ਸਬਰ ਦਾ ਫ਼ਲ - ਬਲਤੇਜ ਸੰਧੂ ਬੁਰਜ ਲੱਧਾ
ਜ਼ਿੰਦਗੀ ਚ ਹੱਸਣਾ ਬਹੁਤ ਜਰੂਰੀ ਏ
ਝੁਰਦੇ ਰਹਿਣ ਨਾਲ ਜ਼ਿੰਦਗੀ ਘੱਟ ਜਾਵੇ
ਬਹੁਤਾ ਸੋਚ ਸੋਚ ਦੁਖੀ ਨਾ ਹੋ ਤੂੰ ਬੰਦਿਆਂ
ਇੱਕ ਪਲ ਦੀ ਖੁਸ਼ੀ ਸੱਜਣਾਂ ਡਾਢੇ ਦੁੱਖ ਭੁਲਾ ਜਾਵੇ
ਰੋਣ ਨਾਲ ਕੁੱਝ ਨੀ ਬਣਦਾ ਸੱਜਣਾਂ
ਉਠ ਖੁੱਦ ਹਿੰਮਤ ਕਰਨੀ ਪੈਣੀ ਏ
ਹਰ ਮੋੜ ਤੇ ਮਿਲਦੀ ਜਿੱਤ ਨਹੀ
ਜਿੱਤਣ ਲਈ ਹਾਰ ਵੀ ਜਰਨੀ ਪੈਣੀ ਏ
ਅਕਸਰ ਉੱਥੇ ਹੀ ਖਾਕ ਨੇ ਹੁੰਦੇ ਰਿਸ਼ਤੇ
ਜਿੱਥੇ ਨਫ਼ਰਤ ਦੀ ਹੁੰਦੀ ਅੱਗ ਬਲਦੀ ਏ
ਸਬਰ ਦਾ ਫਲ ਮਿੱਠਾ ਹੁੰਦਾ ਮਿੱਤਰਾਂ
ਕਾਹਲੀ ਵਿੱਚ ਦਾਲ ਨਾ ਗਲਦੀ ਏ
ਆਕੜਾ ਦੀ ਪੰਡ ਜਿਹੜੇ ਚੁੱਕੀ ਫਿਰਦੇ
ਸਾਡੀ ਉਹਨਾ ਸੰਗ ਨਾ ਉੱਠਣੀ ਬਹਿਣੀ ਏ
ਨਾਲ ਪਿਆਰ ਦੇ ਭਾਂਵੇ ਜੱਗ ਜਿੱਤ ਲੈ ਬੰਦਿਆ
ਹਊਮੈ ਦੀ ਕੌਡੀ ਕੀਮਤ ਨਾ ਸੰਧੂਆਂ ਪੈਣੀ ਏ।
ਬਲਤੇਜ ਸੰਧੂ ਬੁਰਜ ਲੱਧਾ
(ਬਠਿੰਡਾ )
ਇਲਜ਼ਾਮ - ਬਲਤੇਜ ਸੰਧੂ "ਬੁਰਜ ਲੱਧਾ"
ਸਾਨੂੰ ਥੱਲੇ ਡੇਗਣ ਦੀ ਸਾਡੇ ਸੱਜਣਾਂ ਦੀ
ਜਦ ਕੀਤੀ ਹਰ ਕੋਸਿਸ਼ ਨਾਕਾਮ ਹੋਈ
ਫਿਰ ਦੋਸ਼ ਸਾਡੇ ਸਿਰ ਆ ਧਰਿਆ ਕਹਿੰਦੇ
ਤੇਰੇ ਕਰਕੇ ਸਾਡੀ ਹਰ ਮਹਿਫ਼ਲ ਬਦਨਾਮ ਹੋਈ
ਉਨਾਂ ਨੂੰ ਅਸੀਂ ਹਰ ਵਾਰ ਸਫਾਈਆ ਦਿੰਦੇ ਰਹੇ
ਉਹ ਹਰ ਵਾਰੀ ਸਾਡੇ ਸਿਰ ਘੜਦੇ ਰਹੇ ਇਲਜ਼ਾਮ ਕੋਈ
ਸਾਨੂੰ ਬਥੇਰਾ ਸਮਝਾਇਆ ਸਾਡੇ ਦਿਲ ਝੱਲੇ ਨੇ
ਇਨ੍ਹਾਂ ਤੇਰੀ ਵਫਾ ਦਾ ਨਹੀਂ ਦੇਣਾ ਇਨਾਮ ਕੋਈ
ਨਾਲ ਹਲੀਮੀ ਮੈਂ ਦਿਲ ਨੂੰ ਸਮਝਾ ਲੈਂਦਾ ਸੀ
ਦੁਪਹਿਰ ਢਲਣ ਤੇ ਚੰਗੀ ਆਵੇਗੀ ਸਾਮ ਕੋਈ
ਨਾਲ ਕਿਸੇ ਦੇ ਦਗਾਂ ਕਮਾਵਣ ਦੀ ਫਿਤਰਤ ਨਹੀਂ ਮੇਰੀ
ਜਾ ਕੇ ਸਾਡੇ ਸੱਜਣਾਂ ਨੂੰ ਸਮਝਾਵੇ ਆਵਾਮ ਕੋਈ
ਅਸੀਂ ਡੇਗਣ ਵਾਲਿਆਂ ਚ ਨਹੀਂ ਨਾਲ ਖੜਨ ਵਾਲਿਆਂ ਚ
ਧੋਖੇਬਾਜ਼ਾ ਵਿੱਚ ਬਲਤੇਜ ਸੰਧੂ ਦਾ ਨਹੀਂ ਲੈਂਦਾ ਨਾਮ ਕੋਈ।
ਬਲਤੇਜ ਸੰਧੂ "ਬੁਰਜ ਲੱਧਾ"
ਜਿਲ੍ਹਾ ਬਠਿੰਡਾ
9465818158
ਸਰਦਾਰ ਭਗਤ ਸਿੰਘ - ਬਲਤੇਜ ਸਿੰਘ ਸੰਧੂ
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,
ਪੁੱਤ ਮਰਦੇ ਨਸ਼ਿਆ ਨਾ ਗੋਲੀਆਂ ਖਾਂਦੇ ਟੀਕੇ ਨੇ ਲਾਉਂਦੇ
ਇਹ ਐਥੇ ਰਲਮਿਲ ਚੱਲਦਾ ਏ ਜਾ ਫਿਰ ਪਾਰ ਬਾਰਡਰੋਂ ਆਉਂਦੇ
ਭੁੱਖ ਵਧ ਗਈ ਪੈਸੇ ਦੀ ਭੰਬਲਭੂਸੇ ਪਾ ਛੱਡਿਆ ਚੋਰਾਂ ਰਿਸਵਤਖੋਰਾਂ
ਕਿੰਨੇ ਘਰ ਉੱਜੜ ਗਏ ਆਏ ਦਿਨ ਏਥੇ ਹੁੰਦੀ ਹੈ ਬਰਬਾਦੀ।
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,
ਝੰਡਾ ਝੂਲਾ ਕੇ ਸ਼ਹੀਦ ਯੋਧਿਆਂ ਦੇ ਹਾਰ ਗਲਾ ਵਿੱਚ ਪਾ ਕੇ
ਕੀ ਸਾਰੇ ਫਰਜ਼ ਨੇ ਮੁੱਕ ਜਾਂਦੇ ਭਾਸ਼ਣ ਸੁਣਾ ਕੇ ਨਾਅਰੇ ਲਾ ਕੇ
ਬੇਰੁਜ਼ਗਾਰ ਰੁਲਦੇ ਸੜਕਾਂ ਤੇ ਗੁੱਤਾਂ ਪੁੱਟਦੇ ਲਾਠੀਚਾਰਜ ਹੁੰਦਾ
ਖੂਨ ਦੀ ਖੇਡ ਦੇ ਹੋਲੀ ਪੱਗਾਂ ਖੂਨ ਨਾਲ ਲੱਥਪੱਥ ਹੁੰਦੀਆਂ ਦਾਗੀ।
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,
ਲੀਡਰ ਲੈਣ ਨਜ਼ਾਰੇ ਬਈ ਵਾਰਿਸ਼ ਸ਼ਹੀਦਾਂ ਦੇ ਕਰਨ ਦਿਹਾੜੀ
ਮੰਤਰੀ ਸੰਤਰੀ ਭੁੱਖੇ ਮਾਇਆ ਦੇ ਏਨਾ ਦੀ ਬਿਜਨਸ਼ਮੈਨਾਂ ਨਾਲ ਆੜੀ
ਫਸਲਾਂ ਮਰੀਆ ਦਾ ਨਾ ਮਿਲੇ ਮੁਆਵਜ਼ਾ ਜੀ ਆਏ ਦਿਨ ਹੀ ਕੋਈ ਅੰਨਦਾਤਾ ਫਾਹਾ ਲੈ ਲੈ ਮਰਦਾ ਖੌਰੇ ਕਦ ਜੂਨ ਸੁਧਰਨੀ ਸਾਡੀ।
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,
ਸਾਡਾ ਖੂਨ ਚੂਸ ਦੇ ਨੇ ਬੁਰਜ ਵਾਲਿਆਂ ਲੀਡਰ ਬਣ ਬਣ ਜੋਕਾਂ
ਪਚੰਤਰ ਸਾਲਾਂ ਬਾਅਦ ਵੀ ਸਹੂਲਤਾਂ ਪਹੁੰਚੀਆਂ ਤੱਕ ਨਹੀਂ ਲੋਕਾਂ
ਕਾਨੂੰਨ ਦੇ ਰਖਵਾਲੇ ਕਾਨੂੰਨ ਦੀਆਂ ਧੱਜੀਆਂ ਆਪ ਉਡਾਉਂਦੇ
ਚੁਰਾਸੀ ਮਣੀਪੁਰ ਕਾਂਡ ਵਿੱਚ ਔਰਤ ਦਾ ਮਜ਼ਾਕ ਉਡਾਉਂਦੀ ਏਹੇ ਅਬਾਦੀ
ਅੱਜ ਸਰਦਾਰ ਭਗਤ ਸਿੰਘ ਵੀ ਪੁੱਛ ਰਿਹਾ
ਕੀ ਸਾਨੂੰ ਸੱਚਮੁੱਚ ਮਿਲ ਗਈ ਅਜ਼ਾਦੀ,,,,,
ਬਲਤੇਜ ਸਿੰਘ ਸੰਧੂ
ਬੁਰਜ ਲੱਧਾ
ਬਠਿੰਡਾ
9465818158
ਐਤਵਾਰ (ਬਾਲ ਕਹਾਣੀ) - ਬਲਤੇਜ ਸਿੰਘ ਸੰਧੂ
ਐਤਵਾਰ ਦੇ ਦਿਨ ਮੈਂ ਤੇ ਮੇਰੀ ਮੰਮੀ ਅਤੇ ਮੇਰਾ ਛੋਟਾ ਭਰਾ ਤਿੰਨੇ ਜਾਣੇ ਬੱਸ ਤੇ ਨਾਨਕੇ ਪਿੰਡ ਮਿਲਣ ਗਏ। ਉੱਥੇ ਜਾ ਕੇ ਅਸੀਂ ਨਾਨੀ ਨਾਨਾ ਜੀ ਮਾਮੇ ਮਾਮੀਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਉਨਾਂ ਨੇ ਵੀ ਸਾਨੂੰ ਲਾਡ ਨਾਲ ਆਪਣੀ ਬੁੱਕਲ ਵਿੱਚ ਲੈ ਢੇਰ ਸਾਰਾ ਪਿਆਰ ਦਿੱਤਾ। ਮਾਮੇ ਮਾਮੀ ਦੇ ਬੱਚਿਆਂ ਨਾਲ ਅਸੀਂ ਖੂਬ ਖੇਡੇ। ਗੁਆਂਢ ਘਰ ਚ ਮੇਰੀ ਇੱਕ ਸਹੇਲੀ ਵੀ ਸੀ ਉਸ ਨਾਲ ਮੈਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਖੇਡਾਂ ਖੇਡੀਆਂ ਉਸ ਨੇ ਮੈਨੂੰ ਖੇਡਣ ਲਈ ਆਪਣੇ ਖਿਡਾਉਣੇ ਵੀ ਦਿੱਤੇ । ਦੁਪਹਿਰ ਦੇ ਖਾਣੇ ਮਗਰੋਂ ਗਰਮੀ ਜਿਆਦਾ ਹੋਣ ਕਾਰਨ ਮਾਮਾ ਜੀ ਨੇ ਸਾਨੂੰ ਆਰਾਮ ਕਰਨ ਲਈ ਕਿਹਾ ਅਤੇ ਸਾਨੂੰ ਮੰਜੇ ਤੇ ਲੇਟਣ ਸਾਰ ਨੀਂਦ ਆ ਗਈ। ਸਾਮ ਨੂੰ ਅਸੀਂ ਠੰਡਾ ਸਰਬਤ ਪਾਣੀ ਪੀਤਾ। ਨਾਨੀ ਜੀ ਨੇ ਸਾਨੂੰ ਰਾਤ ਰਹਿਣ ਲਈ ਬਹੁਤ ਕਿਹਾ ਸਾਡਾ ਵੀ ਬੜਾ ਮਨ ਕਰ ਰਿਹਾ ਸੀ ਨਾਨਕੇ ਘਰ ਰਹਿ ਕੇ ਮੌਜ ਮਸਤੀ ਕਰਨ ਨੂੰ ।ਪਰ ਮੰਮੀ ਜੀ ਨੇ ਘਰ ਦੀ ਮਜਬੂਰੀ ਦੱਸਦਿਆਂ ਉੱਥੇ ਨਾ ਰਹਿਣ ਦਾ ਕਾਰਨ ਦੱਸਿਆ। ਸਾਮ ਦੀ ਬੱਸ ਤੇ ਅਸੀਂ ਵਾਪਸ ਆਪਣੇ ਘਰ ਆ ਗਏ। ਨਾਨਕੇ ਪਿੰਡ ਜਾਣ ਦਾ ਚਾਅ ਹੀ ਵੱਖਰਾ ਹੁੰਦਾ ਹੈ। ਇਹ ਗੱਲਾਂ ਅੱਜ ਪ੍ਰਭਲੀਨ ਨੇ ਆਪਣੇ ਨਾਲ ਬੈਂਚ ਤੇ ਬੈਠਦੀ ਸਹੇਲੀ ਨੂੰ ਖੁਸ਼ੀ ਖੁਸ਼ੀ ਦੱਸੀਆਂ।
ਬਲਤੇਜ ਸਿੰਘ ਸੰਧੂ
ਬੁਰਜ ਲੱਧਾ
ਬਠਿੰਡਾ
9465818158
ਅੱਜ ਵੀ ਤੇਰੀ ਉਡੀਕ - ਸੰਧੂ ਬਲਤੇਜ
ਕੁੱਝ ਦਰਦ ਪੁਰਾਣੇ ਜਾਗ ਪਏ
ਅੱਜ ਫੇਰ ਤੂੰ ਜਦ ਚੇਤੇ ਆਈ ਨੀ
ਕੱਲਿਆ ਛੱਡ ਤੁਰ ਗਈ ਸੀ ਹਾਣਦੀਏ
ਨਾ ਤੂੰ ਲੱਗੀ ਸਿਰੇ ਤੋੜ ਚੜਾਈ ਨੀ
ਦਿਲ ਖੋਲ੍ਹ ਸੁਨਾਵਾਂ ਹਾਲ ਮੈਂ ਕਿਸਨੂੰ
ਸਾਡੇ ਨੈਣਾਂ ਚ ਹੰਝੂ ਰਹਿੰਦੇ ਕਿਰਦੇ ਨੀ
ਤੂੰ ਪਾਣੀ ਦੇ ਵਹਿਣਾ ਵਾਂਗੂ ਵਹਿ ਤੁਰ ਗਈ
ਅਸੀਂ ਅੱਜ ਵੀ ਤੇਰੀ ਉਡੀਕ ਚ ਬੈਠੇ
ਤੇਰੇ ਰਾਹਾਂ ਵਿੱਚ ਐਨੇ ਚਿਰ ਦੇ ਨੀ
ਸਾਡੇ ਹਾਸੇ ਸਾਡੀਆਂ ਖੁਸ਼ੀਆ
ਤੂੰ ਲੈ ਗਈ ਨਾਲ ਕੁੜੇ
ਪਾਸਾ ਵੱਟ ਕੇ ਤੁਰ ਗਈ
ਮੁੜ ਭੁੱਲ ਕੇ ਵੀ ਨਾ ਪੁੱਛਿਆ
ਸਾਡੇ ਦਿਲ ਦਾ ਹਾਲ ਕੁੜੇ
ਤੇਰੀਆਂ ਦਿੱਤੀਆਂ ਵੇਖ ਸੌਗਾਤਾਂ ਨੂੰ
ਇਹ ਦੋ ਨੈਣ ਨਾ ਵਿਰਦੇ ਨੀ
ਤੂੰ ਪਾਣੀ ਦੇ ਵਹਿਣਾ ਵਾਂਗੂ ਵਹਿ ਤੁਰ ਗਈ
ਅਸੀਂ ਅੱਜ ਵੀ ਤੇਰੀ ਉਡੀਕ ਚ ਬੈਠੇ
ਤੇਰੇ ਰਾਹਾਂ ਵਿੱਚ ਐਨੇ ਚਿਰ ਦੇ ਨੀ।।
ਸੰਧੂ ਬਲਤੇਜ
ਬੁਰਜ ਲੱਧਾ
ਬਠਿੰਡਾ
9465818158
ਲੱਛੇਦਾਰ ਭਾਸ਼ਣ - ਬਲਤੇਜ ਸਿੰਘ ਸੰਧੂ
ਖੇਤਾਂ ਵਿੱਚ ਕਿਸਾਨ ਦੀ ਫਸਲ ਖਰਾਬ ਹੋਈ ਤੇ ਧਾਹ ਨਿਕਲੀ
ਲਿਮਟਾ ਬੈਕਾਂ ਦੀਆਂ ਸਿਰ ਉੱਤੇ ਆਣ ਪੈਣੀਆ ਭਾਰੀਆ ਨੇ,
ਜਿੰਨਾਂ ਖੂਬ ਬੁੱਲੇ ਉਡਾਏ ਤੇ ਯਾਰੋ ਐਸ ਕੀਤੀ ਅੱਜ ਵਿਦੇਸ਼ ਭੱਜੇ
ਪੈਸਾ ਬੈਂਕਾਂ ਦਾ ਖਾ ਕੇ ਹਜਾਰਾਂ ਕਰੋੜ ਮਾਰੀਆ ਉਡਾਰੀਆ ਨੇ,
ਜਦ ਵੀ ਪੈਂਦੀ ਛੋਟੇ ਦੁਕਾਨਦਾਰ,ਕਿਸਾਨ,ਵਪਾਰੀ ਨੂੰ ਮਾਰ ਪੈਂਦੀ
ਸੁਣਿਆਂ ਉੱਚਿਆ ਦੀਆਂ ਤਾਂ ਉੱਚਿਆ ਨਾਲ ਮੁਲਾਜੇਦਾਰੀਆ ਨੇ,
ਇਹ ਬੋਝ ਆਮ ਜਨਤਾ ਤੇ ਆ ਪੈਣਾ ਮਹਿੰਗਾਈ ਦੀ ਮਾਰ ਪੈਣੀ
ਭੰਬਲਭੂਸੇ ਵਿੱਚ ਜਨਤਾ ਨੂੰ ਪਾ ਛੱਡਿਆ ਫੋਕੀਆਂ ਚੌਕੀਦਾਰੀਆਂ ਨੇ,
ਲੀਡਰ ਵੋਟਾਂ ਵੇਲੇ ਲੱਛੇਦਾਰ ਭਾਸ਼ਣਾਂ ਨਾਲ ਵੋਟਰਾਂ ਨੂੰ ਕੀਲ ਲੈਂਦੇ
ਆਖਰ ਨੂੰ ਧਰਮ ਦਾ ਖੇਡ ਪੱਤਾ ਸਾਨੂੰ ਲੈਣਾ ਫਸਾ ਸਿਕਾਰੀਆਂ ਨੇ,
ਕੱਲ੍ਹ ਨੂੰ ਬੈਂਕ ਨੂੰ ਚੂਨਾ ਲਾ ਦੇਸ਼ ਛੱਡ ਖੌਰੇ ਕਿਸ ਨੇ ਐਥੋਂ ਭੱਜ ਜਾਣਾ
"ਸੰਧੂਆਂ"ਆਮ ਬੰਦੇ ਨੂੰ ਤਾਂ ਮਾਰ ਲੈਣਾ ਰੋਜ ਦੀਆਂ ਕਬੀਲਦਾਰੀਆ ਨੇ।।
ਬਲਤੇਜ ਸਿੰਘ ਸੰਧੂ
ਬੁਰਜ ਲੱਧਾ ਸਿੰਘ ਵਾਲਾ
ਬਠਿੰਡਾ
9465818158
ਕੰਡੇ - ਬਲਤੇਜ ਸਿੰਘ ਸੰਧੂ
ਸੁਣ ਵੇ ਸੱਜਣਾ ਸੁਣ ਕੁੱਝ ਏਸ ਜੁਬਾਨੋ ਸੱਚ ਤੇ ਤੂੰ ਬੋਲ
ਜੇ ਮਿੱਤਰਾਂ ਨਾਲੋਂ ਲਏ ਤੋੜ ਯਰਾਨੇ ਐਵੇਂ ਕੁਫਰ ਨਾ ਤੂੰ ਤੋਲ
ਬੀਜ,ਬੀਜ ਨਾ ਕਿੱਕਰਾਂ ਦੇ ਕੰਡੇ ਪਹਿਲਾਂ ਤੇਰੇ ਈ ਵੱਜਣਗੇ।
ਵੇ ਜਿਹੋ ਜਿਹੀਆਂ ਹੋਣ ਮੁਰਾਦਾ ਸੋਹਣਿਆਂ ਸੱਜਣਾਂ
ਫਲ ਉਹੋ ਜਿਹੇ ਈ ਲੱਗਣਗੇ ,,,,,,
ਜੇਕਰ ਵਫ਼ਾਦਾਰ ਮਲਾਹ ਨਹੀਂ ਕਿਸ਼ਤੀ ਦਾ
ਫੇਰ ਨੇੜੇ ਹੋ ਕੇ ਵੀ ਲੱਗਦੇ ਦੂਰ ਕਿਨਾਰੇ ਨੇ
ਜੋ ਆਪਣੇ ਆਪਣਿਆ ਨਾਲ ਦਗਾ ਕਮਾ ਜਾਂਦੇ
ਫਿਰ ਪਾਰ ਲਗਾਵਣ ਜੋ ਉਹ ਕਿਹੇ ਸਹਾਰੇ ਨੇ
ਕਿਉ ਕੋਸ਼ਿਸ ਕਰਦਾ ਦਰਿਆਵਾਂ ਨੂੰ ਰੋਕਣ ਦੀ
ਉਹ ਤਾਂ ਆਪਣੀ ਲੈਅ ਵਿੱਚ ਹੀ ਵੱਗਣਗੇ।
ਵੇ ਜਿਹੋ ਜਿਹੀਆਂ ਹੋਣ ਮੁਰਾਦਾ ਸੋਹਣਿਆਂ ਸੱਜਣਾਂ
ਫਲ ਉਹੋ ਜਿਹੇ ਈ ਲੱਗਣਗੇ ,,,,,,
ਦਿਲ ਦੀਆਂ ਨਫਰਤਾਂ ਨੂੰ ਫੁੱਲਾਂ ਤੋਂ ਸਾੜਾ ਕਿਸ ਗੱਲ ਦਾ
ਜੋ ਚਿੱਕੜ ਵਿੱਚ ਰਹਿ ਕੇ ਵੀ ਖੁਸ਼ਬੋ ਵੰਡਦੇ ਨੇ
ਪਸ਼ੂ ਪੰਛੀ ਵੀ ਸਿਆਣੇ ਜਾਪਣ ਅੱਜ ਕੱਲ੍ਹ ਇਨਸਾਨਾਂ ਤੋਂ
ਏਥੇ ਆਪਣੇ ਹੀ ਬੰਦੇ,ਹਰ ਦੂਜੇ ਬੰਦੇ ਨੂੰ ਭੰਡਦੇ ਨੇ
ਮੁੱਢ ਕਦੀਮਾਂ ਤੋਂ ਹੁੰਦੀ ਆਈ ਜੋ ਸੱਜਣਾਂ
ਏਹੇ ਵਹਿਮ ਨਹੀਂ,ਤਕੜੇ ਮਾੜੇ ਨੂੰ ਏਦਾਂ ਹੀ ਦੱਬਣਗੇ।
ਵੇ ਜਿਹੋ ਜਿਹੀਆਂ ਹੋਣ ਮੁਰਾਦਾ ਸੋਹਣਿਆਂ ਸੱਜਣਾਂ
ਫਲ ਉਹੋ ਜਿਹੇ ਈ ਲੱਗਣਗੇ ,,,,,,
ਜੋ ਇਨਸਾਨ ਕਰੇ ਅੱਖਾਂ ਮੀਚ ਭਰੋਸਾ ਤੇਰੇ ਤੇ
ਨਾ ਵੇ ਨਾ ਬਲਤੇਜ ਸਿਆ ਕਿਸੇ ਦੀ ਪਿੱਠ ਤੇ ਵਾਰ ਨਾ ਕਰ
ਸਾਨੂੰ ਨੀਵੇਂ ਕਹਿ ਕੇ ਖੁਦ ਉੱਚਾ ਹੋਣ ਦਾ ਤੂੰ ਵਹਿਮ ਪਾ ਲਿਆ ਏ
ਪਤਝੜ ਆਈ ਤਾਂ ਝੜ ਜਾਣਾ ਐਵੇਂ ਸੰਧੂਆਂ ਹੰਕਾਰ ਨਾ ਕਰ
ਜੇ ਅੰਦਰੋਂ ਅੰਦਰੀ ਸਾੜੇ ਨਾਲ ਸੜ ਗਿਆ ਤੂੰ
ਲੈ ਆਰੀ ਆਪਣੇ ਹੀ ਜੜ੍ਹਾਂ ਤੋਂ ਵੱਢਣਗੇ।
ਵੇ ਜਿਹੋ ਜਿਹੀਆਂ ਹੋਣ ਮੁਰਾਦਾ ਸੋਹਣਿਆਂ ਸੱਜਣਾਂ
ਫਲ ਉਹੋ ਜਿਹੇ ਈ ਲੱਗਣਗੇ ,,,,,,
ਬਲਤੇਜ ਸਿੰਘ ਸੰਧੂ
ਬੁਰਜ ਲੱਧਾ ਬਠਿੰਡਾ
9465818158
ਮਰਦੀ ਜਵਾਨੀ ਤੇ ਕਿਸਾਨੀ - ਬਲਤੇਜ ਸੰਧੂ "ਬੁਰਜ ਲੱਧਾ"
ਆਖਰ ਖਜ਼ਾਨਾ ਕਿਵੇਂ ਝੱਲੇਗਾ ਮੁਫ਼ਤ ਦੇ ਝੂਠੇ ਲਾਰਿਆਂ ਦਾ ਭਾਰ - ਬਲਤੇਜ ਸੰਧੂ
ਪੰਜਾਬ ਚ ਵਿਧਾਨ ਸਭਾ ਚੋਣਾਂ ਦਾ ਵਿਗੁਲ ਵੱਜ ਚੁੱਕਾ ਹੈ। ਪੰਜਾਬ ਵਿੱਚ 16 ਵੀ ਵਿਧਾਨ ਸਭਾ ਚੋਣਾਂ ਦਾ 20 ਫਰਵਰੀ ਨੂੰ ਵੋਟਾਂ ਪਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ।ਜਿਸ ਦਾ ਰਿਜ਼ਲਟ 10ਮਾਰਚ 2022 ਨੂੰ ਆਵੇਗਾ। ਇਸ ਤਹਿਤ ਦੇਸ਼ ਅੰਦਰ ਪੰਜ ਸੂਬਿਆਂ ਵਿੱਚ ਵੋਟਾਂ ਪੈਣੀਆਂ ਹਨ ਪੰਜਾਬ ਸਮੇਤ ਗੋਆਂ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਮਨੀਪੁਰ ਵਿੱਚ 10 ਫਰਵਰੀ ਤੋਂ ਲੈ ਕੇ ਵੱਖ ਵੱਖ ਪੜਾਵਾਂ ਵਿੱਚ 7 ਮਾਰਚ ਤੱਕ ਵੋਟਾਂ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇੰਨਾ ਚੋਣਾਂ ਵਿੱਚ ਪੰਜਾਬ ਅਤੇ ਯੂ ਪੀ ਉੱਪਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਇਸ ਦਾ ਕਾਰਨ ਕਿਸਾਨੀ ਅੰਦੋਲਨ ਨੂੰ ਵੀ ਮੰਨਿਆਂ ਜਾ ਰਿਹਾ ਹੈ। ਹਰ ਕੋਈ ਸੋਚ ਰਿਹਾ ਹੈ ਕਿ ਆਉਣ ਵਾਲੇ ਅਗਲੇ ਪੰਜ ਸਾਲਾਂ ਲਈ ਕੌਣ ਕੁਰਸੀ ਤੇ ਵਿਰਾਜਮਾਨ ਹੋਵੇਗਾ। ਜਿੱਥੋਂ ਤੱਕ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਅੰਦਰ ਕਾਫੀ ਹੱਦ ਤੱਕ ਚੋਣ ਅਖਾੜਾ ਭਖਿਆਂ ਹੋਇਆ ਹੈ। ਸਿਆਸੀ ਪਾਰਟੀਆਂ ਦੁਆਰਾ ਡੋਰ ਟੂ ਡੋਰ ਅਤੇ ਸੋਸ਼ਲ ਮੀਡੀਆ ਜ਼ਰੀਏ ਆਪੋ ਆਪਣੀ ਪਾਰਟੀ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।ਹੁਣ ਤੱਕ ਆਮ ਆਦਮੀ ਪਾਰਟੀ,ਸ੍ਰੋਮਣੀ ਅਕਾਲੀ ਦਲ ਬਸਪਾ ਗਠਜੋੜ (ਬ) ਕਾਂਗਰਸ,ਭਾਜਪਾ ਕੈਪਟਨ,ਢੀਂਡਸਾ ਗਠਜੋੜ ,ਸੰਯੁਕਤ ਸਮਾਜ ਮੋਰਚਾ ਅਤੇ ਸ੍ਰੋਮਣੀ ਅਕਾਲੀ ਦਲ (ਅ) ਨੇ ਕਾਫੀ ਹੱਦ ਤੱਕ ਆਪੋ ਆਪਣੇ ਨੁਮਾਇੰਦੇ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ। ਹਾਲਾਂਕਿ ਕੋਵਿਡ 19 ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਕੁੱਝ ਪਾਬੰਦੀਆਂ ਜਰੂਰ ਲਗਾ ਰੱਖੀਆਂ ਹਨ ਵੱਡੀਆ ਰੈਲੀਆਂ ਅਤੇ ਚੋਣ ਜਲਸਿਆਂ ਤੇ ਰੋਕ ਲਗਾਈ ਗਈ ਹੈ। ਪੰਜਾਬ ਵਾਸੀ ਸੁ਼ਕਰ ਮਨਾਉਣ ਕਿ ਜਿੰਨੀਆਂ ਵੱਡੀਆਂ ਰੈਲੀਆਂ ਉਨਾਂ ਹੀ ਜਿਆਦਾ ਖਰਚਾ ਉਨਾਂ ਜਨਤਾ ਸਿਰ ਬੋਝ ਨਾਲ ਹੀ ਨਾਲ ਕਰੋਨਾ ਵਰਗੀ ਖਤਰਨਾਕ ਬਿਮਾਰੀ ਫੈਲਣ ਦਾ ਜਿਆਦਾ ਖ਼ਤਰਾ ਜੋ ਵੀ ਕੀਤਾ ਕੁੱਲ ਮਿਲਾ ਕੇ ਚੋਣ ਕਮਿਸ਼ਨ ਦਾ ਵਧੀਆ ਫੈਸਲਾ ਹੈ। ਪੰਜਾਬ ਅੰਦਰ ਸਰਕਾਰ ਕਿਸੇ ਦੀ ਵੀ ਬਣੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਣ ਵਾਲੀ ਹੈ। ਜਿਸ ਦੀ ਆਮ ਆਦਮੀ ਕਲਪਨਾ ਵੀ ਨਹੀਂ ਕਰ ਸਕਦਾ ਪੰਜਾਬ ਚੋਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਅਤੇ ਇਸ ਮੌਜੂਦਾ ਸਰਕਾਰ ਨੇ ਚੋਣਾਂ ਦੇ ਐਲਾਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਜਨਤਾ ਨਾਲ ਕੀਤੇ। ਵਾਅਦਿਆਂ ਦੀ ਦੌੜ ਵਿੱਚ ਇਕੱਲੀ ਕਾਂਗਰਸ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਮਨ ਲੁਭਾਵਣੇ ਵਾਅਦੇ ਕੀਤੇ ਹਨ ਸੱਤਾ ਵਿੱਚ ਕੋਈ ਵੀ ਧਿਰ ਕਾਬਜ ਹੋਵੇ ਉਸ ਨੂੰ ਆਪਣੇ ਕੀਤੇ ਹੋਏ ਵਾਅਦੇ ਕਾਫੀ ਹੱਦ ਤੱਕ ਪੂਰੇ ਕਰਨੇ ਹੀ ਪੈਣੇ ਹਨ ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਪੰਜਾਬ ਸਿਰ ਪਹਿਲਾਂ ਤੋਂ ਹੀ ਕੋਈ ਪੌਣੇ ਤਿੰਨ ਲੱਖ ਕਰੋੜ ਦੇ ਕਰੀਬ ਕਰਜੇ ਦਾ ਭਾਰੀ ਬੋਝ ਹੈ। ਪੰਜਾਬ ਪੂਰੀ ਤਰ੍ਹਾਂ ਨਾਲ ਕਰਜੇ ਨਾਲ ਜਕੜਿਆਂ ਹੋਇਆ ਏ ਇਸ ਤੋਂ ਪਹਿਲਾਂ ਜਦ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਸੱਤਾ ਛੱਡ ਕੇ ਗਈ ਸੀ।ਤਾਂ ਸੂਬੇ ਤੇ ਕਰੀਬ ਕਰੀਬ ਤਕਰੀਬਨ 1.82 ਲੱਖ ਕਰੋੜ ਦੇ ਨੇੜੇ ਕਰਜਾ ਬਕਾਇਆ ਸੀ ਇਸ ਮਗਰੋਂ ਲੰਘੇ ਪੰਜ ਸਾਲਾਂ ਦੌਰਾਨ ਕਰਜੇ ਦਾ ਬੋਝ ਘਟਣ ਦੀ ਬਜਾਏ ਵਧਿਆ ਹੈ। ਪੰਜਾਬ ਚ ਸਰਕਾਰ ਕਿਸੇ ਧਿਰ ਦੀ ਬਣੇ। ਜਿਸ ਤਰ੍ਹਾਂ ਦੇ ਸਿਆਸੀ ਲੀਡਰ ਲੋਕ ਲੁਭਾਵਣੇ ਵਾਅਦੇ ਕਰ ਰਹੇ ਹਨ ਇਸ ਨੂੰ ਦੇਖ ਕੇ ਲੱਗ ਰਿਹਾ ਹੈ ਪੰਜਾਬ ਸਿਰ ਆਉਣ ਵਾਲੇ ਸਮੇਂ ਚ ਕਰਜੇ ਦਾ ਬੋਝ ਘਟਣ ਵਾਲਾ ਨਹੀਂ ਸਗੋਂ ਵਧੇਗਾ। ਜਿਸ ਦਾ ਭਾਰ ਖਜ਼ਾਨੇ ਤੇ ਹਰ ਹਾਲ ਵਿੱਚ ਪਵੇਗਾ ਪੰਜਾਬ ਦੀ ਆਮਦਨ ਵਧਾਉਣ ਅਤੇ ਪੰਜਾਬ ਨੂੰ ਇਸ ਕਰਜੇ ਦੇ ਬੋਝ ਥੱਲਿਓਂ ਕੱਢਣ ਲਈ ਪੰਜਾਬ ਦੀਆਂ ਸਰਕਾਰਾਂ ਨੇ ਕੋਈ ਠੋਸ ਉਪਰਾਲੇ ਨਹੀਂ ਕੀਤੇ। ਏਸੇ ਕਾਰਨ ਖਜ਼ਾਨੇ ਚ ਹੋਣ ਵਾਲੇ ਮਾਲੀਏ ਦੇ ਨੁਕਸਾਨ ਵਿੱਚ ਕੋਈ ਕਮੀ ਨਹੀਂ ਆ ਰਹੀ ਸੂਬੇ ਵਿੱਚ ਕਿਸਾਨਾਂ ਦੀ ਕਰਜ਼ਾ ਮੁਆਫੀ ਦਾ 1200 ਕਰੋੜ ਰੁਪਿਆ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਇਸ ਤੋਂ ਬਿਨਾਂ ਹੋਰ ਕਈ ਯੋਜਨਾਵਾਂ ਤਹਿਤ ਜਿਸ ਵਿੱਚ ਬਿਜਲੀ ਮੁਆਫ਼ੀ, ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਰਕਮ ਵੀ ਵਧਾ ਦਿੱਤੀ ਗਈ। ਇਸ ਕਰਕੇ ਵੀ ਪੰਜਾਬ ਦੇ ਖਜ਼ਾਨੇ ਤੇ ਕਰਜੇ ਦਾ ਬੋਝ ਵਧਿਆ ਮੌਜੂਦਾ ਸਰਕਾਰ ਦੇ ਆਖਰੀ ਬਜਟ ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਐਨਾ ਕੁ ਕਰਜਾਈ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੇ ਆਮ ਲੋਕਾਂ ਤੇ ਪੈਣਾ ਲਾਜ਼ਮੀ ਹੈ ਜਿਸ ਦੇ ਅਨੁਸਾਰ ਵੇਖਿਆਂ ਜਾਵੇ ਤਾਂ ਪੰਜਾਬ ਚ ਪੈਂਦਾ ਹੋਣ ਵਾਲਾ ਹਰ ਬੱਚਾ ਜਨਮ ਲੈਂਦਿਆ ਹੀ ਲੱਗਭੱਗ 82 ਹਜ਼ਾਰ ਰੁਪਏ ਦੇ ਤਕਰੀਬਨ ਕਰਜਾਈ ਹੈ।ਹੁਣ ਤੁਸੀਂ ਸੋਚ ਹੀ ਸਕਦੇ ਹੋ ਆਉਣ ਵਾਲੇ ਸਮੇਂ ਚ ਪੰਜਾਬ ਦੇ ਕੀ ਹਾਲਾਤ ਹੋਣਗੇ ।ਲੀਡਰ ਜੋ ਮਰਜ਼ੀ ਫੋਕੀਆਂ ਫੜ੍ਹਾਂ ਮਾਰ ਰਹੇ ਹੋਣ। ਪਰ ਪੰਜਾਬ ਦੇ ਜੋ ਅੰਦਰੂਨੀ ਹਾਲਾਤ ਹਨ ਉਹ ਹੋਰ ਬਹੁਤ ਸਮਾਂ ਕਿਸੇ ਤੋਂ ਲੁਕੇ ਨਹੀ ਰਹਿ ਸਕਦੇ। ਇਹ ਸਭ ਦੇਖ ਕੇ ਤਾਂ ਕਦੇ ਕਦੇ ਲੱਗਦਾ ਹੈ ਕਿ ਪੰਜਾਬ ਦਾ ਤਾਂ ਹੁਣ ਰੱਬ ਹੀ ਰਾਖਾ ਹੈ। ਕਿਉਂਕਿ ਸਾਰੇ ਲੀਡਰਾਂ ਨੂੰ ਕਿਤੇ ਨਾ ਕਿਤੇ ਆਪਣੀ ਕੁਰਸੀ ਪਰਿਵਾਰ ਦਾ ਹੀ ਫਿਕਰ ਹੈ ਪੰਜਾਬ ਦਾ ਆਉਣ ਵਾਲਾ ਸਮਾਂ ਕਿਸੇ ਸਿਆਸੀ ਪਾਰਟੀ ਜਾਂ ਲੀਡਰ ਦੇ ਚਿੱਤ ਚੇਤੇ ਨਹੀਂ।ਕਿਸ ਸਿਆਸੀ ਪਾਰਟੀ ਨੇ ਸੋਚਿਆ ਹੈ ਕਿ ਮੁਫ਼ਤੋ ਮੁਫ਼ਤੀ ਦੀ ਖੇਡ ਵਿੱਚ ਆਖਰ ਖਜ਼ਾਨਾ ਕਿਵੇਂ ਝੱਲੇਗਾ ਮੁਫ਼ਤ ਦੇ ਝੂਠੇ ਲਾਰਿਆਂ ਦਾ ਬੋਝ।।
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158
ਹਾਏ ਓਏ ਰੱਬਾ - ਬਲਤੇਜ ਸੰਧੂ "ਬੁਰਜ ਲੱਧਾ"
ਲੀਡਰ ਵੋਟਾਂ ਜੋੜ ਰਹੇ ਨੇ ਚੈਨਲਾਂ ਵਾਲਿਆਂ ਨੂੰ
ਮਸਾਲੇਦਾਰ ਖਬਰਾਂ ਮਿਲ ਰਹੀਆਂ
ਇਨਸਾਨ ਨੂੰ ਮੂਤ ਪਿਆਇਆ ਜਾ ਰਿਹਾ
ਕੋਈ ਮੂਰਤੀਆਂ ਦੁੱਧ ਨਾਲ ਧੋ ਰਿਹਾ।
ਹਾਏ ਓਏ ਰੱਬਾ ਇਹ ਮੇਰੇ ਮੁਲਕ ਵਿੱਚ ਕੀ ਹੋ ਰਿਹਾ,,,,
ਡੇਰਾਵਾਦ ਪੁਜਾਰੀਵਾਦ ਦੇ ਕਰਮਕਾਂਡ ਵਿੱਚ
ਫਸ ਕੇ ਰਹਿ ਗਈ ਸਿੱਖ ਕੌਮ
ਚਾਰ ਛਿੱਲੜਾਂ ਖਾਤਰ ਕੋਈ ਪੰਜਾਬ ਦੀਆਂ ਜੜ੍ਹਾਂ ਵਿੱਚ
ਨਸ਼ਿਆ ਦਾ ਬੀਜ ਬੋ ਰਿਹਾ ।
ਹਾਏ ਓਏ ਰੱਬਾ ਇਹ ਮੇਰੇ ਮੁਲਕ ਵਿੱਚ ਕੀ ਹੋ ਰਿਹਾ ,,,,,
ਗਊ ਮਰਦੀ ਹੈ ਤਾਂ ਹੰਗਾਮਾ ਦੰਗੇ ਭੜਕ ਜਾਂਦੇ ਨੇ
ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ
ਧੀਆਂ ਕੁੱਖਾਂ ਵਿੱਚ ਮਰਦੀਆਂ ਨੇ ਜਾ ਬਲਾਤਕਾਰ ਹੁੰਦਾ
ਮੁਲਖ ਦਾ ਰਾਖਾ ਆਰਾਮ ਨਾਲ ਸੌ ਰਿਹਾ ।
ਹਾਏ ਓਏ ਰੱਬਾ ਇਹ ਮੇਰੇ ਮੁਲਕ ਵਿੱਚ ਕੀ ਹੋ ਰਿਹਾ,,,,
ਅਪਰਾਧੀ ਬਰੀ ਹੋ ਰਹੇ ਨੇ ਜਨਤਾ ਧਰਨਿਆਂ ਤੇ
ਗਰੀਬ ਭੁੱਖੇ ਮਰ ਰਹੇ ਨੇ ਮਹਿੰਗਾਈ ਆਸਮਾਨ ਛੂ ਗਈ
ਲੱਗਦੈ ਕਾਲੇ ਦਿਨਾਂ ਦਾ ਦੌਰ ਪਰਤ ਆਇਆ
ਕੋਈ ਅੱਛੇ ਦਿਨਾਂ ਦਾ ਦੇ ਹੋਕਾ ਜਨਤਾ ਨੂੰ ਮੋਹ ਗਿਆ,
ਕੋਈ ਮਿੱਠੀਆਂ ਮਿੱਠੀਆਂ ਗੱਲਾਂ ਕਰ ਜਨਤਾ ਨੂੰ ਮੋਹ ਰਿਹਾ।
ਹਾਏ ਓਏ ਰੱਬਾ ਇਹ ਮੇਰੇ ਮੁਲਕ ਵਿੱਚ ਕੀ ਹੋ ਰਿਹਾ।।
ਬਲਤੇਜ ਸੰਧੂ "ਬੁਰਜ ਲੱਧਾ"
ਜਿਲ੍ਹਾ ਬਠਿੰਡਾ