ਤਾਂ ....? ਕੀ ਮੈਨੂੰ ਸਾਡੀ ਧੀ ਰਾਣੀ ਕਦੇ ਵੀ ਨਾ ਨਹੀਂ ਕਰੇਗੀ । ਹੁਣ ਉਹ ਬਿਨਾਂ ਕੁਝ ਬੋਲਿਆ ਚੁੱਪ ਕਰਕੇ ਛੁੱਟੀ ਕਰੀ ਘਰ ਬੈਠ ਗਈ । ਦੂਸਰੇ ਦਿਨ ਕਾਲਜ ਗਈ ਪਰ ਘਰ ਵਾਪਸ ਨਾ ਆਈ , ਜਦੋਂ ਪਤਾ ਲੱਗਿਆ ਕਿ ਉਸਨੇ ਕਿਸੇ ਦੀ ਪਰਵਾਹ ਨਾ ਕਰਦੀ ਹੋਈ ਨੇ ਲਵ ਮੈਰਿਜ ਕਰਵਾ ਲਈ ਤਾਂ ਮਾਂ ਨੇ ਧੀ ਦੇ ਸ਼ਗਨਾਂ ਦੀ ਆਈ ਚੁੰਨੀ ਦੇ ਨਾਲ ਫਾਂਸੀ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਦੋਂ ਇਹ ਸਾਰੀ ਗੱਲਬਾਤ ਪਿਤਾ ਨੂੰ ਪਤਾ ਲੱਗਿਆ ਤਾਂ ਵੇਲਾ ਹੱਥੋਂ ਲੰਘ ਚੁੱਕਿਆ ਸੀ ਨਾ ਮੁੜ ਹੱਥ ਆੳਣ ਵਾਲਾ ਸੀ । ਹੁਣ ਸੋਚ ਰਿਹਾ ਸੀ ਜਿਹੜੀ ਮੇਰੀ ਚਿੱਟੀ ਪੱਗ ਸਮਾਜ ਅੰਦਰ ਹੀਰੇ ਵਾਂਗ ਚਮਕ ਰਹੀ ਸੀ ਅੱਜ ਉਹ ਨਾ ਸਾਫ ਹੋਣ ਵਾਲੇ ਦਾਗ ਲੱਗਕੇ ਮੈਲੀ ਹੋ ਚੁੱਕੀ ਹੈ ਮੈ ਹੁਣ ਇਹ ਪੱਗ ਸਮਾਜ ਅੰਦਰ ਦਿਖਾਉਣ ਯੋਗ ਨਾ ਰਿਹਾ । ਇਹ ਸਦਮਾ ਨਾ ਸਹਾਰ ਦਾ ਹੋਇਆ ਆਪਣੀ ਦਾਗੀ ਹੋਈ ਪੱਗ ਨਾਲ ਫਾਹਾ ਲੈ ਲੈਂਦਾ ਹੈ । ਜਦੋਂ ਇਹ ਸਾਰੀ ਘਟਨਾ ਦਾ ਚੰਨੋ ਨੂੰ ਪਤਾ ਲੱਗਦਾ ਹੈ ਹੁਣ ਉਹ ਆਪਣੇ ਭਾਈ ਦੇ ਡਰ ਨੂੰ ਲੈਕੇ ਥਾਣੇ ਵਿੱਚ ਉਸਦੇ ਵਿਰੁੱਧ ਪਰਚਾ ਲਿਖਵਾ ਦਿੰਦੀ ਹੈ । ਜਦੋ ਭਰਾ ਨੂੰ ਪਰਚੇ ਵਾਰੇ ਪਤਾ ਚਲਦਾ ਹੈ ਉਹ ਵੀ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ । ਚੰਨੋ ਦੀ ਕੋਰਟ ਮੈਰਿਜ ਦੇ ਛੇ ਮਹੀਨੇ ਬਹੁਤ ਵਧੀਆ ਨਿੱਕਲੇ ਫਿਰ ਲੜਾਈ ਝਗੜਾ ਹੋਣ ਲੱਗ ਪਿਆ ਗੱਲ ਇੱਥੇ ਤੱਕ ਪਹੁੰਚ ਗਈ ਕਿ ਉਸਦੇ ਪਤੀ ਨੇ ਤਲਾਕ ਦੇ ਦਿੱਤਾ । ਉਹ ਆਪਣੇ ਘਰ ਵਾਪਸ ਚਲਾ ਗਿਆ ਘਰਦਿਆਂ ਨੇ ਉਸ ਨੂੰ ਫਿਰ ਗਲ ਨਾਲ ਲਿਆ ਅਤੇ ਦੂਸਰਾ ਵਿਆਹ ਕਰ ਦਿੱਤਾ । ਹੁਣ ਚੰਨੋ ਦਾ ਸਾਰਾ ਘਰ ਵਾਰ ਉੱਜੜ ਗਿਆ ਸੀ ਉਹ ਕਿਸੇ ਪਾਸੇ ਯੋਗੀ ਨਾ ਰਹੀ ਉਸ ਦਾ ਬੁਰਾ ਹਾਲ ਹੋ ਚੁੱਕਿਆ ਸੀ । ਹੁਣ ਉਹ ਲੋਕਾਂ ਨੂੰ ਕਹਿ ਰਹੀ ਸੀ ਆਪਣੀ ਮਰਜ਼ੀ ਨਾਲ ਅਪਣਾਏ ਕਦੇ ਸਾਥ ਨਹੀਂ ਨਿਭਾਉਂਦੇ ਸਿਰਫ ਚਾਰ ਦਿਨ ਜਿਸਮ ਨਾਲ ਖੇਲਕੇ ਭੁੱਲ ਜਾਂਦੇ, '' ਸਾਥ ਤਾਂ ਉਹ ਨਿਭਾਅ ਜਾਂਦੇ ਜਿਨ੍ਹਾਂ ਦਾ ਲੜ ਮਾਪੇ ਫੜਾਉਂਦੇ ਨੇ ।'' ਹੁਣ ਵੇਸਵਾ ਦਾ ਰੂਪ ਧਾਰਣ ਕਰਕੇ ਰੋੜਾਂ ਤੇ ਰੋਂਦੀ ਕਰਲਾਉਂਦੀ ਭੜਕ ਦੀ ਫਿਰ ਰਹੀ ਸੀ ਆਪਣੀ ਕੀਤੀ ਹੋਈ ਗਲਤੀ ਯਾਦ ਆ ਰਹੀ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
ਮਿੰਨੀ ਕਹਾਣੀ ' ਮਾਂ ਪਿਓ ਦੇ ਸੁਪਨੇ ' - ਹਾਕਮ ਸਿੰਘ ਮੀਤ ਬੌਂਦਲੀ
ਅਜੇ ਗੁੱਡੀ ਦੇ ਵਿਆਹ ਦਾ ਕਰਜ਼ਾ ਨਹੀ ਸੀ ਉਤਰਿਆ ਪੈਸੇ ਲੈਣ ਵਾਲਿਆ ਨੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ । ਮੈ ਕਿਹਾ ਜੀ ਸੁਣਦੋ ਹੋ , ਹਾਂ ਕੀ ਗੱਲ ਹੈ ਜਸਵੀਰ ਕੁਰੇ , ਅੱਜ ਫਿਰ ਨੰਬਰਦਾਰ ਆਇਆ ਸੀ ਕਹਿੰਦਾ ਮੈ ਕੁੜੀ ਦਾ ਵਿਆਹ ਧਰਿਆ ਹੈ ਮੈਨੂੰ ਪੈਸ਼ੇ ਚਾਹੀਦੇ ਨੇ ਹੁਣ ਤਾਂ ਬਹੁਤ ਟਾਈਮ ਹੋ ਗਿਆ , ਤੂੰ ਭਾਈ ਰਤਨੇ ਨੂੰ ਦੱਸ ਦੇਵੀਂ ਯਾਦ ਨਾਲ ।
'' ਅੱਛਿਆ ਜੀ '' ਭੁੱਲਣਾ ਨਹੀਂ ਭਾਈ '' ਨਹੀ ਜੀ ।''
ਕਿੱਥੋਂ ਹੀਲਾ ਕਰੀਏ ਇਕ ਪਾਸੇ ਫਸਲ ਚੰਗੀ ਨਹੀਂ ਹੋ ਰਹੀ ਦੂਜੇ ਪਾਸੇ ਮੂੰਡੇ ਦੀ ਪੜ੍ਹਾਈ ਦੇ ਖਰਚਾ ਅਜੇ ਮੈਨੂੰ ਕੱਲ੍ਹ ਹੀ ਸਤਿਪਾਲ ਕਹਿ ਰਿਹਾ ਸੀ । ਬਾਪੂ ਮੈ ਤੇਰੇ ਸੁਪਨੇ ਪੂਰੇ ਕਰਨੇ ਆ ਮੈ ਸਾਰੇ ਟੈਸਟ ਪਾਸ ਕਰ ਚੁੱਕਿਆ ਹਾਂ, '' ਅਗਲੇ ਮਹੀਨੇ ਡਾਕਟਰੀ ਦਾ ਸਾਢੇ ਤਿੰਨ ਲੱਖ ਦਾਖਲਾ ਭਰਣਾ ਹੈ । ਮੈ ਵੀ ਇਹੀ ਸੋਚਿਆ ਸੀ ਆਪਣਾ ਪੁੱਤਰ ਸਤਿਪਾਲ ਡਾਕਟਰ ਬਣ ਜਾਵੇ ਫਿਰ ਤਾਂ ਘਰ ਦੀ ਸਾਰੀ ਗਰੀਬੀ ਚੱਕ ਦਊਂਗਾ । ਮੈ ਕਿਹਾ ਰਤਨਿਆ ਘਰੇ ਹੀ ਆ , ਆਜਾ ਆਜਾ ਲੰਘਿਆ ਨੰਬਰਦਾਰਾਂ ਮੈ ਪਹਿਲਾ ਵੀ ਕਹਿ ਗਿਆ ਸੀ ਮੈਨੂੰ ਹੁਣ ਪੈਸ਼ੇ ਚਾਹੀਦੇ ਨੇ ਮੈ ਕੁੜੀ ਦਾ ਵਿਆਹ ਕਰਨਾ । ਮੈਨੂੰ ਅਗਲੇ ਮਹੀਨੇ ਦਸ ਤਰੀਕ ਤੂੱਕ ਪੈਸ਼ੇ ਮਿਲਣੇ ਚਾਹੀਦੇ ਨੇ ਨਹੀਂ ਤਾਂ ਮੈਂਨੂੰ ......... ? ਕੋਈ ਨਾ ਨੰਬਰਦਾਰਾਂ ਕਰਦੇ ਆ ਕੋਈ ਹੀਲਾ । ਬਾਪੂ ਕੱਲ੍ਹ ਨੂੰ ਦਸ ਤਰੀਕ ਆ ਆਪਾਂ ਦਾਖਲਾ ਭਰਣ ਜਾਣਾ, ਕੋਈ ਨੀ ਪੁੱਤਰ ਚੱਲਗੇਂ। ਮੈਂ ਕਿਹਾ ਜੀ ਤੁਸੀਂ ਸਵੇਰ ਦੇ ਕਿੱਥੇ ਗਏ ਸੀ , ਮੈ ਕਿੱਥੇ ਜਾਣਾ ਮੈਂ ਤੇਰੇ ਪੁੱਤਰ ਦਾ ਦਾਖਲਾ ਭਰਕੇ ਆਇਆ । ਜਸਵੀਰ ਕੁਰ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਕੀ ਤੁਸੀਂ ਦਾਖਲਾ ਭਰਕੇ ਆਏ ਹੋ , '' ਹਾਂ ਮੈ ਦਾਖਲਾ ਭਰਕੇ ਆਇਆ ।" ਨਾ ਜੀ ਤੁਸੀਂ ਐਨੇ ਪੈਸੇ ਕਿੱਥੋਂ ਲਏ ਕੋਈ ਸਮਾਜ ਵਿਰੋਧੀ ਕੰਮ ਤਾਂ ਨੀ ਕਰਨ ਲੱਗ ਪਏ , ਨਹੀਂ ਨਹੀਂ । ਮੈ ਘਰੇ ਕੋਈ ਗੱਲ ਨਹੀਂ ਕੀਤੀ ਪਰਸ਼ੋ ਆਪਣੇ ਘਰ ਇਕ ਬਾਬੂ ਆਇਆ ਸੀ , ਹਾਂ ਜੀ , ਮੈ ਉਸਨੂੰ ਆਪਣੀ ਕਿਡਨੀ ਵੇਚ ਦਿੱਤੀ ਹੈ । ਇਹ ਤੁਸੀਂ ਕੀ ਕੀਤਾ ਬਸ ਤੂੰ ਸਤਿਪਾਲ ਨੂੰ ਨਾ ਦੱਸੀ ਉਹ ਉੱਥੇ ਬੈਠਾ ਫਿਕਰ ਕਰੂੰਗਾ । ਚਾਚਾ ਸਤਿਪਾਲ ਦਾ ਫੋਨ ਆਇਆ ਲੈ ਤੂੰ ਗੱਲ ਕਰ , ਹੈਲੋਂ ਬਾਪੂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪੁੱਤਰ ਹਾਂ ਤੇਰੀ ਪੜ੍ਹਾਈ ਕਿਵੇਂ ਚੱਲਦੀ ਆ ਜ਼ੋਰਾਂ ਤੇ ਹੈ ਬਾਪੂ ਬਸ ਡਾਕਟਰ ਬਣ ਜਾਵਾਂ ਸਾਰੀ ਗਰੀਬੀ ਚੱਕ ਦਊਂਗਾ ਚੰਗਾ ਪੁੱਤਰ ਤੇਰੀ ਮਾਂ ਨਾਲ ਵੀ ਗੱਲ ਕਰ ਲੈ ' ਹੈਲੋਂ ' ਬੀਬੀ ਹਾਂ ਤੂੰ ਕਿਵਿਆਂ ਪੁੱਤ ਮੈ ਠੀਕ ਹਾਂ ਤੂੰ ਆਪਣੀ ਸਹਿਤ ਦਾ ਖਿਆਲ ਰੱਖੀ ਬੀਬੀ , '' ਕੋਈ ਨਾ ਪੁੱਤ ।" ਚੰਗਾ ਮੈ ਫੋਨ ਬੰਦ ਕਰਨ ਲੱਗਿਆ ਚੰਗਾ ਪੁੱਤ ।
ਹੁਣ ਸਤਿਪਾਲ ਡਾਕਟਰ ਬਣ ਚੁੱਕਿਆ ਸੀ ਲੈਕਿਨ ਉਹ ਇਕ ਕੁੜੀ ਦੇ ਪਿਆਰ ਵਿੱਚ ਆਪਣੇ ਮਾਂ ਪਿਓ ਨੂੰ ਭੁੱਲ ਗਿਆ ਅਤੇ ਉਸ ਨਾਲ ਕੋਰਟ ਮੈਰਿਜ ਕਰਵਾ ਚੁੱਕਿਆ ਸੀ ਉਸ ਨਾਲ ਮਾਂ ਪਿਓ ਤੋਂ ਅਲੱਗ ਰਹਿਣ ਦੇ ਕੀਤੇ ਵਾਅਦੇ ਮੁਤਾਬਿਕ ਆਪਣੀ ਕੋਠੀ ਵੀ ਖਰੀਦ ਚੁੱਕਿਆ ਸੀ । ਇਸ ਵਾਰੇ ਘਰ ਕੋਈ ਵੀ ਪਤਾ ਨਹੀਂ ਸੀ ।ਅੱਜ ਉਹ ਡਾਕਟਰ ਬਣਨ ਤੋਂ ਬੂਆਦ ਪਹਿਲੀ ਵਾਰ ਆਪਣੀ ਪਤਨੀ ਸਮੇਤ ਘਰ ਪਹੁੰਚਿਆ । ਉਸਨੂੰ ਦੇਖਿਆ ਹੀ ਮਾਂ ਪਿਓ ਦੇ ਸਜਾਏ ਸੁਪਨਿਆਂ ਤੇ ਪਾਣੀ ਫਿਰ ਗਿਆ ਸਬਰ ਘੁੱਟ ਭਰਕੇ ਬੈਠ ਗਏ । ਦੂਸਰੇ ਦਿਨ ਤਿਆਰ ਹੋਏ ਆਪਣੇ ਮਾਤਾ ਪਿਤਾ ਨੂੰ ਕਹਿਣ ਲੱਗਿਆ ਹੁਣ ਮੇਰਾ ਤੁਹਾਡੇ ਕੋਲ ਰਹਿਣਾ ਮੁਸ਼ਕਿਲ ਹੈ ਅਸੀਂ ਦੋਹਨੇ ਸ਼ਹਿਰ ਨਵੀਂ ਖਰੀਦੀ ਕੋਠੀ ਵਿੱਚ ਰਹਾਂਗੇ । '' ਹੌਕਿਆਂ ਭਰੀ ਅਵਾਜ਼ ਨਾਲ ਕਿਹਾ ਚੰਗਾ ਹੈ ਪੁੱਤਰ ਤੇਰੀ ਮਰਜ਼ੀ " ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਫੋਨ ਕਰ ਦਿਓ ਕਹਿਕੇ ਘਰੋਂ ਚਲੇ ਗਏ । ਰਤਨਾ ਇਸ ਗੱਲ ਦੇ ਵਿ - ਜੋਗ ਫਿਰ ਥੋੜ੍ਹਾ ਹੀ ਚਿਰ ਇਸ ਦੁਨੀਆਂ ਤੇ ਰਿਹਾ ਤੇ ਜਸਵੀਰ ਕੌਰ ਨੂੰ ਸਦਾ ਲਈ ਵਿਛੋੜਾ ਦੇ ਗਿਆ ਪਰ ਪੁੱਤ ਦੇ ਕੰਨੀ ਖਬਰ ਨਹੀਂ ਪਈ । ਹੁਣ ਉਸਦੇ ਘਰ ਲੜਕਾ ਹੋਇਆ ।ਲੜਕਾ ਹੋਣ ਦੀਆਂ ਆਪਣੀ ਮਾਂ ਨੂੰ ਫੋਨ ਤੇ ਵਧਾਈਆਂ ਦੇ ਦਿੱਤੀਆਂ । ਹੁਣ ਲੜਕਾ ਸਕੂਲ ਪੜ੍ਹਨ ਜਾਇਆ ਕਰਦਾ ਸੀ ਅੱਜ ਨਾਲ ਲੱਗਦੇ ਸ਼ਹਿਰ ਵਿੱਚ ਮੇਲਾ ਲੱਗਿਆ ਹੋਇਆ ਸੀ ਉਹਨਾਂ ਨੇ ਮੇਲਾ ਵੇਖਣ ਦਾ ਪ੍ਰੋਗਰਾਮ ਬਣਾ ਲਿਆ ਹੁਣ ਆਪਣੀ ਗੱਡੀ ਚ ਬੈਠਕੇ ਮੇਲਾ ਵੇਖਣ ਚਲੇ ਗਏ ਅਚਾਨਕ ਉਨ੍ਹਾਂ ਦਾ ਸਪੁੱਤਰ ਲਾਲੀ ਮੇਲੇ ਵਿੱਚ ਗਵਾਚ ਗਿਆ ਹੁਣ ਸਪੁੱਤਰ ਨੂੰ ਭਾਲਦਿਆ ਭਾਲਦਿਆ ਪ੍ਰੀਤ ਹਾਲੋਂ ਬੇਹਾਲ ਹੋ ਚੁੱਕੀ ਉਸਦਾ ਪਤੀ ਵੀ ਭੁੱਬੀਂ ਰੋ ਰਿਹਾ ਸੀ ਅਤੇ ਆਪਣੀ ਮਾਂ ਨੂੰ ਯਾਦ ਕਰ ਰਿਹਾ ਸੀ । ਪਰ ਅਖੀਰ ਲਾਲੀ ਇਕ ਪਾਸੇ ਖੜਾ ਰੋਂਦਾ ਹੋਇਆ ਮਿਲ ਗਿਆ ਅਤੇ ਸੁਖ ਦਾ ਸਾਹ ਲਿਆ । ਮੈ ਕਿਹਾ ਜੀ ਇੱਥੋਂ ਛੇਤੀ ਚੱਲੋ ਅਸੀਂ ਨਹੀ ਮੇਲਾ ਦੇਖਣਾ ਆਪਣੀ ਗੱਡੀ ਚ ਸਵਾਰ ਹੇ ਕੇ ਘਰ ਵੱਲ ਨੂੰ ਆ ਰਹੇ ਸੀ । ਹੁਣ ਉਹ ਚੁੱਪ ਸੀ ਕੁੱਝ ਵੀ ਨਹੀਂ ਬੋਲ ਰਿਹਾ ਸੀ ਮੈਂ ਕਿਹਾ ਜੀ ਕਿੱਥੇ ਜਾ ਰਹੇ ਹੇ ' ਘਰ ' ਘਰ ਤਾਂ ਸ਼੍ਰੀ ਮਾਨ ਜੀ ਪਿੱਛੇ ਰਹਿ ਗਿਆ ਨਹੀਂ, ਭਾਗਵਾਨੇ ਲਾਲੀ ਤੇਰੇ ਤੋਂ ਅੱਧਾ ਘੰਟਾ ਪਰੇ ਹੋਇਆ ਤੇਰਾ ਕੀ ਹਾਲੋਂ ਬੇਹਾਲ ਹੋ ਗਿਆ ਸੀ ਮੈਨੂੰ ਤਾਂ ਮੇਰੀ ਮਾਂ ਕੋਲੋਂ ਪਰੇ ਹੋਇਆਂ ਪੂਰੇ ਪੰਦਰਾਂ ਸਾਲ ਹੋ ਗਏ । ਉਸ ਮਾਂ ਦਾ ਕੀ ਹਾਲ ਹੋਊਗਾ ਮੈ ਮੇਰੇ ਅਸਲੀ ਘਰ ਚੱਲਿਆ । ਹੁਣ ਉਸ ਕੋਲ ਕੋਈ ਜਵਾਬ ਨਹੀ ਸੀ ਉਹ ਚੁੱਪ ਸੀ । ਘਰ ਪਹੁੰਚਣ ਤੋ ਪਹਿਲਾ ਹੀ ਮਾਂ ਚੱਲ ਵੱਸੀ ਮਾਂ ਨੂੰ ਦੇਖਦਿਆਂ ਹੀ ਧਾਹਾਂ ਮਾਰਦਾ ਹੋਇਆ ਮਾਂ ਕੋਲ ਪਹੁੰਚਿਆ ਕੀ ਦੇਖਦਾ ਹੈ ਮਾਂ ਆਪਣੇ ਹੱਥ ਵਿੱਚ ਇੱਕ ਕਾਗਜ਼ ਫੜਿਆ ਹੋਇਆ ਸੀ ਜਿਸ ਉੱਪਰ ਲਿਖਿਆ ਸੀ ਪੁੱਤਰ ਤੇਰੇ ਬਾਪੂ ਨੇ ਆਪਣੀ ਕਿਡਨੀ ਵੇਚਕੇ ਤੇਰਾ ਡਾਕਟਰੀ ਦਾ ਦਾਖਲਾ ਭਰਿਆ ਸੀ ਜਿਸ ਦਾ ਤੂੰ ਮੁੱਲ ਨਾ ਪਾ ਸਕਿਆ ਉਹ ਆਪਣੇ ਸੁਪਨਿਆਂ ਆਪਣੇ ਦਿਲ ਵਿੱਚ ਹੀ ਛੁਪਾ ਕੇ ਲੈ ਗਿਆ ਹੁਣ ਸੰਸਕਾਰ ਦੇ ਮੌਕੇ ਤੇ ਜੁੜੇ ਰਿਸ਼ਤੇਦਾਰ ਤੇ ਮਿੱਤਰ ਪਿਆਰੇ ਉਸ ਦੀ ਇਹੋ ਜਿਹੀ ਡਾਕਟਰੀ ਤੇ ਲਾਹਨਤਾਂ ਪਾ ਰਹੇ ਸੀ । ਹੁਣ ਉਸਨੂੰ ਆਪਣੇ ਮਾਂ ਪਿਓ ਦੀ ਕੱਟੀ ਹੋਈ ਗਰੀਬੀ ਅਤੇ ਦਿੱਤਾ ਹੋਇਆ ਪਿਆਰ ਯਾਦ ਆ ਰਿਹਾ ਸੀ ।ਆਪਣੀ ਕੀਤੀ ਗਲਤੀ ਦਾ ਅਹਿਸਾਸ ਕਰਕੇ ਪਛਤਾਵਾ ਕਰ ਰਿਹਾ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ