Gaurav-Dhiman

ਹਵਸ ਦੇ ਲਾਲਚੀ ਬਣੇ ਇਨਸਾਨ -ਗੌਰਵ ਧੀਮਾਨ

ਦੋ ਚਾਰ ਮਹੀਨੇ ਤੋਂ ਮੈ ਇੱਕ ਰਾਹ ਤੋਂ ਰੋਜ਼ ਤੁਰ ਕੇ ਘਰ ਵਾਪਿਸ ਆਉਂਦਾ ਰਿਹਾ। ਜਦੋਂ ਵੀ ਰਾਤ ਦੱਸ ਵਜੇ ਦੇ ਇੱਕ ਮੋੜ ਤੋਂ ਲੰਘਣਾ ਤਾਂ ਉੱਥੇ ਪੰਜ ਤੋਂ ਛੇ ਕਿੰਨਰ ਦਾ ਇਕੱਠ ਦਿਖਾਈ ਦੇਣਾ ਤੇ ਉਹਨਾਂ ਦੇ ਆਸੇ ਪਾਸੇ ਪੰਜ ਸੱਤ ਨੌਜਵਾਨ ਤੇ ਮਰਦਾਂ ਦਾ ਖੜ੍ਹਨਾ। ਬੜਾ ਅਜੀਬ ਲੱਗਦਾ ਹੈ ਜਦੋਂ ਸਮਾਜ ਵਿੱਚ ਸ਼ਰ੍ਹੇਆਮ ਗੰਦਗੀ ਦਿਖਾਈ ਦਵੇ ਤੇ ਉਸ ਗੰਦਗੀ ਦਾ ਇੱਕ ਹਿੱਸਾ ਇਨਸਾਨ ਹੀ ਹੈ। ਉਹ ਥਾਂ ਕੋਈ ਸੁੰਨੀ ਥਾਂ ਨਹੀਂ ਹੈ ਜਿੱਥੇ ਇਹ ਸਬ ਨਹੀਂ ਦਿਖਾਈ ਦਿੰਦਾ, ਉਹ ਸੜਕ ਕਿਨਾਰੇ ਦੇ ਮੋੜ ਉੱਤੇ ਹੈ ਜਿੱਥੇ ਉਹਨਾਂ ਦਾ ਦਿਖਣਾ ਤੇ ਖੜ੍ਹਨਾ ਪੱਕਾ ਹੈ। ਚੱਲਦੇ ਵਾਹਨਾਂ ਦਾ ਅਚਾਨਕ ਰੁੱਕਣਾ ਤੇ ਕਾਫ਼ੀ ਦੇਰ ਇੰਤਜ਼ਾਰ ਕਰਨਾ.. ਕੀ ਇਹ ਇੱਕ ਹਵਸ ਦਾ ਲਾਲਚ ਨਹੀਂ ?
           ਵੀਹ ਸਾਲ ਦੇ ਨੌਜਵਾਨ ਇਹਨਾਂ ਦੇ ਸ਼ਿਕਾਰ ਆਮ ਹੁੰਦੇ ਹਨ ਤੇ ਮਰਦਾਂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਰਿਹਾ। ਆਮ ਜਿੰਦਗੀ ਨੂੰ ਅਸੀ ਖ਼ੁਦ ਮੁਸ਼ਕਿਲ ਬਣਾਉਂਦੇ ਹਨ। ਇਸਤੋਂ ਸਾਫ਼ ਝਲਕਦਾ ਹੈ ਕਿ ਜਿੰਦਗੀ ਕਿੰਨੀ ਵਿਕਾਊ ਤੇ ਸਸਤੀ ਹੈ। ਉਸ ਮੋੜ ਦੇ ਇੱਕ ਪਾਸੇ ਖਾਲੀ ਪਲਾਟ ਹੈ ਜਿੱਥੇ ਇਹ ਸਬ ਆਮ ਹੁੰਦਾ ਹੈ। ਇਹ ਆਮ ਕਿੰਨਰ ਵਾਂਗ ਬਿਲਕੁੱਲ ਨਜਰੀ ਨਹੀਂ ਆਉਂਦੇ ਹਨ। ਇਹਨਾਂ ਦੇ ਕੋਲ਼ ਇੱਕ ਵੱਡੀ ਗੱਡੀ ਹੈ ਜਿਸ ਦੀ ਮਾਰਕੀਟ ਕੀਮਤ ਪੰਜਾਹ ਲੱਖ ਦੇ ਨੇੜੇ ਹੈ। ਇਹਨਾਂ ਦੇ ਨਾਲ ਇੱਕ ਆਦਮੀ ਹੈ ਜੋ ਗੱਡੀ ਦਾ ਚਾਲਕ ਜਾਂ ਡਰਾਈਵਰ ਲੱਗਦਾ ਹੈ। ਇਹਨਾਂ ਦਾ ਇੱਕ ਸਮੂਹ ਹੈ ਜੋ ਕਿ ਸਿਰਫ਼ ਰਾਤ ਵੇਲ ਹੀ ਬਾਹਰ ਨਿਕਲਦੇ ਹਨ। ਰੋਜ਼ ਹੀ ਇਹ ਵਿੱਤਕਰਾ ਦਿਖਾਈ ਦਿੰਦਾ ਹੈ।
          ਇੱਕ ਨੌਜਵਾਨ ਖਾਲੀ ਪਲਾਟ ਜਾਂਦਾ ਹੈ ਤੇ ਮਗਰੋਂ ਹੀ ਇੱਕ ਕਿੰਨਰ ਤੁਰ ਪੈਂਦੀ ਹੈ। ਥੋੜ੍ਹੀ ਦੇਰ ਲੰਘ ਜਾਣ ਮਗਰੋਂ ਵਾਰੋ ਵਾਰੀ ਸਬ ਦਾ ਨੰਬਰ ਆਉਂਦਾ ਹੈ। ਇਸ ਤਰ੍ਹਾਂ ਹਵਸ ਦਾ ਲਾਲਚ ਵਧੇਰੇ ਵੱਧਦਾ ਦਿਖਾਈ ਦਿੰਦਾ ਹੈ। ਮੈ ਇਸ ਗੱਲ ਤੋਂ ਜਾਣੂ ਨਹੀਂ ਕਿ ਇਹ ਸਬ ਹੋਣਾ ਠੀਕ ਹੈ ਜਾਂ ਗਲਤ ਪਰ ਇਹ ਜਰੂਰ ਕਾਵਾਂਗਾ ਕਿ ਇਹ ਸਮਾਜ ਨੂੰ ਗੰਦਾ ਕਰਨਾ ਹੈ। ਇਸ ਨਾਲ ਵਧੇਰੇ ਘਰ ਤਬਾਹ ਵੀ ਹਨ। ਨਸ਼ੇ ਦੀ ਹਾਲਤ ਵਿੱਚ ਕੁਝ ਚਾਲਕ ਵੀ ਦਿਖਾਈ ਦਿੰਦੇ ਹਨ ਜਿਹੜੇ ਡਰ ਦਾ ਖੌਫ਼ ਬਿਲਕੁੱਲ ਨਹੀਂ ਰੱਖਦੇ ਹਨ। ਅੱਜ ਦੇ ਸਮੇਂ ਵਿੱਚ ਸਮਾਂ ਕਿਸੇ ਕੋਲ਼ ਨਹੀਂ ਹੈ। ਸਾਰੇ ਹੀ ਆਪਣੇ ਕੰਮੋ ਕਾਰ ਵਿੱਚ ਵਿਅਸਥ ਹਨ।
          ਜਿੰਦਗੀ ਦਾ ਇੱਕ ਮੋੜ ਜਰੂਰ ਹੁੰਦਾ ਹੈ ਜਿਸਤੋਂ ਜਿੰਦਗੀ ਹੀ ਇੱਕ ਸਬਕ ਦਿੰਦੀ ਹੈ। ਜੋ ਇਨਸਾਨ ਇਸ ਵਿਤਕਰੇ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ,' ਇਸ ਤਰ੍ਹਾਂ ਦੇ ਖੇਡ ਨਾ ਖੇਡਣ ਜਿਸ ਨਾਲ ਜਿੰਦਗੀ ਵੀ ਤੁਹਾਡੇ ਨਾਲ ਖੇਡ ਖੇਡਣ ਦੀ ਕੋਸ਼ਿਸ਼ ਕਰੇ।' ਰੋਜ਼ ਦੇ ਗਾਹਕ ਬਣ ਕੇ ਆਉਣ ਵਾਲੇ ਸਮੇਂ ਸਿਰ ਅਾ ਖੜ੍ਹਦੇ ਹਨ ਤੇ ਇਸ ਤਰ੍ਹਾਂ ਹਵਸ ਦੇ ਲਾਲਚੀ ਇਨਸਾਨ ਬਣਦੇ ਹਨ। ਸਮਾਜ ਨੂੰ ਸਾਫ਼ ਰੱਖਣ ਲਈ ਆਪਣੇ ਆਪ ਦਾ ਸਾਫ਼ ਹੋਣਾ ਬਹੁਤ ਜਰੂਰੀ ਹੈ। ਜਿੰਦਗੀ ਨੂੰ ਕੋਈ ਖੇਡ ਤਮਾਸ਼ਾ ਪਸੰਦ ਨਹੀਂ ਤੇ ਨਾ ਹੀ ਜਿੰਦਗੀ ਨੂੰ ਗੰਦਗੀ। ਜਿਸ ਹਿਸਾਬ ਨਾਲ ਰੋਜ਼ ਕਿੰਨਰਾਂ ਦਾ ਇਕੱਠ ਦਿਖਾਈ ਦੇ ਰਿਹਾ ਹੈ ਇਹ ਇੱਕ ਆਵਾਜ਼ ਹੈ ਤੇ ਇਸ ਦਾ ਮਤਲਬ ਹੈ ਜਿੰਦਗੀ ਤੋਂ ਹੱਥ ਧੋਣਾ।
           ਇੱਕ ਘਰ ਦਾ ਦੀਵਾ ਜੱਗਦਾ ਹੈ। ਮਗਰੋਂ ਇੱਕ ਦੋਸਤ ਤੁਹਾਡੇ ਘਰ ਆਉਣ ਬਹਿ ਜਾਵੇ ਤੇ ਰੋਜ ਤੁਹਾਡੀ ਘਰਵਾਲੀ ਉੱਤੇ ਅੱਖ ਰੱਖੇ ਤਾਂ ਫਿਰ ਕਿੰਝ ਮਹਿਸੂਸ ਹੋਵੇਗਾ। ਸਮੇਂ ਸਿਰ ਘਰ ਪਰਤ ਆਉਣਾ ਵੀ ਇੱਕ ਸਿਆਣਪ ਹੈ। ਜਿੰਦਗੀ ਨੂੰ ਮਜਾਕ ਬਣਾ ਕੇ ਜਿੰਦਗੀ ਨਾ ਖਰਾਬ ਕਰੋ। ਕੁਝ ਘਰ ਅਜਿਹੇ ਹਨ ਜਿਨ੍ਹਾਂ ਦਾ ਚੁੱਲ੍ਹਾ ਚੌਂਕਾ ' ਤੇ ਹੋ ਜਾਂਦਾ ਹੈ ਪਰ ਆਪਣੇ ਘਰਵਾਲੇ ਦੀ ਉਡੀਕ ਵਿੱਚ ਹੀ ਰਹਿ ਜਾਂਦੀ ਹੈ। ਰੋਜ਼ ਸਮੇਂ ਦੀ ਸੂਈ ਨੂੰ ਘੁੰਮਦੇ ਵੇਖਣਾ ਤੇ  ਰੋਜ ਆਪਣੇ ਬੱਚਿਆ ਨੂੰ ਜਾਗ ਖੁੱਲ੍ਹੀ ' ਤੇ ਫਿਰ ਸਵਾਉਣਾ,ਇੱਕ ਮਾਂ ਦਾ ਦਿਲ ਹੀ ਹੈ ਜੋ ਰਾਜੀ ਰਹਿ ਕੇ ਦੁੱਖ ਨੂੰ ਜੜ੍ਹ ਲੈਂਦਾ ਹੈ। ਅੱਜ  ਕੱਲ੍ਹ ਦੇ ਮੌਸਮ ਨੂੰ ਧਿਆਨ ਨਾਲ ਦੇਖੋ..ਇੱਥੇ ਸਬ ਮਤਲਬੀ ਹਨ। ਦੋਸਤ ਕੁਝ ਪਲ਼ ਲਈ ਖ਼ਾਸ ਹੁੰਦਾ ਹੈ ਤੇ ਜਦੋਂ ਗੱਲ ਆਪਣੇ ਘਰ ਵੱਲ ਹੋਣ ਦੀ ਹੋਵੇ ਤਾਂ ਉਸਦਾ ਖ਼ਾਸ ਦਿਖਣਾ ਵੀ ਸ਼ੱਕ ਹੀ ਅਖਵਾਉਂਦਾ ਹੈ।
           ਸਮਾਜ ਨੂੰ ਹਵਸ ਦੇ ਲਾਲਚੀ ਬਣੇ ਇਨਸਾਨ ਨੂੰ ਸਾਫ਼ ਰਹਿਣ ਦਾ ਉਪਦੇਸ਼ ਦੇਣਾ ਚਾਹੀਦਾ ਹੈ ਜਿਸ ਨਾਲ ਕੋਈ ਵੀ ਘਰ ਉਜਾੜ ਨਾ ਹੋਵੇ ਤੇ ਨਾ ਕੋਈ ਹਵਸ ਦੇ ਰਾਹ ਜਾਵੇ। ਕਿੰਨਰ ਦੇ ਇਸ ਪਹਿਰਾਵੇ ਨੂੰ ਸਮਾਜ ਕੀ ਨਾਂ ਦਿੰਦਾ ਹੈ ਮੈ ਸੱਚ ਨਹੀਂ ਜਾਣਦਾ ਪਰ ਇਹਨਾਂ ਦਾ ਇਹ ਰਾਤ ਦਾ ਵਿੱਤਕਰਾ ਨਾ ਦਿਖਾਈ ਦਵੇ। ਸਮਾਜ ਇਹਨਾਂ ਦੀ ਮਨਾਹੀ ਇਸ ਲਈ ਨਹੀਂ ਕਰਦਾ ਹੈ ਕਿਉਕਿ ਇਹ ਸੱਚ ਦੇ ਧਨੀ ਤੇ ਰੱਬ ਦੇ ਬੰਦੇ ਹਨ ਪਰ ਜੋ ਇਹਨਾਂ ਦੇ ਇਸ ਪਹਿਰਾਵੇ ਨੂੰ ਖਰਾਬ ਕਰ ਰਹੇ ਹਨ ਜਾਂ ਕਰਦੇ ਹਨ ਉਹਨਾਂ ਨੂੰ ਇਹ ਸਬ ਹੋਣ ਤੋਂ ਰੋਕਿਆ ਜਾਵੇ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਨਸ਼ੇ ਦਾ ਹੜ੍ਹ  - ਗੌਰਵ ਧੀਮਾਨ



ਜਵਾਨੀ ਉਮਰ ਵਿੱਚ ਧੱਸਿਆ ਬਲਜੀਤ ਇੱਕ ਨਸ਼ੇ ਦਾ ਆਦੀ ਹੋ ਰਹਿ ਗਿਆ। ਜਦੋਂ ਮਾਂ ਜਿਊਂਦੀ ਸੀ ਉਸ ਵਕ਼ਤ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕਰ ਢਿੱਡ ਭਰ ਹੀ ਦਿੰਦੀ ਸੀ। ਬਲਜੀਤ ਨੂੰ ਅਠਾਰਾਂ ਸਾਲ ਦੀ ਉਮਰ ਵਿੱਚ ਹੀ ਬੁਰੀ ਸੰਗਤ ਨੇ ਆਪਣੀ ਲਪੇਟ ਵਿੱਚ ਕਾਬੂ ਕਰ ਲਿਆ ਸੀ। ਬਲਜੀਤ ਦਾ ਬਾਪੂ ਫੌਜ਼ ਵਿੱਚ  ਸ਼ਹੀਦ ਹੋ ਗਿਆ ਸੀ। ਸਰਕਾਰ ਵੱਲੋਂ ਦਿੱਤੀ ਪੈਨਸ਼ਨ ਹਰਨਾਮ ਸਿੰਘ ਦੀ ਪਤਨੀ ਰਣਜੀਤ ਨੂੰ ਆਇਆ ਕਰਦੀ ਸੀ। ਘਰ ਦੇ ਹਾਲਾਤ ਬਹੁਤ ਭੈੜੇ ਹੋ ਗਏ ਸੀ। ਹਰਨਾਮ ਦੇ ਜਾਨ ਮਗਰੋਂ ਰਣਜੀਤ ਦੇ ਘਰ ਕੁਝ ਸਿਆਸੀ ਪਾਰਟੀਆਂ ਘਰ ਉੱਤੇ ਕਬਜਾ ਕਰਨ ਲਈ ਵੀ ਆਉਂਦੀ ਰਹੀ। ਬਲਜੀਤ ਜਵਾਨੀ ਉਮਰੇ ਨਸ਼ੇ ਦੇ ਗਲ਼ ਲੱਗ ਪਿਆ। ਹਰ ਥਾਂ ਥੂ..ਥੂ..! ਰਣਜੀਤ ਦੇ ਮੂੰਹ ਉੱਤੇ ਹੁੰਦੀ ਰਹੀਆਂ ਪਰ ਰਣਜੀਤ ਨੇ ਲੋਕਾਂ ਦੀ ਪ੍ਰਵਾਹ ਨਾ ਕੀਤੀ।
         ਰਣਜੀਤ ਨੇ ਬਲਜੀਤ ਨੂੰ ਥੋੜ੍ਹਾ ਪੜ੍ਹਾਇਆ ਕਿਉਂਕਿ ਬਲਜੀਤ ਰੋਜ਼ ਹੀ ਨਵੀਂ ਨਵੀਂ ਚਲਾਕੀ ਨਾਲ ਲੜ੍ਹ ਘਰ ਮੁੜ ਆਉਂਦਾ ਸੀ। ਉਸਦਾ ਦੋ ਵਾਰ ਸਕੂਲ ਤੋਂ ਨਾਮ ਕੱਟਿਆ ਗਿਆ ਤੇ ਰਣਜੀਤ ਨੇ ਉਸਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬਲਜੀਤ ਨਾ ਸਮਝਿਆ। ਹੌਲੀ ਹੌਲੀ ਦਿਨ ਬੀਤਦੇ ਜਾ ਰਹੇ ਸੀ। ਪੈਨਸ਼ਨ ਦਾ ਪੈਸਾ ਬਲਜੀਤ ਖੋਹ ਲੈਂਦਾ ਸੀ। ਰਣਜੀਤ ਨੇ ਹਾਰ ਨਾ ਮੰਨੀ ਤੇ ਆਪਣੇ ਪੁੱਤ ਦਾ ਢਿੱਡ ਭਰਨ ਲਈ ਲੋਕਾਂ ਘਰ ਜਾ ਝੂਠੇ ਬਰਤਣ ਸਾਫ਼ ਕੀਤੇ। ਬਲਜੀਤ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਸੀ। ਕਈ ਵਾਰ ਬਲਜੀਤ ਘਰ ਨਸ਼ੇ ਦੀ ਹਾਲਤ ਵਿੱਚ ਘਰ ਮੁੜਦਾ ਸੀ। ਰਣਜੀਤ ਉਸਨੂੰ ਰੋਜ਼ ਚੀਕਦੀ ਚਲਾਉਂਦੀ ਪਰ ਉਸਨੂੰ ਕੋਈ ਆਵਾਜ਼ ਕੰਨੀ ਤੱਕ ਨਾ ਪਹੁੰਚਦੀ।
          ਮਾਂ ਦੀ ਮਮਤਾ ਬਗਾਵਤ ਕਦੇ ਵੀ ਨਹੀਂ ਹੋ ਸਕਦੀ ਤੇ ਨਾ ਜਿਊਂਦੇ ਜੀਅ ਆਪਣੇ ਪੁੱਤ ਨੂੰ ਭੁੱਖ ਤੰਗ ਵੇਖ ਸਕਦੀ। ਬਲਜੀਤ ਨੂੰ ਇਸ ਗੱਲ ਦੀ ਭੋਰਾ ਵੀ ਫ਼ਿਕਰ ਨਹੀਂ ਕਿ ਉਸਦੀ ਮਾਂ ਦਾ ਦਿਲ ਕਮਜ਼ੋਰ ਹੈ। ਬਲਜੀਤ ਨੇ ਸ਼ੁਰੂ ਤੋਂ ਹੀ ਮਾਂ ਦਾ ਪਿਆਰ ਪਾਇਆ ਸੀ ਤੇ ਹੌਲੀ ਹੌਲੀ ਵਕ਼ਤ ਨੇ ਉਸ ਨਾਲ ਚਾਲ ਚੱਲੀ। ਬਲਜੀਤ ਇੱਕ ਥਾਂ ਤੋਂ ਇਹੋ ਜਿਹੇ ਘੇਰੇ ਵਿੱਚ ਗਿਆ ਜਿੱਥੋਂ ਉਸਦਾ ਵਾਪਿਸ ਆਉਣਾ ਬਹੁਤ ਮੁਸ਼ਕਿਲ ਸੀ। ਰਣਜੀਤ ਸਦਾ ਦੁੱਖੀ ਰਹਿਣ ਲੱਗ ਪਈ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਰਹਿੰਦੀ। ਬਲਜੀਤ ਦੀ ਉਮਰ ਵੀਹ ਵਰ੍ਹੇ ਹੋ ਚੁੱਕੀ ਸੀ।
         ਨਸ਼ੇ ਵਿੱਚ ਟੁੰਨ ਇੱਕ ਦਿਨ ਬਲਜੀਤ ਘਰ ਬੁਹੇ ਆਉਣ ਖਲੋ ਗਿਆ। ਦਰਵਾਜ਼ੇ ਨੂੰ ਜੋਰ ਜੋਰ ਦੀ ਖੱਟ - ਖਟਾਉਣ ਲੱਗਾ। ਅੱਧੀ ਰਾਤ ਨੂੰ ਬਲਜੀਤ ਪਤਾ ਨਹੀਂ ਕਿੱਥੋਂ ਆਇਆ ਸੀ। ਰਣਜੀਤ ਉੱਠ ਕੇ ਭੱਜੀ ਭੱਜੀ ਗਈ। ਬਲਜੀਤ ਆਪਣੀ ਮਾਂ ਨੂੰ ਬੋਲਦਾ,' ਬੁਹਾਂ ਖੋਲ੍ਹਣ ਨੂੰ ਇਹਨਾਂ ਵਕ਼ਤ ਕਿਉਂ ਲੱਗਾ..ਤੈਨੂੰ ਪਤਾ ਨਹੀਂ ਮੈ ਘਰ ਆਉਣਾ ਹੁੰਦਾ ਗਾ।' ਮਾਂ ਦੀ ਚੁੱਪੀ ਹਮੇਸ਼ਾ ਦੀ ਤਰ੍ਹਾਂ ਚੁੱਪ ਹੀ ਰਹੀ। ਆਪਣੇ ਪੁੱਤ ਅੱਗੇ ਇੱਕ ਸ਼ਬਦ ਨਾ ਬੋਲੀ। ਜੋ ਇਨਸਾਨ ਆਪਣੇ ਜਿਉਂਦੇ ਮਾਂ ਬਾਪ ਦੀ ਕਦਰ ਨਹੀਂ ਕਰਦਾ ਉਸਨੂੰ ਉਸਦੀ ਔਲਾਦ ਵੀ ਨਹੀਂ ਪੁੱਛਦੀ। ਵਕ਼ਤ ਫਿਰ ਬਦਲ ਗਿਆ।
         ਦਿਨ ਚੜ੍ਹਦੇ ਨੂੰ ਬਲਜੀਤ ਆਪਣੀ ਮਾਂ ਰਣਜੀਤ ਕੋਲ਼ ਗਿਆ। ' ਅੱਜ ਮਾਏ ਤੂੰ ਮੈਨੂੰ ਕੁਝ ਪੈਸੇ ਦੇ ਮੈ ਯਾਰਾਂ ਮਿੱਤਰਾਂ ਨਾਲ ਐਸ਼ ਕਰਨੀ ਹੈ। ' ਰਣਜੀਤ ਨੇ ਗੁੱਸੇ ਵਿੱਚ ਅਾ ਕੇ ਹੱਥ ਅਲਮਾਰੀ ਦੀ ਚਾਬੀ ਧਰ ਦਿੱਤੀ ਤੇ ਆਖਿਆ,' ਮੈ ਕਿਹੋ ਜਿਹੀ ਔਲਾਦ ਨੂੰ ਜਨਮ ਦੇ ਦਿੱਤਾ ਜੋ ਆਪਣੀ ਮਾਂ ਦੀ ਕਦਰ ਵੀ ਨਹੀਂ ਕਰ ਸਕਦਾ। ਤੈਨੂੰ ਨਸ਼ੇ ਨੇ ਇੱਕ ਦਿਨ ਨਿਚੋੜ ਕੇ ਖਾ ਲੈਣਾ ਤੇ ਮੈ ਉਸ ਵਕ਼ਤ ਤੇਰੇ ਕੋਲ਼ ਵੀ ਨਹੀਂ ਹੋਣਾ। ਮੇਰੀ ਇਹ ਗੱਲ ਹਮੇਸ਼ਾ ਯਾਦ ਰੱਖੀ ਪੁੱਤਰਾਂ.." ਜਿੰਦਗੀ ਛੋਟੀ ਜਿਹੀ ਹੈ ਅੱਜ ਹੱਸਲੈ ਕੱਲ੍ਹ ਜਿੰਦਗੀ ਕੱਟਲੈ ਫਿਰ ਨਾ ਮੁੜ ਮਿਲਣੀ।"
          ਰਣਜੀਤ ਦੇ ਸ਼ਬਦ ਸੁਣ ਬਲਜੀਤ ਨੂੰ ਕੋਈ ਅਫ਼ਸੋਸ ਨਾ ਹੋਇਆ। ਰਣਜੀਤ ਆਪਣੀ ਜਿੰਦਗੀ ਵਿੱਚ ਬਿਲਕੁੱਲ ਵੀ ਖੁਸ਼ ਨਹੀਂ ਸੀ। ਲੋਕਾਂ ਦੇ ਰੋਜ਼ ਦੇ ਤਾਹਨੇ ਸੁਣ ਅੱਕ ਗਈ ਸੀ। ਰਣਜੀਤ ਨੇ ਆਪਣੇ ਪੁੱਤ ਨੂੰ ਬਹੁਤ ਸਮਝਾਉਣਾ ਚਾਹਿਆ ਪਰ ਉਹ ਨਸ਼ੇ ਵਿੱਚ ਡੁੱਬਿਆ ਹੋਇਆ ਸੀ। ਉਸਨੂੰ ਹਰ ਵਕ਼ਤ ਪੈਸੇ ਚਾਹੀਦੇ ਸੀ। ਹਰ ਵਕ਼ਤ ਨਸ਼ੇ ਦਾ ਸੇਵਨ ਕਰਨ ਦਾ ਜਰੀਆ ਲੱਭਦਾ ਸੀ। ਬਲਜੀਤ ਦੀ ਇਸ ਹਾਲਤ ਨੂੰ ਵੇਖ ਕੁਝ ਗੁਆਂਢੀ ਵੀ ਘਰ ਆਉਣਾ ਬੰਦ ਕਰ ਗਏ ਸੀ। ਬਲਜੀਤ ਦੇ ਬੁਰੇ ਪ੍ਰਭਾਵ ਦਾ ਅਸਰ ਉਹਨਾਂ ਦੇ ਬੱਚਿਆ ਉੱਤੇ ਨਾ ਪਏ ਇਸ ਕਰਕੇ ਗੁਆਂਢੀ ਘਰਾਂ ਨੇ ਆਪਣੀ ਕੰਧ ਹੋਰ ਉੱਚੀ ਕਰ ਲਈ ਸੀ।
         ਰਣਜੀਤ ਨੂੰ ਹੌਲੀ ਹੌਲੀ ਸਾਹ ਦੀ ਬਿਮਾਰੀ ਨੇ ਘੇਰ ਲਿਆ। ਕੋਠੀਆਂ ਘਰਾਂ ਦੀ ਸਫ਼ਾਈ ਤੇ ਬਰਤਣ ਰੋਜ਼ ਦਾ ਇਹ ਕੰਮ ਰਣਜੀਤ ਨੂੰ ਕਮਜ਼ੋਰ ਤੇ ਨਾ ਜਿਊਣਯੋਗ ਬਣਾ ਗਿਆ। ਬਲਜੀਤ ਨੂੰ ਇਸ ਗੱਲ ਦੀ ਭਣਕ ਵੀ ਨਹੀਂ ਸੀ। ਰਣਜੀਤ ਨੇ ਤਾਂ ਆਪਣੀ ਜਿੰਦਗੀ ਨੂੰ ਇੰਝ ਸੋਚ ਕੇ ਕੱਟਿਆ,' ਮੇਰਾ ਹਰਨਾਮ ਭਾਵੇਂ ਨਹੀਂ ਪੁੱਤ ਤਾਂ ਹੈ ਬਸ ਇਹ ਜਿੰਦਗੀ ਹੈ।' ਰਣਜੀਤ ਚੰਗੀ ਤਰ੍ਹਾਂ ਜਾਣਦੀ ਸੀ ਮੇਰੀ ਜਿੰਦਗੀ ਮੇਰੀ ਵੀ ਨਹੀਂ ਹੋ ਸਕਦੀ। ਬਲਜੀਤ ਨੂੰ ਸਹੀ ਰਾਹ ਪਾਉਣ ਦਾ ਇੱਕੋ ਇੱਕ ਤਰੀਕਾ ਸੀ ਉਹ ਸੀ,' ਵਕ਼ਤ ਦਾ ਚੱਕਾ ਜ਼ਾਮ ਕਰ ਇੱਕ ਦਿਨ ਦੁਨੀਆ ਤੋਂ ਕੁਰਬਾਨ  ਜਾਣਾ। '
         ਬਲਜੀਤ ਰੋਜ਼ ਦੀ ਤਰ੍ਹਾਂ ਟੁੰਨ ਹੋ ਘਰ ਆਇਆ ਜਾਇਆ ਕਰਦਾ ਸੀ। ਘਰ ਵਿੱਚ ਸਿਰਫ਼ ਦੋ ਜੀਅ ਦਾ ਰਹਿਣ ਸਹਿਣ ਸੀ ਤੇ ਰਿਸ਼ਤੇਦਾਰਾਂ ਨੇ ਮੁੱਖ ਫੇਰ ਲਿਆ ਸੀ ਕਿਉਂਕਿ ਬਲਜੀਤ ਦੇ ਵਰਤਾਰੇ ਤੋਂ ਸਬ ਦੁੱਖੀ ਸੀ। ਉਸਦੀ ਹਾਲਤ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਸੀ। ਰਣਜੀਤ ਉਸ ਵਕ਼ਤ ਇਹਨੀ ਜਿਆਦਾ ਕਮਜ਼ੋਰ ਹੋ ਗਈ ਕਿ ਉਹ ਹੁਣ ਘਰ ਘਰ ਕੰਮ ਵੀ ਨਹੀਂ ਕਰ ਸਕਦੀ। ਵਕ਼ਤ ' ਤੇ ਦਵਾਈ ਨਾ ਲੈਣ ਕਰਕੇ ਰਣਜੀਤ ਦੀ ਹਾਲਤ ਹੋਰ ਵਧੇਰੇ ਖਰਾਬ ਹੁੰਦੀ ਜਾ ਰਹੀ ਸੀ। ਰਣਜੀਤ ਨੇ ਇੱਕ ਖ਼ਤ ਲਿਖਣਾ ਚਾਹਿਆ ਤੇ ਉਸ ਵਿੱਚ ਸਿਰਫ਼ ਦੋ ਤੋਂ ਦੋ ਅੱਖਰ ਸਨ ਜਿਸ ਵਿੱਚ ਲਿਖਿਆ ਸੀ,' ਮੈ ਬੁਰੀ ਤੂੰ ਚੰਗਾ।'
         ਜਦੋਂ ਘਰ ਬਲਜੀਤ ਆਇਆ ਤਾਂ ਉਸ ਦਿਨ ਟੁੰਨ ਨਹੀਂ  ਦਿਖਿਆ। ਮਾਂ ਰਣਜੀਤ ਮੰਜੇ ਉੱਤੇ ਪਈ ਸੀ ਤੇ ਬੁਹਾ ਖੁੱਲ੍ਹਿਆ ਸੀ। ਬਲਜੀਤ ਦਰਵਾਜ਼ਾ ਖੋਲ੍ਹ ਅੰਦਰ ਵੜਿਆ। ਹੱਥ ਵਿੱਚ ਇੱਕ ਖ਼ਤ ਫੜ੍ਹਿਆ ਦਿਖਾਈ ਦਿੱਤਾ ਜੋ ਰਣਜੀਤ ਨੇ ਆਖਰੀ ਸਾਹ ਚੱਲਦੇ ਲਿਖਿਆ ਸੀ। ਬਲਜੀਤ ਆਪਣੀ ਮਾਂ ਰਣਜੀਤ ਕੋਲ਼ ਜਾ ਬੈਠਦਾ ਹੈ ਤੇ ਉੱਠਣ ਲਈ ਆਖਦਾ ਹੈ ਪਰ ਮਾਂ ਰਣਜੀਤ ਨਾ ਉੱਠਦੀ। ਇਹ ਵੇਖ ਬਲਜੀਤ ਨਬਜ ਫੜ੍ਹ ਵੇਖਦਾ ਹੈ ਤੇ ਨਾ ਨਬਜ ਚੱਲਣ ' ਤੇ ਬਲਜੀਤ ਉਸ ਥਾਂ ਤੋਂ ਥੱਲ੍ਹੇ ਡਿੱਗ ਪੈਂਦਾ ਹੈ। ਉੱਚੀ ਉੱਚੀ ਬਲਜੀਤ ਰੌਂਦਾ ਹੋਇਆ ਆਖਦਾ ਹੈ,' ਮਾਂ ਮੇਰੀਏ ਮੈਨੂੰ ਮਾਫ਼ ਕਰਦੇ..ਮੈ ਤੈਨੂੰ ਬਹੁਤ ਸਾਰੇ ਦੁੱਖ ਦਿੱਤੇ। ਤੂੰ ਮੈਨੂੰ ਇੰਝ ਛੱਡ ਕੇ ਨਹੀਂ ਜਾ ਸਕਦੀ।'
         ਬਲਜੀਤ ਨੂੰ ਰੌਂਦਿਆ ਵੇਖ ਗੁਆਂਢੀ ਘਰ ਆਏ ਤੇ ਬਲਜੀਤ ਨੂੰ ਪੁੱਛਦੇ,' ਕੀ ਹੋਇਆ ਬਲਜੀਤ..ਸੁੱਖ ਤਾਂ ਹੈ। ਬਲਜੀਤ ਧਾਹਾਂ ਮਾਰ ਰੋਅ ਰਿਹਾ ਸੀ ਤੇ ਗੁਆਂਢੀ ਨੂੰ ਬਲਜੀਤ ਦੀ ਮਾਂ ਪੂਰੀ ਹੋਈ ਦਿਖੀ। ਗੁਆਂਢੀ ਨੇ ਬਲਜੀਤ ਨੂੰ ਸਹਾਰਾ ਦਿੱਤਾ ਤੇ ਹੋਰ ਬਾਕੀ ਗੁਆਂਢੀ ਵੀ ਇੱਕਠੇ ਹੋ ਗਏ। ਬਲਜੀਤ ਦੇ ਹੱਥ ਉਹ ਖ਼ਤ ਆਇਆ ਜੋ ਰਣਜੀਤ ਲਿੱਖ ਗਈ ਸੀ। ਜਦੋਂ ਬਲਜੀਤ ਨੇ ਉਹ ਖ਼ਤ ਦੇ ਬੋਲ ਪੜ੍ਹੇ ਤਾਂ ਉਸਦੇ ਪੈਰੋਂ ਜਮੀਨ ਹੀ ਖਿਸਕ ਗਈ। ਬਲਜੀਤ ਨੇ ਆਪਣੀ ਮਾਂ ਦਾ ਅਤਿੰਮ ਸੰਸਕਾਰ ਕੀਤਾ। ਵਕ਼ਤ ਨੇ ਰਣਜੀਤ ਦੇ ਫ਼ੈਸਲੇ ਨੂੰ ਅਹਿਮ ਸਮਝਿਆ ਤੇ ਬਲਜੀਤ ਨੂੰ ਨਸ਼ੇ ਦੇ ਹੜ੍ਹ ਤੋਂ ਬਚਾ ਲਿਆ।
          ਹੁਣ ਬਲਜੀਤ ਨਸ਼ੇ ਦਾ ਸੇਵਨ ਨਹੀਂ ਕਰਦਾ ਹੈ। ਉਹ ਸਦਾ ਅਨਾਥ ਆਸ਼ਰਮ ਚੰਦਾ ਦਿੰਦਾ ਹੈ ਤੇ ਬਜੁਰਗਾਂ ਦਾ ਸਤਿਕਾਰ ਕਰਦਾ ਹੈ। ਬਲਜੀਤ ਹੁਣ ਆਪਣੀ ਭੂਆ ਘਰ ਰਹਿੰਦਾ ਹੈ ਤੇ ਬਲਜੀਤ ਦੀ ਇੱਕ ਭੈਣ ਹੈ ਜੋ ਭੂਆ ਦੀ ਹੀ ਧੀ ਹੈ। ਬਲਜੀਤ ਥੋੜ੍ਹੇ ਸਮੇਂ ਚੁੱਪ ਤੇ ਸ਼ਾਂਤ ਰਿਹਾ। ਇਕੱਲਾਪਨ ਜਿੰਦਗੀ ਨੂੰ ਨਰਕ ਬਣਾ ਦਿੰਦਾ ਹੈ ਤੇ ਇਸ ਬਾਰੇ ਬਲਜੀਤ ਚੰਗੀ ਤਰ੍ਹਾਂ ਜਾਣ ਗਿਆ ਸੀ। ਜੋ ਸ਼ਬਦ ਉਸਦੀ ਮਾਂ ਨੇ ਕਹੇ ਸੀ ਉਹ ਉਹਨਾਂ ਸ਼ਬਦਾਂ ਨੂੰ ਸਦਾ ਲਈ ਦਿਲ ਵਿੱਚ ਵਸਾ ਲੈਂਦਾ ਹੈ। ਬਲਜੀਤ ਦਾ ਜੀਵਨ ਕੁਝ ਸਮੇਂ ਬਾਅਦ ਠੀਕ ਹੋ ਜਾਂਦਾ ਹੈ ਤੇ ਆਪਣੀ ਨਵੀਂ ਜਿੰਦਗੀ ਜਿਊਂਦਾ ਹੈ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ:7626818016

ਧੀ ਬਾਪੂ ਦੀ ਚਮਕ  - ਗੌਰਵ ਧੀਮਾਨ

ਹਰ ਸਾਲ ਪੰਜਾਬ ਮੁੜ ਸਾਨੂੰ ਮਿਲਣ ਲਈ ਬਾਪੂ ਜੀ ਆ ਜਾਇਆ ਕਰਦੇ ਸੀ। ਮੈ ਉਸ ਵਕ਼ਤ ਪੰਦਰਾਂ ਸਾਲਾਂ ਦੀ ਸੀ। ਮੇਰੀ ਛੋਟੀ ਭੈਣ ਰਾਵੀ ਮੈਤੋਂ ਇੱਕ ਸਾਲ ਹੀ ਛੋਟੀ ਸੀ। ਅਸੀ ਦੋਵੇਂ ਇੱਕਠੇ ਹੀ ਰਹਿੰਦੀਆਂ ਸੀ। ਦੋਵਾਂ ਨੇ ਇੱਕੋ ਰੰਗ ਦੇ ਸੁੱਟ ਪਾਉਣੇ ਤੇ ਇੱਕੋ ਤਰ੍ਹਾਂ ਦੀ ਗੁੱਤ ਕਰਨੀ। ਪਿੰਡ ਦੇ ਲੋਕ ਵੇਖ ਮੱਚ ਉੱਠਦੇ ਸੀ। ਮੈ ਤੇ ਰਾਵੀ ਦੋਵੇਂ ਗੁਰੂਦੁਆਰਾ ਜਾਇਆ ਕਰਦੀ ਸੀ। ਮੇਰੇ ਬਾਪੂ ਜੀ ਦੀ ਪਿੰਡ ਵਿੱਚ ਬਹੁਤ ਇੱਜਤ ਸੀ। ਉਹ ਘੱਟ ਉਮਰ ਵਿੱਚ ਹੀ ਬਾਹਰ ਇਟਲੀ ਚਲੇ ਗਏ ਸੀ। ਹੌਲੀ ਹੌਲੀ ਵਕ਼ਤ ਬਦਲਿਆ ਤੇ ਉਹਨਾਂ ਨੇ ਸਬ ਖੁਸ਼ੀਆਂ ਦਿੱਤੀਆ ਜੋ ਸਾਨੂੰ ਸ਼ੁਰੂ ਤੋਂ ਹੀ ਮਿਲਦੀਆਂ ਆ ਰਹੀਆਂ ਸੀ। ਮੈ ਨਹੀ ਜਾਣਦੀ ਬਾਹਰ ਦੀ ਦੁਨੀਆ ਬਾਰੇ ਤੇ ਨਾ ਮੈ ਜਾਣਨਾ ਚਾਉਂਦੀ ਹਾਂ। ਮੈ ਰੱਬ ਤੇ ਮਾਂ ਬਾਪ ਦੇ ਨਾਮ ਤੋਂ ਸਿਵਾ ਕਿਸੇ ਨੂੰ ਨਹੀਂ ਚੁਣਿਆ। ਬਾਪੂ ਜੀ ਅੱਜ ਵੀ ਉਵੇਂ ਹੀ ਪਿਆਰ ਕਰਦੇ ਹਨ ਜਿਵੇਂ ਬਚਪਨ ਵਿੱਚ ਕਰਦੇ ਹੁੰਦੇ ਸੀ।
         ਮੈ ਇੱਕ ਇਨਸਾਨ ਨੂੰ ਸਹੀ ਸਮਝਦੀ ਹਾਂ ਉਹ ਮੇਰੇ ਬਾਪੂ ਜੀ ਹਨ। ਉਹਨਾਂ ਨੇ ਮੈਨੂੰ ਸਿਖਾਇਆ ਜਿੰਦਗੀ ਦਾ ਇੱਕ ਫ਼ੈਸਲਾ ਤੁਹਾਡੀ ਕਿਸਮਤ ਬਦਲ ਸਕਦਾ ਹੈ ਤੇ ਮੈ ਇੱਕ ਫ਼ੈਸਲੇ ਨੂੰ ਵਾਰ ਵਾਰ ਬਦਲਿਆ। ਜਦੋਂ ਮੇਰਾ ਰਿਸ਼ਤਾ ਬਾਹਰੋਂ ਆਉਣਾ ਮੈ ਨਾ ਪਸੰਦ ਕਰ ਮੋੜ ਦੇਣਾ। ਮੈ ਬਹੁਤ ਸਾਰੇ ਰਿਸ਼ਤੇ ਨਾ ਪਸੰਦ ਕੀਤੇ। ਮੇਰੇ ਬਾਪੂ ਜੀ ਵੀ ਮੇਰਾ ਪੂਰਾ ਸਾਥ ਦਿੰਦੇ ਸੀ। ਇੱਕ ਵਾਰੀ ਮੇਰੀ ਛੋਟੀ ਭੈਣ ਰਾਵੀ ਬੀਮਾਰ ਹੋ ਗਈ। ਉਸਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਗਈ ਤੇ ਉਸਨੂੰ ਹਸਪਤਾਲ਼ ਵੀ ਲਿਜਾਇਆ ਗਿਆ। ਉਹ ਇੱਕਦਮ ਬੀਮਾਰ ਹੋ ਗਈ ਸੀ।
           ਰਾਵੀ ਦੀ ਉਮਰ ਉਸ ਵਕ਼ਤ ਅਠਾਰਾਂ ਦੇ ਕਰੀਬ ਸੀ। ਮੈ ਉਸ ਵਕ਼ਤ ਬਹੁਤ ਪਰੇਸ਼ਾਨ ਸੀ। ਮੇਰੇ ਬਾਪੂ ਜੀ ਨੇ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਤੇ ਹਰ ਥਾਂ ਦੇ ਡਾਕਟਰ ਤੋਂ ਇਲਾਜ ਵੀ ਕਰਵਾਇਆ ਪਰ ਕਿਸੇ ਪਾਸੋਂ ਕੋਈ ਜਵਾਬ ਨਾ ਮਿਲਿਆ। ਉਸਨੂੰ ਅਸੀ ਘਰ ਲੈ ਆਏ। ਮੈ ਉਸਦੀ ਜਿੰਦਗੀ ਨੂੰ ਮਹਿਸੂਸ ਕਰ ਸਕਦੀ ਸੀ। ਮੈ ਉਸਦਾ ਰੋਜ਼ ਖਿਆਲ ਰੱਖਣਾ ਤੇ ਇੱਕ ਮਿੰਟ ਵੀ ਇੱਧਰ ਉਧਰ ਨਾ ਹੋਣਾ। ਮੈ ਕਈ ਰਾਤਾਂ ਜਾਗ ਕੱਟੀਆਂ ਪਰ ਮੇਰੀ ਰੱਬ ਨੇ ਕਿੱਥੇ ਸੁਣੀ। ਰੱਬ ਜੀ ਤੋਂ ਸਿਰਫ਼ ਇੱਕ ਚੀਜ਼ ਮੰਗੀ ਸੀ ਉਹ ਮੇਰੀ ਭੈਣ ਦੀ ਜਾਨ ਜੋ ਰੱਬ ਜੀ ਜਲਦੀ ਲੈ ਗਏ। ਮੈ ਉਸ ਵਕ਼ਤ ਭੱਜੀ ਭੱਜੀ ਚਾਚਾ ਜੀ ਕੋਲ਼ ਗਈ ਤੇ ਡਾਕਟਰ ਨੂੰ ਬਲਾਉਣ ਲਈ ਕਿਹਾ। ਚਾਚਾ ਜੀ ਜਾਣ ਚੁੱਕੇ ਸੀ ਤੇ ਮੈਨੂੰ ਆਖਿਆ ਤੂੰ ਪੁੱਤ ਘਰ ਪਹੁੰਚ ਮੈ ਡਾਕਟਰ ਲੈ ਕੇ ਆਉਣਾ।
         ਜਦੋਂ ਮੈ ਘਰ ਪਹੁੰਚੀ ਤਾਂ ਮੇਰੀ ਭੈਣ ਮੈਤੋਂ ਦੂਰੀ ਬਣਾ ਚੁੱਕੀ ਸੀ। ਮੇਰੀ ਰੂਹ ਕੰਬ ਉੱਠੀ ਸੀ ਤੇ ਮੈ ਕੁਝ ਦੇਰ ਇੱਕ ਥਾਈਂ ਖੜ੍ਹੀ ਰਹੀ। ਜਦੋਂ ਰਾਵੀ ਨੇੜ੍ਹੇ ਸਬ ਇੱਕਠੇ ਹੋਏ ਤਾਂ ਮੈ ਉਸ ਕੋਲ਼ ਗਈ। ਮੈ ਉਸਦੇ ਕੋਲ਼ ਫੁੱਟ ਫੁੱਟ ਰੋਈ। ਮੈ ਰੱਬ ਜੀ ਨੂੰ ਆਖਿਆ ਮੇਰੀ ਜਿੰਦਗੀ ਰਾਵੀ ਨੂੰ ਦਿੰਦਾ ਤੇ ਮੈਨੂੰ ਲੈ ਜਾਂਦਾ। ਮੈ ਰੋਈ ਜਾਂਦੀ ਸੀ ਤੇ ਮੈਨੂੰ ਚੁੱਪ ਕਰਾਉਣ ਵਾਲੇ ਵੀ ਰੋਈ ਜਾਂਦੇ ਸੀ। ਅੱਜ ਤੱਕ ਮੇਰੀ ਭੈਣ ਨੇ ਮੇਰੇ ਅੱਖਾਂ ਵਿੱਚੋਂ ਹੰਝੂ ਨਹੀਂ ਦੇਖੇ ਸੀ। ਉਹ ਦਿਨ ਮੈਨੂੰ ਚੰਗੀ ਤਰ੍ਹਾਂ ਯਾਦ ਜਿਸ ਦਿਨ ਮੇਰੀ ਰੂਹ ਦੀ ਇੱਕ ਤਾਰ ਟੁੱਟ ਗਈ ਸੀ। ਮੈ ਉਸ ਵਕ਼ਤ ਬਹੁਤ ਇਕੱਲੀ ਹੋ ਗਈ ਸੀ।
          ਵਕ਼ਤ ਨੇ ਰੰਗ ਪਾਉਣਾ ਸ਼ੁਰੂ ਕਰ ਦਿੱਤਾ। ਮੇਰੀ ਜਿੰਦਗੀ ਨੂੰ ਹੋਰ ਵਧੇਰੇ ਦੁੱਖ ਦਿੱਤਾ। ਮੇਰੇ ਬਾਪੂ ਜੀ ਕੁਝ ਚਿਰ ਹੀ ਘਰ ਰਹੇ ਫਿਰ ਉਹ ਵਾਪਿਸ ਇਟਲੀ ਚਲੇ ਗਏ। ਉਹਨਾਂ ਨੇ ਇਹ ਨਹੀਂ ਸੋਚਿਆ ਮੇਰੀ ਧੀ ਜਵਾਨ ਹੈ ਤੇ ਉਹ ਕੱਲੀ ਘਰ ਕੀ ਕਰੇਗੀ। ਮੇਰੇ ਬਾਪੂ ਜੀ ਨੇ ਫ਼ੈਸਲਾ ਕਰ ਲਿਆ ਸੀ ਤੇ ਉਹ ਮੈਨੂੰ ਛੱਡ ਕੇ ਜਾਣਾ ਸਹੀ ਨਹੀਂ ਸਮਝਦੇ ਸੀ ਪਰ ਉੱਥੇ ਉਹ ਕੰਮ ਛੱਡ ਕੇ ਆਏ ਸੀ। ਉਹਨਾਂ ਨੂੰ ਜਲਦੀ ਸੀ ਜਿਸ ਕਰਕੇ ਉਹ ਮੇਰੇ ਕੋਲ਼ ਨਾ ਰੁੱਕੇ। ਮੈ ਆਪਣੀ ਮਾਂ ਨਾਲ ਇਕੱਲੀ ਹੋ ਗਈ।
          ਮੇਰੇ ਮਾਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਹਨ। ਰੱਬ ਜਾਣਦਾ ਹੈ ਮੇਰੇ ਤੇ ਮਾਂ ਦਾ ਰਿਸ਼ਤਾ ਕੀ ਹੈ। ਇੱਕ ਮਾਂ ਹੀ ਹੈ ਜੋ ਆਪਣੇ ਪੁੱਤ ਨੂੰ ਪਾਲਦੀ ਹੈ। ਮੈ ਹਮੇਸ਼ਾ ਮਾਂ ਨੂੰ ਪਿਆਰ ਕੀਤਾ ਤੇ ਉਹਨਾਂ ਹੀ ਬਾਪੂ ਜੀ ਨੂੰ..ਮੇਰੇ ਕਰਕੇ ਉਹਨਾਂ ਦੀ ਇੱਜਤ ਨਾ ਖਰਾਬ ਹੋ ਤਾਂ ਕਰਕੇ ਮੈ ਪੜ੍ਹਾਈ ਵੀ ਅਧੂਰੀ ਹੀ ਕੀਤੀ। ਮੈ ਬਾਰਾਂ ਪੜ੍ਹੀ ਹਾਂ ਤੇ ਉਹ ਜਿਹੜੀ ਥਾਂ ਸੀ ਉਹ ਕੁੜੀਆ ਵਾਲੀ ਸੀ ਜਿੱਥੇ ਮੇਰਾ ਕਿਸੇ ਮੁੰਡੇ ਨਾਲ ਮੇਲ ਨਹੀਂ ਸੀ। ਮੈ ਖੁਸ਼ ਸੀ ਉਸ ਵਕ਼ਤ ਜਦੋਂ ਪੜ੍ਹਦੀ ਹੁੰਦੀ ਸੀ। ਮੈਨੂੰ ਚਿੱਤਰਕਾਰੀ ਤੇ ਲਿੱਖਣ ਦਾ ਵੀ ਬਹੁਤ  ਸ਼ੌਕ ਸੀ। ਮੈ ਆਪਣੇ ਆਪ ਵਿੱਚ ਮਗਨ ਰਹਿੰਦੀ ਸੀ। ਮੇਰਾ ਰੱਬ ਜਦੋਂ ਮੇਰੇ ਨਾਲ ਹੁੰਦਾ ਉਸ ਵਕ਼ਤ ਮੈ ਖੂਬ ਖਿੱਲ ਉੱਠਦੀ ਸੀ। ਮੈ ਆਪਣੇ ਵਕਤ ਨੂੰ ਸਮਝਦੀ ਸੀ।
          ਹੌਲੀ ਹੌਲੀ ਦਿਨ ਬੀਤਦੇ ਗਏ ਤੇ ਮੈ ਦਿਨਾਂ ਨੂੰ ਬਦਲ ਕੇ ਰੱਬ ਨਾਲ ਹੋਰ ਗੂੜ੍ਹੀ ਜੁੜਦੀ ਗਈ। ਮੈ ਹਰ ਐਤਵਾਰ ਰੱਬ ਘਰ ਜਾਂਦੀ ਸੀ। ਜੋ ਬਾਕੀ ਦਿਨ ਹੁੰਦੇ ਸੀ ਉਹ ਦਿਨ ਮੈ ਘਰ ਰਹਿ ਕੇ ਪਾਠ ਕਰਦੀ ਸੀ। ਮੇਰਾ ਮਨ ਬਿਲਕੁੱਲ ਸ਼ਾਂਤ ਰਹਿੰਦਾ ਸੀ। ਮੈ ਆਪਣੇ ਬਾਪੂ ਦੀ ਪੱਗ ਕਦੇ ਨਾ ਰੋਲਣੀ ਚਾਹੀ। ਮੈ ਭਾਵੇਂ ਉਹਨਾਂ ਨਜਰਾਂ ਤੋਂ ਦੂਰ ਹਾਂ ਪਰ ਹਾਂ ਉਹਨਾਂ ਦੀ ਅੱਖ ਦਾ ਤਾਰਾ। ਉਹ ਮੈਨੂੰ  ਬਹੁਤ ਪਿਆਰ ਕਰਦੇ ਹਨ ਤੇ ਮੇਰੀ ਖੁਸ਼ੀ ਨੂੰ ਵਧੇਰੇ ਸਮਝਦੇ ਹਨ। ਅੱਜ ਵੀ ਮੈਨੂੰ ਉਹ ਰਿਸ਼ਤੇ ਆਉਂਦੇ ਹਨ ਜੋ ਮੈਨੂੰ ਘੱਟ ਉਮਰੇ ਵੀ ਆਉਂਦੇ ਰਹੇ। ਮੇਰਾ ਜਵਾਬ ਅੱਜ ਵੀ ਨਾ ਵਿੱਚ ਹੀ ਹੈ। ਮੇਰਾ ਮਨ ਬਿਲਕੁੱਲ ਨਹੀਂ ਹੈ ਕਿ ਮੈ ਕਿਸੇ ਸੰਗ ਲੱਗ ਕੇ ਜਿੰਦਗੀ ਪੂਰੀ ਕਰਾਂ। ਮੇਰੀ ਮਾਂ ਮੇਰਾ ਰੱਬ ਮੇਰੇ ਬਾਪੂ ਜੀ ਮੇਰਾ ਸਬ ਨੇ ਤੇ ਮੈ ਉਹਨਾਂ ਨੂੰ ਛੱਡਣਾ ਨਹੀਂ ਚਾਉਂਦੀ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਮੈ ਧਰਮ ਕੀ ਰਾਖੀ ਕਰੁ - ਗੌਰਵ ਧੀਮਾਨ



ਮੰਨ ਲਈਏ ਜਿੰਦਗੀ ਇੱਕ ਸਵਾਲ,
ਕੋਈ ਜਵਾਬ ਦੇਹੀ ਤੇ ਇੱਕ ਹੈ ਸਾਂਝੀ ਸਰਕਾਰ।
ਸਬ ਨੂੰ ਚਾਹੀਦੀ ਹੱਥ ਮੁੱਠੀ ਇੱਕ ਸੰਸਾਰ,
ਫ਼ੈਸਲਾ ਬਿਨ ਸਮਝ ਤੋਂ ਕੀਤੀ ਕੀ ਹੈ ਇੱਕ ਵਿਚਾਰ।

ਸਾਂਝੀ ਵਿਰਾਸਤ ਝੁੱਕਣਾ ਕਿਸੇ ਨੂੰ ਪਸੰਦ ਨੀ,
ਇੱਥੇ ਪਾਪ ਜਿੰਦਗੀ ਦਾ ਮਿੱਥਿਆ ਕੋਈ ਨਾ ਹਿਸਾਬ।
ਗ਼ੈਰ ਕਾਨੂੰਨੀ ਸੇਵਾਵਾਂ ਲਾਗੂ ਇੰਝ ਹੋਈਆਂ,
ਤੁਸੀ ਮਨਜੂਰੀ ਆਪ ਦਿੱਤੀ ਦੱਸੋ ਕਿੰਦਾ ਨੁਕਸਾਨ।

ਨਸ਼ੇ ਦਾ ਹੜ੍ਹ ਕੀਤੇ ਹੁਣ ਦਾ ਵੱਗ ਉੱਠਿਆ,
ਸਬ ਜਾਣਦੇ ਕੌਣ ਜਿੰਮੇਵਾਰ ਇੱਥੇ ਕੋਈ ਨਾ ਨਾਲ।
ਹੁਕਮ ਦਿੱਤੇ ਸਰਕਾਰ ਦੇ ਕਿੱਤੇ ਸਬ ਖਰਾਬ,
ਜੇਬ ਆਪਣੀ ' ਚ ਧੇਲਾ ਨਾ ਰੱਖ ਕਰਦੇ ਨੇ ਵਪਾਰ।

ਲੋਕਾਂ ਵਿਸ਼ਵਾਸ਼ ਦਿਵਾ ਖਾਣ ਪੀਣ ਨੂੰ ਦਿੰਦੇ,
ਕਿੱਥੋਂ ਆਖਣਗੇ ਇੱਥੇ ਰੱਲੀ ਮਿਲੀ ਰਾਜ ਪਾਲ।
ਕੋਈ ਥਾਂ ਕੋਈ ਇੱਕ ਚੁਣੋ ਖੜ੍ਹਾ ਕਹਿ ਦਵੇ,
ਮੱਚ ਉੱਠਦੇ ਗ਼ਦਾਰ ਤੇ ਕੁਝ ਵਿਚਾਰਨ ਸਲੋਗ ਚਾਰ।

ਜੋ ਇਸ਼ਾਰਾ ਮੈ ਧਰਮ ਕੀ ਰਾਖੀ ਕਰੁ ਕਹਿੰਦੇ,
ਦੋ ਧਿਰਾਂ ਦੇ ਲੋਕ ਕਦੇ ਨਾ ਸੁਣਨ ਸਹੀ ਗਿਆਨ।
ਅਗਰ ਸੋਚ ਵਿਚਾਰਾਂ ਦੇ ਨਾਲ ਦੇਸ਼ ਵੇ ਰੁੱਲਦਾ,
ਗੌਰਵ ਦਿਸ਼ਾ ਵੱਲ ਹੋ ਵੇਖ ਲੋਕਾਂ ਦੀ ਇੱਕੋ ਤੇਜ ਦਹਾੜ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਗ਼ੁਲਾਮ ਨਹੀਓਂ - ਗੌਰਵ ਧੀਮਾਨ

ਤੇਰੇ ਕੰਨੀ ਨਾ ਪੈਂਦੀ ਆਵਾਜ਼ ਸਰਕਾਰੇ,
ਦੁਨੀਆ ਝੱਲ ਰਹੀ ਭੁੱਖ ਮਾਰ ਵਿਚਾਰੇ।
ਜੁਲਮ ਕਿਤਿਆ ਦਾ ਤੈਨੂੰ ਪਤਾ ਲਗਿਓ,
ਰਿਹਾਈ ਬੰਦੀ ਸਿੰਘਾਂ ਦੀ ਕਿਉ ਛੁਪਾਰੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਹੱਥ ਸ਼ਸ਼ਤਰ ਦਸਮ ਪਿਤਾ ਦੀ ਬਖਸ਼ਿਸ਼,
ਪੱਗ ਇੱਜਤ ਮਿੱਟੀ ਨਾ ਰੋਲ਼ ਤੂੰ ਸਰਕਾਰੇ।
ਜੁਲਮ ਹੇਠ ਦੱਬ ਜਾਣਾ ਤੂੰ ਭਾਰ ਸਹਿਓ,
ਜਦੋਂ ਦੁਨੀਆ ਦੇ ਰੰਗ ਬਦਲ ਜਾਣ ਸਾਰੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਬੇਅਦਬੀ ਕਰ ਅੱਜ ਪੱਗ ਰੋਲਣੀ ਚਾਹੀ,
ਗੁਰੂਆਂ ਦੀ ਫੌਜ਼ ਤੋਂ ਡਰ ਕਿੱਥੇ ਤੱਕ ਜਾਣੇ।
ਮਨ - ਮਰਜ਼ੀ ਹਰ ਵਰ੍ਹੇ ਜੁਲਮ ਹੀ ਕੀਤਾ,
ਪੈਸਿਆਂ ਵਪਾਰੀ ਤੂੰ ਉੱਚ ਵਿੱਦਿਆ ਮਾਣੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਉੱਚ ਪਦਵੀਂ ਮੋਰ,ਕਬੂਤਰ,ਬਾਜ ਕਹਾਉਂਣੇ,
ਤੈਨੂੰ ਸਮਝ ਇਹ ਨਹੀਓ ਕੀ ਲੋਕ ਚਾਉਣੇ।
ਜਦੋਂ ਉਮਰਾਂ ਕੈਦ ਜਵਾਨੀ ਹੀ ਰੋਲ ਦਿੱਤੀ,
ਫਿਰ ਕਿਉਂ ਨਾ ਛੱਡਣ ਦੀ ਤੂੰ ਕਸਮਾਂ ਖਾਣੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਇਨਸਾਫ਼ ਮੰਗ ਪੰਜਾਬ ਰਿਹਾ ਨਾ ਗ਼ੁਲਾਮ,
ਤੇਰੇ ਧੁੰਦਲੇ ਜੇ ਫ਼ੈਸਲੇ ਦੀ ਗੱਲ ਨਾ ਪਛਾਣੇ।
ਵਕ਼ਤ ਵਾਂ ਜਿੰਦਗੀ ਦੇ ਸਹੀ ਕਰ ਬਿਆਨ,
ਗੌਰਵ ਦੇ ਲਫ਼ਜਾ ਤੋਂ ਹੱਥ ਜੋੜ ਫ਼ਰਮਾਨ ਨੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਇੱਜਤ ਮਿੱਟੀ ਮਿਲਾਈ - ਗੌਰਵ ਧੀਮਾਨ

ਮਿੱਠ ਬੋਲ ਰੱਖ ਨੇੜ੍ਹਤਾ ਬਣਾਈ,
ਬੜੀ ਖੂਬ ਪਿਆਰ ਦੀ ਸੇਕ ਲਵਾਈ।
ਜਿੰਦਗੀ ਨਿਭਾਵਣ ਕਸਮ ਖਾਈ,
ਨਿਸ਼ਾਨੇ ਕੱਸ ਹਵੱਸ ਦੀ ਪਿਆਸ ਬੁਝਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਚਾਨਣ ਇਹ ਨਾ ਆਖੇ ਮੈ ਰੋਸ਼ਨੀ,
ਸੱਜ ਧੱਜ ਖੜ੍ਹ ਚਾਨਣ ਦੀ ਕਿਰਨ ਘਟਾਈ।
ਜਿੱਥੋਂ ਪੈਰ ਪੁੱਟ ਦੇਹਲਿਜ ਤੋਂ ਟੱਪਿਆ,
ਮਾਂ ਤੋਂ ਧੀ ਫਿਰ ਭੈਣ ਦੀ ਤੂੰ ਕਦਰ ਨਾ ਪਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਮਿੱਠ ਬੋਲੜ ਕੀ ਸੱਚ ਪਿਆਰ ਪਾਵੇਂਗਾ,
ਸੱਚ ਪਤਾ ਲੱਗ ਸਾਰੀ ਉਮਰ ਮਿਲਣ ਦੁਹਾਈ।
ਹਰ ਕਿੱਸੇ ਬਲਾਤਕਾਰੀ ਪੇਸ਼ ਅਾਈ,
ਸਾਹ ਮੁੱਕਿਆ ਅੰਗ ਸਾੜ ਤੈਨੂੰ ਸ਼ਰਮ ਨਾ ਅਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਤਰਸ ਨਾ ਆਇਆ ਇੱਜਤ ਤੂੰ ਰੋਲੀ,
ਤੇਰੀ ਹਵੱਸ ਨੇ ਇੱਕ ਬਾਬੁਲ ਦੀ ਧੀ ਮੁਕਾਈ।
ਕਿੰਝ ਹੈਵਾਨੀਅਤ ਦਾ ਨੰਗਾ ਨਾਚ ਕਰ,
ਰਤਾ ਵੀ ਤੈਨੂੰ ਉਸ ਵਕ਼ਤ ਦੀ ਸੂਈ ਦਿੱਖ ਪਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਸ਼ਬਦਾਬਲੀ ਗਲਤ ਧੀ ਭੈਣ ਨੂੰ ਤੱਕਣ,
ਉੱਤੋ ਅੱਖ ਡੂੰਘੀ ਰੱਖਣ ਕੀ ਹਵੱਸ ਅਪਣਾਈ।
ਨਿੰਦਿਆਂ ਲੱਗਣ ਧੀ ਚੁੱਪ ਹੀ ਚਾਈਂ,
ਗੌਰਵ ਦੱਸ ਹੈਵਾਨੀਅਤ ਕਿਸ ਹੱਦ ਕੌਣ ਬਚਾਈ।
ਕਿੱਥੋਂ ਤੂੰ ਔਲ਼ਾਦ ਦਾ ਸੁੱਖ ਪ੍ਰੋਵੇੰਗਾ,
ਬਲਾਤਕਾਰੀ ਬਣ ਤੂੰ ਇੱਜਤ ਮਿੱਟੀ ਮਿਲਾਈ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਕਿਉਂ ਮੁਕਾਵਣ ਡਏ ਓ - ਗੌਰਵ ਧੀਮਾਨ

ਅੱਧਾ ਸੁੱਖ ਰੁੱਖ ਸਾਨੂੰ ਦਿੱਤਾ,
ਫ਼ਿਰ ਕਿਉਂ ਰੁਵਾਵਣ ਡਏ ਓ।
ਗੋਦ ਰੁੱਖਾਂ ਦੀ ਟਾਹਣ ਹੇਠ,
ਫ਼ਿਰ ਕਿਉਂ ਮੁਕਾਵਣ ਡਏ ਓ।

ਜੰਮ ਪਲ਼ ਪੌਸ਼ਣ ਖੁਦ ਕੀਤਾ,
ਫ਼ਿਰ ਕਿਉਂ ਉਜਾੜਨ ਡਏ ਓ।
ਹੱਥ ਬੰਨ੍ਹ ਵੱਢ ਤੁਸਾਂ ਵੇ ਦਿੱਤਾ,
ਫ਼ਿਰ ਕਿਉਂ ਉਗਾਵਣ ਡਏ ਓ।

ਘਰ ਸਲਾਮਤ ਦੁੱਖ ਨਾ ਕੋਈ,
ਫ਼ਿਰ ਕਿਉਂ ਸੁਣਾਵਣ ਡਏ ਓ।
ਜਿਨ੍ਹਾਂ ਦੀ ਜਿੰਦਗੀ ਰੁੱਲ ਹੋਈ,
ਫ਼ਿਰ ਕਿਉਂ ਉਛਾਲਣ ਡਏ ਓ।

ਬੜੇ ਪਿਆਰੇ ਲੱਗਦੇ ਫੁੱਲ ਜੋ,
ਫ਼ਿਰ ਕਿਉਂ ਸੁਲਾਵਣ ਡਏ ਓ।
ਸਾਹਾਂ ਵਿੱਚ ਜੋ ਸਾਹ ਆਉਂਦੈ,
ਫ਼ਿਰ ਕਿਉਂ ਕਟਾਵਣ ਡਏ ਓ।

ਦੇਖ ਤੁਸਾਂ ਨੂੰ ਤਰਸ ਨਾ ਆਵੇ,
ਫ਼ਿਰ ਕਿਉਂ ਪ੍ਰਚਾਰਣ ਡਏ ਓ।
ਗੌਰਵ ਹਿੱਤ ਤੋਂ ਸੱਚ ਬਿਆਨੇਂ,
ਫ਼ਿਰ ਕਿਉਂ ਡਰਾਵਣ ਡਏ ਓ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਪੜ੍ਹੇ ਲਿਖੇ ਬੇਰੁਜਗਾਰ - ਗੌਰਵ ਧੀਮਾਨ

ਸੱਚਾਈ ਤਾਂ ਇਹ ਹੈ ਕਿ ਸਰਕਾਰੀ ਮਹਿਕਮਿਆਂ ਦਾ ਰੁੱਤਬਾ ਆਮ ਜਨਤਾ ਨਾਲੋਂ ਕਿਤੇ ਜਾਦਾ ਉੱਚਾ ਹੈ। ਉੱਚ ਅਹੁਦੇ ਹੀ ਨਿਕੰਮ ਕੱਸਦੇ ਹਨ। ਦਸਤਾਵੇਜਾਂ ਨੂੰ ਤੇ ਸਵਾਲਾਂ ਦੇ ਸਿੱਧੇ ਤੌਰ ' ਤੇ ਜਵਾਬ ਵੀ ਨਹੀਂ ਦਿੰਦੇ ਹਨ। ਸਰਕਾਰ ਸਮਾਜਿਕ ਪੱਖ ਨੂੰ ਸਹੀ ਕਰਨ ਲਈ ਤਿਆਰ ਹੁੰਦੀ ਹੈ। ਜੋ ਉੱਚ ਅਹੁਦੇ ਉੱਤੇ ਦਿਖਾਈ ਦਿੰਦੇ ਹਨ,ਉਹ ਹਮੇਸ਼ਾ ਹੀ ਆਪਣੀ ਜੇਬ ਭਰਨ ਬਾਰੇ ਸੋਚਦੇ ਹਨ। ਸਮਾਜ ਨੂੰ ਸਾਫ਼ - ਸੁਥਰਾ ਦੇਖਿਆ ਨਹੀਂ ਜਾ ਸਕਦਾ। ਕੁਝ ਸਮਾਂ ਹੁੰਦਾ ਹੈ ਜਦੋਂ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਤੇ ਕੁਝ ਅਧਿਕਾਰੀ ਇਸਨੂੰ ਦਾਅਵੇ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।
       ਗ਼ਰੀਬ ਦੀ ਸੰਖਿਆ ਭਾਰਤ ਵਿੱਚ ਸਬ ਤੋਂ ਜਿਆਦਾ ਹੈ। ਉੱਚ  ਕੋਟੇ ਦੇ ਲੋਕ ਹੀ ਨੀਵੀਂ ਜਾਤੀ ਨੂੰ ਹੋਰ ਨੀਵਾਂ ਦੱਸਦੇ ਹਨ। ਸਰਕਾਰ ਦਾ ਕੰਮ ਹੈ ਹਰ ਇਕ ਨੂੰ ਉਸਦਾ ਹੱਕ ਦੇਣਾ ਪਰ ਇੱਥੇ ਉਹ ਵੀ ਨਹੀਂ ਮਿਲ ਸਕਦਾ। ਜਦੋਂ ਸਰਕਾਰੀ ਅਸਾਮੀਆਂ ਨਿਕਲਦੀਆਂ ਹਨ ਤਾਂ ਕੁਝ ਵਿਦਿਆਰਥੀ ਨੌਕਰੀ ਫਾਰਮ ਭਰਦੇ ਹਨ। ਸਾਰਿਆ ਦੇ ਸੁਪਨੇ ਵੱਖੋ ਵੱਖ ਹੁੰਦੇ ਹਨ ਤੇ ਉਹ ਇਨ੍ਹਾਂ ਸੁਪਨਿਆ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ। ਇੱਕ ਨੌਜਵਾਨ ਆਪਣੀ ਗ਼ਰੀਬੀ ਨੂੰ ਵੇਖ ਹੀ ਪੜ੍ਹਦਾ ਹੈ ਤੇ ਉਹ ਹਰ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ ਜੋ ਉਸਦੇ ਕਦਮਾਂ ਚੱਲ ' ਤੇ ਆਉਂਦੀਆਂ ਹਨ। ਸਰਕਾਰ ਨੂੰ ਇਸਦੀ ਸੂਚਨਾ ਹੋਣੀ ਚਾਹੀਦੀ ਹੈ ਕਿ ਸਰਕਾਰੀ ਨੌਕਰੀ ਤਾਂ ਹੈ ਮਿਲਣਯੋਗ ਪਰ ਕੁਝ ਲੋਕ ਉੱਚ ਅਹੁਦੇ ਦੀ ਬੈਠਕ ਨਾਲ ਇਸਦਾ ਫ਼ਾਇਦਾ ਚੁੱਕ ਨੌਕਰੀ ਦੇਣ ਤੋਂ ੲਿਨਕਾਰ ਕਰ ਦਿੰਦੇ ਹਨ। ਜਦੋਂ ਤੱਕ ਹੱਥ ਉੱਤੇ ਨੋਟਾਂ ਦਾ ਭਾਰ ਨਾ ਦਿੱਤਾ ਜਾਏ,ਉਦੋਂ ਤੱਕ ਇੱਕ ਗ਼ਰੀਬ ਲਈ ਸਰਕਾਰੀ ਨੌਕਰੀ ਕਰਨਾ ਬਹੁਤ ਮੁਸ਼ਕਿਲ ਹੈ। ਅੱਜ ਕੱਲ੍ਹ ਇਹ ਸਬ ਆਮ ਗੱਲ ਹੈ। ਇੱਥੇ ਘਰ ਦੇ ਵੀ ਕੋਈ ਕਾਨੂੰਨੀ ਕੰਮ ਹੋਣਗੇ ਤਾਂ ਉਸ ਲਈ ਵੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ।
       ਸਰਕਾਰ ਨੂੰ ਵਕ਼ਤ ਲੈ ਲੈਣਾ ਚਾਹੀਦਾ ਹੈ ਤੇ ਭਰੋਸੇ ਨਾਲ ਕਹਿਣਾ ਚਾਹੀਦਾ ਹੈ ਕਿ ' ਤੁਹਾਡੇ ਹਿੱਤ ਦੀ ਨੌਕਰੀ ਤੁਹਾਡੀ ਮਿਹਨਤ ਸਦਕਾ ਹੀ ਮਿਲ ਪਾਵੇਗੀ ਤੇ ਅਸੀ ਪੂਰੇ ਯਕੀਨ ਨਾਲ ਕਹਿੰਦੇ ਹਨ ਕਿ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ। ਜੋ ਸਰਕਾਰੀ ਅਹੁਦੇ ਦਾ ਗਲਤ ਇਸਤੇਮਾਲ ਕਰੇਗਾ,ਉਸ ਨੂੰ ਬਖਸ਼ਿਆ ਬਿਲਕੁੱਲ ਨਹੀਂ ਜਾਏਗਾ।' ਜਦੋਂ ਸਰਕਾਰ ਆਮ ਜਨਤਾ ਵਾਂਗ ਪੇਸ਼ ਆਏਗੀ,ਉਸ ਵਕ਼ਤ ਹੀ ਪੜ੍ਹੇ ਲਿਖੇ ਬੇਰੁਜਗਾਰ ਦੀ ਗਣਨਾ ਘੱਟ ਹੋਵੇਗੀ।
       ਜੋ ਦਿਨ ਰਾਤ ਜਾਗ ਮਿਹਨਤ ਕਰਦਾ ਹੈ ਉਸ ਹੱਥ ਦੀ ਲਕੀਰ ਜਰੂਰ ਚਮਕਦੀ ਹੈ। ਕੁਝ ਵਿਦਿਆਰਥੀ ਇੱਕ ਅੰਕ ਪੂਰੇ ਨਾ ਆਵਣ ' ਤੇ ਆਤਮ ਹੱਤਿਆ ਕਰ ਲੈਂਦੇ ਹਨ ਤੇ ਕੁਝ ਸਰਕਾਰੀ ਨੌਕਰੀ ਨਾ ਮਿਲਣ ' ਤੇ ਵੀ। ਜਿਸ ਦਾ ਕਾਰਨ ਸਰਕਾਰ ਦੇ ਚੱਲਦੇ ਨਿਯਮ ਵੀ ਹੋ ਸਕਦੇ ਹਨ ਤੇ ਕੁਝ ਅਧਿਕਾਰੀ ਜਿਸਨੂੰ ਕੋਈ ਕੁਝ ਕਹਿ ਨਹੀਂ ਸਕਦਾ।
       ਨੌਜਵਾਨ ਪੀੜ੍ਹੀ ਅੱਜ ਦੇ ਵਕ਼ਤ ਪੜ੍ਹ ਲਿਖਣ ਦੇ ਬਾਵਜੂਦ ਵੀ ਪਿੱਛੇ ਵੱਲ ਨੂੰ ਜਾ ਰਹੀ ਹੈ। ਜੋ ਇਨਸਾਨ ਖੁਦ ਦੀ ਮਿਹਨਤ ਨਾਲ ਜਿਊਂਦਾ ਹੈ ਉਹ ਇੱਕ ਕਿਸਾਨ ਹੈ। ਜੋ ਨੌਜਵਾਨ ਖੁਦ ਦੀ ਮਿਹਨਤ ਨਾਲ ਅੱਗੇ ਨਹੀਂ ਵੱਧਦਾ ਉਹ ਬੇਰੁਜਗਾਰ ਹੈ ਉਸਦਾ ਕਾਰਨ ਨੌਕਰੀ ਬਿਨ ਪੈਸਿਆਂ ਦੇ ਨਾ ਮਿਲਣਾ। ਰਿਸ਼ਵਤਖੋਰੀ ਉੱਚ ਅਹੁਦੇ ਦੇ ਦਿਮਾਗ ਵਿੱਚ ਜੜੀ ਹੋਈ ਹੈ। ਕੋਈ ਵੀ ਨੌਜਵਾਨ ਇਹਨਾਂ ਵੱਲ ਉਂਗਲ ਨਹੀਂ ਚੁੱਕਦਾ। ਜੋ ਨੌਜਵਾਨ ਹਰ ਥਾਂ ਹੱਥ ਪੈਰ ਮਾਰਦਾ ਰਹਿੰਦਾ ਹੈ ਉਹ ਆਪਣੇ ਬਜੁਰਗ ਮਾਤਾ ਪਿਤਾ ਦੀ ਅੱਧੀ ਕਮਾਈ ਖਰਾਬ ਕਰ ਚੁੱਕਾ ਹੁੰਦਾ ਹੈ। ਉਹ ਸਰਕਾਰੀ ਨੌਕਰੀ ਦੀ ਭਾਲ ਕਰਦਾ ਹੈ ਤੇ ਹਰ ਵਾਰ ਦੀ ਤਰ੍ਹਾਂ ਨਿਕੰਮ ਫ਼ੈਸਲਾ ਵੇਖ ਵਾਪਿਸ ਪਰਤ ਆਉਂਦਾ ਹੈ। ਨਿਰਾਸ਼ ਮਾਤਾ ਪਿਤਾ ਦਾ ਇਹੋ ਕਹਿਣਾ ਹੈ ਕਿ ,' ਜੋ ਮਿਹਨਤ ਖੁਦ ਦੀ ਕੀਤੀ ਜਾਏ,ਉਹ ਪੈਸਿਆਂ ਦੇ ਜੋਰ ਨੂੰ ਮਿਲ ਜਾਂਦੀ ਹੈ।'
       ਬਥੇਰੇ ਮੁਲਾਜਮਾਂ ਦੇ ਬੱਚੇ ਸਰਕਾਰੀ ਨੌਕਰੀਆਂ ਪਾ ਜਾਂਦੇ ਹਨ। ਉਸਦਾ ਕਾਰਨ ਸਾਫ਼ ਹੈ ਕਿ ਸਰਕਾਰੀ ਮਹਿਕਮਾਂ ਇੱਕਠ ਹੋਣ ਦਾ ਦਾਅਵਾ ਕਰਦਾ ਹੈ ਪਰ ਉਹ ਇਹ ਨਹੀਂ ਵੇਖਦੇ ਕਿ ਹਰ ਕਸਬੇ ਤੇ ਹਰ ਨਿੱਕੇ ਘਰਾਂ ਤੋਂ ਆਏ ਨੌਜਵਾਨ ਕਿੰਨੀ ਮਿਹਨਤ ਕਰਦੇ ਹਨ। ਪ੍ਰੀਖਿਆ ਦੇ ਕੇ ਆਪਣੀ ਆਉਣ ਵਾਲੀ ਜਿੰਦਗੀ ਦੇ ਵਿਦਿਆਰਥੀ ਸੁਪਨੇ ਲੈਂਦੇ ਹਨ। ਅੱਜ ਕੱਲ੍ਹ ਪੜ੍ਹੇ ਲਿਖੇ ਦਾ ਕੋਈ ਫ਼ਾਇਦਾ ਨਹੀਂ ਹੈ। ਇੱਥੇ ਪੜ੍ਹੇ ਲਿਖੇ ਨੂੰ ਮਜ਼ਾਕ ਦਾ ਪਾਤਰ ਕਿਹਾ ਜਾਂਦਾ ਹੈ ਤੇ ਮਖੌਲ ਦਾ ਪਾਤਰ ਉਹਨਾਂ ਦੀ ਸ਼ਕਲਾਂ ਉੱਤੇ ਛਾਪ ਦਿੱਤਾ ਜਾਂਦਾ ਹੈ।
       ਜੋ ਸਬ ਹਕੀਕੀ ਜਿੰਦਗੀ ਵਿੱਚ ਇਸ ਵਕ਼ਤ ਹੋ ਰਿਹਾ ਹੈ ਉਹ ਸਬ ਬਿਲਕੁੱਲ ਵੀ ਸਹੀ ਨਹੀਂ ਹੈ। ਸਰਕਾਰ ਆਪਣੇ ਕਦਮਾਂ ਨੂੰ ਸਹੀ ਬਣਾਏ ਤੇ ਪੜ੍ਹੇ ਲਿਖੇ ਬੇਰੁਜਗਾਰ ਦਾ ਗਲ਼ ਨਾ ਵੱਢਣ। ਬੜਾ ਦੁੱਖ ਹੁੰਦਾ ਹੈ ਇਹ ਸੁਣ ਕੇ ਕਿ ਇੱਕ ਮਾਂ ਦਾ ਪੁੱਤ ਬੇਰੁਜਗਾਰ ਹੋਣ ਮਗਰੋਂ ਨਸ਼ਾ ਕਰਨ ਲੱਗ ਪਿਆ ਤੇ ਦੂਜੇ ਪਾਸੇ ਅੱਧੀ ਜਿੰਦਗੀ ਵੀ ਨਾ ਦੇਖ ਸਕਿਆ। ਜੋ ਹੱਤਿਆ ਤੇ ਦੁਰਘਟਨਾਵਾਂ ਹੋ ਰਹੀਆਂ ਹਨ ਉਹ ਸਬ ਸਰਕਾਰ ਦੀ ਬਣਾਈ ਗਈ ਕਾਰਜਗੁਜਾਰੀ ਕਰਕੇ ਹੈ। ਜਿਸ ਵਿੱਚ ਉੱਚ ਅਹੁਦੇ ਵਾਲੇ ਲੋਕ ਹੀ ਠੱਗੀ ਚੋਰੀ ਕਰਦੇ ਹਨ। ਉੱਚ ਅਹੁਦਿਆਂ ਉੱਤੇ ਬੈਠੇ ਭ੍ਰਸ਼ਟਾਚਾਰ ਲੋਕਾਂ ਨੂੰ ਬਿਲਕੁੱਲ ਨਾ ਬਖਸ਼ਿਆ ਜਾਵੇ। ਉਹਨਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਅਗਰ ਸਰਕਾਰ ਸਹੀ ਫੈਸਲਾ ਨਹੀ ਲਵੇਗੀ ਤਾਂ ਅੈਵੇਂ ਹੀ ਰੋਜ਼ ਪੜ੍ਹੇ ਲਿਖੇ ਨੌਜਵਾਨ ਬੇਰੁਜਗਾਰ ਬਣ ਕੇ ਰਹਿ ਜਾਵੇਗਾ। ਕੁਝ ਨੌਜਵਾਨ ਮਾਤਾ ਪਿਤਾ ਦੇ ਸੁਪਨਿਆਂ ਨੂੰ ਖਤਮ ਕਰ ਦੁਨੀਆ ਤੋਂ ਪਾਰ ਜਾਵੇਗਾ। ਥੋੜ੍ਹਾ ਸਮਝਣ ਦੀ ਲੋੜ ਹੈ ਤੇ ਇਸ ਬਾਰੇ ਜਾਣਨ ਦੀ ਵੀ ਜਿਸ ਨਾਲ ਆਮ ਜਨਤਾ ਦਾ ਵਿਸ਼ਵਾਸ਼ ਬਣਿਆ ਰਵੇਗਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਕਰਦੀ ਕਦੋਂ ਦਾ ਇੰਤਜ਼ਾਰ - ਗੌਰਵ ਧੀਮਾਨ

ਉਮਰਾਂ ਤੱਕ ਸਾਥ ਨਿਭਾਉ ਸੀ ਤੇਰਾ
ਤੂੰ ਵਿਦੇਸ਼ਾ ਛੇਤੀ ਮੁੜ ਆ ਜਾ ਵੀਰਾ
ਰੱਖੜੀ ਬੰਨ ਕੇ ਪੂਰੀ ਕਰੂੰ ਹਰਜੋਈ
ਇੱਕ ਵਾਰੀ ਸ਼ਕਲ ਦਿਖਾ ਜਾ ਵੀਰਾ

ਸੁਪਨੇ ਅਧੂਰੇ ਮੈਤੋਂ ਕਬੂਲ ਨਾ ਹੋਏ
ਤੇਰੀ ਝਲਕਾਂ ਰੂਪ ਪਿਆਰਾ ਵੀਰਾ
ਤਸੀਹੇ ਦਿੱਤੇ ਮੈਨੂੰ ਰਿਸ਼ਤੇਦਾਰਾਂ ਨੇ
ਨਾ ਮੈ ਡਰੀ ਸੁੱਖ ਹੈ ਸਹਾਰਾ ਵੀਰਾ

ਮੁੱਕ ਜਾਵਣ ਦੀ ਆਸ ਹੀ ਬੱਚਗੀ
ਤੂੰ ਮਿਲਿਆ ਜਿੰਦ ਜਿੰਦਗੀ ਵੀਰਾ
ਮਰਨਾ ਪਾਪ ਸਾਂ ਲੱਗਿਆ ਏ ਮੈਨੂੰ
ਰਹਿ ਹਿੱਤ ਤੂੰ ਘੁੱਟ ਪਿਲਾ ਜਾ ਵੀਰਾ

ਬੰਦਗੀ ਹੋਵਣ ਉੱਤੋਂ ਉਮਰ ਆਈ
ਤੇਰਾ ਖ਼ਤ ਹੀ ਸਫ਼ਰ ਕਰਾਵੇ ਵੀਰਾ
ਕਦੋਂ ਦੀ ਤੇਰਾ ਇੰਤਜ਼ਾਰ ਸੀ ਕਰਦੀ
ਦੂਰ ਹੋਈਓ ਪਿਆਰ ਪਾ ਜਾ ਵੀਰਾ

ਰੋਂਦੀ ਐ ਮਾਂ ਮੈ ਚੁੱਪ ਹਾਂ ਕਰਾਉਂਦੀ
ਰੋਜ਼ ਦਰਦਾਂ ਦਾ ਮਨ ਸਤਾਵੇ ਵੀਰਾ
ਇੱਕ ਇੱਕ ਪਲ਼ ਤੈਥੋਂ ਹੈ ਵੀ ਦੱਸ ਕੀ
ਭੈਣ ਤੋਂ ਤੂੰ ਰੱਖੜੀ ਬਣਵਾ ਜਾ ਵੀਰਾ


ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016

ਸਮਾਂ ਉਡੀਕ ਨਹੀਂ ਕਰਦਾ - ਗੌਰਵ ਧੀਮਾਨ

ਬਚਪਨ ਤੋਂ ਦਾਦੀ ਮਾਂ ਕੋਲੋਂ ਸੁਣਦਾ ਆ ਰਿਹਾ ਹਾਂ ਕਿ ਜਿੰਦਗੀ ਦਾ ਸਮਾਂ ਕਦੇ ਵੀ ਕਿਸੇ ਦੀ ਉਡੀਕ ਨਹੀਂ ਕਰਦਾ, ਉਹ ਹਮੇਸ਼ਾ ਧੀਮੀ ਚਾਲ ਤੇ ਖੁਦ ਉੱਤੇ ਨਿਰਭਰ ਹੋ ਚੱਲਦਾ ਹੈ। ਇਨਸਾਨ ਕੱਠਪੁਤਲੀ  ਦੀ ਤਰ੍ਹਾਂ ਹੈ ਜੋ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਹਰ ਇੱਕ ਉੱਤੇ ਨਿਰਭਰ ਵੀ ਰਹਿੰਦਾ ਹੈ। ਮੈ ਉਸ ਵਕ਼ਤ ਬੜੇ ਧਿਆਨ ਨਾਲ ਇਹ ਗੱਲ ਸੁਣੀ। ਸੋਚ ਵਿਚਾਰ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇੱਥੇ ਸਬ ਸੱਚ ਹੈ। ਵਕ਼ਤ ਮਜਬੂਰ ਸੀ ਸਬ ਕੁਝ ਖੋਹ ਵੀ ਸਕਦਾ ਸੀ ਤੇ ਨਹੀਂ ਵੀ। ਕੁਦਰਤੀ ਆਫ਼ਤਾਂ ਦਾ ਦੌਰਾ ਤਾਂ ਸ਼ੁਰੂ ਤੋਂ ਹੀ ਸੀ ਲੇਕਿਨ ਇੱਥੇ ਕੁਝ ਵਕ਼ਤ ਦੀ ਵੀ ਹਿੱਲ ਜੁੱਲ ਸੀ ਜਿਸ ਕਰਕੇ ਕੁਝ ਸਮਾਂ ਬੀਤ ਜਾਣ ਮਗਰੋਂ ਮੇਰੀ ਕਿਸਮਤ ਦਾ ਅਫ਼ਸਾਨਾ ਵਕ਼ਤ ਹੀ ਨਾਲ ਲੈ ਗਿਆ। ਉਸ ਵਕ਼ਤ ਮੈ ਕੁਝ ਵੀ ਨਹੀਂ ਕਰ ਸਕਿਆ। ਮਾਤਾ ਪਿਤਾ ਜੀ ਦੇ ਦੂਰ ਜਾਣ ਦਾ ਅਫ਼ਸੋਸ ਰਿਹਾ।
          ਜਿੰਦਗੀ ਕੇਵਲ ਹੱਸ ਖੇਡ ਨਾਲ ਨਹੀਂ ਬਣੀ,ਇਹ ਹਰ ਪਹਿਲੂ ਦੇ ਆਧਾਰ ਉੱਤੇ ਬਣੀ ਹੈ। ਕੁਦਰਤ ਦੇ ਰੰਗ ਨਾਲ,ਜਿੰਦਗੀ ਦੇ ਭੰਗ ਨਾਲ ਤੇ ਸਬਰ ਸੰਤੋਖ ਦੇ ਦਮ ਉੱਤੇ ਪੇਸ਼ ਹੁੰਦੀ ਦਿਖਾਈ ਦਿੰਦੀ ਹੈ। ਇਨਸਾਨ ਜਾਣਦਾ ਹੈ ਕਿ ਮੇਰੀ ਮੌਤ ਨਿਸ਼ਚਿਤ ਹੈ। ਮੌਤ ਕਦੇ ਵੀ ਅਾ ਸਕਦੀ ਹੈ ਤੇ ਕਦੇ ਵੀ ਬੁਲਾ ਸਕਦੀ ਹੈ। ਮੇਰੀ ਦਾਦੀ ਮਾਂ ਵੀ ਕੁਝ ਸਮਾਂ ਠਹਿਰਣ ਮਗਰੋਂ ਵਿਛੋੜਾ ਕਰ ਗਏ। ਉਹਨਾਂ ਦਾ ਦੇਹਾਂਤ ਹੋ ਗਿਆ। ਹੁਣ ਮੈ ਆਪਣੇ ਆਪ ਵਿੱਚ ਇਕੱਲਾਪਨ ਮਹਿਸੂਸ ਕਰਨ ਲੱਗ ਪਿਆ ਸੀ। ਹੌਲੀ ਹੌਲੀ ਵਕ਼ਤ ਨੇ ਹੀ ਮੇਰੀ ਜਿੰਦਗੀ ਦੀ ਕਿਤਾਬ ਭਰ ਦਿੱਤੀ। ਮੈਨੂੰ ਮੇਰੀ ਮੰਜਿ਼ਲ ਵੱਲ ਤੁਰਨ ਲਈ ਪ੍ਰੇਰਿਆ। ਮੈ ਖੁਸ਼ ਵੀ ਹੋਇਆ ਤੇ ਬਹੁਤ ਦੁੱਖੀ ਵੀ ਕਿਉਂਕਿ ਉਸ ਵਕ਼ਤ ਮੇਰੇ ਆਪਣੇ ਨਹੀਂ ਸੀ।
          ਚਾਨਣ ਵਿੱਚ ਮੈ ਖੂਬ ਤੁਰਿਆ। ਤੁਰਦਾ ਤੁਰਦਾ ਹਰ ਕੁਦਰਤ ਦੇ ਰੰਗ ਨੂੰ ਵੇਖਿਆ। ਕੁਦਰਤ ਦੇ ਰੰਗ ਨਾਲ ਬਾ - ਕਮਾਲ ਪੇਸ਼ ਆਇਆ। ਜਦੋਂ ਫੁੱਲਾਂ ਦੀ ਖੁਸ਼ਬੋ ਲੈਣੀ ਤਾਂ ਮੈ ਵੱਖਰੀ ਹੀ ਦੁਨੀਆ ਵਿੱਚ ਖੋਹ ਜਾਣਾ। ਸਫ਼ਰ ਨੇ ਮੈਨੂੰ ਦਿਸ਼ਾ ਬਾਰੇ ਦੱਸਿਆ। ਜਿੰਦਗੀ ਨੇ ਮੈਨੂੰ ਰਾਹ ਦਿੱਤੇ। ਮੰਜਿ਼ਲ ਉਤਾਹ ਵੱਲ ਸੀ ਤੇ ਮੈਨੂੰ ਪੈਰ ਉਤਾਹ ਵੱਲ ਦੇ ਹੀ ਦਿੱਤੇ। ਜਿੰਦਗੀ ਨੇ ਜਿੱਥੇ ਮੇਰੇ ਨਾਲ ਧੋਖਾ ਕੀਤਾ ਸੀ ਉੱਥੇ ਮੇਰਾ ਸਾਥ ਵੀ ਦਿੱਤਾ। ਜਦੋਂ ਇਨਸਾਨ ਹਰ ਕਦਮ ਤੇ ਹਰ ਕੀਤੇ ਆਪਣੇ ਫ਼ੈਸਲੇ ਤੋਂ ਹਾਰਦਾ ਹੈ ਤਾਂ ਉਹ ਆਪਣਾ ਆਤਮਵਿਸ਼ਵਾਸ ਖੋਹ ਬੈਠਦਾ ਹੈ। ਇਨਸਾਨ ਨੂੰ ਖੁਦ ਉੱਤੇ ਭਰੋਸਾ ਹੋਣਾ ਬਹੁਤ ਜਰੂਰੀ ਹੈ।
          ਸੁਪਨਿਆਂ ਦੀ ਦੁਨੀਆ ਤੋਂ ਵੱਖ ਹੋ ਕੇ ਮੈ ਸਾਰੀ ਦੁਨੀਆ ਦੇ ਚੱਕਰ ਲਗਾਏ। ਮੈਨੂੰ ਮੇਰੀ ਮੰਜਿ਼ਲ ਦੀ ਕਹਾਣੀ ਯਾਦ ਆਈ। ਜਦੋਂ ਮੈ ਘਰ ਤੋਂ ਤੁਰਿਆ ਸੀ ਉਸ ਵਕ਼ਤ ਸਿਰਫ਼ ਦੋ ਸੌ ਰੁਪਏ ਨਕਦੀ ਸੀ। ਮੈ ਥੋੜ੍ਹਾ ਡਰਿਆ ਹੋਇਆ ਸੀ। ਮੈ ਦੁਨੀਆ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਸਫ਼ਰ ਥੋੜ੍ਹਾ ਤਹਿ ਕੀਤਾ ਤਾਂ ਮੈ ਪੰਜਾਬ ਦੇ ਨਿੱਕੇ ਕਸਬਿਆਂ ਵਿੱਚ ਜਾ ਪਹੁੰਚਿਆ। ਗ਼ਰੀਬ ਦਾ ਹਾਲ ਵੇਖ ਮੈ ਉਸ ਵਕ਼ਤ ਰੋਅ ਪਿਆ। ਜਿੰਦਗੀ ਵਿੱਚ ਇਹਨਾਂ ਸਾਰਾ ਦੁੱਖ ਝੱਲਣਾ ਪੈਂਦਾ ਅਾ ਇਹ ਮੈਨੂੰ ਉਸ ਦਿਨ ਪਤਾ ਚੱਲਿਆ। ਵਕ਼ਤ ਦੀ ਮਾਰ ਬਹੁਤ ਬੁਰੀ ਹੈ। ਗ਼ਰੀਬ ਇਨਸਾਨ ਦਾ ਬੱਚਾ ਬਿਨ੍ਹਾਂ ਕੱਪੜੇ ਦੇ ਰਹਿੰਦਾ ਵੇਖਿਆ ਤੇ ਨੰਗੀ ਪੈਰੀ ਮਿੱਟੀ ਵਿੱਚ ਖੇਡ ਖੇਡਦੇ..ਕੋਈ ਫ਼ਰਕ ਨਹੀਂ ਦੀਖਿਆ। ਗ਼ਰੀਬ ਦਰਦਾਂ ਦਾ ਹਾਲ ਸਮਝਦਾ ਹੈ। ਇੱਕ ਮਾਂ ਆਪਣੇ ਬੱਚੇ ਨੂੰ ਛਾਵੇਂ ਪਾ ਕੇ ਖੁਦ ਧੁੱਪ ਵਿੱਚ ਇੱਟਾਂ ਚੁੱਕਦੀ ਵੇਖੀ ਤੇ ਉਸ ਉੱਤੇ ਜੋ ਜੋਰ ਪਹਿ ਰਿਹਾ ਹੈ ਉਹ ਉਸਦੀ ਮਿਹਨਤ ਹੈ। ਹੁਣ ਆਪਣੇ ਬੱਚੇ ਦਾ ਮਾਂ ਢਿੱਡ ਕੁਝ ਇਸ ਤਰ੍ਹਾਂ ਕੰਮ ਕਰ ਭਰਦੀ ਹੈ। ਮਾਂ ਦੀ ਮਮਤਾ ਕਦੇ ਵੀ ਨਹੀਂ ਖਤਮ ਹੋ ਸਕਦੀ। ਉਹ ਆਪਣੇ ਬੱਚੇ ਨੂੰ ਬਹੁਤ ਪਿਆਰ ਦਿੰਦੀ ਹੈ।
           ਜਿੰਦਗੀ ਨੂੰ ਵੇਖ ਮੈ ਜਿਊਂਦਾ ਰਿਹਾ। ਹਰ ਘੜੀ ਆਪਣੀ ਚਾਲ ਨਾਲ ਇੱਕੋ ਸਾਰ ਚੱਲਦੀ ਹੈ। ਜਿਊਂਦੇ ਰਹਿਣ ਲਈ ਰੋਟੀ ਦਾ ਹੋਣਾ ਜਰੂਰੀ ਹੈ। ਇਸ ਲਈ ਮੈ ਉਹਨਾਂ ਵਿੱਚ ਰਹਿ ਕੇ ਮਿਹਨਤ ਵੀ ਕੀਤੀ। ਮੈ ਆਪਣੇ ਯਕੀਨ ਨੂੰ ਹੋਰ ਮਜਬੂਤ ਕੀਤਾ। ਮੈ ਨਵੀਂ ਜਿੰਦਗੀ ਬਾਰੇ ਜਾਣਨਾ ਚਾਹੁੰਦਾ ਸੀ ਜਿਸ ਨਾਲ ਮੇਰਾ ਅਤੀਤ ਮੈਨੂੰ ਖੁਸ਼ ਦੇਖੇਗਾ ਕਿ ਮੈ ਸਮਝਦਾਰ ਤੇ ਕੰਮ ਕਰਨ ਦੇ ਕਾਬਿਲ ਹੋ ਗਿਆ। ਹਮੇਸ਼ਾ ਮੈ ਰੌਂਦਾ ਹੁੰਦਾ ਸੀ ਕਿ ਮੈ ਆਪਣੀ ਜਿੰਦਗੀ ਹੋਰ ਨਹੀਂ ਜੀਅ ਸਕਦਾ। ਹੌਲੀ ਹੌਲੀ ਵਕ਼ਤ ਨੇ ਹੀ ਮੈਨੂੰ ਰਾਸਤਾ ਦਿਖਾ ਦਿੱਤਾ।
         ਕੱਚੇ ਰਾਵਾਂ ਦੇ ਖੱਡਿਆ ਨੂੰ ਦੇਖ ਮੈ ਇਹ ਸੋਚਦਾ ਸੀ ਕਿ ਗ਼ਰੀਬੀ ਇੱਥੇ ਵੀ ਬਹੁਤ ਜਿਆਦਾ ਹੈ ਲੇਕਿਨ ਇਹ ਸਬ ਸੱਚ ਨਹੀਂ ਸੀ। ਮੈਨੂੰ ਸੁਣਨ ਵਿੱਚ ਆਇਆ ਕਿ ਇੱਥੇ ਸਰਕਾਰ ਦੇ ਰਾਜ ਹਨ। ਜਿਹਨਾਂ ਕਰਕੇ ਕਦੇ ਪੱਕੀਆਂ ਸੜਕਾਂ ਬਣੀਆਂ ਹੀ ਨਹੀਂ। ਮੈਨੂੰ ਇਸ ਗੱਲ ਦੀ ਸ਼ਰਮਿੰਦਗੀ ਵੀ ਮਹਿਸੂਸ ਹੋਈ ਪਰ ਮੈ ਕਿਸਨੂੰ ਬਿਆਨ ਕਰ ਸਕਦਾ ਸੀ ਮੇਰੀ ਤਾਂ ਕੋਈ ਗੱਲ ਸੁਣਨ ਵਾਲਾ ਵੀ ਨਹੀਂ ਸੀ। ਹਮੇਸ਼ਾ ਆਪਣੀ ਹੀ ਦੁਨੀਆ ਵਿੱਚ ਖੋਇਆ ਰਹਿੰਦਾ ਸੀ। ਮੁਸਾਫ਼ਿਰ ਮੇਰੇ ਕੋਲੋਂ ਰਾਹ ਪੁੱਛਦੇ ਤਾਂ ਮੈ ਪਾਸਾ ਵੱਟ ਕੇ ਆਪਣੇ ਰਾਹ ਵੱਲ ਵੱਧ ਜਾਂਦਾ ਸੀ। ਇੱਥੇ ਜੇ ਤੁਸੀ ਭਲਾ ਕਰ ਰਹੇ ਹੋ ਤਾਂ ਦੂਜਾ ਤੁਹਾਡੇ ਮੂੰਹ ਉੱਤੇ ਚਪੇੜ ਹੀ ਮਾਰ ਕੇ ਜਾਵੇਗਾ। ਇਸਦਾ ਅਹਿਸਾਸ ਮੈਨੂੰ ਉਸ ਵਕ਼ਤ ਹੋਇਆ। ਜਦੋਂ ਮੇਰੇ ਕੋਲ਼ ਖਾਣ ਨੂੰ ਧੇਲਾ ਨਹੀਂ ਸੀ ਤੇ ਨਾ ਰਹਿਣ ਨੂੰ ਛੱਤ। ਹਰ ਚੱਲਦੇ ਫਿਰਦੇ ਮੁਸਾਫ਼ਿਰ ਤੋਂ ਰਾਹ ਪੁੱਛਿਆ ਲੇਕਿਨ ਕਿਸੇ ਨੇ ਵੀ ਨਹੀਂ ਦੱਸਿਆ। ਕੋਈ ਕੋਈ ਤਾਂ ਮੇਰੇ ਮੂੰਹ ਉੱਤੇ ਚਪੇੜ ਮਾਰ ਹੀ ਅੱਗੇ ਲੰਘ ਜਾਂਦਾ ਸੀ। ਇਸ ਤੋਂ ਮੈ ਸਿੱਖ ਲਿਆ ਖੁਦ ਦੀ ਜਿੰਦਗੀ ਨੂੰ ਕਾਇਮ ਰੱਖਣਾ ਹੈ। ਮੈ ਵਕ਼ਤ ਨਾਲ ਚੱਲ ਕੇ ਵੀ ਕਿਸੇ ਨੂੰ ਰਾਹ ਨਹੀਂ ਦੱਸਦਾ।
          ਮੰਜਿ਼ਲ ਮੇਰੇ ਕਦਮ ਰੋਕਣ ਲਈ ਨਹੀਂ ਕਹਿੰਦੀ ਸੀ। ਉਹ ਤਾਂ ਨਾਲ ਤੁਰਦੀ ਸੀ। ਦੁੱਖਾਂ ਦਾ ਘਰ ਉਹ ਹੈ ਜਿੱਥੇ ਕਦਰ ਨਹੀਂ ਹੁੰਦੀ ਜਾਂ ਫਿਰ ਇੱਕ ਪਤੀ ਆਪਣੀ ਪਤਨੀ ਨੂੰ ਮਾਰਦਾ ਕੁੱਟਦਾ ਹੈ। ਅੱਜ ਦੇ ਵਕ਼ਤ ਇੱਕ ਪਤਨੀ ਆਪਣੇ ਪਤੀ ਦਾ ਗੁੱਸਾ ਸਹਿਣ ਕਰ ਲੈਂਦੀ ਹੈ ਕਿਉਂਕਿ ਉਸਨੂੰ ਆਦਤ ਪਹਿ ਚੁੱਕੀ ਹੁੰਦੀ ਹੈ ਪਰ ਇਸਦਾ ਅਸਰ ਛੋਟੇ ਬੱਚਿਆ ਉੱਤੇ ਜਰੂਰ ਪੈਂਦਾ ਹੈ। ਜਿਸ ਕਰਕੇ ਉਹ ਵੱਡੇ ਹੋ ਕੇ ਕਦਰ ਨਹੀਂ ਪਾਉਂਦੇ। ਜੋ ਗਲਤੀ ਸ਼ੁਰੂ ਵਿੱਚ ਪਿਤਾ ਨੇ ਕੀਤੀ ਹੁੰਦੀ ਹੈ ਉਸ ਗਲਤੀ ਦਾ ਭੁਗਤਾਨ ਆਉਣ ਵਾਲੀ ਪੀੜ੍ਹੀ ਤੋਂ ਪਤਾ ਚੱਲਦਾ ਹੈ। ਜਿੰਦਗੀ ਨੂੰ ਗਲ਼ ਲਾ ਕੇ ਚੱਲੋ ਜਿਸ ਨਾਲ ਕਦੇ ਵੀ ਕੋਈ ਦੁੱਖ ਨਹੀਂ ਆਵੇਗਾ ਤੇ ਨਾ ਕਦੇ ਝੱਗੜੇ ਹੋਣਗੇ। ਹਿਸਾਬ ਨਾਲ ਰਹਿਣ ਸਹਿਣ ਹੀ ਤੁਹਾਨੂੰ ਤੁਹਾਡੇ ਵਿਸ਼ਵਾਸ਼ ਨੂੰ ਕਾਇਮ ਰੱਖ ਸਕਦਾ ਹੈ।
           ਉਮਰ ਮੇਰੀ ਵੱਧਦੀ ਹੀ ਜਾ ਰਹੀ ਸੀ। ਮੈ ਨਿੱਕੀ ਉਮਰ ਤੋਂ ਹੀ ਘੁੰਮਦਾ ਫਿਰਦਾ ਜਾ ਰਿਹਾ ਸੀ। ਤੁਰਨਾ ਮੇਰੀ ਜਿੰਦਗੀ ਦਾ ਅਹਿਮ ਪਹਿਲੂ ਸੀ। ਵਕ਼ਤ ਮੇਰੀ ਜਾਨ ਜਿਸਨੇ ਮੈਨੂੰ ਨਵੀਂ ਜਿੰਦਗੀ ਦਿੱਤੀ। ਮੇਰਾ ਸਫ਼ਰ ਇੱਥੋਂ ਹੀ ਨਹੀਂ ਮੁੱਕਿਆ ਇਹ ਹੋਰ ਵੀ ਤੁਰਨ ਦੀ ਕੋਸ਼ਿਸ਼ ਕਰੇਗਾ। ਮੈ ਆਪਣੇ ਸੁਪਨਿਆ ਨਾਲ ਨਹੀਂ ਚੱਲਿਆ,ਮੈਨੂੰ ਚਲਾਉਣ ਵਾਲਾ ਵਕ਼ਤ ਹੈ। ਮੈ ਕਿਸੇ ਉੱਤੇ ਨਿਰਭਰ ਵੀ ਨਹੀਂ ਰਿਹਾ ਕਿਉਕਿ ਵਕ਼ਤ ਕਦੇ ਵੀ ਹਾਲ ਨਹੀਂ ਪੁੱਛਦਾ। ਜਿੰਦਗੀ ਨੂੰ ਲੋੜ ਹੈ ਸਿਰਫ਼ ਖੁਦ ਦੇ ਸਹਾਰੇ ਲਈ ਜਿਸ ਨਾਲ ਇੱਕ ਤਕਲੀਫ਼ ਤੇ ਮੁੱਕ ਜਾਵਣ ਵਾਲੀ ਜਿੰਦਗੀ ਬਿਲਕੁੱਲ ਮੁਫ਼ਤ ਮਿਲੇਗੀ। ਸਹਾਰਾ ਦੂਜੇ ਦਾ ਬਨਣ ਦਾ ਮਤਲਬ ਹੈ ਆਪਣੇ ਗਲ਼ ਵਿੱਚ ਅੰਗੂਠਾ ਦੇਣਾ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016