ਕਸੂਰ - ਅਰਸ਼ਪ੍ਰੀਤ ਸਿੱਧੂ
ਸੀਤੋ ਬਹੁਤ ਹੀ ਨੇਕ ਦਿਲ ਦੀ ਔਰਤ ਸੀ, ਮਿੱਠੜਾ ਸੁਭਾਅ ਸਹਿਣਸੀਲਤਾ ਸਾਦਗੀ ਸਾਰੇ ਗੁਣ ਮੋਜੂਦ ਸਨ ਸੀਤੋ ਵਿੱਚ। ਬਚਪਨ ਤੋਂ ਹੀ ਸੀਤੋ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ। ਸੀਤੋ ਨੇ ਸਕੂਲ ਜਾਣ ਤੋਂ ਪਹਿਲਾ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਅਤੇ ਫਿਰ ਗੁਰੂ ਘਰ ਜਾਣਾ। ਸੀਤੋ ਨਿਤਨੇਮ ਗੁਰੂ ਘਰ ਜਾਇਆ ਕਰਦੀ ਸੀ। ਪੜ੍ਹਾਈ ਪੂਰੀ ਹੋਈ ਤਾ ਘਰਦਿਆਂ ਨੇ ਚੰਗੀ ਜਮੀਨ ਜਾਇਦਾਦ ਵਾਲਾ ਮੁੰਡਾ ਦੇਖ ਕੇ ਕਰਮੇ ਨਾਲ ਸੀਤੋ ਦਾ ਵਿਆਹ ਰੱਖ ਦਿੱਤਾ। ਵਿਆਹ ਵੀ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਾ ਕੇ ਬਰਾਤ ਦੀ ਆਉ ਭਗਤੀ ਕੀਤੀ ਗਈ। ਉਸ ਸਮੇਂ ਕਰਮੇ ਤੇ ਸੀਤੋ ਦਾ ਵਿਆਹ ਲੋਕਾ ਲਈ ਮਿਸਾਲ ਬਣ ਗਿਆ ਸੀ। ਸੀਤੋ ਤੇ ਕਰਮਾ ਆਪਣੇ ਗ੍ਰਹਿਸ਼ਤੀ ਜੀਵਨ ਵਿੱਚ ਬੇਹੱਦ ਖੁਸ਼ ਸੀ, ਸਵੇਰ ਸਾਮ ਗੁਰਦੁਆਰਾ ਸਾਹਿਬ ਜਾਦੇ। ਵਕਤ ਬਦਲਿਆ ਸਮਾਂ ਨਹੀਂ ਲੱਗਦਾ। ਕਰਮਾ ਹੋਲੀ-ਹੋਲੀ ਘਰ ਦੇ ਗੁਆਢ ਵਿੱਚ ਰਹਿੰਦੀ ਸਿੰਦੋ ਭਾਬੀ ਨਾਲ ਜਿਆਦਾ ਘੁਲ ਮਿਲ ਗਿਆ ਹੁਣ ਕਰਮੇ ਨੂੰ ਸਿੰਦੋ ਭਾਬੀ ਨਾਲ ਵਕਤ ਬਤਾਉਣਾ ਜਿਆਦਾ ਚੰਗਾ ਲਗਦਾ। ਕਰਮਾ ਸੀਤੋ ਨਾਲ ਗੁਰੂ ਘਰ ਵੀ ਨਾ ਜਾਂਦਾ। ਸੀਤੋ ਚੁਪ ਚਾਪ ਉਸ ਰੱਬ ਦੀ ਰਜਾ ਸਮਝ ਆਪਣੀ ਜਿੰਦਗੀ ਬਤੀਤ ਕਰਦੀ ਰਹੀ। ਸੀਤੋ ਦੇ ਇੱਕ ਧੀ ਇੱਕ ਪੁੱਤ ਸੀ। ਸਿੰਦੋ ਭਾਬੀ ਨੇ ਹੌਲੀ-ਹੌਲੀ ਕਰਮੇ ਨੂੰ ਸੀਤੋ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਕਰਮਾ ਸੀਤੋ ਦੇ ਗੁਰੂ ਘਰ ਜਾਣ ਤੇ ਵੀ ਸ਼ੱਕ ਕਰਨ ਲੱਗਾ। ਸੀਤੋ ਨੇ ਲੜਾਈ ਮਿਟਾਉਂਦਿਆਂ ਘਰ ਵਿੱਚ ਹੀ ਪਾਠ ਕਰਨਾ ਸ਼ੁਰੂ ਕੀਤਾ, ਹੁਣ ਸੀਤੋ ਗੁਰੂ ਘਰ ਵੀ ਨਾ ਜਾਦੀ। ਦਿਮਾਗੀ ਤੌਰ ਤੇ ਸੀਤੋ ਪਰੇਂਸ਼ਾਨ ਰਹਿਣ ਲੱਗੀ। ਬੱਚਿਆਂ ਨੇ ਵੀ ਆਪਣੀ ਮਾਂ ਨੂੰ ਪਾਗਲ ਸਮਝਣਾ ਸ਼ੁਰੂ ਕਰ ਦਿੱਤਾ। ਸੀਤੋ ਦੇ ਪੇਕੇ ਸੀਤੋ ਨੂੰ ਵਾਪਿਸ ਲੈ ਆਏ। ਪੇਕੇ ਘਰ ਸੀਤੋ ਹਰ ਸਮੇਂ ਪਾਠ ਕਰਦੀ ਰਹਿੰਦੀ ਤੇ ਆਪਣੇ ਬੱਚਿਆਂ ਨੂੰ ਉਡੀਕਦੀ ਪਰ ਕੋਈ ਵੀ ਸੀਤੋ ਨੂੰ ਵਾਪਿਸ ਲੈਣ ਨਹੀਂ ਆਇਆ। ਸੀਤੋ ਦੋ ਤਿੰਨ ਵਾਰ ਆਪਣੇ ਸਹੁਰੇ ਘਰ ਗਈ ਤਾ ਬੱਚਿਆਂ ਅਤੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ। ਸੀਤੋ ਦੇ ਪੇਕਿਆਂ ਦੀ ਪੰਚਾਇਤ ਦੇ ਫੈਸਲੇ ਅਨੁਸਾਰ ਸੀਤੋ ਨੂੰ ਸਹੁਰੇ ਘਰ ਵਿੱਚ ਰਹਿਣ ਲਈ ਇੱਕ ਕਮਰਾ ਦੇ ਦਿੱਤਾ। ਸੀਤੋ ਸਾਰਾ ਦਿਨ ਪਾਠ ਕਰਦੀ ਤੇ ਕਮਰੇ ਵਿੱਚ ਹੀ ਬੈਠੀ ਆਪਣੇ ਧੀ ਤੇ ਪੁੱਤ ਨੂੰ ਦੇਖਦੀ। ਧੀ ਤੇ ਪੁੱਤ ਨੇ ਸੀਤੋ ਨੂੰ ਕਦੀ ਮਾਂ ਵੀ ਕਹਿ ਕੇ ਨਾ ਬੁਲਾਇਆ ਉਹ ਦੋਨੋਂ ਹੁਣ ਸਿੰਦੋ ਨੂੰ ਹੀ ਆਪਣੀ ਮਾਂ ਦੱਸਦੇ ਸਨ। ਇੱਕ ਦਿਨ ਸੀਤੋ ਦੇ ਪੁੱਤ ਦਾ ਜਨਮ ਦਿਨ ਸੀ ਸੀਤੋ ਜਦੋਂ ਆਪਣੇ ਕਮਰੇ ਵਿੱਚੋਂ ਬਾਹਰ ਆ ਕੇ ਪੁੱਤ ਨੂੰ ਜਨਮ ਦਿਨ ਦੀਆਂ ਵਧਾਈਆ ਦੇਣ ਲੱਗੀ ਤਾਂ ਪੁੱਤ ਨੇ ਜੋਰ ਨਾਲ ਧੱਕਾ ਦੇ ਦਿੱਤਾ। ਸੀਤੋ ਚੁਪ ਚਾਪ ਖੜੀ ਹੋਈ ਤੇ ਆਪਣੇ ਕਮਰੇ ਦੇ ਅੰਦਰ ਚਲੀ ਗਈ। ਉਸ ਦਿਨ ਪਤਾ ਨਹੀਂ ਪੁੱਤ ਦੇ ਮਨ ਵਿੱਚ ਕੀ ਆਇਆ ਕਿ ਉਸਨੇ ਸ਼ਾਮ ਨੂੰ ਸੀਤੋ ਦੇ ਕਮਰੇ ਦਾ ਬੂਹਾ ਖੜ ਖੜਾਇਆ। ਸੀਤੋ ਨੇ ਭੱਜ ਕੇ ਬੂਹਾ ਖੋਲਿਆ ਸਾਹਮਣੇ ਪੁੱਤ ਦੇਖ ਸੀਤੋ ਤੋਂ ਖੁਸ਼ੀ ਸੰਭਾਲੀ ਨਾ ਗਈ। ਖੁਸ਼ੀ ਦੇ ਹੰਝੂ ਸੀਤੋ ਦੇ ਚਿਹਰੇ ਤੋਂ ਝਲਕ ਰਹੇ ਸਨ। ਪਰ ਪੁੱਤ ਦੇ ਦਿਲ ਦੀ ਬੇਈਮਾਨੀ ਤੋਂ ਸੀਤੋ ਕੋਹਾ ਦੂਰ ਸੀ। ਪੁੱਤ ਨੇ ਦਰਵਾਜਾ ਬੰਦ ਕੀਤਾ ਤੇ ਕੋਲ ਪਏ ਮੇਜ ਨਾਲ ਮਾਂ ਦੇ ਸਿਰ ਤੇ ਦੋ ਵਾਰ ਕਰ ਦਿੱਤੇ। ਸਿਰ ਵਿੱਚੋਂ ਖੂਨ ਨਿਕਲਣ ਲੱਗਾ ਤਾਂ ਪੁੱਤ ਬਾਹਰੋ ਦਰਵਾਜਾ ਬੰਦ ਕਰ ਚਲਾ ਗਿਆ ਅਤੇ ਆਪਣੇ ਪਿਉ ਦੇ ਫੋਨ ਤੋਂ ਆਪਣੇ ਨਾਨਕੇ ਪਿੰਡ ਫੋਨ ਕਰ ਕਹਿ ਦਿੱਤਾ ਵੀ ਮੇਰੀ ਮਾਂ ਡਿੱਗ ਪਈ ਹੈ ਹਸਪਤਾਲ ਲੈ ਜਾਉ। ਜਦੋਂ ਤੱਕ ਸੀਤੋ ਦੇ ਪੇਕੇ ਪਹੁੰਚਦੇ ਸੀਤੋ ਬਿਨ੍ਹਾਂ ਕੀਤੇ ਹੋਏ ਗੁਨਾਹਾ ਦੀ ਸਜਾਂ ਭੁਗਤ ਚੁੱਕੀ ਸੀ। ਸੀਤੋ ਦੀ ਜਿੰਦਗੀ ਵਿੱਚ ਸਮਝਣ ਦੀ ਲੋੜ ਇਹ ਸੀ ਕਿ ਹਰ ਪਲ ਰੱਬ ਨੂੰ ਮੰਨਣ ਵਾਲੀ ਸੀਤੋ ਦਾ ਕਸੂਰ ਕੀ ਸੀ ਕਿ ਮੌਤ ਵੀ ਉਸਨੂੰ ਉਸਦੇ ਆਪਣੇ ਜੰਮੇ ਪੁੱਤ ਨੇ ਦਿੱਤੀ।
ਅਰਸ਼ਪ੍ਰੀਤ ਸਿੱਧੂ 94786-22509
ਵਿਸ਼ਵਾਸ਼ - ਅਰਸ਼ਪ੍ਰੀਤ ਸਿੱਧੂ
ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਵਿਸ਼ਵਾਸ ਹੋਵੇ ਤਾ ਆਪਾਂ ਰੱਬ ਨੂੰ ਵੀ ਪਾ ਸਕਦੇ ਹਾਂ। ਮੇਰੇ ਅੱਖੀ ਦੇਖਣ ਦੀ ਗੱਲ ਹੈ ਕੁਝ ਕੁ ਵਰ੍ਹੇ ਪਹਿਲਾ ਦੀਪਕ ਦਾ ਪਰਿਵਾਰ ਪਿੰਡੋ ਸ਼ਹਿਰ ਵਿੱਚ ਆ ਵਸਿਆ। ਦੀਪਕ ਦੀ ਧਰਮ ਪਤਨੀ ਬਹੁਤ ਹੀ ਮਿੱਠੜੇ ਸੁਭਾਅ ਦੀ ਮਾਲਿਕ ਸੀ। ਮੈਂ ਉਸ ਔਰਤ ਨੂੰ ਜਿੰਦਗੀ ਵਿੱਚ ਹਮੇਸ਼ਾ ਮੁਸਕਰਾਉਂਦੇ ਹੋਏ ਦੇਖਿਆ। ਦੀਪਕ ਪਿੰਡ ਤੋਂ ਨਿਕਲ ਕੇ ਸ਼ਹਿਰ ਵਿੱਚ ਵਸਣ ਕਾਰਨ ਆਪਣੇ ਆਪ ਨੂੰ ਕੁਝ ਜਿਆਦਾ ਹੀ ਮਾਡਰਨ ਸਮਝਣ ਲੱਗ ਪਿਆ। ਉਸ ਨੂੰ ਹੁਣ ਆਪਣੇ ਘਰ ਵਾਲੀ ਇੱਕ ਪੇਂਡੂ ਤੇ ਅਨਪੜ੍ਹ ਕੁੜੀ ਜਾਪਣ ਲੱਗ ਗਈ ਸੀ। ਦੀਪਕ ਨੇ ਆਪਣੇ ਘਰਵਾਲੀ ਅਤੇ 3 ਕੁ ਸਾਲ ਦੀ ਕੁੜੀ ਨੂੰ ਛੱਡ ਕਿਸੇ ਪ੍ਰਾਈਵੇਟ ਨੌਕਰੀ ਤੇ ਕੰਮ ਕਰਦੀ ਕੁੜੀ ਨਾਲ ਵਿਆਹ ਕਰਵਾ ਲਿਆ। ਓਧਰ ਦੀਪਕ ਦੀ ਘਰਵਾਲੀ ਰੱਬ ਦੀ ਰਜ੍ਹਾ ਸਮਝ ਸਭ ਕੁਝ ਬਰਦਾਸ਼ਤ ਕਰਦੀ ਰਹੀ ਪਰ ਉਸਨੂੰ ਰੱਬ ਤੇ ਬਹੁਤ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਉਸਦਾ ਘਰਵਾਲਾ ਉਸ ਕੋਲ ਜਰੂਰ ਵਾਪਿਸ ਆਵੇਗਾ। ਉਹ ਰੋਜਾਨਾ ਘਰ ਵਿੱਚ ਜੋ ਵੀ ਚੀਜ ਬਣਾਉਂਦੀ ਆਪਣੇ ਘਰਵਾਲੇ ਦਾ ਹਿੱਸਾ ਜਰੂਰ ਬਣਾਉਂਦੀ। ਮੈਂ ਬਹੁਤ ਵਾਰ ਉਸ ਨੂੰ ਮੇਜ ਤੇ ਚਾਹ ਦੇ 2 ਕੱਪ ਰੱਖਦਿਆ ਦੇਖਿਆ ਤੇ ਪੁੱਛਣ ਤੇ ਉਸਨੇ ਕਿਹਾ ਇਹ ਦੀਪਕ ਜੀ ਦਾ। ਉਹ ਸਾਨੂੰ ਛੱਡ ਕੇ ਗਿਆ ਹੈ ਪਰ ਮੇਰੇ ਘਰ ਵਿੱਚ ਤਾ ਅਕਸਰ ਉਸਦੀ ਮੌਜੂਦਗੀ ਰਹਿੰਦੀ ਹੈ। ਸਿਆਣਿਆ ਸੱਚ ਕਿਹਾ ਜੇ ਵਿਸ਼ਵਾਸ਼ ਹੋਵੇ ਤਾ ਰੱਬ ਆਪ ਆ ਕੇ ਮਦਦ ਕਰਦਾ। 10 ਕੁ ਵਰ੍ਹੇ ਬੀਤਣ ਤੋਂ ਬਾਅਦ ਦੀਪਕ ਨਾਲ ਵਿਆਹੀ ਪ੍ਰਾਈਵੇਟ ਨੋਕਰੀ ਵਾਲੀ ਕੁੜੀ ਦੀਪਕ ਨੂੰ ਛੱਡ ਕਿਸੇ ਹੋਰ ਮੁੰਡੇ ਨਾਲ ਕੈਨੇਡਾ ਚਲੀ ਗਈ। ਦੀਪਕ ਦਾ ਸਭ ਕੁਝ ਬਰਬਾਦ ਹੋ ਚੁੱਕਾ ਸੀ। ਪਹਿਲਾ ਤਾ ਉਸਨੇ ਮਰਨ ਬਾਰੇ ਸੋਚਿਆ ਪਰ ਫੇਰ ਪਤਾ ਨਹੀ ਉਸਨੂੰ ਕਿਵੇ ਆਪਣੀ ਧੀ ਨੂੰ ਮਿਲਣ ਦਾ ਦਿਲ ਕੀਤਾ ਤੇ ਉਹ ਵਾਪਿਸ ਆਪਣੇ ਪੁਰਾਣੇ ਘਰ ਆ ਗਿਆ। ਦੀਪਕ ਨੂੰ ਸਾਹਮਣੇ ਦੇਖ ਉਸਦੀ ਘਰਵਾਲੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਜਦੋਂ ਦੀਪਕ ਨੇ ਆਪਣੇ ਘਰ ਅੰਦਰ ਦਾਖਿਲ ਹੋ ਕੇ ਆਪਣੇ ਕਮਰੇ ਦਾ ਹਾਲ ਦੇਖਿਆ ਤਾ ਉੱਚੀ ਉੱਚੀ ਭੁੱਬਾ ਮਾਰਨ ਲੱਗ ਗਿਆ ਕਿਉਂਕਿ ਉਸਦੇ ਕਮਰੇ ਦੀ ਹਰ ਚੀਜ ਉਸਦੀ ਨਿੱਤ ਦੀ ਮੌਜੂਦਗੀ ਹੋਣ ਦਾ ਅਹਿਸਾਸ ਕਰਵਾ ਰਹੀ ਸੀ। ਦੀਪਕ ਆਪਣੇ ਘਰਵਾਲੀ ਦੇ ਪੈਰੀ ਡਿੱਗ ਉਸ ਤੋ ਮੁਆਫੀ ਮੰਗਣ ਲੱਗਾ ਉਸਦੀ ਘਰਵਾਲੀ ਨੇ ਉਸਨੂੰ ਸੰਭਾਲ ਦੇ ਹੋਏ ਕਿਹਾ ਤੁਸੀ ਤਾ ਹਮੇਸਾ ਮੇਰੇ ਨਾਲ ਸੀ, ਤੁਹਾਡਾ ਸਰੀਰ ਹੀ ਵੱਖ ਸੀ, ਅੱਜ ਮੇਰੇ ਰੱਬ ਨੇ ਮੈਨੂੰ ਸਭ ਕੁਝ ਵਾਪਿਸ ਦੇ ਦਿੱਤਾ। ਦੀਪਕ ਹੁਣ ਆਪਣੀ ਬੇਟੀ ਅਤੇ ਆਪਣੀ ਘਰਵਾਲੀ ਨਾਲ ਖੁਸ਼ੀਆ ਭਰਿਆ ਜੀਵਣ ਬਤੀਤ ਕਰ ਰਿਹਾ ਹੈ। ਸੁਣਿਆ ਵਿਸਵਾਸ਼ ਦਿਖਦਾ ਨਹੀ ਹੁੰਦਾ ਪਰ ਰੱਬ ਤੇ ਕੀਤਾ ਵਿਸਵਾਸ਼ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਪੂਰਾ ਹੁੰਦਾ ਹੈ।
ਅਰਸ਼ਪ੍ਰੀਤ ਸਿੱਧੂ
94786-22509
ਪਿਤਾ ਦਿਵਸ ਤੇ ਵਿਸ਼ੇਸ਼ - ਅਰਸ਼ਪ੍ਰੀਤ ਸਿੱਧੂ
ਬਾਬੁਲ ਤੋ ਤਸਵੀਰ ਵਿੱਚੋ ਨਿਕਲ ਕੇ ਸਾਹਮਣੇ ਆ ਜਾ,
ਦੋ ਪਲ ਬੈਠ ਜਾ ਕੋਲ ਮੇਰੇ ਉਮਰਾ ਦਾ ਦਰਦ ਵੰਡਾਜਾ,
ਸਬ ਕਹਿੰਦੇ ਤੂੰ ਮੁੜ ਨਹੀ ਆਉਣਾ ਇੱਕ ਵਾਰ ਤਾ ਫੇਰਾ ਪਾ ਜਾ,
ਮੁੱਦਤਾ ਬੀਤ ਗਈਆ ਤੈਨੂੰ ਮਿਲਿਆ ਇੱਕ ਵਾਰ ਸੀਨੇ ਨਾਲ ਲਾਜਾ,
ਇੱਕ ਜਨਮ ਮਿਲਿਆ ਸੀ ਤੇਰੇ ਨਾਲ ਜੀਣ ਨੂੰ ਬਾਬੁਲ ਦਾ ਫਰਜ ਨਿਭਾ ਜਾ,
ਕਿਵੇ ਜੀਵਾ ਮੈਂ ਬਿਨ ਤੇਰੇ ਕੋਈ ਜੀਣ ਦਾ ਵੱਲ ਸਿਖਾ ਜਾ,
ਕੀ ਹੁੰਦਾ ਪਿਆਰ ਬਾਬੁਲ ਦਾ, ਕੁਝ ਪਲ ਤਾ ਨਾਲ ਬਿਤਾਜਾ
ਕਿਸੇ ਨਾ ਮੈਨੂੰ ਪੁੱਤ ਆਖ ਬੁਲਾਇਆ "ਆਜਾ ਪੁੱਤਰਾ" ਇੱਕ ਵਾਰ ਤਾ ਮੁੱਖ ਚੋਂ ਸੁਣਾਜਾ,
ਅਰਸ਼ਪ੍ਰੀਤ ਸਿੱਧੂ
94786-22509
ਫੈਸਲਾ - ਅਰਸ਼ਪ੍ਰੀਤ ਸਿੱਧੂ
ਜਿੰਦਗੀ ਕੁਦਰਤ ਦੀ ਅਨਮੋਲ ਦਾਤ ਹੈ। ਕਈ ਲੋਕ ਜਿੰਦਗੀ ਨੂੰ ਬਹੁਤ ਖੂਬਸੂਰਤ ਤਰੀਕਿਆਂ ਨਾਲ ਜਿਉਂਦੇ ਹਨ ਅਤੇ ਕਈ ਲੋਕ ਕੁਦਰਤ ਦੇ ਇਸ ਬੜਮੁੱਲੇ ਤੋਹਫੇ ਨੂੰ ਕਿਸੇ ਕਾਰਨ ਕਰਕੇ ਗੁਆ ਲੈਂਦੇ ਹਨ। ਜੀਤੋ ਚਾਰ ਕੁ ਵਰ੍ਹਿਆਂ ਦੀ ਸੀ ਜਦੋਂ ਉਸ ਦੀ ਮਾਂ ਦਾ ਸਾਇਆ ਉਸ ਦੇ ਸਿਰ ਤੋਂ ਉਠ ਗਿਆ। ਉਸਨੇ ਆਪਣੇ ਪਿਉ ਨਾਲ ਘਰ ਦਾ ਕੰਮ ਕਰਾਉਣਾ ਤੇ ਪੜਨ ਚਲੇ ਜਾਣਾ। ਪਰਮਾਤਮਾ ਦੀ ਮਿਹਰ ਸਦਕਾ ਜੀਤੋ ਦਸਵੀ ਕਲਾਸ ਵਿੱਚੋ ਅੱਵਲ ਰਹੀ। ਲੋਕਾ ਦੇ ਸਮਝਾਉਣ ਤੇ ਜੀਤੋ ਦੇ ਪਿਉ ਨੇ ਉਸਨੂੰ ਕਾਲਜ ਪੜਨ ਲਾ ਦਿੱਤਾ ਚੰਗੇ ਨੰਬਰਾ ਨਾਲ ਜੀਤੋ ਜਦੋਂ ਡਿਗਰੀ ਪਾਸ ਕਰ ਗਈ ਤਾਂ ਉਸਦੇ ਪਿਉ ਨੇ ਚੰਗੀ ਜਮੀਨ ਜਾਇਦਾਦ ਵਾਲਾ ਮੁੰਡਾ ਦੇਖ ਉਸਦਾ ਵਿਆਹ ਕਰ ਦਿੱਤਾ। ਵਿਆਹ ਤੋਂ ਦੋ ਕੁ ਵਰ੍ਹਿਆਂ ਬਾਅਦ ਜੀਤੋ ਦੇ ਘਰ ਧੀ ਨੇ ਜਨਮ ਲਿਆ ਤੇ ਜੀਤੋ ਨੂੰ ਸਰਕਾਰੀ ਨੌਕਰੀ ਵੀ ਮਿਲ ਗਈ। ਜੀਤੋ ਪਿਛਲਾ ਦੁਖ ਭੁਲ ਆਪਣੀ ਨਵੀਂ ਜਿੰਦਗੀ ਦਾ ਆਨੰਦ ਮਾਣ ਰਹੀ ਸੀ ਪਰ ਸਾਇਦ ਪਰਮਾਤਮਾ ਨੂੰ ਕੁਝ ਹੋਰ ਮੰਨਜੂਰ ਸੀ। ਜੀਤੋ ਨੂੰ ਪਤਾ ਲੱਗਾ ਕਿ ਉਸਦਾ ਪਤੀ ਮਾੜੀ ਸੰਗਤ ਵਿੱਚ ਪੈ ਗਿਆ ਹੈ ਤਾਂ ਉਸਨੇ ਇਹ ਗੱਲ ਆਪਣਾ ਪਿਤਾ ਨਾਲ ਸਾਝੀ ਕੀਤੀ ਅਤੇ ਪੰਚਾਇਤ ਦੇ ਕਹਿਣ ਤੇ ਪਤੀ ਦਾ ਘਰ ਛੱਡ ਪਿਤਾ ਦੇ ਘਰ ਆ ਗਈ। ਪਰ ਜੀਤੋ ਅੰਦਰੋ ਅੰਦਰ ਅੱਜ ਵੀ ਉੱਥੇ ਹੀ ਖੜ੍ਹੀ ਸੀ। ਪਿਤਾ ਦੇ ਘਰ ਆ ਕੇ ਉਹ ਕਦੇ ਕਦੇ ਨੌਕਰੀ ਤੇ ਜਾਂਦੀ। ਅਕਸਰ ਬੀਮਾਰ ਹੀ ਰਹਿੰਦੀ। ਸ਼ਾਇਦ ਜੀਤੋ ਨੇ ਪੰਚਾਇਤ ਦਾ ਫੈਸਲਾ ਤਾ ਮੰਨ ਲਿਆ ਸੀ, ਪਰ ਉਹ ਆਪਣੇ ਪਤੀ ਨੂੰ ਭੁਲ ਨਹੀਂ ਪਾ ਰਹੀ ਸੀ। ਮਾਨੋ ਅੰਦਰ ਜੀਤੋ ਮੰਜੇ ਨਾਲ ਜੁੜ ਗਈ ਅਤੇ ਪਤਾ ਹੀ ਨਾ ਲੱਗਾ ਕਦੋਂ ਰੱਬ ਨੂੰ ਪਿਆਰੀ ਹੋ ਗਈ। ਜੀਤੋ ਦੇ ਬਿਸਤਰ ਵਿੱਚੋ ਇਕ ਕਾਗਜ ਦਾ ਟੁਕੜਾ ਮਿਲਿਆ ਜਿਸ ਤੇ ਲਿਖਿਆ ਸੀ ਪਾਪਾ ਮੈਂ ਤੁਹਾਡੀ ਇੱਜ਼ਤ ਰੱਖਣ ਲਈ ਪੰਚਾਇਤ ਦੇ ਕਹੇ ਤੇ ਤੁਹਾਡੇ ਘਰ ਆ ਗਈ ਪਰ ਮੈਂ ਆਪਣੇ ਪਤੀ ਬਿਨ੍ਹਾਂ ਜਿੰਦਾ ਨਹੀਂ ਰਹਿ ਸਕਦੀ ਸੀ ਉਸਦਾ ਦੁੱਖ ਮੈਨੂੰ ਅੰਦਰੋ ਅੰਦਰੀ ਖਾ ਗਿਆ ਅਤੇ ਮੇਰੀ ਧੀ ਨੂੰ ਜੀਤੋ ਬਣਾ ਕੇ ਕਿਸੇ ਵਧੀਆ ਪਰਿਵਾਰ ਵਿੱਚ ਵਿਆਹੀ ਜਿੱਥੇ ਪੰਚਾਇਤਾ ਕਿਸੇ ਦੀ ਜਿੰਦਗੀ ਦਾ ਫੈਸਲਾ ਨਾ ਕਰਦੀਆਂ ਹੋਣ। ਜੀਤੋ ਦਾ ਪਿਉ ਇਕ ਜੀਤੋ ਦਾ ਸਿਵਾ ਵਾਲ ਮੁੜ 30 ਵਰ੍ਹੇ ਪਿੱਛੇ ਆ ਕੇ ਜੀਤੋ ਦੀ ਧੀ ਨੂੰ ਪਾਲਣ ਲੱਗ ਪਿਆ, ਅਤੇ ਮਨ ਹੀ ਮਨ ਹੋਏ ਪੰਚਾਇਤੀ ਫੈਸਲੇ ਤੇ ਪਛਤਾਅ ਰਿਹਾ ਸੀ ਕਾਸ਼ ਉਹ ਇੱਕ ਵਾਰ ਤਾ ਆਪਣੀ ਧੀ ਨੂੰ ਉਸਦੇ ਮਨ ਦਾ ਫੈਸਲਾ ਪੁੱਛਦਾ।
ਅਰਸ਼ਪ੍ਰੀਤ ਸਿੱਧੂ
94786-22509
ਸਵਾਦ- ਸੁਆਦ - ਅਰਸ਼ਪ੍ਰੀਤ ਸਿੱਧੂ
ਮੈਂ ਅਕਸਰ ਛੋਟੇ ਹੁੰਦਿਆਂ ਆਪਣੀ ਮਾਂ ਕੋਲ ਰੋਜਾਨਾਂ ਆਈਸ ਕਰੀਮ ਖਾਣ ਦੀ ਮੰਗ ਕਰਨੀ। ਮੇਰੀ ਮਾਂ ਮੈਨੂੰ ਰੋਜ ਸ਼ਾਮ ਨੂੰ ਬਾਜਾਂਰ ਲੈ ਕੇ ਜਾਦੀ ਅਤੇ ਮੈਂ ਆਈਸਕਰੀਮ ਲੈ ਲੈਣੀ ਮੈਂ ਮਾਂ ਨੂੰ ਕਹਿਣਾ ਮਾਂ ਤੁਹਾਨੂੰ ਆਈਸਕਰੀਮ ਚੰਗੀ ਨਹੀਂ ਲੱਗਦੀ। ਮਾਂ ਨੇ ਅੱਗੋ ਹੱਸ ਪੈਣਾ ਨਹੀਂ ਪੁੱਤ ਹੁਣ ਚੰਗੀ ਨਹੀਂ ਲੱਗਦੀ ਜਦੋਂ ਮੈਂ ਤੇਰੇ ਵਰਗੀ ਹੁੰਦੀ ਸੀ ਉਦੋਂ ਬਹੁਤ ਵਧੀਆਂ ਲੱਗਦੀ ਹੁੰਦੀ ਸੀ। ਮੈਨੂੰ ਮਾਂ ਦੀਆਂ ਗੱਲਾ ਸਮਝ ਨਾ ਆਉਂਦੀਆਂ ਤੇ ਮੈਂ ਮਾਂ ਨੂੰ ਕਹਿਣਾ ਮੈਂ ਤਾਂ ਵੱਡੇ ਹੋਇਆ ਵੀ ਏਸੇਂ ਤਰ੍ਹਾਂ ਆਈਸਕਰੀਮ ਖਾਇਆ ਕਰੂ। ਪਰ ਅੱਜ ਜਦ ਮੈਂ ਖੁਦ ਮਾਂ ਵਾਲੀ ਜਗ੍ਹਾਂ ਤੇ ਆ ਕੇ ਖੜਿਆ ਤਾਂ ਅਹਿਸਾਸ ਤੇ ਮਤਲਬ ਦੋਨੋਂ ਸਮਝ ਆ ਗਏ। ਅੱਜ ਮੇਰੀ ਗੁੜੀਆਂ ਵੀ ਰੋਜ ਸ਼ਾਮ ਨੂੰ ਆਈਸਕਰੀਮ ਖਾਣ ਦੀ ਮੰਗ ਕਰਦੀ ਹੈ ਤੇ ਬਾਜਾਂਰ ਜਾਂਦੀ ਹੈ ਪਰ ਮੈਂ ਸਿਰਫ ਉਸਨੂੰ ਆਈਸਕਰੀਮ ਦਿਲਵਾ ਕੇ ਵਾਪਿਸ ਆ ਜਾਂਦਾ ਹਾਂ। ਹੁਣ ਤਾਂ ਮੈਨੂੰ ਮੇਰੀ ਮਨਪਸੰਦ ਆਈਸਕਰੀਮ ਵੀ ਯਾਦ ਨਹੀਂ। ਹੁਣ ਸਮਝ ਆਉਂਦਾ ਹੈ ਕਿ ਮਾਂ ਨੂੰ ਵੱਡੇ ਹੋਇਆ ਆਈਸਕਰੀਮ ਸਵਾਦ ਕਿਉਂ ਨਹੀਂ ਲਗਦੀ ਸੀ। ਅੱਜ ਜਦੋਂ ਮੈਂ ਖੁੱਦ ਜਿੰਦਗੀਆਂ ਦੀ ਜੁੰਮੇਵਾਰੀਆਂ ਵਿੱਚ ਉੱਲਝਿਆਂ ਤਾਂ ਮੈਨੂੰ ਸਮਝ ਆਇਆ ਕਿ ਮਾਂ ਨੂੰ ਵੱਡਿਆਂ ਹੋਇਆ ਆਈਸਕਰੀਮ ਸਵਾਦ ਕਿਉਂ ਨਹੀਂ ਸੀ ਲੱਗਦੀ।
ਪਿਤਾ ਦਿਵਸ਼ ਤੇ : ਬਾਬੁਲ ਨੂੰ ਯਾਦ ਕਰਦਿਆਂ - ਅਰਸ਼ਪ੍ਰੀਤ ਸਿੱਧੂ
ਤੇਰੀ ਜਗ੍ਹਾਂ ਦੁਨੀਆਂ ਤੇ ਬਾਬੁਲ ਕੋਈ ਪਾ ਨਹੀਂ ਸਕਦਾ
ਬਣੇ ਰੱਬ ਵੀ ਜੇ ਬਾਪ ਮੇਰਾ, ਦਰਜੇ ਤੇਰੇ ਤੇ ਉਹ ਵੀ ਆ ਨਹੀਂ ਸਕਦਾ
ਜਿੰਨਾ ਕੀਤਾ ਸੀ ਤੂੰ ਮੇਰਾ, ਉਨ੍ਹਾਂ ਕੋਈ ਹੋਰ ਚਾਹ ਨਹੀਂ ਸਕਦਾ
ਧੀ ਲਈ ਹੁੰਦਾ ਬਾਬੁਲ ਜਹਾਨ, ਜਦ ਉਜੜੇ ਮੁੜ ਕੋਈ ਵਸਾ ਨਹੀ ਸਕਦਾ
ਤੂੰ ਹੀ ਮਿਲ ਜਾ ਕਿਸੇ ਰੂਪ ਚ ਆ ਕੇ ਜਿੱਥੇ ਤੂੰ ਮੈਂ ਉੱਥੇ ਆ ਨਹੀਂ ਸਕਦਾ
ਤੇਰੇ ਘਰ ਵਿੱਚ ਤੇਰਾ ਅਹਿਸਾਸ ਬਾਬੁਲ ਤਾ ਹੀ ਮੈਂ ਘਰ ਛੱਡ ਕਿਤੇ ਜਾ ਨਹੀਂ ਸਕਦਾ
ਤੇਰਾ ਦਿੱਤਾ ਨਾਮ ਪਹਿਚਾਣ ਹੈ ਮੇਰੀ ਬਿਨ ਤੇਰੇ ਮੈਂ ਕੋਈ ਪਹਿਚਾਣ ਬਣਾ ਨਹੀਂ ਸਕਦਾ
ਤੇਰੇ ਹੁੰਦਿਆ ਘਰ ਸਵਰਗ ਸੀ ਬਾਬੁਲਾ ਬਿਨ ਤੇਰੇ ਇਹ ਸਵਰਗ ਅਖਵਾ ਨਹੀਂ ਸਕਦਾ।
ਹਰ ਚੀਜ ਮਿਲੇ ਨਾਲ ਪੈਸੇ ਦੇ, ਇਕ ਮਾਂ ਬਾਪ ਜੋ ਪੈਸੇਂ ਨਾਲ ਕੋਈ ਪਾ ਨਹੀਂ ਸਕਦਾ
ਤੇਰੇ ਤੁਰ ਜਾਣ ਮਗਰੋ ਹਸਣਾ ਮੈਂ ਭੁਲਾ ਗਿਆ ਬਿਨ ਤੇਰੇ ਇਹ ਹਾਸਾ ਹੁਣ ਆ ਨਹੀਂ ਸਕਦਾ।
ਸਾਰੀ ਉਮਰ ਵੀ ਮੇਰੀ ਥੋੜੀ ਬਾਬੁਲਾ ਤੇਰਾ ਕਰਜ ਮੈਂ ਕਦੇ ਚੁਕਾ ਨਹੀਂ ਸਕਦਾ।
ਇਕ ਵਾਰ ਤਾਂ ਦੱਸ ਰੱਬਾ ਕਸੂਰ ਮੇਰਾ, ਜੋ ਮੈਂ ਬਾਬੁਲ ਦਾ ਪਿਆਰ ਪਾ ਨਹੀਂ ਸਕਦਾ।
ਅਰਸ਼ਪ੍ਰੀਤ ਸਿੱਧੂ
94786-22509
ਬਾਬੁਲ ਦਾ ਪਿਆਰ - ਅਰਸ਼ਪ੍ਰੀਤ ਸਿੱਧੂ
ਤੂੰ ਧੀ ਦੀ ਜਿੰਦ ਜਾਨ ਹੈ ਬਾਬੁਲ
ਮੇਰੇ ਬੁੱਲ੍ਹਾਂ ਦੀ ਤੂੰ ਮੁਸਕਾਨ ਹੈ ਬਾਬੁਲ
ਇੱਕ ਜਨਮ ਤਾਂ ਕੀ ਬਾਬੁਲਾ,
ਹਰ ਜਨਮ ਤੇਰੇ ਤੋਂ ਕੁਰਬਾਨ ਹੈ ਬਾਬੁਲ
ਤੇਰੇ ਹੁੰਦਿਆ ਮੈਂ ਸਵਰਗ ਪਾ ਲਿਆ
ਮੇਰੇ ਸਿਰ ਦੀ ਤੂੰ ਸ਼ਾਨ ਹੈ ਬਾਬੁਲ
ਲੋਕੀ ਪੂਜਦੇ ਰੱਬ ਬਾਬੁਲਾ
ਮੇਰਾ ਤਾ ਤੂੰ ਹੀ ਪੂਜਨ ਦਾਨ ਹੈ ਬਾਬੁਲ
ਜੋ ਮੈਂ ਚਾਹਿਆ ਤੇਰੇ ਕਰਕੇ ਪਾਇਆ
ਤੂੰ ਹੀ ਮੇਰਾ ਮੇਹਰ ਬਾਨ ਹੈ ਬਾਬੁਲ
ਤੇਰੇ ਦਿੱਤੇ ਹਰ ਇੱਕ ਸੁਖ ਦਾ
ਹਰ ਸਾਹ ਨਾਲ ਮੈਂ ਕਜਰਦਾਰ ਹੈ ਬਾਬੁਲ
ਇੱਕ ਹੀ ਦੁਆ ਕਰਾ ਰੱਬ ਕੋਲੇ
ਬਣਾ ਹਰ ਜਨਮ ਤੇਰੇ ਘਰ ਦਾ ਮਹਿਮਾਨ ਮੈਂ ਬਾਬੁਲ
ਅਰਸ਼ਪ੍ਰੀਤ ਸਿੱਧੂ
94786-22509
ਕਸੂਰ - ਅਰਸ਼ਪ੍ਰੀਤ ਸਿੱਧੂ
ਸੀਤੋ ਬਹੁਤ ਹੀ ਨੇਕ ਦਿਲ ਦੀ ਔਰਤ ਸੀ, ਮਿੱਠੜਾ ਸੁਭਾਅ ਸਹਿਣਸੀਲਤਾ ਸਾਦਗੀ ਸਾਰੇ ਗੁਣ ਮੋਜੂਦ ਸਨ ਸੀਤੋ ਵਿੱਚ। ਬਚਪਨ ਤੋਂ ਹੀ ਸੀਤੋ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ। ਸੀਤੋ ਨੇ ਸਕੂਲ ਜਾਣ ਤੋਂ ਪਹਿਲਾ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਅਤੇ ਫਿਰ ਗੁਰੂ ਘਰ ਜਾਣਾ। ਸੀਤੋ ਨਿਤਨੇਮ ਗੁਰੂ ਘਰ ਜਾਇਆ ਕਰਦੀ ਸੀ। ਪੜ੍ਹਾਈ ਪੂਰੀ ਹੋਈ ਤਾ ਘਰਦਿਆਂ ਨੇ ਚੰਗੀ ਜਮੀਨ ਜਾਇਦਾਦ ਵਾਲਾ ਮੁੰਡਾ ਦੇਖ ਕੇ ਕਰਮੇ ਨਾਲ ਸੀਤੋ ਦਾ ਵਿਆਹ ਰੱਖ ਦਿੱਤਾ। ਵਿਆਹ ਵੀ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਾ ਕੇ ਬਰਾਤ ਦੀ ਆਉ ਭਗਤੀ ਕੀਤੀ ਗਈ। ਉਸ ਸਮੇਂ ਕਰਮੇ ਤੇ ਸੀਤੋ ਦਾ ਵਿਆਹ ਲੋਕਾ ਲਈ ਮਿਸਾਲ ਬਣ ਗਿਆ ਸੀ। ਸੀਤੋ ਤੇ ਕਰਮਾ ਆਪਣੇ ਗ੍ਰਹਿਸ਼ਤੀ ਜੀਵਨ ਵਿੱਚ ਬੇਹੱਦ ਖੁਸ਼ ਸੀ, ਸਵੇਰ ਸਾਮ ਗੁਰਦੁਆਰਾ ਸਾਹਿਬ ਜਾਦੇ। ਵਕਤ ਬਦਲਿਆ ਸਮਾਂ ਨਹੀਂ ਲੱਗਦਾ। ਕਰਮਾ ਹੋਲੀ-ਹੋਲੀ ਘਰ ਦੇ ਗੁਆਢ ਵਿੱਚ ਰਹਿੰਦੀ ਸਿੰਦੋ ਭਾਬੀ ਨਾਲ ਜਿਆਦਾ ਘੁਲ ਮਿਲ ਗਿਆ ਹੁਣ ਕਰਮੇ ਨੂੰ ਸਿੰਦੋ ਭਾਬੀ ਨਾਲ ਵਕਤ ਬਤਾਉਣਾ ਜਿਆਦਾ ਚੰਗਾ ਲਗਦਾ। ਕਰਮਾ ਸੀਤੋ ਨਾਲ ਗੁਰੂ ਘਰ ਵੀ ਨਾ ਜਾਂਦਾ। ਸੀਤੋ ਚੁਪ ਚਾਪ ਉਸ ਰੱਬ ਦੀ ਰਜਾ ਸਮਝ ਆਪਣੀ ਜਿੰਦਗੀ ਬਤੀਤ ਕਰਦੀ ਰਹੀ। ਸੀਤੋ ਦੇ ਇੱਕ ਧੀ ਇੱਕ ਪੁੱਤ ਸੀ। ਸਿੰਦੋ ਭਾਬੀ ਨੇ ਹੌਲੀ-ਹੌਲੀ ਕਰਮੇ ਨੂੰ ਸੀਤੋ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਕਰਮਾ ਸੀਤੋ ਦੇ ਗੁਰੂ ਘਰ ਜਾਣ ਤੇ ਵੀ ਸ਼ੱਕ ਕਰਨ ਲੱਗਾ। ਸੀਤੋ ਨੇ ਲੜਾਈ ਮਿਟਾਉਂਦਿਆਂ ਘਰ ਵਿੱਚ ਹੀ ਪਾਠ ਕਰਨਾ ਸ਼ੁਰੂ ਕੀਤਾ, ਹੁਣ ਸੀਤੋ ਗੁਰੂ ਘਰ ਵੀ ਨਾ ਜਾਦੀ। ਦਿਮਾਗੀ ਤੌਰ ਤੇ ਸੀਤੋ ਪਰੇਂਸ਼ਾਨ ਰਹਿਣ ਲੱਗੀ। ਬੱਚਿਆਂ ਨੇ ਵੀ ਆਪਣੀ ਮਾਂ ਨੂੰ ਪਾਗਲ ਸਮਝਣਾ ਸ਼ੁਰੂ ਕਰ ਦਿੱਤਾ। ਸੀਤੋ ਦੇ ਪੇਕੇ ਸੀਤੋ ਨੂੰ ਵਾਪਿਸ ਲੈ ਆਏ। ਪੇਕੇ ਘਰ ਸੀਤੋ ਹਰ ਸਮੇਂ ਪਾਠ ਕਰਦੀ ਰਹਿੰਦੀ ਤੇ ਆਪਣੇ ਬੱਚਿਆਂ ਨੂੰ ਉਡੀਕਦੀ ਪਰ ਕੋਈ ਵੀ ਸੀਤੋ ਨੂੰ ਵਾਪਿਸ ਲੈਣ ਨਹੀਂ ਆਇਆ। ਸੀਤੋ ਦੋ ਤਿੰਨ ਵਾਰ ਆਪਣੇ ਸਹੁਰੇ ਘਰ ਗਈ ਤਾ ਬੱਚਿਆਂ ਅਤੇ ਪਤੀ ਨੇ ਉਸਨੂੰ ਘਰੋਂ ਕੱਢ ਦਿੱਤਾ। ਸੀਤੋ ਦੇ ਪੇਕਿਆਂ ਦੀ ਪੰਚਾਇਤ ਦੇ ਫੈਸਲੇ ਅਨੁਸਾਰ ਸੀਤੋ ਨੂੰ ਸਹੁਰੇ ਘਰ ਵਿੱਚ ਰਹਿਣ ਲਈ ਇੱਕ ਕਮਰਾ ਦੇ ਦਿੱਤਾ। ਸੀਤੋ ਸਾਰਾ ਦਿਨ ਪਾਠ ਕਰਦੀ ਤੇ ਕਮਰੇ ਵਿੱਚ ਹੀ ਬੈਠੀ ਆਪਣੇ ਧੀ ਤੇ ਪੁੱਤ ਨੂੰ ਦੇਖਦੀ। ਧੀ ਤੇ ਪੁੱਤ ਨੇ ਸੀਤੋ ਨੂੰ ਕਦੀ ਮਾਂ ਵੀ ਕਹਿ ਕੇ ਨਾ ਬੁਲਾਇਆ ਉਹ ਦੋਨੋਂ ਹੁਣ ਸਿੰਦੋ ਨੂੰ ਹੀ ਆਪਣੀ ਮਾਂ ਦੱਸਦੇ ਸਨ। ਇੱਕ ਦਿਨ ਸੀਤੋ ਦੇ ਪੁੱਤ ਦਾ ਜਨਮ ਦਿਨ ਸੀ ਸੀਤੋ ਜਦੋਂ ਆਪਣੇ ਕਮਰੇ ਵਿੱਚੋਂ ਬਾਹਰ ਆ ਕੇ ਪੁੱਤ ਨੂੰ ਜਨਮ ਦਿਨ ਦੀਆਂ ਵਧਾਈਆ ਦੇਣ ਲੱਗੀ ਤਾਂ ਪੁੱਤ ਨੇ ਜੋਰ ਨਾਲ ਧੱਕਾ ਦੇ ਦਿੱਤਾ। ਸੀਤੋ ਚੁਪ ਚਾਪ ਖੜੀ ਹੋਈ ਤੇ ਆਪਣੇ ਕਮਰੇ ਦੇ ਅੰਦਰ ਚਲੀ ਗਈ। ਉਸ ਦਿਨ ਪਤਾ ਨਹੀਂ ਪੁੱਤ ਦੇ ਮਨ ਵਿੱਚ ਕੀ ਆਇਆ ਕਿ ਉਸਨੇ ਸ਼ਾਮ ਨੂੰ ਸੀਤੋ ਦੇ ਕਮਰੇ ਦਾ ਬੂਹਾ ਖੜ ਖੜਾਇਆ। ਸੀਤੋ ਨੇ ਭੱਜ ਕੇ ਬੂਹਾ ਖੋਲਿਆ ਸਾਹਮਣੇ ਪੁੱਤ ਦੇਖ ਸੀਤੋ ਤੋਂ ਖੁਸ਼ੀ ਸੰਭਾਲੀ ਨਾ ਗਈ। ਖੁਸ਼ੀ ਦੇ ਹੰਝੂ ਸੀਤੋ ਦੇ ਚਿਹਰੇ ਤੋਂ ਝਲਕ ਰਹੇ ਸਨ। ਪਰ ਪੁੱਤ ਦੇ ਦਿਲ ਦੀ ਬੇਈਮਾਨੀ ਤੋਂ ਸੀਤੋ ਕੋਹਾ ਦੂਰ ਸੀ। ਪੁੱਤ ਨੇ ਦਰਵਾਜਾ ਬੰਦ ਕੀਤਾ ਤੇ ਕੋਲ ਪਏ ਮੇਜ ਨਾਲ ਮਾਂ ਦੇ ਸਿਰ ਤੇ ਦੋ ਵਾਰ ਕਰ ਦਿੱਤੇ। ਸਿਰ ਵਿੱਚੋਂ ਖੂਨ ਨਿਕਲਣ ਲੱਗਾ ਤਾਂ ਪੁੱਤ ਬਾਹਰੋ ਦਰਵਾਜਾ ਬੰਦ ਕਰ ਚਲਾ ਗਿਆ ਅਤੇ ਆਪਣੇ ਪਿਉ ਦੇ ਫੋਨ ਤੋਂ ਆਪਣੇ ਨਾਨਕੇ ਪਿੰਡ ਫੋਨ ਕਰ ਕਹਿ ਦਿੱਤਾ ਵੀ ਮੇਰੀ ਮਾਂ ਡਿੱਗ ਪਈ ਹੈ ਹਸਪਤਾਲ ਲੈ ਜਾਉ। ਜਦੋਂ ਤੱਕ ਸੀਤੋ ਦੇ ਪੇਕੇ ਪਹੁੰਚਦੇ ਸੀਤੋ ਬਿਨ੍ਹਾਂ ਕੀਤੇ ਹੋਏ ਗੁਨਾਹਾ ਦੀ ਸਜਾਂ ਭੁਗਤ ਚੁੱਕੀ ਸੀ। ਸੀਤੋ ਦੀ ਜਿੰਦਗੀ ਵਿੱਚ ਸਮਝਣ ਦੀ ਲੋੜ ਇਹ ਸੀ ਕਿ ਹਰ ਪਲ ਰੱਬ ਨੂੰ ਮੰਨਣ ਵਾਲੀ ਸੀਤੋ ਦਾ ਕਸੂਰ ਕੀ ਸੀ ਕਿ ਮੌਤ ਵੀ ਉਸਨੂੰ ਉਸਦੇ ਆਪਣੇ ਜੰਮੇ ਪੁੱਤ ਨੇ ਦਿੱਤੀ।
ਅਰਸ਼ਪ੍ਰੀਤ ਸਿੱਧੂ 94786-22509
ਅਣਥੱਕ ਔਰਤ - ਅਰਸ਼ਪ੍ਰੀਤ ਸਿੱਧੂ
ਜੰਗੀਰੋ ਮਾਪਿਆ ਦੀ ਇੱਕਲੀ ਇੱਕਲੀ ਧੀ ਸੀ। ਬਾਪ ਦੇ ਗੁਜਰਨ ਤੋਂ ਬਾਅਦ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਦੂਸਰੇ ਪਿਉ ਨੇ ਆਪਣਾ ਫਰਜ ਨਿਭਾਉਦਿਆ ਜੋਗੀਰੋ ਨੂੰ ਇਕ ਅਮਲੀ ਦੇ ਨਾਲ ਵਿਆਹ ਕੇ ਆਪਣੇ ਘਰੋਂ ਵਿਦਾ ਕਰ ਦਿੱਤਾ। ਜੰਗੀਰੋ ਜਿੰਦਗੀ ਦੇ ਰੰਗ ਤੋਂ ਅਨਜਾਣ ਵਿਆਹ ਦੇ ਚਾਅ ਵਿੱਚ ਲਿਪਟੀ ਹੋਈ ਸਹੁਰੇ ਘਰ ਆ ਗਈ। ਉਸ ਸਮੇਂ ਜੰਗੀਰੋ ਦੀ ਉਮਰ 15 ਕੁ ਵਰ੍ਹਿਆਂ ਦੀ ਸੀ। ਬਾਪ ਨੇ ਮੁੜ ਜੰਗੀਰੋ ਦੀ ਮਾਂ ਨੂੰ ਜੰਗੀਰੋ ਨਾਲ ਮਿਲਣ ਨਾ ਦਿੱਤਾ। ਜੰਗੀਰੋ ਜਿਸ ਘਰ ਵਿਆਹ ਕੇ ਆਈ ਉਸ ਘਰ ਵਿੱਚ ਜੰਗੀਰੋ ਨੂੰ ਬਹੁਤਾ ਚੰਗਾ ਨਾ ਸਮਝਿਆ ਜਾਦਾ। ਸੱਸ ਵੀ ਦਿਨ ਰਾਤ ਮੇਹਨੇ ਮਾਰਦੀ। ਜੰਗੀਰੋ ਵਿਆਹ ਤੋਂ ਬਾਅਦ ਮੁੜ ਕਦੀ ਪੇਕੇ ਨਾ ਗਈ। ਵਿਆਹ ਤੋਂ ਬਾਅਦ ਪੇਕੇ ਜਾਣ ਦਾ ਚਾਅ ਜੰਗੀਰੋ ਦੇ ਮਨ ਵਿੱਚ ਅਧੂਰਾ ਰਹਿ ਗਿਆ। ਅਮਲੀ ਨਾਲ ਸਾਰੀ ਜਿੰਦਗੀ ਗੁਜਰਨ ਲਈ ਹੁਣ ਉਹ ਆਪਣਾ ਮਨ ਤਿਆਰ ਕਰ ਚੁੱਕੀ ਸੀ। ਪਰਮਾਤਮਾ ਨੇ ਜੰਗੀਰੋ ਦੇ ਘਰ ਦੋ ਜੁੜਵੇਂ ਬੱਚਿਆ ਦੀ ਦਾਤ ਬਖਸੀ। ਜੰਗੀਰੋ ਘਰ ਦਾ ਸਾਰਾ ਕੰਮ ਕਰਦੀ ਫਿਰ ਬੱਚੇ ਸੰਭਲਾਦੀ ਅਤੇ ਸਾਮ ਹੁੰਦਿਆ ਖੇਤੋ ਪਸੂਆ ਲਈ ਪੱਠੇ ਲੈ ਕੇ ਆਉਂਦੀ। ਵਕਤ ਗੁਜਰਦਾ ਗਿਆ ਅਮਲੀ ਦਾ ਨਸ਼ਾ ਦਿਨੋ ਦਿਨ ਵਧਦਾ ਰਿਹਾ ਤੇ ਜੰਗੀਰੋ ਦੀ ਕਬਲੀਦਾਰੀ। ਬੱਚੇ ਵੱਡੇ ਹੋ ਗਏ ਉਹਨਾਂ ਦੀ ਸਕੂਲ ਫੀਸ ਦਾ ਫਿਕਰ ਵੀ ਜੰਗੀਰੋ ਨੂੰ ਹੀ ਹੁੰਦਾ। ਉਹ ਕਦੀ ਕਿਸੇ ਦੇ ਸਵੈਟਰ ਬੁਣਦੀ ਕਦੇ ਕਿਸੇ ਦਾ ਸੂਟ ਸਿਉਂ ਕੇ ਦਿੰਦੀ ਤਾ ਕਿ ਬੱਚਿਆ ਦੇ ਫੀਸ ਜੋਗੇ ਪੈਸੇ ਜੁੜ ਜਾਣ। ਜੰਗੀਰੋ ਨੇ ਘਰ 4-5 ਮੱਝਾ ਰੱਖੀਆ, ਦੁੱਧ ਵੇਚ ਕੇ ਉਹ ਘਰਦਾ ਅਤੇ ਬੱਚਿਆ ਦਾ ਗੁਜਾਰਾ ਕਰਦੀ। ਅਮਲੀ ਪਤੀ ਵੀ ਕਦੇ ਕਦੇ ਜੰਗੀਰੋ ਨੂੰ ਕੁੱਟ ਕੇ ਉਸ ਤੋਂ ਪੈਸੇ ਖੋ ਕੇ ਲੈ ਜਾਦਾ। ਜੰਗੀਰੋ ਕਦੀ ਵੀ ਕੰਮ ਕਰਦੀ ਨਾ ਥਕਦੀ। ਬੱਚੇ ਵੱਡੇ ਹੋਏ ਤਾਂ ਉਹਨਾ ਦੇ ਵਿਆਹਾ ਦਾ ਫਿਕਰ ਵੀ ਜੰਗੀਰੋ ਨੂੰ ਹੀ ਸੀ। ਕੁੜੀ ਦੇ ਵਿਆਹ ਤੋਂ ਮਗਰੋਂ ਜੰਗੀਰੋ ਦਾ ਪਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਜੰਗੀਰੋਂ ਕੁੜੀ ਦੇ ਵਿਆਹ ਦਾ ਕਰਜ ਉਤਾਰਨ ਲਈ ਦਿਨ ਰਾਤ ਕੰਮ ਕਰਦੀ। ਮੁੰਡੇ ਨੇ ਆਪਣੀ ਮਰਜੀ ਨਾਲ ਇੱਕ ਪੜੀ-ਲਿੱਖੀ ਕੁੜੀ ਨਾਲ ਵਿਆਹ ਕਰਵਾ ਲਿਆ। ਉਹ ਵੀ ਘਰ ਦਾ ਕੰਮ ਨਾ ਕਰਦੀ। ਵਿਆਹ ਤੋਂ ਬਾਅਦ ਵੀ ਘਰ ਦਾ ਸਾਰਾ ਕੰਮ ਜੰਗੀਰੋ ਹੀ ਕਰਦੀ। ਘਰ ਵਿੱਚ ਤਿੰਨ ਪੋਤੇ ਪੋਤੀਆ ਨੇ ਜਨਮ ਲਿਆ। ਉਹਨਾਂ ਨੂੰ ਸੰਭਾਲਣ ਦੀ ਜੁੰਮੇਵਾਰੀ ਵੀ ਜੰਗੀਰੋ ਦੀ ਹੀ ਸੀ। ਆਪਣੀ ਉਮਰ ਦੇ ਵਿੱਚ ਮੈਂ ਜੰਗੀਰੋਂ ਨੂੰ ਨਾ ਕਦੇ ਉਦਾਸ ਨਾ ਹੀ ਕਦੇ ਥੱਕਿਆ ਹੋਇਆ ਦੇਖਿਆ। ਜੰਗੀਰੋ ਅਣਥੱਕ ਔਰਤ ਅੱਜ ਵੀ ਘਰ ਦਾ ਸਾਰਾ ਕੰਮ ਕਰਦੀ ਹੋਈ ਹਮੇਸ਼ਾ ਮੁਸਕਰਾਉਂਦੀ ਹੋਈ ਨਜਰ ਆਉਂਦੀ ਹੈ। ਭਾਵੇ ਜੰਗੀਰੋ ਬਜੁਰਗ ਹੋ ਗਈ ਹੈ ਪਰ ਉਸ ਦੀ ਜਿੰਦਾ ਦਿਲੀ ਅੱਜ ਵੀ ਜਵਾਨ ਹੈ। ਸਾਰੀ ਉਮਰ ਜੰਗੀਰੋ ਦੇ ਚਿਹਰੇ ਤੇ ਮੁਸ਼ਕਰਾਹਟ ਹੀ ਨਜਰ ਆਈ, ਨਾ ਕਿ ਜਿੰਦਗੀ ਨਾਲ ਨਿਰਾਜਗੀ।
ਅਰਸ਼ਪ੍ਰੀਤ ਸਿੱਧੂ 94786-22509
ਜਮੀਨ ਤੇ ਰਿਸ਼ਤੇ - ਅਰਸ਼ਪ੍ਰੀਤ ਸਿੱਧੂ
ਔਰਤ ਅਕਸਰ ਆਪਣੇ ਸੁਪਨੇ ਕੁਰਬਾਨ ਕਰਦੀ ਹੈ ਕੋਈ ਆਪਣੇ ਮਾਪਿਆ ਦੇ ਘਰ ਪਿਉ ਤੇ ਭਰਾ ਤੋਂ ਡਰ ਕੇ ਅਤੇ ਕੋਈ ਆਪਣੇ ਸਹੁਰੇ ਘਰ ਸਾਰੀ ਉਮਰ ਆਪਣੇ ਘਰ ਵਾਲੇ ਤੋਂ ਡਰ ਕੇ ਰਹਿੰਦੀ ਹੈ। ਹਰ ਔਰਤ ਦਾ ਇੱਕ ਸੁਪਨਾ ਜਰੂਰ ਹੁੰਦਾ ਹੈ ਉਸ ਦੇ ਭਰਾਵਾ ਦੀ ਅਤੇ ਉਸ ਦੇ ਘਰਵਾਲੇ ਦੀ ਅਕਸਰ ਬਣੀ ਰਹੇ। ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਬਹੁਤ ਕੁਝ ਬਰਦਾਸਤ ਵੀ ਕਰਦੀ ਹੈ। ਇਸੇ ਤਰ੍ਹਾਂ ਪੰਮੀ ਨੇ ਵੀ ਬਹੁਤ ਬਹੁਤ ਕੋਸਿਸ ਕੀਤੀ ਕਿ ਉਸਦੀ ਇਹ ਬਰਦਾਸਤ ਕਰਨ ਦੀ ਕੁਰਬਾਨੀ ਬੇਕਾਰ ਨਾ ਜਾਵੇ। ਜੀਤ ਤੇ ਪੰਮੀ ਦੋਨੋ ਭੈਣ ਭਰਾ ਇੱਕ ਦੂਜੇ ਬਿਨ ਸਾਹ ਵੀ ਨਹੀ ਸਨ ਲੈਦੇ। ਵਕਤ ਬਦਲਿਆ ਤੇ ਵਕਤ ਦੇ ਨਾਲ ਨਾਲ ਜੀਤ ਵੀ ਬਦਲ ਗਿਆ। ਉਹ ਜੀਤ ਜਿਹੜਾ ਪੰਮੀ ਬਿਨ ਇੱਕ ਮਿੰਟ ਵੀ ਨਹੀਂ ਰਹਿੰਦਾ ਸੀ ਜਮੀਨ ਦੇ ਲਾਲਚ ਵਿੱਚ ਏਨਾ ਅੰਨਾ ਹੋ ਗਿਆ ਕਿ ਉਸਨੂੰ ਆਪਣੀ ਵੱਡੀ ਭੈਣ ਹੁਣ ਭੈਣ ਨਹੀਂ ਸਰੀਕ ਬਣੀ ਨਜਰ ਆਉਂਦੀ। ਜਦੋਂ ਪੰਮੀ ਤੇ ਜੀਤ ਦਾ ਬਾਪ ਗੁਜਰਿਆ ਜੀਤ ਦੇ ਮਨ ਵਿੱਚ ਹਰ ਪਲ ਇੱਕੋ ਗੱਲ ਰਹਿੰਦੀ ਕਿ ਕਿਤੇ ਪੰਮੀ ਆਪਣੇ ਹਿੱਸੇ ਦੀ ਜਮੀਨ ਨਾਲ ਨਾ ਲੈ ਜਾਵੇ। ਬੇਮੁਖ ਹੋਏ ਜੀਤ ਦਾ ਇਹ ਵਿਵਹਾਰ ਪੰਮੀ ਦੀ ਬਰਦਾਸਤ ਤੋ ਬਾਹਰ ਸੀ, ਉਸਨੇ ਆਪਣੇ ਹਿੱਸੇ ਦੀ ਜਮੀਨ ਜੀਤ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਜਮੀਨ ਪਿੱਛੇ ਪਾਗਲ ਜੀਤ ਆਪਣੀ ਹੀ ਭਾਣਜੇ ਨੂੰ ਮਾਰਨ ਦੀਆਂ ਸਕੀਮਾ ਬਣਾਉਣ ਲੱਗਾ। ਜਦੋਂ ਪੰਮੀ ਦੇ ਕੰਨੀ ਇਹ ਗੱਲ ਪਈ ਮਾਨੋ ਪੰਮੀ ਦਾ ਸੰਸਾਰ ਹੀ ਉਜੜ ਗਿਆ। ਉਸਨੇ ਬਿਨ ਕੁਝ ਸੋਚਿਆ ਜਮੀਨ ਜੀਤ ਦੇ ਨਾਮੇ ਕਰ ਦਿੱਤੀ ਪਰ ਉਸ ਦਿਨ ਤੋਂ ਬਾਅਦ ਪੰਮੀ ਤੇ ਜੀਤ ਪਰਾਏ ਹੋ ਗਏ। ਹਰ ਰੱਖੜੀ ਪੰਮੀ ਜੀਤ ਨੂੰ ਉਡੀਕਦੀ ਕਦੇ ਤਾ ਜੀਤ ਆਵੇਗਾ ਪਰ ਜੀਤ ਦਾ ਸਾਇਦ ਭੁਲ ਹੀ ਗਿਆ ਸੀ ਕਿ ਪੰਮੀ ਨਾਮ ਵੀ ਕੋਈ ਉਸਦੀ ਭੈਣ ਵੀ ਹੈ। 20 ਵਰ੍ਹਿਆ ਬਾਅਦ ਉਹ ਹੀ ਭਾਣਜਾ ਜਿਸਨੂੰ ਉਹ ਜਮੀਨ ਪਿਛੇ ਮਾਰਨਾ ਚਾਹੁੰਦਾ ਸੀ, ਉਸ ਦੇ ਹੀ ਪਿੰਡ ਖੇਤੀਬਾੜੀ ਅਫਸਰ ਬਣ ਉਸ ਦੀ ਹੀ ਜਮੀਨ ਦੇ ਮਾਮਲੇ ਵਿੱਚ ਆਪਣੇ ਨਾਨਕੇ ਪਿੰਡ ਪਹੁੰਚਿਆ। ਜਦੋਂ ਜੀਤ ਨੂੰ ਪਤਾ ਚੱਲਾ ਕਿ ਇਹ ਤਾਂ ਪੰਮੀ ਦਾ ਪੁੱਤ ਹੈ ਤਾ ਇੰਨੇ ਵਰ੍ਹਿਆਂ ਦੀ ਪੰਮੀ ਅੱਜ ਉਸ ਨੂੰ ਯਾਦ ਆ ਗਈ। ਉਹ ਹੀ ਜੀਤ ਪੰਮੀ ਦੇ ਘਰ ਰੋਜਾਨਾ ਆਉਂਦਾ ਕਿ ਮੇਰਾ ਭਾਣਜਾ ਹੁਣ ਫੈਸਲਾ ਤਾ ਮੇਰੇ ਹੱਕ ਵਿੱਚ ਹੀ ਹੋਵੇਗਾ। ਪੰਮੀ ਜੋ ਇੰਨੇ ਵਰ੍ਹੇ ਆਪਣੇ ਅੰਦਰ ਦਰਦ ਛੁਪਾਈ ਬੈਠੀ ਸੀ ਸਭ ਕੁਝ ਭੁਲ ਕੇ ਬਸ ਇੱਕ ਹੀ ਕੋਸ਼ਿਸ ਕਰਨ ਵਿੱਚ ਰੁਝ ਗਈ ਕਿ ਮੁੜ ਇਹ ਪਰਿਵਾਰ ਆਪਸ ਵਿੱਚ ਇੱਕ ਹੋਵੇ ਮੁੜ ਇਹ ਮੇਰਾ ਜੀਤ ‘ਜੀਤ’ ਬਣ ਮੇਰੇ ਘਰ ਆਵੇ। ਉਹ ਮਾਮੇ ਭਾਣਜੇ ਨੂੰ ਇੱਕਠਿਆ ਦੇਖ ਸਾਇਦ ਇਨ੍ਹੇ ਵਰਿਆ ਦਾ ਦੁੱਖ ਕੁਝ ਹੀ ਪਲਾ ਵਿੱਚ ਭੁਲ ਗਈ ਸੀ।
ਅਰਸ਼ਪ੍ਰੀਤ ਸਿੱਧੂ-9478622509