Sandeep Kumar Nar

ਧਰਵਾਸੇ - ਸੰਦੀਪ ਕੁਮਾਰ ਨਰ ਬਲਾਚੌਰ

ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।

ਧਰਮ ਕਾਇਮ ਮੇਰਾ ਝੂਠ ਤੇ, ਨਾਮ ਹੈ ਮੇਰਾ ਧਰਮਾਂ,
ਝੂਠਾ ਸਾਬਿਤ ਹੋਇਆ ਤਾਂ ਕੀ ਹੋਇਆ, ਅੱਲ ਮੇਰੀ ਹੈ , ਬੇਸ਼ਰਮਾਂ।
ਕੋਹਾਂ ਦੂਰ ਸੱਚ ਮੈਥੋਂ, ਮੈਂ ਅਕਲਾਂ ਵੱਲੋਂ ਲੰਗੜਾ।
ਆਪਣਾ ਦੋਸ਼ ਕਿਸੇ ਤੇ ਲਾ ਕੇ , ਖੁਸ਼ ਹੋ ਕੇ ਪਾਵਾਂ ਭੰਗੜਾ।

ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।

ਪੈਸਾ ਆਉਂਦਾ ਦਿਸੇ ਜੇ ਮੈਨੂੰ, ਝੱਟ ਜ਼ੁਬਾਨੋਂ ਫਿਰ ਜਾਵਾਂ,
ਸੱਚ ਦੀ ਕਦਰ ਭੁੱਲ ਕੇ, ਮੈਂ ਝੂਠ ਅੱਗੇ ਗਿਰ ਜਾਵਾਂ।
ਪਹਿਚਾਨ ਜ਼ੁਬਾਨ ਤੋਂ ਮੈਂ ਆਸਤਿਕ, ਮੇਰੀ ਜ਼ਮੀਰੋਂ ਚੰਗਾ ਨਾਸਤਿਕ,
ਅਹਿਸਾਨ ਕਰਾ ਭਾਲਾ ਕੀਮਤਾਂ , ਬਿਨ ਪੈਸੇ ਤੇਰਾ ਮੈ ਕੀ ਕਰਾਂ।

ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।

ਧਰਵਾਸੇ ਦੇਣ ਮੇਰੀਆਂ ਆਦਤਾਂ, ਚੜ੍ਹਾ ਕੋਠੇ ਪੌੜੀ ਖਿੱਚ ਦਿਆਂ,
ਮੇਰੀ ਗੱਲ ਤੇ ਤੈਨੂੰ ਸ਼ੱਕ ਹੈ, ਮੈਂ ਸੱਚਾ ਹਾਂ, ਲਿਆ ਲਿਖ ਦਿਆਂ।
ਮੈਂ ਖੁਸਰ-ਫੁਸਰ ਕਰਕੇ, ਭਾਈਆਂ ਵਿੱਚ ਪਾੜਾਂ ਪਾ ਦਿਆਂ।
ਆਪਣੀ ਦਾਦਾਗਿਰੀ ਦੱਸ ਕੇ, ਮੈਂ ਕੱਲਾ ਦੇਖ ਕੇ ਢਾਹ ਦਿਆਂ,

ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।

ਫਾਹਾ ਆਪਣੇ ਗਲੇ 'ਚੋਂ ਕੱਢ ਕੇ,  ਨਿਰਦੋਸ਼ ਦੇ ਗਲ ਪਾ ਦਿਆਂ,
ਜੋ ਮੇਰੇ ਵਿਹੜੇ ਬੂਟਾ ਲਾਵੇ, ਮੈਂ ਉਸ ਦਾ ਬੂਟਾ ਪੱਟ ਦਿਆਂ।

ਸੱਚ ਮੇਰੇ ਤੇ ਕੋਣ, ਐਤਵਾਰ ਕਰੇਂਗਾ ਅੜਿਆ,
ਝੂਠ ਲੈ ਕੇ ਨਿਕਲਾ, ਇਸ ਦੁਨੀਆਂ ਦੇ ਮੈਦਾਨੇ ।


ਸੰਦੀਪ ਕੁਮਾਰ ਨਰ ਬਲਾਚੌਰ

ਤਾਂਘ - ਸੰਦੀਪ ਕੁਮਾਰ ਨਰ ਬਲਾਚੌਰ

ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।


ਕੀ ਉਹ ਮੈਨੂੰ ਪਛਾਣ ਲਵੇਗਾ, ਯਾ ਫੇਰ ਮੈ ਉਸਨੂੰ,
ਅਣਭੋਲ, ਬੇਖ਼ਬਰ, ਕਹੀਆਂ ਸਹਿਪਾਠੀਆਂ ਦੀਆਂ ਗੱਲਾ।
ਉਸਨੂੰ ਮੇਰੀ ਬਚਪਨ ਦੀ, ਮਿਲਣ ਦੀ ਤਾਂਘ,
ਕੀ ਉਸ ਨੂੰ ਪਤਾ ਹੋਵੇਗਾ, ਮੈ ਜੋ ਉਸ ਬਾਰੇ ਸੁਣਿਆ ਹੈ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।


ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਮੈਨੂੰ ਲੱਗੇ ਕ੍ਰਿਸ਼ਨ ਵਾਂਗ, ਸ਼ਾਇਦ ਮੈ ਉਸਨੂੰ ਸੁਦਾਮਾ,
ਸ਼ਾਇਦ ਉਹ ਮੰਨੇ ਆਪਣੇ ਆਪ ਨੂੰ, ਮੈ ਉਸਨੂੰ ਵੀ ਮੰਨ੍ਹਾ,


ਦੋਨਾਂ ਦੇ ਸੱਟ ਲੱਗੀ ਹੋਵੇ, ਹੋਸਲਾ ਦੇਣ, ਇੱਕ ਦੂਜੇ ਨੂੰ ਕਿੰਨਾ,
ਕੀ ਉਹ ਮੈਨੂੰ ਪਹਿਚਾਣ ਲਵੇਗਾ, ਇਸ ਦੁਨਿਆਵੀਂ ਭੀੜ ਚੋਂ।
ਜਾ ਫੁੱਲ ਸੁੱਟੇਗਾ, ਮੇਰੇ ਵੱਲ, ਸ਼ਮਸ਼ਦ ਦੇ ਉਸ ਮਿੱਤਰ ਵਾਂਗ,
ਕੋਈ ਮਾਰ ਜਾਵੇ, ਜੇ ਭਾਨੀ, ਨਿੱਜੀ ਸੁਆਰਥ ਹੋਵੇਗਾ, ਉਸਨੂੰ ਕਿੰਨਾ !


ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।


ਸੱਚ ਦੀ ਦਾਸਤਾਂ ਸੁਣਾਈ, ਕਿਸ ਨੇ ਕਿਸੇ ਨੂੰ, ਦੇਵੇ ਤੈਨੂੰ ਇਹ ਮਸ਼ਵਰਾ,
ਸ਼ਰਮਦ, ਸ਼ਮਸ਼ਦ, ਸ਼ਾਹ ਮਨਸੂਰ ਦੀ ਕਹਾਣੀ ਸੁਣਾ ਕੇ, ਰੱਬ ਦੀ ਹੋਂਦ,
ਸਮਝਾਈ ਸੰਤਾਂ ਨੇ, ਸੰਦੀਪ ਤੈਨੂੰ, ਆਪਣੇ ਤਖਤ ਦੇ ਕੋਲ ਬਿਠਾ ਕੇ, 
ਤੂੰ ਕੀ ਜੋੜਿਆ, ਉਹ ਕੀ ਜੋੜਦੇ, ਪ੍ਰਤੱਖ ਦਿਖਾਇਆ, ਸਾਹਮਣੇ ਬਿਠਾ ਕੇ।


ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਆਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।


ਹਾਂ, ਮੈਂ ਵੀ, ਤੂੰ ਵੀ 'ਅੰਸ਼, ਉਸ ਰੱਬ ਦੀ ਦੁਨੀਆਂ ਦਾ, ਜੋ ਗੁਆਚ ਜਾਂਦਾ,
ਆਪੇ ਨੂੰ 'ਸੋਚਾਂ' ਵਿੱਚ ਪਾ ਕੇ, ਖੁਆਬ ਵੇਖਦਾ, ਕਿਸੇ ਨੂੰ ਆਪਣਾ ਬਣਾ ਕੇ,
ਕੀ ਬੁਰਾ, ਕੀ ਚੰਗਾ, ਕਿਸੇ ਨੂੰ ਆਖਾ, ਧੋਖੇ ਕਿਉ ਦੇਵਾਂ, ਮਿੱਤਰ ਬਣਾ ਕੇ।


ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।


ਗੱਲ - ਗੱਲ ਵਿੱਚ ਕਰ ਜਾਂਦਾ, ਉਹ ਸਾਡੇ ਪੰਜਾਬ ਦੀ ਗੱਲ,
ਆਪਣਿਆ ਤੇ ਬਾਹਰਲਿਆ ਦੀ ਗੱਲ, ਲੱਗੇ ਮੈਨੂੰ ਸੋਝਵਾਨ ਉਹ ਵੀਂ,
ਇਸ਼ਕ ਵਿੱਚ ਹਾਰਿਆ ਲੱਗਦਾ, ਜਿਵੇਂ ਪੰਜਾਬ ਦੇ ਨੈਣਾਂ ਵਿਚੋਂ ਹੋਵੇ 'ਹੱਝੂ ਵੱਗਦਾ।
ਕਹਿੰਦੇ ਗੱਲ ਵਿੱਚ ਉਹ ਮੈਂ - ਮੈ ਨੀ ਕਰਦਾ, ਹੱਕ - ਸੱਚ ਦੀ ਹਾਮੀ ਭਰਦਾ,
ਜੇ 'ਨਰ' ਆਪਣੇ ਆਪ ਨੂੰ 'ਸਵਾਰਥੀ' ਨਾ ਆਖੇ, ਫੇਰ 'ਕਿਉਂ, ਕੋਈ ਇਹਨੂੰ ਪੜ੍ਹਦਾ।


ਮਿੱਤਰ ਹੈ ਤੂੰ ਵੀ ਮੇਰਾ, ਤੈਨੂੰ ਮਿਲਣ ਅਵਾਂਗਾ,
ਲਾਰਾ ਜਿਹਾ ਲਾ ਬੈਠਾ, ਕੀ ਉਹ ਹੋਵੇਗਾ, ਉਸ ਤਰ੍ਹਾਂ ਦਾ,
ਜੋ ਖੁਆਬਾ ਵਿੱਚ ਤਰਾਸ਼ਿਆ ਹੈ, ਯਾ ਫੇਰ ਏਸ ਦੇ ਉਲਟ।


ਜਿਵੇਂ ਬੁਲ੍ਹਾਂ ਕਦਰ ਕਰੇ, ਆਪਣੇ ਮੁਰਸ਼ਦ ਦੀ, ਐਸਾ ਕੋਈ ਨਾਚ - ਨਚਾ, ਜਾ ਫੇਰ,
ਗੁਰੂ ਰਵਿਦਾਸ ਜੀ ਦੇ ਅਨੁਸਾਰ, ਇਕ - ਮਿਕ ਧਰਮ ਦਾ, ਸੰਦੇਸ਼ ਲੋਕਾਂ ਤੱਕ ਤਾਂ ਲੈਕੇ ਜਾ।
ਸੰਦੀਪ ਦਾ ਜੋਰ ਕਿੱਥੇ, ਰੱਬ ਤੱਕ ਪਹੁੰਚਣ ਦਾ, ਐਂਵੇ ਜਾਂਦਾ ਸੁੱਕੇ ਰਾਗ ਵਜਾ,
ਸੰਤ ਗੰਗਾ ਦਾਸ ਦਾ ਮੈ ਬਣਕੇ ਦਾਸ, ਦੇਵਾਂ ਮੈਂ ਸਦੀਆਂ ਦੇ, ਆਪਣੇ ਪਾਪ ਧੁਆ।
ਬਾਪੂ ਕੁੰਭ ਦਾਸ ਜੀ ਦੇ ਅਨੁਸਾਰ, ਬੰਦਿਆ ਤੇਰਾ ਏਥੇ ਕੀ ਏ, ਲੈ ਰੱਬ ਦੇ ਘਰ, ਖਾਤਾ ਬਣਾ,
ਮਕਸਦ ਮੇਰਾ ਇਹੋ, ਸਿੱਟੇ ਵਿਜੋ, ਏ ਜਹਾਨ ਨੂੰ, ਰੱਬ ਦੇ ਨੇੜੇ ਹੋਰ, ਦੇਵਾਂ ਪਹੁੰਚਾ,
ਆਜਾ ਤੂੰ ਵੀ ਹੱਥ ਮਿਲਾ, ਕੁਝ ਤਾਂ ਕਰ ਜਾਈਏ, ਜੱਗ ਉੱਤੇ, ਇਕਜੁੱਟ ਹੋ ਕੇ 'ਬਦਲਾਅ'।


ਸੰਦੀਪ ਕੁਮਾਰ ਨਰ ਬਲਾਚੌਰ
ਮੋਬਾਇਲ : 9041543692

ਉਮੀਦ - ਸੰਦੀਪ ਕੁਮਾਰ ਨਰ ਬਲਾਚੌਰ

ਏਹ ਨਕਲੀ ਦੁਨੀਆਂ ਦੇ,
ਝਗੜਿਆਂ ਚੇੜਿਆ ਨੂੰ,
ਛੱਡ ਨਦੀਆਂ ਤੋਂ ਪਾਰ,
ਅੰਬਰਾਂ ਦੇ ਨਾਲ,
ਮੈਂ ਖੁਸ਼ੀ-ਖੁਸ਼ੀ ਹੱਸਦਾ ਹੱਸਦਾ,
ਚਲਾ ਜਾਵਾਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !


ਜਦ ਹੱਢਾ ਮੇਰਿਆ ਚੋਂ,
ਸਤਲੁਜ, ਜਿਹਲਮ, ਰਾਵੀ, ਬਿਆਸ,
ਜਾ ਗੰਗਾ ਦੇ ਪਾਣੀਆਂ ਚੋਂ,
ਲੰਘ ਕੇ ਸ਼ਿਵ ਦੀਆਂ,
ਪਹਾੜੀਆਂ ਚੋਂ,
ਸਾਵਣ ਦੇ ਸ਼ਰਾਟਿਆਂ ਚੋਂ,
ਕੁਦਰਤ ਦੇ ਆਪਣਿਆ ਚੋਂ,
ਹੱਥ ਫੜ ਕੇ ਮੇਰਾ,
ਠੰਢਾ ਠਾਰ ਕਰ ਦੇਣਗੇ,
ਆਵੇਗਾ ਮੇਰਾ ਵਕਤ
ਇੱਕ ਦਿਨ !


ਪਹਾੜਾਂ ਨੂੰ ਵੇਖਦਾ,
ਰੱਬ ਦੇ ਚਿੰਨ੍ਹ ਨੂੰ ਮੱਥਾ ਟੇਕਦਾ,
ਪਵਨ ਦੇ ਝਰੋਖਿਆ ਚੋਂ,
ਬਦਲਾਂ ਦੇ ਭੁਲੇਖਿਆ ਚੋਂ,
ਉਸ ਨੂੰ ਮਿਲਣ ਦੀ ਤਾਂਘ ਲੈ ਕੇ,
ਮੈਂ ਚਲਾ ਜਾਵਾਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ!


ਨੀਲੇ ਆਕਾਸ਼ ਵਿੱਚ,
ਹਵਾ ਦੀ ਆਵਾਜ਼ ਸੁਣਦਾ,
ਜਾਵਾਂਗਾ,
ਸੰਤਰੰਗੀ ਸੁਰਾਂ ਦੇ ਨਾਲ,
ਗੀਤ ਗਾਉਂਦਾ ਜਾਵਾਂਗਾ,
ਖੁਸ਼ੀ-ਖੁਸ਼ੀ ਨਾਲ ਖੁਆਬਾ ਵਿੱਚ,
ਹਰਮੋਨੀਅਮ ਵਜਾਵਾਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !


ਝੂਠੇ ਕਸਮਾਂ ਵਾਅਦਿਆ ਤੋਂ,
ਲੋਕਾਂ ਦੇ ਨਕਲੀ ਵਿਖਾਵਿਆ ਤੋਂ,
ਕੁੱਝ ਝੂਠੇ ਲੋਕ ਬੇਈਮਾਨਾਂ ਤੋਂ ,
ਅੱਕਿਆ ਹਲਾਤਾਂ ਤੋਂ ,
ਇਹ ਨਕਲੀ ਜਹੇ ਹੋਂਸਲਿਆ ਤੋਂ,
ਕਿਨਾਰਾ ਪਾ ਜਾਵਾਂਗਾ,
ਆਵੇਗਾ ਮੇਰਾ ਵਕਤ
ਇੱਕ ਦਿਨ !


ਉੱਡਦੇ ਪੰਛੀਆਂ ਤੋਂ ਉੱਚੀ ,
ਕਿਸੇ ਦਾ ਸਹਾਰਾ ਨਾ ਤੱਕਾਂਗਾ,
ਮੈਂ ਬੇਸਹਾਰਾ ਬਣ ਕੇ ਨੱਚਾਗਾਂ,
ਗੁਲਾਮੀ ਦੀਆਂ ਜੇਲਾਂ ਤੋਂ
ਮੈ ਅਜਾਦ ਹੋ ਕੇ ,
ਆਪਣੇ ਤੇ ਹੀ ਹੱਸਾਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !


ਇਹ ਤੂਫ਼ਾਨ ਵੀ ਰੁੱਕ ਜਾਓ,
ਇਹ ਸਲਾਭ ਵੀ ਰੁੱਕ ਜਾਓ,
ਇਹ ਵਕਤ ਵੀ ਕਦਰ ਕਰੇਂਗਾ,
ਜਦ ਮੁਸ਼ਕਿਲਾਂ ਪਾਰ ਕਰ ਜਿਉਂਗਾ,
ਪੂਰਾ ਨਹੀਂ, ਅਧੂਰਾਂ ਹੀ ਸਹੀਂ...
ਕੁਝ ਤਾਂ ਬਦਲ ਜਿਉਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !


ਵਕਤ ਨੂੰ ਲਗ਼ਮ ਲਗਾਉਣਾ,
ਸਿੱਖ ਜਾਉਂਗਾ,
ਰੁਕ ਜਾਉਂਗਾ, ਖਤਰਾਂ ਵੇਖ ਕੇ,
ਅੱਗੇ ਜਾਣ ਤੋਂ ਪਹਿਲਾਂ
ਆਵੇਗਾ ਮੇਰਾ ਵਕਤ,
ਇੱਕ ਦਿਨ !


ਡੰਗ ਚਲਦੇ ਨੇ,
ਕੁੱਝ ਨਾਗਾ ਵਿੱਚ ਰਹਿ ਕੇ,
ਜ਼ਹਿਰ ਸਹਿਣ ਕਰ ਪਾਉਂਗਾ,
ਆਵੇਗਾ ਮੇਰਾ ਵਕਤ,
ਇੱਕ ਦਿਨ !


ਉਹਨਾਂ ਦੀ ਝਲਕ ਤੜਫ਼ਾ ਦਿੰਦਾ ਸੀ ਮੈਨੂੰ,
ਕਦੇ ਤਾਂ ਅੱਗ ਨਾਲ ਖੇਡ ਪਾਉਂਗਾ,
ਆ ਕੇ ਬੈਠ ਜਾਉਂਗਾ,
ਕੋਈ ਭੇਜਿਆ ਰੱਬ ਦਾ ਬੰਦਾ,
ਆਹਿਸਾਨ ਉਸ ਦਾ ਮਨੂੰ ਜਾ ਰੱਬ ਦਾ,
ਆਵੇਗਾ ਮੇਰਾ ਵਕਤ,
ਇੱਕ ਦਿਨ !


ਸੰਦੀਪ ਕੁਮਾਰ ਨਰ ਬਲਾਚੌਰ
sandeepnar22@yahoo.com

ਸਮਝ - ਸੰਦੀਪ ਕੁਮਾਰ ਨਰ ਬਲਾਚੌਰ

ਛੱਡ ਯਾਰਾਂ ਮੈਨੂੰ ਸਮਝਾਉਂਦਾ,
ਖੁਦ ਤੂੰ ਸੋਚਾਂ ਚ ਪੈ ਜਾਏਗਾ।
ਤੂੰ ਸਾਰਾ ਕੁੱਝ ਛੱਡ ਕੇ,
ਮੇਰੀ ਦੁਨੀਆਂ 'ਚ' ਚਲਾ ਜਾਏਗਾ।
ਮੈਂ ਹਾਂ ਇੱਕ ਪਹੇਲੀ ਜਿਹੀ,
ਤੂੰ ਮੈਨੂੰ ਸੁਲਝਾਉਂਦਾ ਆਪ ਉਲਝ ਜਾਏਗਾ।
ਦੁਸ਼ਮਣੀ ਕਰਕੇ ਕੀ ਫਾਇਦਾ ਮੇਰੇ ਨਾਲ, ਤੂੰ,
ਸਾਡਾ ਦੋਸਤ ਸਦਾ ਲਈ ਬਣ ਜਾਏਗਾ।
ਦੇਖਦਾ ਦੇਖਦਾ ਤੂੰ ਇਸ ਜੱਗ ਨੂੰ,
ਹਮੇਸ਼ਾ ਲਈ ਸਾਡੇ ਰਾਹੇ ਤੁਰ ਜਾਏਗਾ।
ਜੇ ਆਪਾ ਕਰ ਦਿੱਤੀ ਮੂੰਹ ਉੱਤੇ ਤੇਰੇ ਕੋਈ ਗੱਲ, ਤੂੰ,
ਹਮੇਸ਼ਾ ਲਈ ਸੋਚਣ ਲੱਗ ਜਾਏਗਾ।
ਮੇਰੇ ਵਾਂਗ ਕੱਲ੍ਹਾ ਬੈਠ ਗਮ ਲਿਖਣ ਲੱਗ ਜਾਏਗਾ।
ਮੈਂ ਹਾਂ ਇਕਵੀਂ ਸਦੀਂ ਦਾ ਉਹ ਵੱਖਰਾ ਜਿਹਾ ਬੰਦਾ,
ਜੋ ਵਿਗਿਆਨ ਨੂੰ ਵੀ ਚੈਲੰਜ ਕਰ ਚਲਾ ਜਾਏਗਾ।
ਮੇਰੇ ਵਾਂਗ ਹਰ ਬੰਦੇ ਦੀ ਸ਼ੀਰਤ ਜਾਣ ਜਾਏਗਾ,
ਪੱਲੇ ਨਾ ਕੁੱਝ ਰੱਖੇਗਾ, ਸਾਰਾ ਕੁੱਝ ਦੁਨੀਆਂ ਨੂੰ ਖੋਲ ਸੁਣਾਂ ਚਲਾ ਜਾਏਗਾ।
ਤੂੰ ਜਿੱਤ ਲੈ ਬਾਜੀ ਕੋਈ ਗੱਲ ਨਹੀਂ, ਮੈ ਹਾਰਾਂ ਚ ਵੀ ਇੱਕੋ ਜਿਹਾ ਰਹਿ ਜਾਏਗਾ,
ਤੂੰ ਸਿੱਧੇ ਦੀ ਕੀ ਗੱਲ ਕੀਤੀ, ਆਪ ਤੂੰ ਵਿੰਗਾ ਤੜਿਗਾ ਬਣ ਕੇ ਹੀ ਰਹਿ ਜਾਏਗਾ।
ਹਿਉਮੇ ਕਰਨ ਨਾਲ ਬੰਦਿਆ ਤੂੰ ਨੀਵਾਂ ਹੀ ਹੋ ਜਾਏਗਾ,
ਅੰਤ ਕਿਉ ਭੁੱਲ ਜਾਦਾ ਇੱਕ ਦਿਨ ਧਰਤੀ 'ਚ'ਹੀ ਮਿਲ ਜਾਏਗਾ।
ਕੀ ਕਹਿੰਦੇ ਹੋ ਸੰਤ ਜੀ, ਮੇਰੇ ਵਾਂਗ ਪੁੱਛਣ ਲੱਗ ਜਾਏਗਾ ,
ਤੂੰ ਸਮਝ ਕੇ ਕੀ ਲੈਣਾ ਅਸੀਂ ਤਾਂ ਫੱਸੇ ਆ ਤੂੰ ਵੀ ਫੱਸ ਕੇ ਰਹਿ ਜਾਏਗਾ।


ਸੰਦੀਪ ਕੁਮਾਰ ਨਰ ਬਲਾਚੌਰ
sandeepnar22@yahoo.com

ਚਿਤਾ - ਸੰਦੀਪ ਕੁਮਾਰ ਨਰ ਬਲਾਚੌਰ

ਕਿਉਂ ਆਪਣੇ ਤੜਫ਼ਾਉਂਦੇ,
ਗੱਲਾਂ ਦਿਲ ਉੱਤੇ ਮੇਰੇ ਲਾਉਂਦੇ ।
ਵਕਤ ਕਿਉਂ, ਮੇਰਾ ਗੁੰਝਲਦਾਰ ਬਣਾਉਂਦੇ
ਘੁੰਮ ਕੇ ਵੇਖੀ ਨਾ ਅਜੇ ਦੁਨੀਆਂ ਮੈਂ,
ਘਰ ਵਿੱਚ ਹੀ ਮੇਰੀ ਕਬਰ ਸਜਾਉਂਦੇ ।
ਸ਼ਰੀਕਾ ਪੁੱਛਦਾ ਏ ਜਦ ਮੈਨੂੰ, ਤੂੰ ਕੰਮ ਕੀ ਕਰੇਂਗਾ,
ਤਾਂ ਮੈ ਆਖ ਦਿੰਦਾ 'ਮੇਰੀ ਉਦਾਸੀ ਵਿੱਚ ਖੁਸ਼ੀ ਕੌਣ ਭਰੇਗਾ',
ਮੁਕਾਬਲੇ ਦੀ ਭਾਵਨਾ ਲੈ ਇਲਜ਼ਾਮ ਜਿਹੇ ਲਾਉਂਦੇ ਨੇ,
ਮੈਨੂੰ ਮੇਰੇ ਹੀ ਸਵਾਲ ਬੜੇ ਤੜਫਾਉਂਦੇ ਨੇ ।
ਮਿਲ ਜਾਂਦਾ ਸ਼ਾਇਦ ਮੈਨੂੰ ਕੋਈ ਉੱਤਰ ਦੇਣ ਵਾਲਾ,
ਬਗੀਚੇ ਮਹਿਕ ਦੇ ਫੁੱਲ ਸੀ ਨਜ਼ਰ ਆਉਂਦੇ ।
ਧਨ, ਦੌਲਤ, ਸਭ ਵਿਆਰਥ ਚੀਜਾਂ,
ਚੰਗੇ ਲੋਕ ਆਪਣੇ ਰੱਬੀ ਇਸ਼ਕ ਵਾਲਾ ਦਰਦ ਸੁਣਾਉਂਦੇ,
ਪੁੱਛ ਕੇ ਵੇਖ ਲਈਂ ਕਦੇ ਉਹਨਾਂ ਨੂੰ,
ਉਹ ਤਾਂ ਕਹਿਣਗੇ, ਸਾਡੇ ਨਾਲੋਂ ਕੌਣ ਬੜਾ ਮਹਿਲ ਬਣਾਊਗਾ,
ਕਿਉ ਭੁੱਲ ਜਾਂਦੇ ਨੇ ਰੱਬ ਨੂੰ ਉਹ, 'ਸੰਦੀਪਾ',
ਰੱਬ ਤਾਂ ਸਧਾਰਣ ਰਹਿ, ਫਸੇ ਬੇੜੇ ਪਾਰ ਲਾਉਂਦੇ ਨੇ।
ਚਿੱਟਾ ਬਾਣਾ ਪਾ ਕੋਈ ਰੱਬ ਨਹੀਂਓ ਬਣਦਾ,
ਗੱਲ ਉਹ ਸੁਣਨੇ ਦਾ ਕੀ ਫਾਇਦਾ,
ਜੋ ਬਆਦ ਵਿੱਚ ਅਲਜ਼ਬਰੇ ਸੁਲਝਾਉਂਦੇ ਨੇ,
ਸੁਣ ਲਈਂ ਮੇਰੀ ਗੱਲ ਤੂੰ ਵੀ ਗੌਰ ਨਾਲ,
ਚੰਗੇ ਭਲੇ ਇਨਸਾਨ ਨੂੰ, ਝੂਠੇ ਕੁੱਝ ਲੋਕ, ਬੇਈਮਾਨ ਬਣਾਉਂਦੇ ਨੇ।
ਮੁਕਤੀ ਸੰਸਾਰ ਚੋਂ ਮਿਲਦੀ ਉਦੋਂ ਜਦੋਂ ਸਮਾਜਿਕ ਭਲਾਈ ਦੇ ਕੰਮ ਕਰ,
ਲੋਕ ਰੱਬ ਦੇ ਬੰਦੇ ਕਹਾਉਂਦੇ ਨੇ,
ਉੱਚਾ ਰੱਖ ਜਦ ਬੰਦੇ ਨੂੰ 'ਸਿਵਿਆਂ' ਚ ਆਪਣੇ ਅੱਗ ਲਾਉਂਦੇ ਨੇ,
ਫੈਸਲੇ ਦੀ ਹਰ ਘੜੀ ਨੂੰ, ਸ਼ਿਵ ਜੱਜ ਬਣ ਸੁਣਾਉਂਦੇ ਨੇ,
ਹੱਡੀਆਂ ਵੀ ਪਵਿੱਤਰ ਹੋ ਜਾਂਦੀਆਂ,
ਜਦ ਲਾਸ਼ ਦੇ ਅਸਤ ਕੁਦਰਤੀ ਪਾਣੀ 'ਚ ਵਹਾਉਂਦੇ ਨੇ,
ਸੰਤ ਅੰਤ ਰੂਹ ਨੂੰ ਆਪਣੇ ਰਾਹੇ-ਰਾਹ ਪਾਉਂਦੇ ਨੇ।

 ਦਾਸਤਾਂ

ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ


ਹੱਸਦੀ ਹੈ ਦੁਨੀਆ ਮੈਨੂੰ ਚਿੜਾਉਣ ਦੇ ਲਈ,
ਬੁਲਾਉਂਦੇ ਹਨ ਕੋਲ ਮੈਨੂੰ ਉਸਨੂੰ ਭੁਲਾਉਣ ਦੇ ਲਈ,
ਬਿਠਾਉਦੇ ਹਨ ਕੋਲ ਮੈਨੂੰ ਕੁੱਝ ਸਮਝਾਉਣ ਦੇ ਲਈ,
ਕਹਿੰਦੇ ਹਨ ਕੁੱਝ ਮੈਨੂੰ ਮੇਰਾ ਦਿਲ ਲਗਾਉਣ ਦੇ ਲਈ,
ਕਿਵੇਂ ਦਿਲ ਲੱਗੇ, ਜਦੋਂ ਕਿਸੇ ਦੇ ਅਹਿਸਾਨਾਂ ਦਾ ਕਰਜ ਹੈ,
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ


ਸਵੇਰੇ ਆਉਂਦੀ ਹੈ, ਜਦੋਂ ਲਾਲ ਜਹੀ ਹੋ ਕੇ,
ਨਿਖਰ ਜਾਂਦਾ ਹਾਂ, ਮੈਂ ਵੀ ਹੰਝੂ ਧੋ ਕੇ,
ਸ਼ਾਮ ਚਲੀ ਜਾਂਦੀ ਹੈ, ਲਾਲ ਜਹੀ ਹੋ ਕੇ,
ਪੈ ਜਾਂਦਾ ਹਾਂ, ਮੈਂ ਵੀ ਅਧ-ਮਰਿਆ ਜਿਹਾ ਹੋ ਕੇ,
ਓੜੀ ਚਾਦਰ ਨਾ ਹਟਾਉਣਾ, ਮੇਰੀ ਸਰੀਰ ਤੋਂ
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ


ਮੇਰਾ ਕੱਲ੍ਹ ਵੇਖ ਕੇ ਤੂੰ ਕਿਉਂ ਹੈਰਾਨ ਹੈ,
ਮੇਰੇ ਕੱਲ੍ਹ ਵੀ ਕਿਸੇ ਦਾ ਮਹਿਮਾਨ ਹੈ,
ਮੇਰਾ ਅਤੀਤ ਵਿੱਚ ਬਹੁਤ ਬੜਾ ਤੂਫਾਨ ਹੈ,
ਇਹ ਵਕਤ ਵੀ ਕਿੰਨਾ ਬਲਵਾਨ ਹੈ,
ਇਹ ਸ਼ੀਸ਼ਾ ਮੇਰੀ ਕਹਾਣੀ ਹੈ,
ਤੁਸੀ ਠੀਕ ਨਾ ਪੜ੍ਹ ਪਾਓਗੇ,
ਇਸ ਤੇ ਵੀ ਬਹੁਤ ਗਰਦ ਹੈ,
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।

ਤੂੰਬਾ - ਸੰਦੀਪ ਕੁਮਾਰ ਨਰ ਬਲਾਚੌਰ

ਕਈਆਂ ਨੇ ਜਿੰਦਗੀ ਵਿੱਚ ਫਟ ਖਾਧੇ,
ਕਈ ਇਥੇ ਦਰਦ ਸਹਿ ਗਏ,
ਕਈਆਂ ਦੇ ਹੌਸਲੇ ਢਹਿ ਗਏ,
ਕਈ ਹੱਸਦੇ ਰੋਂਦੇ ਰਹਿ ਗਏ,
ਕਿਤੇ ਅਰਦਾਸ ਹੁੰਦੀ ਏ ਲੋਕਾਂ ਲਈ,
ਉਹ ਬਣ ਫਕੀਰ ਈ ਬਹਿ ਗਏ,
ਕਰਕੇ ਵੇਖ ਅਰਦਾਸ ਤੂੰ ਵੀ,
ਉਹ ਰੱਬ ਦੇ ਹੋ ਕੇ ਰਹਿ ਗਏ,
ਕੋਈ ਮਰਦਾ ਹੈ ਕੋਈ ਜੰਮਦਾ ਹੈ,
ਇੱਕ ਸਾਧ ਦਾ ਤੂੰਬਾ ਵੱਜਦਾ ਹੈ,
ਕੋਈ ਰੱਖਦਾ ਮਨਸਾ ਲੁੱਟਣ ਦੀ,
ਕੋਈ ਰੱਖਦਾ ਮਨਸਾ ਉਠਣ ਦੀ,
ਕੋਈ ਅਮੀਰੀ ਵਿੱਚ ਹੱਸਦਾ ਨਾ,
ਕੋਈ ਅੱਤ ਗਰੀਬੀ ਝੱਲਦਾ ਏ,
ਇਹ ਅੱਜ ਦਾ ਨਾ ਇਹ ਕੱਲ੍ਹ ਦਾ ਨਾ,
ਸਦੀਆਂ ਤੋਂ ਇਕ ਸੁਰ ਗੱਜਦਾ ਏ,
ਇੱਕ ਸਾਧੂ ਦਾ ਤੂੰਬਾ ਵੱਜਦਾ ਏ,

ਅੱਖਾਂ - ਸੰਦੀਪ ਕੁਮਾਰ ਨਰ ਬਲਾਚੌਰ

ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 


ਕਿਉ ਮਿਲਾ ਨੀ ਪਾਉਂਦਾ 'ਮੈ, ਉਹਨਾਂ ਨਾਲ ਅੱਖਾਂ,
ਖੂਬਸੂਰਤੀ ਨੂੰ ਵੀ ਹੋਰ ਖੂਬਸੂਰਤ ਬਣਾ ਦਿੰਦਿਆ ਨੇ, ਉਹਨਾਂ ਦੀਆ ਅੱਖਾਂ।


ਕਿਵੇਂ ਮੇਰੇ ਹਰ ਵਿਚਾਰ ਨੂੰ ਜਾਣ ਲੈਂਦੀਆ, ਉਹਨਾਂ ਦੀਆਂ ਅੱਖਾਂ,
ਸ਼ਾਈਦ   ਰਾਤਾਂ ਨੂੰ ਜਾਗ ਕੇ, ਬਣਾਈਆ ਹੋਣਗੀਆ, ਉਹਨਾਂ ਨੇ ਅੱਖਾਂ।


ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 


ਉਹ ਕੋਈ ਨਸ਼ਾ ਨਹੀ ਕਰਦੇ, ਫਿਰ ਵੀ ਨਿਸ਼ੀਲੀਆ ਨੇ , ਉਹਨਾਂ ਦੀਆ ਅੱਖਾਂ,
ਉਹਨਾਂ ਵੱਲ ਦੇਖਣ ਦਾ ਸਾਹਸ ਨਹੀ ਹੁੰਦਾ, ਜਦੋਂ ਸੁਰਮੇ ਨਾਲ ਸਜਾ ਲੈਂਦੇ ਨੇ, ਉਹ ਅੱਖਾਂ।


ਹਰ ਆਉਣ ਜਾਣ ਤੇ ਡੂੰਘੀ ਨਿਗਾਹਾਂ ਰੱਖਦੀਆਂ, ਉਹਨਾਂ ਦੀਆ ਅੱਖਾਂ। 
ਦਿਲਕਸ਼ ਹੋ ਜਾਂਦੀਆ ਨੇ, ਜਦੋਂ ਅਸਮਾਨ ਵੱਲ ਤੱਕਦੀਆਂ ਨੇ, ਉਹਨਾਂ ਦੀਆ ਅੱਖਾਂ, 


ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 


ਬਹਾਨੇ ਨਾਲ ਲੰਘਦਾ ਹਾਂ, ਅੱਗੋ ਤੋਂ, ਕਿ ਮੈਨੂੰ ਦੇਖ ਲੈਣ, ਉਹਨਾਂ ਦੀਆ ਅੱਖਾਂ,
ਮੈ ਕੱਲ੍ਹਾ ਨਹੀਂ, ਪੰਛੀ ਵੀ ਦੇਖਣਾ ਚਾਹੁੰਦੇ ਨੇ, ਉਹਨਾਂ ਦੀਆ ਅੱਖਾਂ।


ਫੁੱਲ ਝੁਮਣ ਲੱਗਦੇ ਨੇ, ਜਦੋਂ ਫੁੱਲਾਂ ਨੂੰ ਵੇਖਦਿਆਂ ਨੇ, ਉਹਨਾਂ ਦੀਆ ਅੱਖਾਂ,    
ਵਿਰਾਸਤ ਤੋਂ ਮਿਲੀਆਂ ਨਹੀਂ, ਖੁਦ ਹੀ ਤਰਾਸ਼ੀਆਂ ਨੇ, ਉਹਨਾਂ ਨੇ ਅੱਖਾਂ ।


ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 

ਦਸ਼ਾ - ਸੰਦੀਪ ਕੁਮਾਰ ਨਰ ਬਲਾਚੌਰ

ਕੱਲਾ ਰਹਿੰਦਾ ਹਾਂ, ਦੁੱਖ ਸਹਿਦਾ ਹਾਂ,
ਉਜਾੜ ਮੇਰੇ ਨਸੀਬ ।


ਵਕਤ ਮੇਰਾ, ਮੇਰੇ  ਨਾਲ ਰੁਕਿਆ, ਦੋਵੇਂ ਕਰ ਰਹੇ ਹਾਂ, ਉਸ ਦੀ ਉਡੀਕ,
ਵਕਤ ਚੁੱਪ, ਮੈ ਕਰਦਾ ਹਾਂ, ਗੱਲਾਂ ਉਸ ਨਾਲ ਗੰਭੀਰ,
ਉੱਡ ਜਾਦਾ ਹੈ, ਪੰਖੇਰੂ ਜਿਵੇਂ, ਇੱਕ ਤੋ ਬਾਅਦ ਇੱਕ, ਖੁਆਬ ਉਡਾਉਦਾ ਹੈ ਮੇਰਾ ਸ਼ਰੀਰ।


ਕੱਲਾ ਰਹਿੰਦਾ ਹਾਂ, ਦੁੱਖ ਸਹਿਦਾ ਹਾਂ,
ਉਜਾੜ ਮੇਰੇ ਨਸੀਬ ।


ਹਵਾ ਆਉਂਦੀ ਏ, ਲੰਘ ਜਾਂਦੀ ਏ , ਬੇ ਖਬਰ ਮੈਂ,
ਕਿਹੜੀ, ਪਾਰ ਕਰਨੀ, ਮੇਰੀ ਤਕਦੀਰ ਦੀ ਲਕੀਰ ,
ਹਰ ਕਿਸੇ ਦਾ ਕੋਈ ਟੀਚਾ ਹੁੰਦਾ, ਲੈ ਜਾਵੇ ਭੰਵਰ ਭਾਵੇਂ ਮੈਨੂੰ, ਜਾ ਮੇਰੇ ਦੁੱਖ ਦੀ ਸ਼ਮਸ਼ੀਰ ।


ਕੱਲਾ ਰਹਿੰਦਾ ਹਾਂ, ਦੁੱਖ ਸਹਿਦਾ ਹਾਂ,
ਉਜਾੜ ਮੇਰੇ ਨਸੀਬ ।


ਦੀਵਾ ਹਾਂ , ਕਿਸੇ ਦੀ ਆਸਥਾ ਵਲੋਂ ਰੱਖਿਆ ਗਿਆ,
ਮੋਜ ਹਵਾ ਦੀ , ਜਲਦਾ ਰਹਾਂ ਜਾ ਬੁੱਝ ਜਾਵਾ,
ਮੋਜ ਰੱਬ ਦੀ, ਸੰਦੀਪ' ਇਸ ਦਸ਼ਾ ਚੋ ਇੱਕ ਸੰਤ ਕੱਢੂ, ਇੱਕ ਫਕੀਰ।


ਕੱਲਾ ਰਹਿੰਦਾ ਹਾਂ, ਦੁੱਖ ਸਹਿਦਾ ਹਾਂ,
ਉਜਾੜ ਮੇਰੇ ਨਸੀਬ ।

ਖੁਆਬ - ਸੰਦੀਪ ਕੁਮਾਰ ਨਰ ਬਲਾਚੌਰ

ਖੁਆਬ ਆਉਦੇ ਹਨ ਬੱਦਲਾਂ ਦੀ ਤਰ੍ਹਾਂ,
ਉੱਡਾ ਦਿੰਦਾ ਹਾਂ ਮੈਂ, ਸਿਗਰੇਟ ਦੇ ਧੂੰਏ ਦੀ ਤਰ੍ਹਾਂ।
ਹਕੀਕਤ ਕੀ ਹੈ, ਖੁਆਬਾ ਵਿੱਚ ਨਹੀਂ ਆਉਂਦੀ,
ਜਿੰਦਗੀ ਕੀ ਹੈ, ਬਣਾਈ ਨਹੀਂ ਜਾਂਦੀ।
ਉਹ ਸੰਤ ਹਨ, ਜੋ ਬਦਲ ਦਿੰਦੇ ਹਨ ਤਕਦੀਰਾਂ,
ਸ਼ਾਇਦ ਮੇਰਾ ਲਿਖਿਆ ਕੋਈ ਪੜ੍ਹ-ਪੜ੍ਹ ਕੇ ਸੁਣਾਵੇ ,
ਸੰਦੀਪਾਂ, ਇੱਕ ਦਿਨ ਦਰਬਾਰ ਵਿੱਚ ਤੂੰ ਮਹਿਫਲਾਂ ਲਾਵੇ।
ਮੁੱਖ ਤੇ ਹਾਸਾ, ਚਿਲਮ ਵਿੱਚ ਅੱਗ, ਰਹਿੰਦੇ ਨੇ ਸੰਤ ਅਲੱਗ,
ਦੇਖਿਆ ਨਹੀ ਕਦੇ ਮੈਂ ਨਰਾਜ ਉਸਨੂੰ, ਜਿਸਨੇ ਪਾਇਆ, ਉਸ ਦੇ  ਜਾਣ ਦਾ  ਸਬੱਬ ।