ਮਾਂ ਤਾਂ ਆਖਰ ਮਾਂ ਹੁੰਦੀ ਏ - ਸ਼ੌਂਕੀ ਫੂਲੇਵਾਲ
ਬੋਹੜ ਦੀ ਠਿੰਢੀ ਛਾਂ ਦੇ ਨਾਲੋਂ ਇੱਕ ਹੋਰ ਵੀ ਠਿੰਢੀ ਛਾਂ ਹੁੰਦੀ ਏ
ਰਿਸ਼ਤੇ ਬਹੁਤ ਨੇ ਹੋਰ ਵੀ ਜੱਗ ਤੇ ਮਾਂ ਤਾਂ ਆਖਰ ਮਾਂ। ਹੁੰਦੀ ਏ
ਮਾਂ ਜਿਹੇਆ ਲਾਡ ਲਡਾਆ ਨਹੀਂ ਸਕਦਾ
ਕਦੇ ਰੱਬ ਧਰਤੀ ਤੇ ਆ ਨਹੀਂ ਸਕਦਾ
ਆਪਣੇ ਆਪ ਤੋਂ ਵੱਧ ਕੇ ਚੋਹੰੰਦੀ ਏ ਭੇਜੀ ਰੱਬ ਨੇ ਤਾਂ ਹੁੰਦੀ ਏ
ਰਿਸ਼ਤੇ ਬਹੁਤ ਨੇ ਹੋਰ ਵੀ ਜੱਗ ਤੇ ਮਾਂ ਤਾਂ ਆਖਰ ਮਾਂ ਹੁੰਦੀ ਏ
ਮਾਂ ਬੱੱਚਿਆਂ ਲਈ ਕੀ ਨਹੀਂ ਕਰਦੀ
ਭੁੱਖਾਂ ਤੇਹਾਂ ਤੇ ਦੁੱਖੜੇ ਵੀ ਜਰਦੀ
ਪੁੱਤ ਦੇ ਮੰਗ ਲੲੇ ਵੀ ਮਾਂ ਦੀ ਮਾਂ ਤੋਂ ਕਦੇ ਨਾ ਨਾਂ ਹੁੰਦੀ ਐ
ਰਿਸ਼ਤੇ ਬਹੁਤ ਨੇ ਹੋਰ ਵੀ ਜੱਗ ਤੇ ਮਾਂ ਤਾਂ ਆਖਰ ਮਾਂ। ਹੁੰਦੀ ਐ
ਆਪਣੇ ਦਿਲ ਦੀਆਂ ਰੀਝਾਂ ਦੱਬੇ
ਪੁੱਤ ਨੂੰ ਜੇ ਕਿਤੇ ਸੱਟ ਵੀ ਲੱਗੇ
ਪੁੱਤ ਨੂੰ ਭਾਵੇਂ ਦਰਦ। ਨਾ ਹੋਵੇ ਮੁੱਠੀ ਵਿਚ ਮਾਂ ਦੀ ਜਾਂ ਹੁੰਦੀ ਐ
ਰਿਸ਼ਤੇ ਨਾਤੇ ਬਹੁਤ ਨੇ ਜੱਗ ਤੇ ਮਾਂ ਤਾਂ ਆਖਰ ਮਾਂ ਹੁੰਦੀ ਏ
ਜਿੱਥੇ ਮਾਂ ਨੂੰ ਰੱਬ ਦਾ ਦਰਜਾ
ਰਹਿਮਤਾਂ ਦਾ ਮੀਂਹ ਉੱਥੇ ਵਰਦਾ
ਸ਼ੌਂਕੀ ਜਿੱਥੇ ਮਾਂ ਦੀ ਸੇਵਾ ਉਹ ਘਰ ਸਵਰਗਾਂ ਜਿਹੀ ਥਾਂ ਹੁੰਦੀ ਐ
ਰਿਸ਼ਤੇ ਨਾਤੇ ਬਹੁਤ ਨੇ ਜੱਗ ਤੇ ਮਾਂ ਤਾਂ ਆਖਰ ਮਾਂ ਹੁੰਦੀ ਏ
ਸੱਜਣਾਂ ਦੇ ਗੱਭਰੂ - ਸ਼ੌਂਕੀ ਫੂਲੇਵਾਲ
ਦਿਲ ਚ ਵਸਾਇਆ ਸੀ ਮੈ, ਜੀਦੀ ਤਸਵੀਰ ਨੂੰ
ਮੇਟ ਕੇ ਉਹ ਤੁਰੇ ਮੇਰੀ ਲੇਖਾਂ ਦੀ ਲਕੀਰ ਨੂੰ
ਬੇੜੀ ਮੇਰੀ ਉਹੋ, ਦੁੱਖਾਂ ਝਨਾਅ ਚ ਲਾ ਗਏ
ਮੇਰੀ ਜ਼ਿੰਦਗੀ ਨੂੰ ਸੱਜਣਾਂ ਦੇ ਗੱਮ ਖਾ ਗਏ
ਪਹਿਲਾਂ ਕੁਝ ਹੋਰ ਫਿਰ ਹੋ ਗਏ ਕੁਝ ਹੋਰ ਸੀ
ਮੇਰੇ ਹੱਥੋਂ ਛੁੱਟੀ ਤੇੇ ਬੈਗਾਨੀ ਹੋ ਗਏ ਡੋਰ ਉਹ
ਪੇਚੇ ਦਰਦ ਪੰਤਗਾ ਦੇ, ਉਹ ਨਾਲ ਲਾ ਗਏ
ਮੇਰੀ ਜ਼ਿੰਦਗੀ ਨੂੰ ਸੱਜਣਾਂ ਦੇ ਗੱਮ ਖਾ ਗਏ
ਕਰਨਾ ਕੀ ਅਸੀਂ ਐਸੇ ਝੂਠੇਆ ਦੇ ਸਾਕ ਨੂੰ
ਪਿਆਰ ਵਿੱਚ ਖੁੱਦਾ ਜਿਹੜੇ ਦੱਸਦੇ ਸੀ ਆਪ ਨੂੰ
ਜਿਨ੍ਹਾਂ ਦੇਣੀ ਸੀ ਦਵਾ ਉਹ ਹੀ ਰੋਗ ਲਾ ਗਏ
ਮੇਰੀ ਜ਼ਿੰਦਗੀ ਨੂੰ ਸੱਜਣਾਂ ਦੇ ਗੱਮ ਖਾ ਗਏ
ਜੀਦੇ ਪਿੱਛੇ ਭੁੱਲਆ ਸੀ, ਸਾਰੀ ਕਾਇਨਾਤ ਨੂੰ
ਦਿਸਦਾ ਨਹੀਂ ਚੰਨ ਉਹੋ ਪੂੰੰਨੇਆ ਦੀ ਰਾਤ ਨੂੰ
ਕਾਲੀ ਮੱਸਿਆ ਦੀ ਰਾਤ ਮੇਰੇ ਪੱਲੇ ਪਾ ਗਏ
ਮੇਰੀ ਜ਼ਿੰਦਗੀ ਨੂੰ ਸੱਜਣਾਂ ਦੇ ਗੱਮ ਖਾ ਗਏ
ਸੀਨੇ ਵਿੱਚ। ਸਾਂਭੀ ਬੈਠਾ ਲੱਖਾਂ ਹੀ ਮੈਂ ਪੀੜਾਂ ਨੂੰ
ਸੈਹਿੰੰਦਾ ਨਿੱਤ। ਲੋਕਾਂ ਦੇਆ ਤਨੇਆ ਦੇ ਤੀਰਾਂ ਨੂੰ
ਮੈਨੂੰ ਸਮਝ ਕੇ ਝੱਲਾ ਲੱੜ ਪੀੜਾਂ ਲਾ ਗਏ
ਮੇਰੀ ਜ਼ਿੰਦਗੀ ਨੂੰ ਸੱਜਣਾਂ ਦੇ ਗੱਮ ਖਾ ਗਏ
ਸ਼ੌਂਕੀ ਕਰ ਗਏ ਉਹ ਸਾਨੂੰ, ਜੀਵੇਂ ਪੱਤੇ ਪੱਤਝੜ ਦੇ
ਫੂਲੇਵਾਲੀਏ ਦੇ ਨੈਣਾਂ ਵਿਚ ਹੰਝੂ ਨਹੀਊ ਖੜਦੇ
ਮੇਰੇ ਨੈਣਾਂ ਨੂੰ ਉਨੀਂਦੇ ਦੀ, ਉਹ ਜਾਗ ਦਾ ਗਏ
ਮੇਰੀ ਜ਼ਿੰਦਗੀ ਨੂੰ
ਆਸ਼ਕ ਜਿੱਤਾਂ ਦੇ - ਸ਼ੌਂਕੀ ਫੂਲੇਵਾਲ
ਅਸੀਂ ਮੌਤ ਨੂੰ ਵਰ ਲੈਂਦੇ, ਸਾਨੂੰ ਮੌਤ ਨੇ ਵਰਣਾਂ ਕੀ
ਅਸੀਂ ਆਸ਼ਕ ਜਿੱਤਾਂ ਦੇ , ਦਿਲੀਏ ਤੈਥੋਂ ਹਰਨਾ ਕੀ
ਜ਼ਾਲਮ ਸਰਕਾਰ ਨੇ ਬੜੇ ਜ਼ੁਲਮ ਕਮਾਏ ਨੇ
ਇਹ ਜਜ਼ਬੇ ਸਾਡੇ ਤਾਂ ਦਿਲੀਏ, ਖੂਨ ਚ ਆਏਂ ਨੇ
ਪੁੱਛ ਲਈ ਸਰਹਿੰਦ ਕੋਲੋਂ, ਅਸੀਂ ਪੋਹ ਤੋਂ ਡਰਨਾ ਕੀ
ਅਸੀਂ ਆਸ਼ਕ ਜਿੱਤਾਂ ਦੇ ਦਿੱਲੀਏ ਤੈਥੋਂ ਹਰਨਾ ਕੀ
ਇਹ ਪਹਿਲੀ ਵਾਰ ਨਹੀਂ, ਤੇਰੇ ਜ਼ਬਰ ਜੁਲਮ ਦੇਖੇ ਨੇ
ਲੱਗਦਾ ਐ ਦਿੱਲੀਏ ਤੂੰ ਸਾਡੇ ਸਬਰ ਨਾ ਦੇਖੇ ਨੇ
ਆਰੇ ਚੱਲਵਾਏ ਨੇ, ਜਿਉਂਦੇ ਜੀ ਸੜੇ ਨੇ, ਇਸ ਤੋਂ ਵੱਧ ਕਰਨਾ ਕੀ
ਅਸੀਂ ਆਸ਼ਕ ਜਿੱਤਾਂ ਦੇ ਦਿੱਲੀਏ ਤੈਥੋਂ ਹਰਨਾ ਕੀ
ਅਸੀਂ ਉਹ ਅੰਨ ਦਾਤੇ ਹਾਂ, ਜੋ ਢਿਡ ਸਭ ਦਾ ਭਰਦੇ ਆ
ਤੂੰ ਅੱਤਵਾਦੀ ਦੱਸਦੀ ਏ ਜੇ ਗੱਲ ਹੱਕ ਦੀ ਕਰਦੇ ਆ
ਬਿੱਲ ਰੱਦ ਕਰਵਾਗੇ ਉਂਝ ਘਰ ਜਾ ਕਰਨਾ ਕੀ
ਅਸੀਂ ਆਸ਼ਕ ਜਿੱਤਾਂ ਦੇ ਦਿੱਲੀਏ ਤੈਥੋਂ ਹਰਨਾ ਕੀ