MediaPunjab
ਮੀਡੀਆ ਪੰਜਾਬ - ਚੰਡੀਗੜ੍ਹ ਖ਼ਬਰਾਂ

ਪਿੰਡ ਮੜੌਲੀ ਕਲਾਂ 'ਚ ਸਜਾਏ ਪੰਜ ਰੋਜ਼ਾ ਧਾਰਮਕ ਦੀਵਾਨ

 ਕੌਮ ਦੇ ਚੰਗੇ ਭਵਿੱਖ ਲਈ ਸਿੱਖ ਨੌਜਵਾਨ ਇੱਕਜੁੱਟ ਹੋਣ . ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਮੋਰਿੰਡਾ, 10 ਅਪ੍ਰੈਲ ਭਟੋਆ  ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਭਾਈ ਸੁਰਿੰਦਰਪਾਲ ਸਿੰਘ ਸੋਢੀ ਦੇ ਉਪਰਾਲੇ ਸਦਕਾ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੰਜ ਰੋਜਾ ਕਥਾ ਤੇ ਕੀਰਤਨ ਦੀਵਾਨ ਸਜਾਏ  ਗਏ। ਸਮਾਗਮ ਦੇ ਆਖਰੀ ਦਿਨ  ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਹਾਜ਼ਰੀ ਭਰੀ।  ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਰ ਮਨੁੱਖ ਆਪਣੇ ਸਰੀਰ ਲਈ ਤੇ ਆਪਣੇ ਬੱਚਿਆਂ ਲਈ ਆਪਣੇ ਸਮੇਂ ਵਿੱਚੋਂ ਸਮਾਂ ਕੱਢਦਾ ਹੈ ਉਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਹਰ ਗੁਰਸਿੱਖ ਨੂੰ ਸਿੱਖ ਪੰਥ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨਾਂ ਦਾ  ਮੂੰਹ ਤੋੜਵਾਂ ਜਵਾਬ ਦੇਣ ਲਈ ਸਿੱਖ ਨੌਜਵਾਨਾਂ ਨੂੰ ਸੰਗਠਿਤ ਹੋਣ ਦੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਜਿਸ ਦਿਨ ਸਿੱਖ ਨੌਜਵਾਨ ਇਕੱਤਰ ਹੋ ਕੇ ਕਾਫਲੇ ਬੰਨ ਕੇ ਕੌਮ ਦੀ ਹੋਣੀ ਸੰਵਾਰਨ ਲਈ ਮੈਦਾਨ ਵਿੱਚ ਆ ਗਏ ਉਸ ਦਿਨ ਪੰਥ ਵਿਰੋਧੀ ਸ਼ਕਤੀਆਂ ਘੁਰਨਿਆਂ ਵਿੱਚ ਵੜ ਜਾਣਗੀਆਂ । ਉਹਨਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਪ੍ਰਤੀ ਸੋਸ਼ਲ ਮੀਡੀਆ ਤੇ ਚੱਲ ਰਹੇ ਘਟੀਆ ਕਿਸਮ ਦੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਹਰ ਨੌਜਵਾਨ ਨੂੰ ਅੱਧਾ ਘੰਟਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਖ ਕੌਮ ਦੀ ਬੇਹਤਰੀ ਲਈ ਪ੍ਰਚਾਰ ਕਰਨ ਦੀ ਲੋੜ ਹੈ, ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਵੰਗਾਰਨ ਵਾਲੀਆਂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕੇ ।ਉਹਨਾਂ ਭਾਈ ਸੁਰਿੰਦਰ ਸਿੰਘ ਸੋਢੀ ਵੱਲੋਂ ਕਰਾਏ ਗਏ ਧਾਰਮਿਕ ਸਮਾਗਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਗੁਰਮਤਿ ਚੇਤਨਾ ਫੈਲਾ ਕੇ ਪੰਜਾਬ ਵਿੱਚ ਵੱਡੀ ਪੱਧਰ ਤੇ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ ਪਾਈ ਜਾ ਸਕਦੀ ਹੈ। ਇਸ ਮੌਕੇ ਤੇ ਸਮਾਗਮ ਵਿੱਚ ਵਿਸ਼ੇਸ਼ ਤੋਰ ਪਹੁੰਚੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੰਤ ਸਮਾਜ ਵੱਲੋਂ ਅਕਾਲੀ ਫੂੱਲਾ ਸਿੰਘ ਐਵਾਰਡ ਨਾਲ  ਸਨਮਾਨਿਤ ਕੀਤਾ ਗਿਆ  ਇਸ ਮੱਕ ਬਾਬਾ ਗੁਲਾਬ ਸਿੰਘ ਸ੍ਰੀ ਚਮਕੌਰ ਸਾਹਿਬ, ਬਾਬਾ ਗੋਬਿੰਦ ਸਿੰਘ ਝੀਲ ਵਾਲੇ, ਬਾਬਾ ਈਸ਼ਰ ਸਿੰਘ  ਸੰਗਤਪੁਰ, ਬਾਬਾ ਸੁਖਜੀਤ ਸਿੰਘ ਸ੍ਰੀ ਚਮਕੌਰ ਸਾਹਿਬ , ਪ੍ਰਧਾਨ ਲਖਵੀਰ ਸਿੰਘ, ਸੁਦਾਗਰ ਸਿੰਘ ਮਾਨ ,ਸਾਬਕਾ ਸਰਪੰਚ ਰਣਜੀਤ ਸਿੰਘ ਮਾਨ ,ਸ਼ਮਸ਼ੇਰ ਸਿੰਘ , ਪਰਮਜੀਤ ਸਿੰਘ ਪੰਮਾ ,ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ, ਬਾਬਾ ਜਸਪ੍ਰੀਤ ਸਿੰਘ ਮਸਤੂਆਣਾ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਭਾਮੀਆ, ਬਾਬਾ ਕੁਲਵਿੰਦਰ ਸਿੰਘ ਧੂਰੀ, ਗੁਰਮਤਿ ਪ੍ਰਚਾਰ ਸੇਵਾ ਦਲ ਮੋਰਿਡਾ, ਗੁਰਮਤਿ ਪ੍ਰਚਾਰ ਸੇਵਾ ਦਲ ਕੁਰਾਲੀ ਅਤੇ ਗੁਰਮਤਿ ਪ੍ਰਚਾਰ ਸੇਵਾ ਦਲ ਚੁੰਨੀ ਦੇ ਮੈਂਬਰਾਂ ਤੇ ਇਲਾਵਾ ਡੀ.ਐਸ.ਪੀ ਜਤਿੰਦਰਪਾਲ ਸਿੰਘ, ਐਸ.ਐਚ.ਓ ਥਾਣਾ ਸਿਟੀ ਮੋਰਿੰਡਾ ਹਰਜਿੰਦਰ ਸਿੰਘ,  ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੰਗਤ ਹਾਜ਼ਰ ਸੀ।

 11 April, 2025

ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਵੱਲੋਂ ਡੀ ਸੀ ਰੂਪਨਗਰ ਨੂੰ ਦਿਤਾ ਮੰਗ ਪੱਤਰ 

ਰਾਈਟ ਐਜੂਕੇਸ਼ਨ ਐਕਟ ਤਹਿਤ ਨਿਜੀ ਸਕੂਲਾਂ ਵਿੱਚ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦੇ ਦਾਖ਼ਲੇ ਯਕੀਨੀ ਬਣਾਉਣ ਦੀ ਮੰਗ

ਮੋਰਿੰਡਾ 9 ਅਪ੍ਰੈਲ (ਸੁਖਵਿੰਦਰ ਸਿੰਘ ਹੈਪੀ)- ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦਾ ਇਕ ਵਫ਼ਦ ਪ੍ਰਧਾਨ ਕਰਨੈਲ ਸਿੰਘ ਜੀਤ ਦੀ ਅਗਵਾਈ ਵਿੱਚ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੂੰ ਮਿਲਿਆ। ਇਸ ਸਮੇਂ ਵਫ਼ਦ ਨੇ ਡੀ ਸੀ ਰੂਪਨਗਰ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਰਾਈਟ ਐਜੂਕੇਸ਼ਨ ਐਕਟ 2009 ਦੇ ਤਹਿਤ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕਮਜ਼ੋਰ ਅਤੇ ਗ਼ਰੀਬ ਵਰਗ ਦੇ ਵਿਦਿਆਰਥੀਆਂ ਦਾ 25 ਪ੍ਰਤੀਸ਼ਤ ਦਾਖ਼ਲਾ ਯਕੀਨੀ ਬਣਾਇਆ ਜਾਵੇ। ਇਸ ਸਮੇਂ ਕਰਨੈਲ ਸਿੰਘ ਜੀਤ ਨੇ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 19 ਮਾਰਚ ਨੂੰ ਇਕ ਪਟੀਸ਼ਨ ਤੇ ਫ਼ੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਰਾਈਟ ਐਜੂਕੇਸ਼ਨ ਐਕਟ 2009 ਨੂੰ ਪੰਜਾਬ ਅੰਦਰ ਤੁਰੰਤ ਲਾਗੂ ਕੀਤਾ ਜਾਵੇ। ਪੰਜਾਬ ਸਰਕਾਰ ਨੇ 24 ਮਾਰਚ ਨੂੰ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਲਈ ਬਣਦੀ ਕਾਰਵਾਈ ਕਰਦਿਆਂ ਪੰਜਾਬ ਦੇ ਸਿੱਖਿਆ ਸਕੱਤਰ, ਡੀ ਪੀ ਆਈ ਪ੍ਰਾਇਮਰੀ ਅਤੇ ਐਲੀਮੈਂਟਰੀ ਸਮੇਤ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਨਿਜੀ ਸਕੂਲਾਂ ਵਿੱਚ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਦੇ 25 ਪ੍ਰਤੀਸ਼ਤ ਦਾਖਲੇ ਕਰਵਾਉਣ ਲਈ ਹੁਕਮ ਜਾਰੀ ਕੀਤੇ। ਕਰਨੈਲ ਸਿੰਘ ਜੀਤ ਨੇ ਦੱਸਿਆ ਕਿ ਭਾਵੇਂ ਸਿਖਿਆ ਵਿਭਾਗ ਦੇ ਵੱਡੇ ਅਧਿਕਾਰੀਆਂ ਨੂੰ ਇਸ ਸਬੰਧੀ ਪਤਰ ਮਿਲ ਚੁੱਕੇ ਹਨ ਪ੍ਰੰਤੂ ਬਲਾਕ ਸਿੱਖਿਆ ਅਫ਼ਸਰਾਂ ਦੀ ਇਸ ਸਬੰਧੀ ਕਾਰਗੁਜ਼ਾਰੀ ਜ਼ੀਰੋ ਹੈ। ਇਸ ਕਾਰਨ ਕਿਸੇ ਵੀ ਨਿਜੀ ਸਕੂਲ ਨੇ ਇਸ ਐਕਟ ਸਬੰਧੀ ਕੋਈ ਵਿਦਿਆਰਥੀ ਦਾਖਲ ਨਹੀਂ ਕੀਤਾ। ਜਦੋਂ ਕਿ ਆਮ ਸਕੂਲਾਂ ਵਿੱਚ ਵੱਡੇ ਪੱਧਰ ਤੇ ਵਿਦਿਆਰਥੀ ਦਾਖਲ ਕੀਤੇ ਜਾ ਰਹੇ ਹਨ। ਦਾਖਲੇ ਬੰਦ ਹੋਣ ਦੇ ਨੇੜੇ ਹਨ। ਵਫ਼ਦ ਨੇ ਡੀ ਸੀ ਤੋਂ ਤੁਰੰਤ ਦਖਲ ਦੀ ਮੰਗ ਕਰਦਿਆਂ ਆਖਿਆ ਕਿ ਰਾਈਟ ਐਜੂਕੇਸ਼ਨ ਐਕਟ 2009 ਤੇ ਅਮਲ ਕਰਦਿਆਂ ਕਮਜ਼ੋਰ ਵਰਗ ਅਤੇ ਗ਼ਰੀਬ ਵਰਗ ਨਾਲ ਸਬੰਧਤ 25 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਤੁਰੰਤ ਦਾਖਲ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਰੂਪਨਗਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣਗੇ।  ਜ਼ਿਕਰਯੋਗ ਹੈ ਕਿ ਰਾਈਟ ਐਜੂਕੇਸ਼ਨ ਐਕਟ 2009 ਕੇਂਦਰ ਦੀ ਮਨਮੋਹਨ ਸਿੰਘ ਦੀ ਸਰਕਾਰ ਨੇ ਬਣਾਇਆ ਸੀ। ਇਸ ਐਕਟ ਤਹਿਤ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਸਕੂਲਾਂ ਨੂੰ ਕਮਜ਼ੋਰ ਵਰਗ ਦੇ 25 ਪ੍ਰਤੀਸ਼ਤ ਬੱਚੇ ਦਾਖਲ ਕਰਨ ਦੇ ਪਾਬੰਦ ਕੀਤੇ ਗਏ ਸਨ । ਉਸੇ ਸਮੇਂ ਸਾਰੇ ਦੇਸ਼ ਵਿਚ ਲਾਗੂ ਹੋ ਗਿਆ ਸੀ। ਪ੍ਰੰਤੂ ਪੰਜਾਬ ਦੀ ਬਾਦਲ ਸਰਕਾਰ ਨੇ ਇਸ ਨੂੰ ਗੈਰ ਸੰਵਿਧਾਨਕ ਤਰੀਕੇ ਨਾਲ ਰੋਕ ਲਿਆ ਸੀ। ਸਮਾਜਿਕ ਜਥੇਬੰਦੀਆਂ ਨੇ ਇਸ ਲਈ ਲੰਮਾ ਸਮਾਂ ਸੰਘਰਸ਼ ਕੀਤਾ। ਸੰਘਰਸ਼ ਦੀ ਅਗਲੀ ਲੜੀ ਤਹਿਤ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਮਾਨਯੋਗ ਅਦਾਲਤ ਨੇ ਇਸ ਪਟੀਸ਼ਨ ਦਾ ਫੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਇਹ ਐਕਟ ਤੁਰੰਤ ਲਾਗੂ ਕਰਨ ਦੇ ਹੁਕਮ ਦਿੱਤੇ। ਪੰਜਾਬ ਸਰਕਾਰ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ 24 ਮਾਰਚ ਨੂੰ ਸਿਖਿਆ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਦਿੱਤੇ। ਪ੍ਰੰਤੂ ਨਿਚਲੇ ਪੱਧਰ ਦੇ ਸਿਖਿਆ ਅਧਿਕਾਰੀ ਇਸ ਐਕਟ ਨੂੰ ਨਿਜੀ ਸਕੂਲਾਂ ਵਿੱਚ ਲਾਗੂ ਕਰਵਾਉਣ ਵਿੱਚ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾ ਰਹੇ। ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਕੌਸਲਰ ਰਾਜਪ੍ਰੀਤ ਸਿੰਘ ਰਾਜੀ, ਮੋਨਿਕਾ ਰਾਣੀ, ਸੰਦੀਪ ਕੁਮਾਰ ਸੋਨੂੰ, ਹਰਮਿੰਦਰ ਸਿੰਘ ਲੱਕੀ, ਸਾਬਕਾ ਕੌਂਸਲਰ ਮੋਹਨ ਲਾਲ ਕਾਲਾ, ਮੁਲਾਜ਼ਮ ਆਗੂ ਮਲਾਗਰ ਸਿੰਘ ਖਮਾਣੋਂ, ਡਾ ਜਸਵਿੰਦਰ ਸਿੰਘ ਕਕਰਾਲੀ,ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਰਾਣਾ ਪ੍ਰਤਾਪ ਸਿੰਘ ਮਜ਼ਦੂਰ ਯੂਨੀਅਨ ਦੇ ਨੇਤਾ ਬਲਵਿੰਦਰ ਸਿੰਘ ਆਦਿ ਸੰਘਰਸ਼ ਕਮੇਟੀ ਦੇ ਆਗੂ ਹਾਜ਼ਰ ਸਨ।

 10 April, 2025

ਜਰਮਨੀ ਦੀ ਰਾਜਨੀਤਿਕ ਸਥਿਤੀ  - ਗੁਰਦੀਸ਼ ਪਾਲ ਕੌਰ ਬਾਜਵਾ

ਜਰਮਨੀ ਵਿੱਚ 23 ਫਰਵਰੀ, 2025 ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਕ੍ਰਿਸ਼ਚੀਅਨ ਡੈਮੋਕ੍ਰੈਟਿਕ ਯੂਨੀਅਨ (CDU) ਅਤੇ ਇਸ ਦੀ ਬਾਵਰੀਅਨ ਭੈਣ ਪਾਰਟੀ, ਕ੍ਰਿਸ਼ਚੀਅਨ ਸੋਸ਼ਲ ਯੂਨੀਅਨ (CSU), ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ ਅਤੇ ਹੁਣ ਅਗਲੀ ਗਠਜੋੜ ਸਰਕਾਰ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ।   
CDU/CSU ਦੀਆਂ ਮੁੱਖ ਨੀਤੀਆਂ:
    •    ਆਰਥਿਕਤਾ: ਰੈੱਡ ਟੇਪ ਨੂੰ ਘਟਾਉਣਾ, ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਅਤੇ ਊਰਜਾ ਕੀਮਤਾਂ ਨੂੰ ਕਮ ਕਰਨਾ। ਇਹਨਾਂ ਵਿੱਚ ਬਿਜਲੀ ਟੈਕਸ ਅਤੇ ਗ੍ਰਿਡ ਫੀਸ ਨੂੰ ਘਟਾਉਣਾ, ਨਵੀਨੀਕਰਣਯੋਗ ਊਰਜਾ ਦੇ ਵਾਧੇ ਨੂੰ ਪ੍ਰੋਤਸਾਹਿਤ ਕਰਨਾ, ਅਤੇ ਡਿਜ਼ਿਟਲ ਮੰਤਰਾਲਾ ਸਥਾਪਿਤ ਕਰਨਾ ਸ਼ਾਮਲ ਹੈ।
    •    ਵਿੱਤ: ਕੋਰਪੋਰੇਟ ਟੈਕਸ ਨੂੰ ਘਟਾ ਕੇ ਵੱਧ ਤੋਂ ਵੱਧ 25% ਕਰਨਾ ਅਤੇ ਜਰਮਨੀ ਦੇ ਕਰਜ਼ੇ ਦੀ ਸੀਮਾ (ਡੈੱਬਟ ਬ੍ਰੇਕ) ਨੂੰ ਬਰਕਰਾਰ ਰੱਖਣਾ।
    •    ਪਰਵਾਸ ਅਤੇ ਸਰਹੱਦ ਨਿਯੰਤਰਣ: ਸਖ਼ਤ ਸਰਹੱਦ ਨਿਯੰਤਰਣ, ਤੇਜ਼ੀ ਨਾਲ ਅਸਾਈਲ ਪ੍ਰਕਿਰਿਆ, ਅਤੇ ਗੈਰ-ਕਾਨੂੰਨੀ ਰਹਿਣ ਵਾਲਿਆਂ ਦੀ ਨਿਕਾਸੀ। ਇਹਨਾਂ ਵਿੱਚ ਯੂਰਪੀਅਨ ਅਸਾਈਲ ਕਾਨੂੰਨ ਦੀ ਸੁਧਾਰ ਅਤੇ ਗੈਰ-ਨਾਗਰਿਕਾਂ ਲਈ ਸਮਾਜਿਕ ਲਾਭਾਂ ਦੀ ਸੀਮਾ ਨਿਰਧਾਰਿਤ ਕਰਨਾ ਸ਼ਾਮਲ ਹੈ।
    •    ਸੁਰੱਖਿਆ: ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਜ਼ਬੂਤੀ, ਸਖ਼ਤ ਸਜ਼ਾਵਾਂ, ਤੇਜ਼ੀ ਨਾਲ ਕਾਨੂੰਨੀ ਕਾਰਵਾਈ, ਅਤੇ ਉੱਚ-ਜੋਖਿਮ ਵਾਲੇ ਸਥਾਨਾਂ ’ਤੇ ਨਿਗਰਾਨੀ ਵਧਾਉਣਾ।
    •    ਵਿਦੇਸ਼ ਨੀਤੀ: ਨਾਟੋ ਦੇ ਰੱਖਿਆ ਖਰਚੇ ਦੇ 2% GDP ਹਿੱਸੇ ਦੀ ਪਾਲਣਾ, ਫ਼ੌਜੀ ਸੇਵਾ ਨੂੰ ਦੁਬਾਰਾ ਲਾਗੂ ਕਰਨਾ, ਅਤੇ ਯੂਕਰੇਨ ਅਤੇ ਇਸਰਾਈਲ ਦਾ ਸਮਰਥਨ ਕਰਨਾ।
    •    ਜਲਵਾਯੂ ਨੀਤੀ: ਗੱਡੀਆਂ ਲਈ ਅਨੁਕੂਲ ਨੀਤੀਆਂ, ਜਿਵੇਂ ਕਿ EU ਦੇ ਕੰਬਸ਼ਚਨ ਇੰਜਣ ਬੈਨ ਦਾ ਵਿਰੋਧ, ਅਤੇ ਇਲੈਕਟ੍ਰਿਕ ਵਾਹਨਾਂ ਲਈ ਚਾਰਜਿੰਗ ਸਹੂਲਤਾਂ ਦਾ ਵਿਸਥਾਰ।
    •    ਸਮਾਜਿਕ ਨੀਤੀਆਂ: ਹਾਊਸਿੰਗ ਸਪਲਾਈ ਵਿੱਚ ਵਾਧਾ, ਬਿਲਡਿੰਗ ਨਿਯਮਾਂ ਦਾ ਸਰਲਿਕਰਨ, ਅਤੇ ਬੱਚਿਆਂ ਲਈ ਟੈਕਸ ਲਾਭਾਂ ਵਿੱਚ ਵਾਧਾ।
ਇਹ ਨੀਤੀਆਂ ਜਰਮਨੀ ਦੀ ਨਵੀਂ ਸਰਕਾਰ ਦੀ ਦਿਸ਼ਾ ਅਤੇ ਪ੍ਰਾਥਮਿਕਤਾਵਾਂ ਨੂੰ ਦਰਸਾਉਂਦੀਆਂ ਹਨ, ਜੋ ਦੇਸ਼ ਦੇ ਭਵਿੱਖ ਲਈ ਮਹੱਤਵਪੂਰਨ ਹੋਣਗੀਆਂ।
ਜਰਮਨੀ ਵਿੱਚ 23 ਫਰਵਰੀ, 2025 ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਕ੍ਰਿਸ਼ਚੀਅਨ ਡੈਮੋਕ੍ਰੈਟਿਕ ਯੂਨੀਅਨ (CDU) ਅਤੇ ਕ੍ਰਿਸ਼ਚੀਅਨ ਸੋਸ਼ਲ ਯੂਨੀਅਨ (CSU) ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ ਅਤੇ ਹੁਣ ਅਗਲੀ ਗਠਜੋੜ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਸੰਦਰਭ ਵਿੱਚ, Alternative für Deutschland (AfD) ਦੀ ਭੂਮਿਕਾ ਅਤੇ ਇਸ ਦੇ ਵਿਚਾਰ ਮਹੱਤਵਪੂਰਨ ਹਨ।

AfD ਦੀ ਚੋਣ ਪ੍ਰਦਰਸ਼ਨ:
AfD ਨੇ ਚੋਣਾਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ, ਜੋ ਇਸਦੀ ਵਧਦੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ। ਇਹ ਪਾਰਟੀ ਹੁਣ ਸੰਸਦ ਵਿੱਚ ਇੱਕ ਵੱਡੀ ਵਿਰੋਧੀ ਧਿਰ ਵਜੋਂ ਉਭਰੀ ਹੈ।
AfD ਦੇ ਵਿਚਾਰ:
AfD ਨੇ ਆਪਣੇ ਚੋਣ ਮੁਹਿੰਮ ਦੌਰਾਨ ਕਈ ਮੁੱਦਿਆਂ ’ਤੇ ਆਪਣੀ ਸਪਸ਼ਟ ਪੋਜ਼ੀਸ਼ਨ ਦਰਸਾਈ ਹੈ:
    •    ਆਰਥਿਕ ਨੀਤੀਆਂ: AfD ਨੇ ਸਰਕਾਰ ਦੇ ਵਿੱਤੀ ਨੀਤੀਆਂ ਦੀ ਆਲੋਚਨਾ ਕੀਤੀ ਹੈ, ਖਾਸ ਕਰਕੇ ਟੈਕਸ ਅਤੇ ਖਰਚਾਂ ਦੇ ਮਾਮਲੇ ਵਿੱਚ। ਪਾਰਟੀ ਨੇ ਘਰੇਲੂ ਉਦਯੋਗਾਂ ਅਤੇ ਛੋਟੇ ਕਾਰੋਬਾਰਾਂ ਲਈ ਵੱਧ ਸਹਾਇਤਾ ਦੀ ਮੰਗ ਕੀਤੀ ਹੈ।
    •    ਪਰਵਾਸ ਨੀਤੀ: AfD ਨੇ ਸਖ਼ਤ ਪਰਵਾਸ ਨੀਤੀਆਂ ਦੀ ਹਿਮਾਇਤ ਕੀਤੀ ਹੈ ਅਤੇ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਕਦਮ ਚੁੱਕਣ ਦੀ ਮੰਗ ਕੀਤੀ ਹੈ।
    •    ਯੂਰਪੀ ਸੰਘ ਨਾਲ ਸੰਬੰਧ: ਪਾਰਟੀ ਨੇ ਯੂਰਪੀ ਸੰਘ ਦੇ ਕੁਝ ਨੀਤੀਆਂ ਦੀ ਆਲੋਚਨਾ ਕੀਤੀ ਹੈ ਅਤੇ ਜਰਮਨੀ ਦੀ ਸੰਪ੍ਰਭੂਤਾ ਨੂੰ ਵਧਾਉਣ ਦੀ ਵਕਾਲਤ ਕੀਤੀ ਹੈ।
ਸਰਕਾਰ ਨਾਲ ਸੰਭਾਵਿਤ ਸਹਿਯੋਗ:
ਹਾਲਾਂਕਿ AfD ਨੇ ਚੋਣਾਂ ਵਿੱਚ ਵਾਧਾ ਕੀਤਾ ਹੈ, ਪਰ ਪਰੰਪਰਾਗਤ ਪਾਰਟੀਆਂ, ਖਾਸ ਕਰਕੇ CDU/CSU, ਨੇ ਇਤਿਹਾਸਕ ਤੌਰ ’ਤੇ AfD ਨਾਲ ਗਠਜੋੜ ਕਰਨ ਤੋਂ ਇਨਕਾਰ ਕੀਤਾ ਹੈ। ਇਸ ਲਈ, ਸੰਭਾਵਨਾ ਹੈ ਕਿ AfD ਸੰਸਦ ਵਿੱਚ ਵਿਰੋਧੀ ਧਿਰ ਵਜੋਂ ਕੰਮ ਕਰੇਗੀ, ਜਿੱਥੇ ਇਹ ਨਵੀਂ ਸਰਕਾਰ ਦੀਆਂ ਨੀਤੀਆਂ ਦੀ ਸਮੀਖਿਆ ਅਤੇ ਆਲੋਚਨਾ ਕਰੇਗੀ।
ਸਰਵਸੰਮਤੀ ਦੇ ਤੌਰ ’ਤੇ, AfD ਦੀ ਵਧਦੀ ਸਿਆਸੀ ਮੌਜੂਦਗੀ ਜਰਮਨੀ ਦੀ ਰਾਜਨੀਤੀ ਵਿੱਚ ਨਵੇਂ ਚੈਲੰਜ ਅਤੇ ਚਰਚਾਵਾਂ ਨੂੰ ਜਨਮ ਦੇ ਰਹੀ ਹੈ, ਜੋ ਦੇਸ਼ ਦੀ ਭਵਿੱਖ ਦੀ ਦਿਸ਼ਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

 28 February, 2025

ਪਿੰਡ ਮੜੌਲੀ ਕਲਾਂ 'ਚ ਸਜਾਏ ਪੰਜ ਰੋਜ਼ਾ ਧਾਰਮਕ ਦੀਵਾਨ

 ਕੌਮ ਦੇ ਚੰਗੇ ਭਵਿੱਖ ਲਈ ਸਿੱਖ ਨੌਜਵਾਨ ਇੱਕਜੁੱਟ ਹੋਣ . ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਮੋਰਿੰਡਾ, 10 ਅਪ੍ਰੈਲ ਭਟੋਆ  ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਭਾਈ ਸੁਰਿੰਦਰਪਾਲ ਸਿੰਘ ਸੋਢੀ ਦੇ ਉਪਰਾਲੇ ਸਦਕਾ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੰਜ ਰੋਜਾ ਕਥਾ ਤੇ ਕੀਰਤਨ ਦੀਵਾਨ ਸਜਾਏ  ਗਏ। ਸਮਾਗਮ ਦੇ ਆਖਰੀ ਦਿਨ  ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਹਾਜ਼ਰੀ ਭਰੀ।  ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਰ ਮਨੁੱਖ ਆਪਣੇ ਸਰੀਰ ਲਈ ਤੇ ਆਪਣੇ ਬੱਚਿਆਂ ਲਈ ਆਪਣੇ ਸਮੇਂ ਵਿੱਚੋਂ ਸਮਾਂ ਕੱਢਦਾ ਹੈ ਉਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਹਰ ਗੁਰਸਿੱਖ ਨੂੰ ਸਿੱਖ ਪੰਥ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨਾਂ ਦਾ  ਮੂੰਹ ਤੋੜਵਾਂ ਜਵਾਬ ਦੇਣ ਲਈ ਸਿੱਖ ਨੌਜਵਾਨਾਂ ਨੂੰ ਸੰਗਠਿਤ ਹੋਣ ਦੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਜਿਸ ਦਿਨ ਸਿੱਖ ਨੌਜਵਾਨ ਇਕੱਤਰ ਹੋ ਕੇ ਕਾਫਲੇ ਬੰਨ ਕੇ ਕੌਮ ਦੀ ਹੋਣੀ ਸੰਵਾਰਨ ਲਈ ਮੈਦਾਨ ਵਿੱਚ ਆ ਗਏ ਉਸ ਦਿਨ ਪੰਥ ਵਿਰੋਧੀ ਸ਼ਕਤੀਆਂ ਘੁਰਨਿਆਂ ਵਿੱਚ ਵੜ ਜਾਣਗੀਆਂ । ਉਹਨਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਪ੍ਰਤੀ ਸੋਸ਼ਲ ਮੀਡੀਆ ਤੇ ਚੱਲ ਰਹੇ ਘਟੀਆ ਕਿਸਮ ਦੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਹਰ ਨੌਜਵਾਨ ਨੂੰ ਅੱਧਾ ਘੰਟਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਖ ਕੌਮ ਦੀ ਬੇਹਤਰੀ ਲਈ ਪ੍ਰਚਾਰ ਕਰਨ ਦੀ ਲੋੜ ਹੈ, ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਵੰਗਾਰਨ ਵਾਲੀਆਂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕੇ ।ਉਹਨਾਂ ਭਾਈ ਸੁਰਿੰਦਰ ਸਿੰਘ ਸੋਢੀ ਵੱਲੋਂ ਕਰਾਏ ਗਏ ਧਾਰਮਿਕ ਸਮਾਗਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਗੁਰਮਤਿ ਚੇਤਨਾ ਫੈਲਾ ਕੇ ਪੰਜਾਬ ਵਿੱਚ ਵੱਡੀ ਪੱਧਰ ਤੇ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ ਪਾਈ ਜਾ ਸਕਦੀ ਹੈ। ਇਸ ਮੌਕੇ ਤੇ ਸਮਾਗਮ ਵਿੱਚ ਵਿਸ਼ੇਸ਼ ਤੋਰ ਪਹੁੰਚੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੰਤ ਸਮਾਜ ਵੱਲੋਂ ਅਕਾਲੀ ਫੂੱਲਾ ਸਿੰਘ ਐਵਾਰਡ ਨਾਲ  ਸਨਮਾਨਿਤ ਕੀਤਾ ਗਿਆ  ਇਸ ਮੱਕ ਬਾਬਾ ਗੁਲਾਬ ਸਿੰਘ ਸ੍ਰੀ ਚਮਕੌਰ ਸਾਹਿਬ, ਬਾਬਾ ਗੋਬਿੰਦ ਸਿੰਘ ਝੀਲ ਵਾਲੇ, ਬਾਬਾ ਈਸ਼ਰ ਸਿੰਘ  ਸੰਗਤਪੁਰ, ਬਾਬਾ ਸੁਖਜੀਤ ਸਿੰਘ ਸ੍ਰੀ ਚਮਕੌਰ ਸਾਹਿਬ , ਪ੍ਰਧਾਨ ਲਖਵੀਰ ਸਿੰਘ, ਸੁਦਾਗਰ ਸਿੰਘ ਮਾਨ ,ਸਾਬਕਾ ਸਰਪੰਚ ਰਣਜੀਤ ਸਿੰਘ ਮਾਨ ,ਸ਼ਮਸ਼ੇਰ ਸਿੰਘ , ਪਰਮਜੀਤ ਸਿੰਘ ਪੰਮਾ ,ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ, ਬਾਬਾ ਜਸਪ੍ਰੀਤ ਸਿੰਘ ਮਸਤੂਆਣਾ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਭਾਮੀਆ, ਬਾਬਾ ਕੁਲਵਿੰਦਰ ਸਿੰਘ ਧੂਰੀ, ਗੁਰਮਤਿ ਪ੍ਰਚਾਰ ਸੇਵਾ ਦਲ ਮੋਰਿਡਾ, ਗੁਰਮਤਿ ਪ੍ਰਚਾਰ ਸੇਵਾ ਦਲ ਕੁਰਾਲੀ ਅਤੇ ਗੁਰਮਤਿ ਪ੍ਰਚਾਰ ਸੇਵਾ ਦਲ ਚੁੰਨੀ ਦੇ ਮੈਂਬਰਾਂ ਤੇ ਇਲਾਵਾ ਡੀ.ਐਸ.ਪੀ ਜਤਿੰਦਰਪਾਲ ਸਿੰਘ, ਐਸ.ਐਚ.ਓ ਥਾਣਾ ਸਿਟੀ ਮੋਰਿੰਡਾ ਹਰਜਿੰਦਰ ਸਿੰਘ,  ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੰਗਤ ਹਾਜ਼ਰ ਸੀ।

 11 April, 2025

ਪਿੰਡ ਮੜੌਲੀ ਕਲਾਂ 'ਚ ਸਜਾਏ ਪੰਜ ਰੋਜ਼ਾ ਧਾਰਮਕ ਦੀਵਾਨ

 ਕੌਮ ਦੇ ਚੰਗੇ ਭਵਿੱਖ ਲਈ ਸਿੱਖ ਨੌਜਵਾਨ ਇੱਕਜੁੱਟ ਹੋਣ . ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਮੋਰਿੰਡਾ, 10 ਅਪ੍ਰੈਲ ਭਟੋਆ  ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਭਾਈ ਸੁਰਿੰਦਰਪਾਲ ਸਿੰਘ ਸੋਢੀ ਦੇ ਉਪਰਾਲੇ ਸਦਕਾ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤ ਦੇ ਸਹਿਯੋਗ ਨਾਲ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪੰਜ ਰੋਜਾ ਕਥਾ ਤੇ ਕੀਰਤਨ ਦੀਵਾਨ ਸਜਾਏ  ਗਏ। ਸਮਾਗਮ ਦੇ ਆਖਰੀ ਦਿਨ  ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ਵਿੱਚ ਹਾਜ਼ਰੀ ਭਰੀ।  ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਰ ਮਨੁੱਖ ਆਪਣੇ ਸਰੀਰ ਲਈ ਤੇ ਆਪਣੇ ਬੱਚਿਆਂ ਲਈ ਆਪਣੇ ਸਮੇਂ ਵਿੱਚੋਂ ਸਮਾਂ ਕੱਢਦਾ ਹੈ ਉਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਲਈ ਹਰ ਗੁਰਸਿੱਖ ਨੂੰ ਸਿੱਖ ਪੰਥ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਜਿਨਾਂ ਦਾ  ਮੂੰਹ ਤੋੜਵਾਂ ਜਵਾਬ ਦੇਣ ਲਈ ਸਿੱਖ ਨੌਜਵਾਨਾਂ ਨੂੰ ਸੰਗਠਿਤ ਹੋਣ ਦੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਜਿਸ ਦਿਨ ਸਿੱਖ ਨੌਜਵਾਨ ਇਕੱਤਰ ਹੋ ਕੇ ਕਾਫਲੇ ਬੰਨ ਕੇ ਕੌਮ ਦੀ ਹੋਣੀ ਸੰਵਾਰਨ ਲਈ ਮੈਦਾਨ ਵਿੱਚ ਆ ਗਏ ਉਸ ਦਿਨ ਪੰਥ ਵਿਰੋਧੀ ਸ਼ਕਤੀਆਂ ਘੁਰਨਿਆਂ ਵਿੱਚ ਵੜ ਜਾਣਗੀਆਂ । ਉਹਨਾਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਪ੍ਰਤੀ ਸੋਸ਼ਲ ਮੀਡੀਆ ਤੇ ਚੱਲ ਰਹੇ ਘਟੀਆ ਕਿਸਮ ਦੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਹਰ ਨੌਜਵਾਨ ਨੂੰ ਅੱਧਾ ਘੰਟਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਖ ਕੌਮ ਦੀ ਬੇਹਤਰੀ ਲਈ ਪ੍ਰਚਾਰ ਕਰਨ ਦੀ ਲੋੜ ਹੈ, ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਵੰਗਾਰਨ ਵਾਲੀਆਂ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕੇ ।ਉਹਨਾਂ ਭਾਈ ਸੁਰਿੰਦਰ ਸਿੰਘ ਸੋਢੀ ਵੱਲੋਂ ਕਰਾਏ ਗਏ ਧਾਰਮਿਕ ਸਮਾਗਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਗੁਰਮਤਿ ਚੇਤਨਾ ਫੈਲਾ ਕੇ ਪੰਜਾਬ ਵਿੱਚ ਵੱਡੀ ਪੱਧਰ ਤੇ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ ਪਾਈ ਜਾ ਸਕਦੀ ਹੈ। ਇਸ ਮੌਕੇ ਤੇ ਸਮਾਗਮ ਵਿੱਚ ਵਿਸ਼ੇਸ਼ ਤੋਰ ਪਹੁੰਚੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੰਤ ਸਮਾਜ ਵੱਲੋਂ ਅਕਾਲੀ ਫੂੱਲਾ ਸਿੰਘ ਐਵਾਰਡ ਨਾਲ  ਸਨਮਾਨਿਤ ਕੀਤਾ ਗਿਆ  ਇਸ ਮੱਕ ਬਾਬਾ ਗੁਲਾਬ ਸਿੰਘ ਸ੍ਰੀ ਚਮਕੌਰ ਸਾਹਿਬ, ਬਾਬਾ ਗੋਬਿੰਦ ਸਿੰਘ ਝੀਲ ਵਾਲੇ, ਬਾਬਾ ਈਸ਼ਰ ਸਿੰਘ  ਸੰਗਤਪੁਰ, ਬਾਬਾ ਸੁਖਜੀਤ ਸਿੰਘ ਸ੍ਰੀ ਚਮਕੌਰ ਸਾਹਿਬ , ਪ੍ਰਧਾਨ ਲਖਵੀਰ ਸਿੰਘ, ਸੁਦਾਗਰ ਸਿੰਘ ਮਾਨ ,ਸਾਬਕਾ ਸਰਪੰਚ ਰਣਜੀਤ ਸਿੰਘ ਮਾਨ ,ਸ਼ਮਸ਼ੇਰ ਸਿੰਘ , ਪਰਮਜੀਤ ਸਿੰਘ ਪੰਮਾ ,ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ, ਬਾਬਾ ਜਸਪ੍ਰੀਤ ਸਿੰਘ ਮਸਤੂਆਣਾ ਸਾਹਿਬ, ਬਾਬਾ ਗੁਰਪ੍ਰੀਤ ਸਿੰਘ ਭਾਮੀਆ, ਬਾਬਾ ਕੁਲਵਿੰਦਰ ਸਿੰਘ ਧੂਰੀ, ਗੁਰਮਤਿ ਪ੍ਰਚਾਰ ਸੇਵਾ ਦਲ ਮੋਰਿਡਾ, ਗੁਰਮਤਿ ਪ੍ਰਚਾਰ ਸੇਵਾ ਦਲ ਕੁਰਾਲੀ ਅਤੇ ਗੁਰਮਤਿ ਪ੍ਰਚਾਰ ਸੇਵਾ ਦਲ ਚੁੰਨੀ ਦੇ ਮੈਂਬਰਾਂ ਤੇ ਇਲਾਵਾ ਡੀ.ਐਸ.ਪੀ ਜਤਿੰਦਰਪਾਲ ਸਿੰਘ, ਐਸ.ਐਚ.ਓ ਥਾਣਾ ਸਿਟੀ ਮੋਰਿੰਡਾ ਹਰਜਿੰਦਰ ਸਿੰਘ,  ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸੰਗਤ ਹਾਜ਼ਰ ਸੀ।

 11 April, 2025

ਅੋਰਤਾਂ ਦੀ ਸੁਰੱਖਿਆ ਅਹਿਮ ਮੁੱਦਾ  -  ਗੁਰਦੀਸ਼ ਪਾਲ ਕੌਰ ਬਾਜਵਾ

ਬੀਤੇ ਦਿਨ ਕੋਲਕਾਤਾ ਦੇ ਇਕ ਹਸਪਤਾਲ ਵਿੱਚ ਇਕ ਟ੍ਰੇਨੀ ਡਾਕਟਰ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ ਦੀ ਘਟਨਾ ਨੇ ਪੂਰੇ ਭਾਰਤ ਦੇਸ਼ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਗਰਮਾ ਗਿਆ ਹੈ। ਉਥੇ ਨਾਲ ਹੀ ਦੇਸ਼ ਦੇ ਵੱਡੇ ਸਰਕਾਰੀ ਹਸਪਤਾਲਾਂ ਦੀ ਬਦਇੰਤਜ਼ਾਮੀ, ਮਾੜੇ ਪ੍ਰਬੰਧਾਂ ਅਤੇ ਅਸੁੱਰਖਿਅਤ ਮਾਹੌਲ ਵੱਲ ਵੀ ਧਿਆਨ ਖਿਚਿਆ ਹੈ। ਇਸ ਤੋਂ ਬਾਅਦ ਉਸ ਹਸਪਤਾਲ ਤੇ ਪੁਲਿਸ ਦੀ ਮੋਜੂਦਗੀ ਵਿੱਚ ਹਜ਼ਾਰਾਂ ਲੋਕਾਂ ਵਲੋਂ ਕੀਤੇ ਗਏ ਹਮਲੇ ਅਤੇ ਭੰਨ ਤੋੜ ਨੇ ਵੀ ਸੂਬਾ ਪ੍ਰਸ਼ਾਸਨ ਦੀ ਅਸਫਲਤਾ ਨੂੰ ਸਾਹਮਣੇ ਲਿਆਂਦਾ ਹੈ। ਹਾਲਾਤ ਦੀ ਨਾਜ਼ੁਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੋਲਕਾਤਾ ਹਾਈਕੋਰਟ ਨੇ ਇਸ ਹਮਲੇ ਦੀ ਘਟਨਾ ਨੂੰ ਸੁਬਾ ਸਰਕਾਰ ਦੀ ਅਸਫਲਤਾ ਕਰਾਰ ਦਿੰਦਿਆਂ ਪੂਰੇ ਪੁਲਿਸ ਤੰਤਰ ਅਤੇ ਸੂਬਾ ਪ੍ਰਸ਼ਾਸਨ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਟ੍ਰੇਨੀ ਡਾਕਟਰ ਦੀ ਹੱਤਿਆ ਮਾਮਲੇ ਨੂੰ ਭਾਂਵੇ ਕੋਲਕਾਤਾ ਹਾਈਕੋਰਟ ਨੇ ਸੀਬੀਆਈ ਨੂੰ ਸੋਂਪ ਦਿੱਤਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਸੱਤਾ ਧਿਰ ਅਤੇ ਵਿਰੋਧੀ ਧਿਰ ਵਲੋਂ ਰਾਜਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਿਸੇ ਵੀ ਪੱਖ ਤੋਂ ਸਹੀ ਨਹੀਂ ਹਨ। ਇਸ ਹਮਲੇ ਦੌਰਾਨ ਹਸਪਤਾਲ ਦੇ ਇਕ ਵੱਡੇ ਹਿੱਸੇ ਅਤੇ ਖਾਸ ਤੌਰ ਤੇ ਵਾਰਦਾਤ ਨਾਲ ਸਬੰਧਤ ਕਮਰੇ ਦੀ ਵੱਡੀ ਪੱਧਰ ਤੇ ਕੀਤੀ ਗਈ ਭੰਨਤੋੜ ਬਿਨ੍ਹਾਂ ਸ਼ੱਕ ਕਈ ਤਰ੍ਹਾਂ ਦੇ ਸ਼ੰਕਿਆਂ ਨੂੰ ਜਨਮ ਦਿੰਦੀ ਹੈ। ਭਾਰਤ ਦੀ ਇਹ ਬਦਕਿਸਮਤੀ ਹੈ ਕਿ ਬਲਾਤਕਾਰ ਵਰਗੀਆਂ ਘਟਨਾਵਾਂ ਖਿਲਾਫ ਫਾਂਸੀ ਦੀ ਸਜ਼ਾ ਦੀ ਵਿਵਸਥਾ ਕੀਤੇ ਜਾਣ ਦੇ ਬਾਵਜੂਦ ਦੇਸ਼ ਵਿੱਚ ਔਰਤਾਂ ਖਿਲਾਫ ਨਾ ਸਿਰਫ ਅਪਰਾਧਿਕ ਅੰਕੜੇ ਵਧੇ ਹਨ, ਸਗੋਂ ਬਲਾਤਕਾਰ ਅਤੇ ਹੱਤਿਆ ਵਰਗੀਆਂ ਘਟਨਾਵਾਂ ਵਿੱਚ ਵੀ ਕੋਈ ਕਮੀ ਆਉਂਦੀ ਦਿਖਾਈ ਨਹੀਂ ਦਿੰਦੀ। ਵੈਸੇ ਤਾਂ ਦੇਸ਼ ਵਿੱਚ ਔਰਤਾਂ ਦੇ ਵਿਰੁੱਧ ਅਪਰਾਧ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਹਨ, ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਸੰਬਰ 2012 ਵਿੱਚ ਇਕ ਲੜਕੀ ਨਾਲ 6 ਲੋਕਾਂ ਵਲੋਂ ਕੀਤੇ ਗਏ ਬਲਾਤਕਾਰ ਅਤੇ ਫਿਰ ਹੱਤਿਆ ਵਾਲੇ ਨਿਰਭੈਆ ਕਾਂਡ ਨੇ ਪੂਰੇ ਦੇਸ਼ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਹੀ ਅਜਿਹੇ ਘਿਨੌਉਣੇ ਅਪਰਾਧ ਲਈ ਮੌਤ ਦੀ ਸਜ਼ਾ ਦੀ ਸਖਤ ਵਿਵਸਥਾ ਕੀਤੀ ਗਈ ਸੀ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਗਏ ਅਤੇ ਨਾ ਹੀ ਇਨ੍ਹਾਂ ਦੀ ਗਿਣਤੀ ਵਿੱਚ ਕੋਈ ਕਮੀ ਆਈ ਹੈ। ਕੋਲਕਾਤਾ ਵਾਲੀ ਘਟਨਾ ਵਾਪਰਨ ਤੋਂ ਬਾਅਦ ਹੀ ਉਤਰਾਖੰਡ ਦੇ ਰੁਦਰਪੁਰ ਦੇ ਇਕ ਨਿੱਜੀ ਹਸਪਤਾਲ ਦੀ ਨਰਸ ਨਾਲ ਹੋਏ ਜਬਰ ਜਨਾਹ ਅਤੇ ਅਪਰਾਧੀ ਵਲੋਂ ਬੇਰਹਿਮੀ ਨਾਲ ਪੀੜਤਾ ਦੇ ਸਿਰ ਨੂੰ ਭਾਰੀ ਪੱਥਰ ਨਾਲ ਕੁਚਲ ਕੇ ਉਸ ਦੀ ਹੱਤਿਆ ਕੀਤੇ ਜਾਣ ਦੀ ਖਬਰ ਦਿਲ ਦਹਿਲਾ ਦੇਣ ਵਾਲੀ ਹੈ। ਪੱਛਮੀ ਬੰਗਾਲ ਔਰਤਾਂ ਖਿਲਾਫ ਅਪਰਾਧਾਂ ਨੂੰ ਲੈ ਕੇ ਬੀਤੇ ਕਾਫੀ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ। ਸਾਲ 2022 ਵਿੱਚ ਉਥੇ ਔਰਤਾਂ ਖਿਲਾਫ ਜਬਰ ਜਨਾਹ ਦੀਆਂ 1111 ਘਟਨਾਵਾਂ ਦਰਜ ਹੋਈਆਂ ਹਨ। ਕੋਲਕਾਤਾ ਦੀ ਇਸ ਤਾਜ਼ਾ ਘਟਨਾ ਨੇ ਜਿਥੇ ਇਕ ਪਾਸੇ ਸੂਬਾ ਸਰਕਾਰ ਅਤੇ ਦੇਸ਼ ਦੇ ਪੂਰੇ ਸਿਆਸੀ ਤੰਤਰ ਤੇ ਅਸਫਲਤਾ ਦੇ ਸਵਾਲੀਆ ਨਿਸ਼ਾਨ ਲੱਗੇ ਹਨ। ਉਥੇ ਹਸਪਤਾਲਾਂ ਵਿੱਚ ਫੈਲੀ ਬਦਇੰਤਜ਼ਾਮੀ ਅਤੇ ਅਸੁਰੱਖਿਅਤ ਮਾਹੌਲ ਪ੍ਰਤੀ ਮੈਡੀਕਲ ਕਰਮਚਾਰੀਆਂ ਵਿੱਚ ਪੈਦਾ ਹੋਇਆ ਰੋਸ ਅਤੇ ਗੁੱਸਾ ਵੀ ਹੈਰਾਨ ਕਰਨ ਵਾਲਾ ਹੈ। ਇਨ੍ਹਾਂ ਕਾਰਨਾਂ ਤੋਂ ਇਲਾਵਾ ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਦੇਸ਼ ਦੇ ਸਰਕਾਰੀ ਹਸਪਤਾਲਚਿਰਾਂ ਤੋਂ ਚਰਚਾ ਵਿਚ ਹਨ। ਮਹਿਲਾ ਮਰੀਜ਼ਾਂ ਅਤੇ ਮਹਿਲਾ ਸਟਾਫ ਦੇ ਵਿਰੁੱਧ ਸਰੀਰਕ ਸ਼ੋਸ਼ਣ ਦੇ ਅੰਕੜੇ ਪਿਛਲੇ ਕੁਝ ਸਾਲਾਂ ਵਿੱਚ ਆਮ ਅਪਰਾਧਾਂ ਨਾਲੋਂ ਚਾਰ ਗੁਣਾ ਵਧੇ ਹਨ। ਹਸਪਤਾਲਾਂ ਵਿੱਚ ਔਰਤਾਂ ਖਿਲਾਫ ਸ਼ਰੀਰਕ ਸ਼ੋਸ਼ਣ ਜਿਹੇ ਅਪਰਾਧਾਂ ਦ ਇਕ ਵੱਡੀ ਘਟਨਾ ਸਾਲ 1973 ਵਿੱਚ ਮੁੰਬਈ ਦੇ ਇਕ ਹਸਪਤਾਲ ਵਿੱਚ ਵਾਪਰੀ ਸੀ, ਜਬਰ ਜਨਾਹ ਤੋਂ ਬਾਅਦ ਇਕ ਸਟਾਫ ਨਰਸ ਲਗਾਤਾਰ 4 ਦਹਾਕੇ ਕੋੋਮਾ ਵਿੱਚ ਰਹੀ, ਉਸ ਦੀ ਮੌਤ 2015 ਵਿੱਚ ਹੋਈ ਸੀ। ਕੋਲਕਾਤਾ ਦੀ ਇਸ ਘਟਨਾ ਦੇ ਖਿਲਾਫ ਦੇਸ਼ ਭਰ ਦੇ ਡਾਕਟਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾ ਵਲੋਂ ਮੈਡੀਕਲ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਵਲੋਂ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਫੜ੍ਹਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਗੁਰੇਜ਼ ਕਰਕੇ ਇਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

 20 August, 2024
  • Facebook
  • Twitter
  • Youtube
  • RSS
  • Pinterest

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ