ਇੰਸਟਾ - ਵੀਰਪਾਲ ਕੌਰ ਭੱਠਲ
ਕਰ ਲੈ ਸ਼ਰਮ ਭੋਰਾ ਬਦਕਾਰੇ
ਵੇਖ ਤੈਨੂੰ ਲੈਂਦੇ ਲੋਕ ਨਜ਼ਾਰੇ
ਉਹ ਤਾਂ ਅੱਖਾਂ ਤੱਤੀਆਂ ਕਰਦੇ
ਤੈਨੂੰ ਵੇਖ ਕੇ ਹਉੰਕੇ ਭਰਦੇ
ਤੇਰੇ ਝਿੜਕਦੇ ਨਈਂ ਤੈਨੂੰ ਘਰਦੇ ਤੂੰ ਏਨਾ ਗੰਦ ਪਾਉਣੀਆਂ
ਲਾਹਵੇੰ ਲੀੜੇ ਤੂੰ ਕਤੀੜੇ ਇੰਸਟਾ ਉੱਤੇ ਵੇਖਣ ਕੁੱਤੇ
ਤੂੰ ਜੋ ਰੀਲ ਬਣਾਉਣੀ ਆਂ
ਪਾਵੇਂ ਫਸਵੇਂ ਫਸਵੇਂ ਕੱਪੜੇ
ਤੇਰੇ ਲੱਗਣ ਵਾਲੇ ਥੱਪੜੇ
ਕੈਮਰਾ ਕਲੋਜ਼ ਕਰਾ ਕੇ ਪੋਜ਼ ਦਮੇ ਤੂੰ ਗੰਦੇ
ਵੇਖ ਕੇ ਮਨ ਸ਼ਾਂਤ ਕਰ ਲੈਂਦੇ ਕਰਨ ਕੀ ਬੰਦੇ
ਪੁੱਛਦੇ ਦੇ ਦਿਆ ਕਰ ਜਵਾਬ ਰਾਤ ਦਾ ਕਿੰਨਾ ਕਮਾਉਣੀਆਂ
ਲਾਹਵੇਂ ਲੀੜੇ ਤੂੰ ਕਤੀੜੇ ਇੰਸਟਾ ਉੱਤੇ ਵੇਖਣ ਕੁੱਤੇ
ਤੂੰ ਜੋ ਰੀਲ ਬਣਾਉਣੀਆਂ
ਤੇਰਾ ਅੱਗਾ ਪਿੱਛਾ ਮਿਣਦੇ
ਉਂਗਲਾਂ ਉੱਤੇ ਯਾਰ ਤੇਰੇ ਗਿਣਦੇ
ਬਰਾਹ ਦੀ ਹੂਕ ਪੈਂਟ ਦੀ ਜਿਪ ਖੋਲ੍ਹੇ ਬੇਸ਼ਰਮੇ
ਮੇਰੀ ਮਰਜ਼ੀ ਰਹਾਂ ਭਾਵੇਂ ਅਲਫ਼ ਬੋਲੇਂ ਬੇਸ਼ਰਮੇ
ਪਾ ਕੇ ਗੰਦ ਦਿਖਾ ਕੇ ਅੰਗ ਤੂੰ ਫਾਲੋਅਰ ਵਧਾਉਣੀਆਂ
ਲਾਹਵੇੰ ਲੀੜੇ ਤੂੰ ਕਤੀੜੇ ਇੰਸਟਾ ਉੱਤੇ ਵੇਖਣ ਕੁੱਤੇ
ਤੂੰ ਜੋ ਰੀਲ ਬਣਾਉਣੀਆਂ
ਗੱਡੀ ਲੀਹ ਤੋਂ ਨਾ ਕਿਤੇ ਲਹਿਜੇ
ਰਾਹ ਨਾ ਧੀ ਤੇਰੇ ਕੋਈ ਪੈਜੇ
ਵੀਡੀਓ ਦੇਖ ਤੇਰੀ ਬਦਕਾਰੇ
ਨਈਂ ਨੁਕਸਾਨ ਹੋਣਗੇ ਭਾਰੇ
ਵੀਰਪਾਲ ਭੱਠਲ ਕਹੇ ਟਲ ਜਾ ਜੇ ਤੂੰ ਚੰਗੀ ਚਾਹੁੰਨੀ ਆਂ
ਲਾਹਵੇਂ ਲੀੜੇ ਤੂੰ ਕਤੀੜੇ ਇੰਸਟਾ ਉੱਤੇ ਵੇਖਣ ਕੁੱਤੇ
ਤੂੰ ਜੋ ਰੀਲ ਬਣਾਉਣੀਆਂ
ਦਹੇਜ ਦਾ ਪਰਚਾ - ਵੀਰਪਾਲ ਕੌਰ ਭੱਠਲ
ਇਹੋ ਜਾਂ ਕਲਹਿਣੀ ਨੂੰਹੇੰ ਘਰ ਪੈਰ ਪਾਇਆ
ਦਿੱਤਾ ਸਾਰਾ ਆਉਂਦੀ ਨੇ ਉਜਾੜ ਨੀ
ਝੂਠੇ ਤੂੰ ਦਹੇਜ ਦਾ ਨੀਂ ਪਰਚਾ ਪਵਾ
ਜੇਲ੍ਹ ਭੇਜ ਦਿੱਤਾ ਸਹੁਰਾ ਪਰਿਵਾਰ ਨੀ
ਕੰਧਾਂ ਵਿਚ ਸਿਰ ਖੁਦ ਮਾਰ ਕੇ
ਤੂੰ ਲਾ ਤੇ ਇਲਜ਼ਾਮ ਕੁੱਟਦੇ
ਔਰਤਾਂ ਦੇ ਫੇਵਰ ਚ ਬੋਲਦਾ ਕਾਨੂੰਨ
ਇਹੋ ਜਾ ਫਸਾਓ ਮੁੜ੍ਹਕੇ ਨੀ ਛੁਟਦੇ
ਨਣਦਾਂ ਦੇ ਨਾਲ ਨਣਦੋਈਏ ਵੀ ਲਿਖਾ ਤੇ
ਜੇਠ ਤੇ ਜਠਾਣੀ' ਸਹੁਰਾ 'ਸੱਸ ਵੀ
ਚਾਰ ਬੰਦਿਆਂ ਦੀ ਲੈ ਕੇ ਗਏ ਸੀ ਬਰਾਤ
ਲਿਆ ਨਾ ਦਹੇਜ ਵਿੱਚ ਕੱਖ ਵੀ
ਗੱਡੀ ਨਾਲ ਦੱਸ ਲੱਖ ਮੰਗਦੇ ਆ ਸਹੁਰੇ
ਗ਼ਰੀਬ ਮੇਰੇ ਮਾਪਿਆਂ ਦਾ ਗਲ ਘੁੱਟਦੇ
ਔਰਤਾਂ ਦੇ ਫੇਵਰ ਚ ਬੋਲਦਾ ਕਾਨੂੰਨ
ਇਹੋ ਜਾ ਫਸਾਓ ਮੁੜਕੇ ਨੀ ਛੁਟਦੇ
ਜਿਨ੍ਹਾਂ ਨਾਲ ਸਚਮੁੱਚ ਹੁੰਦੀ ਇਹੇ ਪਾਪਣੇ
ਤੂੰ ਉਨ੍ਹਾਂ ਤੇ ਵੀ ਸ਼ੱਕ ਪੈਦਾ ਕਰਦੀ
ਝੂਠਿਆਂ ਸਬੂਤਾਂ ਦੇ ਆਧਾਰ ਤੇ
ਨੀ ਸਜ਼ਾ ਦਿੰਦੀ ਕਰਵਾ ਤੇਰੇ ਵਰਗੀ
ਆਪੇ ਤੇਲ ਆਵਦੇ ਤੇ ਪਾ ਮਿੱਟੀ ਦਾ
ਰੌਲਾ ਪਾ ਕੇ ਚੁੱਕੇ ਸਾਡੀ ਫ਼ਾਇਦੇ ਚੁੱਪ ਦੇ
ਔਰਤਾਂ ਦੇ ਫੇਵਰ ਚ ਬੋਲਦਾ ਕਾਨੂੰਨ
ਇਹੋ ਜਾ ਫਸਾਉਣ ਮੁੜ੍ਹਕੇ ਨੀ ਛੁਟਦੇ
ਭਰੀ ਪੰਚਾਇਤ ਵਿੱਚ ਆਖ ਦਿੱਤਾ ਪਤੀ ਫੁਸ
ਭੋਰਾ ਵੀ ਨਾ ਕੀਤੀ ਤੂੰ ਸ਼ਰਮ ਨੀ
ਪੈਰਾਂ ਥੱਲੋਂ ਨਿਕਲਣ ਜ਼ਮੀਨ ਗਈ ਸਾਡੇ
ਸੱਚ ਜਾਣੀ ਹੋ ਗਿਆ ਮਰਨ ਨੀਂ
ਹੁਣ ਵੀਰਪਾਲ ਭੱਠਲ ਹੀ ਕਰੂ ਇਨਸਾਫ
ਕਲਮ ਦੇ ਰਾਹੀਂ ਸਾਡੇ ਨਾਲ ਪੁੱਤ ਦੇ
ਔਰਤਾਂ ਦੇ ਫੇਵਰ ਚ ਬੋਲਦਾ ਕਾਨੂੰਨ
ਇਹੋ ਜਾ ਫਸਾਉਣ ਮੁੜਕੇ ਨਹੀਂ ਛੁਟਦੇ
ਕਰੋਨਾ ਵਾਈਰਸ ਦਾ ਕਹਿਰ - ਵੀਰਪਾਲ ਕੌਰ ਭੱਠਲ
ਮਾਰ ਕੁਦਰਤ ਦੇ ਸੀਨੇ ਖੰਜਰ,
ਲੁੱਕਦਾ ਫਿਰਦਾ ਏ ਹੁਣ ਅੰਦਰ।
ਕੁਦਰਤ ਨੂੰ ਸੀ ਚੈਲਿੰਜ ਕਰਦਾ,
ਵੇਖ ਤਵਾਹੀ ਦਾ ਹੁਣ ਮੰਜ਼ਰ।
ਏਡਜ਼, ਕੈਂਸਰ, ਪਲੇਗ,ਕਰੋਨਾ,
ਸੀ ਵਾਈਰਸ ਸਭ ਤੇਰੇ ਅੰਦਰ।
ਕੁਦਰਤ ਨੂੰ ਬਦਨਾਮ ਤੂੰ ਕਰਕੇ,
ਆਪਣੇ ਰਿਹਾ ਬਣਾਉਂਦਾ ਨੰਬਰ।
ਖਾਂਦਾ ਸੀ ਜਿਉਂਦੇ ਡੱਡੂ, ਮੱਛੀਆਂ,
ਜਾਨਵਰਾਂ ਤੋਂ ਟੱਪ ਗਿਆ ਕੰਜਰ।
ਕਿਵੇਂ ਜਿਉਂਦੇ ਬਾਂਦਰ, ਕੁੱਤੇ,
ਤੂੰ ਸਿੱਟੇ ਗਰਮ ਕੜਾਹੀ ਅੰਦਰ ।
ਮਗਰਮੱਛ ਤੇ ਸੱਪ , ਕੇਕੜਾ,
ਚਮਗਿੱਦੜ ਚੀਰੇ ਮਾਰ ਕੇ ਖੰਜਰ।
ਆਪਣੀ ਮੌਤ ਤੋਂ ਡਰ ਲੱਗਦਾ ਏ ,
ਛੱਡਿਆ ਨਹੀਂ ਕੋਈ ਖਾਣੋ ਡੰਗਰ।
ਹਰ ਥਾਂ ਮੱਚੀ ਹਫੜਾ ਦਫੜੀ,
ਕਰਤਾ ਦੁਸ਼ਿਤ ਧਰਤੀ ਅੰਬਰ।
ਪਾਣੀ ਦੇ ਵਿੱਚ ਜ਼ਹਿਰ ਘੋਲਤਾ,
ਕਰਤੀਆਂ ਬੰਦੇ ਜ਼ਮੀਨਾਂ ਬੰਜਰ।
ਚਾਈਨਾ, ਇਟਲੀ,ਕੀ ਅਮਰੀਕਾ,
ਸਭ ਵੀਰਪਾਲ ਕਰ ਗਏ ਸਲੈਂਡਰ।
ਕਰ ਮੰਨਿਆ ਸਾਇੰਸ ਲਈ ਤਰੱਕੀ,
ਇੱਕ ਹੈ ਸਾਇੰਸ ਤੋਂ ਉੱਤੇ ਪਤੰਦਰ।
ਵੀਰਪਾਲ ਕੌਰ ਭੱਠਲ"
ਬਿੱਜੂਆਂ ਦੇ ਹੱਥ ਕਲਮਾਂ - ਵੀਰਪਾਲ ਕੌਰ ਭੱਠਲ
ਬਿੱਜੂਆਂ ਦੇ ਹੱਥ ਆਈਆਂ ਕਲਮਾਂ,
ਰੋ ਰੋ ਦੇਣ ਦੁਹਾਈਆਂ ਕਲਮਾਂ ।
ਮੂਰਖ ਲੋਕੀਂ ਵਾਹ ਵਾਹ ਕਰਦੇ,
ਪਈਆਂ ਨੇ ਤੜਫਾਈਆਂ ਕਲਮਾਂ ।
ਸ਼ਬਦਾਂ ਦਾ ਹੀ ਅਰਥ ਬਦਲ ਤਾਂ ,
ਦਿੰਦੀਆਂ ਫਿਰਨ ਸਫ਼ਾਈਆਂ ਕਲਮਾਂ।
ਤੋਹਮਤ ਲੱਗੀ ਕਲਮਾਂ ਦੇ ਸਿਰ ,
ਬਿੱਜੂ ਆਂ ਲੱਚਰ ਬਣਾਈਆਂ ਕਲਮਾਂ ।
ਸੱਚ ਤੇ ਸੀ ਜੋ ਪਹਿਰਾ ਦਿੰਦੀਆਂ ,
ਉਹ ਕਰਨ ਗੁਲਾਮੀ ਲਾਈਆਂ ਕਲਮਾਂ ।
ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਨੇ ,
ਅਨਪੜ੍ਹ ਕਰਨ ਕਮਾਈਆਂ ਕਲਮਾਂ ।
ਤਲਵਾਰ ਤੋਂ ਜ਼ਿਆਦਾ ਰੋਹਬ ਵਾਲਿਆਂ,
ਬੌਣਿਆਂ ਹੱਥੋਂ ਮਰਾਈਆਂ ਕਲਮਾਂ ।
ਉਹ ਕਲਮਾਂ ਕੀ ਇਤਿਹਾਸ ਸਿਰਜਣਾ ,
ਜੋ" ਭੱਠਲ "ਹੋਈਆਂ ਬੁਰਾਈਆਂ ਕਲਮਾਂ ।