ਚੰਚਲ ਨੈਣਾਂ ਚ - ਸ਼ਿਵਨਾਥ ਦਰਦੀ
ਚੰਚਲ ਨੈਣਾਂ ਚ ,
ਦਿਲ ਮੇਰਾ , ਗੋਤੇ ਖਾ ਰਿਹਾ ,
ਤੂੰ ਜਾਣੇ ਅੜੀਏ ,
ਸੁਰਗਾਂ ਦਾ ਝੂਟਾ ਆ ਰਿਹਾ ।
ਮਸਤ ਪਿਆਲੇ ,
ਰੱਬ ਨੇ , ਖੂਬ ਬਣਾਏ ,
ਜਿਉਂ ਸਾਗਰ , ਝੀਲਾਂ ,
ਵਿੱਚ ਪਹਾੜਾਂ , ਸਜਾਏ ,
ਏਸੇ ਕਰਕੇ , ਦਿਲ ਮੇਰਾ ,
ਤੇਰੇ ਵਿਚ ਸਮਾਅ ਰਿਹਾ ।
ਤੂੰ ਜਾਣੇ ....................
ਕੁਦਰਤ ਦਾ ਕਾਦਰ ਵੀ ,
ਘੁੰਮਦਾ , ਤੇਰੇ ਨੈਣਾਂ ਚ ,
ਕਾਇਨਾਤ ਦਾ ਅਜਬ ਨਜ਼ਾਰਾ ,
ਚੁੰਮਦਾ , ਤੇਰੇ ਨੈਣਾਂ ਚ ,
ਨਖ਼ਰੇ ਤੇਰੇ ,
ਏਸੇ ਲਈ ਉਠਾ ਰਿਹਾ ।
ਤੂੰ ਜਾਣੇ ..................
ਬਣ ਮੁਰੀਦ ,
ਮੈਂ ਬੈਠਾ ਦਰ ਤੇਰੇ ,
ਕਦੇ ਆਪਣਾ ਬਣ ,
ਤੂੰ ਆ, ਘਰ ਮੇਰੇ ,
ਦਰਦੀ , ਸਾਹ ਆਪਣਾ ,
ਤੇਰੇ ਲਈ , ਲੈਣ ਸਾਹ ਰਿਹਾ ।
ਤੂੰ ਜਾਣੇ .....................
ਸ਼ਿਵਨਾਥ ਦਰਦੀ
ਸੰਪਰਕ ਨੰ:- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।
ਅਜ਼ਾਦੀ ਨੂੰ - ਸ਼ਿਵਨਾਥ ਦਰਦੀ
ਕੀ ਕਰਨਾ ਯਾਰ ਅਜ਼ਾਦੀ ਨੂੰ ,
ਸਾਡੀ ਹੁੰਦੀ , ਰੋਜ਼ ਬਰਬਾਦੀ ਨੂੰ ।
ਕਿਤੇ ਊਧਮ , ਭਗਤ ਪਿਆ ਰੋਦਾ ,
ਦੇਖ ਲੀਡਰਾਂ ਦੀ ਉਸਤਾਦੀ ਨੂੰ ।
ਕੀ ਕਰਨਾ ...... ...............
ਬੇ ਰੁਜ਼ਗਾਰਾਂ ਨੂੰ , ਜੇਲੀਂ ਡੱਕਿਆਂ ,
ਚੋਰਾਂ ਨੇ , ਅ੍ਰਮਿਤ ਸਾਰਾ ਲੱਕਿਆਂ ,
ਜਵਾਨੀ ਚ ਮੌਤ ਨਾਲ ਲੈਣ ਲਾਵਾਂ ,
ਕੀ ਕਹਾਂ , ਮੈਂ ਐਸੀ ਸ਼ਾਦੀ ਨੂੰ ।
ਕੀ ਕਰਨਾ ......................
ਘੋਨੀ ਮੋਨੀ , ਕਰਤੀ ਚਿੜੀ ,
ਆਪਸੀ ਜਾਂਦੇ , ਲੀਡਰ ਭਿੜੀ ,
ਬਾਗ਼ ਉਜਾੜੇ , ਮਹਿਕਦੇ ਏਨਾਂ ,
ਉਜਾੜ ਦਿੱਤਾ , ਹਰ ਇੱਕ ਵਾਦੀ ਨੂੰ ।
ਕੀ ਕਰਨਾ ….…......................
ਰੰਗ ਉਡ ਗਏ , ਅੱਜ ਝੰਡੇ ਦੇ ,
ਮੌਤ ਨਾਲ ਭਰ ਗਏ , ਅਖ਼ਬਾਰ ਸੰਡੇ ਦੇ ,
'ਦਰਦੀ' ਪੈਂਟ ਕੋਟ ਦਾ ਰੂਪ , ਲੈ ਲਿਆ ,
ਕੌਣ ਪੁੱਛਦਾ , ਅੱਜ ਵਿਕਦੀ ਖਾਂਦੀ ਨੂੰ ।
ਕੀ ਕਰਨਾ ...............................
ਸ਼ਿਵਨਾਥ ਦਰਦੀ
ਸੰਪਰਕ ਨੰ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ।
ਔਰਤ - ਸ਼ਿਵਨਾਥ ਦਰਦੀ
ਕਿੰਨੇ ਹੀ ਰਿਸ਼ਤੇ , ਬਣਾਉਦੀ ਹੈ , ਔਰਤ
ਕਦੇ ਧੀ , ਕਦੇ ਭੈਣ ਤੇ ਕਦੇ ਮਾਂ ਕਹਾਉਂਦੀ ਹੈ , ਔਰਤ
ਜਦ ਜ਼ੁਲਮਾਂ ਨੇ ਹੱਦ ਕਰ ਦਿੱਤੀ ,
ਮਾਈ ਭਾਗੋ , ਰਾਣੀ ਝਾਂਸੀ ਬਣ , ਜ਼ਾਲਮ ਭਜਾਉਦੀ ਹੈ , ਔਰਤ
ਦੇਸ਼ ਨੂੰ ਤਗਮੇ ਜਿਤਾ , ਸੋਨੇ ਦੀ ਚਿੜੀ ,
ਪੀ.ਟੀ ਊਸ਼ਾ , ਨੀਰੂ ਬਾਲਾ ਬਣਾਉਦੀ ਹੈ , ਔਰਤ
ਆਓ ਲੈ ਚੱਲਾਈਏ , ਵਿਕਾਸ ਦੀਆਂ ਲੀਹਾਂ ਤੇ ,
ਮਮਤਾ , ਮਾਇਆਵਤੀ , ਸੋਨੀਆ ਰਾਜਨੀਤੀ ਚਲਾਉਂਦੀ ਹੈ , ਔਰਤ
ਗੀਤ ਸੰਗੀਤ ਦੇ ਖੇਤਰ ਚ ਮਾਰੀਆਂ ਮੱਲਾਂ ,
ਅਨੁਰਾਧਾ , ਲਤਾ , ਸੁਰਿੰਦਰ ਕੌਰ ਗੀਤ ਗਾਉਂਦੀ ਹੈ , ਔਰਤ
ਜਦ ਸੋਚ ਪਈ , ਅੱਗੇ ਵਧਾਉਣ ਦੀ ,
ਕਲਪਨਾ ਚਾਵਲਾ ਬਣ ਆਉਂਦੀ ਹੈ , ਔਰਤ
ਮਮਤਾ ਦੀ ਮੂਰਤ , ਸਮਾਜ ਦੀ ਦੇਵੀ ,
ਮਦਰ ਟਰੇਸਾ ਨਾਂ ਅਖਵਾਉਂਦੀ ਹੈ , ਔਰਤ
ਕਦੇ ਵੈਸ਼ਨੋ , ਦੇਵੀ ਦੁਰਗਾ, ਲਕਸ਼ਮੀ ,
ਕਾਲੀ ਬਣ ਪੂਜਾ ਕਰਵਾਉਦੀ ਹੈ , ਔਰਤ
ਡਾਕਟਰ , ਜੱਜ , ਵਕੀਲ , ਸਾਇੰਸਦਾਨ ,
ਅੰਮ੍ਰਿਤਾ , ਦਲੀਪ ਕੌਰ ਬਣ ਬੁਰਾਈਆਂ ਦੂਰ ਭਜਾਉਦੀ ਹੈ, ਔਰਤ
ਰਾਮ , ਫ਼ਰੀਦ , ਗੁਰੂ ਨਾਨਕ , ਮਸੀਹ ਨੂੰ ,
'ਦਰਦੀ' , ਭਗਤੀ ਦੇ ਰਾਹ ਪਾਉਂਦੀ ਹੈ , ਔਰਤ
ਸ਼ਿਵਨਾਥ ਦਰਦੀ
ਸੰਪਰਕ ਨੰ: 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।
ਮੇਰੇ ਗੀਤਾਂ ਵਿੱਚ - ਸ਼ਿਵਨਾਥ ਦਰਦੀ
ਮੇਰੇ ਗੀਤਾਂ ਵਿੱਚ ਯਾਰੋ ,
ਆਇਆਂ , ਨਿਖਾਰ ਉਸਦਾ ,
ਦਿਲ ਦੇ ਹਰ ਕੋਨੇ ਵਿੱਚ ,
ਆਇਆਂ , ਪਿਆਰ ਉਸਦਾ ।
ਮੇਰੇ ਗੀਤਾਂ ....................
ਧੜਕਦਾ ਹੈ , ਦਿਲ ਮੇਰਾ ,
ਪਰ , ਧੜਕਣ ਉਸਦੀ ,
ਸੁਪਨੇ ਦੇ ਵਿੱਚ ਆ ਕੇ ,
ਹਾਲ ਮੇਰਾ ਓਹ ਪੁਛਦੀ ,
ਜ਼ਿੰਦਗੀ ਦਾ ਹਰ ਇੱਕ ,
ਆਇਆਂ ਕੌਲ ਕਰਾਰ ਉਸਦਾ ।
ਮੇਰੇ ਗੀਤਾਂ ...................
ਅੱਖਾਂ ਦੇ ਵਿੱਚ ਵੱਸਦੀ ,
ਮੇਰੇ ਗੀਤਾਂ ਦੀ ਰਾਣੀ ,
ਰੱਬਾ ਵਿਸਰ ਨਾ ਜਾਵੇ ,
ਕੋਈ ਬਣਕੇ , ਯਾਦ ਪੁਰਾਣੀ ,
ਸੱਚੇ ਦਿਲ ਵਿੱਚ ਯਾਰੋ ,
ਆਇਆਂ , ਸਤਿਕਾਰ ਉਸਦਾ ।
ਮੇਰੇ ਗੀਤਾਂ ...................
ਹਰ ਸਾਹ ਉੱਤੇ ਲਿਖਤਾਂ ,
ਇੱਕ ਨਾਂ ਉਸਦਾ ,
ਅੱਜ ਤੱਕ ਜਿਊਂਦਾ ਯਾਰੋ ,
'ਦਰਦੀ' ਤਾਂ ਉਸਦਾ ,
ਮਨ ਮੇਰੇ ਵਿਚ ਉਡੇ , ਼
ਆਇਆਂ , ਉਡਾਰ ਉਸਦਾ ।
ਮੇਰੇ ਗੀਤਾਂ ....................
ਸ਼ਿਵਨਾਥ ਦਰਦੀ ,
ਸੰਪਰਕ ਨੰ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।
ਗ਼ਜ਼ਲ - ਸ਼ਿਵਨਾਥ ਦਰਦੀ
ਆਪਣੇ ਹੁਣ , ਪਰਾਏ ਹੋ ਗਏ ,
ਦੁਸ਼ਮਣ ਯਾਰ , ਛਾਏ ਹੋ ਗਏ ।
ਵਾੜ ਖੇਤ ਨੂੰ , ਖਾਣ ਲੱਗੀ ,
ਰੱਜੇ ਪੁੱਜੇ , ਤਿਰਹਾਏ ਹੋ ਗਏ ।
ਨਿੱਕੀ ਗੱਲ ਤੇ , ਰਿਸ਼ਤੇ ਟੁੱਟ ਰਹੇ ,
ਮੈਂ ਨਾਲ ਬੁੱਲ, ਸਜਾਏ ਹੋ ਗਏ ।
ਸ਼ਹਿਰ ਤੇਰਾ ਦਰਦੀ , ਪੱਥਰ ਵਰਗਾ,
ਦਿਲ ਲੋਕਾਂ ਦੇ , ਪਥਰਾਏ ਹੋ ਗਏ ।
ਕੱਚੀ ਡੋਰ , ਮੁਹੱਬਤਾਂ ਦੀ ਅੱਜਕਲ ,
'ਸ਼ਿਵ', ਜ਼ਿਸਮ ਦੇਖ , ਵਿਕਾਏ ਹੋ ਗਏ।
ਸ਼ਿਵਨਾਥ ਦਰਦੀ
ਸੰਪਰਕ ਨੰ:-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।
ਸਰਪੰਚ ਜੀ , ਐਤਕੀ ਵੋਟਾਂ ਚ ਕਿੰਨੀ ਕੁ ਦਾਰੂ ਚੱਲੂ ? - ਸ਼ਿਵਨਾਥ ਦਰਦੀ
ਓ ਮੈਬਰਾਂ , ਦਾਰੂ ਤਾਂ ਚੱਲੂਗੀ ! ਪਰ ਚੋਰੀ ਛੁਪੇ । ਉਪਰੋ ਅਫਸਰਾਂ ਨੇ ਪੂਰੀ ਸਖਤਾਈ ਕੀਤੀ । ਪਰ ਮੇਰੀ ਐਮ.ਐਲ.ਏ ਸਾਹਬ ਨਾਲ ਗੱਲ ਹੋ ਗਈ ਸੀ । ਉਹਨਾਂ ਕਿਹਾਂ , ਤੁਸੀ ਫਿਕਰ ਨਾ ਕਰੋ । ਸਭ ਕੁਝ ਮਿਲੂ ।
ਸਰਪੰਚ ਜੀ , ਸਾਡਾ ਧਿਆਨ ਰੱਖਣਾ ?
ਓ ਮੈਬਰਾਂ , ਤੂੰ ਕਾਹਦੀ ਫਿਕਰ ਕਰਦਾ ! ਤੈਨੂੰ ਅੰਗਰੇਜ਼ੀ ਦੀਆਂ , ਦੋ ਪੇਟੀਆਂ ਮਿਲਜੂ । ਮੈਬਰਾਂ ਤੈਨੂੰ ਖੁਸ਼ ਨਾ ਕੀਤਾ । ਸਾਡੀ ਕਾਹਦੀ ਸਰਪੰਚੀ । ਪੈਸਾ ਧੇਲਾ ਵੀ ਮਿਲੂ । ਪਰ ਮੇਰੀ ਗੱਲ ਸੁਣ , ''ਕਿਸੇ ਨੂੰ ਪੰਜ ਸੌ ਤੋ ਵੱਧ ਨਹੀ ਦੇਣੇ'' । ਜੇ ਤੇਰਾ ਕੋਈ ਕੰਮ ਹੈ ਤਾਂ, ਮੈ ਕਰਾਦੂ । ਬਾਕੀ, ਪਿੰਡ ਵਾਲਿਆਂ ਦੇ ਕਿਹੜੇ ਕੰਮ ਹੁੰਦੇ । ਏਨਾਂ ਨੇ ਕਿਹੜਾ ਨੌਕਰੀਆਂ ਮੰਗਣੀਆਂ । ਏਨਾਂ ਦੀ ਭਰਾ ਭਰਾ ਦੀ , ਬੱਚਿਆਂ ਦੀ , ਜਨਾਨੀਆਂ ਦੀ ਜਾਂ ਵੰਡ ਵੰਡਾਈ ਦੀ ਲੜਾਈ । ਹੋਰ ਵੱਧ ਤੋ ਵੱਧ ਧਰਮਸਾਲਾਂ , ਗੁਰਦੁਆਰੇ ਬਾਰੇ ਬੋਲਦੇ ।
ਬਾਕੀ ਪਾਰਟੀ ਦੇ ਪੱਕੇ ਬੰਦੇ ਆਂ । ਅੱਖਾਂ ਮੀਚ ਵੋਟਾਂ ਪਾਈ ਜਾਂਦੇ । ਭਾਵੇ ਪਾਰਟੀ ਕੱਖ ਨਾ ਦੇਵੇ , ਏਨਾਂ ਨੂੰ । ਪਾਰਟੀ ਪਿਛੇ ਤਾਂ, ਇਹ ਸਿਰ ਵੀ ਪੜਵਾ ਲੈਦੇ । ਇਹ ਗੱਲਾਂ ਨਾਲ ਖੁਸ਼ ਹੋ ਜਾਂਦੇ । ਬਾਕੀ , ਜੋ ਐਧਰ ਓਧਰ ਫਿਰਦੇ , ਤੂੰ ਓਨਾਂ ਨੂੰ ਪੱਕਾ ਕਰ । ਦੂਜਿਆਂ ਨਾਲੋ ਬੰਦੇ ਤੋੜੋ । ਤਕੜੇ ਹੋ ਕੇ , ਵੋਟਾਂ ਪੱਕੀਆਂ ਕਰੋ ।
ਠੀਕ ਹੈ , ਸਰਪੰਚ ਸਾਹਬ । ਮੈ ਦਿੰਦਾ , ਲੋਕਾਂ ਨੂੰ ਲਾਲਚ ਤੇ ਕਰਦਾ , ਵੋਟਾਂ ਪੱਕੀਆਂ ।
ਸ਼ਿਵਨਾਥ ਦਰਦੀ
ਸੰਪਰਕ ਨੰ :- ੯੮੫੫੧੫੫੩੯੨
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾ ਇੰਸਜ਼ ਫਰੀਦਕੋਟ ।
ਕਵਿਤਾ - ਸ਼ਿਵਨਾਥ ਦਰਦੀ
ਸਮਾਂ , ਸਦੀ ਜਾ , ਬਦਲੇ ਕੋਈ ਸਾਲ ਰੱਬਾ ,
ਟੁਟੇ ਨਾ ਕੋਈ , ਰਿਸ਼ਤਾ ਏਥੇ ,
ਜਿਊਦਾ ਰਹੇ , ਨਾਲ ਨਾਲ ਰੱਬਾ ।
ਆਵੇ ਨਾ ਪਤਝੜ , ਰੁੱਖ ਕਿਸੇ ਤੇ ,
ਪਾਵੀ ਨਾ ਰੱਬਾ , ਦੁੱਖ ਕਿਸੇ ਤੇ ,
ਫੁੱਲਾਂ ਨਾਲ ਲੱਦੀ ਰਹੇ , ਡਾਲ ਡਾਲ ਰੱਬਾ ।
ਸਮਾਂ , ਸਦੀ ਜਾ . ..... ..... ....
ਬਾਗੀ ਮਹਿਕਾਂ , ਰੱਜ ਰੱਜ ਗਾਵਣ ,
ਸੁੱਖ ਸੁਨੇਹੇ , ਭੱਜ ਭੱਜ ਆਵਣ ,
ਪੂਰੀ ਉਮਰ ਚੱਲੇ , ਸਾਹਾਂ ਵਾਲੀ ਮਾਲ ਰੱਬਾ ।
ਸਮਾਂ , ਸਦੀ ਜਾ .... .... .... .......
ਟਾਹਣੀ ਨਾਲੋ , ਨਾ ਟਾਹਣੀ ਟੁਟੇ ,
'ਦਰਦੀ' ਕੱਚੀ ਉਮਰੇ , ਨਾ ਧੀ ਕੋਈ ਲੁਟੇ ,
ਨੇੜੇ ਹੋ ਸੁਣ , ਸਭ ਦਾ ਹਾਲ ਰੱਬਾ ।
ਸਮਾਂ , ਸਦੀ ਜਾ ..... .... .... .....
ਸ਼ਿਵਨਾਥ ਦਰਦੀ
ਸੰਪਰਕ :- 9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।
ਕਵਿਤਾ - ਸ਼ਿਵਨਾਥ ਦਰਦੀ
ਕੀ ਪਤਾ , ਕਿਸੇ ਨੂੰ ,
ਕੀ ਹੁੰਦੀ ਹੈ , ਜਿੰਦਗੀ ਦੂਰ ਦੀ ,
ਲੁੱਟ ਮੁੱਢ ਤੋ ਹੁੰਦੀ ਰਹੀ ,
ਕਿਸਾਨ ਤੇ ਮਜਦੂਰ ਦੀ ।
ਕੀ ਪਤਾ ..... .... ..... ....
ਕੀ ਮੁੱਲ ਪੈਦਾ ਏਥੇ ,
ਚਿੱਟੇ ਚਿੱਟੇ ਕਾਲਰਾਂ ਦਾ ,
ਕੀ ਮੁੱਲ ਪੈਦਾ ਏਥੇ ,
ਵਿਦੇਸ਼ੀ ਪੌਡਾਂ ਡਾਲਰਾਂ ਦਾ ,
ਕਈਆਂ ਨੇ ਤਾਂ , ਬੱਚੇ ਗਵਾ ਲਏ ,
ਕਈਆਂ ਗੱਲ ਸੁਣੀ , ਮੌਤ ਹਜੂਰ ਦੀ ।
ਕੀ ਪਤਾ ..... ..... ..... ..... ......
ਬੀਜਿਆਂ ਕਿਸੇ ਨੇ ,
ਤੇ ਵੱਡਿਆਂ ਕੱਟਿਆਂ ਕਿਸੇ ਨੇ ,
ਕਿਸੇ ਵਿਹਲੇ ਬਹਿ ,
ਫੈਦਾ ਖੱਟਿਆਂ ਕਿਸੇ ਨੇ ,
ਇਹ ਗੱਲ ਮਿਹਨਤ ਦੀ ,
ਜਾ ਤੇਜ਼ ਦਿਮਾਗ ਜਰੂਰ ਦੀ ।
ਕੀ ਪਤਾ .... .... ..... ..... ..... .....
ਕੋਈਵਿਧਾਨ ਸਭਾ ਚ ,
ਕੋਈਲੋਕ ਸਭਾ ਚ , ਰੌਲਾ ਪਾਈਜਾਂਦੇ ਨੇ ,
ਕੋਈਕਹਿ ਲੋਕਾਂ ਲਈ,
ਕਾਰੋਬਾਰ , ਆਪਣਾ ਵਧਾਈ ਜਾਂਦੇ ਨੇ ,
'ਦਰਦੀ' ਐਵੇ ਰੌਲਾ ਨਾ ਪਾ ,
ਨਹੀ ਰੋਟੀ ਖਵਾਲੇਗਾ , ਚੁੱਲੇ ਤੰਦੂਰ ਦੀ ।
ਕੀ ਪਤਾ .... .... .... .... ... .... ....
ਸ਼ਿਵਨਾਥ ਦਰਦੀ
ਸੰਪਰਕ :- 9855155392
ਗ਼ਜ਼ਲ - ਸ਼ਿਵਨਾਥ ਦਰਦੀ
ਨਿੱਕੇ ਨਿੱਕੇ ਮਸ਼ਲੇ ਅੱਜ ,ਸਾਰੇ ਵੱਡੇ ਹੋ ਗਏ ,
ਸਹਿਰ ਸਾਰੇ ਲੋਕੋ ਅੱਜ,ਗੁੰਡਿਆਂ ਦੇ ਅੱਡੇ ਹੋ ਗਏ ।
ਧਰਮਾਂ ਦੇ ਨਾਂ ਤੇ ਅੱਜ , ਲੋਕ ਮਰੀ ਜਾਂਦੇ ਨੇ ,
ਸੜ੍ਹਕਾਂ ਚ ਖੜ ਕੇ ਦੇਖੋ , ਮੌਤ ਵਾਲੇ ਖੱਡੇ ਹੋ ਗਏ ।
ਪੁਠੇ ਸਿੱਧੇ ਢੰਗ ਨਾਲ , ਕੁਰਸੀ ਤੇ ਬੈਠ ਜਾਂਦੇ ਨੇ ,
ਦੇਸ਼ ਨੂੰ ਓਹ ਖਾਈ ਜਾਂਦੇ,ਦੇਸ਼ਵਾਸੀ ਘਰੋ ਕੱਢੇ ਹੋ ਗਏ ।
ਧਰਮ ਨਾ ਕਦੇ ਮਰਦਾ , ਮਰਦੇ ਨੇ ਇਨਸਾਨ ,
ਧਰਮਾਂ ਦੇ ਹੱਥੋ ਲੋਕ ਯਾਰੋ , ਅੱਜ ਠੱਗੇ ਹੋ ਗਏ ।
ਪੂਜਦੇ ਨੇ ਮੰਦਰਾਂ ਚ , ਸੜਕਾਂ ਤੇ ਓਹੀ ਦੇਵੀ ਮਰਦੀ ,
'ਦਰਦੀ'ਗੁਰੂ ਨਾਨਕ ਦੀ ਜਗ ਜਨਨੀ ਦੇ,ਅੱਜ ਕੱਦ ਮੱਡੇ ਹੋ ਗਏ ।
ਸ਼ਿਵਨਾਥ ਦਰਦੀ
ਸੰਪਰਕ ਨੰ:-9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ਼ਜ ਫਰੀਦਕੋਟ ।
ਪੰਜਾਬ ਅੱਜ ਰੋਲਤਾ - ਸ਼ਿਵਨਾਥ ਦਰਦੀ
ਲੋਭੀ ਲਾਲਚੀ ਤੇ ਬੇ ਅਕਲਾਂ ਨੇ ,
ਪੰਜਾਬ ਅੱਜ ਰੋਲਤਾ ,
ਸੂਲੀ ਚੜ ਸਹੀਦਾਂ ਨੇ ਜੋ ਲਿਆਂ ,
ਖਾਬ ਅੱਜ ਰੋਲਤਾ ।
ਮਰ ਗਈਆਂ ਸੱਸੀਆਂ ਤੇ ,
ਡੁਬ ਗਈਆਂ ਹੀਰਾਂ ਜੀ ,
ਪੱਤ ਲੁੱਟੀ ਮਾਸੂਮਾਂ ਦੀ ,
ਕਰ ਦਿੱਤੀ ਲੀਰਾਂ ਲੀਰਾਂ ਜੀ ,
ਲੀਡਰਾਂ ਤੋ ਪੁੱਛੀਆਂ ਕੀ ,
ਜਵਾਬ ਅੱਜ ਰੋਲਤਾ ।
ਲੋਭੀ ਲਾਲਚੀ .................
ਵੇਚਤੀਆਂ ਨੇ ਸਰਮਾਂ ,
ਵੇਚਤਾ ਪਿਆਰ ਜੀ ,
ਵੇਚਤੇ ਦੋਸਤ ਸਾਰੇ ,
ਵੇਚਤੇ ਰਿਸਤੇਦਾਰ ਜੀ ,
ਪੈਦਾ ਨਾ ਗਿੱਧੇ ਭੰਗੜੇ ਚ ,
ਤਾਬ ਅੱਜ ਰੋਲਤਾ ।
ਲੋਭੀ ਲਾਲਚੀ ...............
ਹਰ ਚੀਜ਼ ਮਹਿੰਗੀ ਕੀਤੀ ,
ਦੇਖ ਦੇਖ ਚੜਦੇ ਨੇ ਤਾਅ ਜੀ ,
ਫਾਹਾ ਪਾਇਆਂ ਬੰਦੇ ਗ਼ਲ ,
ਔਖੇ ਕੀਤੇ ਜਿੰਦਗੀ ਦੇ ਰਾਹ ਜੀ ,
' ਸ਼ਿਵ ' ਕੀਤੋ ਕੀਤੋ ਜਾ ਕੇ ਪੁੱਛਾਂ ,
ਹਿਸਾਬ ਅੱਜ ਰੋਲਤਾ ।
ਲੋਭੀ ਲਾਲਚੀ ...................
ਸ਼ਿਵਨਾਥ ਦਰਦੀ
ਸੰਪਰਕ : 9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸ਼ਜ ਫਰੀਦਕੋਟ ।