ਚਾਈਨਾ ਡੋਰ - ਬਲਜਿੰਦਰ ਕੌਰ ਸ਼ੇਰਗਿੱਲ
ਕਾਤਲ ਇੱਕ ਡੋਰ ਹੈ ਫਿਰਦੀ,
ਜੋ ਕਿਸਦੀ ਨਾ ਗੌਰ ਹੈ ਕਰਦੀ |
ਲੋਕਾਂ ਨੂੰ ਆਪਣੀ ਲਪੇਟ 'ਚ ਹੈ ਲੈਂਦੀ,
ਪੰਛੀਆਂ ਨੂੰ ਮਾਰਨ ਨੂੰ ਹੈ ਪੈਂਦੀ |
ਬੱਚਾ ਵੱਡਾ ਇੱਕ ਸਮਾਨ ਆ ਕਰਦੀ |
ਚੀਕ ਚਿਹਾੜਾ ਮਿੰਟਾਂ 'ਚ ਆ ਧਰਦੀ |
ਕਈਆਂ ਨੂੰ ਤਾਂ ਗੰਭੀਰ ਜ਼ਖ਼ਮੀ ਹੈ ਕਰਦੀ,
ਕਈਆਂ ਦੇ ਘਰ ਮਾਤਮ ਆ ਧਰਦੀ |
ਗਲੇ ਨੂੰ ਛੁਰੀ ਵਾਂਗ ਹੈ ਚਰਦੀ,
ਨਹੀਂਓ ਇਹ ਕਿਸੇ ਤੋਂ ਡਰਦੀ |
ਚੋੋਰੀ-ਚੋਰੀ ਦੁਕਾਨਾਂ 'ਤੇ ਛਪਦੀ ਫਿਰਦੀ,
ਚਾਈਨਾ ਡੋਰ ਦੇ ਨਾਂ ਨਾਲ ਵਿੱਕਦੀ ਫਿਰਦੀ |
ਬੱਚਿਓ ਇਹ ਕਿਸੇ ਤੇ ਮੇਹਰ ਨਾ ਕਰਦੀ,
ਚਾਈਨਾ ਡੋਰ ਹੈ ਬਹੁਤ ਬੇਦਰਦੀ |
ਪਤੰਗ ਹੁੰਦੀ ਬੱਚਿਆਂ ਨੂੰ ਪਿਆਰੀ
ਜੇ ਸਮਝ ਜਾਵੇ ਅਜੇ ਵੀ ਵਪਾਰੀ |
ਹੁਣ ਤਾਂ ਪਾਬੰਦੀ ਦੇ ਹੁਕਮ ਹੋ ਗਏ ਜਾਰੀ,
ਕੱਚੀ ਡੋਰ ਨਾਲ ਪਤੰਗ ਉਡਾਉਣ ਦੀ 'ਬਲਜਿੰਦਰ' ਕਰ ਤਿਆਰੀ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਭੱਠੀ - ਬਲਜਿੰਦਰ ਕੌਰ ਸ਼ੇਰਗਿੱਲ
ਭੁੰਨ ਭੁੰਨ ਦਾਣੇ ਭੱਠੀ 'ਤੇ ਰੱਖੇ ਨੀਂ,
ਮਹਿਕਾਂ ਦੀ ਹੱਟ ਭੱਠੀ 'ਤੇ ਲੱਗੇ ਨੀਂ,
ਕੜਾਹੀ 'ਚ ਮੋਟੀ ਮੋਟੀ ਰੇਤ ਵੀ ਪਾਈ ਨੀਂ,
ਤਿੜਕ ਤਿੜਕ ਦਾਣਿਆਂ ਨੇ ਲਾਈ ਨੀਂ।
ਲੱਗੀਆਂ ਰੌਣਕਾਂ ਭੱਠੀ ਗਰਮਾਈ ਨੀ,
ਅੱਗ ਦੀਆਂ ਲਪਟਾਂ 'ਚ ਤੂੰ ਕੁਮਲਾਈ ਨੀਂ |
ਗਰਮ ਰੇਤ 'ਚ ਦਾਣੇ ਦਾਤੀ ਨੇ ਹਿਲਾਏ ਨੀਂ,
ਦਾਣੇ ਛਾਣ ਕੇ ਤੂੰ ਝਰਨੀ 'ਚ ਪਾਏ ਨੀਂ ।
ਖ਼ੁਸ਼ਬੂ ਦਾਣਿਆਂ ਦੀ ਤੇਰੇ ਕੋਲ ਲੈ ਆਈ ਨੀਂ,
ਭੱਠੀ ਤੇਰੀ 'ਤੇ ਸ਼ਾਮਾਂ ਢੱਲ ਆਈ ਨੀਂ |
ਬੁੱਢੜੇ ਨੂੰ ਵੀ ਮੁੱਠੀ ਦਾਣੇ ਪਾਈ ਨੀਂ,
ਖ਼ਾਲੀ ਝੋਲ਼ੀ 'ਚ ਦਾਣੇ ਖਿੰਡਾਈ ਨੀਂ |
ਸਿਆਣੇ ਕੋਲ ਭਾੜਾ ਤਾਂ ਕੋਈ ਨੀਂ,
''ਬਲਜਿੰਦਰ'' ਅਸੀਸਾਂ ਲਈ ਖਲੋਈ ਨੀਂ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਪਰਿੰਦਿਆਂ - ਬਲਜਿੰਦਰ ਕੌਰ ਸ਼ੇਰਗਿੱਲ
ਡਾਕੀਆਂ ਅੱਜ ਤੂੰ ਬਣ ਜਾ ਵੇ ਪਰਿੰਦਿਆਂ,
ਉਡ ਜਾ ਸੁਨੇਹੇ ਲੈ ਜਾ ਵੇ ਪਰਿੰਦਿਆਂ |
ਰਾਝਣਾਂ ਦੇ ਚਿਹਰੇ ਦੀਆਂ ਰੌਣਕਾਂ ਨੇ ਉੱਡੀਆਂ,
ਰੱਬ ਨੂੰ ਅਰਜ਼ਾਂ ਗੁਜ਼ਾਰ ਆ ਵੇ ਪਰਿੰਦਿਆਂ |
ਕਿਉਂ ਸਾਂਝਾਂ ਗੂੜ੍ਹੀਆਂ 'ਚ ਜੁਦਾਈਆਂ ਪਾ ਛੱਡੀਆਂ,
ਬੀਤੀਆਂ ਕਹਾਣੀਆਂ ਸੁਣਾ ਆ ਵੇ ਪਰਿੰਦਿਆਂ |
ਚਿਰਾਂ ਤੋਂ ਛਾਈਆਂ ਘਟਾਵਾਂ ਕਿਉਂ ਨੀਂ ਲੰਘੀਆਂ,
ਰੁੱਤਾਂ ਤਾਂ ਕਈ ਆਈਆਂ ਜਾ ਵੇ ਪਰਿੰਦਿਆਂ |
ਸਮੇਂ ਦੀਆਂ ਘੜੀਆਂ ਚਿਰਾਂ ਤੋਂ ਥੰਮੀਆਂ,
ਮਹਿਕਾਂ ਕਦ ਖਿੜਨੀਆਂ ਪੁੱਛ ਆ ਵੇ ਪਰਿੰਦਿਆਂ |
ਖੁਆਬਾਂ ਦੀ ਦੁਨੀਆਂ ਹੋ ਗਈਆਂ ਲੰਮੀਆਂ,
ਫਰਿਸ਼ਤੇ ਵੀ ਨਾਲ ਲੈ ਆ ਵੇ ਪਰਿੰਦਿਆਂ |
ਖਿਆਲਾਂ ਦੀਆਂ ਗਲੀਆਂ ਵਿਛੋੜਿਆਂ 'ਚ ਵੰਨੀਆਂ,
''ਬਲਜਿੰਦਰ'' ਦੀ ਉਡੀਕ ਤਪੱਸਿਆ ਬਣੀ ਵੇ ਪਰਿੰਦਿਆਂ |
ਉਡ ਜਾ ਸੁਨੇਹੇ ਲੈ ਜਾ ਵੇ ਪਰਿੰਦਿਆਂ,
ਜਾ ਵੇ ਪਰਿੰਦਿਆਂ ਜਾ ਵੇ ਪਰਿੰਦਿਆਂ।
ਬਲਜਿੰਦਰ ਕੌਰ ਸ਼ੇਰਗਿੱਲ
9878519278
ਮੁਹਾਲੀ
ਮਹਿਫ਼ਲਾਂ - ਬਲਜਿੰਦਰ ਕੌਰ ਸ਼ੇਰਗਿੱਲ
ਸ਼ਾਇਰ ਮਹਿਫ਼ਲਾਂ ਲੱਗੇ ਸਜਾਉਣ,
ਲਿਖਣ ਗਾਉਣ ਤੇ ਵਜਾਉਣ |
ਸ਼ਾਇਦ ਮਨ ਨੂੰ ਲੱਗੇ ਟਿਕਾਉਣ,
ਦਿਲ ਤੇ ਦਿਮਾਗ ਲੱਗੇ ਸਮਝਾਉਣ |
ਚਾਅ ਸਾਡੇ ਲੱਗੇ ਫੜਫੜਾਉਣ,
ਹੁਕਮ 'ਚ ਬੱਝੇ ਲੱਗੇ ਕੰਮ ਵਧਾਉਣ |
ਲੱਜ ਲਾਜ ਰੱਖਕੇ ਲੱਗੇ ਤਾਜ ਸਜਾਉਣ,
ਬਖ਼ਸ਼ੀ ਦਾਤ ਨੂੰ ਲੱਗੇ ਸਿਰ ਮੱਥੇ ਅਪਣਾਉਣ |
ਲੋਕਾਂ 'ਚ ਜ਼ਰੂਰੀ ਵੀ ਹੁੰਦਾ ਆਉਣ,
ਲੇਖਕ ਗਾ ਕੇ ਆਪਣੇ ਨਗਮੇ ਸੁਣਾਉਣ |
ਕੁਦਰਤ ਦੀ ਸਿਆਸਤ ਲੱਗੇ ਸਮਝ ਆਉਣ ,
ਬੁਕੱਲ 'ਚ ਆਪਣੀ ਬਿਠਾ ਕੇ ਲੱਗੇ ਜਗਮਗਾਉਣ |
ਸੋਹਣੇ ਸੋਹਣੇ ਸ਼ਬਦ ਲੱਗੇ ਰੌਣਕਾਂ ਲਗਾਉਣ,
''ਬਲਜਿੰਦਰ'' ਦੇ ਦਰਦਾਂ ਨੂੰ ਲੱਗੇ ਘਟਾਉਣ |
ਸ਼ਾਇਰ ਮਹਿਫ਼ਲਾਂ ਲੱਗੇ ਸਜਾਉਣ,
ਲਿਖਣ ਤੇ ਗਾਉਣ ਵਜਾਉਣ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਤਾਰੇ - ਬਲਜਿੰਦਰ ਕੌਰ ਸ਼ੇਰਗਿੱਲ
ਤਾਰਿਆਂ 'ਚ ਜਦ ਮੈਂ ਟਿਮਾਟਿਮਾਉਣਾ,
ਜੁਗਨੂੰਆਂ ਵਾਂਗ ਮੈਂ ਰੁਸ਼ਨਾਉਣਾ |
ਮੇਰੀ ਚਮਕ ਨੇ ਆ ਤੈਨੂੰ ਜਗਾਉਣਾ,
ਤਾਰਿਆਂ 'ਚ ਮੈਂ ਨੀਂ ਥਿਆਉਣਾ |
ਕਾਲੀਆਂ ਰਾਤਾਂ ਨੇ ਤੈਨੂੰ ਸਤਾਉਣਾ,
ਤੰੂ ਤਾਰੇ ਗਿਣ ਗਿਣ ਵਕਤ ਲੰਘਾਉਣਾ |
ਰੋਣਿਆਂ 'ਚ ਮੈਂ ਹੰਝੂ ਬਣ ਆਉਣਾ,
ਹੰਝੂਆਂ ਨੂੰ ਦੇਖ ਮੈਂ ਭੱਜੀ ਆਉ ਣਾ |
ਤੇਰੇ ਨਾਂ ਦਾ ਜ਼ਿਕਰ ਜਦ ਆਉਣਾ,
ਦਿਲ ਨੇ ਆਖਿਰ ਮੈਨੂੰ ਤੜਫਾਉਣਾ |
ਬੱਦਲਾਂ ਨੇ ਕੇ ਮੈਨੂੰ ਛੁਪਾਉਣਾ,
ਟੁੱਟਦੇ ਤਾਰਿਆਂ ਨੇ ਤੇਰਾ ਸਾਥ ਫੜਾਉਣਾ |
ਦੋਵਾਂ ਦੀ ਚਮਕ ਨੇ ਆਖਿਰ ਇੱਕ ਹੋ ਜਾਣਾ,
ਤਾਰਿਆਂ ਨੇ 'ਬਲਜਿੰਦਰ'' ਨੂੰ ਪਰੀਆਂ ਵਾਂਗ ਸਜਾਉਣਾ |
ਤਾਰਿਆਂ 'ਚ ਜਦ ਮੈਂ ਟਿਮਾਟਿਮਾਉਣਾ,
ਜੁਗਨੂੰਆਂ ਵਾਂਗ ਮੈਂ ਰੁਸ਼ਨਾਉਣਾ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਲਿਖਦੇ- ਲਿਖਦੇ - ਬਲਜਿੰਦਰ ਕੌਰ ਸ਼ੇਰਗਿੱਲ
ਲਿਖਦੇ- ਲਿਖਦੇ ਇੱਕ ਦਿਨ ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ ਸਾਹਾਂ ਨੇ ਮੁੱਕ ਜਾਣਾ।
ਹੱਥਾਂ ਦੀਆਂ ਲਕੀਰਾਂ ਨੇ ਮਿਟ ਜਾਣਾ,
ਤੇਰਾ ਮੇਰਾ ਸਾਥ ਮੁੜ ਲਿਖਿਆ ਜਾਣਾ।
ਪਰੀਂਦਿਆਂ ਵਾਂਗ ਅਸਾਂ ਉੱਡ ਜਾਣਾ,
ਆਲ੍ਹਣੇ ਖ਼ਾਲੀ ਕਰ ਅਸਾਂ ਛੁੱਪ ਜਾਣਾ।
ਬਾਜ਼ੀ ਇਸ਼ਕ ਦੀ ਅਸਾਂ ਜਿੱਤ ਜਾਣਾ,
ਧਰਤ ਦੇ ਗੇੜਿਆਂ 'ਚੋ ਅਸਾਂ ਖੁਸ ਜਾਣਾ।
ਸਤਰੰਗੀ ਪੀਂਘ ਤਰ੍ਹਾਂ ਫੈਲ ਜਾਣਾ,
ਦੁਨੀਆਂ ਦੇ ਕੋਨੇ ਕੋਨੇ 'ਚ ਨਸ਼ਰ ਜਾਣਾ।
ਮਾਂ ਦੀ ਬੁੱਕਲ ਜਦ ਸੋ ਜਾਣਾ,
ਆਖਿਰ ਸਭ ਮਿੱਟੀ ਹੋ ਜਾਣਾ।
" ਬਲਜਿੰਦਰ" ਹੁਰਾਂ ਸਾਈਂ ਦਰ ਢੁੱਕ ਜਾਣਾ,
ਦੋ ਰੂਹਾਂ ਦਾ ਲੇਖਾ ਜੋਖਾ ਮੁੱਕ ਜਾਣਾ।
ਲਿਖਦੇ- ਲਿਖਦੇ ਇੱਕ ਦਿਨ ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ ਅਸਾਂ ਮੁੱਕ ਜਾਣਾ।
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਲਿਖਤਾਂ - ਬਲਜਿੰਦਰ ਕੌਰ ਸ਼ੇਰਗਿੱਲ
ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,
ਮੇਰੇ ਅੰਦਰ ਤੀਕ ਜਾ ਵੜ੍ਹਦੇ ਨੇ |
ਇਹ ਝੂਠ ਨਹੀਂ ਨਿਰਾ ਸੱਚ ਹੈ,
ਕਈਆਂ ਦੇ ਕਮੈਂਟ ਆ ਖੜ੍ਹਦੇ ਨੇ |
ਮੇਰੇ ਖਿਆਲਾਂ ਦੀ ਬੁਣਤੀ ਉਦੇੜਦੇ ਨੇ,
ਮੇਰੇ ਅੰਦਰ ਹਰਫ਼ ਆ ਵੜਦੇ ਨੇ |
ਕਈ ਆਖਣ ਇਹ ਸ਼ਬਦ ਮੇਰੇ ਤੇ ਹੀ ਜੁੜਦੇ ਨੇ,
ਸਾਰਾ ਸਿਹਰਾ ਨਾਚੀਜ਼ ਦੇ ਸਿਰ ਮੜਦੇ ਨੇ |
ਰੋਜ਼ ਸ਼ਬਦ ਮੇਰੇ ਨਾਲ ਲੜਦੇ ਨੇ,
ਮੇਰੀਆਂ ਲਿਖ਼ਤਾਂ ਆ ਘੜ੍ਹਦੇ ਨੇ |
ਜਿਹੜੇ ਕਲਮ ਨੂੰ ਸਲਾਮਾਂ ਕਰਦੇ ਨੇ,
ਉਹ ਚੁੱਲ੍ਹੇ 'ਤੇ ਦੁੱਧ ਨੂੰ ਦੇਖ ਰਹੇ ਕੜ੍ਹਦੇ ਨੇ |
ਕਈ ਹੂਕ ਦਿਲਾਂ ਦੀ ਦੱਸਦੇ ਨੇ,
ਗੁਲਾਬਾਂ ਦੀ ਮਹਿਕ ਨੂੰ ਆ ਫੜਦੇ ਨੇ |
ਕਈ ਮੁਬਾਰਕਾਂ ਦਾ ਸਿਲਸਿਲਾ ਜਾਰੀ ਰੱਖਦੇ ਨੇ,
ਕਹਿੰਦੇ ਲੇਖਕ ਦੇ ਮਨੋਭਾਵ ਪੱਤਿਆਂ ਵਾਂਗ ਝੜਦੇ ਨੇ |
ਕਈ ਨਵੀਂ ਰਚਨਾ ਦੀ ਉਡੀਕ ਕਰਦੇ ਨੇ,
ਕਈ ਅੰਦਰੋਂ-ਅੰਦਰੀਂ ਸੜ੍ਹਦੇ ਨੇ |
ਕਿੰਨੇ ਦਿਨ ਪੜਿ੍ਹਆ ਹੋ ਗਏ ਸੀ ਤੁਹਾਨੂੰ,
ਕਈ ਛਪੀ ਰਚਨਾ ਬਾਰੇ ਵੀ ਦੱਸਦੇ ਨੇ |
ਕਈ ਪਾਠਕ ਮੇਰੇ ਪੱਕੇ ਨੇ,
ਜੋ ਰੂਹਾਂ ਦੇ ਸੱਚੇ ਨੇ |
ਮੈਂ ਸ਼ੁਕਰਗੁਜਾਰ ਸਭ ਦੀ ਹਾਂ,
ਜੋ ਮੇਰੇ ਸਫ਼ਰ 'ਚ ਛੱਤਰੀ ਤਾਣ ਖੜ੍ਹਦੇ ਨੇ |
ਕਈ ''ਬਲਜਿੰਦਰ'' ਨੂੰ ਮਿਲਣਾ ਚਾਹੁੰਦੇ ਨੇ,
ਜਿਹੜੇ ਮੇਰੇ ਕਲਮਬੱਧ ਨਜ਼ਮਾਂ ਨੂੰ ਪੜ੍ਹਦੇ ਨੇ |
ਜੋ ਲਿਖਤਾਂ ਮੇਰੀਆਂ ਪੜ੍ਹਦੇ ਨੇ,
ਮੇਰੇ ਅੰਦਰ ਤੀਕ ਜਾ ਵੜ੍ਹਦੇ ਨੇ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਮਹਿਫ਼ਲਾਂ - ਬਲਜਿੰਦਰ ਕੌਰ ਸ਼ੇਰਗਿੱਲ
ਸ਼ਾਇਰ ਮਹਿਫ਼ਲਾਂ ਲੱਗੇ ਸਜਾਉਣ,
ਲਿਖਣ ਤੇ ਗਾਉਣ ਵਜਾਉਣ |
ਸ਼ਾਇਦ ਮਨ ਨੂੰ ਲੱਗੇ ਟਿਕਾਉਣ,
ਦਿਲ ਤੇ ਦਿਮਾਗ ਲੱਗੇ ਸਮਝਾਉਣ |
ਚਾਅ ਸਾਡੇ ਲੱਗੇ ਫੜਫੜਾਉਣ,
ਹੁਕਮ 'ਚ ਬੱਝੇ ਲੱਗੇ ਕੰਮ ਵਧਾਉਣ |
ਲੱਜ ਲਾਜ ਰੱਖਕੇ ਲੱਗੇ ਤਾਜ ਸਜਾਉਣ,
ਬਖ਼ਸ਼ੀ ਦਾਤ ਨੂੰ ਲੱਗੇ ਸਿਰ ਮੱਥੇ ਅਪਣਾਉਣ |
ਲੋਕਾਂ 'ਚ ਜ਼ਰੂਰੀ ਵੀ ਹੁੰਦਾ ਆਉਣ,
ਲੇਖਕ ਗਾ ਕੇ ਆਪਣੇ ਨਗਮੇ ਸੁਣਾਉਣ |
ਕੁਦਰਤ ਦੀ ਸਿਆਸਤ ਲੱਗੇ ਸਮਝ ਆਉਣ ,
ਬੁੱਕਲ਼ 'ਚ ਬਿਠਾ ਕੇ ਆਪਣੀ ਲੱਗੇ ਜਗਮਗਾਉਣ|
ਸੋਹਣੇ ਸੋਹਣੇ ਸ਼ਬਦ ਲੱਗੇ ਰੌਣਕਾਂ ਲਗਾਉਣ,
''ਬਲਜਿੰਦਰ'' ਦੇ ਦਰਦਾਂ ਨੂੰ ਲੱਗੇ ਛਪਾਉਣ |
ਸ਼ਾਇਰ ਮਹਿਫ਼ਲਾਂ ਲੱਗੇ ਸਜਾਉਣ,
ਲਿਖਣ ਤੇ ਗਾਉਣ ਵਜਾਉਣ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਸੂਰਜ ਉੱਠਦਾ ਦੇਰੀ ਨਾਲ - ਬਲਜਿੰਦਰ ਕੌਰ ਸ਼ੇਰਗਿੱਲ
ਅੱਜ ਕੱਲ੍ਹ ਸੂਰਜ ਉੱਠਦਾ ਦੇਰੀ ਨਾਲ,
ਧੁੰਦ 'ਚ ਲੁੱਕਕੇ ਬੈਠਦਾ ਬੱਦਲਾਂ ਨਾਲ |
ਫੋਨਾਂ 'ਤੇ ਗੱਲਾਂ ਚੱਲੀਆਂ ਪੁੱਛਦੇ ਸਭ ਸੂਰਜ ਦਾ ਹਾਲ,
ਕੀ ਸ਼ਹਿਰ ਤੁਹਾਡੇ ਆਇਆ ਸੂਰਜ ਧੁੱਪਾਂ ਨਾਲ |
ਨਿਕਲਿਆ ਤਾਂ ਸੀ ਭਾਈ ਮੁੜ ਗਿਆ ਛੇਤੀ ਨਾਲ,
ਸਾਰੇ ਇੰਤਜਾਰ ਕਰਦੇ ਸਵੇਰੇ ਤੋਂ ਬੇਸਬਰੀ ਨਾਲ |
ਸ਼ੀਤ ਲਹਿਰ ਦੇ ਮੌਸਮ 'ਚ ਬੰਦਾ ਕੰਬੇ ਹਰ ਹਾਲ,
ਇਹ ਨਿਕਲੇ ਅੱਖਾਂ ਚਮਕਾ-ਚਮਕਾ ਕੇ ਦੇਰੀ ਨਾਲ,
ਹੱਡ ਭੰਨਵੀਂ ਠੰਢ 'ਚ ਸਹਾਰਾ ਲੈਂਦੇ ਲੱਕੜਾਂ ਬਾਲ,
ਥੋੜੀ ਕੁ ਮਿੰਟਾਂ ਲਈ ਦਰਸ਼ਨ ਦੇ ਜਾਂਦਾ ਦੇਰੀ ਨਾਲ |
ਕੱਪੜੇ ਵੀ ਨਹੀਂਓ ਸੁੱਕਦੇ ਅੱਜ ਕੱਲ ਧੁੰਦ ਨਾਲ,
ਕੜਾਕੇ ਦੀ ਠੰਢ ਪੈਂਦੀ ਇਹ ਆਉਂਦਾ ਮੌਜਾਂ ਨਾਲ |
ਕੱਦੂ ਬਣਾਈ ਰੱਖਦਾ ਮੋਟੇ- ਮੋਟੇ ਕੱਪੜਿਆਂ ਨਾਲ,
ਧੁੱਪ ਵੀ ਜ਼ਰੂਰੀ ''ਬਲਜਿੰਦਰ'' ਸਰਦੀ ਦੇ ਨਾਲ- ਨਾਲ |
ਅੱਜ ਕੱਲ੍ਹ ਸੂਰਜ ਉੱਠਦਾ ਦੇਰੀ ਨਾਲ,
ਧੁੰਦ 'ਚ ਲੁੱਕਕੇ ਬੈਠਦਾ ਬੱਦਲਾਂ ਨਾਲ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278
ਨਵੇਂ ਸਾਲ ਦਾ ਆਗਾਜ਼ - ਬਲਜਿੰਦਰ ਕੌਰ ਸ਼ੇਰਗਿੱਲ
ਨਵੇਂ ਸਾਲ ਦਾ ਹੋਇਆ ਆਗਾਜ਼,
ਸੂਰਜ ਦੀ ਰੋਸ਼ਨੀ ਦਾ ਜਿਵੇਂ ਹੁੰਦਾ ਇੰਤਜਾਰ |
ਗੁਰੂਆਂ, ਪੀਰਾਂ, ਫਕੀਰਾਂ ਨੂੰ ਕਰ ਨਮਸਕਾਰ,
ਨਵੇਂ ਸਫ਼ਰ ਦੀ ਕਰਾਂ ਸ਼ੁਰੂਆਤ |
ਗੁਜਰਿਆ ਸਮਾਂ ਭੁੱਲਣ 'ਚ ਹੋਵਾਂ ਸਕਾਰ,
ਆਪਣੇ ਤੋਂ ਵੱਡਿਆਂ ਦਾ ਪਾਵਾਂ ਸਤਿਕਾਰ |
ਜੀਵਨ ਦਾ ਕੈਦਾ ਬਣ ਜਾਵੇ ਕਿਰਦਾਰ,
ਲਿਖਾਂ ਕੁਝ ਐਸਾ ਬਣ ਜਾਵੇ ਮਿਸਾਲ |
ਸ਼ਾਇਰੀ ਦਾ ਮੇਰੇ 'ਤੇ ਰਹੇ ਭੂਤ ਸਵਾਰ,
ਲਿਖੇ ਮੇਰੇ ਸ਼ਬਦ ਅਖਵਾਉਣ ਰਤਨਕਾਰ |
ਮੇਰੇ ਗੀਤ, ਟੱਪੇ, ਨਜ਼ਮਾਂ ਮਚਾਉਣ ਧਮਾਲ,
ਸਭ ਦੇ ਚਿਹਰੇ 'ਤੇ ਲਿਆਉਣ ਮੁਸਕਾਨ |
ਸਭ ਕੁਝ ਕਰਨਾ ''ਬਲਜਿੰਦਰ'' ਮੇਰੇ ਕਰਤਾਰ,
ਚੱਲਦੀ ਦੁਨੀਆਂ ਜਿਸ ਦੇ ਅਨੁਸਾਰ |
ਨਵੇਂ ਸਾਲ ਦਾ ਹੋਇਆ ਆਗਾਜ਼,
ਸੂਰਜ ਦੀ ਰੋਸ਼ਨੀ ਦਾ ਜਿਵੇਂ ਹੁੰਦਾ ਇੰਤਜਾਰ |
ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278