ਰੂਹ ਦੀ ਖੁਰਾਕ — ਰਸਮ ਰਿਵਾਜ਼ - ਸੁਖਪਾਲ ਸਿੰਘ ਗਿੱਲ
ਸਾਡੇ ਪਿੰਡ ਅਤੇ ਸਾਡੇ ਖੇਤ ਰਸਮਾਂ ਰਿਵਾਜ਼ਾ ਵਿੱਚ ਅੱਡਰੀ ਪਹਿਚਾਣ ਰੱਖਦੇ ਹਨ । ਜਦੋਂ ਕਿਸੇ ਨੂੰ ਕੇਰਾ ਲੱਗਣਾ ਸ਼ੂਰੁ ਹੋ ਜਾਵੇ ਤਾਂ ਆਖਰ ਆਪਣੀ ਹੋਂਦ ਗੁਆਉਣ ਵੱਲ ਕਦਮ —ਕਦਮ ਵੱਧਦਾ ਹੈ । ਸ਼ਹਿਰੀਕਰਨ , ਪੱਛਮੀਕਰਨ , ਮਾਂ ਬੋਲੀ ਅਤੇ ਖੇਤੀ ਨੂੰ ਪਈਆਂ ਮਾਰਾਂ ਨੇ ਸਾਡੇ ਰਸਮ ਰਿਵਾਜ਼ਾ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ । ਸਾਡੀ ਮਾਂ ਬੋਲੀ ਨਾਲ ਸਾਡੇ ਰਸਮ ਰਿਵਾਜ਼ ਨਵੇਕਲੀਆਂ ਪੈੜਾਂ ਪਾਉਂਦੇ ਹਨ । ਇਹਨਾਂ ਨੂੰ ਲੱਗੇ ਖੋਰੇ ਨਾਲ ਪਿੱਛਲੀ , ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਦਾ ਹਸ਼ਰ ਹਨੇਰੀ ਵਿੱਚ ਭੁੱਲੇ ਭਟਕੇ ਪੰਛੀ ਵਾਲਾ ਹੋ ਗਿਆ ਹੈ ।
ਰਸਮ ਰਿਵਾਜ਼ ਖਿੱਤੇ ਦੇ ਖੁਸ਼ੀਆਂ ਗਮੀਆਂ ਨਾਲ ਗੂੜ੍ਹੇ ਤੌਰ ਤੇ ਜੁੜੇ ਹੁੰਦੇ ਹਨ । ਪੰਜਾਬੀ ਰਸਮ ਰਿਵਾਜ਼ ਜੰਮਣ ਤੋਂ ਮਰਨ ਤੱਕ ਨਿਵੇਕਲੇ ਪਾਤਰ ਅਤੇ ਪਛਾਣਾਂ ਹੁੰਦੀਆਂ ਹਨ । ਇਹਨਾਂ ਤੋਂ ਬਿਨਾਂ ਪੰਜਾਬੀ ਜੀਵਨ ਝੂਠਾ — ਮੂਠਾ ਲੱਗਦਾ ਹੈ । ਜਿੱਥੇ " ਦੇਸੀ ਟੱਟੂ ਖੁਰਾਸਾਨੀ ਦੁਲੱਤੇ " ਭਾਰੂ ਹੋਣ ਉੱਥੇ ਤਾਂ ਰਸਮ ਰਿਵਾਜ਼ ਹੋਰ ਵੀ ਮਧੋਲੇ ਜਾਂਦੇ ਹਨ । ਸਾਡੀ ਆਮ ਧਾਰਨਾ ਹੈ ਜਿਸ ਨੇ ਆਪਣੀ ਮਾਂ ਬੋਲੀ ਆਪਣਾ ਕਿੱਤਾ ਅਤੇ ਰਸਮ ਰਿਵਾਜ਼ ਭੁਲਾ ਦਿੱਤੇ ਉਹ ਆਪ ਤਾਂ ਠੀਕ ਸਮਝਦਾ ਹੈ ਪਰ ਉਸਦਾ ਹਸ਼ਰ ਆਪਣੇ ਆਪ ਵਿੱਚ ਗੁਵਾਚਿਆ ਲੱਗਦਾ ਹੈ । ਡਾ . ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਾਹਿਤ ਵਿੱਚ ਇਹਨਾਂ ਦੇ ਵੇਰਵੇ ਸੁਣੇ ਪੜ੍ਹੇ ਜਾ ਸਕਦੇ ਹਨ । " ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ —ਸ਼ਬਦ ਵਾਕ — ਵਾਕ " ਦੇਸੀ ਮਹੀਨਿਆਂ ਵਿੱਚ ਸਾਡੇ ਰਸਮ ਰਿਵਾਜ਼ ਹੋਰ ਵੀ ਸੁਨਹਿਰੀ ਸੁਨੇਹਾ ਦਿੰਦੇ ਹਨ ।
ਪੰਜਾਬੀਆਂ ਦਾ ਰਸਮ ਰਿਵਾਜ਼ਾ ਅਤੇ ਖੇਤੀ ਨਾਲ ਰਿਸ਼ਤਾ ਰੂਹ ਅਤੇ ਜਿਸਮ ਵਾਂਗ ਹੈ । ਰੂਹ ਤੋਂ ਬਿਨਾਂ ਜਿਸਮ ਪੰਜਾਂ ਤੱਤਾਂ ਵਿੱਚ ਸਮਾਅ ਜਾਂਦਾ ਹੈ । ਠੀਕ ਉਸੇ ਤਰ੍ਹਾਂ ਹੀ ਪੰਜਾਬੀਆਂ ਨਾਲ ਕਿੱਤੇ ਰਸਮ ਰਿਵਾਜ਼ ਅਤੇ ਮਾਂ ਬੋਲੀ ਦਾ ਸਬੰਧ ਵੀ ਜੁੜਿਆ ਹੈ । ਜੰਮਦੀ ਸਾਰ ਗਲਸੂਤੀ ਦੇਣ ਤੋਂ ਚਿਖਾ ਵਿੱਚ ਪੁੱਜਣ ਤੱਕ ਵੱਖਰੀਆਂ ਲੀਹਾਂ ਰਸਮ ਰਿਵਾਜ਼ਾ ਨੇ ਪਾਈਆਂ ਹੋਈਆਂ ਹਨ । ਪੰਜਾਬੀਆਂ ਦੇ ਰਸਮ ਰਿਵਾਜ਼ ਨੂੰ ਪੰਜਾਬੀਆਂ ਦੀ ਰੂਹ ਦੀ ਖੁਰਾਕ ਦਾ ਰੁਤਬਾ ਦਿੱਤਾ ਗਿਆ ਹੈ । ਜਿਉਂ ਜਿਉਂ ਰਸਮ ਰਿਵਾਜ਼ ਖਤਮ ਹੋ ਰਹੇ ਹਨ ਤਿਉਂ ਤਿਉਂ ਸੱਭਿਆਚਾਰ ਬੇਜ਼ਾਨ ਹੁੰਦਾ ਪ੍ਰਤੀਤ ਹੁੰਦਾ ਹੈ ।ਬਹੁਤੇ ਘਰਾਂ ਵਿੱਚ ਰਸਮ ਰਿਵਾਜ਼ ਨੂੰ ਲੈ ਕੇ ਨਵੀਂ ਤੇ ਪੁਰਾਣੀ ਪੀੜ੍ਹੀ ਆਹਮਣੇ — ਸਾਹਮਣੇ ਹੋ ਜਾਂਦੀ ਹੈ । ਜਦੋਂ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਆਪਣੇ ਰਸਮ ਰਿਵਾਜ਼ਾ ਕਿੱਤੇ ਅਤੇ ਭਾਸ਼ਾ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਯੱਭਲੀਆਂ ਮਹਿਸੂਸ ਹੁੰਦੀਆਂ ਹਨ ।
ਜਿਸ ਸਮਾਜ ਨੇ ਰੀਤੀ ਰਿਵਾਜ਼ ਰਸਮਾਂ ਗਵਾ ਦਿੱਤੀਆਂ ਉਸਨੇ ਸਮਝੋ ਆਪਣੀ ਮਾਂ ਹੀ ਗਵਾ ਦਿੱਤੀ । ਪੰਜਾਬ ਭਾਰਤ ਦੇ ਕੁੱਲ ਖੇਤਰਫ਼ਲ ਦਾ 1.5 ਵਸੋਂ ਰੱਖਦਾ ਹੈ । ਇਸ ਲਈ ਇਸਦੇ ਰਸਮ ਰਿਵਾਜ਼ ਨੂੰ ਖਤਮ ਕਰਨ ਲਈ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਕਾਰਨ ਇਹ ਹੈ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਕਰਕੇ ਇਸ ਨੂੰ ਮਹਾਨ ਸਮਝਿਆ ਜਾਂਦਾ ਹੈ । ਅੱਜ ਤਾਂ ਸਾਂਝੇ ਪਰਿਵਾਰਾਂ ਨੂੰ ਬੋਝ ਸਮਝਿਆ ਜਾਂਦਾ ਹੈ । ਜਦੋਂ ਕਿ ਇਹਨਾਂ ਵਿੱਚ ਸਮਾਜਿਕ ਸੁਰੱਖਿਆ ਲੁਕੀ ਹੁੰਦੀ ਹੈ । ਨਵੀਂ ਪੀੜ੍ਹੀ ਸਕਾਰਆਤਮਕ ਸੋਚ ਸਮਝ ਕੇ ਨਕਾਰਆਤਮਕ ਸੋਚ ਦੱਸਦੀ ਹੈ । ਸਾਡੇ ਰਸਮ ਰਿਵਾਜ਼ਾ ਨੂੰ ਜੇ ਰੂਹ ਦੀ ਖੁਰਾਕ ਸਮਝ ਕੇ ਵਰਤਿਆ ਜਾਵੇ ਤਾਂ ਇਸ ਵਿੱਚੋਂ ਸ਼ਾਂਤੀ , ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਖੁਸ਼ਬੂ ਆਉਂਦੀ ਰਹੇਗੀ । ਪੰਜਾਬ ਦੇ ਰਸਮ ਰਿਵਾਜ਼ਾ ਨੂੰ 1947 ਦੇ ਬਟਵਾਰੇ , 1956 ਅਤੇ 1966 ਦੀਆਂ ਸੀਮਾਵਾਂ ਦੀਆਂ ਤਬਦੀਲੀਆਂ ਨੇ ਕਾਫੀ ਗ੍ਰਹਿਣ ਲਾਇਆ । ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਰੂਹ ਕਿਤੇ ਪਈ ਜਿਸਮ ਕਿਤੇ ਪਿਆ ਹੈ ।
ਜਿੱਥੇ ਮਾਂ ਬੋਲੀ ਨਾਲ ਸਾਡੇ ਰਿਵਾਜ਼ ਬਰਕਰਾਰ ਹਨ ।ਉੱਥੇ ਨੂਰ ਵਰਸਦਾ ਹੈ ।ਜਿਹੜਾ ਰਸਮਾਂ ਰਿਵਾਜ਼ਾ ਤੇ ਫਜ਼ੂਲ ਖਰਚੀ ਨੂੰ ਕਾਬੂ ਕਰਦਾ ਹੈ ਉਹ ਦਲੀਲ ਤਾਂ ਠੀਕ ਹੈ , ਪਰ ਜਿਹੜੇ ਖੁਰਾਸਾਨੀ ਦੁਲੱਤੇ ਮਾਰਦੇ ਹਨ , ਉਹ ਨਾ ਘਰਦੇ ਨਾ ਘਾਟ ਰਹਿੰਦੇ ਹਨ । ਪਰ ਕੁਝ ਕਨੂੰਨਾਂ ਨੇ ਰਸਮ ਰਿਵਾਜ਼ਾ ਪ੍ਰਤੀ ਸੁਚੇਤ ਤਾ ਕੀਤਾ , ਨਾਲ ਹੀ ਨਾਂਹ ਪੱਖੀ ਪ੍ਰਭਾਵ ਵੀ ਪਾਇਆ । ਸਾਡੀ ਮਹਾਨ ਪਵਿੱਤਰ ਗੁਰਬਾਣੀ ਵਿੱਚ ਰਸਮਾਂ ਰਿਵਾਜ਼ਾ ਨੂੰ ਦਰਸਾਉਂਦੀਆਂ ਅਨੇਕਾ ਉਧਾਰਨਾ ਹਨ । ਜੇ ਇਹਨਾਂ ਅਨੁਸਾਰ ਸਾਡੇ ਰਸਮ ਰਿਵਾਜ਼ ਕਾਇਮ ਰਹਿਣ ਤਾਂ ਖੁਸ਼ੀਆਂ ਗਮੀਆਂ ਦੇ ਖੇੜੇ ਗੇੜੇ ਠੀਕ ਰਹਿ ਸਕਦੇ ਹੈ । ਊੱਚ — ਨੀਚ ਅਤੇ ਅਮੀਰ ਗਰੀਬ ਦੇ ਪ੍ਰਭਾਵ ਨੇ ਰਸਮ ਰਿਵਾਜ਼ ਪ੍ਰਭਾਵਿਤ ਕੀਤੇ ਹਨ । ਜਿਸ ਨਾਲ ਸਮਾਜਿਕ ਸੰਤੁਲਨ ਵਿਗੜਿਆ ਹੈ । ਰਸਮ ਰਿਵਾਜ਼ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਦੇ ਹਨ । ਸਮਾਜ ਸੁਧਾਰ ਦੀ ਆੜ ਹੇਠ ਰੀਤੀ ਰਿਵਾਜ਼ ਬਦਲਣੇ ਠੀਕ ਹਨ ਪਰ ਇਹਨਾਂ ਦਾ ਇੱਕ ਮਾਤਰ ਸੁਨੇਹਾ ਫਜ਼ੂਲ ਖਰਚੀ ਰੋਕਣ ਤੱਕ ਸੀਮਤ ਹੋਣਾ ਚਾਹੀਦਾ ਹੈ ।
ਸਾਡੇ ਰੀਤੀ ਰਿਵਾਜ਼ ਸਾਡੀ ਰੂਹ ਦੀ ਖੁਰਾਕ ਦੇ ਨਾਲ ਸੱਭਿਆਚਾਰ ਦੀ ਬੁਨਿਆਦ ਵੀ ਹਨ । ਇਹਨਾਂ ਵਿੱਚ ਮਸਤੀ ਦੀ ਅਫੀਮ ਵੀ ਲੱਗਦੀ ਹੈ । ਜੇ ਭੁੱਲੇ ਵਿਸਰੇ ਹਉਮੈਂ ਛੱਡ ਕੇ ਆਪਣੇ ਰੀਤੀ ਰਵਾਜ਼ ਸਾਂਭ ਲਈਏ ਤਾਂ ਪੰਜਾਬ ਦੀ ਧਰਤੀ ਵਿੱਚ ਵਿਰਾਸਤ , ਵਿਰਸੇ ਅਤੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਰਹੇਗੀ । ਆਖਰ ਇੱਕ ਦਿਨ ਇਹਨਾਂ ਵੱਲ ਮੁੜਨਾਂ ਵੀ ਪਵੇਗਾ ਕਹਾਵਤ ਵੀ ਹੈ " ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ " ਪਛਤਾਵੇ ਤੋਂ ਬਾਅਦ ਪਿੱਛੇ ਮੁੜਨਾ ਦੇਰ ਸਮਝਦੀ ਜਾਂਦੀ ਹੈ । ਆਓ ਰਲ ਮਿਲ ਕੇ ਰਸਮ ਰਿਵਾਜ਼ਾ ਚੋਂ ਫਜ਼ੂਲ ਖਰਚੀ ਘਟਾ ਕੇ ਇਹਨਾਂ ਵੱਲ ਮੁੜੀਏ । ਇਸ ਨਾਲ ਖੁਸ਼ਹਾਲ ਅਤੇ ਅਮੀਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀਆਂ ਪੈੜਾਂ ਵਿੱਚੋਂ ਖੁਸ਼ਬੂ ਦੁਬਾਰੇ ਸ਼ੁਰੂ ਹੋ ਜਾਵੇਗੀ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਰੂਹ ਦੀ ਖੁਰਾਕ — ਰਸਮ ਰਿਵਾਜ਼ - ਸੁਖਪਾਲ ਸਿੰਘ ਗਿੱਲ
ਸਾਡੇ ਪਿੰਡ ਅਤੇ ਸਾਡੇ ਖੇਤ ਰਸਮਾਂ ਰਿਵਾਜ਼ਾ ਵਿੱਚ ਅੱਡਰੀ ਪਹਿਚਾਣ ਰੱਖਦੇ ਹਨ । ਜਦੋਂ ਕਿਸੇ ਨੂੰ ਕੇਰਾ ਲੱਗਣਾ ਸ਼ੂਰੁ ਹੋ ਜਾਵੇ ਤਾਂ ਆਖਰ ਆਪਣੀ ਹੋਂਦ ਗੁਆਉਣ ਵੱਲ ਕਦਮ —ਕਦਮ ਵੱਧਦਾ ਹੈ । ਸ਼ਹਿਰੀਕਰਨ , ਪੱਛਮੀਕਰਨ , ਮਾਂ ਬੋਲੀ ਅਤੇ ਖੇਤੀ ਨੂੰ ਪਈਆਂ ਮਾਰਾਂ ਨੇ ਸਾਡੇ ਰਸਮ ਰਿਵਾਜ਼ਾ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਹੈ । ਸਾਡੀ ਮਾਂ ਬੋਲੀ ਨਾਲ ਸਾਡੇ ਰਸਮ ਰਿਵਾਜ਼ ਨਵੇਕਲੀਆਂ ਪੈੜਾਂ ਪਾਉਂਦੇ ਹਨ । ਇਹਨਾਂ ਨੂੰ ਲੱਗੇ ਖੋਰੇ ਨਾਲ ਪਿੱਛਲੀ , ਅਜੋਕੀ ਅਤੇ ਆਉਣ ਵਾਲੀ ਪੀੜ੍ਹੀ ਦਾ ਹਸ਼ਰ ਹਨੇਰੀ ਵਿੱਚ ਭੁੱਲੇ ਭਟਕੇ ਪੰਛੀ ਵਾਲਾ ਹੋ ਗਿਆ ਹੈ ।
ਰਸਮ ਰਿਵਾਜ਼ ਖਿੱਤੇ ਦੇ ਖੁਸ਼ੀਆਂ ਗਮੀਆਂ ਨਾਲ ਗੂੜ੍ਹੇ ਤੌਰ ਤੇ ਜੁੜੇ ਹੁੰਦੇ ਹਨ । ਪੰਜਾਬੀ ਰਸਮ ਰਿਵਾਜ਼ ਜੰਮਣ ਤੋਂ ਮਰਨ ਤੱਕ ਨਿਵੇਕਲੇ ਪਾਤਰ ਅਤੇ ਪਛਾਣਾਂ ਹੁੰਦੀਆਂ ਹਨ । ਇਹਨਾਂ ਤੋਂ ਬਿਨਾਂ ਪੰਜਾਬੀ ਜੀਵਨ ਝੂਠਾ — ਮੂਠਾ ਲੱਗਦਾ ਹੈ । ਜਿੱਥੇ " ਦੇਸੀ ਟੱਟੂ ਖੁਰਾਸਾਨੀ ਦੁਲੱਤੇ " ਭਾਰੂ ਹੋਣ ਉੱਥੇ ਤਾਂ ਰਸਮ ਰਿਵਾਜ਼ ਹੋਰ ਵੀ ਮਧੋਲੇ ਜਾਂਦੇ ਹਨ । ਸਾਡੀ ਆਮ ਧਾਰਨਾ ਹੈ ਜਿਸ ਨੇ ਆਪਣੀ ਮਾਂ ਬੋਲੀ ਆਪਣਾ ਕਿੱਤਾ ਅਤੇ ਰਸਮ ਰਿਵਾਜ਼ ਭੁਲਾ ਦਿੱਤੇ ਉਹ ਆਪ ਤਾਂ ਠੀਕ ਸਮਝਦਾ ਹੈ ਪਰ ਉਸਦਾ ਹਸ਼ਰ ਆਪਣੇ ਆਪ ਵਿੱਚ ਗੁਵਾਚਿਆ ਲੱਗਦਾ ਹੈ । ਡਾ . ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਾਹਿਤ ਵਿੱਚ ਇਹਨਾਂ ਦੇ ਵੇਰਵੇ ਸੁਣੇ ਪੜ੍ਹੇ ਜਾ ਸਕਦੇ ਹਨ । " ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ —ਸ਼ਬਦ ਵਾਕ — ਵਾਕ " ਦੇਸੀ ਮਹੀਨਿਆਂ ਵਿੱਚ ਸਾਡੇ ਰਸਮ ਰਿਵਾਜ਼ ਹੋਰ ਵੀ ਸੁਨਹਿਰੀ ਸੁਨੇਹਾ ਦਿੰਦੇ ਹਨ ।
ਪੰਜਾਬੀਆਂ ਦਾ ਰਸਮ ਰਿਵਾਜ਼ਾ ਅਤੇ ਖੇਤੀ ਨਾਲ ਰਿਸ਼ਤਾ ਰੂਹ ਅਤੇ ਜਿਸਮ ਵਾਂਗ ਹੈ । ਰੂਹ ਤੋਂ ਬਿਨਾਂ ਜਿਸਮ ਪੰਜਾਂ ਤੱਤਾਂ ਵਿੱਚ ਸਮਾਅ ਜਾਂਦਾ ਹੈ । ਠੀਕ ਉਸੇ ਤਰ੍ਹਾਂ ਹੀ ਪੰਜਾਬੀਆਂ ਨਾਲ ਕਿੱਤੇ ਰਸਮ ਰਿਵਾਜ਼ ਅਤੇ ਮਾਂ ਬੋਲੀ ਦਾ ਸਬੰਧ ਵੀ ਜੁੜਿਆ ਹੈ । ਜੰਮਦੀ ਸਾਰ ਗਲਸੂਤੀ ਦੇਣ ਤੋਂ ਚਿਖਾ ਵਿੱਚ ਪੁੱਜਣ ਤੱਕ ਵੱਖਰੀਆਂ ਲੀਹਾਂ ਰਸਮ ਰਿਵਾਜ਼ਾ ਨੇ ਪਾਈਆਂ ਹੋਈਆਂ ਹਨ । ਪੰਜਾਬੀਆਂ ਦੇ ਰਸਮ ਰਿਵਾਜ਼ ਨੂੰ ਪੰਜਾਬੀਆਂ ਦੀ ਰੂਹ ਦੀ ਖੁਰਾਕ ਦਾ ਰੁਤਬਾ ਦਿੱਤਾ ਗਿਆ ਹੈ । ਜਿਉਂ ਜਿਉਂ ਰਸਮ ਰਿਵਾਜ਼ ਖਤਮ ਹੋ ਰਹੇ ਹਨ ਤਿਉਂ ਤਿਉਂ ਸੱਭਿਆਚਾਰ ਬੇਜ਼ਾਨ ਹੁੰਦਾ ਪ੍ਰਤੀਤ ਹੁੰਦਾ ਹੈ ।ਬਹੁਤੇ ਘਰਾਂ ਵਿੱਚ ਰਸਮ ਰਿਵਾਜ਼ ਨੂੰ ਲੈ ਕੇ ਨਵੀਂ ਤੇ ਪੁਰਾਣੀ ਪੀੜ੍ਹੀ ਆਹਮਣੇ — ਸਾਹਮਣੇ ਹੋ ਜਾਂਦੀ ਹੈ । ਜਦੋਂ ਪੁਰਾਣੀ ਪੀੜ੍ਹੀ ਨਵੀਂ ਪੀੜ੍ਹੀ ਨੂੰ ਆਪਣੇ ਰਸਮ ਰਿਵਾਜ਼ਾ ਕਿੱਤੇ ਅਤੇ ਭਾਸ਼ਾ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਯੱਭਲੀਆਂ ਮਹਿਸੂਸ ਹੁੰਦੀਆਂ ਹਨ ।
ਜਿਸ ਸਮਾਜ ਨੇ ਰੀਤੀ ਰਿਵਾਜ਼ ਰਸਮਾਂ ਗਵਾ ਦਿੱਤੀਆਂ ਉਸਨੇ ਸਮਝੋ ਆਪਣੀ ਮਾਂ ਹੀ ਗਵਾ ਦਿੱਤੀ । ਪੰਜਾਬ ਭਾਰਤ ਦੇ ਕੁੱਲ ਖੇਤਰਫ਼ਲ ਦਾ 1.5 ਵਸੋਂ ਰੱਖਦਾ ਹੈ । ਇਸ ਲਈ ਇਸਦੇ ਰਸਮ ਰਿਵਾਜ਼ ਨੂੰ ਖਤਮ ਕਰਨ ਲਈ ਚਾਲਾਂ ਵੀ ਚੱਲੀਆਂ ਜਾਂਦੀਆਂ ਨੇ ਕਾਰਨ ਇਹ ਹੈ ਕੇ ਆਪਣੇ ਵਿਰਸੇ ਅਤੇ ਸੱਭਿਆਚਾਰ ਕਰਕੇ ਇਸ ਨੂੰ ਮਹਾਨ ਸਮਝਿਆ ਜਾਂਦਾ ਹੈ । ਅੱਜ ਤਾਂ ਸਾਂਝੇ ਪਰਿਵਾਰਾਂ ਨੂੰ ਬੋਝ ਸਮਝਿਆ ਜਾਂਦਾ ਹੈ । ਜਦੋਂ ਕਿ ਇਹਨਾਂ ਵਿੱਚ ਸਮਾਜਿਕ ਸੁਰੱਖਿਆ ਲੁਕੀ ਹੁੰਦੀ ਹੈ । ਨਵੀਂ ਪੀੜ੍ਹੀ ਸਕਾਰਆਤਮਕ ਸੋਚ ਸਮਝ ਕੇ ਨਕਾਰਆਤਮਕ ਸੋਚ ਦੱਸਦੀ ਹੈ । ਸਾਡੇ ਰਸਮ ਰਿਵਾਜ਼ਾ ਨੂੰ ਜੇ ਰੂਹ ਦੀ ਖੁਰਾਕ ਸਮਝ ਕੇ ਵਰਤਿਆ ਜਾਵੇ ਤਾਂ ਇਸ ਵਿੱਚੋਂ ਸ਼ਾਂਤੀ , ਖੁਸ਼ਹਾਲੀ ਅਤੇ ਭਾਈਚਾਰਕ ਏਕਤਾ ਦੀ ਖੁਸ਼ਬੂ ਆਉਂਦੀ ਰਹੇਗੀ । ਪੰਜਾਬ ਦੇ ਰਸਮ ਰਿਵਾਜ਼ਾ ਨੂੰ 1947 ਦੇ ਬਟਵਾਰੇ , 1956 ਅਤੇ 1966 ਦੀਆਂ ਸੀਮਾਵਾਂ ਦੀਆਂ ਤਬਦੀਲੀਆਂ ਨੇ ਕਾਫੀ ਗ੍ਰਹਿਣ ਲਾਇਆ । ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਰੂਹ ਕਿਤੇ ਪਈ ਜਿਸਮ ਕਿਤੇ ਪਿਆ ਹੈ ।
ਜਿੱਥੇ ਮਾਂ ਬੋਲੀ ਨਾਲ ਸਾਡੇ ਰਿਵਾਜ਼ ਬਰਕਰਾਰ ਹਨ ।ਉੱਥੇ ਨੂਰ ਵਰਸਦਾ ਹੈ ।ਜਿਹੜਾ ਰਸਮਾਂ ਰਿਵਾਜ਼ਾ ਤੇ ਫਜ਼ੂਲ ਖਰਚੀ ਨੂੰ ਕਾਬੂ ਕਰਦਾ ਹੈ ਉਹ ਦਲੀਲ ਤਾਂ ਠੀਕ ਹੈ , ਪਰ ਜਿਹੜੇ ਖੁਰਾਸਾਨੀ ਦੁਲੱਤੇ ਮਾਰਦੇ ਹਨ , ਉਹ ਨਾ ਘਰਦੇ ਨਾ ਘਾਟ ਰਹਿੰਦੇ ਹਨ । ਪਰ ਕੁਝ ਕਨੂੰਨਾਂ ਨੇ ਰਸਮ ਰਿਵਾਜ਼ਾ ਪ੍ਰਤੀ ਸੁਚੇਤ ਤਾ ਕੀਤਾ , ਨਾਲ ਹੀ ਨਾਂਹ ਪੱਖੀ ਪ੍ਰਭਾਵ ਵੀ ਪਾਇਆ । ਸਾਡੀ ਮਹਾਨ ਪਵਿੱਤਰ ਗੁਰਬਾਣੀ ਵਿੱਚ ਰਸਮਾਂ ਰਿਵਾਜ਼ਾ ਨੂੰ ਦਰਸਾਉਂਦੀਆਂ ਅਨੇਕਾ ਉਧਾਰਨਾ ਹਨ । ਜੇ ਇਹਨਾਂ ਅਨੁਸਾਰ ਸਾਡੇ ਰਸਮ ਰਿਵਾਜ਼ ਕਾਇਮ ਰਹਿਣ ਤਾਂ ਖੁਸ਼ੀਆਂ ਗਮੀਆਂ ਦੇ ਖੇੜੇ ਗੇੜੇ ਠੀਕ ਰਹਿ ਸਕਦੇ ਹੈ । ਊੱਚ — ਨੀਚ ਅਤੇ ਅਮੀਰ ਗਰੀਬ ਦੇ ਪ੍ਰਭਾਵ ਨੇ ਰਸਮ ਰਿਵਾਜ਼ ਪ੍ਰਭਾਵਿਤ ਕੀਤੇ ਹਨ । ਜਿਸ ਨਾਲ ਸਮਾਜਿਕ ਸੰਤੁਲਨ ਵਿਗੜਿਆ ਹੈ । ਰਸਮ ਰਿਵਾਜ਼ ਸਮਾਜ ਦੀ ਹੋਂਦ ਨੂੰ ਬਰਕਰਾਰ ਰੱਖਦੇ ਹਨ । ਸਮਾਜ ਸੁਧਾਰ ਦੀ ਆੜ ਹੇਠ ਰੀਤੀ ਰਿਵਾਜ਼ ਬਦਲਣੇ ਠੀਕ ਹਨ ਪਰ ਇਹਨਾਂ ਦਾ ਇੱਕ ਮਾਤਰ ਸੁਨੇਹਾ ਫਜ਼ੂਲ ਖਰਚੀ ਰੋਕਣ ਤੱਕ ਸੀਮਤ ਹੋਣਾ ਚਾਹੀਦਾ ਹੈ ।
ਸਾਡੇ ਰੀਤੀ ਰਿਵਾਜ਼ ਸਾਡੀ ਰੂਹ ਦੀ ਖੁਰਾਕ ਦੇ ਨਾਲ ਸੱਭਿਆਚਾਰ ਦੀ ਬੁਨਿਆਦ ਵੀ ਹਨ । ਇਹਨਾਂ ਵਿੱਚ ਮਸਤੀ ਦੀ ਅਫੀਮ ਵੀ ਲੱਗਦੀ ਹੈ । ਜੇ ਭੁੱਲੇ ਵਿਸਰੇ ਹਉਮੈਂ ਛੱਡ ਕੇ ਆਪਣੇ ਰੀਤੀ ਰਵਾਜ਼ ਸਾਂਭ ਲਈਏ ਤਾਂ ਪੰਜਾਬ ਦੀ ਧਰਤੀ ਵਿੱਚ ਵਿਰਾਸਤ , ਵਿਰਸੇ ਅਤੇ ਸੱਭਿਆਚਾਰ ਦੀ ਖੁਸ਼ਬੂ ਆਉਂਦੀ ਰਹੇਗੀ । ਆਖਰ ਇੱਕ ਦਿਨ ਇਹਨਾਂ ਵੱਲ ਮੁੜਨਾਂ ਵੀ ਪਵੇਗਾ ਕਹਾਵਤ ਵੀ ਹੈ " ਆਖਰ ਬੱਚਾ ਮੂਲਿਆ ਤੂੰ ਹੱਟੀ ਬਹਿਣਾ " ਪਛਤਾਵੇ ਤੋਂ ਬਾਅਦ ਪਿੱਛੇ ਮੁੜਨਾ ਦੇਰ ਸਮਝਦੀ ਜਾਂਦੀ ਹੈ । ਆਓ ਰਲ ਮਿਲ ਕੇ ਰਸਮ ਰਿਵਾਜ਼ਾ ਚੋਂ ਫਜ਼ੂਲ ਖਰਚੀ ਘਟਾ ਕੇ ਇਹਨਾਂ ਵੱਲ ਮੁੜੀਏ । ਇਸ ਨਾਲ ਖੁਸ਼ਹਾਲ ਅਤੇ ਅਮੀਰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀਆਂ ਪੈੜਾਂ ਵਿੱਚੋਂ ਖੁਸ਼ਬੂ ਦੁਬਾਰੇ ਸ਼ੁਰੂ ਹੋ ਜਾਵੇਗੀ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਰਾਜਨੀਤੀ - ਸੁਖਪਾਲ ਸਿੰਘ ਗਿੱਲ
ਇਬਰਾਹਿਮਲਿੰਕਨ ਨੇ ਕਿਹਾ ਸੀ ਕਿ, “ਲੋਕਤੰਤਰ ਲੋਕਾਂ ਦੀ,ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੁੰਦੀ ਹੈ”।ਇਸ ਤੇ ਇੱਕ ਹੋਰ ਦਾਰਸ਼ਨਿਕ ਨੇ ਵਿਅੰਗਆਤਮਿਕ ਲਹਿਜੇ ਚ ਕਿਹਾ ਸੀ, ਕਿ ਲੋਕਤੰਤਰ ਲੋਕਾਂ ਦਾ ਡੰਡਾ,ਲੋਕਾਂ ਦੁਆਰਾ ਲੋਕਾਂ ਦੀ ਪਿੱਠ ਤੇ ਤੋੜਨਾ ਹੈ”।ਇਸ ਸਭ ਕਾਸੇ ਤੋ ਅੱਗੇ ਚੱਲ ਕੇ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਰਾਜਨੀਤੀ ਨੂੰ ਦੇਖਿਆ ਜਾਵੇ ਤਾ ਲੋਕਤੰਤਰ ਦਾ ਅਰਥ, “ਲੋਕਾਂ ਦਾ ਡੰਡਾ,ਲੋਕਾਂ ਦੁਆਰਾ ਲੋਕਾਂ ਨੇ ਆਪਣੀ ਪਿੱਠ ਤੇ ਤੁੜਵਾਉਣਾ ਹੁੰਦਾ ਹੈ”ਵਜੋਂ ਦੇਖਿਆਜਾ ਸਕਦਾ ਹੈ।ਬੜੀ ਹੈਰਾਨੀ ਹੈ ਕਿ ਜਿਸਦੇ ਫਾਇਦੇ ਇਸ ਤਰ੍ਹਾਂ ਦੱਸਦੇ ਹੋ ਜਿਵੇਂ ਕਿਸੇ ਅਣਜਾਣ ਦਰਜੀ ਨੇ ਪਜ਼ਾਮਾ ਬਣਾਉਣ ਦੀ ਥਾਂ ਕੱਛਾ ਬਣਾ ਦਿੱਤਾ ਤੇ ਕੱਛੇ ਦੇ ਫਾਇਦੇ ਦੱਸਕੇ ਆਪਣੀ ਭੁੱਲ ਨੂੰ ਲੁਕਾਉਂਦਾ ਰਿਹਾ।ਅੱਜ ਦੇ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਇਉਂ ਲੱਗਦਾ ਹੈ ਕਿ ਲੋਕਤਿੰਤਰ ਦੀ ਅਸਲੀ ਪ੍ਰੀਭਾਸ਼ਾ ਉੱਡ—ਪੁੱਡ ਗਈ ਹੈ।
ਲੋਕਤੰਤਰ ਵਲੋ ਵਿਕਾਸ,ਪ੍ਰਸ਼ਾਸਨ ਨੂੰ ਗੋਲ ਸਥਾਪਤ ਕਰਨ ਦਾ ਟੀੱਚਾ ਮੰਨਕੇ ਚੱਲਣਾ ਹੁੰਦਾ ਹੈ।ਜਿਸ ਵਿੱਚੋ ਖੇਤੀ ਖੇਤਰ ਵੀ ਇੱਕ ਹੈ।ਲੋਕਤੰਤਰ ਨੂੰ ਵਿਕਾਸ ਲਈ ਪ੍ਰਸ਼ਾਸਨ ਦੀ ਸਮਰੱਥਾ ਵਧਾਉਣ ਦੇ ਇਵਜ ਵਜੋ ਦੇਖਣਾ ਚਾਹੀਦਾ ਹੈ।ਇਸ ਦਾ ਮਕਸਦ ਰਾਸ਼ਟਰ ਨਿਰਮਾਣ ਲੋਕਾਂ ਦਾ ਏਕੀਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਤੱਕ ਰਹਿਣਾ ਚਾਹੀਦਾ ਹੈ।ਇੱਥੇ ਉਲਟ ਹੈ।ਊਲਟ ਪ੍ਰਭਾਵ ਹੀ ਦੇਖਣ ਨੂੰ ਮਿਲਦੇ ਹਨ।ਕਿਸਾਨ ਇਸ ਅੰਦੋਲਨ ਨੂੰ ਸਫਲ ਬਣਾਕੇ ਅਪਣੀਆਂ ਆਉਣ ਵਾਲੀਆ ਪੀੜ੍ਹੀਆਂ ਦੇ ਭਵਿੱਖੀ ਅਸਰ ਨਾਲ ਜੋੜਕੇ ਦੇਖ ਰਹੀਆ ਹਨ।ਫੋਕੇ ਬਹਿਕਾਵੇ ਕੂੜ ਪ੍ਰਚਾਰ ਨੁ ਬੇਅਸਰ ਕਰ ਰਹੀਆ ਹਨ।26 ਜਨਵਰੀ ਦੀ ਟਰੈਕਟਰ ਪ੍ਰੇਡ ਨੇ ਕਿਸਾਨੀ ਅੰਦੋਲਨ ਦੇ ਪ੍ਰਸੰਗ ਚ ਵਧੀਆ ਸੁਨੇਹਾ ਦਿੱਤਾ।ਇਸ ਤੋ ਇਲਾਵਾ ਦੁੱਧ ਨਾਲ ਪਾਣੀ ਵੀ ਵੱਖ ਹੋ ਗਿਆ।
ਪੰਜਾਬੀ ਕਿਸਾਨਾਂ ਨੇ ਅੰਦੋਲਨ ਦੋਰਾਨ ਹੌਸਲਾ, ਸਬਰ ਅਤੇ ਏਕਾ ਰੱਖਕੇ ਪਵਿੱਤਰ ਗੁਰਬਾਣੀ ਦਾ ਖਜ਼ਾਨਾ ਰੱਖ ਕੇ ਇਓ ਪੜ੍ਹਲਿਆ, “ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ”।ਇੱਥੇ ਕੰਨਵਰ ਗਰੇਵਾਲ ਜੇਹੇ ਹੀਰੇ ਨੇ ਦੱਸ ਦਿੱਤਾ ਸੀ ਕਿ, “ਮੈਂ ਕਿਹਾ ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜ੍ਹ ਦੇ,ਇੱਕ ਪਾਸੇ ਕਰੇ ਬਿਨ੍ਹਾ ਹੁਣ ਕਿੱਥੇ ਮੁੜਦੇ”।ਲੋਕਤੰਤਰ ਵਿੱਚ ਪ੍ਰੇਰਣਾ ਅਤੇ ਲੋਕਾਂ ਦੀ ਮਹੱਤਤਾ ਪਹਿਲੀ ਪੋੜੀ ਹੁੰਦੀਹੈ।ਪਰ ਅੱਜ ਦੇ ਕਿਸਾਨੀ ਸੰਘਰਸ਼ ਦੇ ਸੰਦਰਭ ਵਿੱਚ ਦੋਨੋਂ ਗਾਇਬ ਹਨ।ਵਿਕਾਸ ਕਰ ਰਹੇ ਦੇਸ਼ਾਂ ਵਿੱਚ ਲੋਕਤੰਤਰ ਦੀ ਵੱਡਮੱਲੀ ਦੇਣ ਹੁੰਦੀ ਹੈ।ਲੋਕਾਂ ਦੀਆ ਆਸ਼ਾਵਾਂ ਅਤੇ ਇੱਛਾਵਾਂ ਅਨੁਸਾਰ ਸਰਕਾਰ ਨੇ ਕੰਮ ਕਰਨੇ ਹੁੰਦੇ ਹਨ।ਪਰ ਇੱਥੇ ਦੇਸ਼—ਧਰੋਹੀ ਅਤੇ ਅਸ਼ਾਂਤੀ ਫੈਲਾੳਣ ਵਾਲੇ ਤੱਤਾਂ ਵਜੋਂ ਪ੍ਰਚਾਰਿਆ ਜਾ ਰਿਹਾ ਹੈ।ਲੋਕਾਂ ਅਤੇ ਸਰਕਾਰ ਵਿੱਚ ਵੱਧ ਰਹੇ ਪਾੜੇ ਕਰਕੇ ਹੀ ਉੱਨਤੀ ਵਿੱਚ ਰੁਕਾਵਟ ਆਊਣ ਅਤੇ ਅਸ਼ਾਂਤੀ ਫੈਲਣ ਦਾ ਡਰ ਲੱਗਾ ਹੋਇਆ ਹੈ।ਕਿਸਾਨੀ ਕਾਨੂੰਨਾਂ ਨੂੰ ਪ੍ਰੇਰਣਾ ਰਾਹੀਂ ਸਮਝ ਅਤੇ ਸਮਝਾਉਣ ਦੀ ਜਗ੍ਹਾ ਸਰਕਾਰ ਵਲੋਂ ਥੋਪਿਆ ਜਾ ਰਿਹਾ ਹੈ।ਕਿਸਾਨ ਅਤੇ ਸਰਕਾਰ ਵਿੱਚ ਪਾੜਾ ਵੱਧ ਰਿਹਾ ਹੈ।ਇੱਥੇ ਲੋਕਤੰਤਰ ਦੇ ਔਗੁਣ ਸਪੱਸ਼ਟ ਸੰਕੇਤ ਦੇ ਰਹੇ ਹਨ।ਵਿਗਿਆਨ ਅਤੇ ਉੱਨਤੀ ਦੇ ਦੋਰ ਅਤੇ ਦੋੜ ਵਿੱਚੋ ਵੀ ਪਛੜਨ ਦੀਆ ਸੰਭਾਵਨਾਵਾਂ ਵੱਧ ਰਹੀਆ ਹਨ।
ਕਿਸਾਨਾਂ ਨਾਲ ਮੀਟਿੰਗਾਂ ਦੇ ਬਾਵਯੂਦ ਵੀ ਅਸਫਲਤਾ ਪੱਲ੍ਹੇ ਪੈਣੀ ਨਿਰਾਸ਼ਾਜਨਕ ਹੈ।ਇੳਂ ਪ੍ਰਤੀਤ ਹੁੰਦਾ ਹੈ,ਦਾਲ ਚ ਕੁੱਝ ਕਾਲਾ ਨਹੀਂ ਬਲਕਿ ਦਾਲ ਹੀ ਕਾਲੀ ਲੱਗਦੀ ਹੈ।ਰਾਜਨੀਤੀ ਵਿੱਚੋਂ ਲੋਕਤੰਤਰ ਦਾ ਵਰਕਾ ਹੀ ੳੱਡ ਗਿਆ ਹੈ।ਲੋਕਤੰਤਰ ਵਿੱਚ ਪ੍ਰਸ਼ਾਸਨ ਦਾ ਵਤੀਰਾ ਲੋਕਹਿੱਤਾਂ ਲਈ ਹੁੰਦਾ ਹੈ।ਪਰ ਕਿਸਾਨੀ ਅੰਦੋਲਨ ਦੇ ਚਸ਼ਮੇ ਰਾਹੀ ਦੇਖਿਆ ਜਾਵੇ ਤਾਂ ਇਹ ਵੀ ਗਾਇਬ ਲੱਗਦਾ ਹੈ।ਲੋਕਤੰਤਰ ਦੇ ਗੁਣਾਂ ਉੱਤੇ ਔਗੁਣਾ ਨੇ ਰੰਗ ਫੇਰ ਦਿੱਤਾ ਹੈ।ਜਿਸ ਤਰ੍ਹ੍ ਅੱਜ ਇੰਨ੍ਹੀਆ ਕੁਦਰਤੀ ਮਾਰਾਂ, ਸਰਕਾਰੀ ਕਾਨੂੰਨਾਂ ਅਤੇ ਮੋਸਮਾਂ ਵਿੱਚ ਉਲਝਿਆ ਕਿਸਾਨ ਅਸੁਰੱਖਿਆ ਮਹਿਸੁਸ ਕਰ ਰਿਹਾ ਹੈ,ਉਸੇ ਤਰ੍ਹਾਂ ਸਰਕਾਰਾਂ ਨੂੰ ਤਰਸ ਕਰ ਲੈਣਾ ਚਾਹੀਦਾ ਹੈ।ਭਾਰਤਮਾਤਾ ਦੇ ਸਿਰ ਤੇ ਲੋਕਤੰਤਰ ਦੀ ਓਟ,ਲੋਟ—ਪੋਟ ਹੋ ਗਈ ਲੱਗਦੀ ਹੈ।ਸਰਕਾਰ ਦਾ ਕੇਂਦਰੀਕਰਨ ਵੀ ਸਪੱਸ਼ਟ ਦਿਖਾਈ ਦਿੰਦਾ ਹੈ।ਅੱਜ ਦੇ ਨੇਤਾ ਰਾਜਨੀਤੀ ਅਤੇ ਲੋਕਤੰਤਰ ਵਿੱਚ ਕਹਾਵਤ, “ਰਾਜਨੀਤੀ ਦਾ ਅਸੂਲ ਭਾਰਾ ਜਿਹਾ ਦਾਅ ਲੱਗੇ ਤਿਹਾ ਲਾ ਲਈਏ,ਲੱਗੀ ਅੱਗ ਨਾ ਚੜ੍ਹੇ ਦਰਿਆ ਕਾਰਨ ਹੱਠ ਕਰਕੇ ਨਾ ਜਾਨ ਗਵਾ ਲਈਏ”।ਸਪੱਸ਼ਟ ਦੇਖਣ ਨੂੰ ਮਿਲਦੀ ਹੈ।ਲੋਕਤੰਤਰ ਦੇ ਮੂਲ ਭਾਵ ਤੋਂ ਪਿੱਛੇ ਹੱਟ ਕੇ ਲੋਕਾਂ ਦੀ ਸਰਕਾਰ ਮੋਕੇ ਭਾਲਕੇ ਦਾਅ ਪੇਚ ਵੀ ਖੇਡਦੀ ਜਾਪਦੀ ਹੈ।ਆਪ ਮੁਹਾਰੇ ਕਿਸਾਨਾਂ ਦਾ ਵਹੀਰਾਂ ਘੱਤਕੇ ਜਾਣ ਦਾ ਸੁਨੇਹਾ ਇਹ ਹੈ ਕਿ ਕਿਸਾਨ ਮਿੱਟੀ ਹੋਣਤੋਂ ੳੱਪਰ ਉੱਠਕੇ ਕਾਨੂੰਨੀ ਦਾਅ ਪੇਚਾਂ ਦੀ ਪਰਖ—ਪੜਚੋਲ ਵੀ ਕਰ ਲੈਂਦੇ ਹਨ।ਗਦਰੀ ਬਾਬਿਆਂ ਦੇ ਸੰਗ ਕਿਸਾਨੀ ਬਾਬੇ ਕਿਸਾਨ ਅੰਦੋਲਨ ਨੂੰ ਜਨਅੰਦੋਲਨ ਵਿੱਚ ਬਦਲਣ ਲਈ ਵਧਾਈ ਦੇ ਪਾਤਰ ਵੀ ਹਨ।
ਪੰਜਾਬੀ ਕਿਸਾਨਾਂ ਨੇ ਦੇਸ਼ ਭਗਤੀ ਦਾ ਸਬੂਤ ਦੇ ਕੇ ਅੰਦੋਲਨ ਦੀ ਅਵੱਗਿਆ ਅਤੇ ਘੁਸਪੈਠ ਨੂੰ ਨੰਗਾ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕੀਤੀ ਹੈ।ਸਰਕਾਰ ਜਿਨ੍ਹਾ ਨੇ ਅਵੱਗਿਆ ਕੀਤੀ,ਉਨ੍ਹਾ ਤੇ ਕਾਨੂੰਨੀ ਸਿਕੰਜਾ ਕੱਸ ਰਹੀ ਹੈ,ਪਰ ਅਵੱਗਿਆ ਕਰਨ ਵਾਲੇ ਆਪਣੀ ਗੱਲ ਨੂੰ ਠੀਕ ਰੱਖਣ ਦੀਆਂ ਦਲੀਲਾਂ ਦਿੰਦੇ ਹਨ।ਇੱਥੇ ਸਭ ਤੋ ਵੱਡੀ ਖੁਸ਼ੀ ਭਰਿਆ ਸੁਨੇ੍ਹਾ ਇਹ ਹੈ ਕਿ 26 ਜਨਵਰੀ ਨੂੰ ਆਪ ਮੁਹਾਰੇ ਪੱਜੀ ਸੰਗਤ ਨੇ ਟਰੈਕਟਰਾਂ ਨਾਲ ਸ਼ਾਨਦਾਰ ਪ੍ਰੇਡ ਕਰਕੇ ਲੋਕਤੰਤਰ ਦੀ ਪਰਿਭਾਸ਼ਾ ਸਹੀ ਪ੍ਰਭਾਸ਼ਿਤ ਕਰਨ ਦੀਮਿਸਾਲ ਪੈਦਾ ਕੀਤੀ।ਲੋਕਾਂ ਨੇ ਵੀ ਟਰੈਕਟਰ ਪ੍ਰੇਡ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਨੇ੍ਹਾ ਦਿੱਤਾ।ਇੱਥੇ ਕਿਸਾਨ ਅੰਦੋਲਨ ਜਨ ਅੰਨਦੋਲਨ ਬਣਨ ਦਾ ਸ਼ਾਨਾਂਮਤੀ ਸੁਨ੍ਹੇਹਾ ਵੀ ਦਿੱਤਾ।ਸਰਕਾਰ ਦਾ ਪੱਖ ਡੇਢ ਸਾਲ ਲਈ ਕਿਸਾਨੀ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਕਹਿਣਾ ਸੱਪਸ਼ਟ ਸੰਕੇਤ ਦਿੰਦਾ ਹੈ,ਕਿ ਸਰਕਾਰ ਅਤੇ ਅਫਸਰਸ਼ਾਹੀ ਵਿੱਚ ਕਿਤੇ ਨਾ ਕਿਤੇ ਪਾੜਾ ਜ਼ਰੂਰ ਹੈ।ਕਿਸਾਨ ਦਾ ਪੱਖ ਕੇ, “ਚੋਰਮੋਹਰੀਓ”ਇਹ ਕਾਨੂੰਨ ਬਣੇ ਵੀ ਸਹੀ ਸਾਬਤ ਹੁੰਦਾਜਾਪਦਾ ਹੈ।ਇਹ ਵੀ ਸਾਬਤ ਹੁੰਦਾ ਹੈ ਕਿ ਕਿਸਾਨੀ ਕਾਨੂੰਨ ਬਣਾਏ ਨਹੀਂ ਬਲਕਿ ਬਣੇ ਬਣਾਏ ਮਿਲੇ ਹਨ।ਲੋਕਤੰਤਰ ਵਿੱਚ ਮਸਲੇ ਗੱਲਬਾਤ ਰਾਹੀ ਹੱਲ ਹੁੰਦੇ ਹਨ।ਸਰਕਾਰ ਨੇ ਗੱਲਬਾਤ ਦੇ ਕਈ ਦੋਰ ਚਲਾਏ ਵੀ ਹਨ,ਪਰ ਪਰਨਾਲਾ ਉੱਥੇ ਦਾ ਉੱਥੇ ਹੀਹੈ,“ਮੈਂ ਨਾ ਮਾਨੂੰ” ਦੀ ਸਥਿੱਤੀ ਵੀ ਬਰਕਰਾਰ ਰੱਖੀ। ਪਰ ਅੱਜ ਇਹ ਲੋੜ ਅਤੇ ਆਸ ਹੈ ਕਿ ਇਸ ਸਵੇਦਨਸ਼ੀਲ ਸੰਕਟ ਨੂੰ ਸਰਕਾਰ ਗੱਲਬਾਤ ਰਾਹੀ ਹੱਲ ਕਰੇ।ਲੋਕਾਂ ਦੀਆਂ ਭਾਵਨਾ ਦਾ ਸਤਿਕਾਰ ਕਰੇ।ਸਹੀ ਅਤੇ ਸਲੀਕੇ ਭਰਭੂਰ ਜਮਹੂਰੀਅਤ ਦਾ ਨਕਸ਼ਾ ਪੇਸ਼ ਕਰੇ। ਨਾਲ ਹੀ ਨਾਲ ਭਾਰਤ ਮਾਤਾ ਦਾ ਲੋਕਤੰਤਰੀ ਨੱਗ ਕਾਇਮ ਰੱਖੇ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781—11445
ਭੁੱਖੇ ਲੂਸਣ ਅੱਜ ਦੇ ਹਾਲੀ - ਸੁਖਪਾਲ ਸਿੰਘ ਗਿੱਲ
ਖੇਤੀ ਸਾਡਾ ਵਿਰਸਾ ਹੈ । ਜਦੋਂ ਤੱਕ ਸਵੇਰੇ ਸ਼ਾਮ ਖੇਤਾਂ ਦਾ ਗੇੜਾ ਨਾ ਵੱਜੇ ਤਾਂ ਰੂਹ ਤੜਫਦੀ ਰਹਿੰਦੀ ਹੈ । ਜੰਮਦੇ ਬੱਚਿਆਂ ਨੂੰ ਗੁੜ੍ਹਤੀ ਵੀ ਖੇਤਾਂ ਦੇ ਸਿਆੜਾਂ ਦੀ ਖੁਸ਼ਬੂ ਅਤੇ ਬਾਪੂ ਦੇ ਪੈਰੀ ਫਟੀ ਬਿਆਈਆਂ ਚੋਂ ਮਿਲਦੀ ਹੈ । ਇਸ ਲਈ ਜੇ ਧਰਤੀ ਹੈ ਤਾਂ ਅਕਾਸ਼ ਹੈ ਦੀ ਕਹਾਵਤ ਵਾਂਗ ਇਸੇ ਕਰਕੇ ਜੇ ਖੇਤ ਹੈ ਤਾਂ ਖੇਤੀ ਹੈ , ਤਾਂ ਹੀ ਕਿਸਾਨ ਹੈ , ਤਾਂ ਹੀ ਜਵਾਨ ਹੈ , ਤਾਂ ਹੀ ਪੰਜਾਬ ਹੈ । ਇਸ ਸਮੇਂ ਕਿਸਾਨਾਂ ਦਾ ਚੱਲਦਾ ਅੰਦੋਲਨ ਅਫਵਾਹਾਂ , ਬਹਿਕਾਵਿਆਂ ਅਤੇ ਚਲਾਕੀਆਂ ਨੂੰ ਪਰੇ ਹਟਾਉਂਦਾ ਹੋਇਆ ਸ਼ਾਂਤਮਈ ਸੁਨੇਹਾ ਦੇ ਰਿਹਾ ਹੈ । ਇਸ ਸਾਰੇ ਨੂੰ ਡਾ. ਸੁਰਜੀਤ ਪਾਤਰ ਜੀ ਨੇ ਆਪਣੀ ਕਵਿਤਾ ੌ ਇਹ ਮੇਲਾ ਹੈ ੌ ਵਿੱਚ ਸੰਕਲਿਤ ਕਰ ਦਿੱਤਾ ਹੈ । ਵੀਂ ਸਦੀ ਵਿੱਚ ੌ ਪੱਗੜੀ ਸੰਭਾਲ ਓ ਜੱਟਾ ੌ ਲਹਿਰ ਦੇ ਸਮਾਨਅੰਤਰ ਚੱਲ ਰਿਹਾ ਅੰਦੋਲਨ ਚਿੱਟੇ ਅਤੇ ਕਾਲਿਆਂ ਨੂੰ ਇੱਕੋ ਥਾਲੀ ਦੇ ਵੱਟੇ ਦੱਸ ਰਿਹਾ ਹੈ । ਵੱਡੇ ਲੋਕਤੰਤਰਿਕ ਦੇਸ਼ ਨੇ ਲੋਕਤੰਤਰ ਦੀ ਪਰਿਭਾਸ਼ਾ ਇੱਕ ਦਾਰਸ਼ਨਿਕ ਵਜੋਂ ਕਹੀ ੌ ਲੋਕਾਂ ਦਾ ਡੰਡਾ ਲੋਕਾਂ ਲਈ ਲੋਕਾਂ ਦੀ ਪਿੱਠ ਤੇ ਤੋੜਨਾ ਹੈ ੌ ਕਰ ਦਿੱਤਾ ਹੈ । 94ਫੀਸਦੀ ਸ਼ਹੀਦੀਆਂ ਵੀ ਵਿਅਰਥ ਕਰ ਦਿੱਤੀਆਂ ਹਨ । ਇਸ ਸਬੰਧੀ ਇਉਂ ਲੱਗ ਰਿਹਾ ਹੈ "ਲੋਕਾਂ ਦਿਆਂ ਪੱਥਰਾਂ ਦੀ ਸਾਨੂੰ ਪੀੜ ਜਰ੍ਹਾ ਨਾ ਹੋਈ , ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਬਿਲਕਦੀ ਰੋਈ" ਅੰਨਦਾਤੇ ਤੇ ਫੁੱਲਾਂ ਦੀ ਬਜਾਏ ਅਥਰੂ ਗੈਸ , ਪਾਣੀ ਦੀਆਂ ਬੁਛਾੜਾਂ ਅਤੇ ਪੱਥਰਾਂ ਦੀ ਵਰਖਾ ਕੀਤੀ ਗਈ ।
19 ਵੀਂ ਸਦੀ ਵਿੱਚ ਸਾਹਿਤਕਾਰਾਂ ਨੇ ਕਿਰਤੀ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਕਵਿਤਾਵਾਂ ਲੇਖ ਤੇ ਗੀਤ ਲਿਖੇ । ਲੋਕ ਉਤਸ਼ਾਹਿਤ ਵੀ ਹੋਏ । ਇਹਨਾਂ ਵਿੱਚੋਂ ਕ੍ਰਾਂਤੀ ਦੀ ਲਹਿਰ ਉੱਠੀ । ਅੰਮ੍ਰਿਤਾ ਪ੍ਰੀਤਮ ਨੇ ਇਸ ਪਾਟੋ— ਧਾੜ ਵਿਰੁੱਧ ਇਉਂ ਹਮਦਰਦੀ ਪਰਗਟ ਕੀਤੀ ਸੀ —
" ਭੁੱਖੇ ਲੂਸਣ ਅੱਜ ਦੇ ਹਾਲੀ , ਕਿਰਤੀ ਕਾਮੇਂ ਢਿੱਡੋਂ ਖਾਲੀ ,
ਦੂਜੇ ਨੂੰ ਜੋ ਦੇਣ ਖੁਸ਼ਹਾਲੀ , ਪੱਲੇ ਉਹਨਾਂ ਦੇ ਪਈ ਕੰਗਾਲੀ "
ਕਿਸਾਨੀ ਲਈ ਘੜੇ ਕਨੂੰਨਾਂ ਵਿੱਚ ਇੱਕ ਲੁਕਵੀਂ ਚਤੁਰਾਈ ਵੀ ਕਿੱਤੇ ਨਾ ਕਿੱਤੇ ਝਲਕਦੀ ਹੈ ।ਸਰਕਾਰ ਬਹਿਕਾਵਿਆ ਵਿੱਚ ਅੰਦੋਲਨ ਖਤਮ ਕਰਨਾ ਚਾਹੁੰਦੀ ਹੈ । ਪਰ ਹੁਣ ਤਾਂ ਕੱਲਾ — ਕੱਲਾ ਨੌਜਵਾਨ ਉੱਠ ਖੜਿਆ ਹੈ । ਸੱਭ ਤੋਂ ਵੱਡੀ ਗੱਲ ਇਹ ਹੈ ਕਿ ਘਾੜੇ ਇਸਦਾ ਫਾਇਦਾ ਦੱਸ ਰਹੇ ਹਨ । ਜਦੋਂ ਕਿ ਫਾਇਦਾ ਲੈਣ ਵਾਲੇ ਇਸਨੂੰ ਕਫਾਇਦੇ ਅਤੇ ਨਾ ਮੰਨਜ਼ੂਰ ਕਰ ਰਹੇ ਹਨ । ਢਾਹ ਕੇ ਲੂਣ ਕੋਣ ਕਿਵੇਂ ਅਤੇ ਕਿਸਨੂੰ ਦਿੱਤਾ ਜਾਂਦਾ ਹੈ ? ਇਸ ਨਾਲ ਦਾਲ ਵਿੱਚ ਕੁਝ ਕਾਲਾ ਨਹੀਂ ਲੱਗਦਾ , ਬਲਕਿ ਦਾਲ ਹੀ ਕਾਲੀ ਲੱਗਦੀ ਹੈ । ਲੋਕਤੰਤਰਿਕ ਦੇਸ਼ ਦੀ ਪਹਿਚਾਣ ਲੋਕਾਂ ਦੀ ਰਾਏ ਹੈ । ਕਿਸਾਨ ਮੱਤ ਸੰਗਰਹਿ ਇਹਨਾਂ ਕਨੂੰਨਾਂ ਨੂੰ ਨਹੀਂ ਮੰਨਦੇ ਇਸ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਕਹਾਵਤ ਢਾਹ ਕੇ ਲੂਣ ਦੇਣਾ ਕਰ ਦਿੱਤਾ । ਕਿਸਾਨਾਂ ਦੀ ਰਾਏ ਤੋਂ ਬਿਨਾਂ ਹੀ ਸਰਕਾਰ ਨੇ ਮਾਰਚ ਵਿੱਚ ਆਰਡੀਨੈਂਸ ਜਾਰੀ ਕਰਕੇ ਸਤੰਬਰ ਵਿੱਚ ਕਨੂੰਨ ਬਣਾ ਦਿੱਤੇ ਹਨ। ਪਹਿਲਾਂ ਕਿਸਾਨ ਉਪਜ ਕਨੂੰਨ , ਦੂਜਾ ਕਿਸਾਨ ਸ਼ਸ਼ਕਤੀਕਰਨ ਤੇ ਸੁਰੱਖਿਆ ਕਨੂੰਨ ਅਤੇ ਤੀਜਾ ਜ਼ਰੂਰੀ ਵਸਤਾਂ ਸੋਧ ਕਨੂੰਨ ।ਇਹ ਤਿੰਨੇ ਕਾਨੂੰਨ ਪੰਜਾਬ ਦੇ ਕਿਸਾਨ ਆਗੂਆ ਨੇ ਤਾਂ ਉੱਦੋਂ ਹੀ ਨਕਾਰ ਦਿੱਤੇ ਸਨ । ਹੁਣ ਅੰਦਲੋਨ ਲਈ ਵੀ ਬੀਂਡੀ ਪੰਜਾਬ ਹੀ ਜੁੜਿਆ ਹੈ , ਪਰ ਚੰਗਾ ਹੁੰਦਾ ਜੇ ਸਰਕਾਰ ਇਹ ਮਸਲਾ ਪਹਿਲਾਂ ਹੀ ਲੋਕਾਂ ਦੀ ਰਾਏ ਨਾਲ ਬਣਾਉਂਦੀ । ਇਸ ਵਿੱਚ ਵੱਡੀ ਗੱਲ ਇਹ ਹੈ ਕਿ ਇਸ ਵਿੱਚੋਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਅਨਕੂਲ ਅਤੇ ਪ੍ਰਤੀਕੂਲ ਪ੍ਰਭਾਵ ਮਿਲਦੇ ਹਨ । ਕਾਲੇ ਅਤੇ ਚਿੱਟੇ ਬਰਾਬਰ ਹੋ ਗਏ ਹਨ । ਜੱਸ ਬਾਜਵੇ ਗਾਇਕ ਨੇ ਸ਼ੂਰੁਆਤੀ ਦੌਰ ਵਿੱਚ ਭੂਮਿਕਾ ਨਿਭਾਈ ਤੇ ਜ਼ਬਰਦਸਤ ਹੁਲਾਰਾ ਦਿੱਤਾ । ਇਹ ਤਾਂ ਪੰਜਾਬੀ ਪੁੱਤ ਵਿਹਾਉਣ ਵੀ ਕਿਰਸਾਨੀ ਦਾ ਝੰਡਾ ਲਵਾ ਕੇ ਗਿਆ । ਉਸ ਤੋਂ ਬਾਅਦ ਹਰਫ ਚੀਮੇ ਅਤੇ ਕੰਨਵਰ ਗਰੇਵਾਲ ਨੇ ਹਵਾ ਚਲਾ ਦਿੱਤੀ —
"ਹੱਕਾਂ ਤੇ ਵੀ ਜ਼ੋਰ ਦੇ ਲਈਏ ਬੜਾ ਹੈ ਦੇ ਲਿਆ ਬੜਕਾਂ ਤੇ , ਰੋਜ਼ — ਰੋਜ਼ ਨਹੀਂ ਉਠਦੀਆਂ ਲਹਿਰਾਂ ਆਜੋ ਮੁੰਡਿਓ ਸੜਕਾਂ ਤੇ ,
ਟਿੱਡ ਭਰਦੇ ਨਹੀਂ ਜਵਾਕਾਂ ਦੇ ਤੇਰੇ ਰੋਜ਼ — ਰੋਜ਼ ਦੇ ਲਾਰੇ ਨੀਂ ,
ਤੇਰਾ ਵਾਹ ਪਿਆ ਹੈ ਕੀਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀਂ"
ਇਹ ਗਾਣਾ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਜੋ 19ਵੀਂ ਸਦੀ ਵਿੱਚ ਕਿਰਤੀ ਕਿਸਾਨਾਂ ਦੀ ਲੁੱਟ ਸਬੰਧੀ ਲਿਖੀ ਗਈ ਸੀ ਦੇ ਸਮਾਨਅੰਤਰ ਲੱਗਦੀ ਹੈ ਉਹ ਲਿਖਦੀ ਹੈ — "ਮਰ ਮਰ ਕੇ ਹਾੜ੍ਹੀ ਬੀਜੀ +
ਭਰ ਭਰ ਬੋਹਲ ਲਗਾਏ ,
ਕਣਕਾਂ ਖੇਤ ਦੀਆਂ ,
ਲੈ ਗਏ ਪੁੱਤਰ ਪਰਾਏ"
ਬੱਸ ਫੇਰ ਕੀ ਸੀ ਬੱਚੇ , ਬੁੱਢੇ ਅਤੇ ਨੌਜਵਾਨ ਕਿਸਾਨਾ ਨੇ ਅੰਦੋਲਨ ਦਾ ਹਿੱਸਾ ਬਣ ਕੇ ਹਨੇਰੀ ਲਿਆ ਦਿੱਤੀ । ਇਹਨਾਂ ਤਿੰਨੇ ਬਣੇ ਕਨੂੰਨਾਂ ਨੂੰ ਇਸ ਦੇ ਘਾੜੇ ਸਹੀ ਦੱਸ ਰਹੇ ਹਨ । ਪਾੜੇ ਲੁੱਟ — ਖਸੁੱਟ ਦੀ ਬਦਬੂ ਦੱਸਦੇ ਹਨ । ਕੁਦਰਤ ਅਤੇ ਸਰਕਾਰ ਦੀ ਮਿਹਰ ਤੇ ਨਿਰਭਰ ਕਿਸਾਨੀ ਜੀਵਨ ਨੂੰ ਰਹਿਣਾ ਪੈਂਦਾ ਹੈ । ਕਿਸਾਨ ਦੀ ਤਰਲੇ ਮਈ ਮਿੰਨਤ ਨੂੰ ਦੋਵੇਂ ਹੀ ਨਹੀਂ ਸੁਣਦੀਆਂ । ਹੁਣ ਅੰਦੋਲਨ ਸ਼ਿਖਰ ਤੇ ਫੈਸਲਾਕੁੰਨ ਦੌਰ ਵਿੱਚ ਹੈ । ਕਿਸਾਨ ਨੇਤਾ ਸਰ ਛੋਟੂ ਰਾਮ ਦੇ ਸ਼ਬਦ ਇਉਂ ਵਰਤ ਰਹੇ ਹਨ —
"ਜ਼ਰਾ ਸੋਚ , ਇੰਨੇ ਭੂਤਾਂ ਤੋਂ ਕਿਵੇਂ ਬਚੇਂਗਾ ਖਾਮੋਸ਼ੀ ਤੇ ਬੇਜ਼ੁਬਾਨੀ ਨਾਲ ? ਨਹੀਂ ਬਲਕਿ ਮੁਹਿੰਮਾਂ ਤੇ ਅਵਾਜ਼ਾਂ ਗੂੰਜਾਉਣ ਨਾਲ ਸਕੂਨ ਨਾਲ ਨਹੀਂ ਤਾਕਤ ਨਾਲ । ਬੇਵਸੀ ਨਾਲ ਨਹੀਂ ਅੰਦੋਲਨ ਨਾਲ ਸੰਘਰਸ਼ ਕਰ । ਗਫਲਤ ਦੇ ਸੁਪਨਿਆਂ ਤੋਂ ਜਾਗ । ਪਾਸਾ ਵੱਟ । ਉੱਠ ਮੂੰਹ ਧੋ ਸਰਗਰਮ ਹੋ । ਕਰਮਯੁੱਧ ਵਿੱਚ ਕੁਦ ਆਪਣੇ ਦੁਸ਼ਮਣਾ ਦੇ ਛੱਕੇ ਛੁਡਾ ਦੇ "
ਕਿਸਾਨ ਹਾਂ ਮੈਂ ਨਾਨਕ ਦੀ ਸੰਤਾਨ ਹਾਂ ਮੈਂ ਸਾਡੇ ਬਾਬੇ ਦਾ ਵਿਰਸਾ ਖੇਤੀ ਸੀ । ਅਸੀਂ ਤਾਂ ਅਰਦਾਸਾਂ ਯੁੱਧਾਂ ਵਿੱਚ ਯਕੀਨ ਰੱਖਦੇ ਹਾਂ । ਕਰਤਾਰਪੁਰ ਦੇ ਖੁੱਲੇ ਲਾਂਘੇ ਨਾਲ ਸਾਨੂੰ ਤਾਂ ਬਾਬੇ ਦੀ ਖੇਤੀ ਅਤੇ ਖੇਤ ਫੇਰ ਦਰਸ਼ਨ ਦੇ ਰਹੇ ਹਨ । ਉਂਝ ਵੀ ਅੱਡੀਆਂ ਅੱਖਾਂ ਚੁੱਕ ਕੇ ਸਾਨੂੰ ਕਰਤਾਰਪੁਰ ਦੇ ਦਰਸ਼ਨ ਹੋਈ ਜਾਂਦੇ ਹਨ । ਪਰ ਡਾਕਾ ਮਾਰਨ ਵਾਲੇ ਦੇ ਵਿਰੁੱਧ ਵੀ ਹੋਸ਼ਾ ਜ਼ਜਬਿਆ ਨਾਲ ਲੜਨਾ ਆਉਂਦਾ ਹੈ । ਇਸ ਅੰਦੋਲਨ ਦਾ ਇੱਕ ਖਾਸ ਸੁਨੇਹਾ ਸੁਨਹਿਰੀ ਪੰਨੇ ਲਿਖ ਰਿਹਾ ਹੈ ਕਿ ਜਵਾਨੀ ਨੂੰ ਹੋਸ਼ ਅਤੇ ਬੁਢਾਪੇ ਨੂੰ ਜੋਸ਼ ਆ ਗਿਆ ਹੈ । ਇਹ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੈ । ਆਪਣੇ ਦੇਸ਼ ਵਿੱਚ ਕਿਸਾਨੀ ਅਤੇ ਪੰਜਾਬੀਆਂ ਨੇ ਬੇਗਾਨਤਾ ਪ੍ਰਗਟ ਕੀਤੀ ਹੈ । ਸਰਕਾਰ ਵਿਕਾਊ ਮੀਡੀਆ ਕਿਸਾਨੀ ਅੰਦੋਲਨ ਨੂੰ ਅੱਤਵਾਦੀ , ਵੱਖਵਾਦੀ , ਖਾਲਿਸਤਾਨੀ , ਚੀਨ — ਪਾਕ ਅਤੇ ਫੰਡਿੰਗ ਨਾਲ ਦਬਾਉਣਾ ਚਾਹੁੰਦੀ ਹੈ । ਪਰ ਇਹ ਅੰਦਰੋਂ ਉੱਠੀ ਹੂਕ ਅਤੇ ਕੂਕ ਹੈ । ਪੰਜਾਬੀਆਂ ਨੇ ਜੋ ਨਜ਼ਾਰਾ ਪੇਸ਼ ਕੀਤਾ ਹੈ ਸ਼ਾਂਤੀ ਅਤੇ ਸ਼ਾਹੀ ਲੰਗਰਾਂ ਨਾਲ ਸਰਕਾਰੀ ਪੀੜਾ ਹੋਰ ਉੱਭਰੀਆਂ । ਸਰਕਾਰ ਦੇ ਦਾਅ ਪੇਚ ਦਾ ਅਸਰ ਨਹੀਂ ਹੋਇਆ । ਮਰਦੀ ਨੇ ਅੱਕ ਚੱਬ ਕੇ ਗੱਲਬਾਤ ਸ਼ੂਰੁ ਕੀਤੀ ਨੀਤੀਜਾ ਤਾਂ ਸਮਾਂ ਆਉਣ ਤੇ ਪਤਾ ਚੱਲੇਗਾ |ਪਰ ਹਰਫ਼ ਅਤੇ ਕੰਨਵਰ ਗਰੇਵਾਲ ਨੇ " ਏਕਾ ਤੇ ਸਬਰ ਜਿਤਾਉਂਦਾ ਮਿੱਤਰੋਂ ਬਈ ਜੰਗਾਂ ਨੂੰ " ਇਸ ਲਈ ਹਰ ਪੰਜਾਬੀ ਨੇ ਜੋਸ਼ ਅਤੇ ਹੋਸ਼ ਨਾਲ ਕੰਮ ਕੀਤਾ ਅਤੇ ਕਰ ਰਹੇ ਹਨ । ਇਹ ਸੁਨੇਹਾ ਲੈ ਕੇ " ਕਦਮ — ਕਦਮ ਤੇ ਲੜਨਾ ਸਿੱਖੋ , ਜੀਉਣਾ ਹੈ ਤਾਂ ਮਰਨਾ ਸਿੱਖੋ " ਇਹਨਾਂ ਕਦਮਾਂ ਤੇ ਚੱਲਦਿਆਂ ਇਸ ਆਸ ਨਾਲ " ਅਸੀਂ ਜਿੱਤਾਂਗੇ ਜ਼ਰੂਰ , ਜਾਰੀ ਜੰਗ ਰੱਖਿਓ " ਇਸ ਲਈ ਹਰ ਪੰਜਾਬੀ ਅਤੇ ਕਿਸਾਨ ਆਗੂ ਦਾ ਜਿੱਤਣ ਤੱਕ ਜ਼ਜ਼ਬਾ ਅਤੇ ਬਲੀਦਾਨ ਹਾਜਰ ਹੈ ਅਤੇ ਰਹੇਗਾ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਸ਼ਾਇਰੀ ਦਾ ਸਾਗਰ- ਡਾ. ਸੁਰਜੀਤ ਪਾਤਰ - ਸੁਖਪਾਲ ਸਿੰਘ ਗਿੱਲ
14 ਜਨਵਰੀ 1945 ਨੂੰ ਮਾਤਾ ਦੀ ਕੁੱਖੋਂ ਪਿੰਡ ਪੱਤੜਕਲਾਂ ਜ਼ਿਲ੍ਹਾ ਜਲੰਧਰ ਵਿਖੇ ਇੱਕ ਸ਼ਾਇਰੀ ਦੇ ਸਾਗਰ ਸੁਰਜੀਤ ਪਾਤਰ ਨੇ ਜਨਮ ਲਿਆ , ਜਿਵੇਂ ਵੱਖ- ਵੱਖ ਨਦੀਆਂ , ਚਸ਼ਮੇਂ ਅਤੇ ਦਰਿਆ ਇੱਕ ਜਗਾ ਗਿਰ ਕੇ ਸਮੁੰਦਰ ਬਣਦੇ ਹਨ ਉਸੇ ਤਰਜ਼ ਤੇ ਸੁਰਜੀਤ ਪਾਤਰ ਨੇ ਆਪਣੀ ਸ਼ਾਇਰੀ ਨੂੰ ਵਿਗਿਆਨਕ , ਤਰਕ , ਧਾਰਮਿਕ , ਸਮਾਜਿਕ ਅਤੇ ਸੱਭਿਆਚਾਰਕ ਤੌਰ ਤੇ ਇੱਕ ਮਾਲਾ ਵਿੱਚ ਪਰੋ ਕੇ ਸ਼ਾਇਰੀ ਦੇ ਸਾਗਰ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ । ਸਮੁੱਚੇ ਪੱਖਾਂ ਨੂੰ ਥੋੜ੍ਹੇ ਸ਼ਬਦਾਂ ਵਿੱਚ ਸੰਗਠਿਤ ਕਰਨ ਦਾ ਜਾਦੂਗਰੀ ਮਾਣ ਵੀ ਹਾਸਲ ਕੀਤਾ । ਪਹਿਲੀ ਕਿਲਕਾਰੀ ਤੋਂ ਲੈ ਕੇ ਅਖੀਰਲੇ ਸਾਹ ਤੱਕ ਅਤੇ ਪਹੁੰ-ਫੁਟਾਲੇ ਤੋਂ ਸੌਣ ਤੱਕ ਵੰਨ - ਸੁਵੰਨਤਾ ਨੂੰ ਕਾਇਮ ਰੱਖ ਕੇ ਸਮਾਜ ਦੇ ਸਾਰੇ ਪੱਖ ਇੱਕ ਮਾਲਾ ਵਿੱਚ ਪਰੋਏ ।
ਭਾਵੇਂ ਮਾਂ ਦਾ ਸੁਰਜੀਤ ਸੀ , ਪਰ ਪਾਤਰ ਬਣਨ ਤੱਕ ਕਾਫੀ ਪੈਂਡਾ ਤੈਅ ਕੀਤਾ । ਅਸਲੀ ਅਰਥਾਂ ਵਿੱਚ ਉਹ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦਾ ਪਾਤਰ ਹੋ ਨਿਬੜਿਆ , ਜੇ ਉਹਨਾਂ ਦੀਆਂ ਕਵਿਤਾਵਾਂ ਨੂੰ ਸਰਜੀਤ ਧਾਰਾ ਵੀ ਕਹਿ ਲਈਏ ਤਾਂ ਵੀ ਕੋਈ ਮਾੜੀ ਗੱਲ ਨਹੀਂ । ਪਦਮਸ਼੍ਰੀ ਮੋੜ ਕੇ ਉਹਨਾਂ ਦੀਆਂ ਸਤਰਾਂ ਪ੍ਰਿੰਟ , ਇਲੈਟਰੋਨਿਕ ਅਤੇ ਸ਼ੋਸ਼ਲ ਮੀਡੀਏ ਦਾ ਸ਼ਿੰਗਾਰ ਬਣੀਆਂ ਉਹਨਾਂ ਦੀ ਇਸ ਸਬੰਧੀ ਰਚਨਾ ਹਨੇਰੀ ਅਤੇ ਧਾਰਾ ਵਾਂਗ ਵਗੀ :-
" ਅੰਮੜੀ ਮੈਂਨੂੰ ਆਖਣ ਲੱਗੀ ,
ਤੂੰ ਧਰਤੀ ਦਾ ਗੀਤ ਰਹੇਂਗਾ ,
ਪਦਮਸ਼੍ਰੀ ਹੋ ਕੇ ਵੀ ਪਾਤਰ ,
ਤੂੰ ਮੇਰਾ ਸੁਰਜੀਤ ਰਹੇਂਗਾ "
ਜਿੱਥੇ ਆਪਣੀ ਮਾਤਾ ਪ੍ਰਤੀ ਸੁਨੇਹਾ ਦਿੱਤਾ ਉੱਥੇ ਆਪਣੀ ਕਾਬਲੀਅਤ ਵੀ ਜ਼ਾਹਿਰ ਕੀਤੀ । ਯਥਾਰਤਵਾਦ ਤੇ ਨਿਰਭਰ ਉਹਨਾਂ ਦੀਆਂ ਰਚਨਾਵਾਂ ਕਰਕੇ ਹੀ ਉਹਨਾਂ ਨੇ ਸਮਾਜਿਕ ਦ੍ਰਿਸ਼ਟੀ ਵਿੱਚ ਪੰਜਾਬੀਅਤ ਨੂੰ ਬੇਗਾਨੀ ਕਵਿਤਾ ਵਿੱਚ ਇਹ ਸਨੇਹਾ ਵੀ ਦਿੱਤਾ :-
" ਮਾਂ ਦਾ ਤੂੰ ਸੁਰਜੀਤ ਰਹੇਗਾ ,
ਲੋਕ ਲਹਿਰ ਦਾ ਬਣ ਗਿਆ ਪਾਤਰ ,
ਮਾਂ ਬੋਲੀ ਅਤੇ ਲੋਕਾਂ ਖਾਤਰ ,
ਨਾ ਪਹਿਲੇ ਸੀ ਨਾ ਹੁਣ ਮੈਂ ਸ਼ਾਤਰ ,
ਕਿਸਾਨ ਲਹਿਰ ਵਿੱਚ ਸਦਾ ਲਈ ਤੂੰ ,
ਪਾਤਰ , ਜੀਤ ਤੇ ਸੁਰਜੀਤ ਰਹੇਗਾ "
ਵਿਦੇਸ਼ੀ ਲਾੜੇ , ਲਾੜੀਆਂ , ਪਾੜ੍ਹਿਆਂ ਅਤੇ ਵਸਨੀਕਾਂ ਲਈ ਭਵਿੱਖ ਦਾ ਨਕਸ਼ਾ ਪੇਸ਼ ਕੀਤਾ ਜੋ ਅੱਜ ਯਥਾਰਤ ਹੰਢਾਂ ਰਿਹਾ ਹੈ :-
" ਜੋ ਵਿਦੇਸ਼ਾ ਵਿੱਚ ਰੁੱਲਦੇ ਨੇ ਰੋਜੀ ਲਈ ,
ਉਹ ਕਦੋਂ ਦੇਸ਼ ਪਰਤਣਗੇ ਕਦੀ ,
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ,
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬੈਠਣ ਗੇ "
ਸਮਾਜ ਨੂੰ ਜਾਗਣ ਦਾ ਸੁਨੇਹਾ ਦਿੰਦੇ ਹੋਏ ਦੇਸ਼ ਪੰਜਾਬ ਵਿੱਚ ਵਹਿੰਦੇ ਖੂਨ ਬਾਰੇ ਉਹਨਾਂ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਦੀ ਖੁਸ਼ਹਾਲੀ ਬਾਰੇ ਕਿੰਨੇ ਚਿੰਤਤ ਹਨ :-
" ਉਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ ,
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ "
ਛੰਨਾਂ ਤੋਂ ਸ਼ੀਸ਼ ਮਹਿਲ ਅਤੇ ਸ਼ੀਸ਼ ਮਹਿਲ ਤੋਂ ਛੰਨਾਂ ਵਿੱਚੋਂ ਗੁਜਰਦਿਆ ਅੱਜ ਦੇ ਸਮੇਂ ਦਾ ਸੱਚ ਇਉਂ ਉੱਕਰਿਆ:-
" ਮੈਂ ਰਾਹਾਂ ਤੇ ਨਹੀਂ ਤੁਰਦਾ ਹਾਂ ਤਾਂ ਰਾਹ ਬਣਦੇ ,
ਯੁੱਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ "
ਪਿਆਰ , ਮੁਹੱਬਤਾਂ ਅਤੇ ਵੰਡ ਦਾ ਸੁਨੇਹਾ ਇਉਂ ਦਿੱਤਾ :-
" ਕਹੇ ਸਤਲੁਜ ਦਾ ਪਾਣੀ , ਆਖੇ ਬਿਆਸ ਦੀ ਰਵਾਨੀ ,
ਸਾਡਾ ਜਿਹਲਮ ਝਨਾਬ ਨੂੰ ਸਲਾਮ ਆਖਣਾ ,
ਅਸੀਂ ਮੰਗਦੇ ਹਾਂ ਖੈਰ ਸ਼ੁਬਹ - ਸ਼ਾਮ ਆਖਣਾ ,
ਜੀ ਸਲਾਮ ਆਖਣਾ "
ਮਾਂ ਬੋਲੀ ਨੂੰ ਅਤੇ ਪੰਜਾਬੀਅਤ ਨੂੰ ਇਉਂ ਸੁਨਹਿਰੀ ਪੰਨਿਆ ਤੇ ਉੱਕਰਿਆ ਹੈ :-
" ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ - ਸ਼ਬਦ ,
ਮਰ ਰਹੀ ਹੈ ਮੇਰੀ ਭਾਸ਼ਾ ਵਾਕ - ਵਾਕ "
ਮਾਨਵ ਪ੍ਰੇਮ ਦਾ ਸਾਬਤ ਸਬੂਤ ਇਓਂ ਪੇਸ਼ ਕੀਤਾ :-
" ਜਾ ਫਿਰ ਸਾਰੀ ਧਰਤੀ ਇੱਕ ਹੋ ਜਾਏ ,
ਕੋਈ ਨਾ ਕਹੇ ਪਰਾਏ ਇਹ ਮੇਰੀ ਅਰਦਾਸ "
ਪੰਜਾਬੀਅਤ ਨੂੰ ਸਨਮੁੱਖ ਰੱਖ ਕੇ ਸਮੁੱਚੀ ਮਾਨਵਤਾ ਨੂੰ ਇਉਂ ਸੁਨੇਹਾ ਦਿੱਤਾ ਜੋ ਜੀਵਨ ਦੇ ਅਤੀਤ ਤੋਂ ਵਰਤਮਾਨ ਰਾਹੀਂ ਭਵਿੱਖ ਨਾਲ ਜੋੜਦਾ ਹੈ । ਵੱਡਭਾਗੀ ਮਾਂ ਨੇ ਵੱਡਭਾਗੀ ਧਰਤ ਪੰਜਾਬ ਨੂੰ ਅਸਲੀ ਅਤੇ ਸੁਥਰਾ ਪਾਤਰ ਦਿੱਤਾ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਕਿਸਾਨ ਹਾਂ ਮੈਂ ਨਾਨਕ ਦੀ ਸੰਤਾਨ ਹਾਂ ਮੈਂ - ਸੁਖਪਾਲ ਸਿੰਘ ਗਿੱਲ
ਸਾਡੇ ਵਿਰਸੇ , ਵਿਰਾਸਤ ਅਤੇ ਸੱਭਿਆਚਾਰ ਨਾਲ ਖੇਤ ਅਤੇ ਕਿਸਾਨ ਦਾ ਅਟੁੱਟ ਰਿਸ਼ਤਾ ਹੈ । ਇਸੇ ਲਈ ਜ਼ਮੀਨ ਨੂੰ ਮਾਂ ਦਾ ਦਰਜਾ ਵੀ ਦਿੱਤਾ ਗਿਆ ਹੈ । ਕਿਸਾਨੀ ਕਿੱਤਾ ਪੁਸ਼ਤ ਦਰ ਪੁਸ਼ਤ ਸਾਡੀ ਅਗਵਾਈ ਕਰਦਾ ਆ ਰਿਹਾ ਹੈ । ਇਸ ਕਰਕੇ ਭਵਿੱਖ ਨੂੰ ਬਚਾਉਣਾ ਸਾਡਾ ਮੁੰਢਲਾ ਫਰਜ਼ ਹੈ । ਪਿਛਲੇ ਮਹੀਨਿਆਂ ਤੋਂ ਖੇਤੀ ਨੂੰ ਨਪੀੜਨ ਦੀਆਂ ਜੋ ਚਾਲਾਂ ਚੱਲ ਰਹੀਆਂ ਹਨ ਉਸ ਨੂੰ ਹਰ ਪੰਜਾਬੀ ਅਤੇ ਵਿਦੇਸ਼ਾ ਵਿੱਚ ਵੱਸਦੇ ਪੰਜਾਬੀ ਧੀਆਂ ਪੁੱਤ ਬਿਲਕੁਲ ਵੀ ਸਹਿਣ ਨਹੀਂ ਕਰਨਗੇ । ਸਾਡੀ ਪਵਿੱਤਰ ਬਾਣੀ ਵਿੱਚ ਦਰਜ਼ ਹੈ :-
" ਕਿਰਸਾਨੀ ਜਿਉਂ ਰਾਖੈ ਰਾਖਵਾਲਾ "
ਬਾਬੇ ਨਾਨਕ ਵੱਲੋਂ ਦਿੱਤਾ ਸਿਧਾਂਤ " ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ " ਕਰਕੇ ਹੀ ਖੇਤੀ ਨਾਲ ਸਾਡਾ ਰਿਸ਼ਤਾ ਰਿਆਸਤੀ ਹੈ । ਪੰਜਾਬ ਅਤੇ ਖੇਤੀ ਦਾ ਰਿਸ਼ਤਾ ਜਿਸਮ ਅਤੇ ਰੂਹ ਦੇ ਬਰਾਬਰ ਹੈ । ਜਿਵੇਂ ਰੂਹ ਤੋਂ ਬਿਨਾਂ ਜਿਸਮ ਮਿੱਟੀ ਅਤੇ ਠੀਕ ਉਸੇ ਤਰ੍ਹਾਂ ਕਿਸਾਨ ਤੋਂ ਬਿਨਾਂ ਖੇਤ ਵੀ ਮਿੱਟੀ ਹਨ । ਪੰਜਾਬੀਆਂ ਦੇ ਸਿਰ ਦਾ ਤਾਜ਼ ਸਾਡੇ ਖੇਤ ਹੀ ਹਨ । ਇਸ ਨੂੰ ਮਹਾਨ ਬਾਣੀ ਵਿੱਚ ਇਓਂ ਸਮਝਾਇਆ ਗਿਆ ਹੈ :-
" ਜੈਸੇ ਹਲਹਰ ਬਿਨਾਂ ਜਿਮੀ ਨਹੀ ਬੋਇਐ "
2016 ਵਿੱਚ ਐਨ . ਡੀ . ਏ ਸਰਕਾਰ ਨੇ ਸਿੱਕਮ ਦੀ ਰਾਜਧਾਨੀ ਗੰਗਟੋਕ ਵਿੱਚ ਕੋਮੀ ਖੇਤੀ ਮਾਰਕੀਟਿੰਗ ਸਕੀਮ ਅਧੀਨ ਪੰਜਾਬੀ ਸੂਬੇ ਨੂੰ ਲਿਆਉਣ ਦੀ ਤਜ਼ਵੀਜ ਨੇ ਪੰਜਾਬੀ ਸੂਬੇ ਦੀ ਰਾਜਨੀਤੀ ਅਤੇ ਪੰਜਾਬੀ ਕਿਸਾਨੀ ਨੂੰ ਖਦਸ਼ੇ ਅਤੇ ਖਤਰੇ ਵਿੱਚ ਪਾ ਦਿੱਤਾ ਸੀ । ਇਸਦੇ ਹੱਕ ਅਤੇ ਵਿਰੋਧ ਵਿੱਚ ਦਲੀਲਾਂ ਉਭਰਨੀਆਂ ਸ਼ੁਰੂ ਹੋ ਗਈਆਂ ਸਨ । ਸਾਡੇ ਪੰਜਾਬੀ ਕਿਸਾਨ ਨੇਤਾਵਾਂ ਨੇ ਉਸੇ ਸਮੇਂ ਤੋਂ ਰੋਲਾਂ ਪਾਉਣਾ ਸ਼ੁਰੂ ਕਰ ਦਿੱਤਾ ਸੀ ਹਨ । ਸਿਆਸੀ ਪਾਰਟੀਆਂ ਹੁਣ ਮਗਰਮੱਛੀ ਹੰਝੂ ਕੇਰ ਰਹੀਆਂ ਹਨ । ਸਿਆਸੀ ਗਲਿਆਰਿਆਂ ਵੱਲੋਂ ਵੇਲਾ ਖੁੰਝਾ ਦਿੱਤਾ ਗਿਆ ਹੈ । ਇੱਕ ਤਰ੍ਹਾਂ ਨਾਲ ਸਿਆਸੀ ਪਾਰਟੀਆਂ ਵੀ ਸਿਆਸਤ ਦੇ ਹਾਸ਼ੀਏ ਵੱਲ ਚੱਲੀਆਂ ਗਈਆਂ ਹਨ । ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਜ਼ਲੀਲਮੁੱਖੀ ਰਵਈਆ ਧਾਰਿਆ ਹੋਇਆ ਹੈ । ਕਿਸਾਨ ਵਰਗ ਇਸ ਨੂੰ ਵਪਾਰੀ ਵਰਗ ਦੀਆਂ ਤਜੌਰੀਆਂ ਭਰਨ ਦਾ ਨਾਦਰਸ਼ਾਹੀ ਫੁਰਮਾਣ ਦੱਸ ਰਿਹਾ ਹੈ ।
ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਾਰਿਸਾਂ ਨੇ ਕਾਲੇ ਕਾਨੂੰਨਾਂ ਵਿਰੁੱਧ ਖੁਦ ਮੋਰਚਾ ਸੰਭਾਲ ਲਿਆ ਹੈ । ਇਹਨਾਂ ਕਾਨੂੰਨਾਂ ਲਈ ਚੱਲੇ ਅੰਦੋਲਨ ਦਾ ਇੱਕ ਪਹਿਲੂ ਇਹ ਹੈ ਕਿ ਜਿਸ ਵਰਗ ਨੂੰ ਫਾਇਦਾ ਦੇਣਾ ਹੈ ਉਹ ਵਰਗ ਫਾਇਦਾ ਲੈਣਾ ਨਹੀਂ ਚਾਹੁੰਦਾ । ਦੂਜਾ ਪਹਿਲੂ ਇਹ ਹੈ ਕਿ ਰਾਜਨੀਤਕਾਂ ਦਾ ਹੁੱਕਾ ਪਾਣੀ ਛੇਕ ਦਿੱਤਾ ਗਿਆ ਹੈ । ਤੀਜਾ ਪਹਿਲੂ ਇਹ ਹੈ ਕਿ ਕਿਸਾਨੀ ਜਾਤ ਇੱਕ ਝੰਡੇ ਥੱਲੇ ਇੱਕਠੀ ਹੋ ਗਈ ਹੈ । ਚੋਥਾ ਪਹਿਲੂ ਇਹ ਹੈ ਕਿ ਕਿਸਾਨ ਅਤੇ ਮਜ਼ਦੂਰ ਸਿੱਕੇ ਦੇ ਦੋ ਪਾਸੇ ਸਦਾ ਲਈ ਸਾਂਝ ਨੂੰ ਪਕੇਰੀ ਕਰ ਗਏ ਹਨ । ਪੰਜਵਾਂ ਪਹਿਲੂ ਇਹ ਹੈ ਕਿ 80 — 80 ਵਰਿਆਂ ਦੇ ਬਜ਼ੁਰਗ ਸ਼ੇਰ ਸ਼ੇਰਨੀਆਂ ਬਣ ਕੇ ਹੋਕਾ ਦੇ ਰਹੇ ਹਨ ।
" ਹੁਣ ਪੁੱਤ ਹਟਿਓ ਨਾ ਹੁਣ ਬਹੁਤੀ ਦੇਰ ਨੀ "
ਕਹਿੰਦੇ ਹਨ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹਾਕਮ ਦੀ ਖੋਟੀ ਨੀਅਤ ਅਤੇ ਨੀਤੀ ਨਾਲ ਲੋਕਤੰਤਰ ਦਾ ਜਨਾਜ਼ਾ ਕੱਢਣ ਨਾਲੋਂ ਲੋਕ ਰਾਏ ਅੱਗੇ ਝੁਕ ਕੇ ਹੈਂਕੜ , ਹੰਕਾਰ ਅਤੇ ਕਾਲੇ ਕਾਨੂੰਨ ਵਾਪਿਸ ਲੈਣ ਵਿੱਚ ਹੀ ਭਲਾਈ ਹੋਵੇਗੀ । ਇਸਦੇ ਨਾਲ ਹੀ ਖੇਤੀ ਜਿੰਣਸਾਂ ਦੇ ਵਧੀਆ ਭਾਅ ਯਕੀਨੀ ਬਣਾਉਣ ਲਈ ਖੇਤੀ ਅਧਾਰਤ ਉਦਯੋਗ ਸਥਾਪਤ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਕਾਨੂੰਨੀ ਘੇਰੇ ਅੰਦਰ ਆਉਣ , ਨਹੀਂ ਤਾਂ ਕਿਸਾਨੀ ਰੱਖਵਾਲੇ ਹੱਕ ਲਏ ਬਿਨਾਂ ਨਹੀਂ ਮੁੜਨਗੇ । ਸਾਡੇ ਮਾਣ ਮੱਤੇ ਗਾਇਕਾਂ ਜੱਸ ਬਾਜਵਾ , ਹਰਫ ਚੀਮਾ , ਕੰਨਵਰ ਗਰੇਵਾਲ , ਹਰਭਜਨ ਮਾਨ , ਸਤਿੰਦਰ ਸੱਤੀ , ਸਤਵਿੰਦਰ ਬਿੱਟੀ ਅਤੇ ਰਣਜੀਤ ਬਾਵਾ ਵਗੈਰਾ ਦੀ ਦੀ ਹੱਲਾ ਸ਼ੇਰੀ ਨੇ ਇਸ ਅੰਦੋਲਨ ਨੂੰ ਹੱਕਾਂ ਲਈ ਕਿਸਾਨਾਂ ਨੂੰ ਸ਼ੇਰ ਅਤੇ ਸ਼ੇਰਨੀਆਂ ਬਣਾਕੇ ਪੰਮੀ ਬਾਈ ਨੇ ਸੌ ਹੱਥ ਰੱਸਾ ਸਿਰੇ ਤੇ ਗੰਢ ਮਾਰ ਦਿੱਤੀ ਹੈ :-
" ਕਿਸਾਨ ਹਾਂ ਮੈਂ , ਕਿਸਾਨ ਹਾਂ ਮੈਂ ,
ਨਾਨਕ ਦੀ ਸੰਤਾਨ ਹਾਂ ਮੈਂ ,
ਜ਼ਾਲਮ ਦੇ ਅੱਗੇ ਯੁੱਧ ਦਾ ਐਲਾਨ ਹਾਂ ਮੈਂ "
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਨਵਾਂ ਵਰ੍ਹਾ - ਸੁਖਪਾਲ ਸਿੰਘ ਗਿੱਲ
ਨਵੇਂ ਵਰ੍ਹੇ ਤੂੰ ਫੇਰ ਆ ਗਿਆ ?
ਹੁਣ ਵੀ ਖ਼ਸ਼ਆਮਦੀਦ ! ਤੈਨੂੰ ਸਾਡੀ ।
ਤੂੰ ਵੀ ਪੱਕਾ ਅਸੀਂ ਵੀ ਪੱਕੇ ,
ਮੱਥੇ ਰਗੜ ਘਸਾਈ ਥੱਕੇ ਨਵੇਂ ਵਰ੍ਹੇ ਤੇ ।
ਅੰਨਦਾਤਾ ਨਾ ਦਾਤਾ ਛੱਡਿਆ ,
ਹਾਕਮ ਬਣੇ ਕਸਾਈ ਨਵੇਂ ਵਰ੍ਹੇ ਤੇ ।
ਹੱਕ ਸੱਚ ਜੋ ਮੰਗਦੇ ਲੋਕੀਂ ,
ਦੇਸ਼ ਧਰੋਹੀ ਕਹਾਉਂਦੇ ਨਵੇਂ ਵਰ੍ਹੇ ਤੇ ।
ਵੋਟਾਂ ਲੈ ਕੇ ਜਿੰਮੇਵਾਰ ਨਾ ਬਣਦੇ ਜਿਹੜੇ ,
ਗਲ ਤੋਂ ਪਰੇ ਹਟਾਈਂ ਨਵੇਂ ਵਰ੍ਹੇ ਤੇ ।
ਜੈ ਜਵਾਨ , ਜੈ ਕਿਸਾਨ ਦੀ ਤੂੰ ,
ਅਵਾਜ਼ ਬੁਲੰਦ ਕਰਾਈਂ ਨਵੇਂ ਵਰ੍ਹੇ ਤੇ ,
ਮੁਬਾਰਕ ਤੈਨੂੰ ਫਿਰ ਮੈਂ ਆਖਾਂ ,
ਸੋਝੀ ਹਾਕਮ ਪੱਲੇ ਪਾਈਂ ਨਵੇਂ ਵਰ੍ਹੇ ਤੇ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਇਤਿਹਾਸ - ਸੁਖਪਾਲ ਸਿੰਘ ਗਿੱਲ
ਇੱਕ ਵਾਰ ਤੂੰ ਇਤਿਹਾਸ ਤਾਂ ਫਰੋਲਦੀ ,
ਹੁਣ ਪਹਿਲੇ ਜਖਮਾਂ ਨੂੰ ਕਿਉਂ ਫਰੋਲਦੀ ?
ਮਹਿਜ ਹੱਕ ਹੀ ਮੰਗਦੇ ਹਾਂ , ਨਾ ਕੇ ਮੱਤ ,
ਤਾਕਤ ਦੇ ਨਸ਼ੇ ਚ ਨਾ ਤੁਰ ਹਕੂਮਤ ।
ਅਸਮਾਨੀ ਛੱਤਾਂ ਸੜਕਾਂ ਵੀ ਲੱਭ ਲੈਂਦੇ ,
ਇਹਨਾਂ ਨੂੰ ਹੰਭਾਉਣ ਵਾਲੇ ਖੁਦ ਹੀ ਹੰਭ ਲੈਂਦੇ ।
ਸਿੱਧੇ — ਸਾਧੇ ਕੰਡਿਆਂ ਤੇ ਵੀ ਕਰ ਲੈਂਦੇ ਭਰੋਸਾ ,
ਅਣਖੀਲੇ ਇੱਕੀ ਵਟੇ ਇਕਵੰਜਾ ਦਾ ਦਿੰਦੇ ਪਰੋਸਾ ।
ਬਰੂਹਾਂ ਉੱਤੇ ਬਿਠਾ ਕੇ ਦਿੱਲੀਏ , ਹੰਝੂਆਂ ਦਾ ਕੇਰਾ ,
ਪੋਹ ਚ ਹੀ ਮਿਲਿਆ ਸਾਹਿਬਜ਼ਾਦਿਆ ਬਿਨਾਂ ਹਨੇ੍ਹਰਾ ,
ਖੁਸ਼ੀ — ਖੁਸ਼ੀ ਪਰਤ ਆਉਣ , ਮਾਰ ਨਾ ਮਿਹਣੇ — ਤਾਅਨੇ ।
ਦੱਸ ਭਲਾਂ ਇਹਨਾਂ ਤੋਂ ਵੱਡੇ ਕੌਣ ਹਨ ਕੌਮੀ ਪਰਵਾਨੇ ?
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ
ਧੀ ਧੰਨ ਬੇਗਾਨਾ - ਸੁਖਪਾਲ ਸਿੰਘ ਗਿੱਲ
ਮਨੁੱਖੀ ਜਾਤ ਦੀਆਂ ਦੋ ਕਿਸਮਾਂ ਹਨ ਮਰਦ ਅਤੇ ਔਰਤ। ਔਰਤ ਜਦੋਂ ਮਾਪਿਆਂ ਕੋਲ ਹੁੰਦੀ ਹੈ ਤਾਂ ਉਹ ਉਹ ਲਾਡਲੀ ਧੀ ਹੁੰਦੀ ਹੈ। ਵਿਆਹ ਤੋਂ ਬਾਅਦ ਉਹ ਬੇਗਾਨੀ ਹੋ ਕੇ ਨਵੇਂ ਸਿਰਿਓ ਘਰ ਵਸਾਉਂਦੀ ਹੈ। ਧੀ ਧੰਨ ਬੇਗਾਨਾ ਦੋ ਤਰ੍ਹਾਂ ਦੇ ਸੁਨੇਹੇ ਦਿੰਦੀ ਹੈ। ਇੱਕ ਧੰਨ ਬਹੁਤ ਵੱਡਾ ਹੌਂਸਲਾ ਅਤੇ ਮਹਾਨਤਾ ਹੁੰਦੀ ਹੈ ਕਿ ਜਨਮ ਹੀ ਦੂਜੇ ਘਰ ਜਾਣ ਨੂੰ ਹੋਇਆ ਇੱਕ ਧੰਨ ਧੀ ਦੋਲਤ ਹੁੰਦੀ ਹੈ। ਮੋਹ ਦੀਆਂ ਤੰਦਾਂ ਸਭ ਤੋਂ ਵੱਧ ਧੀ ਜੋੜਦੀ ਹੈ। ਜਿਆਦਾ ਮਹਾਨਤਾ ਲਿੰਗ ਪੱਖੋਂ ਹੁੰਦੀ ਹੈ ਕਿਉਂਕਿ ਜਗਤ ਜਨਨੀ ਹੈ। ਮਹਾਨ ਗੁਰਬਾਣੀ ਵਿੱਚ ਵੀ ਧੀ ਨੂੰ ਉੱਚਾ ਦਰਜਾ ਪ੍ਰਾਪਤ ਹੈ। ਧੀ ਬਿਨ੍ਹਾਂ ਸੱਭਿਆਚਾਰ ਬੇਜਾਨ ਹੁੰਦਾ ਹੈ।
ਇੱਕ ਸਮਾਂ ਸੀ ਜਦੋਂ ਕੁੜੀ ਨੂੰ ਜੰਮਦੀ ਸਾਰ ਗਲ ਅੰਗੂਠਾ ਦੇ ਕੇ ਮਾਰ ਦਿੱਤਾ ਜਾਂਦਾ ਸੀ। ਹੁਣ ਇਸ ਤਰ੍ਹਾਂ ਦਾ ਬਦਲ ਛੁਰੀਆਂ-ਕਟਾਰੀਆਂ ਨੇ ਲੈ ਲਿਆ ਹੈ। ਅਜਿਹੇ ਮੋਕਿਆਂ ਤੇ ਧੀ ਲਾਹਨਤ ਪਾਉਂਦੀ ਹੈ ਕਿ “ਬਾਬਲਾ ਤੂੰ ਡੋਲੀ ਵਿੱਚ ਤਾਂ ਕੀ ਬਿਠਾਉਣਾ, ਅਰਥੀ ਦਾ ਵੀ ਸਰਫਾ ਕੀਤਾ”। ਮਾਂ ਦੀ ਗੋਦ ਦਾ ਆਨੰਦ ਮਾਣਦੀ ਧੀ ਤੋਤਲੀ ਆਵਾਜ਼ ਤੋਂ ਸ਼ੁਰੂ ਹੋ ਕੇ ਪੜ੍ਹਾਈ ਦੇ ਸ਼ਿਖਰ ਵੱਲ ਜਾਂਦੀ ਹੈ। ਮਾਂ ਦਾ ਧੀ ਦੇ ਸਮਾਜੀਕਰਨ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਹਰੇਕ ਮਾਂ ਬਾਪ ਆਪਣੀ ਦੀ ਨੂੰ ਸਰਬਕਲਾ ਸੰਪੂਰਨ ਹੋਣਾ ਲੋਚਦਾ ਹੈ। ਦਾਗ, ਦਾਜ ਅਤੇ ਦਰਿੰਦਗੀ ਦੇ ਦੈਂਤ ਨੇ ਕੁੜੀਆਂ ਦੇ ਲਾਡਲੇ ਚਾਵਾਂ ਨੂੰ ਹਾਸ਼ੀਏ ਵੱਲ ਕੀਤਾ ਹੈ। ਅਵਿਕਸਿਤ ਸੋਚਾਂ ਦੇ ਮਾਲਕ ਅਜਿਹੇ ਕਾਰਨਾਮੇ ਕਰਨ ਦੇ ਨਾਲ –ਨਾਲ ਆਪਣੇ ਘਰ ਜੰਮੀ ਧੀ ਨਾਲ ਵੀ ਵਿਕਾਸ ਕਰਵਾਉਣ ਦੀ ਜਗ੍ਹਾਂ ਦਬਾਦਬ ਵਿਆਹ ਦਿੰਦੇ ਹਨ। ਮਨ ਵਿੱਚ ਸੋਚ ਪਾਲ ਲੈਂਦੇ ਹਨ “ ਛੱਡੋ ਜੀ, ਇਹ ਤਾਂ ਬੇਗਾਨਾ ਧੰਨ ਹੈ”। ਕੁੜੀ ਦੇ ਜੰਮਣ ਸਾਰ ਕਈ ਪਰਿਵਾਰ ਜ਼ਹਿਰ ਦਾ ਘੁੱਟ ਪੀਤੇ ਵਰਗਾ ਆਪਣਾ ਮੂੰਹ ਬਣਾ ਲੈਂਦੇ ਹਨ। ਸੱਭਿਅਤ ਪਰਿਵਾਰਾਂ ਵਿੱਚ ਜਿਓਂ-ਜਿਉਂ ਧੀ ਵੱਡੀ ਹੁੰਦੀ ਹੈ ਆਪਣੇ ਮੋਹ-ਭਿੱਜੀ ਨਿਵੇਕਲੀ ਹੋਂਦ ਬਣਾ ਲੈਂਦੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਧੀ ਦਾ ਪਹਿਰਾਵਾ ਸਹੀ ਹੋਣਾ ਚਾਹੀਦਾ ਹੈ।
18 ਸਾਲ ਦੀ ਉਮਰ ਹੁੰਦੇ ਸਾਰ ਮਾਂ-ਪਿਉ ਵਰ ਲੱਭਣ ਦੀ ਸੋਚ ਲੈਂਦੇ ਹਨ, ਅਜੇ ਧੀ ਖੁਦ ਵਰ ਲੱਭਣ ਲਈ ਅਜਾਦ ਨਹੀਂ ਹੋਈ।ਇਸ ਪਿੱਛੇ ਵੀ ਅਵਿਕਸਤ ਮਾਨਸਿਕਤਾ ਕੰਮ ਕਰਦੀ ਹੈ। ਮਾਂ-ਬਾਪ ਡੋਲੀ ਦੌਰਾਨ ਤੌਰਨ ਵੇਲੇ ਕੁੜੀ ਦਾ ਪੱਖ ਇਸ ਤਰ੍ਹਾਂ ਰੱਖਦੇ ਹਨ, “ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ, ਮੁੰਡਾ ਤਾਂ ਲੱਗਦਾ ਕੋਈ ਘੁਮਿਆਰ ਏ” ਬਹੁਤੀ ਜਗ੍ਹਾਂ ਔਰਤ ਇਹ ਗੱਲ ਭੁੱਲ ਜਾਂਦੀ ਹੈ ਕਿ, “ ਮੈਂ ਸੱਸ ਵੀ ਕਦੇ ਬਹੂ ਸੀ”। ਅਜਿਹੇ ਹਾਲਤਾਂ ਵਿੱਚ ਇਉਂ ਉਚਾਰਿਆ ਜਾਂਦਾ ਹੈ “ਅੱਗੇ ਸੱਸ ਬਘਿਆੜੀ ਟੱਕਰੀ ਮਾਪਿਆਂ ਨੇ ਰੱਖੀ ਲਾਡਲੀ”। ਇੱਕ ਧੀ ਹੀ ਹੁੰਦੀ ਹੈ ਜਿਸ ਦੇ ਦੋ ਘਰ ਪੇਕੇ ਅਤੇ ਸਹੁਰੇ ਹੁੰਦੇ ਹਨ। ਜੇ ਦੋਵਾਂ ਘਰਾਂ ਵਿੱਚ ਸਤਿਕਾਰ ਮਿਲ ਜਾਵੇ ਫਿਰ ਸੋਨੇ ਤੇ ਸੁਹਾਗਾ ਜੇ ਨਾ ਮਿਲੇ ਤਾਂ ਆਖ ਦਿੱਤਾ ਜਾਂਦਾ ਹੈ, “ਧੀ ਤੋਂ ਨਹੀਂ ਧੀ ਦੇ ਕਰਮਾਂ ਤੋਂ ਡਰ ਲੱਗਦਾ ਹੈ”। ਧੀ ਨੂੰ ਕੰਜਕਾਂ ਦੇ ਰੂਪ ਵਿੱਚ ਦੇਵੀ ਵਾਂਗ ਪੂਜਿਆ ਜਾਂਦਾ ਹੈ। ਸਮਾਜ ਵਿੱਚ ਆਮ ਮਿਹਣਾ-ਤਾਅਨਾ ਵੀ ਹੈ ਕਿ ਜਿਸ ਦੇ ਧੀ ਨਹੀਂ ਜੰਮੀ ਉਹ ਨੂੰ ਅਕਲ ਹੀ ਨਹੀਂ ਆਉਂਦੀ।
“ਕਿੰਨਾਂ ਜੰਮੀਆਂ ਕਿੰਨਾਂ ਨੇ ਲੈ ਜਾਣੀਆਂ, ਹਾਏ ਉਏ ਮੇਰਿਆ ਡਾਢਿਆ” ਰੱਬਾ ਡੋਲੀ ਤੁਰਨ ਤੋਂ ਬਾਅਦ ਵੀ ਧੀ ਦਾ ਸੱਭਿਆਚਾਰਕ ਪੱਖ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, “ਬਾਬਲ ਦੀਆਂ ਗਲੀਆਂ ਸੁੰਨੀਆਂ ਨੇ ਹੋਈਆਂ, ਵੀਰੇ ਵੀ ਰੋਏ, ਭੈਣਾਂ ਵੀ ਰੋਈਆਂ, ਵੀਰਾਂ ਨੇ ਭੈਣਾਂ ਦੀ ਡੋਲੀ ਨੂੰ ਚੁੱਕ ਚੁੱਕ ਅੱਖੀਆਂ ਚੋਂ ਹੰਝੂ ਕੇਰੇ ਨੇ ਬੁੱਕ-ਬੁੱਕ, ਖੁਸ਼ੀ ਵਸੇ ਭੈਣ ਹੁਣ ਕਰਦੇ ਅਰਜੋਈਆਂ, ਵੀਰੇ ਵੀ ਰੋਏ ਭੈਣਾਂ ਵੀ ਰੋਈਆਂ “ਉਧਰ ਧੀ ਚਾਵਲਾਂ ਦਾ ਛੱਟਾ ਪਿੱਛੇ ਮਾਰਦੀ ਆਖਦੀ ਹੈ, “ਆ ਲੈ ਮਾਂਏ ਸਾਂਭ ਕੁੰਜੀਆਂ ਧੀਆਂ ਛੱਡ ਚੱਲੀਆਂ ਸਰਦਾਰੀ, ਸਾਡਾ ਚਿੜੀਆਂ ਦਾ ਚੰਬਾ ਸਾਡੀ ਲੰਬੀ ਉਡਾਰੀ” ਆਖਰ ਆਪਣੀ ਮੰਜਲ ਦੂਜੇ ਘਰ ਪਹੁੰਚ ਕੇ ਭਵਿੱਖੀ ਸੁਪਨੇ ਸਿਰਜਦੀ ਹੈ “ਧੀਆਂ ਕੀ ਬਣਾਈਆਂ ਬਣਾਉਣ ਵਾਲੇ, ਪਾਲ ਪਲੋਸ ਕੇ ਹੱਥੀਂ ਵਿਛੋੜ ਦੇਣਾ, ਹੱਥੀ ਕੱਟ ਟੁੱਕੜਾ ਜਿਗਰ ਨਾਲੋਂ, ਖੂਨ ਅੱਖੀਆਂ ਦੇ ਰਾਂਹੀ ਰੋੜ੍ਹ ਦੇਣਾ”
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445
ਸਦਾਬਹਾਰ ਗਾਇਕਾ-ਸੁਰਿੰਦਰ ਕੌਰ - ਸੁਖਪਾਲ ਸਿੰਘ ਗਿੱਲ
ਅਤੀਤ ਤੋਂ ਵਰਤਮਾਨ ਅਤੇ ਵਰਤਮਾਨ ਤੋਂ ਭਵਿੱਖ ਤੱਕ ਜੋ ਆਪਣੀ ਗਾਇਕੀ ਦੌਰਾਨ ਲੋਕ ਦਿਲਾਂ ਵਿੱਚ ਗੂੰਜਦਾ ਰਹਿੰਦਾ ਹੈ,ਉਸ ਨੂੰ ਸਦਾਬਹਾਰ ਗਾਇਕ ਕਿਹਾ ਜਾਂਦਾ ਹੈ। ਜਿਵੇਂ ਕਿ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਲਈ ਹੈ ਠੀਕ ਇਸੇ ਤਰ੍ਹਾਂ ਬੰਦੇ ਦੀ ਕੀਮਤ ਵੀ ਉਸਦੀ ਸਖਸ਼ੀਅਤ ਲਈ ਹੈ। ਅੱਜ ਦੀ ਲੱਚਰ ਅਤੇ ਦਿਖਾਵੇ ਦੀ ਗਾਇਕੀ ਇਕ ਤਰ੍ਹਾਂ ਨਾਲ ਫੁੱਸ-ਪਟਾਕਾ ਹੋ ਕੇ ਰਹਿ ਜਾਂਦੀ ਹੈ। ਕੁੱਝ ਸਮੇਂ ਤੋਂ ਬਾਅਦ ਅਜਿਹੀ ਗਾਇਕੀ ਚੱਲਿਆ ਹੋਇਆ ਕਾਰਤੂਸ ਸਾਬਿਤ ਹੁੰਦੀ ਹੈ। ਅੱਜ ਦੀ ਗਾਇਕੀ ਤੋਂ ਬਿਲਕੁਲ ਉੱਲਟ ਸੁਰਿੰਦਰ ਕੌਰ ਇਕ ਅਜਿਹੀ ਗਾਇਕਾ ਹੈ, ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਅਤੇ ਆਪਣੀ ਸਖਸ਼ੀਅਤ ਨੂੰ ਅੱਜ ਵੀ ਤਰੋ-ਤਾਜਾ ਰੱਖਿਆ ਹੋਇਆ ਹੈ।
ਪਹਿਲੀ ਕਿਲਕਾਰੀ ਨਾਲ 25 ਨਵੰਬਰ 1929 ਨੂੰ ਜਨਮ ਤੋਂ 15 ਜੂਨ 2006 ਤੱਕ 77 ਵਰ੍ਹੇ ਇਹ ਸੁਰੀਲੀ “ਕੋਇਲ” ਸੱਭਿਆਚਾਰ ਦੇ ਬਾਗਾਂ ਵਿੱਚ ਅਮਿੱਟ ਛਾਪ ਛ਼ੱਡਦੀ ਰਹੀ।ਇਸ ਗਾਇਕਾ ਨੇ ਪੰਜਾਬੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਅਲੋਪ ਹੋਣ ਤੋਂ ਅੱਜ ਤੱਕ ਵੀ ਬਚਾਇਆ ਹੋਇਆ ਹੈ। ਉਸ ਦੀ ਗਾਇਕੀ ਵਿੱਚ ਢੋਲਾ,ਮਾਹੀਆ,ਭਾਬੋ, ਡੋਲੀ,ਅਤੇ ਸ਼ਿੰਗਾਰ ਪ੍ਰਤੀ ਦਿਲ ਟੁੰਬਵੇਂ ਸੁਨੇਹੇ ਮਿਲਦੇ ਹਨ। ਧੀ ਨੂੰ ਦਰਵਾਜੇ ਤੋਂ ਤੋਰਨ ਸਮੇਂ ਪੱਥਰ ਦਿਲਾਂ ਨੂੰ ਰੁਆਉਣ ਵਾਲਾ ਨਕਸ਼ਾ ਨਜ਼ਰੀਆ ਅੱਜ ਦੇ ਜ਼ਮਾਨੇ ਵੀ ਪਿਛਲੇ ਜ਼ਮਾਨੇ ਵਰਗਾ ਲੱਗਦਾ ਹੈ। ਇਹ ਸੁਨੇਹਾ ਹੰਝੂ ਪੂੰਝਣ ਲਈ ਮਜਬੂਰ ਕਰ ਦਿੰਦਾ ਹੈ:-
“ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਏ,
ਮੈਨੂੰ ਵਿਦਾ ਕਰਨ ਸਕੇ ਵੀਰ ਨੀ ਮਾਏ “
ਅਦਿ ਕਾਲ ਤੋਂ ਵਰਤਮਾਨ ਤੱਕ ਸੱਸ ਦੇ ਰਿਸ਼ਤੇ ਨੂੰ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਪਰ ਸੁਰਿੰਦਰ ਕੌਰ ਨੇ ਇਸ ਰਿਸ਼ਤੇ ਵਿੱਚ ਨਵੀਂ ਰੂਹ ਫੂਕੀ ਹੈ।ਇਸ ਰਿਸ਼ਤੇ ਨੂੰ ਮਾਂ ਧੀ ਦੇ ਬਰਾਬਰ ਖੜ੍ਹਾ ਕੀਤਾ ਹੈ:-
“ਮਾਵਾਂ ਲਾਡ ਲਡਾਵਣ ਧੀਆਂ ਤਾੜਨ ਲਈ,
“ ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ “
ਕਿੱਸਾ ਕਾਵਿ ਨੂੰ ਦੀ ਸੁਰਿੰਦਰ ਕੌਰ ਨੇ ਵਰਤਮਾਨ ਤੱਕ ਜੋੜ ਕੇ ਰੱਖਿਆ। ਨਵੀਂ ਪੀੜ੍ਹੀ ਨੂੰ ਭੁੱਲੇ ਹੋਏ ਸੱਭਿਆਚਾਰ ਦੀ ਯਾਦ ਇਉਂ ਤਾਜਾ ਕਰਵਾਉਂਦੀ ਹੈ:-
“ਡਾਚੀ ਵਾਲਿਆ ਮੋੜ ਮੁਹਾਰ ਵੇ,
“ਸੋਹਣੀ ਵਾਲਿਆ ਲੈ ਚੱਲ ਨਾਲ ਵੇ”
ਅੱਜ ਦੇ ਗਾਇਕਾਂ ਲਈ ਵੀ ਰਾਹ ਦਸੇਰਾ ਬਣਦੀ ਸੁਰਿੰਦਰ ਕੌਰ ਪਾਣੀ ਦੇ ਬੁੱਲਬੁਲਿਆਂ ਤੋਂ ਕੋਹਾਂ ਦੂਰ ਹੈ। ਪੰਜਾਬੀ ਦੀ ਕੋਇਲ ਦੇ ਨਾਲ ਪੰਜਾਬੀ ਸੱਭਿਆਚਾਰ ਦੀ ਰਾਣੀ ਦਾ ਖਿਤਾਬ ਵੀ ਸੁਰਿੰਦਰ ਕੌਰ ਨੂੰ ਹੀ ਜਾਂਦਾ ਹੈ। ਸੱਭਿਆਚਾਰ ਦੀ ਮਲਿਕਾ ਆਪਣੇ ਸੱਭਿਅਤ ਅਤੇ ਪਰਿਵਾਰਿਕ ਗੀਤਾਂ ਦੇ ਜ਼ਰੀਏ ਅੱਜ ਵੀ ਜੀਉਂਦੀ ਹੈ। ਗੀਤਾਂ ਰਾਹੀਂ ਸੱਭਿਆਚਾਰ ਦੀ ਛਹਿਬਰ ਲਾਉਂਦੀ ਇਹ ਗਾਇਕਾ ਹਮੇਸ਼ਾਂ ਲੋਕ ਦਿਲਾਂ ਵਿੱਚ ਵੱਸਦੀ ਰਹੇਗੀ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445