ਤੂੰ ਮੈਨੂੰ ਇਵੇਂ ਮਿਲ਼ੀਂ,, - ਗੁਰਬਾਜ ਸਿੰੰਘ
ਤੂੰ ਮੈਨੂੰ ਇਵੇਂ ਮਿਲ਼ੀਂ,,।
ਜਿਵੇਂ,,
ਤਪਦੇ ਮਾਰੂਥਲ ਨੂੰ ਬਰਸਾਤ ਮਿਲਦੀ ਏ,
ਜਿਵੇਂ,,
ਕਿਸੇ ਭਟਕਦੇ ਰਾਹੀਂ ਨੂੰ ਕੋਈ ਸਬਾਤਮਿਲਦੀ ਏ,
ਜਿਵੇਂ ,,
ਮਨ ਦੇ ਬੋਲਾਂ ਨੂੰ ਕੋਈ ਸੁੱਚੀ ਅਰਦਾਸਮਿਲਦੀ ਏ,
ਜਿਵੇਂ ,,
ਵੀਰਾਨੀਆਂ ਚ ਕੋਈ ਅਨਭੋਲ ਕਲੀਖਿਲਦੀ ਏ,
ਜਿਵੇਂ,,
ਸਾਗਰ ਨੂੰ ਭਟਕੀ ਕੋਈ ਨਦੀ ਮਿਲਦੀ ਏ,
ਜਿਵੇਂ,,
ਕਿਸੇ ਸਵਾਲੀ ਦੀ ਕੋਈ ਦੁਆ ਪੂਰੀ ਹੁੰਦੀਹੈ,
ਜਿਵੇਂ,,
ਕਿਸੇ ਰਾਹੀ ਤੇ ਮੰਜਿਲ ਦੀ ਦੂਰੀ ਖਤਮਹੁੰਦੀ ਹੈ,
ਜਿਵੇਂ,,
ਮੌਤ ਦੇ ਬੂਹੇ ਬੈਠਿਆਂ ਜੀਣ ਦੀ ਕੋਈ ਆਸਪੱਲਦੀ ਏ,
ਜਿਵੇਂ,,
ਕੋਈ ਲਹਿਰ ਉਤਾਵਲੀ ਹੋ ਕਿਨਾਰਿਆਂ ਨੂੰਖੱਲਦੀ ਏ,
ਜਿਵੇਂ,,
ਹਰ ਸਾਹ ਦੇ ਨਾਲ ਇਕਮਿਕ ਹੋ ਧੜਕਨਚੱਲਦੀ ਏ।
ਤੇ ਜਿਵੇਂ,,
ਕੋਈ ਬਖ਼ਸ਼ੀਸ਼ ਕਿਸੇ ਫ਼ੱਕਰ ਦਾ ਕਾਸਾਭਰਦੀ ਏ ।
ਬੱਸ ਇਵੇਂ ਹੀ ਮਿਲੀ ਤੂੰ ਮੈਨੂੰ ,,।
ਬੱਸ ਇਵੇਂ ਹੀ !!
-ਗੁਰਬਾਜ ਸਿੰੰਘ
8837644027
ਮੁਹੱਬਤ ਦਾ ਪਤਾ - ਗੁਰਬਾਜ ਸਿੰਘ
ਮੈਂ ਉਸਨੂੰ,
ਪਹਿਲੀ ਵਾਰ ਮਿਲਿਆ,
ਕੁਝ ਬੋਲਿਆ ਤਾਂ ਨਾ ਗਿਆ,
ਪਰ ਹਾਂ,,
ਉਸਦੀਆਂ ਅੱਖਾਂ ਵਿੱਚ,
ਮੁਹੱਬਤ ਦਾ ਪਤਾ ਸਾਫ਼ ਲਿਖਿਆ ਸੀ,
-ਦਿਮਾਗੀ ਮੁਹੱਲਾ,
-ਸੋਚ ਦੀ ਪੱਕੀ ਗਲੀ,
-ਦਿਲ ਦਾ ਵੱਡਾ ਦਰ ,
-ਤੇ ਰੂਹ ਦਾ ਖੁੱਲਾ ਵੇਹੜਾ ।
-ਗੁਰਬਾਜ ਸਿੰਘ
8837644027
ਖ਼ਾਮੋਸ਼ੀ - ਗੁਰਬਾਜ ਸਿੰਘ ਤਰਨ ਤਾਰਨ
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੈਂ ਗਮਾਂ ਤੋਂ ਲਵਾਂ ਸਭ ਹਰਫ ਉਧਾਰੇ,
ਕਿੰਨੀ ਜੁਦਾਈ ਮੇਰੇ ਤੇ ਮੇਹਰਬਾਨ ਹੈ ।
ਮੈਨੂੰ ਸਿਆਹੀ ਦੀ ਕੋਈ ਥੁੜ ਨਾ ਸੀ,
ਬੱਸ ਮੇਰੀ ਕਲਮ ਹੀ ਬੇਜਾਨ ਹੈ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਖੁਸ਼ੀਆਂ ਤੋਂ ਹੋਇਆ ਬੇਘਰਾ ਮੈਂ ਅੱਜ,
ਹੁਣ ਪੈੜ ਤੇਰੀ ਹੀ ਮੇਰਾ ਜਹਾਨ ਹੈ ।
ਅੱਖ ਦੀ ਗਿੱਲੀ ਸਰਦਲ ਤੇ,
ਅੱਜ ਹਰ ਅਧੂਰਾ ਅਰਮਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੁਹੱਬਤ ਵੀ ਅਜੀਬ ਪ੍ਰੀਖਿਆ ਹੈ,
ਹੋਇਆ ਫੇਲ ਹੀ ਪਾਸ ਦਾ ਪ੍ਰਮਾਨ ਹੈ ।
ਮੇਰੇ ਪੱਤਝੜਾਂ ਹੱਥੋਂ ਲੁੱਟੇ ਦਾ,
ਏਹ ਖਾਲ਼ੀ ਝੋਲੀ ਹੀ ਪਹਿਚਾਣ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਮੇਰੀ ਜ਼ਿੰਦਗੀ ਵਿੱਚ ਤੂੰ ਆਇਆ ਸੀ,
ਰਹੇ ਏਸੇ ਗੱਲ ਦਾ ਅਭਿਮਾਨ ਹੈ ।
ਤੇਰੀ ਅੱਜ ਵੀ ਹਰ ਖ਼ੁਸ਼ੀ ਦੇ ਲਈ,
ਮੇਰਾ ਹਰ ਜਨਮ ਕੁਰਬਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
ਕਿਤੇ ਸਮਾਂ ਮਿਲੇ ਤਾਂ ਸੁਣੀ ਜ਼ਰਾ,,
ਮੇਰੀ ਖ਼ਾਮੋਸ਼ੀ ਹੀ ਮੇਰੀ ਜ਼ੁਬਾਨ ਹੈ ।
(ਚਰਨ)
-ਗੁਰਬਾਜ ਸਿੰਘ ਤਰਨ ਤਾਰਨ।
8837644027
ਉਡੀਕ - ਗੁਰਬਾਜ ਸਿੰਘ ਤਰਨ ਤਾਰਨ
ਚੰਨ,,
ਮੈਂ ਉਸ ਦਿਨ ਨੂੰ ਉਡੀਕਦਾ ਹਾਂ,
ਅਮੁੱਕ ਮੁਹੱਬਤ ਤੇਰੇ ਗੀਤਾਂ ਵਿੱਚ ਵੇਖਦਾਹਾਂ ।
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਤੂੰ ਯਾਦ ਆਵੇਂ ਹਰ ਸਾਹ ਠੰਡੜੇ ਨਾਲ,
ਤੂੰ ਯਾਦ ਆਵੇਂ ਹਰ ਸਾਹ ਠੰਡੜੇ ਨਾਲ,
ਔਂਸੀਆਂ ਦਿਲ ਦੀਆਂ ਕੰਧਾਂ ਤੇ ਉਲੀਕਦਾਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਨੀਂਦਰ ਤੁਰ ਜਾਵੇ ਭਾਲਣ ਤੇਰੀਆਂ ਪੈੜਾਂਨੂੰ,
ਨੀਂਦਰ ਤੁਰ ਜਾਵੇ ਭਾਲਣ ਤੇਰੀਆਂ ਪੈੜਾਂਨੂੰ,
ਅੱਖੀਆਂ ਜਦ ਵੀ ਖੋਲਾਂ ਜਾਂ ਮੀਚਦਾ ਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਤੂੰ ਅਸੀਮ ਸਾਗਰ ਹੈਂ ਮੁਹੱਬਤ ਦਾ,
ਤੂੰ ਅਸੀਮ ਸਾਗਰ ਹੈਂ ਮੁਹੱਬਤ ਦਾ,
ਮੈਂ ਤਾਂ ਬੱਸ ਕਤਰਾ ਤੇਰੀ ਪ੍ਰੀਤ ਦਾ ਹਾਂ,
ਮੈਂ ਉਸ ਦਿਨ ਨੂੰ ਉਡੀਕਦਾ ਹਾਂ ।
ਆ ਇੱਕ ਹੋ ਜਾਈਏ ਤੋੜ ਕੇ ਸਭ ਬੰਧਨਾਂਨੂੰ,
ਆ ਇੱਕ ਹੋ ਜਾਈਏ ਤੋੜ ਕੇ ਸਭ ਬੰਧਨਾਂਨੂੰ,
ਬਿਨ ਤੇਰੇ ਪਲ-ਪਲ ਸਦੀਆਂ ਜਿਹਾਬੀਤਦਾ ਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
ਕੱਦ ਵਸਲ ਤੇਰੇ ਦਾ ਨਿੱਘ ਮੈਂ ਮਾਣੂੰਗਾ,
ਕੱਦ ਵਸਲ ਤੇਰੇ ਦਾ ਨਿੱਘ ਮੈਂ ਮਾਣੂੰਗਾ,
ਕਦੇ ਰੱਬ ਵੱਲ ਤੇ ਕਦੇ ਹੱਥਾਂ ਵੱਲ ਨੀਝਦਾਹਾਂ,
ਮੈ ਉਸ ਦਿਨ ਨੂੰ ਉਡੀਕਦਾ ਹਾਂ ।
-ਗੁਰਬਾਜ ਸਿੰਘ ਤਰਨ ਤਾਰਨ।
8837644027
ਯਾਦ - ਗੁਰਬਾਜ ਸਿੰਘ
ਜਦ ਮੈਂ,
ਕਿਸੇ ਦਾ ਪਹਿਨਿਆ ਸੂਟ,
ਜੁੱਤੀ, ਵਾਲਾਂ ਦਾ ਸਟਾਇਲ,
ਤੁਰਨਾ, ਮੁੜਨਾ, ਜਾਂ ਸਮਾਇਲ,
ਸੋਹਣੇ ਚੇਹਰੇ ਤੇ,
ਜਦ ਝੂਠਾ ਜਿਹਾ ਹੋਣਾ ਕਾਇਲ ।
ਤਾਂ ਤੈਨੂੰ ਜ਼ਰੂਰ ਦੱਸਦਾ ਸੀ,
ਤੇ ਤੂੰ ਈਰਖਾ ਵੱਸ ਗ਼ੁੱਸਾ ਕਰਨਾ,
ਮੇਰੇ ਨਾਲ ਨਾ ਬੋਲਣਾ,
ਤੇ ਕਹਿਣਾ ,,
“ ਜੇ ਤੂੰ ਕਿਸੇ ਦੀ ਤਾਰੀਫ਼ ਕੀਤੀ ਜਾਂ ਦੇਖਿਆ ਵੀ ਤਾਂ,
ਮੈਂ ਤੇਰੀ ਜਾਨ ਲੈ ਲੈਣੀ ਵਾ, ਗੁਰਬਾਜ। ”
ਤਾਂ ਮੈਂ ਬੜਾ ਹੱਸਦਾ ਸੀ ।
ਿਫਰ ਤੇਰਾ ਝੂਠਾ ਚੁੱਪ ਹੋਣਾ,
ਤੇ ਤੈਨੂੰ ਮਨਾਉਣ ਲਈ,
ਮੇਰਾ ਸੌ-ਸੌ ਤਰਲੇ ਪਾਉਣਾ,
ਕਿੰਨਾ ਗੂੜਾ ਪਿਆਰ ਸੀ ਉਂਦੋਂ,
ਰੂਹ ਤੇ ਤੇਰਾ ਹੀ ਅਖਤਿਆਰ ਸੀ ਜਦੋਂ ।
ਪਰ ਅੱਜ,,?
ਅੱਜ ਤੂੰ ਸੱਚੀ ਆਪਣਾ ਵਾਅਦਾ ਪੂਰਾ ਕਰ ਰਹੀ ਹੈਂ,
ਸੱਚਮੁੱਚ ਹੀ ਮੇਰੀ ਜਾਨ ਲੈ ਰਹੀ ਹੈਂ,
ਖਤਮ ਕਰ ਰਹੀ ਹੈਂ, ਮੇਰੇ ਸਾਹ, ਰਾਹ ਤੇ ਰੂਹ,
ਜੋ ਕਦੇ ਤੇਰਾ ਸਰਮਾਇਆ ਸੀ ।
ਸੋਚਿਆ ਸੀ ਕਿ ਮੈਂ ਤਾਂ ਦੁਨਿਆ ਤੇ,
ਬੱਸ ਤੇਰੇ ਲਈ ਹੀ ਆਇਆ ਸੀ,
ਮੇਰੀ ਬੰਦਗੀ ਸੀ ਤੂੰ,
ਤਾਂ ਹੀ ਤਾਂ ਤੂੰ ਮੇਰਾ ਰੱਬ ਕਹਾਇਆ ਸੀ ।
ਚਲੋ ਖ਼ੈਰ,,ਤੂੰ ਜਿੱਥੇ ਵੀ ਰਹੇਂ ਖੁਸ਼ ਰਹੇਂ ਹਮੇਸ਼ਾ,
ਮੈਂ ਤਾਂ ਖਤਮ ਹੋਣ ਲਈ ਹੀ ਆਇਆ ਸੀ ।
ਜੋ ਇਨਸਾਨ ਮੇਰੇ ਤੋਂ ਪਲ ਵੀ ਦੂਰ ਨਾ ਹੁੰਦਾ ਸੀ,
ਕਿੰਨੇ ਮਹੀਨੇ ਬੀਤ ਗਏ ਨੇ,
ਜੋ ਅਜੇ ਤੱਕ ਮੈਨੂੰ ਇੱਕ ਵੀ ਮੈਸਜ ਭੇਜ ਨਾ ਪਾਇਆ ਸੀ ।
ਤੂੰ ਅਕਸਰ ਕਿਹਾ ਕਰਦੀ ਸੀ,
ਕਿ ਮੈੰ ਤੇਰੀ ਸ਼ਕਤੀ ਬਨਣਾ ਚਾਹੁੰਦੀ ਹਾਂ,
ਪਰ ਤੂੰ ਸ਼ਕਤੀ ਤਾਂ ਨਹੀਂ ਬਣ ਪਾਈ,
ਹਾਂ,,ਪਰ,,
ਮੁਕਤੀ ਜ਼ਰੂਰ ਬਣ ਗਈ ਏ,
ਇਸ ਕੁਲੈਹਣੀ ਜ਼ਿੰਦਗੀ ਤੋਂ,
ਜਿਸਦੀ ਕੋਖ ਤੋਂ ਕੋਈ ਖ਼ੁਸ਼ੀ ਜਾਂ,
ਰਿਸ਼ਤਾ ਨਾ ਪੈਦਾ ਹੋਇਆ,
ਜੋ ਬਾਂਝ ਬਣ ਦੁੱਖ ਝੱਲ ਰਹੀ ਹੈ,
ਇਕੱਲਤਾ ਦਾ, ਪੀੜਾਂ ਦਾ,
ਝੋਰਿਆਂ ਦਾ, ਜੁਦਾਈਆਂ ਦਾ ।
ਨਾਲੇ,,ਕੀ ਕਹਾਂ ਤੇਰੇ ਵਾਅਦਿਆਂ ਨੂੰ,
ਜੋ ਕੱਚੇ ਤੰਦ ਵੀ ਨਾ ਬਣ ਪਾਏ ।
ਜੱਗ ਦੇ ਜਾਤੀ ਬੰਧਨਾਂ ਮੂਹਰੇ,
ਪਲ ਭਰ ਵੀ ਨਾ ਤਣ ਪਾਏ ।
ਹੁਣ ਮੈਨੂੰ ,,
ਕੋਈ ਵੀ ਖ਼ੁਸ਼ੀ, ਚੇਹਰਾ ਜਾਂ ਰਿਸ਼ਤਾ,
ਚੰਗਾ ਨਹੀਂ ਲੱਗਦਾ ।
ਹਰ ਪਲ ਦਿਲ ਵਿੱਚ,
ਇੱਕ ਸਿਵਾ ਰਹਿੰਦਾ ਬੱਲਦਾ ।
ਸਿਵਾ, ਜੋ ਕੁਝ ਆਹਾਂ ਤੇ ਸਿਸਕੀਆਂ ਦਾ ਹੈ,
ਕੁਝ ਸੁਪਨਿਆਂ ਤੇ ਕੌਲ-ਕਰਾਰਾਂ ਦਾ ਹੈ,
ਕੁਝ ਖੁਸ਼ੀਆਂ ਤੇ ਪਿਆਰਾਂ ਦਾ ਹੈ ।
ਮੇਰੇ ਕੁਝ ਬੇਮੁਹਾਰੇ ਗੀਤ ਤੇ ਹਰਫ ਬਾਗ਼ੀ ਹੋ,
ਇਸ ਤੇ ਮੋਹ ਦਾ ਤੇਲ ਪਾਉਂਦੇ ਰਹਿੰਦੇ ਨੇ ।
ਚੰਦਰੇ ਸ਼ੀਤ ਨਾ ਹੋਣ ਦੇਵਣ ਇਸ ਸਿਵੇ ਨੂੰ,
ਵਾਂਗ ਜੋਬਨ-ਰੁੱਤ ਜਿਹਾ ਮਚਾਉਂਦੇ ਰਹਿੰਦੇ ਨੇ ।
ਇਹ ਚਾਹੁੰਦੇ ਨੇ ਕਿ ਮੈਂ ਜੋਬਨ ਰੁੱਤੇ ਮਰਾਂ,
ਇਹਨਾਂ ਤੇ ਕੁਝ ਤਾਂ ਅਹਿਸਾਨ ਕਰਾਂ ।
ਤਾਂ ਕਿ ਇਹ ਲੋਕ ਮੂੰਹਾਂ ਤੇ ਚੜ ਜਾਵਨ,
ਤੇ ਮੈਨੂੰ ਜਗ ਤੇ ਅਮਰ ਕਰ ਜਾਵਨ ।
ਫਿਰ ਹਮੇਸ਼ਾ ਤੇਰੀ ਉਡੀਕ ਲਈ,
ਮੇਰੀ ਸਿਵੇ ਦੀ ਖ਼ਾਕ ਹਵਾਵਾਂ ਵਿੱਚ ਘੁਲ ਜਾਵੇ ।
ਜਿਸ ਭੌਂਅ ਤੇ ਤੇਰੀ ਪੈੜ੍ਹ ਬਣੇ ,
ਉਨਾਂ ਰਾਹਾਂ ਦੀ ਮਿੱਟੀ ਵਿੱਚ ਮਿਲ ਜਾਵੇ ।
ਸਦਾ,, ਸਦਾ ਲਈ,,।
-ਗੁਰਬਾਜ ਸਿੰਘ
8837644027