ਖੁਦਾ ਕੀ ਹੁਈ ਰਹਿਮਤ - ਬਲਜਿੰਦਰ ਕੌਰ ਸ਼ੇਰਗਿੱਲ
ਮੁਝ ਪਰ ਖੁਦਾ ਕੀ ਹੁਈ ਰਹਿਮਤ,
ਮਾਂਗ ਲੀਆਂ ਖੁਦਾ ਸੇ ਤੁਝ ਕੋ,
ਅਬ ਤੇਰੇ ਬਿਨ ਜੀਅ ਨਾ ਲਗੇ।
ਨਾ ਕੋਈ ਸ਼ਿਕਵਾ ਗਿਲੇ ਕਰੇਗੇਂ ਹਮ,
ਤੇਰੇ ਦਿਲ ਮੇਂ , ਸੰਗ ਰਹੇਗੇਂ ਹਮ।
ਕੈਸੇ ਬਾਤਏ ਤੁਝੇ ਹਾਲੇ ਦਰਦ,
ਵਾਂਗ ਜੋਗੀਆਂ ਖੈਰ ਮੰਗੀ ਦਰ-ਦਰ।
ਰੂਠਨੇਂ ਕੋ ਅਬ ਦਿਲ ਨਾ ਕਰੇ,
ਤੁਮ ਤੋਂ ਸਿਰਫ਼ ਮੇਰੇ ਹੋ ਸਨਮ।
ਮੇਰੀ ਸਾਂਸੋਂ ਮੇ ਸਮਾਏਂ ਹੋ,
ਮੇਰੀ ਧੜਕਣ ਮੇਂ ਧੜਕਤੇ ਹੋ।
ਕੁਦਰਤ ਕੀ ਹਰ ਸ਼ੈਅ ਮੇਂ,
ਨਜ਼ਰ ਆਤੇ ਹੋ ਤੁਮ ਹੀ ਤੁਮ।
ਕਹਿਤੇ ਹੈ ਬਲਜਿੰਦਰ ਲੋਂਗ ਇਸੇ ਮੁਹੱਬਤ,
ਜੋ ਖੁਦਾ ਕੇ ਰਹਿਮ ਸੇ, ਮਿਲਤੀ ਨਾ ਹਰ ਕਿਸੀ ਕੋ।
ਮਾਂਗ ਲੀਆਂ, ਖੁਦਾ ਸੇ ਤੁਝ ਕੋ,
ਅਬ ਤੇਰੇ ਬਿਨ ਜੀਅ ਨਾ ਲਗੇ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9978519278
ਰੋਸਿਆਂ ’ਚ ਜ਼ਿੰਦ - ਬਲਜਿੰਦਰ ਕੌਰ ਸ਼ੇਰਗਿੱਲ
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ,
ਜਦ ਮੈਂ ਤੇਰੀ, ਤੂੰ ਮੇਰਾ ਵੇ,
ਇੱਕਠੇ ਨਹੀਂ ਤਾਂ, ਕੀ ਗੱਲ ਵੇ,
ਦਿਲਾਂ ਵਾਲੀ ਚਾਬੀ ਖੋਲ, ਵੇਖ ਤੱਕ ਵੇ,
ਚਿੜੀਆਂ ਦਾ ਜੋੜਾਂ ਬੈਠਾਂ, ਜਿਵੇਂ ਛੱਤ ਤੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।
ਧਰਤ ਤੇ ਆਏ ਹਾਂ, ਮਿਲੇ ਇੱਕ ਦੂਜੇ ਵੇ,
ਰੱਬ ਦੇ ਰੰਗਾਂ ਵਿਚ, ਰੰਗੇ ਆਪਾਂ ਦੋਨੋਂ ਵੇ,
ਤੂੰ ਮੇਰਾ ਮੀਤ, ਮੈਂ ਤੇਰੀ ਪ੍ਰੀਤ ਵੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।
ਰੂਹਾਂ ਵਾਲਾ ਪਿਆਰ ਹੁੰਦਾ, ਕਿਸੇ -ਕਿਸੇ ਨਸੀਬ ਵੇ,
ਰੁੱਸਿਆਂ ਨਾ ਕਰ, ਕੁਝ ਬੋਲਿਆਂ ਵੀ ਕਰ ਵੇ,
ਇਥੇ ਕਿਹੜੀ, ਜ਼ਿੰਦ ਲੰਮੇਰੀ ਵੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।
ਤੇਰੇ ਬਾਝੋਂ ਅਸਾਂ ਕਿਹੜਾ, ਕਿਤੇ ਖੁਸ਼ ਵੇ,
ਹਰ ਵਾਲੇ ਤੇਰੇ ਵਿਚ, ਰਹਿੰਦਾ ਚਿੱਤ ਵੇ,
ਖੁਦਾ ਦੇ ਹੁਕਮ ਵਿਚ, ਬੱਝੇ ਅਸਾਂ ਵੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।
ਬਲਜਿੰਦਰ ਕਰ ਮਜ਼ਬੂਤ, ਆਪਣੇ ਆਪ ਨੂੰ,
ਰੱਬ ਦੀ ਰਜਾ ’ਚ ਰਹਿ, ਲੱਗੀਆਂ ਨਿਭਾਵਾਵਾਂ ਵੇ,
ਤੇਰੇ ਸੰਗ ਲੱਗੀਆਂ ਦੀ, ਪੀੜ੍ਹਾਂ ਬੇਹਿਸਾਬ ਵੇ,
ਧੁਰ ਤੱਕ ਜਾਣਾ, ਇਨ੍ਹਾਂ ਤੜਫ਼ਦੀਆਂ ਰੂਹਾਂ ਨੇ,
ਰੋਸਿਆਂ ’ਚ ਜ਼ਿੰਦ ਲੰਘੇਂ, ਹੁਣ ਕਾਨੂੰ ਵੇ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
ਪਿਆਸੇ ਪੰਛੀਆਂ - ਬਲਜਿੰਦਰ ਕੌਰ ਸ਼ੇਰਗਿੱਲ
ਜੇਠ ਦੀ ਧੁੱਪੇ,
ਸੜਕ 'ਤੇ ਪਿਆ ਟੋਇਆ,
ਜਿਥੇ ਸੀ ਪਾਣੀ,
ਲੀਕ ਜਾ ਹੋਇਆ।
ਪਿਆਸੇ ਪੰਛੀਆਂ,
ਦੇਖਿਆ ਜਦ ਪਾਣੀ,
ਮਾਰ ਉਡਾਰੀ,
ਆਣ ਲਾਇਆ ਡੇਰਾ,
ਜੇਠ ਦੀ ਧੁੱਪੇ......
ਪਾਣੀ ਦੇ ਵਿੱਚ,
ਲੱਗੇ ਗੋਤੇ ਖਾਵਣ,
ਪੀ ਕੇ ਪਾਣੀ
ਪਿਆਸ ਬੁਝਾਵਣ ,
ਜੇਠ ਦੀ ਧੁੱਪੇ......
ਚੁੰਝਾਂ ਮਾਰ,
ਫ਼ਰਾਂ (ਪੰਖਾਂ) ਨੂੰ ਧੋਬਣ,
ਆਪਣੇ ਆਪ 'ਚ
ਲੱਗੇ ਨਾਵਣ।
ਜੇਠ ਦੀ ਧੁੱਪੇ......
ਉਡਾਰੀਆਂ ਮਾਰ,
ਉੱਡ ਗਏ ਜਦ ਸਾਰੇ,
ਮਨ ਨੂੰ ਬੜਾ,
ਸਕੂਨ ਜਾ ਆਇਆ।
ਜੇਠ ਦੇ ਧੁੱਪੇ.......
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278
ਤੈਨੂੰ ਕਿਵੇਂ ਭੁੱਲੀਏ। - ਬਲਜਿੰਦਰ ਕੌਰ ਸ਼ੇਰਗਿੱਲ
ਨੀਂਦ ਆਉਂਦੀ ਨਹੀਂ,
ਯਾਦ ਜਾਂਦੀ ਨਹੀਂ,
ਤੈਨੂੰ ਕਿਵੇਂ ਭੁੱਲੀਏ।
ਤੇਰੀ ਮਹਿਕ ਮੁਕਦੀ ਨਹੀਂ
ਸਾਹ ਦੀ ਡੋਰ ਟੁੱਟਦੀ ਨਹੀਂ,
ਤੈਨੂੰ ਕਿਵੇਂ ਭੁੱਲੀਏ।
ਭੁੱਖ ਲੱਗਦੀ ਨਹੀਂ,
ਪਿਆਸ ਬੁਝਦੀ ਨਹੀਂ,
ਤੈਨੂੰ ਕਿਵੇਂ ਭੁੱਲੀਏ।
ਰਾਤਾਂ ਨੂੰ ਉਠਦੀ ਫਿਰਾ,
ਕਿਸੇ ਨੂੰ ਦੱਸ ਨਾ ਸਕਾਂ
ਤੈਨੂੰ ਕਿਵੇਂ ਭੁੱਲੀਏ।
ਅੱਖੀਆਂ ਅੱਗੇ ਚਿਹਰਾ ਭੁੱਲਦਾ ਨਹੀਂ,
ਅਸਾਂ ਅੱਖਾਂ ਨੂੰ ਬੰਦ ਕਿੰਝ ਕਰੀਏ,
ਤੈਨੂੰ ਕਿਵੇਂ ਭੁੱਲੀਏ।
ਦਿਨੇ ਰਾਤੀਂ ਹੋਕੇ ਮੁਕਦੇ ਨਹੀਂ,
ਦਿਲ ਦੇ ਤਾਰ ਟੁੱਟਦੇ ਨਹੀਂ,
ਤੈਨੂੰ ਕਿਵੇਂ ਭੁੱਲੀਏ।
ਨੀਂਦ ਆਉਂਦੀ ਨਹੀਂ,
ਯਾਦ ਜਾਂਦੀ ਨਹੀਂ,
ਤੈਨੂੰ ਕਿਵੇਂ ਭੁੱਲੀਏ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278
ਤੈਨੂੰ ਮਿਲਣ ਲਈ - ਬਲਜਿੰਦਰ ਕੌਰ ਸ਼ੇਰਗਿੱਲ
ਸਾਲਾਂ ਬੀਤ ਗਏ ਬਿਨ ਤੇਰੇ,
ਕੋਲ ਕੋਈ ਰਸੀਦ ਨਾ ਮੇਰੇ।
ਤੈਨੂੰ ਮਿਲਣ ਲਈ,
ਕੋਲ ਆਉਣ ਲਈ,
ਹੁਣ ਨਹੀਂਓ ਲੋੜ।
ਤੂੰ ਹਰ ਪਲ ਲਈ,
ਅੰਦਰ ਆ ਗਿਆ ਖਲੋ।
ਤੈਨੂੰ ਦੇਖਣ ਲਈ,
ਤੈਨੂੰ ਸੁਣਨ ਲਈ,
ਧੁਰੋਂ ਕੁੰਡੇ ਖੁੱਲ ਗਏ ਆ।
ਗਮ ਨੂੰ ਛੁਪਾਉਣ ਲਈ,
ਹਾਸੇ ਦਿਖਾਉਣ ਲਈ,
ਦਿਲਾਸੇ ਦਿੰਦੇ ਹਾਂ ਰੋਜ।
ਤੂੰ ਇੱਕਲਾ ਨਹੀਂ,
ਸੰਗ ਹਾਂ ਮੈਂ ਤੇਰੇ,
ਇਕੱਠੇ ਆਪਾਂ ਹੁੰਦੇ ਹਾਂ ਰੋਜ।
ਤੈਨੂੰ ਮਿਲ ਦੱਸ ਕੀ, ਗੱਲਾਂ ਕਰਾਂ,
ਗੱਲਾਂ ਤਾਂ ਹੁੰਦੀਆਂ ਨੇ ਰੋਜ।
ਸੌਵਾਂ ਤਾਂ ਤੂੰ ,ਖਾਬਾਂ ’ਚ ਹੁੰਦਾ,
ਦਿਨੇਂ ਅੱਖੀਆਂ ਦੇ ਪਾਣੀ ’ਚ ਤੂੰ ।
ਤੈਨੂੰ ਮਿਲਣ ਲਈ,
ਕੋਲ ਆਉਣ ਲਈ,
ਹੁਣ ਨਹੀਂਓ ਲੋੜ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278
ਨੀ ਮਾਏਂ - ਬਲਜਿੰਦਰ ਕੌਰ ਸ਼ੇਰਗਿੱਲ
ਕੁਝ ਦਰਦ ਸੁਣਾਦੇ ਮਾਏਂ, ਨੀ ਮਾਏਂ
ਕੁੁਝ ਭੇਦ ਦੇ ਦੱਸਦੇ ਨੀ ਮਾਏਂ,
ਨੌ ਮਹੀਨੇ ਕੀ-ਕੀ ਸੁਣਿਆ,
ਹੁਣ ਵੀ ਸੁਣਦੀ ਜਾਏ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।
ਚਾਰ ਧੀਆਂ ਤੂੰ ਜਨਮ ਦਿੱਤਾ, ਇੱਕ ਗਈ ਸੀ ਮੋਈ
ਤੂੰ ਕਿੰਝ ਕਲੇਜੇ ਲਾ ਪਾਲੇ, ਕੁਝ ਤੇ ਦੱਸਦੇ ਮਾਏਂ,
ਕੁਝ ਦਰਦ ਸੁਣਾਦੇ ਮਾਏਂ ਹਾਏ ਨੀ ਮਾਏਂ।
ਮੁੰਡਾ ਆਵੇਗਾ ਕਹਿੰਦੇ ਇਸ ਵਾਰੀ,
ਪਰ ਧੀਆਂ ਨੇ ਤੇਰੀ ਝੋਲੀ ਭਰਤੀ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।
ਕੁੜੀਆਂ- ਕੁੜੀਆਂ ਹੋਣ ਦੇ ਤਾਨੇ,
ਸੁਣ ਕਿੰਝ ਦਿਨ ਲੰਘਾਏ, ਨੀ ਮਾਏਂ,
ਕੁਝ ਦਰਦ ਸੁਣਾਦੇ ਮਾਏ, ਹਾਏ ਨੀ ਮਾਏਂ।
ਤੋਰ ਕਲੇਜੇ ਦੇ ਟੁਕੜਿਆ ਨੂੰ,
ਘੁੱਟ ਸਭਰਾਂ ਦੇ ਕਿੰਝ ਪਾਏ, ਨੀ ਮਾਏਂ,
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।
ਕਰਜਾ ਤੇਰਾ ਲਾ ਨੀ ਸਕਦੇ,
ਭਾਵੇਂ ਹਰ ਜਨਮ ਲਾਵਾਂ, ਤੇਰੀ ਕੁੱਖੇ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
98785-19278
ਮਾਂ - ਬਲਜਿੰਦਰ ਕੌਰ ਸ਼ੇਰਗਿੱਲ
ਮਾਂ ਰੱਬ ਦਾ ਨਾਂ ਦੂਜਾ ਹੈ
ਮਾਂ ਹੀ ਜੱਗ ਦੀ ਸਾਨ ਹੈ
ਮਾਂ ਮਮਤਾ ਦੀ ਮੂਰਤ ਹੈ
ਮਾਂ ਹੀ ਘਰ ਦੀ ਸੂਰਤ ਹੈ
ਮਾਂ ਅਸੀਸਾਂ ਦਾ ਨਾਂ ਹੈ
ਮਾਂ ਸਾਡੇ ਲਈ ਵਰਦਾਨ ਹੈ
ਮਾਂ ਹੁੰਦੀ ਠੰਡੀ ਛਾਂ ਵਰਗੀ
ਜੋ ਗਲੇ ਸੁਕੇ ਦਾ ਭੇਦ ਨਾ ਕਰਦੀ
ਆਂਚ ਪੈਂਦੀ ਜਦ ਮੇਰੇ ’ਤੇ
ਮਾਂ ਦੀ ਦੁਆ ਪਹੁੰਚੇ ਉਥੇ
ਮਾਂ ਲਾਡ ਲਡਾਵੇ
ਮਾਂ ਲਾਡਾਂ ਨਾਲ਼ ਪਾਲੇ ਬੱਚੇ
ਮਾਂ ਦੇ ਨਿੱਘ ’ਚ ਜਦ ਵੀ ਸੁੱਤੇ
ਬਿਨ ਫਿਕਰਾ ਤੋਂ ਉੱਠੇ
ਜੱਗ 'ਤੇ ਜਦ ਵੀ ਅਾਉਣਾ
ਮਾਂ ਨੇ ਹੀ ਜਨਮ ਦੁਵਾਉਣਾ
ਮਾਂ ਰੱਬ ਅਨਮੋਲ ਖ਼ਜ਼ਾਨਾ
ਮਾਂ ਹੀ ਜੱਗ ਦੀ ਸਾਨ ਹੈ
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278
ਸਾਂਝੀ ਦਾ ਤਿਉਹਾਰ - ਬਲਜਿੰਦਜ ਕੌਰ ਸ਼ੇਰਗਿੱਲ
ਭਾਰਤ ਵਿਚ ਸਾਂਝੀ ਦਾ ਤਿਉਹਾਰ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਵਰਾਤੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਘਰ-ਘਰ ਵਿਚ ਮਾਤਾ ਸਾਂਝੀ ਨੂੰ ਕੰਧ ’ਤੇ ਬਣਿਆ ਜਾਂਦਾ ਹੈ। ਪੰਜਾਬ ਵਿਚ ਬੱਚੇ ਆਪਣੀ ਮਾਂ ਦੀ ਮਦਦ ਨਾਲ ਮਾਤਾ ਸਾਂਝੀ ਦੀ ਮੂਰਤ ਨੂੰ ਮੋਰ, ਚਿੜੀਆਂ, ਚੰਦ, ਤਾਰੇ ਤੇ ਮਿੱਟੀ ਦੇ ਪੱਤੇ, ਇੰਨ ਬਿਨ ਨੱਕ, ਬੁਲ, ਮਾਤਾ ਦਾ ਮੂੰਹ ਬਣਾ ਕੇ ਪਹਿਲਾਂ ਹੀ ਤਿਆਰ ਕਰ ਸੁੱਕਾ ਕਿ ਰੱਖ ਲੈਂਦੇ ਹਨ, ਫਿਰ ਨਵਰਾਤਿਆਂ ਦੇ ਇੱਕ ਦਿਨ ਪਹਿਲਾਂ ਸ਼ਾਮ ਵੇਲੇ ਮਾਤਾ ਸਾਂਝੀ ਨੂੰ ਕੰਧ ’ਤੇ ਗੋਹਾ ਲਗਾ ਜਾਂਦੀ ਹੈ। ਸਾਂਝੀ ਲਗਾਉਣ ਤੋਂ ਬਾਅਦ ਮਾਤਾ ਸਾਂਝੀ ਦੀ ਜਾਂ ਬਰੋਟੇ ਦੇ ਹੇਠਾਂ ਮਿੱਟੀ ਦੇ ਕੁੱਜੇ ਜਾਂ ਭੁੱਜੇ ਹੀ ਮਿੱਟੀ ਦੀ ਕਿਆਰੀ ਬਣਾ ਕਿ ਜੌਂਅ ਬੀਜੇ ਜਾਂਦੇ ਹਨ। ਜੌਂਅ ਨੂੰ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਮਾਤਾ ਸਾਂਝੀ ਦੀ ਪੂਜਾ ਦੁਸਹਿਰੇ ਤੋਂ ਪਹਿਲਾਂ ਨੌ ਨਵਰਾਤਿਆਂ ਦੌਰਾਨ ਕੀਤੀ ਜਾਂਦੀ ਹੈ। ਮਾਤਾ ਸਾਂਝੀ ਅੱਗੇ ਆਪਣੀ ਮਨੋਕਾਮਨਾ ਰੱਖ ਔਰਤਾਂ ਜਾਂ ਕੁੜੀਆਂ ਸ਼ਰਧਾ ਨਾਲ ਪਾਠ ਪੂਜਾ ਕਰਦੀਆਂ ਹਨ। ਇਸ ਤਰ੍ਹਾਂ ਮਾਤਾ ਸਾਂਝੀ ਦੇ ਤਿਉਹਾਰ ਦੀ ਸ਼ੁਰੂਆਤ ਹੋ ਜਾਂਦੀ ਹੈ।
ਇਹਨਾਂ ਨੌ ਨਰਾਤਿਆਂ ਦੌਰਾਨ ਕੁੜੀਆਂ ਮਾਤਾ ਸਾਂਝੀ ਅੱਗੇ ਹਰ ਰੋਜ ਮੱਥਾ ਟੇਕਦੀਆਂ ਹਨ, ਜੌਆਂ ਨੂੰ ਪਾਣੀ ਦਿੰਦੀਆਂ ਹਨ। ਪੂਜਾ ਲਈ ਦੀਵੇ ਜਲਾ ਕਿ ਸ਼ਾਮ ਵੇਲੇ ਫਲ ਲੈ ਪੂਜਾ ਵੀ ਕਰਦੀਆਂ ਹਨ। ਇਸ ਤਰ੍ਹਾਂ ਸਾਂਝੀ ਨੰੂ ਜਗਾਇਆ ਜਾਂਦਾ ਹੈ। ਆਰਤੀ ਦੇ ਬਾਅਦ ਵਿਚ ਪ੍ਰਸ਼ਾਦ ਵਿਚ ਫ਼ਲ ਅਤੇ ਪਜੀਰੀ ਦਾ ਪ੍ਰਸਾਦ ਵੰਡਿਆ ਜਾਂਦਾ ਹੈ। ਇਹ ਸਿਲਸਿਲਾ ਲਗਾਤਾਰ ਨੌ ਨਰਾਤੇ ਚੱਲਦਾ ਹੈ। ਆਰਤੀ ਦੌਰਾਨ ਔਰਤਾਂ ਜਾਂ ਕੁੁੜੀਆਂ ਵੱਲੋਂ ਗਾਇਆ ਜਾਣ ਵਾਲੇ ਵੱਖ ਵੱਖ ਗੀਤ..........
ਉੱਠ ਨੀ ਸਾਂਝੀਏ ਘੁੰਢਾ ਖੋਲ
ਕੁੜੀਆਂ ਆਈਆਂ ਤੇਰੇ ਕੋਲ............
ਜਾਗੂਗੀਂ ਜਾਗਾਊਂਗੀ ਆਪਣੇ ਵੀਰ ਖੜ੍ਹਾਉਂਗੀ,
ਉੱਠ ਉੱਠ ਮੇਰੀ ਸਾਂਝੀ ਬਟਰੇ ਕੋਲ
ਮੈਂ ਖੜ੍ਹੀ ਤੇਰੇ ਪੂਜਨ ਕੋ,
ਪੂਜ ਪੁਜਾਈ ਕਿਆ ਕੁਝ ਲਿਆਈ
ਸੱਤ ਭਤੀਜੇ 16 ਮੇਰੇ ਭਾਈ ............
ਬਲਜਿੰਦਜ ਕੌਰ ਸ਼ੇਰਗਿੱਲ
ਮੋਹਾਲੀ
9878519278
ਲੋਹੜੀ - ਬਲਜਿੰਦਰ ਕੌਰ ਸ਼ੇਰਗਿੱਲ
ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ ਸਿੱਖ ਸਾਰੇ ਧਰਮ ਦੇ ਲੋਕ ਬੜੇ ਚਾਅ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਰਦ ਰੁੱਤ ਵਿੱਚ ਕੜਾਕੇ ਦੀ ਠੰਢ ਵਿੱਚ ਆਉਂਦਾ ਹੈ। ਇਹ ਦੇਸੀ ਮਹੀਨੇ ਪੋਹ ਦੇ ਅਖੀਰਲੇ ਦਿਨ ਮਨਾਇਆ ਜਾਂਦਾ ਹੈ ਉਸ ਤੋਂ ਦੂਜੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ਨੂੰ ਮਕਰ ਸੰਕ੍ਰਾਂਤੀ ਵੀ ਆਖਿਆ ਜਾਂਦਾ ਹੈ।
ਲੋਹੜੀ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਤਿਉਹਾਰ ਦਹਾਕੇ ਪਹਿਲਾਂ ਜਦੋਂ ਜ਼ਿੰਮੀਦਾਰਾਂ ਜਾਂ (ਮੁਗਲਾਂ ) ਦਾ ਰਾਜ ਹੋਇਆ ਕਰਦਾ ਸੀ ਉਦੋਂ ਜ਼ਿਮੀਂਦਾਰ ਆਪਣੀ ਹੈਸੀਅਤ ਅਤੇ ਰੁੱਤਵੇ ਕਰਕੇ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਅਤੇ ਉਨ੍ਹਾਂ ਉੱਤੇ ਨਾਜਾਇਜ ਅੱਤਿਆਚਾਰ ਕਰਦੇ ਹੁੰਦੇ ਸੀ। ਇਸੇ ਤਰ੍ਹਾਂ ਹੀ ਸੁੰਦਰੀ ਤੇ ਮੁੰਦਰੀ ਦੋ ਸਕੀਆਂ ਭੈਣਾਂ ਨੇ ਇੱਕ ਹਿੰਦੂ ਪਰਿਵਾਰ ਵਿੱਚ ਜਨਮ ਲਿਆ। ਜੋ ਕਿ ਬਹੁਤ ਸੋਹਣੀਆਂ ਸਨ। ਇੱਕ ਦਿਨ ਸੁੰਦਰੀ ਤੇ ਮੁੰਦਰੀ ਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਦੇ ਜਿੰਮੀਦਾਰ ਉਨ੍ਹਾਂ ਉੱਤੇ ਮੋਹਿਤ ਹੋ ਗਏ ਅਤੇ ਉਨ੍ਹਾਂ ਨੂੰ ਜਬਰੀ ਚੁੱਕ ਕੇ ਲਿਜਾਣ ਦੀ ਗੱਲ ਸਾਰੇ ਨਗਰ ਵਾਸੀਆਂ ਸਾਹਮਣੇ ਆਖ ਕੇ ਚਲੇ ਗਏ। ਇਹ ਗੱਲ ਸੁਣ ਸੁੰਦਰੀ ਤੇ ਮੁੰਦਰੀ ਦਾ ਚਾਚਾ ਬਹੁਤ ਘਬਰਾ ਗਿਆ।
ਆਖਿਰਕਾਰ ਉਹ ਭੱਟੀ ਪਿੰਡ ਦੁੱਲੇ ਸਰਦਾਰ ਕੋਲ ਪੁੱਜਦਾ ਹੈ ਜਿੱਥੇ ਉਹ ਆਪਣੀ ਧੀਆਂ ਦੀ ਰਖਵਾਲੀ ਲਈ ਉਸ ਤੋਂ ਮਦਦ ਮੰਗਦਾ ਹੈ। ਦੁੱਲੇ ਸਰਦਾਰ ਕੋਲੋਂ ਜਿਮੀਦਾਰ ਡਰਦੇ ਸੀ ਕਿਉਂਕਿ ਦੁੱਲਾ ਗਰੀਬਾਂ ਦਾ ਮਸੀਹਾ ਸੀ। ਸੁੰਦਰੀ ਤੇ ਮੁੰਦਰੀ ਦੇ ਚਾਚੇ ਨੇ ਦੁੱਲ੍ਹੇ ਸਰਦਾਰ ਕੋਲ ਉਸ ਨੇ ਜ਼ਿਮੀਂਦਾਰਾਂ ਦੀ ਕਹੀਆਂ ਗੱਲਾਂ ਦੱਸੀਆਂ। ਦੁੱਲੇ ਅੱਗੇ ਗੁਹਾਰ ਲਗਾਈ ਕਿ ਉਹ ਉਸ ਦੀ ਧੀਆਂ ਦੀ ਲਾਜ ਰੱਖ ਲਵੇ ਕਿਉਂਕਿ ਉਹ ਬਹੁਤ ਗਰੀਬ ਹੈ। ਉਸ ਕੋਲ ਧੀਆਂ ਦਾ ਵਿਆਹ ਕਰਨ ਦੀ ਸਮਰੱਥਾ ਵੀ ਨਹੀਂ ਹੈ। ਦੁੱਲਾ ਸਰਦਾਰ ਉਸ ਹਿੰਦੂ ਪਰਿਵਾਰ ਦੀ ਸਾਰੀ ਗੱਲ ਸੁਣ ਉਸ ਦੀ ਮਦਦ ਕਰਨ ਲਈ ਤੱਤਪਰ ਉਨ੍ਹਾਂ ਦੇ ਪਿੰਡ ਤੁਰ ਪਿਆ ਉਸ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਰਾਤ ਨੂੰ ਚੁਰਾਹੇ ਵਿਚ ਲੱਕੜਾਂ ਬਾਲੀਆਂ ਅਤੇ ਸੁੰਦਰੀ ਤੇ ਮੁੰਦਰੀ ਦੀ ਜੋ ਕਿ ਪਹਿਲਾਂ ਹੀ ਮੰਗੀਆਂ ਹੋਈਆਂ ਸਨ ਉਨ੍ਹਾਂ ਦੇ ਵਰ੍ਹਾਂ ਨਾਲ ਫੇਰੇ ਕਰਵਾ ਦਿੱਤੇ। ਫਿਰ ਜਦੋਂ ਉਨ੍ਹਾਂ ਦੋਹਾਂ ਧੀਆਂ ਦਾ ਕੰਨਿਆਦਾਨ ਕਰ ਦਿੱਤਾ ਤਾਂ ਦੁੱਲੇ ਕੋਲ ਦੇਣ ਲਈ ਭਾਵੇਂ ਕੁਝ ਨਹੀਂ ਸੀ ਪਰ ਫਿਰ ਵੀ ਉਸ ਨੇ ਉਨ੍ਹਾਂ ਧੀਆਂ ਦੇ ਹੱਥਾਂ ਉੱਤੇ ਸੇਰ ਸ਼ੱਕਰ ਰੱਖੀ ਤੇ ਉਨ੍ਹਾਂ ਨੂੰ ਖੁਸ਼ੀ -ਖੁਸ਼ੀ ਉਨ੍ਹਾਂ ਦੇ ਸਹੁਰੇ ਘਰ ਭੇਜ ਦਿੱਤਾ ਉਸ ਸਮੇਂ ਦਾ ਇੱਕ ਲੋਕ ਗੀਤ ਵੀ ਪ੍ਰਸਿੱਧ ਹੋਇਆ ......੦
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦੇ ਬੋਝੇ ਪਾਈ ਹੋ ..
...ਇਸ ਤਰ੍ਹਾਂ ਇਹ ਲੋਕ ਗੀਤ ਵੀ ਸਮੇਂ ਦਾ ਪ੍ਰਸਿੱਧ ਹੋਇਆ ਹੈ।
ਇਹ ਤਿਉਹਾਰ ਵਿਆਹੇ ਜੋੜਿਆਂ ਨਾਲ ਵੀ ਸੰਬੰਧਿਤ ਹੈ। ਨਵੇਂ ਵਿਆਹੇ ਜੋੜਿਆਂ ਦੀ ਲੋਹੜੀ ਪਾਈ ਜਾਂਦੀ ਹੈ। ਜੇਕਰ ਕਿਸੇ ਘਰ ਮੁੰਡਾ ਜਾਂ ਕੁੜੀ ਹੋਵੇ ਤਾਂ ਵੀ ਲੋਹੜੀ ਦੀ ਖੁਸ਼ੀ ਮਨਾਈ ਜਾਂਦੀ ਹੈ ਅੱਜ ਸਮਾਜ ਵਿੱਚ ਬਹੁਤ ਬਦਲਾਅ ਆਉਣ ਕਰਕੇ ਲੋਕਾਂ ਨੇ ਕੁੜੀ ਮੁੰਡੇ ਦਾ ਅੰਤਰ ਖਤਮ ਕਰ ਦਿੱਤਾ ਹੈ। ਇਹ ਲੋਹੜੀ ਧੀਆਂ ਦੀ ਲੋਹੜੀ ਵਜੋਂ ਵੀ ਮਨਾਈ ਜਾਂਦੀ।
ਲੋਹੜੀ ਦਾ ਤਿਉਹਾਰ ਪਾਥੀਆਂ (ਲੱਕੜਾਂ )ਦਾ ਗੁਹਾਰਾ ਬਣਾ ਕੇ ਬਾਲੀ ਜਾਂਦੀ ਹੈ ਇਸ ਮੌਕੇ ਜਿਵੇਂ ਕਿ ਦੁੱਲ੍ਹੇ ਸਰਦਾਰ ਨੇ ਸੁੰਦਰੀ ਤੇ ਮੁੰਦਰੀ ਦੀ ਝੋਲੀ ਸੇਰ ਸ਼ੱਕਰ ਪਾ ਤੋਰਿਆ ਸੀ ਉਸੇ ਤਰ੍ਹਾਂ ਲੋਹੜੀ ਦੇ ਤਿਉਹਾਰ ਉੱਤੇ ਗੁੜ, ਗੱਚਕ, ਮੂੰਗਫਲੀ,ਤਿਲ, ਰੇਵੜੀਆਂ, ਮੱਕੀ ਦੇ ਦਾਣੇ ਦੀਆਂ ਫੁੱਲੀਆਂ ਨਾਲ ਮੱਥਾ ਟੇਕਿਆ ਜਾਂਦਾ ਹੈ। ਅੱਗ ਅੱਗੇ ਮੱਥਾ ਟੇਕਦੇ ਸਮੇਂ ਇਸ ਤਰ੍ਹਾਂ ਉਚਾਰਨ ਵੀ ਕੀਤਾ ਜਾਂਦਾ ਹੈ ....
ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ
ਬੋਲਿਆ ਜਾਂਦਾ ਹੈ ਈਸ਼ਰ ਤੋਂ ਭਾਵ ਹੈ ਖ਼ੁਸ਼ਹਾਲੀ ਤੋਂ ਹੁੰਦਾ ਹੈ ਦਲਿੱਦਰ ਤੋਂ ਭਾਵ ਮੰਦਹਾਲੀ ਜਾਂ ਗ਼ਰੀਬੀ ਤੋਂ ਹੁੰਦਾ ਹੈ।
ਲੋਹੜੀ ਦਾ ਤਿਉਹਾਰ ਆਪਸੀ ਪਿਆਰ ਸਨੇਹ ਦਾ ਸੁਨੇਹਾ ਹੁੰਦਾ ਹੈ ਇਸ ਤਿਉਹਾਰ ਰਾਹੀਂ ਆਪਸੀ ਪਿਆਰ ਵਧਦਾ ਹੈ ਇਹ ਤਿਉਹਾਰ ਪੁਰਾਤਨ ਸਮੇਂ ਦੀ ਦੇਣ ਹੈ।
ਇਸ ਤਿਉਹਾਰ ਤੋਂ ਦੂਜੇ ਦਿਨ ਮਾਘ ਮਹੀਨਾ ਸ਼ੁਰੂ ਹੋ ਜਾਂਦਾ ਹੈ ਆਮ ਹੀ ਪ੍ਰਚੱਲਿਤ ਹੈ ਕਿ ਪੋਹ ਰੰਨਿਆ ਮਾਘ ਖਾਧਾ ਇਸ ਮਹੀਨੇ ਮਾਘੀ ਦੇ ਮੇਲੇ ਵੀ ਭਰਦੇ ਹਨ ਸ੍ਰੀ ਮੁਕਤਸਰ ਸਾਹਿਬ ਮਾਘੀ ਮੌਕੇ ਵੱਡਾ ਮੇਲਾ ਭਰਦਾ ਹੈ।
ਆਓ ਇਸ ਤਿਉਹਾਰ ਦੀ ਮਹੱਤਤਾ ਨੂੰ ਜਾਣਦੇ ਹੋਏ ਇਸ ਤਿਉਹਾਰ ਨੂੰ ਆਪਸ ਵਿਚ ਰਲ ਮਿਲ ਕੇ ਮਨਾਈਏ। ਕੜਾਕੇ ਦੀ ਠੰਡ ਵਿਚ ਕਾਲੇ ਕਾਨੂੰਨਾਂ ਦੇ ਖਿਲਾਫ਼ ਧਰਨਿਆਂ ਤੇ ਬੈਠੇ ੁਬਜ਼ਰਗ ਮਾਤਾਵਾਂ ਅਤੇ ਭੈਣਾਂ, ਭਰਾਵਾਂ ਨਾਲ ਮਨਾਈਏ। ਦੇਸ਼ ਦੀ ਤੇ ਪੰਜਾਬ ਦੀ ਖੁਸ਼ਹਾਲੀ ਲਈ ਪ੍ਰਰਾਥਨਾ ਕਰੀਏ ਕਿ ਇਸ ਸਮੱਸਿਆ ਦੇ ਹੱਲ ਲਈ ਦੁੱਲੇ ਭਰਾ ਵਾਂਗ ਸਰਕਾਰਾਂ ਛੇਤੀ ਤੋਂ ਛੇਤੀ ਹੱਲ ਕਰਨ, ਤਾਂ ਕਿ ਆਉਣ ਵਾਲੇ ਸਮੇਂ ’ਚ ਸਾਡੇ ਬੱਚੇ ਕੇਂਦਰ ਸਰਕਾਰ ਨੂੰ ਦੁੱਲੇ ਵਾਂਗ ਯਾਦ ਕਰਨ।
ਬਲਜਿੰਦਰ ਕੌਰ ਸ਼ੇਰਗਿੱਲ
9878519278
ਲੋਹੜੀ - ਬਲਜਿੰਦਰ ਕੌਰ ਸ਼ੇਰਗਿੱਲ
ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ ਸਿੱਖ ਸਾਰੇ ਧਰਮ ਦੇ ਲੋਕ ਬੜੇ ਚਾਅ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਰਦ ਰੁੱਤ ਵਿੱਚ ਕੜਾਕੇ ਦੀ ਠੰਢ ਵਿੱਚ ਆਉਂਦਾ ਹੈ । ਇਹ ਦੇਸੀ ਮਹੀਨੇ ਪੋਹ ਦੇ ਅਖੀਰਲੇ ਦਿਨ ਮਨਾਇਆ ਜਾਂਦਾ ਹੈ ਉਸ ਤੋਂ ਦੂਜੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ ।ਜਿਸ ਨੂੰ ਮਕਰ ਸੰਕ੍ਰਾਂਤੀ ਵੀ ਆਖਿਆ ਜਾਂਦਾ ਹੈ ।
ਲੋਹੜੀ ਦੇ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਇਹ ਤਿਉਹਾਰ ਦਹਾਕੇ ਪਹਿਲਾਂ ਜਦੋਂ ਜ਼ਿੰਮੀਦਾਰਾਂ ਜਾਂ (ਮੁਗਲਾਂ ) ਦਾ ਰਾਜ ਹੋਇਆ ਕਰਦਾ ਸੀ ਉਦੋਂ ਜ਼ਿਮੀਂਦਾਰ ਆਪਣੀ ਹੈਸੀਅਤ ਅਤੇ ਰੁੱਤਵੇ ਕਰਕੇ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਅਤੇ ਉਨ੍ਹਾਂ ਉੱਤੇ ਨਾਜਾਇਜ਼ ਅੱਤਿਆਚਾਰ ਕਰਦੇ ਹੁੰਦੇ ਸੀ। ਇਸੇ ਤਰ੍ਹਾਂ ਹੀ ਸੁੰਦਰੀ ਤੇ ਮੁੰਦਰੀ ਦੋ ਸਕੀਆਂ ਭੈਣਾਂ ਨੇ ਇੱਕ ਹਿੰਦੂ ਪਰਿਵਾਰ ਵਿੱਚ ਜਨਮ ਲਿਆ । ਜੋ ਕਿ ਬਹੁਤ ਸੋਹਣੀਆਂ ਸਨ । ਇੱਕ ਦਿਨ ਸੁੰਦਰੀ ਤੇ ਮੁੰਦਰੀ ਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਦੇ ਜਿੰਮੀਦਾਰ ਉਨ੍ਹਾਂ ਉੱਤੇ ਮੋਹਿਤ ਹੋ ਗਏ ਅਤੇ ਉਨ੍ਹਾਂ ਨੂੰ ਜਬਰੀ ਚੁੱਕ ਕੇ ਲਿਜਾਣ ਦੀ ਗੱਲ ਸਾਰੇ ਨਗਰ ਵਾਸੀਆਂ ਸਾਹਮਣੇ ਆਖ ਕੇ ਚਲੇ ਗਏ। ਇਹ ਗੱਲ ਸੁਣ ਸੁੰਦਰੀ ਤੇ ਮੁੰਦਰੀ ਦਾ ਚਾਚਾ ਬਹੁਤ ਘਬਰਾ ਗਿਆ ।
ਆਖਿਰਕਾਰ ਉਹ ਭੱਟੀ ਪਿੰਡ ਦੁੱਲੇ ਸਰਦਾਰ ਕੋਲ ਪੁੱਜਦਾ ਹੈ ਜਿੱਥੇ ਉਹ ਆਪਣੀ ਧੀਆਂ ਦੀ ਰਖਵਾਲੀ ਲਈ ਉਸ ਤੋਂ ਮਦਦ ਮੰਗਦਾ ਹੈ। ਦੁੱਲੇ ਸਰਦਾਰ ਕੋਲੋਂ ਜਿਮੀਦਾਰ ਡਰਦੇ ਸੀ ਕਿਉਂਕਿ ਦੁੱਲਾ ਗਰੀਬਾਂ ਦਾ ਮਸੀਹਾ ਸੀ।ਸੁੰਦਰੀ ਤੇ ਮੁੰਦਰੀ ਦੇ ਚਾਚੇ ਨੇ ਦੁੱਲ੍ਹੇ ਸਰਦਾਰ ਕੋਲ ਉਸ ਨੇ ਜ਼ਿਮੀਂਦਾਰਾਂ ਦੀ ਕਹੀਆਂ ਗੱਲਾਂ ਦੱਸੀਆਂ। ਦੁੱਲੇ ਅੱਗੇ ਗੁਹਾਰ ਲਗਾਈ ਕਿ ਉਹ ਉਸ ਦੀ ਧੀਆਂ ਦੀ ਲਾਜ ਰੱਖ ਲਵੇ ਕਿਉਂਕਿ ਉਹ ਬਹੁਤ ਗਰੀਬ ਹੈ। ਉਸ ਕੋਲ ਧੀਆਂ ਦਾ ਵਿਆਹ ਕਰਨ ਦੀ ਸਮਰੱਥਾ ਵੀ ਨਹੀਂ ਹੈ। ਦੁੱਲਾ ਸਰਦਾਰ ਉਸ ਹਿੰਦੂ ਪਰਿਵਾਰ ਦੀ ਸਾਰੀ ਗੱਲ ਸੁਣ ਉਸ ਦੀ ਮਦਦ ਕਰਨ ਲਈ ਤੱਤਪਰ ਉਨ੍ਹਾਂ ਦੇ ਪਿੰਡ ਤੁਰ ਪਿਆ ਉਸ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਰਾਤ ਨੂੰ ਚੁਰਾਹੇ ਵਿੱਚ ਲੱਕੜਾਂ ਬਾਲੀਆਂ ਅਤੇ ਸੁੰਦਰੀ ਤੇ ਮੁੰਦਰੀ ਦੀ ਜੋ ਕਿ ਪਹਿਲਾਂ ਹੀ ਮੰਗੀਆਂ ਹੋਈਆਂ ਸਨ ਉਨ੍ਹਾਂ ਦੇ ਵਰ੍ਹਾਂ ਨਾਲ ਫੇਰੇ ਕਰਵਾ ਦਿੱਤੇ। ਫਿਰ ਜਦੋਂ ਉਨ੍ਹਾਂ ਦੋਹਾਂ ਧੀਆਂ ਦਾ ਕੰਨਿਆਦਾਨ ਕਰ ਦਿੱਤਾ ਤਾਂ ਦੁੱਲੇ ਕੋਲ ਦੇਣ ਲਈ ਭਾਵੇਂ ਕੁਝ ਨਹੀਂ ਸੀ ਪਰ ਫਿਰ ਵੀ ਉਸ ਨੇ ਉਨ੍ਹਾਂ ਧੀਆਂ ਦੇ ਹੱਥਾਂ ਉੱਤੇ ਸੇਰ ਸ਼ੱਕਰ ਰੱਖੀ ਤੇ ਉਨ੍ਹਾਂ ਨੂੰ ਖੁਸ਼ੀ -ਖੁਸ਼ੀ ਉਨ੍ਹਾਂ ਦੇ ਸਹੁਰੇ ਘਰ ਭੇਜ ਦਿੱਤਾ ਉਸ ਸਮੇਂ ਦਾ ਇੱਕ ਲੋਕ ਗੀਤ ਵੀ ਪ੍ਰਸਿੱਧ ਹੋਇਆ ......
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦੇ ਬੋਝੇ ਪਾਈ ਹੋ ..
...ਇਸ ਤਰ੍ਹਾਂ ਇਹ ਲੋਕ ਗੀਤ ਵੀ ਸਮੇਂ ਦਾ ਪ੍ਰਸਿੱਧ ਹੋਇਆ ਹੈ ।
ਇਹ ਤਿਉਹਾਰ ਵਿਆਹੇ ਜੋੜਿਆਂ ਨਾਲ ਵੀ ਸੰਬੰਧਿਤ ਹੈ ।ਨਵੇਂ ਵਿਆਹੇ ਜੋੜਿਆਂ ਦੀ ਲੋਹੜੀ ਪਾਈ ਜਾਂਦੀ ਹੈ। ਜੇਕਰ ਕਿਸੇ ਘਰ ਮੁੰਡਾ ਜਾਂ ਕੁੜੀ ਹੋਵੇ ਤਾਂ ਵੀ ਲੋਹੜੀ ਦੀ ਖੁਸ਼ੀ ਮਨਾਈ ਜਾਂਦੀ ਹੈ ਅੱਜ ਸਮਾਜ ਵਿੱਚ ਬਹੁਤ ਬਦਲਾਅ ਆਉਣ ਕਰਕੇ ਲੋਕਾਂ ਨੇ ਕੁੜੀ ਮੁੰਡੇ ਦਾ ਅੰਤਰ ਖਤਮ ਕਰ ਦਿੱਤਾ ਹੈ। ਇਹ ਲੋਹੜੀ ਧੀਆਂ ਦੀ ਲੋਹੜੀ ਵਜੋਂ ਵੀ ਮਨਾਈ ਜਾਂਦੀ ।
ਲੋਹੜੀ ਦਾ ਤਿਉਹਾਰ ਪਾਥੀਆਂ (ਲੱਕੜਾਂ )ਦਾ ਗੁਹਾਰਾ ਬਣਾ ਕੇ ਵਾਲੀ ਜਾਂਦੀ ਹੈ ਇਸ ਮੌਕੇ ਜਿਵੇਂ ਕਿ ਦੁੱਲ੍ਹੇ ਸਰਦਾਰ ਨੇ ਸੁੰਦਰੀ ਤੇ ਮੁੰਦਰੀ ਦੀ ਝੋਲੀ ਸੇਰ ਸ਼ੱਕਰ ਪਾ ਤੋਰਿਅਾ ਸੀ ਉਸੇ ਤਰ੍ਹਾਂ ਲੋਹੜੀ ਦੇ ਤਿਉਹਾਰ ਉੱਤੇ ਗੁੜ, ਗੱਚਕ, ਮੂੰਗਫਲੀ,ਤਿਲ, ਰੇਵੜੀਆਂ, ਮੱਕੀ ਦੇ ਦਾਣੇ ਦੀਆਂ ਫੁੱਲੀਆਂ ਨਾਲ ਮੱਥਾ ਟੇਕਿਆ ਜਾਂਦਾ ਹੈ। ਅੱਗ ਅੱਗੇ ਮੱਥਾ ਟੇਕਦੇ ਸਮੇਂ ਇਸ ਤਰ੍ਹਾਂ ਉਚਾਰਨ ਵੀ ਕੀਤਾ ਜਾਂਦਾ ਹੈ ....
ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ
ਬੋਲਿਆ ਜਾਂਦਾ ਹੈ ਈਸ਼ਰ ਤੋਂ ਭਾਵ ਹੈ ਖ਼ੁਸ਼ਹਾਲੀ ਤੋਂ ਹੁੰਦਾ ਹੈ ਦਲਿੱਦਰ ਤੋਂ ਭਾਵ ਮੰਦਹਾਲੀ ਜਾਂ ਗ਼ਰੀਬੀ ਤੋਂ ਹੁੰਦਾ ਹੈ।
ਲੋਹੜੀ ਦਾ ਤਿਉਹਾਰ ਆਪਸੀ ਪਿਆਰ ਸਨੇਹ ਦਾ ਸੁਨੇਹਾ ਹੁੰਦਾ ਹੈ ਇਸ ਤਿਉਹਾਰ ਰਾਹੀਂ ਆਪਸੀ ਪਿਆਰ ਵਧਦਾ ਹੈ ਇਹ ਤਿਉਹਾਰ ਪੁਰਾਤਨ ਸਮੇਂ ਦੀ ਦੇਣ ਹੈ ।
ਇਸ ਤਿਉਹਾਰ ਤੋਂ ਦੂਜੇ ਦਿਨ ਮਾਘ ਮਹੀਨਾ ਸ਼ੁਰੂ ਹੋ ਜਾਂਦਾ ਹੈ ਆਮ ਹੀ ਪ੍ਰਚੱਲਿਤ ਹੈ ਕਿ ਪੋਹ ਰੰਨਿਆ ਮਾਘ ਖਾਧਾ ਇਸ ਮਹੀਨੇ ਮਾਘੀ ਦੇ ਮੇਲੇ ਵੀ ਭਰਦੇ ਹਨ ਸ੍ਰੀ ਮੁਕਤਸਰ ਸਾਹਿਬ ਮਾਘੀ ਮੌਕੇ ਵੱਡਾ ਮੇਲਾ ਭਰਦਾ ਹੈ ।
ਆਓ ਇਸ ਤਿਉਹਾਰ ਦੀ ਮਹੱਤਤਾ ਨੂੰ ਜਾਣਦੇ ਹੋਏ ਇਸ ਤਿਉਹਾਰ ਨੂੰ ਆਪਸ ਵਿੱਚ ਰਲ ਮਿਲ ਕੇ ਮਨਾਈਏ ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ ਫ਼ੇਜ ਗਿਆਰਾਂ
1323/26
9878519278