Jagdish Singh Chohka

ਸਾਮਰਾਜ ਦੀਆਂ ਅੱਥਰੀਆਂ ਲਾਲਸਾਵਾਂ : ਵੱਡਾ ਦੁਖਾਂਤ, 'ਹੀਰੋਸ਼ੀਮਾਂ ਅਤੇ ਨਾਗਾਸਾਕੀ ਮਨੁੱਖੀ ਤਬਾਹੀ ਦਾ - ਜਗਦੀਸ਼ ਸਿੰਘ ਚੋਹਕਾ

ਸਾਮਰਾਜੀਆਂ ਨੇ 74-ਵਰ੍ਹੇ ਪਹਿਲਾ ਮਨੁੱਖੀ ਇਤਿਹਾਸ ਅੰਦਰ, 'ਬਿਨਾ ਚਿਤਾਵਨੀ ਅਤੇ ਭੜਕਾਹਟ ਤੋਂ '6-ਅਗਸਤ ਅਤੇ 9-ਅਗਸਤ, 1945 ਨੂੰ ਜਾਪਾਨ ਦੇ ਦੋ ਸ਼ਹਿਰਾਂ, 'ਹੀਰੋਸ਼ੀਮਾਂ ਅਤੇ ਨਾਗਾਸਾਕੀ' ਅੰਦਰ ਘੁੰਗ ਵੱਸਦੇ ਲੋਕਾਂ ਤੇ ਪ੍ਰਮਾਣੂ ਬੰਬ (ATOM BOMB) ਸੁੱਟ ਕੇ ਮਨੁੱਖੀ ਤਬਾਹੀ ਲਈ ਸਭ ਤੋਂ ਵੱਧ ਕਰੂਰਤਾ ਦਾ ਪ੍ਰਗਟਾਵਾ ਕਰਕੇ ਇੱਕ ਖੋਫਨਾਕ ਕੁਕਰਮ ਦਾ ਨਵਾਂ-ਇਤਿਹਾਸ ਸਿਰਜਿਆ ਗਿਆ ਸੀ ? ਦੂਸਰੀ ਸੰਸਾਰ ਜੰਗ ਦਾ ਇਹ ਹੌਲਨਾਕ ਅੰਤ, 'ਸੰਸਾਰ ਅੰਦਰ ਗਰੀਬੀ ਦੇ ਖਾਤਮੇਂ, ਅਨਪੜ੍ਹਤਾ ਦੂਰ ਕਰਨ ਜਾਂ ਲੋਕਾਂ ਦੀ ਖੁਸ਼ਹਾਲੀ ਲਈ ਨਹੀਂ ਸਗੋਂ ਲੋਕਾਂ ਦੀ ਮੁਕਤੀ ਦਿਵਾਉਣ ਲਈ ਨਵੀਂ-ਨਵੀਂ ਹੋਂਦ ਵਿੱਚ ਆਈ ਲੋਕ ਸ਼ਕਤੀ ''ਰੂਸੀ ਸਮਾਜਵਾਦ'' ਨੂੰ ਖਤਮ ਕਰਨ ਲਈ ਸੀ ? ਪਰ ਅਮਨ ਵਿੱਚ ! ਦੁਨੀਆਂ ਅੰਦਰ ਵੱਖੋਂ ਵੱਖ ਰੂਪਾਂ ਵਿੱਚ ਪਨਪ ਰਹੀਆਂ ਸਾਮਰਾਜੀ ਸ਼ਕਤੀਆਂ ਵਲੋਂ ਲੁੱਟ ਲਈ ਮੰਡੀਆ ਦੀ ਭਾਲ ਅਤੇ ਕੱਚੇ ਮਾਲ 'ਤੇ ਕਬਜ਼ਾ ਕਰਨ ਲਈ ਇਹ ਜੰਗ ਸੀ ! ਅੱਜ ਦੇ ਇਤਿਹਸਕਾਰ ਭਾਵੇਂ ਸਾਮਰਾਜ ਅਤੇ ਪੂੰਜੀਪਤੀਆਂ ਦੀ ਖੁਸ਼ਾਮਦੀ ਲਈ ਇਤਿਹਾਸਕ ਨੂੰ ਭੰਨ ਤੋੜ ਕੇ ਸਾਮਰਾਜੀ ਅਮਰੀਕਾ ਦੀ ਜਿੱਤ ਦਸ ਰਹੇ ਹਨ। ਪਰ ! ਵਾਸਤਵਿਕ 'ਚ ਜਿੱਥੇ ਨਾਜੀਵਾਦ, ਫਾਂਸੀਵਾਦ ਅਤੇ ਰਾਜਾਸ਼ਾਹੀ ਦਾ ਖਾਤਮਾ ਹੋਇਆ ! ਉੱਥੇ ਸਮਾਜਵਾਦੀ  ਰੂਸ ਜੋ ਇੱਕ ਮਜ਼ਬੂਤ ਲੋਕ ਪੱਖੀ ਬਲਾਕ ਬਣ ਕੇ ਉਭਰਿਆ, 'ਦੀਆਂ ਬਰਕਤਾਂ ਕਾਰਨ ਹੀ ਬਸਤੀਵਾਦੀ ਸਾਮਰਾਜੀਆਂ ਵਿਰੁੱਧ ਗੁਲਾਮ ਦੇਸ਼ਾਂ ਅਤੇ ਕੌਮਾਂ ਵਲੋਂ ਆਜ਼ਾਦੀ ਅਤੇ ਮੁਕਤੀ ਲਈ ਸੰਘਰਸ਼ ਵਿੱਢ ਗਏ ! ਪਰ ਇਹਨਾਂ ਘਟਨਾਵਾਂ ਤੋਂ ਭੈਅ-ਭੀਤ, 'ਇਤਿਹਾਸਕਾਰਾਂ ਦੀਆਂ ਕਲਮਾਂ, 'ਸਮਾਜਵਾਦੀ ਰੂਸ ਦੀ ਕੁਰਬਾਨੀ, 'ਜਿਸ ਨੇ ਹਿਟਲਰ ਦੀ ਕਬਰ ਤਿਆਰ ਕੀਤੀ ਸੀ, ਦੂਸਰੀ ਸੰਸਾਰ ਜੰਗ ਦੌਰਾਨ ਪਾਸੇ ਪਲਟ ਦਿੱਤੇ ਸਨ, 'ਲਿਖਣ ਤੋਂ ਰੁਕ ਜਾਂਦੀਆਂ ਹਨ !
    ਸਾਮਰਾਜੀ ਸ਼ਕਤੀਆਂ ਅਤੇ ਧੜਿਆਂ ਦਾ ਮਨੁੱਖਤਾ ਵਿਰੋਧੀ ਜੰਗ ਦਾ ਕਹਿਰ 'ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸੁਲਗ ਰਿਹਾ ਹੈ ! ਕਰੋੜਾਂ ਮਨੁੱਖੀ ਜਾਨਾਂ ਨਿਗਲਣ ਦੋਂ ਬਾਦ ਵੀ ਇਹ ਰੁਕਿਆ ਨਹੀਂ ਹੈ। ਪੂੰਜੀਵਾਦ ਵੱਲੋਂ ਮੁਨਾਫਿਆਂ ਦੀ ਲੁੱਟ ਲਈ ਜੰਗ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰੱਖਿਆ ਹੋਇਆ ਹੈ। ਦੁਨੀਆਂ ਭਰ ਵਿੱਚ ਅੱਜ ਨਾ ਤਾਂ ਹਿਟਲਰ ਹੈ, ਨਾ ਹੀ ਮੂਸੋਲਿਨੀ ਅਤੇ ਟੋਗੋ, ਸਮਾਜਵਾਦੀ ਰੂਸ ਵੀ ਟੁੱਟ ਗਿਆ ! ਪਰ ਦੁਨੀਆਂ ਅੰਦਰ ਫੌਜੀ ਦਖਲ ਰਾਹੀਂ ਆਪਣੀ ਸਰਦਾਰੀ ਬਣਾ ਕੇ ਰੱਖਣ ਲਈ ਅਮਰੀਕੀ ਸਾਮਰਾਜ ਅਤੇ ਉਸ ਦੀ ਨਾਟੋ ਜੁੰਡਲੀ ਪੂਰੀ ਤਰ੍ਹਾਂ ਸਰਗਰਮ ਹੈ। ਪਰ  ਰੋਜ਼ ਇਹ ਜੁੰਡਲੀ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦਾ ਖੂਨ ਵਹਾਅ ਕੇ ਸਰਦਾਰੀ ਕਾਇਮ ਰੱਖ ਰਹੀ ਹੈ। ਮਿਡਲ ਈਸਟ, ਪੱਛਮੀ ਏਸ਼ੀਆਂ ਵਿੱਚ ਆਫਗਨਾਸਿਤਾਨ, ਇਰਾਕ ਅਤੇ ਲੀਬੀਆਂ, ਟੂਨੇਸ਼ੀਆਂ ਤੇ ਸੀਰੀਆਂ ਵਿੱਚ ਅਮਰੀਕਾ ਦੀ ਅਗਵਾਈ ਅਤੇ ਦਖਲ ਕਾਰਨ ਵਿਨਾਸ਼ਕਾਰੀ ਨਤੀਜੇ, ਜਿਨ੍ਹਾਂ ਕਾਰਨ ਇੱਕ ਵੱਡੀ ਗਿਣਤੀ ਵਿੱਚ ਜਾਨੀ ਅਤੇ ਮਾਲੀ ਬਰਬਾਦੀ ਹੋਈ ਹੈ ! ਇਸ ਵਜ੍ਹਾ ਕਰਕੇ ਹੀ ਇਸਲਾਮਿਕ ਕੱਟੜਵਾਦ ਪੈਦਾ ਹੋਣ ਕਾਰਨ ਇਸਲਾਮਿਕ ਅੱਤਵਾਦ 'ਚ ਅਥਾਹ ਉਭਾਰ ਆਇਆ ਹੈ, ਅਮਰੀਕਾ ਅਤੇ ਨਾਟੋ ਫੌਜਾਂ ਅੱਜ ਵੀ ਲਾਤੀਨੀ-ਅਮਰੀਕਾ, ਮੱਧ ਪੂਰਬ ਤੇ ਪੂ.ਯੂਰਪੀ ਦੇਸ਼ਾਂ ਅੰਦਰ ਵਿਸਥਾਰਵਾਦ ਦੇ ਰਾਹ 'ਚ ਲਦਿਆ ਹੋਇਆ। ਉੱਥੋਂ ਦੀਆਂ ਚੁਣੀਆਂ ਸਰਕਾਰਾਂ ਲਈ ਤਨਾਅ ਪੈਦਾ ਕਰਕੇ ਅਮਨ ਲਈ ਖਤਰਾ ਪੈਦਾ ਕਰ ਰਹੀਆਂ ਹਨ। ਅਮਰੀਕਾ ਦਾ ਏਸ਼ੀਆ ਉੱਤੇ ਧਿਆਨ ਕੇਂਦਰਿਤ ਕਰਨਾ ਅਤੇ ਇਸ 'ਤੇ ਚੱਲਦਿਆ ਹੋਇਆ ਉਸਦੇ ਯੁੱਧਨੀਤਕ ਅਤੇ ਫੌਜੀ ਪੈਂਤੜੇ, 'ਜਿਸਦਾ ਮਕਸਦ ਚੀਨ ਦੀ ਵੱਧਦੀ ਸ਼ਕਤੀ ਅਤੇ ਪ੍ਰਭਾਵ ਉੱਤੇ ਰੋਕ ਲਾਉਣਾ ਹੈ। ਏਸ਼ੀਆਂ ਅੰਦਰ ਤਨਾਅ ਪੈਦਾ ਕਰਦਾ ਹੈ ! ਇਸ ਤਰ੍ਹਾਂ ਅਮਰੀਕਾ ਅੱਜ ਵੀ ਇਰਾਨ ਲਤੀਨੀ ਅਮਰੀਕਾ, ਮੱਧ ਪੂਰਬ ਤੇ ਏਸ਼ੀਆ ਅੰਦਰ ਅਸਥਿਰਤਾ ਪੈਦਾ ਕਰਕੇ ਜੰਗ ਵਰਗੇ ਹਾਲਾਤ ਪੈਦਾ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ ?
    ਦੂਸਰੇ ਸੰਸਾਰ ਯੁੱਧ ਦੀ ਸ਼ੁਰੂਆਤ ਦਾ ਮੁੱਖ ਕਾਰਨ 1930 ਦਾ ਮੰਦਾ ਸੀ ! ਸਾਮਰਾਜੀ ਦੇਸ਼ਾਂ ਵਲੋਂ ਨਵੀਆਂ ਮੰਡੀਆਂ ਦੀ ਭਾਲ ਅਤੇ ਆਪਸੀ ਖਹਿਬਾਜ਼ੀ ਨੇ ਉਕਸਾਹਟ ਨੂੰ ਜਨਮ ਦਿੱਤਾ। ਪਹਿਲੀ ਸੰਸਾਰ ਜੰਗ ਦੀ ਹਾਰ ਤੋਂ ਬਾਦ ਹਿਟਲਰ ਨਮੋਸ਼ੀ ਦਾ ਬਦਲਾ ਲੈਣਾ ਚਾਹੁੰਦਾ ਸੀ ! ਦੋ-ਧਰੁਵੀਂ ਹੋਂਦ ਲੈ ਕੇ ਸਾਹਮਣੇ ਆਇਆ ਸਮਾਜਵਾਦੀ ਰੂਸ, 'ਸਾਮਰਾਜੀਆਂ ਨੂੰ ਬਹੁਤ, ਚੁੱਭ ਰਿਹਾ ਸੀ। ਉਹ ਇਸ ਨਿਜ਼ਾਮ ਨੂੰ ਖਤਮ ਕਰਨਾ ਚਾਹੁੰਦੇ ਸਨ। ਅਜਿਹੇ ਹਲਾਤਾਂ ਅੰਦਰ ਹਿਟਲਰ ਨੇ ਸਤੰਬਰ-1939 ਨੂੰ ਪੋਲੈਂਡ 'ਤੇ ਹਮਲਾ ਕਰ ਦਿੱਤਾ। ਬਰਤਾਨੀਆਂ ਅਤੇ ਫਰਾਂਸ ਨੇ ਜਰਮਨ 'ਤੇ ਹਮਲਾ ਕਰ ਦਿੱਤਾ ਅਤੇ ਜੰਗ ਦੀ ਸ਼ੁਰੂਆਤ ਹੋ ਗਈ। ਮੂਲ ਰੂਪ ਵਿੱਚ ਜਾਪਾਨ ਦਾ ਪ੍ਰਸਾਰਵਾਦ ਜਰਮਨ ਦਾ ਸਾਰੇ ਯੂਰਪ ਤੇ ਦਾਬਾ ਕਾਇਮ ਕਰਨ ਦੀ ਖਾਹਿਸ਼, ਇਟਲੀ ਤੇ ਗਰੀਕ ਦਾ ਅਫਰੀਕਾ 'ਤੇ ਕਬਜ਼ੇ ਜਮਾਈ ਰੱਖਣੇ, ਇਸੇ ਤਰ੍ਹਾਂ, ਬਰਤਾਨੀਆਂ ਅਤੇ ਫਰਾਂਸ ਵੱਲੋਂ ਕਾਬਜ਼ ਕਲੋਨੀਆਂ ਦੀ ਲੁੱਟ ਜਾਰੀ ਰੱਖਣ ਦੀ ਲਾਲਸਾ ਨੇ ਧੁੱਖ ਦੀ ਜੰਗ 'ਤੇ ਤੇਲ ਪਾ ਕੇ ਭੜਾਬੇ ਸ਼ੁਰੂ ਕਰ ਦਿੱਤੇ ! ਸਭ ਤੋਂ ਵੱਡਾ ਸਾਮਰਾਜੀ ਅਮਰੀਕਾ ਇਸ ਜੰਗ ਦੀ ਤਬਾਹੀ ਬਾਦ ਆਪਣੀ ਸਰਦਾਰੀ ਕਾਇਮ ਕਰਨ ਲਈ ਬਾਜ਼ ਦੀ ਅੱਖ ਵਾਂਗ ਨੀਂਝ ਲਾ ਕੇ ਬੈਠਾ ਸੀ ! ਇਹ ਜੰਗ 1-ਸਤੰਬਰ 1939 ਤੋਂ ਸ਼ੁਰੂ ਹੋ ਕੇ 2-ਸਤੰਬਰ 1945 ਤੱਕ ਜਾਰੀ ਰਹੀ। ਇਸ ਜੰਗ ਵਿੱਚ (AXIS) ਮੁੱਖ ਧੁਰਾ ਅਡੌਲਫ ਹਿਟਲਰ (ਜਰਮਨ) ਨਾਜੀਵਾਦ, ਬੇਨੀਟੋ ਮੂਬੋਲਿਨੀ (ਇਟਲੀ) ਫਾਸਿਸਟ ਅਤੇ ਹੀਦੇਕੀ ਟੋਜੋ (ਜਪਾਨ) ਰਾਜਸ਼ਾਹੀ ਸੀ ਅਤੇ ਇਸ ਦੇ ਵਿਰੁੱਧ ਸਾਮਰਾਜੀ ਲਾਣਾ-ਬਰਤਾਨੀਆਂ, ਫਰਾਂਸ, ਅਮਰੀਕਾ ਅਤੇ ਇਨ੍ਹਾਂ ਦੇ ਮਿੱਤਰ ਦੇਸ਼, ਜਿਨ੍ਹਾਂ ਨੂੰ ਇਤਹਾਦੀ (ALLIES) ਕਿਹਾ ਜਾਂਦਾ ਸੀ, ਸਨ। ਸਮਾਜਵਾਦੀ ਰੂਸ ਨੂੰ ਮਜ਼ਬੂਰੀ ਬਸ ਇਸ ਜੰਗ ਵਿੱਚ ਸ਼ਾਮਲ ਹੋਣਾ ਪਿਆ, ਕਿਉਂਕਿ ਜਰਮਨ ਅਤੇ ਰੂਸ ਵਿਚਕਾਰ ਜੰਗ ਨਾ ਕਰਨ ਦਾ ਸਮਝੌਤਾ (ਅਗਸਤ-1939) ਖੁਦ ਹੀ ਜਰਮਨ ਨੇ ਤੋੜ ਦਿੱਤਾ ਸੀ ?
    ਦੂਸਰੇ ਸੰਸਾਰ ਜੰਗ ਦਾ ਪਾਸਾ ਉਸ ਵੇਲੇ ਪਲਟ ਗਿਆ ਜਦ ਲਾਲ ਫੌਜ (RED-ARMY) ਨੇ ਸਟਾਲਿਨ-ਗ੍ਰਾਂਡ ਦੀ ਫੈਸਲਾ ਕੁੰਨ ਲੜਾਈ ਅੰਦਰ ਜਰਮਨ ਫੌਜਾਂ ਨੂੰ ਪਿੱਛੇ ਮੁੜਨ ਲਈ ਅਜਿਹਾ ਮਜ਼ਬੂਰ ਕੀਤਾ, 'ਕਿ ਜਰਮਨ ਫੌਜਾਂ ਨੇ ਹਾਰ ਮੰਨ ਲਈ ਅਤੇ ਲਾਲ ਫੌਜ ਨੇ ਰੀਚਸਟਾਂਗ ਤੇ ਲਾਲ ਝੰਡਾ ਲਹਿਰਾਅ ਦਿੱਤਾ ! ਇਸ ਤਰ੍ਹਾਂ ਯੂਰਪ ਅੰਦਰ 8-ਮਈ 1945 ਨੂੰ ਜਰਮਨ ਹਥਿਆਰ ਸੁੱਟ ਗਿਆ ਅਤੇ ਇੱਕ ਹਫਤੇ ਬਾਅਦ ਹੀ ਹਿਟਲਰ ਨੇ ਆਤਮ ਹੱਤਿਆ ਕਰ ਲਈ ! ਹਾਲਤ ਤੇਜ਼ੀ ਨਾਲ ਜੰਗ ਦੇ ਖਾਤਮੇ ਵੱਲ ਵੱਧ ਰਹੇ ਸਨ। ਪਰ ਸਾਮਰਾਜੀ ਅਮਰੀਕਾ ਆਪਣੀ ਤਾਕਤ ਦੇ ਪ੍ਰਦਰਸ਼ਨ ਲਈ ਬਜ਼ਿਦ ਸੀ। 24 ਜੁਲਾਈ 1945 ਨੂੰ ਹਾਰੇ ਹੋਏ ਜਰਮਨੀ ਦੇ ਸ਼ਹਿਰ ਪੋਟਸਡੈਮ ਵਿੱਚ ਟਰੂਮੈਨ ਨੇ ਸਟਾਲਿਨ ਨੂੰ ਦੱਸਿਆ, 'ਕਿ ਸਾਡੇ ਪਾਸ ਤਬਾਹੀ ਦਾ ਇੱਕ ਗੈਰ-ਮਮੂਲੀ ਹਥਿਆਰ ਵੀ ਹੈ ! ਅਗਲੇ ਦਿਨ ਉਸ ਨੇ ਇਸ ਦੀ ਵਰਤੋਂ ਦੇ ਫੁਰਮਾਨ 'ਤੇ ਦਸਤਖਤ ਕਰਕੇ 'ਜਨਰਲ ਸਪਾਜ਼' ਨੂੰ ਪ੍ਰਮਾਣੂ ਬੰਬ ਜਾਪਾਨ 'ਤੇ ਸੁੱਟਣ ਦੇ ਆਦੇਸ਼ ਦੇ ਦਿੱਤੇ। 26-ਜੁਲਾਈ 1945 ਨੂੰ ਜਾਪਾਨ ਨੂੰ ਬਿਨਾ ਸ਼ਰਤ ਹਥਿਆਰ ਸੁੱਟਣ ਦਾ ਅਲਟੀਮੇਂਟ ਦੇ ਕੇ ਤਰੁੰਤ ਹਥਿਆਰ ਸੁੱਟਣ ਜਾਂ ਸਿੱਟੇ ਭੁਗਤਣ ਲਈ ਵੀ ਕਹਿ ਦਿੱਤਾ ਗਿਆ !
    ਅਮਰੀਕਣ ਨੇਵੀ ਦੇ ਅੰਡਰ ਸੈਕਟਰੀ ਰੈਲਫ ਏ.ਬਾਰਡ ਨੇ 27-ਜੁਲਾਈ, 1945 ਨੂੰ ਫਿਰ ਆਖਿਆ, 'ਕਿ ਬਿਨ੍ਹਾਂ ਵਾਰਨਿੰਗ ਦਿੱਤੇ ਬੰਬ ਨੂੰ ਵਰਤਣਾ ਅਮਰੀਕਾ ਜਿਹੀ ਮਾਨਵਵਾਦੀ ਕੌਮ ਲਈ ਉਚਿਤ ਨਹੀਂ, ਖਾਸ ਕਰਕੇ ਉਸ ਸਮੇਂ ਜਦੋਂ ਕਿ ਜਾਪਾਨ ਵੀ ਹਥਿਆਰ ਸੁੱਟਣ ਲਈ ਸੋਚ ਰਿਹਾ ਹੈ ! ਅਗਲੇ ਦਿਨ ਜ਼ਿਲਾਰਡ ਨੇ ਟਰੂਮੈਨ ਨੂੰ ਮੁੜ ਪੱਤਰ ਸਿੱਖਿਆ, 'ਕਿ ਐਟਮ ਬੰਬ ਸ਼ਹਿਰਾਂ ਅਤੇ ਮਨੁੱਖਤਾਂ ਦੀ ਬੇਰਹਿਮ ਬਰਬਾਦੀ ਦਾ ਹਥਿਆਰ ਹੈ ! ਤੁਸੀਂ ਆਦੇਸ਼ ਦਿਉ ਕਿ ਅਮਰੀਕਾ ਇਸ ਨੂੰ ਇਸ ਜੰਗ ਵਿੱਚ ਬਿਲਕੁਲ ਨਾ ਵਰਤੋਂ ! ਇਸ ਪੱਤਰ ਦੀ ਕਾਪੀ ਉਸਨੇ ੳਕ-ਰਿਜ, ਲਾਸ-ਅਲਮਾਸ ਅਤੇ ਮੈਨ ਹਟਨ ਪ੍ਰੋਜੈਕਟ ਦੇ ਸਭ ਸਾਥੀਆਂ ਨੂੰ ਅਗਲੇ ਦਿਨ ਭੇਜੀ ! ਸਭ ਨੂੰ ਬੰਬ ਦੀ ਵਰਤੋਂ ਦੇ ਸਿਲਸਿਲੇ ਵਿੱਚ ਨੈਤਿਕ ਸਟੈਂਡ ਲੈਣ ਲਈ ਵੰਗਾਰਿਆ ! ਇਹ ਹੈ ! ਇਸ ਬਰਬਾਦੀ ਦੀ ਕਹਾਣੀ ਦਾ ਅਧਿਆਏ ? ਉਕ-ਰਿਜ ਦੇ 18 ਹੋਰ ਵਿਗਿਆਨੀਆਂ ਨੇ ਟਰੂਮੈਨ ਨੂੰ ਬੰਬੇ ਦੀ ਵਰਤੋਂ ਤੋਂ ਵਰਜ਼ਣ ਲਈ, '13 ਜੁਲਾਈ ਨੂੰ ਵੀ ਇੱਕ ਪੱਤਰ ਲਿਖਿਆ ਸੀ। 67 ਵਿਗਿਆਨੀਆਂ ਨੇ ਉਕ-ਰਿਜ ਤੋਂ ਮੁੜ ਟਰੂਮੈਨ ਨੂੰ ਬੰਬ ਦੀ ਵਰਤੋਂ ਕਰਨ ਤੋਂ ਪਹਿਲਾ ਇਸ ਦੀ ਤਾਕਤ ਦਾ ਪ੍ਰਗਟਾਵਾ ਉਚਿਤ ਤਰੀਕੇ ਨਾਲ ਕਰਨ ਲਈ ਕਿਹਾ, 'ਕਿ ਅੱਖਾਂ ਮੀਟ ਕੇ ਬੰਬ ਦਾ ਟੈਸਟ ਨਾ ਕੀਤਾ ਜਾਵੇ। ਅਖੀਰ ਮੈਨ ਹਟਨ ਪ੍ਰੋਜੈਕਟ ਦੇ 69 ਵਿਗਿਆਨੀਆਂ ਨੇ ਐਟਮ ਬੰਬ ਦੀ ਵਰਤੋਂ ਕਰਨ ਤੋਂ ਗਰੇਜ਼ ਕਰਨ ਲਈ ਕਿਹਾ ! ਪਰ ਸਾਮਰਾਜੀ  ''ਮਨੁੱਖ-ਖਾਣੇ'' ਬਾਜ਼ ਨਾ ਆਏ।
    6 ਅਗਸਤ-1945 ਸਮਾਂ 8 ਵਜੇ ਕੇ 14 ਮਿੰਟ ਸਵੇਰ ਦਾ, 'ਹਵਾਈ ਹਮਲੇ ਦਾ ਅਲਾਰਮ ਵੱਜਦਾ ਹੈ ! ਸ਼ਹਿਰ ਹੈ ਹੀਰੋਸ਼ੀਮਾ ! ਥੋੜੇ ਜਹਾਜ਼ ਹੋਣ ਕਰਕੇ ਅਲਟਰ ਦੀ ਸਥਿਤੀ ਖਤਮ ਕਰ ਦਿੱਤੀ ਗਈ ! ਸ਼ਹਿਰ ! ਯਕਦਮ ਇੱਕ ਖੁੰਬ ਵਾਂਗ ਉੱਠੇ ਬੱਦਲਾਂ ਨਾਲ ਸੜਨ ਲੱਗ ਪਿਆ ? ਅਮਰੀਕਾ ਦੇ ਬੀ-29 ਜਹਾਜ਼ ਨੇ ''ਛੋਟਾ ਬੱਚਾ'' (LITTL BOY) ਨਾਂ ਦਾ 15 ਕੇ.ਟੀ. (15.000 ਟਨ ਟੀ.ਐਨ.ਟੀ.) ਸਮਰੱਥਾ ਵਾਲਾ ਪ੍ਰਮਾਣੂ ਬੰਬ ਗੈਰ-ਫੌਜੀ ਇਲਾਕੇ 'ਤੇ ਸੁੱਟ ਕੇ ਦੁਨੀਆਂ ਅੰਦਰ ਨਵੇਂ ਢੰਗ ਨਾਲ ਤਬਾਹੀ ਕਰਕੇ ਇੱਕ ਬਹੁਤ ਹੀ ਬੇਸ਼ਰਮੀ ਵਾਲਾ ਇਤਿਹਾਸ ਸਿਰਜਿਆ ! 4.7 ਵਰਗ ਮੀਲ ਦੇ ਘੇਰੇ ਅੰਦਰ ਪੂਰੀ ਤਬਾਹੀ, 90,000 ਤੋਂ 1,66,000 ਲੋਕਾਂ ਦੀ ਮੌਕੇ ਤੇ ਮੌਤ ! ਅੱਜ ਸਿਵੇ ਠੰਡੇ ਵੀ ਨਹੀਂ ਹੋਏ ਸਨ, 'ਕਿ 9 ਅਗਸਤ 1945 ਨੂੰ 11 ਵੱਜ ਕੇ 2 ਮਿੰਟ (ਸਵੇਰੇ) ਦੋ ਬੀ-29 ਜਹਾਜ਼ਾਂ ਨੇ ਉਹੀ ਭਾਣਾ ਨਾਗਾਸਾਕੀ ਤੇ ਵਰਤਾਅ ਦਿੱਤਾ ! ਅੱਖਾਂ ਅੰਨ੍ਹੀਆਂ ਕਰਨ ਵਾਲੀ ਲਿਸ਼ਕਾਰ, 7-ਮਿੰਟ ਵਿੱਚ 12 ਕਿਲੋਮੀਟਰ ਉੱਚਾ ਰੇਡੀਆਈ ਬੱਦਲ ਉੱਚਾ ਉਠਿਆ ! ਹਰ ਪਾਸੇ ਤਬਾਹੀ ਹੀ ਤਬਾਹੀ ! ਇਨ੍ਹਾਂ ਦੋਨੋਂ ਥਾਵਾਂ ਤੇ ਬੰਬ ਸੁੱਟਣ ਵਾਲੀ ਟੀਮ 'ਚ ਸ਼ਾਮਲ ਸੀ, 'ਚਾਰਲਸ ਡਬਲਿਊ.ਸਵੀਨੀ ਜੋ ਪਾਗਲ ਹਾਲਤ ਵਿੱਚ 19-ਜੁਲਾਈ, 2004 ਨੂੰ ਮਰਿਆ ! ਨਾਗਾਸਾਕੀ 'ਤੇ ਸੁੱਟੇ ਐਟਮ ਬੰਬ ਜਿਸ ਦਾ ਨਾਂ ਸੀ ''ਮੋਟਾ ਆਦਮੀ (FAT MAN) ਅਤੇ ਇਸ ਦੀ ਸਮਰੱਥਾ ਸੀ 21.ਕੇ.ਟੀ. (21,000 ਟਨ ਟੀ.ਐਨ.ਟੀ.) ਜਿਸਨੇ 1.8 ਵਰਗ ਮੀਲ ਘੇਰੇ ਅੰਦਰ 60,000 ਤੋਂ 80,000 ਮਨੁੱਖੀ ਜਾਨਾਂ ਦੀ ਖੌਅ ਕੀਤੀ ! ਮੌਤਾਂ ਦੀ ਘੱਟ ਗਿਣਤੀ ਦਾ ਕਾਰਨ, 'ਕਿ ਬਹੁਤ ਸਾਰੇ ਲੋਕ ਪਹਿਲਾਂ ਹੀ ਸ਼ਹਿਰੋ ਬਾਹਰ ਜਾ ਚੁੱਕੇ ਸਨ !
    ਦੂਸਰੀ ਸੰਸਾਰ ਜੰਗ ਪਿਛਲੇ ਲੜੇ ਗਏ ਜੰਗਾਂ ਵਿਚੋਂ 20 ਵੇਂ ਸਦੀ ਦੀ ਸਭ ਤੋਂ ਵੱਧ ਬੇਕਿਰਕ ਅਤੇ ਤਬਾਹੀ ਕੁੰਨ ਸੀ ! ਇਸ ਜੰਗ ਵਿੱਚ ਸੋਵੀਅਤ ਯੂਨੀਅਨ (ਸਾਬਕਾ ਯੂ.ਐਸ.ਐਸ.ਆਰ.) ਦਾ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ। ਇਕ ਅਨੁਮਾਨ ਅਨੁਸਾਰ ਰੂਸ ਦੇ 2.5 ਕਰੋੜ, ਚੀਨ-1.5 ਕਰੋੜ, ਜਰਮਨ 80 ਲੱਖ, ਪੋਲੈਡ 57.20 ਲੱਖ, ਇਟਲੀ 4.54 ਲੱਖ, ਯੂਨਾਨ 5.63 ਲੱਖ, ਕਨੈਡਾ 45 ਹਜ਼ਾਰ, ਗੁਲਾਮ ਭਾਰਤ 20.87 ਲੱਖ, ਡੱਚ-25 ਲੱਖ, ਜਾਪਾਨ 28.70 ਲੱਖ, ਇਟਲੀ 4.54 ਲੱਖ, ਫਰੈਂਚ ਇੰਡੋਚੀਨ-16 ਲੱਖ, ਫਰਾਂਸ 5.50 ਲੱਖ, ਅਸਟ੍ਰੇਲੀਆ 40 ਹਜ਼ਾਰ, ਬਰਤਾਨੀਆਂ 4.50 ਲੱਖ, ਅਮਰੀਕਾ 4.18 ਲੱਖ, ਕੁੱਲ ਮੌਤਾਂ 7,24,68,000, ਜਿਨ੍ਹਾਂ ਵਿੱਚੋ 2,36,37,900-ਫੌਜੀ ਅਤੇ 33,38,33,000 ਆਮ ਜਨਤਾ ਤੇ 59,07,900-ਯਹੂਦੀ ਮਾਰੇ ਗਏ ! ਤਬਾਹੀ, ਕੁਦਰਤੀ ਆਫਤਾਂ, ਕਾਲ ਅਤੇ ਬਿਮਾਰੀਆਂ ਕਾਰਨ 1.95 ਕਰੋੜ ਤੋਂ 2.50 ਕਰੋੜ ਮੌਤਾਂ ਹੋਈਆਂ ਉਸ ਵੇਲੇ ਦੁਨੀਆਂ ਦੀ ਅਬਾਦੀ 2.30 ਅਰਬ ਸੀ। 61 ਦੇਸ਼ ਸਿੱਧੇ ਸ਼ਾਮਲ ਸਨ ! 50-ਫੀਸਦ ਸਿਵਲੀਅਨ ਮੌਤਾਂ 'ਚ ਇਸਤਰੀਆਂ ਅਤੇ ਬੱਚੇ ਸਨ। ਦੁਨੀਆਂ ਦੀ 1.7 ਅਰਬ ਆਬਾਦੀ ਪ੍ਰਭਾਵਤ ਹੋਈ। ਰੂਸ ਅੰਦਰ 1923 ਬਾਦ ਜੰਮੇ ਰੂਸੀਆਂ ਵਿੱਚੋਂ 1945 ਬਾਦ 20 ਫੀਸਦ ਹੀ ਬੱਚੇ ਜਦ ਕਿ 80 ਫੀਸਦ ਇਸ ਜੰਗ ਦੀ ਭੇਟ ਹੋਗੇ। ਕਿੰਨੀ ਭਿਆਨਕ ਅਤੇ ਤਬਾਹੀ ਕੁੰਨ ਸੀ ਇਹ ਜੰਗ ?
    ਭਾਵੇਂ ਵਿਗਿਆਨੀ ''ਆਈਨਸਟਾਈਨ ਅਤੇ ਜ਼ਿਲਾਰਡ, ਜਿਨ੍ਹਾਂ ਆਪ ਰੂਜ਼ਵੈਲਟ ਨੂੰ ਬੰਬ ਬਣਾਉਣ ਲਈ ਪੱਤਰ ਲਿਖਿਆ ਸੀ, ''ਪਰ ਬਾਦ ਵਿੱਚ ਇਸ ਦੀ ਤਬਾਹੀ ਨੂੰ ਸਮਝਦੇ ਹੋਏ ਇੱਕ ਨਵਾਂ ਪੱਤਰ ਲਿਖ ਕੇ ਇਸ ਦੀ ਤਿਆਰੀ ਅਤੇ ਵਰਤੋਂ ਦੇ ਰਾਹ ਦੀ ਸ਼ਖਤ ਵਿਰੋਧਤਾ ਕੀਤੀ ਸੀ ? ਇੱਕ ਪਾਸੇ ਜਨਰਲ ਗਰਵਜ਼ ਟਰੂਮੈਨ, ਐਟਲੀ ਅਤੇ ਉਨ੍ਹਾਂ ਦਾ ਗੁਮਾਸ਼ਤਾ ਚਿਆਗ ਕਾਈ ਸ਼ੈਕ ਸੀ, 'ਜੋ ਅਮਰੀਕੀ ਤਾਕਤ ਅਤੇ ਦਾਵੇ ਨੂੰ ਦਿਖਾਉਣ ਲਈ ਪੂਰੇ ਪਾਗਲ ਬਣੇ ਹੋਏ ਸਨ ! ਦੂਸਰੇ ਪਾਸੇ ''ਓਪਨੀਮਰ'' ਦੀ ਟਰੂਮੈਨ ਕਮੇਟੀ ਨੇ 10 ਅਤੇ 11 ਮਈ ਦੀ ਮੀਟਿੰਗ ਵਿੱਚ ਐਟਮ ਬੰਬ ਦੀ ਬਿਹਤਰੀਨ ਵਰਤੋਂ ਦੀ ਸ਼ਿਫਾਰਿਸ਼ ਕੀਤੀ ਸੀ। ਜਦੋਂ ਕਿ ਦੂਸਰੇ ਪਾਸੇ 11 ਜੂਨ ਨੂੰ ਫਰੈਂਕ ਬਿਹਤਰੀਨ ਦੀ ਰਿਪੋਰਟ, ਜਿਸ ਵਿੱਚ ਦੁਨੀਆਂ ਭਰਦੇ ਚੋਣਵੇਂ ਵਿਗਿਆਨੀਆਂ ਨੇ ਇਹ ਕਿਹਾ, 'ਕਿ ਕਿਸੇ ਮਾਰੂਥਲ ਜਾਂ ਉਜਾੜ ਟਾਪੂ 'ਚ ਇਸ ਦਾ ਟੈਸਟ ਕਰਕੇ ਪਹਿਲਾ ਵਿਖਾਉ ! ਪਰ ''ਫਰੈਕ'' ਰੀਪੋਰਟ ਨੂੰ ਕਿਸੇ ਨਹੀਂ ਸੁਣਿਆ ! 1945 ਤੱਕ ਜਰਮਨ ਪਾਸ ਕੋਈ ਐਟਮ ਬੰਬ ਨਹੀਂ ਸੀ, ਫਿਰ ਡਰ ਕਿਸਦਾ ਸੀ ? ਸਾਮਰਾਜੀ ਅਮਰੀਕਾ ਅਤੇ ਉਸਦੇ ਜੰਡੀ ਯਾਰ ਇੰਗਲੈਂਡ ਨੇ, '10 ਵਿਗਿਆਨੀ ਜਿਨ੍ਹਾਂ ਵਿੱਚੋਂ ਨੋਬਲ ਇਨਾਮ ਜੇਤੂ, 'ਹਾਈਜਨ ਬਰਗ, ਸੀਔਟੋ ਹਾਨ, ਸੀ.ਮੈਕਸ (ਹਾਈਜਨ ਬਰਗ ਦਾ ਸਾਥੀ) ਨੂੰ ਕੈਦ ਕਰ ਰੱਖਿਆ। ਉਨ੍ਹਾਂ ਪਾਸੋਂ ਆਈਨ ਸਟਾਈਨ ਦੇ ਸਿਧਾਂਤ ਈ. ਇਕਲ ਟੂ. ਐਮ. ਸੀ.ਸੁਕੇਅਰ (E=MC2) ਨੂੰ ਅਮਲੀ ਰੂਪ ਦੇਣ ਲਈ ਪਹਿਲਾ ਇੰਗਲੈਂਡ ਦੇ ਫਾਰਮ ਹਾਲ 'ਚ 1945 ਨੂੰ ਕੈਦ ਰੱਖਿਆ। 24 ਅਪ੍ਰੈਲ ਤੋਂ 3 ਮਈ 1945 ਵਰਸੇਲਜ਼, ਫਿਰ ''ਲੀ-ਵੇਜੀਨੇ (ਫਰਾਂਸ), ਹਾਈ (ਬੈਲਜੀਅਮ) ਵਿੱਚ ਕੈਦ ਰੱਖ ਕੇ ਐਂਟਮ ਬੰਬ ਦੀ ਪ੍ਰੀਕਿਰਿਆ ਨੂੰ ਮੁਕੰਮਲ ਕਰਾਇਆ ! ਫਾਰਮ ਹਾਲ ਵਿੱਚ ਔਟੇ ਹਾਨ, ਹਾਈਜਨ ਬਰਗ, ਮੈਕਸ ਲਾਉ, ਡਬਲਿਯੂ ਗਰਲੈਕ, ਪੀ.ਹਾਰਟੈਕ, ਕੇ.ਡੀਥਨਰ, ਈ.ਬੈਗੇ, ਐਚ ਕੋਰ ਸ਼ਿੰਗ, ਕਾਰਲ ਵਾਈਜੈਕਰ, ਕੇ.ਵਰਟਜ਼ ਦੀ ਟੀਮ ਸੀ, ''ਜਿਨ੍ਹਾਂ ਨੇ ਮਨੁੱਖਤਾ ਦੇ ਸਭ ਤੋਂ ਵੱਡੇ ਕਾਤਲ ਐਟਮ ਬੰਬ ਨੂੰ ਤਿਆਰ ਕੀਤਾ ਸੀ ਅਤੇ ਇਨ੍ਹਾਂ ਦੀ ਰਿਹਾਈ 3-ਜਨਵਰੀ 1946 ਨੂੰ ਹੋਈ !
    ਅਸਲ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਇਹ ਦੁਖਾਂਤ ਸਾਮਰਾਜੀ ਅਮਰੀਕਾ ਅਤੇ ਉਸਦੇ ਭਾਈਵਾਲ ਇੰਗਲੈਂਡ, ਫਰਾਂਸ ਆਦਿ ਦੇਸ਼ਾਂ ਦੇ ਹਾਕਮਾਂ ਦੀ ਕਰੂਰਤਾਂ ਦੀ ਇੱਕ ਬਹੁਤ ਹੀ ਦਰਦਨਾਕ ਕਹਾਣੀ ਹੈ। ਐਟਮ ਬੰਬ ਦੀ ਤਿਆਰੀ ਲਈ ਮੈਨਹਟਨ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਨੂੰ ਸੈਨਿਕ ਅਫਸਰਾਂ ਅਤੇ ਸਿਆਸਤਦਾਨਾਂ ਨੇ ਇਹੀ ਡਰ ਪਾਈ ਰੱਖਿਆ ਕਿ, ''ਇਹ ਬੰਬ ਦੁਨੀਆਂ ਅੰਦਰ ਅਮਨ ਅਤੇ ਸ਼ਾਤੀ ਦੀ ਰੱਖਿਆ ਲਈ ਜਰੂਰੀ ਹੈ ! ਜਦ ਕਿ ਅਮਰੀਕਾ ਵਲੋਂ ਨਵੰਬਰ 1944 ਨੂੰ ''ਸਟਰਾਸ ਬਰਮੇਂ'' ਤੋਂ ਗੁਪਤ ਦਸਤਾਵੇਜ਼ ਫੜੇ ਗਏ ਸਨ, 'ਤੋਂ ਪਤਾ ਚੱਲ ਗਿਆ ਸੀ, ਕਿ ਜਰਮਨ ਪਾਸ ਨਾ ਯੂਰੇਨੀਅਮ-235 ਦੇ ਨਿਖੇੜ ਲਈ ਫੈਕਟਰੀ ਅਤੇ ਨਾ ਰੀ-ਐਕਟਰ ਸੀ ! ਇਸੇ ਤਰ੍ਹਾਂ ਜਾਪਾਨ ਪਾਸ ਵੀ ਅਜਿਹੀ ਕੋਈ ਸੰਭਾਵਨਾ ਸੀ। ਅਸਲ ਸਾਮਰਾਜ ਸ਼ੁਰੂ ਤੋਂ ਸੰਸਾਰ ਸਰਦਾਰੀ ਲਈ ਯਤਨਸ਼ੀਲ ਸੀ ! ਖਤਰਾ ਸਮਾਜਵਾਦੀ ਰੂਸ ਤੋਂ ਸੀ, ਜੋ ਇੱਕ ਤੇਜ਼ੀ ਨਾਲ ਲੋਕ ਸ਼ਕਤੀ ਵੱਲ ਵੱਧ ਰਿਹਾ ਸੀ ?
    ਦੂਸਰੇ ਸੰਸਾਰ ਯੁੱਧ ਬਾਦ ਪਹਿਲਾ ਸਬਕ ਜੋ ਅਸੀਂ ਸਿੱਖਿਆ ਹੈ, 'ਕਿ ਵਿਗਿਆਨੀ ਦੀ ਵਰਤੋਂ ਮਨੁੱਖੀ ਹਿੱਤਾਂ ਨਾਲੋਂ ਮਨੁੱਖਤਾ ਦੀ ਤਬਾਹੀ ਅਤੇ ਸਰਵਨਾਸ ਵਾਸਤੇ ਵਧੇਰੇ ਹੋ ਰਹੀ ਹੈ ! ਪਰ ਦੁਨੀਆਂ ਨੂੰ ਤਬਾਹ ਕਰਕੇ ਕੀ ਕੋਈ ਤਾਨਾਸ਼ਾਹ ਖੁਦ ਜਿਉਂਦਾ ਰਹਿ ਸੱਕੇਗਾ ! ਉਹ ਕਿਹੜੇ ਲੋਕਾਂ ਤੇ ਫਿਰ ਸਰਦਾਰੀ ਕਰੇਗਾ ? ਸਮਾਜਵਾਦੀ ਰੂਸ ਦੇ ਟੁੱਟਣ ਦੇ ਬਾਦ ਇੱਕ ਧਰੁਵੀਂ ਦੁਨੀਆਂ ਨੇ ਹੁਣ ਪਿਛਲੇ 28-ਸਾਲਾਂ ਅੰਦਰ ਸਾਮਰਾਜੀਆਂ ਹੱਥੋਂ ਲੋਕਾਂ ਦੀ ਹੋ ਰਹੀ ਬਰਬਾਦੀ ਦੇਖ ਲਈ ਹੈ ! ਅੱਜ ਲੋੜ ਹੈ ! ਸੰਸਾਰ ਅਮਨ, ਸੀ.ਟੀ.ਵੀ.ਟੀ. ਅਤੇ ਐਨ.ਪੀ.ਟੀ. ਨੂੰ ਸਖ਼ਤੀ ਨਾਲ ਲਾਗੂ ਕਰਕੇ ਸਾਰੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਇੱਕ ਲਹਿਰ ਚਲਾਉਣ ਦੀ ! ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਕੇ ਮੁਨਾਫੇ ਕਮਾਉਣ ਦੀ ਦੌੜ ਨੇ, 'ਅੱਜ ਮਨੁੱਖੀ ਸੱਭਿਅਤਾ ਲਈ ਬਹੁਤ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ ! ਖੁਸ਼ਹਾਲੀ ਘੱਟ ਰਹੀ ਹੈ, ਬ੍ਰਹਿਮੰਡ ਫੈਲ ਰਿਹਾ ਹੈ ਅਤੇ ਮਨੁੱਖਤਾ ਸੂੰਗੜ ਰਹੀ ਹੈ ? ਇੱਕ ਸਾਰੇ ਵਰਤਾਰੇ ਅਤੇ ਗੁਨਾਹਾਂ ਲਈ ਜਿੰਮੇਵਾਰ ਵਾਰ ਸਾਮਰਾਜ ਅਤੇ ਸਾਮਰਾਜੀ ਸ਼ਕਤੀਆਂ ਨੂੰ ਪਛਾਣ ਕੇ, 'ਉਨ੍ਹਾਂ ਵਿਰੁੱਧ ਇੱਕ ਦ੍ਰਿੜਤਾ ਨਾਲ ਸੰਘਰਸ਼ ਕਰਨ ਦੀ ਮੁੱਖ ਲੋੜ ਹੈ। ਜੇਕਰ ਅਵੇਸਲੇ ਰਹੇ ਤਾਂ ਇਹ ਕਰੂਰਤਾਂ ਵਾਲੀ ''ਸੈਨਾਨੀ'' ਤੋਂ ਅਸੀਂ ਕਦੀ ਵੀ ਅਵੇਸਲੇ ਰਹੇ ਤਾਂ ਇਹ ਕਰੂਰਤਾਂ ਵਾਲੀ ''ਸੁਨਾਮੀ'' ਤੋਂ ਅਸੀਂ ਕਦੀ ਵੀ ਬਚ ਨਹੀਂ ਸੱਕਾਂਗੇ ? ਵਿਗਿਆਨ ਦੀ ਵਰਤੋਂ ਮਨੁੱਖੀ ਹਿੱਤਾਂ ਲਈ ਕਰਨ ਵਾਸਤੇ ਇੱਕ ਵੱਡੀ ਲਹਿਰ ਦੀ ਲੋੜ ਹੈ ! ਵਿਗਿਆਨ ਖੁਸ਼ੀਆਂ ਅਤੇ ਖੁਸ਼ਹਾਲੀ ਵੰਡਣ ਵਾਲਾ ਹੋਣਾ ਚਾਹੀਦਾ ਹੈ, 'ਨਾ ਕਿ ਤਬਾਹੀ ਵਾਲੀ ਮਨੁੱਖੀ ਪ੍ਰਾਪਤੀ ਹੋਵੇ ?
    ਅਸਲ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਦੁਖਾਂਤ ਸਾਡੀਆਂ ਕਲਪਨਾਵਾਂ ਤੋਂ ਵੀ ਕਈ ਗੁਣਾਂ ਵੱਡਾ, ਖਤਰਨਾਕ ਅਤੇ ਕਰੂਰ ਹੈ ! ਅੱਜ ਵੀ ਉੱਥੇ ਜਾਕੇ, ਤੁਸੀ ਸ਼ਾਤੀ-ਮਿਊਜ਼ੀਅਮ ਹੀਰੋਸ਼ੀਮਾ'' ਅੰਦਰ, 'ਉਨ੍ਹਾਂ ਮਨਹੂਸ ਪਲਾਂ 'ਚ ਜਦੋਂ ਸਵੇਰ ਦੇ 8 ਵੱਜ ਕੇ 14 ਮਿੰਟ 'ਤੇ ਘੜੀ ਦੀਆਂ ਰੁਕੀਆਂ ਸੂਈਆਂ ਅਤੇ ਸਾਰਾ ਮਨੁੱਖੀ ਜੀਵਨ ਤੈਹਿਸ-ਨੈਹਿਸ ਹੋ ਗਿਆ ਸੀ ਦੀ ਤਬਾਹੀ ਨੂੰ ਦੇਖ ਸਕਦੇ ਹੋ ! ਨੰਨ੍ਹੇ-ਮੁੰਨ੍ਹੇ ਸਕੂਲੀ ਬੱਚਿਆਂ ਦੇ ਪਿਘਲੇ ਹੋਏ ਲੰਚ-ਬਕਸ, ਝੁਲਸੀਆਂ ਤੇ ਸੜੀਆਂ ਪਾਣੀ ਦੀਆਂ ਬੋਤਲਾਂ ਹੋਰ ਨਿਕ-ਸੁਕ ਅੱਜ ਵੀ ਤਬਾਹੀ ਦੀ ਮੂੰਹ ਬੋਲਦੀ ਤਸਵੀਰ ਸਾਨੂੰ ਜੰਗ ਤੋਂ ਨਫਰਤ ਕਰਨ ਲਈ ਪੁਕਾਰ ਰਹੀ ਹੈ ! ਬੇ-ਅਸੂਲੇ ''ਪੋਟਸਡੈਮ ਡੈਕਲੇਰੇਸ਼ਨ'' ਜਿਸ ਰਾਹੀਂ ਜਾਪਾਨ ਨੂੰ ਫੋਰਨ ਹਥਿਆਰ ਸੁੱਟਣ ਦਾ ਅਲਟੀਮੇਟਮ ਦਿੱਤਾ ਸੀ, ਜਦ ਕਿ ਜਾਪਾਨੀ ਜਰਮਨ ਦੀ ਹਾਰ ਬਾਦ ਇੱਜ਼ਤਦਾਰ ਰਾਹ ਲੱਭਣ ਲਈ ਸੋਚ ਹੀ ਰਹੇ ਸਨ, 'ਕਿ ਹਥਿਆਰ ਸੁੱਟ ਦਿੱਤੇ ਜਾਣ ! ਪਰ ਇਸ ਤੋਂ ਪਹਿਲਾਂ ਇਹ ਕਾਰਾ ਵਰਤ ਗਿਆ ! ਦੂਜੀ ਸੰਸਾਰ ਜੰਗ ਤੋਂ ਬਾਦ ਵੀ ਸਾਮਰਾਜ ਬਾਜ਼ ਨਹੀਂ ਆਇਆ। ਕੋਰੀਆ ਜੰਗ (1950-1953), ਵੀਤਨਾਮ ਯੁੱਗ (1955-1975), ਆਫਗਾਨਿਸਤਾਨ ਜੰਗ (1979-ਜਾਰੀ), ਈਰਾਕ ਜੰਗ (2003-ਜਾਰੀ ਹੈ), ਲੀਬੀਆ, ਟਿਊਨੀਸ਼ੀਆ, ਸੀਰੀਆ ਤੋਂ ਬਿਨਾਂ ਚੁਣੀਆਂ ਸਰਕਾਰਾਂ ਦੇ ਤਖਤੇ ਪਲਟਾਉਣੇ, ਫੌਜੀ ਬਗਾਵਤਾਂ ਸਭ ਲਈ ਸਾਮਰਾਜ ਜਿੰਮੇਵਾਰ ਹੈ। ਇਹ ਸੰਸਾਰ ਬੇਚੈਨੀ ਤੋ ਵੀ ਅਮਰੀਕਾ ਬਰੀ ਨਹੀਂ ਹੋ ਸਕਦਾ।
    ਅੱਜ ! ਦੁਨੀਆਂ ਅੰਦਰ ਨੰਗ-ਭੁੱਖ ਦੇ ਖਾਤਮੇ ਵਾਂਗ ਵੱਡਾ ਮੱਸਲਾ ਅਮਨ ਦਾ ਹੈ। ਸਾਨੂੰ ਜੰਗ ਨਹੀਂ, ਅਮਨ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਹੀਰੋਸ਼ੀਮਾ 'ਚ ਐਟਮ ਬੰਬ ਨਾਲ, ਇੱਕ ਨਹੀਂ ਹਜ਼ਾਰਾਂ ਲੱਖਾਂ ਨੰਨ੍ਹੇ-ਮੁੰਨ੍ਹੇ ਬੱਚੇ ਮਾਰੇ ਗਏ ਸਨ। ਉਨ੍ਹਾਂ 'ਚ ਇੱਕ ਬੱਚੀ ਦੀ ਰੂਹ (ਅਨੇਕਾਂ ਦੀ) ਸਾਡੇ ਸਭ ਤੋਂ ਮੰਗ ਕਰਦੀ ਹੈ !
    ''ਇੱਕ ਨੰਨ੍ਹੀ-ਮੁੰਨ੍ਹੀ ਮੋਈ ਬਾਲੜੀ ਰੂਹ ਦੀ ਪੁਕਾਰ !''
        ਲੋਕੋ ! ਮੈਂ ਤੁਹਾਡੇ ਦਰ 'ਤੇ ਇੱਕ ਦਸਤਕ ਦੇ ਰਹੀ ਹਾਂ,
    ਖੋਰੇ ਕਿੰਨੇ ਬਾਰੀ ਮੈਂ ਤੁਹਾਡੇ ਬੂਹੇ ਖੜਕਾ ਆਈ ਹਾਂ,
        ਪਰ ਤੁਸੀਂ ਮੈਨੂੰ (ਰੂਹ) ਦੇਖ ਨਹੀਂ ਸਕਦੇ ਹੋ !
    ਕਿਉਂਕਿ ਮੋਏ ਹੋਏ ਬਾਲ ਦੁਨੀਆਂ ਤੋਂ ਅ-ਦ੍ਰਿਸ਼ਟ ਹੋ ਜਾਂਦੇ ਹਨ,
        ਮੈਨੂੰ ਅਤੇ ਮੇਰੇ ਸਾਥੀਆਂ ਨੂੰ ਹੀਰੋਸ਼ੀਮਾ 'ਚ ਲਿਟਲ ਬੌਏ, ਨੇ ਸੁਆਹ ਬਣਾ ਦਿੱਤਾ ਸੀ।
    ਇਕ ਕਹਾਣੀ 74-ਵਰੇਂ ਪਹਿਲਾ ਦੀ ਹੈ,
        ਉਦੋਂ ਮੈਂ ਅੱਜੇ 7-ਸਾਲ ਦੀ ਇੱਕ ਬਾਲੜੀ ਹੀ ਸਾਂ।
    ਇਹ ਵੀ ਸੱਚ ਹੈ ਕਿ ਮੋਏ ਹੋਏ ਬਾਲ ਵੱਡੇ ਨਹੀਂ ਹੁੰਦੇ !
        ਇੱਕ ਲਿਸ਼ਕਾਰੇ ਨਾਲ ਬੰਬ ਫੱਟਿਆ ਮੇਰੇ ਵਾਲ ਸੜੇ,
    ਫਿਰ ਮੇਰੇ ਦੀਦੇ ਫੁੱਟ ਕੇ ਬਾਹਰ ਆ ਗਏ
        ਮੁੜ ਮੈਂ ਇੱਕ ਸੁਆਹ ਦੀ ਮੁੱਠੀ ਬਣ ਗਈ,
    ਪੌਣਾਂ ਵੱਗੀਆ ਮੇਰੀ ਸੁਆਹ ਵੀ ਖਿੰਡ ਗਈ !
        ਸਾਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ
    ਕਿਉਂਕਿ ਬੰਬਾਂ ਨਾਲ ਸੜ ਕੇ ਮੋਏ, ਬਾਲ ਮਠਿਆਈਆਂ ਨਹੀਂ ਖਾ ਸਕਦੇ
        ਮੇਰੇ ਅੱਗੇ ਪਿਛੇ ਨੰਨ੍ਹੇ-ਮੁੰਨ੍ਹੇ, ਜਵਾਨ, ਬੁੱਢੇ, ਔਰਤਾਂ-ਮਰਦ,
    ਅਸੀਂ ਸਾਰੇ ਤੁਹਾਡੇ ਹਸਤਾਖਰ ਤੇ ਹਮਦਰਦੀ ਲੈਣ ਆਏ ਹਾਂ !
        ਤਾਂ ਜੋ ਮੁੜ ਇੰਝ ਕਦੇ ਬਾਲ ਨਾ ਮਰਨ
    ਉਹ ਖੇਡਣ-ਮੱਲਣ ਅਤੇ ਮਠਿਆਈਆਂ ਖਾਂਦੇ ਰਹਿਣ !
        ਇਹ ਸੰਸਾਰ ਸਾਡੇ ਨਾਲ ਹੀ ਰੱਸਦਾ-ਵੱਸਦਾ ਰਹਿ ਸਕਦਾ ਹੈ !
    ਜੰਗ ਨਹੀਂ, ਬਸ ! ਅਮਨ ਨਾਲ !! ਅਮਨ ਨਾਲ !!!        (ਨਾਜ਼ਿਮ ਹਿਕਮਤ ਟੁਰਕੀ)



001-403-285-4208
ਜਗਦੀਸ਼ ਸਿਘ ਚੋਹਕਾ

91-9217997445
ਕੈਲਗਰੀ

Email Id: jagdishchohka@gamial.com

ਭਾਰਤ ਅੰਦਰ ਧਰਮ ਨਿਰਪੱਖਤਾ ਖਤਰੇ 'ਚ - ਜਗਦੀਸ਼ ਸਿੰਘ ਚੋਹਕਾ

ਭਾਰਤ ਅੰਦਰ ਪਿਛਲੇ ਦਿਨੀ ਸੰਸਦ ਦੀਆਂ ਹੋਈਆਂ 17-ਵੀਆਂ  ਲੋਕ ਸਭਾ ਚੋਣਾਂ ਅੰਦਰ ਦੂਸਰੀ ਵਾਰ ਬੀ.ਜੇ.ਪੀ. ਫਿਰ ਭਾਰੀ ਬਹੁਮਤ ਪ੍ਰਾਪਤ ਕਰਕੇ ਜੇਤੂ ਹੋਈ ! ਪਾਰਟੀ ਦੇ ਸਰਬਗਿਆਤਾ ਆਗੂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇਸ ਹੈਰਾਨੀ ਜਨਕ ਜਿੱਤ ਬਾਦ, 'ਜੇਤੂ ਭਾਸ਼ਣ ਦਿੰਦਿਆ, 'ਉਸ ਨੇ ਕਿਹਾ, 'ਕਿ ਪਿਛਲੇ 30-ਸਾਲਾਂ ਤੋਂ ਵਿਰੋਧੀ ਧਿਰਾ ਜੋ ਨਕਲੀ ਧਰਮ ਨਿਰਪੱਖਤਾ ਦਾ ਰਾਗ ਅਲਾਪਦੀਆਂ ਆਂ ਰਹੀਆਂ ਸਨ ! ਮੇਰੀ ਇੱਕ ਵੱਡੀ ਪ੍ਰਾਪਤੀ ਹੈ, 'ਕਿ ਮੈਂ ਇਸ ਨਕਲੀ ਧਰਮ-ਨਿਰਪੱਖਤਾ ਦੇ ਨਕਾਬ ਨੂੰ ਨੰਗੇ ਹੱਥੀ ਲਾਹ ਕੇ ਵਗਾਹ ਮਾਰਿਆ ਹੈ ? ਭਾਵ ਹੁਣ ਉਸ ਦਾ ਮੰਨਣਾ ਹੈ, 'ਕਿ ਵਿਰੋਧੀ ਧਿਰ ਜੋ ਨਕਲੀ ਧਰਮ ਨਿਰਪੱਖਤਾ ਰਾਹੀਂ ਘੱਟ-ਗਿਣਤੀਆਂ ਨੂੰ ਪਤਿਆਉਣ ਲਈ ਵਰਤਦੀ ਸੀ, 'ਉਹ ਠੱਗੀ ਬੰਦ ਕਰ ਦਿੱਤੀ ਗਈ ਹੈ ! ਪਰ ਤੁਰੰਤ ਦੂਸਰੇ ਦਿਨ ਹੀ ਘੱਟ ਗਿਣਤੀਆਂ ਦਾ ਵਿਸ਼ਵਾਸ਼ ਜਿੱਤਣ ਲਈ ਕਹਿ ਦਿੱਤਾ, 'ਕਿ ਧਰਮ-ਨਿਰਪੱਖਤਾ ਜੋ ਨਕਲੀ ਹੈ, ਘੱਟ ਗਿਣਤੀਆਂ ਨੂੰ ਲਾਡ ਪਿਆਰ ਕਰਨਾ ਨਹੀਂ, ਸਗੋਂ ਠੱਗਣਾ ਸੀ !  ਭਾਵ ਇਹ ਮੁਸਲਿਮ ਭਾਈਚਾਰੇ ਨੂੰ ਹੱਕਾਂ ਤੋਂ ਵਾਂਝੇ ਰੱਖਿਆ ਜਾਂਦਾ ਰਿਹਾ ਹੈ ! ਪਰ ਮੋਦੀ ਇਹ ਵੀ ਕਹਿੰਦਾ ਹੈ, 'ਕਿ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਮਾਂਵੇਸ਼ੀ ? ਪਰ ! ਅਸਲ ਵਿੱਚ ਸਾਰਾਭ ਭੰਗਵਾਂ ਪ੍ਰਵਾਰ ਆਪਣੀ ਹੋਂਦ ਤੋਂ ਲੈ ਕੇ 'ਅੱਜ ਤੱਕ ਇਹ ਕਹਿੰਦਾ ਹੈ, 'ਕਿ ਸਾਰਿਆਂ ਨੂੰ ਇਨਸਾਫ਼ ਅਤੇ ਕਿਸੇ ਨੂੰ (ਘੱਟ ਗਿਣਤੀਆਂ, ਇਸਤਰੀਆਂ, ਦਲਿਤਾਂ) ਪਤਿਆਉਣਾ ਨਹੀਂ ! ਇਹ ਭਾਰਤ ਅੰਦਰ ਧਰਮ ਨਿਰਪੱਖਤਾ ਵਿਦੇਸ਼ੀ ਟਰਮ ਹੈ ? ਬਹੁਤ ਸਾਰੇ ਜੁਮਲਿਆਂ, ਲਾਰਿਆ ਅਤੇ ਹੁਣ ਧਰਮ-ਨਿਰਪੱਖਤਾ ਦੇ ਨਵੇਂ ਮੈਨਿਆ ਅਨੁਸਾਰ ਭਾਰਤੀ ਆਵਾਮ ਨੂੰ ਨਵੇਂ-ਨਵੇਂ ਸੁਫਨੇ ਦਿਖਾ ਕੇ ਉੜਕ ਏਕਾ-ਅਧਿਕਾਰਵਾਦੀ ਢੰਗ ਤਰੀਕਿਆਂ ਰਾਹੀਂ ਹਿੰਦੂ-ਰਾਸ਼ਟਰ ਵੱਲ ਵੱਧਣਾ ਹੁਣ ਉਨ੍ਹਾਂ ਦਾ ਅਜੰਡਾ ਹੈ !
    ਭਾਵੇਂ ਮੋਦੀ ਦੇ ਕਹਿਣ ਅਨੁਸਾਰ ਘੱਟ ਗਿਣਤੀਆਂ ਪ੍ਰਤੀ ਦੂਸਰੀਆਂ ਵਿਰੋਧੀ ਧਿਰਾਂ ਵੱਲੋਂ ਇਹ ਨਜ਼ਰੀਆਂ ਅੱਧ-ਪੱਚਧਾ ਠੀਕ ਹੋਵੇ ਜਾਂ ਗਲਤ ? ਪਰ ਘੱਟ ਗਿਣਤੀਆਂ, ਇਸਤਰੀਆਂ ਅਤੇ ਦਲਿਤਾਂ ਵਾਰੇ ਜੋ ਸੁਰੱਖਿਆ ਸੰਬੰਧੀ ਸਮੁੱਚੇ ਭਾਰਤ ਅੰਦਰ ਸਾਰੇ ਭੰਗਵਾ ਕਰਨ ਪ੍ਰਵਾਨ ਨੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਅਮਲ ਵਿੱਚ ਇਨ੍ਹਾਂ ਵਰਗਾਂ ਦੇ ਮਨ੍ਹਾਂ ਅੰਦਰ ਡਰ ਅਤੇ ਅਸੁਰੱਖਿਆ ਦੀ ਭਾਵਨਾ ਭਰ ਦਿੱਤੀ ਹੈ ! ਉਹ ਸੱਚ ਹੈ ? ਪਿਛਲੇ ਕੁਝ ਅਰਸੇ ਤੋਂ ਘੱਟ ਗਿਣਤੀ ਲੋਕਾਂ ਨੂੰ ਬਿਨਾਂ ਕਿਸੇ ਕਾਰਨ ਕੋਈ ਮੁਕੱਦਮਾਂ ਚਲਾਏ, 'ਖੁਦ ਹੀ ਮਾਰ ਦੇਣਾ ! ਇਹ ਭੰਗਵਾ ਕਰਨ ਪ੍ਰਵਾਰ ਨੂੰ ਏਕਾ-ਅਧਿਕਾਰਵਾਦੀ ਹੱਕ ਕਿਸ ਨੇ ਦਿੱਤਾ ਹੈ ? ਕੀ ਇਹ ਘੱਟ ਗਿਣਤੀਆਂ ਅੰਦਰ ਹਿੰਸਾ ਰਾਹੀਂ ਡਰ ਦਾ ਮਾਹੌਲ ਪੈਦਾ ਨਹੀਂ ਕੀਤਾ ਜਾ ਰਿਹਾ ਹੈ ! ਜਦ ਕਿ ਇਹ ਵੀ ਠੀਕ ਹੈ, 'ਕਿ ਜਦੋਂ ਗੈਰ-ਬੀ.ਜੇ.ਪੀ. ਪਾਰਟੀਆਂ ਸਤਾ 'ਚ ਸਨ ਤਾਂ ਘੱਟ ਗਿਣਤੀ ਭਾਈਚਾਰੇ ਨੂੰ ਸੁਰੱਖਿਆ ਦੇਣ ਲਈ ਉਪਰਾਲੇ ਹੁੰਦੇ ਰਹੇ ? ਹਾਲਾਤਾਂ ਨੇ ਖੁਦ ਹੀ ਅੱਜ ਸਾਬਤ ਕਰ ਦਿੱਤਾ ਹੈ, 'ਕਿ ਹੁਣ ਸੁਰੱਖਿਆ ਅਤੇ ਹਿਫ਼ਾਜਿਤ ਨਾ ਹੋਣ ਕਾਰਨ ਇਨ੍ਹਾਂ ਵਰਗਾਂ ਅੰਦਰ ਭੈਅ ਅਤੇ ਡਰ ਫੈਲਿਆਂ ਹੋਇਆ ਹੈ ! ਅੱਜ ਮੁੱਖ ਮੁੱਦਾ ਇਨ੍ਹਾਂ ਕੱਟੜਵਾਦੀ ਹਾਲਾਤਾਂ ਕਾਰਨ ਪੈਦਾ ਹੋਏ ਭੈਅ ਤੋਂ ਮੁਕਤੀ ਦਾ ਹੈ ? ਡਰਾਉਣ ਅਤੇ ਭੈਅਭੀਤ ਵਾਲਾ ਇਹ ਸਮਾਂ, 'ਕਿ ਅਸੀਂ ਨਿਹੱਕੇ ਅਤੇ ਭੈਅ ਅਧੀਨ ਮਾਰੇ ਨਾ ਜਾਈਏ ! ਕੀ ਇਹ ਧਰਮ ਨਿਰਪੱਖਤਾ ਦਾ ਕਮਜੋਰ ਹੋਣਾ ਹੀ ਨਹੀਂ ਕਿਹਾ ਜਾ ਸਕਦਾ ? ਕੀ ਰਾਜਨੀਤਿਕ ਪਾਰਟੀਆਂ ਨੇ ਹੀ ਮੁਸਲਿਮ ਭਾਈਚਾਰੇ ਨੂੰ ਅਜਿਹੇ ਵਿਕਾਸ ਵਾਲੇ ਜੋਖ਼ਮ 'ਚ ਪਾਇਆ, 'ਜੋ ਹੁਣ ਪਿਛਲੇ 5-ਸਾਲਾਂ ਤੋਂ ਮੋਦੀ ਸਰਕਾਰ ਅਧੀਨ ਹੋ ਰਿਹਾ ਹੈ ! ਇਹ ਠੀਕ ਹੈ, 'ਕਿ ਕਈ ਰਾਜਸੀ ਪਾਰਟੀਆਂ ਨੇ, ਜੋ ਰਾਜਸਤਾ 'ਚ ਸ਼ਾਮਲ ਸਨ, 'ਇਸ ਭਾਈਚਾਰੇ ਨੂੰ ਪਲੋਸਿਆ, ਪਰ ਉਨ੍ਹਾਂ ਨੂੰ ਰੂੜੀਵਾਦ 'ਚ ਬਾਹਰ ਕੱਢਣ ਲਈ ਕੋਈ ਉਸਾਰੂ ਯਤਨ ਵੀ ਨਹੀਂ ਕੀਤੇ ! ਇਸ ਲਈ ਉਨ੍ਹਾਂ ਦੀ ਧਰਮ ਨਿਰਪੱਖਤਾ ਅੱਧ-ਪੱਚਧੀ ਨਕਲੀ ਸੀ ? ਕਿਉਂਕਿ ਅਜਿਹਾ ਇਸ ਕਰਕੇ ਵੀ ਹੋ ਸਕਦਾ ਹੈ ਕਿ ਘੱਟ ਗਿਣਤੀ ਭਾਈਚਾਰੇ ਦੀ ਅਸਹਿਣਸ਼ੀਲਤਾ ਕਾਰਨ ਖੁਦਗਰਜ਼ੀ ਅਤੇ ਕੱਟੜਪੁਣੇ ਨੇ ਉਨ੍ਹਾਂ ਦੇ ਵੱਖੋਂ-ਵੱਖ ਧੜਿਆ ਦੇ ਆਗੂਆਂ ਨਾਲ ਮਿਲੀ ਭੁਗਤ ਰਾਹੀਂ ਉਨ੍ਹਾਂ ਨੂੰ ਪਤਿਆਉਣਾ ਸੀ ? ਪਰ ਮੋਦੀ ਜੀ ਤੁਹਾਡੀ ਧਰਮ-ਨਿਰਪੱਖਤਾ 2002 ਦੇ ਗੁਜਰਾਤ ਦੰਗਿਆ ਦੌਰਾਨ ਜਗ-ਜ਼ਾਹਰ ਹੋ ਚੁੱਕੀ ਹੈ ! ਬਾਬਰੀ, ਮਸਜਿਦ ਢਾਹੁਣ ਵੇਲੇ ਕੀ ਅਸਲੀ ਸੀ ?
    ਅਪ੍ਰੈਲ ਤੋਂ ਮਈ 2019 ਦੌਰਾਨ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ, ਸਿਵਾਏ ਖੱਬੀਆਂ ਧਿਰਾਂ ਦੇ, 'ਕਿਸੇ ਵੀ ਬਾਕੀ ਧਿਰ ਨੇ ਲੋਕ ਮੁੱਦੇ-ਬੇਰੁਜਗਾਰੀ, ਸਿਹਤ, ਸਿੱਖਿਆ, ਖੇਤੀ, ਵੱਧ ਰਹੀ ਆਰਥਿਕ-ਅਸਮਾਨਤਾਂ ਦੇਸ਼ ਅੰਦਰ ਫੈਲਿਆ ਨਸ਼ਿਆ ਦਾ ਜਾਲ, ਹੱਫੜਾ-ਹੱਫੜੀ, ਭ੍ਰਿਸ਼ਟਾਚਾਰ, ਗਰੀਬੀ, ਗੁਰਬਤ ਵੀ ਛੋਹੇ ਨਹੀਂ ! ਇੱਥੋਂ ਤਕ ਕਿ ਹਾਕਮ ਧਿਰ ਬੀ.ਜੇ.ਪੀ. ਅਤੇ ਦੂਸਰੀਆਂ ਧਿਰਾਂ ਨੇ, 'ਇੱਕ ਦੂਸਰੇ ਨੂੰ ਗਾਲ-ਗਾ-ਲੋਚ ਅਤੇ ਮਿਹਣੇ ਦੇਣ ਤੋਂ ਬਿਨ੍ਹਾਂ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਚੁਣੋਤੀਆਂ ਵਾਰੇ ਕੋਈ ਗੱਲ ਹੀ ਨਹੀਂ ਕੀਤੀ ! ਉਨ੍ਹਾਂ ਨਾਲ ਪੂੰਜੀਪਤੀਆਂ ਦਾ ਚੁਹੇਤਾ ਮੀਡੀਆਂ ਵੀ ਪੂਰੀ ਤਰ੍ਹਾਂ ਇੱਕ ਸੁਰ ਸੀ ? ਬੀ.ਜੇ.ਪੀ. ਨੇ ਆਪਣੇ ਅਜੰਡੇ ਅਨੁਸਾਰ ਰਾਸ਼ਟਰਵਾਦ, ਪਾਕਿ ਵਿਰੋਧੀ, ਜੰਗ ਜੋ ਜਿਵੇਂ ਖੁਦ ਮੋਦੀ ਹੀ ਮੋਰਚਿਆ ਤੇ ਲੜ ਰਿਹਾ ਹੋਵੇ, ਅਜਿਹੀ ਬੇਲੋੜੀ ਬਿਆਨਬਾਜੀ ਰਾਹੀ ਵਿਰੋਧੀ ਧਿਰ ਨੂੰ , 'ਆਪਣੇ ਇਨ੍ਹਾਂ ਬੇਤੁਕੇ ਅਤੇ ਭੁਲੇਖਾ ਪਾਊ ਭਾਸ਼ਣਾਂ ਰਾਹੀਂ ਰੱਖਿਆਤਮਿਕ ਪਜ਼ੀਸ਼ਨਾਂ 'ਚ ਖੜਾ ਕਰ ਰੱਖਿਆ ! ਜਿਸ ਧਰਮ ਨਿਰਪੱਖਤਾ ਦੀ ਮੋਦੀ ਨੇ ਅੱਜ ਚਰਚਾ ਕੀਤੀ ਅਤੇ ਮੁਸਲਿਮ ਭਾਈਚਾਰੇ ਪ੍ਰਤੀ ਨਕਲੀ ਧਰਮ ਨਿਰਪੱਖਤਾ ਦਾ ਰਾਗ ਅਲਾਪਿਆ ਬਾਰੇ ਇਨ੍ਹਾਂ ਚੋਣਾਂ ਦੌਰਾਨ ਇੱਕ ਵਾਰ ਵੀ ਜ਼ੁਬਾਨ ਨਹੀਂ ਖੋਲ੍ਹੀ ? ਦੂਸਰੇ ਪਾਸੇ ਦੂਸਰੀ ਧਿਰ ਨੇ ਵੀ, 'ਕਿ ਕਿਤੇ ਇਸ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਕਾਨੂੰਨੀ ਹਿੱਤਾਂ ਦੀ ਗੱਲ ਕਰਨ ਨਾਲ 'ਭਾਰੂ ਬਹੁ-ਗਿਣਤੀ ਵੋਟਾਂ ਨਾਰਾਜ਼ ਨਾ ਹੋ ਜਾਣ, 'ਮੂੰਹ ਬੰਦ ਕਰ ਰੱਖਿਆ ? ਲੋਕ ਅਤੇ ਕੌਮੀ ਮੁੱਦਿਆਂ ਨੂੰ ਨੁਕਰੇ ਲਾ ਕੇ ਬੀ.ਜੇ.ਪੀ. ਚੋਣਾਂ ਅੰਦਰ ਇਸ ਨਵੀਂ ਦਾਅ-ਪੇਚ ਵਾਲੀ ਨੀਤੀ ਨੇ, 'ਫਰਵਰੀ ਮਹੀਨੇ ਦੌਰਾਨ ਸੀ.ਆਰ.ਪੀ.ਐਫ.ਦੇ ਪੁਲਵਾਮਾ ਲਾਗੇ ਦਹਿਸ਼ਤਗਰਦਾਂ ਦੇ ਘਿਨੌਣੇ ਕਾਰਿਆ ਅਧੀਨ ਸ਼ਹੀਦ ਹੋਏ ਜਵਾਨਾਂ ਅਤੇ ਦਹਿਸ਼ਤਗਰਦਾਂ ਦੇ ਠਿਕਾਣਿਆਂ ਉੱਤੇ ਪਾਕਿ ਜਾਕੇ ਕੀਤੇ ਹਵਾਈ ਹਮਲਿਆ ਨੂੰ, ਦੇਸ਼ ਲਈ ਨਹੀਂ, 'ਸਗੋਂ ਪਾਰਟੀ ਦੀ ਭੱਲ ਖੱਟਣ ਲਈ ਖੂਬ ਵਰਤਿਆਂ ? ਆਪਣੇ ਆਪ ਨੂੰ ਖੁਦ ਦੇਸ਼ ਭਗਤ ਸਾਬਤ ਕਰਕੇ ਦੇਸ਼ ਦੀ ਬਹੁ-ਗਿਣਤੀ ਭਾਰੂ ਜਨਤਾ ਨੂੰ ਫਿਰਕੂ ਪਤਾ ਵਰਤ ਕੇ ਬਹੁ-ਭਾਰੀ ਜਿੱਤ ਪ੍ਰਾਪਤ ਕੀਤੀ !
    ਨਕਲੀ ਧਰਮ-ਨਿਰਪੱਖਤਾ ਭਾਰਤ ਅੰਦਰ ਘੱਟ ਗਿਣਤੀ ਲੋਕਾਂ ਪ੍ਰਤੀ ਹਥਿਆਰ ਸੁੱਟ ਗਈ। ਕਿਉਂਕਿ ਬੀ.ਜੇ.ਪੀ. ਦੇ ਹੱਥ ਠੋਕੇ, 'ਖਾਸ ਕਰਕੇ ਬੀ.ਜੇ.ਪੀ. ਦੇ ਮੱਥੇ ਤੇ ਲਟਕ ਰਹੀਆਂ ਝਾਲਰਾਂ ਅਤੇ ਉਹਨਾਂ ਦੇ ਕਾਰੇ ਇਸ ਜਿੱਤ ਲਈ ਸਹਾਈ ਹੋਏ ? ਹੁਣ ਲੋੜ ਹੈ ! ਭੰਗਵਾਂ ਕਰਨ ਵੱਲੋਂ ਜੋ ਇਹ ਲਹਿਰ ਚਲਾਈ, 'ਉਸ ਦੀ ਧਾਰਾਂ 'ਚ ਮੋੜਾ ਕੱਟਣ ਦੀ ਅਤੇ ਸਾਰਾ ਦੇਸ਼ ਮੋਦੀ ਦਾ ਧੰਨਵਾਦੀ ਹੋਵੇਗਾ  ! ਜੋ ਹੁਣੇ-ਹੁਣੇ ਮੋਦੀ ਨੇ ਨਕਲੀ ਧਰਮ-ਨਿਰਪੱਖਤਾ ਪ੍ਰਤੀ ਸਿਆਣੀ ਗਲ ਕੀਤੀ ਹੈ ! ਪਰ ਇਹ ਵਿਚਾਰ ਜੋ ਮੋਦੀ ਨੇ ਪੇਸ਼ ਕੀਤੇ ਹਨ, 'ਉਹ ਕਿੰਨੇ ਕੁ ਸਾਰਥਿਕ ਹੋਣਗੇ ਕੁਝ ਕਿਹਾ ਨਹੀਂ ਜਾ ਸਕਦਾ ? ਸਬਕਾ ਸਾਥ, ਸਬਕਾ ਵਿਕਾਸ ਦਾ ਸਿਧਾਂਤ ਇਸ ਦਿਸ਼ਾ ਵੱਲ ਕਦਮ ਤਾਂ ਠੀਕ ਹੈ !  ਹਰ ਭਾਰਤੀ ਨੂੰ ਵਿਅਕਤੀਗਤ ਸਹੂਲਤਾਂ, ਸਿਹਤ, ਸਿੱਖਿਆ, ਰਿਹਾਇਸ਼, ਰੁਜ਼ਗਾਰ ਜੋ ਬਿਨਾਂ ਕਿਸੇ ਵਿਤਕਰੇ ਦੇ ਪ੍ਰਾਪਤ ਹੋਵੇ ਅਤੇ ਦਿੱਤਾਂ ਜਾਵੇ ? ਜੇਕਰ ਮੋਦੀ ਅਤੇ ਉਸ ਦੀ ਸੋਚ, 'ਅਮਨ ਵਿੱਚ, ਧਰਮ-ਨਿਰਪੱਖਤਾ ਨੂੰ ਦਿਲੋਂ ਚਾਹੁੰਦੀ ਹੈ, 'ਇਹ ਇੱਕ ਭਾਰਤ ਦੇ ਇਤਿਹਾਸ ਅੰਦਰ ਲੰਬੀ ਛਾਲ ਸਮਝੀ ਜਾਵੇਗੀ ? ਪਰ ਅਜਿਹਾ ਨਹੀਂ ਹੋਵੇਗਾ ? ਕਿਉਂਕਿ ਮੋਦੀ ਦਾ ਰਿਮੋਟ ਕੰਟਰੋਲ ਆਰ.ਐਸ.ਐਸ. ਪਾਸ ਹੈ, ਜੋ ਧਰਮ ਅਤੇ ਰਾਜਨੀਤੀ ਨੂੰ ਅੱਡ-ਅੱਡ ਨਹੀਂ ਰੱਖਣਾ ਚਾਹੁੰਦੀ ਹੈ ! ਮੋਦੀ ਲਈ ਧਰਮ ਨਿਰਪੱਖਤਾ ਦਾ ਨਵਾਂ ਦਰਵਾਜ਼ਾ ਖੋਲ੍ਹਣਾ ਆਸਾਨ ਨਹੀਂ ਹੈ, 'ਜਿਸ ਰਾਹੀਂ ਘੱਟ ਗਿਣਤੀ ਮੁਸਲਿਮ ਇਸਾਈ, ਸਿੱਖ ਬੋਧੀ ਆਦਿ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਦੀ ਰੱਖਿਆ, 'ਇਸ ਦਰਵਾਜ਼ੇ ਅੰਦਰ ਦਾਖਲ ਹੋ ਕੇ ਸੁਰੱਖਿਅਤ ਸਮਝੀ ਜਾ ਸਕੇ ? ਕਿਉਂਕਿ ਆਰ.ਐਸ.ਐਸ. ਸਾਰੇ ਭਾਈਚਾਰਿਆਂ ਨੂੰ ਇੱਕ ਸਮਾਨ ਨਹੀਂ ਦੇਖਦਾ, ਉਸ ਦੀ ਟਿੱਕ-ਟਿਕੀ ਅਤੇ ਭਾਵਨਾ ਅੰਦਰ ਕੇਵਲ ਹਿੰਦੂ ਬਹੁ ਗਿਣਤੀ ਹੀ ਉਚਤਮ ਹੈ ! ਇਸ ਲਈ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਹੈ, 'ਕਿ ਮੋਦੀ ਭਾਰਤ ਅੰਦਰ ਘੱਟ ਗਿਣਤੀ ਲੋਕਾਂ ਦੇ ਸੱਭਿਆਚਾਰਕ ਹੱਕਾਂ ਦੀ ਵਕਾਲਤ ਕਰੇ ? ਸਗੋਂ ਚਾਹੀਦਾ ਤਾਂ ਇਹ ਹੈ, 'ਕਿ ਭਾਰਤ ਦੇ ਸੰਵਿਧਾਨ ਦੀ ਸੌਂਹ ਚੁੱਕ ਕੇ ਉਹ ਸਾਰੇ ਭਾਰਤੀਆਂ, 'ਸਮੇਤ ਘੱਟ ਗਿਣਤੀਆਂ, ਦਲਿਤ, ਇਸਤਰੀਆਂ ਅਤੇ ਦੱਬੇ-ਕੁਚਲੇ ਲੋਕਾਂ ਦੀ ਬਿਨਾਂ ਕਿਸੇ ਵਿਤਕਰੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਫਰਜ਼ ਨਿਭਾਏ !
    ਪਰ ਪਿਛਲੇ 5 ਸਾਲਾਂ ਦੇ ਅਰਸੇ ਦੌਰਾਨ ਜੋ ਘੱਟ ਗਿਣਤੀ, ਦਲਿਤਾਂ ਅਤੇ ਇਸਤਰੀਆਂ ਪ੍ਰਤੀ ਇਕ ਲੜੀਵਾਰ ਬੇ-ਇਨਸਾਫੀਆਂ, ਵਧੀਕੀਆਂ ਅਤੇ ਗਿਣਮਿਥ ਕੇ ਹਮਲੇ ਸੇਧੇ ਗਏ, ਉਹ ਜਗ-ਜਾਹਿਰ ਹੋ ਚੁੱਕੇ ਹਨ ! ਹੁਣ ਵੀ ਜੇਕਰ ਸਾਰੇ ਭਾਈਚਾਰਿਆਂ ਅੰਦਰ ਖਾਸ ਕਰਕੇ ਬਹੁ-ਗਿਣਤੀ ਹਿੰਦੂਆਂ ਨੂੰ ਖਾਸ ਤਰਜੀਹ ਦਈਏ ਅਤੇ ਭੰਗਵਾਂ ਕਰਨ ਪ੍ਰਵਾਰ ਅੰਦਰ ਖਾਸ ਝਾਲਰਾ ਵਾਲੇ ਜੋ ਖਾਸ ਰੁਤਬਾ ਰੱਖਦੇ ਵਿਅਕਤੀ ਅਤੇ ਜੱਥੇਬੰਦੀਆਂ ਹਨ। ਉਨ੍ਹਾਂ ਦੇ ਦਬਾਅ, ਪ੍ਰਭਾਵ ਅਤੇ ਦਾਬੇ ਤੋਂ, 'ਵਿਰੋਧੀ ਧਾਰਮਿਕ ਘੱਟ ਗਿਣਤੀਆਂ, ਜਾਤਾਂ, ਇਸਤਰੀ, ਲਿੰਗਕ ਪਿਤਰੀ-ਭਾਵਨਾਵਾਂ ਵਾਲੇ ਦੱਬੇ ਕੁਚਲੇ ਲੋਕਾਂ ਦੀ ਰੱਖਿਆ ਨਾ ਕਰੀਏ ! ਤਾਂ ਇਹ ਹੀ ਸਮਝਿਆ ਜਾਵੇਗਾ, 'ਕਿ ਪਿਛਲੇ 5-ਸਾਲਾਂ ਦੌਰਾਨ ਘੱਟ ਗਿਣਤੀ ਲੋਕਾਂ ਪ੍ਰਤੀ ਜੋ ਕਲੰਕਤ ਭਾਵਨਾਵਾਂ ਉਜਾਗਰ ਹੀ ਨਹੀਂ ਹੋਈਆਂ, 'ਸਗੋਂ ਅਮਲ ਵਿੱਚ ਆਈਆਂ, 'ਉਨ੍ਹਾਂ ਤੋਂ ਮੋਦੀ ਮਾਨਸਿਕਤਾ ਨੇ ਕੁਝ ਨਹੀਂ ਸਿੱਖਿਆ ਹੈ ? ਸਗੋਂ ਭਾਰੂ ਬਹੁ ਗਿਣਤੀ ਧਾਰਮਿਕ ਦਬਾਅ ਦੇ ਕਾਰਨ ਘੱਟ ਗਿਣਤੀਆਂ ਅੰਦਰ ਬੇਗਾਨਗੀ ਕਾਰਨ ਪੈਦਾ ਹੋਏ ਕੱਟੜਵਾਦੀ ਦਹਿਸ਼ਤਗਰਦ ਅਨਸਰਾਂ ਤੋਂ ਵੀ ਘੱਟ ਗਿਣਤੀ ਭਾਈਚਾਰੇ ਦੀ ਰੱਖਿਆ ਫਿਰ ਕਿਵੇਂ ਹੋ ਸਕੇਗੀ ? ਮੋਦੀ ਜੀ ਸੰਵਿਧਾਨ ਦੀ ਸੌਂਹ ਚੁੱਕ ਦੇ ਸਾਰੇ ਭਾਰਤੀਆਂ ਦੀ ਰੱਖਿਆ ਕਰਨੀ ਹੀ ਅਸਲੀ ਧਰਮ ਨਿਰਪੱਖਤਾ ਹੈ। ਪਰ ਤੁਸੀਂ ਆਰ.ਐਸ.ਐਸ. ਦੇ ਪ੍ਰਭਾਵ ਅਧੀਨ, 'ਭਾਰਤ ਦੇ ਪ੍ਰਧਾਨ ਮੰਤਰੀ ਹੋ ਕੇ, 'ਸਾਰੀਆਂ ਸੰਵਿਧਾਨਿਕ ਪ੍ਰੰਪਰਾਵਾਂ, ਮਰਿਯਾਦਾ ਅਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਛਿਕੇ-ਟੰਗ ਕੇ, 'ਸ਼ਰੇਆਮ ਮੰਦਿਰਾਂ, ਬੁਤਾਂ, ਹਿੰਦੂ ਰਸਮਾਂ, ਪੂਜਾ-ਪਾਠ, ਧਾਰਮਿਕ ਦਿਖਾਵੇ ਪੇਸ਼ ਕਰਨੇ, ਇਹ ਹੀ ਹਿੰਦੂ ਪ੍ਰਸਤੀ ਵਾਲੀ ਨਕਲੀ ਧਰਮ ਨਿਰਪੱਖਤਾ ਹੈ ! ਜੋ ਸਨਕੀ, ਗੈਰ-ਨਿਆ ਸੰਗਤ ਅਤੇ ਸੱਜ-ਪਿਛਾਖੜੀ ਪੂੰਜੀਵਾਦੀ ਰਾਜਨੀਤੀ ਵਾਲੀ ਕੱਟੜਵਤਾ ਤੇ ਫਿਰਕੂ ਤਨਜ਼ ਨਾਲ ਲੱਥ-ਪੱਥ ਹੈ, ਨੂੰ ਸੁਰਜੀਤ ਤੇ ਮਜ਼ਬੂਤ ਕਰ ਰਹੇ ਹੋ ? ਤੇ ਭਾਰਤ ਦੇ ਸੰਵਿਧਾਨਿਕ ਅੰਦਰ ਅਸਲੀ ਧਰਮ-ਨਿਰਪੱਖਤਾ ਦਾ ਤੁਸੀਂ ਕਤਲ ਕਰ ਰਹੇ ਹੋ।
    ਭਾਰਤ ਦੀ ਆਜ਼ਾਦੀ ਲਹਿਰ ਅੰਦਰ ਸਮੁੱਚੇ ਭਾਰਤੀਆਂ ਨੇ ਮਿਲ ਕੇ ਪੂਰਾ ਯੋਗਦਾਨ ਪਾਇਆ ਸੀ। ਜਦ ਕਿ ਭਾਰਤ ਦੇ ਇਸ ਆਜ਼ਾਦੀ ਸੰਗਰਾਮ 'ਚ ਆਰ.ਐਸ.ਐਸ. ਬਸਤੀਵਾਦੀ ਬਰਤਾਨਵੀਂ ਸਾਮਰਾਜੀ ਗੋਰੀ ਸਰਕਾਰ ਪ੍ਰਤੀ ਪੂਰੀ ਪੂਰੀ ਹਮਦਰਦੀ ਰੱਖ ਰਹੀ ਸੀ ! ਅੱਜ ! ਇਹੋਂ ਹੀ ਸੱਭਿਆਚਾਰਕ ਸੰਗਠਨ ਕਹਾਉਣ ਵਾਲੀ ਸੰਸਥਾ, 'ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਭਾਰਤ ਅੰਦਰ ਉਸਰੀ ਸਦੀਆਂ ਪੁਰਾਣੀ ਬਹੁਲਤਵਾਦੀ ਸੱਭਿਅਤਾ ਨੂੰ ਮੱਲਿਆਮੇਟ ਕਰਨਾ ਚਾਹੁੰਦੀ ਹੈ ? ਇਹ ਰੂੜੀਵਾਦੀ, ਫਿਰਕੂ ਅਤੇ ਕੱਟੜਵਾਦੀ ਸੰਸਥਾ, ਜੋ ਧਰਮਨਿਰਪੱਖਤਾ ਦੇ ਇੱਕ ਬੌਧਿਕ ਪੱਖ ਨੂੰ, 'ਕਿ ਉਹ ਫਿਰਕੇ ਅਤੇ ਫਿਰਕੂਵਾਦ ਅੰਦਰ ਅੰਤਰ ਨੂੰ ਵੀ ਸਮਝਣ 'ਚ ਫੇਲ੍ਹ ਹੋ ਗਈ ਹੈ ? ਕਿਸੇ ਫਿਰਕੇ ਨਾਲ ਕੋਈ ਵੀ ਵਿਅਕਤੀ ਜੋ ਆਪਣੇ ਆਪ ਨੂੰ ਧਾਰਮਿਕ ਫਲਸਫ਼ੇ ਨਾਲ ਬੱਝਿਆ ਭਾਈਚਾਰਾ ਜੋ ਰਿਵਾਇਤੀ ਰਸਮਾਂ ਨਾਲ ਜੁੜਿਆ ਹੁੰਦਾ ਹੈ। ਜਦ ਕਿ ਫਿਰਕੂਵਾਦੀ (ਕੱਟੜਵਾਦੀ) ਉਹ ਕਿਸੇ ਵੀ ਫਿਰਕੇ ਅੰਦਰ ਹੋ ਸਕਦਾ ਹੈ। ਪਰ ਸਾਰਾ ਫਿਰਕਾ ਫਿਰਕੂਵਾਦੀ ਨਹੀਂ ਕਿਹਾ ਜਾ ਸਕਦਾ ! 17-ਵੀਆਂ ਲੋਕ ਸਭਾਂ ਚੋਣਾਂ ਦੌਰਾਨ ਉਤਰ ਪ੍ਰਦੇਸ਼ ਦਾ  ਮੁੱਖ ਮੰਤਰੀ ਬਾਬਰ ਕੀ ਉਲਾਦ ਦਾ ਨਾਂ ਲੈ ਕੇ ਇਕ ਸਾਰੇ ਫਿਰਕੇ ਨੂੰ ਸਿੱਧੇ ਤੌਰ ਤੇ ਕੋਸ ਰਿਹਾ ਹੈ ? ਕਿਸੇ ਧਰਮ, ਫਿਰਕੇ ਅਤੇ ਭਾਈਚਾਰੇ 'ਚ ਹੋਣਾ ਇੱਕ ਮਾਣਵਾਲੀ ਨਿਆ ਸੰਗਤ ਪਛਾਣ ਹੈ ! ਪਰ ਇੱਕ ਅਨੈਤਿਕ ਵਿਅਕਤੀ ਕਾਰਨ ਸਾਰੇ ਭਾਈਚਾਰੇ ਨੂੰ ਬਦਨਾਮ ਕਰਨਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੋ ਸਕਦਾ ਹੈ ? ਕਿਸੇ ਭਾਈਚਾਰੇ ਦੀ ਹੋਂਦ, ਪਛਾਣ ਅਤੇ ਉਸ ਦੇ ਕਿਸੇ ਭਾਈਚਾਰੇ  ਨਾਲ ਜੁੜਨਾ, 'ਦੂਸਰੇ ਭਾਈਚਾਰੇ ਪ੍ਰਤੀ ਅਲੱਗ ਪਛਾਣ ਕਰਕੇ ਨਫਰਤ ਦਾ ਪਾਤਰ ਨਹੀਂ ਕਿਹਾ ਜਾ ਸਕਦਾ ਹੈ ! ਹੁਣ ਆਜ਼ਾਦ ਭਾਰਤ ਅੰਦਰ ਭਾਰੂ ਧਰਮ ਵਾਲਾ ਧੜਾ ਜਾਂ ਸਿਆਸਤ ਆਪਣੇ ਆਪ ਨੂੰ ਦੂਸਰੇ ਘੱਟ ਗਿਣਤੀ ਫਿਰਕੇ ਨਾਲੋਂ ਵੱਡਾ, ਉਚਾ ਜਾ ਭਾਰੂ ਪੇਸ਼ ਕਰੇ, ਇਹ ਧਾਰਨਾ ਫਿਰਕਿਆਂ ਅੰਦਰ ਕੱਟੜਵਾਦੀ ਸੋਚ ਸਮਝੀ ਜਾਂਦੀ ਹੈ। ਕੱਟੜਵਾਦ ਹੀ ਸਾਰੇ ਬਹੁਤਲਤਾਵਾਦੀ ਇੱਕ-ਮਿਕ ਫਿਰਕਿਆਂ ਅੰਦਰ ਖਟਾਸ ਭਰਦਾ ਹੈ ! ਇਹ ਸੋਚ ਹੀ ਅੱਗੋਂ ਦੂਸਰਿਆਂ ਫਿਰਕਿਆਂ ਅੰਦਰ ਨਫ਼ਰਤ ਤੇ ਦੁਸ਼ਮਣੀ ਨੂੰ ਜਨਮ ਦਿੰਦੀ ਹੈ। ਬਸ ! ਫਿਰ ਤਨਾਅ, ਝਗੜੇ ਅਤੇ ਫਸਾਦ ? ਭਾਰਤ ਦਾ ਪੁਰਾਣਾ ਇਤਿਹਾਸ ਅਤੇ ਸੱਭਿਆਚਾਰ ਕੁਝ ਕੁ ਘਟਨਾਵਾਂ ਨੂੰ ਛੱਡ ਕੇ ਸਹਿਣਸ਼ੀਲਤਾ, ਮਿਠਾਸ ਅਤੇ ਆਪਸੀ ਸਾਂਝ ਨਾਲ ਭਰਿਆ ਪਿਆ ਹੈ ! ਜੋ ਸਾਡੇ ਸਾਰਿਆਂ ਲਈ ਇੱਕ ਸ਼ੀਸ਼ਾ ਹੈ।
    ਮੋਦੀ ਦੀ ਅਗਵਾਈ ਹੇਠ ਹੁਣ ਭਾਰੂ ਧਰਮ ਅਧਾਰਿਤ ਸਿਆਸਤ ਅਤੇ ਗਿਣਤੀ ਅਧੀਨ, 'ਉਸ ਦੀਆਂ ਝਾਲਰਾਂ (ਫਰਿੰਜ) ਵਲੋਂ ਆਪਣੇ ਆਪ ਨੂੰ ਭਾਰੂ ਅਤੇ ਵੱਡਾ ਕਹਿ ਕੇ, 'ਦੇਸ਼ ਅੰਦਰ ਘੱਟ ਗਿਣਤੀਆਂ ਅੰਦਰ ਦਹਿਸ਼ਤਜ਼ਦਾ, ਡਰ ਅਤੇ ਬੇਗਾਨਗੀ ਪੈਦਾ ਕੀਤੀ ਹੈ। ਜੋ ਉਨ੍ਹਾਂ ਦਾ ਨਾ ਹੱਕ ਹੈ ਤੇ ਨਾ ਹੀ ਰੁਤਬਾ ? ਇਸ ਲਈ ਕਿਸੇ ਫਿਰਕੇ ਨਾਲ ਕੱਟੜਵਾਦ ਕਰਕੇ  ਸਾਰਿਆ ਨੂੰ ਇੱਕ ਰੱਸੇ ਬੰਨ੍ਹਣਾ ਜਾਂ ਤਨਾਅ ਪੈਦਾ ਕਰਨਾ ਨਾ ਤਰਕ ਸੰਗਤ ਹੈ ਅਤੇ ਨਾ ਹੀ ਨਿਆਪੂਰਣ ਹੋਵੇਗਾ ? ਪਰ ਦੁਖਾਂਤ ਇਹ ਹੈ, 'ਕਿ ਭਾਰਤ ਦੀ ਰਾਜਨੀਤੀ ਅਤੇ ਮਾਜੂਦਾ ਹਾਵੀ ਰਾਜਨੀਤਕ ਅਵੱਸਥਾ ਇਨ੍ਹਾਂ ਦੋਨੋ ਧਾਰਨਾਵਾਂ ਨੂੰ ਰੱਲ-ਗੱਡ ਕਰਕੇ ਰਾਜਸਤਾ ਤੇ ਕਾਬਜ ਅਤਿ ਕੱਟੜਵਾਦੀ ਬੀ.ਜੇ.ਪੀ. ਹੁਣ ਏਕਾ-ਅਧਿਕਾਰਵਾਦੀ ਰਾਹ ਤੇ ਤੁਰ ਪਈ ਹੈ। ਮੰਦਿਰ ਉਸਾਰੀ, ਮੁਸਲਿਮ ਸਾਮੰਤਵਾਦ ਵੇਲੇ ਦੇ ਲੋਕਧਾਰਾ ਅਧੀਨ ਸਮਾਜ ਅੰਦਰ ਵਿਕਸਤ ਹੋਏ ਸਰਵਜਨਕ ਥਾਂਵਾ ਦੇ ਨਾਂ ਬਦਲ ਕੇ, ਵਿਵਾਦਤ ਮੁੱਦੇ ਖੜੇ ਕਰਕੇ ਫਿਰਕਾਪ੍ਰਸਤੀ ਦਾ ਧਰੁਵੀਕਰਨ ਤੇਜ਼ ਕਰਨਾ ! ਮਨੁੱਖੀ ਨਿੱਜੀ ਆਸਥਾ ਅਨੁਸਾਰ, 'ਅਨੁਕੂਲਤਾ, ਖੁਰਾਕ ਅਤੇ ਪਹਿਰਾਵਾ ਉਸ ਦੀ ਨਿਜਤਾ ਹੈ, 'ਨੂੰ ਬਦਲਣ ਲਈ ਮਜ਼ਬੂਰ ਕਰਨਾ ਕੀ ਇਹ ਤੁਗਲਕੀ ਜੋਰ ਜ਼ਬਰ ਨਹੀਂ ਹੈ ? ਘੱਟ ਗਿਣਤੀ ਫਿਰਕਿਆਂ ਨੂੰ ਨਿਸ਼ਾਨਾ ਬਣਾ ਕੇ ਘਿਰਣਾ ਕਰਨੀ ਅਤੇ ਹਿੰਸਾ ਫੈਲਾਅ ਕੇ ਮਾਹੌਲ ਵਿਗਾੜਨਾ ਕੀ ਮੋਦੀ ਸੋਚ ਦੀ ਇਹੀ ਧਰਮ ਨਿਰਪੱਖਤਾ ਹੈ ?
    ਭਾਰਤ ਅੰਦਰ ਸੱਭਿਆਚਾਰ ਦਾ ਉਠਾਨ, ਇਸ ਦੀ ਦਿਸ਼ਾ ਤੇ ਦਸ਼ਾਂ ਸ਼ੁਰੂ ਤੋਂ ਹੀ ਸਾਮੰਤਵਾਦੀ ਪ੍ਰਭਾਵ ਅਧੀਨ ਅੱਗੇ ਵੱਧੀ ਹੈ। ਜਿਸ ਨੂੰ ਬਸਤੀਵਾਦੀ ਬਰਤਾਨਵੀ ਸਾਮਰਾਜ ਨੇ ਆਪਣੀ ਲੋੜ ਅਨੁਸਾਰ ਹੀ ਅੱਗੇ ਵਧਾਇਆ ਹੈ। ਸਾੰਮਤਵਾਦ ਤੋਂ ਪੂੰਜੀਵਾਦੀ ਵੱਲ ਤਬਦੀਲੀ ਦੀ ਚਾਲ ਧੀਮੀ ਰਹੀ, 'ਜਿਸ ਕਰਕੇ ਭਾਰਤ ਅੰਦਰ ਜਾਗੀਰੂ-ਸੰਸਕਰਨ, ਰੂੜ੍ਹੀਵਾਦੀ, ਧਾਰਮਿਕ ਧਾਰਨਾਵਾਂ, ਜਾਤਪਾਤ, ਫਿਰਕੇ ਅਤੇ ਜੂਠਾ, ਅੱਜ ਵੀ ਉਸੇ ਤਰ੍ਹਾਂ ਕਾਇਮ ਹਨ ! ਆਜਾਦੀ ਬਾਦ ਹਾਕਮ ਜਮਾਤਾਂ ਨੇ ਇਨ੍ਹਾਂ ਪੁਰਾਣੇ ਰਿਸ਼ਤਿਆਂ ਨੂੰ ਖਤਮ ਕਰਨ ਦੀ ਥਾਂ ਸਗੋਂ ਇਨ੍ਹਾਂ ਨੂੰ ਮਜ਼ਬੂਤ ਕੀਤਾ ਹੈ ? ਦੇਸ਼ ਅੰਦਰ ਵਿਗਿਆਨਕ-ਸੂਝ, ਕਲਾਵਾਂ, ਸਿੱਖਿਆ, ਰਿਸ਼ਤੇ, ਕਿਰਤੀ-ਸਬੰਧ ਉਸੇ ਤਰ੍ਹਾਂ ਪੁਰਾਣੇ ਬੰਦਸ਼ਾ ਅਤੇ ਗੁਲਾਮੀ ਦੀਆਂ ਜੰਜੀਰਾਂ ਨਾਲ ਜਕੜੇ ਹੋਏ ਹਨ ! ਸਾਡੇ ਧਰਮਨਿਰਪੱਖਤਾ ਪੱਖੀ ਵਿਚਾਰ, ਸਾਮਰਾਜ ਵਿਰੋਧੀ ਸੋਚ, ਹੱਕ ਲਈ ਰੋਹ ਅਤੇ ਵਿਗਿਆਨਕ ਸਿੱਖਿਆ ਦਾ ਰੁੱਖ ਅੱਗੇ ਵੱਧਣ ਦੀ ਥਾਂ ਪੇਤਲਾ ਅਤੇ ਕਮਜ਼ੋਰ ਹੋਇਆ ਹੈ ! ਇਹੀ ਕਾਰਨ ਹੈ, 'ਕਿ ਅੱਜੇ ਵੀ ਧਾਰਮਿਕ ਕੱਟੜਵਾਦ, ਜਾਤਪਾਤ, ਫਿਰਕੂਪੁਣਾ ਅਤੇ ਜਨੂੰਨ ਅੱਗੇ ਨਾਲੋਂ ਵੱਧਿਆ ਹੈ।
    ਸੰਸਾਰ ਪੂੰਜੀਵਾਦੀ ਸੱਜੇ ਪੱਖੀ ਪਿਛਾਖੜਪੁਣੇ ਵਾਲੀ ਰਾਜਨੀਤੀ ਨੇ, 'ਭਾਰਤ ਸਮੇਤ ਸੰਸਾਰ ਅੰਦਰ ਧਰਮ-ਨਿਰਪੱਖਤਾ ਨੂੰ ਬਹੁਤ ਵੱਡੀ ਢਾਅ ਲਾਈ ਹੈ। ਸੰਸਾਰੀਕਰਨ ਅਤੇ ਨਵਉਦਾਰਵਾਦ ਨੇ ਪੂੰਜੀ ਦੇ ਅੰਬਾਰ ਲਾਉਣ ਲਈ, 'ਆਮ ਜਨਤਾ ਨੂੰ ਉਣਾ, ਹੀਣਾ ਅਤੇ ਸਿੱਖਿਆ ਵਿਹੂਣਾ ਰੱਖਣ ਲਈ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਕਰ ਦਿੱਤਾ ! ਧਰਮ ਤੇ ਸਿੱਖਿਆ ਨੂੰ ਰੱਲ-ਗੱਡ ਅਤੇ ਧਰਮ ਨੂੰ ਸਿਆਸਤ ਨਾਲ ਮਿਲਾ ਕੇ ਆਪਣੇ ਰਾਜਸੀ ਲਾਭਾਂ ਲਈ ਹਾਕਮ ਜਮਾਤਾਂ, 'ਆਪਣੀ ਉਮਰ ਵਧਾਉਣ ਲਈ ਨਿਤ ਦਿਨ ਕੋਝੀਆਂ ਰਾਜਸੀ ਸਾਜ਼ਸਾਂ ਰੱਚ ਰਹੀਆਂ ਹਨ। ਜਿਸ ਨੇ ਭਾਰਤੀਆਂ ਨੂੰ ਤਰਕ ਵਿਹੂਣਾ, ਗਿਆਨ-ਵਿਗਿਆਨ ਅਤੇ ਮਨੁੱਖੀ ਸੋਚ ਤੋਂ ਖਾਲੀ, 'ਇੱਕ-ਅਰਬ 30-ਕਰੋੜ ਲੋਕਾਂ ਦਾ ਇੱਕ ਹਜੂਮ ਬਣਾ ਕੇ ਰੱਖ ਦਿੱਤਾ ਹੈ ? ਗਰੀਬੀ-ਗੁਰਬਤ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਲਾਚਾਰੀ ਦੇ ਮਾਰੇ ਭਾਰਤੀਆਂ ਨੂੰ ਚਲਾਕ ਹਾਕਮ ਪੂਰੀ ਸੋਝੀ, ਸ਼ਰਾਰਤ ਅਤੇ ਗਿਣ-ਮਿਣ ਕੇ ਧਰਮ-ਨਿਰਪੱਖਤਾ ਦੀ ਥਾਂ ਮੋਦੀ ਨੇ, 'ਨਕਲੀ ਧਰਮ-ਨਿਰਪੱਖਤਾ ਰਾਹੀਂ ਰਾਸ਼ਟਰਵਾਦ, ਦੇਸ਼ ਭਗਤੀ, ਹਿੰਦੂ ਰਾਸ਼ਟਰ ਅਤੇ ਸਬਕਾ ਸਾਥ, ਸਬਕਾ ਵਿਕਾਸ ਅਤੇ ਸਮਾਵੇਸ਼ੀ ਦਾ ਚੋਲਾ ਪਾਕੇ ਠੱਗਿਆ ਹੈ ?
    ਭਾਰਤ ਦੀ ਰਾਜਨੀਤੀ ਅੰਦਰ ਜੋ ਹੁਣ ਨਵੀਂ ਅਤਿਸਿਰੇ ਦੀ ਸੱਜ-ਪਿਛਾਖੜੀ ਰਾਜਨੀਤਕ ਤਬਦੀਲੀ ਆਈ ਹੈ, ਇੱਕ ਬਹੁਤ ਖਤਰਨਾਕ ਰੁਝਾਂਨਾਂ ਦਾ ਪ੍ਰਗਟਾਵਾ ਹੈ ? ਸਤਾ ਤੇ ਕਾਬਜ਼ ਮੋਦੀ ਸਰਕਾਰ ਨੇ ਸਾਡੇ ਸੰਵਿਧਾਨਕ ਢਾਂਚੇ, ਸੰਵਿਧਾਨਿਕ ਸੰਸਥਾਵਾਂ, ਧਰਮ ਨਿਰਪੱਖਤਾ, ਸੰਘਵਾਦ, ਬਹੁਲਤਾਵਾਦ ਤੇ ਹਮਲੇ ਸੇਧੇ ਹੋਏ ਹਨ ! ਦੂਸਰੇ ਪਾਸੇ ਧਾਰਮਿਕ ਫਿਰਕਾਂਪ੍ਰਸਤੀ, ਜਾਤਪਾਤੀ ਸ਼ਾਵਨਵਾਦ, ਅਧਾਰਿਤ ਨਫ਼ਰਤ ਅਤੇ ਭਾਰੂ ਧਰਮ ਅਧਾਰਿਤ ਰਾਜਨੀਤਕ ਦਾਬੇ ਤੇ ਘੱਟ ਗਿਣਤੀਆਂ ਤੇ ਹੋ ਰਹੇ ਹਮਲੇ ਦੇਸ਼ ਨੂੰ ਏਕਾ ਅਧਿਕਾਰਵਾਦ ਤੇ ਫਿਰਕੂ-ਤਨਜ਼ ਵਾਲੀ ਹਕੂਮਤ ਵੱਲ ਧੱਕ ਰਹੇ ਹਨ ? ਦੇਸ਼ ਅੰਦਰ ਉਠ ਰਹੇ ਇਨ੍ਹਾਂ ਏਕਾ ਅਧਿਕਾਰਵਾਦੀ ਰੁਝਾਂਨਾਂ ਦੇ ਟਾਕਰੇ ਅਤੇ ਮੋੜਾ ਦੇਣ ਲਈ, 'ਸਾਰੀਆਂ ਜਮਹੂਰੀ, ਲੋਕ ਪੱਖੀ, ਧਰਮ-ਨਿਰਪੱਖ ਅਤੇ ਖੱਬੇਪੱਖੀ ਸ਼ਕਤੀਆਂ ਨੂੰ ਇੱਕ ਜੁਟ ਹੋ ਕੇ ਟਾਕਰਾ ਕਰਨਾ ਚਾਹੀਦਾ ਹੈ।

001-403-285-4208
ਜਗਦੀਸ਼ ਸਿਘ ਚੋਹਕਾ

91-9217997445
ਕੈਲਗਰੀ

13 ਅਪ੍ਰੈਲ ਪਹਿਲੀ ਸ਼ਤਾਬਦੀ 'ਤੇ - ਜਗਦੀਸ਼ ਸਿੰਘ ਚੋਹਕਾ

ਜੱਲ੍ਹਿਆਵਾਲੇ ਬਾਗ 'ਚ ਡੁੱਲਿਆ ਖੂਨ
ਪੰਜਾਬੀਆਂ ਦੀ ਏਕਤਾ ਦਾ ਪ੍ਰਤੀਕ ਹੈ

        ਭਾਰਤ ਅੰਦਰ ਬਸਤੀਵਾਦੀ ਬਰਤਾਨਵੀ ਸਾਮਰਾਜ ਤੋਂ ਮੁਕਤੀ ਪ੍ਰਾਪਤ ਕਰਨ ਲਈ ਆਜ਼ਾਦੀ ਲਈ ਚਲੇ ਪਹਿਲੇ ਹਥਿਆਰਬੰਦ ਗਦਰ ਨੂੰ ਕੁਚਲਣ ਤੋਂ ਬਾਦ ਗੋਰਿਆਂ ਨੇ ਇਕ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, 'ਕਿ ਹੁਣ ਭਾਰਤੀ ਲੋਕ ਆਜ਼ਾਦੀ ਲਈ ਮੁੜ ਸਿਰ ਨਹੀਂ ਚੁੱਕਣਗੇ ? ਪਰ ਉਨ੍ਹਾਂ ਦੀ ਇਹ ਧਾਰਨਾ ਛੇਤੀ ਹੀ ਪਸਤ ਹੋ ਗਈ ਜਦੋਂ ਪੰਜਾਬ ਅੰਦਰ ਬਾਬਾ ਰਾਮ ਸਿੰਘ ਦੀ ਅਗਵਾਈ 'ਚ ਕੂਕਾ ਲਹਿਰ ਦੀ ਸਵਦੇਸ਼ੀ, ਨਾ ਮਿਲਵਰਤਨ ਅਤੇ ਨਾ-ਫੁਰਮਾਨੀ ਲਹਿਰ ਨੇ ਸਮੁੱਚੇ ਉਤਰੀ ਭਾਰਤ ਅੰਦਰ ਇਕ ਗੁਣਾਂਤਮਿਕ ਰਾਜਸੀ ਅਤੇ ਲੋਕ ਉਭਾਰ ਨੂੰ ਜਨਮ ਦਿੱਤਾ ! ਫਿਰ ਕੁਝ ਚਿਰ ਲਈ ਚੁਪ-ਚਾਪ ਰਹਿਣ ਬਾਦ ਪੰਜਾਬ ਅੰਦਰ ਮੁੜ ਰਾਜਸੀ ਸਰਗਰਮੀਆਂ ਵੱਜੋਂ ਕਿਸਾਨੀ ਲਹਿਰਾਂ, ਲੋਕਾਂ ਦੇ ਆਮੁਹਾਰੇ ਰੋਹ ਤੇ ਆਈ ਰਾਜਨੀਤਕ ਜਾਗਰੂਕਤਾ ਕਾਰਨ ਗੋਰੀ ਸਰਕਾਰ ਵਿਰੁਧ ਉਠੀਆਂ ਦਲੇਰੀ ਭਰੀਆਂ ਲਹਿਰਾਂ ਹਰ ਪਾਸੇ ਪਨਪ ਪਈਆਂ ! ਆਜ਼ਾਦੀ ਲਈ ਤਾਂਘ ਅਤੇ ਦੇਸ਼ ਪ੍ਰੇਮ ਵਾਲੀਆਂ ਭਾਵਨਾਵਾਂ ਕਾਰਨ ਹੀ 1913-14 ਦੌਰਾਨ ਉਤਰੀ -ਅਮਰੀਕਾ ਅੰਦਰ ਸਿੱਖ ਪ੍ਰਵਾਸੀਆਂ (ਪੰਜਾਬੀਆਂ) ਵੱਲੋਂ ਗਦਰ ਪਾਰਟੀ ਦੇ ਗਠਨ ਰਾਹੀਂ ਅਰੰਭਿਆ ਹਥਿਆਰਬੰਦ ਸੰਘਰਸ਼ ਅਤੇ ਗਦਰ ਪਾਰਟੀ ਦੇ ਸਿਰ ਲੱਥ ਕਾਰਕੁੰਨਾਂ ਵੱਲੋਂ ਕੀਤੀਆਂ ਕੁਰਬਾਨੀਆਂ ਤੋਂ ਗੋਰੇ ਪੂਰੀ ਤਰ੍ਹਾਂ ਭੈਅ-ਭੀਤ ਹੋ ਗਏ ! ਡਰੇ ਗੋਰਿਆਂ ਨੇ ਕਿਸੇ ਤਰ੍ਹਾਂ ਦੀ ਵੀ ਰਾਜਸੀ ਸਰਗਰਮੀ ਅਤੇ ਵਿਦਰੋਹ ਨੂੰ ਦਬਾਉਣ ਲਈ ਗੈਰ-ਮਨੁੱਖੀ ਦਮਨ ਅਤੇ ਦਹਿਸ਼ਤਜ਼ਦਾ  ਚੱਕਰ ਚਲਾ ਕੇ ਤਸ਼ੱਦਦ ਸ਼ੁਰੂ ਕਰ ਦਿੱਤੇ। ਇਸ ਦਮਨ ਵਿਰੁੱਧ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਅੰਦਰ ਇਕ ਜ਼ਬਰਦਸਤ ਢੰਗ ਨਾਲ ਆਜ਼ਾਦੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਇਕ ਖਾਹਸ਼ ਵੀ ਜਨਮੀ ਜੋ ਅੱਗੋਂ ਜਾਕੇ ਇਕ ਛੋਟੀ ਜਿਹੀ ਲਹਿਰ ਦਾ ਰੂਪ ਧਾਰ ਗਈ।
    ਉਸ ਵੇਲੇ ਦੇਸ਼ ਅੰਦਰ 20-ਵੀਂ ਸਦੀ ਦੇ ਪਹਿਲੇ ਅਤੇ ਦੂਸਰੇ ਦਹਾਕੇ ਦੌਰਾਨ ਸਭ ਤੋਂ ਵੱਡੀ ਰਾਜਸੀ  ਸ਼ਕਤੀ "ਭਾਰਤੀ ਕੌਮੀ ਕਾਂਗਰਸ" ਸੀ, ਜੋ ਮੱਠੇ, ਠੰਡੇ, ਕਮਜ਼ੋਰ, ਬੁਜ਼ਦਿਲ ਅਤੇ ਗੋਰੀ ਸਰਕਾਰ  ਨਾਲ ਸਹਿਮਤੀ ਵਾਲੀ ਬੋਲੀ ਬੋਲਣ ਵਾਲੀ ਪਾਰਟੀ ਸੀ ਅੱਗੇ ਆਈ। ਇਸ ਕਾਂਗਰਸ ਦੀ ਨੀਂਹ 1885 ਨੂੰ ਇਕ ਅੰਗਰੇਜ਼ ਆਈ.ਸੀ.ਐਸ. ਅਫਸਰ ਮਿ: ਏ.ਓ. ਹਿਊਮ ਨੇ ਰੱਖੀ ਸੀ। ਉਸ ਨੇ ਕਾਂਗਰਸ ਪਾਰਟੀ ਦਾ ਗਠਨ ਗੋਰੀ-ਸਰਕਾਰ ਦੇ ਇਕ ਸ਼ੈਡੋ ਰੱਖਵਾਲੇ ਵੱਜੋਂ, (ਗੋਰੀ-ਸਰਕਾਰ ਨਾਲ ਸਲਾਹ ਕਰਕੇ) ਕਾਂਗਰਸ ਨੂੰ ਜਨਤਾ ਅੰਦਰ ਇਕ "ਹਿਫਾਜ਼ਤੀ ਵੈਲਵ" (Safety Valve) ਵੱਜੋਂ ਹੀ ਲੋਕਾਂ ਨੂੰ ਹਾਂਡੀ ਦੇ ਢੱਕਣ ਵਿੱਚ ਛੇਕ ਵੱਜੋ ਖੜੇ ਕੀਤਾ ਸੀ ? ਗੋਰੀ ਸਰਕਾਰ 1857 ਦੇ ਗਦਰ, ਕੂਕਾ ਲਹਿਰ, ਗਦਰ ਪਾਰਟੀ 'ਤੇ ਕਿਸਾਨੀ ਬਗਾਵਤਾਂ ਤੋਂ ਡਰੀ ਹੋਈ ਭਾਰਤ ਅੰਦਰ ਕਿਸੇ ਵੀ ਤਰ੍ਹਾਂ ਦੇ ਵਿਦਰੋਹ, ਅਚਨਚੇਤੀ ਤਬਦੀਲੀ ਅਤੇ ਬਗਾਵਤ ਤੋਂ ਘਬਰਾਈ ਹੋਈ ਆਪਣੀ ਰੱਖਿਆ ਲਈ ਅੰਦਰੂਨੀ ਵਫ਼ਾਦਾਰਾਂ ਦੀ ਭਾਲ ਲਈ, 'ਬੂਟ-ਚੱਟ ਤੇ ਰਾਜਸੀ ਭਗਤਾਂ ਨਾਲ ਇਕ ਰਾਜਸੀ ਲਾਮਡੋਰੀ ਵਾਲੀ ਸ਼ਕਤੀ ਚਾਹੁੰਦੀ ਸੀ ! ਜੋ ਰਾਜਾਸ਼ਾਹੀ ਤੋਂ ਬਿਨਾਂ ਰਾਜਸੀ ਪਾਰਟੀ ਹੋਵੇ ? ਇਹ ਫਰਜ਼ ਕਾਂਗਰਸ ਨੇ ਸ਼ੁਰੂ ਤੋਂ ਲੈ ਕੇ 1947 ਅਤੇ ਬਾਦ ਤਕ ਬਾਖੂਬੀ ਨਾਲ ਨਿਭਾਇਆ ?
    ਪੰਜਾਬ ਅੰਦਰ ਆਜ਼ਾਦੀ ਲਈ ਕੂਕਾ ਲਹਿਰ ਤੋਂ ਲੈ ਕੇ ਕਿਸਾਨੀ ਲਹਿਰਾਂ ਤੱਕ ਸੈਕੜੇਂ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਤੇ ਸਜ਼ਾਵਾਂ ਕੱਟੀਆਂ। ਪਹਿਲੀ ਸੰਸਾਰ ਜੰਗ ਦੌਰਾਨ ਗਰੀਬੀ-ਗੁਰਬਤ ਅਤੇ ਜਹਾਲਤ ਦੇ ਮਾਰੇ ਹਜ਼ਾਰਾਂ ਪੰਜਾਬੀ ਫੌਜਾਂ ਅੰਦਰ ਭਰਤੀ ਹੋ ਕੇ ਜਾਨਾਂ ਗੁਵਾ ਚੱਕੇ ਸਨ ? ਜੰਗ ਦੇ ਭਾਰ ਨੇ ਪੰਜਾਬੀਆਂ ਦਾ ਕਚੂਮਰ ਕਰ ਦਿੱਤਾ ਸੀ । ਪੰਜਾਬ ਦੇ ਹਰ ਘਰ ਅੰਦਰ ਨੌਜਵਾਨਾਂ ਦੀਆਂ ਮੌਤਾਂ ਕਾਰਨ ਸੱਥਰ ਵਿਛੇ ਹੋਏ ਸਨ ! ਹਰ ਪਾਸੇ ਗਰੀਬੀ ਗੁਰਬਤ ਦੇ ਭੰਨੇ ਪੰਜਾਬੀ ਬਿਨਾਂ ਕਿਸੇ ਸਹਾਇਤਾ ਤੇ ਓਟ ਕਾਰਨ ਭਰੇ ਫਿਸੇ ਹੋਏ ਸਨ ! ਦੇਸ਼ ਅੰਦਰ ਰਾਜਸੀ ਲਹਿਰ ਜੋ ਕਾਂਗਰਸ ਪਾਰਟੀ ਪਾਸ ਸੀ, 'ਉਹ ਵੀ ਪਹਿਲੀ ਸੰਸਾਰ ਜੰਗ ਦੌਰਾਨ ਗੋਰੀ ਸਰਕਾਰ ਨਾਲ ਵਫ਼ਾਦਾਰੀ ਨਿਭਾਉਂਦੀ ਹੋਈ ਅੰਗਰੇਜ਼ ਪੱਖੀ ਰੁੱਖ ਅਪਣਾਅ ਰਹੀ ਸੀ। ਇਸ ਆਤਮਘਾਤੀ ਸਮੇਂ ਦੌਰਾਨ ਪੰਜਾਬੀਆਂ ਲਈ ਹਮਦਰਦੀ ਦੀ ਥਾਂ, 'ਜ਼ਖ਼ਮਾਂ 'ਤੇ ਫੈਹੇ ਲਾਉਣ ਦੀ ਥਾਂ ਮਿਲਿਆ, "ਰੋਲਟ ਐਕਟ ਅਤੇ ਜੱਲ੍ਹਿਆ- ਵਾਲੇ ਬਾਗ ਦੇ ਕਤਲੋਗਾਰਤ ਦਾ ਤੋਹਫਾ ?
    13 ਅਪ੍ਰੈਲ 1919 ਨੂੰ ਵਿਸਾਖੀ ਦੇ ਪਵਿਤਰ ਦਿਹਾੜੇ 'ਤੇ ਅੰਮ੍ਰਿਤਸਰ ਸ਼ਹਿਰ ਅੰਦਰ ਬਰਤਾਨਵੀ ਬਸਤੀਵਾਦੀ ਜ਼ਾਲਮ ਤੇ ਨਸਲ-ਪ੍ਰਸਤਾਂ ਨੇ 20-ਵੀਂ ਸਦੀ ਦੇ ਸਭ ਤੋਂ ਵੱਧ ਕਰੂਰਤਾ ਪੂਰਨ ਅਤੇ ਭੈੜੇ ਕਿਸਮ ਦਾ ਰਾਜਨੀਤਕ ਅਪਰਾਧ ਕਰਕੇ, 'ਜਲ੍ਹਿਆ ਵਾਲੇ ਬਾਗ ਅੰਦਰ ਪੁਰ-ਅਮਨ ਪੰਜਾਬੀਆਂ ਦੇ ਖੂਨ ਨਾਲ ਹੋਲੀ ਖੇਡ ਕੇ, 'ਆਜ਼ਾਦੀ ਦੇ ਸੰਘਰਸ਼ ਨੂੰ ਕੁਚਲਣ ਲਈ ਕਹਿਰ ਢਾਇਆ ! ਬਰਤਾਨਵੀ  ਬਸਤੀਵਾਦੀ ਸਾਮਰਾਜੀ ਸ਼ਾਸ਼ਕਾਂ ਦਾ ਜ਼ਾਲਮਪੁਣਾ, ਅਸੱਭਿਅਕ ਅਤੇ ਜ਼ੁਲਮ ਨੇ ਇਕ ਵਾਰ ਫਿਰ ਦੁਨੀਆਂ ਅੰਦਰ ਇਨਸਾਨੀਅਤ ਤੋਂ ਗਿਰੇ ਚੇਹਰੇ ਨੂੰ ਇਸ ਘਟਨਾ ਨੇ ਨੰਗਾ ਕਰ ਦਿੱਤਾ ! ਇਸ ਦੁੱਖਦਾਈ ਦੁਖਾਂਤ ਦੌਰਾਨ ਜ਼ਾਬਰ ਗੋਰਿਆ ਦੀਆਂ ਗੋਲੀਆਂ ਨਾਲ ਲੱਗ-ਪੱਗ 400-1200 ਤੋਂ ਵੱਧ ਪੰਜਾਬੀ ਸ਼ਹੀਦ ਹੋਏ ਅਤੇ 2000 ਤੋਂ ਵੱਧ ਗਿਣਤੀ 'ਚ ਜ਼ਖਮੀ ਹੋਣ ਦੀਆਂ ਰਿਪੋਰਟਾਂ ਸਨ ? ਕੌਮੀ ਅੰਦੋਲਨ ਵੱਲੋਂ ਗਠਿਤ ਨਿਰਪੱਖ ਜਾਂਚ ਕਮਿਸ਼ਨਾਂ ਦੇ ਦਸਤਾਵੇਜੀ ਸਬੂਤਾਂ ਅਨੁਸਾਰ ਮਰਨ ਵਾਲੇ ਲੋਕਾਂ ਦੀ ਗਿਣਤੀ ਇਕ ਹਜ਼ਾਰ ਤੋਂ ਵੱਧ ਦਿਖਾਈ ਗਈ ਦੱਸੀ ਸੀ। ਜੱਲ੍ਹਿਆਂ-ਵਾਲਾ ਬਾਗ ਦੀ  ਉਹ ਥਾਂ ਜਿਥੇ ਇਹ ਘਟਨਾ ਵਾਪਰੀ ਸੀ, 'ਚਾਰੇ ਪਾਸੇ ਤੋਂ ਘਿਰਿਆ ਹੋਇਆ, ਜਿਸ ਲਈ ਇਕ ਹੀ ਤੰਗ ਰਸਤਾ ਆਉਣ ਤੇ ਜਾਣ ਲਈ ਸੀ ! ਪੰਜਾਬ ਅੰਦਰ ਜਾਰੀ ਬਰਤਾਨਵੀ ਜ਼ਾਬਰਾਨਾ-ਜ਼ੁਲਮ ਅਤੇ ਜਮਹੂਰੀ ਹੱਕਾਂ ਤੇ ਪਾਬੰਦੀਆਂ ਦੀ ਵਿਰੋਧਤਾ ਵਿਰੁਧ ਅਤੇ ਕਾਲਾ ਕਾਨੂੰਨ ਰੌਲਟ ਐਕਟ ਦਾ ਵਿਰੋਧ ਕਰਨ ਲਈ 13-ਅਪ੍ਰੈਲ 1919 ਨੂੰ ਸ਼ਹਿਰ ਵਾਸੀਆਂ ਵੱਲੋਂ ਇਕ ਆਮ ਜਲਸਾ ਬਾਗ ਅੰਦਰ ਕੀਤਾ ਜਾ ਰਿਹਾ ਸੀ, ਜਿਸ ਵਿੱਚ 20000 ਤੋਂ 25000 ਵਿਚਕਾਰ ਲੋਕ ਇਕੱਤਰ ਹੋਏ ਸਨ। ਇਸ ਤੋਂ ਪਹਿਲਾਂ ਕੁਝ ਦਿਨ ਵਾਪਰੀਆਂ ਘਟਨਾਵਾਂ ਅਤੇ ਲੋਕਾਂ ਨੂੰ ਸਬਕ ਸਿਖਾਉਣ ਲਈ ਬਰਤਾਨਵੀ ਬਸਤੀਵਾਦੀ ਸਾਮਰਾਜੀ ਗੋਰਿਆਂ ਵੱਲੋਂ ਇਹ ਜ਼ੁਲਮ ਅਤੇ ਖੂਨੀ ਸਾਕਾ ਇਕ ਸੋਚੀ ਸਮਝੀ ਕਤਲੋਗਾਰਤ ਤੋਂ ਸਿਵਾ ਕੁੱਝ ਹੋਰ ਨਹੀਂ ਸੀ ? ਉਸ ਵੇਲੇ ਲੋਕ ਇਕ ਮੁਠ ਸਨ ਅਤੇ ਗੋਰਿਆ ਵੱਲੋਂ ਫੈਲਾਈ ਜਾਂਦੀ ਫਿਰਕੂ ਕੁਰੱਤਣ ਤੋਂ ਦੂਰ, 'ਇਕ ਦੂਜੇ ਦੇ ਗੱਲੇ ਨਾਲ ਲੱਗੇ, ਬਹੁ-ਧਾਰਮਿਕ ਏਕਤਾ ਦਾ ਸਬੂਤ ਦੇ ਕੇ ਆਪੋ ਆਪਣੇ ਧਾਰਮਿਕ ਤਿਉਹਾਰ ਮਿਲ ਕੇ ਮਨਾ ਰਹੇ ਸਨ। ਜਦ ਕਿ ਗੋਰੀ ਸਰਕਾਰ ਆਪਣੇ ਸਾਮਰਾਜੀ ਸੌੜੇ ਹਿਤਾਂ ਲਈ ਲੋਕਾਂ ਨੂੰ ਵੰਡੋ ਤੇ ਰਾਜ ਕਰੋ ਦੀ ਨੀਤੀ ਨੂੰ ਮਜ਼ਬੂਤ ਕਰ ਰਹੀ ਸੀ ! ਪਰ ਪੰਜਾਬੀਆਂ ਨੇ ਇਸ ਅੱਤਿਆਚਾਰੀ ਕਾਂਡ ਦੌਰਾਨ ਜੁਝਾਰੂ ਜਜ਼ਬੇ ਅਤੇ ਫਿਰਕੂ ਏਕਤਾ ਨੂੰ ਮਜ਼ਬੂਤ ਕੀਤਾ ਅਤੇ ਅਡੋਲ ਰਹੇ ?
    1918 ਵਿੱਚ ਕਾਂਗਰਸ ਦੇ ਸਲਾਨਾ ਸੰਮੇਲਨ ਦੌਰਾਨ ਇਹ ਫੈਸਲਾ ਹੋਇਆ ਕਿ ਅਗਲਾ ਸੰਮੇਲਨ 1919 ਵਿੱਚ ਪੰਜਾਬ 'ਚ ਕੀਤਾ ਜਾਵੇਗਾ ! ਬਰਤਾਨਵੀ ਗੋਰੀ ਸਰਕਾਰ ਇਸ ਸੰਮੇਲਨ ਨੂੰ ਅਤੇ ਪੰਜਾਬ ਦੇ ਲੋਕਾਂ ਨੁੰ ਰਾਜਨੀਤੀ ਕਰਨ ਦੇ ਰੂਪ ਵਿੱਚ ਦੇਖਣ ਲੱਗ ਪਈ। ਕਿਉਂਕਿ ਪਹਿਲੀ ਸੰਸਾਰ ਜੰਗ ਸ਼ੁਰੂ ਹੋ ਗਈ ਸੀ ਅਤੇ ਉਹ ਪੰਜਾਬ ਨੂੰ ਫੌਜ ਲਈ ਰਕਰੂਟਾਂ ਦੇ ਇਕ ਖਜਾਨੇ ਵੱਲੋਂ ਵੇਖ ਰਹੀ ਸੀ ! ਇਸ ਲਈ ਗੋਰੀ ਸਰਕਾਰ ਕੌਮੀ ਭਾਵਨਾਵਾਂ ਅਤੇ ਦੇਸ਼ ਦੀ ਆਜ਼ਾਦੀ ਲਈ ਵੱਧ ਰਹੀ ਤਾਂਘ ਨੂੰ ਤੁਰੰਤ ਰੋਕਣਾ ਚਾਹੁੰਦੀ ਸੀ। ਅੰਮ੍ਰਿਤਸਰ ਸ਼ਹਿਰ ਅੰਦਰ ਲਾਹੌਰ ਦੇ ਇਕ ਡਾ: ਸਤਪਾਲ ਅਤੇ ਅੰਮ੍ਰਿਤਸਰ ਦੇ ਪ੍ਰਸਿੱਧ ਵਕੀਲ ਡਾ: ਸੈਫੂਦੀਨ ਕਿਚਲੂ ਨੇ ਕਾਂਗਰਸ ਸੰਮੇਲਨ ਅਯੋਜਿਤ ਕਰਨ ਦੀ ਪਹਿਲ ਕਦਮੀ ਕਰਨ ਦਾ ਬੀੜਾ ਚੁੱਕਿਆ ਸੀ। ਗੋਰੀ ਸਰਕਾਰ ਇਸ ਸੰਮੇਲਨ ਨੂੰ ਇਕ ਗੰਭੀਰ ਚੁਣੌਤੀ ਦੇ ਰੂਪ ਵਿੱਚ ਦੇਖ ਰਹੀ ਸੀ ! ਪਰ ਪੰਜਾਬੀਆਂ ਅੰਦਰ ਆਜ਼ਾਦੀ ਦੀ ਭਾਵਨਾ ਪਹਿਲਾ ਹੀ ਘਰ ਕਰ ਚੁੱਕੀ ਹੋਈ ਸੀ ! ਉਤਰੀ ਅਮਰੀਕਾ ਅੰਦਰ ਪੰਜਾਬੀ ਪ੍ਰਵਾਸੀਆਂ ਵੱਲੋਂ ਆਜ਼ਾਦੀ ਲਈ 1913-14 ਦੌਰਾਨ ਚਲਾਇਆ ਗਦਰ-ਪਾਰਟੀ ਦੀ ਅਗਵਾਈ 'ਚ ਅੰਦੋਲਨ, ' ਜਿਸ ਨੂੰ ਬਰਤਾਨਵੀ ਬਸਤੀਵਾਦੀਆਂ ਨੇ ਬੜੇ ਸ਼ਾਤਰਾਨਾ ਅਤੇ ਕਰੂਰ ਤਰੀਕਿਆਂ ਨਾਲ ਕੁਚਲ ਦਿਤਾ ਸੀ। ਇਸ ਲਈ ਪੰਜਾਬੀਆਂ ਅੰਦਰ ਗੋਰਿਆ ਦੇ ਇਸ ਜ਼ਾਬਰਾਨਾ ਕਦਮ ਵਿਰੁਧ ਇਕ ਰੋਹ ਪੈਦਾ ਹੋਣਾ ਲਾਜ਼ਸੀ ਸੀ ? ਨੌਜਵਾਨਾਂ ਅੰਦਰ ਇਕ ਜੁਝਾਰੂ ਜਜ਼ਬੇ ਨੇ ਵੀ ਜਨਮ ਲਿਆ। ਪੰਜਾਬ ਅੰਦਰ ਫਿਰਕੂ ਏਕਤਾ ਅਤੇ ਆਜ਼ਾਦੀ ਲਈ ਲਗਨ ਕਾਰਨ ਥਾਂ-ਥਾਂ ਲੋਕ ਸੰਘਰਸ਼ ਸ਼ੀਲ ਹੋ ਰਹੇ ਸਨ ! ਲੋਕ ਭਾਵੇਂ ਖਾਮੋਸ਼ ਸਨ, ਪਰ ਇਹ ਖਮੋਸ਼ੀ ਇਕ ਬਰੂਦੀ ਗੋਲਾ ਸੀ ?
    ਰੌਲਟ ਐਕਟ: 1917-18 ਵਿੱਚ ਮੌਟੈਂਗੂ ਨੇ ਹਿੰਦੋਸਤਾਨ ਦਾ ਦੌਰਾ ਕੀਤਾ ਅਤੇ ਜੋ ਰਿਪੋਰਟ ਪੇਸ਼ ਕੀਤੀ, ਉਸ ਮੁਤਾਬਿਕ ਉਸ ਨੇ ਕਿਹਾ ਕਿ ਸਰਕਾਰ ਫਾਈਲਾਂ ਅਤੇ ਜਾਬਤਿਆਂ ਵਿੱਚ ਫੱਸੀ ਹੋਈ ਇਕ ਸਿਆਸੀ ਸੂਝਹੀਣ ਮਸ਼ੀਨ ਹੈ ! ਕਸ਼ੀਦਗੀ ਵਾਲੇ ਸਿਆਸੀ ਮਾਹੌਲ ਨਾਲ ਨਜਿੱਠ ਸੱਕਣਾ ਉਸ ਦੇ ਵੱਸ ਦਾ ਰੋਗ ਨਹੀਂ ? 1919 ਵਾਲੇ ਹਾਲਾਤ ਬੜੀ ਤੇਜ਼ੀ ਨਾਲ ਟਕਰਾਅ ਵੱਲ ਵੱਧ ਰਹੇ ਸਨ ? 22 ਅਪ੍ਰੈਲ 1918 ਨੂੰ ਮੌਂਟੈਗੂ ਚੈਮਸ ਫੋਰਡ ਸਕੀਮ ਉਪਰ ਸ਼ਿਮਲੇ ਸਹੀ ਪਾਈ ਗਈ। 29 ਅਪ੍ਰੈਲ 1918 ਨੂੰ ਬੰਬਈ ਵਿਖੇ ਕਾਂਗਰਸ ਨੇ ਇਸ ਸਕੀਮ ਨੂੰ ਨਿਰਾਸ਼ਾਜਨਕ ਅਤੇ ਨਾ-ਤਸੱਲੀ ਬਖਸ਼ ਦੱਸ ਕੇ ਕਿਹਾ, 'ਕਿ ਸਵਰਾਜ ਤੋਂ ਕੁਝ ਘੱਟ ਨਹੀ ? ਇਸੇ ਸਮੇਂ ਦੌਰਾਨ ਰੂਸੀ ਇਨਕਲਾਬ ਅਤੇ ਅਮਰੀਕਾ ਦੇ ਪ੍ਰਧਾਨ ਵੱਲੋਂ ਛੋਟੀਆਂ ਕੌਮਾਂ ਦੀ ਆਜ਼ਾਦੀ ਦੀ ਰੱਖਿਆ, ਜਿਸ ਨੇ ਹਿੰਦੋਸਤਾਨ ਦੀ ਆਜ਼ਾਦੀ ਦੀ ਲਹਿਰ ਨੂੰ ਉਤਸ਼ਾਹ ਦਿੱਤਾ ! 1918 ਦੇ ਅੰਤਲੇ ਦਿਨਾਂ ਅੰਦਰ ਰੌਲਟ ਐਕਟ ਬਾਰੇ ਦੇਸ਼ ਅੰਦਰ ਬਹਿਸ ਛਿੜ ਪਈ ! ਪਰ 21-ਮਾਰਚ 1919 ਨੂੰ ਰੌਲਟ ਐਕਟ ਪਾਸ ਹੋ ਗਿਆ। ਇਸ ਮੌਕੇ ਗਾਂਧੀ ਜੀ ਨੇ ਕੌਮੀ ਪੱਧਰ ਤੇ ਐਜੀਟੇਸ਼ਨ ਸ਼ੁਰੂ ਕਰਨ ਲਈ ਐਲਾਨ ਕਰ ਦਿੱਤਾ। ਹੜਤਾਲ ਦੀ ਤਾਰੀਕ ਪਹਿਲਾ 30 ਮਾਰਚ 1919 ਤੈਹ ਕੀਤੀ ਜੋ ਬਦਲ ਕੇ 6 ਅਪ੍ਰੈਲ 1919 ਕਰ ਦਿੱਤੀ ਗਈ। ਅੰਮ੍ਰਿਤਸਰ ਵਿੱਚ ਡਾ. ਕਿਚਲੂ ਅਤੇ ਡਾ: ਸਤਪਾਲ ਨੇ, ਲਾਹੌਰ ਵਿੱਚ ਲਾਲਾ ਦੁਨੀਚੰਦ, ਚੌਧਰੀ ਰਾਮਭਜ ਦਤ ਆਦਿ ਵਲੋਂ ਐਜੀਟੇਸ਼ਨ ਦਾ ਐਲਾਨ ਕਰ ਦਿੱਤਾ। ਚੀਫ਼ ਖਾਲਸਾ ਦੀਵਾਨ ਦੇ ਕਰਤਾ ਧਰਤਾ "ਸਰ ਸੁੰਦਰ  ਸਿੰਘ ਮਜੀਠੀਆ" ਨੇ ਇਸ ਐਕਸ਼ਨ ਦੀ ਪੁਰਜ਼ੋਰ ਨਿਖੇਧੀ ਕੀਤੀ । 6-ਅਪ੍ਰੈਲ ਲਗਪਗ ਸਾਰੇ ਦੇਸ਼ ਅੰਦਰ ਮੁਕੰਮਲ ਹੜਤਾਲ ਹੋਈ ਜੋ ਸਮੁੱਚੇ ਦੇਸ਼ ਵਾਸੀਆਂ ਦੇ ਏਕੇ ਦਾ ਸਬੂਤ ਸੀ। ਪੰਜਾਬ ਅੰਦਰ ਸਿੱਖਾਂ, ਹਿੰਦੂਆਂ ਅਤੇ ਮੁਸਲਾਮਾਨਾਂ ਦੇ ਹੋਏ ਏਕੇ ਕਾਰਨ ਗੋਰੀ ਸਰਕਾਰ ਨੂੰ ਹੱਥਾਂ ਪੈਰਾ ਦੀ ਪੈ ਗਈ ? 9-ਅਪ੍ਰੈਲ ਨੂੰ ਗਾਂਧੀ ਜੀ ਨੂੰ ਪੰਜਾਬ ਵਲ ਆਉਂਦਿਆਂ ਪਲਵਲ ਦੇ ਮੁਕਾਮ ਤੇ ਰੋਕ ਕੇ ਗ੍ਰਿਫਤਾਰ ਕਰ ਲਿਆ।
    ਜਿਥੋਂ ਤਕ ਪੰਜਾਬ ਦਾ ਸਵਾਲ ਹੈ, 4-ਅਪ੍ਰੈਲ ਨੂੰ ਡਾ: ਕਿਚਲੂ ਅਤੇ ਡਾ: ਸਤਪਾਲ ਨੂੰ ਜਲਸਿਆਂ 'ਚ ਬੋਲਣ ਦੀ ਮਨਾਹੀ ਕਰ ਦਿੱਤੀ ਗਈ। 6-ਅਪੈਲ 1919 ਨੂੰ ਹੜਤਾਲ ਨੂੰ ਸਫਲ ਬਣਾਉਣ ਲਈ ਸਾਰੇ ਸ਼ਹਿਰ ਅੰਦਰ ਇਸ਼ਤਿਹਾਰ ਲਾਏ ਗਏ। ਸ਼ਹਿਰ ਅੰਦਰ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦਾ ਮੁਕੰਮਲ ਏਕਾ ਸੀ! ਉਸੇ ਦਿਨ ਇਕ ਜਲਸਾ ਕੀਤਾ ਗਿਆ ਜਿਸ ਵਿੱਚ 50-ਹਜ਼ਾਰ ਦੇ ਹਜੂਮ ਦੀ ਗਿਣਤੀ ਸੀ ਤੇ ਇਸ ਜਲਸੇ ਦੀ ਸਦਾਰਤ ਅਬਦੁਲ ਇਸਲਾਮ ਨੇ ਕੀਤੀ। ਬਹੁਤ ਸਾਰੇ ਮੱਤੇ ਜੋ ਹੋਰਨਾਂ ਤੋਂ ਬਿਨਾਂ ਰੌਲਟ ਐਕਟ  ਨੂੰ ਮਨਜ਼ੂਰੀ ਨਾ ਦੇਣ ਸਬੰਧੀ ਪਾਸ ਕੀਤੇ ਗਏ। 5-ਅਪ੍ਰੈਲ ਨੂੰ ਸਾਰੇ ਅੰਮ੍ਰਿਤਸਰ ਵਾਸੀਆਂ ਵਲੋਂ ਮਿਲ ਕੇ ਰਾਮ-ਨੌਮੀ ਦਾ ਤਿਉਹਾਰ ਵੀ ਮੰਨਾਇਆ ਗਿਆ। ਹਿੰਦੂ, ਮੁਸਲਮਾਨ ਤੇ ਸਿੱਖ ਭਾਈਚਾਰੇ ਦੇ ਏਕਤਾ ਦੇ ਜਲੂਸ ਨੂੰ ਚੌਧਰੀ ਬੁੱਘੇ ਨੇ ਬਕਾਇਦਾ ਬੰਧੇਜ ਵਿੱਚ ਕਾਇਮ ਰੱਖਿਆ ਤੇ ਕੋਈ ਅਣਸੁਖਾਈ ਘਟਨਾ ਨਹੀਂ ਵਾਪਰੀ। ਸ਼ਹਿਰ ਦੇ ਕੱਟੜਾ ਆਹਲੂਵਾਲੀਆ ਅੰਦਰ ਅਲਾਹਾਬਾਦ ਬੈਂਕ ਦੇ, ਬਰਾਂਡੇ ਵਿੱਚ ਮਿ: ਇਰਵਿੱਗ ਡੀ.ਸੀ. ਜਲੂਸ ਨੂੰ ਤੱਕਦਾ ਰਿਹਾ, ਅਤੇ ਲੋਕ ਗਾਂਧੀ  ਦੀ ਜੈ, ਕਿਚਲੂ ਜੀ ਦੀ ਜੈ, ਸਤਪਾਲ ਜੀ ਦੀ ਜੈ ਦੇ ਨਾਹਰੇ ਲਾ ਰਹੇ ਸਨ। ਜਦਕਿ ਬਾਦਸ਼ਾਹ ਨੂੰ ਰੱਬ ਸਲਾਮਤ ਰੱਖੇ ਦੀ ਧੁੰਨੀ ਵਜਾਈ ਗਈ। ਜਲੂਸ ਅੰਦਰ ਜਦੋਂ ਮੁਸਲਮ-ਰਜ਼ਾਕਾਰਾਂ ਦੀ ਆਖਰੀ ਟੁਕੜੀ ਗੁਜ਼ਰ ਰਹੀ ਸੀ ਤੇ ਲੋਕ ਤਾੜੀਆਂ ਮਾਰ ਰਹੇ ਸਨ ਤਾਂ ਡਿਪਟੀ ਕਮਿਸ਼ਨਰ ਬਹੁਤ ਸਟਪਟਾਇਆ।    9-ਅਪ੍ਰੈਲ ਨੂੰ ਡੀ.ਸੀ. ਨੂੰ ਪੰਜਾਬ ਦੇ ਗਵਰਨਰ ਦਾ ਹੁਕਮ ਆਇਆ, 'ਕਿ ਡਾ: ਕਿਚਲੂ  ਅਤੇ ਡਾ: ਸਤਪਾਲ ਨੂੰ ਅੰਮ੍ਰਿਤਸਰ ਤੋਂ ਬਦਰ ਕਰ ਦਿੱਤਾ ਜਾਵੇ ? ਸ਼ਾਮ ਨੂੰ ਡੀ.ਸੀ. ਦੀ ਕੋਠੀ ਸਾਰੇ ਅਫਸਰਾਂ ਦੀ ਮੀਟਿੰਗ ਸੱਦ ਕੇ ਸ਼ਹਿਰ ਅੰਦਰ ਸਾਰਾ ਫੌਜੀ ਤੇ ਪੁਲੀਸ ਬੰਦੋਬਸਤ ਕਰਕੇ ਡਿਊਟੀਆਂ ਲਾ ਦਿੱਤੀਆਂ। ਕਿਉਂਕਿ ਗੋਰੀ ਸਰਕਾਰ ਨੂੰ ਡਰ ਸੀ ਕਿ ਆਗੂਆਂ ਦੀ ਗ੍ਰਿਫਤਾਰੀ ਕਾਰਨ ਹਲਾਤਾਂ ਨਾਲ ਨਿਠਣ ਲਈ ਰੋਹ 'ਚ ਆਏ ਸ਼ਹਿਰ ਵਾਸੀਆਂ ਨੂੰ ਸਿਝਣ ਲਈ ਫੌਜੀ ਬੰਦੋਬਸਤ ਤਿਆਰ-ਬਰ-ਤਿਆਰ ਰਹੇ। ਰੇਲਵੇ ਲਾਂਘੇ, ਅਤੇ ਥਾਂ-ਥਾਂ ਨਾਕੇ ਲਾਏ ਗਏ। ਕੈਪਟਨ ਮੈਸੀ ਨੇ ਆਪ੍ਰੇਸ਼ਨ ਲਈ ਮਸ਼ੀਨ ਗੰਨਾਂ ਅਤੇ ਤੋਪਾਂ ਆਦਿ ਬੀੜਨ ਦੀ ਜ਼ਿੰਮੇਵਾਰੀ ਲਈ।
    10-ਅਪ੍ਰੈਲ 1919 ਨੂੰ ਸਾਰੇ ਬੰਦੋਬਸਤ ਮੁਕੰਮਲ ਕਰਕੇ ਡਾ: ਸਤਪਾਲ ਅਤੇ ਡਾ: ਕਿਚਲੂ ਨੂੰ ਕੋਠੀ ਸੱਦਿਆ ਗਿਆ ਤੇ ਸਰਕਾਰੀ ਹੁਕਮ ਦਿਖਾਕੇ ਪੰਜਾਬ ਤੋਂ ਬਾਹਰ ਭੇਜਣ ਦੇ ਹੁਕਮ ਕਰਕੇ ਮੋਟਰ ਕਾਰ ਰਾਹੀਂ ਦੋਨੋ ਆਗੂਆਂ ਨੂੰ ਧਰਮਸ਼ਾਲਾ ਵੱਲ ਤੋਰ ਦਿੱਤਾ। ਲੀਡਰਾਂ ਦੀ ਗ੍ਰਿਫਤਾਰੀ ਦੀ ਖਬਰ ਜਿਉਂ ਹੀ ਸ਼ਹਿਰ ਵਿੱਚ ਫੈਲੀ, 11-ਵਜੇ ਸ਼ਹਿਰ ਅੰਦਰ ਸਾਰਾ ਕਾਰੋਬਾਰ ਠੱਪ ਹੋ ਗਿਆ। ਲੋਕ ਪਹਿਲਾ ਹੀ ਗਾਂਧੀ ਜੀ ਦੀ ਗ੍ਰਿਫਤਾਰੀ ਤੋਂ ਰੋਹ ਵਿੱਚ ਸਨ। ਉਪਰੋਕਤ ਖਬਰ ਸੁਣ ਕੇ ਸ਼ਹਿਰ ਅੰਦਰ ਹਜੂਮ ਇਕੱਠਾ ਹੋ ਗਿਆ ਅਤੇ 50-ਹਜ਼ਾਰ ਦੇ ਹਜੂਮ ਦਾ ਇਕੱਠ "ਬੁੱਗਾ ਤੇ ਰੱਤੋ" ਦੀ ਅਗਵਾਈ 'ਚ ਰੇਲਵੇ ਦੇ ਉਚੇ ਪੁਲ ਦੇ ਰਸਤੇ ਡੀ.ਸੀ. ਦੀ ਰਿਹਾਇਸ਼ ਵੱਲ ਵੱਧਣ ਲੱਗ ਪਿਆ। ਲੋਕ ਰੋਹ 'ਚ, ਨਾਹਰੇ ਮਾਰਦੇ ਅਤੇ ਗੋਰੀ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਅੱਗੇ ਵੱਧ ਰਹੇ ਸਨ। ਸਰਕਾਰ ਨੇ ਹਜੂਮ ਨੂੰ ਸਿਵਲ ਲਾਈਨ ਵੱਲ ਜਾਣ ਤੋਂ ਰੋਕਣ ਲਈ ਪੁਲੀਸ, ਘੋੜ ਸਵਾਰ, ਹਥਿਆਰ ਬੰਦ ਦਸਤੇ ਤਾਇਨਾਤ ਕਰ ਦਿੱਤੇ। ਹਜੂਮ ਪਾਲਾ ਬੰਨ ਕੇ ਅੱਗੇ ਵੱਧ ਰਿਹਾ ਸੀ ਅਤੇ ਉਨ੍ਹਾਂ ਪਾਸ ਕੋਈ ਹਥਿਆਰ ਨਹੀਂ ਸੀ। ਜਦੋਂ ਲੋਕ ਅੱਗੇ ਵੱਧੇ ਤਾਂ ਪੁਲੀਸ ਨੇ ਗੋਲੀ ਚਲਾ ਦਿੱਤੀ। ਬਹੁਤ ਸਾਰੇ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਜਦੋਂ ਲੋਕ ਫਿਰ ਵੀ ਅੱਗੇ ਵੱਧੇ ਤਾਂ ਫੌਜ ਨੇ ਫਿਰ ਗੋਲੀ ਚਲਾ ਦਿੱਤੀ। ਇਸ ਵਾਰ ਦੋ ਦਰਜਨ ਲੋਕ ਮਾਰੇ ਗਏ ਤੇ ਬਹੁਤ ਸਾਰੇ ਜ਼ਖਮੀ ਹੋ ਗਏ। ਗੋਰੀ ਸਰਕਾਰ ਨੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਣ ਤੋਂ ਸਟਰੈਚਰ ਵੀ ਰੋਕ ਦਿੱਤੇ। ਲੋਕ ਹੋਰ ਰੋਹ ਅਤੇ ਗੁੱਸੇ 'ਚ ਆ ਗਏ । ਹਾਕਮਾਂ ਦੇ ਇਸ ਰਵੱਈਏ ਕਾਰਨ ਹਜੂਮ ਮਰਨ-ਮਾਰਨ ਲਈ ਤਿਆਰ ਹੋ ਗਿਆ ਜਿਵੇਂ ਹੋਣਾ ਹੀ ਸੀ ? ਭੀੜ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਮਾਰ-ਧਾੜ ਸ਼ੁਰੂ ਹੋ ਗਈ। ਜਿਸ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ ? ਕਈ ਅੰਗਰੇਜ਼ ਅਤੇ ਇਕ ਮਿਸ਼ਨਰੀ ਲੇਡੀ ਵੀ ਭੀੜ ਦਾ ਸ਼ਿਕਾਰ ਬਣੀ। ਸਾਰੇ ਸ਼ਹਿਰ ਅੰਦਰ ਅੱਗਜ਼ਨੀ, ਲੁੱਟਮਾਰ ਅਤੇ ਮਾਰਧਾੜ ਫੈਲ ਗਈ। ਸਰਕਾਰੀ ਬਿਆਨਾਂ ਅਨੁਸਾਰ 10 ਅਪ੍ਰੈਲ ਨੂੰ ਮਰਨ ਵਾਲਿਆਂ ਦੀ ਗਿਣਤੀ 12 ਅਤੇ ਜ਼ਖਮੀਆਂ ਦੀ ਗਿਣਤੀ 20-30 ਦੱਸੀ ਗਈ, ਜਦਕਿ ਮਕਬੂਲ ਅਹਿਮਦ ਇਨਕੁਆਰੀ ਰਿਪੋਰਟ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 20-30 ਦੱਸੀ ਗਈ ਸੀ।
    ਮਾਰਸ਼ਲ-ਲਾਅ ਕਮਿਸ਼ਨ ਦੇ ਲੈਫਟੀਨੈਂਟ-ਕਰਨਲ ਅਨੁਸਾਰ ਜੇ ਭੀੜ ਨੂੰ ਪਹਿਲੀ ਸਟੇਜ ਉਪਰ ਹੀ ਸਿਆਣਪ ਨਾਲ ਨਿਪਟਿਆ ਜਾਂਦਾ ਤਾਂ ਜਾਨੀ-ਮਾਲੀ ਨੁਕਸਾਨ ਰੋਕਿਆ ਜਾ ਸਕਦਾ ਸੀ। ਮਿ: ਮਾਈਲਜ਼ ਇਰਵਿੰਗ ਨੇ ਸ਼ਹਿਰ ਨੂੰ ਫੌਜ ਦੇ ਹਵਾਲੇ ਕਰਕੇ ਜਨਰਲ ਡਾਇਰ ਜੋ ਜਲੰਧਰ ਤੋਂ ਆਇਆ ਸੀ ਦੇ ਹਵਾਲੇ ਕਰ ਦਿੱਤਾ। ਅੰਮ੍ਰਿਤਸਰ ਸ਼ਹਿਰ ਅੰਦਰ ਪ੍ਰਸ਼ਾਸਨ ਦੀ ਵਧੀਕੀ ਅਤੇ ਭਾਰੀ ਗੋਲੀ-ਵਾਰੀ ਕਾਰਨ ਸਾਰੇ ਪੰਜਾਬ ਅੰਦਰ ਲੋਕਾਂ ਦਾ ਗੁੱਸਾ ਵੱਧ ਗਿਆ। ਸਾਰੇ ਥਾਵਾਂ ਤੇ ਰੋਸ, ਹੜਤਾਲਾਂ ਅਤੇ ਲੋਕ ਰੋਹ ਭੜਕ ਪਏ।

    ਜੱਲ੍ਹਿਆ ਵਾਲੇ ਬਾਗ ਦੀ ਘਟਨਾ: ਅੰਮ੍ਰਿਤਸਰ ਘਟਨਾ ਦੀ ਇਤਲਾਹ ਪੰਜਾਬ ਦੇ ਲੈਫ:ਗਵਰਨਰ ਵੱਲੋਂ 12 ਅਪ੍ਰੈਲ ਨੂੰ ਸ਼ਿਮਲੇ ਭੇਜੀ ਗਈ। ਜਵਾਬ 'ਚ ਹਦਾਇਤ ਮਿਲੀ ਕਿ ਜੇਕਰ ਫੌਜ ਨੂੰ ਗੋਲੀ ਚਲਾਉਣੀ ਪਈ ਤਾਂ ਮਿਸਾਲੀ ਹੋਣੀ ਚਾਹੀਦੀ ਹੈ। ਇਨ੍ਹਾਂ ਉਪਰੋਕਤ ਘਟਨਾਵਾਂ ਤੋਂ ਪਤਾ ਚਲਦਾ ਹੈ, 'ਕਿ ਸਮੁੱਚੀ ਗੋਰੀ ਸਰਕਾਰ ਲੋਕਾਂ ਨੂੰ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਵਹਿਸ਼ੀਆਨਾ ਅਤੇ ਹਰ ਤਰ੍ਹਾਂ ਦੇ ਬਲ ਦਾ ਪ੍ਰਯੋਗ ਕਰਕੇ ਪਹਿਲਾਂ ਹੀ ਤਿਆਰ ਬੈਠੀ ਹੋਈ ਸੀ। ਜੱਲ੍ਹਿਆ-ਵਾਲੇ ਬਾਗ਼ ਦੀ ਘਟਨਾ ਉਪਰੋ ਲੈਕੇ ਹੇਠਾਂ ਤਕ ਅੰਗਰੇਜ਼ੀ ਹਾਕਮਾਂ ਨੇ ਪਹਿਲਾ ਹੀ 24 ਘੰਟੇ ਕੱਥੀ ਹੋਈ ਸੀ ? 12-ਅਪ੍ਰੈਲ ਸ਼ਾਮ ਨੂੰ ਜਨਰਲ-ਡਾਇਰ ਨੇ ਸ਼ਹਿਰ ਅੰਦਰ ਸਾਰੀਆਂ ਮੀਟਿੰਗਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ, ਪਰ ਇਸ ਦੀ ਇਤਲਾਹ ਸ਼ਹਿਰ ਦੇ ਸਾਰੇ ਹਿੱਸਿਆ ਵਿੱਚ ਨਹੀਂ ਪੁੱਜੀ। ਜਦਕਿ ਲੋਕਾਂ ਵੱਲੋਂ 13-ਅਪ੍ਰੈਲ ਨੂੰ ਜੱਲ੍ਹਿਆਂ-ਵਾਲਾ ਬਾਗ ਅੰਦਰ ਜਲਸਾ ਕਰਨ ਦਾ ਢੰਡੋਰਾ ਪਿਟਿਆ ਜਾ ਚੁੱਕਾ ਸੀ ? 13-ਅਪ੍ਰੈਲ ਨੂੰ ਇਕ ਵੱਜੇ ਡਾਇਰ ਨੂੰ ਪਤਾ ਚਲ ਗਿਆ ਕਿ ਸ਼ਾਮ ਸਾਢੇ ਚਾਰ ਵੱਜੇ ਬਾਗ ਅੰਦਰ ਜਲਸਾ ਕੀਤਾ ਜਾ ਰਿਹਾ ਹੈ। ਡਾਇਰ ਨੇ ਇਸ ਨੂੰ ਆਪਣੇ ਹੁਕਮਾਂ ਦੀ ਖਿਲਾਫ ਵਰਜੀ ਸਮਝੀ ਅਤੇ ਫੌਜੀਆਂ ਦਾ ਮੁਸੱਲਾ ਦਸਤਾ ਜੋ ਪੂਰੀ ਤਰ੍ਹਾਂ ਲੈਸ ਸੀ ਲੈ ਕੇ ਜਲਸੇ ਵਾਲੀ ਥਾਂ ਪੁੱਜ ਗਿਆ।
    13 ਅਪ੍ਰੈਲ ਵਿਸਾਖੀ ਦਾ ਦਿਨ ਸੀ। ਇਸ ਮੇਲੇ ਤੇ ਬਹੁਤ ਸਾਰੇ ਸ਼ਰਧਾਲੂ, ਪਸ਼ੂ ਮੰਡੀ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੂਰੋ ਦੂਰੋ ਸ਼ਹਿਰ ਪੁਜੇ ਹੋਏ ਸਨ। ਬਹੁਤ ਸਾਰੇ ਲੋਕ ਸਸਤਾਉਣ ਲਈ ਹਰਿਮੰਦਰ ਸਾਹਿਬ ਦੇ ਲਾਗੇ ਜੱਲ੍ਹਿਆਂਵਾਲੇ ਬਾਗ ਦੀ ਖੁਲ੍ਹੀ ਜਗਾ ਆਰਾਮ ਕਰਨ ਲਈ ਬੈਠੇ ਹੋਏ ਸਨ। ਇਕ ਅਨੁਮਾਨ ਅਨੁਸਾਰ 25-ਹਜ਼ਾਰ ਤੋਂ ਵੱਧ ਭੀੜ ਇਸ ਬਾਗ਼ ਵਿੱਚ ਇਕੱਠੀ ਹੋਈ ਸੀ। ਬਾਗ ਅੰਦਰ ਸ਼ਹਿਰੀਆਂ ਵੱਲੋ ਜਲਸਾ ਹੋ ਰਿਹਾ ਸੀ ਅਤੇ ਆਗੂ ਭਾਸ਼ਣ ਕਰ ਰਹੇ ਸਨ। ਤੁਰੰਤ ਬਿਨਾਂ ਕਿਸੇ ਭੜਕਾਹਟ ਅਤੇ ਵਾਰਨਿੰਗ ਦੇ ਜਨਰਲ ਡਾਇਰ ਆਪਣੇ ਫੌਜੀ ਦਸਤਿਆਂ ਨਾਲ ਬਾਗ ਦੇ ਇਕੋ ਇਕ ਰਸਤੇ, ਜੋ ਭੀੜਾ ਸੀ ਰਾਹੀਂ ਬੜੀ ਬੇਦਿਲੀ, ਮਾਯੂਸੀ ਅਤੇ ਸਬਕ ਸਿਖਾਉਣ ਦੀ ਮਨਸਾਂ ਨਾਲ ਫੌਜੀ ਦਸਤਿਆਂ ਨਾਲ ਅੰਦਰ ਦਾਖਲ ਹੋ ਕੇ ਪੁਜੀਸ਼ਨਾਂ ਲੈ ਕੇ ਮਸ਼ੀਨ ਗੰਨਾਂ ਜੋ ਪਹਿਲਾ ਹੀ ਭਰੀਆ ਹੋਈ ਸਨ, ਇਕੱਠ ਵਲ ਗੋਲੀ ਦਾ ਹੁਕਮ ਦੇ ਦਿੱਤਾ। 10-15 ਮਿੰਟ ਗੋਲੀਆਂ ਚਲਦੀਆਂ ਰਹੀਆਂ ਅਤੇ ਕੁਲ 1650 ਰੌਂਦ ਚਲਾਏ ਗਏ। ਡਾਇਰ ਵੱਲੋਂ ਇਹ ਗੋਲੀ ਉਨਾਂ ਚਿਰ ਚਲਾਉਣੀ ਜਾਰੀ ਰੱਖੀ ਜਿਨਾਂ ਚਿਰ ਰੌਂਦ ਮੁਕ ਨਾ ਗਏ। ਕਿਉਂਕਿ ਬਾਗ ਦਾ ਇਕ ਹੀ ਰਸਤਾ ਸੀ, 'ਹਰ ਪਾਸੇ ਮਨੁੱਖੀ ਲਾਸ਼ਾ ਅਤੇ ਜਖ਼ਮੀਆਂ ਦੇ ਢੇਰ ਲੱਗੇ ਹੋਏ ਸਨ। ਬਹੁਤ ਸਾਰੇ ਲੋਕ ਬਚਦੇ ਇਕ ਖੂਹ ਵਿੱਚ ਡਿਗ ਕੇ ਮਰ ਗਏ। 13-ਅਪ੍ਰੈਲ 1919 ਦੀ ਇਹ ਘਟਨਾ ਦੁਨੀਆਂ ਅੰਦਰ ਸਾਮਰਾਜੀ ਬਰਤਾਨਵੀ ਬਸਤੀਵਾਦੀਆਂ ਦੇ ਕਹਿਰ ਦੀ ਹੱਦੋ ਵੱਧ ਕਾਇਰਤਾ, ਬੁਜ਼ਦਿਲੀ ਅਤੇ ਨਸਲਪ੍ਰਸਤੀ ਦੀ ਬਰਬਰਤਾ ਵਾਲੀ ਅਸੱਭਿਅਕ ਕਰਤੂਤ ਸੀ।
    "25-ਅਗਸਤ 1919 ਨੂੰ ਡਾਇਰ ਦੇ ਆਪਣੇ ਬਿਆਨ 'ਕਿ ਮੈਂ ਫਾਇਰ ਕੀਤਾ ਅਤੇ ਉਨਾ ਚਿਰ ਕਰਦਾ ਰਿਹਾ ਜਿੰਨਾ ਚਿਰ ਸਾਰਾ ਹਜੂਮ ਤਿੱਤਰ ਬਿੱਤਰ ਨਾ ਹੋ ਗਿਆ।"
    ਫਾਇਰ ਬੰਦ ਹੋਣ ਬਾਦ ਫੌਜੀ ਦਸਤੇ ਜੋ ਡਾਇਰ ਦੀ ਅਗਵਾਈ ਵਿੱਚ ਗੋਰਖੇ ਸਿਪਾਹੀ ਤੇ ਕੁਝ ਗੋਰੇ ਫੌਜੀ ਅਫਸਰ ਸਨ, 'ਵਾਪਸ ਪਰਤ ਗਏ। ਬਾਗ ਅੰਦਰ ਮਨੁੱਖੀ ਲਾਸ਼ਾਂ, ਜ਼ਖ਼ਮੀ ਅਤੇ ਮੌਤ ਤੇ ਮੂੰਹ ਤੋਂ ਬਚੇ ਲੋਕੀ ਹਾਏ ਪਾਣੀ, ਹਾਏ ਪਾਣੀ ਦੀ ਪੁਕਾਰ ਕਰ ਰਹੇ ਸਨ ! ਪਰ ਪਾਣੀ ਦੇਣ ਵਾਲਾ ਕੋਈ ਨਹੀਂ ਸੀ ! ਹਰ ਪਾਸੇ ਦਹਿਸ਼ਤ ਅਤੇ ਖੌਫ਼ਜ਼ਦਾ ਦਾ ਮਾਹੌਲ ਸੀ। ਕੁਝ ਲੋਕਾਂ, ਜੱਥੇਬੰਦੀਆਂ ਅਤੇ ਵਲੰਟੀਅਰਾਂ ਨੇ ਸਾਰੀ ਰਾਤ ਲਾਸ਼ਾਂ ਸਾਂਭਣ ਅਤੇ ਜ਼ੁਖ਼ਮੀਆਂ ਦੀ ਦੇਖਭਾਲ ਦੀ ਡਿਊਟੀ ਨਿਭਾਈ। ਸਾਰੀ ਰਾਤ ਜਿਵੇਂ ਜਿਵੇਂ ਲੋਕਾਂ ਨੂੰ ਇਸ ਵਾਰਦਾਤ ਦਾ ਪਤਾ ਚੱਲਿਆ,'ਲੋਕ ਆਪਣੇ ਵਾਰਸਾਂ ਦੀ ਭਾਲ ਵਿੱਚ ਬਾਗ ਵਲ ਜਾਂਦੇ ਰਹੇ! ਮਰਨ ਵਾਲੇ, ਜ਼ਖਮੀ ਅਤੇ ਗਵਾਚੇ ਤੇ ਨਾਮਲੂਮ ਲੋਕਾਂ ਬਾਰੇ ਸਰਕਾਰ ਤੋਂ ਬਿਨ੍ਹਾਂ ਤੇ ਗੈਰ ਸਰਕਾਰੀ ਇਨਕੁਆਰੀ ਕਮੇਟੀਆਂ ਦੀਆਂ ਵੱਖੋ ਵੱਖ ਰਿਪੋਰਟਾਂ ਸਾਹਮਣੇ ਆਈਆਂ ? ਮਰਨ ਵਾਲੇ ਸਿੱਖ, ਹਿੰਦੂ, ਮੁਸਲਮਾਨ, ਇਸਤਰੀਆਂ ਅਤੇ ਬੱਚੇ ਸਨ। ਇਕ ਰਿਪੋਰਟ ਅਨੁਸਾਰ 406 ਮਰਨ ਵਾਲੇ ਲੋਕਾਂ ਦੀ ਜਾਣਕਾਰੀ ਹੀ ਮਿਲਦੀ ਹੈ। ਜਿਨ੍ਹਾਂ ਵਿੱਚ 42 ਛੋਟੇ-ਛੋਟੇ ਬੱਚੇ ਅਤੇ ਇਕ ਬੱਚਾ ਕੇਵਲ 7-ਮਹੀਨੇ ਦਾ ਸੀ ਜੋ ਸਾਮਰਾਜੀਆਂ ਦੀ ਗੋਲੀ ਦਾ ਸ਼ਿਕਾਰ ਹੋਇਆ ਸੀ।
    ਜੱਲਿਆ-ਵਾਲੇ ਬਾਗ ਦੇ ਸਾਕੇ ਬਾਦ ਸ਼ਹਿਰ 'ਚ ਮਾਰਸ਼ਲ ਲਾਅ ਅਤੇ ਕਰਫਿਊ ਲਾ ਦਿੱਤਾ ਜੋ, 4-ਜੂਨ 1919 ਤੱਕ ਜਾਰੀ ਰਿਹਾ। ਇਸ ਕਹਿਰ ਸਮੇਂ ਲੋਕਾਂ ਦੀ ਕੁੱਟਮਾਰ, ਬੈਂਤ ਮਾਰਨੇ, ਗਲੀਆਂ 'ਚ ਸ਼ਹਿਰੀਆਂ ਨੂੰ ਢਿੱਡ ਪਰਨੇ ਚੱਲਣ ਦੇ ਹੁਕਮ, ਗੋਰਿਆ ਨੂੰ ਸਲਾਮੀ ਕਰਨੀ, ਝੂਠੇ ਕੇਸ ਬਣਾਉਣੇ, ਇਸਤਰੀਆਂ ਨੂੰ ਵੀ ਰੀਂਗ ਕੇ ਚੱਲਣ ਲਈ ਹੁਕਮ ਕੀਤੇ ਗਏ। ਲੋਕਾਂ ਨੂੰ ਟੱਟੀ-ਪੇਸ਼ਾਬ ਤੋਂ ਰੋਕਣਾ ਆਦਿ ਸਜ਼ਾਅ ਵਾਲਾ ਮਾਹੌਲ 8-ਦਿਨ ਜਾਰੀ ਰਿਹਾ। ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਮਾਰਸ਼ਲ ਲਾਇਆ ਗਿਆ। ਕਰਨਲ ਜੌਹਨਸਟਨ 5-ਅਪ੍ਰੈਲ ਤੋਂ 29-ਮਈ ਤਕ ਲਾਹੌਰ ਮਾਰਸ਼ਲ ਲਾਅ ਦਾ ਕਰਤਾ-ਧਰਤਾ ਸੀ। ਲਾਡਰ ਚੈਮਸਫੋਰਟ ਅਤੇ ਮਾਈਕਲ ਉ-ਡਵਾਇਰ ਨੇ 13-ਅਪ੍ਰੈਲ ਦੇ ਸਾਕੇ ਤੋਂ ਬਾਅਦ ਪੰਜਾਬ ਦੀੇ ਲੋਕਾਂ ਦੀ ਕੋਈ ਸਾਰ ਨਹੀਂ ਲਈ। ਪੰਜਾਬ ਅੰਦਰ ਅੰਮ੍ਰਿਤਸਰ ਅਤੇ ਬਾਕੀ ਥਾਵਾਂ ਤੇ ਸੈਂਸਰ ਹੱਟਣ ਬਾਅਦ ਹੀ ਦੇਸ਼ ਦੇ ਬਾਕੀ ਹਿੱਸਿਆਂ 'ਚ ਜਦ ਖਬਰਾਂ ਪੁਜੀਆਂ, 'ਤਾਂ ਲੋਕ ਦਬਾਅ ਕਾਰਨ ਗੋਰਿਆ ਦੇ ਜ਼ੁਲਮ ਤੇ ਤਸ਼ੱਦਦ ਵਿਰੁਧ ਬਹੁਤ ਸ਼ੋਰ-ਸ਼ਰਾਬਾ ਹੋਇਆ। ਸਰਕਾਰ ਵਿਰੁਧ ਅਤੇ ਕਸੂਰਵਾਰ ਅਫਸਰਾਂ ਦੇ ਵਿਰੁਧ ਐਕਸ਼ਨ ਲੈਣ ਲਈ ਆਖਰ ਸਰਕਾਰ ਨੇ ਲੋਕਾਂ ਦਾ ਮੂੰਹ ਪੂੰਝਣ ਲਈ "ਹੰਟਰ ਪੜਤਾਲੀਆ ਕਮੇਟੀ"ਬਣਾਈ ਜੋ ਸਰਕਾਰੀ ਤਰਜ਼ਮਾਨੀ ਕਰਦੀ ਸੀ।
    ਕੁਲ ਹਿੰਦ ਕਾਂਗਰਸ ਕਮੇਟੀ ਨੇ ਪੰ: ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਵੀ ਗਠਨ ਕੀਤਾ। ਕਵੀ ਰਾਬਿੰਦਰ ਨਾਥ ਟੈਗੋਰ ਨੇ ਸਰ ਦਾ ਖਿਤਾਬ ਵਾਪਸ ਕਰ ਦਿੱਤਾ। ਪੰਜਾਬ ਦੇ ਲੋਕਾਂ ਨਾਲ ਗੋਰਿਆ ਦੇ ਇਸ ਕਾਇਰਤਾ ਪੂਰਨ ਅਤੇ ਬਰਬਰਤਾ ਵਾਲੇ ਵਿਵਹਾਰ ਵਿਰੁਧ ਸਾਰੀ ਦੁਨੀਆਂ 'ਚ ਹਾ-ਹਾ-ਕਾਰ ਮੱਚਿਆ ਹੋਇਆ ਸੀ। ਉਥੇ ਹਿੰਦੁਸਤਾਨ ਅੰਦਰ ਬਸਤੀਵਾਦੀ ਸਾਮਰਾਜ ਨੂੰ ਬਚਾਉਣ ਲਈ ਮੋਰਨਿੰਗ ਪੋਸਟ ਅਖਬਾਰ ਨੇ ਜਨਰਲ-ਡਾਇਰ ਨੂੰ ਸ਼ਹਿਨਸ਼ਾਹ ਦੀ ਖਿਦਮਤ ਕਰਨ ਲਈ 30,000 ਪੌਂਡ ਇੱਕਠੇ ਕਰਕੇ ਦਿੱਤੇ। ਹਿੰਦ ਸਰਕਾਰ ਤੇ ਪੰਜਾਬ ਸਰਕਾਰ ਨੇ ਜ਼ਖ਼ਮੀ ਹੋਣ ਵਾਲੇ (ਅੰਮ੍ਰਿਤਸਰ ਲਈ) ਗੋਰਿਆ ਨੂੰ 43,250 ਰੁਪਏ ਸਹਾਇਤਾ, ਮਾਰੇ ਜਾਣ ਵਾਲਿਆ ਨੂੰ 4,00,321.26 ਰੁਪਏ ਸਹਾਇਤਾ ਦਿੱਤੀ। ਜਦਕਿ ਇਸ ਸਾਕੇ 'ਚ ਮਰਨ ਵਾਲੇ ਪੰਜਾਬੀਆਂ ਨੂੰ ਕੁਲ 13840 ਰੁਪਏ ਦਿੱਤੇ ਗਏ। ਇੰਗਲੈਂਡ ਦੀ ਟੋਰੀ ਪਾਰਟੀ ਤੇ ਹਾਊਸ ਆਫ ਲਾਰਡਜ਼ ਦੇ ਬਹੁ-ਮਤ ਮੈਂਬਰਾਂ ਨੇ ਜਨਰਲ ਡਾਇਰ ਦੇ ਹੱਕ ਵਿੱਚ ਮਦਦ ਕੀਤੀ। ਫੌਜੀ ਕੌਂਸਲ ਨੇ ਡਾਇਰ 'ਤੇ ਸਿਰਫ ਗਲਤੀ ਦਾ ਦੋਸ਼ ਲਾਇਆ। ਉਸ ਦੀ ਅੱਧੀ ਤਨਖਾਹ 'ਤੇ ਸੇਵਾਮੁਕਤ ਕਰਨ ਦੀ ਸਿਫਾਰਸ਼ ਕੀਤੀ ਅਤੇ ਅੱਗੋ ਕਿਸੇ ਵੀ ਨੌਕਰੀ ਤੇ ਨਾ ਲਾਉਣ ਲਈ ਕਿਹਾ! ਇਸ ਖੂਨੀ ਫੌਜੀ ਦੀ ਬਦਲੀ ਕਬਾਇਲੀ ਇਲਾਕੇ 'ਚ ਕੀਤੀ ਗਈ। 23-ਮਾਰਚ 1920 ਨੂੰ ਮਿਲਟਰੀ ਸੈਕਟਰੀ ਨੇ ਡਾਇਰ ਨੂੰ ਦਿੱਲੀ ਸੱਦ ਕੇ ਹੰਟਰ ਕਮੇਟੀ ਦੀ ਰਿਪੋਰਟ ਦਾ ਫੈਸਲਾ ਦੱਸਦੇ ਹੋਏ ਅਤੇ ਫੌਜ ਮੁੱਖੀ ਨੇ ਉਸ ਨੂੰ ਰਿਟਾਇਰ ਹੋਣ ਦਾ ਹੁਕਮ ਸੁਣਾਇਆ। ਫੌਜ ਤੋਂ ਬਰਖਾਸਤੀ ਬਾਦ ਡਾਇਰ ਇੰਗਲੈਂਡ ਚਲਾ ਗਿਆ ਜਿਥੇ ਉਹ ਅਧਰੰਗ ਦਾ ਸ਼ਿਕਾਰ ਹੋ ਕੇ ਮਰ ਗਿਆ। ਇਸ ਜ਼ਾਲਮ ਨਸਲਵਾਦੀ ਫੌਜੀ ਨੂੰ, 'ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਰਬ-ਰਾਹ ਵੱਲੋਂ 13 ਅਪ੍ਰੈਲ 1919 ਦੇ ਵਹਿਸ਼ੀਆਣੇ ਕਾਰੇ ਲਈ ਅਕਾਲ ਤਖਤ ਤੋਂ ਸਿਰੋਪਾ ਦਿੱਤਾ ਸੀ ਅਤੇ ਉਸ ਨੂੰ ਸਿੱਖ ਕਿਹਾ ਗਿਆ ਸੀ।
    ਸਰ ਮਾਈਕਲ ਉਡਵਾਇਰ ਜਿਸ ਦੀ ਰੇਖ-ਦੇਖ ਅਧੀਨ ਜੱਲ੍ਹਿਆ ਵਾਲੇ ਬਾਗ ਦਾ ਸਾਕਾ ਵਾਪਰਿਆ ਉਸ ਵੇਲੇ ਪੰਜਾਬ ਦਾ ਗਵਰਨਰ ਸੀ। ਜੱਲ੍ਹਿਆ-ਵਾਲੇ ਬਾਗ ਦੇ ਖੂੰਨੀਕਾਰੇ ਲਈ ਜ਼ਿੰਮੇਵਾਰ ਉਡਵਾਇਰ 1884 ਵਿੱਚ ਆਈ.ਸੀ.ਐਸ ਪਾਸ ਕਰਕੇ ਪੰਜਾਬ ਦੇ ਸ਼ਾਹਪੁਰ ਦਾ ਮੁੱਖੀ ਨਿਯੁਕਤ ਹੋਇਆ ਸੀ। ਉਹ ਹੂੜ-ਮਤੀ, ਨਾਦਰਸ਼ਾਹੀ ਚਲਾਉਣ ਵਾਲਾ ਪ੍ਰਸ਼ਾਸਕ ਆਇਰਿਸ਼ ਮੂਲ ਦਾ ਗੋਰਾ ਸੀ। ਬਰਤਾਨਵੀ ਸਾਮਰਾਜ ਦਾ ਉਸਰੱਈਆ, ਭਾਰਤੀਆਂ ਨੂੰ ਤਹਿਜ਼ੀਬ ਸਿਖਾਉਣ ਵਾਲਾ ਹੱਠੀ, ਲੋੜ ਤੋਂ ਵੱਧ ਆਤਮ-ਵਿਸ਼ਵਾਸ਼ੀ ਅਤੇ ਅੜਬ ਅਫਸਰ ਸੀ। ਉਹ ਲਾਰੰਸ ਦਾ ਪੈਰੋਕਾਰ ਜਿਹੜਾ ਇਸ ਅਕੀਦੇ ਦਾ ਸੀ, ' ਕਿ ਮੁੱਢ ਵਿੱਚ ਹੀ ਤਾਕਤ ਦੀ ਵਰਤੋਂ ਕਰਨ ਵਾਲਾ ਅਤੇ ਵੇਲੇ ਸਮੇਂ ਘੱਟੋ ਘੱਟ ਤਾਕਤ ਵਰਤ ਕੇ ਸਫਲ ਹੋ ਜਾਂਦਾ ਹੈ। ਪੰਜਾਬ ਦਾ ਗਵਰਨਰ ਬਣਨ ਬਾਦ ਹੋਈਆ ਘਟਨਾਵਾਂ ਗਦਰ-ਪਾਰਟੀ, ਕਿਸਾਨੀ, ਆਜ਼ਾਦੀ ਲਹਿਰਾਂ ਅਤੇ ਅੰਮ੍ਰਿਤਸਰ ਦੇ ਜੱਲ੍ਹਿਆ ਵਾਲਾ ਬਾਗ ਦੀ ਘਟਨਾ ਵੀ ਉਡਵਾਇਰ ਦੇ ਮਨਸੂਬਿਆ ਦੀ ਸੋਚ ਦਾ ਪ੍ਰਗਟਾਵਾ ਸੀ। ਪੰਜਾਬ ਅੰਦਰ ਨਾਦਰਸ਼ਾਹੀ ਰੋਲ ਲਈ ਡਾਇਰ ਤੇ ਉਡਵਾਇਰ ਦੋਨੋ ਹੀ ਸਭ ਤੋਂ ਵੱਧ ਘਿਰਣਤ ਸਮਝੇ ਜਾਣ ਵਾਲੇ ਨਸਵਾਦੀ ਗੋਰੇ ਸਨ। ਇਨ੍ਹਾਂ ਦੋਨੋਂ ਕਾਤਲਾਂ, ਜਿਨ੍ਹਾਂ ਨੇ ਹਿੰਦੋਸਤਾਨੀਆਂ ਦੀ ਬੇਇਜ਼ਤੀ ਤੇ ਜ਼ਲੀਲ ਕੀਤਾ ਸੀ, 'ਦੇ ਕਾਰਿਆ ਦੀ ਸਜ਼ਾਅ ਦੇਣ ਲਈ ਮਹਾਨ ਪੰਜਾਬੀ ਸਪੂਤ (ਸ਼ਹੀਦ) ਊਧਮ ਸਿੰਘ ਨੇ ਭਾਜੀ ਮੋੜਨ ਲਈ ਕਦਮ ਚੁਕਿਆ ! ਜਨਰਲ ਡਾਇਰ ਪਹਿਲਾ ਹੀ ਮਰ ਚੁੱਕਾ ਸੀ, ਜਦਕਿ ਉਡਵਾਇਰ 30 ਮਈ 1919 ਨੂੰ ਗੋਰੀ ਸਰਕਾਰ ਨੇ ਵਾਪਸ ਬੁਲਾ ਗਿਆ ਸੀ, ਜੋ ਲੰਡਨ ਵਿਖੇ ਰਹਿ ਰਿਹਾ ਸੀ। ਕੈਕਸਟਨ ਹਾਲ ਲੰਡਨ, 'ਜਿਥੇ ਇਕ ਮੀਟਿੰਗ ਈਸਟ ਇੰਡੀਆ ਕੰਪਨੀ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵੱਲੋਂ ਲਾਰਡ ਜੈਟਲੈਡ ਦੀ ਪ੍ਰਧਾਨਗੀ ਹੇਠ ਇਹ ਵਿਚਾਰ ਕਰਨ ਲਈ ਹੋ ਰਹੀ ਸੀ, 'ਕੀ ਹਿੰਦੂਸਤਾਨੀਆਂ ਨੂੰ ਹੋਰ ਅਧਿਕਾਰ ਦਿੱਤੇ ਜਾਣ ਜਾਂ ਨਹੀਂ,। 13-ਮਾਰਚ 1940 ਨੂੰ ਜਦੋਂ ਉਡਵਾਇਰ ਭਾਸ਼ਣ ਦੇ ਰਿਹਾ ਸੀ ਤਾਂ ਊਧਮ ਸਿੰਘ ਸ਼ਹੀਦ ਨੇ 21 ਸਾਲ ਬਾਦ ਉਸ ਦਾ ਹਿਸਾਬ-ਕਿਤਾਬ ਪੂਰਾ ਕਰ ਦਿੱਤਾ। ਦੋ ਗੋਲੀਆ ਉਸ ਦੀ ਛਾਤੀ ਵਿੱਚ ਦਾਗੀਆਂ ਗਈਆਂ ਤੇ ਉਹ ਉਥੇ ਹੀ ਚਲ ਵੱਸਿਆ। ਇਸ ਤਰ੍ਹਾਂ ਜੱਲ੍ਹਿਆਂ ਵਾਲੇ ਬਾਗ ਦੇ ਕਾਤਲ ਦਾ ਅੰਤ ਹੋ ਗਿਆ। ਊਧਮ ਸਿੰਘ ਸੁਨਾਮ ਨੂੰ 31-ਜੁਲਾਈ 1940 ਨੂੰ ਫਾਂਸੀ ਦਿੱਤੀ ਗਈ।
ਜੱਲ੍ਹਿਆ ਵਾਲੇ ਬਾਗ ਦੇ ਸ਼ਹੀਦ (13-ਅਪ੍ਰੈਲ 1919) ਅੰਮ੍ਰਿਤਸਰ: ਪ੍ਰਾਪਤ ਸੂਚਨਾਵਾਂ ਅਤੇ ਵਸੀਲਿਆਂ ਅਨੁਸਾਰ ਕੁਲ ਮੌਤਾਂ: 406
ਮਾਰਸ਼ਲ ਲਾਅ ਹੇਠ ਪੰਜਾਬ ਅੰਦਰ ਸਜ਼ਾਵਾਂ ਦਿੱਤੀਆਂ ਗਈਆਂ ਤੇ ਕੁਲ ਮੁਕੱਦਮੇ ਦਰਜ ਹੋਏ=114 ਕੇਸ, ਮੁਲਜ਼ਮ ਬਣਾਏ = 456, ਮੌਤ ਦੀ ਸਜ਼ਾ =77, ਉਮਰ ਕੈਦ/ਜਾਇਦਾਦ ਜ਼ਬਤ ਹੋਈ =185, ਘੱਟ ਸਜ਼ਾ=194 ਨੂੰ (ਬਾਦ 'ਚ ਕੁਝ ਸਜ਼ਾਵਾਂ ਘਟਾ ਦਿੱਤੀਆਂ ਗਈਆਂ)।
10 ਅਪ੍ਰੈਲ 1919 ਉਚਾ ਪੁਲ ਅੰਮ੍ਰਿਤਸਰ ਪੁਲੀਸ ਦੀ ਗੋਲੀ 'ਚ ਸ਼ਹੀਦ =23
    ਇਸ ਤੋਂ ਬਿਨਾਂ ਬਹੁਤ ਸਾਰੇ ਅਜਿਹੇ ਨਾ-ਮਾਲੂਮ ਅਤੇ ਗੁੰਮਨਾਮ ਸ਼ਹਿਰੀ ਸਨ, 'ਜਿਨ੍ਹਾਂ ਦੀ ਜਾਣਕਾਰੀ ਦਾ ਵੇਰਵਾ ਕਿਤੇ ਵੀ ਨਹੀਂ ਮਿਲਦਾ ਹੈ। ਗੋਰੀ ਸਰਕਾਰ ਨੇ ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਹਰ ਤਰ੍ਹਾਂ ਦੇ ਤਸ਼ੱਦਦ ਦਾ ਸਹਾਰਾ ਲਿਆ, ਤਾਂ ਕਿ ਇਹ ਕੌਮ ਉਠ ਨਾ ਸਕੇ। ਉਡਵਾਇਰ ਪੰਜਾਬ ਅੰਦਰ  ਉਠ ਰਹੀਆਂ ਹਰ ਤਰ੍ਹਾਂ ਦੀਆਂ ਲਹਿਰਾਂ ਦਾ ਕੱਟੜ ਵਿਰੋਧੀ ਸੀ, 'ਜਿਸਨੇ ਪ੍ਰੈਸ ਦਾ ਵੀ ਗਲਾ ਘੁਟਿਆ। ਗੋਰੀ ਸਰਕਾਰ ਨੇ ਪੰਜਾਬ ਅੰਦਰ ਬਹੁਤ ਸਾਰੇ ਬੂਟ-ਚੱਟ ਅਤੇ ਟੋਡੀ ਵੀ ਪੈਦਾ ਕੀਤੇ ਜੋ ਪੰਜਾਬੀ ਸਮਾਜ ਅੰਦਰ ਹਾਕਮਾਂ ਲਈ ਇਕ ਸੂਤਰ ਧਾਰ ਦਾ ਕੰਮ ਕਰਦੇ ਸਨ। ਪੰਜਾਬ ਅੰਦਰ ਪਨਪ ਰਹੀਆਂ ਜਮਹੂਰੀ ਲਹਿਰਾਂ ਨੂੰ ਦਬਾਉਣ ਲਈ ਇਨ੍ਹਾਂ ਬੂਟ-ਚੱਟ ਅਨਸਰਾਂ ਨੂੰ 'ਤਾਜ' ਦੀ ਵਫ਼ਾਦਾਰੀ ਲਈ ਕਈ ਤਰ੍ਹਾਂ ਦੇ ਲਾਲਚ ਤੇ ਰੁਤਬੇ ਦੇ ਕੇ ਭਰਾ ਮਾਰ ਡਿਊਟੀ ਨਿਭਾਉਣ ਲਈ ਵਰਤਿਆ ਗਿਆ। ਪਰ ਪੰਜਾਬੀਆਂ ਨੇ ਆਪਣੀ ਏਕਤਾ ਨੂੰ ਕਾਇਮ ਰੱਖਿਆ ਅਤੇ ਸਾਮਰਾਜ ਵਿਰੁੱਧ 1947 ਤੱਕ ਜੰਗ ਨੂੰ ਜਾਰੀ ਰੱਖਿਆ ਜੋ ਅੱਜ ਵੀ ਜਾਰੀ ਹੈ !
    ਜੱਲ੍ਹਿਆ ਵਾਲੇ ਬਾਗ ਦੇ ਕੌਮੀ ਸਮਾਰਕ, ਇਤਿਹਾਸ ਅਤੇ ਇਸ ਦੀ ਮਾਣ-ਮਰਿਯਾਦਾ ਨੂੰ ਕਾਇਮ ਰੱਖਣ ਅਤੇ ਹਿਫਾਜ਼ਤ ਕਰਨ ਦਾ ਵੀ ਇਕ ਜ਼ਰੂਰੀ ਸਵਾਲ ਹੈ ? ਇਕ ਸਦੀ ਪਹਿਲਾ 13-ਅਪ੍ਰੈਲ, 1919 ਨੂੰ ਭਾਰਤ ਉਪ-ਮਹਾਂਦੀਪ ਦੇ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਅੰਦਰ ਜੋ ਅਤਿ ਦੁਖਦਾਈ ਘਟਨਾ ਵਾਪਰੀ ਸੀ। ਜਿਸ ਨੇ ਸਮੁਚੀ ਦੁਨੀਆਂ ਅੰਦਰ, 'ਪੁਰ ਅਮਨ ਲੋਕਾਂ ਨੂੰ ਆਪਣੇ ਆਗੂਆਂ ਨੂੰ ਸੁਣਦਿਆ, 'ਪੰਜਾਬੀਆ ਦੇ ਇਕ ਵੱਡੇ ਇਕੱਠ ਤੇ ਖੂਨੀ ਗੋਲੀਆਂ ਚਲਾ ਕੇ, 'ਜ਼ਾਲਮ ਡਾਇਰ ਨੇ ਜਾਂਗਲੀ ਦਹਿਸ਼ਤ ਦਾ ਸਬੂਤ ਦਿੰਦਿਆ ਸੈਂਕੜੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਹਾਹਾਕਾਰ ਮਚਾ ਦਿੱਤੀ ਸੀ। ਇਸ ਖੂਨੀ ਕਾਂਡ ਅਧੀਨ ਹਿੰਦੂ, ਮੁਸਲਿਮ, ਸਿੱਖ, ਬਜ਼ੁਰਗ, ਨੌਜਵਾਨ, ਇਸਤਰੀਆਂ ਅਤੇ ਬੱਚਿਆਂ ਨੇ ਖੂਨ ਦੇ ਕੇ ਇਕ ਇਤਿਹਾਸ ਰੱਚਿਆ ਸੀ। ਬਸਤੀਵਾਦੀ ਸਾਮਰਾਜੀਆਂ ਦੇ ਇਸ ਮਨੁਖਤਾ ਵਿਰੋਧੀ ਅਤੇ ਅਸੱਭਿਅਕ ਕਾਰਨਾਮਿਆਂ ਦੀ ਘਿਣੌਨੀ ਮਿਸਾਲ ਵਿਰੁੱਧ, 'ਲੋਕ ਨਫ਼ਰਤ ਅਤੇ ਸਾਮਰਾਜ ਵਿਰੋਧੀ ਰੋਹ, 'ਜੋ ਪੰਜਾਬੀਆਂ ਦੀ ਭਾਈਚਾਰਕ ਏਕਤਾ ਦੇ ਪ੍ਰਤੀਕ ਜੱਲ੍ਹਿਆਂਵਾਲੇ-ਬਾਗ ਵੱਜੋ ਆਜ਼ਾਦੀ ਲਈ ਜਿਲਾਈ ਮਿਸ਼ਾਲ ਵੱਜੋ ਇਤਿਹਾਸਕ ਕੌਮੀ ਨਿਸ਼ਾਨੀ ਹੈ। ਉਸ ਦੀ ਮੌਲਿਕਤਾ ਨੂੰ ਸੰਭਾਲਣਾ, ਮੂਲ ਸਪਿਰਟ ਅਤੇ ਇਤਿਹਾਸ ਨੂੰ ਕਾਇਮ ਰੱਖਣਾ ਵੀ ਸਾਡਾ ਫਰਜ ਹੈ। ਇਸ ਇਤਿਹਾਸਕ ਸਮਾਰਕ ਦੀ ਮੂਲ ਸਪਿਰਟ ਨਾਲ ਖੇਡਣ ਪਿਛੇ ਕੰਮ ਕਰਦੇ ਮਨੋਰਥਾਂ ਰਾਹੀ ਇਸ ਦੀ ਦਿਖ ਨੂੰ ਬਿਗਾੜਨ ਦੇ ਯਤਨ ਹੋ ਰਹੇ ਹਨ ? 1958 ਨੂੰ ਡਾ: ਐਮ.ਐਸ. ਰੰਧਾਵਾ ਵੀ.ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਇਤਿਹਾਸਕ ਬਾਗ ਦੀ ਦਿਖ ਲਈ ਜੋ ਸਰੂਪ ਦਿੱਤਾ ਸੀ, 'ਨੂੰ ਕਾਇਮ ਰੱਖਣ, ਪੰਡਤ ਪਿਆਰੇ ਮੋਹਣ ਦੀ ਕਿਤਾਬ ਜੱਲ੍ਹਿਆ-ਵਾਲਾ ਬਾਗ ਦੇ ਖੂਨੀ ਬਿਰਤਾਂਤ ਦਾ (Punjab Rebellion-1919) ਜਿਕਰ ਅਤੇ ਉਸ ਵੇਲੇ ਦੀ ਨਾਨਕ ਸਿੰਘ ਦੀ ਲਿਖੀ ਲੰਬੀ ਕਵਿਤਾ "ਖੂਨੀ ਵਿਸਾਖੀ" ਕੁਝ ਉਹ ਇਤਿਹਾਸਕ ਹਕੀਕੀ ਅਤੇ ਸਚਾਈਆਂ ਹਨ ਜਿਨ੍ਹਾਂ ਅਧਾਰਿਤ ਇਸ ਯਾਦਗਾਰੀ ਧਰੋਹਰ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਮਾਜੂਦਾ ਸਥਿਤੀ ਦਾ ਵਿਰੋਧਾਭਾਸ ਇਹ ਹੈ, " ਕਿ ਹਾਕਮਾਂ ਦੇ ਦੁਰ ਅਤੇ ਮਾੜੇ ਪ੍ਰਭਾਵ ਜੋ ਇਸ ਇਤਿਹਾਸਕ ਯਾਦਗਾਰ ਨੂੰ ਵਿਗਾੜਨਾ ਚਾਹੁੰਦੇ ਹਨ,' ਉਨ੍ਹਾਂ ਪ੍ਰਭਾਵਾਂ ਨੂੰ ਕਾਊਟਰ ਕਰਨ ਲਈ ਸਾਡੇ ਸਾਧਨ ਸੀਮਤ ਹਨ ? ਇਸ ਲਈ ਇਤਿਹਾਸਕਾਰਾਂ, ਖੋਜਕਾਰਾ, ਲੇਖਕਾਂ, ਜਮਹੂਰੀ- ਉਸਾਰੂ ਸੋਚ ਅਤੇ ਸਾਰੀਆਂ ਉਸਾਰੂ ਸੋਚ ਰੱਖਣ ਵਾਲੀਆਂ ਸ਼ਕਤੀਆਂ ਨੂੰ ਜੱਲ੍ਹਿਆ ਵਾਲੇ ਬਾਗ ਦੇ ਇਤਿਹਾਸ, ਧਰੋਹਰ, ਸੰਭਾਲ ਅਤੇ ਆਉਣ ਵਾਲੀਆਂ ਪੀੜੀਆਂ ਲਈ ਇਕ ਰਾਹ ਦੁਸੇਰਾ ਵੱਜੋ ਜੋ ਇਹ ਅਗਵਾਈ ਕਰ ਸੱਕੇ ਨੂੰ ਸੰਭਾਲਣ ਦੀ ਲੋੜ ਹੈ। ਆਓ ! ਜੱਲ੍ਹਿਆ-ਵਾਲੇ ਬਾਗ ਦੇ ਖੂਨ੍ਹੀ ਸਾਕੇ ਦੀ ਪਹਿਲੀ ਸ਼ਤਾਬਦੀ ਵਰ੍ਹੇ 'ਤੇ ਇਸ ਇਤਿਹਾਸਕ ਸਮਾਰਕ ਅਤੇ ਇਤਿਹਾਸ ਨੂੰ ਆਉਣ ਵਾਲੀਆਂ ਪੀੜੀਆਂ ਦੇ ਮਨ੍ਹਾਂ 'ਚ ਸਦੀਵੀ ਯਾਦ ਵੱਜੋਂ ਕਾਇਮ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ।

91-921799744    5
ਜਗਦੀਸ਼ ਸਿੰਘ ਚੋਹਕਾ

001-403-285-4208
ਹੁਸ਼ਿਆਰਪੁਰ

23-ਮਾਰਚ ਸ਼ਹੀਦੀ ਦਿਵਸ 'ਤੇ : ਭਾਰਤ ਦੇ ਮਹਾਨ ਸਪੂਤ - ਜਗਦੀਸ਼ ਸਿੰਘ ਚੋਹਕਾ

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਅਜੋਕੇ ਸੰਦਰਭ 'ਚ ਪ੍ਰਸੰਗਤਾ

ਭਾਰਤ ਦੇ ਇਨਕਲਾਬੀ ਸੰਘਰਸ਼ ਦੇ ਇਤਿਹਾਸ ਅੰਦਰ 'ਉੱਤਰੀ ਭਾਰਤ ਦੇ ਸਮੁੱਚੇ ਆਵਾਮ ਨੂੰ 'ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ, ''ਹੋਰਨਾਂ ਤੋਂ ਬਿਨ੍ਹਾਂ, ''ਜੇਕਰ ਦੇਸ਼ ਭਗਤੀ, ਇਨਕਲਾਬੀ ਵਿਚਾਰਧਾਰਾ ਅਤੇ ਆਪਾਵਾਰੂ ਭਾਵਨਾ ਲਈ ਹਲੂਣਿਆਂ, ''ਉਹ ਸੀ, ਭਗਤ ਸਿੰਘ ਅਤੇ ਉਸ ਦੀ ਸ਼ਹਾਦਤ ? ਇਸੇ ਕਰਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਪ੍ਰਸੰਗਤਾ, 'ਅਤੀਤ ਅਤੇ ਵਰਤਮਾਨ ਸੰਦਰਭ 'ਚ ਉਸ ਦੇ ਖੁਦ ਪ੍ਰਗਟ ਕੀਤੇ ਵਿਚਾਰਾਂ ਅਨੁਸਾਰ ਅੱਜ ਵੀ ਸਵੈ-ਸਪਸ਼ਟ ਅਤੇ ਮਕਬੂਲ ਹੈ ! ਭਗਤ ਸਿੰਘ ਨੇ ਕਿਹਾ ਸੀ, 'ਕਿ ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, 'ਉਹਨੂੰ ਲਾਜਮੀ ਤੌਰ 'ਤੇ ਪੁਰਾਣੇ ਵਿਸ਼ਵਾਸ਼ਾਂ ਦੀ ਹਰ ਗੱਲ ਦੀ ਅਲੋਚਨਾ ਕਰਨੀ ਹੈ ! ਇਨ੍ਹਾਂ ਵਿਸ਼ਵਾਸ਼ਾਂ ਨੂੰ ਤਰਕ ਨਾਲ ਰੱਦ ਕਰਦੇ ਹੋਏ, 'ਇਹਦੇ ਹਰ ਪਹਿਲੂ ਨੂੰ ਵੰਗਾਰਨਾ ਹੋਵੇਗਾ ? ਇਨਕਲਾਬ ਸੰਬੰਧੀ ਉਸ ਨੇ ਕਿਹਾ, 'ਕਿ ਇਨਕਲਾਬ ਮਿਹਨਤੀ ਵਿਚਾਰਵਾਨਾਂ ਅਤੇ ਕਿਰਤੀ ਕਾਰਕੁਨਾਂ ਦੀ ਪੈਦਾਇਸ਼ ਹੁੰਦਾ ਹੈ ! ਪਰ ਮਾੜੀ ਗੱਲ ਇਹ ਹੈ, 'ਕਿ ਭਾਰਤੀ ਇਨਕਲਾਬ ਵਿੱਚ ਬੌਧਿਕ ਪੱਖ ਹਮੇਸ਼ਾਂ ਕਮਜ਼ੋਰ ਰਿਹਾ ਹੈ ! ਇਸ ਲਈ ਇਨਕਲਾਬ ਦੀਆਂ ਜ਼ਰੂਰੀ ਗੱਲਾਂ ਅਤੇ ਕੀਤੇ ਕੰਮਾਂ ਦੇ ਪ੍ਰਭਾਵ ਵੱਲ ਧਿਆਨ ਨਹੀਂ ਦਿੱਤਾ ਗਿਆ ! ਇਸ ਵਾਸਤੇ ਇੱਕ ਇਨਕਲਾਬੀ ਨੂੰ ਅਧਿਐਨ ਅਤੇ ਚਿੰਤਨ ਨੂੰ ਆਪਣੀ ਪਵਿੱਤਰ ਜਿੰਮੇਵਾਰੀ ਬਣਾ ਲੈਣਾ ਚਾਹੀਦਾ ਹੈ ! ਇਨਕਲਾਬ ! ਸਮਾਜ ਦਾ ਇੱਕ ਨਿਯਮ ਹੈ ? ਇਹ ਮਨੁੱਖੀ ਸਮਾਜ ਦੇ ਵਿਕਾਸ ਦਾ ਭੇਦ ਹੈ ! ਪਰ ਇਸ ਵਿੱਚ ਖੂਨ-ਖਰਾਬੇ ਨਾਲ ਲਿਬੜੀ ਜੱਦੋਂ-ਜਹਿਦ ਜ਼ਰੂਰੀ ਨਹੀਂ ਅਤੇ ਨਾ ਹੀ ਇਸ ਵਿੱਚ ਜਾਤੀ ਬਦਲੇ ਦੀ ਕੋਈ ਥਾਂ ਹੈ ! ਇਹ ਬੰਬ ਅਤੇ ਪਿਸਤੌਲ ਦਾ ਫਲਸਫ਼ਾ ਵੀ ਨਹੀਂ ਹੈ ? ਇਨਕਲਾਬ ! ਮਨੁੱਖ ਜਾਤੀ ਦਾ ਜਨਮ ਸਿੱਧ ਅਧਿਕਾਰ ਹੈ ! ਇਸ ਦਾ ਅਪਹਰਣ ਨਹੀਂ ਕੀਤਾ ਜਾ ਸਕਦਾ ਹੈ ? ਇਨਕਲਾਬ ਲਈ ਨਾਂ ਤਾਂ ਜਜ਼ਬਾਤੀ ਹੋਣ ਦੀ ਜਰੂਰਤ ਹੈ, ਨਾ ਮੌਤ ਦੀ ! ਇਸ ਲਈ ਲੋੜ ਹੈ ! ਲਾਜ਼ਮੀ ਸੰਘਰਸ਼, ਕਸ਼ਟ ਤੇ ਕੁਰਬਾਨੀਆਂ ਭਰੀ ਜਿੰਦਗੀ ਦੀ ? 23-ਮਾਰਚ ਭਾਰਤ ਦੀ ਆਜ਼ਾਦੀ ਸੰਗਰਾਮ ਦੇ ਅੰਦੋਲਨ ਦੇ ਇਤਿਹਾਸ 'ਚ ਇੱਕ ਅਜਿਹੀ ਘਟਨਾ ਹੈ ਜੋ ਕਦੀ ਭੁਲਾਈ ਨਹੀਂ ਜਾ ਸਕਦੀ ?
    ਭਵਿੱਖ ਲਈ, 'ਭਗਤ ਸਿੰਘ ਨੇ ਆਜ਼ਾਦੀ ਬਾਦ, 'ਭਾਰਤ ਦੀ ਤਸਵੀਰ ਪੇਸ਼ ਕਰਦੇ ਕਿਹਾ, 'ਕਿ ਜੇਕਰ ਲਾਰਡ ਰੀਡਿੰਗ ਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪੁਰਸ਼ੋਤਮ ਦਾਸ ਠਾਕੁਰ ਹੋਵੇ ਤਾਂ ਲੋਕਾਂ ਨੂੰ ਕੀ ਫ਼ਰਕ ਪੈਣਾ ਹੈ ? ਇੱਕ ਕਿਸਾਨ ਵਾਸਤੇ ਇਸ ਨਾਲ ਕੀ ਫ਼ਰਕ ਪਏਗਾ, 'ਜੇਕਰ ਲਾਰਡ ਇਰਵਿਨ ਦੀ ਥਾਂ ਸਰ ਤੇਜ ਬਹਾਦਰ ਸਪਰੂ ਆ ਜਾਂਦਾ ਹੈ ? ਦੇਸ਼ ਵਿੱਚ ਅੰਗਰੇਜ਼ੀ ਸਰਮਾਇਆ ਵੱਧਣ ਨਾਲ ਭਾਰਤ ਦੀ ਗਿਰਾਵਟ ਅਟੱਲ ਹੋ ਜਾਵੇਗੀ ? ਭਵਿੱਖ ਵਿੱਚ ਬਹੁਤ ਛੇਤੀ ਹੀ ਅਸੀਂ ਆਪਣੇ ਦੇਸ਼ ਦੇ ਸਰਮਾਏਦਾਰ ਤਬਕੇ ਤੇ ਇਸਦੇ ਉਘੇ ਨੇਤਾਵਾਂ ਨੂੰ ਵਿਦੇਸ਼ੀ ਹਾਕਮਾਂ ਨਾਲ ਗਲਵਕੜੀ ਪਾਉਂਦੇ ਹੋਏ ਤੱਕਾਂਗੇ ? ਸਾਡੀ ਪੁਰਾਤਨ ਸੱਭਿਅਤਾ ਅਤੇ ਗੌਰਵ ਵਾਲੀ ਵਿਰਾਸਤ ਦਾ ਕੀ ਫ਼ਾਇਦਾ, 'ਜੇ ਸਾਡੇ 'ਚ ਇਹ ਸਵੈਮਾਣ ਨਾ ਰਹੇ, 'ਕਿ ਅਸੀਂ ਆਪਣੇ ਆਪ ਨੂੰ ਵਿਦੇਸ਼ੀ ਗੁਲਾਮੀ, ਵਿਦੇਸ਼ੀ ਪੈਸੇ, ਵਿਦੇਸ਼ੀ ਝੰਡੇ ਸਾਹਮਣੇ ਸਿਰ ਝਕਾਉਣ ਤੋਂ ਲਾ ਰੋਕ ਸੱਕੀਏ ? ਸਾਮਰਾਜ ! ਇਨਕਲਾਬੀਆਂ ਨੂੰ ਕਤਲ ਕਰ ਸਕਦਾ ਹੈ, ਪਰ ਇਨਕਲਾਬ ਨੂੰ ਨਹੀਂ ਮਾਰ ਸਕਦਾ। ਇਨਕਲਾਬ ਤੋਂ ਸਾਡਾ ਮੰਤਵ ਇਹ ਹੈ, 'ਕਿ ਮਾਜੂਦਾ ਨਿਜ਼ਾਮ ਨੂੰ ਜਿਹੜਾ ਕਿ ਸਰਾਸਰ ਬੇ-ਇਨਸਾਫੀ 'ਤੇ ਅਧਾਰਿਤ ਹੈ, ਤਬਦੀਲ ਕਰ ਦਿੱਤਾ ਜਾਵੇ ! ਲੁੱਟ-ਖਸੁੱਟ ਖਤਮ ਕਰ ਦਿੱਤੀ ਜਾਵੇ ਅਤੇ ਕਾਸ਼ਤਕਾਰ ਤੇ ਮਜ਼ਦੂਰ ਭੁੱਖੇ ਨਾ ਮਰਨ ? ਪਰ ! ਇਨਕਲਾਬ ਬਹੁਤ ਔਖਾ ਕੰਮ ਹੈ ! ਕੋਈ ਵੀ ਵਿਅਕਤੀ ਇਨਕਲਾਬ ਨਹੀਂ ਲਿਆ ਸਕਦਾ ? ਇਸ ਨੂੰ ਸੰਭਵ ਬਣਾਉਂਦੀਆਂ ਹਨ, ਵਿਸ਼ੇਸ਼ ਸਮਾਜਕ ਤੇ ਆਰਥਿਕ ਹਾਲਤਾਂ  ? ਇਸ ਖਾਤਰ ਇਨਕਲਾਬੀ ਕਾਰਕੁੰਨਾਂ ਨੂੰ ਭਾਰੀ ਕੁਰਬਾਨੀ ਕਰਨੀ ਪੈਂਦੀ ਹੈ ? ਜਿਵੇਂ ਬਸੰਤ ਦੇ ਆਉਣ ਨੂੰ ਕਦੇ ਨਹੀਂ ਰੋਕਿਆ ਜਾ ਸਕਦਾ, ਉਸੇ ਤਰ੍ਹਾਂ ਲਹਿਰ ਕਦੇ ਨਹੀਂ ਕੁਚਲੀ ਜਾ ਸਕਦੀ ? ਇਹ ਉਦੋਂ ਤੱਕ ਖ਼ਤਮ ਨਹੀਂ ਹੁੰਦੀ, 'ਜਦੋਂ ਤੱਕ ਆਪਣੇ ਉਦੇਸ਼ ਪੂਰੇ ਨਹੀਂ ਕਰ ਲੈਂਦੀ । ਜਿਸਦੇ ਲਈ ਇਹ ਪੈਦਾ ਹੋਈ ਹੁੰਦੀ ਹੈ ? ਭਗਤ ਸਿੰਘ ਦੇ ਉਪਰੋਕਤ ਇਨ੍ਹਾਂ ਵਿਚਾਰਾਂ ਦੀ ਪਰਪੱਕਤਾ ਅੱਜ ਵੀ ਸਹੀ ਸਾਬਤ ਹੋ ਰਹੀ ਹੈ !
    ਭਗਤ ਸਿੰਘ ਭਾਰਤ ਦੇ ਮਹਾਨ ਦੇਸ਼ ਭਗਤਾਂ ਅਤੇ ਮੁਕਤੀ ਅੰਦੋਲਨ ਦੌਰਾਨ ਉਠੀਆਂ ਵੱਖ-ਵੱਖ ਲਹਿਰਾਂ ਦੇ ਆਗੂਆਂ ਵਾਂਗ ਇਕ ਮਹਾਨ ਦੇਸ਼-ਭਗਤ ਹੋਏ ਹਨ। *ਸਗੋਂ ਭਗਤ ਸਿੰਘ ਨੇ ਜੇਲ੍ਹ ਅੰਦਰ ਇਕ ਮੁੱਢਲੇ ਸਮਾਜਵਾਦੀ ਚਿੰਤਕਾਂ ਅਤੇ ਵਿਚਾਰਵਾਨਾਂ ਵੱਜੋ ਪਰਪੱਕਤਾ ਵੀ ਪ੍ਰਾਪਤ ਕਰ ਲਈ ਸੀ। ਉਸ ਨੇ 24 ਸਾਲ ਦੀ ਘੱਟ ਉਮਰ ਵਿੱਚ ਹੀ ਅਰਥ-ਭਰਪੂਰ ਜੀਵਨ ਵਾਲੀਆਂ ਸਿਆਸੀ ਅਤੇ ਲੋਕ ਪੱਖੀ ਵਿਚਾਰਧਾਰਾ ਅਤੇ ਜੀਵਨ ਸ਼ੈਲੀ ਨੂੰ ਦੇਸ਼ ਭਰ ਅੰਦਰ ਇਕ ਮਾਡਲ ਵੱਜੋ ਪੇਸ਼ ਕਰਕੇ ਹੌਸਲਾ, ਕੁਰਬਾਨੀ, ਦੇਸ਼ ਪਿਆਰ, ਬਹਾਦਰੀ, ਲੋਕ ਨਾਇਕ ਵਜੋਂ ਅਤੇ ਬਰਤਾਨਵੀ ਸਾਮਰਾਜ ਲਈ ਇਕ ਇਨਕਲਾਬੀ ਹਊਆਂ ਬਣ ਕੇ, *ਅਮਰ ਸ਼ਹੀਦ ਦਾ ਰੁਤਬਾ ਪ੍ਰਾਪਤ ਕੀਤਾ ਸੀ। ਸ਼ਹੀਦ ਭਗਤ ਸਿੰਘ ! 1920-ਵਿਆਂ ਦੌਰਾਨ ਹੀ ਪੰਜਾਬ ਅਤੇ ਦੇਸ਼ ਦੇ ਬਾਕੀ ਕ੍ਰਾਂਤੀਕਾਰੀ ਨੌਜਵਾਨਾਂ ਵਿੱਚ ਸਭ ਤੋਂ ਵੱਧ ਮਕਬੂਲ ਆਗੂ ਸੀ ! ਉਸ ਨੇ ਹੀ ਸਭ ਤੋਂ ਪਹਿਲਾਂ ਅੰਗਰੇਜ਼ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਦਹਿਸ਼ਤ ਗਰਦਾਰਨ ਵਿਰੁਧ, *ਬੰਬਾਂ-ਪਿਸਤੌਲਾਂ ਉਪਰ ਮੁਕੰਮਲ ਨਿਰਭਰਤਾ ਤੋਂ ਇਨਕਾਰ ਕਰਕੇ ਜਵਾਬ ਦਿੱਤਾ ਸੀ। ਉਹ ਪੂਰਨ ਤੌਰ ਤੇ ਯਥਾਰਥਵਾਦੀ ਹੋਣ ਕਰਕੇ ਆਖਰੀ ਦਮ ਤਕ, *ਇਥੋਂ ਤਕ ਕਿ ਫਾਂਸੀ ਚੜ੍ਹਨ ਵੇਲੇ ਵੀ ਸਿਰ ਉਚਾ ਕਰਕੇ ਇਕ ਦੇਸ਼ ਭਗਤ ਵੱਜੋ ਉਸ ਨੇ ਸ਼ਹੀਦੀ ਪ੍ਰਾਪਤ ਕੀਤੀ। ਬਸਤੀਵਾਦੀ ਸਾਮਰਾਜ ਵਿਰੁਧ ਉਸ ਦੀ ਵਿਚਾਰਧਾਰਾ, ਵਿਸ਼ਵਾਸ਼ ਅਤੇ ਕੌਮੀ ਮੁਕਤੀ ਸੰਘਰਸ਼ ਵਿੱਚ ਪਇਆ ਯੋਗਦਾਨ ਇਕ ਅੰਤਰ-ਦ੍ਰਿਸ਼ਟੀ ਸੀ। ਉਸ ਨੇ ਕਿਹਾ ਸੀ, *ਕਿ ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇੰਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਂਣ ਤੋਂ ਤਿੱਖੀ ਹੁੰਦੀ ਹੈ।
    ਸ਼ਹੀਦ ਭਗਤ ਸ਼ਿੰਘ ਦਾ ਜਨਮ 28 ਸਤੰਬਰ 1907 ਨੂੰ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੇ ਘਰ, ਪਿੰਡ ਬੰਗੇ (ਲਾਇਲਪੁਰ, ਪਾਕਿਸਤਾਨ) ਵਿਖੇ ਹੋਇਆ। ਉਹ ਪੰਜ ਭਰਾ-ਭਗਤ ਸਿੰਘ, ਕੁਲਵੀਰ ਸਿੰਘ, ਕੁਲਤਾਰ ਸਿੰਘ, ਰਾਜਿੰਦਰ ਸਿੰਘ ਤੇ ਰਣਵੀਰ ਸਿੰਘ ਅਤੇ ਤਿੰਨ ਭੈਣਾ-ਬੀਬੀ ਅਮਰ ਕੌਰ, ਪ੍ਰਕਾਸ਼ ਕੌਰ ਅਤੇ ਸ਼ਕੁੰਤਲਾ ਸਨ। ਪ੍ਰਵਾਰ ਆਰੀਆ ਸਮਾਜੀ ਪ੍ਰਭਾਵ ਅਧੀਨ ਸੀ। ਭਗਤ ਸਿੰਘ ਦੇ ਚਾਚਾ ਮਹਾਨ ਦੇਸ਼ ਭਗਤ ਅਜੀਤ ਸਿੰਘ ਅਤੇ ਸਵਰਨ ਸਿੰਘ ਸਨ। ਜਦੋਂ ਭਗਤ ਸਿੰਘ ਪੈਦਾ ਹੋਇਆ ਤਾਂ ਪਿਤਾ ਸ:ਕਿਸ਼ਨ ਸਿੰਘ ਜੇਲ੍ਹ *ਚ ਰਿਹਾਅ ਹੋਏ, ਚਾਚਾ ਅਜੀਤ ਸਿੰਘ ਮਾਂਡਲਾ (ਬਰਮਾ) ਜੇਲ੍ਹ *ਚ ਰਿਹਾਅ ਹੋਇਆ। ਉਹ ਬਰਤਾਨਵੀ ਸਾਮਰਾਜ ਵਿਰੁਧ ਸੰਘਰਸ਼ ਕਰਦਾ ਸਾਰੀ ਉਮਰ ਜਲਾਵਤਨੀ ਰਿਹਾ ਅਤੇ 14-15 ਅਗਸਤ 1947 ਦੀ ਰਾਤ ਨੂੰ ਜਦੋਂ ਭਾਰਤ ਆਜ਼ਾਦ ਹੋ ਰਿਹਾ ਸੀ, ਡਲਹੌਜੀ ਵਿਖੇ ਸਦੀਵੀਂ ਵਿਛੋੜਾ ਦੇ ਗਿਆ। ਇਨ੍ਹਾਂ ਦੇ ਛੋਟੇ ਚਾਚਾ ਸ: ਸਵਰਨ ਸਿੰਘ ਵੀ ਛੋਟੀ ਉਮਰ ਵਿੱਚ ਜੇਲ੍ਹ ਅੰਦਰ ਅਕਹਿ ਤਸੀਹਿਆ ਕਾਰਨ ਸ਼ਹੀਦ ਹੋ ਗਏ ਸਨ। ਭਗਤ ਸਿੰਘ ਨੂੰ ਘਰੋ ਹੀ ਰਾਜਨੀਤੀ ਦੀ ਚੇਟਕ ਲੱਗੀ ! ਪ੍ਰਵਾਰਕ ਪਿਛੋਕੜ ਦੇਸ਼ ਭਗਤੀ ਲਈ ਪ੍ਰਨਾਇਆ ਹੋਣ ਕਰਕੇ ਭਗਤ ਸਿੰਘ ਵੀ ਇਹ ਤਮੰਨਾ ਲੈ ਕੇ ਤੁਰਿਆ, *ਕਿ ਮੇਰੀ ਜ਼ਿੰਦਗੀ ਦਾ ਮਹਾਨ ਮਕਸਦ, ਭਾਵ ! ਭਾਰਤ ਦੀ ਆਜ਼ਾਦੀ ਦੇ ਕਾਜ ਦੇ ਲੇਖੇ ਲੱਗੇ। ਇਸ ਲਈ ਉਸ ਦੀ ਜ਼ਿੰਦਗੀ ਵਿੱਚ ਆਰਾਮ ਅਤੇ ਦੁਨਿਆਵੀ ਖਾਹਿਸ਼ਾਂ ਵਾਸਤੇ ਕੋਈ ਖਿੱਚ ਨਹੀਂ ਸੀ !
    ਸ਼ਹੀਦ ਭਗਤ ਸਿੰਘ ਦੇ ਵਡੇਰਿਆਂ ਦਾ ਪਿੰਡ ਨਾਰਲੀ (ਅੰਮ੍ਰਿਤਸਰ) ਸੀ ਅਤੇ ਉਹ ਪਿੰਡ ਖਟਕੜ-ਕਲਾਂ (ਨਵਾਂਸ਼ਹਿਰ) ਵੱਸ ਗਏ ਸਨ। ਮੁੱਢਲੀ ਸਿੱਖਿਆ ਪਿੰਡ ਬੰਗੇ (ਲਾਇਲਪੁਰ) ਅਤੇ ਬਾਦ *ਚ ਲਾਹੌਰ ਵਿਖੇ ਨੈਸ਼ਨਲ ਕਾਲਜ ਤੋਂ ਪੜ੍ਹਾਈ ਕੀਤੀ। ਦੇਸ਼ ਭਗਤੀ ਅਤੇ ਕੁਰਬਾਨੀ ਦਾ ਜ਼ਜਬਾ ਜਿਥੇ ਵਿਰਸੇ *ਚ ਮਿਲਿਆ, ਉਸ ਤੋਂ ਬਿਨ੍ਹਾਂ ਦੇਸ਼ ਅੰਦਰ ਵਾਪਰੀਆਂ ਇਤਿਹਾਸਕ ਘਟਨਾਵਾਂ, ਸਖਸ਼ੀਅਤਾਂ ਅਤੇ ਉਸ ਦੇ ਸੰਗੀ-ਸਾਥੀਆਂ ਦੇ ਪ੍ਰਭਾਵ ਅਤੇ ਵਿਚਾਰਧਾਰਾਂ ਦਾ ਵੀ ਅਸਰ ਸੀ। 1857 ਦੀ ਪਹਿਲੀ ਜੰਗਿ-ਏ-ਆਜ਼ਾਦੀ, ਕੂਕਾ ਲਹਿਰ, ਗਦਰ ਪਾਰਟੀ, 1917 ਦਾ ਮਹਾਨ ਅਕਤੂਬਰ ਇਨਕਲਾਬ, 1919 ਦਾ ਜੱਲਿਆਵਾਲਾ ਬਾਗ ਸਾਕਾ, 1920-21 ਦਾ ਗਾਂਧੀ ਜੀ ਵੱਲੋਂ ਸੱਤਿਆ ਗ੍ਰਹਿ ਅੰਦੋਲਨ ਦੀ ਵਾਪਸੀ, ਕਕੋਰੀ ਕੇਸ, 1924 ਕਾਨਪੁਰ ਸਾਜਿਸ਼ ਕੇਸ ਆਦਿ ਘਟਨਾਵਾਂ ਜਿਨ੍ਹਾਂ ਨੇ ਭਗਤ ਸਿੰਘ ਨੂੰ ਬੌਧਿਕ ਤੌਰ ਤੇ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਇਕ ਪਰਪੱਕ ਇਨਕਲਾਬੀ ਵੀ ਬਣਾ ਦਿੱਤਾ। ਉਹ ਸਭ ਤੋਂ ਪਹਿਲਾਂ ਕੂਕਾ ਲਹਿਰ ਅਤੇ ਬਾਦ ਵਿੱਚ ਗਦਰ ਪਾਰਟੀ ਦੇ ਮਹਾਨ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਸ ਨੇ ਆਪਣਾ ਪ੍ਰੇਰਣਾ ਸਰੋਤ ਬਣਾਇਆ ! ਉਸ ਦੀ ਲਹਿਰ ਦੇ ਮਰਜੀਵੜੇ ਜਿਨ੍ਹਾਂ ਨਾਲ ਮਿਲ ਕੇ ਉਹ ਆਪਣੇ ਸੁਪਨੇ ਸਾਕਾਰ ਕਰਨ ਲਈ ਕੁੱਦਿਆ-ਸਰਵ ਸਾਥੀ ਸ਼ਹੀਦ ਜਤਿੰਦਰ ਨਾਥ ਦਾਸ, ਭਗਵਾਨ ਦਾਸ ਜੌਹਰ, ਸੁਖਦੇਵ, ਰਾਜਗੁਰੂ, ਭਗਵਤੀ ਵੋਹਰਾ, ਉਨ੍ਹਾਂ ਦੀ ਜੀਵਣ ਸਾਥਣ ਦੁਰਗਾਵਤੀ, ਚੰਦਰ ਸ਼ੇਖਰ ਆਜ਼ਾਦ, ਅਜੈ ਘੋਸ਼, ਸੋਹਣ ਸਿੰਘ ਜੋਸ਼, ਸ਼ਿਵ ਵਰਮਾ, ਪੰ: ਕਿਸ਼ੋਰੀ ਲਾਲ, ਬੀ.ਕੇ.ਦੱਤ, ਰਾਮ ਕਿਸ਼ਨ, ਯਸ਼ਪਾਲ, ਗਨੇਸ਼ ਸ਼ੰਕਰ ਵਿਦਿਆਰਥੀ (ਪ੍ਰਤਾਪ ਅਖਬਾਰ) ਆਦਿ ਯੁੱਧ ਸਾਥੀ ਸਨ। ਸੰਸਾਰ ਅੰਦਰ ਅਤੀਤ ਤੇ ਵਰਤਮਾਨ ਸਮੇਂ ਦੀਆਂ ਜੁੱਗ-ਪਲਟਾਊ ਘਟਨਾਵਾਂ ਨੇ ਵੀ ਦੇਸ਼ ਦੇ ਨੌਜਵਾਨਾਂ ਵਿੱਚ ਇਕ ਨਵੀ ਆਸ ਦੀ ਕਿਰਨ ਪੈਦਾ ਕੀਤੀ। ਜਿਸ ਨੇ ਭਾਰਤ ਦੀ ਆਜ਼ਾਦੀ ਲਈ ਜਗਿਆਸਾ ਨੂੰ ਹੋਰ ਤੇਜ ਕੀਤਾ।  ਪੰਜਾਬ ਅੰਦਰ ਕੂਕਾ ਲਹਿਰ, ਕਿਸਾਨੀ ਲਹਿਰਾਂ, ਜਲ੍ਹਿਆ ਵਾਲਾ ਬਾਗ ਦਾ ਦੁਖਦਾਈ ਕਾਂਡ, ਗੁਰਦੁਆਰਾ ਸੁਧਾਰ ਲਹਿਰ, ਬਬਰ ਅਕਾਲੀ ਲਹਿਰ ਤੇ ਦੇਸ਼ ਅੰਦਰ ਮੁੱਢਲੇ ਦੌਰਾਂ ਅੰਦਰ ਪਨਪੀਆਂ ਦਹਿਸ਼ਤ ਪਸੰਦ-ਇਨਕਲਾਬੀ ਲਹਿਰਾਂ ਦਾ ਵੀ ਨੌਜਵਾਨਾਂ ਤੇ ਬਹੁਤ ਅਸਰ ਪਿਆ। ਪਰ ਸਭ ਤੋਂ ਵੱਧ ਪ੍ਰਭਾਵਤ ਕਰਨ ਵਾਲੀ ਘਟਨਾ ਸੀ, **1917 ਦਾ ਮਹਾਨ ਅਕਤੂਬਰ ਇਨਕਲਾਬ** ਇਸ ਘਟਨਾ ਨੇ ਦੁਨੀਆਂ ਭਰ ਦੇ ਨੌਜਵਾਨਾਂ ਦੇ ਸਿਆਸੀ ਖਿਆਲਾਂ ਅਤੇ ਕਦਰਾਂ ਕੀਮਤਾਂ ਨੂੰ ਮੂਲੋ ਹੀ ਤਿਖਾਂ ਤੇ ਕੁਝ ਕਰਨ ਲਈ ਪ੍ਰੇਰਿਆ।
    20-ਵੀਂ ਸਦੀ ਦੇ ਦੂਸਰੇ ਦਹਾਕੇ ਦੇ ਸ਼ੁਰੂ ਵਿੱਚ ਵਿਗਿਆਨਕ ਸਮਾਜਵਾਦ ਦੇ ਵਿਚਾਰਾਂ ਦੇ ਫੈਲਣ ਨਾਲ ਭਾਰਤ ਅੰਦਰ ਕਲਕੱਤਾ, ਮਦਰਾਸ, ਬੰਬਈ ਅਤੇ ਲਾਹੌਰ ਆਦਿ ਥਾਵਾਂ *ਤੇ ਮੁਢਲੇ ਕਮਿਊਨਿਸਟ ਗਰੁਪ ਹੋਂਦ ਵਿੱਚ ਆ ਗਏ ਸਨ। ਇਨ੍ਹਾਂ ਗਰੁਪਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਵਲ ਖਿਚਿਆ। ਪੰਜਾਬ ਅੰਦਰ ਕਿਰਤੀ ਕਿਸਾਨ ਪਾਰਟੀ ਦੇ ਇਕ ਆਗੂ ਸੋਹਣ ਸਿੰਘ ਜੋਸ਼ ਨਾਲ 12-ਅਪ੍ਰੈਲ 1926 ਨੂੰ ਭਗਤ ਸਿੰਘ ਦਾ ਮੇਲ ਹੋਇਆ। ਆਪਸੀ ਤਾਲਮੇਲ ਕਾਰਨ ਭਗਤ ਸਿੰਘ ਦੇ ਬੌਧਿਕ ਪ੍ਰਭਾਵ ਨੂੰ ਨਵੀਂ ਦਿਸ਼ਾ ਵੀ ਮਿਲੀ। ਇਸ ਪ੍ਰਭਾਵ ਕਾਰਨ ਹੀ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਵੋਹਰਾ, ਚੰਦਰ ਸ਼ੇਖਰ ਆਜ਼ਾਦ ਆਦਿ ਦੇ ਮਨਾ *ਤੇ ਇਨਕਲਾਬੀ ਦਹਿਸ਼ਤਪਸੰਦੀ ਵਿਚਾਰਾਂ ਦਾ ਪਿਆ ਜਾਦੂ ਕਮਜ਼ੋਰ ਹੋਇਆ ਅਤੇ ਉਨ੍ਹਾਂ ਨੇ ਅਗਵਾਈ ਲਈ ਮਾਰਕਸਵਾਦ ਵੱਲ ਰੁੱਖ ਕੀਤਾ। ਭਗਤ ਸਿੰਘ ਨੇ ਦੁਨੀਆ ਭਰ ਦੇ ਸਾਹਿਤ, ਇਤਿਹਾਸ, ਜੀਵਨੀਆਂ, ਅਰਥ-ਸ਼ਾਸਤਰ ਤੋਂ ਬਿਨਾਂ ਸਾਕੁਨਿਨ ਦੀ **ਰੱਬ ਅਤੇ ਰਾਜ**, ਕਰੋਪੋਤਕਿਨ ਦੀ ਆਪ ਬੀਤੀ, ਬਾਕੂਨਿਨ ਦੀ ਰੱਬ, ਆਇਰਿਸ ਰਿਪਬਲਿਕਨ ਆਰਮੀ ਦੇ ਮਾਇਕਲ ਕੋਲਿਨਜ਼ ਤੋਂ ਬਿਨ੍ਹਾਂ ਭਾਰਤੀ ਕਲਾਸੀਕਲ ਸਾਹਿਤ ਅਤੇ ਆਖਰੀ ਸਮੇਂ ਲੈਨਿਨ ਅਤੇ ਟਰਾਟਸਕੀ ਦੇ ਵਿਚਾਰਾਂ ਨੂੰ ਪੜ੍ਹਿਆ। ਫਾਂਸੀ ਤੋਂ ਪਹਿਲਾਂ ਭਗਤ ਸਿੰਘ ਨੇ ਰਾਜਸੀ ਤੌਰ *ਤੇ ਚੇਤਨ ਅਤੇ ਜਾਗਰੂਕ ਹੋ ਕੇ ਇਨਕਲਾਬੀ ਦਹਿਸ਼ਤਗਰਦੀ ਵਿਚਾਰਾਂ ਦੀ ਥਾਂ ਲੋਕਾਂ ਨੂੰ ਜਾਗਰੂਕ ਕਰਕੇ ਜਨਤਕ ਸੰਘਰਸ਼ਾਂ ਲਈ ਜ਼ੋਰ ਦਿੱਤਾ ਸੀ। ਭਗਤ ਸਿੰਘ ਨੇ ਆਜ਼ਾਦ ਸੋਚ ਅਤੇ ਵਿਗਿਆਨਕ ਵਿਸ਼ਲੇਸ਼ਣ ਕਰਨ ਲਈ ਖੂਬ ਅਧਿਅਨ ਕੀਤਾ। ਨੌਜਵਾਨ ਭਾਰਤ ਸਭਾ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ ਉਸ ਦੀ ਰਾਜਸੀ, ਸਮਾਜੀ ਅਤੇ ਆਰਥਿਕ ਪ੍ਰਬੰਧ ਬਾਰੇ ਪਹੁੰਚ ਵੱਲ ਇਸ਼ਾਰਾ ਹੈ।
    ਭਾਰਤ ਅੰਦਰ ਆਜ਼ਾਦੀ ਅੰਦੋਲਨ ਵਿੱਚ ਪਾਏ ਯੋਗਦਾਨ ਕਰਕੇ ਹੋਰਨਾਂ ਤੋਂ ਇਲਾਵਾ ਦੋ ਅਹਿਮ ਸਖਸ਼ੀਅਤਾਂ ਸਨ, 'ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ! ਇਕ ਸ਼ਹੀਦ ਭਗਤ ਸਿੰਘ ਤੇ ਦੂਸਰਾ ਗਾਂਧੀ ਜੀ। ਆਜ਼ਾਦੀ ਬਾਦ ਦੇਸ਼ ਦੇ ਪੂੰਜੀਵਾਦੀ ਧਾਰਨਾ ਵਾਲੇ ਹਾਕਮਾਂ ਨੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਉਸ ਦੀ ਪਰਪੱਕ ਵਿਚਾਰਧਾਰਾ ਕਰਕੇ ਕੌਮੀ ਪੱਧਰ 'ਤੇ ਅਜੇ ਤਕ ਵੀ ਮਾਨਤਾ ਨਹੀਂ ਦਿੱਤੀ। ਇਸ ਦੇ ਬਾਵਜੂਦ ਵੀ ਉਹ ਅੱਜ ਦੇਸ਼ ਦੇ ਨੌਜਵਾਨਾਂ *ਚ ਖਾਸ ਸਥਾਨ ਰੱਖਦਾ ਹੈ। ਉਸ ਦੇ ਵਿਚਾਰ, ਲਿਖਤਾਂ ਅਤੇ ਕੁਰਬਾਨੀ ਨੂੰ ਮਿਟਾਇਆ ਨਹੀਂ ਜਾ ਸਕਦਾ। ਭਗਤ ਸਿੰਘ **ਨੌਜਵਾਨ-ਸ਼ਕਤੀ** ਅਤੇ ਉਨ੍ਹਾਂ ਦੀਆਂ ਭਾਵਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦਾ ਸੀ ! ਨੌਜਵਾਨਾਂ ਦੇ ਨਾਂ ਬਹੁਤ ਸਾਰੇ ਸੰਦੇਸ਼ਾਂ *ਚ ਉਸ ਨੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਜੋ ਮਹਾਨ ਕਾਰਜ ਉਨ੍ਹਾਂ ਨੇ ਨੇਪਰੇ ਚਾੜ੍ਹਨਾ ਹੈ, ਉਸ ਨੂੰ ਸਮਝਣ ਲਈ ਕਿਹਾ। ਉਹਨਾਂ ਨੂੰ ਆਪਣੇ ਦਿਲ *ਚ ਇਹ ਗੱਲ ਵਸਾ ਲੈਣੀ ਚਾਹੀਦੀ ਹੈ, *ਕਿ ਸਫਲਤਾ ਤਾਂ ਸਬਬ ਨਾਲ ਹੈ, ਜਦਕਿ ਕੁਰਬਾਨੀ ਇਕ ਨਿਯਮ ਹੈ। ਅੱਜ ਜਦੋਂ ਦੇਸ਼ ਦੇ ਹਾਕਮਾਂ ਨੇ ਨੌਜਵਾਨਾਂ ਨੂੰ ਨਸ਼ਿਆਂ, ਅੰਧ-ਵਿਸ਼ਵਾਸ਼ਾਂ ਅਤੇ ਖੱਪਤਵਾਦੀ ਚਮਕ-ਦਮਕ ਰਾਹੀ ਬਰਬਾਦੀ ਵੱਲ ਧੱਕ ਦਿੱਤਾ ਹੈ, ਤਾਂ ਭਗਤ ਸਿੰਘ ਦੇ ਉਪਰੋਕਤ ਕਥਨਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਉਸ ਨੇ ਭਾਰਤ ਦੇ ਨੌਜਵਾਨਾਂ ਨੂੰ ਕਿਹਾ ਸੀ, **ਕਿ ਆਪਣਾ ਭਰਮ ਛੱਡੋ, ਨਿਡਰ ਹੋ ਕੇ ਹਕੀਕਤ ਦਾ ਸਾਹਮਣਾ ਕਰੋ। ਸੰਘਰਸ਼ਾਂ, ਕਠਿਨਾਈਆਂ ਅਤੇ ਬਲੀਦਾਨਾਂ ਤੋਂ ਨਾ ਘਬਰਾਓ। ਮਾਇਆਵਾਦ, ਕਿਸਮਤਵਾਦ, ਈਸ਼ਵਰਵਾਦ ਆਦਿ ਨੂੰ ਮੈਂ ਚੰਦ ਕੁ ਲੋਟੂਆਂ ਵੱਲੋਂ ਸਾਧਾਰਨ ਜਨਤਾ ਨੂੰ ਭੁਚਲਾਉਣ ਲਈ ਖੋਜੀ ਗਈ ਜ਼ਹਿਰੀਲੀ ਘੁੱਟੀ ਤੋਂ ਵੱਧ ਮੈਂ ਕੁਝ ਨਹੀਂ ਸਮਝਦਾ (ਪੀ-ਪਲਜ਼ ਅਖਬਾਰ ਲਾਹੌਰ) !
    ਭਗਤ ਸਿੰਘ ਇਕ ਤਰਕਸ਼ੀਲ ਅਤੇ ਵਿਰੋਧ ਵਿਕਾਸੀ ਪਦਾਰਥਵਾਦੀ ਸੋਚ ਦਾ ਪੱਕਾ ਧਾਰਨੀ ਸੀ। ਹਾਕਮਾਂ ਅਤੇ ਅਖੌਤੀ ਬਾਬਿਆਂ ਵੱਲੋਂ ਅੱਜ ਜੋ ਭਰਮ ਭੁਲੇਖੇ ਪਾ ਕੇ ਗਰੀਬ ਜਨਤਾ ਨੂੰ ਅੰਧੇਰੇ ਵੱਲ ਧੱਕਿਆ ਜਾ ਰਿਹਾ ਹੈ, ਵਿਰੁਧ ਉਸ ਦੇ ਵਿਚਾਰ ਸਨ, *ਕਿ ਰੱਬ, ਪੁਨਰ ਜਨਮ, ਸਵਰਗ, ਦੰਡ ਅਤੇ ਰੱਬ ਵੱਲੋਂ ਕੀਤੇ ਜਾਣ ਵਾਲੇ ਜੀਵਨ ਦੇ ਹਿਸਾਬ-ਕਿਤਾਬ ਆਦਿ *ਚ ਕੋਈ ਵਿਸ਼ਵਾਸ਼ ਨਾ ਰੱਖੋ ! ਸਗੋਂ ਸਾਨੂੰ ਜੀਵਨ ਅਤੇ ਮੌਤ ਦੇ ਵਿਸ਼ੇ ਬਾਰੇ ਹਮੇਸ਼ਾਂ ਪਦਾਰਥਵਾਦੀ ਢੰਗ ਨਾਲ ਸੋਚਣਾ ਚਾਹੀਦਾ ਹੈ। ਰੱਬ ! ਉਪਰ ਵਿਸ਼ਵਾਸ਼ ਰਹੱਸਵਾਦ (ਗੈਬੀ ਸ਼ਕਤੀ) ਦਾ ਹੀ ਨਤੀਜਾ ਹੈ। ਰਹੱਸਵਾਦ ! ਮਾਨਸਿਕ ਕਮਜ਼ੋਰੀ ਦੀ ਸੁਭਾਵਿਕ ਪੈਦਾਵਾਰ ਹੈ। ਅੱਜ ਵੀ ਦੇਸ਼ ਅੰਦਰ ਫਿਰਕਾਪ੍ਰਸਤੀ, ਕੱਟੜਵਾਦ ਅਤੇ ਅੰਧ-ਵਿਸ਼ਵਾਸ਼ਾਂ ਸਬੰਧੀ ਭਗਤ ਸਿੰਘ ਦੀ ਵਿਗਿਆਨਕ ਸੋਚ ਬਿਲਕੁਲ ਢੁੱਕਵੀਂ ਅਤੇ ਦਰੁਸਤ ਹੈ। ਧਰਮ ! ਜਦੋਂ  ਸਿਆਸਤ ਨਾਲ ਘੁਲ-ਮਿਲ ਜਾਂਦਾ ਹੈ ਤਾਂ ਇਹ ਇਕ ਘਾਤਕ ਜ਼ਹਿਰ ਬਣ ਜਾਂਦੀ ਹੈ, ਜੋ  ਭਰਾ ਨੂੰ ਭਰਾ ਨਾਲ ਲੜਾਉਂਦੀ ਹੈ, ਜੁਝਾਰੂ ਮਾਨਸਿਕਤਾ ਨੂੰ ਕਮਜ਼ੋਰ ਕਰਦੀ ਹੈ, **ਇਸ ਤਰ੍ਹਾਂ ਕੌਮ  ਨੂੰ ਸਾਮਰਾਜੀ ਸਾਜਿਸ਼ਾਂ ਦੇ ਹਮਲਾਵਰ ਤਸੀਹਿਆ ਦਾ ਸ਼ਿਕਾਰ ਬਣਾ ਦਿੰਦੀ ਹੈ। ਉਸ ਦੀ ਉਪਰੋਕਤ ਵਿਗਿਆਨਕ ਸੋਚ ਹੋਣ *ਤੇ ਵੀ ਕੋਈ ਉਸ ਨੂੰ ਹੈਟ ਪਹਿਨਾ ਕੇ, ਕੋਈ ਪੱਗ ਬੰਨ੍ਹੀ ਦਿਖਾ ਕੇ ਅਤੇ ਹੱਥ *ਚ ਪਿਸਤੌਲ ਫੜਾਅ ਕੇ ਵੰਡੀਆਂ ਪਾ ਰਹੇ ਹਨ। **ਭਗਤ ਸਿੰਘ ਨੇ ਖੁਦ ਧਰਮ ਬਾਰੇ ਲਿਖਿਆ, *ਕਿ ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰੇ, ਮੁਹੱਬਤ ਦੀ ਥਾਂ ਨਫ਼ਰਤ ਸਿਖਾਏ, ਅੰਧ-ਵਿਸ਼ਵਾਸ਼ਾਂ ਨੂੰ ਉਤਸ਼ਾਹਿਤ ਕਰਕੇ ਲੋਕਾਂ ਦੇ ਬੌਧਿਕ ਵਿਕਾਸ *ਚ ਰੁਕਾਵਟ ਬਣੇ ਅਤੇ ਦਿਮਾ॥ ਨੂੰ ਖੁੰਡਾ ਕਰੇ, ਉਹ ਮੇਰਾ ਕਦੀ ਧਰਮ ਨਹੀਂ ਹੋ ਸਕਦਾ !**
    ਸ਼ਹੀਦ ਭਗਤ ਸਿੰਘ ਦੀ ਵਿਸ਼ਲੇਸ਼ਣੀ ਸੋਚ ਕਾਲਜ ਦੇ ਸਮੇਂ ਜੋ ਪਨਪੀ ਸੀ, ਉਸ ਨੂੰ ਪਿੰ: ਸ਼ਬੀਲ ਦਾਸ ਦੇ ਵਿਚਾਰਾਂ ਅਤੇ ਦਵਾਰਕਾ ਦਾਸ ਲਾਇਬ੍ਰੇਰੀ ਦੀਆਂ ਵੱਡ-ਮੁੱਲੀਆਂ ਪੁਸਤਕਾਂ ਦੇ ਅਧਿਐਨ ਨੇ ਹੋਰ ਪ੍ਰਪੱਕ ਕੀਤਾ ! 1919 ਦੇ ਜੱਲ੍ਹਿਆਵਾਲਾ ਬਾਗ ਦੇ ਸਾਕੇ ਬਾਦ 1920-21 ਦੌਰਾਨ ਦੇਸ਼ ਅੰਦਰ ਚਲਾਏ ਸੱਤਿਆਗ੍ਰਿਹ ਅੰਦੋਲਨ ਨੂੰ ਗਾਂਧੀ ਜੀ ਵੱਲੋਂ ਵਾਪਸ ਲੈਣ ਕਾਰਨ, *ਸਾਰੇ ਦੇਸ਼ ਭਰ ਦੇ ਨੌਜਵਾਨਾਂ ਅੰਦਰ ਇਕ ਰੋਹ ਪੈਦਾ ਹੋਇਆ। ਜਿਸ ਦਾ ਸਿੱਟਾ, ਦੇਸ਼ ਵਿੱਚੋਂ ਬਰਤਾਨਵੀ ਸਾਮਰਾਜੀਆਂ ਨੂੰ ਬਾਹਰ ਕੱਢਣ ਲਈ ਗਰਮ ਖਿਆਲੀ ਨੌਜਵਾਨਾਂ ਵੱਲੋਂ ਹਥਿਆਰ ਬੰਦ ਢੰਗ ਅਪਣਾਇਆ ਗਿਆ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ 1925 ਨੂੰ ਭਾਰਤ ਨੌਜਵਾਨ ਸਭਾ ਅਤੇ ਪਿਛੋਂ 1928 ਨੂੰ **ਹਿੰਦੋਸਤਾਨ ਸੌਸ਼ਲਿਸਟ ਰਿਪਬਲਿਕਨ ਆਰਮੀ**ਦਾ ਗਠਨ ਕੀਤਾ ਗਿਆ। ਪਰ ਸਾਂਡਰਸ ਦੇ ਕਤਲ ਬਾਦ ਭਗਤ ਸਿੰਘ ਨੇ ਦਿੱਲੀ ਅਸੰਬਲੀ *ਚ 8 ਅਪ੍ਰੈਲ 1929 ਨੂੰ ਬੰਬ ਸੁਟੇ ਜਾਣ *ਤੇ ਗ੍ਰਿਫਤਾਰ ਹੋਣ *ਤੇ , ਜੇਲ੍ਹ ਸਮੇਂ ਦੌਰਾਨ ਬਹੁਤ ਸਾਰੇ ਫਲਸਫ਼ਿਆ, ਇਤਿਹਾਸ, ਵਿਚਾਰਾਂ, ਲਿਖਤਾਂ ਅਤੇ ਬਹਿਸਾਂ ਬਾਦ ਇਕ ਪਰਪੱਕ ਮਾਰਕਸਵਾਦੀ ਵੱਜੋ ਮੰਨਿਆ, *ਕਿ ਕਤਲਾਂ ਜਾਂ ਪਿਸਤੌਲ ਦੀ ਗੋਲੀ ਰਾਹੀ ਸਮਾਜਕ ਤਬਦੀਲੀ ਨਹੀਂ ਆ ਸਕਦੀ ? ਸਮਾਜਕ ਤਬਦੀਲੀ ਲਈ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ ਅਤੇ ਨੌਜਵਾਨਾਂ ਦੀ ਇਕ ਮਜ਼ਬੂਤ ਜੱਥੇਬੰਦੀ ਹੋਣੀ ਚਾਹੀਦੀ ਹੈ। ਹਿੰਸਾ ਦੀ ਵਰਤੋ ਤਦ ਹੀ ਹੋਣੀ ਚਾਹੀਦੀ ਹੈ, ਜਦੋਂ ਬੇਹੱਦ ਔਖੀ ਸਥਿਤੀ *ਚ ਨਿਕਲਣ ਦਾ ਕੋਈ ਹੋਰ ਰਾਹ ਨਾ ਹੋਵੇ  ? ਇਹ ਵਰਤੋਂ ਸਮਾਜਕ ਤਬਦੀਲੀ ਲਈ ਹੀ ਕੀਤੀ ਜਾ ਸਕਦੀ ਹੈ, ਇਕ ਕੌਮ ਨੂੰ ਦੂਸਰੀ ਕੌਮ ਜਾਂ ਇਕ ਧਰਮ ਨੂੰ ਦੂਸਰੇ ਧਰਮ ਵਿਰੁਧ ਨਹੀਂ ? ਆਪਣੇ ਉਪਰੋਕਤ ਵਿਚਾਰਾਂ ਲਈ ਉਹ ਦਲੀਲ ਦਿੰਦੇ ਹਨ, *ਕਿ ਮੈਂ ਤੇ ਤੁਸੀਂ ਇਸ ਦੇਸ਼ ਵਿੱਚ ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਖਿਆਲਾਂ ਨੂੰ ਜਨਮ ਨਹੀਂ ਦਿੱਤਾ। ਬਲਕਿ ਇਹ ਵਕਤ ਅਤੇ ਹਲਾਤਾਂ ਦਾ ਸਾਡੇ ਉਪਰ ਅਸਰ ਦਾ ਨਤੀਜਾ ਹੈ।
    ਜੱਥੇਬੰਦਕ ਸ਼ਕਤੀ ਪ੍ਰਤੀ ਆਪਣਾ ਨਜ਼ਰੀਆਂ ਪੇਸ਼ ਕਰਦੇ ਹੋਏ ਭਗਤ ਸਿੰਘ ਨੇ ਕਿਹਾ,*ਕਿ ਜਦ ਅਸੀਂ ਇਸ ਕਿਸਮ ਦੇ ਮੁਸ਼ਕਿਲ ਕੰਮ ਨੂੰ ਹੱਥ *ਚ ਲਿਆ ਹੈ, ਤਾਂ ਜਾਰੀ ਰੱਖਣਾ ਚਾਹੀਦਾ ਹੈ ਅਤੇ ਅੱਗੇ ਵਧਾਉਣਾ ਚਾਹੀਦਾ ਹੈ। ਪਹਿਲਾ ਆਪਣਾ ਨਿਜ਼ਵਾਦ ਖਤਮ ਕਰੋ। ਨਿਜੀ ਆਰਾਮ ਦੇ ਸੁਪਨੇ ਲਾਂਹ ਕੇ ਇਕ ਪਾਸ ਰੱਖ ਦਿਓ ਤੇ ਫਿਰ ਕੰਮ ਸ਼ੁਰੂ ਕਰੋ। ਇੰਚ ਇੰਚ ਕਰਕੇ ਤੁਸੀ ਅੱਗੇ ਵੱਧੋਗੇ। ਪਰ ਸਾਮਰਾਜੀ ਜ਼ਬਰ ਵੀ ਤੇਜ਼ ਹੋਵੇਗਾ ? ਉਹ ਵਿਅੱਕਤੀਆਂ ਨੂੰ ਕਤਲ ਕਰ ਸਕਦੇ ਹਨ, ਪਰ ਵਿਚਾਰਾਂ ਨੂੰ ਨਹੀਂ ? ਮਨੁੱਖਤਾ ਪ੍ਰਤੀ ਵਿਚਾਰ ਪ੍ਰਗਟ ਕਰਦੇ ਹੋਏ ਭਗਤ ਸਿੰਘ ਲਿਖਦਾ ਹੈ, *ਕਿ ਜਿਸ ਦਿਨ ਮਨੁੱਖਤਾ ਦੀ ਸੇਵਾ ਅਤੇ ਦੁੱਖ ਝਾਗ ਰਹੀ ਮਨੁੱਖਤਾ ਦੀ ਨਿਜ਼ਾਤ ਦੀ ਭਾਵਨਾ ਨਾਲ ਮਰਦ-ਔਰਤਾਂ ਅੱਗੇ ਆ ਗਏ,*ਉਸ ਦਿਨ ਤੋਂ ਆਜ਼ਾਦੀ ਦਾ ਯੁੱਗ ਸ਼ੁਰੂ ਹੋਵੇਗਾ ! ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਪਹਿਲਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਹੀ ਆਵਾਜ਼ ਬੁਲੰਦ ਕੀਤੀ। ਜਦਕਿ ਕਾਂਗਰਸ ਪਾਰਟੀ ਵੱਲੋਂ ਇਹ ਮੱਤਾ 20-ਮਾਰਚ 1929 ਨੂੰ ਪੇਸ਼ ਕੀਤਾ। ਕਿਰਤੀਆਂ ਅਤੇ ਸ਼ਹਿਰੀ ਆਜ਼ਾਦੀਆਂ ਵਿਰੁਧ ਬਰਤਾਨਵੀ ਸਾਮਰਾਜ ਵੱਲੋਂ ਪੇਸ਼ ਪਬਲਿਕ ਸੇਫਟੀ ਬਿਲ ਅਤੇ ਸਨਅਤੀ ਵਿਵਾਦ ਬਿਲ ਦੇ ਵਿਰੋਧ ਵਿੱਚ **ਬੋਲੇ ਸਾਮਰਾਜੀਆਂ** ਤੇ ਉਨ੍ਹਾਂ ਨਾਲ ਮੇਲ ਮਿਲਾਪ ਰੱਖਣ ਵਾਲੇ ਭਾਰਤੀਆਂ ਦੇ ਕੰਨ ਖੋਲ੍ਹਣ ਲਈ ਭਗਤ ਸਿੰਘ ਅਤੇ ਉਸ ਦੇ ਸਾਥੀ ਬੀ.ਕੇ.ਦੱਤ ਨੇ 8 ਅਪ੍ਰੈਲ 1929 ਨੂੰ ਕੌਮੀ ਅਸੰਬਲੀ *ਚ ਇਕ ਨੁਕਸਾਨ ਰਹਿਤ ਬੰਬ ਸੁੱਟ ਕੇ ਸਾਰੇ ਭਾਰਤੀਆਂ ਨੂੰ ਚੌਕਸ ਕੀਤਾ ਸੀ। ਇਹ ਕਦਮ ! ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਸੀ। ਉਨ੍ਹਾਂ ਦੀ ਇਸ ਵਿਚਾਰਧਾਰਾ ਦੀ ਪਰਪੱਕਤਾ ਦੇਖ ਕੇ ਨੇਤਾ ਜੀ ਸੁਭਾਸ਼ ਚੰਦਰ ਬੋਸ  ਨੇ 20-ਮਾਰਚ 1931 ਨੂੰ ਦਿੱਲੀ ਦੇ ਇਕ ਵਿਸ਼ਾਲ ਇਕੱਠ (ਜਿਸ  ਨੂੰ ਸਾਮਰਾਜੀਆ ਦੇ ਦਬਾਅ ਅਧੀਨ ਗਾਂਧੀ ਜੀ ਨੇ ਰੋਕਣਾ ਚਾਹਿਆ ਸੀ) ਵਿੱਚ ਕਿਹਾ ਸੀ,*ਕਿ ਭਗਤ ਸਿੰਘ ਇਕ ਵਿਅੱਕਤੀ ਨਹੀਂ **ਪਰਤੀਕ** ਹੈ !
    ਸ਼ਹੀਦ ਭਗਤ ਸਿਘ ਕੌਮਾਂਤਰੀਵਾਦ, ਦੇਸ਼ ਭਗਤ ਅਤੇ ਪਰਪੱਕ ਸਿਆਸੀ ਚਿੰਤਕ ਸੀ। ਉਸ ਨੇ ਸਾਰੀ ਦੁਨੀਆਂ ਅੰਦਰ ਹੋਈਆਂ ਕ੍ਰਾਂਤੀਆਂ, ਦਾਰਸ਼ਨਿਕਾਂ, ਲਹਿਰਾਂ, ਪਲੈਟੋ, ਅਰਸਤੂ, ਮਾਰਕਸਵਾਦ, ਏਜ਼ਲਜ ਅਤੇ ਫਾਂਸੀ ਤੋਂ ਕੁਝ ਪਲ ਪਹਿਲਾਂ ਲੈਨਿਨ ਸਬੰਧੀ ਅਧਿਅਨ ਕੀਤਾ। ਇਸ ਤੋਂ ਇਲਾਵਾ ਬਹੁਤ ਸਾਰਾ ਭਾਰਤੀ ਤੇ ਵਿਦੇਸ਼ੀ ਕਲਾਸੀਕਲ ਇਤਿਹਾਸ ਅਤੇ ਲਿਟਰੇਚਰ ਵੀ ਜੇਲ੍ਹ ਦੌਰਾਨ ਹੀ ਪੜ੍ਹਿਆ। 16-17 ਸਾਲ ਦੀ ਉਮਰ ਵਿੱਚ ਹੀ ਉਸ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ 6-ਜ਼ਬਾਨਾਂ ਦਾ ਮਾਹਿਰ ਸੀ। 1924-25 ਦੌਰਾਨ ਉਸ  ਨੇ *ਕਿਰਤੀ ਰਸਾਲੇ* *ਚ ਭਾਈ ਸੰਤੋਖ ਸਿੰਘ ਅਤੇ ਭਾਈ ਰਤਨ ਸਿੰਘ ਨਾਲ ਲਿਖਣਾ ਸ਼ੁਰੂ ਕੀਤਾ। ਛੇਤੀ ਹੀ ਉਹ ਕਾਨਪੁਰ ਚਲਾ ਗਿਆ। ਜਿਥੇ ਉਸ ਨੇ ਕਈ ਅਖਬਾਰਾਂ *ਚ ਬਲਵੰਤ ਸਿੰਘ ਦੇ ਨਾਂ ਹੇਠ ਲਿਖਣਾ ਸ਼ੁਰੂ ਕੀਤਾ। ਇਥੇ ਹੀ ਉਸ ਦਾ ਗਨੇਸ਼ ਸ਼ੰਕਰ ਵਿਦਿਆਰਥੀ ਰਾਹੀ ਮੇਲ ਪ੍ਰਸਿਧ ਕਮਿਊਨਿਸਟ ਆਗੂ ਮੁਜੱਫਰ ਅਹਿਮਦ, ਸੱਤਿਆ ਭਗਤ, ਰਾਧਾ ਮੋਹਨ ਗੋਕਲ, ਸ਼ੌਕਤ ਉਸਮਾਨੀ ਆਦਿ ਬੁਧੀਜੀਵੀਆਂ ਨਾਲ ਹੋਇਆ। ਜੋ ਵਿਚਾਰ ਕਿਰਤੀ ਰਸਾਲੇ ਦੌਰਾਨ ਕੰਮ ਕਰਦਿਆਂ ਉਸ ਦੀ ਸਮਝ ਦਾ ਹਿਸਾ ਨਹੀਂ ਸੀ ਬਣੇ, *ਇਥੇ ਉਸ ਨੇ ਕਾਫੀ ਸਪਸ਼ਟਤਾ ਮਹਿਸੂਸ ਕੀਤੀ ! ਗਦਰ ਪਾਰਟੀ ਦੇ ਆਗੂ ਭਾਈ ਰਤਨ ਸਿੰਘ, ਕਮਿਊਨਿਸਟ ਆਗੂ ਸੋਹਣ ਸਿੰਘ ਜੋਸ਼ ਨਾਲ ਵੀ ਵਿਚਾਰ ਚਰਚਾ ਹੁੰਦੀ ਰਹੀ। ਜੇਲ੍ਹ ਅੰਦਰ ਸ਼ਹੀਦ ਭਗਤ ਸਿੰਘ ਨੇ ਭਾਰਤੀ ਸਮਾਜ ਵਾਰੇ ਕਿਹਾ, *ਕਿ ਭਾਰਤੀ ਸਮਾਜ ਦੇ ਪੱਛੜੇਪਣ ਲਈ ਸਾਮੰਤਵਾਦੀ ਸੰਸਕਰਣ ਅਤੇ ਅੰਧ-ਵਿਸ਼ਵਾਸ਼ ਦੋਸ਼ੀ ਹਨ। ਇਸ ਵਿਰੁਧ ਵਿਗਿਆਨਕ ਪਹੁੰਚ ਅਪਣਾ ਕੇ ਹੀ ਅਸੀਂ ਵਿਰੋਧ ਵਿਕਾਸੀ ਢੰਗ ਰਾਹੀਂ ਸਮਾਜ ਨੂੰ ਤਬਦੀਲ ਕਰ ਸਕਦੇ ਹਾਂ। ਉਸ ਦੇ ਇਕ ਕੌਮਾਂਤਰੀਵਾਦੀ ਸੰਕਲਪ ਕਾਰਨ ਹੀ ਉਹ ਭਾਰਤ ਅੰਦਰ 20-ਵੀਂ ਸਦੀ ਦੀ ਇਕ ਮਹਾਨ ਸਖਸ਼ੀਅਤ ਹੋ ਗੁਜ਼ਰਿਆ ! 1920 ਦੇ ਸੱਤਿਆਗ੍ਰਿਹ ਦੀ ਵਾਪਸੀ ਬਾਦ ਭਾਰਤ ਅੰਦਰ ਗਾਂਧੀ ਦੀ ਅਗਵਾਈ ਵਿੱਚ ਨਰਮ-ਦਲੀਆਂ ਦੇ ਮੁਕਾਬਲੇ ਭਗਤ ਸਿੰਘ ਦੀ ਅਗਵਾਈ *ਚ ਗਰਮ-ਦਲੀਏ ਨੌਜਵਾਨਾਂ ਨੇ ਆਜ਼ਾਦੀ ਦੀ ਲੜਾਈ ਨੂੰ ਹੋਰ ਪ੍ਰਚੰਡ ਕੀਤਾ। 24 ਸਾਲ ਤੋਂ ਘੱਟ ਉਮਰ ਵਿੱਚ ਹੀ ਭਗਤ ਸਿੰਘ ਇਕ ਮਹਾਨ ਬੁੱਧੀਜੀਵੀ, ਚਿੰਤਕ ਅਤੇ ਆਖਰੀ ਵੇਲੇ ਇਕ ਮਾਰਕਸੀ ਵਿਦਿਆਰਥੀ ਵੱਜੋ 23 ਮਾਰਚ, 1931 ਨੂੰ ਆਪਣੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਤਖਤੇ ਤੇ ਚੜ੍ਹ ਗਿਆ !
    ਉਹ ਇਕ ਅਧਿਅਨ-ਪਸੰਦ ਚੇਤੰਨ ਨੌਜਵਾਨ ਅਤੇ ਗਤੀਸ਼ੀਲ ਸ਼ਖਸੀਅਤ ਸੀ ! ਉਸ ਦੀ ਪ੍ਰਤਿਭਾ, ਦ੍ਰਿੜਤਾ, ਦਲੇਰੀ, ਸਮਰੱਥਾ ਅਤੇ ਪਰਪੱਕਤਾ ਬਾਰੇ ਉਸ ਦੀਆਂ ਲਿਖਤਾਂ, ਬਿਆਨ ਅਤੇ ਡਾਇਰੀ ਅੱਜ ਵੀ ਗਵਾਹੀ ਭਰ ਰਹੀਆਂ ਹਨ ! ਉਸ ਦੇ ਖਤ, ਲਿਖਤਾਂ, ਕੋਰਟ ਬਿਆਨਾਂ ਤੋਂ ਇਲਾਵਾ ਸਮਾਜਵਾਦ ਕੀ ਹੈ, ਮੈਂ ਨਾਸਤਿਕ ਕਿਉ ਹਾਂ, ਬੰਬ ਦਾ ਫਲਸਫ਼ਾ, ਸੁਖਦੇਵ ਨੂੰ ਖਤ, ਕਸ਼ਟਾਂ ਤੋਂ ਭੱਜਣਾ ਕਾਇਰਤਾ ਹੈ, ਕੌਮ ਦੇ ਨਾਂ ਸੰਦੇਸ਼, ਆਜ਼ਾਦੀ ਦੀ ਲੜਾਈ ਅਤੇ ਉਸ ਤੋਂ ਬਾਦ, ਫਾਂਸੀ ਨਹੀ ਗੋਲੀ ਨਾਲ ਉਡਾਇਆ ਜਾਵੇ, ਹੋਲੀ ਦੇ ਦਿਨ ਖ਼ੂਨ ਦੇ ਛਿੱਟੇ (ਆਟੋ ਬਾਇਓਗ੍ਰਾਫੀ), ਸ਼ਹੀਦ ਕਰਤਾਰ ਸਿੰਘ ਸਰਾਭਾ, ਕੂਕਾ ਲਹਿਰ, ਅਨਾਰਕਿਜ਼ਮ, ਵਿਦਿਆਰਥੀ ਤੇ ਸਿਆਸਤ (ਡੋਰ ਟੂ ਡੈ''ੱਥ), ਅਛੂਤਾਂ ਦਾ ਸਵਾਲ, ਜੇਲ੍ਹ ਡਾਇਰੀ ਆਦਿ ਰਚਨਾਵਾਂ ਪੜ੍ਹਨ ਯੋਗ ਹੀ ਨਹੀ, ਸਗੋਂ ਅਜੋਕੇ ਸੰਦਰਭ ਵਿੱਚ ਪੂਰੀ ਤਰ੍ਹਾਂ ਪ੍ਰਸੰਗਿਕ ਹਨ ! ਉਹ ਇਕ ਦਾਰਸ਼ਨਿਕ ਅਤੇ ਸ਼ਹਾਦਤ ਵੇਲੇ ਇਕ ਸਿਆਸੀ ਚਿੰਤਨ ਸੀ ਜਿਸ *ਤੇ ਕਿਸੇ ਕਿਸਮ ਦੀ ਕੋਈ ਉਂਗਲ ਨਹੀਂ ਉਠਾਈ ਜਾ ਸਕਦੀ ਸੀ ! ਅੱਜ ਅਸੀਂ 20-ਵੀਂ ਸਦੀ ਦੇ ਇਨ੍ਹਾਂ ਮਹਾਨ ਨਾਇਕਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ 88-ਵੀਂ ਸ਼ਹਾਦਤ *ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ ! ਪਰ ਦੇਸ਼ ਦੀਆਂ ਰਾਜ ਕਰ ਰਹੀਆਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਮਹਾਨ ਸਪੂਤਾਂ ਨੂੰ ਕੌਮੀ ਪੱਧਰ ਤੇ ਅੱਜ ਤਕ ਬਣਦੀ ਮਾਨਤਾ ਨਹੀਂ ਦਿੱਤੀ ਹੈ। ਆਖਰੀ ਸਮੇਂ ਭਗਤ ਸਿੰਘ ਨੇ ਕਿਹਾ ਸੀ, *ਕਿ ਇਨਕਲਾਬ ਨਿਸ਼ਚੇ ਹੀ ਬਿਨਾਂ ਸੋਚੀ ਸਮਝੀ, ਕਤਲਾਂ ਤੇ ਅਗਜ਼ਾਨੀ ਦੀ ਦਰਿੰਦਾ ਮੁਹਿੰਮ ਨਹੀਂ, ਇਨਕਲਾਬ ਕੋਈ ਮਯੂਸੀ *ਚ ਪੈਦਾ ਹੋਇਆ ਫਲਸਫ਼ਾ ਵੀ ਨਹੀਂ ਅਤੇ ਨਾ ਹੀ ਸਰ-ਫਰੋਸ਼ੀ ਦਾ ਕੋਈ ਸਿਧਾਂਤ ਹੈ ! ਇਨਕਲਾਬ ਰੱਬ ਵਿਰੋਧੀ ਤਾਂ ਹੋ ਸਕਦਾ ਹੈ, ਪਰ ਮਨੁੱਖ ਵਿਰੋਧੀ ਨਹੀਂ ! ਇਹ ਇਕਪੁਖਤਾ ਤੇ ਜ਼ਿੰਦਾ ਤਾਕਤ ਹੈ।ਇਹ ਕੌਮਾਂ ਨੂੰ ਆਪਣੇ ਪੈਰਾਂ ਤੇ ਖੜਾ ਕਰੇਗਾ ? ਇਸ ਦੇ ਬਾਵਜੂਦ ਵੀ, *ਅੱਜ ਵੀ ਪੂੰਜੀਵਾਦੀ ਅਤੇ ਉਨ੍ਹਾਂ ਦੇ ਬੁਧੀਜੀਵੀ ਪੈਰੋਕਾਰ ਆਪਣੀਆਂ ਲਿਖਤਾਂ *ਚ ਉਸ ਨੂੰ (ਭਗਤ ਸਿੰਘ) ਅਰਾਜਕਤਾਵਾਦੀ ਪੇਸ਼ ਕਰਦੇ ਹਨ ! ਭਾਵੇਂ ਉਨ੍ਹਾਂ ਸਾਹਮਣੇ ਬਰਤਾਨਵੀ ਬਸਤੀਵਾਦੀ ਸਾਮਰਾਜ ਅਤੇ ਮਾਜੂਦਾ ਭਾਰਤ ਦੇ ਹਾਕਮ ਜਿਨ੍ਹਾਂ ਦੇ ਰਾਜ ਅੰਦਰ ਰੋਜ਼ਾਨਾਂ ਸੈਕੜੇ ਲੋਕਾਂ ਨੂੰ ਨੰਗ-ਭੁੱਖ ਅਤੇ ਬਿਮਾਰੀਆਂ ਕਾਰਨ ਮਰਨਾ ਪੈ ਰਿਹਾ ਹੈ, ਉਹ ਦੁਧ ਧੋਤੇ ਨਜ਼ਰ ਆ ਰਹੇ ਹਨ। ਭਗਤ ਸਿੰਘ ਨੇ ਤਾਂ ਇਕਵਾਰ ਗੋਲੀ ਚਲਾਈ ਅਤੇ ਖੁਦ ਉਸ ਨੇ ਕਬੂਲ ਕੀਤਾ ਸੀ, *ਕਿ ਬੰਬ ਅਤੇ ਪਿਸਤੌਲ ਕਦੇ ਇਨਕਲਾਬ ਨਹੀਂ ਲਿਆਉਂਦੇ, ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਤੋਂ ਤਿੱਖੀ ਹੁੰਦੀ ਹੈ। ਪਰ ਹਾਕਮ ਰੋਜ਼ਾਨਾਂ ਗੋਲੀਆਂ ਚਲਾ ਕੇ ਹੱਕ ਮੰਗਦੇ ਲੋਕਾਂ ਦਾ ਕਤਲ ਕਰ ਰਹੇ ਹਨ। ਇਸ ਲਈ ਅਰਾਜਕਤਾਵਾਦੀ ਇਹ ਹਾਕਮ ਹੁੰਦੇ ਹਨ ?
    ਅੱਜ ! ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆ, *ਜਿੱਥੇ ਉਸ ਦੇ ਰਾਹ *ਤੇ ਚੱਲਣ ਦੀ ਹਾਮੀ ਭਰੀਏ, *ਉਥੇ ਉਸ ਦੇ ਕਥਨਾਂ ਅਨੁਸਾਰ, *ਮੇਰੀ ਜ਼ਿੰਦਗੀ ! ਦਾ ਮਹਾਨ ਮਕਸਦ, *ਭਾਵ ਭਾਰਤ ਦੀ ਆਜ਼ਾਦੀ ਦੇ ਕਾਜ ਦੇ ਲੇਖੇ ਲਾਉਣਾ ਸੀ। ਇਸ ਲਈ ਮੇਰੀ ਜ਼ਿੰਦਗੀ *ਚ ਆਰਾਮ ਅਤੇ ਦੁਨਿਆਵੀ ਖਾਹਿਸ਼ਾਂ ਵਾਸਤੇ ਕੋਈ ਖਿੱਚ ਨਹੀਂ ? ਬੱਸ ! ਸੰਪੂਰਨ ਇਨਕਲਾਬ ! ਇਸ ਲਈ ਸਾਨੂੰ ਵੀ ਇਸ ਦੀ ਪੂਰਤੀ ਲਈ ਅਮਲੀ ਰੂਪ ਵਿੱਚ ਪੈਹਿਰਾ ਦੇਣਾ ਪੈਣਾ ਹੈ। ਜਿਸ ਲਈ ਭਗਤ ਸਿੰਘ ਨੇ ਸੰਕਲਪ ਲਿਆ ਸੀ, *ਕਿ ਦੇਸ਼ ਵਿੱਚੋਂ ਸਾਮਰਾਜੀਆਂ ਨੂੰ ਬਾਹਰ ਕੱਢਣਾ ਹੈ, ਇਨਕਲਾਬ ਲਿਆ ਕੇ ਮਨੁੱਖ ਹੱਥੋ ਮਨੁੱਖ ਦੀ ਹੁੰਦੀ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਨਾ ਕਰਨੀ। ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਅਤੇ ਕੱਟੜਵਾਦ ਦਾ ਖਾਤਮਾ ਹੋਵੇ ! ਉਸ ਨੇ ਇਕ ਅਜਿਹੇ ਭਾਰਤ ਦੀ ਸਿਰਜਨਾ ਦਾ ਜੋ ਸੁਪਨਾ ਸੰਜੋਇਆ ਸੀ, *ਜਿਥੇ ਜਨਤਾ, ਕਾਸ਼ਤਕਾਰ ਅਤੇ ਮਜ਼ਦੂਰ ਭੁੱਖੇ ਨਾ ਮਰਨ ! ਇਹ ਸੁਪਨੇ ! ਅੱਜੇ ਵੀ ਅਧੂਰੇ ਹਨ। ਹੁਣ ਲੋੜ ਹੈ ! ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਲੋੜਬੰਦੀ ਨੂੰ ਅਮਲੀ ਜਾਮਾ ਪਹਿਨਾਉਣ ਲਈ, ਭਾਰਤ ਅੰਦਰ ਲੋਕ ਜਮੂਹਰੀ ਇਨਕਲਾਬ ਦੀ ਸੰਪੂਰਨਤਾ ਲਈ ਯੋਗਦਾਨ ਪਾਉਣ ਦੀ !!
                ਜਬ ਲਿਖੋ ਤਾਰੀਖ ਗੁਲਸ਼ਨ ਕੀ,
                ਯਹ ਲਿਖਨਾ ਮਤ ਭੁਲਨਾ !!
            ਕਿ ਹਮਨੇ ਭੀ ਲੁਟਾਯਾ ਹੈ ਆਸ਼ਿਆਂ ਅਪਨਾ !!
ਮੇਰੀ ਹਵਾਂ ਮੇ ਰਹੇਗੀ ਖਯਾਲ ਕੀ ਖੁਸ਼ਬੂ, ਯਹ ਮੁਸ਼ਤ-ਖਾਕ ਹੈ ਫਾਨੀ, ਰਹੇ ਨਾ     ਰਹੇ !!!

9217997445
ਜਗਦੀਸ਼ ਸਿੰਘ ਚੋਹਕਾ

001-403-285-4208

17 March 2019

ਅਖੌਤੀ ਜਮਹੂਰੀਅਤ ਦਾ ਅਲੰਬਰਦਾਰ - ਜਗਦੀਸ਼ ਸਿੰਘ ਚੋਹਕਾ

ਸਾਮਰਾਜੀ ਅਮਰੀਕਾ ਦਾ ਕਰੂਰ ਚਿਹਰਾ ਬੇਨਕਾਬ

   ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸਾਮਰਾਜੀ ਅਮਰੀਕਾ ਸ਼ੱਟ-ਡਾਊਨ ਕਾਰਨ ਵਿਤੀ, ਸੰਵਿਧਾਨਕ ਅਤੇ ਦੋ ਪਾਰਟੀ ਵਾਲੀ ਰਾਜਸੀ ਖਹਿਬਾਜ਼ੀ ਕਾਰਨ ਇਸ ਅਵਸਥਾ 'ਚੋਂ ਨਿਕਲਣ ਲਈ ਟਰੰਪ ਪ੍ਰਸ਼ਾਸਨ ਐਮਰਜੈਂਸੀ ਵੱਲ ਵੱਧ ਰਿਹਾ ਹੈ। ਟਰੰਪ ਦੇ 2018 ਸਾਲ ਦੇ ਅੰਦਰ ਅੰਦਰ ਤਿੰਨ ਵਾਰ ਸ਼ੱਟ-ਡਾਊਨ, ਜੋ ਅਮਰੀਕੀ ਇਤਿਹਾਸ ਅੰਦਰ ਸਭ ਤੋਂ ਲੰਬਾ ਸੰਕਟ ਹੈ, ਨੇ ਇੱਕ ਸ਼ਕਤੀਸ਼ਾਲੀ ਦੇਸ਼ ਦੀ ਸਰਕਾਰ ਦੀ ਕਾਰਗੁਜਾਰੀ ਤੇ ਬੇ-ਯਕੀਨੀ ਦਾ ਵਿਸਰਾਮ ਚਿੰਨ੍ਹ ਲਾਇਆ ਹੋਇਆ ਹੈ? 1980 ਦੇ ਐਂਟੀਡੇਫੀਸ਼ੀਐਨਸੀ ਐਕਟ ਕਾਰਨ ਫੰਡਜ਼ ਨਾਲ ਕਢਵਾਉਣ ਕਾਰਨ ਫੈਡਰਲ ਸਰਕਾਰ ਦੇ 4 ਲੱਖ ਤੋਂ ਵੱਧ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ। ਕਿਸਾਨਾਂ ਦੇ ਪ੍ਰੋਸੈਸਡ ਹੋਏ ਕਰਜ਼ੇ ਰੁਕੇ ਹੋਏ ਹਨ। ਜੇਕਰ ਇਹ ਬੇ-ਯਕੀਨੀ ਵਾਲੀ ਹਾਲਤ ਖ਼ਤਮ ਨਹੀਂ ਹੁੰਦੀ ਤਾਂ ਅਮਰੀਕਾ ਅੰਦਰ ਸ਼ੱਟ-ਡਾਊਨ ਕਾਰਨ ਰਾਸ਼ਟਰਪਤੀ, ਬਹੁ-ਪੁਰਵੀ ਸਦਨ ਅਤੇ ਕੋਰਟ ਅੰਦਰ ਇੱਕ ਯੁੱਧ ਛਿੜ ਸਕਦਾ ਹੈ। ਇਹ ਹਾਲਤ ਹੈ। ਅਮਰੀਕਾ ਅੰਦਰ ਅੱਜ ਜਿਸ ਨੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ।
    ਕੇਂਦਰੀ ਸੰਘੀ ਸੰਵਿਧਾਨ ਵਾਲਾ ਯੂਨਾਈਟਿਡ ਸਟੇਟਸ ਆਫ਼ ਅਮਰੀਕਾ, ਜਿਸ ਦਾ ਮੁੱਖੀ ਰਾਸ਼ਟਰਪਤੀ ਹੁੰਦਾ ਹੈ। ਆਪਣੀ ਧੌਂਸ, ਲੁੱਟ-ਖਸੁੱਟ ਅਤੇ ਫ਼ੌਜੀ ਜ਼ੋਰ-ਜ਼ਬਰ ਕਾਰਨ ਜੋ ਦੁਨੀਆਂ ਅੰਦਰ ਹਰ ਪਾਸੇ ਦਨ-ਦਨਾਉਂਦਾ ਹੈ। ਜਿਹੜਾ ਕਿ ਅਖੌਤੀ ਜਮਹੂਰੀਅਤ ਦਾ ਅਲੰਬਰਦਾਰ ਕਹਿਲਾਉਂਦਾ ਸੀ ਦਾ ਕਰੂਰ ਚਿਹਰਾ ਹੁਣ ਬੇ-ਨਕਾਬ ਹੋ ਗਿਆ ਹੈ। ਉਸ ਦੇ ਅੰਦਰ ਝਾਤ ਮਾਰਨੀ ਜ਼ਰੂਰੀ ਬਣਦੀ ਹੈ! ਕੁਦਰਤੀ ਵਸੀਲਿਆਂ-ਉਪਜਾਊ ਜ਼ਮੀਨ, ਖਣਿਜ ਪਦਾਰਥ, ਦਰਿਆ ਆਦਿ ਕਾਰਨਾਂ ਕਰਕੇ ਵਿਰਾਸਤ ਵਿੱਚ ਮਿਲੀ ਸੰਪਤੀ ਅਤੇ ਪਿਛਲੇ 250 ਸਾਲਾਂ ਤੋਂ ਕੀਤੇ ਲੋਕਾਂ ਦੇ ਸ਼ੋਸ਼ਣ ਕਾਰਨ ਇਕੱਠਾ ਹੋਇਆ ਧਨ ਹੀ ਅਮਰੀਕਾ ਦੀ ਖੁਸ਼ਹਾਲੀ ਦਾ ਕਾਰਨ ਹੈ। 17 ਸਤੰਬਰ 1787 ਨੂੰ ਬਸਤੀਵਾਦੀ ਬਰਤਾਨੀਆਂ ਤੋਂ ਖ਼ੁਦ-ਮੁਖਤਾਰੀ ਪ੍ਰਾਪਤ ਕਰਕੇ ਆਪਣਾ ਸੰਵਿਧਾਨ ਬਣਾ ਕੇ 'ਅਮਰੀਕਾ' ਇੱਕ ਮਜ਼ਬੂਤ ਦੇਸ਼ ਹੋਂਦ ਵਿੱਚ ਆਇਆ ਸੀ! ਪਿਛਲੇ 232 ਸਾਲਾਂ ਦੋਂ ਲੰਬੇ ਅਰਸੇ ਤੋਂ ਪਹਿਲਾਂ ਉਤਰੀ ਅਮਰੀਕਾ ਅੰਦਰ, 'ਫਿਰ ਲਤੀਨੀ ਅਮਰੀਕਾ ਤੇ ਕੈਰੀਬੀਅਨ ਖਿਤੇ ਦੇ ਦੇਸ਼ਾਂ ਦੀ ਖੂਬ ਲੁੱਟ ਕੀਤੀ ਗਈ। ਬਾਅਦ ਵਿੱਚ ਪਹਿਲੀ ਤੇ ਦੂਸਰੀ ਸੰਸਾਰ ਜੰਗ ਅੰਦਰ ਖੂਬ ਹੱਥ ਰੰਗੇ ਅਤੇ ਇੱਕ ਸ਼ਕਤੀਸ਼ਾਲੀ ਰਾਜ ਵੱਲੋਂ ਦੁਨੀਆਂ ਦੇ ਅਖਾੜੇ ਅੰਦਰ ਅੱਜ ਸ਼ਕਤੀਸ਼ਾਲੀ ਸਾਮਰਾਜ ਬਣ ਗਿਆ ਹੈ।
    ਸਾਲ 2017-18 ਦੀ ਅਮਰੀਕਾ ਦੀ ਜੀ. ਡੀ. ਪੀ. 19,390 ਲੱਖ ਕਰੋੜ ਭਾਵ ਦੁਨੀਆਂ ਦੀ ਜੀ.ਡੀ.ਪੀ. ਦਾ 25 ਫ਼ੀਸਦੀ ਅਤੇ ਸੰਸਾਰ ਦੀ ਕੁੱਲ ਜੀ.ਡੀ.ਪੀ. ਦੀ ਖ਼ਰੀਦ ਸ਼ਕਤੀ ਦਾ ਪੰਜਵਾਂ ਹਿੱਸਾ ਹੈ। ਸੰਸਾਰ ਦੇ ਕੁਦਰਤੀ ਸੋਮਿਆਂ 'ਤੇ ਕਬਜ਼ੇ, ਗ਼ਰੀਬ ਦੇਸ਼ਾਂ ਦੀ ਲੁੱਟ, ਅਮਰੀਕੀ ਕਾਰਪੋਰੇਟ ਜਗਤ ਅਤੇ ਬਹੁ-ਕੌਮੀ ਕਾਰਪੋਰੇਸ਼ਨਾਂ ਵੱਲੋਂ ਬੈਂਕ ਫੰਡ ਅਤੇ ਮੰਡੀਆਂ 'ਤੇ ਕਬਜ਼ਿਆਂ ਰਾਹੀਂ ਅਮਰੀਕਾ ਇੱਕ ਸ਼ਕਤੀਸ਼ਾਲੀ ਦੇਸ਼ ਬਣਿਆ ਹੈ। 1991 ਨੂੰ ਸਮਾਜਵਾਦੀ ਦੇਸ਼ ਸੋਵੀਅਤ ਯੂਨੀਅਨ ਰੂਸ ਅਤੇ ਯੂਰਪ ਦੇ ਕੁੱਝ ਸਮਾਜਵਾਦੀ ਪੂਰਬੀ ਦੇਸ਼ਾਂ ਦੇ ਢਹਿ-ਢੇਰੀ ਹੋਣ ਕਰਕੇ, ਪਿਛਲੇ 25 ਸਾਲਾਂ ਦੇ ਅਰਸੇ ਤੋਂ ਸਾਮਰਾਜੀ ਅਮਰੀਕਾ ਅਤੇ ਉਸਦੇ ਭਾਈਵਾਲ ਨਾਟੋ ਦੇ ਸਹਿਯੋਗੀ ਦੇਸ਼ ਅੱਜ ਦੁਨੀਆਂ ਅੰਦਰ ਅੱਤਵਾਦ, ਜਮਹੂਰੀਅਤ ਦੀ ਬਹਾਲੀ ਅਤੇ ਨਵ-ਉਦਾਰੀਵਾਦ ਰਾਹੀਂ ਜਿੱਥੇ ਚੰਮ ਦੀਆਂ ਚਲਾ ਰਹੇ ਹਨ, ਉੱਥੇ ਗ਼ਰੀਬ ਦੇਸ਼ਾਂ ਦੀ ਆਰਥਿਕਤਾ ਨੂੰ ਖੂਬ ਲੁੱਟ ਰਹੇ ਹਨ।
    ਸਾਮਰਾਜੀ ਅਮਰੀਕਾ ਅੱਜ ਇੱਕ ਧਰੁਵੀ ਆਰਥਿਕਤਾ ਰਾਹੀਂ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਅੰਦਰ ਉਦਾਰੀਵਾਦੀ ਨੀਤੀਆਂ ਰਾਹੀਂ ਸੰਸਾਰੀਕਰਨ ਅਤੇ ਮੁਕਤ ਬਾਜ਼ਾਰ ਅਰਥਚਾਰੇ ਨੂੰ ਥੋਪਣ ਲਈ ਵਿਤੀਫੰਡ ਅਤੇ ਸ਼ੇਅਰ-ਬਾਜ਼ਾਰ ਦੀ ਵਰਤੋਂ ਕਰਕੇ ਹਰ ਪਾਸੇ ਸ਼ੋਸ਼ਣ ਨੂੰ ਤੇਜ਼ ਕਰ ਰਿਹਾ ਹੈ। ਪਿਛਲੇ ਮਹੀਨਿਆਂ ਦੌਰਾਨ ਮੁਕਤ-ਵਪਾਰ ਅਤੇ ਉਤਰੀ ਅਮਰੀਕਾ-ਮੈਕਸੀਕੋ, ਕੈਨੇਡਾ ਸਮਝੌਤਾ ਇਸ ਦੀ ਇੱਕ ਮਿਸਾਲ ਹੈ। ਪਰ ਇਸ ਦੇ ਬਾਵਜੂਦ ਵੀ ਆਰਥਿਕ ਮੰਦਵਾੜਾ ਅਮਰੀਕਾ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਵਰਤਮਾਨ ਮੰਦਾ ਕਿਸੇ ਨੀਤੀ ਦੀ ਪੈਦਾਵਾਰ ਨਹੀਂ ਸਗੋਂ ਤਾਂ ਇਹ ਸਾਰੇ ਪੂੰਜੀਵਾਦੀ ਪ੍ਰਬੰਧ ਦਾ ਹੀ ਸਿੱਟਾ ਹੈ। ਇਸ ਮੰਦੇ ਕਾਰਨ ਪੈਦਾ ਹੋਏ ਵਿਤੀ ਸੰਕਟ ਦੀਆਂ ਜੜ੍ਹਾਂ ਅਤੇ ਦੁਰ-ਪ੍ਰਭਾਵ ਹੁਣ ਸਾਰੇ ਸੰਸਾਰ ਅੰਦਰ ਫੈਲ ਗਏ ਹਨ। ਉਹ ਸਾਮਰਾਜੀ ਅਮਰੀਕਾ ਜੋਕ ਦੀ ਇਸ ਮੰਦੇ ਕਾਰਨ ਭੁੱਖਮਰੀ ਨਾਲ ਮਰਦੇ ਲੋਕਾਂ ਨੂੰ ਦੇਖ ਕੇ ਖੁਸ਼ੀ ਜਾਹਰ ਕਰਦਾ ਸੀ। ਅੱਜ ਉਸ ਦੇ ਆਪਣੇ ਗ੍ਰਹਿਵਾਨ ਅੰਦਰ ਅੱਗ ਲੱਗੀ ਹੋਈ ਹੈ। ਬੇਚੈਨੀ ਕਾਰਨ ਰੋਹ ਅੰਦਰ ਆਏ ਅਮਰੀਕੀਆਂ ਦੇ ਗੁੱਸੇ ਨੂੰ ਦਬਾਉਣ ਲਈ, 'ਮੁਜ਼ਾਹਰਾਕਾਰੀਆਂ' 'ਤੇ ਹਰ ਤਰ੍ਹਾਂ ਦੇ ਤਸ਼ੱਦਦ ਕੀਤੇ ਜਾ ਰਹੇ ਹਨ। ਸਗੋਂ ਤਾਂ ਇਸ ਦਾ ਗੁੱਸਾ, 'ਕਦੀ ਪ੍ਰਵਾਸੀਆਂ ਵਿਰੁੱਧ, ਮੁਸਲਮਾਨਾਂ ਤੇ ਘੱਟ ਗਿਣਤੀ ਲੋਕਾਂ ਵਿਰੁੱਧ ਅਤੇ ਪ੍ਰਵਾਸ ਕਰਨ ਵਾਲੇ ਲੋਕਾਂ ਵਿਰੁੱਧ ਵਰਤ ਰਿਹਾ ਹੈ'। ਅੱਜ ਅਮਰੀਕਾ ਅੰਦਰ ਅਣਮਨੁੱਖੀ ਵਿਵਹਾਰ ਦੀਆਂ ਹਾਕਮਾਂ ਵੱਲੋਂ ਲੋਕਾਂ ਵਿਰੁੱਧ ਹੋ ਰਹੀਆਂ ਕਾਰਵਾਈਆਂ ਕਾਰਨ, 'ਸਰਕਾਰ ਦਾ ਚਿਹਰਾ ਨੰਗਾ ਹੋ ਚੁੱਕਾ ਹੈ?'
    ਦੁਨੀਆਂ ਦੇ ਸਭ ਤੋਂ ਵੱਧ ਵਿਕਸਿਤ ਅਤੇ ਜਮਹੂਰੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਅਮਰੀਕਾ ਦੇ (ਬਸਤੀਵਾਦੀ ਸਾਮਰਾਜੀ ਬਰਤਾਨੀਆਂ) ਵੱਡੇ-ਵਡੇਰੇ ਜੋ ਚਾਰ ਕੁ ਸਦੀਆਂ ਪਹਿਲਾਂ ਯੂਰਪ ਤੋਂ ਉਤਰੀ ਅਮਰੀਕਾ ਵਿੱਚ ਦਾਖਲ ਹੋਏ ਸਨ। ਇਨ੍ਹਾਂ ਯੂਰਪੀਅਨ ਲੁਟੇਰਿਆਂ ਵਿੱਚੋਂ ਬਰਤਾਨਵੀਂ ਹਾਕਮਾਂ ਨੇ 10 ਹਜ਼ਾਰ ਪਰੂਸ਼ੀਅਨ, 50 ਹਜ਼ਾਰ ਤੋਂ ਵੱਧ ਮੁਜ਼ਰਿਮ ਤੇ ਕੈਦੀ ਬਾਕੀ ਕਾਫ਼ੀ ਲੁਟੇਰੇ ਵਾਪਾਰੀ ਲੋਕਾਂ ਨੂੰ 1607 ਤੋਂ 1614 ਤੱਕ ਅਮਰੀਕਾ ਭੇਜਿਆ। ਇਨ੍ਹਾਂ ਵਿਕਸਿਤ ਹੋਏ ਲੁਟੇਰਿਆਂ ਨੇ ਉਤਰੀ ਅਮਰੀਕਾ ਦੇ ਪਹਿਲੇ ਅਸਲੀ ਨਿਵਾਸੀ ਅਤੇ ਮੂਲ-ਵਾਸੀਆਂ ਦੇ ਇੱਕ ਵੱਢਿਓਂ ਕਤਲੇਆਮ ਕਰਕੇ ਪੂਰੀ ਤਰ੍ਹਾਂ ਉਨ੍ਹਾਂ ਦਾ ਨਸਲਘਾਤ ਕੀਤਾ ਅਤੇ ਉਨ੍ਹਾਂ ਦੇ ਕੁਦਰਤੀ ਸੋਮਿਆਂ ਨੂੰ ਹਥਿਆਉਣ ਲਈ ਕੋਈ ਕਸਰ ਨਾ ਛੱਡੀ? ਯੂਰਪੀ ਪ੍ਰਵਾਸੀ ਲੁਟੇਰਿਆਂ ਨਾਲ ਆਈਆਂ ਭਿਆਨਕ ਛੂਤ-ਛਾਤ ਦੀਆਂ ਬਿਮਾਰੀਆਂ-ਚੇਚਿਕ ਅਤੇ ਹੋਰ ਮਹਾਂਮਾਰੀ ਫੈਲਾਉਣ ਵਾਲੇ ਕੀਟਾਣੂਆਂ ਦੇ ਦਾਖਲੇ ਕਾਰਨ ਲੱਖਾਂ ਮੂਲਵਾਸੀ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਅ ਦਿੱਤਾ ਗਿਆ। ਦੁਨੀਆਂ ਅੰਦਰ ਜਦੋਂ ਗ਼ੁਲਾਮਦਾਰੀ ਯੁੱਗ ਹੌਲੀ-ਹੌਲੀ ਖ਼ਤਮ ਹੋ ਰਿਹਾ ਸੀ ਤਾਂ ਅਮਰੀਕਾ ਅੰਦਰ 17ਵੀਂ ਅਤੇ 18ਵੀਂ ਸਦੀ ਦੌਰਾਨ ਯੂਰਪ ਦੇ ਲੁਟੇਰੇ ਵਪਾਰੀਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਯਹੂਦੀ ਵਾਪਾਰੀ ਵੀ ਸ਼ਾਮਲ ਸਨ, ਵੱਲੋਂ ਅਫ਼ਰੀਕਾ ਅਤੇ ਕੈਰੀਬੀਅਨ ਖੇਤਰਾਂ 'ਚ ਕਾਲੇ ਅਫਰੀਕਨ ਤੇ ਕੈਂਰੀਬੀਅਨਾਂ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਅਤੇ ਇੱਛਾ ਦੇ ਉਲਟ, ਲੱਖਾਂ ਨੂੰ ਗ਼ੁਲਾਮ ਬਣਾ ਕੇ, ਪਸ਼ੂਆਂ ਵਾਂਗ ਨੂੜ ਕੇ ਅਮਰੀਕਾ ਦੀਆਂ ਮੰਡੀਆਂ 'ਚ ਵੇਚਿਆ ਗਿਆ। ''ਮਨੁੱਖੀ-ਸਲੇਵਰੀ'' ਜਿਹਾ ਕਲੰਕਿਤ ਧੰਦਾ, ਗ਼ੁਲਾਮਾਂ ਪਾਸੋਂ ਮੁਫ਼ਤ ਪਸ਼ੂਆਂ ਵਾਂਗ ਬਿਨਾਂ ਕਿਸੇ ਸਹੂਲਤ ਤੇ ਆਰਾਮ ਦੇ ਕੰਮ ਕਰਾਉਣ ਦਾ ਕਾਲੇ ਕਾਰਨਾਮਿਆਂ ਨਾਲ ਸਾਮਰਾਜੀ ਅਮਰੀਕਾ ਦੇ ਇਤਿਹਾਸ ਦੇ ਪੰਨੇ ਭਰੇ ਹੋਏ ਹਨ। ਜੋ ਅੱਜ ਵੀ ਗ਼ੁਲਾਮਾਂ ਦੀ ਜ਼ਿੰਦਗੀ ਦੀ ਦਾਸਤਾਨ ਸੁਣਾ ਰਹੇ ਹਨ।
    ਦੁਨੀਆਂ ਅੰਦਰ ਜਮਹੂਰੀਅਤ ਦੀ ਬਹਾਲੀ ਦਾ ਢੋਲ ਪਿੱਟਣ ਵਾਲਾ ਅਮਰੀਕਾ ਸ਼ੁਰੂ ਤੋਂ ਹੀ ਹਰ ਥਾਂ ਅਮਨ-ਪਸੰਦ ਜਮਹੂਰੀ ਢੰਗ ਨਾਲ ਚੁਣੀਆਂ ਲੋਕ-ਸਰਕਾਰਾਂ ਦੇ ਤਖ਼ਤੇ ਪਲਟਾਅ ਕੇ ਆਪਣੀ ਮਨ-ਮਰਜ਼ੀ ਵਾਲੀਆਂ ਕਠਪੁਤਲੀ ਸਰਕਾਰਾਂ ਕਾਇਮ ਕਰਨ, ਸਾਜ਼ਿਸ਼ਾਂ ਰੱਚਣ ਅਤੇ ਫ਼ੌਜੀ ਬਗ਼ਾਵਤਾਂ ਕਰਨ ਵਾਲੇ ਕਾਲੇ-ਕਾਰਨਾਮਿਆਂ ਕਰਕੇ ਕਦੀ ਵੀ ਮਨੁੱਖੀ ਇਤਿਹਾਸ ਅੰਦਰ ਬਖਸ਼ਿਆ ਨਹੀਂ ਜਾ ਸਕਦਾ ਹੈ? ਪ੍ਰਸਾਰਵਾਦੀ ਅਮਰੀਕਾ ਨੇ 18ਵੀਂ ਅਤੇ 19ਵੀਂ ਸਦੀ ਦੌਰਾਨ, ਉਤਰੀ ਅਮਰੀਕਾ ਦੇ ਖਿੱਤੇ ਅੰਦਰ ਯੂਰਪੀ ਬਸਤੀਵਾਦੀ ਸਾਮਰਾਜੀ ਦੇਸ਼ਾਂ ਦੀਆਂ ਦੂਸਰੀਆਂ ਬਸਤੀਆਂ-ਫਰਾਂਸੀਸੀ, ਸਪੇਨੀ, ਯੂ. ਕੇ., ਮੈਕਸੀਕੋ, ਰੂਸੀ ਆਦਿ ਨੂੰ ਇੱਕ ਇੱਕ ਕਰਕੇ ਹਥਿਆ ਲਿਆ। ਇੱਥੋਂ ਤੱਕ ਲੋਕਰਾਜੀ ਟੈਕਸਸ ਤੇ ਹਵਾਈ ਰਾਜਾਂ ਨੂੰ ਵੀ ਜ਼ਬਰੀ ਆਪਣੇ ਨਾਲ ਮਿਲਾ ਕੇ ਇੱਕ ਸ਼ਕਤੀਸ਼ਾਲੀ ਅਮਰੀਕਾ ਸਾਮਰਾਜ ਦੀ ਨੀਂਹ ਰੱਖੀ। ਦੇਸ਼ ਦੇ ਦੱਖਣੀ ਰਾਜ, ਜਿੱਥੇ ਖੇਤੀ ਕਰਦੇ ਵੱਡੇ-ਵੱਡੇ ਜਾਗੀਰਦਾਰ ਸਨ। ਉਨ੍ਹਾਂ ਨੂੰ ਖੇਤੀ ਲਈ ਗ਼ੁਲਾਮਾਂ ਦੀ ਲੋੜ ਸੀ। ਜਿਸ ਕਰਕੇ ਉਹ ਦੇਸ਼ ਅੰਦਰ ਗ਼ੁਲਾਮਦਾਰੀ ਪ੍ਰਥਾ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਸਨ। ਪਰ ਦੂਸਰੇ ਉਤਰੀ ਰਾਜ, ਜਿੱਥੇ ਧੜਾ-ਧੜ ਸਨਅਤਾਂ ਦੀ ਉਸਾਰੀ ਹੋ ਰਹੀ ਸੀ, ਕਿਰਤੀਆਂ ਦੀ ਲੋੜ ਸੀ। 1860 ਨੂੰ ਸ਼ੁਰੂ ਹੋਈ ਪਹਿਲੀ ਘਰੇਲੂ ਜੰਗ (ਸਿਵਲ-ਵਾਰ) ਅਸਲੀਅਤ ਵਿੱਚ ਅਮਰੀਕਾ ਅੰਦਰ ਗ਼ੁਲਾਮਾਂ ਨੂੰ ਆਜ਼ਾਦੀ ਦੇਣ ਦੇ ਮਨਸ਼ੇ ਲਈ ਨਹੀਂ ਸੀ? ਸਗੋਂ! ਫਿਰ ਜੰਗ ਸਨਅਤੀ ਵਰਗ ਦੇ ਪੂੰਜੀਪਤੀਆਂ ਅਤੇ ਦੱਖਣ ਦੇ ਖੇਤੀ ਕਰਨ ਵਾਲੇ ਵੱਡੇ-ਵੱਡੇ ਜਾਗੀਰਦਾਰਾਂ ਵਿਚਕਾਰ ਕਿਰਤੀ-ਵਰਗ ਦੀ ਕਿਰਤ ਨੂੰ ਲੁੱਟਣ ਲਈ ਸੀ। ਰਿਪਬਲਿਕ ਪਾਰਟੀ ਦੇ ਆਗੂ ਅਬਰਾਹਿਮ ਲਿੰਕਨ, ਜਿਸ ਦੀ ਪਿੱਠ 'ਤੇ ਅਮਰੀਕਾ ਦਾ ਸਾਰਾ ਪੂੰਜੀਪਤੀ ਅਤੇ ਸਨਅਕਾਰ ਲਾਣਾ ਸੀ, ਸਸਤੀ ਕਿਰਤ ਲਈ ਦੱਖਣੀ ਭਾਗਾਂ ਦੇ ਜਾਗੀਰਦਾਰਾਂ ਵਿਰੁੱਧ ਸੀ, ਜੋ ਗ਼ੁਲਾਮਦਾਰੀ ਪ੍ਰਥਾ ਖ਼ਤਮ ਨਹੀਂ ਕਰਨਾ ਚਾਹੁੰਦੇ ਸਨ। ਇਸ ਘਰੋਗੀ-ਜੰਗ ਵਿੱਚ ਜਾਗੀਰਦਾਰਾਂ ਨੂੰ ਝੁੱਕਣਾ ਪਿਆ। ਜਿਸ ਨਾਲ ਸਲੇਵਰੀ ਦਾ ਅੰਤ ਹੋਇਆ! ਇਹ ਕੋਈ ਮਨੁੱਖੀ ਰਹਿਮ ਅਧੀਨ ਨਹੀਂ, ਸਗੋਂ ਦੋ ਲੁਟੇਰੇ ਵਰਗਾਂ ਵਿਚਕਾਰ ਆਪਣੇ ਹਿੱਤਾਂ ਲਈ ਜੰਗ ਸੀ?
    2008 ਤੋਂ ਅਮਰੀਕਾ ਅੰਦਰ ਸ਼ੁਰੂ ਹੋਇਆ ਆਰਥਿਕ ਮੰਦਾ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ? ਸਗੋਂ ਅਮਰੀਕੀ ਪੂੰਜੀਵਾਦੀ ਆਰਥਿਕ ਮਾਹਿਰ ਇਸ ਮੰਦਵਾੜੇ 'ਚੋਂ ਨਿਕਲਣ ਲਈ ਬੜੇ ਜਾਲਮਾਨਾਂ ਢੰਗ, ਕਿਫਾਇਤੀ ਆਰਥਿਕ ਨੀਤੀਆਂ, ਪੂੰਜੀਪਤੀਆਂ ਨੂੰ ਛੋਟਾਂ ਅਤੇ ਪ੍ਰਵਾਸੀਆਂ ਦੇ ਨਿਕਾਲੇ ਰਾਹੀਂ ਇਸ ਦਾ ਹੱਲ ਲੱਭ ਰਹੇ ਹਨ। ਬੇਰੁਜ਼ਗਾਰ ਅਤੇ ਤੰਗੀ ਦੇ ਸ਼ਿਕਾਰ ਅਮਰੀਕੀ ਲੋਕਾਂ ਨੂੰ ਜੋ ਮਾੜੀਆਂ ਮੋਟੀਆਂ ਸਹੂਲਤਾਂ ਮਿਲਦੀਆਂ ਸਨ ਤੋਂ ਵਿਰਵਾ ਕਰਕੇ ਉਨ੍ਹਾਂ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਮੰਡੀ ਅੰਦਰ ਵਸਤਾਂ ਦੀ ਮੰਗ ਵਿੱਚ ਕਮੀ ਦਾ ਕਾਰਨ ਮੰਦਾ ਤੇ ਬੇਰੁਜ਼ਗਾਰੀ ਹੋਣ ਕਰਕੇ, 'ਕਿਰਤੀ' ਵਰਗ ਦੀ ਆਮਦਨ ਦਾ ਹੇਠਾਂ ਜਾਣਾ, ਜੋ ਪੈਸਾ ਨਾ ਹੋਣ ਕਾਰਨ ਖ਼ਰੀਦ ਨਹੀਂ ਕਰ ਸਕਦੇ! ਲੋਕਾਂ ਦੀ ਆਮਦਨ ਵਧਾਉਣ ਲਈ ਵੱਧ ਤੋਂ ਵੱਧ ਰੁਜ਼ਗਾਰ ਚਾਹੀਦਾ ਹੈ! ਪਰ ਇਸ ਦੇ ਉਲਟ ਸਰਕਾਰ ਵਿਤੀ ਘਾਟੇ ਨੂੰ ਦੂਰ ਕਰਨ ਲਈ ਬਾਜ਼ਾਰ ਜਾਂ ਪੂੰਜੀਪਤੀਆਂ ਤੋਂ ਰਕਮ ਉਧਾਰ ਲੈ ਕੇ ਬਾਜ਼ਾਰ ਵਿੱਚ ਖ਼ਰਚ ਕਰਦੀ। ਪਰ ਬੈਂਕ ਅੱਗੋਂ ਇਸ ਰਾਸ਼ੀ ਨਾਲ ਹੁੰਡੀਆਂ ਖ਼ਰੀਦ ਲੈਂਦੇ ਹਨ। ਜਦੋਂ ਪੂੰਜੀਪਤੀਆਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਤਾਂ ਬਾਜ਼ਾਰ ਵਿੱਚੋਂ ਉਧਾਰ ਵੀ ਬੰਦ ਹੋ ਜਾਂਦਾ ਹੈ। ਐਸ. ਐਂਡ. ਪੀ. ਵੱਲੋਂ ਅਮਰੀਕਾ ਦੀ ਸਰਕਾਰ ਦਾ ਕਰਜ਼ਾ ਹੱਦ ਘਟਾਉਣ ਦਾ ਵੀ ਇਹ ਹੀ ਅੜਿੱਕਾ ਹੈ। ਸਦਨ ਵੱਲੋਂ ਟਰੰਪ ਨੂੰ ਖ਼ਰਚੇ ਨਾ ਕਢਵਾਉਣ ਲਈ ਰੋਕ, ਜਿਸ ਕਾਰਨ 8.00 ਲੱਖ ਮੁਲਾਜ਼ਮ ਬਿਨਾਂ ਤਨਖਾਹ ਦੇ ਛੁੱਟੀ ਤੇ ਹਨ ਜੋ ਅਮਰੀਕੀ ਵਿਤੀ ਸੰਕਟ ਦਾ ਕਾਰਨ ਹੈ। ਇਸ ਵੇਲੇ ਅਮਰੀਕੀ ਸਰਕਾਰ ਦਾ ਕਰਜ਼ਾ 12 ਖ਼ਰਬ ਡਾਲਰ ਤੋਂ ਵੱਧ ਹੈ।
    ਆਪਣੀਆਂ ਪ੍ਰਸਾਰਵਾਦੀ ਨੀਤੀਆਂ ਕਾਰਨ ਦੁਨੀਆਂ ਦੇ ਗ਼ਰੀਬ ਦੇਸ਼ਾਂ ਦੇ ਕੁਦਰਤੀ ਸੋਮਿਆਂ ਨੂੰ ਹਥਿਆਉਣ ਲਈ, ਅਮਰੀਕਾ ਵੱਲੋਂ ਇਰਾਕ, ਅਫ਼ਗਾਨਿਸਤਾਨ, ਮੱਧ-ਏਸ਼ੀਆ ਦੀ ਜੰਗ ਅਤੇ ਪੈਂਟਾਗਨ ਤੇ ਨਾਟੋ ਅਧੀਨ ਹੁੰਦਾ ਅਥਾਹ ਖਰਚਾ, ਜੋ ਇਕੱਲਾ 70 ਫ਼ੀਸਦੀ ਅਮਰੀਕਾ ਹੀ ਕਰ ਰਿਹਾ ਹੈ। ਇਹ ਸਾਰਾ ਖ਼ਰਚਾ ਅਮਰੀਕੀ ਲੋਕਾਂ 'ਤੇ ਹੀ ਲੱਦਿਆ ਜਾ ਰਿਹਾ ਹੈ। ਇਸ ਕਰਕੇ ਅਮਰੀਕੀ ਅਰਥਚਾਰੇ ਦੀ ਵਾਧਾ ਦਰ ਖੜੌਤ ਵਿੱਚ ਹੀ ਹੈ।ਦੂਸਰੇ ਸੰਸਾਰ ਜੰਗ ਬਾਦ ਸਾਮਰਾਜੀ ਅਮਰੀਕਾ ਨੇ ਹਰ ਖੇਤਰ 'ਚ ਹਮਲਾਵਾਰੀ ਰੁੱਖ ਅਖਤਿਆਰ ਕਰਕੇ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ 'ਤੇ ਦਬ-ਦਬਾ ਬਣਾਇਆ ਹੋਇਆ ਹੈ। ਅਮਰੀਕਾ ਨੇ ਹੁਣ ਤੱਕ ਸੰਯੁਕਤ ਰਾਸ਼ਟਰ ਦੇ 1400 ਤੋਂ ਵੱਧ ਮੱਤਿਆਂ ਦੀ ਬੜੀ ਬੇਸ਼ਰਮੀ ਨਾਲ ਉਲੰਘਣਾ ਕਰਕੇ ਦੁਨੀਆਂ ਦੇ ਅਮਨ ਅਤੇ ਦੇਸ਼ਾਂ ਦੇ ਆਪਸੀ ਸਹਿ-ਹੋਂਦ ਸਦਭਾਵਨਾਵਾਂ ਨੂੰ ਠੇਸਾਂ ਪਹੁੰਚਾਈਆਂ ਹਨ। ਮਕਾਰ ਅਮਰੀਕਾ ਅੱਜ ਸੰਸਾਰ ਅਮਨ ਲਈ ਸਭ ਤੋਂ ਵੱਧ ਖ਼ਤਰਾ ਬਣਿਆ ਹੋਇਆ ਹੈ। ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਅਧੀਨ ਹੁਣ ਅਮਰੀਕਾ ਆਪਣੀ ਲੁੱਟ ਲਈ ਬੜੇ ਚਲਾਕੀ ਭਰੇ ਢੰਗ ਤਰੀਕਿਆਂ ਨਾਲ ਵਾਪਾਰ ਸਮਝੌਤੇ ਅਤੇ ਟੈਰਿਫ ਲਾ ਕੇ ਨਵੀਆਂ ਚਾਲਾਂ ਚੱਲ ਰਿਹਾ ਹੈ। ਯੂਰਪ, ਕੈਨੇਡਾ, ਪੈਸੀਫਿਕ, ਜੀ-20 ਆਦਿ ਪੁਰਾਣੇ ਸਮਝੌਤੇ ਤੋੜੇ ਹਨ। ਵਾਤਾਵਰਨ ਸਬੰਧੀ ਅਤੇ ਸੰਸਾਰ ਵਾਪਾਰ ਸੰਗਠਨ ਰਾਹੀਂ ਸੰਸਾਰ ਪੱਧਰ ਤੇ ਹੋਏ ਸਮਝੌਤਿਆਂ ਤੇ ਲੀਕਾਂ ਫੇਰ ਕੇ, ਮਨ ਮਰਜ਼ੀ ਕਰਨਾ ਅਮਰੀਕਾ ਦੀ ਇੱਕ ਆਪਹੁਦਰੀ ਨੀਤੀ ਬਣ ਗਈ ਹੈ।
    ਸਾਮਰਾਜੀ ਅਮਰੀਕਾ ਵੱਲੋਂ ਸੰਸਾਰ ਪੱਧਰ 'ਤੇ ਆਪਣੀ ਲੁੱਟ-ਖਸੁੱਟ ਲਈ ਜ਼ਬਰੀ ਲਾਗੂ ਕੀਤੀਆਂ ਨਵ-ਉਦਾਰੀਵਾਦੀ ਨੀਤੀਆਂ, 'ਕਿਫਾਇਤੀ ਅਜੰਡੇ ਅਤੇ ਸੁਰੱਖਿਆਵਾਦੀ ਮਨਸੂਬਿਆਂ ਕਾਰਨ', 'ਅਮਰੀਕਾ ਹੀ ਨਹੀਂ ਸਗੋਂ ਸਾਰੇ ਸੰਸਾਰ ਅੰਦਰ ਪੈਦਾ ਕੀਤੀ ਬੇਰੁਜ਼ਗਾਰੀ ਕਾਰਨ', 'ਸਮੁੱਚਾ ਕਿਰਤੀ-ਵਰਗ ਅੱਜ ਸੰਘਰਸ਼ ਕਰਨ ਲਈ ਮਜ਼ਬੂਰ ਹੈ!' ਸਾਰੇ ਯੂਰਪ ਖਾਸ ਕਰਕੇ, ਫਰਾਂਸ, ਇਟਲੀ, ਯੂ. ਕੇ. ਆਦਿ ਦੇਸ਼ਾਂ ਤੋਂ ਬਿਨਾਂ ਏਸ਼ੀਆ ਖਾਸ ਕਰਕੇ ਭਾਰਤ ਅੰਦਰ 8-9 ਜਨਵਰੀ 2019 ਦੀ ਦੋ-ਰੋਜ਼ਾ ਹੜਤਾਲ ਅਤੇ ਅਮਰੀਕਾ ਅੰਦਰ ਕਿਰਤੀ ਲੋਕਾਂ ਦਾ ਦਿਨੋਂ-ਦਿਨ ਉਮਡ ਰਿਹਾ ਰੋਹ ਇਨ੍ਹਾਂ ਨੀਤੀਆਂ ਵਿਰੁੱਧ ਲੋਕਾਂ ਦੀ ਬੇਚੈਨੀ ਦਾ ਪ੍ਰਗਟਾਵਾ ਹੈ। ਦੁਨੀਆਂ ਅੰਦਰ ਚੁਣੀਆਂ ਜਮਹੂਰੀ ਸਰਕਾਰਾਂ ਦੇ ਤਖ਼ਤੇ ਪਲਟਣ ਲਈ ਸਭ ਤੋਂ ਪਹਿਲਾਂ ਪੂਰਬੀ ਯੂਰਪ ਦੇ ਦੇਸ਼ਾਂ ਨੂੰ ਤੋੜਨ ਲਈ ਚਲਾਈ ''ਸੰਤਰੀ-ਲਹਿਰ'' (ORANGE) ਚੀਨ ਅੰਦਰ ''ਜੈਸਮੀਨ'', ਮੱਧ ਏਸ਼ੀਆ 'ਚ ''ਸਪਰਿੰਗ-ਲਹਿਰ'' ਅਤੇ ਲਤੀਨੀ ਅਮਰੀਕਾ ਅੰਦਰ ਕਈ ਰੰਗ-ਬਰੰਗੀਆਂ ਲਹਿਰਾਂ ਲਈ ਬਦਨਾਮ ਸੀ. ਆਈ. ਏ. ਜ਼ਿੰਮੇਵਾਰ ਹੈ? ਅੰਕਲ ਸੈਮ ਦੀ ਪੁਲਿਸ ਵੱਲੋਂ 'ਪੁਰ ਅਮਨ' ਅੰਦੋਲਨਕਾਰੀਆਂ 'ਤੇ ਵੈਹਿਸ਼ੀਆਨਾ ਜ਼ਬਰ ਅਮਰੀਕੀ ਮਨਸੂਬਿਆਂ ਨਾਲ ਲੈਸ ਹੋਏ ਪੂੰਜੀਵਾਦੀ ਦੇਸ਼ਾਂ ਦੀਆਂ ਸਰਕਾਰਾਂ ਦੇ ਮਕਾਰ ਭਰੇ ਜਮਹੂਰੀਅਤ ਦੇ ਪਰਦਿਆਂ ਦਾ ਰਾਜ ਇੱਕ ਇੱਕ ਕਰਕੇ ਅੱਜ ਖੁੱਲ੍ਹ ਰਿਹਾ ਹੈ! ਕੋਰੀਆ ਵੀਅਤਨਾਮ, ਮੱਧ ਏਸ਼ੀਆ, ਫਲਸਤੀਨ, ਇਰਾਕ, ਅਫਗਾਨਿਸਤਾਨ, ਲੀਬੀਆ, ਟੂਨੀਸ਼ੀਆਂ, ਸੀਰੀਆ ਅੰਦਰ ਠੋਸੀਆਂ ਜੰਗਾਂ ਨੇ ਅਮਰੀਕਾ ਦੀ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਰੱਚੇ ਜਾਂਦੇ ਮਨਸੂਬਿਆਂ ਤੋਂ ਪਰਦਾ ਚੁੱਕ ਦਿੱਤਾ ਹੈ। ਅਫ਼ਰੀਕਾ ਅਤੇ ਲਤੀਨੀ ਅਮਰੀਕਾ ਅੰਦਰ ਸੀ. ਆਈ. ਏ. ਵੱਲੋਂ ਕਰਾਈਆਂ ਜਾਂਦੀਆਂ ਉਥਲ-ਪੁਥਲ ਦੀਆਂ ਕਾਰਵਾਈਆਂ ਅੱਜ ਜੱਗ ਜ਼ਾਹਰ ਹੋ ਚੁੱਕੀਆਂ ਹਨ!
    ਅਮਰੀਕਾ ਅੱਜ ਦੁਨੀਆਂ ਅੰਦਰ ਖੁਸ਼ਹਾਲੀ ਦੀ ਥਾਂ ਹਰ ਪਾਸੇ ਜੰਗ ਵੰਡ ਰਿਹਾ ਹੈ। ਸੰਸਾਰ ਸਹਿਯੋਗਤਾ ਅਤੇ ਕੂਟਨੀਤੀ ਦੇ ਨਾਂ 'ਤੇ 75 ਤੋਂ ਵੱਧ ਦੇਸ਼ਾਂ ਅੰਦਰ ਫ਼ੌਜੀ ਅੱਡੇ ਕਾਇਮ ਕਰਕੇ ਸੀ. ਆਈ. ਏ. ਦੇ ਹਾਰਡ ਕੋਰ ਦੇ 13000 ਤੋਂ ਵੱਧ ਮੈਂਬਰ ਜਸੂਸੀ ਕਰਨ ਲਈ ਗੁਪਤ ਰੂਪ ਵਿੱਚ ਤਾਇਨਾਤ ਕੀਤੇ ਹੋਏ ਹਨ। ਓਬਾਮਾ ਵੇਲੇ 2010 ਦੌਰਾਨ 6.3 ਅਰਬ ਡਾਲਰ ਦੇ ਮੁਕਾਬਲੇ, ਟਰੰਪ ਵੱਲੋਂ ਇਨ੍ਹਾਂ ਕਾਰਵਾਈਆਂ ਲਈ ਜੀ. ਡੀ. ਪੀ. ਦਾ 3.58 ਫੀਸਦੀ ਬਜ਼ਟ ਫ਼ੌਜੀ ਮਨਸੂਬਿਆਂ ਤੇ ਖ਼ਰਚ ਕੀਤਾ ਜਾ ਰਿਹਾ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਬਾਦ ਇਰਾਨ, ਫਿਲਸਤੀਨ, ਕਿਊਬਾ ਅਤੇ ਅਫਗਾਨਿਸਤਾਨ ਆਦਿ ਦੇ ਮਾਮਲਿਆਂ ਵਿੱਚ ਲਏ ਪਿਛਲੇ ਕਦਮਾਂ ਨੂੰ ਪਲਟ ਕੇ ਸਖ਼ਤ ਕਰਨ ਚੁੱਕੇ ਗਏ ਹਨ। ਟਰੰਪ ਨੇ ਵੈਨਜੂਵੇਲਾ ਅਤੇ ਉਤਰੀ ਕੋਰੀਆ ਵਿਰੁੱਧ ਇੱਕ ਪਾਸੜ ਉਗਰ ਰੁੱਖ ਅਪਣਾਇਆ ਹੈ।ਅਰਬ-ਦੇਸ਼ਾਂ ਅੰਦਰ ਤਨਾਅ ਤੇ ਟਕਰਾਅ ਲਈ ਇਜ਼ਰਾਇਲ ਤੇ ਸਾਊਦੀ ਅਰਬ ਨੂੰ ਹੱਲਾਸ਼ੇਰੀ ਦੇਣੀ ਅਤੇ ਹਰ ਪਾਸੇ ਟਕਰਾਅ ਤੇ ਤਨਾਅ ਖੜੇ ਕੀਤੇ ਹਨ। ਫ਼ੌਜੀ ਖ਼ਰਚਿਆਂ 'ਚ ਵਾਧਾ ਅਤੇ ਸੰਸਾਰ ਤਨਾਅ ਕਾਇਮ ਰੱਖਣਾ, ਆਪਣੀ ਸਰਕਾਰੀ ਨੂੰ ਕਾਇਮ ਰੱਖਣ ਦੀ ਮਹਿੰਮ ਨੂੰ ਹੋਰ ਮਜ਼ਬੂਤ ਕਰਨਾ ਹੈ। ਦੱਖਣੀ ਚੀਨ ਸਾਗਰ ਝਗੜਿਆਂ ਨੂੰ ਤੁਲ ਦੇਣ ਲਈ ਪ੍ਰਸ਼ਾਤ ਸਾਗਰ 'ਚ ਨੌਸੈਨਿਕ ਬੇੜਿਆਂ ਦੀ ਸਰਗਰਮੀ 'ਚ ਵਾਧਾ ਤਾਂ ਕਿ ਚੀਨ ਨੂੰ ਘੇਰਿਆ ਜਾ ਸਕੇ। ਇਹ ਸਾਰੇ ਮਨਸੂਬੇ ਇੱਕ ਸੰਭਾਵਿਤ ਰੂਪ ਵਿੱਚ ਸੰਸਾਰ ਸਰਦਾਰੀ ਨੂੰ ਕਾਇਮ ਰੱਖਣਾ ਹੈ।
    ਆਧੁਨਿਕ ਅਤੇ ਵਿਕਸਿਤ ਸਾਮਰਾਜੀ ਅਮਰੀਕਾ ਦੇ ਘਰ ਅੰਦਰ ਇੱਕ ਝਾਤ ਮਾਰਨੀ ਜ਼ਰੂਰੀ ਹੈ। 1948 ਤੋਂ 1972 ਦੇ ਦਰਮਿਆਨ ਅਮਰੀਕਾ ਅੰਦਰ ਉਸਦੇ ਲੋਕਾਂ ਦਾ ਹਰੇਕ ਹਿੱਸਾ ਆਪਣੇ ਜੀਵਨ ਪੱਧਰ ਵਿੱਚ ਸੁਧਾਰ ਨੂੰ ਮਹਿਸੂਸ ਕਰ ਰਿਹਾ ਸੀ। ਫਿਰ ਵੀ 1972 ਤੋਂ 2013 ਦੇ ਵਿਚਕਾਰ ਸਭ ਤੋਂ ਹੇਠਲੇ 10 ਫ਼ੀਸਦੀ ਨੂੰ ਆਪਣੀ ਅਸਲੀ ਆਮਦਨ ਵਿੱਚ ਗਿਰਾਵਟ ਝੱਲਣੀ ਪਈ ਹੈ। ਜਦਕਿ ਉਪਰਲੇ 10 ਫ਼ੀਸਦ ਨੇ ਜ਼ਬਰਦਸਤ ਪੈਸਾ ਕਮਾਇਆ ਹੈ। ਅੱਜ ਪੂਰਾ ਸਮਾਂ ਮਰਦ ਮਜ਼ਦੂਰ ਦੀ ਔਸਤ ਅਸਲੀ ਆਮਦਨ, ਚਾਰ ਦਹਾਕੇ ਪਹਿਲਾਂ ਜਿੰਨੀ ਸੀ, ਉਸ ਤੋਂ ਘੱਟ ਹੈ ਅਤੇ ਸਭ ਤੋਂ ਹੇਠਾਂ ਦੀ 90 ਫ਼ੀਸਦੀ ਵਸੋਂ ਦੀ ਆਮਦਨ 30 ਸਾਲਾਂ ਤੋਂ ਵੱਧ ਤੋਂ, ਉੱਥੇ ਦੀ ਉੱਥੇ ਟਿਕੀ ਹੋਈ ਹੈ। 25 ਉੱਚ ਆਮਦਨ ਅਰਥਵਿਵਸਥਾਵਾਂ ਵਿੱਚ ਔਸਤਨ 65 ਤੋਂ 70 ਫ਼ੀਸਦੀ ਤੱਕ ਪਰਿਵਾਰਾਂ ਦੀ ਅਸਲ ਆਮਦਨ 2005 ਤੋਂ 2014 ਦੇ ਵਿਚਕਾਰ ਜਾਂ ਤਾਂ ਜਿੱਥੇ ਸੀ, ਉਥੇ ਰਹੀ ਹੈ ਜਾਂ ਉਸ ਵਿੱਚ ਗਿਰਾਵਟ ਆਈ ਹੈ। 2000 ਵਿੱਚ ਸਿਰਫ਼ 22 ਫ਼ੀਸਦੀ ਅਮਰੀਕੀ ਖ਼ੁਦ ਨੂੰ ਮਜ਼ਦੂਰ ਵਰਗ ਦਾ ਹਿੱਸਾ ਮੰਨਦੇ ਸਨ, ਪ੍ਰੰਤੂ 2015 ਤੱਕ ਇਹ ਅੰਕੜਾ 48 ਫ਼ੀਸਦੀ ਤੱਕ ਪੁੱਜ ਚੁੱਕਾ ਹੈ। ਭਾਵ 2018 ਤੱਕ ਅਮਰੀਕਾ ਦੀ ਅੱਧੀ ਆਬਾਦੀ ਮਜ਼ਦੂਰ ਵਰਗ ਦਾ ਹੁਣ ਹਿੱਸਾ ਹੈ (ਗੈਲਪਪੋਲ)। ਸਾਲ 2008 ਦੇ ਮੰਦੇ ਤੋਂ ਪਿੱਛੋਂ 2016 ਦੇ ਕਰਜ਼ਾ ਸੰਕਟ ਕਾਰਨ ਇਸ ਵੇਲੇ ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ 4.0 ਫ਼ੀਸਦੀ (2018) ਤੋਂ ਵੱਧ ਅਤੇ ਗ਼ਰੀਬੀ ਦੀ ਦਰ 12.3 ਫ਼ੀਸਦੀ ਦਾ ਅੰਕੜਾ ਟੱਪ ਚੁੱਕੀ ਹੈ। ਡੁੱਬਿਆ ਅਰਥਚਾਰਾ, ਮਹਿੰਗੀ ਮੁਦਰਾ ਪੂੰਜੀ ਅਤੇ ਸਰਕਾਰੀ ਉਦਾਸੀਨਤਾ ਵਾਲੀ ਨੀਤੀ ਕਾਰਨ ਅਮਰੀਕੀ ਅਰਥਚਾਰੇ ਦੀ ਵਾਧਾ ਦਰ ਕਹਿਣ ਨੂੰ ਤਾਂ 3.4 ਫ਼ੀਸਦੀ ਹੈ, ਪਰ ਅਸਲ ਵਿੱਚ ਇਹ 1.2 ਫ਼ੀਸਦੀ ਦੇ ਆਸ ਪਾਸ ਲਟਕ ਰਹੀ ਹੈ।
    ਅਮਰੀਕਾ ਦੀ ਆਰਥਿਕਤਾ ਵਿੱਚ ਕਾਰਪੋਰੇਟ ਜਗਤ ਦਾ 55.3 ਫ਼ੀਸਦੀ ਹਿੱਸਾ ਹੈ। ਫ਼ੈਡਰਲ ਤੇ ਰਾਜ ਸਰਕਾਰ ਦਾ ਦੇਸ਼ ਦੀਆਂ ਆਰਥਿਕਤਾ ਵਿੱਚ ਸਿਰਫ਼ 20.6 ਫ਼ੀਸਦੀ ਦੇ ਲਗਭਗ ਹਿੱਸਾ ਹੈ। ਇਸੇ ਕਰਕੇ ਅੱਜ ਅਮਰੀਕਾ ਦੀ ਰਾਜਨੀਤੀ ਦੀ ਵਾਂਗਡੋਰ ਮੁਨਾਫ਼ੇਖੋਰ ਕਾਪੋਰੇਟ ਜਗਤ ਦੇ ਹੱਥਾਂ 'ਚ ਹੋਣ ਕਰਕੇ ਪੂੰਜੀ ਤੇ ਵਿਕਾਸ ਦਾ ਵਹਾਅ ਵੀ ਪੂੰਜੀਪਤੀਆਂ ਦੇ ਹੱਕ ਵਿੱਚ ਹੈ। ਅਮਰੀਕਾ ਅੰਦਰ 500 ਤੋਂ ਵੱਧ ਵੱਡੀਆਂ ਕੰਪਨੀਆਂ ਦੇਸ਼ ਦੇ ਸਾਰੇ ਕਾਰੋਬਾਰ ਤੇ ਕਾਬਜ਼ ਹੋਣ ਕਰਕੇ, ਇਹ 1 ਫ਼ੀਸਦੀ ਲੋਕ ਸਾਰੀ ਆਰਥਿਕਤਾ ਤੇ ਕਾਬਜ਼ ਹਨ। ਜਦ ਕਿ ਸਮੁੱਚੀ ਜਨਤਾ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸ਼ਿਕਾਰ ਹੈ। ਕੌਂਸਲ ਆਨ ਗਲੋਬਲ ਅਫੇਅਰਜ਼ ਦੀ ਇੱਕ ਰਿਪੋਰਟ ਅਨੁਸਾਰ 2017 ਦੌਰਾਨ 14.3 ਫ਼ੀਸਦੀ ਅਮਰੀਕੀ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਸਨ। ਜਿਨ੍ਹਾਂ 'ਚ 19 ਸਾਲ ਤੋਂ ਹੇਠਾਂ 23.2 ਫ਼ੀਸਦੀ ਗ਼ਰੀਬ ਬੱਚੇ ਸਨ (ਗ਼ਰੀਬੀ ਦੀ ਰੇਖਾ ਤੋਂ ਹੇਠਾਂ ਦਾ ਮੁਲਾਂਅੰਕਣ, ''ਪ੍ਰਵਾਰ ਦੇ 4 ਜੀਆਂ ਦੀ ਸਾਲਾਨਾ ਆਮਦਨ ਜੋ 21,954 ਡਾਲਰ ਹੋਵੇ'' ਉਹ ਗ਼ਰੀਬ ਪ੍ਰਵਾਰ ਹੈ)। ਇਲਾਜ ਮਹਿੰਗਾ ਹੋਣ ਕਾਰਨ 50.7 ਮਿਲੀਅਨ ਤੋਂ ਵੱਧ ਅਮਰੀਕੀ ਲੋਕ ਹੈਲਥ ਇੰਸ਼ੂਰੈਂਸ ਨਾ ਹੋਣ ਕਰਕੇ ਬੇ-ਇਲਾਜੇ ਰਹਿ ਜਾਂਦੇ ਹਨ। ਜ਼ੁਰਮਾਂ ਦੀ ਦੁਨੀਆਂ ਵਿੱਚ ਅਮਰੀਕਾ ਦੇ ਪਿਛਲੇ ਅੰਕੜਿਆਂ ਮੁਤਾਬਿਕ 2.3 ਮਿਲੀਆਨ ਮੁਜ਼ਰਿਮ, ਭਾਵ 100 ਬਾਲਗ ਪਿੱਛੇ ਇੱਕ ਦੋਸ਼ੀ ਹੈ। ਗੰਨ-ਕਲਚਰ ਦੇ ਖੁੱਲੇ ਪਸਾਰੇ ਕਾਰਨ ਸਕੂਲਾਂ, ਮਾਲ, ਗਲੀਆਂ, ਬੱਸਾਂ ਦੁਕਾਨਾਂ 'ਚ ਥੋਕ 'ਚ ਵਿਕ ਰਹੀਆਂ ਗੋਲੀਆਂ ਰਾਹੀਂ ਸ਼ਰੇਆਮ ਲੋਕਾਂ ਦੇ ਕਤਲ ਹੁੰਦੇ ਹਨ। ਹਰ ਰੋਜ਼ ਇੱਕ ਸਿਆਹ (ਅਫ਼ਰੀਕੀ-ਅਮਰੀਕੀ) ਬਸ਼ਿੰਦਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਬਣਦਾ ਹੈ। ਇਹ ਹਾਲ ਹੈ ਅਮਰੀਕਾ ਅੰਦਰ ਅਮਨ-ਚੈਨ ਦਾ?
    ਹੇਠਲੀ ਆਮਦਨ ਵਾਲੇ ਗ਼ਰੀਬ ਅਮਰੀਕੀਆਂ ਦੇ 10 ਫ਼ੀਸਦੀ ਬੱਚੇ ਅਗਲੀਆਂ ਜਮਾਤਾਂ 'ਚ ਦਾਖਲਾ ਲੈਣ ਤੋਂ ਮਜ਼ਬੂਰ ਹਨ! ਬਹੁਤ ਹੀ ਗ਼ਰੀਬ ਲੋਕਾਂ ਦੇ 20 ਫ਼ੀਸਦੀ ਬੱਚੇ ਐਲੀਮੈਂਟਰੀ ਤੱਕ ਹੀ ਰਹਿ ਜਾਂਦੇ ਹਨ। 59 ਫ਼ੀਸਦੀ ਡਰਾਪ-ਆਊਟ ਰੇਟ ਹੈ। ਅਮਰੀਕਾ ਦਾ ਸਿੱਖਿਆ ਇੰਡੈਕਸ 0.97 ਭਾਵ 12ਵੀਂ ਥਾਂ 'ਤੇ ਹੈ। ਕੁੱਲ ਮਿਲਾ ਕੇ ਸੰਸਾਰ ਮਨੁੱਖੀ ਵਿਕਾਸ ਇੰਡੈਕਸ ਦੀ 2018 ਦੀ ਰਿਪੋਰਟ ਅਨੁਸਾਰ ਅਮਰੀਕਾ 13ਵੀਂ ਥਾਂ ਹੈ। ਭਾਵੇਂ ਅਮਰੀਕਾ ਅੰਦਰ ਫੈਲੀ ਬੇਰੁਜ਼ਗਾਰੀ ਅਤੇ ਮੰਦਹਾਲੀ ਕਾਰਨ ਅੱਜ ਹਾਕਮਾਂ ਨੂੰ ਕਿਰਤੀ ਲੋਕਾਂ ਦੇ ਤਿੱਖੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਦੀ ਵੀ ਤਿੱਖੇ ਜਮਾਤੀ ਘੋਲਾਂ ਦਾ ਰੂਪ ਧਾਰਨ ਕਰ ਸਕਦਾ ਹੈ? ਪਰ ਜਦੋਂ ''ਬਰਨੀ ਸੈਂਡਰਸ'' ਅਤੇ ਉਸ ਵਰਗੀ ਸੋਚ ਵਾਲੇ ਲੋਕਾਂ ਦਾ ਜਨ-ਸਮੂਹ ਜੁੜ ਜਾਵੇਗਾ ਤਾਂ ਹੀ ਪਾਸਾ ਤਬਦੀਲੀ ਵੱਲ ਪਰਤਣ ਦੀ ਆਸ ਰੱਖੀ ਜਾ ਸਕਦੀ ਹੈ। ਉਪਰੋਕਤ ਹਕੀਕਤਾਂ ਦੇ ਅਹਿਸਾਸ ਨੇ ਅੱਜ ਸਾਮਰਾਜੀ ਅਮਰੀਕਾ ਦਾ ਅਸਲੀ ਚਿਹਰਾ ਦੁਨੀਆਂ ਭਰ ਵਿੱਚ ਬੇਨਕਾਬ ਕਰ ਦਿੱਤਾ ਹੈ। ਸ਼ਿਕਾਗੋ ਕੌਂਸਲ ਆਨ ਗਲੋਬਲ ਅਫੇਅਰਜ਼ ਦੇ ਸਰਵੇਖਣ ਅਨੁਸਾਰ ਅਮਰੀਕਾ ਦਾ ਦੁਨੀਆਂ ਵਿੱਚ ਅਸਰ-ਰਸੂਖ ਘੱਟ ਰਿਹਾ ਹੈ! 78 ਫ਼ੀਸਦੀ ਲੋਕਾਂ ਨੇ ਇਸ ਨੂੰ ਕਬੂਲ ਲਿਆ ਹੈ। 10 ਅਮਰੀਕੀਆਂ ਵਿੱਚੋਂ 9 ਅਮਰੀਕੀ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਅਮਰੀਕਾ ਨੂੰ ਸੰਸਾਰ ਦੇ ਆਪ ਸਹੇੜੇ ਮਸਲਿਆਂ ਤੋਂ ਕਿਨਾਰਾ ਕਰਕੇ ਦੇਸ਼ ਦੇ ਲੋਕਾਂ ਅਤੇ ਘਰੇਲੂ ਮਸਲਿਆਂ ਦੇ ਹੱਲ ਲਈ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ! ਇਸ ਵਿੱਚ ਹੀ ਅਮਰੀਕੀਆਂ ਦਾ ਭਲਾ ਹੋਵੇਗਾ ਕਿਉਂਕਿ ਪੂੰਜੀਵਾਦ ਹੀ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ।

ਜਗਦੀਸ਼ ਸਿੰਘ ਚੋਹਕਾ
ਫੋ:403-285-4208
ਮੋ:9217997445

24 Jan. 2019