Pro Gurveer Singh

ਇੱਕ ਉੱਚੇ ਦਰਜੇ ਦਾ ਰਾਜ ਪ੍ਰਬੰਧਕ - ਬਾਬਾ ਬੰਦਾ ਸਿੰਘ ਬਹਾਦਰ - ਪ੍ਰੋ. ਗੁਰਵੀਰ ਸਿੰਘ ਸਰੌਦ

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਕੱਤਕ ਸੁਦੀ 13 ਸੰਮਤ 1727 ਬਿਕ੍ਰਮੀ, ਐਤਵਾਰ, 16 ਅਕਤੂਬਰ ਸੰਨ 1670 ਈ. ਪੂਣਛ (ਕਸ਼ਮੀਰ) ਦੇ ਪਿੰਡ ਰਜੌੜੀ ਵਿੱਚ ਰਾਜਪੂਤ ਪਰਿਵਾਰ ਪਿਤਾ ਰਾਮ ਦੇਵ ਦੇ ਘਰ ਹੋਇਆ। ਬਚਪਨ ਦਾ ਨਾਂ ਲਛਮਣ ਦੇਵ ਜੋ ਬੱਚਿਆ ਨਾਲ ਖੇਡਦਾ ਬੀਤਿਆ ਬਚਪਨ ਵਿਚ ਸ਼ਿਕਾਰ ਦਾ ਸ਼ੋਕ ਹੋਣ ਦੌਰਾਨ ਗਰਭਪਤੀ ਹਿਰਨੀ ਦੀ ਮੌਤ ਹੋ ਗਈ ਜਿਸ ਨਾਲ ਉਸ ਦੇ ਪੇਟ ਅੰਦਰਲੇ ਬੱਚਿਆਂ ਦੀ ਮੋਤ ਹੋ ਗਈ ।ਜਿਸ ਕਾਰਨ ਆਪ 16 ਸਾਲ ਦੀ ਉਮਰ 1686 ਵਿੱਚ ਵੈਰਾਗੀ ਹੋ ਗਏ ਅਤੇ ਸਾਧੂ ਜਾਨਕੀ ਦਾਸ ਦੇ ਚੇਲੇ ਬਣ ਗਏ, ਪਰ ਉਥੇ ਵੀ ਮਨ ਨੂੰ ਘੜੋਤ ਨਾ ਆਇਆ 1691 ਵਿੱਚ ਜੋਗੀ ਅੋਘੜ ਨਾਥ ਨਾਲ ਮੇਲ ਹੋਇਆ। ਉਸ ਸਮੇਂ ਆਪਣਾ ਨਾਂ ਮਾਧੋਦਾਸ ਰੱਖ ਲਿਆ ਸੀ । ਮਾਧੋਦਾਸ ਨੇ ਅੋਘੜ ਨਾਥ ਦੀ ਖੁਬ ਸੇਵਾ ਕੀਤੀ ਉਸ ਤੋਂ ਪ੍ਰਸੰਨ ਹੋ ਕੇ ਆਪ ਨੂੰ ਆਪਣਾ ਵਾਰਿਸ ਥਾਪ ਦਿੱਤਾ । ਆਪ ਨੇ ਨਾਦੇੜ ਵਿੱਚ ਡੇਰਾ ਲੱਗਾ ਲਿਆ 1708 ਈ. ਗੁਰੂ ਗੋਬਿੰਦ ਨਾਦੇੜ ਪਹੁੰਚੇ ਤਾਂ ਗੁਰੂ ਜੀ ਨੁੇ ਮਾਧੋਦਾਸ ਦੀ ਖੁਬ ਚਰਚਾ ਸੁਣੀ ਬਹੁਤ ਜਾਦੂ ਮੰਤਰਾਂ ਦਾ ਮਾਹਿਰ ਹੈ ਤਾਂ ਗੁਰੂ ਜੀ ਉਸ ਦੀ ਗੱਦੀ ਤੇ ਬੈਠ ਗਏ ਤਾਂ ਮਾਧੋਦਾਸ ਬੜਾ ਗੁੱਸੇ ਨਾਲ ਦੇਖਣ ਆਇਆ ਪਰ ਗੁਰੂ ਜੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋ ਗਿਆ । ਗੁਰੂ ਜੀ ਨੇ ਪੁੱਛਿਆ ਕਿ ਕੋਣ ਹੈ ਤੂੰ ਤਾਂ ਮਾਧੋਦਾਸ ਨੇ ਆਖਿਆ:-
''ਹਜੂਰ ਮੈਂ ਆਪ ਜੀ ਦਾ ਬੰਦਾ ਜੋ ਹਮੇਸ਼ਾ ਲਈ ਆਪ ਦਾ ਬੰਦਾ ਬਣ ਗਿਆਂ ਹਾਂ।''
3 ਸੰਤਬਰ 1708 ਨੂੰ ਅੰਮ੍ਰਿਤ ਛਕਿਆ ਗੁਰੂ ਮਹਾਰਾਜ ਨੇ ਆਪ ਨੂੰ ਪੰਜ ਤੀਰ , ਨਿਸ਼ਾਨ ਸਾਹਿਬ , ਨਗਾਰਾ ਨਾਲ ਨਵਾਜਿਆ ਪੰਜ ਮੁੱਖੀ 20 ਸੂਰਵੀਰਾਂ ਦਾ ਜਥੇਦਾਰ ਬਣਇਆ ਫਿਰ ਉਸ ਦਿਨ ਤੋਂ ਮਾਧੋਦਾਸ ਬਣ ਗਿਆ ਬਾਬਾ ਬੰਦਾ ਸਿੰਘ ਬਹਾਦਰ ।
ਰਾਜ ૶ ਪ੍ਰਬੰਧ:- ਲੜਾਈ ਦੇ ਮੈਦਾਨ ਵਿਚ ਵੱਡੀ ਜਿੱਤ ਹਾਸਿਲ ਕਰਨੀ ਕਿਸੇ ਵੀ ਜਰਨੈਲ ਦੇ ਲਈ ਮਹਾਨ ਉਪਲਬਧੀ ਕਹੀ ਜਾ ਸਕਦੀ ਹੈ ਪਰ ਇਹ ਜਰੂਰੀ ਨਹੀਂ ਕਿ ਇਕ ਸਫਲ ਜਰਨੈਲ ਰਾਜਸੀ ਪ੍ਰਬੰਧ ਦੇ ਖੇਤਰ ਵਿਚ ਇਕ ਸੁਚੱਜਾ ਆਗੂ ਸਿੱਧ ਹੋਵੇ । ਇਤਿਹਾਸ ਵਿਚ ਅਜਿਹੀਆਂ ਉਦਾਹਰਨਾਂ, ਮਿਸਾਲਾਂ ਬਹੁਤ ਘੱਟ ਮਿਲਦੀਆਂ ਹਨ। ਪਰ ਇਹ ਦੋਵੇ ਗੁਣ ਬੰਦਾ ਸਿੰਘ ਬਹਾਦਰ ਵਿਚ ਮੋਜੂਦ ਸਨ। ਲੜਾਈ ਦੇ ਮੈਦਾਨ ਵਿਚ ਸੂਰ૶ਵੀਰ ਯੋਧਾ ਜਰਨੈਲ ਤੇ ਜਿੱਤੇ ਹੋਏ ਇਲਾਕਿਆਂ ਨੂੰ ਚੰਗਾ ਰਾਜਸੀ ਪ੍ਰਬੰਧ ਦੇਣ ਵਾਲਾ ਇਕ ਕਾਮਯਾਬ ਪ੍ਰਬੰਧਕ ਵੀ ਸੀ । ਉਸ ਦੇ ਸਾਹਮਣੇ ਜਿਥੇ ਜੁਲਮ, ਅੱਤਿਆਚਰ ਤੇ ਦੁਰਾਚਾਰੀ ਹਾਕਮਾਂ ਨੂੰ ਉਨ੍ਹਾਂ ਦੇ ਕੀਤੇ ਦੀਆਂ ਸਜਾਵਾਂ ਦਿੱਤੀਆ ਉਥੇ ਗਰੀਬਾਂ, ਨਿਤਾਣੇ ਤੇ ਸਮਾਜ ਵਲੋ ਤ੍ਰਿਸਕਾਰੇ ਹੋਏ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਤੇ ਉਹਨਾਂ ਨੂੰ ਸਮਾਜ ਵਿਚ ਸਮਾਨ ਜਨਕ ਤੇ ਸਵ੍ਹੈ૶ਮਾਣ ਵਾਲੀ ਜਿੰਦਗੀ ਜੀਣ ਦਾ ਅਧਿਕਾਰ ਦੇਣਾ ਸੀ।
    ਆਮ ਤੌਰ ਤੇ ਇਹ ਖਿਆਲ ਕੀਤਾ ਜਾਂਦਾ ਹੈ, ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬੰਦੇ ਨੂੰ ਪੰਜਾਬ ਭੇਜਣ ਦਾ ਮੰਤਵ ਸਰਹਿੰਦ ਦੇ ਨਵਾਬ ਕੋਲੋ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ ਪਰ ਜੇ ਗਹਿਰਾਈ ਨਾਲ ਦੇਖਿਆ ਜਾਵੇ, ਗੁਰੂ ਜੀ ਵਲੋ ਬਖ਼ਸ਼ਿਆ ਨਗਾਰਾ, ਨਿਸ਼ਾਨ ਸਾਹਿਬ, ਖੰਡਾ ਤੇ ਪੰਜ ਤੀਰ ਇਤਿਆਦੀ ਸਾਰੀਆਂ ਵਸਤਾਂ ਰਾਜਸੀ ਸ਼ਕਤੀ ਤੇ ਪ੍ਰਭਤਾ ਦੇ ਚਿੰਨ੍ਹ ਹਨ । ਜਿਥੇ ਬੰਦਾ ਸਿੰਘ ਬਹਾਦਰ ਦਾ ਨਿਸ਼ਾਨਾਂ ਦੁਰਾਚਾਰੀ, ਅੱਤਿਆਚਾਰ ਨੂੰ ਖ਼ਤਮ ਕਰਨਾ ਸੀ। ਉਥੇ ਖਾਲਸੇ ਨੂੰ ਪੰਜਾਬ ਵਿਚ ਤੀਜੀ ਰਾਜਸੀ ਸ਼ਕਤੀ ਵਜੋ  ਸਥਾਪਤ ਕਰਕੇ ਖਾਲਸੇ ਦਾ ਰਾਜ ਕਾਇਮ ਕਰਨਾ ਵੀ ਸੀ।
     12 ਮਈ 1710 ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਇਕ ਨਿਰਣਾਇਕ ਲੜਾਈ ਵਿਚ ਕਰਾਰੀ ਹਾਰ ਦੇ ਕੇ ਖਲਾਸੇ ਨੇ ਮੋਹੜੀ ਗੱਡੀ ਸੀ। ਵਜੀਰ ਖਾਨ ਇਸ ਲੜਾਈ ਵਿਚ ਮਾਰਿਆ ਗਿਆ। ਮੁਗਲ ਤੇ ਪਠਾਣ ਲੜਾਈ ਦਾ ਮੈਦਾਨ ਛੱਡ ਕੇ ਭੱਜ ਗਏ। ਇਹ ਲੜਾਈ ਪਾਣੀਪਤ ਦੀਆਂ ਤਿੰਨ ਲੜਾਈਆਂ, ਪਲਾਸੀ ਦੀ ਲੜਾਈ ਤੋਂ ਘੱਟ ਅਹਿਮੀਅਤ ਨਹੀਂ ਰਖਦੀ । ਇਸ ਜਿੱਤ ਨੇ ਸੰਤਤਰ ਸਿੱਖ ਰਾਜ ਦੀ ਨੀਂਹ ਰੱਖ ਕਿ ਇਤਿਹਾਸ ਦੀ ਧਾਰਾ ਨੂੰ ਬਦਲ ਕਿ ਰੱਖ ਦਿੱਤਾ। ਇਸ ਜਿੱਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਅਧਿਕਾਰ ਸਤਲਜ ਤੋਂ ਜਮਨਾ ਤੱਕ ਫੈਲ ਗਿਆ ਸੀ।
     ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਅੱਗੇ ਤੁਰਦੀ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੀ ਇਸ ਫਿਲਾਸਫੀ ਨੂੰ ਬੰਦਾ ਸਿੰਘ ਨੇ ਅੱਗੇ ਤੋਰਿਆ। ਇਸ ਦੀ ਉਦਾਹਰਨ ਸਰਹਿੰਦ ਦੀ ਜਿੱਤਣ ਤੋਂ ਬਾਅਦ ਉੱਥੇ ਦੇ ਸੂਬੇਦਾਰ ਬਾਗ ਸਿੰਘ ਨੂੰ ਲਗਾਇਆ ਜੋ ਕਿ ਚੌਥੇ ਦਰਜੇ ਦਾ ਸੀ। ਜਾਤ૶ਪਾਤ ਦਾ ਖੰਡਨ ਗੁਰੂ ਮਹਾਰਾਜ ਦੀ ਫਿਲਾਸਫੀ ਹੀ ਹੈ ।
     ਸ਼ੇਰ૶ਸ਼ਾਹ ਸੂਰੀ, ਸਮਰਾਟ ਅਸ਼ੌਕ, ਬਾਦਸ਼ਾਹ ਅਕਬਰ ਵਰਗੇ ਰਾਜਿਆਂ ਨੇ ਅਵਾਮ (ਲੋਕਾਂ) ਦੀ ਭਲਾਈ ਲਈ ਲੋਕ ਹਿੱਤ ਨੀਤੀਆਂ ਬਣਈਆਂ, ਪਰ ਇਹ ਨੀਤੀਆਂ ਉਹਨਾਂ ਨੇ ਰਾਜਗੱਦੀ ਨੂੰ ਕਾਇਮ ਰੱਖਣ ਲਈ ਬਣਾਈਆਂ। ਪਰ ਬੰਦਾ ਸਿੰਘ ਬਹਾਦਰ ਨੇ ਚੋਥੇ ਦਰਜੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਿਆ, ਰਾਜ ਦੇ ਭਲੇ ਲਈ ਯੋਗ ਕੰਮ ਵੀ ਕੀਤੇ ਅੱਤਿਆਚਾਰ ਨੂੰ ਨੱਥ ਪਈ ਪਰ ਇਹ ਸਭ ਕੁਝ ਇੱਕ ਸੇਵਾਦਾਰ ਅਤੇ ਗੁਰੂ ਦਾ ਬੰਦਾ ਬਣ ਕੇ ਹੀ ਕੀਤਾ। ਅੰਤ ਘਾਰਣੇ ਵੀ ਆਪਣੇ ਵਫਾਦਾਰਾਂ ਨੂੰ ਹੀ ਪ੍ਰਦਾਨ ਕੀਤੇ। ਇਹ ਗੁਣ ਵੀ ਇੱਕ ਕੋਸ਼ਲ ਪ੍ਰਬੰਧਕ ਤੇ ਵੱਡਾ ਨਿਤੀਵਾਨ ਦੇ ਹੀ ਸਨ। ਹਰੇਕ ਰਾਜ ਸਮੇਂ ਰਾਜੇ ਨੇ ਅਪਣੇ ਰਾਜ ਵਿਚ ਆਪਣਾ ਹੀ ਸਿੱਕਾ ਚਲਾਇਆ ਹੈ ਪਰ ਜੇਕਰ ਬੰਦਾ ਸਿੰਘ ਬਹਾਦਰ ਤੇ ਨਜ਼ਰ ਮਾਰੀ ਜਾਵੇ ਤਾਂ ਬੰਦਾ ਸਿੰਘ ਵਿੱਚ ਇਹੋ ਜਿਹਾ ਕੋਈ ਪੱਖ ਸਾਹਮਣੇ ਨਹੀ ਆਉਂਦਾ ਕਿਉਂਕਿ ਉਸ ਨੇ ਰਾਜ ਗੁਰੂ ਮਹਾਰਾਜ ਖਾਲਸੇ ਦਾ ਸਮਝਿਆ, ਸਿੱਕਾ ਵੀ ਗੁਰੂ ਮਹਾਰਾਜ ਖਾਲਸੇ ਦਾ ਹੀ ਚਲਾਇਆ ਜੇਕਰ ਉਹ ਚਾਹੁੰਦਾ ਤਾਂ ਉਹ ਵੀ ਪਹਿਲਾ ਤੋਂ ਤੁਰੀ ਆ ਰਹੀ ਪਰੰਪਰਾ ਦਾ ਹਿੱਸਾ ਬਣ ਸਕਦਾ ਸੀ। ਪਰ ਉਸ ਨੇ ਸਿੱਕਾ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਹੀ ਚਲਾਇਆ ਇਹ ਇੱਕ ਅਜਿਹੀ ਪਰੰਪਰਾ ਦਾ ਮੁੱਢ ਸੀ, ਜਿਸ ਨੂੰ ਸਿੱਖ ਮਿਸਲਾ, ਸਿੱਖ ਰਾਜ ਘਰਾਣਿਆਂ ਦੇ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਅਪਣਾ ਕੇ ਦੇਸ਼ ਦੇ ਵੱਡੇ ਹਿੱਸੇ ਤੇ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਜੋ ਵੀ ਇਲਾਕੇ ਜਿੱਤਦਾ, ਉਹਨਾਂ ਦਾ ਰਾਜ ਪ੍ਰਬੰਧ ਕਿਸੇ ਸਿੱਖ ਨੂੰ ਪੰਜ ਪਿਆਰਿਆ ਦੀ ਸਲਾਹ ਨਾਲ ਸੌਪ ਦਿੰਦਾ ਸੀ। ਇਹ ਵੀ ਇਕ ਪੰਚਾਇਤੀ ਪੰਰਪੰਰਾ ਦਾ ਮੁੱਢ ਜਾਪਦਾ ਹੈ। ਜਗੀਰਦਾਰੀ ਪ੍ਰਥਾ (ਜਿਮੀਂਦਾਰਾ ਪ੍ਰਬੰਧ) ਦੇ ਖਾਤਮਾ ਬਾਰੇ ਡਾ. ਗੰਡਾ ਸਿੰਘ ਲਿਖ ਦੇ ਹਨ ''ਕਿ ਰਾਜ ਪ੍ਰਬੰਧ ਵਿੱਚ ਬੰਦਾ ਸਿੰਘ ਨੇ ਦੇਸ਼ ਵਿਚ ਇਕ ਬੜੀ ਭਾਰੀ ਸੁਧਾਰ ਕੀਤਾ, ਜਿਸ ਵਿੱਚ  ਮੁਗਲ ਰਾਜ ਦਾ ਜਿਮੀਂਦਾਰ ਪ੍ਰਬੰਧ ਉਡਾ ਕੁੇ ਰੱਖ ਦਿੱਤਾ। ਜਿਸ ਨਾਲ ਹਲਵਾਹਕ ਕਿਸਾਨ ਗੁਲਮਾਂ ਦੀ ਹਾਲਤਾਂ ਤੋਂ ਵੀ ਬੁਰੇ ਨੀਵੇ ਹੋ ਗਏ ਹੋਏ ਸਨ ।
    ਬੰਦਾ ਸਿੰਘ ਤਹਿਤ ਸਿੰਘਾਂ ਦਾ ਰਾਜ ਹੋਣ ਨਾਲ ਹਲਵਾਹਕ ਕਿਸਾਨ ਹਲਾਂ ਹੇਠਲੀਆਂ ਜਮੀਨਾਂ ਦੇ ਮਾਲਕ ਬਣ ਗਏ ਪੁਰਵ ਰਿਵਾਜ ਨਾਲ ਹੋ ਰਿਹਾ ਜੁਲਮ ਪੰਜਾਬ ਵਿਚ ਸਦਾ ਲਈ ਮਿਟ ਗਿਆ।
    ਐਮ.ਐਲ ਆਹਲੂਵਲੀਆਂ ਅਪਣੀ ਪੁਸਤਕ (Landmarks In Sikh Histroy)ਵਿਚ ਲਿਖ ਦੇ ਹਨ ''ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਤੋਂ ਲਿਆ ਜਾਣ ਵਾਲਾ ਕਰ ਘਟਾ ਦਿੱਤਾ ਗਿਆ, ਗੈਰ-ਮੁਸਲਿਮ ਤੋਂ ਲਗਦਾ ਆ ਰਿਹਾ ਜਜੀਆ ਤੇ ਯਤਰਾ ਟੈਕਸਾਂ ਨੂੰ ਮਨਸੂਖ ਕਰ ਦਿੱਤਾ।''
ਬੰਦਾ ਸਿੰਘ ਬਹਾਦਰ ਦੀ ਨਿਆਂ ਪ੍ਰਣਾਲੀ ਗੁਰਬਾਣੀ ਅਦਾਰ ਸੀ :- ''ਰਾਜੇ ਚੁਲੀ ਨਿਆਉ ਕੀ''
    ਨਿਆਂ ਲਈ ਬੰਦਾ ਦੇਰ ਨਹੀਂ ਸੀ ਕਰਦਾ ਉਹ ਤੁਰੰਤ ਨਿਆਇ ਦਾ ਹਾਮੀ ਸੀ, ਭਾਵੇਂ ਕਿ ਦੋਸ਼ੀ ਉਸ ਦਾ ਆਪਣਾ ਹੀ ਕਿਉਂ ਨਾ ਹੋਵੇ। ਉਸ ਨੂੰ ਤੋਪ ਨਾਲ ਉਡਾਣ ਦਾ ਹੋਸਲਾ ਵੀ ਰੱਖਦਾ ਸੀ।ਮੁਗਲ ਹਕੂਮਤ ਕਮਜ਼ੋਰ ਪੈ ਜਾਣ ਕਾਰਨ ਹਰ ਪਾਸੇ ਬਦਅਮਨੀ ਤੇ ਅਰਾਜਕਤਾ ਦਾ ਮੌਹਾਲ ਸੀ, ਵੱਡੇ ਸ਼ਹਿਰਾ ਨੂੰ ਜੋੜਦੀਆਂ ਸੜਕਾਂ ਤੇ ਸਫਰ ਕਰਨਾ ਸੁੱਰਖਿਅਤ ਨਹੀਂ ਸੀ। ਚੋਰ, ਡਾਕੂ ਤੇ ਲੁਟੇਰੇ ਪਿੰਡਾ ਨੂੰ ਲੁੱਟਦੇ ਤੇ ਲੋਕਾਂ ਨੂੰ ਪ੍ਰੇਸ਼ਾਨ ਕਰੀ ਰੱਖਦੇ ਸਨ। ਬੰਦਾ ਸਿੰਘ ਬਹਾਦਰ ਦੀ ਬਾਂਗੜ ਦੇ ਇਲਾਕੇ ਵਿਚ ਚੋਰਾਂ ਤੇ ਡਾਕੂਆ ਵਿਰੋਧ ਕੀਤੀ ਕਾਰਵਾਈ ਕਾਰਨ ਲੋਕਾਂ ਦੇ ਮਨ ਚੋਂ ਚੋਰਾਂ ਤੇ ਡਾਕੂਆਂ ਦਾ ਡਰ ਸਦਾ ਲਈ ਦੂਰ ਹੋ ਗਿਆ । ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਲੋਕ ਹੁਣ ਆਪਣੇ ਆਪ ਨੂੰ ਮਹਿਫੂਜ਼ ਸਮਝਣ ਲੱਗ ਪਏ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਪਿੰਡਾ, ਕਸਬਿਆਂ ਤੇ ਸ਼ਹਿਰਾ ਵਿੱਚ  ਅਮਨ ਸ਼ਾਤੀਕਇਮ ਕਰਨ ਲਈ ਥਾਂ-ਥਾਂ ਤੇ ਪੁਲਿਸ ਚੌਕੀਆਂ ਸਾਥਿਪਤ ਕੀਤੀਆਂ ਤੇ ਪੰਚਾਇਤਾਂ ਦਾ ਗਠਨ ਵੀ ਕੀਤਾ।    ਕਸ਼ਮੀਰ ਇੱਕ ਅਜਿਹਾ ਇਲਾਕਾ ਹੈ। ਜਿੱਥੇ ਅੱਜ ਤੱਕ ਅਮਨ-ਸ਼ਾਤੀ ਨਹੀ ਕਾਇਮ ਨਹੀਂ ਹੋ ਸਕੀ, ਜੇਕਰ ਅਮਨ-ਸ਼ਾਂਤੀ ਕਾਇਮ ਹੋਈ ਹੈ ਤਾਂ ਉਹ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਹੀ ਹੋਇਆ ਹੈ।
    ਨਵੇਂ ਸਥਾਪਿਤ ਰਾਜ ਲਈ ਸਭ ਤੋਂ ਵੱਡੀ ਲੋੜ ਨਵੀਂ ਰਾਜਧਾਨੀ ਕਾਇਮ ਕਰਨ ਦੀ ਜ਼ਰੂਰਤ ਸੀ। ਸਰਹਿੰਦ ਨੂੰ ਜਿੱਤ ਲੈਣ ਮਗਰੋਂ ਸਰਹਿੰਦ ਨੂੰ ਹੀ ਰਾਜਧਾਨੀ ਵਜੋਂ ਐਲਨਿਆਂ ਜਾ ਸਕਦਾ ਸੀ। ਪਰ ਬੰਦਾ ਸਿੰਘ ਬਹਾਦਰ ਨੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਸਰਹਿੰਦ ਦੀ ਥਾਂ ਮਖ਼ਲਿਸਗੜ ਦਾ ਕਿਲ੍ਹਾ ਸਢੌਰੇ ਤੋਂ ਥੋੜੀ ਦੂਰੀ ਦੀ ਵਿੱਥ ਤੇ ਸੀ। ਇਸ ਕਿਲ੍ਹੇ ਦੇ ਆਸ૶ਪਾਸ ਕਈ ਮੀਲਾਂ ਤੱਕ ਸੰਘਣਾ ਜੰਗਲ ਸੀ। ਇਹ ਕਿਲ੍ਹਾ ਇਕ ਪਹਾੜੀ ਦੇ ਸਥਿਤ ਸੀ। ਇਸ ਕਿਲ੍ਹੇ ਦੀ ਭੁਗੋਲਿਕ ਸਥਿਤੀ ਕੁਝ ਐਸੀ ਸੀ, ਕਿ ਦੁਸ਼ਮਣ ਛੇਤੀ ਕਿਲ੍ਹੇ ਤੱਕ ਪਹੁੰਚ ਨਹੀਂ ਸਕਦਾ ਸੀ। ਜਰਨੈਲੀ ਸੜਕ ਤੋਂ ਕੁਝ ਹਟਵੀ ਥਾਂ ਤੇ ਹੋਣ ਕਰ ਕੇ ਇਹ ਥਾਂ ਸਰਹਿੰਦ ਨਾਲੋਂ ਵਧੇਰੇ ਸੁੱਰਖਿਅਤ ਸੀ। ਕਿਹਾ ਜਾਂਦਾ ਹੈ ਕਿ ਇਸ ਥਾਂ ਨੂੰ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਅਪਣੇ ਲਈ ਸ਼ਿਕਾਰ ਗਾਹ ਵਜੋਂ ਸਥਾਪਿਤ ਕੀਤਾ ਸੀ। 15 ਨੰਵਬਰ 1709 ਨੂੰ ਸਢੌਰੇ ਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਬਹਾਦਰ 16 ਨੰਵਬਰ 1709 ਨੂੰ ਮੁਖਲਿਸਗੜ ਤੇ ਕਬਜ਼ਾ ਕਰ ਲਿਆ । ਇਸ ਕਿਲੇ ਤੋਂ ਕਬਜਾ ਲੈਣ ਮਗਰੋਂ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਲੋਹਗੜ ਦਾ ਨਾਮ ਦੇ ਕੇ ਸਿੱਖਾਂ ਦੀ ਪਹਿਲੀ ਰਾਜਧਾਨੀ ਵਜ਼ੋ ਘੋਸ਼ਿਤ ਕਰ ਦਿੱਤਾ ।
    ਬਾਬਾ ਬੰਦਾ ਸਿੰਘ ਬਹਾਦਰ ਧਾਰਮਿਕ ਨੀਤੀ ਦੇ ਮਾਮਲੇ ਵਿਚ ਧਰਮ ਨਿੱਰਪਖ ਹੋਣ ਦੇ ਨਾਲ૶ਨਾਲ ਆਪਣੇ ਧਰਮ ਵਿੱਚ ਬੜਾ ਪੱਕਾ ਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਤੇ ਪੂਰਨ ਨਿਸ਼ਚਾ ਰੱਖਣ ਵਾਲਾ ਸੀ। ਬੰਦਾ ਸਿੰਘ ਬਹਾਦਰ ਅਪਣੇ ਧਰਮ ਪ੍ਰਤੀ ਸਦਾ ਸੁਚੇਤ ਸੀ। ਉਹ ਕਿਸੇ ਦੁਆਰਾ ਗੁਰੂ ਸਾਿਹਬਾਨਾਂ ਬਾਰੇ ਕਹੇ ਗਏ ਮਾੜੇ ਬਚਨ ਜਾਂ ਸਿੱਖ ਧਰਮ ਵਿਰੋਧੀ ਕਿਸੇ ਵੀ ਕਾਰਵਾਈ ਨੂੰ ਕਦੇ ਬਦਰਦਾਸ਼ਤ ਨਹੀਂ ਸੀ ਕਰਦਾ, ਇਨ੍ਹੇਂ ਜੁਰਮ ਹੋਣ ਦੇ ਬਾਵਜੂਦ ਆਪਣੇ ਧਰਮ ਤੋਂ ਨਾ ਡੋਲਣ ਵਾਲਾ ਇਸ ਸਿਦਕੀ ਹੀ ਹੋ ਸਕਦਾ ਹੈ। ਜੋ ਆਪਣੇ ਅੱਖਾਂ ਦੇ ਸਾਹਮਣੇ ਆਪਣੇ 4 ਸਾਲ ਦੇ ਬੱਚੇ ਅਜੈ ਸਿੰਘ ਦੇ ਇਨ੍ਹੇਂ ਜੁਲਮ ਦੇਖੇ ਅੰਤ ਉਸ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਥੁੰਨ ਦਿੱਤਾ, ਅੰਤ ਆਪ ਵੀ ਇੰਨੇ ਅੱਤਿਆਚਾਰ ਸਹਿ ਗਏ। ਪਰ ਬਿਲਕੁਲ ਨਹੀਂ ਢੋਲਿਆ ਇਹ ਗੁਣ ਦਲੇਰੀ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ ਸੀ। ਗੁਰੂਆਂ ਦੀ ਕਿਰਪਾ ਸੀ। ਜਿਸ ਨੇ ਇਹ ਅਤਿਆਚਾਰ ਸਾਹਿਣ ਦੇ ਬਾਵਜੂਦ ਸਿਦਕ ਨਹੀਂ ਹਾਰਿਆਂ
    ਬੰਦਾ ਸਿੰਘ ਬਹਾਦਰ ਦਾ ਰਾਜ ਲੋਕਤੰਤਰੀ ਕੀਮਤਾਂ ਤੇ ਅਦਾਰਿਤ ਜਾਪਦਾ ਹੈ। ਉਸ ਦੇ ਸਾਥੀ ਤੇ ਸਹਾਇਕ ਬਹੁਤੇ ਲੋਕ ਉਹ ਸਨ ਜਿਹਨਾਂ ਨੂੰ ਸਦੀਆਂ ਤੋਂ ਭਾਰਤੀ ਸਮਾਜ ਤ੍ਰਿਸ ਕਾਰਦਾ ਰਿਹਾ ਸੀ। ਨੀਵੀਂ ਜਾਤ ਦੇ ਕਹਿੰਦਾ ਚਲਾ ਆਇਆ ਸੀ । ਉਹਨਾਂ ਨੂੰ ਵੀ ਯੋਗਤਾਂ ਅਨੁਸਾਰ ਅਹੁਦਾ ਪ੍ਰਾਪਤ ਹੁੰਦਾ ਸੀ ।
'ਲੇਟਰ ਮੁਲਰਾਜ' ਵਿਚ ਵਿਲੀਅਮ ਇਰਵਿਨ ਲਿਖਦਾ ਹੈ:- ਕਿ ਬੰਦਾ ਸਿੰਘ ਬਹਾਦਰ ਦੀ ਸੈਨਾਂ ਵਿੱਚ ਜਿਹੜੇ ਨੀਵੀਆਂ ਜਾਤੀਆ ਦੇ ਨੀਚਾਂ ਤੋਂ ਨੀਚ ਸਮਝੇ ਜਾਂਦੇ ਲੋਕ ਭਰਤੀ ਹੋਏ ਸਨ। ਉਹ ਵੀ ਆਪਣੇ ਘਰਾਂ ਨੂੰ ਹਾਕਮ ਬਣ ਕੇ ਮੁੜਦੇ ਸਨ। ਪ੍ਰਸਿੱਧ ਤੇ ਅਮੀਰ ਵਿਅਕਤੀ ਉਨ੍ਹਾਂ ਨੂੰ ਜੀ ਅਇਆਂ ਕਹਿਣ ਆਉਂਦੇ ਅਤੇ ਪਿੰਡਾ ਤਕ ਉਸ ਦੀ ਅਗਵਾਨੀ ਕਰਦੇ। ਉਥੇ ਪਹੁੰਚ ਕੇ ਉਹ ਉਸ ਦੇ ਸਾਹਮਣੇ ਉਸ ਦੇ ਹੁਕਮ ਦੀ ਉਡੀਕ ਵਿੱਚ ਹੱਥ ਜੋੜ ਕੇ ਖੜ੍ਹੇ ਹੋ ਜਾਂਦੇ। ਬੰਦਾ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਲੜਾਕੂ ਯੋਧਾ ਬਣਾ ਦਿੱਤਾ ਸੀ। ਕਿ ਪੇਸ਼ਾਵਰ ਤੌਰ ਤੋਂ ਜੰਗਬਾਜ ਅਕਵਾਉਣ ਵਾਲੇ ਯੋਧੇ ਵੀ ਉਹਨਾਂ ਨਾਲ ਉਲਝਣ ਦਾ ਖ਼ਤਰਾ ਮੁੱਲ ਨਹੀ ਸਨ ਲੈਂਦੇ।
ਬੰਦੇ ਦੇ ਥੋੜੇ ਜਿਹੇ ਜੀਵਨ ਕਾਲ ਦੇ ਸਮੇਂ ਦੀ ਇਹ ਪ੍ਰਾਪਤੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। 700 ਸਾਲ ਦੀ ਗੁਲਾਮੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਅਜ਼ਾਦੀ ਦਾ ਦੀਵਾ ਬਲਿਆਂ ਸੀ। ਇਸ ਸੁਤੰਤਰ ਰਾਜ ਨੂੰ ਸਥਾਪਿਤ ਕਰਨ ਵਾਲਾ ਪੰਜਾਬ ਦਾ ਨਾਇਕ ਬਾਬਾ ਬੰਦਾ ਬਹਾਦਰ ਸੀ।
    ਅੰਤ ਇਹ ਉਹ ਪੱਖ ਸਨ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਜਰਨੈਲ ਯੋਧਾ ਸ਼ੂਰਵੀਰ, ਹੋਣ ਦੇ ਨਾਲ૶ਨਾਲ ਇਕ ਯੋਗ, ਕੋਸ਼ਲ ਉੱਚੇ ਦਰਜੇ ਦਾ ਰਾਜ ਪ੍ਰਬੰਧਕ ਸਾਬਿਤ ਕਰਦੇ ਹਨ ਜੋ ਇਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਅਪਣੇ ਨਿਸ਼ਾਨ ਤੇ ਕਾਮਯਾਬ ਹੋਇਆ ।
ਬੰਦੇ ਦੁਆਰਾ ਸਥਾਪਿਤ ਕੀਤਾ ਪਹਿਲਾ ਸਿੱਖ ਗਣਤੰਤਰ ਚਾਹੇ ਥੋੜੀ ਦੇਰ ਤੱਕ ਹੀ ਰਿਹਾ ਪਰ ਇਹ ਸਿੱਖ ਇਤਿਹਾਸ ਦਾ ਇਕ ਅਜਿਹਾ ਸੁਨਹਿਰੀ ਪੰਨਾ ਹੈ ਜਿਸ ਨੂੰ ਸਦਾ ਯਾਦ ਕੀਤਾ ਜਾਦਾ ਰਹੇਗਾ।
                       
ਲੇਖਕ: ਅਸਿਸ.ਪ੍ਰੋ. ਗੁਰਵੀਰ ਸਿੰਘ ਸਰੌਦ
ਹਰਫ਼ ਕਾਲਜ,ਮਲੇਰਕੋਟਲਾ।
ਸੰਪਰਕ:    9417971451       

ਅਜੋਕੇ ਗੁਰਦੁਆਰਿਆਂ ਦਾ ਪ੍ਰਬੰਧਕ ਢਾਂਚਾ ਗੁਰਮਤਿ ਜਾਂ ਮਨਮਤ -  ਪ੍ਰੋ. ਗੁਰਵੀਰ ਸਿੰਘ ਸਰੌਦ

ਸਿੱਖ ਆਸਥਾ ਸ਼ਬਦ ਗੁਰੂ ਤੋਂ ਹਵਨ ਯੱਗ ਵੱਲ

ਸਿੱਖ ਪਰੰਪਰਾ ਅਨੁਸਾਰ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਸ਼ਨਾ ਹੋਵੇ । ਜੋ ਵੀ ਧਾਰਨਾ ਹੋਵੇ ਦਸਾਂ ਗੁਰੂਆਂ ਦੀ ਵਿਚਾਰਧਾਰਾ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਰਹਿਤ-ਮਰਿਆਦਾ ਅਨੁਸਾਰ ਹੋਵੇ। ਉਸ ਅਸਥਾਨ ਨੂੰ ਗੁਰਦੁਆਰਾ ਸਾਹਿਬ ਕਿਹਾ ਜਾ ਸਕਦਾ ਹੈ। ਹਰ ਇੱਕ ਸਿੱਖ ਦੀ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ  ਤੋਂ ਹੀ ਹੁੰਦੀ ਹੈ।
ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਅਨੁਸਾਰ: ''ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀ ਲਈ ਸਕੂਲ, ਆਤਮ ਜਿਗਿਆਸਾ ਵਾਲਿਆ ਲਈ ਗਿਆਨ ਉਪਦੇਸ਼ਕ ਸਰੋਤ, ਰੋਗੀਆ ਲਈ ਸਫ਼ਾਖਾਨਾ, ਭੁੱਖਿਆ ਲਈ ਅੰਨਪੂਰਨਾ, ਇਸਤਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਹਥਿਆਰ ਅਤੇ ਮੁਸਫ਼ਿਰਾ ਲਈ ਵਿਸ਼ਰਾਮ ਦਾ ਅਸਥਾਨ ਹੈ''।
ਗੁਰਦੁਆਰਾ ਸਾਹਿਬ ਸਿਰਫ਼ ਇੱਕ ਧਰਮ ਕੇਂਦਰ ਹੀ ਨਹੀ ਬਲਕਿ ਜਿੱਥੇ ਸਿੱਖ ਕੌਮ ਜੀਵਨ ਨਾਲ ਸਬੰਧਤ ਹਰ ਤਰ੍ਰਾਂ ਦੀ ਸੱਮਸਿਆਵਾਂ, ਚਣੋਤੀਆਂ ਦੇ  ਸਮਾਧਾਨ ਦੀ ਵੀ ਗੱਲ ਕਰਦੀ ਹੈ। ਧਰਮ ਸੇਧ ਤੋਂ ਇਲਾਵਾ ਸਮਾਜਿਕ, ਰਾਜਨੀਤਿਕ ਚਣੋਤੀਆਂ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ।
ਸ਼ੁਰੂ ਵਿੱਚ ਗੁਰਦੁਆਰਿਆਂ ਦੀ ਸਥਾਪਨਾ ਗੁਰੂਆਂ ਨੇ ਕਰਵਾਈ ਕੁਝ ਉਹਨਾਂ ਦੇ ਜੀਵਨ ਨਾਲ ਸਬੰਧਤ ਹਨ। ਜਿਹਨਾਂ ਦੀ ਉਸਾਰੀ ਸਿੱਖ ਕੌਮ ਨੇ ਬਾਅਦ ਵਿੱਚ ਕਰਵਾਈ  ਉਹਨਾਂ ਅਸਥਾਨਾ ਨੂੰ ਇਤਿਹਾਸਕ  ਗੁਰਦੁਆਰੇ ਕਿਹਾ ਜਾ ਸਕਦਾ ਹੈ। ਪਰ ਸਮੇਂ ਨਾਲ ਹਰੇਕ ਪਿੰਡ, ਸ਼ਹਿਰ ਵਿੱਚ ਗੁਰਦੁਅਰਿਆਂ ਦੀ ਸਥਾਪਨਾ ਕੀਤੀ ਗਈ, ਜੋ ਸਿੱਖ ਕੌਮ ਨੂੰ ਜੀਵਨ ਸੇਧ ਦੇਣ, ਜਿਸ ਨੂੰ ਸਥਾਨਕ ਗੁਰਦੁਆਰੇ ਕਿਹਾ ਜਾ ਸਕਦਾ ਹੈ।
ਇਹ ਧਾਰਨਾ ਸਹੀ ਜਾਪਦੀ ਹੈ, ਕਿ ਜਦੋ ਅਸੀ ਕੋਈ ਭੁੱਲ ਪਹਿਲੀ ਵਾਰ ਕਰਦੇ ਹਾਂ ਉਸ ਨੂੰ ਗਲਤੀ ਪਰ ਜਦੋਂ ਕੋਈ ਭੁੱਲ ਵਾਰ-ਵਾਰ ਕਰਦੇ ਹਾਂ ਤਾਂ ਉਹ ਆਦਤ ਬਣ ਜਾਦੀ ਹੈ।
ਅਜੋਕੇ ਸਮੇਂ ਗੱਲ ਸਥਾਨਕ ਗੁਰਦੁਅਰਿਆਂ ਦੀ ਕੀਤੀ ਜਾਵੇ। ਤਾਂ ਇਹ ਸਿੱਖੀ-ਸਿਧਾਂਤਾਂ, ਰਹਿਤ-ਮਰਿਆਦਾ, ਅਤੇ ਗੁਰਮਤਿ ਦੇ ਰਸਤੇ ਤੋਂ ਭੜਕ ਚੁੱਕੇ ਹਨ। ਇਹਨਾਂ ਗੁਰਦੁਅਰਿਆਂ ਦਾ ਪ੍ਰੰਬਧ ਇੱਕ ਰਹਿਤ-ਮਰਿਆਦਾ ਅਨੁਸਾਰ ਨਹੀ ਬਲਕਿ ਆਪਣੀ ਆਰਮਦਾਇਕ ਸਹੂਲਤਾਂ ਮੁਤਾਬਿਕ ਕੀਤਾ ਜਾਦਾ ਹੈ।ਇਹਨਾਂ ਗੁਰਦੁਆਰਿਆਂ ਦਾ ਪ੍ਰੰਬਧ ਚਲਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਦਾ ਹੈ। ਜਿਸ ਦੇ ਮੈਂਬਰ ਉਸ ਪਿੰਡ,ਸ਼ਹਿਰ ਦੇ ਨਿਵਾਸੀ ਹੁੰਦੇ ਹਨ । ਜਿਨ੍ਹਾਂ ਦਾ ਅਮ੍ਰਿਤਪਾਨ ਵੀ ਹੋਣਾ ਲਾਜ਼ਮੀ ਨਹੀ ਹੁੰਦਾ ਉਹ ਇੱਕ ਪ੍ਰੰਬਧਕਾਂ ਦੇ ਰੂਪ ਵਿੱਚ ਆਪਣੀ ਜਿੰਮੇਵਾਰੀ ਨਿਭਾਉਦੇ ਹਨ।
ਜੇਕਰ ਗੱਲ ਦਰਬਾਰ ਸਾਹਿਬ ਦੇ ਅੰਦਰ ਦੀ ਕੀਤੀ ਜਾਵੇ, ਤਾਂ ਜਿਆਦਾਤਾਰ ਗੁਰਦੁਆਰਿਆਂ ਵਿੱਚ ਸਿੱਖ ਗੁਰੂਆਂ, ਸੇਵਾਦਾਰਾਂ ਦੀਆਂ ਵੱਡੀਆਂ- ਵੱਡੀਆਂ ਤਸਵੀਰਾਂ ਲੱਗ ਚੁੱਕੀਆਂ ਹਨ। ਜੋ ਸਿੱਖ ਰਹਿਤ-ਮਰਿਆਦਾ ਅਨੁਸਾਰ ਬਿਲਕੁਲ ਗਲਤ ਹਨ। ਕਿਉਂਕਿ ਇੱਕ ਸਿੱਖ ਦਾ ਧਰਮ ਸਭ ਤੋਂ ਪਹਿਲਾਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਨਮਸਤਕ ਹੋਣਾ ਹੈ, ਫਿਰ ਗੁਰੁ ਰੂਪ ਸਾਧ ਸੰਗਤ ਦੇ ਸਾਹਮਣੇ, ਪਰ ਹੁਣ ਜਿਆਦਾਤਾਰ ਸਿੱਖ ਕੌਮ ਉਹਨਾਂ ਤਸਵੀਰਾਂ ਨੂੰ ਨਮਸਤਕ ਹੋਣ ਲੱਗ ਜਾਦੀ ਹੈ।
ਇੱਕ ਸਮਾਂ ਸੀ, ਜਦੋ ਬਿਜਲੀ ਦਾ ਪੂਰਾ ਪ੍ਰੰਬਧ ਨਾ ਹੋਣ ਕਾਰਨ ਦਰਬਾਰ ਸਾਹਿਬ ਵਿੱਚ ਦੀਵਾ (ਜੋਤ) ਜਲਾ ਦਿੱਤਾ ਜਾਦਾ ਸੀ। ਤਾਂ ਕਿ ਬਿਜਲੀ ਕੱਟ ਹੋਣ ਦੀ ਸੂਰਤ ਵਿੱਚ ਚਾਨਣ ਬਰਕਰਾਰ ਰਹਿ ਸਕੇ। ਪਰ 21ਵੀਂ ਸਦੀਂ ਵਿੱਚ ਬਿਜਲੀ ਕੱਟ ਹੋਣ ਦਾ ਪਤਾ ਨਹੀ ਲੱਗਦਾ। ਕਿਉਂਕਿ ਅਧੁਨਿਕ ਬੈਟਰੀਆਂ ਨਾਲ ਚਾਨਣ ਬਰਕਰਾਰ ਰਹਿੰਦਾ ਹੈ । ਫਿਰ ਵੀ ਅੱਜ ਉਹ ਦੀਵਾ ਬਰਕਾਰਰ ਹੈ। ਉਹ ਵੀ ਦੇਸੀ ਘਿਉ ਦਾ, ਜੋ ਇੱਕ ਫਜੂਲ ਜਾਪਦਾ ਹੈ। ਜੇਕਰ ਇਹ ਘਿਉ ਕਿਸੇ ਲੋੜਵੰਦ ਨੂੰ ਦਿੱਤਾ ਜਾਵੇ ਤਾਂ ਕਿੰਨਾ ਉੱਤਮ ਹੋਵੇਗਾ।
ਹੁਣ ਤਾਂ ਇੰਨਾ ਸਥਾਨਕ  ਗੁਰਦੁਆਰਿਆਂ ਵਿੱਚ ਵੀ ਜਥੇਦਾਰੀ ਪ੍ਰਥਾ ਪੂਰੀ ਤਰ੍ਰਾ ਵਿਕਸਤ ਹੋ ਚੁੱਕੀ ਹੈ। ਕਿਉਂਕਿ ਕੁਝ ਪ੍ਰਬੰਧਕ ਵਲੋਂ ਦਰਬਾਰ ਸਾਹਿਬ ਵਿੱਚ ਬੈਠਣ ਲਈ ਪਹਿਲੀ ਕਤਾਰ ਜਾਂ ਸੰਗਤ ਤੋਂ ਅੱਲਗ ਵਾਲੇ ਪਾਸੇ ਦੀ ਵਰਤੋਂ ਕੀਤੀ ਜਾਦੀ ਹੈ। ਇਹੀਂ ਹਾਲ ਲੰਗਰ ਸਮੇਂ ਹੁੰਦਾ ਹੈ, ਉਹ ਸੰਗਤ ਵਿੱਚ ਬੈਠ ਕਿ ਲੰਗਰ ਨਹੀ ਛਕਦੇ ਬਲਕਿ ਅੱਲਗ ਬੈਠ ਕਿ ਮਾਣ ਮਹਿਸੂਸ ਕਰਦੇ ਹਨ। ਜਦ ਕਿ ਸਿੱਖ ਧਰਮ ਦਾ ਜਨਮ ਹੀ ਜਾਤ-ਪਾਤ,ਊਚ-ਨੀਚ ਦੇ ਖੰਡਨ ਤੋਂ ਹੋਇਆ ਹੈ।
ਗੁਰਦੁਆਰਿਆਂ ਦੇ ਸਪੀਕਰਾਂ ਤੋਂ ਕੋਈ ਜਰੂਰੀ ਧਾਰਮਿਕ ਸੂਚਨਾ,ਕਿਸੇ ਸਿੱਖ ਪਰਿਵਾਰ ਵੱਲੋ ਬੇਨਤੀ ਤਾਂ ਇੱਕ ਚੰਗਾ ਸਾਧਨ ਹੈ। ਪਰ ਇਹਨਾਂ ਲਾਊਡ-ਸਪੀਕਰਾਂ ਤੋਂ ਮਸ਼ਹੂਰੀ ਜਾਂ ਆਪਣਾ ਸੌਦਾ ਵੇਚਿਆ ਜਾਦਾ ਹੈ ।ਇੱਥੋਂ ਤੱਕ ਕਿ ਸਿਮ ਵੇਚਣ ਵਾਲੇ ਵੀ ਗੁਰਦੁਆਰਿਆਂ ਤੱਕ ਪਹੁੰਚ ਕਰ ਚੁੱਕੇ ਹਨ। ਇਸ ਨਵੇਂ ਆ ਚੁੱਕੇ ਬਦਲਾਅ ਵਿੱਚ ਸਿੱਖ ਧਰਮ ਲਈ ਕੋਈ ਲਾਹੇਵੰਦ ਜੀਵਨ ਸੇਧ ਨਜ਼ਰ ਨਹੀ ਅਉਂਦੀ ਕਿਉਂਕਿ ਸਭ ਤੋਂ ਜਰੂਰੀ ਕੰਮ ਧਰਮ-ਪ੍ਰਚਾਰ ਜੋ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਇਹ ਸਭ ਸਥਾਨਕ ਕਮੇਟੀਆਂ ਆਪਣੀ ਜਿੰਮੇਵਾਰੀ ਹੀ ਨਹੀ ਸਮਝਦੀਆਂ ਕਿਉਂਕਿ ਉਹਨਾਂ ਦਾ ਬਜਟ ਚੰਗੀਆਂ ਇਮਾਰਤਾਂ ਦੀ ਸਥਾਪਨਾ ਕਰਨਾ ਅਤੇ ਖੂਬਸੂਰਤ ਬਣਾਉਣਾ ਹੀ ਰਹਿ ਗਿਆ ਹੈ।
ਅਜੋਕੇ ਸਮੇਂ ਦੌਰਾਨ ਤਾਂ ਇਹਨਾਂ ਗੁਰਦੁਆਰਿਆਂ ਵਿੱਚ ਇੱਕ ਨਵੀਂ ਹੀ ਧਾਰਾ ਨੇ ਜਨਮ ਲੈ ਲਿਆ ਹੈ। ਜੋ ਕਿ ਮਸ਼ਹੂਰ ਗੁਰਦੁਆਰਿਆਂ ਦੀ ਨਕਲ ਤੋਂ ਸ਼ੁਰੂ ਹੋਈ ਹੈ, ਇੱਕ ਹੀ ਸਮੇਂ ਦੌਰਾਨ ਇੱਕ ਤੋ ਜਿਆਦਾ ਅਖੰਡ ਪਾਠ ਪ੍ਰਕਾਸ਼ ਕਰਨੇ। ਜਿਸ ਨੂੰ ਇਹ ਲੋਕ ਅਖੰਡ ਪਾਠਾਂ ਦੀ ਲੜੀ ਕਹਿੰਦੇ ਹਨ। ਇਹ ਲੜੀਆਂ ਗੁਰੂ ਘਰ ਦੇ ਸੇਵਾਦਾਰ ਦੀ ਮੌਤ ਜਾਣ ਬਾਆਦ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਮਨਾਈਆਂ ਜਾਂਦੀਆਂ ਹਨ। ਇਸ ਦੌਰਾਨ ਇਕ ਹੀ ਸਮੇਂ ਵਿੱਚ 10-10 ਪਾਠ ਪ੍ਰਕਾਸ਼ ਕਰ ਲਏ ਜਾਂਦੇ ਹਨ, ਪਤਾ ਵੀ ਨਹੀ ਚਲਦਾ ਕਿ ਗ੍ਰੰਥੀ ਸਿੰਘ ਕੀ-ਕੀ ਉਚਾਰਨ ਕਰ ਰਹੇ ਹਨ।
ਮੈਨੂੰ ਸਮਝ ਨਹੀ ਆਉਂਦਾ ਸਾਡੀ ਆਸਥਾ ਸ਼ਬਦ ਗੁਰੂ ਤੋਂ ਕਿਉਂ ਭੜਕ ਰਹੀ ਹੈ। ਅਸੀ ਗੁਰਬਾਣੀ ਨੂੰ ਸਿਰਫ਼ ਪੜਨਾ ਹੀ ਨਹੀ ਬਲਕਿ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣਾ ਵੀ ਹੈ ਜੋ ਕਿ ਸਿੱਖ ਦਾ ਧਰਮ ਹੈ। ਦੂਜਾ ਅਸੀ ਜਨਮ ਦਿਨ ਜਾਂ ਸਹੀਦੀ ਦਿਹਾੜੇ ਅਸੀ ਸਾਰੇ ਗੁਰੂ ਸਹਿਬਾਨਾਂ ਦੇ ਵੀ ਨਹੀ ਮਨਾਉਦੇ। ਸਿੱਖ ਕੌਮ ਦਾ ਸਭ ਤੋਂ ਵੱਡਾ ਦਿਨ 13 ਅਪ੍ਰੈਲ 1699 ਸੀ। ਜਿਸ ਦਿਨ ਦਸਵੇਂ ਗੁਰੂ ਨੇ ਸਾਡੀ ਕੌਮ ਨੂੰ ਚਿੜੀਆਂ ਤੋਂ ਬਾਜ ਬਣਾਇਆ ਸੀ, ਉਸ ਦਿਨ ਨੂੰ ਤਾਂ ਅਸੀ ਪੂਰੀ ਸ਼ਰਧਾ ਨਾਲ ਵੀ ਨਹੀ ਮਨਾਉਦੇ ਪਰ ਸੇਵਾਦਾਰਾਂ ਦੀਆਂ ਬਰਸੀਆਂ ਤੇ ਲੱਖਾਂ ਰੁਪਏ ਖਰਚ ਕਰ ਦਿੰਦੇ ਹਾਂ। ਜੋ ਕਿ ਇਕ ਫਜ਼ੂਲ ਤੇ ਰਹਿਤ ਮਰਿਆਦਾ ਅਨੁਸਾਰ ਗਲਤ ਹੈ। ਜੇਕਰ ਸੇਵਾਦਾਰਾਂ ਦੀ ਧਰਮ ਨੂੰ ਦੇਣ ਹੈ, ਤਾਂ ਉਸ ਦਿਨ ਧਰਮ ਪ੍ਰਚਾਰ ਸੰਬੰਧੀ ਪ੍ਰੋਗਾਰਾਮ ਕਰਵਾਏ ਜਾਣ ਨਾ ਕਿ ਮੰਹਿਗੇ ਪਕਵਾਨ ਬਣਾਏ ਜਾਣ।
ਜੇਕਰ ਬਰਸੀਆਂ, ਸਹੀਦੀ ਦਿਹਾੜੇ ਹੀ ਮਨਾਉਣੇ ਹਨ ਤਾਂ ਉਹਨਾਂ ਦੇ ਮਨਾਉ, ਜੋ ਚਰਖੜੀਆਂ ਤੇ ਚੜੇ, ਬੰਦ-ਬੰਦ ਕਟਾਏ, ਨੀਹਾਂ ਵਿੱਚ ਚੁਣੇ ਗਏ, ਧਰਮ ਹੇਤ ਸੀਸ ਦਿੱਤੇ, ਪਰ ਧਰਮ ਨਹੀ ਹਾਰਿਆ।
ਗੁਰਦੁਆਰਾ ਇੱਕ ਵਿਦਿਆਰਥੀ ਲਈ ਇੱਕ ਸਕੂਲ ਹੈ। ਉਸ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਤਾਂ ਜੋ ਜੀਵਨ ਸੇਧ ਮਿਲੇ। ਜਗਿਆਸੂਆਂ ਲਈ ਉਪਦੇਸ਼ਕ ਸਥਾਨ ,ਭੁੱਖਿਆਂ ਲਈ ਅੰਨ-ਪੂਰਨਾ, ਮੁਸਾਫਿਰਾਂ ਲਈ ਵਿਸ਼ਰਾਮ ਘਰ, ਇੱਕ ਸਿੱਖ ਦਾ ਜੀਵਨ ਉਪਕਾਰ ਭਰਿਆ ਹੈ। ਸਿੱਖ ਦੇ ਤਿੰਨ ਕਰਮ:-  ਕਿਰਤ ਕਰੋ, ਨਾਮ ਜਪੋ, ਵੰਡ ਛਕੋ ਹਨ। ਤਾਂ ਫਿਰ ਅਸੀ ਕਿਉਂ ਗੁਰਦੁਆਰਿਆ ਦਾ ਪ੍ਰੰਬਧ ਸੀ੍ਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ,ਰਹਿਤ-ਮਰਿਆਦਾ ਅਨੁਸਾਰ ਕਿਉਂ ਨਹੀ ਚਲਾ ਰਹੇ। ਕਿ ਫਇਦਾ ਸੋਹਣੀਆਂ ਇਮਾਰਤਾਂ ਬਣਾਉਣ ਦਾ ਜੇਕਰ ਅਸੀ ਸਿੱਖ ਸਿਧਾਤਾਂ ਤੇ ਪੂਰਾ ਪਹਿਰਾ ਹੀ ਨਹੀ ਦੇ ਸਕਦੇ।
ਆਉ ਸਾਡੇ ਬੱਚਿਆਂ ਨੂੰ ਸਿੱਖ-ਧਰਮ, ਸਿੱਖ-ਇਤਿਹਾਸ ਅਤੇ ਦਸਾਂ ਗੁਰੂਆਂ ਦੇ ਜੀਵਨ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਲਇਬ੍ਰੇਰੀਆ ਦੀ ਸਥਾਪਨਾ ਕਰੀਏ, ਤਾਂ ਕਿ ਆਉੇਣ ਵਾਲੇ ਭੱਵਿਖ ਨੂੰ ਗੁਰਦੁਆਰੇ ਦੀ ਪਰਿਭਾਸ਼ਾ ''ਇੱਕ ਖੂਬਸੂਰਤ ਇਮਾਰਤ ਜਿੱਥੇ ਚੰਗੇ-ਚੰਗੇ ਪਕਵਾਨ ਬਣਦੇ ਹੋਣ'' ਨਾ ਹੋਵੇ। ਆਪਣਾ ਜੀਵਨ ਸ਼ਬਦ ਗੁਰੂ ਸੀ੍ਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਸਾਰ ਢਲੀਏ ਤਾਂ ਕਿ ਇੱਕ ਖਾਲਸ ਸਿੱਖ ਸਮਾਜ ਦੀ ਮੁੜ ਤੋਂ ਸਿਰਜਣਾ ਕਰ ਸਕੀਏ॥

ਲੇਖਕ: ਪ੍ਰੋ. ਗੁਰਵੀਰ ਸਿੰਘ ਸਰੌਦ
ਹਰਫ਼ ਕਾਲਜ, ਮਲੇਰਕੋਟਲਾ।
ਸੰਪਰਕ: 9417971451

ਪੰਜਾਬੀ ਨੌਜਵਾਨੀ ਦਾ ਪਰਵਾਸ, ਵਰਦਾਨ ਜਾਂ ਸਰਾਪ - ਪ੍ਰੋ. ਗੁਰਵੀਰ ਸਿੰਘ ਸਰੌਦ

    ਪਰਵਾਸ ਸ਼ਬਦ ਪਰ ਅਤੇ ਵਾਸ ਦੋ ਸ਼ਬਦਾਂ ਦਾ ਸੁਮੇਲ ਹੈ।ਪਰ ਤੋਂ ਭਾਵ ਦੂਸਰਾ ਜਾਂ ਪਰਾਇਆ ਹੁੰਦਾ ਹੈ, ਵਾਸ ਕਿਸੇ ਥਾਂ ਦੇ ਰਹਿਣ ਜਾਂ ਵੱਸਣ ਨੂੰ ਕਹਿੰਦੇ ਹਨ।ਇਸ ਤਰ੍ਰਾਂ ਸ਼ਬਦ ਪਰਵਾਸ ਕਿਸੇ ਦੂਜੀ ਥਾਂ ਤੇ ਜਾ ਕਿ ਵੱਸਣ ਨੂੰ ਅਤੇ ਰਹਿਣ ਵਾਲੇ ਲੋਕਾਂ ਨੂੰ ਪਰਵਾਸੀ ਕਹਿੰਦੇ ਹਨ। ਉਹ ਵਿਅਕਤੀ ਜੋ ਅਪਣਾ ਵਤਨ ਤਿਆਗ ਕਿ ਅਣਮਿੱਥੇ ਸਮੇਂ ਲਈ ਵਿਦੇਸ਼ ਚਲਾ ਜਾਦਾ ਹੈ।
    ਪੰਜਾਬੀ ਨੇ ਵੀਹਵੀਂ ਸਦੀ ਦੇ ਆਰੰਭ ਵਿੱਚ ਰੁਜ਼ਗਾਰ ਤੇ ਆਰਥਿਕ ਪੱਖੋਂ ਵਧੇਰੇ ਕਾਮਯਾਬ ਹੋਣ ਲਈ ਪਰਵਾਸ ਧਾਰਨ ਕਰਦਿਆਂ ਯੂਰਪੀ ਤੇ ਅਮਰੀਕੀ ਮਹਾਦੀਪਾਂ ਵਿੱਚ ਪਰਵਾਸ ਕੀਤਾ। ਵਰਤਮਾਨ ਸਮੇਂ ਪੰਜਾਬੀਆਂ ਦੀ ਵੱਖ-ਵੱਖ ਮੰਤਵਾਂ ਅਧੀਨ ਪਰਵਾਸ ਧਾਰਨ ਕਰਨ ਦੀ ਰੁਚੀ ਨਿਰੰਤਰ ਜਾਰੀ ਹੈ। ਖਾਸਕਾਰ ਨੌਜਵਾਨ ਪੀੜ੍ਹੀ ਦਾ ਉੱਚ ਸਿੱਖਿਆਂ ਪ੍ਰਾਪਤੀ ਲਈ ਪਰਵਾਸ ਇੱਕ ਰਿਵਾਜ ਜਿਹਾ ਹੀ ਹੋ ਚੱਕਾ ਹੈ।
    ਅਸਲ ਵਿੱਚ ਉਹਨਾਂ ਦਾ ਮੁੱਖ ਉਦੇਸ਼ ਸਿਰਫ਼ ਪੜ੍ਹਨਾ ਨਹੀਂ, ਬਲਕਿ ਪੱਛਮੀ ਦੇਸ਼ਾਂ ਵਿੱਚ ਪੱਕੇ ਤੌਰ ਤੇ ਰਹਿਣਾ ਹੈ। ਅੱਜ ਪੰਜਾਬ ਦੇ ਪਿੰਡਾਂ ਦੇ ਪਿੰਡ ਨੌਜਵਾਨੀ ਪੀੜ੍ਹੀ ਤੋਂ ਖਾਲੀ ਹੋ ਗਏ ਜਾਪਦੇ ਹਨ। ਕਿਉਂਕਿ ਸੈਕੰਡਰੀ ਸਿੱਖਿਆਂ ਪ੍ਰਾਪਤੀ ਤੋਂ  (ਆਈਲਿਟਸ ਦੇ ਪੇਪਰ) ਬਾਅਦ ਵਿਦੇਸ਼ਾਂ ਦੇ ਕਾਲਜਾਂ ਵਿੱਚ ਪੜ੍ਹਨ ਦੀ ਇਜਾਜਤ ਮਿਲ ਜਾਦੀ ਹੈ।ਬੇਸ਼ੱਕ ਜਦੋਂ ਵੀ ਕੋਈ ਨੌਜਵਾਨ ਪਰਵਾਸ ਕਰਦਾ ਹੈ। ਬਹੁਤ ਹੀ ਆਸ਼ਾਵਾਦੀ ਸੋਚ ਮੁਤਾਬਿਕ ਹੀ ਉਜਵੱਲ ਭੱਵਿਖ ਦੀ ਕਲਪਨਾ ਕਰਦਾ ਹੈ ਅਤੇ ਪ੍ਰਾਪਤੀਆਂ ਵੀ ਕਰ ਰਿਹਾ ਹੈ। ਜਿਹੜੇ ਪਰਿਵਾਰ ਆਰਥਿਕ ਪੱਖ ਤੋਂ ਕੁਝ ਸਾਲ ਪਹਿਲਾ ਕਮਜੋਰ ਸਨ, ਉਨ੍ਹਾਂ ਦੇ ਬੱਚੇ ਵਿਦੇਸ਼ਾ ਵਿੱਚ ਭਾਵੇਂ ਪੜ੍ਹਾਈ ਦੇ ਤੌਰ ਤੇ ਗਏ ਸਨ, ਆਰਥਿਕਤਾ ਪੱਖੋਂ ਹੈਰਾਨੀਜਨਕ ਬਦਲਾਅ ਆਇਆ ਹੈ। ਜਿਸ ਕਾਰਨ ਨੌਜਵਾਨ ਵਰਗ ਦਾ ਵਿਦੇਸ਼ਾ ਨੂੰ ਜਾਣ ਦਾ ਰੁਝਾਨ ਵੱਧ ਚੁੱਕਾ ਹੈ।
ਜਿਸ ਤਰ੍ਰਾਂ ਇੱਕ ਫ਼ਸਲ ਦੇ ਬੀਜ ਉੱਗਣ ਸਮੇਂ ਖੇਤ ਵਿੱਚ ਨਦੀਨ ਆਪਣੇ ਆਪ ਉੱਗ ਆਉਂਦਾ ਹੈ। ਉਸੇ ਤਰ੍ਰਾਂ ਜਿੱਥੇ ਪਰਵਾਸ ਪੰਜਾਬੀ ਲੋਕਾਂ ਲਈ ਵਰਦਾਨ ਸਾਬਿਤ ਹੋਇਆ ਹੈ ਤਾਂ ਵਰਦਾਨ ਬਦਲੇ ਕੁਝ ਸਾਰਪ ਵੀ ਝੱਲਣਾ ਪਿਆ ਹੈ। ਪਰਵਾਸ ਸਿਰਫ਼ ਸ਼ੌਕ ਹੀ ਨਹੀਂ ਬਲਕਿ ਮਜਬੂਰੀ ਵੀ ਹੈ। ਜਿਹੜੀ ਨੌਜਵਾਨੀ ਪਰਵਾਸ ਕਰ ਰਹੀ ਹੈ, ਇੱਕ ਚਿੰਤਕ ਪੀੜ੍ਹੀ ਹੈ। ਕਿਉਂਕਿ ਸਾਡੇ ਦੇਸ਼ ਵਿੱਚ ਖਾਸ਼ਕਰ ਪੰਜਾਬ ਵਿੱਚ ਰੁਜਗਾਰ ਦੇ ਸਹੀ ਮੌਕੇ ਨਹੀਂ ਪ੍ਰਾਪਤ ਨਹੀਂ ਹੁੰਦੇ। ਇਸ ਦੇ ਉਲਟ ਪੱਛਮੀ ਦੇਸ਼ਾਂ ਵਿੱਚ ਉੱਚੇ ਦਰਜੇ ਦੀ ਵਿੱਦਿਆਂ ਦੇ ਨਾਲ-ਨਾਲ ਰੁਜ਼ਗਾਰ ਦੇ ਅਵਸਰ ਵੀ ਪ੍ਰਾਪਤ ਹੋ ਜਾਦੇ ਹਨ, ਬੇਸ਼ੁੱਕ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ ਬਹੁਤ ਕਠਿਨ ਹੁੰਦਾ  ਹੈ। ਪਰ ਜਦ ਕੀਤੀ ਕਮਾਈ ਦੀ ਗੁਣਾਂ 50 ਨਾਲ ਹੁੰਦੀ ਹੈ, ਸਾਰੇ ਦੁੱਖ ਭੁੱਲ ਜਾਦੇ ਹਨ।ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਤੋਂ ਉਹਨਾਂ ਦੀ ਆਮਦਨ ਦਾ ਕੁਝ ਹਿੱਸਾ ਟੈਕਸ ਦੇ ਰੂਪ ਵਿੱਚ ਲਿਆ ਜਾਦਾ ਹੈ। ਪਰ ਇਸ ਬਦਲੇ ਉਨ੍ਹਾਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਸਭ ਤੋਂ ਅਹਿਮ ਗੱਲ ਵਿਦੇਸ਼ਾਂ ਵਿੱਚ ਰਹਿ ਰਹੇ ਲੋਕਾਂ ਨੂੰ ਆਪਣੇ ਭੱਵਿਖ ਦੀ ਚਿੰਤਾ ਦੂਰ ਹੋ ਜਾਦੀ ਹੈ। ਕਿਉਂਕਿ ਸਾਡੀਆਂ ਮੁੱਢਲੀਆਂ ਲੋੜਾਂ ਵਿੱਚੋਂ ਅਹਿਮ ਲੋੜ ਸਿੱਖਿਆਂ ਤੇ ਸਿਹਤ ਦੀ ਹੈ। ਜੋ ਉਥੋਂ ਦੀਆਂ ਸਰਕਾਰਾਂ ਮੁਫਤ ਪ੍ਰਦਾਨ ਕਰਦੀ ਹੈ। ਜੇਕਰ ਸਾਡੇ ਮੁਲਕ ਵੱਲ ਨਜ਼ਰ ਮਾਰੀ ਜਾਵੇ ਤਾਂ ਸਾਡੇ ਸਿੱਖਿਆਂ ਤੇ ਸਿਹਤ ਮੰਤਰੀ ਵੀ ਅਨਪੜ੍ਹ ਜਾਂ ਬਹੁਤ ਘੱਟ ਪੜ੍ਹੇ ਹੁੰਦੇ ਹਨ, ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਕੁਲ ਮਿਲਾ ਕਿ ਕਿਹਾ ਜਾ ਸਕਦਾ ਹੈ, ਭਾਵੇਂ ਵਿਦੇਸ਼ਾ ਵਿੱਚ ਰਹਿ ਕਿ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ।ਫਿਰ ਵੀ ਉਸ ਦੇ ਬਦਲੇ ਉਹ ਸਾਰੀਆਂ ਸੁੱਖ ਸਹੂਲਤਾਂ ਮਿਲਦੀਆਂ ਹਨ, ਜਿੰਨ੍ਹਾਂ ਦਾ ਅਸਲੀ ਹੱਕਦਾਰ ਹਰ ਇੱਕ ਨਾਗਰਿਕ ਹੁੰਦਾ ਹੈ।ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਬਹੁਤ ਘੱਟ ਹੋਣ ਕਾਰਨ ਦੇਸ਼ ਤਰੱਕੀ ਦੇ ਰਸਤੇ ਵੱਲ ਨੂੰ ਵੱਧਦਾ ਚਲਾ ਜਾਦਾ ਹੈ।ਇਨ੍ਹਾਂ ਕਾਰਕਾਂ ਕਰਕੇ ਅਜੋਕੀ ਨੋਜਵਾਨੀ ਪੀੜ੍ਹੀ ਵਿਦੇਸ਼ਾਂ ਵੱਲ ਖਿੱਚੀ ਚੱਲੀ ਜਾ ਰਹੀ ਹੈ।
    ਜੇਕਰ ਇਸ ਸਿੱਕੇ ਦੇ ਦੂਜੇ ਪਹਿਲੂ ਨੂੰ ਦੇਖਿਆ ਜਾਵੇ ਤਾਂ ਪਰਵਾਸ ਦੇ ਨਕਾਰਤਮਕ ਕਾਰਕ ਵੀ ਸਾਹਮਣੇ ਆਉਂਦੇ ਹਨ। ਜਿੰਨ੍ਹਾਂ ਵਿੱਚੋਂ ਸਭ ਤੋਂ ਅਹਿਮ ਗੱਲ ਨੋਜਵਾਨੀ ਨੂੰ ਆਪਣੀ ਜਨਮ-ਭੂਮੀ ਤੇ ਜਨਮ-ਦਤਿਆਂ ਤੋਂ ਦੂਰ ਹੋਣਾ ਪੈਂਦਾ ਹੈ। ਦੂਸਰਾ ਜਦੋਂ ਤੋਂ ਵਿਦੇਸ਼ਾਂ ਵਿੱਚ ਪੜਾਈ ਕਰਨ ਦਾ ਰੁਝਾਨ ਸ਼ੁਰੂ ਹੋਇਆਂ ਹੈ ਤਾਂ ਪੰਜਾਬ ਦੀ ਆਰਥਿਕਤਾ ਨੂੰ ਵੀ ਬਹੁਤ ਵੱਡਾ ਧੱਕਾ ਲੱਗਿਆਂ ਹੈ, ਕਿਉਂਕਿ ਪੰਜਾਬ ਦੀ ਸਾਰੀ ਕਮਾਈ ਤਾਂ ਵਿਦੇਸ਼ਾਂ ਵਿੱਚ ਫ਼ੀਸਾਂ ਰਾਹੀ ਜਾ ਰਹੀ ਹੈ। ਜੋ ਪੰਜਾਬ ਦੀ ਕੰਗਾਲੀ ਦਾ ਪ੍ਰਮੁੱਖ ਕਾਰਨ ਵੀ ਹੈ।
ਵੈਸੇ ਤਾਂ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ, ਹੱਥੀ ਕਿਰਤ ਸਭ ਤੋਂ ਵੱਡੀ ਹੈ। ਪਰ ਵਿਦੇਸ਼ੀ ਰੁਝਾਨ ਕਾਰਨ ਹੁਸ਼ਿਆਰ ਬੱਚੇ ਵਿਦੇਸ਼ਾਂ ਨੂੰ ਜਾ ਚੁੱਕੇ ਹਨ। ਉਥੇ ਹੋਟਲਾਂ, ਪੈਟਰੋਲ ਪੰਪਾਂ, ਟੈਕਸੀ ਚਲਾਉਣ (ਲੇਬਰ) ਆਦਿ ਕੰਮ ਕਰ ਰਹੇ ਹਨ। ਜਿਸ ਕਾਰਨ ਪੰਜਾਬ ਵਿੱਚ ਪੰਜਾਬੀਆਂ ਵਿੱਚ ਉੱਚੀਆਂ ਅਫ਼ਸਰੀ ਅਸਾਮੀਆਂ ਉੱਪਰ  ਫਾਡੀ ਰਹਿਣ ਦਾ ਖ਼ਦਸ਼ਾਂ ਜਿਤਾਇਆਂ ਜਾ ਸਕਦਾ ਹੈ। ਭਾਵੇਂ ਸਾਰੇ ਪਰਵਾਸੀ ਇਹ ਕਹਿੰਦੇ ਹਨ ਕਿ ਵਿਦੇਸ਼ਾਂ ਵਿੱਚ ਕੰਮ ਕਰਨਾ ਸੌਖਾ ਨਹੀਂ,ਪਰ ਜੋ ਵੀ ਇੱਕ ਵਾਰ ਚੱਲਿਆ ਜਾਦਾ ਹੈ, ਉਹ ਵਾਪਸ ਮੁੜ ਨਹੀਂ ਆਉਂਦਾ! ਜਿਸ ਨਾਲ ਉਹ ਪੰਜਾਬੀ ਸੱਭਿਆਚਾਰ ਨਾਲ ਟੁੱਟ ਜਾਦਾ ਹੈ,ਕਿਉਂਕਿ ਪੰਜਾਬੀ ਅਸੀਂ ਭਾਵਨਾਵਾਂ ਤੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ। ਪਰਵਾਸੀ ਮੁੱਨਖ ਜਿਆਦਾਤਾਰ ਪਦਾਰਥਵਾਦੀ ਹੋ ਜਾਂਦਾ ਹੈ।
ਅੰਤ ਇਹੀ ਕਿਹਾ ਜਾ ਸਕਦਾ ਹੈ, ਕਿ ਪਰਵਾਸ ਕੋਈ ਨਵੀਨ ਸ਼ੈਲੀ ਨਹੀਂ ਹੈ। ਜਿਸ ਨੇ ਪੰਜਾਬੀਆਂ ਦੀ ਆਰਥਿਕਤਾ ਨੂੰ ਕਾਫ਼ੀ ਮਜ਼ਬੂਤ ਕੀਤਾ ਹੋਵੇ। ਪਰ ਆਪਣੇ ਪੰਜਾਬ, ਪੰਜਾਬੀਅਤ ਨਾਲ ਪਿਆਰ ਤੋੜਨਾ ਕੋਈ ਪੜ੍ਹੇ-ਲਿਖੇ,ਆਮੀਰਾਂ ਦੀ ਵੀ ਨਿਸ਼ਾਨੀ ਨਹੀਂ।ਕਾਸ਼! ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਰਾਜ ਸਿਰਫ਼ ਪੰਜਾਬੀਅਤ ਦਾ ਅਜਾਇਬ ਘਰ ਬਣਕਿ ਰਹਿ ਜਾਵੇ।  
                                     ਲੇਖਕ: ਅਸਿਸ.ਪ੍ਰੋ. ਗੁਰਵੀਰ ਸਿੰਘ ਸਰੌਦ
                                     ਹਰਫ਼ ਕਾਲਜ, ਮਲੇਰਕੋਟਲਾ।
                                     ਸੰਪਰਕ: 9417971451