ਇਕੱਠੇ ਹੋ ਜਾਓ ਸ਼ੇਰ ਪੰਜਾਬੀਓ! - ਮੇਜਰ ਸਿੰਘ 'ਬੁਢਲਾਡਾ
ਉੱਠੋ ਜਾਗੋ ਤੁਸੀਂ ਪੰਜਾਬੀਓ!
ਪੰਜਾਬ ਜੇ ਵੇਖਣਾ ਖ਼ੁਸ਼ਹਾਲ।
'ਹਾਕਮ' ਖਾ ਗਏ ਇਹਨੂੰ ਲੁੱਟਕੇ,
ਇਸਦਾ ਕਰਤਾ ਮੰਦੜਾ ਹਾਲ।
ਬਿਨਾਂ ਰਿਸ਼ਵਤ ਕੰਮ ਨਾ ਹੋਂਵਦੇ,
ਇਹਨਾਂ ਰਿਸ਼ਵਤਖ਼ੋਰ ਰੱਖੇ ਨੇ ਪਾਲ।
ਸੁਰੱਖਿਤ ਇੱਜ਼ਤਾਂ ਨਾਹੀਂ ਲੋਕ ਨੇ,
ਲੋਕੋ! ਗੁੰਡਾ-ਗਰਦੀ ਬੇਮਿਸਾਲ।
ਇਥੇ ਹਰ ਤਰਾਂ ਦਾ ਮਾਫੀਆ,
ਰਲਿਆ ਹੋਇਆ ਇਹਨਾਂ ਨਾਲ।
ਬੇਰੁਜ਼ਗਾਰੀ ਹੱਦਾਂ ਟੱਪ ਗਈ,
ਨਿੱਤ ਮਾਰਦੀ ਜਾਂਦੀ ਛਾਲ।
ਹੱਕ ਮੰਗਦਿਆਂ ਨੂੰ ਕੁੱਟ ਸੁਟਦੇ,
ਨਾ ਕਰਨ ਕਿਸੇ ਦਾ ਖਿਆਲ।
ਜਵਾਨੀ ਨਸ਼ਿਆਂ ਦੇ ਵਿਚ ਡੋਬਤੀ,
ਐਸੀ ਖੇਡੀ ਇਹਨਾਂ ਚਾਲ।
ਇਕੱਠੇ ਹੋ ਜਾਓ ਸ਼ੇਰ ਪੰਜਾਬੀਓ!
ਤੁਸੀਂ ਬਣੋ ਇਸ ਦੀ ਢਾਲ।
ਮੇਜਰ ਬਣੋ ਇਸ ਦੀ ਢਾਲ...।
*ਮੇਜਰ ਸਿੰਘ 'ਬੁਢਲਾਡਾ'*
9417642327
'ਵੋਟਾਂ ਦਾ ਟਾਇਮ ਹੈ' - ਮੇਜਰ ਸਿੰਘ ਬੁਢਲਾਡਾ
'ਰਾਜਨੀਤੀ' ਗੰਧਲੀ ਕੀਤੀ ਜਿਹਨਾਂ ਲੀਡਰਾਂ ਨੇ,
ਉਹਨਾਂ ਨੂੰ ਸਬਕ ਸਿਖਾਓ,ਵੋਟਾਂ ਦਾ ਟਾਇਮ ਹੈ।
ਜਿਹਨਾਂ ਲੋਟੂਆਂ ਨੂੰ ਅਜਮਾਕੇ ਵੇਖ ਲਿਆ,
ਉਹ ਨਾਂ ਮੁੜ ਅਜ਼ਮਾਓ, ਵੋਟਾਂ ਦਾ ਟਾਇਮ ਹੈ।
ਝੂਠੇ ਲਾਰੇ ਲਾਕੇ ਜੋ ਮੂਰਖ਼ ਬਣਾਉਂਦੇ ਰਹੇ,
ਉਹਨਾਂ ਨੂੰ ਮੂਰਖ਼ ਬਣਾਓ,ਵੋਟਾਂ ਦਾ ਟਾਇਮ ਹੈ।
ਮੇਜਰ ਖੁਸ਼ਹਾਲ ਪੰਜਾਬ ਕਰਜਾਈ ਕੀਤਾ ਜਿਹਨਾਂ ਨੇ,
ਨਾ ਉਹਨਾਂ ਨੂੰ ਮੂੰਹ ਲਾਓ ਵੋਟਾਂ ਦਾ ਟਾਇਮ ਹੈ।
ਮੇਜਰ ਸਿੰਘ ਬੁਢਲਾਡਾ
94176 42327
'ਬਾਬਾ ਮੋਤੀ ਮਹਿਰਾ' - ਮੇਜਰ ਸਿੰਘ ਬੁਢਲਾਡਾ
'ਟੈਕਸ' - ਮੇਜਰ ਸਿੰਘ ਬੁਢਲਾਡਾ
'ਟੈਕਸ' ਨਿੱਤ ਖਰੀਦਦਾਰੀ ਉਤੇ ਦੇਈਏ ਅਸੀਂ,
ਭਾਵੇਂ ਸੁੱਤੇ ਹੋਈਏ ਭਾਵੇਂ ਸਖ਼ਤ ਬਿਮਾਰ ਲੋਕੋ।
ਖੁਸ਼ੀ ਗ਼ਮੀ ਦੇ ਮੌਕੇ ਦੇਈਏ ਜ਼ਿਆਦਾ,
ਚਾਹੇ ਮਨਾਈਏ ਛੋਟਾ ਵੱਡਾ ਤਿਉਹਾਰ ਲੋਕੋ।
ਦੁਨੀਆਂ ਛੱਡ ਗਏ ਬਜ਼ੁਰਗਾਂ ਦੇ ਨਾਂ ਉਤੇ,
ਸਰਾਧ ਕਰਕੇ ਵੀ ਰਹੇ ਹਾਂ ਤਾਰ ਲੋਕੋ।
ਬਚੀਆਂ ਸਰਕਾਰੀ ਜਾਇਦਾਦਾਂ ਧਰੀਆਂ ਸਭ ਗਹਿਣੇ,
ਫਿਰ ਵੀ ਵੱਡੇ ਕਰਜੇ ਦਾ ਪੰਜਾਬ ਤੇ ਭਾਰ ਲੋਕੋ।
ਜਿਹਨਾਂ ਲੁੱਟਿਆ ਖਾਧਾ ਸੋਹਣਾ ਪੰਜਾਬ ਸਾਡਾ,
ਉਹ ਮੁੜਕੇ ਰਾਜ ਕਰਨ ਦੇ ਨਹੀਂ ਹੱਕਦਾਰ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
ਸਿੱਖ ਲਓ ਪਰਖ਼ ਕਰਨੀ - ਮੇਜਰ ਸਿੰਘ ਬੁਢਲਾਡਾ
'ਸਿੱਖ ਲਓ ਪਰਖ਼ ਕਰਨੀ'
ਆਪਣੇ ਅਤੇ ਬੱਚਿਆਂ ਦੇ ਭਵਿੱਖ ਖਾਤਰ,
ਹੁਣ ਬਦਲ ਲਓ ਤੁਸੀਂ ਸੋਚ ਲੋਕੋ।
ਜਿਹਨਾਂ ਲੁੱਟ ਖਾਧਾ ਦੇਸ਼ ਪੰਜਾਬ ਤਾਈਂ,
ਛੱਡ ਦਿਓ ਉਸ ਨੂੰ ਦੇਣੀ ਵੋਟ ਲੋਕੋ।
ਚੰਗੇ ਮਾੜੇ ਦੀ ਸਿੱਖ ਲਓ ਪਰਖ਼ ਕਰਨੀ,
ਤੁਸੀਂ ਗਿਆਨ ਦੀ ਜਗਾਕੇ ਜੋਤ ਲੋਕੋ।
ਮੇਜਰ ਬਚੋ ਆਪ ਬਚਾਓ ਬੱਚਿਆਂ ਨੂੰ,
ਚੰਗੀ ਪਾਰਟੀ ਦੀ ਕਰਕੇ ਸਪੋਟ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327
ਭਾਈ ਬਲਾਕਾ ਸਿੰਘ ਕੰਗ - ਮੇਜਰ ਸਿੰਘ ਬੁਢਲਾਡਾ
'ਮੱਸੇ ਰੰਗੜ' ਨੇ ਦਰਬਾਰ ਸਾਹਿਬ ਵਿੱਚ,
ਜਦ ਡੇਰਾ ਲਿਆ ਆਣਕੇ ਲਾ।
ਹਰ ਮਾੜਾ ਕੰਮ ਕਰਨ ਲੱਗ ਪਿਆ,
ਨਾਲੇ ਦਿੱਤਾ ਸੀ ਪੂਰ ਤਲਾਅ।
'ਮੱਸਾ' ਹੰਕਾਰ ਦੇ ਵਿੱਚ ਆ ਗਿਆ,
ਉਹ ਹੋਕੇ ਸਿੰਘਾਂ ਵੱਲੋਂ ਬੇਪਰਵਾਹ।
ਸਜਾਉਣ ਲੱਗ ਪਿਆ ਨਿੱਤ ਮਹਿਫਲਾਂ,
ਕੰਜਰੀਆਂ ਤਾਈਂ ਉਥੇ ਨਚਾ।
ਸਿੰਘਾ ਦੇ ਮੁੱਲ ਸਿਰਾਂ ਦੇ ਰੱਖਤੇ,
ਉਹ ਆਪਣਾ ਕਰਨ ਲਈ ਬਚਾਅ।
ਸਾਰੇ ਆਸੇ-ਪਾਸੇ ਹੋ ਗਏ,
ਲਏ ਡੇਰੇ ਜੰਗਲਾਂ ਦੇ ਵਿਚ ਲਾ।
ਸਿੰਘਾ ਦਾ ਸੂਹੀਆ 'ਬਲਾਕਾ ਸਿੰਘ' ਨੇ,
'ਬੁੱਢੇ ਜੌਹੜ' ਬੀਕਾਨੇਰ ਵਿਚ ਜਾ।
ਦੱਸ ਦਿੱਤਾ ਸ਼ਾਮ ਸਿੰਘ ਦਲ ਨੂੰ,
ਮੱਸਾ ਰਿਹਾ ਸੀ ਜੋ ਗੰਦ ਪਾ।
ਸੁਣ ਖੂਨ ਉਬਾਲੇ ਖਾ ਗਿਆ,
ਦਲ ਆਪਣੇ ਵਿੱਚ ਕਰ ਸਲਾਹ।
'ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ'
ਫਿਰ ਲਈਆਂ ਕਸਮਾਂ ਖਾ।
"ਸੋਧਾ ਲਾਕੇ ਮੁੜਨਾ ਦੁਸ਼ਟ ਨੂੰ,
ਜਾਂ ਫਿਰ ਜਿੰਦ ਦੇਣੀ ਲੇਖੇ ਲਾ।"
ਉਹ ਤਿਆਰ-ਬਰ-ਤਿਆਰ ਹੋਕੇ,
ਦਿੱਤੇ ਅੰਮ੍ਰਿਤਸਰ ਵੱਲ ਚਾਲੇ ਪਾ।
ਬਣਾਈ ਸਕੀਮ ਮੁਤਾਬਿਕ ਸਿੰਘਾਂ ਨੇ,
ਦਿੱਤਾ 'ਮੱਸੇ ਰੰਗੜ' ਨੂੰ ਝਟਕਾ।
ਉਹਨਾਂ ਵਿਉਂਤ ਨਾਲ 'ਸਿਰ' ਚੁੱਕਕੇ
ਲਿਆ ਨੇਜ਼ੇ ਉਤੇ ਟਿਕਾਅ।
ਦੁਸ਼ਮਣਾਂ ਨੂੰ ਭਾਜੜ ਪੈ ਗਈ,
ਸਿੰਘ ਜਦ ਪੈ ਗਏ ਆਪਣੇ ਰਾਹ।
ਮੇਜਰ ਅਮਰ ਜੱਗ ਤੇ ਹੋ ਗਏ,
ਸਿੰਘ ਮੱਸੇ ਦੀ ਅਲਖ ਮਿਟਾ।
ਉਹ ਰੰਗੜ ਨੂੰ ਸੋਧਾ ਲਾ...।
ਮੇਜਰ ਸਿੰਘ ਬੁਢਲਾਡਾ
94176 42327
'ਭਗਵੰਤ ਮਾਨਾਂ' - ਮੇਜਰ ਸਿੰਘ ਬੁਢਲਾਡਾ
ਮਿਹਨਤ ਪਾਰਟੀ ਲਈ ਕੀਤੀ ਵਥੇਰੀ 'ਭਗਵੰਤ ਮਾਨਾਂ'।
ਤਾਂਹੀ ਹਰ ਕੋਈ ਸਿਫ਼ਤ ਕਰੇ ਤੇਰੀ 'ਭਗਵੰਤ ਮਾਨਾਂ'।
ਤੁਸੀਂ ਮਲਾਹ ਹੋਂ ਇਸਨੂੰ ਕਿਨਾਰੇ ਲਾਕੇ ਰਹਿਓਂ,
ਘੁੰਮਣਘੇਰੀਆਂ ਵਿਚ ਫਸੀ ਜੋ ਬੇੜੀ 'ਭਗਵੰਤ ਮਾਨਾਂ'।
ਇਤਿਹਾਸ ਬਣਾਉਣ ਲਈ ਕਰਨੀਆਂ ਪੈਂਦੀਆਂ ਕੁਰਬਾਨੀਆਂ,
ਜੇ ਸਮਾਂ ਆ ਗਿਆ ਕੁਰਬਾਨੀ ਕਰੀ 'ਭਗਵੰਤ ਮਾਨਾਂ'।
ਪਾਰਟੀ 'ਚ ਉਤਰ੍ਹਾ-ਚੜ੍ਹਾ ਆਉਂਦੇ ਜਾਂਦੇ ਰਹਿੰਦੇ ਨੇ,
ਵੇਖੀ ਕਿਤੇ ਕਰ ਜਾਵੇਂ ਅੜੀ 'ਭਗਵੰਤ ਮਾਨਾਂ'।
ਵੇਖ ਸਵੇਰੇ ਜਾਖੜ, ਦੁਪਿਹਰੇ ਰੰਧਾਵਾ, ਸ਼ਾਮ ਨੂੰ ਚੰਨੀ,
ਸਭ ਅਡੋਲ ਰਹੇ, ਚੱਲੀ ਖ਼ਤਰਨਾਕ ਨ੍ਹੇਰੀ 'ਭਗਵੰਤ ਮਾਨਾਂ'।
'ਸੀ. ਐੱਮ. ਦਾ ਮਤਲਬ ਤੁਸਾਂ '"ਕੋਮਨ ਮੈਨ" ਮੰਨਿਆਂ,
ਬੜੀ ਪਰਖ਼ਣ ਦੀ ਆ ਗਈ ਘੜੀ "ਭਗਵੰਤ ਮਾਨਾਂ'।
ਮੇਜਰ ਸਿੰਘ ਬੁਢਲਾਡਾ
94176 42327
'ਉਲਾਦ ਨਾਗਰਿਕਾਂ ਵੇਖਦੀ'ਫਿਰੇ - ਮੇਜਰ ਸਿੰਘ ਬੁਢਲਾਡਾ
ਹਜਾਰਾਂ ਸਾਲ ਪਹਿਲਾਂ ਦੋਸਤੋ!
'ਆਰੀਆ' 'ਮੱਧ ਏਸ਼ੀਆ' ਤੋਂ ਆ।
ਕੀਤਾ ਕਬਜ਼ਾ ਭਾਰਤ ਦੇਸ਼ ਤੇ,
ਮੂਲਵਾਸੀਆਂ ਨਾਲ ਦਗਾ ਕਮਾਅ।
ਜਿਹੜੇ ਰਾਜੇ ਸੀ ਉਸ ਟਾਈਮ ਦੇ,
ਜਿਹਨਾਂ ਦੇ ਸੀ ਨੇਕ ਸੁਭਾਅ।
ਉਹਨਾਂ ਨੂੰ ਨਾਲ ਧੋਖੇ ਦੇ ਦੋਸਤੋ,
ਲਿਆ ਆਪਣੇ ਗੁਲਾਮ ਬਣਾ।
ਸਾੜ ਸਿੰਧ ਘਾਟੀ ਦੀ ਸਭਿਅਤਾ,
ਦਿੱਤੀ ਮਿੱਟੀ ਵਿੱਚ ਮਿਲਾਅ।
ਇਥੋਂ ਦਾ ਇਤਿਹਾਸ ਖਤਮ ਕਰਨ ਲਈ,
ਜਿਹਨਾਂ ਨੇ ਸਾੜੇ ਪੁਸਤਕਾਲੇ ਅੱਗਾਂ ਲਾ।
ਉਲਾਦ ਉਹਨਾਂ ਦੀ ਫਿਰੇ ਨਾਗਰਿਕਾਂ ਵੇਖਦੀ,
ਦਿਤਾ ਦੇਸ਼ ਵਿਚ ਭੜਥੂ ਪਾ।
ਇਹਨਾਂ ਨੂੰ ਛੱਡਕੇ ਇਕੱਠੇ ਹੋ ਜਾਓ,
ਦਿਉ ਅਕਲ ਟਿਕਾਣੇ ਲਿਆਹ।
ਮੇਜਰ ਸਿੰਘ ਬੁਢਲਾਡਾ
94176 42327
ਧਾਹਾਂ ਮਾਰਦੇ ਸੜਕਾਂ ਤੇ ਫਿਰਨ - ਮੇਜਰ ਸਿੰਘ ਬੁਢਲਾਡਾ
ਧਾਹਾਂ ਮਾਰਦੇ ਸੜਕਾਂ ਤੇ ਫਿਰਨ ਰੁਲਦੇ,
ਪੜ੍ਹ-ਲਿਖਕੇ ਡਿਗਰੀਆਂ ਫਿਰਨ ਚੁੱਕੀ ,
ਰੁਜ਼ਗਾਰ ਦੇਵੇ ਨਾ ਸਰਕਾਰ ਬੇਈਮਾਨ ਇਥੇ।
ਧਾਹਾਂ ਮਾਰਦੇ ਸੜਕਾਂ ਤੇ ਫਿਰਨ ਰੁਲਦੇ,
ਦੇਸ਼ ਮੇਰੇ ਦੇ ਨੌਜਵਾਨ ਇਥੇ।
ਚੜਨ ਟੈਂਕੀਆਂ 'ਤੇ ਕਦੇ ਜਾਮ ਲਾਉਂਦੇ,
ਕਿਵੇਂ ਰੁਜ਼ਗਾਰ ਬਿਨਾਂ ਟਾਈਮ ਲੰਘਾਣ ਇਥੇ।
ਮੇਜਰ ਆਪਣੇ ਘਰ ਭਰਨ ਲੱਗੇ ਹੋਏ ਹਾਕਮ,
ਦੇਣ ਲੋਕਾਂ ਦੇ ਵੱਲ ਨਾ ਧਿਆਨ ਇਥੇ।
ਮੇਜਰ ਸਿੰਘ ਬੁਢਲਾਡਾ
94176 42327
'ਕੋਰਟ ਦੇ ਕੰਧੇ ਉਤੇ ਰੱਖ ਗਿਆ ਚਲਾ ਵੈਰੀ' - ਮੇਜਰ ਸਿੰਘ ਬੁਢਲਾਡਾ
ਪੰਜ ਸੌ ਸਾਲ ਪੁਰਾਣਾ ਗੁਰੂ ਰਵਿਦਾਸ ਮੰਦਿਰ,
ਤੁਗਲਕਾਬਾਦ ਵਿਚ ਦਿਤਾ ਢਾਹ ਵੈਰੀ।
ਜਬਰੀ ਕਰ ਲਿਆ ਕਬਜ਼ਾ ਉਸ ਅਸਥਾਨ ਉਤੇ,
ਭਾਰੀ ਫੋਰਸ ਨੂੰ ਉਥੇ ਬੁਲਾਅਅ ਵੈਰੀ।
ਸਾਡੀ ਸ਼ਰਾਫਤ ਦਾ ਉਠਾਕੇ ਨਜਾਇਜ ਫਾਇਦਾ,
ਕੋਰਟ ਦੇ ਕੰਧੇ ਤੇ ਰੱਖ ਗਿਆ ਚਲਾ ਵੈਰੀ।
ਡਰਾਉਣਾ ਚਾਹੁੰਦਾ ਹੈਂ ਉਹ ਗਿਰਫਤਾਰ ਕਰਕੇ,
ਦੇਵਾਂਗੇ ਗਿਰਫਤਾਰੀਆਂ ਦਾ ਹੜ੍ਹ ਲਿਆ ਵੈਰੀ।
ਵੇਖ ਲਵੀਂ ਤੂੰ ਚਲਾਕੇ ਲਾਠੀਆਂ 'ਤੇ ਗੋਲੀਆਂ ,
ਸਾਨੂੰ ਮੌਤ ਦੀ ਨਾ ਕੋਈ ਪ੍ਰਵਾਹ ਵੈਰੀ।
ਕਿਉਂਕਿ ਇਕ ਦਿਨ ਮੌਤ ਨੇ ਆਵਣਾ ਹੈ,
ਜਿੰਦਗੀ ਕੌਮ ਦੇ ਲੇਖੇ ਦੇਵਾਂਗੇ ਲਾ ਵੈਰੀ।
ਸਾਡੇ ਕਮਜੋਰ ਹੋਣ ਦਾ ਤੈਨੂੰ ਭਰਮ ਜਿਹੜਾ,
ਤੋੜਨਾ ਇੱਟ ਨਾਲ ਇੱਟ ਖੜਕਾਅ ਵੈਰੀ।
ਲੋਕ ਰੱਖ ਦੇਣਗੇ ਤੈਨੂੰ ਮਲੀਆ-ਮੇਟ ਕਰਕੇ
ਇਹ ਜਦ ਆਪਣੀ ਆਈ ਤੇ ਗਏ ਆ, ਵੈਰੀ।
ਮੇਜਰ ਸਿੰਘ ਬੁਢਲਾਡਾ
94176 42327